ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ ॥
niDh siDh charan gahay taa kayhaa kaarhaa.
When one is in the refuge of God, the Master of all treasures and miraculous powers, then he has no fear of any kind,
ਜਦੋਂ ਕਿਸੇ ਨੇ ਉਸ ਪ੍ਰਭੂ ਦੇ ਚਰਨ ਫੜ ਲਏ ਜੋ ਸਾਰੀਆਂ ਨਿਧੀਆਂ, ਸਿੱਧੀਆਂ ਦਾ ਮਾਲਕ ਹੈ ਉਸ ਨੂੰ ਤਦੋਂ ਕੋਈ ਚਿੰਤਾ-ਫਿਕਰ ਨਹੀਂ ਰਹਿ ਜਾਂਦਾ,
نِدھِسِدھِچرنھگہےتاکیہاکاڑا॥
ندھ۔ خزانہ ۔ سدھ ۔ یوگنا۔ قوت۔ کاڑ۔ فکر۔ غم
جس انسان پر ہو سایہ خدا کا اسے خزانے اور کراماتی طاقتوں فکر ہی ہے کیا
ਸਭੁ ਕਿਛੁ ਵਸਿ ਜਿਸੈ ਸੋ ਪ੍ਰਭੂ ਅਸਾੜਾ ॥
sabh kichh vas jisai so parabhoo asaarhaa.
because He is our Master-God in whose control is everything.
ਕਿਉਂਕਿ, ਸਾਡੇ ਸਿਰ ਉਤੇ ਉਹ ਪਰਮਾਤਮਾ ਰਾਖਾ ਹੈ ਜਿਸ ਦੇ ਵੱਸ ਵਿਚ ਹਰੇਕ ਚੀਜ਼ ਹੈ।
سبھُکِچھُۄسِجِسےَسوپ٘ربھوُاساڑا॥
۔ اساڑ۔ ہمارا
۔ جس کے تمام خزانے اور طاقتوں کا مالک ہے اور زیر ہیں
ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ ॥
geh bhujaa leenay naam deenay kar Dhaar mastak raakhi-aa.
God, whom He blesses with His Name and unites with Himself, saves him from the vices
ਜਿਸਨੂੰ ਪ੍ਰਭੂ ਬਾਹੋਂ ਫੜ ਕੇਆਪਣੇ ਵਿਚ ਲੀਨ ਕਰ ਲੈਂਦਾ ਹੈ, ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਸ ਦੇ ਮੱਥੇ ਉਤੇ ਹੱਥ ਰੱਖ ਕੇ ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ।
گہِبھُجالیِنےنامدیِنےکرُدھارِمستکِراکھِیا॥
۔ گیہہ بھجالینے ۔ بازور پکڑ کر ۔ کر ۔ ہاتھ ۔ مستک ۔ پیشانی ۔ راکھیا ۔ بچائیا
جسے بازوں سے پکڑ کر الہٰی نام دیتا ہے اور اس کی حفاظت کے لئےاس کی پیشای پر اپنا ہاتھ رکھتا ہے
ਸੰਸਾਰ ਸਾਗਰੁ ਨਹ ਵਿਆਪੈ ਅਮਿਉ ਹਰਿ ਰਸੁ ਚਾਖਿਆ ॥
sansaar saagar nah vi-aapai ami-o har ras chaakhi-aa.
The world-ocean of worldly riches does not afflict the one who has relished the ambrosial nectar of Naam.
ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਰਸ ਦਾ ਸੁਆਦ ਚੱਖ ਲਿਆ, ਉਸ ਉਤੇ ਸੰਸਾਰ-ਸਮੁੰਦਰ ਆਪਣਾ ਜੋਰ ਨਹੀਂ ਪਾ ਸਕਦਾ।
سنّسارساگرُنہۄِیاپےَامِءُہرِرسُچاکھِیا॥
۔ سنسار ساگر۔ دنیاوی سمندر۔ نیہہ ویاپے ۔ نہیں بنتے ۔ مراد دنیاوی حالا ت جیسے کہ عام طور پر چلتے ہیں نہیں چلتے ۔ امہو ۔ انمرت۔ آب حیات ۔ ہررس ۔ اپنی لطف۔
اسے دنیاویزندگی کے حالات سے دو چار نہیں ہونا پڑتا کیونکہ اس نے الہٰی نام جو روحانی زنگی کے لئے اب حیات ہے اسکا لطف اٹھائیا ہے ۔
ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ ॥
saaDhsangay naam rangay ran jeet vadaa akhaarhaa.
In the holy congregation, imbued with God’s love, he is victorious against vices on the great battlefield of life.
