ਕਰਿ ਕਿਰਪਾ ਅਪੁਨੋ ਕਰਿ ਲੀਨਾ ਮਨਿ ਵਸਿਆ ਅਬਿਨਾਸੀ ॥੨॥
kar kirpaa apuno kar leenaa man vasi-aa abhinaasee. ||2||
Then bestowing mercy, God makes him His own, and he realizes the eternal God dwelling within his mind. ||2||
ਪਰਮਾਤਮਾ ਮੇਹਰ ਕਰ ਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਦੇ ਮਨ ਵਿਚ ਨਾਸ ਰਹਿਤ ਪਰਮਾਤਮਾ ਆ ਵੱਸਦਾ ਹੈ ॥੨॥
کرِ کِرپا اپُنو کرِ لیِنا منِ ۄسِیا ابِناسیِ
ابناسی ۔ لافناہ
اس کے تمام فکر مٹ جاتے ہیں خدا اپنی کرم و عنایت سے اسے اپنا لیتا ہے اور خدا دل میں بس جاتا ہے (
ਤਾ ਕਉ ਬਿਘਨੁ ਨ ਕੋਊ ਲਾਗੈ ਜੋ ਸਤਿਗੁਰਿ ਅਪੁਨੈ ਰਾਖੇ ॥
taa ka-o bighan na ko-oo laagai jo satgur apunai raakhay.
One who is protected by the true Guru as his own, faces no obstacles in life. ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਸ ਨੂੰ (ਆਤਮਕ ਜੀਵਨ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਆਉਂਦੀ।
تا کءُ بِگھنُ ن کوئوُ لاگےَ جو ستِگُرِ اپُنےَ راکھے
وگھن۔ رکاوٹ ۔ راکھے ۔ محافظ ۔
جسکا سچا مرشد محافظ ہو اسے زندگی کے سفر میں کوئی رکاوٹ اور دقت پیش نہیں آتی ۔
ਚਰਨ ਕਮਲ ਬਸੇ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੇ ॥੩॥
charan kamal basay rid antar amrit har ras chaakhay. ||3||
He realizes God’s Name dwelling in his heart, and he savors the ambrosial nectar of God’s Name. ||3||
ਪ੍ਰਭੂ ਦੇ ਚਰਨ-ਕੰਵਲ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਸਦਾ ਚੱਖਦਾ ਹੈ ॥੩॥
چرن کمل بسے رِد انّترِ انّم٘رِت ہرِ رسُ چاکھے
چرن کمل۔ کمل کے پھول کی مانند پاک و خوبصورت ۔ رد انتر۔ دلمین۔ انمرت ہر رس۔ آب حیات الہٰی لطف ۔مراد وہ پانی جس سے انسان کو روحانی واخلاقی زندگی ملتی ہے ۔ اسکا لطف و مزہ ۔
اسکے دلمیں پائے الہٰی کنول کے پھول کی مانند پاک و پائس ہوتے ہیں دلمیں بس جاتے ہیں مراد اسکا دل خدا کا جائے مسکین بن جاتا ے وہ اب حیات نام جو انسان کو روحانی واخلاقی زندگی عنایت کر نے والا ہے کا لطف اتھاتا ہے
ਕਰਿ ਸੇਵਾ ਸੇਵਕ ਪ੍ਰਭ ਅਪੁਨੇ ਜਿਨਿ ਮਨ ਕੀ ਇਛ ਪੁਜਾਈ ॥
kar sayvaa sayvak parabh apunay jin man kee ichh pujaa-ee.
So, like a true devotee, engage yourself in the devotional worship of that God who has fulfilled your mind’s desires.
