ਹਰਿ ਹਰਿ ਅਗਮ ਅਗਾਧਿ ਬੋਧਿ ਅਪਰੰਪਰ ਪੁਰਖ ਅਪਾਰੀ ॥
har har agam agaaDh boDh aprampar purakh apaaree.
O’ God, You are unfathomable, beyond human comprehension, limitless, and infinite Being. ਹੇ ਅਪਹੁੰਚ! ਹੇ ਮਨੁੱਖਾਂ ਦੀ ਸਮਝ ਤੋਂ ਪਰੇ! ਹੇ ਪਰੇ ਤੋਂ ਪਰੇ! ਹੇ ਸਰਬ-ਵਿਆਪਕ! ਹੇ ਬੇਅੰਤ!
ہرِ ہرِ اگم اگادھِ بودھِ اپرنّپر پُرکھ اپاریِ
اگم۔ جہاں انسانی رسائ نہ ہوسکے ۔ اگادھ ۔ انسانی عقل و سوچ سے باہر۔ بودھ عقل۔ اپرنپر۔ جسکا کوئی کنار نہ ہو۔ پرکھ ۔ طاقت ۔ قیمت ۔
اے نانک خدا انسانی رسائی سے اوپر ہے اگادھ بودھ انسانی عقل و ہوش سے بعید ۔
ਜਨ ਕਉ ਕ੍ਰਿਪਾ ਕਰਹੁ ਜਗਜੀਵਨ ਜਨ ਨਾਨਕ ਪੈਜ ਸਵਾਰੀ ॥੪॥੧॥
jan ka-o kirpaa karahu jagjeevan jan naanak paij savaaree. ||4||1||
O’ the life of the world, show mercy on Your devotees and also save the honor of devotee Nanak. ||4||1|| ਹੇ ਜਗਤ ਦੇ ਜੀਵਨ! ਆਪਣੇ ਦਾਸਾਂ ਉਤੇ ਮੇਹਰ ਕਰ, ਅਤੇ ਦਾਸ ਨਾਨਕ ਦੀ ਇਜ਼ਤ ਆਬਰੂ ਰੱਖ ॥੪॥੧॥
جن کءُ ک٘رِپا کرہُ جگجیِۄن جن نانک پیَج سۄاریِ
جگجیون ۔عالم کی زندگی ۔پیج۔ عزت۔
جسکا کوئی کنارا نہیں جو اعداد و شمار سے بعید ہے ۔ خادم پر مہربانی کیجیئے ۔ اے زندگئے عالم نانک کی عزت رکھ ۔
ਧਨਾਸਰੀ ਮਹਲਾ ੪ ॥
Dhanaasree mehlaa 4.
Raag Dhanasri, Fourth Guru:
دھناسریِ مہلا ੪॥
ਹਰਿ ਕੇ ਸੰਤ ਜਨਾ ਹਰਿ ਜਪਿਓ ਤਿਨ ਕਾ ਦੂਖੁ ਭਰਮੁ ਭਉ ਭਾਗੀ ॥
har kay sant janaa har japi-o tin kaa dookh bharam bha-o bhaagee.
The saintly devotees of God who meditate on God’s Name, their sorrow, doubt and dread runs away. ਪ੍ਰਭੂ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦਾ ਹਰੇਕ ਦੁੱਖ, ਹਰੇਕ ਭਰਮ ਹਰੇਕ ਡਰ ਦੂਰ ਹੋ ਜਾਂਦਾ ਹੈ।
ہرِ کے سنّت جنا ہرِ جپِئو تِن کا دوُکھُ بھرمُ بھءُ بھاگیِ
دوکھ بھرم بھو بھاگی ۔ عذآب ۔
الہٰی سنت جنہوں نے خدا کی عبادت وریاضت کی عذاب مٹا اور وہم وگمان دورہوا
ਅਪਨੀ ਸੇਵਾ ਆਪਿ ਕਰਾਈ ਗੁਰਮਤਿ ਅੰਤਰਿ ਜਾਗੀ ॥੧॥
apnee sayvaa aap karaa-ee gurmat antar jaagee. ||1||
God Himself inspires them to perform His devotional worship and the Guru’s teachings enlightened their minds. ||1|| ਪ੍ਰਭੂ ਆਪ ਹੀ ਉਹਨਾਂ ਪਾਸੋਂ ਆਪਣੀ ਭਗਤੀ ਕਰਾਂਦਾ ਹੈ। ਉਹਨਾਂ ਦੇ ਅੰਦਰ ਗੁਰੂ ਦਾ ਉਪਦੇਸ਼ ਆਪਣਾ ਪ੍ਰਭਾਵ ਪਾਂਦਾ ਹੈ ॥੧॥
اپنیِ سیۄا آپِ کرائیِ گُرمتِ انّترِ جاگیِ
گرمت ۔ سبق مرشد۔
خدا خود انھیں اپنی عقیدت مند عبادت کے لئے ترغیب دیتا ہے اور گرو کی تعلیمات نے ان کے ذہنوں کو روشن کیا
ਹਰਿ ਕੈ ਨਾਮਿ ਰਤਾ ਬੈਰਾਗੀ ॥
har kai naam rataa bairaagee.