ਉਸ ਨੇ ਸਾਧ ਸੰਗਤਿ ਵਿਚ ਟਿਕ ਕੇ, ਹਰਿ-ਨਾਮ ਦੇ ਪ੍ਰੇਮ ਵਿਚ ਲੀਨ ਹੋ ਕੇ ਵਿਕਾਰਾਂ ਤੋਂਇਹ ਰਣ ਜਿੱਤ ਲਿਆ ਇਹ ਵੱਡਾ ਪਿੜ ਜਿੱਤ ਲਿਆ
سادھسنّگےنامرنّگےرنھُجیِتِۄڈااکھاڑا॥
۔ سادھ سنگے ۔ اس انسنا کا ساتھ جس نے اپنے آپکو ہر طرح سےر وحانی و اخلاقی طو ر پر پاکیزہ بنا لیا ہے ۔ نام رنگے ۔ سچ اور حقیقت الہٰی نام کے پیار سے رن ۔ جنگ ۔ میدان جنگ ۔ جیت ۔ فتح۔ وڈا اکھاڑ۔ پہلوانی پڑیا میدان
پاکیزہ انسانوں کے ساتھ و صحبت و قربت اور سچ اور حقیقت الہٰی نام سےد نیاوی زندگی کا میدان جنگ پر فتح حاصل کر لی ہے ۔ ۔
ਬਿਨਵੰਤਿ ਨਾਨਕ ਸਰਣਿ ਸੁਆਮੀ ਬਹੁੜਿ ਜਮਿ ਨ ਉਪਾੜਾ ॥੪॥੩॥੧੨॥
binvant naanak saran su-aamee bahurh jam na upaarhaa. ||4||3||12||
Nanak submits, the person who remains in the refuge of God is never troubled by the demon of death. ||4||3||12||
ਨਾਨਕ ਬੇਨਤੀ ਕਰਦਾ ਹੈ-ਜੇਹੜਾ ਮਨੁੱਖ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ ਉਸ ਨੂੰ ਮੁੜ ਕਦੇ ਜਮ ਪੈਰਾਂ ਤੋਂ ਉਖੇੜ ਨਹੀਂ ਸਕਦਾ ॥੪॥੩॥੧੨॥
بِنۄنّتِنانکسرنھِسُیامیِبہُڑِجمِناُپاڑا
۔ بہوڑ ۔ دوبار ۔ اپاڑ۔ پاوں سے اکھڑنا
نانک عرض گذارتا ہے کہ الہٰی سایہ میں رہنے سے موت کبھی قدم اکھاڑ ہیں سکتی
ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ ॥
din raat kamaa-i-arho so aa-i-o maathai.
Your past deeds become your future destiny.
ਜੋ ਕੁਝ ਤੂੰ ਦਿਨ ਰਾਤਕਰਦਾ ਹੈ, ਉਹ ਸੰਸਕਾਰ-ਰੂਪ ਬਣ ਕੇ ਤੇਰੇ ਮੱਥੇ ਉਤੇ ਲਿਖਿਆਜਾਂਦਾ ਹੈ।
دِنُراتِکمائِئڑوسوآئِئوماتھےَ॥
کمائیٹرے ۔ کئے ہوئے اعمال ۔ آیو ماتھے ۔ تیرا پیشکار ۔ ہوگیا ۔ مراد تیرے اعمالنامے میں تحریر ہوگیا
اے انسان روز و شب کئے ہوئے اعمال انسان دل پرنقش ہوجاتے ہیں من میں تحریر ہو جاتے ہیں
ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ ॥
jis paas lukaa-id-rho so vaykhee saathai.
God, from whom you are trying to hide your actions is always with you witnessing these deeds .
ਜਿਸ ਪਾਸੋਂ ਤੂੰ (ਆਪਣੇ ਕੀਤੇ ਕੰਮ) ਲੁਕਾਂਦਾ ਰਿਹਾ ਹੈਂ ਉਹ ਤਾਂ ਤੇਰੇ ਨਾਲ ਹੀ ਬੈਠਾ ਵੇਖਦਾ ਜਾ ਰਿਹਾ ਹੈ।
جِسُپاسِلُکائِدڑوسوۄیکھیِساتھےَ॥
۔ لکا ئید ڑو ۔ چھپاتا ہے ۔ سو دیکھی ساتھے ۔ وہ تیرے ساتھ دیکھ رہا ہے
۔ اے انسان جس سے تو پوشیدہ رکھتا ہے وہ تیرے ساتھ بیٹھا دیکھ رہا ہے ۔
ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ ॥
sang daykhai karanhaaraa kaa-ay paap kamaa-ee-ai.
When the Creator is watching everything, then why should we commit any sin?
