Urdu-Raw-Page-154

ਗਉੜੀ ਮਹਲਾ ੧ ॥
ga-orhee mehlaa 1.
Raag Gauree, First Guru:
گئُڑیمحلا 1॥

ਕਿਰਤੁ ਪਇਆ ਨਹ ਮੇਟੈ ਕੋਇ ॥
kirat pa-i-aa nah maytai ko-ay.
No one can erase destiny based on the past actions.
ਪੂਰਬਲੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ, ਕੋਈ ਮਨੁੱਖ ਮਿਟਾ ਨਹੀਂ ਸਕਦਾ।
کِرتُپئِیانہمیٹےَکۄءِ ॥
ماضی کے اعمال مٹائے نہیں جا سکتے

ਕਿਆ ਜਾਣਾ ਕਿਆ ਆਗੈ ਹੋਇ ॥
ki-aa jaanaa ki-aa aagai ho-ay.
No one knowswhat will happen in the future.
ਕੋਈ ਸਮਝ ਨਹੀਂ ਸਕਦਾ ਕਿ ਆਉਣ ਵਾਲੇ ਜੀਵਨ-ਸਮੇ ਵਿਚ ਕੀਹ ਵਾਪਰੇਗਾ।
کِیاجاݨاکِیاآگےَہۄءِ ۔ ॥
ہم کیا جانتے ہیں کہ اس کے بعد کیا ہوگا؟

ਜੋ ਤਿਸੁ ਭਾਣਾ ਸੋਈ ਹੂਆ ॥
jo tis bhaanaa so-ee hoo-aa.
Whatever has happened has happened according to His will.
ਜਗਤ ਵਿਚ ਜੋ ਕੁਝ ਹੋ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ,
جۄتِسُبھاݨاسۄئیہۄُیا ॥
جو کچھ بھی اسے پسند آئے گا وہ ہوجائے گا۔

ਅਵਰੁ ਨ ਕਰਣੈ ਵਾਲਾ ਦੂਆ ॥੧॥
avar na karnai vaalaa doo-aa. ||1||
There is no other Doer except God.
ਪ੍ਰਭੂ ਤੋਂ ਬਿਨਾ ਹੋਰ ਕੋਈ ਕੁਝ ਕਰਨ ਵਾਲਾ ਨਹੀਂ ਹੈ l
اورُنکرݨےَوالادۄُیا ॥1॥
اس کے سوا کوئی دوسرا کارساز نہیں

ਨਾ ਜਾਣਾ ਕਰਮ ਕੇਵਡ ਤੇਰੀ ਦਾਤਿ ॥
naa jaanaa karam kayvad tayree daat.
Neither I know about my (past) deeds, nor do I know how great are Your gifts.
ਮੈਂ ਆਪਣੇ (ਪਿਛਲੇ ਕੀਤੇ) ਕਰਮ ਨਹੀਂ ਸਮਝ ਸਕਦਾ, ਤੇਰੀਆਂ ਬੇਅੰਤ ਦਾਤਾਂ ਨੂੰ ਭੀ ਮੈਂ ਨਹੀਂ ਸਮਝ ਸਕਦਾ l
ناجاݨاکرمکیوڈتیریداتِ ॥
میں کرما کے بارے میں نہیں جانتا ہوںیا آپ کی نعمتیں کتنی عظیم ہیں۔

ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥
karam Dharam tayray naam kee jaat. ||1|| rahaa-o.
All the merits of righteous deeds and social status, lie in Your Name alone.
ਤੇਰਾ ਨਾਮ ਹੀ ਮੇਰੀ ਜਾਤਿ ਹੈ, ਤੇਰਾ ਨਾਮ ਹੀ ਮੇਰਾ ਕਰਮ-ਧਰਮ ਹੈ l
کرمُدھرمُتیرےنامکیزاتِ ॥1॥ رہاءُ ॥
اعمال کے کرما ، راستبازی کا دھرم ، معاشرتی طبقہ اور رتبہ سبآپ کے نام پر مشتمل ہے

ਤੂ ਏਵਡੁ ਦਾਤਾ ਦੇਵਣਹਾਰੁ ॥
too ayvad daataa dayvanhaar.
O’ God, You are such a great benefactor.
ਹੇ ਪ੍ਰਭੂ! ਤੂੰ ਦਾਤਾਂ ਦੇਣ ਵਾਲਾ ਇਤਨਾ ਵੱਡਾ ਦਾਤਾ ਹੈਂ
تۄُایوڈُداتادیوݨہارُ ॥
اے خدا اے عطا کرنے والےتو بہت عظیم ہے۔