One who remains imbued with the love of God’s Name, becomes detached from Maya (the worldly riches and power). ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦਾ ਹੈ।
ہرِ کےَ نامِ رتا بیَراگیِ
بیراگی ۔ طارق۔ پرہیزگاری
الہٰی نام میں محو ومجذوب انسان طارق و پرہیز گار ہوجاتا ہے
ਹਰਿ ਹਰਿ ਕਥਾ ਸੁਣੀ ਮਨਿ ਭਾਈ ਗੁਰਮਤਿ ਹਰਿ ਲਿਵ ਲਾਗੀ ॥੧॥ ਰਹਾਉ ॥
har har kathaa sunee man bhaa-ee gurmat har liv laagee. ||1|| rahaa-o.
As he listens to God’s praises, it appeals to his mind and through the Guru’s teachings his mind remains attuned to God. ||1||Pause||
ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦਾ ਹੈ, ਉਸ ਨੂੰ ਉਹ ਚੰਗੀ ਲੱਗਦੀ ਹੈ । ਗੁਰੂ ਦੇ ਉਪਦੇਸ਼ ਰਾਹੀਂ ਉਸ ਦੀ ਲਗਨ ਪ੍ਰਭੂ ਵਿਚ ਲੱਗੀ ਰਹਿੰਦੀ ਹੈ ॥੧॥ ਰਹਾਉ ॥
ہرِ ہرِ کتھا سُنھیِ منِ بھائیِ گُرمتِ ہرِ لِۄ لاگیِ ॥੧॥ رہاءُ ॥
وہ الہٰی اوصاف اورکہانیاں سنتا ہے دل میں بساتا ہے اور سبق مرشد پر عمل کرتا ہے اور خدا سے محبت کرتاہے ۔
ਸੰਤ ਜਨਾ ਕੀ ਜਾਤਿ ਹਰਿ ਸੁਆਮੀ ਤੁਮ੍ਹ੍ਹ ਠਾਕੁਰ ਹਮ ਸਾਂਗੀ ॥
sant janaa kee jaat har su-aamee tumH thaakur ham saaNgee.
O’ Master-God, You are the status and honor of the saints; You are the Master and we are Your followers. ਹੇ ਹਰੀ ਪ੍ਰਭੂ! ਸੰਤ ਜਨਾਂ ਦੀ ਜਾਤਿ ਤੂੰ ਆਪ ਹੀ ਹੈਂ । ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ, ਅਸੀਂ ਤੇਰੇ ਪੂਰਨਿਆਂ ਉਤੇ ਤੁਰਨ ਵਾਲੇ ਹਾਂ।
سنّت جنا کیِ جاتِ ہرِ سُیامیِ تُم٘ہ٘ہ ٹھاکُر ہم ساںگیِ
ذات ۔ خاندان۔ٹھاکر۔ مانک ۔ سانگی ۔نقل کرنے والے ۔ تیسے ۔ اسی طرح۔
سنتوں کی ذات ہے خدا تم مالک ہو اور ہم نقل کرنے والے ہیں۔
ਜੈਸੀ ਮਤਿ ਦੇਵਹੁ ਹਰਿ ਸੁਆਮੀ ਹਮ ਤੈਸੇ ਬੁਲਗ ਬੁਲਾਗੀ ॥੨॥
jaisee mat dayvhu har su-aamee ham taisay bulag bulaagee. ||2||
O’ God, the words we speak are according to the intellect You bless us. ||2|| ਹੇ ਮਾਲਕ ਪ੍ਰਭੂ! ਜਿਹੋ ਜਿਹੀ ਅਕਲ ਤੂੰ ਸਾਨੂੰ ਦੇਂਦਾ ਹੈਂ, ਅਸੀਂ ਉਹੋ ਜਿਹੇ ਬੋਲ ਹੀ ਬੋਲਦੇ ਹਾਂ ॥੨॥
جیَسیِ متِ دیۄہُ ہرِ سُیامیِ ہم تیَسے بُلگ بُلاگیِ
نلگ بلاگی ۔ بول بولتے ہیں
اے خدا تو آقا ہے تو ہمیں جیسی عقل اور سمجھ تو دیتا ہے توجیسے بلاتا ہے بولتے ہیں
ਕਿਆ ਹਮ ਕਿਰਮ ਨਾਨ੍ਹ੍ਹ ਨਿਕ ਕੀਰੇ ਤੁਮ੍ਹ੍ਹ ਵਡ ਪੁਰਖ ਵਡਾਗੀ ॥
ki-aa ham kiram naanH nik keeray tumH vad purakh vadaagee.
