Urdu-Raw-Page-241

ਮੋਹਨ ਲਾਲ ਅਨੂਪ ਸਰਬ ਸਾਧਾਰੀਆ ॥
mohan laal anoop sarab saaDhaaree-aa.
O’ the Fascinating and Beauteous Beloved God, the Giver of support to all,
ਹੇ ਮਨ ਨੂੰ ਮੋਹ ਲੈਣ ਵਾਲੇ ਸੋਹਣੇ ਲਾਲ! ਹੇ ਸਭ ਜੀਵਾਂ ਦੇ ਆਸਰੇ ਪ੍ਰਭੂ!
موہنلالانوُپسربسادھاریِیا॥
موہن۔ دلربا۔ دل کو پیار لگنے ولاے ۔ انوپ ۔ بیحد۔ بصورت ۔ انوکھے۔ سرب۔ سارے
بچاؤدل کو اچھے لگنے والے ( دلربا) از حد خوبصورت سب کے سہارے ۔

ਗੁਰ ਨਿਵਿ ਨਿਵਿ ਲਾਗਉ ਪਾਇ ਦੇਹੁ ਦਿਖਾਰੀਆ ॥੩॥
gur niv niv laaga-o paa-ay dayh dikhaaree-aa. ||3||
I humbly bow before the Guru and request him to help me to realize You.
ਮੈਂ ਨਿਊਂ ਨਿਊਂ ਕੇ ਗੁਰੂ ਦੀ ਪੈਰੀਂ ਲੱਗਦਾ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਤੇਰਾ) ਦਰਸਨ ਕਰਾ ਦੇਵੇ ॥
گُرنِۄِنِۄِلاگءُپاءِدیہُدِکھاریِیا॥੩॥
۔ پائے ۔ پاؤں۔ دکھاریا۔ دیدار (3)
مرشد کے جھک جھک کر پاؤں پڑتا ہوں ۔ کہ مجھے الہٰی یدار کراؤ (3)

ਮੈ ਕੀਏ ਮਿਤ੍ਰ ਅਨੇਕ ਇਕਸੁ ਬਲਿਹਾਰੀਆ ॥
mai kee-ay mitar anayk ikas balihaaree-aa.
I had made friendship with many, but now I dedicate myself to God alone.
ਮੈਂ ਅਨੇਕਾਂ ਨੂੰ ਆਪਣਾ ਮਿੱਤਰ ਬਣਾਇਆ, ਪਰ ਹੁਣ ਮੈਂ ਇਕ ਪਰਮਾਤਮਾ ਤੋਂ ਹੀ ਕੁਰਬਾਨ ਜਾਂਦਾ ਹਾਂ l
مےَکیِۓمِت٘رانیکاِکسُبلِہاریِیا॥
میں نے بہت سے دوست بنائے ہیں مگر ایک پر قربان ہوں

ਸਭ ਗੁਣ ਕਿਸ ਹੀ ਨਾਹਿ ਹਰਿ ਪੂਰ ਭੰਡਾਰੀਆ ॥੪॥
sabh gun kis hee naahi har poor bhandaaree-aa. ||4||
None has all virtues, God alone is the brimfull treasure of excellences.
ਸਾਰੇ ਗੁਣ (ਭੀ) ਹੋਰ ਕਿਸੇ ਵਿਚ ਨਹੀਂ ਹਨ, ਇਕ ਪਰਮਾਤਮਾ ਹੀ ਭਰੇ ਖ਼ਜ਼ਾਨਿਆਂ ਵਾਲਾ ਹੈ l
سبھگُنھکِسہیِناہِہرِپوُربھنّڈاریِیا॥੪॥
بھنڈاریا۔ خزانہ (4
مگر سارے اوصاف کسی میں نہیں خداہی واحد ہستی ہے جو تمام خزانوں سے مالا مال ہے اور سارے خزانے ہر طرح سے بھرے ہوئے ہیں (4