ਤੋਟਿ ਨਾਹੀ ਤੁਧੁ ਭਗਤਿ ਭੰਡਾਰ ॥
tot naahee tuDh bhagat bhandaar.
The treasures of Your devotional worship never run short.
ਤੇਰੇ ਖ਼ਜ਼ਾਨਿਆਂ ਵਿਚ ਭਗਤੀ (ਦੀ ਦਾਤਿ) ਦੀ ਕੋਈ ਘਾਟ ਨਹੀਂ ਹੈ।
تۄٹِناہیتُدھُبھگتِبھنّڈار ॥
آپ کی پر عقیدت عبادت کا خزانہ کبھی ختم نہیں ہوتا ہے۔

ਕੀਆ ਗਰਬੁ ਨ ਆਵੈ ਰਾਸਿ ॥
kee-aa garab na aavai raas.
Any act done in arrogance is never beneficial.
ਮਨੁੱਖ ਦਾ ਕੀਤਾ ਹੋਇਆ ਅਹੰਕਾਰ ਕੁਝ ਸਵਾਰ ਨਹੀਂ ਸਕਦਾ
کیِیاگربُنآوےَراسِ ॥
جو خود پر فخر کرتا ہے وہ کبھی بھی ٹھیک نہیں ہوگا

ਜੀਉ ਪਿੰਡੁ ਸਭੁ ਤੇਰੈ ਪਾਸਿ ॥੨॥
jee-o pind sabh tayrai paas. ||2||
The safety of human soul and body is in Your hands.
ਮਨੁੱਖ ਦੀ ਜਿੰਦ ਤੇ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ।
جیءُپِنّڈُسبھُتیرےَپاسِ ॥2॥
روح اور جسم سب آپ کے اختیار میں ہیں۔

ਤੂ ਮਾਰਿ ਜੀਵਾਲਹਿ ਬਖਸਿ ਮਿਲਾਇ ॥
too maar jeevaaleh bakhas milaa-ay.
O’ God, (through the Guru’s teaching), you eradicate my conceit and rejuvenate me spiritually and by Your mercy You unite me with Yourself.
ਹੇ ਪ੍ਰਭੂ! ਤੂੰ ਆਪ ਹੀ ਮੈਨੂੰ ਗੁਰੂ ਦੀ ਮਤ ਦੇ ਕੇ, ਤੂੰ ਮੇਰਾ ਆਪਾ-ਭਾਵ ਮਾਰ ਕੇ, ਮੈਨੂੰ ਆਤਮਕ ਜੀਵਨ ਦੇਂਦਾ ਹੈਂ, ਅਤੇ ਮੇਰੇ ਉੱਤੇ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ l
تۄُمارِجیِوالہِبخشِمِلاءِ ॥
تم مارتے ہو اور جوان ہوجاتے ہو۔ آپ ہمیں معاف کر کے اپنے آپ میں ضم کر لیتے ہو

ਜਿਉ ਭਾਵੀ ਤਿਉ ਨਾਮੁ ਜਪਾਇ ॥
ji-o bhaavee ti-o naam japaa-ay.
As it pleases You, Please inspire me to lovingly meditate on Your Name.
ਜਿਸ ਤਰ੍ਹਾਂ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਮੇਰੇ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਵਾ।
جِءُبھاویتِءُنامُجپاءِ ॥
جیسی آپ کی مرضی ہوتی ہے ہمیں آپ کے نام کے مراقبہ کی ترغیب ملتی ہے

ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ ॥
tooN daanaa beenaa saachaa sir mayrai.
O’ God, You arevery wise and my true protector.
ਹੇ ਪ੍ਰਭੂ! ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਤੂੰ (ਮੇਰੀ ਹਾਲਤ) ਵੇਖਦਾ ਹੈਂ, ਤੂੰ ਮੇਰੇ ਸਿਰ ਉੱਤੇ (ਰਾਖਾ) ਹੈਂ।
تۄُنّدانابیِناساچاسِرِمیرےَ ॥
اے میرے پروردگار ، آپ سب جاننے والے ، دیکھنے والے اور سچے ہیں

ਗੁਰਮਤਿ ਦੇਇ ਭਰੋਸੈ ਤੇਰੈ ॥੩॥
gurmat day-ay bharosai tayrai. ||3||
Please, bless me with the Guru’s teaching, I am dependent on You.
ਤੂੰ ਆਪ ਹੀ ਮੈਨੂੰ ਗੁਰੂ ਦੀ ਮਤ ਦੇ, ਮੈਂ ਸਦਾ ਤੇਰੇ ਹੀ ਆਸਰੇ ਹਾਂ l
گُرمتِدےءِبھرۄسےَتیرےَ ॥3॥
اپنی مہربانی سےمجھے گرو کی تعلیمات سے نوازدے۔ میرا ایمان صرف تم پر ہے۔

ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥
tan meh mail naahee man raataa.
Those whose mind is imbued with God’s love, has no dirt of vices in their mind.
ਜਿਨ੍ਹਾਂ ਦਾ ਮਨ (ਤੇਰੇ ਪਿਆਰ ਵਿਚ) ਰੰਗਿਆ ਹੋਇਆ ਹੈ, ਉਹਨਾਂ ਦੇ ਵਿਚ ਵਿਕਾਰਾਂ ਦੀ ਮੈਲ ਨਹੀਂ।
تنمہِمیَلُناہیمنُراتا ॥
جس کا دماغ رب سے مطابقت رکھتا ہے ، اس کے جسم میں کوئی آلودگی نہیں ہے

ਗੁਰ ਬਚਨੀ ਸਚੁ ਸਬਦਿ ਪਛਾਤਾ ॥
gur bachnee sach sabad pachhaataa.
Through the Guru’s Word, they have realized the eternal God.
ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਹਨਾਂ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ (ਤੇਰੇ ਨਾਲ ਸਾਂਝ ਪਾ ਲਈ ਹੈ)
گُربچنیسچُسبدِپچھاتا ॥
گرو کے کلام کے ذریعہسچے لفظ کا احساس ہوتا ہے۔

ਤੇਰਾ ਤਾਣੁ ਨਾਮ ਕੀ ਵਡਿਆਈ ॥
tayraa taan naam kee vadi-aa-ee.
Your Name is their only support, they always sing the glory of Your Name.
ਉਹਨਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਉਹ ਸਦਾ ਤੇਰੇ ਨਾਮ ਦੀ ਵਡਿਆਈ ਕਰਦੇ ਹਨ।
تیراتاݨُنامکیوڈِیائی ॥
آپ کے نام کی عظمت کے ذریعہ ، تمام طاقت آپ کی ہے۔

ਨਾਨਕ ਰਹਣਾ ਭਗਤਿ ਸਰਣਾਈ ॥੪॥੧੦॥
naanak rahnaa bhagat sarnaa-ee. ||4||10||
O’ Nanak , dwelling in God’s refuge they are always imbued in His devotional worship.
ਹੇ ਨਾਨਕ!ਉਹ ਮਨੁੱਖ ਪ੍ਰਭੂ ਦੀ ਭਗਤੀ ਵਿਚ ਰੱਤੇ ਰਹਿੰਦੇ ਹਨ, ਉਹ ਪ੍ਰਭੂ ਦੀ ਸਰਨ ਰਹਿੰਦੇ ਹਨ l
نانکرہݨابھگتِسرݨائی ॥4॥ 10 ॥
نانک آپ کے عقیدت مندوں کی پناہ گاہ میں رہتا ہے

ਗਉੜੀ ਮਹਲਾ ੧ ॥
ga-orhee mehlaa 1.
Raag Gauree, First Guru:
گئُڑیمحلا 1॥
گوری ، پہلا مہر:

ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥
jin akath kahaa-i-aa api-o pee-aa-i-aa.
One who has worshipped the indescribable God, and has inspired others to do the same. He has partaken the nectar of Naam and has helped others to partake it.
ਜਿਸ ਮਨੁੱਖ ਨੇ ਅਕੱਥ ਪ੍ਰਭੂ ਨੂੰ ਆਪ ਸਿਮਰਿਆ ਹੈ ਤੇ ਹੋਰਨਾਂ ਨੂੰ ਸਿਮਰਨ ਲਈ ਪ੍ਰੇਰਿਆ ਹੈ ਉਸ ਨੇ ਆਪ ਨਾਮ-ਅੰਮ੍ਰਿਤ ਪੀਤਾ ਹੈ ਤੇ ਹੋਰਨਾਂ ਨੂੰ ਪਿਲਾਇਆ ਹੈ।
جِنِاکتھُکہائِیااپِئۄپیِیائِیا ॥
جو ان کہی باتیں بولتے ہیں ، امرت پیتے ہیں۔

ਅਨ ਭੈ ਵਿਸਰੇ ਨਾਮਿ ਸਮਾਇਆ ॥੧॥
an bhai visray naam samaa-i-aa. ||1||
He forgets all other worldly fears because he always remains absorbed in Naam.
ਉਸ ਨੂੰ (ਦੁਨੀਆ ਵਾਲੇ) ਹੋਰ ਸਾਰੇ ਸਹਮ ਭੁੱਲ ਜਾਂਦੇ ਹਨ ਕਿਉਂਕਿ ਉਹ ਸਦਾ ਨਾਮ ਵਿਚ ਲੀਨ ਰਹਿੰਦਾ ਹੈ
انبھےَوِسرےنامِسمائِیا ॥1॥
دوسرے خدشات بھلا دیئے جاتے ہیں ، اور وہ خداوند کے نام ، اسم میں جذب ہوجاتے ہیں۔