O’ God, what are we? We are like tiny worms and minuscule insects; You are the great supreme being. ਹੇ ਪ੍ਰਭੂ! ਸਾਡੀ ਕੀਹ ਪਾਂਇਆਂ ਹੈ? ਅਸੀਂ ਬਹੁਤ ਛੋਟੇ ਕਿਰਮ ਹਾਂ, ਨਿੱਕੇ ਨਿੱਕੇ ਕੀੜੇ ਹਾਂ, ਤੂੰ ਵੱਡਾ ਪੁਰਖ ਹੈਂ।
کِیا ہم کِرم نان٘ہ٘ہ نِک کیِرے تُم٘ہ٘ہ ۄڈ پُرکھ ۄڈاگیِ
کرم ۔کیڑے ۔ نان نک کیرے ۔ناہیت چھوٹے ی اکمزورکیڑے ۔ وڈ پرکھ ۔ بلند عظمت ۔
ہم کیڑوں جیسے ہیں اور توعظیم انسان کی مانند۔ ہم میں یہ توفیق نہیں کم بتا سکیں ۔
ਤੁਮ੍ਹ੍ਹਰੀ ਗਤਿ ਮਿਤਿ ਕਹਿ ਨ ਸਕਹ ਪ੍ਰਭ ਹਮ ਕਿਉ ਕਰਿ ਮਿਲਹ ਅਭਾਗੀ ॥੩॥
tumHree gat mit kahi na sakah parabh ham ki-o kar milah abhaagee. ||3||
O’ God, we cannot describe Your state or limit so how can we, the unfortunate ones, realize You?||3|| ਅਸੀਂ ਜੀਵ ਇਹ ਨਹੀਂ ਦੱਸ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਤੇ, ਕੇਡਾ ਵੱਡਾ ਹੈਂ। ਅਸੀਂ ਭਾਗ-ਹੀਣ ਜੀਵ ਤੈਨੂੰ ਕਿਵੇਂ ਮਿਲ ਸਕਦੇ ਹਾਂ? ॥੩॥
تُم٘ہ٘ہریِ گتِ مِتِ کہِ ن سکہ پ٘ربھ ہم کِءُ کرِ مِلہ ابھاگیِ
گت مت ۔ حالت کا اندازہ ۔ بھاگی ۔ بد قسمت۔
کہ تو کیسا ہے اور کتنا عطیم ہے ہم بدقمتوں کا تجھ سے کیسے ملاپ ہو سکتا ہے
ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ ਹਮ ਹਰਿ ਹਰਿ ਸੇਵਾ ਲਾਗੀ ॥
har parabh su-aamee kirpaa Dhaarahu ham har har sayvaa laagee.
