ਸਬਦਿ ਮਨੁ ਰੰਗਿਆ ਲਿਵ ਲਾਇ ॥
sabad man rangi-aa liv laa-ay.
Through the Guru’s word, he has attuned his conscious to God’s Name and has imbued his mind with God’s love.
ਉਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਆਪਣੇ ਮਨ ਨੂੰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗ ਲਿਆ ਹੈ।
سبدِمنُرنّگِیالِۄلاءِ॥
سبد۔ کلام۔ رنگیا۔ پریمییا پیار ہوا۔
من نے من کی درستی الہٰی خوف اور ادب کو سکنو اور پیار سے کی کلام مرشد سے من الہٰی پریم ہوگیا ۔
ਨਿਜ ਘਰਿ ਵਸਿਆ ਪ੍ਰਭ ਕੀ ਰਜਾਇ ॥੧॥
nij ghar vasi-aa parabh kee rajaa-ay. ||1||
In harmony with God’s will he has come to dwell in his real home (God’s abode).
ਸਾਹਿਬ ਦੀ ਮਰਜੀ ਦੁਆਰਾ ਇਹ ਆਪਣੇ ਨਿੱਜ ਦੇ ਗ੍ਰਹਿ ਵਿੱਚ ਵਸਦਾ ਹੈ।
نِجگھرِۄسِیاپ٘ربھکیِرجاءِ॥੧॥
تج گھر ۔ الہٰی حضور ذہن نشین اپنے خوئش ذہن میں ۔ رجائے ۔ رضائے الہٰی
اس سے الہٰی رضا میں راضی ہو ا۔
ਸਤਿਗੁਰੁ ਸੇਵਿਐ ਜਾਇ ਅਭਿਮਾਨੁ ॥
satgur sayvi-ai jaa-ay abhimaan.
Serving the True Guru by following his teachings, egotistical pride departs,
ਗੁਰੂ ਦੀ ਸ਼ਰਨ ਪਿਆਂ (ਮਨ ਵਿਚੋਂ) ਅਹੰਕਾਰ ਦੂਰ ਹੋ ਜਾਂਦਾ ਹੈ,
ستِگُرُسیۄِئےَجاءِابھِمانُ॥
ابھیمان ۔ تکبر۔ غرور۔
خدمت مرشد سے تکبر مٹ جاتا ہے ۔
ਗੋਵਿਦੁ ਪਾਈਐ ਗੁਣੀ ਨਿਧਾਨੁ ॥੧॥ ਰਹਾਉ ॥
govid paa-ee-ai gunee niDhaan. ||1|| rahaa-o.
and God of the Universe, the Treasure of Excellence (virtues), is realized.
ਤੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲ ਪੈਂਦਾ ਹੈ l
گوۄِدُپائیِئےَگُنھیِنِدھانُ॥੧॥رہاءُ॥
گنی ندھان۔ اوصاف کا خزانہ (1) رہاؤ۔
اور اوصاف کے خزانے خدا سے ملاپ ہوتا ہے (1) رہاؤ۔
ਮਨੁ ਬੈਰਾਗੀ ਜਾ ਸਬਦਿ ਭਉ ਖਾਇ ॥
man bairaagee jaa sabad bha-o khaa-ay.
Through the Guru’s word, when one experiences the revered fear of God, his mind becomes detached from Maya.
ਜਦੋਂ ਮਨੁੱਖ ਪਰਮਾਤਮਾ ਦਾ ਡਰ ਧਾਰਨ ਕਰ ਲੈਂਦਾ ਹੈ, ਤਾਂ ਉਸ ਦਾ ਮਨ ਮਾਇਆ ਦੇ ਮੋਹ ਤੋਂ ਉਪਰਾਮ ਹੋ ਜਾਂਦਾ ਹੈ l
منُبیَراگیِجاسبدِبھءُکھاءِ॥
ویراگی ۔ طارق۔ بھو۔ خوف۔
جب انسان کے دل میں سبق یا کلام مرشد اور الہٰی خوف بس جاتا ہے ۔
ਮੇਰਾ ਪ੍ਰਭੁ ਨਿਰਮਲਾ ਸਭ ਤੈ ਰਹਿਆ ਸਮਾਇ ॥
mayraa parabh nirmalaa sabh tai rahi-aa samaa-ay.
My Immaculate God is pervading in all and everywhere.
