ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥
sachay mayray saahibaa sachee tayree vadi-aa-ee.
O’ my eternal Master-God, eternal is Your glory.
ਹੇ ਮੇਰੇ ਸਦਾ-ਥਿਰ ਮਾਲਕ! ਤੇਰਾ ਵਡੱਪਣ ਭੀ ਸਦਾ ਕਾਇਮ ਰਹਿਣ ਵਾਲਾ ਹੈ।
سچےمیرےساہِباسچیِتیریِۄڈِیائیِ॥
سچے میرے صاحبا۔ اے میرے سچے آقا۔ سچی تیری وڈیائی ۔ تیری عطمت ۔ تیری بزرگی سچی ہے ۔
اے میرے سچے مالک سچے خدا تیری عظمت بزرگی اور اعلے پن صدیوی اور سچا ہے ۔
ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਨ ਜਾਈ ॥
tooN paarbarahm bay-ant su-aamee tayree kudrat kahan na jaa-ee.
You are the infinite supreme Master; Your creative power cannot be described.
ਤੂੰ ਬੇਅੰਤ ਮਾਲਕ ਹੈਂ, ਤੂੰ ਪਾਰਬ੍ਰਹਮ ਹੈਂ ਤੇਰੀ ਤਾਕਤ ਬਿਆਨ ਨਹੀਂ ਕੀਤੀ ਜਾ ਸਕਦੀ।
توُنّپارب٘رہمُبیئنّتُسُیامیِتیریِکُدرتِکہنھُنجائیِ॥
پار برہم ۔ پار لگانے والا۔ کامیایب عنیات کرنے والا۔ بے انت ۔ اعداد و شمار سےباہر۔ قدرت ۔ طاقت ۔ قوت۔ کہن نہ جائی ۔ بیان سے باہر ہے ۔
تو پار لگانے والا کامیابیاں عنایت کرنے والا اعداد و شمار سے بعد مالک تیری قوت و طاقت بیان سے باہر ہے
ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ ਸਦਾ ਤੇਰੇ ਗੁਣ ਗਾਵਹੇ ॥
sachee tayree vadi-aa-ee jaa ka-o tuDh man vasaa-ee sadaa tayray gun gaavhay.
Yes, Your glory is eternal; they, within whose mind You enshrine this glory, always sing Your praise.
ਹੇ ਪ੍ਰਭੂ! ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਤੂੰ ਇਹ ਵਡਿਆਈ ਵਸਾ ਦਿੱਤੀ ਹੈ, ਉਹ ਸਦਾ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।
سچیِتیریِۄڈِیائیِجاکءُتُدھُمنّنِۄسائیِسداتیرےگُنھگاۄہے॥
جا کوؤ تدھ من وسائی ۔ جو کوئی تجھے دل میں بساتا ہے ۔ سدا تیرے گن گاوہےہمیشہ تیری صٖت صلاح کرتا ہے ۔
تیری عظمت سچی ہے جن کے دلمیں تو بسا دیتا ہے ۔ وہ ہمیشہ تیری عظمت سچی ہے ۔ جن کے دلمیں تو بسا دیتا ہے وہ ہمیشہ تیری مدح سرائی وصفت صلاح کرتے ہیں
ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ ॥
tayray gun gaavahi jaa tuDh bhaaveh sachay si-o chit laavhay.
However, they sing Your praise only when it is pleasing to You and then they remain attuned to You.
ਪਰ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਜਦੋਂ ਤੈਨੂੰ ਉਹ ਚੰਗੇ ਲੱਗਦੇ ਹਨ, ਫਿਰ ਉਹ ਤੇਰੇ ਸਦਾ-ਥਿਰ ਸਰੂਪ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ।
تیرےگُنھگاۄہِجاتُدھُبھاۄہِسچےسِءُچِتُلاۄہے॥
جو تدھ باوہے ۔ جو تجھے چاہتا ہے ۔ سچے سیؤ۔ سچے کے ساتھ ۔ چت لاوہے ۔ دل لگاتا ہے ۔ پیار کرتا ہے ۔
مگر وہ تیری صفت صلاح کرتے ہیں جب تو انہیں چالتا ہے تجھے ان کی انس ہے وہ سچے خدا میں اپنا دل لگاتے ہیں۔
ਜਿਸ ਨੋ ਤੂੰ ਆਪੇ ਮੇਲਹਿ ਸੁ ਗੁਰਮੁਖਿ ਰਹੈ ਸਮਾਈ ॥
jis no tooN aapay mayleh so gurmukh rahai samaa-ee.
One whom You unite with Yourself, by following the Guru’s teachings he remains absorbed in You.
