ਸਲੋਕ ਮਃ ੧ ॥
salok mehlaa 1.
Shalok, First Guru:
سلوک مਃ੧॥
ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ choraa jaaraa randee-aa kutnee-aa deebaan.
Thieves, adulterers, prostitutes and pimps have their own groups, ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿਚ ਬਹਿਣ ਖਲੋਣ ਹੁੰਦਾ ਹੈ,
چورا جارا رنّڈیِیا کُٹنھیِیا دیِبانھُ ॥
جار۔ بد چلن ۔ بداخلاق۔ رنڈیاں۔ بد چلن عورتیں۔ کٹنیا۔ دلیاں۔ جو بدچلن عورتوں سے بد چلن مردوں کا آپسی ملاپ کراتی ہیں۔ دیبان۔ ان کا آپسی اشتراک ۔ مجلس۔
چوروں بد اخلاق بد چلن مردوں عورتوں اور دلوں دلیؤں آپسی اشتراک اور میل جول اور ملاپ ہوتا ہے
ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥ vaydeenaa kee dostee vaydeenaa kaa khaan. these non religious people create and nurture their friendship. ਇਹਨਾਂ ਧਰਮ ਤੋਂ ਵਾਂਜਿਆਂ ਦੀ ਆਪੋ ਵਿਚ ਮਿਤ੍ਰਤਾ ਤੇ ਆਪੋ ਵਿਚ ਖਾਣ ਪੀਣ ਹੁੰਦਾ ਹੈ।
ۄیدیِنا کیِ دوستیِ ۄیدیِنا کا کھانھُ ॥
بے دین۔ بے مذہب ۔ لا مذہب ۔ کھان۔ اشتراکیت ۔ ان ۔ لا مذہب پدیا کرنے کی کان ۔
اس طرح لا مذہب کا لا مذہبوں سے محبت دوستی پوشش کھانا پینا مشترکہ اور میل جول ہوتا ہے ۔
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥
siftee saar na jaannee sadaa vasai saitaan.
They do not know the worth of God’s praises because evil thoughts are always present in their minds, as if the satan always resides within them. ਰੱਬ ਦੀ ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਕਦਰ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ ਵੱਸਦਾ ਹੈ।
سِپھتیِ سار ن جانھنیِ سدا ۄسےَ سیَتانُ ॥
صفتی سار نہ جاننی۔ لاہٰی اوصاف کی خبر نہیں۔ سدا و سے شیطان۔د لمیں ہمیشہ شراتیں بستی ہیں۔
نیکی اور اوصاف سے بے بہرہ ہوتے ہیں دل میں ہمیشہ شرارتیں سجھتی ہیں۔
ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥
gadahu chandan kha-ulee-ai bhee saahoo si-o paan.
No matter how much one tries, they don’t change their habits; they are like donkeys who, even when anointed with sandal paste, love to roll in dust. (ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ ।
گدہُ چنّدنِ کھئُلیِئےَ بھیِ ساہوُ سِءُ پانھُ ॥
گرہو۔ گدھے کو۔ چندن کھولیئے ۔ چندن لگائیں۔ بھی ساہو سیؤپان۔ شب بھی خاک میں لتنا ہے ۔
گدھے پر اگر چندن کا لیپ کیا جائے تب بھی اسے خاک میں لیٹنا ہی پسند آتا ہے مراد اسے نیک اور صراط مستقیم زندگی پسند نہیں آتی ۔
ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥
naanak koorhai kati-ai koorhaa tanee-ai taan.
O’ Nanak, just as by spinning falsehood, a fabric of falsehood is woven; similarly they are preordained this kind of life based on their past deeds. ਹੇ ਨਾਨਕ! “ਕੂੜ” ਦਾ ਸੂਤਰ ਕੱਤਣ ਨਾਲ “ਕੂੜ” ਦਾ ਤਾਣੀ ਹੀ ਤਣੀ ਜਾਂਦੀ ਹੈ।
نانک کوُڑےَ کتِئےَ کوُڑا تنھیِئےَ تانھُ ॥
کوڑے کنئے ۔ جھوٹ کاتنے سے ۔ کوڑ تنیئے تان ۔ جھوٹی تانی تننا ہے ۔
اے نانک کوڑ کاتنے سے کوڑ کا ہی تانا تنا جائیگا
ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥
koorhaa kaparh kachhee-ai koorhaa painan maan. ||1||
If clothes are stitched by taking wrong measurement, one will not look good wearing these; similarly false deeds will beget false pride. ||1|| ਕੂੜ ਦਾ ਹੀ ਕੱਪੜਾ ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ “ਕੂੜ”-ਰੂਪ ਪੁਸ਼ਾਕ ਦੇ ਕਾਰਨ “ਕੂੜ” ਹੀ ਵਡਿਆਈ ਮਿਲਦੀ ਹੈ (ਭਾਵ, “ਖਤਿਅਹੁ ਜੰਮੇ ਖਤੇ ਕਰਨਿ ਤ
ਖਤਿਆ ਵਿਚਿ ਪਾਹਿ”) ॥੧॥
کوُڑا کپڑُ کچھیِئےَ کوُڑا پیَننھُ مانھُ
کوڑا کپڑا چھیئے ۔ اگر جھوٹے کپڑے کی منتی کیرں۔ کوڑا پہن مان۔ جھوٹ کی پوشش اور وقار بھی جھوٹا ہے
جھوٹ کا کپڑا مننے سے پہننے سے جھوتی ہی عظمت وحشمت حاصل ہوگی ۔
۔
ਮਃ ੧ ॥
mehlaa 1.
