ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ ॥
kahat naanak sachay. Mom si-o pareet laa-ay chookai man abhimaanaa. Nanak says that a person who develops love for the eternal God, all egotism is eradicated from his mind.
ਨਾਨਕ ਆਖਦਾ ਹੈ-ਜੇਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਪਿਆਰ ਜੋੜਦਾ ਹੈ, ਉਸ ਦੇ ਮਨ ਵਿਚੋਂ ਅਹੰਕਾਰ ਮੁੱਕ ਜਾਂਦਾ ਹੈ।
کہت نانکُ سچے سِءُ پ٘ریِتِ لاۓ چوُکےَ منِ ابھِمانا ॥
ابھیمانا۔ غور۔ تگبر۔
نانک کہتے ہیں کہ جو شخص ابدی خدا سے محبت پیدا کرتا ہے ، اس کے دماغ سے تمام مغروریاں مٹ جاتی ہیں۔
ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ॥੪॥੪॥
kahat sunat sabhay sukh paavahi maanat paahi niDhaanaa. ||4||4||
All those who speak or listen to God’s Name find celestial peace, and those who believe in Guru’s teachings, receive the treasure of Naam. ||4||4|| ਜੋ ਪ੍ਰਭੂ ਦਾ ਨਾਮ ਉਚਾਰਦੇ ਅਤੇ ਸੁਣਦੇ ਹਨ, ਉਹ ਆਨੰਦ ਪ੍ਰਾਪਤ ਕਰਦੇ ਹਨ। ਜੋ ਇਸ ਵਿੱਚ ਨਿਸਚਾ ਧਾਰਨ ਕਰਦੇ ਹਨ, ਉਹ ਪ੍ਰਭੂ ਦਾ ਨਾਮ-ਖ਼ਜ਼ਾਨਾ ਲੱਭ ਲੈਂਦੇ ਹਨ ॥੪॥੪॥
کہت سُنھت سبھے سُکھ پاۄہِ مانت پاہِ نِدھانا ॥੪॥੪॥
کہت۔ کہنے والے ۔ سنت۔ سننے سے ۔ مانت ۔مان کر دل میں بسانے سے ۔
خدا کے نام کو بولنے یا سننے والے سب کو آسمانی سکون ملتا ہے ، اور جو گرو کی تعلیمات پر یقین رکھتے ہیں ، وہ نام کا خزانہ وصول کرتے ہیں
ਬਿਲਾਵਲੁ ਮਹਲਾ ੩ ॥
bilaaval mehlaa 3.
Raag Bilaaval, Third Guru:
بِلاۄلُ مہلا ੩॥
ਗੁਰਮੁਖਿ ਪ੍ਰੀਤਿ ਜਿਸ ਨੋ ਆਪੇ ਲਾਏ ॥
gurmukh pareet jis no aapay laa-ay.
One whom God imbues with His love through the Guru’s teachings, ਗੁਰੂ ਦੀ ਸਰਨ ਪਾ ਕੇ ਜਿਸ ਮਨੁੱਖ ਨੂੰ ਪ੍ਰਭੂ ਆਪਣੇ ਪਿਆਰ ਵਿਚ ਪੈਦਾ ਰੰਗਦਾ ਹੈ,
گُرمُکھِ پ٘ریِتِ جِس نو آپے لاۓ ॥
گورمکھ ۔ مرشد کے وسیلے سے ۔
ایک خدا جسے گرو کی تعلیمات کے ذریعہ اپنی محبت سے دوچار کرتا ہے ،
ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ ॥
tit ghar bilaaval gur sabad suhaa-ay.
melodies of joy and bliss always vibrate in his heart and his life is embellished with the Guru’s word. ਉਸ ਹਿਰਦੇ-ਘਰ ਵਿਚ ਸਦਾ ਖ਼ੁਸ਼ੀ, ਆਨੰਦ ਬਣਿਆ ਰਹਿੰਦਾ ਹੈ, ਗੁਰੂ ਦੀ ਬਰਕਤਿ ਨਾਲ ਉਸ ਮਨੁੱਖ ਦਾ ਜੀਵਨ ਸੋਹਣਾ ਬਣ ਜਾਂਦਾ ਹੈ।
تِتُ گھرِ بِلاۄلُ گُر سبدِ سُہاۓ ॥
تت گھر۔ اس کے دلمیں۔ بلاول ۔ کوشی ۔ سبد سہائے ۔ اچھا لگتا ہے ۔
خوشی اور مسرت کی دھنیں اس کے دل میں ہمیشہ کمپن رہتی ہیں اور اس کی زندگی گورو کے کلام سے مزین ہوتی ہے۔
ਮੰਗਲੁ ਨਾਰੀ ਗਾਵਹਿ ਆਏ ॥
mangal naaree gaavahi aa-ay.
