ਸਭ ਜੀਅ ਤੇਰੇ ਦਇਆਲਾ ॥
sabh jee-a tayray da-i-aalaa.
O’ my Merciful God, all beings have been created by You, ਹੇ ਦਇਆ ਦੇ ਘਰ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ,
سبھ جیِء تیرے دئِیالا ॥
جیئہ ۔ جاندار ۔ مخلوق۔
اے رحمان الرحیم خدا ساری مخلوقات تیری پیدا کی ہوئی ہے ۔
ਅਪਨੇ ਭਗਤ ਕਰਹਿ ਪ੍ਰਤਿਪਾਲਾ ॥
apnay bhagat karahi partipaalaa.
You cherish Your devotees. ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦਾ ਹੈਂ।
اپنے بھگت کرہِ پ٘رتِپالا ॥
پرتپا۔ پرورش ۔
تو پانے پارے پریموں کی پرورش کرتا ہے ۔
ਅਚਰਜੁ ਤੇਰੀ ਵਡਿਆਈ ॥
achraj tayree vadi-aa-ee.
O’ God, astonishing is Your grace. ਹੇ ਪ੍ਰਭੂ! ਤੇਰੀ ਬਖ਼ਸ਼ਸ਼ ਹੈਰਾਨ ਕਰ ਦੇਣ ਵਾਲੀ ਹੈ।
اچرجُ تیریِ ۄڈِیائیِ ॥
اچرج ۔ حیران کن۔ حیران کرنے والا۔
اے خدا تیری عظمت حیران کن ہے ۔
ਨਿਤ ਨਾਨਕ ਨਾਮੁ ਧਿਆਈ ॥੨॥੨੩॥੮੭॥
nit naanak naam Dhi-aa-ee. ||2||23||87||
O’ Nanak, always meditate on Naam with loving devotion. ||2||23||87|| ਹੇ ਨਾਨਕ!ਸਦਾ ਹੀ ਨਾਮ ਦਾ ਸਿਮਰਨ ਕਰ ॥੨॥੨੩॥੮੭॥
نِت نانک نامُ دھِیائیِ
نانک ۔ تیری یاد میں دھیان لگاتا ہے ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥
ਨਾਲਿ ਨਰਾਇਣੁ ਮੇਰੈ ॥
naal naraa-in mayrai.
All-pervading God is within me, ਪਰਮਾਤਮਾ ਮੇਰੇ ਨਾਲ (ਮੇਰੇ ਹਿਰਦੇ ਵਿਚ ਵੱਸ ਰਿਹਾ) ਹੈ।
نالِ نرائِنھُ میرےَ ॥
نال۔ ساتھ ۔ نارائن۔ خدا۔
جب ساتھ ہو خدا کا
ਜਮਦੂਤੁ ਨ ਆਵੈ ਨੇਰੈ ॥
jamdoot na aavai nayrai.
and now even the fear of death doesn’t come close to me. (ਉਸ ਦੀ ਬਰਕਤਿ ਨਾਲ) ਜਮਦੂਤ ਮੇਰੇ ਨੇੜੇ ਨਹੀਂ ਢੁੱਕਦਾ (ਮੈਨੂੰ ਮੌਤ ਦਾ, ਆਤਮਕ ਮੌਤ ਦਾ ਖ਼ਤਰਾ ਨਹੀਂ ਰਿਹਾ)।
جمدوُتُ ن آۄےَ نیرےَ ॥
جمدوت ۔ فرشتہ موت۔ نیرے ۔ نزدیک ۔
موت نزدیک نہیں آتی ۔
ਕੰਠਿ ਲਾਇ ਪ੍ਰਭ ਰਾਖੈ ॥
kanth laa-ay parabh raakhai.
God protects and keeps that person in His presence, ਪ੍ਰਭੂ ਉਸ ਮਨੁੱਖ ਨੂੰ ਆਪਣੇ ਗਲ ਨਾਲ ਲਾ ਰੱਖਦਾ ਹੈ,
کنّٹھِ لاءِ پ٘ربھ راکھےَ ॥
کنٹھ ۔ گلے ۔ راکھے ۔ بچاتا ہے ۔
خدا اپنے گلے سے لگا کر رکھتا ہے
ਸਤਿਗੁਰ ਕੀ ਸਚੁ ਸਾਖੈ ॥੧॥
satgur kee sach saakhai. ||1||
who has received the divine teachings from the true Guru. ||1|| ਜਿਸ ਨੂੰ ਗੁਰੂ ਦੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ ॥੧॥
ستِگُر کیِ سچُ ساکھےَ ॥੧॥
ساکھے ۔ واعظ ۔ سبق ۔نصیحت (1)
سچا مرشد اسے سچا سبق دیتا ہے ۔ مراد جب سچے مرشد کا سچا سبق ہو ذہن میں تو روحانی موت نزدیک نہین پھٹکتی (1)
ਗੁਰਿ ਪੂਰੈ ਪੂਰੀ ਕੀਤੀ ॥
gur poorai pooree keetee.
