Urdu-Raw-Page-507

ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ ॥
sanak sanandan naarad mun sayveh an-din japat raheh banvaaree.
O’ God, Sages llike Sanak, Sanandan and Narad are always engaged in Your devotionl worship and always remember You;
ਹੇ ਬਨਵਾਰੀ, ਸਨਕ, ਸਨੰਦਨ ਅਤੇ ਨਾਰਦ ਰਿਸ਼ੀ ਹਰ ਵੇਲੇ ਤੇਰੀ ਟਹਿਲ ਕਮਾਉਂਦੇ ਹਨ, ਅਤੇ ਤੇਰੇ ਨਾਮ ਦਾ ਉਚਾਰਨ ਕਰਦੇ ਹਨ
سنک سننّدن نارد مُنِ سیۄہِ اندِنُ جپت رہہِ بنۄاریِ
سنک ۔ برہما اک بیٹا ۔ سندن و نارو۔ الہٰی عابد۔ من ۔ ولی اللہ ۔ بنواری ۔ جنگلات کا مالک مراد خدا
اے بھائی ۔سنک سنندن برہما کے بیٹے اور ناد جیسے ولی اللہ روز و شب خدا کو ہی یاد کرتے ہیں

ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ ॥੨॥
sarnaagat parahlaad jan aa-ay tin kee paij savaaree. ||2||
when devotees like Prahlaad sought Your refuge, You saved their honor. ||2||
ਪ੍ਰਹਲਾਦ (ਆਦਿਕ ਜੇਹੜੇ ਜੇਹੜੇ) ਭਗਤ ਤੇਰੀ ਸਰਨ ਆਏ, ਤਾਂ ਤੂੰ ਉਹਨਾਂ ਦੀ ਇੱਜ਼ਤ ਰੱਖ ਲਈ ॥੨॥
سرنھاگتِ پ٘رہلاد جن آۓ تِن کیِ پیَج سۄاریِ
سر ناگت۔ زیر سایہ یا پناہ ۔ پیج ۔ عزت (2)
اور پر ہیلاد الہٰی پریمی جب سایہ خدا میں تو خدا نے اس کی عزت بچائی

ਅਲਖ ਨਿਰੰਜਨੁ ਏਕੋ ਵਰਤੈ ਏਕਾ ਜੋਤਿ ਮੁਰਾਰੀ ॥
alakh niranjan ayko vartai aykaa jot muraaree.
O’ God, You are incomprehensible and immaculate, only Your supreme light is pervading everywhere.
ਹੇ ਪ੍ਰਭੂ! ਤੂੰ ਅਦ੍ਰਿਸ਼ਟ ਅਤੇ ਪਵਿੱਤਰ ਹੈ ਇਕ ਤੇਰਾ ਪ੍ਰਕਾਸ਼ ਹੀ ਹਰ ਥਾਂ ਰਵ ਰਿਹਾ ਹੈ।
الکھ نِرنّجنُ ایکو ۄرتےَ ایکا جوتِ مُراریِ
الکھ ۔ جسکا حساب نہ ہو سکے ۔ نرنجن۔ بیداگ۔ مراری ۔ خدا۔ جا چک ۔ بھکاری ۔ داتا۔ دینے والا۔ سخی ۔
سارے عالم میں واحد پاک بیداغ خدابس رہا ہے اور اسی کے نور سے یہ عالم روشن ہے ۔ جو آنکھوں سے اوجھل اور بیلاگ بے واسطہ ہے

ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥੩॥
sabh jaachik too ayko daataa maageh haath pasaaree. ||3||
You alone are the benefactor of all the creatures and all are beggars; they beg from You with their outstretched hands.. ||3||
ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ ਤੇਰੇ ਦਰ ਤੇ ਮੰਗਤੇ ਹਨ ਤੇਰੇ ਅੱਗੇ ਹੱਥ ਖਿਲਾਰ ਕੇ ਮੰਗ ਰਹੇ ਹਨ ॥੩॥
سبھِ جاچِک توُ ایکو داتا ماگہِ ہاتھ پساریِ
ماگیہہ ہاتھ پساری ۔ ہاتھ پھیلا کر مانگتے ہیں
۔ سارے عالم کے لوگ الہٰی در کے بھکاری ہیں جب کہ واحد خدا ہی سب کو نعمتیں عنایت کرنے والا سخی ہے اور سارے ہاتھ پھیلا کر اس سے مانگتے ہیں

ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ॥
bhagat janaa kee ootam banee gaavahi akath kathaa nit ni-aaree.
The words of the devotees become very valuable, because through these holy words, they keep singing wondrous praises of the indescribable God.
ਭਗਤਾ ਦੇ ਬਚਨ ਅਮੋਲਕ ਹਨ, ਉਹ ਸਦਾ ਉਸ ਪਰਮਾਤਮਾ ਦੀ ਅਨੋਖੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
بھگت جنا کیِ اوُتم بانھیِ گاۄہِ اکتھ کتھا نِت نِیاریِ
اتم ۔ بلند عظمت ۔ اکتھ ۔ نا قابل بیان ۔ کتھا ۔ کہانی ۔ نت نیاری ۔ ہر روز علیحدہ ۔ نئی
عابدان الہٰی کا کلام بیش قیمت اور پائیدار ہوجاتا ہے ۔ جو وہ گاتے ہیں اور نرالی و انوکھی صفت صلاح کرتے ہیں۔

ਸਫਲ ਜਨਮੁ ਭਇਆ ਤਿਨ ਕੇਰਾ ਆਪਿ ਤਰੇ ਕੁਲ ਤਾਰੀ ॥੪॥
safal janam bha-i-aa tin kayraa aap taray kul taaree. ||4||
Their lives become fruitful; they swim across the worldly ocean of vices and also help their generations to swim across. ||4||
ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ, ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ ਲੰਘਾ ਲੈਂਦੇ ਹਨ ॥੪॥
سپھل جنمُ بھئِیا تِن کیرا آپِ ترے کُل تاریِ
تن ۔ ان کا ۔ کل ۔ خاندان
ان کا اس دنیا میں پیدا ہونا جنم لینا ہی کامیاب ہوجاتاہے ۔ وہ خود کامیابی حاصل کرتے ہیں اور خاندان کو کامیاب بناتے ہیں

ਮਨਮੁਖ ਦੁਬਿਧਾ ਦੁਰਮਤਿ ਬਿਆਪੇ ਜਿਨ ਅੰਤਰਿ ਮੋਹ ਗੁਬਾਰੀ ॥
manmukh dubiDhaa durmat bi-aapay jin antar moh gubaaree.
The self-willed persons are afflicted by duality and evil intellect, because within them is the ignorance due to the love for maya, the worldly riches and power.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਚਿੱਤਾ-ਪਨ ਵਿਚ ਤੇ ਭੈੜੀ ਮਤਿ (ਦੇ ਪ੍ਰਭਾਵ) ਵਿਚ ਫਸੇ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ ਵਿਚ (ਮਾਇਆ ਦੇ) ਮੋਹ ਦਾ ਹਨੇਰਾ ਹੈ।
منمُکھ دُبِدھا دُرمتِ بِیاپے جِن انّترِ موہ گُباریِ
منمکھ ۔ مرید من ۔ خودی پسند۔ دبدھا ۔ دوچتی ۔ دوسری سوچ۔ درمت۔ کھوٹی عقل ۔ غلط سمجھ ۔ دیاپے ۔ بستی ہے ۔ جن انتر ۔ جن کے دلمیں ۔ موہ غباری ۔ محبت کی آندھی ۔
اے بھائی ۔ خودی پسند اپنے من کے مرید دوہری سوچ اور بد عقلی میں مضمر رہتے ہیں کیونکہ ان کے دل میں دنیاوی دولت کی محبت کا اندھیرا چھائیا رہتا ہے ۔

ਸੰਤ ਜਨਾ ਕੀ ਕਥਾ ਨ ਭਾਵੈ ਓਇ ਡੂਬੇ ਸਣੁ ਪਰਵਾਰੀ ॥੫॥
sant janaa kee kathaa na bhaavai o-ay doobay san parvaaree. ||5||
God’s praises sung by saintly people are not pleasing to them; they along with their families drown in worldly ocean of vices. ||5||
ਉਹਨਾਂ ਨੂੰ ਸੰਤ ਜਨਾਂ ਦੀ ਕੀਤੀ ਹੋਈ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਨਹੀਂ ਸੁਖਾਂਦੀ; ਉਹ ਆਪਣੇ ਪਰਵਾਰ ਸਮੇਤ ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ ॥੫॥
سنّت جنا کیِ کتھا ن بھاۄےَ اوءِ ڈوُبے سنھُ پرۄاریِ
سن پرواری ۔ مو خادنان ۔ قبیلہ
انہیں خدا رسیدگان کی پندو و اعظ اچھی نہیں لگتی ۔ لہذا وہ معہ قبائل بدیوں کے سمند رمیں ڈوبے رہتے ہیں

ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ ॥
nindak nindaa kar mal Dhovai oh malbhakh maa-i-aaDhaaree.
By slandering, slanderer washes the filth off others; in this way a person attached to Maya keeps amassing the filth by slandering.
ਨਿੰਦਾ ਕਰਨ ਵਾਲਾ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ (ਉਹਨਾਂ ਦੇ ਕੀਤੇ ਮੰਦ-ਕਰਮਾਂ ਦੀ) ਮੈਲ ਤਾਂ ਧੋ ਦੇਂਦਾ ਹੈ, ਪਰ ਉਹ ਆਪ ਮਾਇਆ-ਵੇੜ੍ਹਿਆ ਮਨੁੱਖ ਪਰਾਈ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ।
نِنّدکُ نِنّدا کرِ ملُ دھوۄےَ اوہُ ملبھکھُ مائِیادھاریِ
نند گ ۔ بد گو۔ برائی کرنے والا۔ مل ۔ میل ۔ نا پاکیزگی ۔ مل بھکھ ۔ گندگی کھانے والا۔ مائی دھاری ۔ مادہ پرست۔
بد گوئی کرنے والے بد گوئی سے دوسروں کی نا پاکیزگی دور کرتے ہیں ۔ مگر خود دنیاوی دولت کی محبت میں دوسروں کی بری کمائی دولت کھانے کا عادی ہوجاتاہے

ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ ॥੬॥
sant janaa kee nindaa vi-aapay naa urvaar na paaree. ||6||
Those who remain entangled in the slander of saintly persons belong neither to this nor the world beyond. ||6||
ਜੇਹੜੇ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਨ ਵਿਚ ਫਸੇ ਰਹਿੰਦੇ ਹਨ ਉਹ (ਇਸ ਨਿੰਦਾ ਦੇ ਸਮੁੰਦਰ ਵਿਚੋਂ) ਨਾਹ ਉਰਲੇ ਪਾਸੇ ਆ ਸਕਦੇ ਹਨ, ਨਾਹ ਪਰਲੇ ਪਾਸੇ ਲੰਘ ਸਕਦੇ ਹਨ ॥੬॥
سنّت جنا کیِ نِنّدا ۄِیاپے نا اُرۄارِ ن پاریِ
اروار نہ پار ۔ نہ پار والے کنارے نہ ادھرے ۔ کنارے
جو انان خدا رسیدہ انسانوں کی بد گوئی کرتے ہیں وہ زندگی کے سمندر کے درمیان رہ جاتے ہیں کنارہ نہیں پاتے

ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ ॥
ayhu parpanch khayl kee-aa sabh kartai har kartai sabh kal Dhaaree.
The Creator has set up the expanse of this world like a play and He has put His power and support behind this play.
ਇਹ ਸਾਰਾ ਜਗਤ-ਤਮਾਸ਼ਾ ਕਰਤਾਰ ਨੇ ਆਪ ਬਣਾਇਆ ਹੈ, ਕਰਤਾਰ ਨੇ ਹੀ ਇਸ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ।
ایہُ پرپنّچُ کھیلُ کیِیا سبھُ کرتےَ ہرِ کرتےَ سبھ کل دھاریِ
پر پنچ ۔ پان مایات کا پھیلاؤ۔ کھیل تماشہ ۔ کل ۔ ہنر ۔ کا ریگری ۔ طریقہ ۔
اس عالم کا پھلاؤ خود خدا کا پیدا کیا ہوا ہے اور اس میں اپنی کار گیری اور طارق کا مظاہرہ کیا ہے

ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ ॥੭॥
har ayko soot vartai jug antar soot khinchai aykankaaree. ||7||
The one thread of God’s power sustains the entire world, when He pulls back this thread, then everything collapses and only one God remains. ||7||
ਸਾਰੇ ਜਗਤ ਵਿਚ ਸਿਰਫ਼ ਪ੍ਰਭੂ ਦੀ ਸੱਤਾ ਦਾ ਧਾਗਾ ਪਸਰਿਆ ਹੋਇਆ ਹੈ, ਜਦੋਂ ਉਹ ਇਸ ਧਾਗੇ ਨੂੰ ਖਿੱਚ ਲੈਂਦਾ ਹੈ ਤਾਂ ਜਗਤ-ਤਮਾਸ਼ਾ ਅਲੋਪ ਹੋ ਜਾਂਦਾ ਹੈ, ਤੇ ਪ੍ਰਭੂ ਆਪ ਹੀ ਆਪ ਰਹਿ ਜਾਂਦਾ ਹੈ ॥੭॥
ہرِ ایکو سوُتُ ۄرتےَ جُگ انّترِ سوُتُ کھِنّچےَ ایکنّکاریِ
سوت۔ دھاگا۔ نظام۔ سوت کھنچے ۔ نظام ختم کرے ۔ ایکنکاری ۔ واحد ۔ وحدت
اور سارا عالم اپنے نظام میں منسلک کر رکھا ہے اور جب چاہتا ہے اپنے نظام کو معطل کر دیتا ہے اور واحد رہ جاتاہے

ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ ॥
rasan rasan ras gaavahi har gun rasnaa har ras Dhaaree.
Those who lovingly sing God’s praises, the elixir of God’s Name is always there on their tongue.
ਜੇਹੜੇ ਮਨੁੱਖ ਜੀਭ ਨਾਲ ਰਸ ਲੈ ਲੈ ਕੇ ਹਰੀ ਦੇ ਗੁਣ ਗਾਂਦੇ ਹਨ ਉਹ ਆਪਣੀ ਜੀਭ੍ਹਾ ਉਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਟਿਕਾਉਂਦੇ ਹਨ।
رسنِ رسنِ رسِ گاۄہِ ہرِ گُنھ رسنا ہرِ رسُ دھاریِ
رسن رسن۔ زبان کے لطف سے ۔ رس۔ مزہ ۔ گاویہہ۔ صفت صلاح۔ ہر گن ۔ الہٰی توصیف۔
جو اپنی زندگی کامیاب بنا نا چاہتے ہیں وہ ہمیشہ نہایت پریم و پیار سے الہٰی حمدوثناہ کرتے ہیں

ਨਾਨਕ ਹਰਿ ਬਿਨੁ ਅਵਰੁ ਨ ਮਾਗਉ ਹਰਿ ਰਸ ਪ੍ਰੀਤਿ ਪਿਆਰੀ ॥੮॥੧॥੭॥
naanak har bin avar na maaga-o har ras pareet pi-aaree. ||8||1||7||
O’ Nanak, I do not beg for anything else but God’s Name; the love for the elixir of God’s Name is pleasing to me. ||8||1||7||
ਹੇ ਨਾਨਕ! ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਮੰਗਦਾ, ਪ੍ਰਭੂ ਦੇ ਨਾਮ ਰਸ ਦਾ ਪ੍ਰੇਮ ਹੀ ਮੈਨੂੰ ਪਿਆਰਾ ਲੱਗਦਾ ਹੈ ॥੮॥੧॥੭॥
نانک ہرِ بِنُ اۄرُ ن ماگءُ ہرِ رس پ٘ریِتِ پِیاریِ
ہر رس پریت ۔ پیاری ۔ الہٰی لطف سے محبت۔
اور ان کی زبان الہٰی پیار سے پر لطف ہوجاتی ہے ۔ نانک خدا کے بغیر کسی اشیا کو نہیں مانگتا الہٰی نام کا لطف ہی پیارا ہے ۔

ਗੂਜਰੀ ਮਹਲਾ ੫ ਘਰੁ ੨
goojree mehlaa 5 ghar 2
Raag Goojree, Fifth Guru, Second Beat:
گوُجریِ مہلا ੫ گھرُ ੨

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ ستِگُر پ٘رسادِ ॥
ایک ابدی خدا ، رحمت مرشد سے جس کا احساس ہوا

ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥
raajan meh tooN raajaa kahee-ahi bhooman meh bhoomaa.
O’ God, among the kings, You are the sovereign King. and among landlords, You are the greatest Landlord.
ਹੇ ਕਰਤਾਰ! (ਦੁਨੀਆ ਦੇ) ਰਾਜਿਆਂ ਵਿਚ ਤੂੰ (ਸ਼ਿਰੋਮਣੀ) ਰਾਜਾ ਅਖਵਾਂਦਾ ਹੈਂ, ਭੁਇਂ ਦੇ ਮਾਲਕਾਂ ਵਿਚ ਤੂੰ (ਸਭ ਤੋਂ ਵੱਡਾ) ਭੁਇਂ ਦਾ ਮਾਲਕ ਹੈਂ।
راجن مہِ توُنّ راجا کہیِئہِ بھوُمن مہِ بھوُما
راجن ۔ راجاؤں۔ بھومن۔ زمین داروں۔
اے خدا نو راجاؤں میں سر کردہ راجہ ہے ۔ زمینداروں میں سب سے اعلے زمیندار

ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ ॥੧॥
thaakur meh thakuraa-ee tayree koman sir komaa. ||1||
You are the Supreme master of all the masters and among all races, You belong to the highest race. ||1||
ਹੇ ਕਰਤਾਰ! (ਦੁਨੀਆ ਦੇ) ਸਰਦਾਰਾਂ ਵਿਚ ਤੇਰੀ ਸਰਦਾਰੀ (ਸਭ ਤੋਂ ਵੱਡੀ) ਹੈ, ਉੱਚੀ ਕੁਲ ਵਾਲਿਆਂ ਵਿਚ ਤੂੰ ਸ਼ਿਰੋਮਣੀ ਕੁਲ ਵਾਲਾ ਹੈਂ ॥੧॥
ٹھاکُر مہِ ٹھکُرائیِ تیریِ کومن سِرِ کوما
ٹھاکر ۔ مالک ۔ آقا۔ کومن۔ قوم۔ سر ۔ بند عظمت (1)
اور سر داروں میں برھا سردار بلند خاندانوں میں بلند خاندان ہے

ਪਿਤਾ ਮੇਰੋ ਬਡੋ ਧਨੀ ਅਗਮਾ ॥
pitaa mayro bado Dhanee agmaa.
O’ God, You are my Father, You the supreme master and none is remotely equal to You,
ਹੇ ਕਰਤਾਰ! ਤੂੰ ਮੇਰਾ ਪਿਤਾ ਹੈਂ, ਤੂੰ ਉਹ ਵੱਡਾ ਮਾਲਕ ਹੈਂ ਜਿਸ ਬਰਾਬਰ ਹੋਰ ਕੋਈ ਨਹੀਂ
پِتا میرو بڈو دھنیِ اگما
وڈو دھنی ۔ وڈا مالک ۔ اگما۔ اتنا بڑا جس تک انسانی رسائی نہیں ہو سکتی ۔
اے کار ساز کرتا ر۔ تو میرا با پے تو بھاری ملاک ہے تو انسانی رسائی اور عقل و ہوش سے بلند و بالا ہے

ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥੧॥ ਰਹਾਉ ॥
ustat kavan kareejai kartay paykh rahay bismaa. ||1|| rahaa-o.
O’ Creator? Which of Your praises may we utter; we are amazed seeing Your wonders. ||1||Pause||
ਹੇ ਕਰਤਾਰ! ਤੇਰੀ ਕੇਹੜੀ ਕੇਹੜੀ ਵਡਿਆਈ ਅਸੀਂ ਕਰੀਏ? (ਤੇਰੀ ਲੀਲਾ) ਵੇਖ ਵੇਖ ਕੇ ਅਸੀਂ ਹੈਰਾਨ ਹੋ ਰਹੇ ਹਾਂ ॥੧॥ ਰਹਾਉ ॥
اُستتِ کۄن کریِجےَ کرتے پیکھِ رہے بِسما ॥੧॥ رہاءُ ॥
استت ۔ تعریف ۔ صفت۔ کرتے ۔ کرنے والے ۔ کرتار۔ پیکھ ۔ دیکھ کر ۔ بسما۔ حیران
اے کار ساز کرتار تیری کون کونسی ستائش کیجائے ۔ تجھے دیکھنے سے حیرانی ہو رہی ہے (1) رہاو۔

ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ ॥
sukhee-an meh sukhee-aa tooN kahee-ahi daatan sir daataa.
O’ God, among the peaceful, You are called the most peaceful and among givers, You are the greatest Giver.
(ਹੇ ਕਰਤਾਰ! ਦੁਨੀਆ ਦੇ) ਸੁਖੀ ਲੋਕਾਂ ਵਿਚ ਤੂੰ (ਸ਼ਿਰੋਮਣੀ) ਸੁਖੀ ਕਿਹਾ ਜਾਦਾ ਹੈਂ ਤੇ ਦਾਤਿਆਂ ਵਿਚ ਸਭ ਤੋਂ ਵਢਾ ਦਾਤਾ।
سُکھیِئن مہِ سُکھیِیا توُنّ کہیِئہِ داتن سِرِ داتا
داتن۔ دینے والے ۔ سخی
آسائش یافتہ لوگوں میں اسائش یافتہ خوشحالی اور نعمتوں کو دینے والوں میں بھاری سخاوت کرنے والا سخی

ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ ॥੨॥
tayjan meh tayjvansee kahee-ahi rasee-an meh raataa. ||2||
Among the glorious, You are said to be the most glorious and among revellers, You are the greatest reveller. ||2||
ਤੇਜ ਪ੍ਰਤਾਪ ਵਾਲਿਆਂ ਵਿਚ ਤੂੰ ਸ਼ਿਰੋਮਣੀ ਤੇਜਸ੍ਵੀ ਕਿਹਾ ਜਾਦਾ ਹੈਂ ਤੇ (ਦੁਨੀਆ ਦੇ) ਰਸ ਮਾਣਨ ਵਾਲਿਆਂ ਵਿਚ ਤੂੰ ਸ਼ਿਰੋਮਣੀ ਰਸੀਆ ਹੈਂ ॥੨॥
تیجن مہِ تیجۄنّسیِ کہیِئہِ رسیِئن مہِ راتا
نیمن۔ با برکت ۔ تیج ونسی ۔ رسئن ۔ لطف اندوز۔ راتا ۔محو
بلند وقار اور حرمت والوں میں بلند حرمت و وقاری لطف اندوزوں میں بھاری لطف اندوز ہے

ਸੂਰਨ ਮਹਿ ਸੂਰਾ ਤੂੰ ਕਹੀਅਹਿ ਭੋਗਨ ਮਹਿ ਭੋਗੀ ॥
sooran meh sooraa tooN kahee-ahi bhogan meh bhogee.
O’ God, among warriors, You are called the bravest warrior and among indulgers, You are the greatest indulger.
(ਹੇ ਕਰਤਾਰ!) ਸੂਰਮਿਆਂ ਵਿਚ ਤੂੰ ਸ਼ਿਰੋਮਣੀ ਸੂਰਮਾ ਅਖਵਾਣ ਦਾ ਹੱਕਦਾਰ ਹੈਂ, ਭੋਗੀਆਂ ਵਿਚ ਤੂੰ ਹੀ ਭੋਗੀ ਹੈਂ।
سوُرن مہِ سوُرا توُنّ کہیِئہِ بھوگن مہِ بھوگیِ
سورن ۔ سورما۔ بہادر۔ جنگجو ۔ بھوگن ۔ سرف کرنے والے ۔ تصارف ۔
بہادروں اور جنگجیوں میں بہادر اور جنگجو کہلاتا ہے ۔

ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ ॥੩॥
garastan meh tooN bado garihsatee jogan meh jogee. ||3||
Among householders, You are the greatest householder; Among yogis, You are the greatest Yogi. ||3||||
ਗ੍ਰਿਹਸਤੀਆਂ ਵਿਚ ਤੂੰ ਸਭ ਤੋਂ ਵੱਡਾ ਗ੍ਰਿਹਸਤੀ ਹੈਂ (ਜਿਸ ਦਾ ਇਤਨਾ ਵੱਡਾ ਸੰਸਾਰ-ਟੱਬਰ ਹੈ), ਜੋਗੀਆਂ ਵਿਚ ਤੂੰ ਸ਼ਿਰੋਮਣੀ ਜੋਗੀ ਹੈਂ ॥੩॥
گ٘رستن مہِ توُنّ بڈو گ٘رِہستیِ جوگن مہِ جوگیِ
گر سست۔ خانہ داری ۔ قبیلہ داری ۔ جوگن ۔ طارق الدنیا ۔
دنیاوی لطف لینے والوں میں اول درجے کا لطف اندوز خانہ داروں اور قبیلہ داروں

ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ ॥
kartan meh tooN kartaa kahee-ahi aachaaran meh aachaaree.
O’ God, among the creator of new things, You are called the supreme Creator and among the performers of faith rituals, You are the holiest performer.
ਹੇ ਕਰਤਾਰ! ਨਵੇਂ ਕੰਮ ਕਰਨ ਵਾਲੇ ਸਿਆਣਿਆਂ ਵਿਚ ਤੂੰ ਸ਼ਿਰੋਮਣੀ ਰਚਨਹਾਰ ਹੈ; ਧਾਰਮਿਕ ਰਸਮਾਂ ਕਰਨ ਵਾਲਿਆਂ ਵਿਚ ਭੀ ਤੂੰ ਹੀ ਸ਼ਿਰੋਮਣੀ ਹੈਂ।
کرتن مہِ توُنّ کرتا کہیِئہِ آچارن مہِ آچاریِ
کرتن ۔کرنے والے ۔ کارباری ۔ آچارن ۔ با اخلاق۔
خدا تو کار سازوں میں کار ساز بلند اخلاقیوں میں بلند اخلا ق سرمایہ داروں میں

ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ॥੪॥
saahan meh tooN saachaa saahaa vaapaaran meh vaapaaree. ||4||
Among bankers, You are the supreme eternal banker and among merchants, You are the supreme merchant. ||4||
(ਦੁਨੀਆ ਦੇ) ਸਾਹੂਕਾਰਾਂ ਵਿਚ ਤੂੰ ਸਦਾ ਕਾਇਮ ਰਹਿਣ ਵਾਲਾ ਸ਼ਿਰੋਮਣੀ ਸਾਹੂਕਾਰ ਹੈਂ, ਤੇ ਵਾਪਾਰੀਆਂ ਵਿਚ ਤੂੰ ਵੱਡਾ ਵਾਪਾਰੀ ਹੈਂ ॥੪॥
ساہن مہِ توُنّ ساچا ساہا ۄاپارن مہِ ۄاپاریِ
ساہن ۔ سرمایہ دار۔ شاہوکار۔ واپارن ۔ بیو پاری ۔ سوداگر
بھاری سرمایہ دار اور سچا شاہو کار اور بیوپاریوں میں بیوپاری (4)

ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥
darbaaran meh tayro darbaaraa saran paalan teekaa.
O’ God, among the courts, Your court is the most magnificent and You are the highest provider of support.
(ਹੇ ਕਰਤਾਰ! ਦੁਨੀਆ ਦੇ) ਦਰਬਾਰ ਲਾਣ ਵਾਲਿਆਂ ਵਿਚ ਤੇਰਾ ਦਰਬਾਰ ਸ਼ਿਰੋਮਣੀ ਹੈ, ਸਰਨ ਪਿਆਂ ਦੀ ਲਾਜ ਰੱਖਣ ਵਾਲਿਆਂ ਦਾ ਤੂੰ ਸ਼ਿਰੋਮਣੀ ਟਿੱਕਾ ਹੈਂ।
دربارن مہِ تیرو دربارا سرن پالن ٹیِکا
دربار ن ۔ حکمران۔ دربار ۔ حکمرانی ۔ سرن پالن ۔ ٹیکا۔ زیر سایہ آئے ہوئے کی عزت بچا لوں والوں کا سردار۔
حکمرانوں میں اعلے حکمران

ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ ॥੫॥
lakhimee kaytak ganee na jaa-ee-ai gan na saka-o seekaa. ||5||
The extent of Your wealth cannot be determined. Your treasures cannot be counted. ||5||
ਤੇਰੇ ਘਰ ਵਿਚ ਕਿਤਨੀ ਕੁ ਮਾਇਆ ਹੈ; ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਮੈਂ ਤੇਰੇ ਖ਼ਜ਼ਾਨੇ ਗਿਣ ਨਹੀਂ ਸਕਦਾ ॥੫॥
لکھِمیِ کیتک گنیِ ن جائیِئےَ گنِ ن سکءُ سیِکا
لیتک ۔ کتنی ۔ گنی نہ جاییئے ۔ شمار نہیں کیا جاسکتا۔ سکھو سیکا ۔ سکے ۔ خزانے
اور اندازہ اور شمار نہیں ہو سکتا تیرے خزانوں کا

ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ॥
naaman meh tayro parabh naamaa gi-aanan meh gi-aanee.
O’ God, among the famous personalities, Your name is at the top and among the persons of wisdom, You are the wisest.
(ਹੇ ਪ੍ਰਭੂ! ਦੁਨੀਆ ਦੇ) ਵਡਿਆਈ-ਨਾਮਣੇ ਵਾਲਿਆਂ ਵਿਚੋਂ ਤੇਰਾ ਨਾਮਣਾ ਸ਼ਿਰੋਮਣੀ ਹੈ, ਤੇ ਗਿਆਨਵਾਨਾਂ ਵਿਚ ਤੂੰ ਹੀ ਸ਼ਿਰੋਮਣੀ ਗਿਆਨੀ ਹੈਂ।
نامن مہِ تیرو پ٘ربھ ناما گِیانن مہِ گِیانیِ
نامن ۔ نامور۔ مشہور۔ گیانن ۔ عالموں ۔ علم کے ماہروں۔
اے خدا ناموروں میں ہے تیری ناموری اور عالموں میں ہے

ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ॥੬॥
jugtan meh tayree parabh jugtaa isnaanan meh isnaanee. ||6||
Among all the righteous ways of life, Your way is the best, and among the pious, You are the most immaculate.||6||
ਚੰਗੀ ਜੀਵਨ-ਜੁਗਤਿ ਵਾਲਿਆਂ ਵਿਚ ਤੇਰੀ ਜੁਗਤਿ ਸ੍ਰੇਸ਼ਟ ਹੈ, (ਦੁਨੀਆ ਦੇ ਤੀਰਥ-) ਇਸ਼ਨਾਨੀਆਂ ਵਿਚ ਤੂੰ ਸ਼ਿਰੋਮਣੀ ਇਸ਼ਨਾਨੀ ਹੈਂ ॥੬॥
جُگتن مہِ تیریِ پ٘ربھ جُگتا اِسنانن مہِ اِسنانیِ
جگتن ۔ طرز وطنہ جاننے والے ۔ طریقے ساز
تو علم دان اور طریقہ سازوں میں تو طریقے ساز زیارت کاروں میں زیارت کا

ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ ॥
siDhan meh tayree parabh siDhaa karman sir karmaa.
O’ God, among those who perform miracles, Your power to perform miracles is the highest, and among the deeds, Your deed is the noblest
ਹੇ ਪ੍ਰਭੂ! ਕਰਾਮਾਤੀ ਤਾਕਤਾਂ ਰੱਖਣ ਵਾਲਿਆਂ ਵਿਚ ਤੇਰੀ ਕਰਾਮਾਤੀ ਤਾਕਤ ਸ਼ਿਰੋਮਣੀ ਹੈ, ਅਤੇ ਕੰਮਾਂ ਵਿਚੋਂ ਤੇਰਾ ਕੰਮ ਸ਼੍ਰੋਮਣੀ ਹੈ।
سِدھن مہِ تیریِ پ٘ربھ سِدھا کرمن سِرِ کرما
سدھن۔ پاکباز ۔ جنہوں نے کامیابی حاصل کر لی ہے ۔ سدھا۔ کامیاب۔ کر من۔ اعمال کرنے والو
خدا رسیدگی حاصل کرنے والوں میں کامل خدا رسیدہ عاملوں میں

ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥੭॥
aagi-aa meh tayree parabh aagi-aa hukman sir hukmaa. ||7||
O’ God, Your order overrides all other orders; among the commanders, You are the supreme commander. ||7||
ਹੇ ਪ੍ਰਭੂ! (ਦੁਨੀਆ ਦੇ) ਇਖ਼ਤਿਆਰ ਵਾਲਿਆਂ ਵਿਚ ਤੇਰਾ ਇਖ਼ਤਿਆਰ ਸਭ ਤੋਂ ਵੱਡਾ ਹੈ, (ਦੁਨੀਆ ਦੇ) ਹੁਕਮ ਚਲਾਣ ਵਾਲਿਆਂ ਵਿਚ ਤੂੰ ਸ਼ਿਰੋਮਣੀ ਹਾਕਮ ਹੈਂ ॥੭॥
آگِیا مہِ تیریِ پ٘ربھ آگِیا ہُکمن سِرِ ہُکما
سر کردہ علمدار اختیار داروں میں بھاری اختیار دار اور حکمرانوں میں اول حکمران

error: Content is protected !!