ਜੇਹੀ ਸੁਰਤਿ ਤੇਹਾ ਤਿਨ ਰਾਹੁ ॥
jayhee surat tayhaa tin raahu.
As is their level of consciousness, so is their way of life.
ਜਿਹੋ ਜਿਹੀ ਸੂਝ (ਪ੍ਰਭੂ ਜੀਵਾਂ ਨੂੰ ਦੇਂਦਾ ਹੈ) ਉਹੋ ਜਿਹਾ ਜੀਵਨ-ਰਸਤਾ ਉਹ ਫੜ ਲੈਂਦੇ ਹਨ।
جیہیِسُرتِتیہاتِنراہُ
تن راہ۔ زندگی کا راستہ . سرت ۔ سوجھ۔
جس کی جیسی ہی سمجھ ہوتی ہے وہ ویسے راستے پر چل نکلتا ہے
ਲੇਖਾ ਇਕੋ ਆਵਹੁ ਜਾਹੁ ॥੧॥
laykhaa iko aavhu jaahu. ||1||
According to our deeds, we come and go in reincarnation.
ਕੇਵਲ ਉਹੀ (ਪ੍ਰਾਣੀਆਂ ਤੋਂ) ਹਿਸਾਬ ਕਿਤਾਬ ਲੈਂਦਾ ਹੈ ਤੇ (ਉਸ ਦੇ ਹੁਕਮ ਦੇ ਅਧੀਨ ਹੀ) ਉਹ ਆਉਂਦੇ ਤੇ ਜਾਂਦੇ ਹਨ।
لیکھااِکوآۄہُجاہُ
لیکھا اکو محاسب واحد ہے
سب کے اعمال کا حساب ایک جیسا ہوتاہے اسی کے مطابق انسان پیدا ہوتاہے اور مر جاتا ہے
ਕਾਹੇ ਜੀਅ ਕਰਹਿ ਚਤੁਰਾਈ ॥
kaahay jee-a karahi chaturaa-ee.
Why, O soul, why do you try to be so clever?
ਹੇ ਪ੍ਰਾਣੀ! ਤੂੰ ਕਿਉਂ ਚਲਾਕੀ ਕਰਦਾ ਹੈਂ?
کاہےجیِءکرہِچتُرائیِ
۔چترائی ۔ چالاکیلینے اور دینے میں دیر نہیں
اے انسان تو چالاکی اور عیاری کیوں کرتا ہے
ਲੇਵੈ ਦੇਵੈ ਢਿਲ ਨ ਪਾਈ ॥੧॥ ਰਹਾਉ ॥
layvai dayvai dhil na paa-ee. ||1|| rahaa-o.
God does not hesitate in giving or taking away (our consciousness).
ਉਹ ਪਰਮਾਤਮਾ ਹੀ (ਜੀਵਾਂ ਨੂੰ ਸੂਝ) ਦੇਂਦਾ ਭੀ ਹੈ ਤੇ ਲੈ ਭੀ ਲੈਂਦਾ ਹੈ, ਰਤਾ ਚਿਰ ਨਹੀਂ ਲਾਂਦਾ
لیۄےَدیۄےَڈھِلنپائیِ
خدا لین دین میں دیر نہیں کرتا۔۔۔۔۔ ٹھہراو
ਤੇਰੇ ਜੀਅ ਜੀਆ ਕਾ ਤੋਹਿ ॥
tayray jee-a jee-aa kaa tohi.
All creatures are Yours and You are their Master.
ਹੇ ਮਾਲਕ-ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਸਾਰੇ ਜੀਵਾਂ ਦਾ ਤੂੰ ਹੀ ਖਸਮ ਹੈਂ।
تیرےجیِءجیِیاکاتوہِ
توہ ۔ تو
اے خدا یہ تمام انسان تیرے بندے ہیں اور تو ہی ان کا واحد سہارا ہے
ਕਿਤ ਕਉ ਸਾਹਿਬ ਆਵਹਿ ਰੋਹਿ ॥
kit ka-o saahib aavahi rohi.
(How can we think) that God is angry with us?
ਤੂੰ ਗੁੱਸੇ ਵਿਚ ਨਹੀਂ ਆਉਂਦਾ (ਕਿਉਂਕਿ ਆਖ਼ਰ ਇਹ ਜੀਵ ਸਾਰੇ ਤੇਰੇ ਹੀ ਹਨ)।
کِتکءُساہِبآۄہِروہِ
اے مالک تو ان پر کیوں ناراض ہوتا ہے
ਜੇ ਤੂ ਸਾਹਿਬ ਆਵਹਿ ਰੋਹਿ ॥
jay too saahib aavahi rohi.
(Even if) we think that the Master is not happy with me,
ਹੇ ਮਾਲਕ ਪ੍ਰਭੂ! ਜੇ ਤੂੰ ਗੁੱਸੇ ਵਿਚ ਆਵੇਂ (ਤਾਂ ਕਿਸ ਉੱਤੇ ਆਵੇਂ?)
