Urdu-Raw-Page-784

ਖਾਤ ਖਰਚਤ ਬਿਲਛਤ ਸੁਖੁ ਪਾਇਆ ਕਰਤੇ ਕੀ ਦਾਤਿ ਸਵਾਈ ਰਾਮ ॥
khaat kharchat bilchhat sukh paa-i-aa kartay kee daat savaa-ee raam.
They enjoy spiritual peace while using and sharing the gift of Naam; this gift bestowed by the Creator-God keeps multiplying. ਇਸ ਨਾਮ- ਦਾਤ ਨੂੰ ਖਾਂਦਿਆਂ ਵੰਡਦਿਆਂ ਤੇ ਮਾਣਦਿਆਂ ਉਹ ਆਤਮਕ ਆਨੰਦ ਮਾਣਦੇ ਹਨ, ਕਰਤਾਰ ਦੀ ਇਹ ਬਖ਼ਸ਼ਸ਼ ਵਧਦੀ ਰਹਿੰਦੀ ਹੈ।
کھات کھرچت بِلچھت سُکھُ پائِیا کرتے کیِ داتِ سۄائیِ رام ॥
بلچھت ۔ عیش و عشرت۔ دات۔ دی ہوئی نعمت۔ سوائی۔ زیادہ ۔
اس کے کھانےسے خرچنے سے صرف کرنے سے آرام وآسائش ملتا ہے ۔ اور یہ بخشش بڑھتی جاتی ہے

ਦਾਤਿ ਸਵਾਈ ਨਿਖੁਟਿ ਨ ਜਾਈ ਅੰਤਰਜਾਮੀ ਪਾਇਆ ॥
daat savaa-ee nikhut na jaa-ee antarjaamee paa-i-aa.
Yes, this gift of Naam keeps multiplying and never gets exhausted; through this, they realize God who is omniscient. ਇਹ ਦਾਤ ਵਧਦੀ ਰਹਿੰਦੀ ਹੈ, ਕਦੇ ਮੁੱਕਦੀ ਨਹੀਂ, ਇਸ ਦਾਤ ਦੀ ਬਰਕਤਿ ਨਾਲ ਉਹਨਾਂ ਨੂੰ ਹਰੇਕ ਦਿਲ ਦੀ ਜਾਣਨ ਵਾਲਾ ਪ੍ਰਭੂ ਮਿਲ ਪੈਂਦਾ ਹੈ।
داتِ سۄائیِ نِکھُٹِ ن جائیِ انّترجامیِ پائِیا ॥
نکھٹ ۔ ختم نہیں ہوتی ۔ انتر جامی ۔ دلی راز جاننے والا۔
یہ بخشش بڑھتی ہے اس میں کمی واقع نہیں ہوتی اور اس کی کرم وعنیات راز دال جاننے والے کا وصل وملاپ حاصل ہوتا ہے ۔

ਕੋਟਿ ਬਿਘਨ ਸਗਲੇ ਉਠਿ ਨਾਠੇ ਦੂਖੁ ਨ ਨੇੜੈ ਆਇਆ ॥
kot bighan saglay uth naathay dookh na nayrhai aa-i-aa.
Millions of obstacles from their lives vanish and no sorrow comes near them.
ਜ਼ਿੰਦਗੀ ਵਿਚ ਆਉਣ ਵਾਲੀਆਂ ਕ੍ਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਕੋਈ ਦੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ।
کوٹِ بِگھن سگلے اُٹھِ ناٹھے دوُکھُ ن نیڑےَ آئِیا ॥
کوٹ وگھن۔ کروڑوں رکاوٹیں ۔ اُٹھا ناٹھے ۔ دور ہوئے ۔
کروڑوں زندگی کی رکاوٹیں دور ہوجاتی ہیں۔ عذاب نزدیک نہیں پھٹکتا

ਸਾਂਤਿ ਸਹਜ ਆਨੰਦ ਘਨੇਰੇ ਬਿਨਸੀ ਭੂਖ ਸਬਾਈ ॥
saaNt sahj aanand ghanayray binsee bhookh sabaa-ee.
Tranquility, celestial peace, poise and bliss in abundance prevails and all their hunger for worldly riches and power disappears. ਉਹਨਾਂ ਦੇ ਅੰਦਰੋਂ ਮਾਇਆ ਦੀ) ਸਾਰੀ ਹੀ ਭੁੱਖ ਨਾਸ ਹੋ ਜਾਂਦੀ ਹੈ, (ਉਹਨਾਂ ਦੇ ਅੰਦਰ) ਠੰਢ ਵਰਤੀ ਰਹਿੰਦੀ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਬਣੇ ਰਹਿੰਦੇ ਹਨ।
ساںتِ سہج آننّد گھنیرے بِنسیِ بھوُکھ سبائیِ ॥
سانت ۔ ٹھنڈک ۔ سہج ۔ ذہنی سکون ۔ دکھ ۔ عذاب ۔ انند ۔ خوشیاں۔ گھنہرے ۔ بہت زیادہ۔ ونسی ۔ مٹی ۔ بھوکھ سوائی۔ ساری بھوک۔
ذہنی ٹھنڈک روحانی سکون اور خوشیوں کی بہتات رہتی ہے ۔ ساری بھوک مٹ جاتی ہے ۔