ਜਿਸ ਪ੍ਰਭੂ ਨੇ ਤੇਰੇ ਮਨ ਦੀ ਹਰੇਕ ਕਾਮਨਾ ਪੂਰੀ ਕੀਤੀ ਹੈ, ਸੇਵਕਾਂ ਵਾਂਗ ਉਸ ਦੀ ਸੇਵਾ-ਭਗਤੀ ਕਰ l
کرِ سیۄا سیۄک پ٘ربھ اپُنے جِنِ من کیِ اِچھ پُجائیِ
اچھ ۔ اچھیا ۔خواہش ۔ چاہ ۔
اے خادم خدا اپنے خدا کی خدمت کر جس نے تیری دلی خواہشات پوری کی ہیں۔
ਨਾਨਕ ਦਾਸ ਤਾ ਕੈ ਬਲਿਹਾਰੈ ਜਿਨਿ ਪੂਰਨ ਪੈਜ ਰਖਾਈ ॥੪॥੧੪॥੨੫॥
naanak daas taa kai balihaarai jin pooran paij rakhaa-ee. ||4||14||25||
O’ Nanak, I am dedicated to that God who has always fully protected my honor. ||4||14||25||
ਹੇ ਦਾਸ ਨਾਨਕ! (ਆਖ-) ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਹਰ ਵੇਲੇ ਪੂਰੇ ਤੌਰ ਤੇ ਇੱਜ਼ਤ ਰੱਖੀ ਹੈ ॥੪॥੧੪॥੨੫॥
نانک داس تا کےَ بلِہارےَ جِنِ پوُرن پیَج رکھائیِ
پورنپیج ۔ مکمل عزت۔
خادم نانک ۔ اس پر قربان ہے اس خدا پر جس نے مکمل طور پر عزت بچائی
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥
ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ ॥ maa-i-aa moh magan anDhi-aarai dayvanhaar na jaanai. Engrossed in the love for Maya due to spiritual ignorance, one does not realize God, the benefactor. ਮਨੁੱਖ ਮਾਇਆ ਦੇ ਮੋਹ ਦੇ (ਆਤਮਕ) ਹਨੇਰੇ ਵਿਚ ਮਸਤ ਰਹਿ ਕੇ ਸਭ ਦਾਤਾਂ ਦੇਣ ਵਾਲੇ ਪ੍ਰਭੂ ਨਾਲ ਜੀਵ ਡੂੰਘੀ ਸਾਂਝ ਨਹੀਂ ਪਾਂਦਾ।
مائِیا موہ مگنُ انّدھِیارےَ دیۄنہارُ ن جانےَ
مائیا مو ہ مگن اندھیارے ۔ دنیاوی دولت کی محبت میں مست ہے لاعلمی کے اندھیرے میں۔ دیونہار نہ جانے ۔ دینے والے کی سمجھ نہیں گرتا ۔
اے اندھے راہگیر انسان دنیاوی دولت کی محبت میں مست طے اور اس دنیاو دولت دینے والےبخشنے والے کی سمجھ نہیں کرتا ۔
ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ ॥੧॥
jee-o pind saaj jin rachi-aa bal apuno kar maanai. ||1||
By forgetting that God who fashioned his body and gave life to it, the person deems his own power greater than God. ||1||
ਜਿਸ ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ, (ਉਸ ਨੂੰ ਭੁਲਾ ਕੇ) ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ ॥੧॥
جیِءُ پِنّڈُ ساجِ جِنِ رچِیا بلُ اپُنو کرِ مانےَ
جیو ۔ روح ۔ پنڈ ۔جسم ۔ تن ۔ بدن ۔ ساز ۔پیدا ر۔ بل اہو کر مانے ۔ اپنی طاقت کی وجہ سے سمجھتا ہے
جس نے تجھے روح تن بدن پیدا کرکے تجھے پیدا کیا ہے اپنی طاقت پر غرور کرتا ہے (1)
ਮਨ ਮੂੜੇ ਦੇਖਿ ਰਹਿਓ ਪ੍ਰਭ ਸੁਆਮੀ ॥
man moorhay daykh rahi-o parabh su-aamee.
O foolish mind, the Master-God is watching your deeds.
ਹੇ ਮੂਰਖ ਮਨ! ਮਾਲਕ ਪ੍ਰਭੂ (ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ) ਵੇਖ ਰਿਹਾ ਹੈ।
من موُڑے دیکھِ رہِئو پ٘ربھ سُیامیِ
موڑھے ۔ بیوقوف ۔ سوآمی ۔ آقا۔
اے نادان من خدا تیرے اعمالوں کی نگرانی کر رہا ہے
ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥ ਰਹਾਉ ॥
jo kichh karahi so-ee so-ee jaanai rahai na kachhoo-ai chhaanee. rahaa-o.