ਮੇਰਾ ਪਵਿੱਤ੍ਰ ਪ੍ਰਭੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
میراپ٘ربھُنِرملاسبھتےَرہِیاسماءِ॥
نرملا۔ پاک۔ سبھے ۔ سب میں
تب اسے پاک خدا ہر جگہ بستا دکھتا دیتا ہے ۔
ਗੁਰ ਕਿਰਪਾ ਤੇ ਮਿਲੈ ਮਿਲਾਇ ॥੨॥
gur kirpaa tay milai milaa-ay. ||2||
United by Guru’s grace, he is united with God Himself.
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ (ਗੁਰੂ ਦਾ) ਮਿਲਾਇਆ ਹੋਇਆ (ਪਰਮਾਤਮਾ ਨੂੰ) ਮਿਲ ਪੈਂਦਾ ਹੈ l
گُرکِرپاتےمِلےَمِلاءِ॥੨॥
اسطرح اسکا الہٰی ملاپ ہوجاتا ہے کرم و عنایت مرشد سے (2)
ਹਰਿ ਦਾਸਨ ਕੋ ਦਾਸੁ ਸੁਖੁ ਪਾਏ ॥
har daasan ko daas sukh paa-ay.
The person, who becomes so humble that he considers himself as the servant of the servants of God, he enjoys the bliss.
ਜੇਹੜਾ ਮਨੁੱਖ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।
ہرِداسنکوداسُسُکھُپاۓ॥
ہر داسن۔ خادمان الہٰی۔ داس۔ خادم۔ خدمتگار۔
جو انسان الہٰی خادمان کے خادموں کا خدمتگار ہوجاتا ہے وہ آرام و آسائش پاتا ہے ۔
ਮੇਰਾ ਹਰਿ ਪ੍ਰਭੁ ਇਨ ਬਿਧਿ ਪਾਇਆ ਜਾਏ ॥
mayraa har parabh in biDh paa-i-aa jaa-ay.
My God is realized in this way.
ਇਸ ਤਰੀਕੇ ਨਾਲ (ਹੀ) ਪਿਆਰੇ ਪਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ।
میراہرِپ٘ربھُاِنبِدھِپائِیاجاۓ॥
ان بدھ۔ اس طرح سے
اسطرح سےالہٰی ملاپ حاصل ہوتا ہے ۔
ਹਰਿ ਕਿਰਪਾ ਤੇ ਰਾਮ ਗੁਣ ਗਾਏ ॥੩॥
har kirpaa tay raam gun gaa-ay. ||3||
-and by God’s grace one comes to sing the Glorious Praises of God.
ਉਹ ਮਨੁੱਖ ਪਰਮਾਤਮਾ ਦੀ ਮਿਹਰ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ l
ہرِکِرپاتےرامگُنھگاۓ॥੩॥
وہ الہٰی کرم و عنایت سے الہٰی حمدوثناہ کرتا ہے (3)
ਧ੍ਰਿਗੁ ਬਹੁ ਜੀਵਣੁ ਜਿਤੁ ਹਰਿ ਨਾਮਿ ਨ ਲਗੈ ਪਿਆਰੁ ॥
Dharig baho jeevan jit har naam na lagai pi-aar.
Cursed is that long life, in which a person does not develop love for God’s name.
ਫਿਟਕਾਰ-ਜੋਗ ਹੈ ਲੰਮੀ ਉਮਰ, ਜੇ ਉਸ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਨਹੀਂ ਬਣਦਾ।
دھ٘رِگُبہُجیِۄنھُجِتُہرِنامِنلگےَپِیارُ॥
دھرگ ۔ لعنت ۔
وہ لمبی عمرایک لعنت ہے جس مین خدا سے پیارنہ ہو۔
ਧ੍ਰਿਗੁ ਸੇਜ ਸੁਖਾਲੀ ਕਾਮਣਿ ਮੋਹ ਗੁਬਾਰੁ ॥
Dharig sayj sukhaalee kaaman moh gubaar.
Cursed is that cozy bed of a lady if it lures the person to the darkness of lust.
ਸੁੰਦਰ ਇਸਤ੍ਰੀ ਦੀ ਸੁਖਦਾਈ ਸੇਜ ਭੀ ਫਿਟਕਾਰ-ਜੋਗ ਹੈ ਜੇ ਉਹ ਮੋਹ ਦਾ ਘੁੱਪ ਹਨੇਰਾ ਪੈਦਾ ਕਰਦੀ ਹੈ।
دھ٘رِگُسیجسُکھالیِکامنھِموہگُبارُ॥
سیج سکھائی ۔ آرام دیہہ خوابگاہ ۔ کامن موہ ۔ عورت کی محبت
لعنت ہے وہ خوبصورت سے کی آرام دیہہ خوابگاہ اور اس کی محبت کا اندھیرا۔
ਤਿਨ ਸਫਲੁ ਜਨਮੁ ਜਿਨ ਨਾਮੁ ਅਧਾਰੁ ॥੪॥
tin safal janam jin naam aDhaar. ||4||
Fruitful is the birth of that person who takes the Support of God’s Name.
