Urdu-Raw-Page-628

ਸੰਤਹੁ ਸੁਖੁ ਹੋਆ ਸਭ ਥਾਈ ॥
santahu sukh ho-aa sabh thaa-ee.
O’ saints, that person feels peace everywhere, ਹੇ ਸੰਤ ਜਨੋ! ਉਸ ਮਨੁੱਖ ਨੂੰ ਸਭ ਥਾਵਾਂ ਵਿਚ ਸੁਖ ਹੀ ਪ੍ਰਤੀਤ ਹੁੰਦਾ ਹੈ,
سنّتہُ سُکھُ ہویا سبھ تھائیِ ॥
اے خدا رسیدہ پاکدامن رہبرو ہر جگہ آرام و آسائش ہے

ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥
paarbarahm pooran parmaysar rav rahi-aa sabhnee jaa-ee. rahaa-o.
who realizes the perfect supreme God pervading everywhere. ||Pause|| (ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ) ਪਾਰਬ੍ਰਹਮ ਪੂਰਨ ਪਰਮੇਸਰ ਸਭ ਥਾਵਾਂ ਵਿਚ ਮੌਜੂਦ ਹੈ ||ਰਹਾਉ॥
پارب٘رہمُ پوُرن پرمیسرُ رۄِ رہِیا سبھنیِ جائیِ ॥ رہاءُ ॥
رورہیا۔ بستا ہے ۔ رہاؤ
کیونکہ کامیابیاں عنایت کرنے وال اکمل مرشد ہر جگہ بستا ہے ۔ر ہاؤ۔
ਧੁਰ ਕੀ ਬਾਣੀ ਆਈ ॥
Dhur kee banee aa-ee.
That person in whose mind is enshrined the divine words of God’s praises, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ,
دھُر کیِ بانھیِ آئیِ ॥
دھر ۔ مراد بارگاہ خدا سے ۔ بانھی ۔ کلام۔
یہ کلام بار گاہ خدا سے آیا ہے ۔

ਤਿਨਿ ਸਗਲੀ ਚਿੰਤ ਮਿਟਾਈ ॥
tin saglee chint mitaa-ee.
he has erased all his anxiety. ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ।
تِنِ سگلیِ چِنّت مِٹائیِ ॥
سگلی چنت۔ سارے فکر ۔
جس نے تمام فکر و غمیگنی ختم کردی ۔