God is aware of whatever you do, nothing remains hidden from Him. ||Pause||
ਤੂੰ ਜੋ ਕੁਝ ਕਰਦਾ ਹੈਂ, (ਮਾਲਕ-ਪ੍ਰਭੂ) ਉਹੀ ਉਹੀ ਜਾਣ ਲੈਂਦਾ ਹੈ, (ਉਸ ਪਾਸੋਂ ਤੇਰੀ) ਕੋਈ ਭੀ ਕਰਤੂਤ ਲੁਕੀ ਨਹੀਂ ਰਹਿ ਸਕਦੀ ਰਹਾਉ॥
جو کِچھُ کرہِ سوئیِ سوئیِ جانھےَ رہےَ ن کچھوُئےَ چھانیِ ॥ رہاءُ ॥
چھانی ۔ پوشیدہ ۔ چھپا ہوا۔ رہاؤ۔
جو کچھ تو کر رہا ہے وہ اسے سمجھتا ہے اس سے کچھ بھی پوشیدہ نہیں رہتا ہے ۔ رہاؤ۔
ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ ॥
jihvaa su-aad lobh mad maato upjay anik bikaaraa.
The human being remains intoxicated with all kinds of relishes of the tongue and greed; out of that are born many kinds of evils. ਮਨੁੱਖ ਜੀਭ ਦੇ ਸੁਆਦਾਂ ਵਿਚ, ਲੋਭ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ (ਜਿਸ ਕਰਕੇ ਇਸ ਦੇ ਅੰਦਰ) ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ।
جِہۄا سُیاد لوبھ مدِ ماتو اُپجے انِک بِکارا
جیہو ۔ زبان۔ سوآد۔ لذت ۔لطف ۔مزے ۔ مدمانو ۔ نشے میں مست ۔ اپجے ۔ پیدا ہوتے ہیں۔ انک ۔ بیشمار۔ بکار ۔ خرابیاں ۔ برائیاں۔
زبان کی لذتوں کے لال چکے نشے میں مست ہے اس سے ہزاروں برائیاں پیدا ہوتی ہے ۔
ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ ॥੨॥
bahut jon bharmat dukh paa-i-aa ha-umai banDhan kay bhaaraa. ||2||
Weighed down by the chains of ego, a person wanders through many births and endures immense pain. ||2||
ਮਨੁੱਖ ਹਉਮੈ ਦੀਆਂ ਜ਼ੰਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ, ਬਹੁਤ ਜੂਨਾਂ ਵਿਚ ਭਟਕਦਾ ਫਿਰਦਾ ਹੈ, ਤੇ, ਦੁੱਖ ਸਹਾਰਦਾ ਰਹਿੰਦਾ ਹੈ ॥੨॥
بہُتُ جونِ بھرمت دُکھُ پائِیا ہئُمےَ بنّدھن کے بھارا
بہت جون ۔ بہت سے زندگیوں ۔ بھر متے ۔ بھٹکتے ۔ ہونمے بندھن۔ خودی کی غلامی میں
خودی کی غلامی کے بوجھ بہت سے زندگیون میں بھٹکتا رہتا ہے اور عذاب پاتا ہے (2)
ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ॥
day-ay kivaarh anik parh-day meh par daaraa sang faakai.
