ਸੋਰਠਿ ਮਹਲਾ ੩ ॥
sorath mehlaa 3.
Raag Sorath, Third Guru:
سورٹھِ مہلا ੩॥
ਹਰਿ ਜੀਉ ਸਬਦੇ ਜਾਪਦਾ ਭਾਈ ਪੂਰੈ ਭਾਗਿ ਮਿਲਾਇ ॥
har jee-o sabday jaapdaa bhaa-ee poorai bhaag milaa-ay.
O’ brothers, the reverend God is realized only through the Guru’s teachings; with perfect destiny the Guru unites one with God. ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ, ਪੂਰੀ ਕਿਸਮਤਿ ਨਾਲ (ਗੁਰੂ ਜੀਵ ਨੂੰ ਪ੍ਰਭੂ ਨਾਲ) ਮਿਲਾ ਦੇਂਦਾ ਹੈ।
ہرِ جیِءُ سبدے جاپدا بھائیِ پوُرےَ بھاگِ مِلاءِ ॥
سبدے جاپد ۔ کلام سے سمجھ آتی ہے ۔ پورے بھاگ۔ بلند قسمت سے ۔
اے خدا تیری سمجھ تیری پہچان کلام سے ہوتی ے ۔ تیرا ملاپ بلند قسمت سے
ਸਦਾ ਸੁਖੁ ਸੋਹਾਗਣੀ ਭਾਈ ਅਨਦਿਨੁ ਰਤੀਆ ਰੰਗੁ ਲਾਇ ॥੧॥
sadaa sukh sohaaganee bhaa-ee an-din ratee-aa rang laa-ay. ||1||
O’ brother, the fortunate soul-brides always enjoy celestial peace; being in love with God, they always remain imbued with His love. ||1|| ਹੇ ਭਾਈ! ਸੁਹਾਗਣਾਂ ਸਦਾ ਸੁਖ ਮਾਣਦੀਆਂ ਹਨ, ਪ੍ਰਭੂ ਨਾਲ ਪਿਆਰ ਪਾ ਕੇ ਉਹ ਹਰ ਵੇਲੇ ਉਸ ਦੇ ਪ੍ਰੇਮ-ਰੰਗ ਵਿਚ ਰੰਗੀਆਂ ਰਹਿੰਦੀਆਂ ਹਨ ॥੧॥
سدا سُکھُ سوہاگنھیِ بھائیِ اندِنُ رتیِیا رنّگُ لاءِ ॥੧॥
سوہاگنی ۔ خدا۔ پرست۔ مالک کے پیارے ۔ رتیا۔ محو ومجذوب (1)
الہٰی عاشق پریمی خدا پرست ہمیشہ الہٰی پریم پیار میں محو ومجذوب رہتے ہیں اور آرام و آسائش پاتے ہیں (1)
ਹਰਿ ਜੀ ਤੂ ਆਪੇ ਰੰਗੁ ਚੜਾਇ ॥
har jee too aapay rang charhaa-ay.
O’ reverend God, You Yourself imbue Your devotees with Your love. ਹੇ ਪ੍ਰਭੂ ਜੀ! ਤੂੰ ਆਪ ਹੀ ਆਪਣੇ ਭਗਤਾਂ ਉਤੇ ਆਪਣੇ ਪਿਆਰ ਦਾ ਰੰਗ ਚਾੜ੍ਹਦਾ ਹੈਂ।
ہرِ جیِ توُ آپے رنّگُ چڑاءِ ॥
رنگ چرائے ۔ پریم پیار لگا۔ رنگ راتیؤ۔ پریمیؤ رہاؤ۔
اے خدا تو خود ہی الہٰی پریم پیار پیدا کرتا ہے ۔
ਗਾਵਹੁ ਗਾਵਹੁ ਰੰਗਿ ਰਾਤਿਹੋ ਭਾਈ ਹਰਿ ਸੇਤੀ ਰੰਗੁ ਲਾਇ ॥ ਰਹਾਉ ॥
gaavhu gaavhu rang raatiho bhaa-ee har saytee rang laa-ay. rahaa-o.
O’ brothers, imbued with God’s love, keep singing the songs of His praises and remain in love with Him. ||pause|| ਪ੍ਰਭੂ-ਪਿਆਰ ਦੇ ਰੰਗ ਵਿਚ ਰੰਗੇ ਹੋਏ ਹੇ ਭਰਾਵੋ! ਪਰਮਾਤਮਾ ਨਾਲ ਪਿਆਰ ਪਾ ਕੇ ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ ਰਹਾਉ॥
گاۄہُ گاۄہُ رنّگِ راتِہو بھائیِ ہرِ سیتیِ رنّگُ لاءِ ॥ رہاءُ ॥
اے الہٰی پریمیؤ عاشقان الہٰی پریم پیار میں محو ومجذوب ہوکر حمدوثناہ کرؤ۔ رہاؤ۔
ਗੁਰ ਕੀ ਕਾਰ ਕਮਾਵਣੀ ਭਾਈ ਆਪੁ ਛੋਡਿ ਚਿਤੁ ਲਾਇ ॥
gur kee kaar kamaavnee bhaa-ee aap chhod chit laa-ay.
