Urdu-Raw-Page-410

ਅਲਖ ਅਭੇਵੀਐ ਹਾਂ ॥
alakh abhayvee-ai haaN.
He, who is unfathomable and incomprehensible.
ਜਿਸ ਦਾ ਸਹੀ-ਸਰੂਪ ਦੱਸਿਆ ਨਹੀਂ ਜਾ ਸਕਦਾ ਤੇ ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ।
الکھابھیۄیِئےَہاں॥
الکھ ۔جس کا حساب نہ ہوسکے۔ بھویئے ۔ جس کا راز معلوم نہ ہو سکے ۔
جو حساب کتاب سے باہر ہے جو ایک راز ہے جسے معلوم نہیں کیا جاسکتا ہے ۔

ਤਾਂ ਸਿਉ ਪ੍ਰੀਤਿ ਕਰਿ ਹਾਂ ॥
taaN si-o pareet kar haaN.
Enshrine love for that God,
ਉਸ ਪਰਮਾਤਮਾ ਨਾਲ ਪਿਆਰ ਪਾ,
تاںسِءُپ٘ریِتِکرِہاں॥
تاسیؤ۔ اُس سے ۔ ۔ پریت۔ پریم۔ ونس مٹنا۔
اُسےپیار کیجئے ۔

ਬਿਨਸਿ ਨ ਜਾਇ ਮਰਿ ਹਾਂ ॥
binas na jaa-ay mar haaN.
who does not perish and who never dies or takes birth
ਜੇਹੜਾਕਦੇ ਨਾਸ ਨਹੀਂ ਹੁੰਦਾਜੋ ਨਾਹ ਜੰਮਦਾ ਹੈ ਤੇ ਨਾਹ ਮਰਦਾ ਹੈ।
بِنسِنجاءِمرِہاں॥
جو کبھی مٹتا نہیں جو نہ پیدا ہوتا ہے نہ اُسے موت ہے

ਗੁਰ ਤੇ ਜਾਨਿਆ ਹਾਂ ॥
gur tay jaani-aa haaN.
One who has realized that Godthrough the Guru’s teachings,
ਜਿਸ ਮਨੁੱਖ ਨੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ,
گُرتےجانِیاہاں॥
گرتے جانیا۔ مرشد سے سمجھ آئی ۔
اس کی بابت مرشد سمجھاتا ہے

ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥
naanak man maani-aa mayray manaa. ||2||3||159||
Nanak says, O’ my mind that person remains satisfied by always remembering Him. ||2||3||159||
ਨਾਨਕ! ਆਖਦਾ ਹੈ,ਹੇ ਮੇਰੇ ਮਨ! ਉਸ ਦਾ ਮਨ ਸਦਾ (ਉਸ ਦੀ ਯਾਦ ਵਿਚ) ਗਿੱਝ ਜਾਂਦਾ ਹੈ ॥੨॥੩॥੧੫੯॥
نانکمنُمانِیامیرےمنا॥੨॥੩॥੧੫੯॥
من مانیا۔ یقین ہوا۔
اے نانک بتادے ۔ کہ اے دل اس دل کو یقین ہو جاتا ہے

ਆਸਾਵਰੀ ਮਹਲਾ ੫ ॥
aasaavaree mehlaa 5.
Raag Aasaavaree, Fifth Guru:
آساۄریِمہلا੫॥

ਏਕਾ ਓਟ ਗਹੁ ਹਾਂ ॥
aykaa ot gahu haaN.
Graspthe Support of the One (God).
ਹੇ ਮੇਰੇ ਮਨ! ਇਕ ਪਰਮਾਤਮਾ ਦਾ ਪੱਲਾ ਫੜ,
ایکااوٹگہُہاں॥
ایکاوٹ ۔ ایک ہی آسرا۔ گہہ۔پکڑنا۔
اے دل واحد خدا کا دامن پکڑ۔

ਗੁਰ ਕਾ ਸਬਦੁ ਕਹੁ ਹਾਂ ॥
gur kaa sabad kaho haaN.
Always keep reciting the Guru’s divine word.
ਸਦਾ ਗੁਰੂ ਦੀ ਬਾਣੀ ਉਚਾਰਦਾ ਰਹੁ।
گُرکاسبدُکہُہاں॥
سبد۔ سبق ۔ کلام واعظ نصیحت آگیا ۔ فرمان۔ حکم ۔
ہمیشہ کلام مرشد کہہ۔

ਆਗਿਆ ਸਤਿ ਸਹੁ ਹਾਂ ॥
aagi-aa sat saho haaN.
Submit to God’s command and obey it cheerfully.
ਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਕਰ ਕੇ ਮੰਨ।
آگِیاستِسہُہاں॥
ست سچ ۔ تابعداری۔ منظور۔ سہہ۔ ماننا۔
الہٰی رضا میں راضی رہو۔