ਦਇਆਲ ਪੁਰਖ ਮਿਹਰਵਾਨਾ ॥ ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥
da-i-aal purakh miharvaanaa. har naanak saach vakhaanaa. ||2||13||77||
O’ Nanak, one on whom the all pervading merciful God bestows kindness, he always recites the Name of the eternal God. ||2||13||77||
ਹੇ ਨਾਨਕ! ਜਿਸ ਮਨੁੱਖ ਉਤੇ ਦਇਆ ਦਾ ਸੋਮਾ ਪ੍ਰਭੂ ਉੱਤੇ ਮੇਹਰਵਾਨ ਹੁੰਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਦਾ ਉਚਾਰਦਾ ਹੈ ॥੨॥੧੩॥੭੭॥
دئِیال پُرکھ مِہرۄانا ॥ ہرِ نانک ساچُ ۄکھانا ॥੨॥੧੩॥੭੭॥
ساچ وکھانیا۔سچا بیان ۔
اے نانک ۔ خداوند کریم اس پر مہربان ہے ۔ جو صدیوں سچ و حقیقت بیان کرتا ہے ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਐਥੈ ਓਥੈ ਰਖਵਾਲਾ ॥ ਪ੍ਰਭ ਸਤਿਗੁਰ ਦੀਨ ਦਇਆਲਾ ॥
aithai othai rakhvaalaa. parabh satgur deen da-i-aalaa.
The true Guru, the embodiment of God, is merciful to the meek and is their savior both here and hereafter. ਰੱਬ ਰੂਪ ਸੱਚੇ ਗੁਰੂ ਜੀ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ ਅਤੇ ਲੋਕ ਤੇ ਪਰਲੋਕ ਵਿਚ ਉਹਨਾਂ ਦੀ ਰਾਖੀ ਕਰਨ ਵਾਲਾ ਹੈ
ایَتھےَ اوتھےَ رکھۄالا ॥ پ٘ربھ ستِگُر دیِن دئِیالا ॥
ایتھے اوتھے ۔ ہر دو عالموں میں۔ رکھوالا۔ محافظ۔ ستگر ۔سچا مرشد ۔ دین دیالا۔ غریب پرور۔
ہر دو عالموں میں محافظ خدا و مرشد غریب پرور ہیں ان پر مہربان ہیں ۔
ਦਾਸ ਅਪਨੇ ਆਪਿ ਰਾਖੇ ॥
daas apnay aap raakhay.
God Himself protects His devotees. ਪ੍ਰਭੂ) ਆਪਣੇ ਸੇਵਕਾਂ ਦੀ ਆਪ ਰਖਿਆ ਕਰਦਾ ਹੈ।
داس اپنے آپِ راکھے ॥
داس۔ خدمتگار۔
اپنے خدمتگاروں کے آپ محافط
ਘਟਿ ਘਟਿ ਸਬਦੁ ਸੁਭਾਖੇ ॥੧॥
ghat ghat sabad subhaakhay. ||1||
The Guru’s divine word resounds in each and every heart. ||1|| ਸਭ ਲੋਕਾਂ ਵਿੱਚ ਗੁਰੂ ਦਾ ਸ਼ਬਦ ਚੰਗੀ ਤਰ੍ਹਾਂ ਉਚਾਰਣ ਹੋਣ ਲੱਗ ਪਿਆ ਹੈ ॥੧॥
گھٹِ گھٹِ سبدُ سُبھاکھے ॥੧॥
گھٹ گھٹ ۔ ہر دل میں۔ سبد۔ کلام۔ سبھاکھے ۔ بول رہا ہے (1)
ہر دل میں خدا خود بول رہا ہے (1)
ਗੁਰ ਕੇ ਚਰਣ ਊਪਰਿ ਬਲਿ ਜਾਈ ॥
gur kay charan oopar bal jaa-ee.
I am devoted to Guru’s immaculate words. ਹੇ ਭਾਈ! ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ,
گُر کے چرنھ اوُپرِ بلِ جائیِ ॥
بل جائی۔ قربان جاوں۔
قربان ہوں پائے مرشد پر ۔

ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥
dinas rain saas saas samaalee pooran sabhnee thaa-ee. rahaa-o.
Day and night, with each and every breath I lovingly remember that God, who is fully pervading everywhere. ||pause|| ਮੈਂ ਆਪਣੇ ਹਰੇਕ ਸਾਹ ਦੇ ਨਾਲ ਦਿਨ ਰਾਤ ਉਸ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾਂ ਥਾਵਾਂ ਵਿਚ ਭਰਪੂਰ ਹੈ ॥ਰਹਾਉ॥
دِنسُ ریَنِ ساسِ ساسِ سمالیِ پوُرنُ سبھنیِ تھائیِ ॥ رہاءُ ॥
دنس ۔ رین ۔ روز و شب ۔ سبھی تھائی ۔ ہر جگہ ۔رہاؤ۔
روز و شب ہر سانس یاد ہے جو ہر جگہ ہے بستا۔ رہاؤ۔
ਆਪਿ ਸਹਾਈ ਹੋਆ ॥
aap sahaa-ee ho-aa.
He Himself has become my Support, ਪਰਮਾਤਮਾ ਆਪ ਮੇਰਾ ਮਦਦਗਾਰ ਬਣ ਗਿਆ ਹੈ।
آپِ سہائیِ ہویا ॥
سہائی ۔ مددگار ۔
آپ مددگار ہوتا ہے
ਸਚੇ ਦਾ ਸਚਾ ਢੋਆ ॥
sachay daa sachaa dho-aa.
True is the support of the eternal God. ਸੱਚਾ ਹੈ ਆਸਰਾ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ।
سچے دا سچا ڈھویا ॥
ڈھوا۔ آسرا۔ تحفہ ۔ نعمت۔
اور سچے خدا کی دات نعمت تحفہ بھی سچا
ਤੇਰੀ ਭਗਤਿ ਵਡਿਆਈ ॥ ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥
tayree bhagat vadi-aa-ee. paa-ee naanak parabh sarnaa-ee. ||2||14||78||
O’ Nanak , the gift of singing God’s glory and His devotional worship is received only by coming to His refuge. ||2||14||78|| ਹੇ ਨਾਨਕ! (ਆਖ-) ਹੇ ਪ੍ਰਭੂ! ਤੇਰੀ ਭਗਤੀ ਤੇਰੀ ਸਿਫ਼ਤ-ਸਾਲਾਹ ਦੀ ਦਾਤਿ ਤੇਰੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ ॥੨॥੧੪॥੭੮॥
تیریِ بھگتِ ۄڈِیائیِ ॥ پائیِ نانک پ٘ربھ سرنھائیِ ॥੨॥੧੪॥੭੮॥
بھگت وڈیائی الہٰی پیار ۔ ایک عظمت۔
اور صدیوں اے خدا تیرا پیار ایک عظمت ہے اے نانک ۔ جو الہٰی زیر سایہ رہنے سے ملتی ہے ۔