O’ Master-God, shower Your mercy so that we may get engaged in Your devotional worship ਹੇ ਹਰੀ ਪ੍ਰਭੂ! ਹੇ ਮਾਲਕ! ਸਾਡੇ ਉਤੇ ਮੇਹਰ ਕਰ, ਅਸੀਂ ਤੇਰੀ ਸੇਵਾ-ਭਗਤੀ ਵਿਚ ਲੱਗੀਏ।
ہرِ پ٘ربھ سُیامیِ کِرپا دھارہُ ہم ہرِ ہرِ سیۄا لاگیِ
اے خدا میرے آقاکرم فرمالینے کہ ہم تیری ریاضت و عبادت و خدمت کرسکیں۔
ਨਾਨਕ ਦਾਸਨਿ ਦਾਸੁ ਕਰਹੁ ਪ੍ਰਭ ਹਮ ਹਰਿ ਕਥਾ ਕਥਾਗੀ ॥੪॥੨॥
naanak daasan daas karahu parabh ham har kathaa kathaagee. ||4||2||
Nanak says, O’ God, make me the humble servant of Your devotees, so that we may keep discoursing on Your praises and virtues.||4||2|| ਹੇ ਨਾਨਕ! (ਆਖ-) ਹੇ ਪ੍ਰਭੂ! ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਅਸੀਂ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦੇ ਰਹੀਏ ॥੪॥੨॥
نانک داسنِ داسُ کرہُ پ٘ربھ ہم ہرِ کتھا کتھاگیِ
داسن داس ۔ غالمو ں کا غلام ۔ کتھا کتھا گی ۔ بیان بیان کریں۔
اے نانک۔ اے خدا اپنے خدمتگاروں وغلاموں کا خادم وغلام بنائے تاکہ ہم تیری حمدوثناہ کرتے ہیں۔
ਧਨਾਸਰੀ ਮਹਲਾ ੪ ॥
Dhanaasree mehlaa 4.
Raag Dhanasri, Fourth Guru:
دھناسریِ مہلا ੪॥
ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ॥
har kaa sant satgur sat purkhaa jo bolai har har baanee.
The true Guru is the saint of God and the righteous person, who utters the divine word of God. ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ।
ہرِ کا سنّتُ ستگُرُ ست پُرکھا جو بولےَ ہرِ ہرِ بانیِ
ست پرکھا۔ سچا انسان ۔ ہر ہر بانی۔ جو خدا خداکہتا ہے ۔ بوے ۔ بولتا ہے ۔
اے الہٰی نام سچ وحقیقت کے پر ستارو وحدت کے علمبردار روحآنی واخلاقی صفات سے پر شار رہنماؤں پاکدامن سنتو خادمان خدا
ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ॥੧॥
jo jo kahai sunai so muktaa ham tis kai sad kurbaanee. ||1|| Whoever recites and listens to the divine word is liberated from the vices and I am always dedicated to that person.||1|| ਜੇਹੜਾ ਜੇਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਹੇ ਭਾਈ! ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ ॥੧॥
جو جو کہےَ سُنھےَ سو مُکتا ہم تِس کےَ سد کُربانیِ
جو جوکہے سنے ۔ جو کہتا اور سنتا ہے ۔ سومکتا ۔ وہ نجات یا آزادی پاتا ہے ۔ سد قربانی ۔ سوبار قرباں ۔ ہوں۔ (1)
الہٰی صفت صلاح عنور سے سنا کرؤ۔ الہی کہانی آنکھ جھپکنے کی دیر کے لئے ایک پل گھڑی سننے سے سب گناہ ۔ جرم دور ہوجاتے ہیں مراد گناہ کرنے کی خواہش ختم ہوجاتی ہے (1)
ਹਰਿ ਕੇ ਸੰਤ ਸੁਨਹੁ ਜਸੁ ਕਾਨੀ ॥
har kay sant sunhu jas kaanee.
O’ saints of God, carefully listen to the praises of God. ਹੇ ਪਰਮਾਤਮਾ ਦੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਧਿਆਨ ਨਾਲ ਸੁਣਿਆ ਕਰੋ।
ہرِ کے سنّت سُنہُ جسُ کانیِ
جس ۔ تعرف۔ حمدوثناہ۔ کانی ۔کانوں سے ۔
الہٰی سنت سچا مرشد سچی عظیم ہستی ہے جو الہٰی کلام کہتاہ ے ۔
ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ ਸਭਿ ਕਿਲਵਿਖ ਪਾਪ ਲਹਿ ਜਾਨੀ ॥੧॥ ਰਹਾਉ ॥
har har kathaa sunhu ik nimakh pal sabh kilvikh paap leh jaanee. ||1|| rahaa-o.