ਸਿਰਜਣਹਾਰ ਹਰੇਕ ਜੀਵ ਦੇ ਨਾਲ ਬੈਠਾ ਹਰੇਕ ਦੇ ਕੀਤੇ ਕੰਮ ਵੇਖਦਾ ਰਹਿੰਦਾ ਹੈ। ਸੋ ਕੋਈ ਮੰਦ ਕਰਮ ਨਹੀਂ ਕਰਨਾ ਚਾਹੀਦਾ,
سنّگِدیکھےَکرنھہاراکاءِپاپُکمائیِئےَ॥
جب تیرے اعمال ہر وقت دیکھ رہا ہے تو برے کام نہیں کرنے چاہیں
ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ ॥
sukarit keejai naam leejai narak mool na jaa-ee-ai.
We should do good deeds and meditate on Naam so that we never have to endure hellish sufferings.
(ਸਗੋਂ) ਭਲਾ ਕਰਮ ਕਰਨਾ ਚਾਹੀਦਾ ਹੈ, ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ (ਨਾਮ ਦੀ ਬਰਕਤਿ ਨਾਲ) ਨਰਕ ਵਿਚ ਕਦੇ ਭੀ ਨਹੀਂ ਪਈਦਾ।
سُک٘رِتُکیِجےَنامُلیِجےَنرکِموُلِنجائیِئےَ॥
۔ سکرت ۔ نیک اعمال۔ نام لیجے ۔ خدا کو یاد کرؤ۔ نرک ۔ دوزخ۔ مول ۔ بالکل۔
۔ نیک اعمال کرؤ خدا کا نام لو تاکہ تجھے دوزخ کا منہ نہ دیکھنا پڑے
ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ ॥
aath pahar har naam simrahu chalai tayrai saathay.
Always meditate on God’s Name; it alone would go with you.
ਅੱਠੇ ਪਹਰ ਪਰਮਾਤਮਾ ਦਾ ਨਾਮ ਸਿਮਰਦਾ ਰਹੁ, ਪਰਮਾਤਮਾ ਦਾ ਨਾਮ ਤੇਰੇ ਨਾਲ ਸਾਥ ਕਰੇਗਾ।
آٹھپہرہرِنامُسِمرہُچلےَتیرےَساتھے॥
۔ ہر وقت خداکو یاد کرؤ جو انسان کا ساتھ نبھانے والا ہے ۔
ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ ॥੧॥
bhaj saaDhsangat sadaa naanak miteh dokh kamaatay. ||1||
O’ Nanak, always meditate on God’s name in the holy congregation; by doing so, sins committed in the past are erased.||1||
ਹੇ ਨਾਨਕ!ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂਦਾ ਭਜਨ ਕਰਿਆ ਕਰ (ਭਜਨ ਦੀ ਬਰਕਤਿ ਨਾਲ ਪਿਛਲੇ) ਕੀਤੇ ਹੋਏ ਵਿਕਾਰ ਮਿਟ ਜਾਂਦੇ ਹਨ ॥੧॥
بھجُسادھسنّگتِسدانانکمِٹہِدوکھکماتے
بھج۔ یاد کر۔ سادھ سنگت ۔ صحبت و قربت پاکدامناں۔ دوکھ کماتے ۔ کئے ہوئے ۔ بد اعمال ۔
اے انسان ہمیشہ پاکدامن پاکیزہ لوگوں کی صحبت و قربت میں خدا کو یاد کرؤ ۔ اے نانک۔ اس کئے بد اعمال مٹ جاتے ہیں۔
ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ ॥
valvanch kar udar bhareh moorakh gaavaaraa.
O’ ignorant fool, you earn your living by deceitful means.
ਹੇ ਮੂਰਖ! ਹੇ ਗੰਵਾਰ! ਤੂੰ (ਹੋਰਨਾਂ ਨਾਲ) ਵਲ-ਛਲ ਕਰ ਕੇ (ਆਪਣਾ) ਪੇਟ ਭਰਦਾ ਹੈਂ (ਰੋਜ਼ੀ ਕਮਾਂਦਾ ਹੈਂ।
ۄلۄنّچکرِاُدرُبھرہِموُرکھگاۄارا॥
بلونچ ۔ دہوکا ۔ فری ب۔ ادر ۔ پیٹ ۔ گادار۔ جاہل
اے نادان جاہل انسان دہوکے اور فریب سے پیٹ بھر رہا ہے ۔
ਸਭੁ ਕਿਛੁ ਦੇ ਰਹਿਆ ਹਰਿ ਦੇਵਣਹਾਰਾ ॥
sabh kichh day rahi-aa har dayvanhaaraa.
The benefactor God continues to give everything to everyone.
