Urdu-Raw-Page-547

ਬਿਨਵੰਤ ਨਾਨਕ ਕਰ ਦੇਇ ਰਾਖਹੁ ਗੋਬਿੰਦ ਦੀਨ ਦਇਆਰਾ ॥੪॥
binvant naanak kar day-ay raakho gobinddeen da-i-aaraa. ||4||
Nanak prays, O’ God, the merciful master of the meek, extend your help and save me from drowning in the love for Maya. ||4||
ਨਾਨਕ ਬੇਨਤੀ ਕਰਦਾ ਹੈ,ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ, ਆਪਣਾ ਹੱਥ ਦੇ ਕੇ ਮੈਨੂੰ ਮਾਇਆ ਦੇ ਮੋਹ ਵਿਚ ਡੁੱਬਣੋਂ ਬਚਾ ਲੈ ॥੪॥

بِنۄنّت نانک کر دےءِ راکھہُ گوبِنّد دیِن دئِیارا ॥੪॥
دیار ۔ مہربان۔
نانک عرض گذارتا ہے ۔ کہ یہ خدا غریبوں ناتوانوں پر رحم کرنے والے مجھے اپنے ہاتھ کی امداد سے زندگی کو غرقبا ہونے سے بچاؤ۔
ਸੋ ਦਿਨੁ ਸਫਲੁ ਗਣਿਆ ਹਰਿ ਪ੍ਰਭੂ ਮਿਲਾਇਆ ਰਾਮ ॥
sodin safal gani-aa har parabhoo milaa-i-aa raam.
That day is judged to be fruitful, when the Guru unites one with God.
ਉਹ ਦਿਨ ਭਾਗਾਂ ਵਾਲਾ ਸਮਝਣਾ ਚਾਹੀਦਾ ਹੈ ਜਦੋਂ ਹਰਿ-ਪ੍ਰਭੂ (ਗੁਰੂ ਦਾ) ਮਿਲਾਇਆ (ਮਿਲ ਪੈਂਦਾ ਹੈ)।

سو دِنُ سپھلُ گنھِیا ہرِ پ٘ربھوُ مِلائِیا رام ॥
گنیا۔ سمجھا ۔ سپھل۔ براور۔پھلدا ایک ۔
خو ش قسمت ہے وہ دن جس دن الہٰی وسل ہوا۔
ਸਭਿ ਸੁਖ ਪਰਗਟਿਆ ਦੁਖ ਦੂਰਿ ਪਰਾਇਆ ਰਾਮ ॥
sabh sukh pargati-aa dukhdoor paraa-i-aa raam.
Total peace is revealed and sorrows are e taken far away.
ਸਾਰੇ ਸੁਖ ਪਰਗਟ ਹੋ ਜਾਂਦੇ ਹਨ, ਤੇ, ਸਾਰੇ ਦੁੱਖ ਦੂਰ ਜਾ ਪੈਂਦੇ ਹਨ।

سبھِ سُکھ پرگٹِیا دُکھ دوُرِ پرائِیا رام ॥
پرگٹیا ۔ ظا ہر ہوا ۔ دور پرائیا۔ دور ہوا ۔ سیج ۔ ذہنی سکون ۔
ہر طرح کے آرام و آسائش حاصل ہوئے اور عذاب مٹا آرام ذہنی سکون
ਸੁਖ ਸਹਜ ਅਨਦ ਬਿਨੋਦ ਸਦ ਹੀ ਗੁਨ ਗੁਪਾਲ ਨਿਤ ਗਾਈਐ ॥
sukh sahj anad binod sad hee gun gupaal nit gaa-ee-ai.
One forever enjoys celestial peace, poise, bliss and happiness by always singing the praises of God.
ਪ੍ਰਭੂ ਦੇ ਗੁਣ ਨਿੱਤ ਗਾਇਨ ਕਰਨ ਦੁਆਰਾ ਆਤਮਕ ਅਡੋਲਤਾ ਦੇ ਸੁਖ-ਆਨੰਦ ਅਤੇ ਖ਼ੁਸ਼ੀਆਂ ਸਦਾ ਹੀ ਬਣੀਆਂ ਰਹਿੰਦੀਆਂ ਹਨ।