The devotee whom the perfect Guru blessed with spiritual success in his life, ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਜੀਵਨ ਵਿਚ) ਸਫਲਤਾ ਬਖ਼ਸ਼ੀ,
گُرِ پوُرےَ پوُریِ کیِتیِ ॥
گر پورے کامل مرشد ۔ پوری ۔ کامیابی ۔
جس شخص کو مرشد مکمل کامیابی عنایت کی
ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥
dusman maar vidaaray saglay daas ka-o sumat deetee. ||1|| rahaa-o.
God destroyed all his enemies (vices) and blessed him with the sublime intellect to remember Naam with adoration. ||1||Pause|| ਪ੍ਰਭੂ ਨੇ ਉਸ ਦੇ ਸਾਰੇ ਹੀ ਕਾਮਾਦਿਕ ਵੈਰੀ ਮਾਰ ਮੁਕਾਏ; ਤੇ, ਉਸ ਸੇਵਕ ਨੂੰ (ਨਾਮ ਸਿਮਰਨ ਦੀ) ਸ੍ਰੇਸ਼ਟ ਅਕਲ ਦੇ ਦਿੱਤੀ ॥੧॥ ਰਹਾਉ ॥
دُسمن مارِ ۄِڈارے سگلے داس کءُ سُمتِ دیِتیِ ॥੧॥ رہاءُ ॥
وڈارے ۔ ختم کئے ۔ سمت۔ نیک ۔ شورہ ۔ اچھی ۔ عقل ۔ رہاو۔
اسکے تمام دشمن مراد روحانی زندگی کے راستہ میں حائل احساسات ختم کئے اور خدمتگار کرنے کے خیالات و عقل سے آراستہ کیا ۔ رہاو۔
ਪ੍ਰਭਿ ਸਗਲੇ ਥਾਨ ਵਸਾਏ ॥
parabh saglay thaan vasaa-ay.
Those whose sensory organs became totally virtuous by God’s grace, ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੇ ਸਾਰੇ ਗਿਆਨ-ਇੰਦ੍ਰੇ ਆਤਮਕ ਗੁਣਾਂ ਨਾਲ ਭਰਪੂਰ ਕਰ ਦਿੱਤੇ,
پ٘ربھِ سگلے تھان ۄساۓ ॥
سگلے تھان۔ کل ۔ مقام ۔
خدا نے سارے مقام آباد کئے
ਸੁਖਿ ਸਾਂਦਿ ਫਿਰਿ ਆਏ ॥
sukh saaNd fir aa-ay.
they turned away from the vices and always remained in a state of bliss. ਉਹ ਮਨੁੱਖ (ਕਾਮਾਦਿਕ ਵਲੋਂ) ਪਰਤ ਕੇ ਆਤਮਕ ਆਨੰਦ ਵਿਚ ਆ ਟਿਕੇ।
سُکھِ ساںدِ پھِرِ آۓ ॥
سکھ ساند۔ خیروعافیت ۔
اور خیروعافیت سے واپس ہوئے ۔
ਨਾਨਕ ਪ੍ਰਭ ਸਰਣਾਏ ॥
naanak parabh sarnaa-ay.
O’ Nanak, stay in the refuge of that God, ਹੇ ਨਾਨਕ! ਉਸ ਪ੍ਰਭੂ ਦੀ ਸ਼ਰਨ ਪਿਆ ਰਹੁ,
نانک پ٘ربھ سرنھاۓ ॥
سرنائے ۔ زیر پناہ۔
اے نانک ، اس خدا کی پناہ میں رہو ،
ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥
jin saglay rog mitaa-ay. ||2||24||88||
who has destroyed all the afflictions of those who remained in His refuge. ||2||24||88|| ਜਿਸ ਨੇ (ਸ਼ਰਨ ਪਿਆਂ ਦੇ) ਸਾਰੇ ਰੋਗ ਦੂਰ ਕਰ ਦਿੱਤੇ ॥੨॥੨੪॥੮੮॥
جِنِ سگلے روگ مِٹاۓ
سگلے روگ۔ تمام بیماریاں۔
اے نانک۔ الہٰی سایہ سے تمام بیماریاں ختم ہو جاتی ہے
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥
ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥
sarab sukhaa kaa daataa satgur taa kee sarnee paa-ee-ai.
