ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ ॥
janam maran ka-o ih jag bapurho in doojai bhagat visaaree jee-o.
This unfortunate world is caught in birth and death; in the love of duality, it has forgotten the devotional worship of God. ਇਹ ਭਾਗ-ਹੀਣ ਜਗਤ ਜਨਮ ਮਰਨ ਦਾ ਗੇੜ ਸਹੇੜ ਬੈਠਾ ਹੈ ਕਿਉਂਕਿ ਇਸ ਨੇ ਮਾਇਆ ਦੇ ਮੋਹ ਵਿਚ ਪੈ ਕੇ ਪ੍ਰਭੂ ਦੀ ਭਗਤੀ ਭੁਲਾ ਦਿੱਤੀ ਹੈ।
جنم مرن کءُ اِہُ جگُ بپڑو اِنِ دوُجےَ بھگتِ ۄِساریِ جیِءُ
بپڑو۔ بیچارہ ۔ دوبے ۔ وئی ۔ دوئش ۔ مادہ ۔ پرستی ۔ بھگت وساری ۔ الہٰی پیار بھلائیا۔
یہ دنیاو موت و پیدائش کی گرفت میں جکڑی ہوئی ہے کیونکہ اس نے الہٰی پریم پیار کو بھلا رکھا ہے ۔
ਸਤਿਗੁਰੁ ਮਿਲੈ ਤ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ ॥੩॥
satgur milai ta gurmat paa-ee-ai saakat baajee haaree jee-o. ||3||
The gift of devotional worship is received by meeting the true Guru and by following his teachings; the faithless cynics lose the game of life. ||3|| ਸਤਿਗੁਰੂ ਨੂੰ ਮਿਲ ਕੇ ਗੁਰੂ ਦੇ ਉਪਦੇਸ਼ ਤੇ ਤੁਰਿਆਂ (ਪ੍ਰਭੂ ਦੀ ਭਗਤੀ) ਪ੍ਰਾਪਤ ਹੁੰਦੀ ਹੈ, ਪਰ ਮਾਇਆ-ਵੇੜ੍ਹੇ ਜੀਵ (ਭਗਤੀ ਤੋਂ ਖੁੰਝ ਕੇ) ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ॥੩॥
ستِگُرُ مِلےَ ت گُرمتِ پائیِئےَ ساکت باجیِ ہاریِ جیِءُ ॥੩॥
گرمت۔ سبق وواعظ مرشد۔ باجی ۔ بازی ۔ زندگی کا کھیل (3)
سچے مرشد سے ملاپ ہو اور سبق مرشد حاصل ہو مادہ پرست زندگی کا کھیل ہار چکا ہے (2)
ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁੜਿ ਨ ਗਰਭ ਮਝਾਰੀ ਜੀਉ ॥
satgur banDhan torh niraaray bahurh na garabh majhaaree jee-o.
Those, whom the true Guru liberates by breaking their bonds of Maya, they do not fall in the cycle of birth and death. ਜਿਨ੍ਹਾਂ ਨੂੰ ਸਤਿਗੁਰੂ ਮਾਇਆ ਦੇ ਬੰਧਨ ਤੋੜ ਕੇ ਮਾਇਆ ਤੋਂ ਨਿਰਲੇਪ ਕਰ ਦੇਂਦਾ ਹੈਂ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ।
ستِگُر بنّدھن توڑِ نِرارے بہُڑِ ن گربھ مجھاریِ جیِءُ ॥
بندھن۔ غلامی ۔ نرارے ۔ نرالے ۔ بیلاگ ۔ یا بلواسطہ ، بہوڑ۔ دوبارہ۔ گربھ مجھاری ۔ پیٹ میں۔
سچا مرشد مادیاتی غلامی ختم کرکے جن کو اس سے با الواسطہ بیلاگ بنا دیتاہے ان کا تناسخ ختم ہوجاتا ہے
ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥੪॥੮॥
naanak gi-aan ratan pargaasi-aa har man vasi-aa nirankaaree jee-o. ||4||8||
O’ Nanak, those whose mind is enlightened by the jewel like divine knowledge, they realize the formless God’s presence in their mind. ||4||8|| ਹੇ ਨਾਨਕ! ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਹਨਾਂ ਦੇ ਮਨ ਵਿਚ ਹਰੀ ਨਿਰੰਕਾਰ (ਆਪ) ਆ ਵੱਸਦਾ ਹੈ ॥੪॥੮॥
نانک گِیان رتنُ پرگاسِیا ہرِ منِ ۄسِیا نِرنّکاریِ جیِءُ ॥੪॥੮॥
گیان رتن پر گاسیا۔ علم کا ہیرا روشن ہوا۔ نرنکاری ۔ خدا۔
۔ اے نانک جن کے دل میں الہٰی علم کا قیمتی نور ان دل کو روزن کر دیا ہے ۔ ان کے دل میں خدا بس جاتا ہے ۔
ਸੋਰਠਿ ਮਹਲਾ ੧ ॥
sorath mehlaa 1.