ਚਹੁ ਦਿਸਿ ਜਪੀਐ ਨਾਉ ਸੂਖਿ ਸਵਾਰੀਆ ॥
chahu dis japee-ai naa-o sookh savaaree-aa.
O’ God, Your Name is being meditated upon everywhere, and the one who meditates on Naam is embellished with peace.
ਹੇ ਪ੍ਰਭੂ! ਚੌਹੀਂ ਪਾਸੀਂ ਤੇਰਾ ਹੀ ਨਾਮ ਜਪਿਆ ਜਾ ਰਿਹਾ ਹੈ, ਜੇਹੜਾ ਮਨੁੱਖ ਜਪਦਾ ਹੈ, ਸੁਖ-ਆਨੰਦ ਵਿਚ ਉਸ ਦਾ ਜੀਵਨ ਸੰਵਰ ਜਾਂਦਾ ਹੈ।
چہُدِسِجپیِئےَناءُسوُکھِسۄاریِیا॥
ہر طرح خدا کے نام کی ریاض ہورہی ہے۔ اور اپنے آرامکے لئے اپنا درستی کر رہے ہیں

ਮੈ ਆਹੀ ਓੜਿ ਤੁਹਾਰਿ ਨਾਨਕ ਬਲਿਹਾਰੀਆ ॥੫॥
mai aahee orh tuhaar naanak balihaaree-aa. ||5||
O’ Nanak, I seek your protection and I am dedicated to You. ||5||
ਹੇ ਨਾਨਕ!, ਮੈਂ ਤੈਥੋਂ ਸਦਕੇ ਹਾਂ l ਮੈਂ ਤੇਰਾ ਆਸਰਾ ਤੱਕਿਆ ਹੈ।
مےَآہیِاوڑِتُہارِنانکبلِہاریِیا॥੫॥
) آہی اوڑ۔ چاہا سہارا (5)
) اے نانک ۔ میں نے آپ کا آسرا لیا ہے ۔ اور تجھ پر قربان ہوں (5)

ਗੁਰਿ ਕਾਢਿਓ ਭੁਜਾ ਪਸਾਰਿ ਮੋਹ ਕੂਪਾਰੀਆ ॥
gur kaadhi-o bhujaa pasaar moh koopaaree-aa.
The Guru helped me and lifted me out of the deep pit of emotional attachment.
ਗੁਰੂ ਨੇ ਮੈਨੂੰ ਬਾਂਹ ਖਿਲਾਰ ਕੇ ਮੋਹ ਦੇ ਖੂਹ ਵਿਚੋਂ ਕੱਢ ਲਿਆ ਹੈ।
گُرِکاڈھِئوبھُجاپسارِموہکوُپاریِیا॥
بھجا۔ بازو۔ موہ کو پار یا۔ محبت کے کوئیں سے ۔ بہور ۔ دوبارہ(6)
مرشد نے مجھے زندگی محبت کے کوئیں سے بازو پکڑ کر اس سے نکال لیا ہے۔

ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ ॥੬॥
mai jeeti-o janam apaar bahur na haaree-aa. ||6||
I have won the game of priceless human life, and I shall not lose it again.
ਮੈਂ ਅਮੋਲਕ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਲਈ ਹੈ, ਜਿਸ ਨੂੰ ਮੈਂ ਮੁੜਕੇ ਨਹੀਂ ਹਾਰਾਂਗਾ।
مےَجیِتِئوجنمُاپارُبہُرِنہاریِیا॥੬॥
میں نے اس قیمتی زندگی کے کھیل پر فتح پا لی ہے ۔ اور دوبارہ دنیاوی محبت اور زندگی کے کھیل میں شکست نہیں کھاؤں گا (6)

ਮੈ ਪਾਇਓ ਸਰਬ ਨਿਧਾਨੁ ਅਕਥੁ ਕਥਾਰੀਆ ॥
mai paa-i-o sarab niDhaan akath kathaaree-aa.
I have realized God, the treasure of virtues; Whose praises are indescribable.
ਮੈਂ ਸਾਰੇ ਗੁਣਾਂ ਦਾ ਖ਼ਜ਼ਾਨਾ ਉਹ ਪ੍ਰਭੂ!ਲੱਭ ਲਿਆ ਹੈ, ਜਿਸ ਦੀ ਸਿਫ਼ਤ-ਸਾਲਾਹ ਬਿਆਨ ਨਹੀਂ ਕੀਤੀਆਂ ਜਾ ਸਕਦੀ l
مےَپائِئوسربنِدھانُاکتھُکتھاریِیا॥
اکتھ کتھاریا۔ نا قابل بیان کہانی ۔
میں نے سارے خزانوں کے مالک کو پالیا ہے جس کی کہانی بیان سے بعید ہے