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈਂ ਉਹ ਗੁਰੂ ਦੀ ਸਰਨ ਪੈ ਕੇ ਤੇਰੇ ਵਿਚ ਲੀਨ ਰਹਿੰਦਾ ਹੈ।
جِسنوتوُنّآپےمیلہِسُگُرمُکھِرہےَسمائیِ॥
گورمکھ ۔ مرشد کی وساطت سے ۔
اے خدا جسے تو اپنے ساتھ ملاتا ہے وہ مرشد کے وسیلےس ے تیری یاد میں محو ومجذوب رہتے ہیں۔
ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥੧੦॥੨॥੭॥੫॥੨॥੭॥
i-o kahai naanak sachay mayray saahibaa sachee tayree vadi-aa-ee. ||10||2||7||5||2||7||
This is what Nanak says, O’ my eternal Master, eternal is Your glory. ||10||2||7||5||7||.
ਨਾਨਕ ਇਉਂ ਆਖਦਾ ਹੈ-ਹੇ ਮੇਰੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ ॥੧੦॥੨॥੭॥੫॥੨॥੭॥
اِءُکہےَنانکُسچےمیرےساہِباسچیِتیریِۄڈِیائیِ
نانک اس طرح بیان کرتا ہے اے خداتیری عظمت سچی ہے
ਰਾਗੁ ਆਸਾ ਛੰਤ ਮਹਲਾ ੪ ਘਰੁ ੧.
raag aasaa chhant mehlaa 4 ghar 1.
Raag Aasaa, Chhant, Fourth Guru, First beat:
راگُآساچھنّتمہلا੪گھرُ੧
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴستِگُرپ٘رسادِ॥
ایک لازوال خدا ، سچے گرو کے فضل سے سمجھا گیا
ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਏ ਰਾਮ ॥
jeevno mai jeevan paa-i-aa gurmukh bhaa-ay raam.
I have developed love for God through the Guru’s teaching and have realized the righteous way of life.
ਗੁਰੂ ਦੀ ਸਰਨ ਪਿਆਂ ਮੈਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪਏ ਹਨ ਅਤੇ ਮੈਨੂੰ ਆਤਮਕ ਜੀਵਨ (ਅਸਲ ਜੀਵਨ) ਲੱਭ ਪਿਆ
جیِۄنومےَجیِۄنُپائِیاگُرمُکھِبھاۓرام॥
جیونو ۔ جیون ۔ حقیقی زندگی ، روحانی یا اخلاقی زندگی ۔ گورمکھ ۔ مرشد کےو سیلے سے ۔ بھائے رام۔ جیسی خدا چاہتا ہے ۔
اے انسانو۔ مجھے حقیقی روحانی ، اخلاقی زندگی میسر ہو گئی ۔ اور مرشد کے وسیلے سے میرا خدا سے پیار ہوگیا ۔
ਹਰਿ ਨਾਮੋ ਹਰਿ ਨਾਮੁ ਦੇਵੈ ਮੇਰੈ ਪ੍ਰਾਨਿ ਵਸਾਏ ਰਾਮ ॥
har naamo har naam dayvai mayrai paraan vasaa-ay raam..
The Guru has blessed me with the elixir of God’s Name and has enshrined it in my each breath.
ਗੁਰੂ ਨੇ ਮੈਨੂੰ ਹਰੀ ਦਾ ਨਾਮ ਦਿੱਤਾ ਹੈ, ਅਤੇ ਮੇਰੇ ਹਰੇਕ ਸਾਹ ਵਿਚ ਹਰਿ-ਨਾਮ ਵਸਾ ਦਿੱਤਾ ਹੈ।
ہرِناموہرِنامُدیۄےَمیرےَپ٘رانِۄساۓرام॥
ہر نام۔ الہٰی حقیقت اور سچ ۔ میرے پران ۔ میری زندگی ۔ جان روح ۔ قلب۔ وسائے ۔ کندہ ہوئے ۔
اب مرشد نے الہٰی نام سچ و حقیقت میری زندگی اور دل وجان میں بسا دیا ۔
ਹਰਿ ਹਰਿ ਨਾਮੁ ਮੇਰੈ ਪ੍ਰਾਨਿ ਵਸਾਏ ਸਭੁ ਸੰਸਾ ਦੂਖੁ ਗਵਾਇਆ ॥
har har naam mayrai paraan vasaa-ay sabh sansaa dookh gavaa-i-aa.
The Guru has enshrined God’s Name in my breaths, and all my doubts and sorrows have departed.
