Urdu-Raw-Page-152

ਸਰਮ ਸੁਰਤਿ ਦੁਇ ਸਸੁਰ ਭਏ ॥
saram surat du-ay sasur bha-ay.
Hard work and heigher concious are my mother-in-law and father-in-law;
ਉੱਦਮ ਅਤੇ ਉੱਚੀ ਸੁਰਤ ਦੋਨੋ ਮੇਰੇ ਸੱਸ ਤੇ ਸਹੁਰਾ ਹੋ ਗਏ ਹਨ।
سرمسُرتِدُءِسسُربھۓ
شائستگی ، عاجزی اور بدیہی فہمی میری ساس اور ساس ہیں

ਕਰਣੀ ਕਾਮਣਿ ਕਰਿ ਮਨ ਲਏ ॥੨॥
karnee kaaman kar man la-ay. ||2||
I have made good deeds my spouse.
ਚੰਗੇ ਅਮਲਾ ਨੂੰ ਮੈਂ ਆਪਣੀ ਪਤਨੀ ਬਣਾਇਆ ਤੇ ਮੰਨ ਲਿਆ ਹੈ।
کرݨیکامݨِکرِمنلۓ
کرݨی۔ افعال، کامݨِ۔ شریک حیات
اچھے افعال کومیں نے اپنا شریک حیات بنایا ہے

ਸਾਹਾ ਸੰਜੋਗੁ ਵੀਆਹੁ ਵਿਜੋਗੁ ॥
saahaa sanjog vee-aahu vijog.
Union with the Saints is my wedding date, and detachment from the worldly affairs and union with God is my marriage.
ਸੰਤਾਂ ਦਾ ਮਿਲਾਪ ਮੇਰਾ ਸ਼ਾਦੀ ਦਾ ਸਾਹਾਹੈ ਅਤੇ ਦੁਨੀਆਂ ਨਾਲੋਂ ਟੁਟ ਜਾਣਾ ਮੇਰਾ ਅਨੰਦ ਕਾਰਜ।
ساہاسنّجۄگُویِیاہُویِجۄگُ
ویِیاہُ۔ شادی
حضور کے ساتھ اتحاد میری شادی کی تاریخ ہے ، اور دنیا سے علیحدگی میری شادی ہے۔

ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥
sach santat kaho naanak jog. ||3||3||
Nanak says, Truth is the child born of this Union.
ਨਾਨਕ ਜੀ ਆਖਦੇ ਹਨ ਐਸੇ ਮਿਲਾਪ ਤੋਂ ਸੱਚ ਦੀ ਸੰਤਾਨ ਮੇਰੇ ਪੈਦਾ ਹੋਈ ਹੈ।
سچُسنّتتِکہُنانکجۄگُ
نانک کہتے ہیں ، سچائی اس اتحاد کے نتیجےمیں پیدا ہونے والا بچہ ہے

ਗਉੜੀ ਮਹਲਾ ੧ ॥
ga-orhee mehlaa 1.
Raag Gauree, First Guru:
گئُڑیمحلا 1

ਪਉਣੈ ਪਾਣੀ ਅਗਨੀ ਕਾ ਮੇਲੁ ॥
pa-unai paanee agnee kaa mayl.
When the air, water and fire unite, then this body is created,
ਜਦੋਂ ਹਵਾ ਪਾਣੀ ਅੱਗ (ਆਦਿਕ ਤੱਤਾਂ ਦਾ) ਮਿਲਾਪ ਹੁੰਦਾ ਹੈ ਤਦੋਂ ਇਹ ਸਰੀਰ ਬਣਦਾ ਹੈ,
پئُݨےَپاݨیاگنیکامیلُ
پئُݨے۔ہوا، پاݨی۔ پانی، اگنی۔ آگ
ہوا ، پانی اور آگ کا اتحاد

ਚੰਚਲ ਚਪਲ ਬੁਧਿ ਕਾ ਖੇਲੁ ॥
chanchal chapal buDh kaa khayl.
and the game of mercurial and wandering intellect starts within it.
ਤੇ ਇਸ ਵਿਚ ਚੰਚਲ ਅਤੇ ਕਿਤੇ ਇੱਕ ਥਾਂ ਨਾਹ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ ਸ਼ੁਰੂ ਹੋ ਜਾਂਦੀ ਹੈ
چنّچلچپلبُدھِکاکھیلُ
جسم چکناہٹ اور مستحکم عقل کا کھیل ہے

ਨਉ ਦਰਵਾਜੇ ਦਸਵਾ ਦੁਆਰੁ ॥
na-o darvaajay dasvaa du-aar.
It has nine doors (or openings, such as eyes, ears, etc.), which are apparent. There is the tenth unseen door which can lead to supreme spiritual state.
ਇਸ ਦੇ ਨੌ ਬੂਹੇ ਹਨ (ਅੱਖਾਂ, ਕੰਨ, ਨੱਕ, ਮੂੰਹ ਆਦਿਕ ਹਨ), ਦਸਵਾਂ ਦੁਆਰਾ ਹੈ ਬੁੱਧੀ, ਜਿਸ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ l
نءُدروازےدسوادُیارُ
نءُ۔نو
اس کے نو دروازے ہیں ، اور پھر دسویں دروازہ ہے

ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥
bujh ray gi-aanee ayhu beechaar. ||1||
O wise one, reflect upon this and understand it.
ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ! ਇਹ ਗੱਲ ਸਮਝ ਲੈ l
بُجھُرےگِیانیایہُبیِچارُ
گِیانی۔ عقلمند،بیِچار۔ غور کریں
اے عقلمند اس پر غور کریں اور اسے سمجھیں ،

ਕਥਤਾ ਬਕਤਾ ਸੁਨਤਾ ਸੋਈ ॥
kathtaa baktaa suntaa so-ee.
God pervading in all is the One who speaks, and listens to everything.
ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ ਹੈ ਸੁਣਨ ਵਾਲਾ ਹੈ,
کتھتابکتاسُنتاسۄئی
خداوند وہ ہے جو بولتا ، سکھاتا اور سنتا ہے

ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥
aap beechaaray so gi-aanee ho-ee. ||1|| rahaa-o.
The one who reflects upon his own self is truly wise.
ਜਿਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ
آپُبیِچارےسُگِیانیہۄئی رہاءُ
بیِچارے۔ غور کرتا ہے
جو اپنے نفس پر غور کرتا ہے وہ واقعتا عقلمند ہوتا ہے رہاءُ

ਦੇਹੀ ਮਾਟੀ ਬੋਲੈ ਪਉਣੁ ॥
dayhee maatee bolai pa-un.
The body is dust; the wind speaks through it.(Upon death the dust merges with dust and air into air)
ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿਚ ਸੁਆਸ ਚੱਲਦਾ ਰਹਿੰਦਾ ਹੈ।
دیہیماٹیبۄلےَپئُݨُ
ماٹی۔مٹی خاک
جسم خاک ہے ہوا اس کے ذریعے بولتی ہے

ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥
bujh ray gi-aanee moo-aa hai ka-un.
(When someone dies) Reflect on this, O wise one, who has died.
ਹੇ ਸਿਆਣੇ ਬੰਦੇ! ਸੋਚ, ਉਹ ਕੌਣ ਹੈ ਜੋ ਮਰ ਗਿਆ ਹੈ।
بُجھُرےگِیانیمۄُیاہےَکئُݨُ
مۄُیا۔ مر گیا ہے
اے عقلمند سمجھو کہ جو مر گیا ہے

ਮੂਈ ਸੁਰਤਿ ਬਾਦੁ ਅਹੰਕਾਰੁ ॥
moo-ee surat baad ahaNkaar.
Intellect attached to Maya, conflict and ego have died,
ਇਹ ਅੰਤ੍ਰੀਵੀ ਗਿਆਤ, ਲੜਾਈ ਝਗੜਾ ਤੇ ਹੰਕਾਰ ਹੈ, ਜੋ ਮਰ ਗਏ ਹਨ,
مۄُئیسُرتِبادُاہنّکارُ
مایا ، تنازعہ اور انا سے وابستہ عقل فوت ہوگئی ،اس کے ساتھ ہی

ਓਹੁ ਨ ਮੂਆ ਜੋ ਦੇਖਣਹਾਰੁ ॥੨॥
oh na moo-aa jo daykhanhaar. ||2||
but the soul, which belongs to the One who cherishes all, does not die.
ਪਰ ਉਹ (ਆਤਮਾ) ਨਹੀਂ ਮਰਦਾ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ l
اۄہُنمۄُیاجۄدیکھݨہارُ
دیکھݨہارُ۔ جو غور کرتا ہے
لیکن جو غور کرتا ہے وہ مرتا نہیں ہے

ਜੈ ਕਾਰਣਿ ਤਟਿ ਤੀਰਥ ਜਾਹੀ ॥
jai kaaran tat tirath jaahee.
The wealth of Naam, for the sake of which people journey to sacred shrines and holy rivers,
ਜਿਸ (ਨਾਮ-ਰਤਨ) ਦੀ ਖ਼ਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ,
جےَکارݨِتٹِتیِرتھجاہی
کارݨِ۔ مقصد، تیِرتھ ۔ مقدس مقامات
اس مقصد کے لیئے آپ مقدس مقامات اور مقدس ندیوں کا سفر کرتے ہیں۔

ਰਤਨ ਪਦਾਰਥ ਘਟ ਹੀ ਮਾਹੀ ॥
ratan padaarath ghat hee maahee.
that priceless Naam dwells within the heart.
ਉਹ ਕੀਮਤੀ ਰਤਨ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ।
رتنپدارتھگھٹہیماہی
لیکن یہ انمول زیور آپ کے اپنے دل میں ہے

ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥
parh parh pandit baad vakhaanai.
A Pandit, reads endlessly and stirs up arguments and controversies,
ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ ਚਰਚਾ ਕਰਦਾ ਰਹਿੰਦਾ ਹੈ।
پڑِپڑِپنّڈِتُبادُوکھاݨےَ
پنڈت ، مذہبی اسکالر ، لامتناہی پڑھتے اور پڑھتے ہیں۔ وہ دلائل اور تنازعات کھڑا کرتے ہیں ،

ਭੀਤਰਿ ਹੋਦੀ ਵਸਤੁ ਨ ਜਾਣੈ ॥੩॥
bheetar hodee vasat na jaanai. ||3||
but he does not realize the secret that Naam dwells deep within.
ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ
بھیِترِہۄدیوستُنجاݨےَ
لیکن وہ اندر کے راز کو نہیں جانتے ہیں

ਹਉ ਨ ਮੂਆ ਮੇਰੀ ਮੁਈ ਬਲਾਇ ॥
ha-o na moo-aa mayree mu-ee balaa-ay.
I understand that (when my body dies) it is not that I have died, but it is my demon (ignorant intellect) which has died.
ਮੈਂ ਨਹੀਂ ਮਰਿਆ, ਸਗੋਂ ਮੇਰੀ ਮੁਸੀਬਤ ਲਿਆਉਣ ਵਾਲੀ ਅਗਿਆਨਤਾ ਰੂਪ ਚੁੜੇਲ ਮਰ ਗਈ ਹੈ।
ہءُنمۄُیامیریمُئیبلاءِ
میں نہیں مرا – میرے اندر کی بد طبع فوت ہوگئی ہے۔

ਓਹੁ ਨ ਮੂਆ ਜੋ ਰਹਿਆ ਸਮਾਇ ॥
oh na moo-aa jo rahi-aa samaa-ay.
The One who is pervading everyone does not die.
ਸਭ ਜੀਵਾਂ ਵਿਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ।
اۄہُنمۄُیاجۄرہِیاسماءِ
جو ہر جگہ پھیل رہا ہے وہ کبھی نہیں مرتا

ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ ॥
kaho naanak gur barahm dikhaa-i-aa.
Says Nanak, the Guru has revealed to me the all pervading God,
ਨਾਨਕ ਆਖਦਾ ਹੈ- ਗੁਰੂ ਨੇ ਮੇਨੂੰ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਹੈ,
کہُنانکگُرِب٘رہمُدِکھائِیا
دِکھائِیا۔ انکشاف کیا
نانک کہتے ہیں ، گورو نے مجھ پر خدا کا انکشاف کیا ،

ਮਰਤਾ ਜਾਤਾ ਨਦਰਿ ਨ ਆਇਆ ॥੪॥੪॥
martaa jaataa nadar na aa-i-aa. ||4||4||
and now none seems me to die or to be born.
ਅਤੇ ਹੁਣ ਮੈਨੂੰ ਕੋਈ ਵੀ ਮਰਦਾ ਅਤੇ ਜੰਮਦਾ ਮਲੂਮ ਨਹੀਂ ਹੁੰਦਾ।
مرتاجاتاندرِنآئِیا
اور اب میں دیکھ رہا ہوں کہ پیدائش یا موت جیسی کوئی چیز نہیں ہے

ਗਉੜੀ ਮਹਲਾ ੧ ਦਖਣੀ ॥
ga-orhee mehlaa 1 dakh-nee.
Raag Gauree Dakhani, First Guru:
گئُڑیمحلا 1 دکھݨی

ਸੁਣਿ ਸੁਣਿ ਬੂਝੈ ਮਾਨੈ ਨਾਉ ॥ ਤਾ ਕੈ ਸਦ ਬਲਿਹਾਰੈ ਜਾਉ ॥
sun sun boojhai maanai naa-o. taa kai sad balihaarai jaa-o.
I dedicate myself to the one who again and again listens, reflects and believes in God’s Name.
ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ, ਜੋ ਰੱਬ ਦੇ ਨਾਮ ਨੂੰ ਲਗਾਤਾਰ ਸੁਣਦਾ, ਸਮਝਦਾ ਤੇ ਉਸ ਉਤੇ ਭਰੋਸਾ ਧਾਰਦਾ ਹੈ,
سُݨِسُݨِبۄُجھےَمانےَناءُ تاکےَسدبلِہارےَجاءُ
بلِہارےَ۔ قربان جاوں
میں ہمیشہ کے لئے اس پر قربان جاوں جو سنتا ہے اورغور سےسنتا ہے ، جو نام کو سمجھتا اور مانتا ہے