ਕਿਆ ਡਰੀਐ ਡਰੁ ਡਰਹਿ ਸਮਾਨਾ ॥ ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥
ki-aa daree-ai dar dareh samaanaa. pooray gur kai sabad pachhaanaa. ||1|| rahaa-o.
The one who has realized God through the Guru’s Word, is not afraid of any worldly fears. The revered fear of God has eradicated his other fears.
ਜਿਸ ਮਨੁੱਖ ਨੇ ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ, ਉਹ (ਦੁਨੀਆ ਦੇ ਝੰਬੇਲਿਆਂ ਵਿਚ) ਸਹਮਦਾ ਨਹੀਂ, ਉਸ ਦਾ (ਦੁਨੀਆ ਵਾਲਾ) ਸਹਮ (ਪਰਮਾਤਮਾ ਵਾਸਤੇ ਉਸ ਦੇ ਹਿਰਦੇ ਵਿਚ ਟਿਕੇ ਹੋਏ) ਡਰ-ਅਦਬ ਵਿਚ ਮੁੱਕ ਜਾਂਦਾ ਹੈ ॥
کِیاڈریِۓَڈرُڈرہِسمانا ॥پۄُرےگُرکےَسبدِپچھانا ॥1॥ رہاءُ ॥
جب خوف خدا کی وجہسے دنیاوی خوفدور ہو جاتا ہے تو ہم دنیا سےکیوں ڈریں؟ کامل گرو کے کلام شبد کے ذریعہ ، میں خدا کو پہچانتا ہوں۔ || 1 || توقف کریں

ਜਿਸੁ ਨਰ ਰਾਮੁ ਰਿਦੈ ਹਰਿ ਰਾਸਿ ॥ ਸਹਜਿ ਸੁਭਾਇ ਮਿਲੇ ਸਾਬਾਸਿ ॥੨॥
jis nar raam ridai har raas. sahj subhaa-ay milay saabaas. ||2||
The one who has the wealth of God’s Name, intuitively remains imbued in His love and receives honor in His court.
ਜਿਸ ਮਨੁੱਖ ਦੇ ਹਿਰਦੇ ਵਿਚ ਹਰੀ ਪਰਮਾਤਮਾ ਦਾ ਨਾਮ ਰਾਸ-ਪੂੰਜੀ ਹੈ, ਉਹਅਡੋਲ ਅਵਸਥਾ ਵਿਚਪ੍ਰਭੂ ਦੇ ਪਿਆਰ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ ਪ੍ਰਭੂ ਦੇ ਦਰ ਤੋਂ ਆਦਰ ਮਿਲਦਾ ਹੈ l
جِسُنررامُرِدےَہرِراسِ ॥ سہجِسُبھاءِمِلےساباسِ ॥2॥
وہ جن کے دل خداوند کے جوہر سے معمور ہیں وہ برکت اور تعریفی ہیں ، اور بدیہی طور پر رب کی ذات میں جذب ہیں۔

ਜਾਹਿ ਸਵਾਰੈ ਸਾਝ ਬਿਆਲ ॥
jaahi savaarai saajh bi-aal.
Whom God keeps asleep (absorbed in the love of Maya) day and night,
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਹਰ ਵੇਲੇ (ਸਵੇਰ ਸ਼ਾਮ) ਮਾਇਆ ਦੀ ਨੀਂਦ ਵਿਚ ਹੀ ਸੁੱਤੇ ਰੱਖਦਾ ਹੈ,
جاہِسوارےَساجھبِیال ॥
جن کو خداوند شام اور صبح سلائے رکھتا ہے

ਇਤ ਉਤ ਮਨਮੁਖ ਬਾਧੇ ਕਾਲ ॥੩॥
it ut manmukh baaDhay kaal. ||3||
those self-willed remain in the fear of Death, here and hereafter.
ਉਹ ਸਦਾ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਲੋਕ ਪਰਲੋਕ ਵਿਚ ਹੀ ਮੌਤ ਦੇ ਸਹਮ ਨਾਲ ਬੱਝੇ ਰਹਿੰਦੇ ਹਨ l
اِتاُتمنمُکھبادھےکال ॥3॥
وہ خود غرض انسان یہاں اور اس کے بعد موت کے پابند ہیں۔

