ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ ॥
DhanDhaa karti-aa nihfal janam gavaa-i-aa sukh-daata man na vasaa-i-aa.
Involved in worldly affairs, one wastes his precious human life in vain; and does not enshrine God, the bestower of spiritual peace, in his mind. ਮਾਇਆ ਦੇ ਕਜ਼ੀਏ ਕਰਦਿਆਂ ਮਨੁੱਖਾ ਜਨਮ ਨਿਸਫਲ ਗਵਾ ਲੈਂਦਾ ਹੈ ਤੇ ਸੁਖਦਾਤਾ ਨਾਮ ਮਨ ਵਿਚ ਨਹੀਂ ਵਸਾਉਂਦਾ।
دھنّدھا کرتِیا نِہپھلُ جنمُ گۄائِیا سُکھداتا منِ ن ۄسائِیا ॥
۔ دھندا۔ دوڑ دہوپ۔ نہفل۔ بیفائدہ ۔ بغیرنتیجے ۔
اور اس دنیاوی دوڑ دھوپ میں بیفائدہ زندگی گذار دی سکھ آرام و آسائش دینے والے کو دل میں نہ بسائیا ۔
ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥੧॥
naanak naam tinaa ka-o mili-aa jin ka-o Dhur likh paa-i-aa. ||1||
O Nanak, they alone realize Naam, who have such pre-ordained destiny. ||1|| ਹੇ ਨਾਨਕ! ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਇਸ ਤਰ੍ਹਾਂ ਪ੍ਰਭੂ ਨੇ ਮੁੱਢ ਤੋਂ ਲਿਖਿਆ ਹੋਇਆ ਹੈ। ॥੧॥
نانک نامُ تِنا کءُ مِلِیا جِن کءُ دھُرِ لِکھِ پائِیا
دھر۔ بارگاہ الہٰی سے
اے نانک۔ الہٰی نام سچ و حقیقت انکو ملتی ہے جن کو اعمالنامے میں الہٰی حضور و دربار سے تحریر ہوتا ہے ۔
ਮਃ ੩ ॥
mehlaa 3.
Third Guru:
مਃ੩॥
ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥
ghar hee meh amrit bharpoor hai manmukhaa saad na paa-i-aa.
The ambrosial nectar of Naam is overflowing in every human’s heart, but the self-willed persons do not realize it. ਨਾਮ-ਰੂਪ ਅੰਮ੍ਰਿਤ ਹਰੇਕ ਜੀਵ ਦੇ ਹਿਰਦੇ-ਰੂਪ ਘਰ ਵਿਚ ਹੀ ਭਰਿਆ ਹੋਇਆ ਹੈ, ਪਰ ਮਨਮੁਖਾਂ ਨੂੰ ਉਸ ਦਾ ਸੁਆਦ ਨਹੀਂ ਆਉਂਦਾ।
گھر ہیِ مہِ انّم٘رِتُ بھرپوُرُ ہےَ منمُکھا سادُ ن پائِیا ॥
گھر ۔ سے مراد۔ انسانی ذہن ۔ انمرت ۔ آبحیات ۔ یعنی وہ اشیا ۔ جس سے زندگی روحان واخلاقی طورپر بلندیوں پر پہنچتے ۔ بھر پور۔ ذہن بھر ا ہوا ہے ۔
انسانی ذہن کے ذہن کے اندر ہی زندگی کو روحانی اخلاقی استوار کرنے والا الہٰی نام کثرت سے موجود ہے مگر خودی پسند اسکا لطف نہیں لے سکتے ۔
ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥
ji-o kastooree mirag na jaanai bharmadaa bharam bhulaa-i-aa.
Just as a deer does not recognize its own musk-scent and wanders around, deluded by doubt. ਜਿਵੇਂ ਹਰਨ ਆਪਣੇ ਅੰਦਰ ਹੁੰਦੀ ਕਸਤੂਰੀ ਨੂੰ ਨਹੀਂ ਸਮਝਦਾ ਤੇ ਭਰਮ ਵਿਚ ਭੁਲਾਇਆ ਹੋਇਆ ਭਟਕਦਾ ਹੈ,
جِءُ کستوُریِ مِرگُ ن جانھےَ بھ٘رمدا بھرمِ بھُلائِیا ॥
کستوری ۔ ایک خوشبودار اشیا ہے ۔ جو ہرن کی دھنی میں ہوتی ہے بہت سی ادویاتمں کام آتی ہے ۔
جیسے کستوری ہرن کی دھنی میں موجود ہے اور اسے اسکی خوشبودار ہی ہے ۔
ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥
amrit taj bikh sangrahai kartai aap khu-aa-i-aa.
