Urdu-Raw-Page-702

ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ ॥੨॥੫॥੯॥
abhai pad daan simran su-aamee ko parabh naanak banDhan chhor. ||2||5||9|| Nana prays, O’ God! please bless me with the meditation on Your Name; liberate me from the worldly bonds of Maya and make me fearless against vices. ||2||5||9|| ਹੇ ਪ੍ਰਭੂ! (ਮੈਂ) ਨਾਨਕ ਦੇ (ਮਾਇਆ ਵਾਲੇ) ਬੰਧਨ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇਹ, ਮੈਨੂੰ (ਵਿਕਾਰਾਂ ਦੇ ਟਾਕਰੇ ਤੇ) ਨਿਰਭੈਤਾ ਵਾਲੀ ਅਵਸਥਾ ਬਖ਼ਸ਼
ابھےَ پدُ دانُ سِمرنُ سُیامی کۄ پ٘ربھ نانک بنّدھن چھۄرِ ॥2॥5॥9॥

ਜੈਤਸਰੀ ਮਹਲਾ ੫ ॥
jaitsaree mehlaa 5.
Raag Jaitsri, Fifth Guru:
جیَتسری محلا 5॥
ਚਾਤ੍ਰਿਕ ਚਿਤਵਤ ਬਰਸਤ ਮੇਂਹ ॥
chaatrik chitvat barsat mayNh.
Just as the Chatrik (a pied Cuckoo) always keeps wishing for the rainfall, ਜਿਵੇਂ ਪਪੀਹਾ (ਹਰ ਵੇਲੇ) ਮੀਂਹ ਦਾ ਵੱਸਣਾ ਚਿਤਵਦਾ ਰਹਿੰਦਾ ਹੈ (ਵਰਖਾ ਚਾਹੁੰਦਾ ਹੈ),
چات٘رِکچِتۄتبرستمیݩہ॥
چاترک۔ حقیقت۔ پپیہا ۔ چاہتا ہے
جس طرح پپیہا ہر وقت چاہتا ہے کہ برسات ہوتی رہے ۔

ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ ਹਰਿ ਪ੍ਰੇਮ ਭਗਤਿ ਕੋ ਨੇਂਹ ॥੧॥ ਰਹਾਉ ॥
kirpaa sinDh karunaa parabh Dhaarahu har paraym bhagat ko nayNh. ||1|| rahaa-o.
similarly O’ God, the ocean of mercy, I wish that You show compassion and bless me with the longing for Your loving devotional worship. ||1||Pause|| ਤਿਵੇਂ, ਹੇ ਕਿਰਪਾ ਦੇ ਸਮੁੰਦਰ! ਪ੍ਰਭੂ! ਮੈਂ ਚਿਤਵਦਾ ਰਹਿੰਦਾ ਹਾਂ ਕਿ ਮੇਰੇ ਤੇ ਤਰਸ ਕਰੋ, ਮੈਨੂੰ ਆਪਣੀ ਪਿਆਰ-ਭਰੀ ਭਗਤੀ ਦੀ ਲਗਨ ਬਖ਼ਸ਼ੋ
ک٘رِپاسِنّدھُکرُنھاپ٘ربھدھارہُہرِپ٘ریمبھگتِکونیݩہ
۔ کر پابندھ۔ رحمان الرحیم ۔ مہربانیوں کا سمندر۔ کرنا۔ رحم۔ ترس۔ دھاریہو۔ ابناو ۔ نیہہ۔ شوق
اسطرح سے اے رحمان الرحیم مہربانیوں کے سمند رایسے ہی اپنے پیارے پریمی کو پانا پیار عنایت کیجیئے