ਉਹਨਾਂ ਮਨੁੱਖਾਂ ਦਾ ਜਨਮ ਕਾਮਯਾਬ ਹੈ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾਇਆ ਹੈ l
تِنسپھلُجنمُجِننامُادھارُ॥੪॥
اور ان کا جنم لینا ہی کامیاب ہے ۔ نام سہارا ہے (4)
ਧ੍ਰਿਗੁ ਧ੍ਰਿਗੁ ਗ੍ਰਿਹੁ ਕੁਟੰਬੁ ਜਿਤੁ ਹਰਿ ਪ੍ਰੀਤਿ ਨ ਹੋਇ ॥
Dharig Dharig garihu kutamb jit har pareet na ho-ay.
Cursed, is that home and family, in which the love of God is not embraced.
ਉਹ ਘਰ, ਉਹ ਪਰਿਵਾਰ ਫਿਟਕਾਰ-ਜੋਗ ਹੈ, ਜਿਸ ਦੀ ਰਾਹੀਂ ਪਰਮਾਤਮਾ ਨਾਲ ਪ੍ਰੀਤਿ ਨਹੀਂ ਬਣਦੀ।
دھ٘رِگُدھ٘رِگُگ٘رِہُکُٹنّبُجِتُہرِپ٘ریِتِنہوءِ॥
گریہہ ۔ گھر ۔ کٹنب۔ قبیلہ ۔ خاندان ۔ ہر پریت۔ الہٰی پیار
لعنت ہے اس گھر یلو زندگی کو اور قبیلے خاندان کو جسے خدا سے محبت نہیں ۔
ਸੋਈ ਹਮਾਰਾ ਮੀਤੁ ਜੋ ਹਰਿ ਗੁਣ ਗਾਵੈ ਸੋਇ ॥
so-ee hamaaraa meet jo har gun gaavai so-ay.
He alone is my friend, who sings the Glorious Praises of God.
ਸਾਡਾ ਤਾਂ ਮਿੱਤਰ ਉਹੀ ਮਨੁੱਖ ਹੈ, ਜੋ ਉਸ ਪਰਮਾਤਮਾ ਦੇ ਗੁਣ ਗਾਂਦਾ ਹੈ l
سوئیِہمارامیِتُجوہرِگُنھگاۄےَسوءِ॥
وہی ہمارا دوست ہے جو الہٰی حمدوثناہ کرتا ہے ۔
ਹਰਿ ਨਾਮ ਬਿਨਾ ਮੈ ਅਵਰੁ ਨ ਕੋਇ ॥੫॥
har naam binaa mai avar na ko-ay. ||5||
Besides God’s Name, there is no other for me.
ਰੱਬ ਦੇ ਨਾਮ ਦੇ ਬਗੇਰ ਮੇਰਾ ਹੋਰ ਕੋਈ ਨਹੀਂ।
ہرِنامبِنامےَاۄرُنکوءِ॥੫॥
الہٰی نام سچ حق و حقیقتکے بغیر میری حیثیت اور ہستی کچھ بھی نہیں (5)
ਸਤਿਗੁਰ ਤੇ ਹਮ ਗਤਿ ਪਤਿ ਪਾਈ ॥
satgur tay ham gat pat paa-ee.
From the True Guru, I have obtained salvation and honor.
ਸੱਚੇ ਗੁਰਾਂ ਪਾਸੋਂ ਮੈਂ ਮੁਕਤੀ ਤੇ ਇੱਜ਼ਤ ਪ੍ਰਾਪਤ ਕੀਤੀ ਹੈ।
ستِگُرتےہمگتِپتِپائیِ॥
گت۔ اونچی روحانی حالت۔ پت ۔ عزت۔
سچے مرشد سے ہی روحانیت کا بلند رتبہ ، ذہانت ، عزتوحشمت پاتے ہیں ۔
ਹਰਿ ਨਾਮੁ ਧਿਆਇਆ ਦੂਖੁ ਸਗਲ ਮਿਟਾਈ ॥
har naam Dhi-aa-i-aa dookh sagal mitaa-ee.