ਤੈਨੂੰ ਇਹ ਗੱਲ ਭੁੱਲ ਚੁਕੀ ਹੋਈ ਹੈ ਕਿ) ਹਰੀ ਦਾਤਾਰ (ਸਭਨਾਂ ਜੀਵਾਂ ਨੂੰ) ਹਰੇਕ ਚੀਜ਼ ਦੇ ਰਿਹਾ ਹੈ।
سبھُکِچھُدےرہِیاہرِدیۄنھہارا॥
جبکہ دینے (والے ) والا سب کچھ دے رہا ہے
ਦਾਤਾਰੁ ਸਦਾ ਦਇਆਲੁ ਸੁਆਮੀ ਕਾਇ ਮਨਹੁ ਵਿਸਾਰੀਐ ॥
daataar sadaa da-i-aal su-aamee kaa-ay manhu visaaree-ai.
The beneficent God is always merciful; why should we forsake Him from our mind?
ਸਭ ਦਾਤਾਂ ਦੇਣ ਵਾਲਾ ਮਾਲਕ ਸਦਾ ਦਇਆਵਾਨ ਰਹਿੰਦਾ ਹੈ, ਉਸ ਨੂੰ ਕਦੇ ਭੀ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।
داتارُسدادئِیالُسُیامیِکاءِمنہُۄِساریِئےَ॥
۔ کائے ۔ کیوں۔ منہو ۔ دل سے۔ دسارئے ۔ بھلائیں۔
داتار ہمیشہ مہربان رہتا ہے جو ہر طرح سے کل مالک ہے اس لئے اسے کیوں دل سے بجھائیں
ਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ ॥
mil saaDhsangay bhaj nisangay kul samoohaa taaree-ai.
Join the holy congregation and meditate on God without any hesitation; by doing so we can emancipate our entire lineage.
ਸਾਧ ਸੰਗਤਿ ਵਿਚ ਮਿਲ -ਬੈਠ, ਝਾਕਾ ਲਾਹ ਕੇ ਉਸ ਦਾ ਭਜਨਕਰ, ਭਜਨ ਦੀ ਬਰਕਤਿ ਨਾਲ ਆਪਣੀਆਂ ਸਾਰੀਆਂ ਕੁਲਾਂ ਤਾਰ ਲਈਦੀਆਂ ਹਨ।
مِلُسادھسنّگےبھجُنِسنّگےکُلسموُہاتاریِئےَ॥
بھج تشگے ۔ بیخوف یاد کر ۔ کل سموہا۔ سارے خاندان کو ۔ تاریئے ۔ کامیاب بنائیں
۔ بیخوف ہوکر پاکدامنوں کی صحبت و قربت میں رہ کر خدا کو یاد کرؤ اس سے تمام خاندان کامیاب ہوجاتا ہے
ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮੁ ਅਧਾਰਾ ॥
siDh saaDhik dayv mun jan bhagat naam aDhaaraa.
Naam is the only support of the ascetics, the seekers, the angels, the sages, and the devotees.
ਪੁੱਗੇ ਜੋਗੀ, ਜੋਗ-ਸਾਧਨ ਕਰਨ ਵਾਲੇ, ਦੇਵਤੇ, ਸਮਾਧੀਆਂ ਲਾਣ ਵਾਲੇ,ਅਤੇ ਭਗਤ-ਸਭਨਾਂ ਦੀ ਜ਼ਿੰਦਗੀ ਦਾ ਹਰਿ-ਨਾਮ ਹੀ ਸਹਾਰਾ ਹੈ।
سِدھسادھِکدیۄمُنِجنبھگتنامُادھارا॥
۔ سدھ ۔ وہ جنہوں نے روحانیت حاصل کر لی ہے ۔ سادھک ۔ جو کر رہے ہیں۔ دیو ۔ دیوتے ۔ فرشتے ۔ منی ۔ دلی اللہ ۔ بھگت ۔ الہٰی عاشق ۔ الہٰی پریمی ۔ نام ۔ سچ حقیقت ۔ ادھار ۔ آسرا
خڈا رسیدہ پاکدامنی یافتہ ریاض کار ۔ نتی ۔ ولی اللہ ۔ عاشقان الہٰی ۔ خدا پریمی سب کو الہٰی نام سچ اور حقیقت کا سب کو سہارا ور آسرا ہے ۔
ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ ॥੨॥
binvant naanak sadaa bhajee-ai parabh ayk karnaihaaraa. ||2||
Nanak submits, we should always meditate on God, the only Creator. ||2||
ਨਾਨਕ ਬੇਨਤੀ ਕਰਦਾ ਹੈ, ਸਦਾ ਉਸ ਪ੍ਰਭੂਦਾ ਭਜਨ ਕਰਨਾ ਚਾਹੀਦਾ ਹੈ ਜੋ ਆਪ ਹੀ ਸਾਰੇ ਸੰਸਾਰ ਦਾ ਪੈਦਾ ਕਰਨ ਵਾਲਾ ਹੈ ॥੨॥
بِنۄنّتِنانکسدابھجیِئےَپ٘ربھُایکُکرنھیَہارا
۔ بنونت ۔ عرض ۔ سسدا ھجیئے ۔ یاد کریں۔ پربھ ایک۔ واحد خداکرنیہار۔ کرنے کے لائق ۔
۔ نانک عرض گذارتا ہے کہ ہمیشہ واحد خدا کو یاد کرؤ جو تمام عالم کو پیدا کرنے والا ہے
ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ ॥
khot na keech-ee parabh parkhanhaaraa.