جےتوُساہِبآۄہِروہِ
توہ ۔ تو
اے مالک اگر تجھے ان پر غصہ آتا بھی ہے
ਤੂ ਓਨਾ ਕਾ ਤੇਰੇ ਓਹਿ ॥੨॥
too onaa kaa tayray ohi. ||2||
they belong to You and You belong to them,
ਤੂੰ ਉਹਨਾਂ ਦਾ ਮਾਲਕ ਹੈਂ, ਉਹ ਸਾਰੇ ਤੇਰੇ ਹੀ ਬਣਾਏ ਹੋਏ ਹਨ
توُاوناکاتیرےاوہِ
تو ان کا ہے اور وہ تیرے ہیں
ਅਸੀ ਬੋਲਵਿਗਾੜ ਵਿਗਾੜਹ ਬੋਲ ॥
asee bolvigaarh vigaarhah bol.
By our foul language we spoil everything with our foul words.
ਆਪਾਂ ਬਦਜ਼ਬਾਨ, (ਆਪਦੇ ਵਿਚਾਰ-ਹੀਣ) ਬਚਨਾਂ ਦੁਆਰਾ ਸਾਰਾ ਕੁਝ ਖ਼ਰਾਬ ਕਰ ਲੈਂਦੇ ਹਾਂ।
اسیِبولۄِگاڑۄِگاڑہبول
بولوگاڑ۔ زبان دراز ۔وگاڑیہہ۔ خرابی پیدا کرتا ہے
ہم برے بول بول کر تجھے ناراض کر دیتے ہیں
ਤੂ ਨਦਰੀ ਅੰਦਰਿ ਤੋਲਹਿ ਤੋਲ ॥
too nadree andar toleh tol.
You still judge our actions with Your graceful glance.
ਪਰ ਤੂੰ (ਸਾਡੇ ਕੁਬੋਲਾਂ ਨੂੰ) ਮਿਹਰ ਦੀ ਨਿਗਾਹ ਨਾਲ ਪਰਖਦਾ ਹੈਂ।
توُندریِانّدرِتولہِتول
ندری اند ر ۔ نظر عنایت میں۔
مگر تو ہماری باتوں کی پرواہ نہ کرتے ہوئے ہم پر مہر کی نظر کرتا ہے
ਜਹ ਕਰਣੀ ਤਹ ਪੂਰੀ ਮਤਿ ॥
jah karnee tah pooree mat.
When one’s conduct is good, then one’s consciousness also becomes perfect.
ਜਿਸ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ ਉਸ ਦੀ ਸੂਝ-ਅਕਲ ਭੀ ਗੰਭੀਰ ਹੋ ਜਾਂਦੀ ਹੈ
جہکرنھیِتہپوُریِمتِ
کرنی۔ نیک اعمال
جہاں اعمال نیک ہیں وہاں عقل کو اکملیت حاصل ہے
ਕਰਣੀ ਬਾਝਹੁ ਘਟੇ ਘਟਿ ॥੩॥
karnee baajhahu ghatay ghat. ||3||
Without good deeds, (level of consciousness) decreases.
(ਉੱਚੇ) ਆਚਰਨ ਤੋਂ ਬਿਨਾ ਮਨੁੱਖ ਦੀ ਸੂਝ ਬੂਝ ਭੀ ਨੀਵੀਂ ਹੀ ਰਹਿੰਦੀ ਹੈ l
کرنھیِباجھہُگھٹےگھٹِ
۔گھٹے گھٹ ۔ کم ہے
نیک اعمال کے بغیر عقل و دانش کا معیار پست ہوتا ہے
ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥
paranvat naanak gi-aanee kaisaa ho-ay.
Nanak beseeches, what kind of person is a wise man?
ਨਾਨਕ ਬੇਨਤੀ ਕਰਦਾ ਹੈ, ਬ੍ਰਹਮ ਵੀਚਾਰ ਵਾਲਾ ਪੁਰਸ਼ ਕੇਹੋ ਜੇਹਾ ਹੈ?
پ٘رنھۄتِنانکگِیانیِکیَساہوءِ
پرغوت۔ عرض گذارتا ہے
نانک کہتے ہیں کہ دانشور کیسا ہونا چاہیے
ਆਪੁ ਪਛਾਣੈ ਬੂਝੈ ਸੋਇ ॥
aap pachhaanai boojhai so-ay.
(Wise men) are those who have self-realization (feel part of God).
ਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਜੋ ਉਸ ਪਰਮਾਤਮਾ ਨੂੰ ਹੀ (ਅਕਲ-ਦਾਤਾ) ਸਮਝਦਾ ਹੈ
آپُپچھانھےَبوُجھےَسوءِ,
وہ اپنے آپ کو پہچان کر خدا کا ادراک حاصل کرتا ہے
ਗੁਰ ਪਰਸਾਦਿ ਕਰੇ ਬੀਚਾਰੁ ॥
gur parsaad karay beechaar.
(This self-realization comes from) Grace of the Guru and contemplating Gurbani.