O’ brothers, shedding self-conceit, the soul-bride who follows the Guru’s teachings with full concentration of mind, ਹੇ ਭਾਈ! ਜੇਹੜੀ ਜੀਵ-ਇਸਤ੍ਰੀ ਆਪਾ-ਭਾਵ ਛੱਡ ਕੇ, ਤੇ, ਮਨ ਲਾ ਕੇ ਗੁਰੂ ਦੀ ਦੱਸੀ ਕਾਰ ਕਰਦੀ ਹੈ,
گُر کیِ کار کماۄنھیِ بھائیِ آپُ چھوڈِ چِتُ لاءِ ॥
گر کی کار۔ ہدایت مرشد پر عمل۔ آپ چھوڈ۔ خودی ختم کرکے ۔ چت لائے ۔ دل لگا کر۔
اَے بھائیو ، خود غرض ہو کر ، دلہن جو پوری ذہن کے ساتھ گرو کی تعلیمات پر عمل کرتی ہے ،
ਸਦਾ ਸਹਜੁ ਫਿਰਿ ਦੁਖੁ ਨ ਲਗਈ ਭਾਈ ਹਰਿ ਆਪਿ ਵਸੈ ਮਨਿ ਆਇ ॥੨॥
sadaa sahj fir dukh na lag-ee bhaa-ee har aap vasai man aa-ay. ||2||
she dwells in spiritual peace forever, no sorrow afflicts her and she realizes God pervading her heart. ||2|| ਉਸ ਦੇ ਅੰਦਰ ਸਦਾ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਸ ਨੂੰ ਕਦੇ ਦੁੱਖ ਪੋਹ ਨਹੀਂ ਸਕਦਾ, ਉਸ ਦੇ ਮਨ ਵਿਚ ਪ੍ਰਭੂ ਆਪ ਆ ਵੱਸਦਾ ਹੈ ॥੨॥
سدا سہجُ پھِرِ دُکھُ ن لگئیِ بھائیِ ہرِ آپِ ۄسےَ منِ آءِ ॥੨॥
سدا سہج ۔ صدیوی روحانی سکون (2)
وہ ہمیشہ کے لئے روحانی سکون میں رہتی ہے ، اسے کوئی تکلیف نہیں پہنچتی ہے اور وہ خدا کو اس کے دل میں گھومنے کا احساس کرتی ہے
ਪਿਰ ਕਾ ਹੁਕਮੁ ਨ ਜਾਣਈ ਭਾਈ ਸਾ ਕੁਲਖਣੀ ਕੁਨਾਰਿ ॥
pir kaa hukam na jaan-ee bhaa-ee saa kulkhanee kunaar.
O’ brothers, Such a soul-bride is very unfortunate who does not understand the will of her Husband-God. ਹੇ ਭਾਈ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਰਜ਼ਾ ਨੂੰ ਨਹੀਂ ਸਮਝਦੀ, ਉਹ ਕੋਝੇ ਲੱਛਣਾਂ ਵਾਲੀ ਹੈ, ਚੰਦਰੀ ਹੈ।
پِر کا ہُکمُ ن جانھئیِ بھائیِ سا کُلکھنھیِ کُنارِ ॥
پر ۔ خاوند۔ کلگھنی ۔ بد کردار بد خاندانی ۔ کنار۔ بدزاد عورت۔
اے بھائیو! ایسی دلہن بہت بدقسمت ہے جو اپنے شوہر خدا کی مرضی کو نہیں سمجھتی ہے۔
ਮਨਹਠਿ ਕਾਰ ਕਮਾਵਣੀ ਭਾਈ ਵਿਣੁ ਨਾਵੈ ਕੂੜਿਆਰਿ ॥੩॥
manhath kaar kamaavnee bhaa-ee vin naavai koorhi-aar. ||3||
O’ brother, she does deeds with stubborness of her mind; without meditating on Naam, she lives in falsehood. ||3|| ਹੇ ਭਾਈ! ਉਹ ਮਨ ਦੇ ਹਠ ਨਾਲ ਕਾਰ ਕਰਦੀ ਹੈ, ਨਾਮ ਤੋਂ ਸੱਖਣੀ ਉਹ ਝੂਠ ਦੀ ਹੀ ਵਣਜਾਰਨ ਬਣੀ ਰਹਿੰਦੀ ਹੈ ॥੩॥
منہٹھِ کار کماۄنھیِ بھائیِ ۄِنھُ ناۄےَ کوُڑِیارِ ॥੩॥
من ہٹھ ۔ ضدی ہوکر۔ کوڑیار۔ جھوٹی (3) ۔
اے بھائی ، وہ اپنے دماغ کی ضد کے ساتھ کام کرتی ہے۔ نام پر غور کیے بغیر ، وہ باطل میں رہتی ہے۔
ਸੇ ਗਾਵਹਿ ਜਿਨ ਮਸਤਕਿ ਭਾਗੁ ਹੈ ਭਾਈ ਭਾਇ ਸਚੈ ਬੈਰਾਗੁ ॥
say gaavahi jin mastak bhaag hai bhaa-ee bhaa-ay sachai bairaag.