First Guru:
مਃ੧॥
ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥
baaNgaa burgoo sinyee-aa naalay milee kalaan.
The muslim priest earns his living by giving a call for prayer, the beggar by playing a flute, the Yogi by blowing horn, and minstrel by eulogizing the rich. (ਮੁੱਲਾਂ) ਬਾਂਗ ਦੇ ਕੇ, (ਫ਼ਕੀਰ) ਤੂਤੀ ਵਜਾ ਕੇ, (ਜੋਗੀ) ਸਿੰਙੀ ਵਜਾ ਕੇ, (ਮਿਰਾਸੀ) ਕਲਾਣ ਕਰ ਕੇ (ਲੋਕਾਂ ਦੇ ਦਰ ਤੋਂ ਮੰਗਦੇ ਹਨ);
باںگا بُرگوُ سِنّگنْیِیا نالے مِلیِ کلانھ ॥
بانگا ۔ بلند آواز صدا۔ برگو ۔ تونتی ۔ سنگھیا۔ سنگھی ۔ کلان ۔ کشلتا۔ خوشحالی۔
ملاں ۔ بانگ دیکر فقیر طوطی بجا کر جوگی سنگی بجا کر اور سنا کر اور میرا سی جنہیں کلانا کرنیاں ہی ملی ہوئی ہیں
ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥
ik daatay ik mangtay naam tayraa parvaan.
O’ God! in this way You have made some the givers and some beggars; but to me only the blessing of Your Name is acceptable. (ਸੰਸਾਰ ਵਿਚ ਇਸ ਤਰ੍ਹਾਂ ਦੇ) ਕਈ ਮੰਗਤੇ ਤੇ ਕਈ ਦਾਤੇ ਹਨ, ਪਰ ਮੈਨੂੰ ਤੇਰਾ ਨਾਮ ਹੀ ਚਾਹੀਦਾ ਹੈ।
اِکِ داتے اِکِ منّگتے نامُ تیرا پرۄانھُ ॥
داتے ۔ دینے ولاے ۔ منگتے ۔ بھکاری ۔ نام تیرا ۔ اے خدا تیرا نام۔ سچ و حقیقت۔ پران ۔ منظور و قبول
اس طرح سے ایک دینے والے ہیں اور ایک بھکاری مگر الہٰی در پر الہٰی نام صرف سچ وحققیت ہی پروان اور منظور ہوتا ہے ۔
ਨਾਨਕ ਜਿਨ੍ਹ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥
naanak jinHee sun kai mani-aa ha-o tinaa vitahu kurbaan. ||2||
O Nanak, I am dedicated to those who after listening, have believed in Your Name. ||2|| ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ ਸੁਣ ਕੇ ਉਸ ਵਿਚ ਮਨ ਨੂੰ ਜੋੜ ਲਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ ॥੨॥
نانک جِن٘ہ٘ہیِ سُنھِ کےَ منّنِیا ہءُ تِنا ۄِٹہُ کُربانھُ
وٹہو ۔ ان پر۔
نانک ، میں ان لوگوں کے لئے وقف ہوں جو سننے کے بعد ، آپ کے نام پر یقین رکھتے ہیں
ਪਉੜੀ ॥
pa-orhee.
Pauree:
پئُڑیِ ॥
ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥
maa-i-aa moh sabh koorh hai koorho ho-ay ga-i-aa.