Raag Sorath, First Guru:
سورٹھِ مہلا ੧॥
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥
jis jal niDh kaaran tum jag aa-ay so amrit gur paahee jee-o.
That treasure of ambrosial nectar for which you have come in this world, that nectar is received from the Guru. ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੁਸੀਂ ਜਗਤ ਵਿਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ।
جِسُ جل نِدھِ کارنھِ تُم جگِ آۓ سو انّم٘رِتُ گُر پاہیِ جیِءُ ॥
۔ جل ندھ ۔ روحانی پاک یا پاک اخلاقی زندگی کا تالاب۔ خزانہ
جس آب حیات کے لئے تم نے اس دنیا میںپیدا ہوئے ہو وہ آبھیات مرشد کے پاس ہے
ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥
chhodahu vays bhaykh chaturaa-ee dubiDhaa ih fal naahee jee-o. ||1||
Renounce your costumes, disguises and clever tricks; this fruit (ambrosial nectar) is not received by remaining attached to duality. ||1||
ਧਾਰਮਿਕ ਭੇਖ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਵੀ ਛੱਡੋ, ਇਸ ਦੋ-ਰੁਖ਼ੀ ਚਾਲ ਵਿਚ ਪਿਆਂ ਇਹ ਅੰਮ੍ਰਿਤ-ਫਲ ਨਹੀਂ ਮਿਲ ਸਕਦਾ ॥੧॥
چھوڈہُ ۄیسُ بھیکھ چتُرائیِ دُبِدھا اِہُ پھلُ ناہیِ جیِءُ ॥੧॥
۔ چھوڈ ہو ویس ۔ بھیکھ چترئی ۔ چالا کی ۔ دکھاوا۔ پہراوا چھوڑو (1)
مگر مذہبی پہراوا چھوڑو دکھاوا اور چالاکی چھوڑو اس دوری ظاہر اور باطن میں تفاوت ( شل مومناں کرتوت کافراں) سے اس آبحیاتکا پھل حاصل نہ ہوگا (1)
ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥
man ray thir rahu mat kat jaahee jee-o.
O my mind, remain steady, and do not wander away. ਹੇ ਮੇਰੇ ਮਨ! ਅਡੋਲ ਰਹੁ ਅਤੇ ਕਿਧਰੇ ਭਟਕ ਨਾਂ।
من رے تھِرُ رہُ متُ کت جاہیِ جیِءُ ॥
تھر ۔ مستقل مزاج۔ مت کت جاہی ۔ کسی جگہ نہ جا
اے دل مستقل مزاج رہ کہیں بھٹکنے کی ضرور ت نہیں ۔
ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥
baahar dhoodhat bahut dukh paavahi ghar amrit ghat maahee jee-o. rahaa-o.
The ambrosial nectar is present in your own heart itself, by searching it outside, you would suffer great misery; ||Pause|| ਬਾਹਰ ਢੂੰਢਦਾ ਬਹੁਤ ਦੁੱਖ ਪਾਏਂਗਾ। ਅਟੱਲ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਹਿਰਦੇ- ਘਰ ਵਿਚ ਹੀ ਹੈ, ਰਹਾਉ॥
باہرِ ڈھوُڈھت بہُتُ دُکھُ پاۄہِ گھرِ انّم٘رِتُ گھٹ ماہیِ جیِءُ ॥ رہاءُ ॥
۔ انّم٘رِت گھٹ ماہی جیؤ۔ اخلاقی و روحانی زندگی کا آب حیات تمہارے دل کے اند رہے ۔ رہاؤ۔
باہر تلاش کرنے سے عذاب پاؤ گے زندگی کے لئے آب حیات تمہارے دل میں ہے ۔ رہاؤ۔
ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥
avgun chhod gunaa ka-o Dhaavahu kar avgun pachhutaahee jee-o.