ਨਾਨਕ ਗੁਣ ਗਾਵਹਿ ਸੁਆਮੀ ਕੇ ਅਚਰਜੁ ਜਿਸੁ ਵਡਿਆਈ ਰਾਮ ॥੨॥
naanak gun gaavahi su-aamee kay achraj jis vadi-aa-ee raam. ||2||
O’ Nanak, they sing the praises of that Master-God, amazing is whose glory. ||2|| ਹੇ ਨਾਨਕ! ਉਹ ਮਨੁੱਖ ਉਸ ਮਾਲਕ-ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਜਿਸ ਦੀ ਵਡਿਆਈ ਅਦਭੁੱਤ ਹੈ ॥੨॥
نانک گُنھ گاۄہِ سُیامیِ کے اچرجُ جِسُ ۄڈِیائیِ رام
اچرج ۔ حیران کرنے والی ۔ وڈیائی ۔ عظمت ۔
نانک اس مالک کی صفت صلاح کرتا ہے جس کی عظمت حیران کرنے والی ہے ۔

ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥
jis kaa kaaraj tin hee kee-aa maanas ki-aa vaychaaraa raam.
God, whose task it is to unite saintly people with Himself has accomplished it; what can the mere mortal beings do? ਸੰਤ ਜਨਾਂ ਨੂੰ ਆਪਣੇ ਚਰਨਾਂ ਨਾਲ ਜੋੜਨਾ-ਇਹ ਕੰਮ ਜਿਸ ਪਰਮਾਤਮਾ ਦਾ ਆਪਣਾ ਹੈ, ਉਸ ਨੇ ਹੀ ਸਦਾ ਇਹ ਕੰਮ ਕੀਤਾ ਹੈ, ਇਹ ਕੰਮ ਕਰਨ ਲਈ ਮਨੁੱਖ ਦੀ ਕੋਈ ਸਮਰਥਾ ਨਹੀਂ।
جِس کا کارجُ تِن ہیِ کیِیا مانھسُ کِیا ۄیچارا رام ॥
مانس۔ انسان۔ کارج کام۔ بیچارہ۔ بلا طاقت۔
جس کا یہ کام تھا اسی نے کیا ہے انسان میں کونی سی طاقت ہے اسے سرا نجام دینے کی ۔

ਭਗਤ ਸੋਹਨਿ ਹਰਿ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ ਰਾਮ ॥ bhagat sohan har kay gun gaavahi sadaa karahi jaikaaraa raam
God’s devotees acquire righteous living by always singing His praises and paying ovation to Him. ਪ੍ਰਭੂ ਦੇ ਭਗਤ ਉਸ ਦੇ ਗੁਣ ਗਾਂਦੇ ਰਹਿੰਦੇ ਹਨ, ਸਦਾ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ, ਅਤੇ ਸੋਹਣੇ ਆਤਮਕ ਜੀਵਨ ਵਾਲੇ ਬਣਦੇ ਜਾਂਦੇ ਹਨ।
بھگت سوہنِ ہرِ کے گُنھ گاۄہِ سدا کرہِ جیَکارا رام ॥
سوہن۔ اچھے لگتے ہیں۔
عاشقان الہٰی خادمان خدا الہٰی صف الہٰی کرتے ہی اچھے لگتے ہیں
ਗੁਣ ਗਾਇ ਗੋਬਿੰਦ ਅਨਦ ਉਪਜੇ ਸਾਧਸੰਗਤਿ ਸੰਗਿ ਬਨੀ ॥
gun gaa-ay gobind anad upjay saaDhsangat sang banee.
Bliss wells up within them by singing the praises of God; they remain imbued with God’s love by staying in the company of saintly people. ਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਅੰਦਰ ਆਤਮਕ) ਆਨੰਦ (ਦੇ ਹੁਲਾਰੇ) ਪੈਦਾ ਹੁੰਦੇ ਰਹਿੰਦੇ ਹਨ, ਸਾਧ ਸੰਗਤਿ ਵਿਚ (ਟਿਕ ਕੇ ਪਰਮਾਤਮਾ) ਨਾਲ (ਉਹਨਾਂ ਦੀ ਪ੍ਰੀਤ) ਬਣੀ ਰਹਿੰਦੀ ਹੈ।
گُنھ گاءِ گوبِنّد اند اُپجے سادھسنّگتِ سنّگِ بنیِ ॥
سادھ سنگت سنگ بنی۔ پاکدامن نیک اشخاص کا ساتھ ملا۔
اور اس سے ان کی زندگی روحانی واخلاقی طور پر بہتر ہوتی جاتی ہے ۔ اور اس صفت صلاح سے ان کے دلمیں روحانی جوش و خروش پیدا ہوتا ہے پارساؤں کی صحبت و قربت اور ساتھ میسر ہوتا ہے ۔