ਹਰਿ ਦਰਗਹ ਸੋਭਾਵੰਤ ਬਾਹ ਲੁਡਾਰੀਆ ॥੭॥
har dargeh sobhaavant baah ludaaree-aa. ||7||
Now I shall go to God’s court with great joy, and will obtain honor there.(7)
ਵਾਹਿਗੁਰੂ ਦੇ ਦਰਬਾਰ ਅੰਦਰ ਕੀਰਤੀਮਾਨ ਹੈ ਮੈਂ ਖੁਸ਼ੀ ਅੰਦਰ ਆਪਣੀ ਭੁਜਾ ਨੂੰ ਹੁਲਾਰਾਂਗਾ।
ہرِدرگہسوبھاۄنّتباہلُڈاریِیا॥੭॥
لڈاریا۔ بازو پھیلا ہلاتے ہوئے (7)
اور الہٰی دربار میں عزت حشمت اور ناموس حاصل ہوا ہے ۔ اور اب بازور ہلا کے چلتا ہوں (7

ਜਨ ਨਾਨਕ ਲਧਾ ਰਤਨੁ ਅਮੋਲੁ ਅਪਾਰੀਆ ॥
jan naanak laDhaa ratan amol aapaaree-aa.
Devotee Nanak has realized the invaluable jewel like Name of infinite God.
ਦਾਸ ਨਾਨਕ ਨੂੰ ਲਾਸਾਨੀ ਅਤੇ ਅਣਮੁੱਲਾ ਹੀਰਾ ਲੱਭ ਪਿਆ ਹੈ।
جننانکلدھارتنُامولُاپاریِیا॥
خادم نانک کو ایک ایک بیش قیمتہیرا ملتا ہے ۔

ਗੁਰ ਸੇਵਾ ਭਉਜਲੁ ਤਰੀਐ ਕਹਉ ਪੁਕਾਰੀਆ ॥੮॥੧੨॥
gur sayvaa bha-ojal taree-ai kaha-o pukaaree-aa. ||8||12||
I proclaim that by following the teachings of the Guru, we cross over the dreadful worldly-ocean of vices. (8-1-12)
(ਹੇ ਭਾਈ!) ਮੈਂ ਪੁਕਾਰ ਕੇ ਆਖਦਾ ਹਾਂ ਕਿ ਗੁਰੂ ਦੀ ਸਰਨ ਪਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ
گُرسیۄابھئُجلُتریِئےَکہءُپُکاریِیا
بھوجل ۔ خوفناک سمندر کہو پکاریا۔ پکار پکار کہتا ہوں۔
اور پکار کر کہو کہ خدمت مرشد سے دنیاویسمندر سے پار ہو سکتے ہیں

ਗਉੜੀ ਮਹਲਾ ੫
ga-orhee mehlaa
5Raag Gauree, Fifth Guru:
گئُڑیِمہلا੫

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God. realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴستِگُرپ٘رسادِ॥

ਨਾਰਾਇਣ ਹਰਿ ਰੰਗ ਰੰਗੋ ॥
naaraain har rang rango.
O’ my friend, imbue yourself with the love of God.
ਹੇ ਭਾਈ! ਤੂੰ ਆਪਣੇ ਆਪ ਨੂੰ ਵਾਹਿਗੁਰੂ ਸੁਆਮੀ ਦੀ ਪ੍ਰੀਤ ਨਾਲ ਰੰਗ।
نارائِنھہرِرنّگرنّگو॥
الہٰی محبتمیں اپنے من کو محو کرکے

ਜਪਿ ਜਿਹਵਾ ਹਰਿ ਏਕ ਮੰਗੋ ॥੧॥ ਰਹਾਉ ॥
jap jihvaa har ayk mango. ||1|| rahaa-o.
Meditate on the Name of God with loving devotion, and ask for Him alone.
ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪ, ਹਰੀ ਦੇ ਦਰ ਤੋਂ ਉਸ ਦਾ ਨਾਮ ਮੰਗ l
جپِجِہۄاہرِایکمنّگو॥੧॥رہاءُ॥
اور زبان سے خدا کے نام کی ریاض کرکے اس سے اس کے نام کی ماجگ کرؤ ۔ (1) رہاؤ۔