The Guru is the bestower of all comforts; we should seek his refuge. ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਉਸ (ਗੁਰੂ) ਦੀ ਸ਼ਰਨ ਪੈਣਾ ਚਾਹੀਦਾ ਹੈ।
سرب سُکھا کا داتا ستِگُرُ تا کیِ سرنیِ پائیِئےَ ॥
سرب سکھا۔ ہر طرح کی آرام و آسائش ۔ داتا۔ سخی ۔ دینے والا۔ سرفی ۔ پناہ۔
گرو تمام راحتوں کا عطا کرنے والا ہے۔ ہمیں اس کی پناہ لینی چاہئے
ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥
darsan bhaytat hot anandaa dookh ga-i-aa har gaa-ee-ai. ||1||
By having a glimpse of the Guru, we enjoy bliss, our misery goes away and we sing God’s praises. ||1|| ਗੁਰੂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੧॥
درسنُ بھیٹت ہوت اننّدا دوُکھُ گئِیا ہرِ گائیِئےَ ॥੧॥
درسن ۔ دیدار۔ دیکھنے ۔ بھیٹت۔ ملاپ سے ۔ انند۔ پر سکون خوشی ۔ دوکھ ۔ عذآب ۔ پر گاییئے ۔ الہٰی حمدوثناہ سے ()
گرو کی ایک جھلک دیکھ کر ، ہم خوشی سے لطف اندوز ہوتے ہیں ، ہماری پریشانی دور ہوتی ہے اور ہم خدا کی حمد گاتے ہیں
ਹਰਿ ਰਸੁ ਪੀਵਹੁ ਭਾਈ ॥
har ras peevhu bhaa-ee.
O’ my brothers, partake the nectar of God’s Name; ਹੇ ਭਾਈ! ਵਾਹਿਗੁਰੂ ਦੇ ਨਾਮ-ਅੰਮ੍ਰਿਤ ਨੂੰ ਪਾਨ ਕਰ।
ہرِ رسُ پیِۄہُ بھائیِ ॥
ہر رس۔ الہٰی لطف ۔
اے میرے بھائیو ، خدا کے نام کا امرت لے لو
ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥
naam japahu naamo aaraaDhahu gur pooray kee sarnaa-ee. rahaa-o.
Enter the refuge of the perfect Guru and always remember Naam with love and devotion. ||Pause|| ਹਰ ਵੇਲੇ ਨਾਮ ਹੀ ਸਿਮਰਿਆ ਕਰ ਅਤੇ ਤੂੰ ਪੂਰਨ ਗੁਰਾਂ ਦੀ ਹੀ ਪਨਾਹ ਲੈਂ ॥ਰਹਾਉ॥
نامُ جپہُ نامو آرادھہُ گُر پوُرے کیِ سرنائیِ ॥ رہاءُ ॥
نام جپہو۔ الہٰی نام سچ و حقیقت کی ریاضت کرؤ۔ آرادہو۔ دل مں بساؤ ۔ رہاؤ۔
کہو اور سچ و حقیقت دل مین بساؤ اور زیر سایہ مرشد رہو اور الہٰی لطف لو۔ رہاؤ۔
ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥
tiseh paraapat jis Dhur likhi-aa so-ee pooran bhaa-ee.