ਅਨਿਕ ਸੂਖ ਚਕਵੀ ਨਹੀ ਚਾਹਤ ਅਨਦ ਪੂਰਨ ਪੇਖਿ ਦੇਂਹ ॥
anik sookh chakvee nahee chaahat anad pooran paykh dayNh.
O’ God, a Chakwi (the shell duck) does not wish for innumerable comforts, but on seeing the sun a sense of total bliss wells up in her. ਹੇ ਭਾਈ! ਚਕਵੀ (ਹੋਰ) ਅਨੇਕਾਂ ਸੁਖ (ਭੀ) ਨਹੀਂ ਮੰਗਦੀ, ਸੂਰਜ ਨੂੰ ਵੇਖ ਕੇ ਉਸ ਦੇ ਅੰਦਰ ਪੂਰਨ ਆਨੰਦ ਪੈਦਾ ਹੋ ਜਾਂਦਾ ਹੈ।
انِک سوُکھ چکۄیِنہیِچاہتاندپوُرنپیکھِدیݩہ॥
۔ پیکھ ۔ دیکھ ۔ دیدار۔ دینہہ۔ دن ۔ چاہت۔ چاہتی
۔ جیسے چکوی کوئی سکھ یا آرام نہیں چاہتی صرف سورج کو دیکھ کر ہی اسے سکون اور خوشی حاصل ہوتی ہے

ਆਨ ਉਪਾਵ ਨ ਜੀਵਤ ਮੀਨਾ ਬਿਨੁ ਜਲ ਮਰਨਾ ਤੇਂਹ ॥੧॥
aan upaav na jeevat meenaa bin jal marnaa tayNh. ||1||
A fish cannot survive by any other efforts but water and it would definitely die without water.||1|| (ਪਾਣੀ ਤੋਂ ਬਿਨਾ) ਹੋਰ ਹੋਰ ਅਨੇਕਾਂ ਉਪਾਵਾਂ ਨਾਲ ਭੀ ਮੱਛੀ ਜੀਊਂਦੀ ਨਹੀਂ ਰਹਿ ਸਕਦੀ, ਪਾਣੀ ਤੋਂ ਬਿਨਾ ਉਸ ਦੀ ਮੌਤ ਹੋ ਜਾਂਦੀ ਹੈ
آن اُپاۄنجیِۄتمیِنا بِنُ جل مرنا تیݩہ॥
۔ آن آپاو۔ دوسری کوششوں سے ۔ تینہہ ۔ اسے
جس طرح سے کسی بھی کوشش سے پانی کے بغیر مچھلی زندہ نہیں رہتی اس کی موت واقع ہو جاتی ہے

ਹਮ ਅਨਾਥ ਨਾਥ ਹਰਿ ਸਰਣੀ ਅਪੁਨੀ ਕ੍ਰਿਪਾ ਕਰੇਂਹ ॥ ham anaath naath har sarnee apunee kirpaa karayNh.
Similarly, without You I have no support, O’ my Master God, show Your mercy and keep me in Your refuge, ਹੇ ਨਾਥ! (ਤੈਥੋਂ ਬਿਨਾ) ਅਸੀਂ ਨਿਆਸਰੇ ਸਾਂ। ਆਪਣੀ ਮੇਹਰ ਕਰ, ਤੇ, ਸਾਨੂੰ ਆਪਣੀ ਸਰਨ ਵਿਚ ਰੱਖ।
ہم اناتھ ناتھ ہرِ سرنھیِ اپُنیِ ک٘رِپاکریݩہ॥
اناتھ ۔ بے مالک۔ ناتھ ہر سرنی ۔ مالک خدا کے زیر سایہ زہر پناہ
اسی طرح آپ کے بغیر میرا کوئی تعاون نہیں ہے اے میرے آقا خدا۔ مجھے اپنا سایہ اپنی پناہ عنایت فرما۔