ਜਿਹੜਾ ਬ੍ਰਹਮ ਬੇਤਾ, ਗੁਰਾਂ ਦੀ ਦਯਾ ਦੁਆਰ ਸਾਹਿਬ ਦਾ ਸਿਮਰਨ ਕਰਦਾ ਹੈ,
آپُپچھانھےَبوُجھےَسوءِ
پرساد۔ رحمت سے
وہ گرو کے لطف و کرم سے نیک باتیں سوچتا ہے
ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥
so gi-aanee dargeh parvaan. ||4||30||
Such wise people are accepted in God’s court.
ਅਜੇਹਾ ਗਿਆਨਵਾਨ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ
سوگِیانیِدرگہپرۄانھُ
وہی عالم ہے اور وہی خدا کی بارگاہ میں مقبول ہوتا ہے
ਸਿਰੀਰਾਗੁ ਮਹਲਾ ੧ ਘਰੁ ੪ ॥
sireeraag mehlaa 1 ghar 4.
Sri Raag, by the first Guru, Fourth Beat.
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥
too daree-aa-o daanaa beenaa mai machhulee kaisay ant lahaa.
You are like a vast river, All-knowing and All-seeing. I am a small fish (in your vast river; therefore) how can I understand Your limits?
ਤੂੰ ਇਕ ਦਰੀਆ ਸਮਾਨ ਹੈਂ, ਮੈਂਇਕ ਨਿੱਕੀ ਜਿਹੀ ਮੱਛੀ ਹਾਂ। ਮੈਂ ਤੇਰਾ ਅਖ਼ੀਰਲਾ ਬੰਨਾ ਨਹੀਂ ਲੱਭ ਸਕਦੀ।
توُدریِیاءُدانابیِنامےَمچھُلیِکیَسےانّتُلہا
دانا۔ با عقل و شعور۔جاننے والا ۔بنیا۔ دور اندیش۔مستقبل کو سمجھنے والا ۔ مچھلی۔ ایک معمولی جانور ۔
تو سب کچھ جاننے والا دیکھنے والا ایک دریا ہے میں ایک حقیر مچھلی ہوں مجھے تیرا عرفان کیسے ہو
ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥
jah jah daykhaa tah tah too hai tujh tay niksee foot maraa. ||1||
Wherever I look, I only see You water; when I (as a small fish) am taken out (of the water), I die crying in pain (because of separation from You).
ਜਿਧਰ ਭੀ ਮੈਂ ਵੇਖਦੀ ਹਾਂ ਓਥੇ ਤੂੰ ਹੈਂ। ਤੇਰੇ ਵਿਚੋਂ ਬਾਹਰ ਨਿਕਲ ਕੇ ਮੈਂ ਤੜਫ ਕੇ ਮਰ ਜਾਂਦੀ ਹਾਂ।
جہجہدیکھاتہتہتوُہےَتُجھتےنِکسیِپھوُٹِمرا
جیہہ جیہہ ۔ جدھر ۔کدھر ، نکسی ۔ نکلی ہوئی جدا۔ ہوئی۔ پھوٹ مرا ۔پھوٹ کر مر جاؤں۔
جدھر دیکھتی ہوں ادھر تو ہی تو ہے تجھ سے جدا ہو کر میں تڑپ کر مر جاوں گی
ਨ ਜਾਣਾ ਮੇਉ ਨ ਜਾਣਾ ਜਾਲੀ ॥
na jaanaa may-o na jaanaa jaalee.
I am not fearful of the fisherman or the net ( death or the cause of Death).
ਨਾਹ ਮੈਨੂੰ ਮਾਛੀ ਦੀ ਸਮਝ ਹੈ, ਨਾਹ ਹੀ ਉਸ ਦੇ ਜਾਲ ਦੀ (ਉਹਨਾਂ ਤੋਂ ਬਚਣਾ ਮੇਰੇ ਵੱਸ ਦੀ ਗੱਲ ਨਹੀਂ)।
نجانھامیءُنجانھاجالیِ
میؤ۔ صلاح۔ جالیماچھی ۔
نہ میں مچھیرے کو جانتی ہوں نہ اس کے جال کو
ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥
jaa dukh laagai taa tujhai samaalee. ||1|| rahaa-o.
But when the pain (of Death) comes, then I will call upon You.
ਜਦ ਤਕਲੀਫ ਵਾਪਰਦੀ ਹੈ, ਤਦ ਮੈਂ ਤੈਨੂੰ ਯਾਂਦ ਕਰਦੀ ਹਾਂ।
جادُکھُلاگےَتاتُجھےَسمالیِ
سمالی۔ یاد کرنا
جب دکھ پاتی ہوں تو تجھ کو یاد کرتی ہوں
ਤੂ ਭਰਪੂਰਿ ਜਾਨਿਆ ਮੈ ਦੂਰਿ ॥
too bharpoor jaani-aa mai door.
(O’my God),You are always omnipresent; But it is I who have deemed You to be far away.