ਮਨਹਿ ਨਿਧਾਨੁ ਲਹੁ ਹਾਂ ॥
maneh niDhaan lahu haaN.
Realize God, the treasure of all virtues, within your heart.
ਆਪਣੇ ਮਨ ਵਿਚ ਵੱਸਦੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲੈ।
منہِنِدھانُلہُہاں॥
منیہہ۔ من میں۔ ندھان۔ خزانہ ۔
دل میں تمام اوصاف کے خزانے کی تلاش کر۔

ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥
sukheh samaa-ee-ai mayray manaa. ||1|| rahaa-o.
O’ my mind, this is how one can enjoy celestial peace.||1||pause||
ਹੇ ਮੇਰੇ ਮਨ! (ਇਸ ਤਰ੍ਹਾਂ ਸਦਾ) ਆਤਮਕ ਆਨੰਦ ਵਿਚ ਲੀਨ ਰਹੀਦਾ ਹੈ ॥੧॥ ਰਹਾਉ ॥
سُکھہِسمائیِئےَمیرےمنا॥੧॥رہاءُ॥
سمایئے ۔ پایئے (1)رہاؤ
اے دل اسی طرح سے روحانی سکون ملتا ہے(1) رہاؤ

ਜੀਵਤ ਜੋ ਮਰੈ ਹਾਂ ॥
jeevat jo marai haaN.
The one who remains detached from Maya while performing one’s worldly duties,
ਜੇਹੜਾ ਮਨੁੱਖ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ,
جیِۄتجومرےَہاں॥
جیوت ۔ زندہ ہوتے ہوئے ۔ میرے ۔ اپنے آپ کو مردے ۔ کے برابر سمجھے ۔ مراد دنیاوی خواہشات پر قابو پالے ۔
جو زندہ ہوتے ہوئے دنیاوی جھملیوں سے آزاد ہو جاتا ہے گھریلو زندگی بسر کرتے ہوئے دنیاوی خواہشات ختم کر لیتا ہے

ਦੁਤਰੁ ਸੋ ਤਰੈ ਹਾਂ ॥
dutar so tarai haaN.
crosses over the terrifying world-ocean of vices.
ਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ,
دُترُسوترےَہاں॥
دتر نہ تیرئے جانے والے ۔ تیرئے پار ہو۔
وہ اس دنیاوی زندگی کے سمندر سے کامیابی سے عبور کر لیتا ہے مراد وہ اپنی زندگی کامیاب بنا لیتا ہے ۔ جو نہایت دشوار ہے ۔

ਸਭ ਕੀ ਰੇਨੁ ਹੋਇ ਹਾਂ
sabh kee rayn ho-ay haaN.
Such a person becomes so humble, as if he has become the dust of the feet of all,
ਉਹ ਮਨੁੱਖ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ
سبھکیِرینُہوءِہاں॥
رین ۔ دھول۔ اپنے آپ کو سمجھتے سب سے نیچا۔
وہ سب کے پاؤں کی دھول سمجھتا ہے ۔

ਨਿਰਭਉ ਕਹਉ ਸੋਇ ਹਾਂ ॥
nirbha-o kaha-o so-ay haaN.
If I keep singing the praises of the fearless God,
ਜੇ ਮੈਂ ਭੀ ਉਸ ਨਿਰਭਉ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਾਂ,
نِربھءُکہءُسوءِہاں॥
نربھوؤ۔ بیخوف ۔
آپ کو وہ بیخوفہو جاتا ہے ۔

ਮਿਟੇ ਅੰਦੇਸਿਆ ਹਾਂ ॥
mitay andaysi-aa haaN.
then all my anxieties would be removed.
ਤਾਂ ਮੇਰੇ ਸਾਰੇ ਚਿੰਤਾ ਫ਼ਿਕਰ ਮਿਟ ਜਾਣਗੇ।
مِٹےانّدیسِیاہاں॥
اندیسیا ۔ خوف ۔ ڈر۔
اس کے تمام خوف مٹ جاتے ہیں ۔

ਸੰਤ ਉਪਦੇਸਿਆ ਮੇਰੇ ਮਨਾ ॥੧॥
sant updaysi-aa mayray manaa. ||1||
O’ my mind, may you be blessed with such teaching of the true Guru.||1||
ਹੇ ਮੇਰੇ ਮਨ! (ਆਖ!) ਤੈਨੂੰ ਸਤਿਗੁਰੂ ਦੀ ਇਹ ਸਿੱਖਿਆ ਪ੍ਰਾਪਤ ਹੋ ਜਾਵੇ ॥੧॥
سنّتاُپدیسِیامیرےمنا॥੧॥
سنت اُپدیسیا۔ واعظ سنت۔ (1)
خدا رسیدہ پاکدامن (سنت) کی پندو واعظ (1)