Similarly, a self-willed person abandons the ambrosial nectar of Naam and amasses Maya because the Creator Himself has strayed him. ਤਿਵੇਂ ਮਨਮੁਖ ਨਾਮ-ਅੰਮ੍ਰਿਤ ਨੂੰ ਛੱਡ ਕੇ ਵਿਹੁ ਇਕੱਠਾ ਕਰਦਾ ਹੈ,ਪਰ ਉਸ ਦੇ ਭੀ ਕੀਹ ਵੱਸ? ਕਰਤਾਰ ਨੇ ਉਸ ਨੂੰ ਆਪ ਖੁੰਝਾਇਆ ਹੋਇਆ ਹੈ।
انّم٘رِتُ تجِ بِکھُ سنّگ٘رہےَ کرتےَ آپِ کھُیائِیا ॥
سنگریہہ ۔ اکھٹا کرتا ہے ۔
مگر اسے اسکی سمجھ نہ ہو نے کی وجہ سے جنگل اور سبزہ زاروں اور جھاڑیوں میں ڈہونڈتا پھرتا ہے ۔
ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥ gurmukh virlay sojhee pa-ee tinaa andar barahm dikhaa-i-aa. It is only rare followers of the Guru who have received the (right) understanding, and the Guru has made them realize that God is within them. ਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ, ਉਹਨਾਂ ਨੂੰ ਹਿਰਦੇ ਵਿਚ ਹੀ (ਪਰਮਾਤਮਾ ਦਿੱਸ ਪੈਂਦਾ ਹੈ;
گُرمُکھِ ۄِرلے سوجھیِ پئیِ تِنا انّدرِ ب٘رہمُ دِکھائِیا ॥
برہم ۔خدا
یہ گرو کے ہی شاذ و نادر ہی پیروکار ہیں جنھیں تفہیم ملا ہے ، اور گرو نے انھیں یہ احساس دلادیا ہے کہ خدا ان کے اندر ہے۔
ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥
tan man seetal ho-i-aa rasnaa har saad aa-i-aa.
Their mind and body become peaceful and then by uttering God’s Name with their tongues, they enjoy the relish of Naam ਉਹਨਾਂ ਦਾ ਮਨ ਤੇ ਸਰੀਰ ਠੰਢੇ-ਠਾਰ ਹੋ ਜਾਂਦੇ ਹਨ ਤੇ ਜੀਭ ਨਾਲ (ਜਪ ਕੇ) ਉਹਨਾਂ ਨੂੰ ਨਾਮ ਦਾ ਸੁਆਦ ਆ ਜਾਂਦਾ ਹੈ।
تنُ منُ سیِتلُ ہوئِیا رسنا ہرِ سادُ آئِیا ॥
۔ سیتل۔ جنک ۔ ٹھنڈا ۔ رسنا۔ زبان۔ ساد۔ لطف ۔مزہ
ان کا دماغ اور جسم پر سکون ہوجاتے ہیں اور پھر خدا کی ذات کو ان کی زبان سے بیان کرتے ہوئے وہ نعمت کا لطف اٹھاتے ہیں
ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥
sabday hee naa-o oopjai sabday mayl milaa-i-aa.
Naam wells up in the heart only through the Guru’s word; and it is through the Guru’s word that one unites with God. ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮ (ਦਾ ਅੰਗੂਰ ਹਿਰਦੇ ਵਿਚ) ਉੱਗਦਾ ਹੈ ਤੇ ਸ਼ਬਦ ਦੀ ਰਾਹੀਂ ਹੀ ਹਰੀ ਨਾਲ ਮੇਲ ਹੁੰਦਾ ਹੈ;
سبدے ہیِ ناءُ اوُپجےَ سبدے میلِ مِلائِیا ॥
کلام مرشد سے الہٰی نام پیدا ہوتا ہے اور کلام سے ہی الہٰی ملاپ حاصل ہوتا ہے ۔
ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥
bin sabdai sabh jag ba-uraanaa birthaa janam gavaa-i-aa.