ਹੇ ਪ੍ਰਭੂ! ਤੂੰ (ਇਸ ਜਗਤ ਵਿਚ) ਹਰ ਥਾਂ ਮੌਜੂਦ ਹੈਂ, ਮੈਂ ਤੈਨੂੰ ਕਿਤੇ ਦੂਰ ਵੱਸਦਾ ਸਮਝਿਆ ਹੋਇਆ ਹੈ।
توُبھرپوُرِجانِیامےَدوُرِ
تو بھر پور ، ہر جگہ بستا ہے ۔میں جانیا دور میں سمجھا ۔ تو کہیں دور ہے ۔
اے خدا تو ہر جگہ بستا ہے میں تجھے کہیں دور سمجھ رہا تھا
ਜੋ ਕਛੁ ਕਰੀ ਸੁ ਤੇਰੈ ਹਦੂਰਿ ॥
jo kachh karee so tayrai hadoor.
Whatever I do, I do in Your Presence.
(ਅਸਲ ਗੱਲ ਇਹ ਹੈ ਕਿ) ਜੋ ਕੁਝ ਮੈਂ ਕਰਦਾ ਹਾਂ, ਉਹ ਤੇਰੀ ਹਜ਼ੂਰੀ ਵਿਚ ਹੀ ਕਰ ਰਿਹਾ ਹਾਂ।
جوکچھُکریِسُتیرےَہدوُرِ
میںجو کچھ بھی کرتا ہوں سب تیرے سامنے ہے،تو سب دیکھ رہا ہے
ਤੂ ਦੇਖਹਿ ਹਉ ਮੁਕਰਿ ਪਾਉ ॥
too daykheh ha-o mukar paa-o.
You see all my actions, and yet I ignore Your presence.
ਤੂੰ ਸਭ ਕੁਝ ਵੇਖਦਾ ਹੈਂ (ਫਿਰ ਭੀ) ਮੈਂ ਆਪਣੇ ਕੀਤੇ ਕੰਮਾਂ ਤੋਂ ਮੁੱਕਰ ਜਾਂਦਾ ਹਾਂ।
توُدیکھہِہءُمُکرِپاءُ
تو میرے سارے اعمال دیکھ رہا ہے ،لیکن میں پھر بھی تیری موجودگی سے غافل ہوں
ਤੇਰੈ ਕੰਮਿ ਨ ਤੇਰੈ ਨਾਇ ॥੨॥
tayrai kamm na tayrai naa-ay. ||2||
I have not done deeds ordained by You, or remembered You with love.
ਮੈਂ ਨਾਹ ਉਸ ਕੰਮ ਵਿਚ ਲੱਗਦਾ ਹਾਂ ਜੋ ਤੈਨੂੰ ਪਰਵਾਨ ਹੋਵੇ, ਨਾਹ ਹੀ ਮੈਂ ਤੇਰੇ ਨਾਮ ਵਿਚ ਜੁੜਦਾ ਹਾਂ l
تیرےَکنّمِنتیرےَناءِ
ہے ۔تیرے نائے ۔ تیرے نام میں
میں نے آپ کے مقرر کردہ اعمال نہیں کیےنہ آپ کو محبت کے ساتھ یاد کیا
ਜੇਤਾ ਦੇਹਿ ਤੇਤਾ ਹਉ ਖਾਉ ॥
jaytaa deh taytaa ha-o khaa-o.
Whatever You give me, that is what I eat.
ਹੇ ਪ੍ਰਭੂ! ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਹੀ ਖਾਂਦਾ ਹਾਂ।
جیتادیہِتیتاہءُکھاءُ॥
اے خدا جو تو دیتا ہے وہی کھتا ہوں
ਬਿਆ ਦਰੁ ਨਾਹੀ ਕੈ ਦਰਿ ਜਾਉ ॥
bi-aa dar naahee kai dar jaa-o.
There is no other door-unto which door should I go?
ਕੋਈ ਹੋਰ ਦਰਵਾਜ਼ਾ ਨਹੀਂ ਹੈ ਜਿਥੇ ਮੈਂ ਜਾਵਾਂ (ਤੇ ਸਵਾਲੀ ਬਣਾਂ)।
بِیادرُناہیِکےَدرِجاءُ
مجھے ایسا کوئی در دکھائی نہیں دیتا جہاں میں جاؤں ۔
ਨਾਨਕੁ ਏਕ ਕਹੈ ਅਰਦਾਸਿ ॥
naanak ayk kahai ardaas.
Nanak offers this one prayer:
ਨਾਨਕ ਸਿਰਫ਼ ਇਹ ਬੇਨਤੀ ਕਰਦਾ ਹੈ
نانکُایککہےَارداسِ
نانک صرف یہی عرض کرتا ہے
ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥
jee-o pind sabh tayrai paas. ||3||
this body and soul are totally Yours.
ਮੇਰੀ ਜਿੰਦੜੀ ਤੇ ਸਰੀਰ ਸਮੂਹ ਤੇਰੇ ਹੀ ਆਸਰੇ ਰਹਿ ਸਕਦਾ ਹੈ
جیِءُپِنّڈُسبھُتیرےَپاسِ
زندگی تیری ہی عنایت و بخشش ہے
ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੋੁ ॥
aapay nayrhai door aapay hee aapay manjh mi-aano.