Behind closed doors, hidden by many screens, one commits sin by indulging in illegitimate relationships. ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਮਨੁੱਖ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ।
دےءِ کِۄاڑ انِک پڑدے مہِ پر دارا سنّگِ پھاکےَ
دئے کوآڑ۔ دروازے بند کرکے ۔ انک پڑوے ۔ بیشمار پردوں کے پیچھے ۔ پردار۔ بیگانی عورت۔ سنگ ۔ ساتھ ۔ پھاکے ۔ بد فعل کرتا ہے ۔
دروازے بند کرکے بیشمار پردون کے پیچھے بیگانی عورتوں سے بدفعلیاں کرتا ہے ۔
ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥੩॥
chitar gupat jab laykhaa maageh tab ka-un parh-daa tayraa dhaakai. ||3||
When Chitar and Gupat, the scribes of the judge of righteousness, call for the account of your deeds, then who would hide your secrets.? ||3||
ਜਦੋਂ ਚਿੱਤ੍ਰ ਅਤੇ ਗੁਪਤ (ਤੇਰੀਆਂ ਕਰਤੂਤਾਂ ਦਾ) ਹਿਸਾਬ ਮੰਗਣਗੇ, ਤਦੋਂ ਕੋਈ ਭੀ ਤੇਰੀਆਂ ਕਰਤੂਤਾਂ ਉਤੇ ਪਰਦਾ ਨਹੀਂ ਪਾ ਸਕੇਗਾ ॥੩॥
چِت٘ر گُپتُ جب لیکھا ماگہِ تب کئُنھُ پڑدا تیرا ڈھاکےَ
چتر گپت ۔ خدا کا خفیہ محکمہ ۔لیکھا۔ حساب اعمال
جب خدا کا خفیہ محکمہ اعمالا ت کا حساب مانگتا ہے تو کون تیرے اعمال کی پردہ پوشی کریگا (3)
ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨੁ ਓਟ ਨ ਕਾਈ ॥
deen da-i-aal pooran dukh bhanjan tum bin ot na kaa-ee.
O’ the merciful God of the meek, the perfect destroyer of all sorrows, except You we do not have anyone else to support us.
ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਰਬ-ਵਿਆਪਕ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ।
دیِن دئِیال پوُرن دُکھ بھنّجن تُم بِنُ اوٹ ن کائیِ
دین دیال۔ غریب پرور۔ دکھ بھنجن۔ عذاب دور کرنے والا۔ اوٹ ۔ آسرا
اے غریب پرور اے عذاب مٹانے کی توفیق رکنے والے تیرے بغیر کوئی اسرا نہیں ۔
ਕਾਢਿ ਲੇਹੁ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ॥੪॥੧੫॥੨੬॥
kaadh layho sansaar saagar meh naanak parabh sarnaa-ee. ||4||15||26||
O’ God, Nanak has come to Your refuge, please pull me out of the worldly ocean of vices. ||4||15||26||
ਹੇ ਪ੍ਰਭੂ! ਨਾਨਕ ਤੇਰੀ ਸਰਨ ਆਇਆ ਹੈ ਮੈਨੂੰ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈ ॥੪॥੧੫॥੨੬॥
کاڈھِ لیہُ سنّسار ساگر مہِ نانک پ٘ربھ سرنھائیِ
سنسار ساگر۔ دنیاوی سمندر۔ پربھ سرنائی ۔ الہٰی پناہ سے ۔
نانک تیرا پناہ گزیں ہے ۔ اسے دنیاوی سمندر سے نکال ہے ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥
ਪਾਰਬ੍ਰਹਮੁ ਹੋਆ ਸਹਾਈ ਕਥਾ ਕੀਰਤਨੁ ਸੁਖਦਾਈ ॥
paarbarahm ho-aa sahaa-ee kathaa keertan sukh-daa-ee.
The discourses and singing of God’s praises are peace giving, Whoever does that, God becomes his helper. (ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ ਨਾਲ ਪਿਆਰ ਬਣਾਂਦਾ ਹੈ) ਪਰਮਾਤਮਾ (ਉਸ ਦਾ) ਮਦਦਗਾਰ ਬਣ ਜਾਂਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਕਰਦੀ ਹੈ।
پارب٘رہمُ ہویا سہائیِ کتھا کیِرتنُ سُکھدائیِ
پار برہم۔ کامیابی عنایت کرنے والا ۔ سہائی۔ مددگار۔
الہٰی حمدوثناہ سے خدا امدادی ہوجاتا ہے اے انسان کامل مرشد کے کامل سے
ਗੁਰ ਪੂਰੇ ਕੀ ਬਾਣੀ ਜਪਿ ਅਨਦੁ ਕਰਹੁ ਨਿਤ ਪ੍ਰਾਣੀ ॥੧॥
gur pooray kee banee jap anad karahu nit paraanee. ||1||
O’ mortal, enjoy divine bliss by singing and chanting the word of the Guru. ||1||
ਹੇ ਪ੍ਰਾਣੀ! ਪੂਰੇ ਗੁਰੂ ਦੀ ਬਾਣੀ ਸਦਾ ਪੜ੍ਹਿਆ ਕਰ, ਤੇ, ਆਤਮਕ ਆਨੰਦ ਮਾਣਿਆ ਕਰ ॥੧॥
گُر پوُرے کیِ بانھیِ جپِ اندُ کرہُ نِت پ٘رانھیِ
پرانی ۔ اے انسان (1)
اور اس کی ریاض سے روحانی سکون پیدا ہوتا ہے (1)
ਹਰਿ ਸਾਚਾ ਸਿਮਰਹੁ ਭਾਈ ॥
har saachaa simrahu bhaa-ee.