سُکھ سہج اند بِنود سد ہیِ گُن گُپال نِت گائیِئےَ ॥
انند ونوے ۔ خوشیاں اور تماشے ۔ سدہی ۔ ہمیشہ ۔ گن گوپال۔ الہٰی صفت ۔
خوشیاں موج میلے ہمیشہ کے لئے الہٰی حمدوثناہ ہر روز کرنے سے
ਭਜੁ ਸਾਧਸੰਗੇ ਮਿਲੇ ਰੰਗੇ ਬਹੁੜਿ ਜੋਨਿ ਨ ਧਾਈਐ ॥
bhaj saaDhsangay milay rangay bahurh jon na Dhaa-ee-ai.
By lovingly meditating on God, in the company of the saints, one does not wander in various incarnations.
ਗੁਰੂ ਦੀ ਸੰਗਤ ਵਿਚ ਪ੍ਰੇਮ ਨਾਲ ਮਿਲ ਕੇ ਪ੍ਰਭੂ ਦਾ ਭਜਨ ਕਰਨ ਦੁਆਰਾ ਮੁੜ ਮੁੜ ਜੂਨਾਂ ਵਿਚ ਨਹੀਂ ਪਈਦਾ,

بھجُ سادھسنّگے مِلے رنّگے بہُڑِ جونِ ن دھائیِئےَ ॥
بھج سادھ سنگے ۔ صحبت و قربت پاکدامناں ۔ ملے رنگے ۔ پریم کے ساتھ ۔ بہوڑ ۔ دوبارہ ۔ جون نہ دھایئے ۔ تناسخ یا آواگو نہ آنا پڑے ۔
صحبت و قربت پاکدامناں اور پریم کے ملاپ دوبارہ تناسخ میں نہیں پڑنا پڑتا
ਗਹਿ ਕੰਠਿ ਲਾਏ ਸਹਜਿ ਸੁਭਾਏ ਆਦਿ ਅੰਕੁਰੁ ਆਇਆ ॥
geh kanth laa-ay sahj subhaa-ay aad ankur aa-i-aa.
One’s preordained destiny is realized when God intuitively unites one with Himself.
ਹਰੀ ਨੇ ਸਹਿਜ-ਸੁਭਾ ਹੀ ਫੜ ਕੇ ਗਲੇ ਨਾਲ ਲਾ ਲਿਆ ਇਉਂ ਮੁਢ ਦਾ ਅੰਗੂਰ ਪੁੰਗਰ ਆਇਆ।

گہِ کنّٹھِ لاۓ سہجِ سُبھاۓ آدِ انّکُرُ آئِیا ॥
گیہہ۔ پکڑ ۔ کنٹھ۔ گللے ۔ آد۔ پہلا۔ آغاز۔ انکر۔ بیج کا پھوٹتا۔
اور پہلا بیج پھوٹ پڑتا ہے ۔
ਬਿਨਵੰਤ ਨਾਨਕ ਆਪਿ ਮਿਲਿਆ ਬਹੁੜਿ ਕਤਹੂ ਨ ਜਾਇਆ ॥੫॥੪॥੭॥
binvant naanak aap mili-aa bahurh kathoo na jaa-i-aa. ||5||4||7||
Nanak submits, God never goes away from him, whom He has united with Himself. ||5||4||7||
ਨਾਨਕ ਬੇਨਤੀ ਕਰਦਾ ਹੈ ਕਿ ਜਿਸ ਨੂੰ ਪ੍ਰਭੂ ਆਪ ਆ ਮਿਲਦਾ ਹੈ, ਫਿਰ (ਉਸ ਦਾ ਦਰ ਛੱਡ ਕੇ) ਹੋਰ ਕਿਤੇ ਭੀ ਨਹੀਂ ਭਟਕੀਦਾ ॥੫॥੪॥੭॥

بِنۄنّت نانک آپِ مِلِیا بہُڑِ کتہوُ ن جائِیا ॥੫॥੪॥੭॥
کہو ۔ کہیں۔ دھیائیا ۔ بھٹکیاں۔
نانک عرض گذارتا ہے ۔ کہ خدا خود ملتا ہے اور کہین بھٹکنا نہیں پڑتا۔
ਬਿਹਾਗੜਾ ਮਹਲਾ ੫ ਛੰਤ ॥
bihaagarhaa mehlaa 5 chhant.
Raag Behaagarra, Fifth Guru, Chhant:
بِہاگڑا مہلا ੫ چھنّت ॥
ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥
sunhu banantee-aa su-aamee mayray raam.
O’ my Master, please listen to my supplications.
ਹੇ ਮੇਰੇ ਮਾਲਕ! ਮੇਰੀ ਬੇਨਤੀ ਸੁਣ।

سُنہُ بیننّتیِیا سُیامیِ میرے رام ॥
اے میرے آقا میری عرض سنیئے
ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ ॥
kot apraaDhbharay bhee tayray chayray raam.
Even though we are full of millions of sins, still we are Your disciples.
ਅਸੀਂ ਜੀਵ ਕ੍ਰੋੜਾਂ ਪਾਪਾਂ ਨਾਲ ਲਿਬੜੇ ਹੋਏ ਹਾਂ, ਪਰ ਫਿਰ ਭੀ ਤੇਰੇ ਦਾਸ ਹਾਂ।