He feels as if all his sensory organs are singing the songs of joy, ਉਸ ਦੇ ਸਾਰੇ ਗਿਆਨ-ਇੰਦ੍ਰੇ ਰਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ।
منّگلُ ناریِ گاۄہِ آۓ ॥
منگل۔ خوشی۔
اسے یوں محسوس ہوتا ہے جیسے اس کے سارے حسی اعضا خوشی کے گیت گاتے ہیں ،
ਮਿਲਿ ਪ੍ਰੀਤਮ ਸਦਾ ਸੁਖੁ ਪਾਏ ॥੧॥
mil pareetam sadaa sukh paa-ay. ||1||
and realizing his beloved-God, he always enjoys the spiritual peace. ||1|| ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਮਨੁੱਖ ਸਦਾ ਆਤਮਕ ਸੁਖ ਮਾਣਦਾ ਹੈ ॥੧॥
مِلِ پ٘ریِتم سدا سُکھُ پاۓ ॥੧॥
پریم پیارے ۔
اور اپنے پیارے خدا کو محسوس کرتے ہوئے ، وہ ہمیشہ روحانی سکون حاصل کرتا ہے
ਹਉ ਤਿਨ ਬਲਿਹਾਰੈ ਜਿਨ੍ਹ੍ਹ ਹਰਿ ਮੰਨਿ ਵਸਾਏ ॥
ha-o tin balihaarai jinH har man vasaa-ay. I dedicate myself to those who have enshrined God in their minds. ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਇਆ ਹੈ।
ہءُ تِن بلِہارےَ جِن٘ہ٘ہ ہرِ منّنِ ۄساۓ ॥
ہر منن وسائے ۔ خدا دل بسائے (1 )
میں اپنے آپ کو ان لوگوں کے لئے وقف کرتا ہوں جنہوں نے اپنے ذہنوں میں خدا کو سیراب کیا ہے۔
ਹਰਿ ਜਨ ਕਉ ਮਿਲਿਆ ਸੁਖੁ ਪਾਈਐ ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ ॥
har jan ka-o mili-aa sukh paa-ee-ai har gun gaavai sahj subhaa-ay. ||1|| rahaa-o.
By meeting with such a devotee of God, one intuitively sings praises of God and receives spiritual peace. ||1||Pause|| ਪ੍ਰਭੂ ਦੇ ਇਹੋ ਜਿਹੇ ਸੇਵਕਾਂ ਨੂੰ ਮਿਲ ਕੇ ਪ੍ਰਾਣੀ ਸੁਤੇ ਹੀ ਹਰੀ ਦਾ ਜੱਸ ਗਾਇਨ ਕਰਦਾ ਹੈ ਅਤੇ ਆਤਮਕ ਸੁਖ ਪਾਂਉਦਾ ਹੈ ॥੧॥ ਰਹਾਉ ॥
ہرِ جن کءُ مِلِیا سُکھُ پائیِئےَ ہرِ گُنھ گاۄےَ سہجِ سُبھاۓ ॥੧॥ رہاءُ ॥
ہر جن ۔ خادم خدا۔ سہج سبھائے ۔س ہج ۔ قدرتی ستون سے اچھا لگتا ہے (1) رہاؤ۔
خدا کے اس طرح کے عقیدت مند سے مل کر ، ایک شخص بخشش سے خدا کی حمد و ثناء گاتا ہے اور روحانی سکون حاصل کرتا ہے
ਸਦਾ ਰੰਗਿ ਰਾਤੇ ਤੇਰੈ ਚਾਏ ॥
sadaa rang raatay tayrai chaa-ay.
Those who always remain imbued with Your joyful love, ਜੇਹੜੇ ਮਨੁੱਖ ਤੇਰੇ ਚਾਉ ਵਿਚ ਸਦਾ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ,
سدا رنّگِ راتے تیرےَ چاۓ ॥
سدارنگ راتے ۔ ہمیشہ پریم سے متاچر۔ جائے ۔ کوشی (2)
وہ جو ہمیشہ آپ کی مسرت بخش محبت سے رنگین رہتے ہیں ،
ਹਰਿ ਜੀਉ ਆਪਿ ਵਸੈ ਮਨਿ ਆਏ ॥
har jee-o aap vasai man aa-ay.
the Reverend God Himself makes them realize His presence in their minds. ਪੂਜਯ ਪ੍ਰਭੂ ਆਪ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ।
ہرِ جیِءُ آپِ ۄسےَ منِ آۓ ॥
خود خدا تعالٰی انہیں ان کے دماغوں میں اپنی موجودگی کا احساس دلاتا ہے۔
ਆਪੇ ਸੋਭਾ ਸਦ ਹੀ ਪਾਏ ॥
aapay sobhaa sad hee paa-ay.