O’ brother, remember the eternal God with loving devotion. ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ
ہرِ ساچا سِمرہُ بھائیِ
صدیوی سچے خدا کو ہر وقت یاد رکؤ۔
ਸਾਧਸੰਗਿ ਸਦਾ ਸੁਖੁ ਪਾਈਐ ਹਰਿ ਬਿਸਰਿ ਨ ਕਬਹੂ ਜਾਈ ॥ ਰਹਾਉ saaDhsang sadaa sukh paa-ee-ai har bisar na kabhoo jaa-ee. rahaa-o. In the holy congregation, we always enjoy spiritual peace and God never goes out of our mind. ||Pause||
ਸਾਧ ਸੰਗਤਿ ਵਿਚ ਸਦਾ ਆਤਮਕ ਆਨੰਦ ਮਾਣੀਦਾ ਹੈ, ਤੇ, ਪਰਮਾਤਮਾ ਕਦੇ ਭੁੱਲਦਾ ਨਹੀਂ ਰਹਾਉ॥
سادھسنّگِ سدا سُکھُ پائیِئےَ ہرِ بِسرِ ن کبہوُ جائیِ ॥ رہاءُ ॥
ہر وسر نہ کیہو جائی۔ خدا کبھی نہ بھولے ۔ رہا ؤ۔
صحبت و قربت پاکدامن سے ہمیشہ سکھ ملتا ہے ۔ خدا کبھی بھولتا نہیں۔ رہاؤ۔
ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥
amrit naam parmaysar tayraa jo simrai so jeevai.
O’ Supreme God, immortalizing is Your Name; whosoever meditates upon it lives a blissful life. ਹੇ ਪਰਮੇਸਰ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਜੇਹੜਾ ਮਨੁੱਖ ਤੇਰਾ ਨਾਮ ਸਿਮਰਦਾ ਹੈ ਉਹ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
انّم٘رِت نامُ پرمیسرُ تیرا جو سِمرےَ سو جیِۄےَ
اے خدا تیر انام آبحیات ہے ۔ جو یاد کرنا اسے روحانی زندگی ملتی ہے اس سے زندگی رؤحانی ہوجاتی ہے
ਜਿਸ ਨੋ ਕਰਮਿ ਪਰਾਪਤਿ ਹੋਵੈ ਸੋ ਜਨੁ ਨਿਰਮਲੁ ਥੀਵੈ ॥੨॥
jis no karam paraapat hovai so jan nirmal theevai. ||2||
One who is blessed with God’s grace, becomes immaculate and pure. ||2||
ਜਿਸ ਮਨੁੱਖ ਨੂੰ ਤੇਰੀ ਮੇਹਰ ਨਾਲ (ਹੇ ਪਰਮੇਸਰ!) ਤੇਰਾ ਨਾਮ ਹਾਸਲ ਹੁੰਦਾ ਹੈ, ਉਹ ਮਨੁੱਖ ਪਵਿੱਤ੍ਰ ਹੋ ਜਾਂਦਾ ਹੈ ॥੨॥
جِس نو کرمِ پراپتِ ہوۄےَ سو جنُ نِرملُ تھیِۄےَ
نرمل۔ پاک۔ کرم ۔ بخشش (2)
۔ جسے تیری کرم وعنایات سے حاصل ہوجاتے اس کی زندگی اور انسان پاک ہوجاتا ہے
ਬਿਘਨ ਬਿਨਾਸਨ ਸਭਿ ਦੁਖ ਨਾਸਨ ਗੁਰ ਚਰਣੀ ਮਨੁ ਲਾਗਾ ॥
bighan binaasan sabh dukh naasan gur charnee man laagaa.