O’ brothers, only those who are so preordained, sing praises of God; imbued with God’s love, they become detached from the worldly attachments. ਹੇ ਭਾਈ! ਜਿਨ੍ਹਾਂ ਦੇ ਮੱਥੇ ਉਤੇ ਭਾਗ ਲਿਖੇ ਹਨ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ, ਪ੍ਰਭੂ- ਪ੍ਰੇਮ ਦੀ ਰਾਹੀਂ ਉਹ ਨਿਰਲੇਪ ਹੋ ਜਾਂਦੇ ਹਨ।
سے گاۄہِ جِن مستکِ بھاگُ ہےَ بھائیِ بھاءِ سچےَ بیَراگُ ॥
جن مستک بھاگ۔ جن کی پیشانی پر قیمت کندہ یا تحریر ہے ۔
وہی الہٰی حمدوثناہ کرتے ہیں جن کی پیشانی پر تحریر ہے اور قیمت میں ہے اور سچی پرہیز گاری سے محبت ہے
ਅਨਦਿਨੁ ਰਾਤੇ ਗੁਣ ਰਵਹਿ ਭਾਈ ਨਿਰਭਉ ਗੁਰ ਲਿਵ ਲਾਗੁ ॥੪॥
an-din raatay gun raveh bhaa-ee nirbha-o gur liv laag. ||4||
O’ brother, they fearlessly remain attuned to the Guru’s words; imbued with God’s love, they always sing His praises. ||4|| ਹੇ ਭਾਈ! ਉਹ ਪ੍ਰਭੂ-ਪ੍ਰੇਮ ਦੇ ਰੰਗ ਵਿਚ ਰੰਗੇ ਹੋਏ ਹਰ ਵੇਲੇ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਨਿਡਰ ਰਹਿੰਦੇ ਹਨ, ਉਹਨਾਂ ਦੇ ਅੰਦਰ ਗੁਰੂ ਦੀ ਬਖ਼ਸ਼ੀ ਹੋਈ ਪ੍ਰਭੂ-ਚਰਨਾਂ ਦੀ ਲਗਨ ਬਣੀ ਰਹਿੰਦੀ ਹੈ ॥੪॥
اندِنُ راتے گُنھ رۄہِ بھائیِ نِربھءُ گُر لِۄ لاگُ
جھائے ۔ سچے ویراگ۔ سچے پریم سے تیاگ ۔ طارق الدنیا ۔ گر لو ۔ محبت مرشد
وہ روز و شب بے خوف خدا کی تعریف میں گاتے ہیں اور دل میں مرشد کی عنایت کی وہئی محویت و مجذوبیت رہتی ہے ۔
ਸਭਨਾ ਮਾਰਿ ਜੀਵਾਲਦਾ ਭਾਈ ਸੋ ਸੇਵਹੁ ਦਿਨੁ ਰਾਤਿ ॥
sabhnaa maar jeevaaldaa bhaa-ee so sayvhu din raat.