If you listen to God’s praises even for an instant, all your sins and misdeeds will be erased. ||1||pause|| ਜੇ ਪਲ ਭਰ ਲਈ ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣੋ, ਤਾਂ ਤੇਰੇ ਸਾਰੇ ਪਾਪ ਦੋਖ ਲਹਿ ਜਾਣਗੇ ॥੧॥ ਰਹਾਉ ॥
ہرِ ہرِ کتھا سُنہُ اِک نِمکھ پل سبھِ کِلۄِکھ پاپ لہِ جانیِ ॥੧॥ رہاءُ ॥
نمکھ پل۔ آنکھ جھپکنے کے عرصے یا بل بھر کے لئے ۔کل وکھ ۔ گناہ عظیم۔لیہہ ۔ دور
جو وہ کہتا ہے ۔ جو کہتاہے سنتا ہے وہ نجات یا آزادی پاتا ہے ذہنی غلام اور وہم وگمان سے ہم اس پر سو بار قربان ہیں ۔
ਐਸਾ ਸੰਤੁ ਸਾਧੁ ਜਿਨ ਪਾਇਆ ਤੇ ਵਡ ਪੁਰਖ ਵਡਾਨੀ ॥
aisaa sant saaDh jin paa-i-aa tay vad purakh vadaanee.
Those who have met such a true saint-Guru have become righteous and honorable persons. ਜਿਨ੍ਹਾਂ ਮਨੁੱਖਾਂ ਨੇ ਅਜੇਹਾ ਸੰਤ ਗੁਰੂ ਲੱਭ ਲਿਆ ਹੈ, ਉਹ ਵੱਡੇ ਮਨੁੱਖ (ਉੱਚੇ ਜੀਵਨ ਵਾਲੇ ਮਨੁੱਖ) ਬਣ ਗਏ ਹਨ।
ایَسا سنّتُ سادھُ جِن پائِیا تے ۄڈ پُرکھ ۄڈانیِ
سنت۔ سادھ۔ پاکدامن خدا رسیدہ الہٰی عاشق سچ وحقیقت کا والدہ عابد۔ وڈپرکھ ۔بند عظمت ۔
ایسا پاکدامن سنت جنہیں مل گیا وہ بلند عظمت ہوگئے انکے پاؤں کے دھول مانگتا ہوں
ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ ਹਮ ਹਰਿ ਲੋਚ ਲੁਚਾਨੀ ॥੨॥ tin kee Dhoor mangah parabh su-aamee ham har loch luchaanee. ||2|| O’ Master-God, I beg for their humble service; yes, O’ God, I have a great craving for their humble service.||2|| ਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਮੈਨੂੰ ਉਹਨਾਂ ਦੀ ਚਰਨ ਧੂੜ ਦੀ ਤਾਂਘ ਹੈ ॥੨॥
تِن کیِ دھوُرِ منّگہ پ٘ربھ سُیامیِ ہم ہرِ لوچ لُچانیِ
دہور۔ دہول۔ خاک یا۔ ہم پر لوچ لچانی ۔ ہمیں الہٰی عشق و پیارکی خواہش ہے
۔ اے خدا میرے مالک میری یہ خواہش ہے چاہ ہے
ਹਰਿ ਹਰਿ ਸਫਲਿਓ ਬਿਰਖੁ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ॥
har har safli-o birakh parabh su-aamee jin japi-o say tariptaanee.
O’ Master-God, You are like a tree yielding all kinds of fruits, those who meditate on Your Name are satiated. ਹੇ ਪ੍ਰਭੂ! ਹੇ ਸੁਆਮੀ! ਤੂੰ ਸਾਰੇ ਫਲ ਦੇਣ ਵਾਲਾ (ਮਾਨੋ) ਰੁੱਖ ਹੈਂ। ਜੋ ਮਨੁੱਖ ਤੇਰਾ ਨਾਮ ਜਪਦੇ ਹਨ, ਉਹ ਰੱਜ ਜਾਂਦੇ ਹਨ।
ہرِ ہرِ سپھلِئو بِرکھُ پ٘ربھ سُیامیِ جِن جپِئو سے ت٘رِپتانیِ
سپھلیؤ برکھ ۔ پھلدار شجر۔ ترپتانی ۔ تسلی ہوئی۔
اے خدا تو ایک پھلدار شجر ہے جنہوں نے تیرے نام سچ وحقیقت کی ریاض کی ان کی دنیاوی خواہشات باقی نہیں رہیں۔
ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ ॥੩॥
har har amrit pee tariptaasay sabh laathee bhookh bhukhaanee. ||3||
They become satiated by drinking the ambrosial nectar of God’s Name, and all their yearning for worldly riches and power is quenched.||3|| ਉਹ ਮਨੁੱਖ ਹਰੀ-ਨਾਮ ਅੰਮ੍ਰਿਤੁ ਪੀ ਕੇ ਤ੍ਰਿਪਤ ਹੋ ਗਏ ਉਹਨਾਂ ਦੀ ਹੋਰ ਸਾਰੀ ਮਾਇਆ ਦੀ ਭੁੱਖ ਲਹਿ ਗਈ ॥੩॥
ہرِ ہرِ انّم٘رِتُ پیِ ت٘رِپتاسے سبھ لاتھیِ بھوُکھ بھُکھانیِ
برپتا سے ۔ خواہش باقی نہ رہی ۔ لاتھی بھوکھ ۔ بھوک مٹی
اے خدا تیرا نام سچ وحقیت روحانی واخلاقی زندگی بخشنے والا آب حیات ہے جس نے ریاض کی تسکین پائی۔ ان کی ہر قسم کی بھوک پیاس ختم ہوجاتی ہے
ਜਿਨ ਕੇ ਵਡੇ ਭਾਗ ਵਡ ਊਚੇ ਤਿਨ ਹਰਿ ਜਪਿਓ ਜਪਾਨੀ ॥ jin kay vaday bhaag vad oochay tin har japi-o japaanee. Those who are extremely fortunate meditate on God’s Name. ਜਿਨ੍ਹਾਂ ਮਨੁੱਖਾਂ ਦੇ ਵੱਡੇ ਉੱਚੇ ਭਾਗ ਹੁੰਦੇ ਹਨ, ਉਹ ਪਰਮਾਤਮਾ ਦੇ ਨਾਮ ਦਾ ਜਾਪ ਜਪਦੇ ਹਨ।
جِن کے ۄڈے بھاگ ۄڈ اوُچے تِن ہرِ جپِئو جپانیِ
وڈے بھاگ۔ بلند قسمت نپانی ۔جیائیا۔ سنگت۔ ساتھ ۔ صحبت۔ قربت۔ داس۔ دسانی ۔ خادموں کا خادم۔
بلند قسمت انسان ہی الہٰی نام سچ وحقیقت کی ریاضت کرتے ہیں اور کراتے ہیں۔
ਤਿਨ ਹਰਿ ਸੰਗਤਿ ਮੇਲਿ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ॥੪॥੩॥ tin har sangat mayl parabh su-aamee jan naanak daas dasaanee. ||4||3|| Nanak says, O’ Master-God, unite me with their company and make me their humble servant. ||4||3|| ਹੇ ਦਾਸ ਨਾਨਕ! (ਆਖ- ਹੇ ਪ੍ਰਭੂ! ਹੇ ਸੁਆਮੀ! ਮੈਨੂੰ ਉਹਨਾਂ ਦੀ ਸੰਗਤਿ ਵਿਚ ਮੇਲੀ ਰੱਖ, ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦੇ ॥੪॥੩॥
تِن ہرِ سنّگتِ میلِ پ٘ربھ سُیامیِ جن نانک داس دسانیِ
اے خادم خدا نانک ۔ اے خدا۔ انکی صحبت و قربت عنایت کر نانک خادموں کا خادم ہے ۔
ਧਨਾਸਰੀ ਮਹਲਾ ੪ ॥
Dhanaasree mehlaa 4.
Raag Dhanasri, Fourth Guru:
دھناسریِ مہلا ੪॥
ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥
ham anDhulay anDh bikhai bikh raatay ki-o chaalah gur chaalee. We, the ignorants, remain captivated by Maya (worldly riches and power); how can we walk on the path shown by the Guru? ਅਸੀਂ ਅਗਿਆਨੀ ਜੀਵ, ਮਾਇਕ ਪਦਾਰਥਾਂ ਦੇ ਜ਼ਹਰ ਵਿਚ ਮਗਨ ਰਹਿੰਦੇ ਹਾਂ, ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ-ਰਾਹ ਉਤੇ ਤੁਰ ਸਕਦੇ ਹਾਂ?
