ਕਿਆ ਤੂ ਸੋਇਆ ਜਾਗੁ ਇਆਨਾ ॥
ki-aa too so-i-aa jaag i-aanaa.
O’ ignorant one, wake up, why are you still in the slumber in worldly affairs? ਹੇ ਅੰਞਾਣ! ਹੋਸ਼ ਕਰ! ਤੂੰ ਕਿਉਂ ਸੌਂ ਰਿਹਾ ਹੈਂ?
کِیا توُ سوئِیا جاگُ اِیانا ॥
سوئیا۔ غفلت کررہا ہے ۔ جاگ ۔ ایانا۔ اے نادان بیدار ہو۔
اے جاہل ، جاگ ، تم دنیاوی معاملات میں اب بھی نیند میں کیوں ہو؟
ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥
tai jeevan jag sach kar jaanaa. ||1|| rahaa-o.
You have mistakenly assumed this worldly life to be eternal. ||1||Pause|| ਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ ॥੧॥ ਰਹਾਉ ॥
تےَ جیِۄنُ جگِ سچُ کرِ جانا ॥੧॥ رہاءُ ॥
جیون ۔ زندگی ۔ سچ ۔ صڈیوی ۔جانا ۔ سمجھ رکھتی ہے (1) رہاؤ۔
آپ نے غلطی سے اس دنیاوی زندگی کو دائمی سمجھا ہے۔
ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥
jin jee-o dee-aa so rijak ambraavai.
God who has given life, also provides for its sustenance. ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ।
جِنِ جیِءُ دیِیا سُ رِجکُ انّبراۄےَ ॥
جن جیؤ دیا ۔ جس نے زندگی بخشی ۔ سو رزق انبراوے ۔ وہ روزی پہنچاتا ہے ۔
خدا جس نے زندگی بخشی ہے ، اس کا رزق بھی مہیا کرتا ہے۔
ਸਭ ਘਟ ਭੀਤਰਿ ਹਾਟੁ ਚਲਾਵੈ ॥
sabh ghat bheetar haat chalaavai.
Dwelling in everybody, He is making efforts to procure the necessary sustenance. ਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ।
سبھ گھٹ بھیِترِ ہاٹُ چلاۄےَ ॥
سبھ گھٹ بھیتر ۔س ارے دلوں میں۔ ہاٹ چلاوے ۔ روزی کا انتظام کرتا ہے ۔
سب میں رہتے ہوئے ، وہ ضروری رزق حاصل کرنے کے لئے کوششیں کر رہا ہے۔
ਕਰਿ ਬੰਦਿਗੀ ਛਾਡਿ ਮੈ ਮੇਰਾ ॥
kar bandigee chhaad mai mayraa.
O’ mortal! lovingly remember God and renounce your egotism and self-conceit.
ਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ)-ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ।
کرِ بنّدِگیِ چھاڈِ مےَ میرا ॥
بندگی ۔ اطاعت ۔ میں میرا۔ خوئشتا اپنا پن۔
اے بشر! خدا کو پیار سے یاد کرو اور اپنی غرور اور خود غرضی کو ترک کرو
ਹਿਰਦੈ ਨਾਮੁ ਸਮ੍ਹ੍ਹਾਰਿ ਸਵੇਰਾ ॥੨॥
hirdai naam samHaar savayraa. ||2||
And enshrine God’s Name in your heart when still you have time. ||2|| ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ॥੨॥
ہِردےَ نامُ سم٘ہ٘ہارِ سۄیرا ॥੨॥
ہروے نام۔دلمیں الہٰی نام سچ وحقیقت ۔ سمار ۔ یاد کر۔ سوپر ۔ ہر وقت (2)
اور جب بھی آپ کے پاس وقت ہو خدا کے نام کو اپنے دل میں داخل کرو
ਜਨਮੁ ਸਿਰਾਨੋ ਪੰਥੁ ਨ ਸਵਾਰਾ ॥
janam siraano panth na savaaraa.
Your life is about to end and still you have not followed the righteous path in life. ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ।
جنمُ سِرانو پنّتھُ ن سۄارا ॥
جنم سرانو۔ زندگی کا وقت گذر رہا ہے ۔ پنتھ ۔ راستہ۔ سوار۔ درست نہیں کیا ۔
آپ کی زندگی ختم ہونے والی ہے اور پھر بھی آپ نے زندگی میں نیک راستے پر عمل نہیں کیا۔
ਸਾਂਝ ਪਰੀ ਦਹ ਦਿਸ ਅੰਧਿਆਰਾ ॥
saaNjh paree dah dis anDhi-aaraa.