Without reflecting on the Guru’s word, the entire world is roaming about crazy, and wastes the human life in vain. ਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ।
بِنُ سبدےَ سبھُ جگُ بئُرانا بِرتھا جنمُ گۄائِیا ॥
۔ بؤرانا۔جھلا۔ دیوناہ ۔
کلام کے بغیر سارا عالم دیوانہ ہو رہا ہے اور انسانی زندگی بیکار جا رہی ہے
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥
amrit ayko sabad hai naanak gurmukh paa-i-aa. ||2||
O’ Nanak, the Guru’s word alone is the ambrosial nectar, which is received by following the Guru’s teachings. ||2|| ਹੇ ਨਾਨਕ! ਗੁਰੂ ਦਾ ਇਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਸਨਮੁਖ ਮਨੁੱਖ ਨੂੰ ਮਿਲਦਾ ਹੈ ॥੨॥
انّم٘رِتُ ایکو سبدُ ہےَ نانک گُرمُکھِ پائِیا
اے نانک۔ مرشد کا واحد کلام ہی روحانی زندگی عنایت کرنے والا آب حیات ہے جو مرشد سے ملتا ہے ۔
ਪਉੜੀ ॥
pa-orhee.
Pauree:
پئُڑیِ ॥
ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥
so har purakh agamm hai kaho kit biDh paa-ee-ai.
That God who is beyond comprehension; tell me, how can we realize Him? ਹੇ ਭਾਈ! ਦੱਸ ਉਹ ਹਰੀ, ਜੋ ਅਗੰਮ ਪੁਰਖ ਹੈ, ਕਿਸ ਤਰ੍ਹਾਂ ਮਿਲ ਸਕਦਾ ਹੈ?
سو ہرِ پُرکھُ اگنّمُ ہےَ کہُ کِتُ بِدھِ پائیِئےَ ॥
اگم۔ انسانی عقل و شعور سے اوپر۔ کت بدھ۔ کس طور طریقے سے ۔ پاییئے ۔ حاصل ہو
خدا انسانی رسائی عقل و ہوش سے اوپر ہے ۔ اس لئے بتاییئے کہ اسے کیسے ملیں۔
ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥
tis roop na raykh adrist kaho jan ki-o Dhi-aa-ee-ai.
He has no form or feature, and He cannot be seen; O’ devotee, tell me how can we meditate on Him? ਉਸ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਦਿੱਸਦਾ ਭੀ ਨਹੀਂ, ਉਸ ਨੂੰ ਕਿਵੇਂ ਸਿਮਰੀਏ?
تِسُ روُپُ ن ریکھ اد٘رِسٹُ کہُ جن کِءُ دھِیائیِئےَ ॥
۔ روپ ۔ شکل وصورت ۔ ریکھ ۔ نشان ۔ لکیر۔ ادرسٹ۔ اوجھل۔ دکھائی نہ دینے والا۔ دھیایئے ۔ دھیان لگائیں۔
نہ اسکی شکل و صورت یا نشان ہے نہ زیرنظرہےتو کیسے اسے یاد کریں دھیان لگائیں توجہ دیں ۔ ۔
ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ ॥ nirankaar niranjan har agam ki-aa kahi gun gaa-ee-ai. That formless and immaculate God is beyond comprehension; which of His virtues should we speak of and sing? ਸ਼ਕਲ ਤੋਂ ਬਿਨਾ ਹੈ, ਮਾਇਆ ਤੋਂ ਰਹਿਤ ਹੈ, ਪਹੁੰਚ ਤੋਂ ਪਰੇ ਹੈ, ਸੋ, ਕੀਹ ਆਖ ਕੇ ਉਸ ਦੀ ਸਿਫ਼ਤ-ਸਾਲਾਹ ਕਰੀਏ?
نِرنّکارُ نِرنّجنُ ہرِ اگمُ کِیا کہِ گُنھ گائیِئےَ ॥
گن گاییئے ۔ حمدوثناہ کریں۔
اسکاآکار اور کو ئی حجم یا جسم بھی نہیں اور انسانی ذہن دل و دماغ اور سوچ سے اوپر ہے تو کیا کہہ کراسکی حمدوثناہ کیجائے ۔
ਜਿਸੁ ਆਪਿ ਬੁਝਾਏ ਆਪਿ ਸੁ ਹਰਿ ਮਾਰਗਿ ਪਾਈਐ ॥
jis aap bujhaa-ay aap so har maarag paa-ee-ai.