ਗੁਰੂ ਨੇ ਮੇਰੇ ਹਰੇਕ ਸਾਹ ਵਿਚ ਹਰਿ-ਨਾਮ ਵਸਾ ਦਿੱਤਾ ਹੈ, ਮੈਂ ਆਪਣਾ ਹਰੇਕ ਸਹਮ ਹਰੇਕ ਦੁੱਖ ਮੁਕਾ ਬੈਠਾ ਹਾਂ।
ہرِہرِنامُمیرےَپ٘رانِۄساۓسبھُسنّسادوُکھُگۄائِیا॥
جس سے میری ہر قسم کے عذاب و فکرات ختم ہوگئے کوئی تشویش باقی نہیں رہی ۔
ਅਦਿਸਟੁ ਅਗੋਚਰੁ ਗੁਰ ਬਚਨਿ ਧਿਆਇਆ ਪਵਿਤ੍ਰ ਪਰਮ ਪਦੁ ਪਾਇਆ ॥
adisat agochar gur bachan Dhi-aa-i-aa pavitar param pad paa-i-aa.
Through the Guru’s word I have meditated on the invisible and incomprehensible God and have attained the immaculate supreme spiritual status.
ਗੁਰੂ ਦੇ ਸ਼ਬਦਦੁਆਰਾ ਮੈਂ ਅਡਿੱਠ ਅਤੇ ਸੋਚ ਸਮਝ ਤੋਂ ਉਚੇਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਅਤੇ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਮਰਤਬਾ ਹਾਸਲ ਕਰ ਲਿਆ ਹੈ,
ادِسٹُاگوچرُگُربچنِدھِیائِیاپۄِت٘رپرمپدُپائِیا॥
ادسٹ ۔ اوجھل۔ دکھائی نہ دینے والا۔ اگوچر۔ جو بیان نہ ہو سکے ۔ گربجن۔ کلام مرشد ۔ پوتر۔ پاک ۔ پرم پد۔ بلند روحانی رتبہ۔
میں اس آنکھوں سے اوجھل جو انسانی بیان سے با ہر ہے کلام مرشد سے اس میں توجہ دی دھیان لگائیا جس پاک روحانی بلند رتبہ نصیب ہوا
ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥
anhad Dhun vaajeh nit vaajay gaa-ee satgur banee.
By singing God’s praises through the Guru’s words, a continuous melody vibrates in the mind, as if musical instruments are always playing within.
ਸਤਿਗੁਰੂ ਦੀ ਬਾਣੀਦਾ ਕੀਰਤਨ ਕਰਨ ਨਾਲ ਮਨ ਅੰਦਰ ਆਪਣੇ ਆਪ ਹੋਣ ਵਾਲਾ ਰਾਗ ਗੂੰਜਦਾ ਹੈ, ਇਉਂ ਜਾਪਦਾ ਹੈ ਜਿਵੇਂ ਹਮੇਸ਼ਾਂ ਹੀ ਸੰਗੀਤਕ ਸਾਜ ਵੱਜ ਰਹੇ ਹਨ l
انہددھُنِۄاجہِنِتۄاجےگائیِستِگُربانھیِ॥
انحد ۔ لگاتار۔ دھن۔ سر۔ واجے ۔ بجتے ہیں۔ گالی ستگر ۔ بانی ۔ سچے مرشد کا کلام گائیا (2)
اور جب سے کلام مرشدی کا نغمہ گانا شروع کیا ہے مجھے روحانی سکون اور وجد طاری ہو گیا ہے اور ایسے معلوم ہوتا ہے جیسے ساز بج رہے ہیں اور کلام ہور ہا ہے ۔
ਨਾਨਕ ਦਾਤਿ ਕਰੀ ਪ੍ਰਭਿ ਦਾਤੈ ਜੋਤੀ ਜੋਤਿ ਸਮਾਣੀ ॥੧॥
naanak daat karee parabh daatai jotee jot samaanee. ||1||
O’ Nanak, the benefactor God blessed me and my soul merged in the supreme soul. ||1||
ਹੇ ਨਾਨਕ! ਦਾਤਾਰ ਪ੍ਰਭੂ ਨੇ ਇਹ ਬਖ਼ਸ਼ਸ਼ ਕੀਤੀ ਹੈ, ਮੇਰੀ ਜੋਤ ਪਰਮ-ਜੋਤਿ ਵਿੱਚ ਮਿਲ ਗਈ॥੧॥
نانکداتِکریِپ٘ربھِداتےَجوتیِجوتِسمانھیِ॥੧॥
دات ۔ شفقت ۔ سخاوت ۔ پربھ داتے ۔ سخی خدا نے۔جوئی جوت سمانی ۔ الہٰی نور سے نور کا ملاپ ہوا۔
اے نانک۔ اب خدا نے ایسی عنایتوشفقت کی ہےکہ اب میری روح الہٰی نور میں محو و مجذوب رہتی ہے ۔
ਮਨਮੁਖਾ ਮਨਮੁਖਿ ਮੁਏ ਮੇਰੀ ਕਰਿ ਮਾਇਆ ਰਾਮ ॥
manmukhaa manmukh mu-ay mayree kar maa-i-aa raam.