ہم انّدھُلے انّدھ بِکھےَ بِکھُ راتے کِءُ چالہ گُر چالیِ
انّدھُلے ۔ بے علم۔ بِکھُ راتے ۔ زہریلے لطف میں محوومجذوب۔ چالہ گُر چالیِ ۔ مرشد کے سبق پر کیوں چلتے ہیں۔
ہم لا علم بے بہرہ لا علمی میں زہریلی لذتوں میں ملو ث ہیں کیسے سبق مرشد پر عمل پیرا ہوئیں۔
ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥
satgur da-i-aa karay sukh-daata ham laavai aapan paalee. ||1||
The bliss-giving true Guru may show mercy and attach us to his teachings. ||1|| ਸੁਖਾਂ ਦਾ ਦੇਣ ਵਾਲਾ ਗੁਰੂ (ਆਪ ਹੀ) ਮੇਹਰ ਕਰੇ, ਤੇ, ਸਾਨੂੰ ਆਪਣੇ ਲੜ ਲਾ ਲਏ ॥੧॥
ستگُرُ دئِیا کرے سُکھداتا ہم لاۄےَآپنپالیِ
پالیِ ۔پلے ۔ دامن
سچا مرشد ہم پرکرم و عنایت فرمائے اور ہمیں اپنا دامن پکڑائے
ਗੁਰਸਿਖ ਮੀਤ ਚਲਹੁ ਗੁਰ ਚਾਲੀ ॥
gursikh meet chalhu gur chaalee.
O’ my Guru-following friends, walk on the path shown by the Guru. ਹੇ ਗੁਰਸਿੱਖ ਮਿੱਤਰੋ! ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਤੇ ਤੁਰੋ।
گُرسِکھ میِت چلہُ گُر چالیِ
میِت ۔ دوست۔ بھل۔ اچھا۔ نیک ۔نرالی ۔اوکھی ۔ رہاؤ۔
مریدان مرشد دوست مرشد کے بتاے ہوئے سبق مرشد پر زندگی کے طور طریقوں پر عمل کرؤ۔
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ jo gur kahai so-ee bhal maanhu har har kathaa niraalee. ||1|| rahaa-o.
Whatever the Guru says, accept that as good, because the Guru’s word of God’s praises is unique and wonderful. ||1||Pause|| ਜੋ ਕੁਝ ਗੁਰੂ ਆਖਦਾ ਹੈ, ਇਸ ਨੂੰ ਭਲਾ ਸਮਝੋ, ਕਿਉਂਕਿ ਪ੍ਰਭੂ ਦੀ ਸਿਫ਼ਤ-ਸਾਲਾਹ ਅਨੋਖੀ ਹੈ) ॥੧॥ ਰਹਾਉ ॥
جو گُرُ کہےَ سوئیِ بھل مانہُ ہرِ ہرِ کتھا نِرالیِ ॥੧॥ رہاءُ ॥
اے جو مرشد بتاتا ہے اسے اچھا اور نیک سمجھو خیال کرؤ الہٰی ذکر ذکار اورکہانی انوکھی ونرالی ہے ۔ رہاؤ۔
ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥
har kay sant sunhu jan bhaa-ee gur sayvihu bayg baygaalee.
O’ the saints of God, my brothers, listen and follow the Guru’s teachings as soon as possible. ਹੇ ਹਰੀ ਦੇ ਸੰਤ ਜਨੋ! ਹੇ ਭਰਾਵੋ! ਸੁਣੋ, ਛੇਤੀ ਹੀ ਗੁਰੂ ਦੀ ਸੇਵਾ ਵਿੱਚ ਜੁਟ ਜਾਓ।
ہرِ کے سنّت سُنھہُ جن بھائیِ گُرُ سیۄِہُبیگ ِبیگالیِ
بیگِ بیگالیِ ۔ فورآ ۔
اے خادمان خدا ولی اللہ الہٰی ریاض وعبادت کیجیئے یہ سنو اور فورا کرؤ یہ خیال نہ کرؤ ان یا کل کریں گے
ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਹ੍ਹੀ ॥੨॥
satgur sayv kharach har baaDhhu mat jaanhu aaj ke kaalHee. ||2||
Follow the Guru’s teachings, equip yourself with God’s Name as sustenance for the journey of life and do not think of procrastinating in this endeavour. ||2|| ਗੁਰੂ ਦੀ ਸਰਨ ਪੈ ਕੇ ਜੀਵਨ-ਸਫ਼ਰ ਵਾਸਤੇ ਪ੍ਰਭੂ ਦੇ ਨਾਮ ਦੀ ਖਰਚੀ ਪੱਲੇ ਬੰਨ੍ਹੋ,ਇਹ ਨਾ ਸਮਝਿਓ ਕਿ ਇਹ ਕੰਮ ਅੱਜ ਜਾ ਕੱਲ੍ਹ ਕਰ ਲਵਾਂਗੇ॥੨॥
ستگُرُ سیۄِکھرچُہرِبادھہُمتجانھہُآجُکِکال٘ہ٘ہیِ
ستگُرُ سیۄِ۔مرشد کی خدمت
سچے مرد کی خدمت مراد اسکے بتائے ہوئے طرز زندگی اختیار کرکے عاقبت کے لئے سرمایہ اکھٹا کرؤ تاکہ دوران سفر زندگی کام آئے
ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥
har kay sant japahu har japnaa har sant chalai har naalee. O’ God’s saints, meditate on God’s Name, by doing so His saint starts to live according to His command.