Do not practice deception because God Himself is the judge of all.
ਛਲ ਫਰੇਬ ਨਾਂ ਕਰ। ਸੁਆਮੀ ਸਾਰਿਆਂ ਦੀ ਜਾਂਚ ਪੜਤਾਲ ਕਰਨ ਵਾਲਾ ਹੈ।
کھوٹُنکیِچئیِپ٘ربھُپرکھنھہارا॥
کھوٹ ۔ بدی ۔ فریب ۔ کیچئی ۔ کریں۔ پر کھنہار۔ پہچاننے والا۔
اے انسانوں دہوکا فریب نہیں کرنا چاہیے کیونکہ خدا سے پہچانتا ہے
ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ ॥
koorh kapat kamaavdarhay janmeh sansaaraa.
Those who practice falsehood and deceit are born again and again in this world.
ਜੇਹੜੇ ਮਨੁੱਖ (ਹੋਰਨਾਂ ਨੂੰ ਠੱਗਣ ਵਾਸਤੇ) ਝੂਠ ਬੋਲਦੇ ਹਨ, ਉਹ ਸੰਸਾਰ ਵਿਚ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ।
کوُڑُکپٹُکماۄدڑےجنمہِسنّسارا॥
کوڑ ۔جھوٹ ۔گپٹ ۔ دہوکا ۔ فریب ۔کماودڑے ۔ کمانے والے ۔ جنیہہ ۔ سنسار ۔ دنیا میں ۔ تناسخ میں پڑے رہتے ہیں
جھوٹ اور دہوکا فریب کرنے والے تناسخ میں پرے رہتے ہیں۔
ਸੰਸਾਰੁ ਸਾਗਰੁ ਤਿਨ੍ਹ੍ਹੀ ਤਰਿਆ ਜਿਨ੍ਹ੍ਹੀ ਏਕੁ ਧਿਆਇਆ ॥
sansaar saagar tinHee tari-aa jinHee ayk Dhi-aa-i-aa.
Only those who have meditated on the one God, have crossed over the world-ocean of vices.
ਜਿਨ੍ਹਾਂ ਮਨੁੱਖਾਂ ਨੇ ਇਕ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ਹਨ।
سنّسارُساگرُتِن٘ہ٘ہیِترِیاجِن٘ہ٘ہیِایکُدھِیائِیا॥
۔ تنی ۔ انہوں نے
دنیا میں کامیابی ان ہی کو ملتی ہے جو خدا کو یاد کرتے ہیں
ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ॥
taj kaam kroDh anind nindaa parabh sarnaa-ee aa-i-aa.
Renouncing lust, anger and slander of the virtuous, they have come to the refuge of God.
ਉਹ ਕਾਮ ਕ੍ਰੋਧ ਤਿਆਗ ਕੇ ਭਲਿਆਂ ਦੀ ਨਿੰਦਾ ਛੱਡ ਕੇ ਪ੍ਰਭੂ ਦੀ ਸਰਨ ਆ ਗਏ ਹਨ,
تجِکامُک٘رودھُانِنّدنِنّداپ٘ربھسرنھائیِآئِیا॥
۔ کام ۔ شہوت۔ کرودھ ۔ غصہ ۔ انند نندا۔ نیکوں کی برائی۔ پربھ سرنائی ۔ سایہ الہٰی
جو شہوت غصہنیکیوں کی بدگوئی چھوڑ کر سایہ الہٰی میں رہتے ہیں
ਜਲਿ ਥਲਿ ਮਹੀਅਲਿ ਰਵਿਆ ਸੁਆਮੀ ਊਚ ਅਗਮ ਅਪਾਰਾ ॥
jal thal mahee-al ravi-aa su-aamee ooch agam apaaraa.