The self-willed people spiritually died running after worldly riches.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਪ-ਹੁਦਰੇ ਮਨੁੱਖ ‘ਮੇਰੀ ਮਾਇਆ, ਮੇਰੀ ਮਾਇਆ’ ਆਖ ਆਖ ਕੇ ਹੀ ਆਤਮਕ ਮੌਤੇ ਮਰ ਗਏ,
منمُکھامنمُکھِمُۓمیریِکرِمائِیارام॥
منمکھا ۔ مرید من ۔ منمکھ موئےمن کے مریدروحانی طور پر مردہ ہیں۔ میری کر۔ اپنی پانی کہتے ہوئے
میری میری کرنے سے خوئشتا پرور مرید من خودی پسند کی روحانی واخلاقی موت ہوجاتی ہے
ਖਿਨੁ ਆਵੈ ਖਿਨੁ ਜਾਵੈ ਦੁਰਗੰਧ ਮੜੈ ਚਿਤੁ ਲਾਇਆ ਰਾਮ ॥
khin aavai khin jaavai durganDh marhai chit laa-i-aa raam.
In an instant their mind feels elated and in another it feels depressed because they keep their mind attached to the love of the foul smelling body.
ਉਹਨਾਂ ਦਾ ਮਨਇਕ ਖਿਨ ਵਿਚ ਮੱਚ ਪੈਂਦਾ ਹੈ ਇਕ ਖਿਨ ਵਿਚ ਹੀ ਢਹਿ ਪੈਂਦਾ ਹੈ, ਉਹ ਆਪਣੇ ਮਨ ਨੂੰ ਸਦਾ ਇਸ ਬਦ-ਬੋ ਭਰੇ ਸਰੀਰ ਦੇ ਮੋਹ ਵਿਚ ਜੋੜੀ ਰੱਖਦੇ ਹਨ।
کھِنُآۄےَکھِنُجاۄےَدُرگنّدھمڑےَچِتُلائِیارام॥
کھن آوے ۔ کھن جوے ۔ کبھی پستی کبھی بلندی ۔ پس و پیش۔ در گند۔ بدیو ۔ مڑ ہے ۔ جسم۔ چت لائیا۔ من لگائیا۔ پریم کیا ۔
بوقت منافع بلند حوصلہ ہوجاتے ہیں اور بوقت پست ہوجاتے ہیں لہذا کبھیبلندی کبھی پستی
ਲਾਇਆ ਦੁਰਗੰਧ ਮੜੈ ਚਿਤੁ ਲਾਗਾ ਜਿਉ ਰੰਗੁ ਕਸੁੰਭ ਦਿਖਾਇਆ ॥
laa-i-aa durganDh marhai chit laagaa ji-o rang kasumbh dikhaa-i-aa.
They keep their mind attached to the foul-smelling body, which is transitory like the fading color of the safflower,
ਉਹ ਆਪਣੇ ਮਨ ਨੂੰ ਦੁਰਗੰਧ-ਭਰੇ ਸਰੀਰ ਨਾਲ ਲਾਈ ਰੱਖਦੇ ਹਨ, ਜੋ ਕਸੁੰਭੇ ਫੁੱਲ ਦੇ ਰੰਗ ਦੀ ਮਾਨਿੰਦ ਉੱਡ ਪੁੱਡ ਜਾਣ ਵਾਲਾ ਹੈ,
لائِیادُرگنّدھمڑےَچِتُلاگاجِءُرنّگُکسُنّبھدِکھائِیا॥
رنگ کسنبھ ۔ جیسے پوست کے پھول کا رنگ ہے ۔
اس جسم سے جس کے اندر گندگی اور بدیو بھری ہوئی ہے سے محبت کرتے ہیں جیسے پوست کے پھول کا رنگ پہلے شوخ اور خوبصور ت ہو تا ہے ۔ مگر بہت جلد پھیکا ہوجاتا ہے
ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮ੍ਹ੍ਹਿਆਰਿ ਭਵਾਇਆ ॥
khin poorab khin pachham chhaa-ay ji-o chak kumHi-aar bhavaa-i-aa.
like the shadow which sometimes is in the east and sometimes in west and the changing directions of a potter’s spinning wheel.