I have meditated on the Name of God, and all my sufferings have been erased.
ਮੈਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਸਮੂਹ ਕਸ਼ਟਾਂ ਤੋਂ ਖ਼ਲਾਸੀ ਪਾ ਗਿਆ ਹਾਂ।
ہرِنامُدھِیائِیادوُکھُسگلمِٹائیِ॥
دکھ ۔ عذاب۔سگل ۔ سارے
اور الہٰی نام کی ریاض سے سارے ہر قسم کے عذاب مٹ جاتے ہیں ۔
ਸਦਾ ਅਨੰਦੁ ਹਰਿ ਨਾਮਿ ਲਿਵ ਲਾਈ ॥੬॥
sadaa anand har naam liv laa-ee. ||6||
I am in constant bliss, lovingly attuned to God’s Name.
ਰੱਬ ਦੇ ਨਾਮ ਨਾਲ ਪ੍ਰੀਤ ਪਾਉਣ ਦੁਆਰਾ, ਮੈਂ ਸਦੀਵੀ ਆਨੰਦ ਮਾਣਦਾ ਹਾਂ।
سدااننّدُہرِنامِلِۄلائیِ॥੬॥
اور الہٰی پیار سے صدیوی سکون ملتا ہے ۔
ਗੁਰਿ ਮਿਲਿਐ ਹਮ ਕਉ ਸਰੀਰ ਸੁਧਿ ਭਈ ॥
gur mili-ai ham ka-o sareer suDh bha-ee.
Meeting the Guru, I came to understand my body (the real purpose of life).
ਗੁਰਾਂ ਨੂੰ ਮਿਲਣ ਦੁਆਰਾ ਮੈਨੂੰ ਆਪਣੀ ਦੋਹਿ ਦੀ ਗਿਆਤ ਹੋ ਗਈ ਹੈ।
گُرِمِلِئےَہمکءُسریِرسُدھِبھئیِ॥
سر یر سدھ ۔ جسمانی سمجھ ۔
مرشد کے ملاپ سے ہمیںاپنے جسمانی رکھ رکھاؤ کی گناہوں برائیوں اور بدکاریوں کے بارے سمجھ آتی ہے
ਹਉਮੈ ਤ੍ਰਿਸਨਾ ਸਭ ਅਗਨਿ ਬੁਝਈ ॥
ha-umai tarisnaa sabh agan bujh-ee.
The fires of ego and desire have been totally quenched.
ਹੰਕਾਰ ਅਤੇ ਖਾਹਿਸ਼ ਦੀ ਸਮੂਹ ਅੱਗ ਬੁਝ ਗਈ ਹੈ।
ہئُمےَت٘رِسناسبھاگنِبُجھئیِ॥
اور پتہ چلتا ہے ۔ خودی اور خواہشات کی دل میں سلگ رہی آگ بجھتی ہے ۔
ਬਿਨਸੇ ਕ੍ਰੋਧ ਖਿਮਾ ਗਹਿ ਲਈ ॥੭॥
binsay kroDh khimaa geh la-ee. ||7||
Anger has been dispelled, and I have grasped hold of tolerance. ||7||
ਮੇਰਾ ਗੁੱਸਾ ਮਿਟ ਗਿਆ ਹੈ ਅਤੇ ਮੈਂ ਸਹਿਨਸ਼ੀਲਤਾ ਪਕੜ ਲਈ ਹੈ।
بِنسےک٘رودھکھِماگہِلئیِ॥੭॥
کھما ۔ معافی ۔
غصہ مٹ جاتا ہے اور ہمیشہ معاف کر دینا ہی دل میں بس جاتا ہے (7)
ਹਰਿ ਆਪੇ ਕ੍ਰਿਪਾ ਕਰੇ ਨਾਮੁ ਦੇਵੈ ॥
har aapay kirpaa karay naam dayvai.
God Himself showers His Mercy, and bestows the Naam.
ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈ, ਤੇ ਆਪਣਾ ਨਾਮ ਬਖ਼ਸ਼ਦਾ ਹੈ।
ہرِآپےک٘رِپاکرےنامُدیۄےَ॥
خداخود اپنی کرم وعنایت سے نام عنایت کرتاہے
ਗੁਰਮੁਖਿ ਰਤਨੁ ਕੋ ਵਿਰਲਾ ਲੇਵੈ ॥
gurmukh ratan ko virlaa layvai.