He Himself is near, and far away; He Himself is in-between. He is everywhere.
ਪ੍ਰਭੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ, ਆਪ ਹੀ ਦੂਰ ਭੀ ਹੈ, ਆਪ ਹੀ ਸਾਰੇ ਜਗਤ ਵਿਚ ਮੌਜੂਦ ਹੈ।
آپےنیڑےَدوُرِآپےہیِآپےمنّجھِمِیاند
خداسب کے نزدیک بھی ہے اور دور بھی اور خود ہی سارے عالم میں موجود ہے
ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋੁ ॥
aapay vaykhai sunay aapay hee kudrat karay jahaano.
He Himself beholds, and listens. By His Creative Power, He created the world.
ਆਪੇ ਉਹ ਦੇਖਦਾ ਹੈ ਅਤੇ ਆਪੇ ਹੀ ਸ੍ਰਵਣ ਕਰਦਾ ਹੈ। ਆਪਣੀ ਸਤਿਆ ਦੁਆਰਾ ਉਸ ਨੇ ਸੰਸਾਰ ਸਾਜਿਆ ਹੈ।
آپےۄیکھےَسُنھےآپےہیِکُدرتِکرےجہاند
۔خدا خود ہی پیدا کرنیوالا ہےاور خود ہی سب کی سنبھال کرتا ہے ۔اور خود ہی عرضداشت سُنتا ہے
ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥
jo tis bhaavai naankaa hukam so-ee parvaano. ||4||31||
Whatever pleases Him, that command is acceptable, says Nank.
ਜੋ ਕੁਛ ਉਸ ਨੂੰ ਭਾਉਂਦਾ ਹੈ, ਹੈ ਨਾਨਕ! ਉਹੀ ਫੁਰਮਾਣ ਪਰਮਾਣੀਕ ਹੁੰਦਾ ਹੈ।
جوتِسُبھاۄےَنانکاہُکمُسوئیِپرۄاند
۔جہاں عالم ۔پروانو
اَے نانک جو حکم اُسے اچھا لگتا ہے وہی ہر ایک جاندار کو قبول کرنا پڑتا ہے
ਸਿਰੀਰਾਗੁ ਮਹਲਾ ੧ ਘਰੁ ੪ ॥
sireeraag mehlaa 1 ghar 4.
Sri Raag, by the first Guru, Fourth beat:
سری راگ محلا 1 گھر 4
ਕੀਤਾ ਕਹਾ ਕਰੇ ਮਨਿ ਮਾਨੁ ॥
keetaa kahaa karay man maan.
Why should the created beings feel pride in their minds?
ਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ ਆਪਣੇ ਮਨ ਵਿਚ (ਮਾਇਆ ਦਾ) ਕੀਹ ਮਾਣ ਕਰ ਸਕਦਾ ਹੈ?
کیِتاکہاکرےمنِمانُ
کیتا۔ جسے پیدا کیا ہے۔ من۔ من میں ۔کہامان کرئے
خدا وند کریم کا پیدا کر وہ انسان کیسے تکبر و غرور کر سکتا ہے
ਦੇਵਣਹਾਰੇ ਕੈ ਹਥਿ ਦਾਨੁ ॥
dayvanhaaray kai hath daan.
The Gift is in the Hands of the Great Giver.
ਦਾਤ ਤਾਂ ਦੇਣ ਵਾਲੇ ਦੇ ਵੱਸ ਵਿੱਚ ਹੈ।
دیۄنھہارےکےَہتھِدانُ॥
کے ہتھ ۔ کیا طاقت ہے ۔دیونہارے دینے والے ۔
جبکہ سب طاقت دینے والے کے ہاتھ میں مرکوز ہے
ਭਾਵੈ ਦੇਇ ਨ ਦੇਈ ਸੋਇ ॥
bhaavai day-ay na day-ee so-ay.
It is his pleasure whether He gives or not.
ਉਸ ਦੀ ਮਰਜ਼ੀ ਹੈ ਕਿ ਧਨ-ਪਦਾਰਥ ਦੇਵੇ ਜਾਂ ਨਾਹ ਦੇਵੇ।
بھاۄےَدےءِندیئیِسوءِ
بھاوے۔ چاہے۔
خوآہ رے یا نہ دئے
ਕੀਤੇ ਕੈ ਕਹਿਐ ਕਿਆ ਹੋਇ ॥੧॥
keetay kai kahi-ai ki-aa ho-ay. ||1||
What can be done by the order of the created beings?
ਪੈਦਾ ਕੀਤੇ ਜੀਵ ਦੇ ਆਖਿਆਂ ਕੁਝ ਨਹੀਂ ਬਣ ਸਕਦਾ l
کیِتےکےَکہِئےَکِیاہوءِ
جو خود پیدا کیا ہو ا ہے اُس کے کہنے سے کیا ہو سکتا ہے
ਆਪੇ ਸਚੁ ਭਾਵੈ ਤਿਸੁ ਸਚੁ ॥
aapay sach bhaavai tis sach.