ਜਿਵੇਂ ਪਰਛਾਵਾਂਕਦੇ ਚੜ੍ਹਦੇ ਪਾਸੇ ਹੋ ਜਾਂਦਾ ਹੈ ਕਦੇ ਲਹਿੰਦੇ ਪਾਸੇ ਹੋ ਜਾਂਦਾ ਹੈ, ਜਿਵੇਂ ਉਹ ਚੱਕ ਹੈ, ਜਿਸ ਨੂੰ ਕੁਮ੍ਹਿਆਰ ਨੇ ਚੱਕਰ ਦਿੱਤਾ ਹੋਇਆ ਹੈ।
کھِنُپوُربِکھِنُپچھمِچھاۓجِءُچکُکُم٘ہ٘ہِیارِبھۄائِیا॥
کھن پورب۔ کبھن بھچم۔ کبھی مشرق کی طرف اور کبھی مغرب کی طرف۔ چھائے ۔ سایہ ۔ جیؤ چک گھمیار بھوائیا۔ جیسے گھمیار برتن ۔ والا چک گھماتا ہے ۔
جیسے سایہ بد لتا رہتا ہے ۔ کبھی پورب اور کبھی پچھم کی طرف ہوتا ہے جیسے گھمار چک گھماتا ہے
ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ ॥
dukh khaaveh dukh saNcheh bhogeh dukh kee biraDh vaDhaa-ee.
They endure misery, amass the causes of sorrows, live miserably and multiply their sources of sorrow.
ਉਹ ਦੁੱਖ ਝਲਦੇ ਹਨ ਦੁੱਖ ਇਕੱਠੇ ਕਰਦੇ ਹਨ ਦੁੱਖ ਭੋਗਦੇ ਹਨ, ਉਹਨਾਂ ਨੇ ਆਪਣੇ ਜੀਵਨ ਵਿਚ ਦੁੱਖਾਂ ਦਾ ਹੀ ਵਾਧਾ ਵਧਾਇਆ ਹੁੰਦਾ ਹੈ।
دُکھُکھاۄہِدُکھُسنّچہِبھوگہِدُکھکیِبِردھِۄدھائیِ॥
کھاویہہ ۔ بردشات کرتا ہے ۔ سنچیہہ ۔ برداشت کرتا ہے ۔ بردھ ۔ اضافہ ۔
ایسے ہی ایسے انسانوں کا رخ بدلتا رہتا ہے ۔ ایسے مرید من انسان عذاب برداشت کرتا ہے اور عذاب ہی اکھٹے کرتا ہے
ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ ਸਰਣਾਈ ॥੨॥
naanak bikham suhaylaa taree-ai jaa aavai gur sarnaa-ee. ||2||
O’ Nanak, when one comes to the Guru’s refuge, then he is able to swim across the terrifying world-ocean of vices with great ease. ||2||
ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਤਦੋਂ ਇਹ ਔਖਾ ਤਰਿਆ ਜਾਣ ਵਾਲਾ ਸੰਸਾਰ-ਸਮੁੰਦਰ ਸੌਖਾ ਤਰਿਆ ਜਾ ਸਕਦਾ ਹੈ ॥੨॥
نانکبِکھمُسُہیلاتریِئےَجاآۄےَگُرسرنھائیِ॥੨॥
وکھم ۔ مشکل۔ دشوار۔ سہیلا۔ آسان ۔
مگر اے نانک۔ الہٰی پناہ پاکر انسان اس دشواری پر آسانی سے کامیابی حاصل کر سکتا ہے
ਮੇਰਾ ਠਾਕੁਰੋ ਠਾਕੁਰੁ ਨੀਕਾ ਅਗਮ ਅਥਾਹਾ ਰਾਮ ॥
mayraa thaakuro thaakur neekaa agam athaahaa raam.
My Master-God is sublime, incomprehensible and unfathomable.
ਮੇਰਾ ਮਾਲਕ-ਪ੍ਰਭੂ ਸੋਹਣਾ ਹੈ, (ਪਰ ਮੇਰੀ ਸਮਝ-ਸਿਆਣਪ ਦੀ) ਪਹੁੰਚ ਤੋਂ ਪਰੇ ਹੈ, ਉਹ ਇਕ ਐਸਾ ਸਮੁੰਦਰ ਹੈ ਜਿਸ ਦੀ ਹਾਥ ਨਹੀਂ ਲੱਭਦੀ।
میراٹھاکُروٹھاکُرُنیِکااگماتھاہارام॥
ٹھاکر وٹھاکر۔ مالکوں کا مالک ۔ نیکا۔ اچھا۔ اگم۔ انسانی رسائی سے بلند ۔ اتھاہا۔ اتنا گہرا جسکا اندازہ و شمار نہ ہو سکے ۔ رام ۔ خدا۔ اللہ تعالیٰ ۔ پرم آتما ۔
میرا آقا ایک نیک اور اچھا ہے مگر انسانی رسائی سے بلند و بالا انسانی بیان سے باہر ہے ۔
ਹਰਿ ਪੂਜੀ ਹਰਿ ਪੂਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ ॥
har poojee har poojee chaahee mayray satgur saahaa raam.