Evening of life has set in and soon you will feel darkness everywhere. ਜੀਵਨ ਦੀ ਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ।
ساںجھ پریِ دہ دِس انّدھِیارا ॥
سانجھ ۔ شام۔ بڑھاپا۔ دیہہ دس ۔ ہر طرف ۔ اندھیارا۔ مایوسی ۔
زندگی کا شام ڈھل گیا ہے اور جلد ہی آپ کو ہر طرف اندھیرے کا احساس ہوگا۔
ਕਹਿ ਰਵਿਦਾਸ ਨਿਦਾਨਿ ਦਿਵਾਨੇ ॥
kahi ravidaas nidaan divaanay.
Ravidaas says! O’ ignorant and insane person, ਰਵਿਦਾਸ ਆਖਦਾ ਹੈ-ਹੇ ਕਮਲੇ ਮਨੁੱਖ!
کہِ رۄِداس نِدانِ دِۄانے ॥
ندان دیونے ۔ نادان وپاگل۔
رویداس کہتا ہے! اے ’جاہل اور پاگل آدمی ،
ਚੇਤਸਿ ਨਾਹੀ ਦੁਨੀਆ ਫਨ ਖਾਨੇ ॥੩॥੨॥
chaytas naahee dunee-aa fan khaanay. ||3||2||
you do not remember God, even when you know that this world is perishable. ||3||2|| ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ, ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ ॥੩॥੨॥
چیتسِ ناہیِ دُنیِیا پھن کھانے ॥੩॥੨॥
چیتس ناہی ۔ یاد نہیں کرتا۔ دنیا فن خانے یہ عالم فناہ کا مقام ہے ۔
آپ خدا کو یاد نہیں کرتے ، یہاں تک کہ جب آپ جانتے ہو کہ یہ دنیا تباہ کن ہے۔
ਸੂਹੀ ॥
soohee.
Raag Soohee:
سوُہیِ ॥
ਊਚੇ ਮੰਦਰ ਸਾਲ ਰਸੋਈ ॥
oochay mandar saal raso-ee.
One may have lofty mansions and elaborate kitchens, (ਜੇ) ਉੱਚੇ ਉੱਚੇ ਪੱਕੇ ਘਰ ਤੇ ਰਸੋਈ-ਖ਼ਾਨੇ ਹੋਣ (ਤਾਂ ਭੀ ਕੀਹ ਹੋਇਆ?)
اوُچے منّدر سال رسوئیِ ॥
اونچے مندر۔ اونچے محلات اور شاندار عمارتیں۔ سال رسوئی۔ پاک صاف باورچی خانے ۔
کسی میں اونچی حویلی اور وسیع کچن ہوسکتی ہے ،
ਏਕ ਘਰੀ ਫੁਨਿ ਰਹਨੁ ਨ ਹੋਈ ॥੧॥
ayk gharee fun rahan na ho-ee. ||1||
one is not allowed to stay in them even for a moment after death. ||1|| ਮੌਤ ਆਇਆਂ (ਇਹਨਾਂ ਵਿਚ) ਇਕ ਘੜੀ ਭੀ (ਵਧੀਕ) ਖਲੋਣਾ ਨਹੀਂ ਮਿਲਦਾ ॥੧॥
ایک گھریِ پھُنِ رہنُ ن ہوئیِ ॥੧॥
فن ۔ دوبارہ (1)
کسی کو موت کے بعد ایک لمحہ کے لئے بھی ان میں رہنے کی اجازت نہیں ہے
ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥
ih tan aisaa jaisay ghaas kee taatee.
This body is like a house of straw, ਇਹ ਸਰੀਰ (ਭੀ) ਘਾਹ ਦੇ ਛੱਪਰ ਵਾਂਗ ਹੀ ਹੈ।
اِہُ تنُ ایَسا جیَسے گھاس کیِ ٹاٹیِ ॥
تن ۔ جسم۔ گھاس کی تائی ۔ گھاس پچھونا۔ جھونپڑی (1) رہاؤ۔
یہ جسم تنکے کے گھر کی طرح ہے ،
ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥੧॥ ਰਹਾਉ ॥
jal ga-i-o ghaas ral ga-i-o maatee. ||1|| rahaa-o.