God Himself is Truth; and Truth pleases Him.
ਸੱਚਾ ਉਹ ਆਪੇ ਹੀ ਹੈ ਤੇ ਸੱਚ ਹੀ ਉਸ ਨੂੰ ਚੰਗਾ ਲੱਗਦਾ ਹੈ।
آپےسچُبھاۄےَتِسُسچُ
بھاوے۔ چاہےآپےسچ بھاوے تس سچ ۔وہ خود سچا ہے سچ ہی چاہتا ہے ۔
وہخود سچا ہے ہمیشہ قائم دائم اَور سچا ہی پسند کرتا ہے۔
ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ ॥
anDhaa kachaa kach nikach. ||1|| rahaa-o.
False and shallow is the blind ( ignorant) person.
ਆਤਮਕ ਤੌਰ ਤੇ ਅੰਨ੍ਹਾਂ ਨਿਕੰਮਾ ਹੈ, (ਨਹੀਂ ਸਗੋਂ) ਨਿਕੰਮਿਆਂ ਤੌਂ ਨਿਕੰਮਾ ਹੈ
انّدھاکچاکچُنِکچُ
اندھا۔ بے علم ۔ نادا۔ کچا ۔ حقیقت سے بیہرہ ۔ بے علم ۔ نکچ ۔ جاہل
۔ عقل وہوش سے بے بہرہ انسان خام ہے بے بہرہ ہے ۔
ਜਾ ਕੇ ਰੁਖ ਬਿਰਖ ਆਰਾਉ ॥
jaa kay rukh birakh aaraa-o.
The One who owns the trees of the forest and the plants of the garden, embellishes them. ਜਿਸ ਪਰਮਾਤਮਾ ਦੇ (ਪੈਦਾ ਕੀਤੇ ਹੋਏ ਇਹ) ਰੁੱਖ ਬਿਰਖ ਹਨ ਉਹ ਹੀ ਇਹਨਾਂ ਨੂੰ ਸਜਾਵਟ ਦੇਂਦਾ ਹੈ।
جاکےرُکھبِرکھآراءُ
آراؤ۔آراستہ
جس خدا تعالیٰ نے یہ درخت اور پودے اُگائے ہیں پیدا کیے ہیں وہی انہیں سجاوٹ بھی دیتا ہے
ਜੇਹੀ ਧਾਤੁ ਤੇਹਾ ਤਿਨ ਨਾਉ ॥
jayhee Dhaat tayhaa tin naa-o.
-according to their origin, He gives them all their names.
ਉਹ ਉਨ੍ਹਾਂ ਦੇ ਐਸੇ ਨਾਮ, ਰੱਖਦਾ ਹੈ, ਜੇਹੋ ਜੇਹੀ ਉਨ੍ਹਾਂ ਦੀ ਜਮਾਂਦਰੂ ਖ਼ਸਲਤ ਹੈ।
جیہیِدھاتُتیہاتِنناءُ
دھات ۔ اسلحہ ۔
۔جیسا ان کی بناوٹ و سجاوٹ ہوتی ہے ۔ویسا ہی ان کو نام مل جاتا ہے۔
ਫੁਲੁ ਭਾਉ ਫਲੁ ਲਿਖਿਆ ਪਾਇ ॥
ful bhaa-o fal likhi-aa paa-ay.
The Flower and the Fruit of God’s Love are obtained by pre-ordained destiny.
ਲਿਖੀ ਹੋਈ ਪ੍ਰਾਲਭਧ ਅਨੁਸਾਰ ਪ੍ਰਾਣੀ ਪ੍ਰਭੂ ਦੀ ਪ੍ਰੀਤ ਦਾ ਪੁਸ਼ਪ ਤੇ ਮੇਵਾ ਪਾਉਂਦਾ ਹੈ।
پھُلُبھاءُپھلُلِکھِیاپاءِ
اصلا۔ حقیقت ۔بھاؤ۔ بھاونا ۔
۔ جیسی خواہش اور پریم پیار کا پھول آتا ہے اُسکے مطابق ہی پھل لگتا ہے۔
ਆਪਿ ਬੀਜਿ ਆਪੇ ਹੀ ਖਾਇ ॥੨॥
aap beej aapay hee khaa-ay. ||2||
As we plant, so do we harvest and eat.
ਹਰੇਕ ਮਨੁੱਖ ਜੋ ਕੁਝ ਆਪ ਬੀਜਦਾ ਹੈ ਆਪ ਹੀ ਖਾਂਦਾ ਹੈ (ਜਿਹੇ ਕਰਮ ਕਰਦਾ ਹੈ, ਵੈਸਾ ਹੀ ਉਸ ਦਾ ਜੀਵਨ ਉਸਰਦਾ ਹੈ)
آپِبیِجِآپےہیِکھاءِ
رچی ۔بیج۔بونا ۔
ہم جو بیج بوئیں گے اسی کی فصل کاٹیں گے
ਕਚੀ ਕੰਧ ਕਚਾ ਵਿਚਿ ਰਾਜੁ ॥
kachee kanDh kachaa vich raaj.