ਜਿਨਿ ਉਦਮੁ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ॥
jin udam kee-aa taal kayraa tis kee upmaa ki-aa ganee.
That God who made the effort to fill the pool like hearts of saintly people with the ambrosial nectar of Naam, how can His praises be counted? ਜਿਸ ਪਰਮਾਤਮਾ ਨੇ (ਸੰਤ ਜਨਾਂ ਦੇ ਹਿਰਦੇ- ਤਾਲ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰਨ ਦਾ ਉੱਦਮ ਸਦਾ ਕੀਤਾ ਹੈ, ਕਿਸ ਤਰ੍ਹਾਂ ਉਸ ਦੀ ਕੋਈ ਵਡਿਆਈ ਗਿਣੀ ਜਾ ਸਕਦੀ ਹੈ?
جِنِ اُدمُ کیِیا تال کیرا تِس کیِ اُپما کِیا گنیِ ॥
ادم ۔ کوشش۔ تال۔ تالاب ۔کیرا کام ۔ اپما۔ تعریف۔ وڈیائی ۔ صلاحتا۔ گنی ۔ گنی جائے ۔ کہیں۔
جس نے یہ آبحیات دلمیں بھرنے کی یہ کوشش کی اس کی تعریف قدرومنزلت بیان سے باہر ہے

ਅਠਸਠਿ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ॥
athsath tirath punn kiri-aa mahaa nirmal chaaraa.
The hearts of a saintly persons filled with the ambrosial nectar of Naam represent all the sacred shrines, charity, good deeds and immaculate lifestyle. ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਮ ਭਰਪੂਰ ਇਸ ਸੰਤ-ਹਿਰਦੇ ਵਿਚ ਹੀ) ਅਠਾਹਠ ਤੀਰਥ ਆ ਜਾਂਦੇ ਹਨ, ਵੱਡੇ ਵੱਡੇ ਪਵਿੱਤਰ ਤੇ ਸੁੰਦਰ ਪੁੰਨ-ਕਰਮ ਆ ਜਾਂਦੇ ਹਨ।
اٹھسٹھِ تیِرتھ پُنّن کِرِیا مہا نِرمل چارا ॥
اٹھ سھ تیرھ ۔ اڑسٹھ زیارت گاہیں۔ پن کریا۔ کار ثواب۔مہانرمل۔ بھاری پاک۔
اڑستھ زیارت گاہوں یا تیرتھوں کی زیارت اور کار ثواب اور پاک کار عمل ہے ۔

ਪਤਿਤ ਪਾਵਨੁ ਬਿਰਦੁ ਸੁਆਮੀ ਨਾਨਕ ਸਬਦ ਅਧਾਰਾ ॥੩॥
patit paavan birad su-aamee naanak sabad aDhaaraa. ||3||
O’ Nanak, to purify the sinners by providing the support of the Guru’s divine word is the disposition of the Master-God from the very beginning. ||3|| ਹੇ ਨਾਨਕ! ਗੁਰੂ ਦੇ ਸ਼ਬਦ ਦਾ ਆਸਰਾ (ਦੇ ਕੇ) ਵੱਡੇ ਵੱਡੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਣਾ-ਮਾਲਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਤੁਰਿਆ ਆ ਰਿਹਾ ਹੈ ॥੩॥
پتِت پاۄنُ بِردُ سُیامیِ نانک سبد ادھارا
پتتپاون۔ ناپاک کو پاک بنانے والا۔ بردھ ۔ عادت ۔ سبد ادھار۔ کلام کا آسرا۔
اے نانک کلام مرشد کا آسرا یا سہارا دیکر بدکاروں گناہگاروں کو پاک بنا دینا خدا وند کریم کی دیرینہ نماز عالم سے کا رچلی آتی ہے ۔