ਅਹਿਨਿਸਿ ਰਾਮੁ ਰਿਦੈ ਸੇ ਪੂਰੇ ॥
ahinis raam ridai say pooray.
Those in whose heart dwells God day and night are perfect.
ਜਿਨ੍ਹਾਂ ਦੇ ਹਿਰਦੇ ਵਿਚ ਦਿਨ ਰਾਤ (ਹਰ ਵੇਲੇ) ਪਰਮਾਤਮਾ ਵੱਸਦਾ ਹੈ, ਉਹ ਪੂਰਨ ਮਨੁੱਖ ਹਨ
اہِنِسِرامُرِدےَسےپۄُرے ॥
کامل ہیںوہ لوگ جن کے دل دن رات خداوند سے معمور ہیں ،

ਨਾਨਕ ਰਾਮ ਮਿਲੇ ਭ੍ਰਮ ਦੂਰੇ ॥੪॥੧੧॥
naanak raam milay bharam dooray. ||4||11||
O Nanak, they cast off their doubts and unite with God.
ਹੇ ਨਾਨਕ! ਉਹ ਆਪਣਾ ਸੰਦੇਹ ਦੂਰ ਕਰ ਦਿੰਦੇ ਹਨ ਅਤੇ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ।
نانکراممِلےبھ٘رمدۄُرے ॥4॥ 11 ॥
اے نانک ان کے شکوک و شبہات کو دور کردیا جاتا ہےوہ خداوند میں مل جاتے ہیں

ਗਉੜੀ ਮਹਲਾ ੧ ॥
ga-orhee mehlaa 1.
Raag Gauree, First Guru:
گئُڑیمحلا 1॥

ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥
janam marai tarai gun hitkaar.
One who loves the three modes of Maya (vice, virtue and power) is subjected to births and deaths.
ਜੋ ਮਨੁੱਖ ਤ੍ਰੈਗੁਣੀ ਸੰਸਾਰ ਨਾਲ ਹੀ ਹਿਤ ਕਰਦਾ ਹੈ ਉਹ ਜੰਮਦਾ ਮਰਦਾ ਰਹਿੰਦਾ ਹੈ
جنمِمرےَت٘رےَگُݨہِتکارُ ॥
وہ انسان جو تینوں خوبیوں سے محبت کرتا ہے وہ پیدائش اور موت سے مشروط ہے۔

ਚਾਰੇ ਬੇਦ ਕਥਹਿ ਆਕਾਰੁ ॥
chaaray bayd katheh aakaar.
The four Vedas speak and discuss only of the visible form of the world.
ਚਾਰੇ ਵੇਦ ਕੇਵਲ ਦ੍ਰਿਸ਼ਟਮਾਨ ਸਰੂਪਾਂ ਦਾ ਜ਼ਿਕਰ ਕਰਦੇ ਹਨ
چارےبیدکتھہِآکارُ ॥
چاروں وید صرف ظاہری شکلوں کی بات کرتے ہیں۔

ਤੀਨਿ ਅਵਸਥਾ ਕਹਹਿ ਵਖਿਆਨੁ ॥
teen avasthaa kaheh vakhi-aan.
They describe and explain the three states of mind,
ਉਹ ਮਨ ਦੀਆਂ ਤਿੰਨਾਂ ਅਵਸਥਾ ਦਾ ਹੀ ਜ਼ਿਕਰ ਕਰਦੇ ਹਨ।
تیِنِاوستھاکہہِوکھِیانُ ॥
وہ دماغ کی تین حالتوں کی وضاحت کرتے ہیں ،

ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥੧॥
turee-aavasthaa satgur tay har jaan. ||1||
but the fourth state, union with God, is known only through the True Guru.
ਚੌਥੀ ਪ੍ਰਭੂ ਨਾਲ ਮੇਲ-ਮਿਲਾਪ ਦੀ ਦਸ਼ਾ ਸੱਚੇ ਗੁਰਾਂ ਦੇ ਰਾਹੀਂ ਜਾਣੀ ਜਾਂਦੀ ਹੈ।
تُریِیاوستھاستِگُرتےہرِجانُ ॥1॥
لیکن چوتھی حالت جورب کے ساتھ اتحاد ہےصرف سچے گرو کے ذریعہ ہی معلوم ہوتی ہے

ਰਾਮ ਭਗਤਿ ਗੁਰ ਸੇਵਾ ਤਰਣਾ ॥
raam bhagat gur sayvaa tarnaa.
It is through devotional worship of God by following the Guru’s teachings, one swims across the world-ocean of vices.
ਪਰਮਾਤਮਾ ਦੀ ਭਗਤੀ ਅਤੇ ਗੁਰੂ ਦੀ ਦੱਸੀ ਹੋਈ ਕਾਰ ਕਰ ਕੇ ਪਾਰ ਲੰਘ ਜਾਈਦਾ ਹੈ,
رامبھگتِگُرسیواترݨا ॥
یہ خدا کی عقیدت مند عبادت کے ذریعہ گورو کی تعلیمات پر عمل پیرا ہے ، جو دنیا کے بحر وسوسے میں تیرتا ہے۔