O’ my true Guru, the treasurer of spiritual wealth, I ask for the wealth of God’s Name from you.
ਹੇ ਮੇਰੇ ਸ਼ਾਹ! ਹੇ ਮੇਰੇ ਸਤਿਗੁਰੂ! ਮੈਂ (ਤੇਰੇ ਪਾਸੋਂ) ਹਰਿ-ਨਾਮ ਦੀ ਪੂੰਜੀ ਮੰਗਦਾ ਹਾਂ।
ہرِپوُجیِہرِپوُجیِچاہیِمیرےستِگُرساہارام॥
ہر پوجی ۔ الہٰی پونجی ۔ الہٰی سرمایہ ۔ چاہی ۔ چاہتا ہوں ۔ میرے ستگر ساہا۔ اے میرے سچے مرشد شاہوکار ۔
اس لئے میرے شاہو کار میرےسچے مرشد مں آپ سے الہٰی نام کے سرمائے کی بھیک مانگتا ہوں ۔
ਹਰਿ ਪੂਜੀ ਚਾਹੀ ਨਾਮੁ ਬਿਸਾਹੀ ਗੁਣ ਗਾਵੈ ਗੁਣ ਭਾਵੈ ॥
har poojee chaahee naam bisaahee gun gaavai gun bhaavai.
One who longs for the wealth of God’s Name and meditates on Naam; always sings God’s praises and only His virtues seem pleasing to him.
ਜੇਹੜਾ ਮਨੁੱਖ ਹਰਿ-ਨਾਮ-ਸਰਮਾਏ ਦੀ ਭਾਲ ਕਰਦਾ ਹੈ, ਹਰਿ-ਨਾਮ ਦਾ ਵਣਜ ਕਰਦਾ ਹੈ ਉਹ ਸਦਾ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ, ਤੇ ਰੱਬ ਦੇ ਜੱਸ ਨੂੰ ਹੀਪਿਆਰ ਕਰਦਾ ਹੈ।
ہرِپوُجیِچاہیِنامُبِساہیِگُنھگاۄےَگُنھبھاۄےَ॥
وساہی ۔ خرید کی ۔ گن گاوے گھن بھاوے ۔ اوصاف کی حمدوسرائی کرتا ہوں اور اوصاف ہی چاہتا ہوں ۔
جو شخص الہٰی نام کے سرمائے کی جستجو کرتا ہے اور الہٰی نام کا سوداگر ہے اور ہمیشہ الہٰی حمدوثناہ کرتا ہے ۔
ਨੀਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ ॥
need bhookh sabh parhar ti-aagee sunnay sunn samaavai.
He wakes up from the slumber of worldly wealth and abandons the love for it; and through deep meditation merges in the formless God.
ਉਹ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਮਾਇਆ ਦੀ ਭੁੱਖ ਉੱਕਾ ਹੀ ਤਿਆਗ ਦੇਂਦਾ ਹੈ, ਉਹ ਤਾਂ ਸਦਾ ਉਸ ਪਰਮਾਤਮਾ ਵਿਚ ਲੀਨ ਰਹਿੰਦਾ ਹੈ ਜਿਸ ਦੇ ਅੰਦਰ ਕਦੇ ਮਾਇਆ ਦੇ ਫੁਰਨੇ ਉੱਠਦੇ ਹੀ ਨਹੀਂ।
نیِدبھوُکھسبھپرہرِتِیاگیِسُنّنےسُنّنِسماۄےَ॥
نیند بھکھ سب پر ہر تیاگی ۔ غفلت اور خواہشات کی بھوک چھوڑدی ۔ سنو سن ۔ جہاں مکمل سکوت طاری ہے ۔ جہاں خیالات ساکن ہیں
ان اوصاف کی وجہ سے خدا کا عزیز بنا جاتا ہے وہ انسان غفلت اور دنیاوی نعمتوں کی خواہش اور بھوک چھوڑ کر طارق ہوکر وہ ایسے ماحول میںاپنے آپ کو بنا لیتا ہے جہاں مکمل سکوت طاری ہو جہا ں ہر قسم کے دنیاوی خیالات سکان ہو جاتے ہیں ۔
ਵਣਜਾਰੇ ਇਕ ਭਾਤੀ ਆਵਹਿ ਲਾਹਾ ਹਰਿ ਨਾਮੁ ਲੈ ਜਾਹੇ ॥
vanjaaray ik bhaatee aavahi laahaa har naam lai jaahay.
Such devotees, who are the seekers of God’s Name, meditate together and depart from here with the wealth of Naam.