ਗੁਣ ਨਿਧਾਨ ਮੇਰਾ ਪ੍ਰਭੁ ਕਰਤਾ ਉਸਤਤਿ ਕਉਨੁ ਕਰੀਜੈ ਰਾਮ ॥
gun niDhaan mayraa parabh kartaa ustat ka-un kareejai raam.
My Creator-God is the treasure of virtues; who can fully describe His praises? ਮੇਰਾ ਕਰਤਾਰ ਮੇਰਾ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਕੌਣ ਉਸ ਦੀ ਪੂਰੀ ਵਡਿਆਈ ਕਰ ਸਕਦਾ ਹੈ?
گُنھ نِدھان میرا پ٘ربھُ کرتا اُستتِ کئُنُ کریِجےَ رام ॥
گن ندان۔ اوساف کا خزانہ ۔ پربھ کرتا۔ کارساز خدا۔ استت۔ تعریف۔ ستائش۔
کارساز کرتار اور اوصاف کا خزانہ ہے ۔ کون ہے ایسا انسان جو اس کی عطمت و منزلت بیان کر سکے ۔

ਸੰਤਾ ਕੀ ਬੇਨੰਤੀ ਸੁਆਮੀ ਨਾਮੁ ਮਹਾ ਰਸੁ ਦੀਜੈ ਰਾਮ ॥
santaa kee baynantee su-aamee naam mahaa ras deejai raam.
The prayer of saintly people is, O Master-God, please bless us with the supreme, sublime essence of Your Name. ਸੰਤ-ਜਨਾਂ ਦੀ (ਉਸ ਦੇ ਦਰ ਤੇ ਇਹ) ਅਰਦਾਸ ਹੁੰਦੀ ਹੈ-ਹੇ ਮਾਲਕ ਪ੍ਰਭੂ! ਬੇਅੰਤ ਸੁਆਦਲਾ ਆਪਣਾ ਨਾਮ ਬਖ਼ਸ਼ੀ ਰੱਖ;
سنّتا کیِ بیننّتیِ سُیامیِ نامُ مہا رسُ دیِجےَ رام ॥
نام مہارس۔ اس بھاری لذتوں لطفوں سے بھر اہوا الہٰینام سچ وحقیقت ۔
روحانی رہنما رہبر پیر بیخبر اس کے پاس عرض کرتے ہیں گذارتے ہیں کہ اے مالک و آقا الہٰی نام سچ وحقیقت کا بھاری لطف عطا فرما

ਨਾਮੁ ਦੀਜੈ ਦਾਨੁ ਕੀਜੈ ਬਿਸਰੁ ਨਾਹੀ ਇਕ ਖਿਨੋ ॥
naam deejai daan keejai bisar naahee ik khino.
Yes, please bless us with Your Name, and give us this gift that we do not forget You even for even an instant. ਇਹ ਮਿਹਰ ਕਰ ਕਿ ਆਪਣਾ ਨਾਮ ਬਖ਼ਸ਼ੀ ਰੱਖ, ਇਕ ਖਿਨ ਭਰ ਭੀ (ਸਾਡੇ ਹਿਰਦੇ ਵਿਚੋਂ) ਨਾਹ ਭੁੱਲ।
نامُ دیِجےَ دانُ کیِجےَ بِسرُ ناہیِ اِک کھِنو ॥
دان ۔ خیرات۔ دسر۔ بھولے ۔ اک کھنو۔ زرا سی دیر کے لئے بھی ۔
نام عنایت فرما اور یہ خیرات یا بھیک بخشش کر کہ تجھے رتی بھر یا تھوڑے سے وقفے کے لئے بھی نہ بھلاوں۔