when the grass is burnt, it mixes with dust, similar is the fate of our body. ||1||Pause|| ਘਾਹ ਸੜ ਜਾਂਦਾ ਹੈ, ਤੇ ਮਿੱਟੀ ਵਿਚ ਰਲ ਜਾਂਦਾ ਹੈ (ਇਹੀ ਹਾਲ ਸਰੀਰ ਦਾ ਹੁੰਦਾ ਹੈ) ॥੧॥ ਰਹਾਉ ॥
جلِ گئِئو گھاسُ رلِ گئِئو ماٹیِ ॥੧॥ رہاءُ ॥
جب گھاس جلا دی جاتی ہے ، تو وہ مٹی کے ساتھ مل جاتی ہے ، اسی طرح ہمارے جسم کا حشر ہوتا ہے۔
ਭਾਈ ਬੰਧ ਕੁਟੰਬ ਸਹੇਰਾ ॥ ਓਇ ਭੀ ਲਾਗੇ ਕਾਢੁ ਸਵੇਰਾ ॥੨॥
bhaa-ee banDh kutamb sahayraa. o-ay bhee laagay kaadh savayraa. ||2||
As soon as a person dies, one’s entire family and friends say: Let us take this dead body out as early as possible. ||2|| ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਰਿਸ਼ਤੇਦਾਰ, ਪਰਵਾਰ, ਸੱਜਣ ਸਾਥੀ- ਇਹ ਸਾਰੇ ਹੀ ਆਖਣ ਲੱਗ ਪੈਂਦੇ ਹਨ ਕਿ ਇਸ ਨੂੰ ਹੁਣ ਛੇਤੀ ਬਾਹਰ ਕੱਢੋ ॥੨॥
بھائیِ بنّدھ کُٹنّب سہیرا ॥ اوءِ بھیِ لاگے کاڈھُ سۄیرا ॥੨॥
بھائی ۔ بندھ۔ کنٹب ۔ بھای رشتے دار اور قبیلہ ۔ سہیر۔ ساتھی ۔ کاؤدھ سویرا۔ جلدی کرو۔
جیسے ہی کسی شخص کی موت ہوتی ہے ، کسی کے پورے کنبہ اور دوست کہتے ہیں: آئیے ہم اسے لے لیتے ہیں جتنی جلدی ممکن ہو مردہ جسم باہر.
ਘਰ ਕੀ ਨਾਰਿ ਉਰਹਿ ਤਨ ਲਾਗੀ ॥
ghar kee naar ureh tan laagee.
Even his wife who was so much in love with him, ਆਪਣੀ ਵਹੁਟੀ (ਭੀ) ਜੋ ਸਦਾ (ਮਨੁੱਖ) ਦੇ ਨਾਲ ਲੱਗੀ ਰਹਿੰਦੀ ਸੀ,
گھر کیِ نارِ اُرہِ تن لاگیِ ॥
گھر کی تار ۔ بیوی ۔ اریہہ تن ۔ لاگی ۔ جو دل و چھاتی سے لگتی رہتی تھی (3)
یہاں تک کہ اس کی بیوی جو اس سے بہت پیار کرتی تھی ،
ਉਹ ਤਉ ਭੂਤੁ ਭੂਤੁ ਕਰਿ ਭਾਗੀ ॥੩॥
uh ta-o bhoot bhoot kar bhaagee. ||3||
runs away from his dead body, crying out “ghost ghost”. ||3|| ਉਹ ਤਾਂ “ਪ੍ਰੇਤ ਪ੍ਰੇਤ” ਪੁਕਾਰਦੀ ਹੋਈ ਉਸ ਕੋਲੋਂ ਦੂਰ ਭੱਜ ਜਾਂਦੀ ਹੈ ॥੩॥
اُہ تءُ بھوُتُ بھوُتُ کرِ بھاگیِ ॥੩॥
بھوت بھوت” چیخ چیخ کر اپنے مردہ جسم سے بھاگ گیا
ਕਹਿ ਰਵਿਦਾਸ ਸਭੈ ਜਗੁ ਲੂਟਿਆ ॥
kahi ravidaas sabhai jag looti-aa.