O’ brother, this gift of God’s Name is realized only by the one who is so preordained and that person becomes perfectly virtuous. ਹੇ ਭਾਈ! (ਇਹ ਨਾਮ ਦੀ ਦਾਤਿ ਗੁਰੂ ਦੇ ਦਰ ਤੋਂ) ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤਿ ਵਿਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਉਹ ਮਨੁੱਖ ਸਾਰੇ ਗੁਣਾਂ ਵਾਲਾ ਹੋ ਜਾਂਦਾ ਹੈ।
تِسہِ پراپتِ جِسُ دھُرِ لِکھِیا سوئیِ پوُرنُ بھائیِ ॥
پراپت۔ حاص۔ دھر۔ دربار خدا سے ۔ لکھیا۔ تحریر۔ سوئی۔ وہی ۔ پورن ۔ مکمل۔
مگر ملتا ہے اسے جس کے اعمالنامے میں الہٰی حضور کے دربار سے تحریر و سند ہے ۔ وہی تمام اوصاف سے آراستہ ہو جاتا ہے ۔
ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥੨॥੨੫॥੮੯॥
naanak kee baynantee parabh jee naam rahaa liv laa-ee. ||2||25||89||
O’ reverend God: I may remain attuned to Naam, prays Nanak, ||2||25||89|| ਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਭੀ ਤੇਰੇ ਦਰ ਤੇ ਇਹ) ਬੇਨਤੀ ਹੈ-ਮੈਂ ਤੇਰੇ ਨਾਮ ਵਿਚ ਸੁਰਤਿ ਜੋੜੀ ਰੱਖਾਂ ॥੨॥੨੫॥੮੯॥
نانک کیِ بیننّتیِ پ٘ربھ جیِ نامِ رہا لِۄ لائیِ
لو ۔ پیار میں محو۔
نانک عرض گذارتا ہے کہ تیری نام سچ وحقیقت میں محو ومجذوب رہاں۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥
ਕਰਨ ਕਰਾਵਨ ਹਰਿ ਅੰਤਰਜਾਮੀ ਜਨ ਅਪੁਨੇ ਕੀ ਰਾਖੈ ॥
karan karaavan har antarjaamee jan apunay kee raakhai.
God is the Cause of causes ; He is omniscient and He protects the honor of His devotees. ਸਭ ਕੁਝ ਕਰ ਸਕਣ ਵਾਲਾ ਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ, ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਆਪਣੇ ਸੇਵਕ ਦੀ (ਸਦਾ ਲਾਜ) ਰੱਖਦਾ ਹੈ।
کرن کراۄن ہرِ انّترجامیِ جن اپُنے کیِ راکھےَ ॥
کرن کراون۔ سبب بنانے والا۔ انتر جامی ۔ راز دل جاننے والا۔ جن خادم۔ خدمتگار ۔ راکھے ۔ عزت بچاتا ہے ۔ جے جے کار۔ نصرت کے شادیاے ۔
کرنے اور کروانے والا خدا راز دان دل ہمیشہ اپنے خدمتگار کا محافظ ہے ۔
ਜੈ ਜੈ ਕਾਰੁ ਹੋਤੁ ਜਗ ਭੀਤਰਿ ਸਬਦੁ ਗੁਰੂ ਰਸੁ ਚਾਖੈ ॥੧॥
jai jai kaar hot jag bheetar sabad guroo ras chaakhai. ||1||
The glory of that devotee resounds throughout the entire world who enshrines the Guru’s word in his heart and tastes nectar of Naam. ||1|| ਉਸ ਸੇਵਕ ਦੀ ਸੋਭਾ ਸਾਰੇ ਸੰਸਾਰ ਵਿਚ ਹੁੰਦੀ ਹੈ ਜੇਹੜਾ ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਵਸਾਂਦਾ ਹੈ,ਅਤੇ ਪ੍ਰਭੂ ਦੇ ਨਾਮ ਦਾ ਸੁਆਦ ਚੱਖਦਾ ਹੈ ॥੧॥
جےَ جےَ کارُ ہوتُ جگ بھیِترِ سبدُ گُروُ رسُ چاکھےَ ॥੧॥
بھتر ۔ میں۔ سبد گرؤ۔ کلام مرشد۔ رس۔ لطف۔ مزہ (1)
اسکی دنیا میں شہرت و عزت ہوتی ہے جو کلام مرشد کا لطف اُٹھاتا ہے (1
ਪ੍ਰਭ ਜੀ ਤੇਰੀ ਓਟ ਗੁਸਾਈ ॥
parabh jee tayree ot gusaa-ee.