Renounce your vices and acquire virtues; you would regret if you keep committing sins. ਔਗੁਣ ਛੱਡ ਕੇ ਗੁਣ ਹਾਸਲ ਕਰਨ ਦਾ ਜਤਨ ਕਰੋ। ਜੇ ਔਗੁਣ ਹੀ ਕਰਦੇ ਰਹੋਗੇ ਤਾਂ ਪਛੁਤਾਣਾ ਪਏਗਾ।
اۄگُنھ چھوڈِ گُنھا کءُ دھاۄہُ کرِ اۄگُنھ پچھُتاہیِ جیِءُ ॥
اوگن۔ برائیاں بدیاں۔ گن ۔ وصف۔
برائیاں اور بدکاریاں چھوڑ کر اوصاف حاصل کرنے کے لئے دوڑ دہوپ اور جدوجہد کرؤ ورنہ برائیاں و بدیاں کرکے پچھتاؤ گے ۔
ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥
sar apsar kee saar na jaaneh fir fir keech budaahee jee-o. ||2||
You don’t know what in essence is truly right or wrong, therefore you keep sinking in the mud of worldly attachments again and again. ||2|| ਤੂੰ ਮੁੜ ਮੁੜ ਮੋਹ ਦੇ ਚਿੱਕੜ ਵਿਚ ਡੁੱਬ ਰਿਹਾ ਹੈਂ, ਤੂੰ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ ॥੨॥
سر اپسر کیِ سار ن جانھہِ پھِرِ پھِرِ کیِچ بُڈاہیِ جیِءُ ॥੨॥
سر اپسر ۔ نیک و بد۔ سار ۔ قدر۔ سمجھ ۔ کیچ بڈاہی ۔ دلدل میں ڈوب رہا ہے (2)
نیک و بد اچھے اور برے کی تمیز نہیں بار بار گناہوں کی دلدل میں ڈوبوگے (2)
ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥
antar mail lobh baho jhoothay baahar naavhu kaahee jee-o.
Within you is the great filth of greed and falsehood; why do you bother to clean your body by bathing at religious places? ਤੇਰੇ ਅੰਦਰ ਲਾਲਚ ਤੇ ਕੂੜ ਦੀ ਮਹਾਨ ਮਲੀਨਤਾ ਹੈ। ਤੂੰ ਆਪਣਾ ਬਾਹਰਵਾਰ ਕਾਹਦੇ ਲਈ ਧੋਂਦਾ ਹੈ?
انّترِ میَلُ لوبھ بہُ جھوُٹھے باہرِ ناۄہُ کاہیِ جیِءُ ॥
میل ۔ ناپاکیزگی ۔ لوبھ ۔ لالچ
اگر دل لالچ اور جھوٹ ہے اور بیرونی زیارت گاہوں کی زیارت کی کیا ضرورت ہے
ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥
nirmal naam japahu sad gurmukh antar kee gat taahee jee-o. ||3||
If you neditate on the immaculate Naam through the Guru’s teachings, only then your mind would achieve the higher spiritual status. ||3|| ਜੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ ਪ੍ਰਭੂ ਦਾ ਪਵਿਤ੍ਰ ਨਾਮ ਜਪੋਗੇ ਤਦੋਂ ਹੀ ਅੰਦਰਲੀ ਉੱਚੀ ਅਵਸਥਾ ਬਣੇਗੀ, ॥੩॥
نِرمل نامُ جپہُ سد گُرمُکھِ انّتر کیِ گتِ تاہیِ جیِءُ ॥੩॥
۔ نرمل نام۔ پاک نام ۔ سچ وحقیقت ۔ انتر کی گت تاہی ۔ اندرونی من کی درستی تب ہی ہو سکتی ہے (3)
اگرپاک نام سچ حقیقت کو ہر وقت یادرکھو گے اور مرشد کے دیئے ہوئے درس پر عمل کرؤ گے تبھی تمہارے روحانی واخلایق زندگی بلندی پر پہنچے گی (3)
ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥
parhar lobh nindaa koorh ti-aagahu sach gur bachnee fal paahee jee-o.
Abandoning greed, slander and falsehood; and by following the true Guru’s teachings, you would receive the everlasting fruit of Naam. ਲੋਭ ਛੱਡ, ਨਿੰਦਿਆ ਤੇ ਝੂਠ ਤਿਆਗ। ਗੁਰੂ ਦੇ ਬਚਨਾਂ ਤੇ ਤੁਰਿਆਂ ਹੀ ਸਦਾ-ਥਿਰ ਰਹਿਣ ਵਾਲਾ ਅੰਮ੍ਰਿਤ-ਫਲ ਮਿਲੇਗਾ।
پرہرِ لوبھُ نِنّدا کوُڑُ تِیاگہُ سچُ گُر بچنیِ پھلُ پاہیِ جیِءُ ॥
پر ہر ۔ چھوڑ کر ۔ لوبھ ۔ نندا ۔کوڑ ۔ لالچ ۔ بدگوئی اور جھوٹ ۔ سچ ۔ حقیقت ۔ خدا ۔ گربچتی ۔ کلام مرشد
اے دل لالچ کفر اور بدگوئی چھوڑ اور سب و درس مرشد پر عمل کر تبھی سچ و حقیقت کا اور کلام کا نتیجہ اخذ ہوگا۔
ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥
ji-o bhaavai ti-o raakho har jee-o jan naanak sabad salaahee jee-o. ||4||9||
O’ God, protect us as it pleases You; devotee Nanak sings Your praises through the Guru’s teachings. ll4ll9ll ਹੇ ਵਾਹਿਗੁਰੂ! ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਰੱਖਿਆ ਕਰ ਦਾਸ ਨਾਨਕ ਸ਼ਬਦ ਵਿਚ ਜੁੜ ਕੇ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ॥੪॥੯॥
جِءُ بھاۄےَ تِءُ راکھہُ ہرِ جیِءُ جن نانک سبدِ سلاہیِ جیِءُ ॥੪॥੯॥
۔ بھاوے ۔ رضا۔ سبد صلاحی ۔ کلام سے تعریف ۔
اے خادم نانک عرض گذار کہ اے خدا جیسی تیری رضا ہے اسی میں راضی رکھ تاکہ تیری حمدوثناہ کرتا رہوں۔
ਸੋਰਠਿ ਮਹਲਾ ੧ ਪੰਚਪਦੇ ॥
sorath mehlaa 1 panchpaday.