Ravidas says! the entire world is being plundered by the worldly attachment, ਰਵਿਦਾਸ ਆਖਦਾ ਹੈ-ਸਾਰਾ ਜਗਤ ਹੀ (ਸਰੀਰ ਨੂੰ, ਜਾਇਦਾਦ ਨੂੰ, ਸੰਬੰਧੀਆਂ ਨੂੰ ਆਪਣਾ ਸਮਝ ਕੇ) ਠੱਗਿਆ ਜਾ ਰਿਹਾ ਹੈ,
کہِ رۄِداس سبھےَ جگُ لوُٹِیا ॥
لوٹیا۔ سارا عالم لٹا جا رہا ہے دہوکا کھا رہا ہے ۔
رویداس کہتا ہے! پوری دنیا کو دنیاوی لگاؤ نے لوٹا ہے ،
ਹਮ ਤਉ ਏਕ ਰਾਮੁ ਕਹਿ ਛੂਟਿਆ ॥੪॥੩॥
ham ta-o ayk raam kahi chhooti-aa. ||4||3||
but I have escaped from such a fate by uttering the one God’s Name. ||4||3|| ਪਰ ਮੈਂ ਇਕ ਪਰਮਾਤਮਾ ਦਾ ਨਾਮ ਸਿਮਰ ਕੇ (ਇਸ ਠੱਗੀ ਤੋਂ) ਬਚਿਆ ਹਾਂ ॥੪॥੩॥
ہم تءُ ایک رامُ کہِ چھوُٹِیا ॥੪॥੩॥
لیکن میں ایک خدا کا نام کہہ کر اس قسمت سے بچ گیا ہوں
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُر پ٘رسادِ ॥
ایک لازوال خدا ، سچے گرو کے فضل سے سمجھا گیا:
ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥
raag soohee banee saykh fareed jee kee.
Raag Soohee, The hymns of Shaykh Fareed Jee:
راگُ سوُہیِ بانھیِ سیکھ پھریِد جیِ کیِ ॥
ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥
tap tap luhi luhi haath marora-o.
I am wringing my hands, and burning with the pain of separation, ਬੜੀ ਦੁਖੀ ਹੋ ਕੇ, ਬੜੀ ਤੜਫ ਕੇ ਮੈਂ ਹੁਣ ਹੱਥ ਮਲ ਰਹੀ ਹਾਂ,
تپِ تپِ لُہِ لُہِ ہاتھ مرورءُ ॥
تپ تپ۔ ستم زدہ ہوکر ۔ نہایت عضب و غائت میں۔ دکھی ہوکر۔ لیہو لیہو۔ تڑپ تڑپ کر ۔ ہاتھ مرورو ۔ تاسف میں ہاتھ ملتی ہوں۔ مراد پچھتاتی ہوں۔
میں اپنے ہاتھوں کو مڑا رہا ہوں ، اور علیحدگی کے درد سے جل رہا ہوں ،
ਬਾਵਲਿ ਹੋਈ ਸੋ ਸਹੁ ਲੋਰਉ ॥
baaval ho-ee so saho lora-o.
I have gone insane and I am wandering in search of my Husband-God. ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ।
باۄلِ ہوئیِ سو سہُ لورءُ ॥
باول۔ ہوئی ۔ دیوانگی میں۔ ۔ سو سوہ لورؤ۔ اس خانود کو چاہتی ہوں۔
میں پاگل ہوچکا ہوں اور میں اپنے شوہر خدا کی تلاش میں بھٹک رہا ہوں۔
ਤੈ ਸਹਿ ਮਨ ਮਹਿ ਕੀਆ ਰੋਸੁ ॥ tai seh man meh kee-aa ros. O my Master-God, You are angry with me in Your mind. ਹੇ ਖਸਮ-ਪ੍ਰਭੂ! ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸ ਕੀਤਾ ਹੈਂ।
تےَ سہِ من مہِ کیِیا روسُ ॥
تے سیہہ۔ اے خاوند ۔ منمیہہ ۔دلمیں۔ روس۔ غسہ ۔
اے میرے آقا آپ اپنے ذہن میں مجھ سے ناراض ہیں۔
ਮੁਝੁ ਅਵਗਨ ਸਹ ਨਾਹੀ ਦੋਸੁ ॥੧॥
mujh avgan sah naahee dos. ||1||
But it is not Your fault for my condition, it is me who is unvirtuous. ||1|| ਤੇਰਾ ਕੋਈ ਦੋਸ (ਮੇਰੀ ਇਸ ਭੈੜੀ ਹਾਲਤ ਬਾਰੇ) ਨਹੀਂ ਹੈ, ਮੇਰੇ ਵਿਚ ਹੀ ਔਗੁਣ ਸਨ ॥੧॥
مُجھُ اۄگن سہ ناہیِ دوسُ ॥੧॥
مجھ اوگن۔ بد اوصاف۔ دوس ۔ قصور (1)
لیکن یہ میری حالت کے لئے آپ کی غلطی نہیں ہے ، یہ میں ہی ہوں جو بے بنیاد ہے۔
ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥
tai saahib kee mai saar na jaanee.
O’ my Master-God, I did not realize Your worth. ਹੇ ਮੇਰੇ ਮਾਲਿਕ! ਮੈਂ ਤੇਰੀ ਕਦਰ ਨਾ ਜਾਤੀ।
تےَ ساہِب کیِ مےَ سار ن جانیِ ॥
سار۔ قدورمنزلت ۔
اے میرے آقا مجھے آپ کی اہلیت کا احساس نہیں ہوا۔
ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥
joban kho-ay paachhai pachhutaanee. ||1|| rahaa-o.