کوٹِ اپ٘رادھ بھرے بھیِ تیرے چیرے رام ॥
کوٹ اپرادھ ۔ کروڑوں گناہوں ۔ چیرے ۔ مرید ۔
کہ کروڑوں گناہوں سے آلودہ اور ناپاک ہوگئے ہیں۔ ہم بھی تیرے خادم و مرید ہیں۔
ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ ॥
dukh haran kirpaa karan mohan kal kalayseh bhanjnaa.
O’ destroyer of pain, bestower of mercy, enticer of hearts, dispeller of sorrow and strife,
ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਕਿਰਪਾ ਕਰਨ ਵਾਲੇ! ਹੇ ਮੋਹਨ! ਹੇ ਸਾਡੇ ਦੁੱਖ-ਕਲੇਸ਼ ਦੂਰ ਕਰਨ ਵਾਲੇ!

دُکھ ہرن کِرپا کرن موہن کلِ کلیسہ بھنّجنا ॥
دکھ ہرن ۔ عذاب مٹانے والا۔ کل کلیسہہ بھنبھنا ۔ عذاب مٹانے والا۔
اے عذاب مٹانے والے کرم وعنایت فرمانے والے دل کو اپنی محبت میں لانے والے ۔
ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ ॥
saran tayree rakh layho mayree sarab mai niranjanaa.
all-pervading and immaculate God, I have come to Your refuge, save my honor.
ਹੇ ਸਰਬ-ਵਿਆਪਕ! ਹੇ ਨਿਰਲੇਪ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ।

سرنِ تیریِ رکھِ لیہُ میریِ سرب مےَ نِرنّجنا ॥
سرب مے ۔ سب میں بسنے والا۔ نرنجنا ۔ بیداغ۔
عذاب اور جھگڑے مٹانے والے سب کے دل میں بسنے والے پاک خدا میں تیرے زیر سایہ آئیا ہوں میری عزت بچایئے ۔
ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ ॥
sunat paykhat sang sabh kai parabh nayrhoo tay nayray.
O’ God, You listen and see everything, You are with all and nearest of the near.
ਹੇ ਪ੍ਰਭੂ! ਤੂੰ ਸਾਰਿਆਂ ਨੂੰ ਸੁਣਦਾ ਤੇ ਵੇਖਦਾ ਹੈ,ਸਾਰਿਆਂ ਦੇ ਨਾਲ ਹੈ ਅਤੇ ਨੇੜੇ ਤੋਂ ਪਰਮ ਨੇੜੇ ਹੈ।

سُنت پیکھت سنّگِ سبھ کےَ پ٘ربھ نیرہوُ تے نیرے ॥
سنت پیکھت ۔ سنتے ہوئے دیدار کرتے ہوئے ۔ نیر ہوتے نیرے ۔ نزدیک سے نزدیک۔
اے خدا تو سنتا ہے دیکھتا ہے ۔ سب کا ساتھی اور نزدیک سے نزدیک ہے
ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥੧॥
ardaas naanak sun su-aamee rakh layho ghar kay chayray. ||1||
O’ my Master, listen to Nanak’s prayer; I am Your devotee, please save my honor. ||1||
ਹੇ ਮੇਰੇ ਸੁਆਮੀ! ਨਾਨਕ ਦੀ ਬੇਨਤੀ ਸੁਣ। ਮੈਂ ਤੇਰੇ ਘਰ ਦਾ ਗ਼ੁਲਾਮ ਹਾਂ, ਮੇਰੀ ਇੱਜ਼ਤ ਰੱਖ ਲੈ ॥੧॥

ارداسِ نانک سُنِ سُیامیِ رکھِ لیہُ گھر کے چیرے ॥੧॥
اے میرے آقا نانک کی عرض سن کر میں تیرے گھر کا خادم و مرید ہوں میری عزت بچاییئے ۔
ਤੂ ਸਮਰਥੁ ਸਦਾ ਹਮ ਦੀਨ ਭੇਖਾਰੀ ਰਾਮ ॥
too samrath sadaa ham deen bhaykhaaree raam.
O’ God, You are eternal and all-powerful; we are mere beggars.
ਹੇ ਪ੍ਰਭੂ! ਤੂੰ ਸਦੀਵ ਹੀ ਸਭ ਤਾਕਤਾਂ ਦਾ ਮਾਲਕ ਹੈਂ, ਅਸੀਂ (ਤੇਰੇ ਦਰ ਤੇ) ਨਿਮਾਣੇ ਮੰਗਤੇ ਹਾਂ।

توُ سمرتھُ سدا ہم دیِن بھیکھاریِ رام ॥
دین ۔ غریب ۔ ناتواں بھیکھاری ۔ مانگنے والے ۔
اے خدا تو سب طاقتیں رکھنے کی قوت والا ہے اور ہم غریب تیرے بھیک مانگنے والے بھکاری ہیں