O’ Master of the universe, You are my only support. ਹੇ (ਮੇਰੇ) ਪ੍ਰਭੂ ਜੀ! ਹੇ ਧਰਤੀ ਦੇ ਖਸਮ! (ਮੈਨੂੰ) ਤੇਰਾ (ਹੀ) ਆਸਰਾ ਹੈ।
پ٘ربھ جیِ تیریِ اوٹ گُسائیِ ॥
اوت۔ اسرا۔ گوسائیں۔ آقا۔ ۔
اے مالک عالم تیرا ہی آسرا ہے ۔
ਤੂ ਸਮਰਥੁ ਸਰਨਿ ਕਾ ਦਾਤਾ ਆਠ ਪਹਰ ਤੁਮ੍ਹ੍ਹ ਧਿਆਈ ॥ ਰਹਾਉ ॥
too samrath saran kaa daataa aath pahar tumH Dhi-aa-ee. rahaa-o.
You are omnipotent and provider of refuge to all; I always remember You with adoration. ||Pause|| ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ (ਸਭ ਜੀਵਾਂ ਨੂੰ) ਸਹਾਰਾ ਦੇਣ ਵਾਲਾ ਹੈਂ, ਮੈਂ ਅੱਠੇ ਪਹਿਰ ਤੈਨੂੰ ਯਾਦ ਕਰਦਾ ਹਾਂ ॥ਰਹਾਉ॥
توُ سمرتھُ سرنِ کا داتا آٹھ پہر تُم٘ہ٘ہ دھِیائیِ ॥ رہاءُ ॥
سمرتھ ۔ لائق۔ با توفیق۔ سرن پناہ۔ دھیائی ۔ دھیان دیا۔
تو پناہ و سہارا دینے کی توفیق رکھتا ہے ۔ میں تجھے ہر وقت یاد کرتا ہوں۔ رہاؤ۔
ਜੋ ਜਨੁ ਭਜਨੁ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ ॥
jo jan bhajan karay parabh tayraa tisai andaysaa naahee.
O’ God, the devotee who sings Your praises, has nothing to worry. ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਭਗਤੀ ਕਰਦਾ ਹੈ, ਉਸ ਨੂੰ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ।
جو جنُ بھجنُ کرے پ٘ربھ تیرا تِسےَ انّدیسا ناہیِ ॥
بھجن۔ ریاض ۔ یاد۔ اندیسہ ۔ خوف۔ ڈر۔
اے خدا جو تیری یادوریاض کرتا ہے اسے کوئی خوف نہیں رہتا ۔
ਸਤਿਗੁਰ ਚਰਨ ਲਗੇ ਭਉ ਮਿਟਿਆ ਹਰਿ ਗੁਨ ਗਾਏ ਮਨ ਮਾਹੀ ॥੨॥
satgur charan lagay bha-o miti-aa har gun gaa-ay man maahee. ||2||
All his fear is dispelled by humbly following the Guru’s teachings, and in his mind he sings God’s praises. ||2||
ਗੁਰੂ ਦੇ ਚਰਨਾ ਨਾਲ ਜੁੜ ਕੇ,ਉਸ ਦਾ ਹਰ ਡਰ ਮਿਟ ਜਾਂਦਾ ਹੈ, ਉਹ ਆਪਣੇ ਮਨ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੨॥
ستِگُر چرن لگے بھءُ مِٹِیا ہرِ گُن گاۓ من ماہیِ ॥੨॥
بھؤ۔خوف (2)
سچے مرشد کے پاؤں پڑنے سے خوف دور ہو جاتا ہے وہ دل میں الہٰی حمدوچناہ کرتا رہتا ہے (2)
ਸੂਖ ਸਹਜ ਆਨੰਦ ਘਨੇਰੇ ਸਤਿਗੁਰ ਦੀਆ ਦਿਲਾਸਾ ॥
sookh sahj aanand ghanayray satgur dee-aa dilaasaa.