Raag Sorath, First Guru, panchpaday (Five liners):
سورٹھِ مہلا ੧ پنّچپدے ॥
ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥
apnaa ghar moosat raakh na saakeh kee par ghar johan laagaa.
O’ my mind, you cannot save your own virtues from being robbed, why are you engaged in looking for faults in others? (ਹੇ ਮਨ!) ਤੇਰਾ ਆਪਣਾ ਆਤਮਕ ਜੀਵਨ ਲੁੱਟਿਆ ਜਾ ਰਿਹਾ ਹੈ ਉਸ ਨੂੰ ਤੂੰ ਬਚਾ ਨਹੀਂ ਸਕਦਾ, ਪਰਾਏ ਐਬ ਕਿਉਂ ਫੋਲਦਾ ਫਿਰਦਾ ਹੈਂ?
اپنا گھرُ موُست راکھِ ن ساکہِ کیِ پر گھرُ جوہن لاگا ॥
گھر ۔ دل ۔ مراد روحانی زندگی راکھ ۔ حفاظت ۔ جوہن ۔ بد نگاہ ۔ موست۔ لٹتے
جب کہ اپنے اخلاق کی حفاظت نہیں کر سکتا تو اپنے آپ کو تبھی بچا سیکیگا اگر الہٰی عشق کا لطف اٹھائیگا
ਘਰੁ ਦਰੁ ਰਾਖਹਿ ਜੇ ਰਸੁ ਚਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥੧॥
ghar dar raakhahi jay ras chaakhahi jo gurmukh sayvak laagaa. ||1||
You will be able to save your spiritual wealth only if you taste the relish of Naam; but only that person tastes this relish, who follows the Guru’s teachings. ||1|| ਆਪਣਾ ਘਰ ਬਾਰ (ਲੁੱਟੇ ਜਾਣ ਤੋਂ ਤਦੋਂ ਹੀ) ਬਚਾ ਸਕੇਂਗਾ ਜੇ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਚੱਖੇਂਗਾ (ਨਾਮ-ਰਸ ਉਹੀ) ਸੇਵਕ (ਚੱਖਦਾ ਹੈ) ਜੋ ਗੁਰੂ ਦੇ ਸਨਮੁਖ ਰਹਿ ਕੇ (ਸੇਵਾ ਵਿਚ) ਲੱਗਦਾ ਹੈ ॥੧॥
گھرُ درُ راکھہِ جے رسُ چاکھہِ جو گُرمُکھِ سیۄکُ لاگا ॥੧॥
۔ گھر درداکھیہہ۔ گھر کی حفاظت ۔ بے رس چاکھیہہ۔ جو الہٰی یاد کا لطف اٹھاتا ہے ۔ جسے سچ و حقیقت کی سمجھ ہے ۔ جو گورمکھ سیوک لاگا ۔ جو مرشد کی معرفت خدمت میں مصروف ہے (1)
کیونکہ یہ کام وہی کر سکتا ہے جو مرشد کے وسیلے سے خادم ہوکر سچ و حقیقت الہٰی نام اور جب روتا ہے اور آرام و عذاب میں مصروف کرکے اسے آرام وعذاب دلاتاہے وہی انسان بے محبت رہتا ہے ۔ جو سبق مرشد پر عمل کرتا ہے
ਮਨ ਰੇ ਸਮਝੁ ਕਵਨ ਮਤਿ ਲਾਗਾ ॥
man ray samajh kavan mat laagaa.
O’ my mind, wake up and realize what kind of bad advice you are following. ਹੇ ਮਨ! ਹੋਸ਼ ਕਰ, ਕਿਸ ਭੈੜੀ ਮਤ ਵਿਚ ਲਗ ਪਿਆ ਹੈਂ?