ਗੁਣ ਗੋਪਾਲ ਉਚਰੁ ਰਸਨਾ ਸਦਾ ਗਾਈਐ ਅਨਦਿਨੋ ॥
gun gopaal uchar rasnaa sadaa gaa-ee-ai andino.
O’ my tongue keep uttering God’s praises and always keep singing His praises. ਹੇ ਮੇਰੀ ਜੀਭਾ! ਤੂੰ ਸਾਹਿਬ ਦੀਆਂ ਸਿਫਤਾਂ ਉਚਾਰਨ ਕਰ ਅਤੇ ਹਮੇਸ਼ਾਂ ਹੀ ਰਾਤ ਦਿਨ ਉਨ੍ਹਾਂ ਨੂੰ ਗਾਇਨ ਕਰਦੀ ਰਹੁ।
گُنھ گوپال اُچرُ رسنا سدا گائیِئےَ اندِنو ॥
رسنا۔ زبان سے ۔ اندنو ۔ ہر روز ۔
اے انسانوں زبان الہٰی حمدوثناہ اور صفت صلاح کیا کرؤ ہر روز گاؤ صفت صلاح ۔
ਜਿਸੁ ਪ੍ਰੀਤਿ ਲਾਗੀ ਨਾਮ ਸੇਤੀ ਮਨੁ ਤਨੁ ਅੰਮ੍ਰਿਤ ਭੀਜੈ ॥
jis pareet laagee naam saytee man tan amrit bheejai.
One who develops love for Naam, his mind and body remains imbued with rejuvenating ambrosial nectar of Naam. ਪ੍ਰਭੂ ਦੇ ਨਾਮ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦਾ ਤਨ ਮਨ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਤਰ ਰਹਿੰਦਾ ਹੈ।
جِسُ پ٘ریِتِ لاگیِ نام سیتیِ منُ تنُ انّم٘رِت بھیِجےَ ॥
جس پریت لاگی ۔ جسے پیار ہوا۔ نام سیتی ۔ سچ وحقیقت سے ۔ من تن۔ دل وجان ۔ ھیجے ۔متاثر ہوتا ہے ۔
جس کا الہٰی نام سچے پریم پیار اور محبت ہوجاتی ہے ۔ اس کی دل وجان میں آبحیات بھر جاتا ہے ۔ زندگی روحانی اور روحانیت پر ست ہوجاتی ہے ۔

ਬਿਨਵੰਤਿ ਨਾਨਕ ਇਛ ਪੁੰਨੀ ਪੇਖਿ ਦਰਸਨੁ ਜੀਜੈ ॥੪॥੭॥੧੦॥
binvant naanak ichh punnee paykh darsan jeejai. ||4||7||10||
Nanak submits, one feels spiritually rejuvenated by experiencing the blessed vision of God and his desires get fulfilled. ||4||7||10|| ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦਾ ਦਰਸਨ ਕਰ ਕੇ ਆਤਮਕ ਜੀਵਨ ਮਿਲ ਜਾਂਦਾ ਹੈ, ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ॥੪॥੭॥੧੦॥
بِنۄنّتِ نانک اِچھ پُنّنیِ پیکھِ درسنُ جیِجےَ
اچھ ۔ خواہش ۔ پنی ۔ پوری ہوئی ۔پیکھ درسن۔ دیدار یدکھ کر ۔ جیجے ۔ زندگی نصیب ہوتی ہے ۔
نانک عرض گذارتا ہے کہ خواہش بر اؤر ہوئی پوری ہوئی دیدار سے روحانی زندگی دستیاب ہوتی ہے ۔

ਰਾਗੁ ਸੂਹੀ ਮਹਲਾ ੫ ਛੰਤ
raag soohee mehlaa 5 chhant
Raag Soohee, Fifth Guru, Chhant:
راگُ سوُہیِ مہلا ੫ چھنّت
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ ॥
ایک ابدی خدا جو سچے گرو کے فضل سے معلوم ہوا

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
mith bolrhaa jee har sajan su-aamee moraa.
O’ brother, God is my friend and master; His divine words are very sweet. ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ।
مِٹھ بولڑا جیِ ہرِ سجنھُ سُیامیِ مورا ॥
مٹھ لولڑا۔ شیریں زبان۔ رہر سجن۔ خدا دوست ۔
میرا دوست خدا نہایت شیریں زبان ہے

ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
ha-o sammal thakee jee oh kaday na bolai ka-uraa.
I have grown weary trying to think, if His divine words ever were unpleasant. ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ।
ہءُ سنّملِ تھکیِ جیِ اوہُ کدے ن بولےَ کئُرا ॥
سمل تھکی ۔ آزما کر ہار گئی ۔
میں آزما کر شکست خوردہ ہوگیا ہوں کبھی بد زبانی نہیں کرتا

ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥
ka-urhaa bol na jaanai pooran bhagvaanai a-ugan ko na chitaaray.
The perfect God does not have any unpleasantness because He never remembers anyone’s evil deeds or demerits. ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ।
کئُڑا بولِ ن جانےَ پوُرن بھگۄانےَ ائُگنھُ کو ن چِتارے ॥
کور ۔ بد زبان۔ پورن ۔ بھگوانے ۔ کامل خدا کی مانند ۔ اوگن۔ بداوصاف۔ چتارے ۔ دملمیں۔ نہیں لاتا۔ غور نہیں کرتا۔
وہ تمام اوصاف میں کامل خدا کبھی تلخ کلامی نہیں کرتا اور دوسروں کی بد اوصافی کا خیال دلمیں نہیں لاتا۔
ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥
patit paavan har birad sadaa-ay ik til nahee bhannai ghaalay.
By innate tradition, God is called a purifier of sinners; He does not let go waste even an iota of anyone’s hard work of devotional worship. ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ।
پتِت پاۄنُ ہرِ بِردُ سداۓ اِکُ تِلُ نہیِ بھنّنےَ گھالے ॥
پتت پاون ۔ ناپاک کو پاک بنانا ۔ بردھ ۔ سبھاؤ۔ عادت۔ تل ۔ تل جتنا ۔ ذرا سا بھی ۔ بھنے ۔ بیکارنہیں جانے دیتا ۔ گھالے ۔ کی ہوئی محنت و مشقت ۔
وہ گناہگار و بد کرداروں کو پاک و مقدس بنانے والا ہے اوریہ اس کی عادت ہے اور ایسی عادات والا مانا اورکہلاتاہے ۔ وہ کی ہوئی محنت و مشقت ضائع رتی بھر بھی نہیں ہونے دیتا ۔
ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥
ghat ghat vaasee sarab nivaasee nayrai hee tay nayraa.
That all pervading God dwells in each and every heart; He is always the nearest of the near. ਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਉਹ ਨੇੜੇ ਨਾਲੋਂ ਭੀ ਪਰਮ ਨੇੜੇ ਹੈ।
گھٹ گھٹ ۄاسیِ سرب نِۄاسیِ نیرےَ ہیِ تے نیرا ॥
گھٹ گھٹ داسی ۔ ہر دل میں ہے بسنا۔ سرب نواسی ۔ سب میں ہے اسکا ٹھکناہ ۔ نیرے ہی تے نیرا۔ نزدیک سے زندیک تر۔
وہ ہر ایک کے ہر دل میں بستا ہے اور نزدیک سےنزدیک تر ہے

ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥
naanak daas sadaa sarnaagat har amrit sajan mayraa. ||1||
Devotee Nanak is in His refuge forever; My dear God is my ambrosial nectar. ||1|| ਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ। ਹੇ ਭਾਈ! ਮੇਰਾ ਸੱਜਣ ਪ੍ਰਭੂ ਅਮਰ ਕਰ ਦੇਣ ਵਾਲਾ ਹੈ ॥੧॥
نانک داسُ سدا سرنھاگتِ ہرِ انّم٘رِت سجنھُ میرا
داس۔ خادم ۔ خدمتگار ۔ غلام۔ سرناگت۔ پناہ گزیں۔ یہ انمرت سجن میرا۔ آبحیات۔ روحانی زندگی عنایت کرنے والا میرا خدا۔
خادم نانک ہمیشہ اسکا پناہ گزیں اور زیر سایہ ہے اور نزدیک سےنزدیک تر مراد ساتھ بستا ہے میرا دوست خدا روحانی واخلاقی پاک و مقدس زندگی عنایت کرنے والا ہے ۔

ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥
ha-o bisam bha-ee jee har darsan daykh apaaraa.
I am totally astounded on experiencing the blessed vision of the infinite God. ਹੇ ਭਾਈ! ਉਸ ਬੇਅੰਤ ਹਰੀ ਦਾ ਦਰਸਨ ਕਰ ਕੇ ਮੈਂ ਹੈਰਾਨ ਪਈ ਹੁੰਦੀ ਹਾਂ।
ہءُ بِسمُ بھئیِ جیِ ہرِ درسنُ دیکھِ اپارا ॥
بسم۔ حیران ۔ بھئی ۔ ہوا ۔ درسن۔ دیدار ۔ اپار۔ اتنا وسیع کہ کوئی کنار نہیں۔
میں حیران ہوگیا ہوں دیدار خدا سے جو نہایت وسیع ہے

ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ॥
mayraa sundar su-aamee jee ha-o charan kamal pag chhaaraa.
So beauteous is my beloved Master that I feel myself like the dust of His feet. ਹੇ ਭਾਈ! ਉਹ ਮੇਰਾ ਸੋਹਣਾ ਮਾਲਕ ਹੈ, ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ।
میرا سُنّدرُ سُیامیِ جیِ ہءُ چرن کمل پگ چھارا ॥
چرن کمل ۔ پاک و مقدس پاؤں۔ پگ چھار ۔ پاؤں کی دہول ۔
میں اس کے پاون کی دھول ہوں اور وہ میرا خوبصور ت مالک وقار دیدار سے

ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥
parabh paykhat jeevaa thadhee theevaa tis jayvad avar na ko-ee.
Upon experiencing the blessed vision of God, I become spiritually rejuvenated and calm; no one else is as great as He is. ਪ੍ਰਭੂ ਦਾ ਦਰਸਨ ਕਰਦਿਆਂ ਮੇਰੇ ਅੰਦਰ ਜਿੰਦ ਪੈ ਜਾਂਦੀ ਹੈ, ਮੈਂ ਸ਼ਾਂਤ-ਚਿੱਤ ਹੋ ਜਾਂਦੀ ਹਾਂ, ਉਸ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ।
پ٘ربھ پیکھت جیِۄا ٹھنّڈھیِ تھیِۄا تِسُ جیۄڈُ اۄرُ ن کوئیِ ॥
پیکھت ۔ دیدار۔ جیوا۔ زندگی پاتا ہوں۔ ٹھنڈی تھیو۔ ٹھنڈک محسوس کرتا ہوں۔ تس جیوڈ۔ اس جنتی عظمت بزرگی ۔ اور ۔ دوسر اکوئی۔
خدا سے ذہن و قلب سکون اور ٹھنڈک محسوس کرتاہے اسکا نہیں کوئی ثانی عالم میں

ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥
aad ant maDh parabh ravi-aa jal thal mahee-al so-ee.
God has been pervading at the beginning of time, is present now and would be at the very end; He permeates the waters, lands, and the skies. ਜਗਤ ਦੇ ਸ਼ੁਰੂ ਵਿਚ ਉਹੀ ਸੀ, ਜਗਤ ਦੇ ਅਖ਼ੀਰ ਵਿਚ ਉਹੀ ਹੋਵੇਗਾ, ਹੁਣ ਇਸ ਵੇਲੇ ਭੀ ਉਹੀ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਉਹੀ ਵੱਸਦਾ ਹੈ।
آدِ انّتِ مدھِ پ٘ربھُ رۄِیا جلِ تھلِ مہیِئلِ سوئیِ ॥
آد۔ آغاز۔ انت ۔ آخر۔ مدھ ۔ درمیان ۔ متوسط ۔ پربھ رویا۔ بستا ہے ۔ جل ۔پانی مراد سمندر۔ ۔ تھل۔ زمین ۔ مہئیل۔ خلا۔ سوئی۔ ہے وہی ۔
آغاز علم مراد اول و آخر اور زمانہ حال۔ ماضی و مستقبل و حال ہر دور زماں میں سمندر زمین اورخلامیں بستا وہی ۔
ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥
charan kamal jap saagar tari-aa bhavjal utray paaraa.
The world ocean of vices can be crossed by lovingly remembering God’s Name; by doing so, a myriad of people have crossed over the world ocean of vices. ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ, ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ।
چرن کمل جپِ ساگرُ ترِیا بھۄجل اُترے پارا ॥
ساگر۔ مراد زندگی ایک سمدنر کی مانند ہے ۔ بھوجل۔ خوفناک سمدنر۔ اترے پار۔ عبور کیا۔ زندگی کامیاب ہوئی۔
پائے پاک الہٰی میں دھیان لگا کر توجہ دیکر اس خوفناک دنیاوی زندگی کے خوفناک سمندر کو عبور کر پائے یہں۔
ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥੨॥
naanak saran pooran parmaysur tayraa ant na paaraavaaraa. ||2||
O’ perfect all pervading God, Nanak has come to Your refuge, there is no end or limit of Your creation. ||2|| ਹੇ ਪੂਰਨ ਪਰਮੇਸਰ! ਨਾਨਕ ਤੇਰੀ ਸਰਨ ਆਇਆ ਹੈ , ਤੇਰੀ ਹਸਤੀ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਹੈ ॥੨॥
نانک سرنھِ پوُرن پرمیسرُ تیرا انّتُ ن پاراۄارا
پورن رپمیسور۔ کامل خدا۔ انت نہ پار دار۔ جس کی نہ آخرت نہ ادھر کا اور دھر کا کنار مراد از حد وسیع۔
اے نانک اے کامل خدا۔ میں تیری پناہ اور زیر سایہ آئیا ہوں تیری وسعت اتنی وسیع کہ کنارانہیں۔