God Himself blesses them with eternal glory, ਪ੍ਰਭੂ ਆਪ ਹੀ ਉਹਨਾਂ ਨੂੰ ਸਦਾ ਲਈ ਵਡਿਆਈ ਬਖ਼ਸ਼ਦਾ ਹੈ,
آپے سوبھا سد ہیِ پاۓ ॥
خدا خود انہیں ابدی شان عطا کرے ،
ਗੁਰਮੁਖਿ ਮੇਲੈ ਮੇਲਿ ਮਿਲਾਏ ॥੨॥
gurmukh maylai mayl milaa-ay. ||2||
and through the Guru, unites them with Himself.||2|| ਗੁਰੂ ਦੁਆਰਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੨॥
گُرمُکھِ میلےَ میلِ مِلاۓ ॥੨॥
اور گرو کے توسط سے ، انہیں اپنے ساتھ جوڑ دو۔
ਗੁਰਮੁਖਿ ਰਾਤੇ ਸਬਦਿ ਰੰਗਾਏ ॥
gurmukh raatay sabad rangaa-ay.
Those who become imbued with the divine word through the Guru’s teachings, ਗੁਰੂ ਦੀ ਸਰਨ ਪੈ ਕੇ ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ,
گُرمُکھِ راتے سبدِ رنّگاۓ ॥
وہ لوگ جو گرو کی تعلیمات کے ذریعہ الہی کلام پر آمادہ ہوجاتے ہیں ،
ਨਿਜ ਘਰਿ ਵਾਸਾ ਹਰਿ ਗੁਣ ਗਾਏ ॥
nij ghar vaasaa har gun gaa-ay.
they dwell in their own heart by singing praises of God. ਪ੍ਰਭੂ ਦੇ ਗੁਣ ਗਾ ਗਾ ਕੇ ਉਹਨਾਂ ਦਾ ਆਪਣੇ ਹਿਰਦੇ-ਘਰ ਵਿਚ ਟਿਕਾਣਾ ਬਣਿਆ ਰਹਿੰਦਾ ਹੈ।
نِج گھرِ ۄاسا ہرِ گُنھ گاۓ ॥
تج گھر۔ اپنے دل میں۔
وہ خدا کی حمد گاتے ہوئے اپنے ہی دل میں آباد ہیں۔
ਰੰਗਿ ਚਲੂਲੈ ਹਰਿ ਰਸਿ ਭਾਏ ॥ rang chaloolai har ras bhaa-ay. Being imbued with the intense love for God, they look beauteous. ਪ੍ਰਭੂ ਦੇ ਪ੍ਰੇਮ ਦੇ ਗੂੜ੍ਹੀ ਗੁਲਾਨਾਰੀ ਰੰਗਤ ਨਾਲ ਉਹ ਸੁਹਣੇ ਲੱਗਦੇ ਹਨ।
رنّگِ چلوُلےَ ہرِ رسِ بھاۓ ॥
رنگ چلوے ۔ شوخ سرخ رنگ ۔ چوں لالہ ۔
خدا کے ساتھ شدید محبت کی طرف راغب ہونے کی وجہ سے ، وہ خوبصورت لگتے ہیں۔
ਇਹੁ ਰੰਗੁ ਕਦੇ ਨ ਉਤਰੈ ਸਾਚਿ ਸਮਾਏ ॥੩॥
ih rang kaday na utrai saach samaa-ay. ||3||
Their love for Naam never fades, because they always remain merged in the eternal God. ||3|| ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਇਹ ਨਾਮ-ਰੰਗ ਕਦੇ ਨਹੀਂ ਉਤਰਦਾ ॥੩॥
اِہُ رنّگُ کدے ن اُترےَ ساچِ سماۓ ॥੩॥
ساج سمائے ۔ صدیوی ۔ خدا میں محو (3)
نام سے ان کی محبت کبھی ختم نہیں ہوتی ، کیوں کہ وہ ہمیشہ ہمیشہ کے خدا میں مل جاتے ہیں۔
ਅੰਤਰਿ ਸਬਦੁ ਮਿਟਿਆ ਅਗਿਆਨੁ ਅੰਧੇਰਾ ॥
antar sabad miti-aa agi-aan anDhayraa.