He alone follow the path to realize God, whom He Himself bestows the righteous understanding. ਜਿਸ ਮਨੁੱਖ ਨੂੰ ਆਪ ਪ੍ਰਭੂ ਸਮਝ ਦੇਂਦਾ ਹੈ ਉਹ ਪ੍ਰਭੂ ਦੇ ਰਾਹ ਤੇ ਤੁਰਦਾ ਹੈ;
جِسُ آپِ بُجھاۓ آپِ سُ ہرِ مارگِ پائیِئےَ ॥
ہر مارگ ۔ الہٰی راہ پر ۔
جیسے خدا خود سمجھا ئے وہی سمجھتا ہے وہی الہٰی راستہ اختیار کرتا ہے ۔
ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ॥੪॥
gur poorai vaykhaali-aa gur sayvaa paa-ee-ai. ||4||
God is realized only by following the Guru’s teachings; the perfect Guru has revealed Him to me. ||4|| ਪੂਰੇ ਗੁਰੂ ਨੇ ਹੀ ਉਸ ਦਾ ਦੀਦਾਰ ਕਰਾਇਆ ਹੈ, ਗੁਰੂ ਦੀ ਦੱਸੀ ਕਾਰ ਕੀਤਿਆਂ ਹੀ ਉਹ ਮਿਲਦਾ ਹੈ ॥੪॥
گُرِ پوُرےَ ۄیکھالِیا گُر سیۄا پائیِئےَ
دیکھالیا۔ دیدار کرائیا۔ سمجھائیا۔
کامل مرشد دیدار الہیی کراتا ہے اور اسکے دیئے سبق پر عمل سے ملاپ ہوتا ہے
ਸਲੋਕੁ ਮਃ ੩ ॥
salok mehlaa 3.
Shalok, Third Guru:
سلوکُ مਃ੩॥
ਜਿਉ ਤਨੁ ਕੋਲੂ ਪੀੜੀਐ ਰਤੁ ਨ ਭੋਰੀ ਡੇਹਿ ॥
ji-o tan koloo peerhee-ai rat na bhoree dayhi.
If my body is subjected to intense tortures for the sake of God’s love, not even a sigh of grief would come out of it. ਜੇ ਮੇਰਾ ਸਰੀਰ ਤਿਲਾਂ ਵਾਂਗ ਕੋਹਲੂ ਵਿਚ ਪੀੜਿਆ ਜਾਏ, ਅਤੇ ਰਤਾ ਭਰ ਵੀ ਲਹੂ ਨਾ ਨਿਕਲੇ, (ਭਾਵ ਪ੍ਰਭੂ ਦੇ ਪਿਆਰ ਵਿੱਚ ਸਖ਼ਤ ਤੋਂ ਸਖ਼ਤ ਤਕਲੀਫ਼ਾਂ ਨੂੰ ਕੁਝ ਨਾ ਸਮਝਾਂ)
جِءُ تنُ کولوُ پیِڑیِئےَ رتُ ن بھوریِ ڈیہِ ॥
جیؤ ۔ من۔ چؤکھنیئے ۔ چار ٹکڑے ہو جائے ۔
اگر میرے جسم پر خدا کی محبت کی خاطر شدید اذیتوں کا سامنا کرنا پڑتا ہے تو ، غم کی ایک تکلیف بھی اس میں سے نہیں نکلتی ہے۔
ਜੀਉ ਵੰਞੈ ਚਉ ਖੰਨੀਐ ਸਚੇ ਸੰਦੜੈ ਨੇਹਿ ॥
jee-o vanjai cha-o khannee-ai sachay sand-rhai nayhi.