ਮਾਇਆ ਮੋਹਿ ਮਗਨੁ ਕਢਿ ਲੇਹੁ ਮੁਰਾਰੀ ਰਾਮ ॥
maa-i-aa mohi magan kadh layho muraaree raam.
O’ God, we are immersed in the love of Maya, save us from it.
ਹੇ ਮੁਰਾਰੀ! ਮੈਂ ਮਾਇਆ ਦੇ ਮੋਹ ਵਿਚ ਡੁੱਬਾ ਰਹਿੰਦਾ ਹਾਂ, ਮੈਨੂੰ (ਮੋਹ ਵਿਚੋਂ) ਕੱਢ ਲੈ।

مائِیا موہِ مگنُ کڈھِ لیہُ مُراریِ رام ॥
مائیا موہ مگن ۔ دنیاوی دولت کی محبت میں مست ۔ مراری ۔ خدا۔
اے خدا ، ہم مایا کی محبت میں ڈوبے ہوئے ہیں ، ہمیں اس سے بچائیں
ਲੋਭਿ ਮੋਹਿ ਬਿਕਾਰਿ ਬਾਧਿਓ ਅਨਿਕ ਦੋਖ ਕਮਾਵਨੇ ॥
lobh mohi bikaar baaDhi-o anik dokh kamaavanay.
Bound by greed, emotional attachment and vices, we commit countless sins.
ਮੈਂ ਲੋਭ ਵਿਚ, ਮੋਹ ਵਿਚ, ਵਿਕਾਰ ਵਿਚ ਬੱਝਾ ਰਹਿੰਦਾ ਹਾਂ। ਅਸੀਂ ਜੀਵ ਅਨੇਕਾਂ ਪਾਪ ਕਮਾਂਦੇ ਰਹਿੰਦੇ ਹਾਂ।

لوبھِ موہِ بِکارِ بادھِئو انِک دوکھ کماۄنے ॥
لوبھ ۔ موہ ۔ وکار۔ بادھیو لالچ ۔ دولت کی محبت۔ بدکاریوں کی گرفت میں۔ انک دوکھ ۔ گناہ۔
اور دولت کی محبت اور لالچ میں غرقاب ہیں
ਅਲਿਪਤ ਬੰਧਨ ਰਹਤ ਕਰਤਾ ਕੀਆ ਅਪਨਾ ਪਾਵਨੇ ॥
alipat banDhan rahat kartaa kee-aa apnaa paavnay.
The Creator is detached from attachments and free from entanglements, but we human beings suffer for our misdeeds.
ਕਰਤਾਰ ਨਿਰਲੇਪ ਹੈ, ਤੇ ਬੰਧਨਾਂ ਤੋਂ ਆਜ਼ਾਦ ਹੈ, ਅਸੀਂ ਜੀਵ ਤਾਂ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਦੇ ਰਹਿੰਦੇ ਹਾਂ।

الِپت بنّدھن رہت کرتا کیِیا اپنا پاۄنے ॥
الپت ۔ بندھن ریت کرتا۔ بیلاگ بندشوں سے آزاد۔
مجھے اس سے آزاد کراؤ ۔ ہم بیشمار گناہ کرتے ہیں صرف واحد خدا ہے جو بیباق بیلاگ اور بندشوں اور غلامیوں سے آزاد ہے انسان کو اپنے کئے کی ساز و جزا بھگتی پڑتی ہے ۔
ਕਰਿ ਅਨੁਗ੍ਰਹੁ ਪਤਿਤ ਪਾਵਨ ਬਹੁ ਜੋਨਿ ਭ੍ਰਮਤੇ ਹਾਰੀ ॥
kar anoograhu patit paavan baho jon bharamtay haaree.
O’ God, the purifier of sinners, bestow mercy on me; I am so tired of wandering through many reincarnation.
ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ ਪ੍ਰਭੂ! ਮੇਹਰ ਕਰ, ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਮੇਰੀ ਜਿੰਦ) ਥੱਕ ਗਈ ਹੈ।