The love for worldly riches and power is totally false and the one who indulges in it also becomes false. ਮਾਇਆ ਦਾ ਮੋਹ ਨਿਰੋਲ ਝੂਠ ਹੈ ਅਤੇ ਝੂਠ ਹੋ ਜਾਂਦਾ ਹੈ। ਉਹ ਜੋ ਇਸ ਨੂੰ ਪਿਆਰ ਕਰਦਾ ਹੈ।
مائِیا موہُ سبھُ کوُڑُ ہےَ کوُڑو ہوءِ گئِیا ॥
گوڑ۔ جھوٹ۔ فریب ۔ کوڑو ہوئے گیا۔ کوڑے سے انسان کوڑا جھوٹا اور فریبی ہوجاتا ہے ۔
دنیاوی دولت کی محبت صاف فریب ہے اور وہکا ہے ۔ فریب فریب ہی جاتا ہے
ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥
ha-umai jhagrhaa paa-i-on jhagrhai jag mu-i-aa.
God himself has created the strife of egotism; caught in this strife, the entire world is deteriorating spiritually. ਪ੍ਰਭੂ ਨੇ ਆਪ ਹੀ ‘ਹਉਮੈ’ ਦਾ ਝਗੜਾ ਪੈਦਾ ਕੀਤਾਹੈ; ਇਸ ਝਗੜੇ ਵਿਚ (ਪੈ ਕੇ) ਜਗਤ ਮਰ ਰਿਹਾ ਹੈ।
ہئُمےَ جھگڑا پائِئونُ جھگڑےَ جگُ مُئِیا ॥
ہونمے جھگڑا پایون۔ خودی جھگڑا ڈالتی ہے ۔
خودی سے جھگڑے پیدا ہوتے ہیں اور سالم جھگڑوں کی گرفت میں ذلیل و خوار ہوتا ہے
ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥ gurmukh jhagarh chukaa-i-on iko rav rahi-aa.
God has ended this strife of the one who follows the Guru’s teachings; such a person now experiences one God pervading everywhere. ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਸ ਦਾ ਇਹ ਝੰਬੇਲਾ ਪ੍ਰਭੂ ਨੇ ਆਪ ਮੁਕਾ ਦਿੱਤਾ ਹੈ, ਉਸ ਨੂੰ ਇਕ ਪ੍ਰਭੂ ਹੀ ਵਿਆਪਕ ਦਿੱਸਦਾ ਹੈ।
گُرمُکھِ جھگڑُ چُکائِئونُ اِکو رۄِ رہِیا ॥
چکایون ۔ کتم کراتے ہیں۔ کوروہسا۔ واح خدا بستا ہے سب میں۔
مرید مرشد ان جھگڑوں کو ختم کر دیتا ہے کہ سب میں بستا ہے واحد خدا ۔
ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥
sabh aatam raam pachhaani-aa bha-ojal tar ga-i-aa. Yes, by recognizing the same God pervading everywhere, he crosses over this worldly ocean of vices.
ਹਰ ਥਾਂ ਪਰਮਾਤਮਾ ਨੂੰ ਹੀ ਪਛਾਣ ਕੇ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
سبھُ آتم رامُ پچھانھِیا بھئُجلُ ترِ گئِیا ॥
بھوجل۔ دنیاوی خوفناک سمندر۔
جسنے اپنے آپ کی اپنی روح کی پہچان کر لی مراد اپنا آپا پہچان لیا وہ اس نے دنایوی زندگی کے خوفناک سمندر کو عبور کر لیا
ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥
jot samaanee jot vich har naam sam-i-aa. ||14||
He remains attuned to God’s Name; his light (soul) merges with God, the supreme soul. ||14|| ਉਸ ਦੀ ਆਤਮਾ ਪਰਮਾਤਮਾ ਵਿਚ ਲੀਨ ਹੁੰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ॥੧੪॥
جوتِ سمانھیِ جوتِ ۄِچِ ہرِ نامِ سمئِیا
جوت۔ نور۔ نام۔ سچ وحقیقت ۔
وہ خدا سے یکسو ہوگیا اور الہٰی نام سچ حقیقت اپنالی ۔
ਸਲੋਕ ਮਃ ੧ ॥
salok mehlaa 1.
Shalok: First Guru:
سلوک مਃ੧॥
ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥
satgur bheekhi-aa deh mai tooN samrath daataar.