ਆਪਿ ਭੁਲਾਏ ਠਉਰ ਨ ਠਾਉ ॥
aap bhulaa-ay tha-ur na thaa-o.
When God Himself leads one astray, then for him there is no other place for spiritual support. ਜਿਸ ਮਨੁੱਖ ਨੂੰ ਪ੍ਰਭੂ (ਇਸ ਪਾਸੇ ਵਲੋਂ) ਖੁੰਝਾ ਦੇਂਦਾ ਹੈ, ਉਸ ਨੂੰ ਕੋਈ ਹੋਰ (ਆਤਮਕ) ਸਹਾਰਾ ਨਹੀਂ ਮਿਲ ਸਕਦਾ।
آپِبھُلاۓٹھئُرنٹھاءُ
جب خداوند خود ہمیں گمراہ کرتا ہے تو ہمارے لئے کوئی اور آرام کی جگہ نہیں ہے۔(جب خدا خود کسی کو گمراہ کر دے تو پھر اسے کوئی ٹھکانہ نہیں ملتا)

ਤੂੰ ਸਮਝਾਵਹਿ ਮੇਲਿ ਮਿਲਾਉ ॥੧॥
tooN samjhaavahi mayl milaa-o. ||1||
O’ God, whom You Yourself impart understanding of the Guru’s teachings, You unite him with Yourself
ਹੇ ਪ੍ਰਭੂ! ਜਿਸ ਨੂੰ ਤੂੰ ਆਪ ਬਖ਼ਸ਼ੇਂ, ਉਸ ਨੂੰ ਤੂੰ ਗੁਰੂ ਦੀ ਸਿੱਖਿਆ ਵਿਚ ਮੇਲ ਕੇ ਆਪਣੇ ਚਰਨਾਂ ਦਾ ਮਿਲਾਪ ਬਖ਼ਸ਼ਦਾ ਹੈਂ l
تۄُنّسمجھاوہِمیلِمِلاءُ
آپ افہام و تفہیم فراہم کرتے ہیں ، اور آپ ہمیں اپنے اتحاد میں متحد کرتے ہیں

ਨਾਮੁ ਮਿਲੈ ਚਲੈ ਮੈ ਨਾਲਿ ॥
naam milai chalai mai naal.
O’ God, I pray that I be blessed with Naam, which shall go along with me in the end.
ਹੇ ਪ੍ਰਭੂ! ਮੇਰੀ ਇਹੀ ਅਰਦਾਸ ਹੈ ਕਿ ਮੈਨੂੰ ਤੇਰਾ ਨਾਮ ਮਿਲ ਜਾਏ, ਤੇਰਾ ਨਾਮ ਹੀ ਜਗਤ ਤੋਂ ਤੁਰਨ ਵੇਲੇ ਮੇਰੇ ਨਾਲ ਜਾ ਸਕਦਾ ਹੈ।
نامُمِلےَچلےَمےَنالِ
مجھے وہ نام ملتا ہے ، جو آخر میں میرے ساتھ چلے گا

ਬਿਨੁ ਨਾਵੈ ਬਾਧੀ ਸਭ ਕਾਲਿ ॥੧॥ ਰਹਾਉ ॥
bin naavai baaDhee sabh kaal. ||1|| rahaa-o.
Without Naam, all are held in the grip of the fear of death.
ਨਾਮ ਦੇ ਬਗੈਰ ਸਾਰੇ ਮੌਤ ਦੇ ਸਹਮ ਨੇ ਨਰੜੇ ਹੋਏ ਹਨ l
بِنُناوےَبادھیسبھکالِ رہاءُ
کالِ۔ موت
نام کے بغیر ، سب موت کی گرفت میں ہیں۔رہاءُ

ਖੇਤੀ ਵਣਜੁ ਨਾਵੈ ਕੀ ਓਟ ॥
khaytee vanaj naavai kee ot.
just as farming or business is the support of our physical needs, similarly God’s Name is the support for our spiritual life.
ਪਰਮਾਤਮਾ ਦੇ ਨਾਮ ਦਾ ਆਸਰਾ (ਇਸ ਤਰ੍ਹਾਂ ਲਵੋ ਜਿਸ ਤਰ੍ਹਾਂ) ਖੇਤੀ ਨੂੰ, ਵਣਜ ਨੂੰ ਆਪਣੇ ਸਰੀਰਕ ਨਿਰਬਾਹ ਦਾ ਸਹਾਰਾ ਬਣਾਂਦੇ ਹੋ।
کھیتیوݨجُناوےَکیاۄٹ
میری کھیتی باڑی اور میرا کاروبار نام کے تعاون سے ہے