It is only a rare Guru’s follower, who receives this jewel-like precious Naam.
ਕੋਈ ਵਿਰਲਾ (ਭਾਗਾਂ ਵਾਲਾ) ਮਨੁੱਖ ਗੁਰੂ ਦੀ ਸਰਨ ਪੈ ਕੇ ਇਹ ਨਾਮ-ਰਤਨ ਪੱਲੇ ਬੰਨ੍ਹਦਾ ਹੈ।
گُرمُکھِرتنُکوۄِرلالیۄےَ॥
گور مکھ ۔ مرشد کے وسیلے سے ۔
مرشد کے وسیلے سے اس بیش قیمت نعمت کولیتا ہے ۔
ਨਾਨਕੁ ਗੁਣ ਗਾਵੈ ਹਰਿ ਅਲਖ ਅਭੇਵੈ ॥੮॥੮॥
naanak gun gaavai har alakh abhayvai. ||8||8||
Nanak always sings the praises of incomprehensible and unknowable God.
ਨਾਨਕ ਉਸ ਅਲੱਖ ਤੇ ਅਭੇਵ ਪਰਮਾਤਮਾ ਦੇ ਗੁਣ ਸਦਾ ਗਾਂਦਾ ਹੈ l
نانکُگُنھگاۄےَہرِالکھابھیۄےَ॥੮॥੮॥
الکھ ۔ حساب سے باہر ۔ ابھیو۔ بھید ریت ۔
کوئی ہی ۔ نانک ۔ اس راز اور لا حساب اور سمجھ انسانی سے بعید کی حمدوثناہ کرتاہے
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One unique God. Realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴستِگُرپ٘رسادِ॥
ایک واحد خدا۔جو سچے گرو کے فضل سے محسوس ہوا
ਰਾਗੁ ਗਉੜੀ ਬੈਰਾਗਣਿ ਮਹਲਾ ੩ ॥
raag ga-orhee bairaagan mehlaa 3.
Raag Gauree Bairagan, by the Third Guru:
راگُگئُڑیِبیَراگنھِمہلا੩॥
ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ ॥
satgur tay jo muh fayray tay vaimukh buray disann.
Those who turn their faces away from the True Guru (no longer believe in the Guru’s teachings), are seen to be unfaithful and evil.
ਜਿਹੜੇ ਸੱਚੇ ਗੁਰਾਂ ਵਲੋਂ ਮੂੰਹ ਮੋੜਦੇ ਹਨ, ਉਹ ਸ਼ਰਧਾ-ਹੀਣ ਅਤੇ ਮੰਦੇ ਦਿਸਦੇ ਹਨ।
ستِگُرتےجومُہپھیرےتےۄیمُکھبُرےدِسنّنِ॥
بیمکھ ۔ پرائے ۔ غیر ۔
سچے مرشد ے جو بیر خی کرتے ہیں۔ منحوس دکھائی دیتے لگتےہیں
ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨਾ ਲਹੰਨਿ ॥੧॥
an-din baDhay maaree-an fir vaylaa naa lahann. ||1||
Bound by their desires, they always suffer from the blows of worldly desires; they shall not have this opportunity again.
ਮੋਹ ਦੇ ਬੱਝੇ ਹੋਏ ਉਹ ਮਨੁੱਖ ਹਰ ਵੇਲੇ ਮੋਹ ਦੀਆਂ ਚੋਟਾਂ ਖਾਂਦੇ ਹਨ, ਉਹਨਾਂ ਨੂੰ ਮੁੜ ਸਮਾ ਹੱਥ ਨਹੀਂ ਲਗਣਾ l
اندِنُبدھےماریِئنِپھِرِۄیلانالہنّنِ॥੧॥
اندن۔ ہر روز۔ دیلا نہ لہن ۔ موقعہ نہ ملیگا
ان کو دنیاوی دولت کی بندشوں میں سزا پاتے ہیں دوبارہ موقعہ میسر نہیں ہوتا (1)
ਹਰਿ ਹਰਿ ਰਾਖਹੁ ਕ੍ਰਿਪਾ ਧਾਰਿ ॥
har har raakho kirpaa Dhaar.
O’ God, have mercy and save me.