Having wasted my youth, now I am repenting. ||1||Pause|| ਜੁਆਨੀ ਦਾ ਵੇਲਾ ਗਵਾ ਕੇ ਹੁਣ ਪਿਛੋਂ ਮੈਂ ਝੁਰ ਰਹੀ ਹਾਂ ॥੧॥ ਰਹਾਉ ॥
جوبنُ کھوءِ پاچھےَ پچھُتانیِ ॥੧॥ رہاءُ ॥
جوبن۔ جوانی ۔ (1) رہاؤ۔
جوانی کو ضائع کرنے کے بعد ، اب میں توبہ کر رہا ہوں۔
ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥
kaalee ko-il too kit gun kaalee.
O black bird, what qualities have made you black? ਹੇ ਕਾਲੀ ਕੋਇਲ! ਤੂੰ ਕਿਸ ਕਾਰਨ ਕਰ ਕੇ ਕਾਲੀ ਹੈਂ?
کالیِ کوئِل توُ کِت گُن کالیِ ॥
کت گن ۔ کن اوصاف کی وجہ سے ۔
اے کالی کوئل تمہیں کون سی خصوصیات نے کالا کردیا ہے؟
ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥
apnay pareetam kay ha-o birhai jaalee.
(The bird replies): I have been burnt by the separation from my beloved. (ਕੋਇਲ ਭੀ ਇਹੀ ਉੱਤਰ ਦੇਂਦੀ ਹੈ) ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ ਹੈ।
اپنے پ٘ریِتم کے ہءُ بِرہےَ جالیِ ॥
پریتم کے پرہو۔ پانے پیارے کی جدائی کے درد کی وجہ سے ۔
پرندہ جواب دیتا ہے: میں اپنے محبوب سے علیحدگی کرکے جلا چکا ہوں۔
ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥
pireh bihoon kateh sukh paa-ay.
How can any soul-bride find peace without her Husband-God? (ਠੀਕ ਹੈ) ਖਸਮ ਤੋਂ ਵਿੱਛੁੜ ਕੇ ਕਿਥੇ ਕੋਈ ਸੁਖ ਪਾ ਸਕਦੀ ਹੈ?
پِرہِ بِہوُن کتہِ سُکھُ پاۓ ॥
پریہہ بہون ۔ خاوند سے جداہوکر ۔ کیتہہ سکھ ۔ کیتے آرام پا سکتے ہو (2)
کوئی بھی دلہن اپنے شوہر خدا کے بغیر کس طرح سکون پا سکتی ہے؟
ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥
jaa ho-ay kirpaal taa parabhoo milaa-ay. ||2||
When God becomes merciful, then on His own He unites one with Himself. ||2|| ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਆਪ ਹੀ ਮਿਲਾ ਲੈਂਦਾ ਹੈ ॥੨॥
جا ہوءِ ک٘رِپالُ تا پ٘ربھوُ مِلاۓ ॥੨॥
جب خدا مہربان ہوجاتا ہے ، تب وہ خود ہی اپنے آپ کو جوڑ دیتا ہے۔
ਵਿਧਣ ਖੂਹੀ ਮੁੰਧ ਇਕੇਲੀ ॥ viDhan khoohee munDh ikaylee. I, the lonely soul-bride, have fallen into a dreadful worldly well of vices, (ਇਸ ਜਗਤ-ਰੂਪ) ਡਰਾਉਣੀ ਖੂਹੀ ਵਿਚ ਮੈਂ ਜੀਵ-ਇਸਤ੍ਰੀ ਇਕੱਲੀ (ਡਿੱਗੀ ਪਈ ਹਾਂ,
ۄِدھنھ کھوُہیِ مُنّدھ اِکیلیِ ॥
ودھن کھوہی ۔ بغیر عورت کنواں ۔مراد سنسان میں کنواں ۔ منداکیلی ۔ اکیلی عورت۔
میں ، تنہا روح کی دلہن ، ایک خراب خوفناک دنیاوی کنواں میں پڑ گیا ہوں ،
ਨਾ ਕੋ ਸਾਥੀ ਨਾ ਕੋ ਬੇਲੀ ॥
naa ko saathee naa ko baylee.