ਜਿਸੁ ਜਨ ਨਾਮ ਸੁਖੁ ਹਾਂ ॥
jis jan naam sukh haaN.
That person, who attains bliss by meditating on Naam,
ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ,
جِسُجننامسُکھُہاں॥
جس جن۔ جس انسان ۔ نام سکھ ۔ الہٰی نام سے سکھ محسوس ہوتا ہے ۔
جسےالہٰی نام یعنی سچ اور حقیقت سے سکون اور خوشی حآصل ہو

ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥
tis nikat na kaday dukh haaN.
no sorrow ever comes near him.
ਕਦੇ ਕੋਈ ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ।
تِسُنِکٹِنکدےدُکھُہاں॥
نکٹ۔ نزدیک ۔
اس کے نزدیک کسی قسم کوئی عذاب نزدیک نہیں پھٹکتا ۔

ਜੋ ਹਰਿ ਹਰਿ ਜਸੁ ਸੁਨੇ ਹਾਂ ॥
jo har har jas sunay haaN.
One who always listens to the Praises of God,
ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਸੁਣਦਾ ਰਹਿੰਦਾ ਹੈ,
جوہرِہرِجسُسُنےہاں॥
ہر جس۔ الہٰی صفت صلاح سے ۔ ادب کرئے ۔
اور جو الہٰی صفت صلاح سماعت کرتا ہے

ਸਭੁ ਕੋ ਤਿਸੁ ਮੰਨੇ ਹਾਂ ॥
sabh ko tis mannay haaN.
is obeyed and honored by everyone.
ਹਰੇਕ ਮਨੁੱਖ ਉਸ ਦਾ ਆਦਰ-ਸਤਕਾਰ ਕਰਦਾ ਹੈ।
سبھُکوتِسُمنّنےہاں॥
اور اس پر یقین لاکر عمل کرتا ہے ۔ تمام اسے آداب دیتے ہیں تعظیم کرتے ہیں۔

ਸਫਲੁ ਸੁ ਆਇਆ ਹਾਂ ॥ ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥
safal so aa-i-aa haaN. naanak parabh bhaa-i-aa mayray manaa. ||2||4||160||
O’ my mind, fruitful is the advent of such a person in this world, who has become pleasing to God.||2||4||160||
ਹੇ ਨਾਨਕ! (ਆਖ-) ਹੇ ਮੇਰੇ ਮਨ! ਜਗਤ ਵਿਚ ਜੰਮਿਆ ਹੋਇਆ ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਹੈ ,ਜੇਹੜਾ ਪਰਮਾਤਮਾ ਨੂੰ ਪਿਆਰਾ ਲੱਗ ਗਿਆ ਹੈ ॥੨॥੪॥੧੬੦॥
سپھلُسُآئِیاہاں॥ نانکپ٘ربھبھائِیامیرےمنا॥੨॥੪॥੧੬੦॥
سپھل۔ کامیاب ۔ پربھ بھایئیا ۔ خدا کا پیارا۔
اے نانک ۔ اے دل اس کا اس دنیا میں پیدا ہونا کامیاب ہے ۔ جس نے الہٰی پیار پا لیا اُسی کی زندگی کامیاب زندگی ہے

ਆਸਾਵਰੀ ਮਹਲਾ ੫ ॥
aasaavaree mehlaa 5.
Raag Aasaavaree, Fifth Guru:
آساۄریِمہلا੫॥

ਮਿਲਿ ਹਰਿ ਜਸੁ ਗਾਈਐ ਹਾਂ ॥
mil har jas gaa-ee-ai haaN.
Meeting together, let us sing the Praises of God,
ਆਓ ਆਪਾਂ ਮਿਲ ਕੇ ਵਾਹਿਗੁਰੂ ਦੀ ਕੀਰਤੀ ਗਾਇਨ ਕਰੀਏ,
مِلِہرِجسُگائیِئےَہاں॥
ہر جس۔ الہٰی صفت صلاح
مل کر الہٰی صفت صلاح کرنی چاہیے ۔

ਪਰਮ ਪਦੁ ਪਾਈਐ ਹਾਂ ॥
param pad paa-ee-ai haaN.
and attain the supreme spiritual status.
ਅਤੇਆਤਮਕ ਜੀਵਨ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰੀਏ,
پرمپدُپائیِئےَہاں॥
پرم ۔ پد۔ بلند رتبہ ۔
اس سے بلند ررتبہ ملتا ہے ۔

ਉਆ ਰਸ ਜੋ ਬਿਧੇ ਹਾਂ ॥
u-aa ras jo biDhay haaN.
One who starts to relish the praises of God
ਜਿਹੜਾ ਮਨੁੱਖ (ਸਿਫ਼ਤ-ਸਾਲਾਹ ਦੇ) ਉਸ ਸੁਆਦ ਵਿਚ ਵਿੱਝ ਜਾਂਦਾ ਹੈ,
اُیارسجوبِدھےہاں॥
اوآرس۔ اُس لطف و لذت میں۔ بدھے ۔ شوقتین ۔
جسے اسکا لطف آنے لگتا ہے ۔