ਸੋਰਠਿ ਮਹਲਾ ੫ ॥ sorath mehlaa 5. Raag Sorath, Fifth Guru:
ਸਤਿਗੁਰ ਪੂਰੇ ਭਾਣਾ ॥
satgur pooray bhaanaa.
When it was pleasing to the perfect true Guru, ਜਦੋਂ ਪੂਰਨ ਸੱਚੇ ਗੁਰੂ ਨੂੰ ਚੰਗਾ ਲੱਗਾ,
ستِگُر پوُرے بھانھا ॥
ستگر پورے ۔ کامل سچے مرشد۔ بھانا۔ اچھا یا پیارا لگنا۔
کامل مرشد کی چاہت و پیار سے ہی
ਤਾ ਜਪਿਆ ਨਾਮੁ ਰਮਾਣਾ ॥
taa japi-aa naam ramaanaa.
then only, I meditated on the Name of the all pervading God. ਤਦੋਂ ਹੀ ਮੈਂ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ।
تا جپِیا نامُ رمانھا ॥
نام رمانا۔ الہٰی نام ۔ سچ وحقیقت۔ جپیا۔ ریاض ویاد ۔
خدا کی یادوریاض ہوتی ہے ۔
ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥
gobind kirpaa Dhaaree. parabh raakhee paij hamaaree. ||1||
God, the Master of the universe bestowed mercy, and protected my honor. ||1|| ਸ੍ਰਿਸ਼ਟੀ ਦੇ ਸੁਆਮੀ ਪ੍ਰਭੂ ਨੇ ਮੇਹਰ ਕੀਤੀ ਅਤੇ ਮੇਰੀ ਇੱਜ਼ਤ ਰੱਖ ਲਈ ॥੧॥
گوبِنّد کِرپا دھاریِ ॥ پ٘ربھِ راکھیِ پیَج ہماریِ ॥੧॥
پیج ۔ عزت (1)
خدا نے کرم وعنایت فرمایااور خدا نے عزت کی حفاظت کی (!)
ਹਰਿ ਕੇ ਚਰਨ ਸਦਾ ਸੁਖਦਾਈ ॥
har kay charan sadaa sukh-daa-ee.
The immaculate words of God’s praises are always comforting. ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ।
ہرِ کے چرن سدا سُکھدائیِ ॥
ہر کے چرن ۔ پائے الہٰی۔
پائے الہٰی مراد سایہ خدا ہمیشہ سکھ دینے والا ہے
ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥
jo ichheh so-ee fal paavahi birthee aas na jaa-ee. ||1|| rahaa-o.
One receives whatever one wishes for; any hope based on God’s support does not go in vain. ||pause|| ਪ੍ਰਾਣੀ ਜਿਹੜਾ ਫਲ ਚਾਹੁੰਦਾ ਹੈ ਉਸ ਨੂੰ ਪਾ ਲੈਂਦਾ ਹੈ; ਪ੍ਰਭੂ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ ਆਸ ਖ਼ਾਲੀ ਨਹੀਂ ਜਾਂਦੀ,॥੧॥ ਰਹਾਉ ॥
جو اِچھہِ سوئیِ پھلُ پاۄہِ بِرتھیِ آس ن جائیِ ॥੧॥ رہاءُ ॥
جواچھیہہ۔ جو خداہش ۔ مراد ۔ سوپھل ۔وہی نتیجہ ۔ برھی ۔ بیفائدہ ۔ ۔ آس۔ امید ۔ رہاؤ۔
اس سےد لی مرادیں پوری کرنے والے نتیجے برآمد ہوتے ہیں۔ کی ہوئی امیدیں بیکار بےفائد ہ نہیں جاتیں ۔ر ہاؤ۔
ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥
kirpaa karay jis paraanpat daataa so-ee sant gun gaavai.
The one on whom God, the Master of life, bestows mercy, acquires saintly virtues and sings His praises. ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ ਸੁਭਾਉ ਬਣ ਜਾਂਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।
ک٘رِپا کرے جِسُ پ٘رانپتِ داتا سوئیِ سنّتُ گُنھ گاۄےَ ॥
پران پت داتا۔ زندگی مالک زندگی عطا کرنے والا۔ سوئی ۔ وہی ۔ سنت گن گاوئے ۔ خدا رسیدہ پاک دامن رہنمائے روحانی صفت صلاح کرتا ہے ۔
جس پر زندگی بخشنے والے خدا کی رحمت ہوتی ہے وہی خدا رسیدہ پاکدامن رہنمائے روحانی ہوکر الہٰی حمدوثناہ کرتا ہے ۔

ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥
paraym bhagat taa kaa man leenaa paarbarahm man bhaavai. ||2||
That person’s mind gets attuned to the loving devotional worship of God; and he becomes pleasing to the Transcendent God. ||2|| ਉਸ ਮਨੁੱਖ ਦਾ ਮਨ ਪ੍ਰਭੂ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥
پ٘ریم بھگتِ تا کا منُ لیِنھا پارب٘رہم منِ بھاۄےَ ॥੨॥
من لینھا۔ جسکا دل محو ومجذوب ہوجاتا ہے ۔ پار برہم۔ کامیابی عنایت کرنے والا خدا۔ من بھاوے ۔د ل کو پیارا لگتا ہے (2)
اسکا الہٰی عشق محبت پر پریم پیار میں دل محو ومجذوب ہوجاتا ہے اور خدا سے پیار ہوجاتا ہے (2)

ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ aath pahar har kaa jas ravnaa bikhai thag-uree laathee. The influence of the deceiving potion of Maya vanished by singing God’s praises all the time; ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਗਿਆ;
آٹھ پہر ہرِ کا جسُ رۄنھا بِکھےَ ٹھگئُریِ لاتھیِ ॥
جس رونا۔ صفت صلاح یاد کرنا ۔ دکھے ٹھگوری لاتھی ۔ مراد دنیاوی دولت کی زہریلی بوٹی جسے وہکا باز کھلا کر لوٹ لیتے ہیں ختم ہوئی ۔
ہر وقت الہٰی یاد سے برائیوں بدیوں کے زہریلے تاثر ختم ہو جاتے ہیں اور خدا اپنا ساتھ دے دیتا ہے ۔

ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥
sang milaa-ay lee-aa mayrai kartai sant saaDh bha-ay saathee. ||3||
my Creator united him with Himself, and saints and sages became his companions.||3|| ਮੇਰੇ ਕਰਤਾਰ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥
سنّگِ مِلاءِ لیِیا میرےَ کرتےَ سنّت سادھ بھۓ ساتھیِ ॥੩॥
سنت سادھ ۔ بھیئے ساتھی ۔ خدا رسیدہ روحانی رہبر اور پاکدامن ساتھی و مددگار ہوئے (3)
روحانی رہنما اور پاکدامن ساتھی و مددگار ہوجاتے ہیں (3)

ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥
kar geh leenay sarbas deenay aapeh aap milaa-i-aa.
God extended His support and blessed him with everything; God united that person with Himself. ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ।
کرُ گہِ لیِنے سربسُ دیِنے آپہِ آپُ مِلائِیا ॥
گر گیہہ لینے ۔ ہاتھ پکڑا۔ سر بس دینے سب کچھ دیا ۔ آپیہے آپ ملائیا۔ خود اپنےساتھ ملایا۔
خدا اسکا ہاتھ پکڑ کر مراد پوری امداد کے ساتھ اسے سب کچھ دیتا و عنایت کرتا ہے اور اپنا لیتا ہے

ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥
kaho naanak sarab thok pooran pooraa satgur paa-i-aa. ||4||15||79||
Nanak says, one who met the perfect Guru and followed his teachings, all his affairs got resolved completely. ||4||15||79|| ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥
کہُ نانک سرب تھوک پوُرن پوُرا ستِگُرُ پائِیا ॥੪॥੧੫॥੭੯॥
سرب تھوک ۔ ہر طرح سے ۔ پورن ۔ کامل ۔
اے نانک بتادے جسے کامل مرشد کا ملاپ حاصل ہو گیا وہ ہر طرح سے کامیاب ہوگیا ۔

ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਗਰੀਬੀ ਗਦਾ ਹਮਾਰੀ ॥
gareebee gadaa hamaaree.
Humility is our spiked Club, ਨਿਮ੍ਰਤਾ-ਸੁਭਾਉ ਸਾਡੇ ਪਾਸ ਗੁਰਜ ਹੈ,
گریِبیِ گدا ہماریِ ॥
غریبی ۔ عاجزی وانکسایر ۔ جھکنا۔ گدا۔ گرج ۔ ہتھیار۔
ہمارے لئے عاجزی انساری ایک گرج یا ہتھیار ہے ۔
ਖੰਨਾ ਸਗਲ ਰੇਨੁ ਛਾਰੀ ॥
khannaa sagal rayn chhaaree.
being humble is our double edged sword. ਸਭ ਦੀ ਚਰਨ-ਧੂੜ ਬਣੇ ਰਹਿਣਾ ਸਾਡੇ ਪਾਸ ਖੰਡਾ ਹੈ।
کھنّنا سگل رینُ چھاریِ ॥
گھنا۔ کھنڈ ۔ دودھاری تلوار۔ سگل رین ۔ چھاری ۔ سب کے پاؤں کی دھول ہوجانا۔
سب کے پاؤں کی د ھول ہوجانا دو دھاری تلوار کھنڈ۔ ( جس کے ذریعے کروڑوں ) ۔

ਇਸੁ ਆਗੈ ਕੋ ਨ ਟਿਕੈ ਵੇਕਾਰੀ ॥
is aagai ko na tikai vaykaaree.
No evil-doer can survive before these weapons. ਇਸ (ਗੁਰਜ) ਅੱਗੇ, ਇਸ (ਖੰਡੇ) ਅੱਗੇ ਕੋਈ ਭੀ ਕੁਕਰਮੀ ਟਿਕ ਨਹੀਂ ਸਕਦਾ।
اِسُ آگےَ کو ن ٹِکےَ ۄیکاریِ ॥
بیکاری ۔ بدخلاق۔ گناہگار۔
اس کے سامنے کوئی برا گنہگار ٹھہر نہیں سکتا