I dedicate my body (sacrifice my body peace by peace) for the love of God. ਆਪਣੀ ਜਿੰਦੜੀ ਮੈਂ ਆਪਣੇ ਸੱਚੇ ਸੁਆਮੀ ਦੀ ਪ੍ਰੀਤ ਖਾਤਰ ਚਾਰ ਟੋਟੇ ਕਰਦਾ ਹਾਂ।
جیِءُ ۄنّجنْےَ چءُ کھنّنیِئےَ سچے سنّدڑےَ نیہِ ॥
ونجھے ۔ ہوجائے ۔ سچے سندڑے نیہہ۔ سچے پیار بھرا رشتہ ۔
میں خدا سے محبت میں اپنا جسم پیش کرتا ہوں۔
ਨਾਨਕ ਮੇਲੁ ਨ ਚੁਕਈ ਰਾਤੀ ਅਤੈ ਡੇਹ ॥੧॥
naanak mayl na chuk-ee raatee atai dayh. ||1||
O Nanak, because of this, my bond with God does not cease, neither during the night nor during the day. ||1|| ਹੇ ਨਾਨਕ! ਤਾਂ ਹੀ ਪ੍ਰਭੂ ਨਾਲ ਮਿਲਾਪ ਨਾ ਦਿਨੇ ਨਾ ਰਾਤ (ਕਦੇ ਭੀ) ਨਹੀਂ ਟੁੱਟਦਾ ॥੧॥
نانک میلُ ن چُکئیِ راتیِ اتےَ ڈیہ
میل ۔ناپاکیزگی ۔ ۔میل۔ملاپ ۔ نہ چکئی ۔ ختم ہوگا۔ راتی رتے ڈیہ۔ دن رات۔ روز و شب
میرا دل سچے خدا کے پریم پیار کے لئے چار ٹکڑے ہوجائے تب بھی روز و شب اس سے جدانہ ہو میرا دل ۔
ਮਃ ੩ ॥
mehlaa 3.
Third Guru:
مਃ੩॥
ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ ॥
sajan maidaa rangulaa rang laa-ay man lay-ay.
My Beloved-God is very jovial; He entices my mind by imbuing it with His love. ਮੇਰਾ ਸੱਜਣ ਰੰਗੀਲਾ ਹੈ, ਮਨ ਲੈ ਕੇ (ਪ੍ਰੇਮ ਦਾ) ਰੰਗ ਲਾ ਦੇਂਦਾ ਹੈ।
سجنھُ میَڈا رنّگُلا رنّگُ لاۓ منُ لےءِ ॥
سجن میڈا رنگلا ۔ میر ا پیار دوست پرمی اور خوش مزاج ہے ۔ رنگ لائے ۔ پریم پیار کرتا ہے ۔ من لئے ۔ دل کو اپنی محبت کی گرفت میں لے لیتا ہے ۔ جس طرح سے کپڑے مجیٹھی رنگ سے پاہ دیکر رنگے جاتے ہیں۔
میرا پیار ا دوست رنگین مزاج اور خوش دل ہے
ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ ॥
ji-o maajeethai kaprhay rangay bhee paahayhi.
Just as the pretreated fabric retains fast color of the dye, similarly the mind gets imbued with the intense love of God by surrendering ourselves to Him. ਜਿਵੇਂ ਕੱਪੜੇ ਭੀ ਪਾਹ ਦੇ ਕੇ ਮਜੀਠ ਵਿਚ ਰੰਗੇ ਜਾਂਦੇ ਹਨ (ਤਿਵੇਂ ਆਪਾ ਦੇ ਕੇ ਹੀ ਪ੍ਰੇਮ-ਰੰਗ ਮਿਲਦਾ ਹੈ);
جِءُ ماجیِٹھےَ کپڑے رنّگے بھیِ پاہیہِ ॥
اپنے پریم پیار سے دل کو اپنی محبت میں گرفتار کر لیتا ہے جس طرح سے کپڑے کو مجیھٹی رنگ پاہ دیکر رنگا جاتا ہے ۔
ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ ॥੨॥
naanak rang na utrai bi-aa na lagai kayh. ||2||
O’ Nanak, this fast color of God’s love does not fade, and no other color can affect the mind so imbued with His love. ||2|| ਹੇ ਨਾਨਕ! ਇਸ ਤਰ੍ਹਾਂ ਦਾ ਰੰਗ ਫੇਰ ਨਹੀਂ ਲਹਿੰਦਾ ਅਤੇ ਨਾ ਹੀ ਕੋਈ ਹੋਰ ਚੜ੍ਹ ਸਕਦਾ ਹੈ ( ਕੋਈ ਹੋਰ ਚੀਜ਼ ਪਿਆਰੀ ਨਹੀਂ ਲੱਗ ਸਕਦੀ) ॥੨॥
نانک رنّگُ ن اُترےَ بِیا ن لگےَ کیہ
بیا نہ لگے کیہہ ۔اور اس پر دوسرا رنگ نہیں چڑھتا۔
اے نانک پھر نہیں اُترتا نہ اس پر دوسرا رنگ چڑھتا ہے ۔
ਪਉੜੀ ॥
pa-orhee.