ਤਾ ਕਉ ਸਗਲ ਸਿਧੇ ਹਾਂ ॥
taa ka-o sagal siDhay haaN.
attains all the miraculous powers of the Siddhas.
ਉਸ ਨੂੰਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ।
تاکءُسگلسِدھےہاں॥
تاکوؤ۔ اُسے ۔ سگل سارے۔ سدھے سدھیاں۔ طاقتیں۔ جاگیا۔ بیدار۔ ہوشیار۔
اس میں تمام روحانی ہوجاتی ہیں ۔

ਅਨਦਿਨੁ ਜਾਗਿਆ ਹਾਂ ॥
an-din jaagi-aa haaN.
He who always remains awake and alert to the worldly allurements;
ਜੋ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ(ਜਿਹੜਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ),
اندِنُجاگِیاہاں॥
بیدار وہوشیار رہتا ہے

ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥
naanak badbhaagi-aa mayray manaa. ||1|| rahaa-o.
Nanak says, O’ my mind, that person is very fortunate. ||1||pause||
ਹੇ ਨਾਨਕ! (ਆਖ-) ਹੇ ਮੇਰੇ ਮਨ! ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ ॥੧॥ ਰਹਾਉ ॥
نانکبڈبھاگِیامیرےمنا॥੧॥رہاءُ॥
وڈبھاگیا۔ بلند قسمت (1)رہاؤ۔
اےنانک وہ بلند قیمت ہو جاتا ہے اور

ਸੰਤ ਪਗ ਧੋਈਐ ਹਾਂ ॥ ਦੁਰਮਤਿ ਖੋਈਐ ਹਾਂ ॥
sant pag Dho-ee-ai haaN.durmat kho-ee-ai haaN.
Evil intellect goes away by performing humble services of the Saints
ਸੰਤ ਜਨਾਂ ਦੇ ਚਰਨ ਧੋਣ ਨਾਲ, ਮਨ ਦੀ ਖੋਟੀ ਮਤਿ ਦੂਰ ਹੋ ਜਾਂਦੀ ਹੈ।
سنّتپگدھوئیِئےَہاں॥دُرمتِکھوئیِئےَہاں॥
پگ پاؤں ۔ درمت ۔ بد عقلی ۔
مرشد کی خدمت کرنی چاہیے۔ اور بد عقلی مٹا دینی چاہیے

ਦਾਸਹ ਰੇਨੁ ਹੋਇ ਹਾਂ ॥ ਬਿਆਪੈ ਦੁਖੁ ਨ ਕੋਇ ਹਾਂ ॥
daasah rayn ho-ay haaN. bi-aapai dukh na ko-ay haaN.
No sorrows would afflict us by becoming the humble servants of God’s devotees.
ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਬਣਿਆ ਰਹੁ। ,ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।
داسہرینُہوءِہاں॥بِیاپےَدُکھُنکوءِہاں॥
داساں ۔ خادموں ۔ رین ۔ دھول ۔دیاپے ۔ دباؤ نہیں۔ آتا ۔
خادموں کید ھول ہو جائے ۔ اسے کوئی عذاب برداشت نہیں کرنا پڑتا۔

ਭਗਤਾਂ ਸਰਨਿ ਪਰੁ ਹਾਂ ॥ ਜਨਮਿ ਨ ਕਦੇ ਮਰੁ ਹਾਂ ॥
bhagtaaN saran par haaN. janam na kaday mar haaN.
Cycles of birth and death end by seeking the refuge of God’s devotees.
ਭਗਤ-ਜਨਾਂ ਦੀ ਸਰਨੀਂ ਪਿਆ ਰਹੁ। ਜਨਮ ਮਰਨ ਦਾ ਗੇੜ ਨਹੀਂ ਰਹੇਗਾ।
بھگتاںسرنِپرُہاں॥جنمِنکدےمرُہاں॥
سرن پناہ۔ جنم نہ کدے سدے ہاں۔ تناسخ میں نہیں پڑتے ۔
خادمان خدا کی پناہ لو۔ اس سے تناسخ میں نہیں پڑنا پڑتا۔

ਅਸਥਿਰੁ ਸੇ ਭਏ ਹਾਂ ॥ਹਰਿ ਹਰਿ ਜਿਨ੍ਹ੍ਹ ਜਪਿ ਲਏ ਮੇਰੇ ਮਨਾ ॥੧॥
asthir say bha-ay haaN.har har jinH jap la-ay mayray manaa. ||1||
O’ my mind, those who always meditate on God’s Name, their life becomes spiritually stable. ||1||
ਹੇ ਮੇਰੇ ਮਨ! ਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਅਡੋਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੧॥
استھِرُسےبھۓہاں॥ہرِہرِجِن٘ہ٘ہجپِلۓمیرےمنا॥੧॥
ستھر۔ مستقل مزاج
انسان مستقل مزاج ہو جاتا ہے ۔ اے دل خدا کو یاد کر۔