I have no friends or mates here to help me out. ਇਥੇ) ਕੋਈ ਮੇਰਾ ਸਾਥੀ ਨਹੀਂ (ਮੇਰੇ ਦੁੱਖਾਂ ਵਿਚ) ਕੋਈ ਮੇਰਾ ਮਦਦਗਾਰ ਨਹੀਂ।
نا کو ساتھیِ نا کو بیلیِ ॥
ناکو ساتھی ناکو ملی ۔ بے یار و مدداگار (3)
میری مدد کرنے کیلئے یہاں میرے کوئی دوست یا ساتھی نہیں ہیں۔
ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥
kar kirpaa parabh saaDhsang maylee.
But when becoming gracious, God united me with the company of the saints, ਹੁਣ ਜਦੋਂ ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਸਤਸੰਗ ਵਿਚ ਮਿਲਾਇਆ ਹੈ,
کرِ کِرپا پ٘ربھِ سادھسنّگِ میلیِ ॥
سادھ سنگ محبت و قربت یارسایاں (3) ۔
لیکن جب احسان مند بن گیا ، خدا نے مجھے اولیاء کی صحبت میں جوڑ دیا ،
ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥
jaa fir daykhaa taa mayraa alhu baylee. ||3||
and now wherever I look I find God, my friend. ||3|| (ਸਤਸੰਗ ਵਿਚ ਆ ਕੇ) ਜਦੋਂ ਮੈਂ ਵੇਖਦੀ ਹਾਂ ਤਾਂ ਮੈਨੂੰ ਮੇਰਾ ਰੱਬ ਬੇਲੀ ਦਿੱਸ ਰਿਹਾ ਹੈ ॥੩॥
جا پھِرِ دیکھا تا میرا الہُ بیلیِ ॥੩॥
اور اب جہاں بھی نظر آتا ہوں میں خدا کو مل جاتا ہوں ، اپنا دوست۔
ਵਾਟ ਹਮਾਰੀ ਖਰੀ ਉਡੀਣੀ ॥
vaat hamaaree kharee udeenee.
The path of life upon which we must walk is extremely difficult. ਅਸਾਡਾ ਇਹ ਜੀਵਨ-ਪੰਧ ਬੜਾ ਭਿਆਨਕ ਹੈ,
ۄاٹ ہماریِ کھریِ اُڈیِنھیِ ॥
واٹ۔ راستہ۔ مراد زندگی گذارنے کا راستہ ۔ کھری اڈی ۔ نہات دشوار گذار ۔
زندگی کا جس راستہ پر ہمیں چلنا چاہئے وہ انتہائی مشکل ہے۔
ਖੰਨਿਅਹੁ ਤਿਖੀ ਬਹੁਤੁ ਪਿਈਣੀ ॥
khanni-ahu tikhee bahut pi-eenee.
It is sharper than a two-edged sword and is very narrow. ਖੰਡੇ ਨਾਲੋਂ ਤਿੱਖਾ ਹੈ, ਬੜੀ ਤੇਜ਼ ਧਾਰ ਵਾਲਾ ਹੈ।
کھنّنِئہُ تِکھیِ بہُتُ پِئیِنھیِ ॥
کھنہو تکھی ۔کھنٹ یا تلوار سے تیر دھار ۔ بہت پیئی ۔ نہایت پتلی ۔ باریک ۔
یہ دو دھاری تلوار سے تیز ہے اور بہت تنگ ہے۔
ਉਸੁ ਊਪਰਿ ਹੈ ਮਾਰਗੁ ਮੇਰਾ ॥
us oopar hai maarag mayraa.
Yes, we have to walk over that dreadful path. ਇਸ ਦੇ ਉਤੋਂ ਦੀ ਅਸਾਂ ਲੰਘਣਾ ਹੈ।
اُسُ اوُپرِ ہےَ مارگُ میرا ॥
مارگ ۔ راستہ ۔
ہاں ، ہمیں اس خوفناک راستے پر چلنا ہے۔
ਸੇਖ ਫਰੀਦਾ ਪੰਥੁ ਸਮ੍ਹ੍ਹਾਰਿ ਸਵੇਰਾ ॥੪॥੧॥
saykh fareedaa panth samHaar savayraa. ||4||1||
Therefore, O’ sheikh Farid, plan and get ready for that path early in life. ||4||1|| ਇਸ ਵਾਸਤੇ, ਹੇ ਫਰੀਦ! ਸਵੇਰੇ ਸਵੇਰੇ ਰਸਤਾ ਸੰਭਾਲ ॥੪॥੧॥
سیکھ پھریِدا پنّتھُ سم٘ہ٘ہارِ سۄیرا ॥੪॥੧॥
پنتھ سجا سوہیر۔صبح سویرے راستہ پکڑا
لہذا شیخ فرید منصوبہ بنائیں اور ابتدائی زندگی میں اس راہ کے تیار ہوجائیں۔
ਸੂਹੀ ਲਲਿਤ ॥
soohee lalit.