Those who have enshrined the Guru’s word in their hearts, their darkness of spiritual ignorance is dispelled. ਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵਸ ਜਾਂਦਾ ਹੈ ਉਹਨਾਂ ਦੇ ਅੰਦਰੋਂ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ।
انّترِ سبدُ مِٹِیا اگِیانُ انّدھیرا ॥
انتر سبد۔ دلمیں کلام اثر انداز ۔ اگیان اندھیرا۔ جہالت کی لاعلمی ۔
جن لوگوں نے اپنے دلوں میں گرو کے کلام کو قائم کرلیا ہے ، ان کی روحانی جہالت کا اندھیرا دور ہو گیا ہے۔
ਸਤਿਗੁਰ ਗਿਆਨੁ ਮਿਲਿਆ ਪ੍ਰੀਤਮੁ ਮੇਰਾ ॥
satgur gi-aan mili-aa pareetam mayraa.
Those who are blessed with the divine wisdom of the true Guru, realize our beloved God. ਜਿਨ੍ਹਾਂ ਨੂੰ ਗੁਰੂ ਦਾ ਬਖ਼ਸ਼ਿਆ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਨੂੰ ਪਿਆਰਾ ਪ੍ਰਭੂ ਮਿਲ ਪੈਂਦਾ ਹੈ।
ستِگُر گِیانُ مِلِیا پ٘ریِتمُ میرا ॥
جن کو حقیقی گرو کی الہی حکمت نصیب ہوتی ہے ، وہ ہمارے پیارے خدا کو پہچانتے ہیں۔
ਜੋ ਸਚਿ ਰਾਤੇ ਤਿਨ ਬਹੁੜਿ ਨ ਫੇਰਾ ॥
jo sach raatay tin bahurh na fayraa.
Those who are imbued with the love of the eternal God, are not subjected to the cycle of birth and death. ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ) ਵਿਚ ਮਸਤ ਰਹਿੰਦੇ ਹਨ, ਉਹਨਾਂ ਨੂੰ ਜਨਮ-ਮਰਨ ਦਾ ਗੇੜ ਨਹੀਂ ਪੈਂਦਾ।
جو سچِ راتے تِن بہُڑِ ن پھیرا ॥
سچ راتے ۔ صدیوی خدا سے متاچر ومحو۔ بہوڑ۔ دوبارہ ۔
جو لوگ ابدی خدا کی محبت سے دوچار ہیں ، ان کو پیدائش اور موت کے چکر کا نشانہ نہیں بنایا جاتا۔
ਨਾਨਕ ਨਾਮੁ ਦ੍ਰਿੜਾਏ ਪੂਰਾ ਗੁਰੁ ਮੇਰਾ ॥੪॥੫॥
naanak naam drirh-aa-ay pooraa gur mayraa. ||4||5||
O’ Nanak, only the perfect Guru can firmly implant God’s Name in the mind of a person. ||4||5|| ਹੇ ਨਾਨਕ! ਪੂਰਾ ਗੁਰੂ ਹੀ ਮਨੁੱਖ ਦੇ ਅੰਦਰ ਨਾਮ ਪੱਕਾ ਕਰ ਸਕਦਾ ਹੈ ॥੪॥੫॥
نانک نامُ د٘رِڑاۓ پوُرا گُرُ میرا ॥੪॥੫॥
نام درڑائے ۔ سچ وحقیقت پختہ کرائے ۔
’نانک ، صرف کامل گرو ہی کسی شخص کے ذہن میں خدا کا نام مضبوطی سے لگا سکتا ہے۔
ਬਿਲਾਵਲੁ ਮਹਲਾ ੩ ॥
bilaaval mehlaa 3.
Raag Bilaaval, Third Guru:
بِلاۄلُ مہلا ੩॥
ਪੂਰੇ ਗੁਰ ਤੇ ਵਡਿਆਈ ਪਾਈ ॥ pooray gur tay vadi-aa-ee paa-ee. The person who has obtained blessings and honor from the perfect Guru, ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਡਿਆਈ-ਇੱਜ਼ਤ ਪ੍ਰਾਪਤ ਕਰ ਲਈ,
پوُرے گُر تے ۄڈِیائیِ پائیِ ॥
وڈیائی ۔ عظمت و حشمت۔
وہ شخص جس نے کامل گرو سے برکت اور عزت حاصل کی ہو ،
ਅਚਿੰਤ ਨਾਮੁ ਵਸਿਆ ਮਨਿ ਆਈ ॥
achint naam vasi-aa man aa-ee.
intuitively, he realizes Naam dwelling in his mind. ਸੁਤੇ ਹੀ ਉਸ ਦੇ ਮਨ ਵਿਚ -ਨਾਮ ਆ ਵੱਸਦਾ ਹੈ ।
اچِنّت نامُ ۄسِیا منِ آئیِ ॥
انت۔ بلا فکر و ترود۔ قدرتا ۔
بدیہی طور پر ، وہ اس کے دماغ میں بسنے والا نام محسوس کرتا ہے۔
ਹਉਮੈ ਮਾਇਆ ਸਬਦਿ ਜਲਾਈ ॥
ha-umai maa-i-aa sabad jalaa-ee.