ਪਾਪੁ ਪੁੰਨੁ ਬੀਜ ਕੀ ਪੋਟ ॥
paap punn beej kee pot.
One carries the seeds of sin and virtue together to the next life.
ਕੀਤਾ ਹੋਇਆ ਪਾਪ ਜਾਂ ਪੁੰਨ ਹਰੇਕ ਜੀਵ ਲਈ ਅਗਾਂਹ ਵਾਸਤੇ ਬੀਜ ਦੀ ਪੋਟਲੀ ਬਣ ਜਾਂਦਾ ਹੈ।
پاپُپُنّنُبیِجکیپۄٹ
گناہ اور نیکی کے بیج ایک دوسرے کے ساتھ جکڑے ہوئے ہیں۔

ਕਾਮੁ ਕ੍ਰੋਧੁ ਜੀਅ ਮਹਿ ਚੋਟ ॥
kaam kroDh jee-a meh chot.
Those, whose soul is inflicted with the wounds of vices like lust and anger.
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਕਾਮ ਕ੍ਰੋਧ ਆਦਿਕ ਵਿਕਾਰ ਚੋਟ ਲਾਂਦਾ ਰਹਿੰਦਾ ਹੈ l
کامُک٘رۄدھُجیءمہِچۄٹ
جنسی خواہش اور غصہ روح کے زخم ہیں۔

ਨਾਮੁ ਵਿਸਾਰਿ ਚਲੇ ਮਨਿ ਖੋਟ ॥੨॥
naam visaar chalay man khot. ||2||
They forsake God’s Name and depart from here with evil thoughts in their minds.
ਉਹ ਬੰਦੇ ਪ੍ਰਭੂ ਦਾ ਨਾਮ ਵਿਸਾਰ ਕੇ ਇਥੋਂ ਮਨ ਵਿਚ (ਵਿਕਾਰਾਂ ਦੀ) ਖੋਟ ਲੈ ਕੇ ਹੀ ਤੁਰ ਪੈਂਦੇ ਹਨ
نامُوِسارِچلےمنِکھۄٹ
شریر لوگ نام کو بھول جاتے ہیں اور پھر چلے جاتے ہیں

ਸਾਚੇ ਗੁਰ ਕੀ ਸਾਚੀ ਸੀਖ ॥
saachay gur kee saachee seekh.
They who receive true teachings from the True Guru.
ਜਿਨ੍ਹਾਂ ਮਨੁੱਖਾਂ ਨੂੰ ਸੱਚੇ ਸਤਿਗੁਰੂ ਦੀ ਸੱਚੀ ਸਿੱਖਿਆ ਪ੍ਰਾਪਤ ਹੁੰਦੀ ਹੈ
ساچےگُرکیساچیسیِکھ
سچے گرو کی تعلیمات سچی ہیں

ਤਨੁ ਮਨੁ ਸੀਤਲੁ ਸਾਚੁ ਪਰੀਖ ॥
tan man seetal saach pareekh.
They realize the eternal God. Their body and mind remain calm.
ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਸਰੀਰ ਸ਼ਾਂਤ ਰਹਿੰਦਾ ਹੈ l ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ l
تنُمنُسیِتلُساچُپریِکھ
حق سچ کے پارس کے ساتھ لگ کے تن من ٹھنڈے اورسچے ہو چکے ہیں

ਜਲ ਪੁਰਾਇਨਿ ਰਸ ਕਮਲ ਪਰੀਖ ॥
jal puraa-in ras kamal pareekh.Their true test is, that their soul cannot survive without God’s Name, just asthe water-lily, or the lotus flowercannot survive without water.
ਉਹਨਾਂ ਦੀ ਪ੍ਰੀਖਿਆ ਇਹ ਹੈ, ਕਿ ਜਿਵੇਂ ਪਾਣੀ ਦੀ ਚੌਪੱਤੀ, ਜਿਵੇਂ ਪਾਣੀ ਦਾ ਕੌਲ ਫੁਲ (ਪਾਣੀ ਤੋਂ ਬਿਨਾ ਜੀਊਂਦੇ ਨਹੀਂ ਰਹਿ ਸਕਦੇ, ਤਿਵੇਂ ਉਹਨਾਂ ਦੀ ਜਿੰਦ ਪ੍ਰਭੂ-ਨਾਮ ਦਾ ਵਿਛੋੜਾ ਸਹਾਰ ਨਹੀਂ ਸਕਦੀ)
جلپُرائِنِرسکملپریِکھ
یہ حکمت کا اصل نشان ہے: وہ پانی سے للی کی طرح ، یا پانی پر کمل کی طرح جدا رہتا ہے۔

ਸਬਦਿ ਰਤੇ ਮੀਠੇ ਰਸ ਈਖ ॥੩॥
sabad ratay meethay ras eekh. ||3||
Imbued with the Guru’s Word, they become sweet, like the sugarcane juice.
ਉਹ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਿੱਠੇ ਸੁਭਾਵ ਵਾਲੇ ਹੁੰਦੇ ਹਨ, ਜਿਵੇਂ ਗੰਨੇ ਦੀ ਰਹੁ ਮਿੱਠੀ ਹੈ l
سبدِرتےمیِٹھےرسایِکھ
کلام خدا کی خوشنودی سے انسان گنے کے رس کی طرح میٹھا ہوجاتا ہے۔