O’ the true Guru! you are all-powerful giver, bless me with the charity of Naam, ਹੇ ਗੁਰੂ! ਤੂੰ ਬਖ਼ਸ਼ਸ਼ ਕਰਨ ਜੋਗਾ ਹੈਂ, ਮੈਨੂੰ (ਨਾਮ’ ਦਾ) ਖ਼ੈਰ ਪਾ ,
ستِگُر بھیِکھِیا دیہِ مےَ توُنّ سنّم٘رتھُ داتارُ ॥
بھیکھیا۔ خیرات۔ سمرتھ ۔ داتار۔ با توفیق سخی۔
اے سچے مرشد تو خیرات عنایت کر تو دینے کی توفیق رکھتا ہے ۔
ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥
ha-umai garab nivaaree-ai kaam kroDh ahaNkaar.
so that I may renounce my ego, false pride, lust, anger and arrogance. (ਤਾਂ ਜੋ) ਮੇਰੀ ਹਉਮੈ ਮੇਰਾ ਅਹੰਕਾਰ ਕਾਮ ਤੇ ਕ੍ਰੋਧ ਦੂਰ ਹੋ ਜਾਏ।
ہئُمےَ گربُ نِۄاریِئےَ کامُ ک٘رودھُ اہنّکارُ ॥
ہونمے ۔ خودی ۔ گربھ ۔ غور۔ نوارے ۔ مٹائیں۔ کام۔ شہوت۔ کرودھ ۔ غسہ ۔ اہنکار۔ تکبر ۔ غرور۔
تاکہ خودی غرور و تکبر شہوت غصہ وغیرہ در ہوجائے ۔
ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥
lab lobh parjaalee-ai naam milai aaDhaar.
And I may renounce my craving for dainties and greed for worldly wealth, If I am blessed with the support of God’s Name, ਤੇ ਮੇਰਾ ਚਸਕਾ ਤੇ ਲੋਭ ਚੰਗੀ ਤਰ੍ਹਾਂ ਸੜ ਜਾਏ, ਜੇ ਮੈਨੂੰ ਪ੍ਰਭੂ ਦੇ ਨਾਮ ਦਾ ਸਹਾਰਾ ਮਿਲ ਜਾਏ,
لبُ لوبھُ پرجالیِئےَ نامُ مِلےَ آدھارُ ॥
لب لوبھ ۔لالچ ۔ حرص طمع۔ پر جالیئے ۔ اچھی طرح جلائیں۔ ختم کریں۔ نام ملے آدھار ۔ نام سچ وحقیقت اک آسرا دستیاب ہوتا ہے ۔
الہٰی نام سچ وحقیقت کو سہارا بنا کر دنیاوی لذتوں ۔ لطفوں کو لالچ کو ختم کرؤں۔
ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥
ahinis navtan nirmalaa mailaa kabahooN na ho-ay.
which is ever-fresh, new and immaculate; it never gets soiled by vices. ਜੋ ਦਿਨ ਰਾਤ ਨਵੇਂ ਤੋਂ ਨਵਾਂ ਹੁੰਦਾ ਹੈ ‘ਨਾਮ’ ਪਵਿਤ੍ਰ ਹੈ, ਇਹ ਕਦੇ ਮੈਲਾ ਨਹੀਂ ਹੁੰਦਾ।
اہِنِسِ نۄتن نِرملا میَلا کبہوُنّ ن ہوءِ ॥
اہنس ۔ ہر روز ۔ نوتن۔ نوجوان ۔ نرملا۔ پاک۔ بیلاگ۔ سیلا۔ ناپاک ۔ کہو۔ کبھی ۔
جو کہ روز و شب پاک اور نیا رہتا ہے کبھی ناپاک نہیں ہوتا۔
ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥
naanak ih biDh chhutee-ai nadar tayree sukh ho-ay. ||1||
O’ Nanak! in this way, we are saved from the vices; O’ God! we receive this celestial peace through Your grace. ||1|| ਹੇ ਨਾਨਕ! ਇਸ ਤਰੀਕੇ ਨਾਲ ਬੰਧਨਾਂ ਤੋਂ ਬਚੀਦਾ ਹੈ। ਹੇ ਪ੍ਰਭੂ! ਇਹ ਸੁਖ ਤੇਰੀ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ ॥੧॥
نانک اِہ بِدھِ چھُٹیِئےَ ندرِ تیریِ سُکھُ ہوءِ
الہہ بدھ ۔ اس طریقے سے ۔ چھٹیئے ۔ نجات حاصل ہوتی ہے ۔ آزادی ملتی ہے ۔ ندر تیری نظر سے ۔
اے نانک۔ اس طرح سے نجات ملتی ہے اور تیری نظر عنایت سے آرام و اسائش حاصل ہوتا ہے ۔
ਮਃ ੧ ॥
mehlaa 1.
First Guru:
مਃ੧॥
ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥
iko kant sabaa-ee-aa jitee dar kharhee-aah.