The person whose mind is attuned to the immaculate words of the Guru, all the impediments in his life are destroyed and all his pains flee away. ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਪਰਚਦਾ ਹੈ,ਦੇ ਰਾਹ ਵਿਚੋਂ ਸਾਰੀਆਂ ਰੁਕਾਵਟਾਂ , ਸਾਰੇ ਦੁੱਖ ਦੂਰ ਹੋ ਜਾਂਦੇ ਹਨ।
بِگھن بِناسن سبھِ دُکھ ناسن گُر چرنھیِ منُ لاگا
وگھن و ناسن ۔ رکاوٹیں یا دشواریاں مٹانے والا۔
پئاے مرشد کی دل میں محبت ہو نسے تمام دشواریاں اور رکاوٹین ختم ہو جاتی ہے ۔
ਗੁਣ ਗਾਵਤ ਅਚੁਤ ਅਬਿਨਾਸੀ ਅਨਦਿਨੁ ਹਰਿ ਰੰਗਿ ਜਾਗਾ ॥੩॥ gun gaavat achut abhinaasee an-din har rang jaagaa. ||3|| By always singing the praises of the eternal God and remaining imbued with His love, one remains awake and alert to the worldly temptations. ||3||
ਉਹ ਮਨੁੱਖ ਹਰ ਵੇਲੇ ਅਬਿਨਾਸੀ ਤੇ ਅਟੱਲ ਪਰਮਾਤਮਾ ਦੇ ਗੁਣ ਗਾਂਦਾ ਗਾਂਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਲੀਨ ਹੋ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ॥੩॥
گُنھ گاۄت اچُت ابِناسیِ اندِنُ ہرِ رنّگِ جاگا
اچت ۔ لافناہ ۔ ابناسی ۔ نا مٹنے والا۔ جاگا۔ بیدار (3)
لا فناہ خدا کی حمدوثناہ سے ہر روز الہٰی محبت اور پریم سے بیدار ی آتی ہے (3)
ਮਨ ਇਛੇ ਸੇਈ ਫਲ ਪਾਏ ਹਰਿ ਕੀ ਕਥਾ ਸੁਹੇਲੀ ॥
man ichhay say-ee fal paa-ay har kee kathaa suhaylee.
Listening to the spiritually comforting praises of God, one receives the fruits of his mind’s desires. ਆਤਮਕ ਆਨੰਦ ਦੇਣ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣ ਕੇ ਬੰਦਾ ਉਹ ਫਲ ਪ੍ਰਾਪਤ ਕਰ ਲੈਂਦਾ ਹੈ ਜਿਨ੍ਹਾਂ ਦੀ ਕਾਮਨਾ ਉਸ ਦਾ ਮਨ ਕਰਦਾ ਹੈ।
من اِچھے سیئیِ پھل پاۓ ہرِ کیِ کتھا سُہیلیِ
من اچھے ۔ دلی خواہش کے مطابق۔ کتھا ۔ کہانی ۔ سہیلی ۔ سکھ دینے والی ۔ آرام پہنچانے والی ۔
الہٰی حمدوثناہ آرام دیہہ ہے ۔ اس سے دلی خواہش کی مطابق نتیجے بر آمد ہوتے ہیں۔
ਆਦਿ ਅੰਤਿ ਮਧਿ ਨਾਨਕ ਕਉ ਸੋ ਪ੍ਰਭੁ ਹੋਆ ਬੇਲੀ ॥੪॥੧੬॥੨੭॥
aad ant maDh naanak ka-o so parabh ho-aa baylee. ||4||16||27||
Even for Nanak, that God has become his helper throughout the life. ||4||16||27||
ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਪਰਮਾਤਮਾ ਨਾਨਕ ਵਾਸਤੇ ਸਦਾ ਦਾ ਮਦਦਗਾਰ ਬਣ ਗਿਆ ਹੈ ॥੪॥੧੬॥੨੭॥
آدِ انّتِ مدھِ نانک کءُ سو پ٘ربھُ ہویا بیلیِ