ਸਾਜਨੁ ਮੀਤੁ ਤੂੰ ਹਾਂ ॥
saajan meet tooN haaN.
O’ God, you are my best friend.
ਹੇ ਮੇਰੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਮਿੱਤਰ ਹੈਂ,
ساجنُمیِتُتوُنّہاں॥
ساجن میت، دوست۔
اےخدا تو ہی دوست ہے ۔

ਨਾਮੁ ਦ੍ਰਿੜਾਇ ਮੂੰ ਹਾਂ ॥
naam drirh-aa-ay mooN haaN.
Please make me firmly realize Your Name within my heart.
ਮੈਨੂੰ (ਮੇਰੇ ਹਿਰਦੇ ਵਿਚ ਆਪਣਾ) ਨਾਮ ਪੱਕਾ ਕਰ ਕੇ ਟਿਕਾ ਦੇਹ।
نامُد٘رِڑاءِموُنّہاں॥
درڑائے ۔ مکمل یاد کر۔ یادداشت بنا۔
مجھے حقیقت اور سچ مکمل طور پر یاد کرادے ۔

ਤਿਸੁ ਬਿਨੁ ਨਾਹਿ ਕੋਇ ਹਾਂ ॥ ਮਨਹਿ ਅਰਾਧਿ ਸੋਇ ਹਾਂ ॥
tis bin naahi ko-ay haaN. maneh araaDh so-ay haaN.
Always keep meditating on that God, without whom there is no other real friend.
ਸਦਾ ਉਸ ਪ੍ਰਭੂ ਨੂੰ ਹੀ ਮਨ ਵਿੱਚ ਸਿਮਰਦਾ ਰਹੁ। ਜਿਸਤੋਂ ਬਿਨਾ ਹੋਰ ਕੋਈ (ਅਸਲ ਸੱਜਣ ਮਿੱਤਰ) ਨਹੀਂ ਹੈ,
تِسُبِنُناہِکوءِہاں॥منہِارادھِسوءِہاں॥
تس بن ۔ اس کے بغیر ارادھ بسا۔ سوئے ۔ اسے
اس کے بغیر کوئی دوسرا نہیں۔ ہمیشہ اسے یاد کرتے رہوں۔

ਨਿਮਖ ਨ ਵੀਸਰੈ ਹਾਂ ॥
nimakh na veesrai haaN.
We should not forget that God even for an instant,
ਉਸ (ਪਰਮਾਤਮਾ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ,
نِمکھنۄیِسرےَہاں॥
اور تھوڑی سی دیر کے لئے بھی نہ بھلاؤ۔

ਤਿਸੁ ਬਿਨੁ ਕਿਉ ਸਰੈ ਹਾਂ ॥
tis bin ki-o sarai haaN
without whom we can never live in peace
ਜਿਸ ਤੋਂ ਬਿਨਾ ਜੀਵਨ ਸੁਖੀ ਨਹੀਂ ਗੁਜ਼ਰਦਾ।
تِسُبِنُکِءُسرےَہاں॥
اس کے بغیر ضرورت پوری نہ ہوگی۔

ਗੁਰ ਕਉ ਕੁਰਬਾਨੁ ਜਾਉ ਹਾਂ ॥ ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥
gur ka-o kurbaan jaa-o haaN.naanak japay naa-o mayray manaa. ||2||5||161||
O’ my mind, I dedicate myself to the Guru by whose grace Nanak meditates on Naam. ||2||5||161||
ਹੇ ਮੇਰੇ ਮਨ, ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ ,ਜਿਸਦੀ ਕਿਰਪਾ ਨਾਲਨਾਨਕ ਨਾਮ ਜਪਦਾ ਹੈ ॥੨॥੫॥੧੬੧॥
گُرکءُکُربانُجاءُہاں॥نانکُجپےناءُمیرےمنا॥੨॥੫॥੧੬੧॥
مرشد پر قربان جاہیے ۔ اے نانک۔ میرا دل الہٰی نام یعنی سچ اورحقیقت کو یاد رکھے

ਆਸਾਵਰੀ ਮਹਲਾ ੫ ॥
aasaavaree mehlaa 5.
Raag Aasaavaree, Fifth Guru:
آساۄریِمہلا੫॥

ਕਾਰਨ ਕਰਨ ਤੂੰ ਹਾਂ ॥
kaaran karan tooN haaN.
O’ God, You are the Creator of the universe, the Cause of causes.
(ਹੇ ਪ੍ਰਭ!) ਤੂੰ ਸਾਰੇ ਜਗਤ ਦਾ ਰਚਨਹਾਰ ਹੈਂ,
کارنکرنتوُنّہاں॥
کرن۔ کرنے والا۔ کارن ۔ سبب۔ وسیلہ ۔
اے خدا تمام سبب اور وسیلے بنانے والا تو ہی ہے ۔