The profound, infinite, and incomprehensible Master who pervades all the waters, the lands and the skies,
ਜੇਹੜਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ, ਜੋ ਸਭ ਤੋਂ ਉੱਚਾ ਹੈ, ਜੋ ਅਪਹੁੰਚ ਹੈ ਤੇ ਬੇਅੰਤ ਹੈ,
جلِتھلِمہیِئلِرۄِیاسُیامیِاوُچاگماپارا॥
۔ مہیل ۔ خلا۔ آسمان ۔ اگم۔ انسانی رسائیس ے بلند۔ اپار۔ جس کی کوئیحد یا کنارا نہ ہو ۔ لا محدود
جو انسانی رسائی سے بلند وبالا ہر جگہ زمین سمندر لا محدود ہے اور ہرجگہ بستا ہے کے سایہ میں رہتے ہیں کامیابی پاتے ہیں
ਬਿਨਵੰਤਿ ਨਾਨਕ ਟੇਕ ਜਨ ਕੀ ਚਰਣ ਕਮਲ ਅਧਾਰਾ ॥੩॥
binvant naanak tayk jan kee charan kamal aDhaaraa. ||3||
is the support of His devotees; His immaculate Name is their only sustenance, submits Nanak. ||3||
ਨਾਨਕ ਬੇਨਤੀ ਕਰਦਾ ਹੈ, ਉਹ ਆਪਣੇ ਸੇਵਕਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਉਸ ਦੇ ਕੋਮਲ ਚਰਨ ਉਸ ਦੇ ਸੇਵਕਾਂ ਲਈ ਆਸਰਾ ਹਨ ॥੩॥
بِنۄنّتِنانکٹیکجنکیِچرنھکملادھارا
۔ ٹیک۔ اسرا۔
۔ نانک عرض گذارتا ہے کہ جو خدا زین سمندر خلا یعنی ہر جائی ہے جو سب سے بلند و بالا ہے جو انسانی رسائی سےبعید ہے بیشامر ہے وہ خادمان خدا کے لئے ایک سہارا اور آسرا ہے ۔
ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ ॥
paykh harichand-urrhee asthir kichh naahee.
Behold this world like an imaginary city in the sky where nothing is permanent.
ਇਸਸੰਸਾਰ ਨੂੰ ਆਕਾਸ਼ ਵਿਚ ਖ਼ਿਆਲੀ ਨਗਰੀ ਕਰ ਕੇ ਵੇਖ, ਜ਼ਿਸ ਵਿਚ ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ।
پیکھُہرِچنّدئُرڑیِاستھِرُکِچھُناہیِ॥
پیکھ ۔ دیکھ کر ۔ ہر چندؤ ر ڑی ۔ خیالی شہر۔ مانند سراب ۔ استھر ۔ مستقل ۔ دوآمی
عالم جو دکھائی دے رہا ہے اس خیالی شہر اور دہوئیں کے پہاڑ کی یا سراب کی مانند ہے
ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ ॥
maa-i-aa rang jaytay say sang na jaahee.
The pleasures of Maya do not accompany anyone after death.
ਮਾਇਆ ਦੇ ਜਿਤਨੇ ਭੀ ਮੌਜ-ਮੇਲੇ ਹਨ ਉਹ ਸਾਰੇ (ਕਿਸੇ ਦੇ) ਨਾਲ ਨਹੀਂ ਜਾਂਦੇ।
مائِیارنّگجیتےسےسنّگِنجاہیِ॥
۔ مائیا رنگ ۔ دنیاوی دولت کا پریم۔ جیتے ۔ جتنے ۔ سنگ ۔ ساتھ
کوئی بھی چیز دوآمی اور صدیوی نہیں ہے اس دنیاوی دولت کی عیش و عشرت ساتھ جانے والے نہیں
ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ ॥
har sang saathee sadaa tayrai dinas rain samaalee-ai.
God is your everlasting companion; always enshirine Him in your heart
ਪਰਮਾਤਮਾ ਹੀ ਸਦਾ ਤੇਰੇ ਨਾਲ ਨਿਭਣ ਵਾਲਾ ਸਾਥੀ ਹੈ, ਦਿਨ ਰਾਤ ਹਰ ਵੇਲੇ ਉਸ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ।
ہرِسنّگِساتھیِسداتیرےَدِنسُریَنھِسمالیِئےَ॥
۔ دنس رین ۔ روز و شب ۔ سمالئے ۔ دلمیں بساؤ۔
۔ خدا دوآمی اور صدیوی مستق ہمراہی اور ساتھی ہے روز و شب اسے دلمیں بساؤ
ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ ॥
har ayk bin kachh avar naahee bhaa-o dutee-aa jaalee-ai.
Without God there is none other who is eternal, therefore except God we should burn away the love of others.