O’ brothers, always lovingly remember that God who gives life and death to all. ਹੇ ਭਾਈ! ਦਿਨ ਰਾਤ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ, ਜੋ ਸਭ ਜੀਵਾਂ ਨੂੰ ਮਾਰਦਾ ਹੈ ਤੇ ਜਿਵਾਂਦਾ ਹੈ।
سبھنا مارِ جیِۄالدا بھائیِ سو سیۄہُ دِنُ راتِ ॥
مارجیوالد۔ مار کے پیدا کرتا ہے ۔
اسکی روز و شب خدمت کرو جو سب کو مارتا اور زندگی عنایت کرتا ہے
ਸੋ ਕਿਉ ਮਨਹੁ ਵਿਸਾਰੀਐ ਭਾਈ ਜਿਸ ਦੀ ਵਡੀ ਹੈ ਦਾਤਿ ॥੫॥
so ki-o manhu visaaree-ai bhaa-ee jis dee vadee hai daat. ||5||
O’ brother, why should we forsake from our mind that God who has bestowed great gifts, the gift of life to the beings?||5|| ਹੇ ਭਾਈ! ਉਸ ਪ੍ਰਭੂ ਨੂੰ ਆਪਣੇ ਮਨ ਵਿਚੋਂ ਕਿਉਂ ਭੁਲਾਈਏ ਜਿਸ ਦੀ (ਜੀਵਾਂ ਉਤੇ ਕੀਤੀ ਹੋਈ) ਬਖ਼ਸ਼ਸ਼ ਬਹੁਤ ਵੱਡੀ ਹੈ ? ॥੫॥
سو کِءُ منہُ ۄِساریِئےَ بھائیِ جِس دیِ ۄڈیِ ہےَ داتِ ॥੫॥
دات ۔ دین بخشش (5) ۔
اسے کیوں دل سے بھلائیا جائے جس کی بھاری بخشش ہے (5)
ਮਨਮੁਖਿ ਮੈਲੀ ਡੁੰਮਣੀ ਭਾਈ ਦਰਗਹ ਨਾਹੀ ਥਾਉ ॥
manmukh mailee dummnee bhaa-ee dargeh naahee thaa-o.
O’ brother, the self-willed soul bride, with evil intentions and love for duality, has no place in God’s presence. ਹੇ ਭਾਈ! ਦੁਬਿਧਾ ਵਾਲੀ,ਅਤੇ ਵਿਕਾਰਾਂ ਦੀ ਮੈਲ ਨਾਲ ਭਰੀ ਮਨਮੁਖ ਜੀਵ-ਇਸਤ੍ਰੀ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਨਹੀਂ ਮਿਲਦੀ।
منمُکھِ میَلیِ ڈُنّمنھیِ بھائیِ درگہ ناہیِ تھاءُ ॥
ڈمنی ۔ دوچتی ۔ دوخیالات ولای۔ درگیہہ۔ الہٰی عدالت ۔ سچ سماؤ خدا میں مجذوب (6)
اے بھائی ، خود غرض روح کی دلہن ، شیطان کے ارادے اور دوہری محبت کے ساتھ ، خدا کی بارگاہ میں کوئی جگہ نہیں ہے۔
ਗੁਰਮੁਖਿ ਹੋਵੈ ਤ ਗੁਣ ਰਵੈ ਭਾਈ ਮਿਲਿ ਪ੍ਰੀਤਮ ਸਾਚਿ ਸਮਾਉ ॥੬॥
gurmukh hovai ta gun ravai bhaa-ee mil pareetam saach samaa-o. ||6||
O’ brother, but if she reflects on God’s virtues through the Guru’s teachings, then she realizes the eternal God and merges in Him. ||6|| ਪਰ ਹੇ ਭਾਈ! ਜਦੋਂ ਉਹ ਗੁਰੂ ਦੀ ਸ਼ਰਨ ਆ ਪੈਂਦੀ ਹੈ, ਤਦੋਂ ਪਰਮਾਤਮਾ ਦੇ ਗੁਣ ਚੇਤੇ ਕਰਨ ਲੱਗ ਪੈਂਦੀ ਹੈ। ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਉਸ ਸਦਾ-ਥਿਰ ਵਿਚ ਲੀਨ ਹੋ ਜਾਂਦੀ ਹੈ ॥੬॥
گُرمُکھِ ہوۄےَ ت گُنھ رۄےَ بھائیِ مِلِ پ٘ریِتم ساچِ سماءُ ॥੬॥
اے بھائی ، لیکن اگر وہ گرو کی تعلیمات کے ذریعہ خدا کی خوبیوں پر غور کرتی ہے تو پھر اسے ابدی خدا کا احساس ہوجاتا ہے اور اسی میں ضم ہوجاتا ہے
ਏਤੁ ਜਨਮਿ ਹਰਿ ਨ ਚੇਤਿਓ ਭਾਈ ਕਿਆ ਮੁਹੁ ਦੇਸੀ ਜਾਇ ॥
ayt janam har na chayti-o bhaa-ee ki-aa muhu daysee jaa-ay.
O’ brothers, one who has not remembered God in this life; hereafter how would he face God? ਹੇ ਭਾਈ! ਜਿਸ ਨੇ ਇਸ ਮਨੁੱਖਾ ਜਨਮ ਵਿਚ ਪ੍ਰਭੂ ਨੂੰ ਯਾਦ ਨਾਹ ਕੀਤਾ ਉਹ ਪਰਲੋਕ ਵਿਚ ਜਾ ਕੇ ਕੀਹ ਮੂੰਹ ਵਿਖਾਏਗਾ?