ਹੈ ਵਾਹਿਗੁਰੂ ਸੁਆਮੀ! ਰਹਿਮ ਕਰੋ ਤੇਮੈਨੂੰ ਬਚਾਲਓ।
ہرِہرِراکھہُک٘رِپادھارِ॥
(1) راکھو ۔ حفاظت کرو ۔ بچاؤ۔
اے خدا اپنی کرم و عنایت سے میری حفاظت کر مجھے بچا۔
ਸਤਸੰਗਤਿ ਮੇਲਾਇ ਪ੍ਰਭ ਹਰਿ ਹਿਰਦੈ ਹਰਿ ਗੁਣ ਸਾਰਿ ॥੧॥ ਰਹਾਉ ॥
satsangat maylaa-ay parabh har hirdai har gun saar. ||1|| rahaa-o.
O’ God, please lead me to meet the holy Congregation, so that I may keep Your virtues enshrined in my heart.
ਹੇ ਹਰੀ! ਮੈਨੂੰ ਸਾਧ ਸੰਗਤਿ ਵਿਚ ਮੇਲ ਰੱਖ, ਤਾ ਕਿ ਮੈਂ ਤੇਰੇ ਗੁਣ ਆਪਣੇ ਹਿਰਦੇ ਵਿਚ ਸਾਂਭ ਰੱਖਾਂ l
ستسنّگتِمیلاءِپ٘ربھہرِہِردےَہرِگُنھسارِ॥੧॥رہاءُ॥
ست سنگت ۔ سچے ساتھی ۔ ہر وے ۔ دلمیں ۔ ہر گن ۔ سار۔ خدا اوصاف کی بنیاد ہے (1) رہاؤ۔
اے خدا مجھے قربت و صحبت پاکدامناں عنایت کرتا کہ خادم تیرے اوصاف اپنے دلمیں بسائے (1) رہاؤ
ਸੇ ਭਗਤ ਹਰਿ ਭਾਵਦੇ ਜੋ ਗੁਰਮੁਖਿ ਭਾਇ ਚਲੰਨਿ ॥
say bhagat har bhaavday jo gurmukh bhaa-ay chalann.
Only those devotees are pleasing to God who live according to the teachings of the Guru.
ਪ੍ਰਭੂ ਨੂੰ ਉਹ ਭਗਤ ਪਿਆਰੇ ਲੱਗਦੇ ਹਨ, ਜੇਹੜੇ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਦੱਸੇ ਅਨੁਸਾਰ ਜੀਵਨ ਬਿਤੀਤ ਕਰਦੇ ਹਨ l
سےبھگتہرِبھاۄدےجوگُرمُکھِبھاءِچلنّنِ॥
بھگت ۔ الہٰی عاشق ۔ خدا کے پریمی ۔ بھاودے ۔ چاہتا ہے ۔ پیارے ہیں۔ گور بھائے چلن ۔ جو گرؤ کے انصاری یا پریمی ہوکر چلتے ہیں۔
خداان الہٰی عاشقوں کو پیار کرتا ہے ۔ جو مرشد کی رضائے مطابق زندگی بسر کرتے ہین ۔
ਆਪੁ ਛੋਡਿ ਸੇਵਾ ਕਰਨਿ ਜੀਵਤ ਮੁਏ ਰਹੰਨਿ ॥੨॥
aap chhod sayvaa karan jeevat mu-ay rahann. ||2||
Shedding their self-conceit, they serve others and live detached from worldly affairs, as if they are dead while alive.
ਆਪਾ-ਭਾਵਛੱਡ ਕੇ, ਉਹ ਸੇਵਾ-ਭਗਤੀ ਕਰਦੇ ਹਨ ਤੇ ਦੁਨੀਆ ਦਾ ਕਾਰ-ਵਿਹਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦੇ ਹਨ, (ਤੇ ਜੀਉਂਦੇ ਜੀ ਮਰੇ ਰਹਿੰਦੇ ਹਨ)।
آپُچھوڈِسیۄاکرنِجیِۄتمُۓرہنّنِ॥੨॥
آپ چہوڈ۔ خودی مٹا کے ۔ جیوت ہوئے ذہن۔ دنیاوی بدکاریوں اور برائیوں کی زندگی میں نہ آئے دیں
خودی مٹآ کر خدمت کرتے ہیں اور دنیاو ی دولت کی محبت مٹا ہیں (2)
ਜਿਸ ਦਾ ਪਿੰਡੁ ਪਰਾਣ ਹੈ ਤਿਸ ਕੀ ਸਿਰਿ ਕਾਰ ॥
jis daa pind paraan hai tis kee sir kaar.
We have to do the tasks assigned by Him to whom our body and soul belongs.