ਤਜਿ ਹਉਮੈ ਗੁਰ ਗਿਆਨ ਭਜੋ ॥
taj ha-umai gur gi-aan bhajo.
Renouncing ego, lovingly remember God by following the Guru’s teachings.
ਗੁਰੂ ਦੇ ਬਖ਼ਸ਼ੇ ਗਿਆਨ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰ।
تجِہئُمےَگُرگِیانبھجو॥
خودی چھوڑ کر دل میں سبق مرشد میں توجو کرؤ

ਮਿਲਿ ਸੰਗਤਿ ਧੁਰਿ ਕਰਮ ਲਿਖਿਓ ॥੧॥
mil sangat Dhur karam likhi-o. ||1||
Only those, who have pre-ordained destiny, join the Holy Congregation.
ਕੇਵਲ ਉਹੀ ਜਿਨ੍ਹਾਂ ਦੇ ਮੁਢਲੇ ਭਾਗਾਂ ਵਿੱਚ ਇਸ ਤਰ੍ਹਾਂ ਲਿਖਿਆ ਹੁੰਦਾ ਹੈ, ਸਤਿਸੰਗਤ ਨਾਲ ਜੁੜਦੇ ਹਨ।
مِلِسنّگتِدھُرِکرملِکھِئو॥੧॥
اور ساتھیوں کے ملاپ سے الہٰی حضوری الہٰیبخشش اعمالنامے میں درجہ ہو جائگی۔

ਜੋ ਦੀਸੈ ਸੋ ਸੰਗਿ ਨ ਗਇਓ ॥
jo deesai so sang na ga-i-o.
Whatever worldly expanse is visible, does not accompany anyone after death,
ਜਗਤ ਵਿਚ ਅੱਖੀਂ ਜੋ ਕੁਝ ਦਿੱਸ ਰਿਹਾ ਹੈ, ਇਹ ਕਿਸੇ ਦੇ ਭੀ ਨਾਲ ਨਹੀਂ ਜਾਂਦਾ,
جودیِسےَسوسنّگِنگئِئو॥
جو کچھ زیر نظر ہے ساتھ جانے والا نہیں۔

ਸਾਕਤੁ ਮੂੜੁ ਲਗੇ ਪਚਿ ਮੁਇਓ ॥੨॥
saakat moorh lagay pach mu-i-o. ||2||
but the foolish, faithless cynic attached to Maya, waste away his life.
ਪਰ ਮੂਰਖ ਮਾਇਆ-ਵੇੜ੍ਹਿਆ ਮਨੁੱਖ (ਇਸ ਦਿੱਸਦੇ ਪਿਆਰ ਵਿਚ) ਲੱਗ ਕੇ ਖ਼ੁਆਰ ਹੋ ਕੇ ਆਤਮਕ ਮੌਤ ਸਹੇੜਦਾ ਹੈ
ساکتُموُڑُلگےپچِمُئِئو॥੨॥
مگر نا لاق منکر مادہ پرست اس میں ملوچ ہوکر ذلیل و کوار ہوتا ہے

ਮੋਹਨ ਨਾਮੁ ਸਦਾ ਰਵਿ ਰਹਿਓ ॥
mohan naam sadaa rav rahi-o.
The Name of the Fascinating God is all-pervading forever,
ਮੋਹਨ-ਪ੍ਰਭੂ ਦਾ ਨਾਮ, ਜੋ ਸਦਾ ਹਰ ਥਾਂ ਵਿਆਪ ਰਿਹਾ ਹੈ,
موہننامُسدارۄِرہِئو॥
اور دل لبھانے والا نام سچ حق و حقیقت جو ہر جگہ ہے

ਕੋਟਿ ਮਧੇ ਕਿਨੈ ਗੁਰਮੁਖਿ ਲਹਿਓ ॥੩॥
kot maDhay kinai gurmukh lahi-o. ||3||
but only a rare Guru’s follower, among the millions, have realized Him.
ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪ੍ਰਾਪਤ ਕੀਤਾ ਹੈ l
کوٹِمدھےکِنےَگُرمُکھِلہِئو॥੩॥
کسی نے ہی مرشد کے وسیلے سے حاصل کی اہے ۔