ایتُ جنمِ ہرِ ن چیتِئو بھائیِ کِیا مُہُ دیسیِ جاءِ ॥
ایت جنم۔ اس زندگی میں ۔ چتیؤ ۔ یاد کیا ۔ کیا مہ دیسی جائے ۔ کیسے منہ دکھائیاگا۔
جس نے اس زندگی میں خدا یاد نہ کیا وہ الہٰی عدالت میں کیسے پیش ہوگا مراد شرمسار ہوگا۔
ਕਿੜੀ ਪਵੰਦੀ ਮੁਹਾਇਓਨੁ ਭਾਈ ਬਿਖਿਆ ਨੋ ਲੋਭਾਇ ॥੭॥
kirhee pavandee muhaa-i-on bhaa-ee bikhi-aa no lobhaa-ay. ||7||
O’ brother, in spite of the warnings (seeing others departing with nothing), one remained lured by the greed of worldly wealth and got his divine virtues robbed. ||7|| ਹੇ ਭਾਈ! ਮਾਇਆ ਦੀ ਖ਼ਾਤਰ ਲੋਭ ਵਿਚ ਫਸ ਕੇ, (ਸੁਚੇਤ ਰਹਿਣ ਦੀਆਂ) ਵਾਜਾਂ ਪੈਂਦਿਆਂ ਭੀ ਉਸ ਨੇ ਆਪਣਾ ਆਤਮਕ ਜੀਵਨ ਲੁਟਾ ਲਿਆ ॥੭॥
کِڑیِ پۄنّدیِ مُہائِئونُ بھائیِ بِکھِیا نو لوبھاءِ ॥੭॥
کڑی پوندی ۔ آوازیں آنے کے باوجود۔ مہا یؤن۔ لٹ گیا ۔ وکھیا۔ نو لبھاے ۔ دنیاوی دؤلت کے لالچ میں (7)
دنیاوی دؤلت کے لالچ میں للکار کے باوجو اس نے روحانی زندگی لٹا لی تباہ کرد ی (7)
ਨਾਮੁ ਸਮਾਲਹਿ ਸੁਖਿ ਵਸਹਿ ਭਾਈ ਸਦਾ ਸੁਖੁ ਸਾਂਤਿ ਸਰੀਰ ॥
naam samaaleh sukh vaseh bhaa-ee sadaa sukh saaNt sareer.
O’ brothers, those who enshrine Naam in their hearts live in peace, and their body is always in peace and comfort. ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦੇ ਹਨ, ਉਹ ਆਨੰਦ ਵਿਚ ਵੱਸਦੇ ਹਨ ਉਹਨਾਂ ਦੇ ਸਰੀਰ ਨੂੰ ਸੁਖ ਸ਼ਾਂਤੀ ਪ੍ਰਾਪਤ ਰਹਿੰਦੀ ਹੈ।
نامُ سمالہِ سُکھِ ۄسہِ بھائیِ سدا سُکھُ ساںتِ سریِر ॥
نام سمالیہہ۔ سچ وحقیقت بساؤ۔ سانت سیر۔ جسمانی ٹھنڈا ۔
خدا و حقیقت پرست آرام و آسائش پاتے ہیں اور جسمانی سکون پاتے ہیں۔
ਨਾਨਕ ਨਾਮੁ ਸਮਾਲਿ ਤੂ ਭਾਈ ਅਪਰੰਪਰ ਗੁਣੀ ਗਹੀਰ ॥੮॥੩॥
naanak naam samaal too bhaa-ee aprampar gunee gaheer. ||8||3||
O’ Nanak, enshrine the Name of God in Your heart who is infinite, virtuous and unfathomable. ||8||3|| ਹੇ ਨਾਨਕ! ਤੂੰ ਉਸ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਈ ਰੱਖ, ਜੇਹੜਾ ਬਹੁਤ ਬੇਅੰਤ ਹੈ ਜੋ ਗੁਣਾਂ ਦਾ ਮਾਲਕ ਹੈ, ਜੋ ਵੱਡੇ ਜਿਗਰੇ ਵਾਲਾ ਹੈ ॥੮॥੩॥
نانک نامُ سمالِ توُ بھائیِ اپرنّپر گُنھیِ گہیِر
اپرنپر۔ لا محدود۔ گنی گہیر۔ بوجہ اوصاف دور اندیش ۔ سنجیدہ ۔
اے نانک الہٰی نام سچ و حقیقت دلمیں بسا جو بیشمار اوصاف مالک دور اندیش اورنہایت سنجیدہ ہے ۔
ਸੋਰਠਿ ਮਹਲਾ ੫ ਘਰੁ ੧ ਅਸਟਪਦੀਆ
sorath mehlaa 5 ghar 1 asatpadee-aa
Raag Sorath, Fifth Guru, First beat, Ashatapadees:
سورٹھِ مہلا ੫ گھرُ ੧ اسٹپدیِیا
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ ॥
ایک ابدی خدا جو گرو کے فضل سے معلوم ہوا
ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥
sabh jag jineh upaa-i-aa bhaa-ee karan kaaran samrath.