ਅਵਰੁ ਨਾ ਸੁਝੈ ਮੂੰ ਹਾਂ ॥
avar naa sujhai mooN haaN.
Except You, I cannot think of any other.
ਤੈਥੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਸੁੱਝਦਾ
اۄرُناسُجھےَموُنّہاں॥
اور ہر ۔ دیگر۔ دوسرا ۔
تیرے بغیر کوئی دوسرامیری سمجھ نہیں آتا۔

ਕਰਹਿ ਸੁ ਹੋਈਐ ਹਾਂ ॥
karahi so ho-ee-ai haaN.
Whatever You do, comes to pass.
ਜੋ ਕੁਝ ਤੂੰ ਕਰਦਾ ਹੈਂ ਉਹੀ (ਜਗਤ ਵਿਚ) ਵਰਤਦਾ ਹੈ।
کرہِسُہوئیِئےَہاں॥
جو تو کرتا ہے وہی ہوتا ہے ۔

ਸਹਜਿ ਸੁਖਿ ਸੋਈਐ ਹਾਂ ॥
sahj sukh so-ee-ai haaN.
By thinking like that, one sleeps in peace and poise.
ਉਹੀ ਮਨੁਖ ਆਤਮਕ ਅਡੋਲਤਾ ਵਿਚ ਆਨੰਦ ਵਿਚ ਲੀਨ ਰਹਿ ਸਕੀਦਾ ਹੈ,
سہجِسُکھِسوئیِئےَہاں॥
سہجسکھ ۔ روحانی سکون و آرام ۔
سکون آرام ملتا ہے ۔

ਧੀਰਜ ਮਨਿ ਭਏ ਹਾਂ ॥ ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥
Dheeraj man bha-ay haaN. parabh kai dar pa-ay mayray manaa. ||1|| rahaa-o.
O’ My mind, if one seeks God’s refuge then his mind becomes calm. ||1||Pause||
ਹੇ ਮੇਰੇ ਮਨ! ( ਜੋ ਮਨੁਖ ਪਰਮਾਤਮਾ ਦੇ ਦਰ ਤੇ ਡਿੱਗ ਪਵੇ ਤਾਂ ਮਨ ਵਿਚ ਹੌਸਲਾ ਬੱਝ ਜਾਂਦਾ ਹੈ ॥੧॥ ਰਹਾਉ ॥
دھیِرجمنِبھۓہاں॥پ٘ربھکےَدرِپۓمیرےمنا॥੧॥رہاءُ॥
دھیرج۔ بھرؤسا ۔ پر بھ ۔ کے درالہٰی راہ (1)رہاؤ۔
اے دل یہ دل کو بھرؤسا اور یقین ہے الہٰی در پر پڑنے سے

ਸਾਧੂ ਸੰਗਮੇ ਹਾਂ ॥
saaDhoo sangmay haaN.
By joining the Company of the Saint-Guru,
ਗੁਰੂ ਦੀ ਸੰਗਤਿ ਵਿਚ ਰਿਹਾਂ,
سادھوُسنّگمےہاں॥
سادہو سنگمے ۔ پاکدامن کے ساتھی ۔
جب سے پاکدامنوں کی صحبت و قربت حآصل ہوئی ہے

ਪੂਰਨ ਸੰਜਮੇ ਹਾਂ ॥
pooran sanjmay haaN.
one learns how to keep all our senses under complete discipline.
ਉਹ ਜੁਗਤਿ ਪੂਰਨ ਤੌਰ ਤੇ ਆ ਜਾਂਦੀ ਹੈ।
پوُرنسنّجمےہاں॥
پورن مکمل ۔ سخمے ۔ ضبط۔ جب تے جس وقت سے ۔
نجات حاصل ہوگئی

ਜਬ ਤੇ ਛੁਟੇ ਆਪ ਹਾਂ ॥
jab tay chhutay aap haaN.
When one gets rid of self-conceit,
ਜਦੋਂ (ਮਨੁੱਖ ਦੇ ਅੰਦਰੋਂ) ਹਉਮੈ ਅਹੰਕਾਰ ਮੁੱਕ ਜਾਂਦਾ ਹੈ,
جبتےچھُٹےآپہاں॥
چھٹے ۔ نجات حاصل ہوئی ہے ۔
احساسات پر ضبط حاصل ہو گیا۔

ਤਬ ਤੇ ਮਿਟੇ ਤਾਪ ਹਾਂ ॥
tab tay mitay taap haaN.
then all his miseries end
ਉਸੇ ਵੇਲੇ ਤੋਂਉਸਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ।
تبتےمِٹےتاپہاں॥
تاپ۔ عذاب ۔
اس وقت سے عذاب مٹ گئےہیں