He, who is blessed with solace by the true Guru, receives immense peace, poise, and bliss. ਜਿਸ ਮਨੁੱਖ ਨੂੰ ਸਤਿਗੁਰੂ ਨੇਹੌਸਲਾ ਦਿੱਤਾ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਬਹੁਤ ਸੁਖ ਆਨੰਦ ਪੈਦਾ ਹੋ ਜਾਂਦੇ ਹਨ।
سوُکھ سہج آننّد گھنیرے ستِگُر دیِیا دِلاسا ॥
سوکھ سہج۔ روحانی یا ذہنی سکون جو قدرتی طاری ہوتا ہے ۔
سچے مرشد کے بھروسے یقین اور ایمان سے قدرتاً روحانی سکون اور نہایت زیادہ روحانی خوشی پاتا ہے ۔
ਜਿਣਿ ਘਰਿ ਆਏ ਸੋਭਾ ਸੇਤੀ ਪੂਰਨ ਹੋਈ ਆਸਾ ॥੩॥
jin ghar aa-ay sobhaa saytee pooran ho-ee aasaa. ||3||
All his desires are fulfilled and he returns to his divine home (heart) after honorably winning the game of life. ||3|| ਉਹ ਮਨੁੱਖ ਜੀਵਨ-ਖੇਡ ਜਿੱਤ ਕੇ ਜਗਤ ਵਿਚੋਂ ਸੋਭਾ ਖੱਟ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ॥੩॥
جِنھِ گھرِ آۓ سوبھا سیتیِ پوُرن ہوئیِ آسا ॥੩॥
انند گھہدے ۔ نہایت زیادہ صبر و شکر کا لطف ۔ دلاسا۔ پیار بھرا بھروسا ۔ تلسی ۔ جن۔ جیت کر۔ فتح کر کے ۔ سوبھا۔ شہرت با عزت۔ آسا۔ اُمید (3)
اس نے زندگی کی جنگ جیت لی اور نیکی و شہرت حاصل کی اور اُمید پوری ہوئی (3
ਪੂਰਾ ਗੁਰੁ ਪੂਰੀ ਮਤਿ ਜਾ ਕੀ ਪੂਰਨ ਪ੍ਰਭ ਕੇ ਕਾਮਾ ॥
pooraa gur pooree mat jaa kee pooran parabh kay kaamaa.
That Guru who is perfect and whose teachings are perfect, and who engages us in the task of remembering the perfect God: ਜੇਹੜਾ ਗੁਰੂ ਕੋਈ ਉਕਾਈ ਖਾਣ ਵਾਲਾ ਨਹੀਂ, ਜਿਸ ਗੁਰੂ ਦੀ ਸਿੱਖਿਆ ਵਿਚ ਉਕਾਈ ਨਹੀਂ, ਜੇਹੜਾ ਗੁਰੂ ਪੂਰਨ ਪ੍ਰਭੂ (ਦਾ ਨਾਮ ਸਿਮਰਨ ਦੇ) ਆਹਰਾਂ ਵਿਚ ਲਾਂਦਾ ਹੈ,
پوُرا گُرُ پوُریِ متِ جا کیِ پوُرن پ٘ربھ کے کاما ॥
ست ۔ عقل۔ سبق۔
اے نانک۔ کامل مرشد جس کی عقل و ہوش پوری ہے جو الہٰی کام پورے کرتا ہے
ਗੁਰ ਚਰਨੀ ਲਾਗਿ ਤਰਿਓ ਭਵ ਸਾਗਰੁ ਜਪਿ ਨਾਨਕ ਹਰਿ ਹਰਿ ਨਾਮਾ ॥੪॥੨੬॥੯੦॥
gur charnee laag tari-o bhav saagar jap naanak har har naamaa. ||4||26||90||
O’ Nanak, by humbly following that Guru’s teachings, and by always meditating on God’s Name, I am swimming across the worldly ocean of vices. ||4||26||90|| ਹੇ ਨਾਨਕ! ਉਸ ਗੁਰੂ ਦੀ ਚਰਨੀਂ ਲੱਗ ਕੇ, ਤੇ, ਪਰਮਾਤਮਾ ਦਾ ਨਾਮ ਸਦਾ ਜਪ ਕੇ (ਮੈਂ) ਸੰਸਾਰ-ਸਮੁੰਦਰ ਤੋਂ (ਸਹੀ ਸਲਾਮਤਿ) ਪਾਰ ਲੰਘ ਰਿਹਾ ਹਾਂ ॥੪॥੨੬॥੯੦॥
گُر چرنیِ لاگِ ترِئو بھۄ ساگرُ جپِ نانک ہرِ ہرِ ناما
گر چرنی ۔ پائے مرشد۔ بھؤ ساگر۔ زندگی کا خوفناک سمندر۔ تریؤ۔ عبور۔ ہر ناما۔ الہٰی نام ۔ سچ وحقیقت
ایسے مرشد کے پاؤں پڑنے سے زندگی کے خوفناک سمندر کو الہٰی نام کی یادوریاض سے عبور کیا جا سکتا ہے ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥
ਭਇਓ ਕਿਰਪਾਲੁ ਦੀਨ ਦੁਖ ਭੰਜਨੁ ਆਪੇ ਸਭ ਬਿਧਿ ਥਾਟੀ ॥
bha-i-o kirpaal deen dukh bhanjan aapay sabh biDh thaatee.