O’ brothers, He who has created all this universe, is capable of doing and getting everything done. ਹੇ ਭਾਈ! ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ,
سبھُ جگُ جِنہِ اُپائِیا بھائیِ کرنھ کارنھ سمرتھُ ॥
اپائیا۔پیدا کیا ۔ کرن کارن سمرتھ ۔ کرن ۔ کرنے ۔ کارن ۔ سبب ۔ سمرتھ ۔ توفیق ۔ جو کرنے سبب پیدا کرنے کی حیثت اور توفیق رکھتا ہے ۔
جس نے کلم علم پیدا کیا ہے جو کرنےاور سبب بنانے کی توفیق رکھتا ہے ۔
ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥
jee-o pind jin saaji-aa bhaa-ee day kar apnee vath.
O’ brother, He who fashioned our body and soul through his power. ਜਿਸ ਨੇ ਆਪਣੀ ਸੱਤਿਆ ਦੇ ਕੇ (ਮਨੁੱਖ ਦਾ) ਜਿੰਦ ਤੇ ਸਰੀਰ ਪੈਦਾ ਕੀਤਾ ਹੈ,
جیِءُ پِنّڈُ جِنِ ساجِیا بھائیِ دے کرِ اپنھیِ ۄتھُ ॥
جیؤ ۔ زندگی ۔ پنڈ ۔ جسم۔ تن بدن۔ سجای ۔ بنائیا۔ وتھ ۔ قوت ۔
جس نے روح اور جسم پیدا کیا ہے اپنی قوت و برکت و عنایت سے ۔
ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥ kin kahee-ai ki-o daykhee-ai bhaa-ee kartaa ayk akath. O’ brother, The Creator is indescribable; how can He be described and How can He be seen? ਹੇ ਭਾਈ! ਉਹ ਕਰਤਾਰ ਦਾ ਸਰੂਪ ਦਸਿਆ ਨਹੀਂ ਜਾ ਸਕਦਾ। ਉਸ ਨੂੰ ਕਿਵੇਂ ਵੇਖਿਆ ਜਾਏ?
کِنِ کہیِئےَ کِءُ دیکھیِئےَ بھائیِ کرتا ایکُ اکتھُ ॥
کن کہے ۔ کسے کہیں۔ کرتا۔ گرتار کرنے والا ۔ کار ساز۔ ایک اکتھ ۔ واحد ہے جو کہے اور بیان سے باہر ہے ۔
اے بھائی ، خالق ناقابل بیان ہے۔ وہ کس طرح بیان کیا جاسکتا ہے اور اسے کیسے دیکھا جاسکتا ہے؟
ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥
gur govind salaahee-ai bhaa-ee jis tay jaapai tath. ||1||
O’ brothers, we should always applaud the Guru who is the embodiment of God; it is through the Guru that we understand the reality (truth) about God. ||1|| ਹੇ ਭਾਈ! ਗੋਬਿੰਦ ਦੇ ਰੂਪ ਗੁਰੂ ਦੀ ਸਿਫ਼ਤਿ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ ॥੧॥
گُرُ گوۄِنّدُ سلاہیِئےَ بھائیِ جِس تے جاپےَ تتھُ ॥੧॥
گر گوبند۔ خدا کی مانند مرشد ۔ جاپے تتھ ۔جس کے وسیلے سے حقیقت کی سمجھ آتی ہے (1)
اے بھائیو ، ہمیں ہمیشہ گرو کی تعریف کرنی چاہئے جو خدا کا مجسم ہے۔ یہ گورو کے ذریعہ ہی ہم خدا کے بارے میں حقیقت (حقیقت) کو سمجھتے ہیں۔
ਮੇਰੇ ਮਨ ਜਪੀਐ ਹਰਿ ਭਗਵੰਤਾ ॥
mayray man japee-ai har bhagvantaa.