ਚਰਣ ਕਮਲ ਨਾਨਕੁ ਆਰਾਧੈ ਤਿਸੁ ਬਿਨੁ ਆਨ ਨ ਕੇਂਹ ॥੨॥੬॥੧੦॥
charan kamal naanak aaraaDhai tis bin aan na kayNh. ||2||6||10||
I shall keep meditating on Your immaculate Name, because without that nothing else seems pleasing to me, prays Nanak ||2||6||10|| (ਤੇਰਾ ਦਾਸ) ਨਾਨਕ ਤੇਰੇ ਸੋਹਣੇ ਚਰਨਾਂ ਦੀ ਆਰਾਧਨਾ ਕਰਦਾ ਰਹੇ, ਸਿਮਰਨ ਤੋਂ ਬਿਨਾ (ਨਾਨਕ ਨੂੰ) ਹੋਰ ਕੁਝ ਭੀ ਚੰਗਾ ਨਹੀਂ ਲੱਗਦਾ
چرنھ کمل نانکُ آرادھےَ تِسُ بِنُ آن ن کیݩہ
۔ ارادے ۔ دھیان کرنا۔ توجو دینا۔ کینہہ ۔ کوئی
نانک تیرے پاوں کا گرویدہ رہے مجھے تیری یاد کے بغیر کچھ اچھا معلوم نہیں ہوتا۔

ਜੈਤਸਰੀ ਮਹਲਾ ੫ ॥
jaitsaree mehlaa 5.
Raag Jaitsri, Fifth Guru:
جیَتسری محلا 5॥
ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥
man tan bas rahay mayray paraan.
God, who is my very life, now dwells in my mind and heart, ਹੇ ਭਾਈ! ਮੇਰੇ ਪ੍ਰਾਣਾਂ ਦੇ ਆਸਰੇ ਪ੍ਰਭੂ ਜੀ ਹੁਣ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਵੱਸ ਰਹੇ ਹਨ।
منِ تنِ بسِ رہے میرے پ٘ران॥
من تن۔ دل وجان۔ میرے پران۔ میری زندگی
خدا میرے دل و جان میں بس گیا ہے ۔
ਕਰਿ ਕਿਰਪਾ ਸਾਧੂ ਸੰਗਿ ਭੇਟੇ ਪੂਰਨ ਪੁਰਖ ਸੁਜਾਨ ॥੧॥ ਰਹਾਉ ॥
kar kirpaa saaDhoo sang bhaytay pooran purakh sujaan. ||1|| rahaa-o.
because showing His mercy, the perfect all-knowing Supreme God has made me realize Him in the company of the Guru. ||1||Pause|| ਉਹ ਸਰਬ-ਗੁਣ-ਭਰਪੂਰ, ਸਰਬ-ਵਿਆਪਕ, ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ,(ਆਪਣੀ) ਮੇਹਰ ਕਰ ਕੇ ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲ ਪਏ
کرِ کِرپا سادھوُ سنّگِ بھیٹے پوُرن پُرکھ سُجان ॥
۔ سادہو سنگ بھیٹے ۔ پاکدامن خدا رسیدہ کی صحبت وملاپ ۔ پورن پرکھ ۔ کامل انسان۔ سجان ۔ دانشمند
وہ سارے اوصاف سے مخمور ہر جائی سب کے پوشیدہ راز دلی سمجھنے والے اپنی کرم وعنایت سے صحبت و قربت پاکدامن خدا رسید ہ (سادہو) مال جو کامل دانشمند انسان ہے
ਪ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ ਪੀਅਉ ਭਾਰੀ ॥
paraym thag-uree jin ka-o paa-ee tin ras pee-a-o bhaaree.
They who received the potion for God’s love from the Guru, have enjoyed the sublime nectar of Naam. ਜਿਨ੍ਹਾਂ ਮਨੁੱਖਾਂ ਨੂੰ (ਗੁਰੂ ਪਾਸੋਂ ਪਰਮਾਤਮਾ ਦੇ) ਪਿਆਰ ਦੀ ਠੱਗ-ਬੂਟੀ ਲੱਭ ਪਈ, ਉਹਨਾਂ ਨਾਮ-ਜਲ ਰੱਜ ਰੱਜ ਕੇ ਪੀ ਲਿਆ।
پ٘ریم ٹھگئُریِ جِنکءُپائیِتِن رسُ پیِئءُبھاریِ॥
۔ پریم ٹھگوری ۔ پیار بھرا دہوکا ۔ رس ۔ لطف۔ مزہ
۔ جنہیں پریم پیار کا دہوکا دینے والی بوتی یا پودا جنہوں نے پالیا ۔ انہوں نے آبحیات زندگی کو روحانی روحآنیت پر ست بنانے والے پانی نوش کر لیا