کرِ انُگ٘رہُ پتِت پاۄن بہُ جونِ بھ٘رمتے ہاریِ ॥
کر انگریہہ ۔ رحمت فرما۔ کرتا ۔ کرنے والا۔ کار ساز ۔ کرتار ۔ پتت پاون ۔ بداخلاق ناپاکوں و بدکاریوں کو پاک بنانے والے ۔ بہو جون بھرمے ۔ تناسخ میں پڑ کر ۔ بھرمتے ہاری ۔ بھٹکن کر ماند ہوگئے ۔
اے گناہگاروں و بدکاروں کو پاک بنانے والے خدا کرم و عنایت و رحمت فرما بیشمار زندگیوں میں بھٹکتے بھٹکتے ماند پڑ گئے ہیں
ਬਿਨਵੰਤਿ ਨਾਨਕ ਦਾਸੁ ਹਰਿ ਕਾ ਪ੍ਰਭ ਜੀਅ ਪ੍ਰਾਨ ਅਧਾਰੀ ॥੨॥
binvant naanak daas har kaa parabh jee-a paraan aDhaaree. ||2||
Nanak submits that he is the devotee of that God who is the mainstay of the life of all creatures. ||2||
ਨਾਨਕ ਬੇਨਤੀ ਕਰਦਾ ਹੈ ਕਿ ਉਹ ਉਸ ਹਰੀ ਦਾ ਦਾਸ ਹੈ ਜੋ ਪ੍ਰਭੂ ਸਭ ਜੀਵਾਂ ਦੇ ਪ੍ਰਾਣਾਂ ਦਾ ਆਸਰਾ ਹੈ ॥੨॥

بِنۄنّتِ نانک داسُ ہرِ کا پ٘ربھ جیِء پ٘ران ادھاریِ ॥੨॥
داس ہر کا۔ الہٰی خادم ۔ جیئہ پرآن ادھاری ۔ زندگی اور سانسوں کے سہارے ۔
لہذا آپ کا خادم نانک عرض گذارتا ہے ۔ کہ تو ہی زندگی کے لئے ایک سہارا اور آسرا ہے ۔
ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥
too samrath vadaa mayree mat thoree raam.
O’ God, You are great and all-powerful but my intellect is very shallow.
ਹੇ ਪ੍ਰਭੂ! ਤੂੰ ਵੱਡੀ ਤਾਕਤ ਵਾਲਾ ਹੈਂ, ਮੇਰੀ ਅਕਲ ਨਿੱਕੀ ਜਿਹੀ ਹੈ

توُ سمرتھُ ۄڈا میریِ متِ تھوریِ رام ॥
اے خدا تو بھاری قوتوں کا مالک ہے جب کہ میں ایک کم عقل انسان ۔
ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥
paaleh akirat-ghanaa pooran darisat tayree raam.
O’ God, You cherish even the ungrateful ones; Your glance of grace is perfect.
ਹੇ ਪ੍ਰਭੂ! ਤੇਰੀ ਨਿਗਾਹ ਸਦਾ ਇਕ-ਸਾਰ ਹੈ ਤੂੰ ਨਾ-ਸ਼ੁਕਰਿਆਂ ਦੀ ਭੀ ਪਾਲਣਾ ਕਰਦਾ ਰਹਿੰਦਾ ਹੈਂ।

پالہِ اکِرتگھنا پوُرن د٘رِسٹِ تیریِ رام ॥
پالیہہ ۔ پرورش کرتا ہے ۔ اکرت گھنا۔ کیے ہوئے کا شکر گذار نہ ہونے والے ۔ ناشکرے ۔ پورن درشٹ۔ مکمل نظر ۔
تو مکمل یکساں نظر رکھتا ہے کئے ہوئے کا احسان نہ ماننے والے نا شکروں کی بھی پرورش کرتا ہے ۔
ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥ agaaDh boDh apaar kartay mohi neech kachhoo na jaanaa.
O’ the incomprehensible, limitless and divinely knowledgeable Creator, I am lowly and do not know anything.
ਹੇ ਕਰਤਾਰ! ਹੇ ਬੇਅੰਤ ਪ੍ਰਭੂ! ਤੂੰ ਜੀਵਾਂ ਦੀ ਸਮਝ ਤੋਂ ਪਰੇ ਅਥਾਹ ਹੈਂ, ਮੈਂ ਨੀਵੇਂ ਜੀਵਨ ਵਾਲਾ (ਤੇਰੀ ਬਾਬਤ) ਕੁਝ ਭੀ ਨਹੀਂ ਜਾਣ ਸਕਦਾ।

اگادھِ بودھِ اپار کرتے موہِ نیِچُ کچھوُ ن جانا ॥
اگادھ ۔ بودھ اپار۔ انسانی عقل و ہوش سے اوپر جسکا شما رنہ ہو سکے ۔ لامحدود۔ کرتے ۔ کرتار ۔ کرنے والے ۔ کارساز۔ نیچ ۔ کمینے ۔
تو انسانی عقل ہوش سے اوپر سمجھ رکھنے والا لا محدود کار سا ز کرتار میں نا سمجھ کمینہ اور کم عقل ہوں۔ ہیرے کی مانند
ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ ॥
ratan ti-aag sangrehan ka-udee pasoo neech i-aanaa.
Forsaking the priceless Naam, I keep amassing the worthless worldly wealth; I am a lowly, ignorant and foolish like a beast.
ਤੇਰਾ ਕੀਮਤੀ ਨਾਮ ਛੱਡ ਕੇ ਮੈਂ ਕਉਡੀਆਂ ਇਕੱਠੀਆਂ ਕਰਦਾ ਰਹਿੰਦਾ ਹਾਂ, ਮੈਂ ਪਸੂ-ਸੁਭਾਉ ਹਾਂ, ਨੀਵਾਂ ਹਾਂ, ਅੰਞਾਣ ਹਾਂ।