Our body is like a house with weak walls and our mind (the mason) is also untrained.
ਕੱਚੀ ਹੈ ਦੇਹਿ ਰੂਪੀ ਦੀਵਾਰ ਅਤੇ ਅੰਞਾਣ ਮਨ (ਜੀਵਨ-ਉਸਾਰੀ ਕਰਨ ਵਾਲਾ) ਰਾਜ-ਕਾਰੀਗਰ ਹੈ l
کچیِکنّدھکچاۄِچِراجُ
۔کندھ۔ دیوار ۔زندگیکی دیوار ۔راج۔ مستری جو دیوار بناتا ہے
ہر انسان زندگی خام دیوار کی مانند ہے ۔اور من جو اسے بنانے والا کا ریگر ہے ہنر مند ہیں ۔اُسکی عقل بد مزہ اور بے لطف ہے
ਮਤਿ ਅਲੂਣੀ ਫਿਕਾ ਸਾਦੁ ॥
mat aloonee fikaa saad.
The flavor of the intellect is bland and insipid without the Salt.
ਉਸ ਦੀ ਅਕਲ ਭੀ ਫਿੱਕੀ ਤੇ ਉਸ ਦਾ ਸਾਰਾ ਜੀਵਨ ਭੀ ਫਿੱਕਾ (ਬੇ-ਰਸਾ) ਹੀ ਰਹਿੰਦਾ ਹੈ।
متِالوُنھیِپھِکاسادُ
اَلونی۔ بعیر نمک۔ ساد۔ لطف ۔ مزہ۔
۔اُسکی زندگی بد مزہ بے لطف رہتی ہے۔
ਨਾਨਕ ਆਣੇ ਆਵੈ ਰਾਸਿ ॥
naanak aanay aavai raas.
O’ Nanak, as He wills, He makes things right.
ਹੇ ਨਾਨਕ! ਜੇ ਪ੍ਰਭੂ ਆਪ ਜੀਵ ਦੇ ਜੀਵਨ ਨੂੰ ਸੁਧਾਰੇ ਤਾਂ ਹੀ ਸੁਧਰਦਾ ਹੈ।
نانکآنھےآۄےَراسِ
آنے راس ۔ اگر درست ہو جائے۔
اے نانک اگر خدا خود انسانی زندگی میںسدھار لائے درستی پر آتی ہے
ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥
vin naavai naahee saabaas. ||3||32||
Without meditating on God’s Name, no one is approved in His court.
ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ l
ۄِنھُناۄےَناہیِساباسِ
ساباس۔ آفرین و تحسین
نام کے بغیر پسندیدگی نہیں۔
ਸਿਰੀਰਾਗੁ ਮਹਲਾ ੧ ਘਰੁ ੫ ॥
sireeraag mehlaa 1 ghar 5.
Sri Raag, by the First Guru, Fifth Beat:
سری راگ محلا 1 گھر5
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥
achhal chhalaa-ee nah chhalai nah ghaa-o kataaraa kar sakai.
Neither the unperceivable ( Maya) can be deceived, nor any dagger can neutralize its evil effect.
ਨ ਠੱਗੀ ਜਾਣ ਵਾਲੀ (ਮਾਇਆ) ਠੱਗਣ ਦੁਆਰਾ ਠੱਗੀ ਨਹੀਂ ਜਾਂਦੀ, ਨਾਂ ਹੀ ਖੰਜਰ (ਇਸ ਉਤੇ) ਜ਼ਖ਼ਮ ਲਾ ਸਕਦੀ ਹੈ।
اچھلچھلائیِنہچھلےَنہگھاءُکٹاراکرِسکےَ
اَچھل ۔ جسے دھوکا نہ دیا جا سکے ۔نیہہ چھکےدھوکا نہیں کھاتی۔ چھلائی نیہہ چھلے ۔ دھوکا دینے کے باوجو د دھوکا کھاتا۔
مایا ہوشیار ہے اسے کوئی فریب نہیں دے سکتا نہ اسے کٹار سے زخمی کیا جاسکتا ہے
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥
ji-o saahib raakhai ti-o rahai is lobhee kaa jee-o tal palai. ||1||
As our Master keeps us, so do we exist.The mind of a greedy person starts wavering.
ਪ੍ਰਭੂ ਦੀ ਰਜ਼ਾ ਇਸੇ ਤਰ੍ਹਾਂ ਦੀ ਹੈ, ਜਿਥੇ ਨਾਮ ਨਹੀਂ, ਉਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ l
جِءُساہِبُراکھےَتِءُرہےَاِسُلوبھیِکاجیِءُٹلپلےَ
گھاؤ ۔ زخم ۔صاحب ۔ مالک۔ ٹل پلے۔ ڈگمگاتا ہے۔
لالچی کا من اس وقت تک تلملاتا رہتا ہے جب تک کہ وہ خدا کی مرضی کے آگے سر نہیں جھکاتا
ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥
bin tayl deevaa ki-o jalai. ||1|| rahaa-o.