One who has burnt down his egotism and love for Maya through the Guru’s word, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਹੰਕਾਰ ਅਤੇ ਮਾਇਆ ਸਾੜ ਲਈ,
ہئُمےَ مائِیا سبدِ جلائیِ ॥
گر سبد۔ کلام مرشد ۔ ہونمے ۔ خودی ۔
ایک جس نے گرو کے الفاظ کے ذریعہ اپنی غرور اور مایا سے محبت کو جلا دیا ہے ،
ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥
dar saachai gur tay sobhaa paa-ee. ||1||
by the Guru’s grace, he has received the honor in the eternal God’s presence. ਉਸ ਨੇ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਖੱਟ ਲਈ ॥੧॥
درِ ساچےَ گُر تے سوبھا پائیِ ॥੧॥
سوبھا شہرت (1)
گرو کے فضل سے ، اسے ابدی خدا کی موجودگی میں یہ اعزاز ملا ہے۔
ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥
jagdees sayva-o mai avar na kaajaa.
O’ Master of the universe, bless me that I may keep meditating on You, and no other worldly task may allure me. ਹੇ ਜਗਤ ਦੇ ਮਾਲਕ-ਪ੍ਰਭੂ! ਮੇਹਰ ਕਰ ਮੈਂ ਤੇਰਾ ਨਾਮ ਸਿਮਰਦਾ ਰਹਾਂ, ਇਸ ਤੋਂ ਚੰਗਾ ਮੈਨੂੰ ਹੋਰ ਕੋਈ ਕੰਮ ਨਾਹ ਲੱਗੇ।
جگدیِس سیۄءُ مےَ اۄرُ ن کاجا ॥
جگدیسس۔ مالک ۔مالک عالم۔ کاجا۔ کام ۔
اے کائنات کے مالک ، مجھے برکت دے کہ میں تیرا ذکر کرتا رہوں ، اور کوئی دوسرا دنیاوی کام مجھ پر آمادہ نہ ہو۔
ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥
an-din anad hovai man mayrai gurmukh maaga-o tayraa naam nivaajaa. ||1|| rahaa-o.
O’ God, by following the Guru’s teachings, I beg for Your bliss-giving Naam, so that bliss may always prevail in my mind. ||1||Pause|| (ਹੇ ਪ੍ਰਭੂ!) ਗੁਰੂ ਦੀ ਸਰਨ ਪੈ ਕੇ (ਆਤਮਕ ਆਨੰਦ ਦੀ) ਬਖ਼ਸ਼ਸ਼ ਕਰਨ ਵਾਲਾ ਤੇਰਾ ਨਾਮ ਮੰਗਦਾ ਹਾਂ (ਤਾ ਕਿ) ਮੇਰੇ ਮਨ ਵਿਚ (ਉਸ ਨਾਮ ਦੀ ਬਰਕਤਿ ਨਾਲ) ਹਰ ਵੇਲੇ ਆਨੰਦ ਬਣਿਆ ਰਹੇ ॥੧॥ ਰਹਾਉ ॥
اندِنُ اندُ ہوۄےَ منِ میرےَ گُرمُکھِ ماگءُ تیرا نامُ نِۄاجا ॥੧॥ رہاءُ ॥
اندن۔ ہر روز۔ گورمکھ ۔ مرشد کے ذریعے ۔نام نواز ۔ عظمت و حشمت بخشنے والا نام سچ حق وحقیقت (1) رہاؤ۔
اے خدا ، گورو کی تعلیمات پر عمل کرتے ہوئے ، میں آپ کے نام دینے والے نام کی دعا کرتا ہوں ، تاکہ میرے ذہن میں ہمیشہ خوشی حاوی رہے
ਮਨ ਕੀ ਪਰਤੀਤਿ ਮਨ ਤੇ ਪਾਈ ॥ ਪੂਰੇ ਗੁਰ ਤੇ ਸਬਦਿ ਬੁਝਾਈ ॥
man kee parteet man tay paa-ee. pooray gur tay sabad bujhaa-ee.