ਬਾਹੁੜਿ ਜਨਮੁ ਨ ਹੋਇ ਹੈ ਮਰਣਾ ॥੧॥ ਰਹਾਉ ॥
baahurh janam na ho-ay hai marnaa. ||1|| rahaa-o.
After which there is no more birth or death for him.
(ਜੇਹੜਾ ਲੰਘ ਜਾਂਦਾ ਹੈ ਉਸ ਨੂੰ) ਮੁੜ ਨਾਹ ਜਨਮ ਹੁੰਦਾ ਹੈ ਨਾਹ ਮੌਤ।
باہُڑِجنمُنہۄءِہےَمرݨا ॥1॥ رہاءُ ॥
جس کے بعد اس کے لئے اب کوئی پیدائش یا موت باقی نہیں رہ سکتی ہے۔

ਚਾਰਿ ਪਦਾਰਥ ਕਹੈ ਸਭੁ ਕੋਈ ॥
chaar padaarath kahai sabh ko-ee.
Everyone speaks of the four great blessings; (righteousness, financial success, procreation and liberation from Maya).
ਹਰਿ ਕੋਈ ਚਾਰ ਉਤਮ ਦਾਤਾਂ (ਧਰਮ, ਅਰਥ, ਕਾਮ, ਮੋਖ)ਦਾ ਜਿਕਰ ਕਰਦਾ ਹੈ।
چارِپدارتھکہےَسبھُکۄئی ॥
ہر ایک چار بڑی نعمتوں کی بات کرتا ہے

ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ ॥
simrit saasat pandit mukh so-ee.
The Smritis, the Shastras and the Pundits speak of them as well.
ਸਿੰਮ੍ਰਿਤੀਆਂ ਸ਼ਾਸਤ੍ਰਾਂ ਦੇ ਪੰਡਿਤਾਂ ਦੇ ਮੂੰਹੋਂ ਭੀ ਇਹੀ ਸੁਣੀਦਾ ਹੈ,
سِنّم٘رِتِساستپنّڈِتمُکھِسۄئی ॥
اسمرت ، شاسترا اور پنڈت بھی ان کے بارے میں بات کرتے ہیں۔

ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ ॥
bin gur arath beechaar na paa-i-aa.
But without the teachings of Guru, nobody has experienced its true significance.
ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਦਾ ਅਨੁਭਵ ਨਹੀਂ ਹੋ ਸਕਦਾ।
بِنُگُرارتھُبیِچارُنپائِیا ॥
لیکن گرو کی تعلیمات کے بغیر کسی کو بھی اس کی اصل اہمیت کا تجربہ نہیں ہوا ہے۔

ਮੁਕਤਿ ਪਦਾਰਥੁ ਭਗਤਿ ਹਰਿ ਪਾਇਆ ॥੨॥
mukat padaarath bhagat har paa-i-aa. ||2||
Liberation from (Maya) is obtained through devotional worship of God.
ਇਹ ਮੁਕਤਿ ਪਦਾਰਥ (ਮਨ ਦੀਆਂ ਤਿੰਨਾਂ ਹੀ ਹਾਲਤਾਂ ਤੋਂ ਸੁਤੰਤਰਤਾ) ਪਰਮਾਤਮਾ ਦੀ ਭਗਤੀ ਕੀਤਿਆਂ ਮਿਲਦਾ ਹੈ l
مُکتِپدارتھُبھگتِہرِپائِیا ॥2॥
مایا سے آزادی خدا کی عبادت سے حاصل کی جاتی ہے۔

ਜਾ ਕੈ ਹਿਰਦੈ ਵਸਿਆ ਹਰਿ ਸੋਈ ॥
jaa kai hirdai vasi-aa har so-ee.
The one, within whose heart God comes to dwells,
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ,
جاکےَہِردےَوسِیاہرِسۄئی ॥
وہ ، جس کے دل میں خدا آباد ہوتا ہے ،

ਗੁਰਮੁਖਿ ਭਗਤਿ ਪਰਾਪਤਿ ਹੋਈ ॥
gurmukh bhagat paraapat ho-ee.
through the Guru, he receives the blessings of devotional worship.
ਉਸ ਨੂੰ ਗੁਰੂ ਦੀ ਰਾਹੀਂ ਭਗਤੀ ਦੀ ਪ੍ਰਾਪਤੀ ਹੋ ਗਈ l
گُرمُکھِبھگتِپراپتِہۄئی ॥
گرو کے ذریعہ ، وہ عقیدت مند عبادت کی سعادت حاصل کرتا ہے۔