God, the destroyer of sorrows of the humble and meek, has always been kind to His devotee; He Himself devised all ways to protect His devotee. ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕ ਉੱਤੇ ਸਦਾ) ਦਇਆਵਾਨ ਹੁੰਦਾ ਆਇਆ ਹੈ; ਉਸ ਨੇ ਆਪ ਹੀ (ਆਪਣੇ ਸੇਵਕ ਦੀ ਰੱਖਿਆ ਕਰਨ ਦੀ) ਸਾਰੀ ਵਿਓਂਤ ਬਣਾਈ ਹੁੰਦੀ ਹੈ।
بھئِئو کِرپالُ دیِن دُکھ بھنّجنُ آپے سبھ بِدھِ تھاٹیِ ॥
دین دکھ بھنجن ۔ غیربوں کے عذآب مٹانے والا۔ بدھ تھائی۔ سارے طریقے خوف بنائے ۔
غریبوں کے دکھ درد مٹانے والے مہربان ہوئے اور خود ہی طریقے اور منصوبے ایجاد کئے
ਖਿਨ ਮਹਿ ਰਾਖਿ ਲੀਓ ਜਨੁ ਅਪੁਨਾ ਗੁਰ ਪੂਰੈ ਬੇੜੀ ਕਾਟੀ ॥੧॥
khin meh raakh lee-o jan apunaa gur poorai bayrhee kaatee. ||1||
God saved His devotee in an instant and the perfect Guru cut off the shackle of his sufferings. ||1|| ਉਸ ਨੇ ਇਕ ਪਲਕ ਵਿਚ ਆਪਣੇ ਸੇਵਕ ਨੂੰ ਬਚਾ ਲਿਆ, ਪੂਰੇ ਗੁਰੂ ਨੇ ਸੇਵਕ ਦੀ ਦੁੱਖਾਂ ਕਲੇਸ਼ਾਂ ਦੀ ਬੇੜੀ ਕੱਟ ਦਿੱਤੀ ॥੧॥
کھِن مہِ راکھِ لیِئو جنُ اپُنا گُر پوُرےَ بیڑیِ کاٹیِ ॥੧॥
کھن منہ ۔ فورا سے پہلے ۔ ہڑی ۔ پاؤں میں پڑ ا سنگل (1)
اور آنکھ جھپکنے کی دیر میں اپنے خدمتگار کو بچائیا (1)
ਮੇਰੇ ਮਨ ਗੁਰ ਗੋਵਿੰਦੁ ਸਦ ਧਿਆਈਐ ॥ mayray man gur govind sad Dhi-aa-ee-ai. O’ my mind, we should always contemplate on the Guru’s teachings and meditate on God, the Master of the Universe. ਹੇ ਮੇਰੇ ਮਨ! ਸਦਾ ਗੁਰੂ ਦਾ ਧਿਆਨ ਧਰਨਾ ਚਾਹੀਦਾ ਹੈ, ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।
میرے من گُر گوۄِنّدُ سد دھِیائیِئےَ ॥
گر گو بند ۔ خدا۔
اے دل ہمیشہ مرشد و خدا میں اپنی توجہ مبذول رکھو ۔
ਸਗਲ ਕਲੇਸ ਮਿਟਹਿ ਇਸੁ ਤਨ ਤੇ ਮਨ ਚਿੰਦਿਆ ਫਲੁ ਪਾਈਐ ॥ ਰਹਾਉ ॥
sagal kalays miteh is tan tay man chindi-aa fal paa-ee-ai. rahaa-o.
By doing this, all the afflictions from our body are dispelled, and we achieve the fruit of our heart’s desire. ||Pause|| (ਇਸ ਉੱਦਮ ਨਾਲ) ਇਸ ਸਰੀਰ ਵਿਚੋਂ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ, ਤੇ, ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ ਰਹਾਉ॥
سگل کلیس مِٹہِ اِسُ تن تے من چِنّدِیا پھلُ پائیِئےَ ॥ رہاءُ ॥
من چندیا۔ دلی خواہش کی مطابق ۔ رہاو۔
اس سے تمام جسمانی جھگڑے اور بیماریاں ختم ہو جاتی ہے اور دلی مرادیں پوری ہوتی ہیں۔ رہاو۔
ਜੀਅ ਜੰਤ ਜਾ ਕੇ ਸਭਿ ਕੀਨੇ ਪ੍ਰਭੁ ਊਚਾ ਅਗਮ ਅਪਾਰਾ ॥
jee-a jant jaa kay sabh keenay parabh oochaa agam apaaraa.