من رے سمجھُ کۄن متِ لاگا ॥
اے میرے دل جاگو اور غور کرو کس کے کہنے پر عمل پیرا ہو
ਨਾਮੁ ਵਿਸਾਰਿ ਅਨ ਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ ॥ ਰਹਾਉ ॥
naam visaar an ras lobhaanay fir pachhutaahi abhaagaa. rahaa-o.
O’ the unfortunate one, forsaking Naam, you are getting absorbed in other worldly pleasures; you will regret in the end. ||Pause|| ਹੇ ਭਾਗ-ਹੀਣ! ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦਾਂ ਵਿਚ ਮਸਤ ਹੋ ਰਿਹਾ ਹੈਂ, (ਵੇਲਾ ਬੀਤ ਜਾਣ ਤੇ) ਫਿਰ ਪਛਤਾਵੇਂਗਾ। ਰਹਾਉ॥
نامُ ۄِسارِ ان رس لوبھانے پھِرِ پچھُتاہِ ابھاگا ॥ رہاءُ ॥
نام وساران رس لوبھانے ۔ سچ وحقیقت کو بھلا کر دوسری لذتوںمیں مصروف ہے ۔ ابھاگا۔ بد قسمت
سچ وحقیقت کو بھلا کر دوسری لذتوں میں مصروف ہے بدقسمت پھر تو پچھتائے گا
ਆਵਤ ਕਉ ਹਰਖ ਜਾਤ ਕਉ ਰੋਵਹਿ ਇਹੁ ਦੁਖੁ ਸੁਖੁ ਨਾਲੇ ਲਾਗਾ ॥
aavat ka-o harakh jaat ka-o roveh ih dukh sukh naalay laagaa.
You are pleased, when the worldly wealth comes, but feel miserable when you lose it; this pain and pleasure has become a part of your life. ਤੂੰ ਆਉਂਦੇ ਧਨ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈਂ, ਜਾਂਦੇ ਨੂੰ ਵੇਖ ਕੇ ਰੋਂਦਾ ਹੈਂ, ਇਹ ਦੁੱਖ ਤੇ ਸੁਖ ਤਾਂ ਤੇਰੇ ਨਾਲ ਹੀ ਚੰਬੜਿਆ ਚਲਿਆ ਆ ਰਿਹਾ ਹੈ।
آۄت کءُ ہرکھ جات کءُ روۄہِ اِہُ دُکھُ سُکھُ نالے لاگا ॥
۔ آوت گو ۔ آئے ۔ ہر کھ۔ خوشی۔
جب دنیاوی دولت آجائے تو آپ خوش ہوں ، لیکن جب آپ اسے کھوئے تو دکھی محسوس کریں۔ یہ تکلیف اور خوشی آپ کی زندگی کا ایک حصہ بن گئی ہے۔
ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰਮੁਖਿ ਸੋ ਅਨਰਾਗਾ ॥੨॥
aapay dukh sukh bhog bhogaavai gurmukh so anraagaa. ||2||
God Himself causes a person to enjoy pleasure or to endure pain; he, who follows the Guru’s teachings, remains unaffected by any such situations. ||2|| ਪ੍ਰਭੂ ਆਪ ਹੀ (ਜੀਵ ਨੂੰ ਉਸ ਦੇ ਕੀਤੇ ਕਰਮਾਂ ਅਨੁਸਾਰ) ਦੁੱਖਾਂ ਤੇ ਸੁਖਾਂ ਦੇ ਭੋਗ ਵਿਚ ਰੁਝਾ ਕੇ (ਦੁੱਖ ਸੁਖ) ਭੋਗਾਂਦਾ ਹੈ। ਉਹ ਨਿਰਮੋਹ ਰਹਿੰਦਾ ਹੈ ਜੋ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ॥੨॥
آپے دُکھ سُکھ بھوگِ بھوگاۄےَ گُرمُکھِ سو انراگا ॥੨॥
انراگا۔ بے محبت (2)
خدا خود انسان کو لذت سے لطف اندوز ہونے یا تکلیف برداشت کرنے کا سبب بناتا ہے۔ وہ ، جو گرو کی تعلیمات پر عمل کرتا ہے ، ایسے حالات سے متاثر نہیں ہوتا ہے۔
ਹਰਿ ਰਸ ਊਪਰਿ ਅਵਰੁ ਕਿਆ ਕਹੀਐ ਜਿਨਿ ਪੀਆ ਸੋ ਤ੍ਰਿਪਤਾਗਾ ॥
har ras oopar avar ki-aa kahee-ai jin pee-aa so tariptaagaa.