ਕਿਰਪਾ ਧਾਰੀਆ ਹਾਂ ॥ ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥
kirpaa Dhaaree-aa haaN. pat rakh banvaaree-aa mayray manaa. ||1||
O’ my mind, pray to God and say: O’ Master of the universe, bestow Your mercy and save my honor. ||1||
ਹੇ ਮੇਰੇ ਮਨ।ਪ੍ਰਭੂ-ਦਰ ਤੇ ਅਰਦਾਸ ਕਰ, ਹੇ ਜਗਤ ਦੇ ਮਾਲਕ-ਪ੍ਰਭੂ! ਮੇਰੇ ਉੱਤੇ ਮੇਹਰ ਕਰ, ਤੇ ਮੇਰੀ ਇੱਜ਼ਤ ਰੱਖ ॥੧॥
کِرپادھاریِیاہاں॥پتِرکھُبنۄاریِیامیرےمنا॥੧॥
کرپا دھاریا۔ مہربانی ہوئی ۔پت رکھ ۔ عزت رکھ۔ بنواریا۔ جنگلوں کے مالک ۔ خدا
اے خدا کرم و عنایت فرما۔ اور اے دل اے خدا عزت بچا۔

ਇਹੁ ਸੁਖੁ ਜਾਨੀਐ ਹਾਂ ॥ ਹਰਿ ਕਰੇ ਸੁ ਮਾਨੀਐ ਹਾਂ ॥
ih sukh jaanee-ai haaN.har karay so maanee-ai haaN.
We should understand that true peace lies in happily accepting whatever God does.
ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ, ਇਸੇ ਨੂੰ ਹੀ ਸੁਖ (ਦਾ ਮੂਲ) ਸਮਝਣਾ ਚਾਹੀਦਾ ਹੈ।
اِہُسُکھُجانیِئےَہاں॥ہرِکرےسُمانیِئےَہاں॥
جانیئے۔ سمجھا ہے ۔ مانیئے ۔ اُسے قبول کرنا۔
مجھےیہ سکھ محسوس ہوا ہے اور سمجھتا ہوں جو خدا کرتا ہے اس میں راضی رہو۔

ਮੰਦਾ ਨਾਹਿ ਕੋਇ ਹਾਂ ॥ ਸੰਤ ਕੀ ਰੇਨ ਹੋਇ ਹਾਂ ॥
mandaa naahi ko-ay haaN.sant kee rayn ho-ay haaN.
No one seems evil to him, who humbly follows the teachings of the Saint-Guru.
ਜੇਹੜਾ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਦਾ ਹੈ, ਉਸ ਨੂੰ (ਜਗਤ ਵਿਚ) ਕੋਈ ਭੈੜਾ ਨਹੀਂ ਦਿੱਸਦਾ।
منّداناہِکوءِہاں॥سنّتکیِرینہوءِہاں॥
مندا۔ ماڑا۔ برا ۔ رین ۔ دھول۔
کوئی برا نہیں اور خدا رسیدہ پاکدامنوں کی دھول ہو جاؤ۔

ਆਪੇ ਜਿਸੁ ਰਖੈ ਹਾਂ ॥ ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥
aapay jis rakhai haaN.har amrit so chakhai mayray manaa. ||2||
O’ my mind, only that person relishes the ambrosial nectar of God’s Name whom He Himself saves from the vices. ||2||
ਪਰਮਾਤਮਾ ਆਪ ਹੀ ਜਿਸ ਮਨੁੱਖ ਨੂੰ (ਵਿਕਾਰਾਂ ਵਲੋਂ) ਬਚਾਂਦਾ ਹੈ,ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪੀਂਦਾ ਹੈ ॥੨॥
آپےجِسُرکھےَہاں॥ہرِانّم٘رِتُسوچکھےَمیرےمنا॥੨॥
ہرا نمرت۔ خدا جو آب حیات ہے ۔
جس کا خود خدا محافظ ہووہی آب حیات کا لطف اُٹھاتا ہے ۔

ਜਿਸ ਕਾ ਨਾਹਿ ਕੋਇ ਹਾਂ ॥
jis kaa naahi ko-ay haaN.
One who has no one for support,
ਜਿਸ ਮਨੁੱਖ ਦਾ ਕੋਈ ਭੀ ਸਹਾਈ ਨਹੀਂ ਬਣਦਾ,
جِسکاناہِکوءِہاں॥
جس کا نا ہے کوئی جس کا کوئی ساتھی یا ہمدرد نہیں۔
جس کلام عالم میں نہیں کوئی