ਗੁਰ ਪੂਰੇ ਏਹ ਗਲ ਸਾਰੀ ॥੧॥
gur pooray ayh gal saaree. ||1||
The Perfect Guru has given us this understanding. ||1|| ਪੂਰੇ ਗੁਰੂ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਹੈ ॥੧॥
گُر پوُرے ایہ گل ساریِ ॥੧॥
الیہہ گل ساری ۔ یہ بات سمجھائی (1)
کامل گرو نے ہمیں یہ سمجھ عطا کی ہے۔
ਹਰਿ ਹਰਿ ਨਾਮੁ ਸੰਤਨ ਕੀ ਓਟਾ ॥
har har naam santan kee otaa.
God’s Name is the support and refuge for the saints. ਪਰਮਾਤਮਾ ਦਾ ਨਾਮ ਸੰਤ ਜਨਾਂ ਦਾ ਆਸਰਾ ਹੈ।
ہرِ ہرِ نامُ سنّتن کیِ اوٹا ॥
ہر نام۔ الہٰی نام سچ وحقیقت اوٹا۔ آسرا۔
الہٰی نام سچ و حقیقت خدا رسیدہ پاکدامن روحانی رہنماوں کے لئے آسرا ہے

ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥
jo simrai tis kee gat hovai uDhrahi saglay kotaa. ||1|| rahaa-o.
One who remembers God with adoration, attains higher spiritual status; this way tens of millions are saved from vices. ||pause|| ਜੇਹੜਾ ਮਨੁੱਖ (ਪਰਮਾਤਮਾ ਦਾ ਨਾਮ) ਸਿਮਰਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ। (ਨਾਮ ਦੀ ਬਰਕਤਿ ਨਾਲ) ਕ੍ਰੋੜਾਂ ਹੀ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ॥੧॥ ਰਹਾਉ ॥
جو سِمرےَ تِس کیِ گتِ ہوۄےَ اُدھرہِ سگلے کوٹا ॥੧॥ رہاءُ ॥
گت۔ نجات۔ روحانی واخلاقی آزادی ۔ ادھرے سگلے کوٹا۔ کروڑوں بچے ۔ رہاؤ (1)
جو اس کی یادوریاض کرتا ہے وہ بچ جاتا ہے مراد وہ برائیوں اور گناہگاریوں سے بچ جاتا ہے (1) رہاؤ۔
ਸੰਤ ਸੰਗਿ ਜਸੁ ਗਾਇਆ ॥
sant sang jas gaa-i-aa.
The person who has sung God’s praises in the company of saintly people, ਜਿਸ ਮਨੁੱਖ ਨੇ ਸੰਤ ਜਨਾਂ ਦੀ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ ਹੈ,
سنّت سنّگِ جسُ گائِیا ॥
سنت سنگ ۔ روحانی رہنماوں کے ساتھ ۔ جس ۔ صفت صلاح۔
خدا رسیدہ پاکدامن روحانی رہنما کے ساتھ الہٰی حمدوثناہ کرنے سے مکمل طور پر
ਇਹੁ ਪੂਰਨ ਹਰਿ ਧਨੁ ਪਾਇਆ ॥
ih pooran har Dhan paa-i-aa.
has received this wealth of God’s Name, which never runs out. ਉਸ ਨੇ ਇਹ ਹਰਿ-ਨਾਮ ਧਨ ਪ੍ਰਾਪਤ ਕਰ ਲਿਆ ਹੈ ਜੋ ਕਦੇ ਭੀ ਨਹੀਂ ਮੁੱਕਦਾ।
اِہُ پوُرن ہرِ دھنُ پائِیا ॥
ایہو پور ن ہر دھن۔ مکمل الہٰی دولت یا سرمایہ۔
الہٰی سرمایہ حاصل کر لیا ۔
ਕਹੁ ਨਾਨਕ ਆਪੁ ਮਿਟਾਇਆ ॥
kaho naanak aap mitaa-i-aa.
Nanak says, the one who has eradicated one’s self conceit from within, ਨਾਨਕ ਆਖਦਾ ਹੈ- ਉਸ ਮਨੁੱਖ ਨੇ (ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ,
کہُ نانک آپُ مِٹائِیا ॥
آپ ۔ خودی ۔
اے نانک بتادے جس نے خودی مٹائی ۔
ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥
sabh paarbarahm nadree aa-i-aa. ||2||16||80||
has experienced God pervading everywhere.||2||16||80|| ਉਸ ਨੂੰ ਹਰ ਥਾਂ ਪਰਮਾਤਮਾ ਹੀ (ਵੱਸਦਾ) ਦਿੱਸ ਪਿਆ ਹੈ ॥੨॥੧੬॥੮੦॥
سبھُ پارب٘رہمُ ندریِ آئِیا ॥੨॥੧੬॥੮੦॥
پار رہم ندری آئیا۔ دیدار خدا ہوا۔
دیدار الہٰی پایا ۔

ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਗੁਰਿ ਪੂਰੈ ਪੂਰੀ ਕੀਨੀ ॥
gur poorai pooree keenee.
One whom the perfect Guru bestowed total mercy, ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਪੂਰੀ ਕਿਰਪਾ ਕੀਤੀ,
گُرِ پوُرے پوُریِ کیِنیِ ॥
کامل مرشد نے اپنی کرم و عیات سے دیا

ਬਖਸ ਅਪੁਨੀ ਕਰਿ ਦੀਨੀ ॥
bakhas apunee kar deenee.
and blessed him with the gift of devotional worship of God. ਉਸ ਨੂੰ ਗੁਰੂ ਨੇ ਆਪਣੇ ਦਰ ਤੋਂ ਪ੍ਰਭੂ ਦੀ ਭਗਤੀ ਦੀ ਦਾਤਿ ਦੇ ਦਿੱਤੀ।
بکھس اپُنیِ کرِ دیِنیِ ॥
بکھس۔ بخشش۔ عنایت۔
کامل مرشد نے کرم فرمائی کی اور اپنی بخشش کی
ਨਿਤ ਅਨੰਦ ਸੁਖ ਪਾਇਆ ॥ ਥਾਵ ਸਗਲੇ ਸੁਖੀ ਵਸਾਇਆ ॥੧॥
nit anand sukh paa-i-aa. thaav saglay sukhee vasaa-i-aa. ||1||
The Guru freed him from vices, made him calm and he started to rejoice in lasting peace and bliss. ||1|| ਗੁਰੂ ਨੇ ਉਸ ਦੇ ਸਾਰੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾ ਕੇ ਸ਼ਾਂਤੀ ਵਿਚ ਟਿਕਾ ਦਿੱਤਾ, ਉਹ ਮਨੁੱਖ ਸਦਾ ਆਤਮਕ ਸੁਖ ਆਤਮਕ ਆਨੰਦ ਮਾਣਨ ਲੱਗ ਪਿਆ ॥੧॥
نِت اننّد سُکھ پائِیا ॥ تھاۄ سگلے سُکھیِ ۄسائِیا ॥੧॥
نت۔ ہر روز۔ انند۔ سکون معہ خوشی ۔ تھاو سگللے ۔ سب جگہ (1)
جس سے ہر روز خوشی اور سکون ملا اور ہر جگہ آرام آسائش ملا (1)