What else can be said to be above the subtle relish of God’s Name? One who partakes it, becomes satiated from the other worldly relishes. ਪ੍ਰਭੂ ਦੇ ਨਾਮ- ਰਸ ਤੋਂ ਵਧੀਆ ਹੋਰ ਕੋਈ ਰਸ ਕਿਹਾ ਨਹੀਂ ਜਾ ਸਕਦਾ। ਜਿਸ ਨੇ ਇਹ ਰਸ ਪੀਤਾ ਹੈ ਉਹ ਦੁਨੀਆ ਦੇ ਹੋਰ ਰਸਾਂ ਵਲੋਂ ਰੱਜ ਜਾਂਦਾ ਹੈ।
ہرِ رس اوُپرِ اۄرُ کِیا کہیِئےَ جِنِ پیِیا سو ت٘رِپتاگا ॥
ترپتاگا۔ اس کی کوئی خواہش باقی نہیں رہی سیر ہوگیا
خدا کے نام کی لطیف خوبی سے بڑھ کر اور کیا کہا جاسکتا ہے؟ ایک جو اس میں حصہ لیتا ہے ، وہ دوسرے دنیوی راحت سے تپ جاتا ہے۔
ਮਾਇਆ ਮੋਹਿਤ ਜਿਨਿ ਇਹੁ ਰਸੁ ਖੋਇਆ ਜਾ ਸਾਕਤ ਦੁਰਮਤਿ ਲਾਗਾ ॥੩॥
maa-i-aa mohit jin ih ras kho-i-aa jaa saakat durmat laagaa. ||3||
One who is lured by Maya, follows the bad advice of the faithless cynics and deprives himself of this relish. ||3|| ਜਿਸ ਨੇ ਮਾਇਆ ਦੇ ਮੋਹ ਵਿਚ ਫਸ ਕੇ ਇਹ ਨਾਮ-ਰਸ ਗਵਾ ਲਿਆ ਹੈ ਉਹ ਮਾਇਆ-ਵੇੜ੍ਹੇ ਬੰਦਿਆਂ ਦੀ ਭੈੜੀ ਮੱਤ ਵਿਚ ਜਾ ਲੱਗਦਾ ਹੈ ॥੩॥
مائِیا موہِت جِنِ اِہُ رسُ کھوئِیا جا ساکت دُرمتِ لاگا ॥੩॥
۔ محوہت ۔ محبت میں۔ درمت۔ بد عقلی ۔ ساکت ۔ منکر ۔ مادہ پرست (3)
ایک جو مایا کے لالچ میں ہے ، بے وفا مذاہب کے برا مشوروں کی پیروی کرتا ہے اور خود کو اس ذوق سے محروم کرتا ہے۔
ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ ॥
man kaa jee-o pavanpat dayhee dayhee meh day-o samaagaa.
That God, who Himself is the support and owner of our mind, body and life, is present within our body. ਜੋ ਪ੍ਰਕਾਸ਼-ਰੂਪ ਪਰਮਾਤਮਾ ਸਾਡੇ ਮਨ ਦਾ ਸਹਾਰਾ ਹੈ, ਪ੍ਰਾਣਾਂ ਦਾ ਮਾਲਕ ਹੈ, ਸਰੀਰ ਦਾ ਮਾਲਕ ਹੈ ਉਹ ਸਾਡੇ ਸਰੀਰ ਵਿਚ ਹੀ ਮੌਜੂਦ ਹੈ।
من کا جیِءُ پۄنپتِ دیہیِ دیہیِ مہِ دیءُ سماگا ॥
من کا جیو۔ من کی زندگی ۔ پون ۔ پت دیہی ۔ جسمانی ہوا کا مالک۔مراد سانس کامالک ۔ دیہی میں دیو سماگا۔ اس جسم میں خدا بستا ہے ۔ اے خدا ۔
وہ خدا ، جو خود ہمارے دماغ ، جسم اور زندگی کا سہارا اور مالک ہے ، وہ ہمارے جسم کے اندر موجود ہے۔
ਜੇ ਤੂ ਦੇਹਿ ਤ ਹਰਿ ਰਸੁ ਗਾਈ ਮਨੁ ਤ੍ਰਿਪਤੈ ਹਰਿ ਲਿਵ ਲਾਗਾ ॥੪॥
jay too deh ta har ras gaa-ee man tariptai har liv laagaa. ||4||