ਪ੍ਰਭੂ ਤੋਂ ਬਿਨਾ ਹੋਰ ਕੁਝ ਭੀ ਸਦਾ ਟਿਕੇ ਰਹਿਣ ਵਾਲਾ ਨਹੀਂ ਇਸ ਵਾਸਤੇਪ੍ਰਭੂ ਤੋਂ ਬਿਨਾ ਕੋਈ ਹੋਰ ਪਿਆਰ ਮਨ ਵਿਚੋਂ ਸਾੜ ਦੇਣਾ ਚਾਹੀਦਾ ਹੈ।
ہرِایکبِنُکچھُاۄرُناہیِبھاءُدُتیِیاجالیِئےَ॥
بھاؤ ۔ دتیا ۔ پیار اور دوئش ۔دوجاپن ۔
واحد خدا کے بغیر دوسرا کچھ بھی نہیں ۔ دوسروں سے محبت ختم کر دینی چاہیے
ਮੀਤੁ ਜੋਬਨੁ ਮਾਲੁ ਸਰਬਸੁ ਪ੍ਰਭੁ ਏਕੁ ਕਰਿ ਮਨ ਮਾਹੀ ॥
meet joban maal sarbas parabh ayk kar man maahee.
Know in your mind, that God alone is your friend, youth, wealth and everything.
ਆਪਣੇ ਚਿੱਤ ਅੰਦਰ ਜਾਣ ਲੈ ਕਿ ਕੇਵਲ ਸੁਆਮੀ ਹੀ ਤੇਰਾ ਮਿੱਤ੍ਰ ਤੇਰੀ ਜੁਆਨੀ, ਤੇਰੀ ਦੌਲਤ ਅਤੇ ਤੇਰਾ ਸਭ ਕੁੱਛ ਹੈ।
میِتُجوبنُمالُسربسُپ٘ربھُایکُکرِمنماہیِ॥
۔ میت ۔ دوست۔ جوبن ۔ جوانی ۔ مال ۔ دولت ۔ سر بس۔ سب کچھ ۔ پرھ ایک۔ واحد خدا۔ گرمن ماہی ۔دل میںرکھ بسا۔
۔ دوت ۔ جوانی ۔ سرمایہ واحد خدا ۔ کوہی دلمیں سمجھ لے
ਬਿਨਵੰਤਿ ਨਾਨਕੁ ਵਡਭਾਗਿ ਪਾਈਐ ਸੂਖਿ ਸਹਜਿ ਸਮਾਹੀ ॥੪॥੪॥੧੩॥
binvant naanak vadbhaag paa-ee-ai sookh sahj samaahee. ||4||4||13||
Nanak submits, by great good fortune we realize God and they who realize Him remain absorbed in peace and poise. ||4||4||13||
ਨਾਨਕ ਬੇਨਤੀ ਕਰਦਾ ਹੈ, ਪਰਮਾਤਮਾ ਵੱਡੀ ਕਿਸਮਤਿ ਨਾਲ ਮਿਲਦਾ ਹੈ (ਜਿਨ੍ਹਾਂ ਨੂੰ ਮਿਲਦਾ ਹੈ ਉਹ ਸਦਾ) ਆਨੰਦ ਵਿਚ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥੪॥੧੩॥
بِنۄنّتِنانکُۄڈبھاگِپائیِئےَسوُکھِسہجِسماہیِ
سوکھ سہج ۔ آرام و رحانی سکون یا ذہنی سکون ۔ سماہی ۔ مجذوب
۔ نانک عرض گذارتا ہے کہ بلند قسمت سے خدا ملتا ہے جنہیں ملتا ہے وہ ہمیشہ روحانی سکون میں محو ومجذوب و مخمور رہتے ہیں۔
ਆਸਾ ਮਹਲਾ ੫ ਛੰਤ ਘਰੁ ੮
aasaa mehlaa 5 chhant ghar 8
Raag Aasaa, Fifth Guru, chhant, eighth beat:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
There is only one eternal God and is realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سےمحسوس ہوا
ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥
kamlaa bharam bheet kamlaa bharam bheet hay teekhan mad bipreet hay avaDh akaarath jaat.
Maya is a wall of illusion, yes, Maya is a wall of illusion between the humans and God. It’s powerful addiction corrupts the mind and the life goes in vain.