ਹੁਕਮਿ ਸੰਜੋਗੀ ਗੜਿ ਦਸ ਦੁਆਰ ॥
hukam sanjogee garh das du-aar.
it is according to their preordained destiny that they have been blessed with this body fortress with ten doors.
ਪ੍ਰਭੂ ਦੇ ਹੁਕਮ ਵਿਚ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦਸ-ਦੁਆਰੀ ਸਰੀਰ-ਕਿਲ੍ਹੇ ਵਿਚ.
حُکمِسنّجۄگیگڑِدسدُیار
خداوند کے حکم سےجسم کے قلعے میں دس دروازے ہیں۔

ਪੰਚ ਵਸਹਿ ਮਿਲਿ ਜੋਤਿ ਅਪਾਰ ॥
panch vaseh mil jot apaar.
The Saints dwell there, together with the Divine Light of the Infinite God.
ਸੰਤ ਜਨ ਅਪਾਰ ਪ੍ਰਭੂ ਦੇ ਜੋਤਿ ਨਾਲ ਮਿਲ ਕੇ ਵੱਸਦੇ ਹਨ।
پنّچوسہِمِلِجۄتِاپار
پنّچوسہِ۔ پانچ جذبات
پانچ جذبات وہاں لامحدود آسمانی نور کے ساتھ رہتے ہیں

ਆਪਿ ਤੁਲੈ ਆਪੇ ਵਣਜਾਰ ॥
aap tulai aapay vanjaar.
God Himself is the wealth, and He Himself is the trader.
(ਕਾਮ ਕ੍ਰੋਧ ਆਦਿਕ ਕੋਈ ਵਿਕਾਰ ਇਸ ਕਿਲ੍ਹੇ ਵਿਚ ਉਹਨਾਂ ਉੱਤੇ ਚੋਟ ਨਹੀਂ ਕਰਦਾ ਉਹਨਾਂ ਦੇ ਅੰਦਰ) ਪ੍ਰਭੂ ਆਪ (ਨਾਮ-ਵੱਖਰ ਬਣ ਕੇ) ਵਣਜਿਆ ਜਾ ਰਿਹਾ ਹੈ,
آپِتُلےَآپےوݨجار
خداوند خود سامان تجارت ہے ، اور خود سوداگر ہے

ਨਾਨਕ ਨਾਮਿ ਸਵਾਰਣਹਾਰ ॥੪॥੫॥
naanak naam savaaranhaar. ||4||5||
O Nanak, through Naam, God Himself embellishes the life of the Saints with the virtues.
ਤੇ, ਹੇ ਨਾਨਕ! (ਉਹਨਾਂ ਸੰਤ ਜਨਾਂ ਨੂੰ) ਆਪਣੇ ਨਾਮ ਵਿਚ ਜੋੜ ਕੇ (ਆਪ ਹੀ) ਉਹਨਾਂ ਦਾ ਜੀਵਨ ਸੁਚੱਜਾ ਬਣਾਂਦਾ ਹੈ
نانکنامِسوارݨہار
اے نانکرب کے نام کے ذریعہ ہی ہم مزین اور جوان ہوتے ہیں

ਗਉੜੀ ਮਹਲਾ ੧ ॥
ga-orhee mehlaa 1.
Raag Gauree, First Guru:
گئُڑیمحلا 1

ਜਾਤੋ ਜਾਇ ਕਹਾ ਤੇ ਆਵੈ ॥
jaato jaa-ay kahaa tay aavai.
How can we know where (this soul) comes from?
ਇਹ ਕਿਵੇਂ ਸਮਝ ਆਵੇ ਕਿ ਜੀਵਾਤਮਾ ਕਿਥੋਂ ਆਉਂਦਾਹੈ,
جاتۄجاءِکہاتےآوےَ
ہمیں کیا معلوم کہ ہم کہاں سے آئے ہیں

ਕਹ ਉਪਜੈ ਕਹ ਜਾਇ ਸਮਾਵੈ ॥
kah upjai kah jaa-ay samaavai.
Where was is it created and with what does it ultimately merge?
ਉਹ ਕਿਥੋਂ ਪੈਦਾ ਹੋਇਆ ਹੈ, ਅਤੇ ਉਹ ਕਿਥੇ ਜਾ ਕੇ ਲੀਨ ਹੋ ਜਾਂਦਾ ਹੈ?
کہاُپجےَکہجاءِسماوےَ
سماوےَ۔ ضم ہونا ہے
ہم کہاں سے پیدا ہوئےاور ہم نے کہاں جانا ہے اور کس میںضم ہونا ہے