O’ my mind, we should remember God with adoration, ਹੇ ਮੇਰੇ ਮਨ! (ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ,
میرے من جپیِئےَ ہرِ بھگۄنّتا ॥
ہر بھگونتا ۔ اس خدا کو۔ جو سب کی تقدیرون کا مالک ہے ۔
اے دل تقدیر و قسمت ساز خدا کو یاد کر۔
ਨਾਮ ਦਾਨੁ ਦੇਇ ਜਨ ਅਪਨੇ ਦੂਖ ਦਰਦ ਕਾ ਹੰਤਾ ॥ ਰਹਾਉ ॥
naam daan day-ay jan apnay dookh darad kaa hantaa. rahaa-o.
who bestows the gift of Naam to His devotee and is the destroyer of pain and suffering.||pause|| ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ। ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ ਰਹਾਉ॥
نامُ دانُ دےءِ جن اپنے دوُکھ دردا کا ہنّتا ॥ رہاءُ ॥
ہنتا۔ مٹانے والا۔ رہاؤ۔
جو الہٰی نام سچ و حقیقت کی خریات دیکر اپنے خدمتگار کاعذاب ومصائب مٹا دیتا ہے ۔ رہاؤ۔
ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥
jaa kai ghar sabh kichh hai bhaa-ee na-o niDh bharay bhandaar.
O’ my brothers, that God who has everything, whose storehouses are brimful with all the nine treasures of wealth, ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਹਰੇਕ ਚੀਜ਼ ਮੌਜੂਦ ਹੈ, ਜਿਸ ਦੇ ਘਰ ਵਿਚ ਜਗਤ ਦੇ ਸਾਰੇ ਨੌ ਹੀ ਖ਼ਜ਼ਾਨੇ ਮੌਜੂਦ ਹਨ, ਜਿਸ ਦੇ ਘਰ ਵਿਚ ਭੰਡਾਰੇ ਭਰੇ ਪਏ ਹਨ,
جا کےَ گھرِ سبھُ کِچھُ ہےَ بھائیِ نءُ نِدھِ بھرے بھنّڈار ॥
نوندھ ۔ نو خزانے ۔ بھنڈار۔ خزانے ذخیرے ۔
جو دنیا کی تمام اشیاکا مالک ہے ۔ جس کے خزانے ہر قسم کی دؤلت کے انبار لگے ہوئے ہیں۔
ਤਿਸ ਕੀ ਕੀਮਤਿ ਨਾ ਪਵੈ ਭਾਈ ਊਚਾ ਅਗਮ ਅਪਾਰ ॥
tis kee keemat naa pavai bhaa-ee oochaa agam apaar.
His worth cannot be estimated; O’ brother, that infinite and incomprehensible God is the highest of the high. ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਸਭ ਤੋਂ ਉੱਚਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ।
تِس کیِ کیِمتِ نا پۄےَ بھائیِ اوُچا اگم اپار ॥
اگم اپار۔ لا محدود انسان عقل و ہوش سے بعید
جس کے قدروقیمت کا اندازہ ہیں ہو سکتا۔ جو نہایت بلند انسانی عقل و ہوش کی رسائی سے بعید اور لا محدود ہے ۔
ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ ॥
jee-a jant partipaaldaa bhaa-ee nit nit kardaa saar.
O’ brother, He is the one who sustains all beings and creatures, and always takes care of them. ਹੇ ਭਾਈ! ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਸਦਾ ਹੀ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ।
جیِء جنّت پ٘رتِپالدا بھائیِ نِت نِت کردا سار ॥
۔ جیئہ جنت پرتپالا۔ مخلوقات کی پرورش کرتا ہے ۔ سار۔ نگرنای ۔ سنبھال۔
جو تمام مخلوقات کی پرورش کرتا ہے ار نگرانی کرتا اور سنبھالتا ہے ۔
ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ ॥੨॥
satgur pooraa bhaytee-ai bhaa-ee sabad milaavanhaar. ||2||
O’ brothers, we should meet and follow the teachings of the perfect Guru who is capable of uniting us with God through the divine word. ||2|| ਹੇ ਭਾਈ! ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, (ਗੁਰੂ ਹੀ ਆਪਣੇ) ਸ਼ਬਦ ਵਿਚ ਜੋੜ ਕੇ ਪਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ ॥੨॥
ستِگُرُ پوُرا بھیٹیِئےَ بھائیِ سبدِ مِلاۄنھہار
بھیٹیئے ۔ ملاپ کرین۔ سبد ملاونہار۔ عمل کلام میں لانے کی توفیق
کامل سچے مرشد سے ملاپ چاہیئے جو کالم کے عمل سے ملاپ کرانے کی توفیق رکھتا ہے ۔
ਸਚੇ ਚਰਣ ਸਰੇਵੀਅਹਿ ਭਾਈ ਭ੍ਰਮੁ ਭਉ ਹੋਵੈ ਨਾਸੁ ॥
sachay charan sarayvee-ah bhaa-ee bharam bha-o hovai naas.