ਹਰਿ ਕੀ ਭਗਤਿ ਫਲ ਦਾਤੀ ॥
har kee bhagat fal daatee.
The devotional service of God is very rewarding. ਪਰਮਾਤਮਾ ਦੀ ਭਗਤੀ ਸਾਰੇ ਫਲ ਦੇਣ ਵਾਲੀ ਹੈ।
ہرِ کیِ بھگتِ پھل داتیِ ॥
بھگت۔ پریم پیار ۔ پھل داتی ۔ پھل دینے والا ۔ نتیجہ خیز۔
الہٰی پیار نتیجہ خیز ہوتا ہے پھل دینے والا ہے
ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥
gur poorai kirpaa kar deenee virlai kin hee jaatee. rahaa-o.
That person, on whom the perfect Guru bestowed mercy, engaged in God’s devotional worship; but only a rare person has understood its worth. ||pause|| ਪੂਰੇ ਗੁਰੂ ਨੇ (ਜਿਸ ਮਨੁੱਖ ਉੱਤੇ) ਮੇਹਰ ਕਰ ਦਿੱਤੀ (ਉਸ ਨੇ ਪ੍ਰਭੂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਪਰ, ਕਿਸੇ ਵਿਰਲੇ ਮਨੁੱਖ ਨੇ ਹੀ ਪਰਮਾਤਮਾ ਦੀ ਭਗਤੀ ਦੀ ਕਦਰ ਸਮਝੀ ਹੈ ॥ਰਹਾਉ॥
گُرِ پوُرےَ کِرپا کرِ دیِنیِ ۄِرلےَ کِن ہیِ جاتیِ ॥ رہاءُ ॥
ورلے کن ہی جاتی ۔ کسی نے شاذو نادر ہی سمجھی ۔ رہاؤ۔
ہر روز خوشیاں اور خوشحالی پائی ۔ مگر اس کی قدروقیمت کو کسی نے ہی ( سمجھا ) سمھی ہے ۔ رہاؤ۔
ਗੁਰਬਾਣੀ ਗਾਵਹ ਭਾਈ ॥
gurbaanee gaavah bhaa-ee.
O’ my brothers, let us sing the divine hymns of the Guru; ਹੇ ਭਾਈ! ਆਓ ਅਸੀਂ ਭੀ ਗੁਰੂ ਦੀ ਬਾਣੀ ਗਾਵਿਏ।
گُربانھیِ گاۄہ بھائیِ ॥
گربانی ۔ کلام مرشد۔
کلام مرشد گاتے ہیں
ਓਹ ਸਫਲ ਸਦਾ ਸੁਖਦਾਈ ॥
oh safal sadaa sukh-daa-ee.
which are always fruitful and peace-giving. ਗੁਰੂ ਦੀ ਬਾਣੀ ਸਦਾ ਹੀ ਸਾਰੇ ਫਲ ਦੇਣ ਵਾਲੀ ਸੁਖ ਦੇਣ ਵਾਲੀ ਹੈ।
اوہ سپھل سدا سُکھدائیِ ॥
سپھل۔ کامیاب ۔ سکھدائی ۔ سکھ د ینے والی ۔
جو گاتے ہیں کامیابیاں پاتے ہیں۔
ਨਾਨਕ ਨਾਮੁ ਧਿਆਇਆ ॥ ਪੂਰਬਿ ਲਿਖਿਆ ਪਾਇਆ ॥੨॥੧੭॥੮੧॥ naanak naam Dhi-aa-i-aa. poorab likhi-aa paa-i-aa. ||2||17||81|| O’ Nanak! only that person, who has realized his preordained destiny, has meditated on Naam with loving devotion. ||2||17||81|| ਹੇ ਨਾਨਕ! (ਆਖ-) ਜਿਸ ਨੇ ਪੂਰਬਲੇ ਜਨਮ ਵਿਚ ਲਿਖਿਆ ਭਗਤੀ ਦਾ ਲੇਖ ਪ੍ਰਾਪਤ ਕੀਤਾ ਹੈ ਉਸੇ ਮਨੁੱਖ ਨੇ ਨਾਮ ਸਿਮਰਿਆ ਹੈ, ॥੨॥੧੭॥੮੧॥
نانک نامُ دھِیائِیا ॥ پوُربِ لِکھِیا پائِیا ॥੨॥੧੭॥੮੧॥
نام دھیائیا۔ نام میں توجہ کی ۔ دھیان لگایا۔ پورب لکھیا۔ پہلے سے تحریر شدہ ۔
اے نانک۔ اس نے اپنی توجہ الہٰی نام سچ وحقیقت میں لگائی جس کے اعمال نامے میں پہلے سے تحریر تھا ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:

error: Content is protected !!