آد ۔ آگاز ۔ انت ۔ آکیر ۔ مدھ ۔ درمیان۔ بیلی ۔ دوست۔
آغاز و آکر اور درمیانی وقفے کے لئے مرا دہروقت مددگار دوست ہوگیا ہے خدا نانک کا ۔
ਸੋਰਠਿ ਮਹਲਾ ੫ ਪੰਚਪਦਾ ॥ sorath mehlaa 5 panchpadaa. Raag Sorath, Fifth Guru, five liners:
سورٹھِ مہلا ੫ پنّچپدا
ਬਿਨਸੈ ਮੋਹੁ ਮੇਰਾ ਅਰੁ ਤੇਰਾ ਬਿਨਸੈ ਅਪਨੀ ਧਾਰੀ ॥੧॥
binsai moh mayraa ar tayraa binsai apnee Dhaaree. ||1||
I wish that my worldly attachmentS, sense of mine and yours, and ego is destroyed. ||1||
ਰੱਬ ਕਰੇ ਮੇਰੇ ਅੰਦਰੋਂ ਮੋਹ ਨਾਸ ਹੋ ਜਾਏ, ਮੇਰ-ਤੇਰ ਵਾਲਾ ਵਿਤਕਰਾ ਦੂਰ ਹੋ ਜਾਏ ਅਤੇ ਮੇਰਾ ਆਪ-ਹੁਦਰਾਪਨ ਦੂਰ ਹੋ ਜਾਏ ॥੧॥
بِنسےَ موہُ میرا ارُ تیرا بِنسےَ اپنیِ دھاریِ
میرا ار تیرا۔ اپنے اور بگانے کا فرق۔ ونسے ۔ مٹتا ہے ۔ ونسے ۔ اپنی دھاری ۔ اپنا ارادہ ختم ہوتا ہے
جس سے میرے دل سے دنایوی دولت کی محبت اور اپنے اور بیگانے کے تفرقات مٹ جائیں
ਸੰਤਹੁ ਇਹਾ ਬਤਾਵਹੁ ਕਾਰੀ ॥
santahu ihaa bataavhu kaaree.
O’ Saints, show me such a way,
ਹੇ ਸੰਤ ਜਨੋ! (ਮੈਨੂੰ ਕੋਈ) ਇਹੋ ਜਿਹਾ ਇਲਾਜ ਦੱਸੋ,
سنّتہُ اِہا بتاۄہُ کاریِ
کاری ۔ علاج ۔ حل۔ کام۔
اے خدا رسیدہ پاکدامن روحانی رہنماوں میری رہنما ئی کیجئے ۔
ਜਿਤੁ ਹਉਮੈ ਗਰਬੁ ਨਿਵਾਰੀ ॥੧॥ ਰਹਾਉ ॥
jit ha-umai garab nivaaree. ||1|| rahaa-o.
by which my egotism and pride might be eliminated. ||1||Pause||
ਜਿਸ ਨਾਲ ਮੈਂ (ਆਪਣਾ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਸਕਾਂ ॥੧॥ ਰਹਾਉ ॥
جِتُ ہئُمےَ گربُ نِۄاریِ ॥੧॥ رہاءُ ॥
جت ۔ جس سے ۔ ہونمے ۔ خودی ۔ گربھ ۔ غرور ۔ نواری ۔ دور ہوجائے
یہ علاج بتاؤ جس سے میں اپنے دل سےخودی اور تکبر دور کر سکوں ۔
ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ ॥੨॥
sarab bhoot paarbarahm kar maani-aa hovaaN sagal raynaaree. ||2||
I hope that I may experience God pervading everywhere, and I may become the most humble person, as if I am the dust of all. ||2||
(ਜਿਸ ਇਲਾਜ ਨਾਲ) ਪਰਮਾਤਮਾ ਸਾਰੇ ਜੀਵਾਂ ਵਿਚ ਵੱਸਦਾ ਮੰਨਿਆ ਜਾ ਸਕੇ, ਤੇ, ਮੈਂ ਸਭਨਾਂ ਦੀ ਚਰਨ-ਧੂੜ ਬਣਿਆ ਰਹਾਂ ॥੨॥
سرب بھوُت پارب٘رہمُ کرِ مانِیا ہوۄاں سگل ریناریِ
سرب بھوت ۔ ساری قائنات ۔ ۔ ہوواں سگل ریناری ۔ سب کی دہول ہو جاؤں
ساری مخلوقات مین خدا بستا سمجھوں۔ سب کے پاوں کی دھول بنا رہون
ਪੇਖਿਓ ਪ੍ਰਭ ਜੀਉ ਅਪੁਨੈ ਸੰਗੇ ਚੂਕੈ ਭੀਤਿ ਭ੍ਰਮਾਰੀ ॥੩॥