ਕਿਉ ਬਾਧਿਓ ਕਿਉ ਮੁਕਤੀ ਪਾਵੈ ॥
ki-o baaDhi-o ki-o muktee paavai.
Why it has been bound by worldly ties, and how does it obtain emancipation?
ਉਹ ਕਿਸ ਤਰ੍ਹਾਂ ਜਕੜਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ ਕਲਿਆਨ ਨੂੰ ਪ੍ਰਾਪਤ ਹੁੰਦਾ ਹੈ?
کِءُبادھِئۄکِءُمُکتیپاوےَ
مُکتیپاوےَ۔ آزادی حاصل کرے
ہم کس طرح پابند ہیں ، اور ہم آزادی کیسے حاصل کرسکتے ہیں

ਕਿਉ ਅਬਿਨਾਸੀ ਸਹਜਿ ਸਮਾਵੈ ॥੧॥
ki-o abhinaasee sahj samaavai. ||1||
How can it intuitively merge in the immortal God?
ਉਹ ਕਿਸ ਤਰਾ ਸੁਖੈਨ ਹੀ ਅਮਰ ਸੁਆਮੀ ਅੰਦਰ ਲੀਨ ਹੁੰਦਾ ਹੈ?
کِءُابِناسیسہجِسماوےَ
ہم ابدیرب میں آسانی کے ساتھ کیسے ضم ہوجائیں؟

ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ ॥
naam ridai amrit mukh naam.
The one in whose heart dwells nectar like Naam and who utters God’s Name,
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਅੰਮ੍ਰਿਤ ਵੱਸਦਾ ਹੈ, ਜੋ ਮਨੁੱਖ ਮੂੰਹੋਂ ਪ੍ਰਭੂ ਦਾ ਨਾਮ ਉਚਾਰਦਾ ਹੈ,
نامُرِدےَانّم٘رِتُمُکھِنامُ
جو دل اور زبان سے نام کا آب حیات پیتا ہے

ਨਰਹਰ ਨਾਮੁ ਨਰਹਰ ਨਿਹਕਾਮੁ ॥੧॥ ਰਹਾਉ ॥
narhar naam narhar nihkaam. ||1|| rahaa-o.
like God becomes free from desire and hence free from worldly bonds.
ਉਹ ਪ੍ਰਭੂ ਦਾ ਨਾਮ ਲੈ ਕੇ ਪ੍ਰਭੂ ਵਾਂਗ ਕਾਮਨਾ-ਰਹਿਤ (ਵਾਸਨਾ-ਰਹਿਤ) ਹੋ ਜਾਂਦਾ ਹੈ
نرہرنامُنرہرنِہکامُرہاءُ
وہ خدا کی طرح خواہشوں اور دنیاوی بندھنوں سے آزاد ہوجاتا ہے

ਸਹਜੇ ਆਵੈ ਸਹਜੇ ਜਾਇ ॥
sehjay aavai sehjay jaa-ay.
The soul comes to the world according to natural law, and also departs according to natural law.
ਕਾਨੂਨ-ਕੁਦਰਤ ਦੇ ਅਧੀਨ ਜੀਵਾਤਮਾ ਆਉਂਦਾ ਹੈ ਅਤੇ ਕਾਨੂਨ-ਕੁਦਰਤ ਦੇ ਅਧੀਨ ਹੀ ਉਹ ਟੁਰ ਜਾਂਦਾ ਹੈ।
سہجےآوےَسہجےجاءِ
روح فطری قانون کے مطابق دنیا میں آتی ہے ، اور فطری قانون کے مطابق ہی روانہ ہوجاتی ہے

ਮਨ ਤੇ ਉਪਜੈ ਮਨ ਮਾਹਿ ਸਮਾਇ ॥
man tay upjai man maahi samaa-ay.
Due to the desires of the mind, one is born and ultimately merges into the mind itself.
ਮਨ ਦੀਆਂ ਖਾਹਿਸ਼ਾਂ ਤੋਂ ਉਹ ਪੈਦਾ ਹੋਇਆ ਹੈ ਅਤੇ ਮਨਅੰਦਰ ਹੀ ਉਹ ਲੀਨ ਹੋ ਜਾਂਦਾ ਹੈ।
منتےاُپجےَمنماہِسماءِ
ذہن سے ہماری تخلیق ہوتی ہے ، اور ذہن میں ہم جذب ہوتے ہیں

ਗੁਰਮੁਖਿ ਮੁਕਤੋ ਬੰਧੁ ਨ ਪਾਇ ॥
gurmukh mukto banDh na paa-ay.
But the one who follows the Guru’s teachings remains free from the bonds ofdesire, and no obstacles are put in one’s path to liberation .
ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਾਸਨਾ ਤੋਂ ਬਚਿਆ ਰਹਿੰਦਾ ਹੈ, ਵਾਸਨਾ (ਉਸ ਦੇ ਰਾਹ ਵਿਚ) ਬੰਨ੍ਹ ਨਹੀਂ ਮਾਰ ਸਕਦੀ।
گُرمُکھِمُکتۄبنّدھُنپاءِ
لیکن جو گرو کی تعلیمات پر عمل کرتا ہے وہ خواہش کے بندھن سے آزاد رہتا ہے ، اور آزادی کے راستے میں کوئی رکاوٹیں نہیں ڈالی جاتی ہیں۔