One Husband-God is the savior of all the soul-brides who are in His refuge. ਜਿਤਨੀਆਂ ਭੀ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਬੂਹੇ ਤੇ ਖਲੋਤੀਆਂ ਹੋਈਆਂ ਹਨ। ਉਹਨਾਂ ਸਭਨਾਂ ਦਾ ਇੱਕ ਪ੍ਰਭੂ ਹੀ ਰਾਖਾ ਹੈ।
اِکو کنّتُ سبائیِیا جِتیِ درِ کھڑیِیاہ ॥
کنت۔ خاوند۔ مراد خدا۔ سبائیا۔ سب کا ۔ جتنی ۔ جتنے ۔ در گھڑا ہ ۔ جو اسکے در پر ہیں۔
جو بھی خدا کے در پر سب کا آقا ہے واحد خدا۔
ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥
naanak kantai ratee-aa puchheh baat-rhee-aah. ||2|| O’ Nanak, imbued in the love of their Husband-God, they converse with each other about Him. ||2|| ਹੇ ਨਾਨਕ! ਖਸਮ-ਪ੍ਰਭੂ ਦੇ ਪਿਆਰ ਰੰਗ ਵਿਚ ਰੰਗੀਆਂ ਹੋਈਆਂ ਪ੍ਰਭੂ ਦੀਆਂ ਹੀ ਗੱਲਾਂ (ਇਕ ਦੂਜੀ ਪਾਸੋਂ) ਪੁੱਛਦੀਆਂ ਹਨ ॥੨॥
نانک کنّتےَ رتیِیا پُچھہِ باتڑیِیاہ
گنتے رتیا ۔ پچھیہہ۔ باتڑیاہ۔ الہٰی محبت میں محو ومجذوب اسکے بارے باتیں پوچھتے ہیں۔
اے نانک۔ سارے الہٰی محبت میں محو ومجذوب اسکے متعلق جانکاری و معلومات پوچھتے ہیں۔
ਮਃ ੧ ॥
mehlaa 1.
First Guru:
مਃ੧॥
ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥
sabhay kantai ratee-aa mai dohaagan kit. All the soul-brides are imbued with the love of their Husband-God; of what account am I, the unfortunate one?
ਸਾਰੀਆਂ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਪਿਆਰ ਵਿਚ ਰੰਗੀਆਂ ਹੋਈਆਂ ਹਨ, (ਉਹਨਾਂ ਸੋਹਾਗਣਾਂ ਦੇ ਸਾਮ੍ਹਣੇ) ਮੈਂ ਮੰਦੇ ਭਾਗਾਂ ਵਾਲੀ ਕਿਸ ਗਿਣਤੀ ਵਿਚ ਹਾਂ?
سبھے کنّتےَ رتیِیا مےَ دوہاگنھِ کِتُ ॥
کنتے رتیا ۔ سب خدا پرست۔ الہٰی محبت سے متاچر۔ دوہاگن ۔ دو آقاوں ۔ خاوندوں کی ۔ کت ۔ کیسی ۔
سارے انسان و مخلوقات الہٰی عشق و محبت میں محو ومجذوب ہے ۔ مگر میں دو آقاوں کی محبوبہ کسی کے شمار میں نہیں۔
ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥
mai tan avgan -ayt-rhay khasam na fayray chit. ||3||
So many are the sins in my body that the Master-God does not even pay attention to me. ||3|| ਮੇਰੇ ਸਰੀਰ ਵਿਚ ਇਤਨੇ ਔਗੁਣ ਹਨ ਕਿ ਖਸਮ ਮੇਰੇ ਵਲ ਧਿਆਨ ਭੀ ਨਹੀਂ ਕਰਦਾ ॥੩॥
مےَ تنِ اۄگنھ ایتڑے کھسمُ ن پھیرے چِتُ
تن ۔ جسم۔ اوگن۔ بد اوصاف۔ تڑے ۔ اتنے زیادہ۔ خصم نہ پھیرے چت ۔ کہ خدا میرے طرف دھیان نہیں دیتا۔
مجھ میں اتنی گناہگاریاں اور بد اوصاف ہیں خدا میری طرف دھیان نہیں دیتا۔
ਮਃ ੧ ॥
mehlaa 1.
First Guru:
مਃ੧॥
ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥
ha-o balihaaree tin ka-o sifat jinaa dai vaat.