رتنُ تِیاگِ سنّگ٘رہن کئُڈیِ پسوُ نیِچُ اِیانا ॥
رتن ۔ قیمتی اشیا۔ تیاگ۔ چھوڑ کر ۔ چنچل ۔ چلے جان والی ۔ سنگرہن ۔ جوڑنے والی ۔
قیمتی اشیا چھوڑ کر کوڈیاں اکھتی کر رہا ہوں۔ مویشی جیسا ہوں
ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥
ti-aag chaltee mahaa chanchal dokh kar kar joree.
By committing sins I kept amassing that Maya, the worldly wealth; which is very fickle, it easily forsakes its hoarder.
ਮੈਂ ਪਾਪ ਕਰ ਕਰ ਕੇ ਉਸ ਮਾਇਆ ਨੂੰ ਹੀ ਜੋੜਦਾ ਰਿਹਾ ਜੇਹੜੀ ਕਦੇ ਟਿਕ ਕੇ ਨਹੀਂ ਬੈਠਦੀ, ਜੇਹੜੀ ਜੀਵਾਂ ਦਾ ਸਾਥ ਛੱਡ ਜਾਂਦੀ ਹੈ।

تِیاگِ چلتیِ مہا چنّچلِ دوکھ کرِ کرِ جوریِ ॥
دوکھ ۔گناہ بھرے اعمال سے ۔
اور نادان ہوں جو چھوڑ کر چلی جاتی ہے گناہوں سے اکھٹی کی ہے ۔
ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥੩॥
naanak saran samrath su-aamee paij raakho moree. ||3||
O’ my Almighty Master-God, I have come to Your refuge, please save my honor, says Nanak. ||3||
ਹੇ ਨਾਨਕ! ਹੇ ਸਭ ਤਾਕਤਾਂ ਦੇ ਮਾਲਕ ਮੇਰੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ ॥੩॥

نانک سرنِ سمرتھ سُیامیِ پیَج راکھہُ موریِ ॥੩॥
پیج ۔ عزت۔ سمرتھ ۔ قابل ۔
اے نانک خدا سب طاقتوں والا مالک ہے میری عزت رکھو۔
ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ ਰਾਮ ॥
jaa tay veechhurhi-aa tin aap milaa-i-aa raam.
God Himself united that person with Him, from whom he was separated for long,
ਪਰਮਾਤਮਾ ਨੇ ਉਸ ਮਨੁੱਖ ਨੂੰ ਆਪ ਆਪਣੇ ਚਰਨਾਂ ਵਿਚ ਜੋੜ ਲਿਆ ਜਿਸ ਤੋਂ ਉਹ ਚਿਰਾਂ ਦਾ ਵਿਛੁੜਿਆ ਆ ਰਿਹਾ ਸੀ,

جا تے ۄیِچھُڑِیا تِنِ آپِ مِلائِیا رام ॥
جو صحبت و قربت سبق پاکدامن ۔
ਸਾਧੂ ਸੰਗਮੇ ਹਰਿ ਗੁਣ ਗਾਇਆ ਰਾਮ ॥
saaDhoo sangmay har gun gaa-i-aa raam.
when he started singing God’s praises in the company of the Guru.
ਜਦ ਉਸ ਮਨੁੱਖ ਨੇ ਗੁਰੂ ਦੀ ਸੰਗਤ ਵਿਚ ਆ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ

سادھوُ سنّگمے ہرِ گُنھ گائِیا رام ॥
سادہو سنگے ۔ پاکدامن کے ساتھ ۔ پاکدامن کی صحبت و قربت میں ۔ ہرگن۔ الہٰی اوصاف ۔
ہر کہ صحبت و قربت پاکدامن میں صفت الہٰی کرتا ہے جس سے ہوا تھا جدا وہ خود ملاتا ہے ۔
ਗੁਣ ਗਾਇ ਗੋਵਿਦ ਸਦਾ ਨੀਕੇ ਕਲਿਆਣ ਮੈ ਪਰਗਟ ਭਏ ॥
gun gaa-ay govid sadaa neekay kali-aan mai pargat bha-ay.
By always singing beautiful praises of the Master of the universe, the blissful God became manifest in the heart.
ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸੋਹਣੇ ਗੀਤ ਸਦਾ ਗਾਣ ਦੀ ਬਰਕਤਿ ਨਾਲ ਆਨੰਦ-ਸਰੂਪ ਪ੍ਰਭੂ ਹਿਰਦੇ ਵਿਚ ਪਰਗਟ ਗਏ।