ਹਰਿ ਸੰਤਨ ਕਰਿ ਨਮੋ ਨਮੋ ॥
har santan kar namo namo.
Always bow to the devotees of God with deep respect,
ਪਰਮਾਤਮਾ ਦੇ ਸੇਵਕ ਸੰਤ ਜਨਾਂ ਨੂੰ ਸਦਾ ਸਦਾ ਨਮਸਕਾਰ ਕਰਦਾ ਰਹੁ,
ہرِسنّتنکرِنمونمو॥
الہٰی عابدون خدا رسدہ پاکدامنوں سنتوں کے بطور تعظیم و آداب جھکو اور اداب بجا لا ؤ ۔

ਨਉ ਨਿਧਿ ਪਾਵਹਿ ਅਤੁਲੁ ਸੁਖੋ ॥੪॥
na-o niDh paavahi atul sukho. ||4||
you will obtain infinite peace and God’s Name, which is like all the nine treasures of wealth.
ਤੂੰ ਬੇਅੰਤ ਸੁਖ ਪਾਏਂਗਾ, ਤੈਨੂੰ ਉਹ ਨਾਮ ਮਿਲ ਜਾਏਗਾ ਜੋ, ਮਾਨੋ, ਧਰਤੀ ਦੇ ਨੌ ਹੀ ਖ਼ਜ਼ਾਨੇ ਹੈ l
نءُنِدھِپاۄہِاتُلُسُکھو॥੪॥
اس سے دنیا کے تمام خزانے اور سکھ ملیگا (4

ਨੈਨ ਅਲੋਵਉ ਸਾਧ ਜਨੋ ॥
nain alova-o saaDh jano.
O’ saintly people , with your eyes behold the sight of God everywhere.
ਹੇ ਸਾਧ ਜਨੋ! (ਮੇਰੀ ਤਾਂ ਇਹੀ ਅਰਦਾਸ ਹੈ ਕਿ) ਮੈਂ ਆਪਣੀਆਂ ਅੱਖਾਂ ਨਾਲ (ਉਹਨਾਂ ਦਾ) ਦਰਸਨ ਕਰਦਾ ਰਹਾਂ (ਜੋ ਨਾਮ ਜਪਦੇ ਹਨ।)
نیَنالوۄءُسادھجنو॥
آنکھوں سے پاک دامنوں کا دیدارکیجیئے

ਹਿਰਦੈ ਗਾਵਹੁ ਨਾਮ ਨਿਧੋ ॥੫॥
hirdai gaavhu naam niDho. ||5||
and keep singing the praises of God which is the treasure of Naam.
ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਗਾਂਦੇ ਰਹੋ ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ l
ہِردےَگاۄہُنامنِدھو॥੫॥
اور دل سے الہٰی حمدوثناہ اور صفت صلاھ کرؤ نام ہی کزانے ہے (5

ਕਾਮ ਕ੍ਰੋਧ ਲੋਭੁ ਮੋਹੁ ਤਜੋ ॥
kaam kroDh lobh moh tajo.
Abandon from your mind lust, anger, greed and emotional attachment,
ਆਪਣੇ ਮਨ ਵਿਚੋਂ ਕਾਮ, ਕ੍ਰੋਧ, ਲੋਭ ਤੇ ਮੋਹ ਦੂਰ ਕਰੋ।
کامک٘رودھلوبھُموہُتجو॥
شہوت۔ غصہ ۔لالچ اور دنیاویدولت کی محبت

ਜਨਮ ਮਰਨ ਦੁਹੁ ਤੇ ਰਹਿਓ ॥੬॥
janam maran duhu tay rahi-o. ||6||
and thus escape the suffering from both, birth and death.
ਇਸ ਤਰ੍ਹਾਂ ਜੰਮਣ ਤੇ ਮਰਣ ਦੁਹਾ ਤੇ ਖਲਾਸੀ ਪਾ ਜਾ।
جنممرندُہُتےرہِئو॥੬॥
چھوڑ تناسخ سے نجات پاو گے (6)