I am dedicated to those soul- brides who praise God with their mouth. ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ।
ہءُ بلِہاریِ تِن کءُ سِپھتِ جِنا دےَ ۄاتِ ॥
بلہاری ۔ قربان۔ تن کو۔ ان پر۔ صفت۔ جناوے دات ۔ جن کی زبان پر اور منہ میں ہے الہٰی حمدوثناہ ۔
قربان ہوں انسانوں پر جن کے زبان پر اور منہ میں الہٰی نام ہے ۔
ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥
sabh raatee sohaaganee ik mai dohaagan raat. ||4||
O’ God! all these fortunate soul-brides enjoy Your company throughout their life; please bless me, the unfortunate one, with Your company for a little while. ||4|| (ਹੇ ਪ੍ਰਭੂ!) ਤੂੰ ਸਾਰੀਆਂ ਰਾਤਾਂ ਸੁਹਾਗਣਾਂ ਨੂੰ ਦੇ ਰਿਹਾ ਹੈਂ, ਇਕ ਰਾਤ ਮੈਨੂੰ ਛੁੱਟੜ ਨੂੰ ਭੀ ਦੇਹ ॥੪॥
سبھِ راتیِ سوہاگنھیِ اِک مےَ دوہاگنھِ راتِ
سوہاگنی ۔ خدا پرست۔ محبوب الہٰی۔ دوہاگن ۔ بد بخت۔
اے خدا تو نے زندگی ان کے لئے وقف کر رکھی ہے ہمیں منکروں اور جدائی یافتوں کو بھی تھوڑی سی بخشش کر۔
ਪਉੜੀ ॥
pa-orhee.
Pauree:
پئُڑیِ ॥
ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥
dar mangat jaachai daan har deejai kirpaa kar.
O’ God, I am a beggar, begging from You; bestow mercy and bless me with the gift of Your Name. ਹੇ ਪ੍ਰਭੂ! ਮੈਂ ਮੰਗਤਾ ਤੇਰੇ ਬੂਹੇ ਤੇ (ਆ ਕੇ) ਖ਼ੈਰ ਮੰਗਦਾ ਹਾਂ, ਮਿਹਰ ਕਰ ਕੇ ਮੈਨੂੰ ਖ਼ੈਰ ਪਾ।
درِ منّگتُ جاچےَ دانُ ہرِ دیِجےَ ک٘رِپا کرِ ॥
منگت ۔ بھکاری ۔ جاپے ۔ مانگتا ہے ۔ دان ۔ خیرا ت ۔
اے خدا تیرے در پر خیرات مانگتا ہوں ۔ کرپا کرکے مجھ خیرات دیجیئے ۔
ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥
gurmukh layho milaa-ay jan paavai naam har.
O’ God! unite me with You through the Guru, so that this devotee of Yours may receive Your Name, ਮੈਨੂੰ ਗੁਰੂ ਦੇ ਸਨਮੁਖ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈ, ਮੈਂ ਤੇਰਾ ਸੇਵਕ ਤੇਰਾ ਨਾਮ ਪ੍ਰਾਪਤ ਕਰ ਲਵਾਂ,
گُرمُکھِ لیہُ مِلاءِ جنُ پاۄےَ نامُ ہرِ ॥
گورمکھ ۔ مرشد کے ذریعے ۔ جن پاوے نام ہر۔ خدمتگار الہٰی نام سچ و حقیقت پائے ۔
مرید مرشد بنا کر اپنے خدمتگار کو اپنا نام سچ وحقیقت عنایت کر ۔
ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥
anhad sabad vajaa-ay jotee jot Dhar.
and unite my light (soul) with Your supreme soul so that I may continually to sing the divine word of Your praises. ਤੇਰੀ ਜੋਤਿ ਵਿਚ ਆਪਣੀ ਆਤਮਾ ਟਿਕਾ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਇਕ-ਰਸ ਗੀਤ ਗਾਵਾਂ,
انہد سبدُ ۄجاءِ جوتیِ جوتِ دھرِ ॥
انحد سبد۔ وہ روحانی کلام جو یکسوئی میں لگاتار از خود ہوتا ہے ۔ جوتی جوت دھر ۔ نور سے نور ملا۔ مراد روح جو خدا کا ایک جز اسکا خدا سے ملاپ کر مراد یکسوئی ہوجائے ۔
یکسو ہوکر لگاتار تیرا کلام گاوں اور حمدوثناہ کرؤں۔
ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥
hirdai har gun gaa-ay jai jai sabad har.