One who has understood the way to lead a spiritual life by reflecting on the word of the perfect Guru, his faith in God develops from his mind itself. ਜਿਸ ਨੇ ਪੂਰੇ ਗੁਰੂ ਪਾਸੋਂ (ਉਸ ਦੇ) ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਸੂਝ ਪ੍ਰਾਪਤ ਕਰ ਲਈ। ਉਸ ਮਨੁੱਖ ਨੇ ਆਪਣੇ ਅੰਦਰੋਂ ਹੀ ਆਪਣੇ ਮਨ ਵਾਸਤੇ ਸਰਧਾ-ਵਿਸ਼ਵਾਸ ਦੀ ਦਾਤ ਲੱਭ ਲਈ l
من کیِ پرتیِتِ من تے پائیِ ॥ پوُرے گُر تے سبدِ بُجھائیِ ॥
پرتیت۔ وشواش۔ یقین ایمان۔ پورے گر۔ کامل مرشد ۔ سبد بجھائی ۔ کلام سمجھ آتا ہے ۔
جو شخص کامل گرو کے کلام پر غور کرتے ہوئے روحانی زندگی گزارنے کے راستے کو سمجھ گیا ہے ، خدا پر اس کا اعتماد اس کے دماغ سے ہی پیدا ہوتا ہے۔
ਜੀਵਣ ਮਰਣੁ ਕੋ ਸਮਸਰਿ ਵੇਖੈ ॥ jeevan maran ko samsar vaykhai. If a person looks upon life and death alike, ਜੇ ਕੋਈ ਮਨੁੱਖ ਜੀਵਨ ਅਤੇ ਮਰਨ ਨੂੰ ਇਕੋ ਜੇਹਾ ਸਮਝੇ,
جیِۄنھ مرنھُ کو سمسرِ ۄیکھےَ ॥
سمسر۔ ایک جیسا۔
اگر کوئی شخص زندگی اور موت پر یکساں نظر ڈالتا ہے ،
ਬਹੁੜਿ ਨ ਮਰੈ ਨਾ ਜਮੁ ਪੇਖੈ ॥੨॥
bahurh na marai naa jam paykhai. ||2||
he never experiences spiritual death and the demon of death does not look for him. ||2|| ਉਸ ਨੂੰ ਕਦੇ ਆਤਮਕ ਮੌਤ ਨਹੀਂ ਵਿਆਪਦੀ, ਉਸ ਵਲ ਜਮਰਾਜ ਕਦੇ ਨਹੀਂ ਤੱਕਦਾ ॥੨॥
بہُڑِ ن مرےَ نا جمُ پیکھےَ ॥੨॥
بہوڑ۔ دوبارہ ۔ جسم پیکھے ۔ فرشتہ موت زیر نظر کرتا ہے (2)
وہ کبھی روحانی موت کا تجربہ نہیں کرتا ہے اور موت کا شیطان اس کی تلاش نہیں کرتا ہے
ਘਰ ਹੀ ਮਹਿ ਸਭਿ ਕੋਟ ਨਿਧਾਨ ॥
ghar hee meh sabh kot niDhaan.
There are treasures of spiritual peace and comfort existing in every person’s heart. ਹਰੇਕ ਮਨੁੱਖ ਦੇ ਹਿਰਦੇ-ਘਰ ਵਿਚ ਸਾਰੇ ਸੁਖਾਂ ਦੇ ਖ਼ਜ਼ਾਨਿਆਂ ਦੇ ਕੋਟਾਂ ਦੇ ਕੋਟ ਮੌਜੂਦ ਹਨ।
گھر ہیِ مہِ سبھِ کوٹ نِدھان ॥
کوٹ ندھان ۔ خزانے کے قلعے ۔
ہر فرد کے دل میں روحانی سکون اور راحت کے خزانے موجود ہیں۔
ਸਤਿਗੁਰਿ ਦਿਖਾਏ ਗਇਆ ਅਭਿਮਾਨੁ ॥
satgur dikhaa-ay ga-i-aa abhimaan.
The person whom the true Guru has revealed these treasures, his ego has completely vanished. ਜਿਸ ਮਨੁੱਖ ਨੂੰ ਗੁਰੂ ਨੇ (ਇਹ ਕੋਟ) ਵਿਖਾ ਦਿੱਤੇ, ਉਸ ਦਾ ਅਹੰਕਾਰ ਦੂਰ ਹੋ ਗਿਆ।
ستِگُرِ دِکھاۓ گئِیا ابھِمانُ ॥
ابھیمان ۔ غرور ۔ تکبر۔
جس شخص کے سچے گرو نے ان خزانوں کا انکشاف کیا ہے ، اس کی انا مکمل طور پر ختم ہوگئی ہے۔
ਸਦ ਹੀ ਲਾਗਾ ਸਹਜਿ ਧਿਆਨ ॥
sad hee laagaa sahj Dhi-aan.