ਤਾ ਕੀ ਕੀਮਤਿ ਕਹਣੁ ਨ ਜਾਈ ਕੁਦਰਤਿ ਕਵਨ ਹਮ੍ਹ੍ਹਾਰੀ ॥੧॥ taa kee keemat kahan na jaa-ee kudrat kavan hamHaaree. ||1|| The worth of that nectar cannot be described; what power do I have to describe the value of the nectar of Naam? ||1|| ਉਸ (ਨਾਮ-ਜਲ) ਦੀ ਕੀਮਤ ਦੱਸੀ ਨਹੀਂ ਜਾ ਸਕਦੀ। ਮੇਰੀ ਕੀਹ ਤਾਕਤ ਹੈ (ਕਿ ਮੈਂ ਉਸ ਨਾਮ-ਜਲ ਦਾ ਮੁੱਲ ਦੱਸ ਸਕਾਂ)?
تا کیِ کیِمتِ کہنھُ ن جائیِ کُدرتِ کۄن ہم٘ہ٘ہاریِ॥੧॥
۔ قدرت ۔ طاقت۔ قوت
الہٰی نام سچ حق وحقیقت اپنائی جو صدیوی زندگی ہے کی قدروقیمت بتانے کی مجھ میں کہاں طاقت و قوت ہے کہ بتا سکوں
ਲਾਇ ਲਏ ਲੜਿ ਦਾਸ ਜਨ ਅਪੁਨੇ ਉਧਰੇ ਉਧਰਨਹਾਰੇ ॥
laa-ay la-ay larh daas jan apunay uDhray uDhaaranhaaray.
God has always extended His support to His devotees and thus He has saved them from the worldly bonds of Maya and vices.
ਪ੍ਰਭੂ ਨੇ (ਸਦਾ) ਆਪਣੇ ਦਾਸ ਆਪਣੇ ਸੇਵਕ ਆਪਣੇ ਲੜ ਲਾ ਕੇ ਰੱਖੇ ਹਨ, (ਤੇ, ਇਸ ਤਰ੍ਹਾਂ) ਉਸ ਬਚਾਣ ਦੀ ਸਮਰਥਾ ਵਾਲੇ ਪ੍ਰਭੂ ਨੇ (ਸੇਵਕਾਂ ਨੂੰ ਸੰਸਾਰ ਦੇ ਵਿਕਾਰਾਂ ਤੋਂ ਸਦਾ) ਬਚਾਇਆ ਹੈ।
لاءِ لۓلڑِداسجناپُنےاُدھرےاُدھرنہارے ॥
۔ لڑ ۔ دامن۔ داس۔ خادم۔ خدمتگار۔
خدا اپنے خدمتگاروں کو اپنا دامن دیتا ہے اور بچانے کی توفیق رکھنے والا اپنی توفیق سے بچاتا ہے

ਪ੍ਰਭੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਓ ਨਾਨਕ ਸਰਣਿ ਦੁਆਰੇ ॥੨॥੭॥੧੧॥
parabh simar simar simar sukh paa-i-o naanak saran du-aaray. ||2||7||11||
O’ Nanak, the devotees have received peace by seeking shelter in God’s refuge and by always meditating on Him. ||2||7||11|| ਹੇ ਨਾਨਕ! ਪ੍ਰਭੂ ਦੇ ਦਰ ਤੇ ਆ ਕੇ, ਪ੍ਰਭੂ ਦੀ ਸਰਨ ਪੈ ਕੇ, ਸੇਵਕਾਂ ਨੇ ਪ੍ਰਭੂ ਨੂੰ ਸਦਾ ਸਦਾ ਸਿਮਰ ਕੇ (ਸਦਾ) ਆਤਮਕ ਆਨੰਦ ਮਾਣਿਆ ਹੈ ll
پ٘ربھُسِمرِسِمرِسِمرِسُکھُپائِئو نانک سرنھِ دُیارے
اے نانک۔ اور وہ الہٰی یادویراض سے ہمیشہ آرام و آسائش پاتے ہیں۔