ਜਿਸ ਦੀ ਮਲਕੀਅਤ ਜਿਸਮ ਅਤੇ ਜਿੰਦ ਜਾਨ ਹੈ, ਉਸ ਦੀ ਉੱਚੀ ਸੇਵਾ ਕਮਾਉਣ ਦਾ ਇਨਸਾਨ ਨੂੰ ਹੁਕਮ ਹੈ।
جِسداپِنّڈُپرانھہےَتِسکیِسِرِکار॥
پنڈ ۔ پران۔ جسم اور جان ۔ سرکار ۔ سر پر حکمرانی۔
جس خداوند کریم نے جسم عنایت کیا ہے اور جس نے یہ زندگی عنایت فرمائی ہے اسی کا حکم پر فرد پر رواں ہے
ਓਹੁ ਕਿਉ ਮਨਹੁ ਵਿਸਾਰੀਐ ਹਰਿ ਰਖੀਐ ਹਿਰਦੈ ਧਾਰਿ ॥੩॥
oh ki-o manhu visaaree-ai har rakhee-ai hirdai Dhaar. ||3||
Why forget Him from our mind? We should Keep God enshrined in our heart.
ਉਸ ਨੂੰ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ। ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਰੱਖਣਾ ਚਾਹੀਦਾ ਹੈ ॥
اوہُکِءُمنہُۄِساریِئےَہرِرکھیِئےَہِردےَدھارِ॥੩॥
پردے دھار۔ دلمیں بسا کر
اسے کسی صورت دل سے فرا موش نہیں کرتا چاہیے ۔ اسے دلمیں بسانا چاہیے (3)
ਨਾਮਿ ਮਿਲਿਐ ਪਤਿ ਪਾਈਐ ਨਾਮਿ ਮੰਨਿਐ ਸੁਖੁ ਹੋਇ ॥
naam mili-ai pat paa-ee-ai naam mani-ai sukh ho-ay.
Receiving the Naam one obtains honor; believing in the Naam, one is at peace.
ਨਾਮ ਮਿਲ ਜਾਏ ਤਾਂ (ਹਰ ਥਾਂ) ਇੱਜ਼ਤ ਮਿਲਦੀ ਹੈ, ਜੇ ਨਾਮ ਨਾਲ ਮਨ ਗਿੱਝ ਜਾਏ ਤਾਂ ਆਤਮਕ ਆਨੰਦ ਹਾਸਲ ਹੁੰਦਾ ਹੈ।
نامِمِلِئےَپتِپائیِئےَنامِمنّنِئےَسُکھُہوءِ॥
پت ۔ عزت۔ کرم ۔ بخشش۔ عنایت ۔ مہربانی
نام یعنی سچ اور سچائی سے عزت ملتی ہے نام میں یقین سے سکھ حاصل ہوتا ہے ۔
ਸਤਿਗੁਰ ਤੇ ਨਾਮੁ ਪਾਈਐ ਕਰਮਿ ਮਿਲੈ ਪ੍ਰਭੁ ਸੋਇ ॥੪॥
satgur tay naam paa-ee-ai karam milai parabh so-ay. ||4||
The Naam is obtained from the True Guru, and God is realized by His Grace.
ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਆਪਣੀ ਮਿਹਰ ਨਾਲ ਹੀ ਉਹ ਪਰਮਾਤਮਾ ਮਿਲਦਾ ਹੈ l
ستِگُرتےنامُپائیِئےَکرمِمِلےَپ٘ربھُسوءِ॥੪॥
مرشد سے نام حاصل ہوتا ہے اور الہٰی کرم عنایتسے الہٰی ملاپ ہوتا ہے (4)
ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭ੍ਰਮਦੇ ਨਾ ਟਿਕੰਨਿ ॥
satgur tay jo muhu fayray o-ay bharamday naa tikann.
They who turn their faces away from the True(don’t follow the teachings of) Guru; they continue to wander after Maya and never find any peace in life.
ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਮਨੁੱਖ (ਮਾਇਆ ਦੇ ਮੋਹ ਵਿਚ ਸਦਾ) ਭਟਕਦੇ ਫਿਰਦੇ ਹਨ, ਉਹਨਾਂ ਨੂੰ ਕਦੇ ਆਤਮਕ ਸ਼ਾਂਤੀ ਨਹੀਂ ਲੱਭਦੀ।
ستِگُرتےجومُہُپھیرےاوءِبھ٘رمدےناٹِکنّنِ॥
اوئے ۔ وہ ۔ بھر مدے ۔ بھٹکتے ہیں۔ ناٹکن ۔ سکون نہیں پائے ۔
سچے مرشد سے جو بیر خی کرتے وہ بھٹکتے پھرتے ہیں کہیں ٹھکانہ نہیں ملتا
ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ ॥੫॥
Dharat asmaan na jhal-ee vich vistaa pa-ay pachann. ||5||
No one in this universe offers such a person any support, and they are consumed in their worldly miseries.