That person always remains attuned to God, ਉਹ ਮਨੁੱਖ ਸਦਾ ਹੀ ਪ੍ਰਭੂ ਨਾਲ ਸੁਰਤ ਜੋੜੀ ਰੱਖਦਾ ਹੈ।
سد ہیِ لاگا سہجِ دھِیان ॥
سدہی ۔ ہمیشہ ۔سہج دھیان ۔ پر سکون توجہ ۔
وہ شخص ہمیشہ خدا سے ملتا رہتا ہے ،
ਅਨਦਿਨੁ ਗਾਵੈ ਏਕੋ ਨਾਮ ॥੩॥
an-din gaavai ayko naam. ||3||
and he always keeps meditating on God’s Name. ||3|| ਉਹ ਮਨੁੱਖ ਹਰ ਵੇਲੇ ਇਕੋ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥
اندِنُ گاۄےَ ایکو نام ॥੩॥
اندن ۔ ہر روز (3)
اور وہ ہمیشہ خدا کے نام پر غور کرتا رہتا ہے
ਇਸੁ ਜੁਗ ਮਹਿ ਵਡਿਆਈ ਪਾਈ ॥
is jug meh vadi-aa-ee paa-ee.
That person receives honor in this world, ਉਹ ਮਨੁੱਖ ਇਸ ਜਗਤ ਵਿਚ ਇੱਜ਼ਤ ਪ੍ਰਾਪਤ ਕਰਦਾ ਹੈ,
اِسُ جُگ مہِ ۄڈِیائیِ پائیِ ॥
اس شخص کو اس دنیا میں عزت ملتی ہے ،
ਪੂਰੇ ਗੁਰ ਤੇ ਨਾਮੁ ਧਿਆਈ ॥ pooray gur tay naam Dhi-aa-ee.
who meditates on Naam by following the perfect Guru’s teachings. ਜੇਹੜਾ ਮਨੁੱਖ ਪੂਰੇ ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ।
پوُرے گُر تے نامُ دھِیائیِ ॥
جو کامل گرو کی تعلیمات پر عمل کرتے ہوئے نام پر غور کرتے ہیں۔
ਜਹ ਦੇਖਾ ਤਹ ਰਹਿਆ ਸਮਾਈ ॥
jah daykhaa tah rahi-aa samaa-ee.
Wherever I look, I behold God pervading there. ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਪਰਮਾਤਮਾ ਮੌਜੂਦ ਦਿੱਸਦਾ ਹੈ।
جہ دیکھا تہ رہِیا سمائیِ ॥
میں جہاں بھی نظر ڈالتا ہوں ، میں وہاں خدا کو پھیرتا ہوا دیکھتا ہوں۔
ਸਦਾ ਸੁਖਦਾਤਾ ਕੀਮਤਿ ਨਹੀ ਪਾਈ ॥੪॥
sadaa sukh-daata keemat nahee paa-ee. ||4||
He is forever the bestower of peace; His worth cannot be evaluated. ||4|| ਉਹ ਸਦਾ ਹੀ (ਸਭਨਾਂ ਨੂੰ) ਸੁਖ ਦੇਣ ਵਾਲਾ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ॥੪॥
سدا سُکھداتا کیِمتِ نہیِ پائیِ ॥੪॥
سکھداتا۔ آرام و آسائش بخشنے والا (3) ۔
وہ ہمیشہ کے لئے سلامتی عطا کرتا ہے۔ اس کی مالیت کا اندازہ نہیں کیا جاسکتا۔
ਪੂਰੈ ਭਾਗਿ ਗੁਰੁ ਪੂਰਾ ਪਾਇਆ ॥
poorai bhaag gur pooraa paa-i-aa.
Anyone who, by perfect destiny, followed the perfect Guru’s teachings, ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ,
پوُرےَ بھاگِ گُرُ پوُرا پائِیا ॥
پورے بھاگ۔ بلند قسمت سے ۔
جو بھی ، کامل تقدیر کے ذریعہ ، کامل گرو کی تعلیمات پر عمل کرتا ہے ،
ਅੰਤਰਿ ਨਾਮੁ ਨਿਧਾਨੁ ਦਿਖਾਇਆ ॥
antar naam niDhaan dikhaa-i-aa.
the Guru has revealed in him the treasure of Naam. ਗੁਰੂ ਨੇ ਉਸ ਨੂੰ ਉਸ ਦੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵਿਖਾਲ ਦਿੱਤਾ।
انّترِ نامُ نِدھانُ دِکھائِیا ॥
گرو نے اس میں نام کا خزانہ انکشاف کیا ہے۔
ਗੁਰ ਕਾ ਸਬਦੁ ਅਤਿ ਮੀਠਾ ਲਾਇਆ ॥
gur kaa sabad at meethaa laa-i-aa.