گُنھ گاءِ گوۄِد سدا نیِکے کلِیانھ مےَ پرگٹ بھۓ ॥
نیکے ۔ اچھے ۔ کلیان مے ۔ خوشحال بھرا ۔ پرگٹ۔ ظاہر۔
الہٰی حمدوثناہ سے ظہور میں آجاتا ہے خوشحال خدا۔
ਸੇਜਾ ਸੁਹਾਵੀ ਸੰਗਿ ਪ੍ਰਭ ਕੈ ਆਪਣੇ ਪ੍ਰਭ ਕਰਿ ਲਏ ॥
sayjaa suhaavee sang parabh kai aapnay parabh kar la-ay.
Now his heart is adorned with God’s presence and He has made him His own.
ਪ੍ਰਭੂ ਦੀ ਹਜ਼ੂਰੀ ਨਾਲ ਉਸ ਦਾ ਹਿਰਦਾ-ਸੇਜਸਸ਼ੋਭਤ ਹੋ ਗਿਆ ਤੇ ਪ੍ਰਭੂ ਉਸ ਨੂੰ ਆਪਣਾ (ਸੇਵਕ) ਬਣਾ ਲਿਆ

سیجا سُہاۄیِ سنّگِ پ٘ربھ کےَ آپنھے پ٘ربھ کرِ لۓ ॥
سیجا سہاوی پربھ سنگ۔ الہٰی ساتھ سے دل خوشنما و خوشحال ہوا۔ اپنے پربھ کر کئے ۔خدا نے اپنالیا ۔
الہٰی صحبت سے انسان کا د ل پر سکون خدا کر لیتا ہے ۔ خدا اسے اپنا ہے ۔
ਛੋਡਿ ਚਿੰਤ ਅਚਿੰਤ ਹੋਏ ਬਹੁੜਿ ਦੂਖੁ ਨ ਪਾਇਆ ॥
chhod chint achint ho-ay bahurhdookh na paa-i-aa.
By shedding anxiety, one becomes free of worries, and is not afflicted with any sorrow after that.
ਇਸੇ ਤਰ੍ਹਾਂ ਚਿੰਤਾ-ਫ਼ਿਕਰ ਤਿਆਗ ਕੇ ਜੀਵ ਸ਼ਾਂਤ-ਚਿਤ ਹੋ ਜਾਂਦਾ ਹੈ ਤੇ ਮੁੜ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।

چھوڈِ چِنّت اچِنّت ہوۓ بہُڑِ دوُکھُ ن پائِیا ॥
چنت۔ فکر۔ اچنت ہوئے ۔ بیفکر ہوئے ۔ بہوڑ۔ دوبارہ ۔
کرتے ہیں دیدار خدا سے زندگی روحانی واخلاقی پاتے ہیں
ਨਾਨਕ ਦਰਸਨੁ ਪੇਖਿ ਜੀਵੇ ਗੋਵਿੰਦ ਗੁਣ ਨਿਧਿ ਗਾਇਆ ॥੪॥੫॥੮॥
naanak darsan paykh jeevay govind gun niDh gaa-i-aa. ||4||5||8||
O’ nanak, those who sing praises of God, the treasure of virtues, get spiritually rejuvenated upon realizing His presence within themselves. ||4||5||8||
ਹੇ ਨਾਨਕ! ਜੇਹੜੇ ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਉਹ (ਆਪਣੇ ਅੰਦਰ) ਪਰਮਾਤਮਾ ਦਾ ਦਰਸਨ ਕਰ ਕੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੪॥੫॥੮॥

نانک درسنُ پیکھِ جیِۄے گوۄِنّد گُنھ نِدھِ گائِیا ॥੪॥੫॥੮॥
گن ندھ ۔ اوصاف کا خزانہ ۔
اور دنیاوی فکر و تشویش سے نجات پاکر زہنی سکون وہ پاتے ہیں دوبار عذاب نہ انہیں ستاتا ہے ۔
ਬਿਹਾਗੜਾ ਮਹਲਾ ੫ ਛੰਤ ॥
bihaagarhaa mehlaa 5 chhant.
Raag Behaagraa, Fifth Guru, Chhant:
بِہاگڑا مہلا ੫ چھنّت ॥
ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥
bol suDharmeerhi-aa mon katDhaaree raam.
O’ the man of sublime faith, chant God’s praises; why are you silent?
ਹੇ ਉੱਤਮ ਫ਼ਰਜ਼ ਵਾਲੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲਿਆ ਕਰ! ਤੂੰ ਕਿਉਂ ਚੁੱਪ ਵੱਟੀ ਹੋਈ ਹੈ?