How can the lamp of divine wisdom be lighted without the oil of meditation on God’s Name?
(ਸਿਮਰਨ ਦੇ) ਤੇਲ ਤੋਂ ਬਿਨਾ (ਆਤਮਕ ਜੀਵਨ ਦਾ) ਦੀਵਾ ਕਿਵੇਂ ਟਹਕਦਾ ਰਹਿ ਸਕੇ?
بِنُتیلدیِۄاکِءُجلےَ
کیوں جلے ۔ کیے جلے
ہمارے باطن کا دیا تیل کے بغیر کیسے جلے۔ ٹھہراو
ਪੋਥੀ ਪੁਰਾਣ ਕਮਾਈਐ ॥ ਭਉ ਵਟੀ ਇਤੁ ਤਨਿ ਪਾਈਐ ॥
pothee puraan kamaa-ee-ai. bha-o vatee it tan paa-ee-ai.
Let the reading of your prayer book be the oil, and let the Fear of God be the wick for the lamp of this body.
ਧਾਰਮਕ ਗ੍ਰੰਥਾਂ ਦੇ ਪਾਠ ਦੇ ਅਭਿਆਸ ਦਾ ਤੇਲ ਅਤੇ ਸੁਆਮੀ ਦੇ ਡਰ ਦੀ ਬੱਤੀ ਇਸ ਦੇਹਿ (ਦੇ ਦੀਵੇ) ਵਿੱਚ ਪਾ।
پوتھیِپُرانھکمائیِئےَ بھءُۄٹیِاِتُتنِپائیِئےَ॥
کمایئے ۔ کمائی کریں۔ زندگی بنائیں۔ اِتّ۔ اسمیں۔ تن۔ جسم۔
اس کا طریقہ یہ ہےکہ ہمیں جو کچھ کتابیں بتاتی ہیں ہم ان پر عمل کریں خدا کے خوف کی بتی اس چرغ میں ڈالیں
ਸਚੁ ਬੂਝਣੁ ਆਣਿ ਜਲਾਈਐ ॥੨॥
sach boojhan aan jalaa-ee-ai. ||2||
Light this lamp with the understanding of Truth.
ਸੱਚ ਦੇ ਗਿਆਨ ਦੀ ਅੱਗ ਨਾਲ ਇਸ ਦੀਵੇ ਨੂੰ ਬਾਲ।
سچُبوُجھنھُآنھِجلائیِئےَ
۔ سچ بجھن ۔ حقیقت سمجھنا ۔
صداقت کے علم سے اسے روشن کریں
ਇਹੁ ਤੇਲੁ ਦੀਵਾ ਇਉ ਜਲੈ ॥
ih tayl deevaa i-o jalai.
This is the way how this lamp (of divine wisdom) is lighted.
ਇਹ ਨਾਮ-ਤੇਲ ਹੋਵੇ, ਤਾਹੀਏਂ ਇਹ ਜੀਵਨ ਦਾ ਦੀਵਾ ਟਹਕਦਾ ਹੈ।
اِہُتیلُدیِۄااِءُجلےَ
ہمارے اعمال کے تیل سے یہ دیا روشن رہتا ہے
ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥
kar chaanan saahib ta-o milai. ||1|| rahaa-o.
It is only when you enlighten your mind (with divine wisdom), only then God is realized.
ਪ੍ਰਭੂ ਦੇ ਨਾਮ ਦਾ ਚਾਨਣ ਕਰ, ਤਦੋਂ ਹੀ ਮਾਲਕ-ਪ੍ਰਭੂ ਦਾ ਦਰਸ਼ਨ ਹੁੰਦਾ ਹੈ ॥
کرِچاننھُساہِبتءُمِلےَ
اسی کی روشنی میں ہمیں خدا کا وصال حاصل ہو گا
ਇਤੁ ਤਨਿ ਲਾਗੈ ਬਾਣੀਆ ॥
it tan laagai baanee-aa.
When the Guru’s word shows its effect on the body,
ਜਦ ਗੁਰੂ ਦਾ ਉਪਦੇਸ਼ ਇਸ ਸਰੀਰ ਵਿਚ ਅਸਰ ਕਰਦਾ ਹੈ,
اِتُتنِلاگےَبانھیِیا
اس جسم کو خواہشات کے تیر لگتے ہیں
ਸੁਖੁ ਹੋਵੈ ਸੇਵ ਕਮਾਣੀਆ ॥
sukh hovai sayv kamaanee-aa.
then joy and peace is received by humbly meditating on His Name.
ਤਾਂ ਪ੍ਰਭੂ ਦੀ ਸੇਵਾ ਕਰਨ ਨਾਲ (ਸਿਮਰਨ ਕਰਨ ਨਾਲ) ਆਤਮਕ ਆਨੰਦ ਮਿਲਦਾ ਹੈ,
سُکھُہوۄےَسیۄکمانھیِیا
خدمت کرنے سے ہی راحت ملتی ہے