O’ God, if You bless me this divine relish, only then I can sing Your praises: One who engages in remembering God, becomes satiated from Maya. ||4|| ਹੇ ਪ੍ਰਭੂ! ਜੇ ਤੂੰ ਆਪ ਮੈਨੂੰ ਆਪਣੇ ਨਾਮ ਦਾ ਰਸ ਬਖ਼ਸ਼ੇਂ ਤਾਂ ਹੀ ਮੈਂ ਤੇਰੇ ਗੁਣ ਗਾ ਸਕਦਾ ਹਾਂ। ਜਿਸ ਮਨੁੱਖ ਦੀ ਸੁਰਤ ਹਰੀ-ਸਿਮਰਨ ਵਿਚ ਜੁੜਦੀ ਹੈ ਉਸ ਦਾ ਮਨ ਮਾਇਆ ਵਲੋਂ ਰੱਜ ਜਾਂਦਾ ਹੈ ॥੪॥
جے توُ دیہِ ت ہرِ رسُ گائیِ منُ ت٘رِپتےَ ہرِ لِۄ لاگا ॥੪॥
بے تور یہہ اگر تو دے ۔ ہر رس۔ الہٰی لطف ۔ من ترپتے ۔ من سیر ہوجائے (4)
اے خدا ، اگر آپ مجھے اس الہی ذائقہ پر ناز کریں ، تب ہی میں آپ کی تعریف گاؤں گا: جو خدا کی یاد میں مشغول ہوتا ہے ، اسے مایا سے تسکین مل جاتی ہے
ਸਾਧਸੰਗਤਿ ਮਹਿ ਹਰਿ ਰਸੁ ਪਾਈਐ ਗੁਰਿ ਮਿਲਿਐ ਜਮ ਭਉ ਭਾਗਾ ॥
saaDhsangat meh har ras paa-ee-ai gur mili-ai jam bha-o bhaagaa.
It is in the company of saintly persons that we receive the relish of God’s Name; the fear of death departs upon meeting the Guru. ਸਾਧ ਸੰਗਤ ਵਿਚ ਹੀ ਪ੍ਰਭੂ ਦੇ ਨਾਮ ਦਾ ਰਸ ਪ੍ਰਾਪਤ ਹੋ ਸਕਦਾ ਹੈ (ਸਾਧ ਸੰਗਤ ਵਿਚ) ਜੇ ਗੁਰੂ ਮਿਲ ਪਏ ਤਾਂ ਮੌਤ ਦਾ (ਭੀ) ਡਰ ਦੂਰ ਹੋ ਜਾਂਦਾ ਹੈ।
سادھسنّگتِ مہِ ہرِ رسُ پائیِئےَ گُرِ مِلِئےَ جم بھءُ بھاگا ॥
سادھ سنگت ۔ صحبت و قربت پاکدامناں ۔ جسم بھوبھا۔ موت کا خوف۔ مٹ جائے
یہ سنت لوگوں کی صحبت ہے کہ ہمیں خدا کے نام کا مزہ آتا ہے۔ گرو سے ملنے پر موت کا خوف ختم ہوجاتا ہے۔
ਨਾਨਕ ਰਾਮ ਨਾਮੁ ਜਪਿ ਗੁਰਮੁਖਿ ਹਰਿ ਪਾਏ ਮਸਤਕਿ ਭਾਗਾ ॥੫॥੧੦॥
naanak raam naam jap gurmukh har paa-ay mastak bhaagaa. ||5||10||
O’ Nanak, one who is pre-ordained, meditates on God through the Guru’s teachings and realizes Him. ||5||10||
ਜਿਸ ਮਨੁੱਖ ਦੇ ਮੱਥੇ ਉਤੇ ਚੰਗਾ ਲੇਖ ਉੱਘੜ ਪਏ, ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ॥੫॥੧੦॥
نانک رام نامُ جپِ گُرمُکھِ ہرِ پاۓ مستکِ بھاگا ॥੫॥੧੦॥
۔ مستک ۔ بھاگا۔ پیشانی پر تحریر تقدیر ۔
اے نانک ، جو پہلے سے مقرر ہے ، گرو کی تعلیمات کے ذریعہ خدا کا دھیان دیتا ہے اور اسے محسوس کرتا ہے
ਸੋਰਠਿ ਮਹਲਾ ੧ ॥
sorath mehlaa 1.
Raag Sorath, First Guru:
سورٹھِ مہلا ੧॥
ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ ॥
sarab jee-aa sir laykh Dhuraahoo bin laykhai nahee ko-ee jee-o.