Raag Soohee, Lalit:
سوُہیِ للِت ॥
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥
bayrhaa banDh na saki-o banDhan kee vaylaa.
O’ my friend, when it was the right time to make yourself a raft of God’s Name (to cross this worldly ocean of vices), then you were not able to do so. ਹੇ ਭਾਈ! ਓਦੋਂ ਤੂੰ ਨਾਮ-ਰੂਪ ਬੇੜਾ ਤਿਆਰ ਨਾਹ ਕਰ ਸਕਿਆ, ਜਦੋਂ ਬੇੜਾ ਬਨਾਣ ਦਾ ਵੇਲਾ ਸੀ,
بیڑا بنّدھِ ن سکِئو بنّدھن کیِ ۄیلا ॥
بیڑا ۔ دریا عبور کرنے کے لئے عارضی کشتی جسے بیڑا کہتے ہیں۔ دیلا۔ بروقت ۔
اے میرے دوست ، جب یہ خود کو خدا کے نام کا بیڑا بنانے کا صحیح وقت تھااس دنیاوی بحرانی وسوسوں کو پار کرنے کے لئے، تب آپ ایسا کرنے کے قابل نہیں تھے۔
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥ bhar sarvar jab oochhlai tab taran duhaylaa. ||1|| When the sea is overflowing and tumultuous, then it is difficult to swim across it; (similarly it is impossible to control the mind overflowing with vices). ||1|| ਜਦੋਂ ਸਰੋਵਰ (ਨਕਾ ਨਕ) ਭਰ ਕੇ (ਬਾਹਰ) ਉਛਲਣ ਲੱਗ ਪੈਂਦਾ ਹੈ ਤਦੋਂ ਇਸ ਵਿਚ ਤਰਨਾ ਔਖਾ ਹੋ ਜਾਂਦਾ ਹੈ (ਭਾਵ; ਜਦੋਂ ਮਨੁੱਖ ਵਿਕਾਰਾਂ ਦੀ ਅੱਤ ਕਰ ਦੇਂਦਾ ਹੈ, ਤਾਂ ਇਹਨਾਂ ਦੇ ਚਸਕੇ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ) ॥੧॥
بھرِ سرۄرُ جب اوُچھلےَ تب ترنھُ دُہیلا ॥੧॥
سرور۔ تالاب یا دریا۔ جب اچھے ۔ جب ظفیانی میں ہے کنارے توڑ رہا ہے ۔ نرن دہیلا۔ تو عبور کرنا تیرنا مشکل ہے (1
جب سمندر بہہ رہا ہو اور ہنگامہ برپا ہو تو پھر اس کے پار تیرنا مشکل ہے۔اسی طرح بری طرح کے دماغوں کو زیربحث رکھنا ناممکن ہے
ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ ਰਹਾਉ ॥
hath na laa-ay kasumbh-rhai jal jaasee dholaa. ||1|| rahaa-o.
O’ my beloved, do not touch the safflower, it would fade away (Similarly do not get engrossed in the false worldly attractions which are perishable). ||1||Pause|| ਹੇ ਮਿੱਤਰ! ਕਸੁੰਭੇ-ਰੂਪ ਮਾਇਆ ਨੂੰ ਹੱਥ ਨਾ ਲਾ, ਇਹ ਕਸੁੰਭਾ ਸੜ ਜਾਇਗਾ, ਭਾਵ, ਇਹ ਮਾਇਆ ਦਾ ਸਾਥ ਛੇਤੀ ਨਸ਼ਟ ਹੋਣ ਵਾਲਾ ਹੈ ॥੧॥ ਰਹਾਉ ॥
ہتھُ ن لاءِ کسُنّبھڑےَ جلِ جاسیِ ڈھولا ॥੧॥ رہاءُ ॥
کسنجڑے ۔ گل لالہ ۔ ڈہولا۔ عزیز ۔ پیارے (1) رہاؤ۔
اے میرے محبوب زعفران کو ہاتھ مت لگاؤ ، یہ ختم ہوجائے گا
ਇਕ ਆਪੀਨ੍ਹ੍ਹੈ ਪਤਲੀ ਸਹ ਕੇਰੇ ਬੋਲਾ ॥
ik aapeenHai patlee sah kayray bolaa.