paykhi-o parabh jee-o apunai sangay chookai bheet bharmaaree. ||3||
I wish that the wall of doubt between me and God is removed, so that I may always experience dear God with me. ||3||
ਪਰਮਾਤਮਾ ਆਪਣੇ ਅੰਗ-ਸੰਗ ਵੇਖਿਆ ਜਾ ਸਕੇ, ਤੇ, (ਮੇਰੇ ਅੰਦਰੋਂ) ਮਾਇਆ ਦੀ ਖ਼ਾਤਰ ਭਟਕਣਾ ਵਾਲੀ ਕੰਧ ਦੂਰ ਹੋ ਜਾਏ ॥੩॥
پیکھِئو پ٘ربھ جیِءُ اپُنےَ سنّگے چوُکےَ بھیِتِ بھ٘رماریِ
پیکھو ۔ دیکھوں ۔ اپنے سنگے ۔ اپنے ساتھ ۔ جو کے بھیت بھر ماری ۔ وہم و گمان کی دیوار یا پردہ دور ہو جائے
خدا کو ہمیشہ اپنے ساتھ بستا دیکھ سکوں اور دنیاوی دولت کی خاطر بھٹکے والی دیوار جو انسان کو خدا سے جدائی دیتی ہے ختم ہوجاتے
ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥੪॥
a-ukhaDh naam nirmal jal amrit paa-ee-ai guroo du-aaree. ||4||
O’ my friend, that cure for all is God’s Name, and this immaculate and immortalizing nectar is received only through the Guru. ||4||
ਉਹ ਦਵਾਈ ਤਾਂ ਪ੍ਰਭੂ ਦਾ ਨਾਮ ਹੀ ਹੈ, ਆਤਮਕ ਜੀਵਨ ਦੇਣ ਵਾਲਾ ਪਵਿਤ੍ਰ ਨਾਮ-ਜਲ ਹੀ ਹੈ। ਇਹ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ ॥੪॥
ائُکھدھُ نامُ نِرمل جلُ انّم٘رِتُ پائیِئےَ گُروُ دُیاریِ
اوکھد ۔ کمیا ۔ دوائی ۔ نام ۔ سچ و حقیقت ۔ نرمل جل۔ صاف شفاف پانی ۔ گرو دآری ۔ مرشد کے ذریعے
یہ کمیا دوائی ۔ الہٰی نام سچ و حقیقت و اصلیت کی سمجھ روحانی واکلاقی زندگی بخشنے والا پاک آب حیات ہے ۔ جو درد مر شد سے ملتا ہے
ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ ਮਿਲਿ ਰੋਗ ਬਿਦਾਰੀ ॥੫॥੧੭॥੨੮॥
kaho naanak jis mastak likhi-aa tis gur mil rog bidaaree. ||5||17||28||
Nanak says, one who has such pre-ordained destiny, meets with the Guru and his afflictions are cured. ||5||17||28||
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਮੱਥੇ ਉੱਤੇ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੋਵੇ, (ਉਸ ਨੂੰ ਗੁਰੂ ਮਿਲਦਾ ਹੈ), ਗੁਰੂ ਨੂੰ ਮਿਲ ਕੇ ਉਸ ਦੇ ਰੋਗ ਕੱਟੇ ਜਾਂਦੇ ਹਨ ॥੫॥੧੭॥੨੮॥
کہُ نانک جِسُ مستکِ لِکھِیا تِسُ گُر مِلِ روگ بِداریِ
۔ مستک ۔ پیشنانی ۔ روگ بداری ۔ بیماری ۔ مٹی ۔ ختم ہوئی ۔
اے نانک بتادے کہ جس کی پیشانی پر اس کے مقدر میں تحریر ہوتا ہے ۔ اس کے مرشد کے ملاپ سے اس کی بیماریاں ختم ہو جاتی ہیں۔