I may sing Your praises and glory with my heart through the Guru’s words. ਤੇਰੀ ਜੈ ਜੈਕਾਰ ਦੀ ਬਾਣੀ ਤੇ ਗੁਣ ਮੈਂ ਹਿਰਦੇ ਵਿਚ ਗਾਵਾਂ,
ہِردےَ ہرِ گُنھ گاءِ جےَ جےَ سبدُ ہرِ ॥
ہر وے ہرگن ۔ دلمیں ہو الہٰی وصف۔
تیری فتح و نصرت کا کلام اپنے دل میں گاؤں
ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥
jag meh vartai aap har saytee pareet kar. ||15||
O’ God! I may love You and firmly believe that You pervade everywhere in the world. ||15|| ਮੈਂ ਤੇਰੇ ਨਾਲ ਪਿਆਰ ਕਰਾਂ (ਤੇ ਇਸ ਤਰ੍ਹਾਂ ਮੈਨੂੰ ਯਕੀਨ ਬਣੇ ਕਿ) ਜਗਤ ਵਿਚ ਪ੍ਰਭੂ ਆਪ ਹਰ ਥਾਂ ਮੌਜੂਦ ਹੈ ॥੧੫॥
جگ مہِ ۄرتےَ آپِ ہرِ سیتیِ پ٘ریِتِ کرِ
ہر سیتی ۔ خدا سے ۔ پریت ہر ۔ الہٰی محبت۔
اور تجھ سے پیار کروں سارے عالم میں تیرا ہی نظارہ ہے
ਸਲੋਕ ਮਃ ੧ ॥
salok mehlaa 1.
Shalok, First Guru:
سلوک مਃ੧॥
ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥
jinee na paa-i-o paraym ras kant na paa-i-o saa-o.
Those soul-brides who have not enjoyed the bliss of their Husband-God’s love and have not tasted the relish of union with Him, ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪ੍ਰਭੂ ਦੇ ਪਿਆਰ ਦਾ ਆਨੰਦ ਨਾਹ ਮਾਣਿਆ, ਜਿਨ੍ਹਾਂ ਨੇ ਖਸਮ-ਪ੍ਰਭੂ ਦੇ ਮਿਲਾਪ ਦਾ ਸੁਆਦ ਨਾਹ ਚੱਖਿਆ,
جِنیِ ن پائِئو پ٘ریم رسُ کنّت ن پائِئو ساءُ ॥
پریم رس۔ محبت کا لطف۔ کنت۔ خاوند۔ مراد خدا۔
جنہوں نے الہٰی لطف کا مزہ نہیں لیا انہیں الہٰی ملاپ نصیب نہیں ہوا
ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥੧॥
sunjay ghar kaa paahunaa ji-o aa-i-aa ti-o jaa-o. ||1||
they depart this world without any spiritual gain; they are like the guest in a deserted house who goes back empty handed as he came. ||1|| ਉਹ ਮਨੁੱਖਾ ਸਰੀਰ ਵਿਚ ਆ ਕੇ ਇਉਂ ਹੀ ਖ਼ਾਲੀ ਗਈਆਂ ਜਿਵੇਂ ਸੁੰਞੇ ਘਰ ਵਿਚ ਆਇਆ ਪਰਾਹੁਣਾ ਜਿਵੇਂ ਆਉਂਦਾ ਹੈ ਤਿਵੇਂ ਤੁਰ ਜਾਂਦਾ ਹੈ ॥੧॥
سُنّجنْے گھر کا پاہُنھا جِءُ آئِیا تِءُ جاءُ
سنجے گھر ۔ ویران یا نسان گھر۔ پاہنا۔ مہمان۔ جیوآئیا۔ جیسے آئیا۔ تیو جاؤ۔ ویسے ہی چلا گیا۔
ان کی زندگی ایسی ہے جیسے سنسان گھر جیسے مہمان آتا ہے ویسے ہی چلا جاتا ہے مراد نہ سوآگت نہ مہمان نوازی ۔
ਮਃ ੧ ॥ mehlaa 1. First Guru:
مਃ੧॥
ਸਉ ਓਲਾਮ੍ਹ੍ਹੇ ਦਿਨੈ ਕੇ ਰਾਤੀ ਮਿਲਨ੍ਹ੍ਹਿ ਸਹੰਸ ॥
sa-o olaamHay dinai kay raatee milniH sahaNs.
One receives hundreds of reprimands for the sins committed during the day time and thousands for the sins of the night time; ਜੀਵ ਨੂੰ ਦਿਨ ਦੇ ਵੇਲੇ ਕੀਤੇ ਮੰਦ ਕਰਮਾਂ ਦੇ ਸੌ ਉਲਾਮੇ ਮਿਲਦੇ ਹਨ ਤੇ ਰਾਤ ਵੇਲੇ ਕੀਤਿਆਂ ਦੇ ਹਜ਼ਾਰਾਂ;
سءُ اولام٘ہ٘ہے دِنےَ کے راتیِ مِلن٘ہ٘ہِ سہنّس ॥
الاہمے ۔ شکایتیں ۔ سہنس۔ ہزاروں ۔
اسے دل میں سینکڑوں رات ہزاروں براہوں کی شکایتیں آتی ہے ۔
ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥
sifat salaahan chhad kai karangee lagaa hans.