ਦੂਖੁ ਅੰਧੇਰਾ ਘਰ ਤੇ ਮਿਟਿਓ ॥
dookh anDhayraa ghar tay miti-o.
Sorrow and darkness of ignorance departs from the heart,
ਉਸ ਦੇ ਹਿਰਦੇ-ਘਰ ਵਿਚੋਂ ਦੁਖ ਤੇ ਹਨੇਰਾ ਮਿਟ ਜਾਂਦਾ ਹੈ,
دوُکھُانّدھیراگھرتےمِٹِئو॥
عذاب اور لا علمی اور جہالت کا فور ہوجاتی ہے

ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ ॥੭॥
gur gi-aan darirhaa-i-o deep bali-o. ||7||
in which the Guru implants spiritual wisdom and illuminates it with the light of divine knowledge. (7).
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪੱਕੀ ਕਰ ਦਿੱਤੀ। ਉਸ ਦੇ ਅੰਦਰ (ਆਤਮਕ ਸੂਝ ਦਾ) ਦੀਵਾ ਜਗ ਪੈਂਦਾ ਹੈ
گُرِگِیانُد٘رِڑائِئودیِپبلِئو॥੭॥
جب سبقمرشد علم کا چراغ روشن ہوجاتا ہے

ਜਿਨਿ ਸੇਵਿਆ ਸੋ ਪਾਰਿ ਪਰਿਓ ॥
jin sayvi-aa so paar pari-o.
Whoever has remembered God with love and devotion, has crossed over theworldly ocean of vices.
ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।
جِنِسیۄِیاسوپارِپرِئو॥
۔ تو جس نے خدا کی عبادت و خدمت کی کامیابی ہوا

ਜਨ ਨਾਨਕ ਗੁਰਮੁਖਿ ਜਗਤੁ ਤਰਿਓ ॥੮॥੧॥੧੩॥
jan naanak gurmukh jagat tari-o. ||8||1||13||
O’ Nanak, the Guru’s follower has crossed over the worldly ocean of vices. 8-1-13
ਹੇ ਦਾਸ ਨਾਨਕ! ਗੁਰੂ ਦੀ ਸਰਨ ਪੈ ਕੇ ਜਗਤ (ਸੰਸਾਰ-ਸਮੁੰਦਰ ਨੂੰ) ਤਰ ਜਾਂਦਾ ਹੈ l
جننانکگُرمُکھِجگتُترِئو
اے خادم نانک مرشد کے وسیلے سے ایک عالم نے کامیابی پائی

ਮਹਲਾ ੫ ਗਉੜੀ ॥
mehlaa 5 ga-orhee.
Raag Gauree, Fifth Guru:
مہلا੫گئُڑیِ॥

ਹਰਿ ਹਰਿ ਗੁਰੁ ਗੁਰੁ ਕਰਤ ਭਰਮ ਗਏ ॥
har har gur gur karat bharam ga-ay.
By always remembering God and Guru, all my doubts have been dispelled,
ਪਰਮਾਤਮਾ ਦਾ ਨਾਮ ਸਿਮਰਦਿਆਂ, ਗੁਰੂ ਗੁਰੂ ਕਰਦਿਆਂ ਮੇਰੇ ਮਨ ਦੀਆਂ ਸਾਰੀਆਂ ਭਟਕਣਾਂ ਦੂਰ ਹੋ ਗਈਆਂ ਹਨ,
ہرِہرِگُرگُرکرتبھرمگۓ॥
خدا خدا اور مرشد کی یاد سے میرے تمام وہم وگمان دور ہوگئے

ਮੇਰੈ ਮਨਿ ਸਭਿ ਸੁਖ ਪਾਇਓ ॥੧॥ ਰਹਾਉ ॥
mayrai man sabh sukh paa-i-o. ||1|| rahaa-o.
and my mind has obtained all comforts and peace.
ਤੇ ਮੇਰੇ ਮਨ ਨੇ ਸਾਰੇ ਹੀ ਸੁਖ ਪ੍ਰਾਪਤ ਕਰ ਲਏ ਹਨ l
میرےَمنِسبھِسُکھپائِئو॥੧॥رہاءُ॥
۔ اور دل کو تسکین اور آرام حاصل ہوا۔ رہاو۔

ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ ॥੧॥
balto jalto ta-uki-aa gur chandan seetlaa-i-o. ||1||
My mind was burning in the fire of vices, the Guru’s word worked like the sandalwood paste and it became cool and calm.
ਮਨ ਵਿਕਾਰਾਂ ਵਿਚ ਸੜ ਰਿਹਾ ਸੀ, ਗੁਰੂ ਦਾ ਸ਼ਬਦ-ਚੰਦਨ ਘਸਾ ਕੇ ਇਸ ਤੇ ਛਿਣਕਿਆ ਤਾਂ ਇਹ ਮਨ ਠੰਢਾ-ਠਾਰ ਹੋ ਗਿਆ
بلتوجلتوتئُکِیاگُرچنّدنُسیِتلائِئو॥੧॥
بدکاریوں اور گناہوں میں جل رہے دل پر سبق مرشد جو چندن جیسا ہے ۔ کے اثرات سے دلنے ٹھنڈک محسوس کی (1)

ਅਗਿਆਨ ਅੰਧੇਰਾ ਮਿਟਿ ਗਇਆ ਗੁਰ ਗਿਆਨੁ ਦੀਪਾਇਓ ॥੨॥
agi-aan anDhayraa mit ga-i-aa gur gi-aan deepaa-i-o. ||2||
When the Guru illuminated my mind with the divine knowledge, the darkness of ignorance was removed.
ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ (ਮਨ ਵਿਚ) ਰੌਸ਼ਨ ਹੋਇਆ ਤਾਂ (ਮਨ ਵਿਚੋਂ) ਅਗਿਆਨ ਦਾ ਹਨੇਰਾ ਦੂਰ ਹੋ ਗਿਆ l
اگِیانانّدھیرامِٹِگئِیاگُرگِیانُدیِپائِئو॥੨॥
لا علمی اور جہالت مٹی اور سبق مرشد سے علم کا چراغ روشن ہوا (2)

ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ ॥੩॥
paavak saagar gahro char santan naav taraa-i-o. ||3||
And I swam across the deep and fiery world ocean of vices by following the Guru’s teachings.
ਇਹ ਡੂੰਘਾ ਸੰਸਾਰ-ਸਮੁੰਦਰ (ਵਿਕਾਰਾਂ ਦੀ ਤਪਸ਼ ਨਾਲ) ਅੱਗ (ਹੀ ਅੱਗ ਬਣਿਆ ਪਿਆ ਸੀ) ਮੈਂ ਸਾਧ-ਸੰਗਤਿ-ਬੇੜੀ ਵਿਚ ਚੜ੍ਹ ਕੇ ਇਸ ਤੋਂ ਪਾਰ ਲੰਘ ਆਇਆ ਹਾਂ
پاۄکُساگرُگہروچرِسنّتنناۄترائِئو॥੩॥
۔ پاوک ۔ آگ
اور آگ کے گہرے سمندر سےسنتو کی کشتی پر چڑھ کر پار ہوئے ۔

ਨਾ ਹਮ ਕਰਮ ਨ ਧਰਮ ਸੁਚ ਪ੍ਰਭਿ ਗਹਿ ਭੁਜਾ ਆਪਾਇਓ ॥੪॥
naa ham karam na Dharam such parabh geh bhujaa aapaa-i-o. ||4||
I did not have the merits of any good deeds, rituals, or purification of mind, even then by His grace God made me His own.
ਮੇਰੇ ਪਾਸ ਨਾਹ ਕੋਈ ਕਰਮ ਨਾਹ ਧਰਮ ਨਾਹ ਪਵਿਤ੍ਰਤਾ ਸੀ, ਪ੍ਰਭੂ ਨੇ ਮੇਰੀ ਬਾਂਹ ਫੜ ਕੇ ਮੈਨੂੰ ਆਪਣਾਬਣਾ ਲਿਆ ਹੈ l
ناہمکرمندھرمسُچپ٘ربھگہِبھُجاآپائِئو॥੪॥
یہ عالم خو دنیاوی دولت کی محبت بدکاریوں اور خواہشات کی آگ میں ملوچ ہے ۔ اور سینے سلگ رہے ہیں۔

ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ ॥੫॥
bha-o khandan dukh bhanjno bhagat vachhal har naa-i-o. ||5||
O’ my friends, the Name ofGod, the lover of His devotees, is the destroyer of fear and dispeller of all miseries. (5)
(ਹੇ ਭਾਈ!)ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਉਹ ਨਾਮ ਜੋ ਹਰੇਕ ਕਿਸਮ ਦਾ ਡਰ ਤੇ ਦੁੱਖ ਨਾਸ ਕਰਨ ਦੇ ਸਮਰੱਥ ਹੈ l
بھءُکھنّڈنُدُکھبھنّجنوبھگتِۄچھلہرِنائِئو॥੫॥
بھو کھنڈنو۔ خوف مٹانے والا ۔ دکھ بھنجو۔ عذاب دور کر نے والا۔ بھت و چھل۔ عابدوں کا پیارا ۔ ہر ناہو۔ الہینام سچ و حقیقت (5)
سبق مرشد اور پاکدامن خرارسیدہ سنتوں کے صحبت و قربت سے زندگی کا حقیقی مقصد کا پتہ چلتا ہے

ਅਨਾਥਹ ਨਾਥ ਕ੍ਰਿਪਾਲ ਦੀਨ ਸੰਮ੍ਰਿਥ ਸੰਤ ਓਟਾਇਓ ॥੬॥
anaathah naath kirpaal deen sammrith sant otaa-i-o. ||6||
O’ the support of the support-less, beneficent to the meek, and the all-powerful, and refuge of the saints. (6)
ਹੇ ਅਨਾਥਾਂ ਦੇ ਨਾਥ! ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਭ ਤਾਕਤਾਂ ਦੇ ਮਾਲਕ ਸੰਤਾਂ ਦੇ ਸਹਾਰੇ!
اناتھہناتھک٘رِپالدیِنسنّم٘رِتھسنّتاوٹائِئو॥੬॥
اناتھیہہ۔ بے مالک ۔ ناتھ ۔ مالک ۔ کرپال۔ مہربان۔ وہن ۔ غریب۔ سمرنتھ ۔ لائق ۔ طاقتوں سے مرقع ۔ طاقتوں والے ۔ اوٹائیو ۔ سہارا دیا (6)
۔ اس پر عمل کرکے زندگی کامیابی کے ساتھ گذرتی ہے (3)

ਨਿਰਗੁਨੀਆਰੇ ਕੀ ਬੇਨਤੀ ਦੇਹੁ ਦਰਸੁ ਹਰਿ ਰਾਇਓ ॥੭॥
nirgunee-aaray kee bayntee dayh daras har raa-i-o. ||7||
O’ Almighty God, this is the humble request of a person with no virtues. Please bless me with Your vision.
ਹੇ ਪ੍ਰਭੂ ਪਾਤਿਸ਼ਾਹ! ਮੇਰੀ ਗੁਣ-ਹੀਨ ਦੀ ਬੇਨਤੀ ਸੁਣ, ਮੈਨੂੰ ਆਪਣਾ ਦਰਸਨ ਦੇਹ l
نِرگُنیِیارےکیِبینتیِدیہُدرسُہرِرائِئو॥੭॥
نرگنیارے ۔ بے اوصاف ۔ ہر رائیو ۔ شہنشاہ خدا (7)
جب نہ نیک اعمال ہوں نہ نہ فرض شناسی نہ پاکیزگی اس کے باوجود مجھے بازو سے پکڑ کر اپنا خادم بنالیا (4)

ਨਾਨਕ ਸਰਨਿ ਤੁਹਾਰੀ ਠਾਕੁਰ ਸੇਵਕੁ ਦੁਆਰੈ ਆਇਓ ॥੮॥੨॥੧੪॥
naanak saran tuhaaree thaakur sayvak du-aarai aa-i-o. ||8||2||14||
O’ Master, Your humble devotee Nanak has come to Your refuge. (8-2-14)
ਹੇ ਨਾਨਕ! (ਅਰਦਾਸ ਕਰ, ਤੇ ਆਖ-) ਹੇ ਠਾਕੁਰ! ਮੈਂ ਤੇਰਾ ਸੇਵਕ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆਇਆ ਹਾਂ
نانکسرنِتُہاریِٹھاکُرسیۄکُدُیارےآئِئو
ٹھاکر ۔ ۔ آقا۔ سیوک ۔ خادم۔
اے آقا خادم نانک تیرے در پر تیری پناہ آئیا ہے ۔

error: Content is protected !!