ਹਉ ਨਿਮਖ ਨ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ ॥
ha-o nimakh na chhodaa jee har pareetam paraan aDhaaro.
I shall not forsake, even for an instant, dear beloved God, the support of life. ਹੇ ਭਾਈ! ਪ੍ਰੀਤਮ ਹਰੀ (ਅਸਾਂ ਜੀਵਾਂ ਦੀ) ਜਿੰਦ ਦਾ ਆਸਰਾ ਹੈ, ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਉਸ ਦੀ ਯਾਦ ਨਹੀਂ ਛੱਡਾਂਗਾ।
ہءُ نِمکھ ن چھوڈا جیِ ہرِ پ٘ریِتم پ٘ران ادھارو ॥
نمکھ ۔ تھوڑے سے وقفے کے لئے بھی ۔ چھوڈ۔ جدا ہو واں۔ پران ۔ زندگی ۔ ادھارد۔ آسرا۔
میں آنکھ جھپکنے کے عرصے کے لئے بھی اس سے جدائی نہیں پا ستکا وہ پیار خدا میری زندگی کا آسرا اور سہار اہے ۔

ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ ॥
gur satgur kahi-aa jee saachaa agam beechaaro.
The true Guru has blessed me with the teaching for realizing the eternal incomprehensible God. ਗੁਰੂ ਨੇ (ਮੈਨੂੰ) ਸਦਾ ਕਾਇਮ ਰਹਿਣ ਵਾਲੇ ਅਪਹੁੰਚ ਪਰਮਾਤਮਾ ਨਾਲ ਮਿਲਾਪ ਬਾਰੇ ਇਹ ਵਿਚਾਰ ਦੀ ਗੱਲ ਦੱਸੀ ਹੈ।
گُرِ ستِگُر کہِیا جیِ ساچا اگم بیِچارو ॥
گر ستگر ۔ مرشد بلکہ سچے مرشد ۔ ساچا۔ صدیوی سچا۔ اگم۔ انسانی عقل و ہوش و سمجھ سے بلند ۔ اپارو۔ اتنا وسیع جس کا کوئی کنار نہیں ۔
مرشد اور سچے مرشد کا فرمان ہے کہ وصدیوی سچا انسانی عقل وہوش سے بعید و بلند ہے ۔
ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ ॥
mil saaDhoo deenaa taa naam leenaa janam maran dukh naathay.
After meeting and following the Guru’s teachings, the gift of Naam is received through the Guru; only then one can meditate on God and all sorrows, from birth to death, vanish. ਗੁਰੂ ਨੂੰ ਮਿਲ ਕੇ (ਜਦੋਂ ਗੁਰੂ ਦੀ ਰਾਹੀਂ ਨਾਮ ਦਾਤਿ) ਮਿਲਦੀ ਹੈ, ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ, (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਦੇ) ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ।
مِلِ سادھوُ دیِنا تا نامُ لیِنا جنم مرنھ دُکھ ناٹھے ॥
سادہو۔ طرز زندگی یا زندگی کی راہیں الہٰی رضا و رغبت کے مباقت استوار کرتی ہیں۔ دینا دیا ۔ نام لینا۔ تب الہٰی نام سچ وحقیقت اپنائیا ہے ۔ جنم مرن دکھ ناٹھے ۔ تناسخ مٹا۔
یہ نام خدا رسیدہ جس نے طرز زندگی اور زندگی کی راہیں استوار کر لی ہیں یا صراط مستقیم پا لیا ہے اس سے نام سچ وحقیقت کی نعمت دستیاب ہوتی ہے اور زندگی اور موت کی مصائب مٹ جاتے ہیں ۔

ਸਹਜ ਸੂਖ ਆਨੰਦ ਘਨੇਰੇ ਹਉਮੈ ਬਿਨਠੀ ਗਾਠੇ ॥ sahj sookh aanand ghanayray ha-umai binthee gaathay.
Then one enjoys celestial peace, poise, and myriads of pleasures, and the knot of one’s ego is destroyed. (ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਪੈਦਾ ਹੋ ਜਾਂਦੇ ਹਨ, (ਉਸ ਦੇ ਅੰਦਰੋਂ) ਹਉਮੈ ਦੀ ਗੰਢ ਨਾਸ ਹੋ ਜਾਂਦੀ ਹੈ।
سہج سوُکھ آننّد گھنیرے ہئُمےَ بِنٹھیِ گاٹھے ॥
سہج سکھ ۔ روحانی وزہنی سکون ۔ کا آرام و آسائش۔ انند گھنیرے ناہیت خوشیاں۔ ہونمے پنٹھی گانٹھے ۔ خودی کی گانٹھ باندھ دی مراد خودی ختم کر دی ۔
روحانی وذہنی سکون اور خوشیاں میسئر ہوتی ہیں خودی اور خؤدی پسندی کی گانٹھ ختم ہوجاتی ہے ۔

error: Content is protected !!