ਸਬਦੁ ਬੀਚਾਰਿ ਛੁਟੈ ਹਰਿ ਨਾਇ ॥੨॥
sabad beechaar chhutai har naa-ay. ||2||
By reflecting on the Guru’s word and by lovingly meditating on God’s Name, one is emancipated from the entanglements of desire.
ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹ ਮਨੁੱਖ ਪ੍ਰਭੂ ਦੇ ਨਾਮ ਦੀ ਰਾਹੀਂ ਵਾਸਨਾ (ਦੇ ਜਾਲ) ਵਿਚੋਂ ਬਚ ਜਾਂਦਾ ਹੈ
سبدُبیِچارِچھُٹےَہرِناءِ
گرو کے کلام پر غور کرنے اور محبت کے ساتھ خدا کے نام پر غور کرنے سے ، خواہش کے الجھنے سے نجات پائی جاتی ہے

ਤਰਵਰ ਪੰਖੀ ਬਹੁ ਨਿਸਿ ਬਾਸੁ ॥
tarvar pankhee baho nis baas.
Just as the birds come to sit in a tree at night, similarly mortals come to the world for a limited stay.
ਜਿਵੇਂ ਰਾਤ ਵੇਲੇ ਅਨੇਕਾਂ ਪੰਛੀ ਰੁੱਖਾਂ ਉੱਤੇ ਵਸੇਰਾ ਕਰ ਲੈਂਦੇ ਹਨ, ਤਿਵੇਂ ਜੀਵ ਜਗਤ ਵਿਚ ਰੈਣ-ਬਸੇਰੇ ਲਈ ਆਉਂਦੇ ਹਨ,
ترورپنّکھیبہُنِسِباسُ
جس طرح پرندے رات کے وقت درخت پر بیٹھنے آتے ہیں ، اسی طرح انسان بھی ایک محدود قیام کے لئے دنیا میں آتے ہیں

ਸੁਖ ਦੁਖੀਆ ਮਨਿ ਮੋਹ ਵਿਣਾਸੁ ॥
sukh dukhee-aa man moh vinaas.
While some are at peace, yet others are miserable due to the worldly attachment and spiritually they perish.
ਕੋਈ ਸੁਖੀ ਹਨ ਕੋਈ ਦੁਖੀ ਹਨ, ਕਈਆਂ ਦੇ ਮਨ ਵਿਚ ਮਾਇਆ ਦਾ ਮੋਹ ਬਣ ਜਾਂਦਾ ਹੈ, ਤੇ ਉਹ ਆਤਮਕ ਮੌਤ ਸਹੇੜ ਲੈਂਦੇ ਹਨ।
سُکھدُکھیِیامنِمۄہوِݨاسُ
جب کہ کچھ سکون میں ہیں ، پھر بھی دنیاوی لگاؤ کی وجہ سے دوسرے دکھی ہیں اور روحانی طور پر وہ فنا ہوجاتے ہیں

ਸਾਝ ਬਿਹਾਗ ਤਕਹਿ ਆਗਾਸੁ ॥
saajh bihaag takeh aagaas.
Just as the birds look to the sky at dawn and fly in different directions to seek their daily food.
ਜਿਵੇਂ ਸਵੇਰੇ ਉਹ ਪੰਛੀ ਅਕਾਸ਼ ਨੂੰ ਤੱਕਦੇ ਹਨ (ਚਾਨਣ ਵੇਖ ਕੇ) ਦਸੀਂ ਪਾਸੀਂ ਉੱਡ ਜਾਂਦੇ ਹਨ,
ساجھبِہاگتکہِآگاسُ
جس طرح پرندے فجر کے وقت آسمان کی طرف دیکھتے ہیں اور اپنا روز مرہ کا کھانا تلاش کرنے کے لئے مختلف سمتوں میں اڑتے ہیں

ਦਹ ਦਿਸਿ ਧਾਵਹਿ ਕਰਮਿ ਲਿਖਿਆਸੁ ॥੩॥
dah dis Dhaaveh karam likhi-aas. ||3||
Similarly the mortals go to earn their living according to their preordained destiny.
ਤਿਵੇਂ ਜੀਵ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦਸੀਂ ਪਾਸੀਂ ਭਟਕਦੇ ਫਿਰਦੇ ਹਨ
دہدِسِدھاوہِکرمِلِکھِیاسُ
لِکھِیاسُ۔ مقدر
اسی طرح بشر اپنے مقدر کے مطابق اپنی روزی کمانے جاتے ہیں

error: Content is protected !!