ਹੇ ਹਰੀ ਦੇ ਸੰਤ ਜਨੋ! ਪ੍ਰਭੂ ਦੇ ਨਾਮ ਦਾ ਜਾਪ ਜਪਿਆ ਕਰੋ। ਹਰੀ ਦਾ ਸੰਤ ਹਰੀ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ।
ہرِ کے سنّت جپہُ ہرِ جپنھا ہرِ سنّتُ چلےَ ہرِ نالیِ
ہرِ سنّتُ چلےَ ہرِ نالیِ ۔ الہٰی دلی رضائے الہٰیمیں رہتا ہے
اے ولی اللہ خدا کو یاد کرؤ الہٰی ولی اللہ الہٰی رضا کا قابل ہو جاتا ہے ۔ جو ریاض خدا کرتے ہیں
ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥
jin har japi-aa say har ho-ay har mili-aa kayl kaylaalee. ||3||
Those who meditate on God, become like God and they realize the playful and wondrous God. ||3|| ਜੇਹੜੇ ਮਨੁੱਖ ਪ੍ਰਭੂ ਦਾ ਨਾਮ ਜਪਦੇ ਹਨ, ਉਹ ਪ੍ਰਭੂ ਦਾ ਰੂਪ ਹੋ ਜਾਂਦੇ ਹਨ। ਚੋਜ-ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ ॥੩॥
جِن ہرِ جپِیا سے ہرِ ہوۓہرِ مِلِیا کیل کیلالیِ
ہرِ جپِیا ۔ الہٰی ریاض کی ۔ سے ہرِ ہوۓ۔ خدا کی مانند ہوگئے ۔ ہرِ مِلِیا ۔ الہٰی وصل حاصل ہوا۔ کیل کیلالیِ ۔ انوکھے کام کرنے والا خدا
وہ جو خدا کا ذکر کرتے ہیں ، خدا کی طرح ہوجاتے ہیں اور وہ چنچل اور حیرت انگیز خدا کو محسوس کرتے ہیں
ਹਰਿ ਹਰਿ ਜਪਨੁ ਜਪਿ ਲੋਚ ਲੋੁਚਾਨੀ ਹਰਿ ਕਿਰਪਾ ਕਰਿ ਬਨਵਾਲੀ ॥
har har japan jap loch lochaanee har kirpaa kar banvaalee.
O’ God, bestow mercy, I am longing and craving to meditate on Your Name. ਹੇ ਬਨਵਾਰੀ ਪ੍ਰਭੂ! ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ। ਮੇਹਰ ਕਰ!
ہرِ ہرِ جپنُ جپِ لوچ لد਼چانیِ ہرِ کِرپا کرِ بنۄالیِ
جپنُ جپِ ۔ الہٰی ریاض و عبادت سے ۔ لوچ لد਼چانیِ ۔ پیار کی خواہش ۔ بنۄالیِ ۔ خدا ۔ جنگلوں کے مالک ۔ صحبت و قربت پاکدامناں ۔ والی اللہ ۔
اے خدا کرم و عنایت فرمایئے میرے دل میں تیری ریاضت وعبادت کی بھاری خواہش ہے چاہ لگی ہوئی ہے ۔
ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥
jan naanak sangat saaDh har maylhu ham saaDh janaa pag raalee. ||4||4||
Nanak, says, O God, unite me with the holy congregation, so that I may humbly continue serving the saintly devotees. ||4||4|| ਹੇ ਦਾਸ ਨਾਨਕ! (ਆਖ-) ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਵਿਚ ਮਿਲਾਈ ਰੱਖ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ ॥੪॥੪॥
جن نانک سنّگتِ سادھ ہرِ میلہُ ہم سادھ جنا پگ رالیِ
۔ سنّگتِ سادھ پگ رالیِ ۔ دہول یا خاک پا۔
اے نانک مجھے صحبت و قربت پاکدامناں عنایت کرتاکہ دھول پائے ولی اللہ ملتی رہے ۔