Pauree:
پئُڑیِ ॥
ਹਰਿ ਆਪਿ ਵਰਤੈ ਆਪਿ ਹਰਿ ਆਪਿ ਬੁਲਾਇਦਾ ॥
har aap vartai aap har aap bulaa-idaa.
God Himself is pervading in all, and He Himself causes them to utter His Name. ਹਰੀ ਆਪ ਹੀ ਸਭ ਵਿਚ ਵਿਆਪ ਰਿਹਾ ਹੈ ਅਤੇ ਆਪ ਹੀ ਸਭ ਨੂੰ ਬੁਲਾਉਂਦਾ ਹੈ (ਭਾਵ, ਆਪ ਹੀ ਹਰੇਕ ਵਿਚ ਬੋਲਦਾ ਹੈ);
ہرِ آپِ ۄرتےَ آپِ ہرِ آپِ بُلائِدا ॥
ہر آپ درتے ۔ خدا خود کرتا ہے ۔ ہر آپ بلائید۔ اور خود ہی بلاتا ہے ۔ مراد خدا سب میں موجود ہوکر اسکے ذریعے سے آپ بولتا ہے ۔ خود ہی ۔
خدا خود ہی سب میں بستا ہے اور خود ہی سب میں بولتا ہے اور خود ہی دنیا پیدا کرکے ہر ایک کام مہیا کرتا ہے ۔
ਹਰਿ ਆਪੇ ਸ੍ਰਿਸਟਿ ਸਵਾਰਿ ਸਿਰਿ ਧੰਧੈ ਲਾਇਦਾ ॥
har aapay sarisat savaar sir DhanDhai laa-idaa.
By Himself establishing the world, He commits all to their tasks. ਸੰਸਾਰ ਨੂੰ ਆਪ ਹੀ ਰਚ ਕੇ ਹਰੇਕ ਜੀਵ ਨੂੰ ਕੰਮ-ਕਾਜ ਵਿਚ ਲਾ ਦੇਂਦਾ ਹੈ।
ہرِ آپے س٘رِسٹِ سۄارِ سِرِ دھنّدھےَ لائِدا ॥
سر سٹ سوار۔ اس دنیا کو پیدا کرکے ۔ سر دھندے لائید۔ سب کو کام مہیا کرتا ہے ۔
اپنے آپ کو دنیا قائم کرنے سے ، وہ ان سب کے کاموں کا پابند ہے۔
ਇਕਨਾ ਭਗਤੀ ਲਾਇ ਇਕਿ ਆਪਿ ਖੁਆਇਦਾ ॥
iknaa bhagtee laa-ay ik aap khu-aa-idaa.
Some He engages in devotional worship and others, He causes to stray. ਇਕਨਾਂ ਨੂੰ ਆਪਣੀ ਭਗਤੀ ਵਿਚ ਲਾਉਂਦਾ ਹੈ ਤੇ ਕਈ ਜੀਵਾਂ ਨੂੰ ਆਪ ਹੀ ਭੁਲਾਉਂਦਾ ਹੈ;
اِکنا بھگتیِ لاءِ اِکِ آپِ کھُیائِدا ॥
اکنا بھگتی لائے ۔ ایک کو اپنے پیار پریم عبادت وریاضت میں لگاتا ہے ۔ اک آپ کھوآئید۔ اور ایک کو گمراہ کرتا ہے ۔
کسی کو اپنی محبت عشق اور پیار عنایت کرتا ہے اور
ਇਕਨਾ ਮਾਰਗਿ ਪਾਇ ਇਕਿ ਉਝੜਿ ਪਾਇਦਾ ॥
iknaa maarag paa-ay ik ujharh paa-idaa.