ਮਾਇਆ ਭਟਕਣਾ ਵਿਚ ਪਾਣ ਵਾਲੀ ਕੰਧ ਹੈ ਮਾਇਆ ਭਟਕਣਾ ਵਿਚ ਪਾਣ ਵਾਲੀ ਤੇ ਪ੍ਰਭੂ ਨਾਲੋਂ ਉਹਲਾ ਬਣਾਣ ਵਾਲੀ ਕੰਧ ਹੈ।ਮਾਇਆ ਦਾ ਤ੍ਰਿੱਖਾ ਨਸ਼ਾ ਜੀਵਨ-ਰਾਹ ਤੋਂਉਲਟੇ ਪਾਸੇ ਲੈ ਜਾਣ ਵਾਲਾ ਹੈ। ਇਸ ਵਿਚ ਫਸਿਆਂ, ਮਨੁੱਖ ਦੀ ਉਮਰ ਵਿਅਰਥ ਚਲੀ ਜਾਂਦੀ ਹੈ।
کملابھ٘رمبھیِتِکملابھ٘رمبھیِتِہےتیِکھنھمدبِپریِتِہےاۄدھاکارتھجات॥
کملا۔ سرمایہ ۔د نیاوی دلوت ۔ بھرم ۔ شک و شبہات۔ بھیت ۔ دیوار۔ تیکھن۔ تیکھی ۔ تیز ۔ مد ۔ نشہ ۔ سرور۔ بپریت ۔ جسکا بھروسنہ نہیں۔ ۔ اودھ ۔ عمر۔ زندگی ۔ اکارتھ ۔ بیفائدہ ۔ جات ۔ جاتی ہے
یہ سرمایہ دنیاوی دولت وہم وگمان اور شک وشبہات میں ڈالنے والی ایک دیوار ہے ۔ اسکا نشہ بہت زیادہ ہے اور گمراہ کرنے والا ہے اور اس کے خمار سے زندگی بیفائدہ چلی جاتی ہے
ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ ॥
gahbar ban ghor gahbar ban ghor hay garih moosat man chor hay dinkaro an-din khaat.
This world is a terrible dense forest. In this terrible forest, a person’s own mind is cheating him like a thief and the time is constantly consuming his remaining life.
ਇਹ ਸੰਸਾਰ ਇਕ ਭਿਆਨਕ ਸੰਘਣਾ ਜੰਗਲ ਹੈ; ਭਿਆਨਕ ਸੰਘਣਾ ਜੰਗਲ ਹੈ, (ਇਥੇ ਮਨੁੱਖ ਦੇ ਹਿਰਦੇ-) ਘਰ ਨੂੰ (ਮਨੁੱਖ ਦਾ ਆਪਣਾ ਹੀ) ਚੋਰ-ਮਨ ਲੁੱਟੀ ਜਾ ਰਿਹਾ ਹੈ, ਤੇ, ਸੂਰਜ (ਭਾਵ, ਸਮਾ) ਹਰ ਵੇਲੇ (ਇਸ ਦੀ ਉਮਰ ਨੂੰ) ਮੁਕਾਈ ਜਾ ਰਿਹਾ ਹੈ।
گہبربنگھورگہبربنگھورہےگ٘رِہموُستمنچورہےدِنکرواندِنُکھات॥
۔ گہیر ۔ گھنا۔ بن ۔ جنگل ۔ گھور خوفناک ۔ گریہہ ۔ گھر۔ موست۔ چرارہا ہے ۔ لٹ رہا ہے ۔ من ۔ دل ۔ دنکرؤ۔ دن بنانے والا سورج ۔ اندنو۔ ہرروز ۔کھات ۔ کھا رہا ہے
یہ عالم یہ دنیاو ایک بھاری گھنےخوفناک جنگل کی مانند ہے ۔ اور اس کے گھر کو چورمن چرارہا ہے
ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ ॥
din khaat jaat bihaat parabh bin milhu parabh karunaa patay.
O’ merciful, Husband-God, please make me realize You; without meditating on You, the passing days are devouring my life.
ਹੇ ਤਰਸ-ਸਰੂਪ ਪਤੀ-ਪ੍ਰਭੂ! ਮੈਨੂੰ ਮਿਲ। ਗੁਜ਼ਰਦੇ ਦਿਨ ਉਸ ਉਮਰ ਨੂੰਖਾਈ ਜਾਂਦੇ ਹਨ ਜੋਭਜਨ ਤੋਂ ਬਿਨਾ,ਵਿਅਰਥ ਬੀਤਦੀ ਜਾ ਰਹੀ ਹੈ।
دِنکھاتجاتبِہاتپ٘ربھبِنُمِلہُپ٘ربھکرُنھاپتے॥
۔ بہات ۔ بیت رہی ہے ۔ گذرہی ہے ۔ کرنا پتے ۔ رحمان الرحیم ۔ گتے ۔ روحانی یا اخلاقی حالت
اور نئے سورج عمر گھٹ رہی ہے الہٰی حمدوثناہ کے بغیر اور رحمان الرحیم کو یاد کئے بغیر روحانی زندگی بہتر نہیں ہو سکتی ۔