ਹਰਿ ਕੀ ਭਗਤਿ ਮੁਕਤਿ ਆਨੰਦੁ ॥
har kee bhagat mukat aanand.
Through devotional worship of God, the bliss of salvation is enjoyed.
ਪਰਮਾਤਮਾ ਦੀ ਭਗਤੀ ਦੀ ਰਾਹੀਂ ਹੀ ਮੁਕਤੀ ਪਦਾਰਥ ਦਾ ਆਨੰਦ ਮਾਣੀਦਾ ਹੈ,
ہرِکیبھگتِمُکتِآننّدُ ॥
خدا کی عقیدت مند عبادت کے ذریعہ ، نجات کی خوشی سے لطف اندوز ہوتا ہے۔

ਗੁਰਮਤਿ ਪਾਏ ਪਰਮਾਨੰਦੁ ॥੩॥
gurmat paa-ay parmaanand. ||3||
This supreme bliss is obtained by following the Guru’s teaching.
ਇਹ ਉੱਚੇ ਤੋਂ ਉੱਚਾ ਆਨੰਦ ਗੁਰੂ ਦੀ ਸਿੱਖਿਆ ਤੇ ਤੁਰਿਆਂ ਮਿਲਦਾ ਹੈ
گُرمتِپاۓپرماننّدُ ॥3॥
یہ اعلی نعمت گرو کی تعلیم پر عمل کرکے حاصل کی جاتی ہے۔

ਜਿਨਿ ਪਾਇਆ ਗੁਰਿ ਦੇਖਿ ਦਿਖਾਇਆ ॥
jin paa-i-aa gur daykh dikhaa-i-aa.
One who follow the Guru’s teachings, realizes Him, and inspires others to realize Him too.
ਜੋ ਗੁਰਾਂ ਨੂੰ ਮਿਲ ਪਿਆ ਹੈ, ਉਹ ਆਪ ਵਾਹਿਗੁਰੂ ਨੂੰ ਵੇਖ ਲੈਂਦਾ ਹੈ ਅਤੇ ਹੋਰਨਾਂ ਨੂੰ ਵਿਖਾਲ ਦਿੰਦਾ ਹੈ।
جِنِپائِیاگُرِدیکھِدِکھائِیا
وہ جو گرو کی تعلیمات پر عمل پیرا ہوتا ہے ، اسے محسوس کرتا ہے ، اور دوسروں کو بھی اس کا احساس کرنے کی ترغیب دیتا ہے۔

ਆਸਾ ਮਾਹਿ ਨਿਰਾਸੁ ਬੁਝਾਇਆ ॥
aasaa maahi niraas bujhaa-i-aa.
The Guru teaches him to live above desires, while still living amidst worldly desires.
ਉਸ ਨੂੰ ਦੁਨੀਆ ਦੀਆਂ ਆਸਾਂ ਦੇ ਅੰਦਰ ਰਹਿੰਦੀਆਂ ਹੀ ਆਸਾਂ ਤੋਂ ਉਪਰਾਮ ਰਹਿਣ ਦੀ ਜਾਚ ਗੁਰੂ ਸਿਖਾ ਦੇਂਦਾ ਹੈ।
آساماہِنِراسُبُجھائِیا
گرو اسے سکھاتا ہے خواہ دنیاوی خواہشات کے درمیان رہتے ہوئے خواہشات سے بالاتر ہو۔

ਦੀਨਾ ਨਾਥੁ ਸਰਬ ਸੁਖਦਾਤਾ ॥
deenaa naath sarab sukh-daata.
The one whom the Guru has revealed the Master of the meek and the Giver of peace to all. ਜਿਸ ਨੂੰ ਗੁਰੂ ਨੇ ਸਰਬ-ਸੁਖ-ਦਾਤਾ ਦੀਨਾਨਾਥ ਦਿਖਾ ਦਿੱਤਾ ਹੈ
دیِناناتھُسربسُکھداتا ॥
جس کو گرو نے مسکین کے مالک اور سب کو سلامتی عطا کرنے والا نازل کیا ہے۔

ਨਾਨਕ ਹਰਿ ਚਰਣੀ ਮਨੁ ਰਾਤਾ ॥੪॥੧੨॥
naanak har charnee man raataa. ||4||12||
O’ Nanak, the mind of that person remains imbued with the love of God.
ਹੇ ਨਾਨਕ! ਉਸ ਮਨੁੱਖ ਦਾ ਮਨ ਪ੍ਰਭੂ-ਚਰਨਾਂ (ਦੇ ਪਿਆਰ) ਵਿਚ ਰੰਗਿਆ ਰਹਿੰਦਾ ਹੈ,
نانکہرِچرݨیمنُراتا ॥4॥ 12 ॥
نانک ، اس شخص کا ذہن خدا کی محبت میں رنگا ہوا ہے۔