The person whom the Guru’s word started seeming sweet and pleasant, ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਬਹੁਤ ਪਿਆਰਾ ਲੱਗਣ ਲੱਗ ਪਿਆ,
گُر کا سبدُ اتِ میِٹھا لائِیا ॥
وہ شخص جسے گرو کا کلام میٹھا اور خوشگوار معلوم ہونے لگا ،
ਨਾਨਕ ਤ੍ਰਿਸਨ ਬੁਝੀ ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥
naanak tarisan bujhee man tan sukh paa-i-aa. ||5||6||4||6||10||
O’ Nanak, his yearnings for Maya, the worldly riches and power, got quenched; his mind and heart enjoyed celestial peace. |5||6||10| ਹੇ ਨਾਨਕ! ਉਸ ਦੇ ਅੰਦਰੋਂ ਮਾਇਆ ਦੀ ਤ੍ਰੇਹ ਬੁੱਝ ਗਈ। ਉਸ ਨੂੰ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਆਨੰਦ ਹੀ ਆਨੰਦ ਹਾਸਲ ਹੋ ਗਿਆ ॥੫॥੬॥੪॥੬॥੧੦॥
نانک ت٘رِسن بُجھیِ منِ تنِ سُکھُ پائِیا ॥੫॥੬॥੪॥੬॥੧੦॥
اے نانک ، دنیا کی دولت اور طاقت سے مایا کی آرزو ، بجھ گیا۔ اس کے دماغ اور دل نے آسمانی سکون حاصل کیا
ਰਾਗੁ ਬਿਲਾਵਲੁ ਮਹਲਾ ੪ ਘਰੁ ੩
raag bilaaval mehlaa 4 ghar 3
Raag Bilaaval, Fourth Guru, Third Beat:
راگُ بِلاۄلُ مہلا ੪ گھرُ ੩
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُر پ٘رسادِ ॥
ایک لازوال خدا ، سچے گرو کے فضل سے سمجھا گیا
ਉਦਮ ਮਤਿ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ॥
udam mat parabh antarjaamee ji-o parayray ti-o karnaa.
The omniscient God blesses the human beings with the intelligence and desire to act; we perform as He motivates us. ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਉੱਦਮ ਕਰਨ ਦੀ ਅਕਲ ਆਪ ਦੇਂਦਾ ਹੈ। ਜਿਵੇਂ ਉਹ ਸਾਨੂੰ ਪ੍ਰੇਰਨਾ ਕਰਦਾ ਹੈ ਤਿਵੇਂ ਅਸੀਂ ਕਰਦੇ ਹਾਂ।
اُدم متِ پ٘ربھ انّترجامیِ جِءُ پ٘ریرے تِءُ کرنا ॥
ادم۔ کوشش۔ مت۔ سمجھ ۔ انترجامی ۔ راز دل جاننے والا۔ پرہرے ۔ پیچھے لگاتا ہے ۔ نصیحت کرتا ہے ۔
اللہ تعالیٰ انسانوں کو ذہانت اور عمل کرنے کی خواہش سے نوازتا ہے۔ ہم انجام دیتے ہیں جیسا کہ وہ ہمیں حوصلہ دیتا ہے۔
ਜਿਉ ਨਟੂਆ ਤੰਤੁ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ ॥੧॥
ji-o natoo-aa tant vajaa-ay tantee ti-o vaajeh jant janaa. ||1||
Just as a violinist plays upon the strings of a violin, it resounds accordingly; similarly, all beings perform what God inspires them to. ||1|| ਜਿਵੇਂ ਕੋਈ ਨਾਟਕ ਕਰਨ ਵਾਲਾ ਮਨੁੱਖ ਵੀਣਾ (ਆਦਿਕ ਸਾਜ) ਦੀ ਤਾਰ ਵਜਾਂਦਾ ਹੈ (ਤਿਵੇਂ ਉਹ ਸਾਜ ਵੱਜਦਾ ਹੈ); ਤਿਵੇਂ ਸਾਰੇ ਜੀਵ (ਜੋ, ਮਾਨੋ) ਵਾਜੇ (ਹਨ, ਪ੍ਰਭੂ ਦੇ ਵਜਾਇਆਂ) ਵੱਜਦੇ ਹਨ ॥੧॥
جِءُ نٹوُیا تنّتُ ۄجاۓ تنّتیِ تِءُ ۄاجہِ جنّت جنا ॥੧॥
نٹو ا۔ نٹ ۔ کھیل کرنے والا ۔ تنت۔ تار۔ تنتی ۔ سارنگی ۔ تنتی ۔ دینا۔ جنت ۔ جنتر۔ (1)
جس طرح ایک وایلن بجانے والے ایک وایلن کے تاروں پر کھیلتا ہے ، اسی کے مطابق اس کی آواز سنجاتی ہے۔ اسی طرح ، تمام مخلوقات وہ کام انجام دیتے ہیں جو خدا ان کو متاثر کرتا ہے۔