ਜਦੋਂ ਇਕ ਹਰਿ-ਨਾਮ ਦਾ ਵਣਜ ਕਰਨ ਵਾਲੇ ਸਤਸੰਗੀ ਰਲ ਬੈਠਦੇ ਹਨ, ਤਾਂ ਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟ ਕੇ (ਜਗਤ ਤੋਂ) ਲੈ ਜਾਂਦੇ ਹਨ।
ۄنھجارےاِکبھاتیِآۄہِلاہاہرِنامُلےَجاہے॥
ونجارے خریدار ۔ بیوپاری ۔ لاہا ہر نام لیجاہے ۔ الہٰی سچ اور حقیقت کا منافع اُٹھاتے ہیں۔
الہٰی نام کے سوداگر ساتھی ملر بیٹھتے ہیں۔ اور الہٰی نام کا منافع کما کرلیجاتے ہیں ۔
ਨਾਨਕ ਮਨੁ ਤਨੁ ਅਰਪਿ ਗੁਰ ਆਗੈ ਜਿਸੁ ਪ੍ਰਾਪਤਿ ਸੋ ਪਾਏ ॥੩॥
naanak man tan arap gur aagai jis paraapat so paa-ay. ||3||
O’ Nanak, surrender your mind and heart before the Guru and receive the wealth of Naam; however it is attained only by the one who is predestined. ||3||
ਹੇ ਨਾਨਕ! ਤੂੰ ਭੀ ਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰ ਦੇਹ (ਤੇ ਹਰਿ-ਨਾਮ ਦਾ ਸੌਦਾ ਗੁਰੂ ਪਾਸੋਂ ਹਾਸਲ ਕਰ) ਪਰ ਇਹ ਹਰਿ-ਨਾਮ ਦਾ ਸੌਦਾ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੁੰਦਾ ਹੈ ॥੩॥
نانکمنُتنُارپِگُرآگےَجِسُپ٘راپتِسوپاۓ॥੩॥
ارپ۔ بھینٹ چڑھا۔ پیش کر ۔
اے نانک اپنال دل وجان مرشد کو پیش کردے مگر یہ سودا وہی حاصلکرتا ہے جس کی تقدیر میں پہلے سے تحریر ہوتا ہے
ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥
ratnaa ratan padaarath baho saagar bhari-aa raam.
Just as an ocean is filled with the priceless jewels, similarly a human mind is filled with sublime virtues.
(ਇਹ ਮਨੁੱਖਾ ਸਰੀਰ, ਮਾਨੋ, ਇਕ) ਸਮੁੰਦਰ (ਹੈ, ਜੋ ਆਤਮਕ ਜੀਵਨ ਦੇ ਸ੍ਰੇਸ਼ਟ ਗੁਣਾਂ-ਰੂਪ) ਅਨੇਕਾਂ ਰਤਨਾਂ ਨਾਲ ਨਕਾ-ਨੱਕ ਭਰਿਆ ਪਿਆ ਹੈ।
رتنارتنپدارتھبہُساگرُبھرِیارام॥
رتنا رتن پدارتھ ۔ مراد بلند روحانی زندگیکے اوصاف ۔ بہوساگر بھاری ۔ بہت سمندر۔ انسانی ذہن وجسم۔ یہاں جسم سمندر سے تشبیح دی ہے ۔
اے خدا ہر انسانی جسم سمندر کی مانند ہے جو بیشمار قیمتی اوصاف سے بھرا ہوا ہے ۔
ਬਾਣੀ ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਰਾਮ ॥
banee gurbaanee laagay tinH hath charhi-aa raam.
Those who always keep their mind attuned to the Guru’s word, realize these jewel like virtues.
ਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਆਪਣਾ ਮਨ ਜੋੜੀ ਰੱਖਦੇ ਹਨ, ਉਹਨਾਂ ਨੂੰ ਇਹ ਰਤਨ ਮਿਲ ਜਾਂਦੇ ਹਨ।
بانھیِگُربانھیِلاگےتِن٘ہ٘ہہتھِچڑِیارام॥
بانی گربانی ۔ کلام مرشد۔ ہتھ چڑھیا۔ موصول ہوا۔
جو کلام مرشد کی طرف سے دیئے ہوئے کلام میں اپنا دل لگاتے ہیں انہین یہ قیمتی اوصاف حاصل ہو جاتے ہیں۔
ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥
gurbaanee laagay tinH hath charhi-aa nirmolak ratan apaaraa.
Those who remain attuned to the Guru’s word, realize the priceless jewel like Name of the infinite God.
ਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਬੇਅੰਤ ਪਰਮਾਤਮਾ ਦਾ ਉਹ ਨਾਮ-ਰਤਨ ਮਿਲ ਜਾਂਦਾ ਹੈ ਜਿਸ ਦੇ ਬਰਾਬਰ ਦੀ ਕੀਮਤਿ ਦਾ ਹੋਰ ਕੋਈ ਪਦਾਰਥ ਨਹੀਂ ਹੈ।
گُربانھیِلاگےتِن٘ہ٘ہہتھِچڑِیانِرمولکُرتنُاپارا॥
گر بانی ۔کلا م مرشدی ۔ نرمولک رتن ۔ جس کی قیمت مقرر نہ ہو سکے ۔
جو انسان ہر وقت کلام مرشد میں محو ومشغول رہتے ہیں انہیں لا محدود خدا کا نام جو انتہائی قیمتی ہے جس کے برابر دنیاکی کوئی قیمتی شے نہیں
ਹਰਿ ਹਰਿ ਨਾਮੁ ਅਤੋਲਕੁ ਪਾਇਆ ਤੇਰੀ ਭਗਤਿ ਭਰੇ ਭੰਡਾਰਾ ॥
har har naam atolak paa-i-aa tayree bhagat bharay bhandaaraa.
O’ God, they attain Your Name for which there is nothing of equal worth, and their hearts become full with Your devotional worship
ਹੇ ਪ੍ਰਭੂ! ਉਹ ਮਨੁੱਖ ਤੇਰਾ ਉਹ ਨਾਮ-ਰਤਨ ਪ੍ਰਾਪਤ ਕਰ ਲੈਂਦੇ ਹਨ ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ਹੈ। ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਤੇਰੀ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ l
ہرِہرِنامُاتولکُپائِیاتیریِبھگتِبھرےبھنّڈارا॥
اتولک ۔ جسکا وزر نہ ہو سکے ۔
اے خدا ان دلمیں خو ف اور پیار جوت یری عبادت وریاضت ہے ۔ خزانے بھر جاتے ہیں جس کے برابری دوسری کوئی شے نہیں
ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥
samund virol sareer ham daykhi-aa ik vasat anoop dikhaa-ee.
When I churned (searched) my ocean like mind, the Guru revealed to me Naam, a thing of unparalleled beauty,
ਜਦੋਂ ਮੈਂ ਆਪਣੇ ਸਰੀਰ-ਸਮੁੰਦਰ ਨੂੰ ਪੜਤਾਲ ਕੇ ਵੇਖਿਆ ਤਾਂ ਗੁਰੂ ਨੇ ਮੈਨੂੰਨਾਮ-ਰੂਪ ਸੋਹਣਾ ਕੀਮਤੀ ਪਦਾਰਥ ਵਿਖਾ ਦਿੱਤਾ।
سمُنّدُۄِرولِسریِرُہمدیکھِیااِکۄستُانوُپدِکھائیِ॥
درؤل ۔ نرنا۔ دریافت ۔ حقیقت ۔ انوپ ۔ انوکھی ۔ بھید۔ راز۔
کرم وعنایت مرشد جب اپنے آپ کی نیک و بد کی پڑتال کرتا ہوں تو مرشد نے مجھے اس قیمتی نعمتکا دیدارکرادیا ۔
ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥੪॥੧॥੮॥
gur govind govind guroo hai naanak bhayd na bhaa-ee. ||4||1||8||
O’ Nanak, the Guru is God, and God is the Guru; O’ my brother, there is no difference between the two. ||4||1||8||
ਹੇ ਨਾਨਕ! ਗੁਰੂ ਪਰਮਾਤਮਾ ਹੈ ਪਰਮਾਤਮਾ ਗੁਰੂ ਹੈ, ਦੋਹਾਂ ਵਿਚ ਕੋਈ ਫ਼ਰਕ ਨਹੀਂ ਹੈ, ਹੇ ਭਾਈ! ॥੪॥੧॥੮॥
گُرگوۄِنّدُگد਼ۄِنّدُگُروُہےَنانکبھیدُنبھائیِ॥੪॥੧॥੮॥
نانکمرشد اور خدا آپس میں ایک جیسے ہیں۔ مراد مرشد خدا سے ملاپ کرانے والاہے
ਆਸਾ ਮਹਲਾ ੪ ॥
aasaa mehlaa 4.
Raag Aasaa, Fourth Guru:
آسامہلا੪॥
ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥
jhim jhimay jhim jhim varsai amrit Dhaaraa raam.
The ambrosial nectar of Naam is raining down very slowly and subtly.
ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਮਠੀ ਮਠੀ ਵਰਖਾ ਕਰਦੀ ਹੈ
جھِمِجھِمےجھِمِجھِمِۄرسےَانّم٘رِتدھارارام॥
جھم جھم ۔ آہستہ آہستہ ۔ انمرت دھار۔ آب حیات کی۔ دھار ۔ قطرے ۔
اے انسان خدا کی طرف سے آب حیات کی دھیمی دھیمی بارش ہو رہی ہے ۔