ਜੈਤਸਰੀ ਮਹਲਾ ੫ ॥
jaitsaree mehlaa 5.
Raag Jaitsri, Fifth Guru:
جیَتسری محلا 5॥
ਆਏ ਅਨਿਕ ਜਨਮ ਭ੍ਰਮਿ ਸਰਣੀ ॥
aa-ay anik janam bharam sarnee.
O’ God, after wandering through many lives, we have come to Your shelter. ਹੇ ਪ੍ਰਭੂ! ਅਸੀਂ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ।
آۓانِکجنمبھ٘رمِسرنھیِ॥
انک جنم۔ بیشمار ۔ زندگیوں ۔ بھرم ۔ بھٹکن کر۔ گمراہ ہوکر۔ سرنی ۔ زیر سایہ۔
انسان بیشمار زندگیوں سے گذر کر خدا کے زیر سایہ آئیا ہے

ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥
uDhar dayh anDh koop tay laavhu apunee charnee. ||1|| rahaa-o.
Please save us from drowning in the blind well of worldly entanglements, and attach us to Your Name.||1||Pause|| ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ l
اُدھرُ دیہ انّدھ کوُپ تے لاۄہُاپُنیِچرنھیِ॥
ادھر ۔ بچاؤ۔ اندھ کوپ۔ اندھیرے کوئیں ۔ مراد گمراہ زندگی اچرنی ۔ پاؤں
اس لئے اے خدا گمراہیوں کے اندھیرے کوئیں سے بچاے اور اپنے پاؤں کا کرویدہ بنا

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥
gi-aan Dhi-aan kichh karam na jaanaa naahin nirmal karnee.
O’ God, I do not know anything about spiritual wisdom, meditation or good deeds, and my way of life is not clean and pure. ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ।
گِیانُ دھِیانُ کِچھُ کرمُ ن جانا ناہِن نِرمل کرنھیِ ॥
۔ گیان ۔ علم ۔ سمجھ ۔ دھیان ۔ توجہ ۔ کرم۔ اعمال۔ ناہن۔ نرمل۔ پاک۔ کرنی ۔ اعمال۔
۔ اے خدا نہ روحانی حقیقی زندگی کی سمجھ ہے نہ ہی اعمال نیک ہیں پاک ہیں
ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥
saaDhsangat kai anchal laavhu bikham nadee jaa-ay tarnee. ||1|| Therefore, please put me together with saintly persons so that with their guidance, I can cross this torturous worldly river of vices.||1|| ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ
سادھسنّگتِ کےَ انّچلِ لاۄہُبِ کھمندیِجاءِترنھیِ॥੧
سادھ سنگت۔ صحبت و قربت پاکدامناں ۔ انچل۔ گود۔ وکھم ندی ۔ ریائے دشوار
اے خدا صحبت قربت پاکدامناں کا دامن عنایت فرما تاکہ دریائے دشوار زندگی عبور کر سکوں

ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥
sukh sampat maa-i-aa ras meethay ih nahee man meh Dharnee. The true devotees of God don’t let the thoughts of worldly comforts, wealth and the sweet relishes of Maya dwell in their mind. ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ-ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ।
سُکھ سنّپتِ مائِیا رس میِٹھے اِہ نہیِ من مہِ دھرنھیِ ॥
سنپت ۔ جائیداد۔ سرمایہ ۔ مائی رس۔ سرمائے کا لطف۔ دھرتی ۔ بسانے ۔ بیٹھائے
۔ آرام و آسائش دنیاوی دؤلت کے پر لطف ضائقے خادمان خدا نہیں دل میں بساتے

ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥
har darsan taripat naanak daas paavat har naam rang aabharnee. ||2||8||12||
O’ Nanak, the true devotees obtain contentment by realizing God, and for them, love for God’s Name is their embellishment.||2||8||12|| ਹੇ ਨਾਨਕ! ਪ੍ਰਭੂ ਦੇ ਦਰਸਨ ਨਾਲ ਹੀ ਉਹ ਸੰਤੋਖ ਹਾਸਲ ਕਰਦੇ ਹਨ, ਪ੍ਰਭੂ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ l
ہرِ درسن ت٘رِپتِنانکداسپاۄت ہرِ نام رنّگ آبھرنھیِ
۔ ہردرسن ۔ الہٰی دیدار ۔ ترپت۔ تسلی ۔ تسکین ۔ ہر نام رنگ ۔ الہٰی نام ۔ سچ حق وحقیقت کے ۔ رنگ ۔ رپیم پیار۔ آبھرنی ۔ زیور
اے نانک۔ دیدار خدا سے انہیں صبر تسکین و تسلی حاصل ہوتی ہے اور الہٰی نام سچ حق و حقیقت ہی ان کی زیبائش کا زیور ہے

ਜੈਤਸਰੀ ਮਹਲਾ ੫ ॥
jaitsaree mehlaa 5.
Raag Jaitsri, Fifth Guru:
جیَتسری محلا 5॥
ਹਰਿ ਜਨ ਸਿਮਰਹੁ ਹਿਰਦੈ ਰਾਮ ॥
har jan simrahu hirdai raam.
O, the devotees of God, meditate on God from the core of your heart. ਹੇ ਪਰਮਾਤਮਾ ਦੇ ਪਿਆਰਿਓ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ ਕਰੋ।
ہرِ جن سِمرہُ ہِردےَ رام ॥
اے عاشقان الہٰی اپنے دل میں خدا کو یاد کیا کرو

ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ ॥੧॥ ਰਹਾਉ ॥
har jan ka-o apdaa nikat na aavai pooran daas kay kaam. ||1|| rahaa-o.
By doing so, no calamity comes near the devotees of God and all their tasks are accomplished successfully. ||1||Pause|| ਕੋਈ ਭੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ, ਸੇਵਕਾਂ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ l
ہرِ جن کءُ اپدا نِکٹِ ن آۄےَپوُرنداسکےکام॥
اپد۔مصیبت۔ پورن ۔ مکمل
کوئی بھی مصیبت خادماں خدا کے نزدیک نہیں بھٹکتی سارے کام مکمل ہوتے ہیں ۔

ਕੋਟਿ ਬਿਘਨ ਬਿਨਸਹਿ ਹਰਿ ਸੇਵਾ ਨਿਹਚਲੁ ਗੋਵਿਦ ਧਾਮ ॥
kot bighan binsahi har sayvaa nihchal govid Dhaam.
By meditating on God, millions of obstacles are removed and one enters into the eternal abode of God. ਹੇ ਸੰਤ ਜਨੋ! ਪਰਮਾਤਮਾ ਦੀ ਭਗਤੀ (ਦੀ ਬਰਕਤਿ) ਨਾਲ (ਜ਼ਿੰਦਗੀ ਦੇ ਰਾਹ ਵਿਚੋਂ) ਕ੍ਰੋੜਾਂ ਔਕੜਾਂ ਨਾਸ ਹੋ ਜਾਂਦੀਆਂ ਹਨ, ਅਤੇ, ਪਰਮਾਤਮਾ ਦਾ ਸਦਾ ਅਟੱਲ ਰਹਿਣ ਵਾਲਾ ਘਰ (ਭੀ ਮਿਲ ਜਾਂਦਾ ਹੈ)।
کوٹِ بِگھن بِنسہِ ہرِ سیۄانِہچل ُگوۄِددھام॥
۔ کوٹ ووگھن۔ کروڑوں کا و۔ دشواریاں۔ ونسے ۔ مٹ جاتی ہیں۔ نہچل گوبند دھام۔ خدا کا مستقل ٹھکانہ
الہٰی خدمت سے کروڑوں دشواریاںا ور راکوٹیں دور ہو جاتی ہیں اور الہٰی ٹھکانہ حاصل ہوجاتا ہے