بولِ سُدھرمیِڑِیا مونِ کت دھاریِ رام ॥
سدر بھڑیا ۔ خوش اخلاق۔ فرض شناش۔ نیک چلن ۔ مون ۔ خاموشی ۔ کت ۔ کیوں۔
اے فرض شناش خوش اخلاق کیوں خاموشی اپنا رکھی الہٰی صفت صلاح کر ۔
ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥
too naytree daykh chali-aa maa-i-aa bi-uhaaree raam.
See with your eyes that one who deals only with Maya, departs with nothing.
ਆਪਣੀਆਂ ਅੱਖਾਂ ਨਾਲ ਵੇਖ; ਨਿਰਾ ਮਾਇਆ ਦਾ ਹੀ ਵਿਹਾਰ ਕਰਨ ਵਾਲਾ ਇਥੋਂ ਖ਼ਾਲੀ ਹੱਥ ਤੁਰ ਪੈਂਦਾ ਹੈ।

توُ نیت٘ریِ دیکھِ چلِیا مائِیا بِئُہاریِ رام ॥
مائیا بیوہاری ۔ دوتل کے کارنامے ۔
تو نے اپنی آنکھوں سے دنیاوی دولت کا کاروبار کرنے والا جاتے ہوئے دیکھا ہے ۔
ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥
sang tayrai kachh na chaalai binaa gobind naamaa.
Except God’s Name, nothing else can accompany you to the next world.
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ।

سنّگِ تیرےَ کچھُ ن چالےَ بِنا گوبِنّد ناما ॥
گوبند ناما۔ الہٰی نام ۔ سچ وحقیقت ۔
اے انسان الہٰی نام سچ و حقیقت کے کچھ بھی سات جانے وال انہیں۔
ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥
days vays suvran roopaa sagal oonay kaamaa.
All the pursuits for the sake of dominions, dresses, gold and silver are useless.
ਦੇਸਾਂ (ਦੇ ਰਾਜ), ਕੱਪੜੇ, ਸੋਨਾ, ਚਾਂਦੀ ਦੀ ਖ਼ਾਤਰ ਕੀਤੇ ਹੋਏ ਸਾਰੇ ਉੱਦਮ ਵਿਅਰਥ ਹਨ।

دیس ۄیس سُۄرن روُپا سگل اوُنھے کاما ॥
ویس۔ ویس ۔ سورن ۔ روپا۔ ملک ۔ بناوٹ ۔ سونا ۔ چاندی ۔ سگل اونے ۔ سارے کالی ۔ بیکار۔ کاما۔ کام ۔
ملک ۔ بناوٹ۔ سونا چاندی سارے کام بیفائدہ ہیں۔
ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥
putar kaltar na sang sobhaa hasatghor vikaaree.
Children, spouse, worldly glory do not accompany one in the end; expensive possessions such as elephants and horses lead one to evil habits.
ਪੁੱਤਰ, ਇਸਤ੍ਰੀ, ਦੁਨੀਆ ਦੀ ਵਡਿਆਈ- ਮਨੁੱਖ ਦੇ ਨਾਲ ਨਹੀਂ ਜਾਂਦੇ । ਹਾਥੀ ਘੋੜੇ ਆਦਿਕਾਂ ਦੀ ਲਾਲਸਾ ਭੀ ਵਿਕਾਰਾਂ ਵਲ ਲੈ ਜਾਂਦੀ ਹੈ।

پُت٘ر کلت٘ر ن سنّگِ سوبھا ہست گھورِ ۄِکاریِ ॥
پتر کلتر۔ فرزند۔ بیٹا۔ عورت۔ سگن سوبھا ۔ شہرت و ساتھی ۔ ہست ۔ ہاتھی ۔ گھور ۔گھوڑے ۔
عورت۔ فرزند۔ شہرت تمام برائیوں کی طرف لیجاتے ہیں۔
ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆਸੰਸਾਰੀ ॥੧॥
binvant naanak bin saaDhsangam sabh mithi-aa sansaaree. ||1||
Nanak submits that without the company of saintly persons, all the worldly efforts are false. ||1||
ਨਾਨਕ ਬੇਨਤੀ ਕਰਦਾ ਹੈ ਕਿ ਸਾਧ ਸੰਗਤ ਤੋਂ ਬਿਨਾ ਦੁਨੀਆ ਦੇ ਸਾਰੇ ਉੱਦਮ ਨਾਸਵੰਤ ਹਨ ॥੧॥

بِنۄنّت نانک بِنُ سادھسنّگم سبھ مِتھِیا سنّساریِ ॥੧॥
بن سادھ سنگم ۔ پاکدامن کے ساتھ یا ملاپ کے ۔ متھیا۔ جھوٹھے ۔ مت جانے والے ۔
نانک عرض گذارتا ہے بغیر پاکدامن کے ساتھ یعنی صحبت و قربت کے تمام کوششیں بیکار ہیں

error: Content is protected !!