ਗਉੜੀ ਚੇਤੀ ਮਹਲਾ ੧ ॥
ga-orhee chaytee mehlaa 1.
Raag Gauree Chaytee, First Guru:
گئُڑیچیتیمحلا 1॥

ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥
amrit kaa-i-aa rahai sukhaalee baajee ih sansaaro.
O’ my body, thinking yourself as immortal, you live in comfort, but this world is just a passing drama.
ਹੇ ਮੇਰੇ ਸਰੀਰ! ਆਪਣੇ ਆਪ ਨੂੰ ਅਮਰ ਖਿਆਲ ਕਰਕੇ ਤੂੰ ਆਰਾਮ ਅੰਦਰ ਰਹਿੰਦੀ ਹੈਂ, ਪਰ ਇਹ ਜਗਤ ਇਕ ਖੇਡ ਹੈ।
انّم٘رِتکائِیارہےَسُکھالی بازیاِہُسنّسارۄ
اے میرے جسم ، خود کو لافانی سمجھ کر ، آپ آرام سے رہتے ہو ، لیکن یہ دنیا محض ایک گزرتا ہوا ڈرامہ ہے۔

ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥
lab lobh much koorh kamaaveh bahut uthaaveh bhaaro.
You practice greed, and great falsehood, and you carry such a heavy burden of evils.
ਤੂੰ ਲੱਬ ਲੋਭ ਕਰ ਰਿਹਾ ਹੈਂ ਤੂੰ ਬਹੁਤ ਕੂੜ ਕਮਾ ਰਿਹਾ ਹੈਂ ਅਤੇ ਮਾੜੇ ਕੰਮਾਂ ਦਾ ਭਾਰ ਚੁਕਦਾ ਜਾ ਰਿਹਾ ਹੈਂ।
لبُلۄبھُمُچُکۄُڑُکماوہِبہُتُاُٹھاوہِبھارۄ ॥
آپ لالچ اور بڑے جھوٹ پر عمل کرتے ہیں ، اور آپ برائیوں کا اتنا بوجھ اٹھاتے ہیں۔

ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥੧॥
tooN kaa-i-aa mai ruldee daykhee ji-o Dhar upar chhaaro. ||1||
O my body, I have seen bodies like you wasted as dust on the earth.
ਹੇ ਮੇਰੇ ਸਰੀਰ! ਮੈਂ ਤੇਰੇ ਵਰਗੇ ਇਉਂ ਰੁਲਦੇ ਵੇਖੇ ਹਨ ਜਿਵੇਂ ਧਰਤੀ ਉਤੇ ਸੁਆਹ l
تۄُنّکائِیامےَرُلدیدیکھی جِءُدھراُپرِچھارۄ ॥1॥
اے میرے جسم ، میں نے تم جیسے جسم کو زمین پر مٹی کی طرح برباد ہوتے دیکھا ہے۔

ਸੁਣਿ ਸੁਣਿ ਸਿਖ ਹਮਾਰੀ ॥
sun sun sikh hamaaree.
O’ my soul, carefully listen to my advice!
ਹੇ ਮੇਰੀ ਜਿੰਦੇ! ਮੇਰੀ ਸਿੱਖਿਆ ਧਿਆਨ ਨਾਲ ਸੁਣ।
سُݨِسُݨِسِکھہماری ॥
اے میری جان ، میری نصیحت کو غور سے سنو!

ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥
sukarit keetaa rahsee mayray jee-arhay bahurh na aavai vaaree. ||1|| rahaa-o.
O’ my soul, you will not find this opportunity (of human birth) again. Only your good deeds will last and be of help to you in the end.
ਹੇ ਮੇਰੀ ਆਤਮਾ! ਨੇਕ ਅਮਲ ਕਮਾਏ ਹੋਏ ਤੇਰੇ ਨਾਲ ਰਹਿਣਗੇ, ਐਹੋ ਜੇਹਾ ਮੌਕਾ ਮੁੜ ਕੇ ਤੇਰੇ ਹੱਥ ਨਹੀਂ ਲਗਣਾ।
سُک٘رِتُکیِتارہسیمیرےجیِئڑےبہُڑِنآوےَواری ॥1॥ رہاءُ ॥
اے میری جان ، آپ کو یہ موقع (دوبارہ انسانی پیدائش) نہیں ملے گا۔ صرف آپ کے اچھے کام باقی رہیں گے اور آخر میں آپ کے لئے مددگار ثابت ہوں گے۔

error: Content is protected !!