The soul-brides who become spiritually weak due to their love for worldly riches and power, have to endure the harsh command of their Husband-God. ਜੋ ਜੀਵ-ਇਸਤ੍ਰੀਆਂ (ਮਾਇਆ ਨਾਲੋਂ ਮੋਹ ਪਾਣ ਕਰਕੇ) ਆਪਣੇ ਆਪ ਵਿਚ ਕਮਜ਼ੋਰ ਆਤਮਕ ਜੀਵਨ ਵਾਲੀਆਂ ਹੋ ਜਾਂਦੀਆਂ ਹਨ, ਉਹਨਾਂ ਨੂੰ (ਪ੍ਰਭੂ-) ਪਤੀ ਦੇ ਦਰ ਤੋਂ ਅਨਾਦਰੀ ਦੇ ਬੋਲ ਨਸੀਬ ਹੁੰਦੇ ਹਨ।
اِک آپیِن٘ہ٘ہےَ پتلیِ سہ کیرے بولا ॥
آپینے پتلی ۔ خود کمزور ہے ۔ سیہہ کیمرے ۔ بولا۔ دوسرے خاوند سخت کلام۔
دلہنیں جو دنیاوی دولت سے اپنی محبت کی وجہ سے روحانی طور پر کمزور ہوجاتی ہیں اور طاقت ، اپنے شوہر خدا کے سخت حکم کو برداشت کرنا ہے۔
ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥੨॥
duDhaa thanee na aavee fir ho-ay na maylaa. ||2||
Once taken out, the milk cannot come back to the mammary glands, similarly the chance to unite with God does not come once the life is over. ||2|| ਇਕ ਵਾਰੀ ਦੁਹਿਆ ਦੁੱਧ ਮੁੜ ਥਣਾਂ ਵਿੱਚ ਨਹੀਂ ਆਉਂਦਾ, ਇਸੇ ਤਰ੍ਹਾਂ ਇਹ ਜਨਮ ਗੰਵਾ ਦਿੱਤਾ ਤਾਂ ਮੁੜ ਕੇ ਹਰੀ ਨਾਲ ਮੇਲ ਨਹੀਂ ਹੋਣਾ ॥੨॥
دُدھا تھنھیِ ن آۄئیِ پھِرِ ہوءِ ن میلا ॥੨॥
دھاتھنی نہ آولی ۔ ایک دفعہ دوہا ہوا دودھ دوبارہ ۔ تھنوںمیںنہیںمراد گیا وقت پھر ہاتھ آتا ہے نہیں (2)
ایک بار نکالنے کے بعد ، دودھ دوبارہ غدودوں تک نہیں آسکتا ، اسی طرح سے ایک بار زندگی ختم ہونے کے بعد خدا کے ساتھ اتحاد کا موقع نہیں آتا
ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥
kahai fareed sahayleeho saho alaa-aysee.
Fareed says, O my companions! when our Husband-God would issue a call for our departure from this world, ਫ਼ਰੀਦ ਆਖਦਾ ਹੈ-ਹੇ ਸਹੇਲੀਓ! ਜਦੋਂ ਪਤੀ ਪ੍ਰਭੂ ਦਾ ਸੱਦਾ (ਇਸ ਜਗਤ ਵਿਚੋਂ ਤੁਰਨ ਲਈ) ਆਵੇਗਾ,
کہےَ پھریِدُ سہیلیِہو سہُ الائیسیِ ॥
سہیلو ۔ ساتھیو ۔ سواہ الالئی ۔ خاوند مراد خدا بلا لیگا۔
فرید کہتے ہیں ، اے میرے ساتھیو! جب ہمارا شوہر – خدا ایک کال جاری کرے گااس دنیا سے ہماری روانگی ،
ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥੩॥੨॥
hans chalsee dummnaa ah tan dhayree theesee. ||3||2||
the saddened soul departs, and the body would become a heap of dust. ||3||2|| ਆਤਮਾ ਨਿਮੌਝੂਣੀ ਹੋ ਟੁਰ ਪੈਂਦੀ ਹੈ ਅਤੇ ਇਹ ਸਰੀਰ ਸੁਆਹ ਹੀ ਢੇਰੀ ਹੋ ਜਾਂਦਾ ਹੈ ॥੩॥੨॥
ہنّسُ چلسیِ ڈُنّمنھا اہِ تنُ ڈھیریِ تھیِسیِ ॥੩॥੨॥
اہنس۔ روح۔ ڈمنا۔ اداس۔ ڈھیری ہوسی ۔ ڈھیر ہوجائیگا۔
غم زدہ روح رخصت ہوجاتا ہے ، اور جسم مٹی کا ڈھیر بن جاتا ہے۔