He puts some people on the righteous path of remembering God, and others He purposely sends on the path of running after Maya, ਇਕਨਾਂ ਨੂੰ ਸਿੱਧੇ ਰਾਹ ਤੇ ਤੋਰਦਾ ਹੈ ਤੇ ਇਕਨਾਂ ਨੂੰ ਕੁਰਾਹੇ ਪਾ ਦੇਂਦਾ ਹੈ।
اِکنا مارگِ پاءِ اِکِ اُجھڑِ پائِدا ॥
اکنامارگ پائے ۔ ایک کو صراط مستقیم چلاتا ہے ۔ اوجھڑ ۔ گمراہ۔
کسی کو گمراہی میں ڈالتا ہے ۔کسی کو صراط مستقیم پرچلاتاہے اور کسی کو غلط راہوں اور گمراہیوں میں لگاتاہے ۔
ਜਨੁ ਨਾਨਕੁ ਨਾਮੁ ਧਿਆਏ ਗੁਰਮੁਖਿ ਗੁਣ ਗਾਇਦਾ ॥੫॥
jan naanak naam Dhi-aa-ay gurmukh gun gaa-idaa. ||5||
Devotee Nanak remembers God with adoration and sings His praise through the Guru’s teachings. ||5|| ਦਾਸ ਨਾਨਕ ਭੀ (ਉਸ ਦੀ ਭਗਤੀ ਦੀ ਖ਼ਾਤਰ) ਨਾਮ ਸਿਮਰਦਾ ਹੈ ਤੇ ਸਤਿਗੁਰੂ ਦੇ ਸਨਮੁਖ ਹੋ ਕੇ (ਉਸ ਦੀ) ਸਿਫ਼ਤ-ਸਾਲਾਹ ਕਰਦਾ ਹੈ ॥੫॥
جنُ نانکُ نامُ دھِیاۓ گُرمُکھِ گُنھ گائِدا
نام دھیائے ۔ سچ وحقیقت میں دھیان لگاتا ہے ۔ توجہ دیتاہے ۔ گورمکھ گن گائید۔ مرشدکے وسیلے سے حمدوثناہ کرتا ہے ۔
خادم نانک۔ الہٰی نام سچ و حقیقت میں دھیان لگاتا اور اپنی توجہ مبذول کرتا ہے اور مرشد کے وسیلے سے الہٰی حمدوثناہ کرتا ہے ۔
ਸਲੋਕੁ ਮਃ ੩ ॥
salok mehlaa 3.
Shalok, Third Guru:
سلوکُ مਃ੩॥
ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥
satgur kee sayvaa safal hai jay ko karay chit laa-ay.
The service of the true Guru by following his teachings is fruitful, if one performs it with mind focused on it. ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ;
ستِگُر کیِ سیۄا سپھلُ ہےَ جے کو کرے چِتُ لاءِ ॥
سپھل ۔ برآدر۔ کامیاب۔خواہشات پوری کرنے والی۔ چت لائے ۔ دل یا من سے ۔
سچے مرشد کی خدمت برآدر ہے کامیاب ہے اگرکوئی دل لگا کر کرتا ہے
ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥
man chindi-aa fal paavnaa ha-umai vichahu jaa-ay.
One receives the fruits of the mind’s desire and the ego from within goes away. ਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ;
منِ چِنّدِیا پھلُ پاۄنھا ہئُمےَ ۄِچہُ جاءِ ॥
من چندیا۔ دلی خواہشات کی مطابق۔ ہونمے وچہوجائے ۔ خودی دل سے نکال کر۔
دل کی خواہشات کی مطابق کامیابی حاصل ہوتی ہے ۔ دل و دماغ سے خودی ختم ہوتی ہے
ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥
banDhan torhai mukat ho-ay sachay rahai samaa-ay.
Such a true service of the Guru breaks down the worldly bonds, liberates from the vices and one remains absorbed in the eternal God. ਗੁਰੂ ਦੀ ਦੱਸੀ ਕਾਰ ਮਾਇਆ ਦੇ ਬੰਧਨਾਂ ਨੂੰ ਤੋੜਦੀ ਹੈ ਬੰਧਨਾਂ ਤੋਂ ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ।
بنّدھن توڑےَ مُکتِ ہوءِ سچے رہےَ سماءِ ॥
بندھن۔غلامی ۔ مکت۔ نجات۔ آزادی۔ سچے رہے سمائے ۔سچے خدا میں محو ومجذوب۔
۔ ذہنی غلامی سے نجات حاصل ہوتی ہے اور انسان حقیقت پرستی میں محو ومجذوب ہوتا ہے ۔
ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥
is jag meh naam alabh hai gurmukh vasai man aa-ay.
In this world it is very difficult to realize Naam, but one realizes it dwelling in one’s mind by following the Guru’s teachings. ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ;
اِسُ جگ مہِ نامُ البھُ ہےَ گُرمُکھِ ۄسےَ منِ آءِ ॥
البھ ۔ نایاب
اس دنیا میں الہٰی نام سچ وحقیقت نایاب ہے مگر مرشد کے وسیلے سے دل میں بستا ہے ۔
ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥
naanak jo gur sayveh aapnaa ha-o tin balihaarai jaa-o. ||1||
O’ Nanak, I am dedicated to the one who follows the teachings of his Guru. ||1|| ਹੇ ਨਾਨਕ! (ਆਖ-) ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ॥੧॥
نانک جو گُرُ سیۄہِ آپنھا ہءُ تِن بلِہارےَ جاءُ
اے نانک۔ قربان ہوں ان پر سبق ودرست مرشد پر عمل پیرا ہیں۔
ਮਃ ੩ ॥
mehlaa 3.