ਤਿਸ ਕਾ ਪ੍ਰਭੂ ਸੋਇ ਹਾਂ ॥
tis kaa parabhoo so-ay haaN.
God Himself becomes that person’s savior.
(ਜੇ ਉਹ ਪ੍ਰਭੂ ਦੀ ਸਰਨ ਆ ਪਏ, ਤਾਂ) ਉਹ ਪ੍ਰਭੂ ਉਸ ਦਾ ਰਾਖਾ ਬਣ ਜਾਂਦਾ ਹੈ।
تِسکاپ٘ربھوُسوءِہاں॥
تس کا پربھ سوئے اس کا خدا ساتھی ہے ۔
اس کا ہے خدا وہی ۔

ਅੰਤਰਗਤਿ ਬੁਝੈ ਹਾਂ ॥
antargat bujhai haaN.
God knows the state of every one’s heart.
ਪਰਮਾਤਮਾ ਹਰੇਕ ਦੇ ਦਿਲ ਦੀ ਗੱਲ ਜਾਣਦਾ ਹੈ,
انّترگتِبُجھےَہاں॥
انتر گت۔ اندرونی حالت ۔
خدا راز دل جاننے والا ہے ۔

ਸਭੁ ਕਿਛੁ ਤਿਸੁ ਸੁਝੈ ਹਾਂ ॥
sabh kichh tis sujhai haaN.
Because, He can understand the desires of everyone.
ਉਸ ਨੂੰ ਹਰੇਕ ਜੀਵ ਦੀ ਹਰੇਕ ਮਨੋ-ਕਾਮਨਾ ਦੀ ਸਮਝ ਆ ਜਾਂਦੀ ਹੈ।
سبھُکِچھُتِسُسُجھےَہاں॥
تس اُسے
وہ ہر ایک کے دل کی خواہش جاننے والا ہے ۔

ਪਤਿਤ ਉਧਾਰਿ ਲੇਹੁ ਹਾਂ ॥ ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥
patit uDhaar layho haaN. naanak ardaas ayhu mayray manaa. ||3||6||162||
O’ Nanak, my mind prays to God to save us, the sinners, from the vices.||3||6||162||
ਹੇ ਨਾਨਕ! ਮੇਰਾ ਮਨ,ਪ੍ਰਭੂ ਦਰ ਤੇਅਰਜ਼ ਕਰਦਾ ਹੈ ਸਾਨੂੰ ਵਿਕਾਰਾਂ ਵਿਚ ਡਿੱਗੇ ਜੀਵਾਂ ਨੂੰ ਵਿਕਾਰਾਂ ਤੋਂ ਬਚਾ ਲੈ, ॥੩॥੬॥੧੬੨॥
پتِتاُدھارِلیہُہاں॥نانکارداسِایہُمیرےمنا॥੩॥੬॥੧੬੨॥
پتت۔ ناپاک۔ گناہگار ۔ ادھار لیہو۔ بچاؤ۔
اے دل نانک کی یہی گذارش ہے کہ بد اخلاقوں گناہگاروں کو برائیوں سے بچالو

ਆਸਾਵਰੀ ਮਹਲਾ ੫ ਇਕਤੁਕਾ ॥
aasaavaree mehlaa 5 iktukaa.
Raag Aasaavaree, Ik-Tukas, Fifth Guru:
آساۄریِمہلا੫اِکتُکا॥

ਓਇ ਪਰਦੇਸੀਆ ਹਾਂ ॥
o-ay pardaysee-aa haaN.
O’ my stranger soul,
ਹੇ ਮੇਰੀ ਪ੍ਰਦੇਸਣ ਜਿੰਦੜੀਏ!
اوءِپردیسیِیاہاں॥
اوئے پر دیسی ۔ اوبیگانے دیس یا ملک کے رہنے والے ۔
اے اس دنیا میں بدیش میں بطور مہمان چند روز کے لئے آئے ہوئے

ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥
sunat sandaysi-aa haaN. ||1|| rahaa-o.
listen to this message carefully. ||1||Pause||
ਇਹ ਸੁਨੇਹਾ ਧਿਆਨ ਨਾਲ ਸੁਣ ॥੧॥ ਰਹਾਉ ॥
سُنتسنّدیسِیاہاں॥੧॥رہاءُ॥
سنت سنتا ہے ۔ سندیسیا۔ پیغام(1) رہاؤ۔
میرا یہ پیغام غور سے سن (1)رہاؤ۔

ਜਾ ਸਿਉ ਰਚਿ ਰਹੇ ਹਾਂ ॥
jaa si-o rach rahay haaN.
This Maya, to which people have been attached,
(ਤੈਥੋਂ ਪਹਿਲਾਂ ਇਥੇ ਆਏ ਹੋਏ ਜੀਵ) ਜਿਸ ਮਾਇਆ ਦੇ ਮੋਹ ਵਿਚ ਫਸੇ ਰਹੇ,
جاسِءُرچِرہےہاں॥
سیو۔ جس سے
جس دنیاوی دؤلت سے تیری محبت ہے

error: Content is protected !!