God, who created all beings and creatures, is the highest of all, inaccessible and infinite. ਸਾਰੇ ਜੀਅ ਜੰਤ ਜਿਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਉਹ ਪ੍ਰਭੂ ਸਭ ਤੋਂ ਉੱਚਾ ਹੈ, ਅਪਹੁੰਚ ਹੈ, ਬੇਅੰਤ ਹੈ।
جیِء جنّت جا کے سبھِ کیِنے پ٘ربھُ اوُچا اگم اپارا ॥
جیئہ ۔ جنت ۔ مخلوقات۔ جاکے ۔ جس کے ۔ کیے ۔ گئے ہوئے ۔
تمام مخلوقات خدا کی پیدا ہوئی ہے جو لا محدود اور انسانی رسائی بالاتر ہے ۔
ਸਾਧਸੰਗਿ ਨਾਨਕ ਨਾਮੁ ਧਿਆਇਆ ਮੁਖ ਊਜਲ ਭਏ ਦਰਬਾਰਾ ॥੨॥੨੭॥੯੧॥
saaDhsang naanak naam Dhi-aa-i-aa mukh oojal bha-ay darbaaraa. ||2||27||91||
O’ Nanak, those who meditated on Naam in the holycongregation, received the honor in God’s presence. ||2||27||91|| ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਸਾਧ ਸੰਗਤਿ ਵਿਚ ਨਾਮ ਸਿਮਰਿਆ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼-ਰੂ ਹੋ ਗਏ ॥੨॥੨੭॥੯੧॥
سادھسنّگِ نانک نامُ دھِیائِیا مُکھ اوُجل بھۓ دربارا
کھ اجل۔ سرخرو۔
اے نانک۔ محبت و قربت پاکدامناں سچ وحقیقت الہٰی نام میں دھیان لگانے توجہ دینے سے الہٰی دربار میں انسان سر خرو رہتا ہے ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥
ਸਿਮਰਉ ਅਪੁਨਾ ਸਾਂਈ ॥
simra-o apunaa saaN-ee.
I remember my Master-God with loving devotion, ਮੈਂ (ਉਸ) ਖਸਮ-ਪ੍ਰਭੂ (ਦਾ ਨਾਮ) ਸਿਮਰਦਾ ਹਾਂ,
سِمرءُ اپُنا ساںئیِ ॥
سائیں۔ ۔ مالک۔
اپنے آقا کو یاد کرو
ਦਿਨਸੁ ਰੈਨਿ ਸਦ ਧਿਆਈ ॥
dinas rain sad Dhi-aa-ee.
whether day or night, I always meditate on God. ਦਿਨ ਰਾਤ ਸਦਾ ਪ੍ਰਭੂ ਦਾ ਧਿਆਨ ਧਰਦਾ ਹਾਂ,
دِنسُ ریَنِ سد دھِیائیِ ॥
دنس رین۔ روز و شب۔ سد ۔ ہمیشہ ۔
اور روز و شب دھیان لگاؤ
ਹਾਥ ਦੇਇ ਜਿਨਿ ਰਾਖੇ ॥
haath day-ay jin raakhay.
who extended his support and saved me from the sorrows and vices, ਜਿਸ ਨੇ ਆਪਣੇ ਹੱਥ ਦੇ ਕੇ ਮੈਨੂੰ ਦੁੱਖਾਂ ਵਿਕਾਰਾਂ ਤੋਂ ਬਚਾ ਲਿਆ,
ہاتھ دےءِ جِنِ راکھے ॥
توجہ دو جو اپنے ہاتھ دیکر بچاتا ہے
ਹਰਿ ਨਾਮ ਮਹਾ ਰਸ ਚਾਖੇ ॥੧॥
har naam mahaa ras chaakhay. ||1||
and I tasted the sublime nectar of His Name. ||1|| ਅਤੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖਿਆ ॥੧॥
ہرِ نام مہا رس چاکھے ॥੧॥
مہارس۔ بھاری مزیدار(1)
جنہوں نے الہٰی نام سچ و حقیقت کا لطف اُٹھائیا ہے (1)