because his swan-like being has forsaken singing the pearl-like praises of God and is attached to carcass-like vices. ਕਿਉਂਕਿ ਜੀਵ-ਹੰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਰੂਪ ਮੋਤੀ) ਛੱਡ ਕੇ (ਵਿਕਾਰ ਰੂਪ) ਮੁਰਦਾਰਾਂ (ਦੇ ਖਾਣ) ਵਿਚ ਲੱਗਾ ਹੋਇਆ ਹੈ ।
سِپھتِ سلاہنھُ چھڈِ کےَ کرنّگیِ لگا ہنّسُ ॥
کر نگی ۔ مردہ خوری ۔ ہنس۔ پاکدامن ۔
انسان نیکی حقیقت اور سچ چھوڑ کر دنیاوی گناہگاری لذتوں و برائیوں میں مصروف ہے ۔
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥
fit ivayhaa jeevi-aa jit khaa-ay vaDhaa-i-aa payt.
Cursed is such life, where one has increased his waistline by excessive eating. ਫਿਟੇ-ਮੂੰਹ ਅਜੇਹੇ ਜੀਊਣ ਨੂੰ ਜਿਸ ਵਿਚ ਸਿਰਫ਼ ਖਾ ਖਾ ਕੇ ਹੀ ਢਿੱਡ ਵਧਾ ਲਿਆ।
پھِٹُ اِۄیہا جیِۄِیا جِتُ کھاءِ ۄدھائِیا پیٹُ ॥
فٹ۔ ملامت زدہ۔ پھٹکار کے لائق ۔
لعنت ہے ایسی زندگی پر جس میں صرف پیٹ بھرنا ہی زندگی کا نشانہ ہے ۔
ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥
naanak sachay naam vin sabho dusman hayt. ||2||
O’ Nanak, without remembering God’s Name with adoration, all other love turns out to be an enemy. ||2|| ਹੇ ਨਾਨਕ! ਪ੍ਰਭੂ ਦੇ ਇਸ ਨਾਮ ਤੋਂ ਵਾਂਜੇ ਰਹਿਣ ਕਰਕੇ ਇਹ ਸਾਰਾ ਮੋਹ ਵੈਰੀ ਹੋ ਢੁਕਦਾ ਹੈ ॥੨॥
نانک سچے نام ۄِنھُ سبھو دُسمنُ ہیتُ
سچے نام بن۔ سچے و حقیقت کے بغیر۔ سبھو دشمن ہیت۔ سارے پیار بھی دشمن ہیں۔
اے نانک۔ سچے صدیوی الہٰی نام سچ و حقیقت کے بغیر سارے پیار محبتیں دشمن ہیں۔
ਪਉੜੀ ॥
pa-orhee.
Pauree:
پئُڑیِ ॥
ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥
dhaadhee gun gaavai nit janam savaari-aa.
The minstrel always sings the praises of God and embellishes his life. ਢਾਢੀ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਆਪਣਾ ਜੀਵਨ ਸੋਹਣਾ ਬਣਾਂਦਾ ਹੈ;
ڈھاڈھیِ گُنھ گاۄےَ نِت جنمُ سۄارِیا ॥
جنم سواریا۔ زندگی راہ راست پر لائی۔
الہٰی صفت صلاح کرنے والا ہر روز الہٰی صفت صلاح کرکے اپنی زندگی درست بنالیتا ہے ۔
ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ ॥
gurmukh sayv salaahi sachaa ur Dhaari-aa.
He enshrines the eternal God in his heart by remembering God with adoration and by singing His praises through the Guru’s teachings. ਗੁਰੂ ਦੀ ਰਾਹੀਂ ਉਹ ਪ੍ਰਭੂ ਦੀ ਬੰਦਗੀ ਕਰ ਕੇ ਸਿਫ਼ਤਿ-ਸਾਲਾਹ ਕਰ ਕੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ।
گُرمُکھِ سیۄِ سلاہِ سچا اُر دھارِیا ॥
سیو۔ خدمت۔ سچا ۔ صدیوی سا خدا۔ اردھاریا ۔ دلمیں بسائیا۔ محل۔ٹھکانہ ۔
اور راہ راست پر لے آتا ہے مرشد کے ذریعے خدمت اور حمدوثناہ سے دل میں بساتا ہے الہٰی نام سچ وحقیقت سے پریم پیار بنا کر الہٰی در اور ٹھکانہ پالیتا ہے ۔