ਸਾਰੀ ਸ੍ਰਿਸ਼ਟੀ ਵਿਚ ਕੋਈ ਉਹਨਾਂ ਨੂੰ ਆਤਮਕ ਸਹਾਰਾ ਨਹੀਂ ਦੇ ਸਕਦਾ) ਉਹ ਮਾਇਆ ਦੇ ਮੋਹ ਦੇ ਗੰਦ ਵਿਚ ਪਏ ਹੋਏ ਹੀ ਆਪਣਾ ਆਤਮਕ ਜੀਵਨ ਸਾੜਦੇ ਰਹਿੰਦੇ ਹਨ
دھرتِاسمانُنجھلئیِۄِچِۄِسٹاپۓپچنّنِ॥੫॥
دھرت ۔ زمین اسمان ۔ آسمان۔ دسٹا۔ گندگی ۔پچن۔ خوار ہوتے ہیں
زمین و آسمان پر انہیں کوئی برداشتنہیں کرتا غلاظت میں زندگی بسر کرتے ہیں (5)
ਇਹੁ ਜਗੁ ਭਰਮਿ ਭੁਲਾਇਆ ਮੋਹ ਠਗਉਲੀ ਪਾਇ ॥
ih jag bharam bhulaa-i-aa moh thag-ulee paa-ay.
Intoxicated with the potion of emotional attachments, the entire world has been lured into doubt.
ਮਾਇਆ ਨੇ ਇਸ ਜਗਤ ਨੂੰ ਮੋਹ ਦੀ ਠਗ-ਬੂਟੀ ਖੁਆ ਕੇ ਵਹਿਮ ਅੰਦਰ ਕੁਰਾਹੇ ਪਾਇਆ ਹੋਇਆ ਹੈ।
اِہُجگُبھرمِبھُلائِیاموہٹھگئُلیِپاءِ॥
بھرم۔ وہم وگمان ۔ بھلائیا۔ بھٹکن مین ۔ موہ ٹھگوئی ۔ محبت کے دہوکے سے ۔
سارا عالم دنیاوی دولت کی محبت کے دہوکے میں حقیقت سے بھٹک رہا ہے
ਜਿਨਾ ਸਤਿਗੁਰੁ ਭੇਟਿਆ ਤਿਨ ਨੇੜਿ ਨ ਭਿਟੈ ਮਾਇ ॥੬॥
jinaa satgur bhayti-aa tin nayrh na bhitai maa-ay. ||6||
Maya does not draw near those who have met with the True Guru.
ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਇਹ ਮਾਇਆ ਉਹਨਾਂ ਦੇ ਨੇੜੇ ਭੀ ਨਹੀਂ ਢੁੱਕਦੀ
جِناستِگُرُبھیٹِیاتِننیڑِنبھِٹےَماءِ॥੬॥
نیٹرنہ بھٹے مائے ۔ ۔ دولت نزدیک نہیں پھتکتی
مگر جسے سچے مرشد سے وصل ہوجاتا ہے اس کے دولت کی محبت نزدیک نہیں پھٹکتی (6)
ਸਤਿਗੁਰੁ ਸੇਵਨਿ ਸੋ ਸੋਹਣੇ ਹਉਮੈ ਮੈਲੁ ਗਵਾਇ ॥
satgur sayvan so sohnay ha-umai mail gavaa-ay.
They who follow the advice of the true Guru and shed off the dirt of their ego, their life becomes beautiful and worthy of respect.
ਜੇਹੜੇ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ ਉਹ ਹਉਮੈ ਦੀ ਮੈਲ ਦੂਰ ਕਰ ਕੇ ਸੁਥਰੇ ਜੀਵਨ ਵਾਲੇ ਬਣ ਜਾਂਦੇ ਹਨ।
ستِگُرُسیۄنِسوسوہنھےہئُمےَمیَلُگۄاءِ॥
ہونمے میل گوائے ۔ خودی کی غلاظت دور کرکے ۔
جو خدمت مرشد میں مصروف رہتے ہیں خودی مٹا کر پاکدامن ہوجاتے ہیں ۔