ਭਗਵੰਤ ਭਗਤ ਕਉ ਭਉ ਕਿਛੁ ਨਾਹੀ ਆਦਰੁ ਦੇਵਤ ਜਾਮ ॥੧॥
bhagvant bhagat ka-o bha-o kichh naahee aadar dayvat jaam. ||1||
The fortunate devotees of God have nothing to fear because even the demon of death treats them with respect. ||1|| ਭਗਵਾਨ ਦੇ ਭਗਤਾਂ ਨੂੰ ਕੋਈ ਭੀ ਡਰ ਪੋਹ ਨਹੀਂ ਸਕਦਾ, ਜਮਰਾਜ ਭੀ ਉਹਨਾਂ ਦਾ ਸਤਕਾਰ ਕਰਦਾ ਹੈ l
بھگۄنّت بھگتکءُبھءُکِچھُناہیِ آدرُدیۄتجام॥੧॥
۔ بھگونت بھگت ۔ الہٰی عاشق ۔ پر ماتما کا پیار ۔ بھو۔ خوف۔ ادر۔ عزت
خدا پرستوں الہٰی پریمیوں کوکوئی خوف نہیں رہتا فرشتہ موت بھی قدر کرتا ہے

ਤਜਿ ਗੋਪਾਲ ਆਨ ਜੋ ਕਰਣੀ ਸੋਈ ਸੋਈ ਬਿਨਸਤ ਖਾਮ ॥
taj gopaal aan jo karnee so-ee so-ee binsat khaam.
Whatever other ritualistic deeds are done by forsaking God, are perishable, temporary and transitory. ਪਰਮਾਤਮਾ (ਦਾ ਸਿਮਰਨ) ਭੁਲਾ ਕੇ ਹੋਰ ਜੇਹੜਾ ਭੀ ਕੰਮ ਕਰੀਦਾ ਹੈ ਉਹ ਨਾਸਵੰਤ ਹੈ ਅਤੇ ਕੱਚਾ ਹੈ।
تجِ گوپال آن جو کرنھیِ سوئیِ سوئیِ بِنست کھام ॥
تج گوپال۔ خدا چھوڑ ۔ ان جو کرنی ۔ دوسر اعامل ۔ سوئی سوئی ۔ دنست خام۔ وہ کچا اور مٹ جانے والا ہے
۔ خدا کو چھوڑ کر بھلا کر جو بھی کام کیے وہ بیکار گئے

ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਬਿਸਰਾਮ ॥੨॥੯॥੧੩॥charan kamal hirdai gahu naanak sukh samooh bisraam. ||2||9||13|| O’ Nanak, grasp the immaculate Name of God and steadfastly meditate on His Name, which is the abode of all comforts. ||2||9||13|| ,ਹੇ ਨਾਨਕ!) ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖ, (ਇਹ ਹਰਿ-ਚਰਨ ਹੀ) ਸਾਰੇ ਸੁਖਾਂ ਦਾ ਘਰ ਹਨ
چرن کمل ہِردےَ گہُ نانک سُکھ سموُہ بِسرام
۔ گہہ ۔ پکڑ۔ سکھ سموہدسرام۔ تمام آرام و آسائش کا ٹھکانہ
اے نانک ، خدا کے بےپناہ نام کو سمجھو اور اس کے نام پر مستقل غور کرو ، جو تمام راحتوں کا مسکن ہے۔
ਜੈਤਸਰੀ ਮਹਲਾ ੯
jaitsaree mehlaa 9
Raag Jaitsri, Ninth Guru.
جیَتسری محلا 9
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Eternal God realized by The Grace Of The True God: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا

ਭੂਲਿਓ ਮਨੁ ਮਾਇਆ ਉਰਝਾਇਓ ॥
bhooli-o man maa-i-aa urjhaa-i-o.
A mortal’s mind, gone astray from the righteous path of life, remains entangled in the pursuit of worldly riches. ਹੇ ਭਾਈ! (ਸਹੀ ਜੀਵਨ-ਰਾਹ) ਭੁੱਲਿਆ ਹੋਇਆ ਮਨ ਮਾਇਆ (ਦੇ ਮੋਹ ਵਿਚ) ਫਸਿਆ ਰਹਿੰਦਾ ਹੈ।
بھوُلِئو منُ مائِیا اُرجھائِئو ॥
بھولیؤمن۔ گمراہ من ۔ مائیا اربھائیوں۔ مائیا۔ دنیاوی دولت ۔ اربھائیو۔ پھنسا رکھا ہے ۔
گمراہ من دنیاوی دؤلت نے گمراہ کر رکھا ہے ۔ ۔

ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥
jo jo karam kee-o laalach lag tih tih aap banDhaa-i-o. ||1|| rahaa-o.
Motivated by greed, whatever he does, serves to bind him down in the love of Mays.|1||Pause| (ਫਿਰ, ਇਹ) ਲਾਲਚ ਵਿਚ ਫਸ ਕੇ ਜੇਹੜਾ ਜੇਹੜਾ ਕੰਮ ਕਰਦਾ ਹੈ, ਉਹਨਾਂ ਦੀ ਰਾਹੀਂ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ ਹੋਰ) ਫਸਾ ਲੈਂਦਾ ਹੈ
جو جو کرم کیِئو لالچ لگِ تِہ تِہ آپُ بنّدھائِئو ॥
کرم۔ اعمال۔ آپ بندھاہؤ ۔ اپنے آپ کو غلام بنا رکھا ہے۔
جو جو کام اسکے لالچ میں کرتا ہے اپنے آپ کو اسکا غلام بناتا ہے
ਸਮਝ ਨ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ ॥ samajh na paree bikhai ras rachi-o jas har ko bisraa-i-o. The divine understanding never dawns upon him; he remains engrossed in sinful pleasures and completely forgets about singing praises of God. ਉਸ ਨੂੰ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਵਿਸ਼ਿਆਂ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਭੁਲਾਈ ਰੱਖਦਾ ਹੈ।
سمجھ ن پریِ بِکھےَ رس رچِئو جسُ ہرِ کو بِسرائِئو ॥
وکھے رس رجیؤ۔ برائیو کے لطف میں مجذوب ۔ جس حمدوثناہ ۔ وسرایؤ۔ بھلا کر۔
۔ برائیوں اور بدکاریون کے لطف میں محصور ہوکر خدا کو بھلا دیتاہے ۔

ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ ॥੧॥
sang su-aamee so jaani-o naahin ban khojan ka-o Dhaa-i-o. ||1||
He does not realize God dwelling with him and unnecessarily goes to search for Him in the forests.||1|| ਪਰਮਾਤਮਾ (ਤਾਂ ਇਸ ਦੇ) ਅੰਗ-ਸੰਗ (ਵੱਸਦਾ ਹੈ) ਉਸ ਨਾਲ ਡੂੰਘੀ ਸਾਂਝ ਨਹੀਂ ਪਾਂਦਾ, ਜੰਗਲ ਭਾਲਣ ਵਾਸਤੇ ਦੌੜ ਪੈਂਦਾ ਹੈ l
سنّگِ سُیامیِ سو جانِئو ناہِن بنُ کھوجن کءُ دھائِئو ॥੧॥
سنگ سوآمی ۔ خدا کی صحبت ۔ جانیؤ نائن۔ نہیں جانتا۔ بن کھوجن کو دھیائیو ۔ خڈا کو تلاش کرنے کے لئے جنگل کی طرف دوڑتا ہے
خدا جو ساتھ ہے نزدیک بستا ہے اسے سمجھتا نہیں جنگلوں میں تالش کرنے لئے دوڑتا ہے

error: Content is protected !!