Third Guru:
مਃ੩॥
ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥
manmukh man ajit hai doojai lagai jaa-ay.
The mind of a self-willed person is unconquerable, because it is stuck in the love of duality, the things other than God. ਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ, ਕਿਉਂਕਿ ਉਹ ਮਾਇਆ ਵਿਚ ਜਾ ਕੇ ਲੱਗਾ ਹੋਇਆ ਹੈ;
منمُکھ منّنُ اجِتُ ہےَ دوُجےَ لگےَ جاءِ ॥
اجرت ۔ قابو۔ سپنے ۔ خواب۔ دہائے ۔ گذرتی ہے ۔
خود غرض فرد کا ذہن ناقابل شکست ہے ، کیوں کہ وہ خدا کے سوا دوسری چیزوں ، عشقیہ کی محبت میں پھنس گیا ہے۔
ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥
tis no sukh supnai nahee dukhay dukh vihaa-ay.
He does not find peace even in dreams and passes his life in extreme misery. ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ, (ਉਸ ਦੀ ਉਮਰ) ਸਦਾ ਦੁੱਖ ਵਿਚ ਹੀ ਗੁਜ਼ਰਦੀ ਹੈ।
تِس نو سُکھُ سُپنےَ نہیِ دُکھے دُکھِ ۄِہاءِ ॥
اسے خوابوں میں بھی سکون نہیں ملتا ہے اور انتہائی تکلیف میں اپنی زندگی گذار دیتا ہے۔
ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥
ghar ghar parh parh pandit thakay siDh samaaDh lagaa-ay.
The Pandits have grown weary of reading and reciting scriptures at people’s houses and the Siddhas are exhausted sitting in trance, ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ,
گھرِ گھرِ پڑِ پڑِ پنّڈِت تھکے سِدھ سمادھِ لگاءِ ॥
گھر گھر ۔ جگہ جگہ ۔پندت۔ عالم فاضل۔ سدھ جنہوں نے زندگی کا صراط مستقیم اختیار کر لیا۔ سماد ھ ۔ عمل پیرا ہوکر ۔ بھیک طاری ۔
پنڈت لوگوں کے گھروں پر صحیفے پڑھنے اور تلاوت کرنے سے تنگ آچکے ہیں اور سدھوں سکون سے بیٹھے تھک چکے ہیں ،
ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥
ih man vas na aavee thakay karam kamaa-ay.
but this mind does not come under control, in spite of being exhausted from doing such ritualistic deeds. ਕਈ ਕਰਮ ਕਰ ਕੇ ਥੱਕ ਗਏ ਹਨ; (ਪੜ੍ਹਨ ਨਾਲ ਤੇ ਸਮਾਧੀਆਂ ਨਾਲ) ਇਹ ਮਨ ਕਾਬੂ ਨਹੀਂ ਆਉਂਦਾ।
اِہُ منُ ۄسِ ن آۄئیِ تھکے کرم کماءِ ॥
لیکن یہ ذہن قابو میں نہیں آتا ، اس طرح کے رسمی کام کرنے سے تھک جانے کے باوجود۔
ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥
bhaykh-Dhaaree bhaykh kar thakay athisath tirath naa-ay.
The impersonators have grown weary of wearing holy garbs and bathing at the sixty-eight sacred shrines; ਭੇਖ ਕਰਨ ਵਾਲੇ ਮਨੁੱਖ (ਭਾਵ, ਸਾਧੂ ਲੋਕ) ਕਈ ਭੇਖ ਕਰ ਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ ਹਨ;
بھیکھدھاریِ بھیکھ کرِ تھکے اٹھِسٹھِ تیِرتھ ناءِ ॥
مریادا ۔ شرع۔ تیرتھ نائے ۔ زیارت کرکے ۔ سار ۔ حقیقت ۔
نقالی کرنے والے اڑسٹھ مقدس مقامات پر مقدس لباس پہننے اور نہانے سے تھک گئے ہیں۔