All human beings have pre-ordained destiny and there is none without it. ਧੁਰੋਂ ਹੀ ਸਭ ਜੀਵਾਂ ਦੇ ਮੱਥੇ ਉਤੇ ਲੇਖ ਉੱਕਰਿਆ ਪਿਆ ਹੈ। ਕੋਈ ਜੀਵ ਐਸਾ ਨਹੀਂ ਹੈ ਜਿਸ ਉਤੇ ਇਸ ਲੇਖ ਦਾ ਪ੍ਰਭਾਵ ਨਾਹ ਹੋਵੇ।
سرب جیِیا سِرِ لیکھُ دھُراہوُ بِنُ لیکھےَ نہیِ کوئیِ جیِءُ ॥
سرب جیاں ۔ سارے جانداروں۔ سر لیکھ ۔ ذمے تحریر ہے ۔ دھراہوں۔ الہٰی در سے ۔ خدا کی طرف سے ۔
سارے جانداوں کے خدا کےدربارمیں اعمالنامے تحریر ہیں بغیر حساب اور تحریر کوئی نہیں
ਆਪਿ ਅਲੇਖੁ ਕੁਦਰਤਿ ਕਰਿ ਦੇਖੈ ਹੁਕਮਿ ਚਲਾਏ ਸੋਈ ਜੀਉ ॥੧॥
aap alaykh kudrat kar daykhai hukam chalaa-ay so-ee jee-o. ||1||
Only God Himself is beyond destiny; creating the creation, He beholds it, and causes His Command to be followed. ||1|| ਸਿਰਫ਼ ਪਰਮਾਤਮਾ ਆਪ ਇਸ ਕਰਮ-ਲੇਖ ਤੋਂ ਸੁਤੰਤ੍ਰ ਹੈ ਜੋ ਇਸ ਕੁਦਰਤਿ ਨੂੰ ਰਚ ਕੇ ਇਸ ਦੀ ਸੰਭਾਲ ਕਰਦਾ ਹੈ, ਤੇ ਆਪਣੇ ਹੁਕਮ ਵਿਚ (ਜਗਤ-ਕਾਰ) ਚਲਾ ਰਿਹਾ ਹੈ ॥੧॥
آپِ الیکھُ کُدرتِ کرِ دیکھےَ ہُکمِ چلاۓ سوئیِ جیِءُ ॥੧॥
آپ الیکھ ۔ خود بیحساب ہے ۔ قدرت کر دیکھے ۔ قائنات پیدا کرکے اس کی نگرانی کرتا ہے (1)
مگر خود خدا اس حساب اور تحریر سے باہر اور بری ہے اپنی طاقت کائنات پیدا کرکے دیکھتا ہے اور فرمان جاری کرتا ہے (1)
ਮਨ ਰੇ ਰਾਮ ਜਪਹੁ ਸੁਖੁ ਹੋਈ ॥
man ray raam japahu sukh ho-ee.
O’ my mind, remember God with adoration, celestial peace will prevail. ਹੇ ਮੇਰੇ ਮਨ! ਸਦਾ ਰਾਮ (ਪ੍ਰਭੂ) ਦਾ ਨਾਮ ਜਪੋ, (ਨਾਮ ਜਪਣ ਨਾਲ) ਆਤਮਕ ਸੁਖ ਮਿਲੇਗਾ।
من رے رام جپہُ سُکھُ ہوئیِ ॥
اے دل یاد کر خدا کو اس سے سکھ ملتا ہے
ਅਹਿਨਿਸਿ ਗੁਰ ਕੇ ਚਰਨ ਸਰੇਵਹੁ ਹਰਿ ਦਾਤਾ ਭੁਗਤਾ ਸੋਈ ॥ ਰਹਾਉ ॥
ahinis gur kay charan sarayvhu har daataa bhugtaa so-ee. rahaa-o.
Day and night, follow the Guru’s divine word and you will understand that God Himself is the benefactor and He Himself is the enjoyer of everything. ||Pause|| ਦਿਨ ਰਾਤ ਉਸ ਸਭ ਤੋਂ ਵੱਡੇ ਮਾਲਕ ਦੇ ਚਰਨਾਂ ਦਾ ਧਿਆਨ ਧਰੋ, ਉਹ ਹਰੀ (ਆਪ ਹੀ ਸਭ ਜੀਵਾਂ ਨੂੰ ਦਾਤਾਂ) ਦੇਣ ਵਾਲਾ ਹੈ, (ਆਪ ਹੀ ਸਭ ਵਿਚ ਵਿਆਪਕ ਹੋ ਕੇ) ਭੋਗਣ ਵਾਲਾ ਹੈ। ਰਹਾਉ॥
اہِنِسِ گُر کے چرن سریۄہُ ہرِ داتا بھُگتا سوئیِ ॥ رہاءُ ॥
اہنس ۔ روز و شب ۔ ہرا داتا ۔ خدا کو دینے والا۔ مراد خدا سے اہنس ۔ روز و ب ۔ ہر اداتا۔ خدا کو دینے والا مراد خدا سے ملاپ کرنے والا۔ بھگتا ۔ زیر تصرف لانے والا۔ سوئی ۔ وہی ۔
۔ روز و شب مرشد کی خدمت کرؤ خدا ہی دینے والا اور صرف کرنے والابھی وہی ہے ۔ رہاؤ