O’ brothers, we should lovingly meditate on the eternal God, by doing so, all our fear and doubt is destroyed. ਹੇ ਭਾਈ! ਸਦਾ-ਥਿਰ ਪ੍ਰਭੂ ਦੇ ਚਰਨ, ਪੂਜਣੇ ਚਾਹੀਦੇ ਹਨ, (ਇਸ ਤਰ੍ਹਾਂ ਮਨ ਦੀ) ਭਟਕਣਾ ਦਾ, (ਹਰੇਕ ਕਿਸਮ ਦੇ) ਡਰ ਦਾ ਨਾਸ ਹੋ ਜਾਂਦਾ ਹੈ।
سچے چرنھ سریۄیِئہِ بھائیِ بھ٘رمُ بھءُ ہوۄےَ ناسُ ॥
سر یوبیہہ۔ بسائیں۔ بھرم ۔ وہم وگمان ۔ ذہنی بھٹکن ۔ بھؤ۔ خوف۔ ناس۔ مٹے
اے بھائیو ، ہمیں ابدی خدا کی محبت کے ساتھ غور کرنا چاہئے ، ایسا کرنے سے ہمارا تمام خوف اور شبہ ختم ہوجاتا ہے۔
ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ ॥ mil sant sabhaa man maaNjee-ai bhaa-ee har kai naam nivaas. Joining the congregation of saints, we should cleanse our mind from the filth of vices, so that it becomes worthy of enshrining God’s Name. ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ (ਇਸ ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ (ਮਨ ਦਾ) ਨਿਵਾਸ ਹੋ ਜਾਂਦਾ ਹੈ।
مِلِ سنّت سبھا منُ ماںجیِئےَ بھائیِ ہرِ کےَ نامِ نِۄاسُ ॥
۔ سنت سبھا۔ روحانی رہنماوں کی مجلس ۔ جرگا۔ من ماجھیے ۔ پاک بنائیں۔ راہ راست پر لائیں۔ نام نواس۔ سچ و حقیقت اپنائیں۔
اولیاء کی جماعت میں شامل ہونے کے ساتھ ، ہمیں اپنے ذہنوں کو برائیوں کی غلاظت سے پاک کرنا چاہئے ، تاکہ یہ خدا کے نام کو مضبوط کرنے کے قابل ہوجائے۔
ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ ॥
mitai anDhayraa agi-aantaa bhaa-ee kamal hovai pargaas.
Then the darkness of ignorance is removed and the heart blooms in joy like a lotus flower. ਹੇ ਭਾਈ! ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ (ਮਨੁੱਖ ਦੇ ਅੰਦਰੋਂ) ਮਿਟ ਜਾਂਦਾ ਹੈ (ਹਿਰਦੇ ਦੇ) ਕੌਲ-ਫੁੱਲ ਦਾ ਖਿੜਾਉ ਹੋ ਜਾਂਦਾ ਹੈ।
مِٹےَ انّدھیرا اگِیانتا بھائیِ کمل ہوۄےَ پرگاسُ ॥
اندھیرا لگیانتا۔ لا علمی کا اندھیرا۔ کمل ہودے پرگاس۔ ذہن روشن ہو ۔
تب جہالت کی تاریکی دور ہو جاتی ہے اور دل کمل کے پھول کی طرح خوشی میں کھلتا ہے۔
ਗੁਰ ਬਚਨੀ ਸੁਖੁ ਊਪਜੈ ਭਾਈ ਸਭਿ ਫਲ ਸਤਿਗੁਰ ਪਾਸਿ ॥੩॥
gur bachnee sukh oopjai bhaa-ee sabh fal satgur paas. ||3||
O’ brothers, peace wells up in the mind by following the Guru’s teachings; all divine virtues are received from the true Guru. ||3|| ਹੇ ਭਾਈ! ਗੁਰੂ ਦੇ ਬਚਨਾਂ ਉੱਤੇ ਤੁਰਿਆਂ ਆਤਮਕ ਆਨੰਦ ਪੈਦਾ ਹੁੰਦਾ ਹੈ। ਸਾਰੇ ਫਲ ਗੁਰੂ ਦੇ ਕੋਲ ਹਨ ॥੩॥
گُر بچنیِ سُکھُ اوُپجےَ بھائیِ سبھِ پھل ستِگُر پاسِ ॥੩॥
گربچنی ۔کلام رمشد۔ پھل ۔ نتیجے (3)
بھائیو گرو کی تعلیمات پر عمل کرتے ہوئے ذہن میں سکون آجائے گا۔ تمام الہی خوبیوں کو سچے گرو سے حاصل ہوا ہے۔