ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥
jih karnee hoveh sarmindaa ihaa kamaanee reet.
O’ brother, You are doing such deeds which would bring You shame in God’s presence. ਹੇ ਭਾਈ! ਜਿਨ੍ਹੀਂ ਕੰਮੀਂ ਤੂੰ ਪਰਮਾਤਮਾ ਦੀ ਦਰਗਾਹ ਵਿਚ ਸ਼ਰਮਿੰਦਾ ਹੋਵੇਂਗਾ ਉਹਨਾਂ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈਂ।
جِہ کرنھیِ ہوۄہِسرمِنّدااِہاکمانیِریِتِ
کرنی ۔ کار ۔ ایہا ۔ یہی ۔ ریت۔ رسم۔ رواج۔
جن اعمالوں سے یا کارکردگی سے شرمندہ ہونا پڑتا ہے
ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜ੍ਹ੍ਹੀ ਬਿਪਰੀਤਿ ॥੧॥
sant kee nindaa saakat kee poojaa aisee darirh-ee bipreet. ||1||
You slander the Saints and adore the worshippers of power; you have adopted. such an evil intellect ||1|| ਤੂੰ ਸੰਤ ਜਨਾਂ ਦੀ ਨਿੰਦਾ ਤੇ,ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਆਦਰ-ਸਤਕਾਰ ਕਰਦਾ ਹੈਂ। ਤੂੰ ਐਹੋ ਜੇਹੀ ਉਲਟੀ-ਮਤਿ ਗ੍ਰਹਣ ਕੀਤੀ ਹੋਈ ਹੈ ॥੧॥
سنّت کیِ نِنّدا ساکت کیِ پوُجا ایَسیِ د٘رِڑ٘ہ٘ہیِ بِپریِتِ
سنت ۔ خدا رسیدہ ر ہنمائے روحانی واخلاقی ۔ نندا۔ بدگوئی ۔ ساکت۔ مادہ پرست۔ پوجا۔ پرستش ۔ درڑی ۔ پختہ کی ۔ ہیریت۔ الٹی رسم
ویسے تیرے اعمال ہیں ۔ خدا رسیدہ روحانی رہنماؤں کی بدگوئی اور مادہ پرست کی ستائش و پرستش ایسے تیرے الٹ یا مخلاف اعمال تیرے دل میں گھر کر چکے ہیں (1)
ਮਾਇਆ ਮੋਹ ਭੂਲੋ ਅਵਰੈ ਹੀਤ ॥
maa-i-aa moh bhoolo avrai heet.
Deluded by emotional attachment to Maya (worldly riches), you love things other than God. ਮਾਇਆ ਦੇ ਮੋਹ (ਵਿਚ ਫਸ ਕੇ) ਤੂੰ ਕੁਰਾਹੇ ਪੈ ਗਿਆ ਹੈਂ, (ਪਰਮਾਤਮਾ ਨੂੰ ਛੱਡ ਕੇ) ਹੋਰ ਵਿਚ ਪਿਆਰ ਪਾ ਰਿਹਾ ਹੈਂ।
مائِیا موہ بھوُلو اۄرےَہیِت
اور ئے ہیت۔ غیرووں سے محبت ۔
دنیاوی دولت کی محبت کی بھول میں غیروں سے محبت کرکے
ਹਰਿਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ ਬੀਤ ॥੧॥ ਰਹਾਉ ॥
harichand-uree ban har paat ray ihai tuhaaro beet. ||1|| rahaa-o.
Your life is like the short span of an imaginary castle in the sky or the green leaves in a jungle. ||1||Pause|| ਤੇਰੀ ਆਪਣੀ ਪਾਂਇਆਂ ਤਾਂ ਇਤਨੀ ਹੀ ਹੈ ਜਿਤਨੀ ਜੰਗਲ ਦੇ ਹਰੇ ਪੱਤਿਆਂ ਦੀ, ਜਿਤਨੀ ਆਕਾਸ਼ ਵਿਚ ਦਿੱਸ ਰਹੀ ਨਗਰੀ ਦੀ ॥੧॥ ਰਹਾਉ ॥
ہرِچنّدئُریِ بن ہر پات رے اِہےَ تُہارو بیِت ॥੧॥ رہاءُ ॥
ہر چندوری ۔ خلائی خیالی شہر۔ بن ہر پات۔ جنگل کے ہرے پتے ۔ اہے تہاروہیت۔ یہی تیرے ساتھ گذرتی ہے ۔ تیری حالت ہے
خلائی شہر اور ہرے پتے جو صرف یا محض خیالی یا قیاسی اور دیرپا نیہں کی سی اے انسان تیری اوقات ہے ۔رہاؤ۔
ਚੰਦਨ ਲੇਪ ਹੋਤ ਦੇਹ ਕਉ ਸੁਖੁ ਗਰਧਭ ਭਸਮ ਸੰਗੀਤਿ ॥
chandan layp hot dayh ka-o sukh garDhabh bhasam sangeet.
The body of a donkey may be anointed with sandalwood paste, it still feels comfort in rolling over in dirt. ਖੋਤਾ ਮਿੱਟੀ ਵਿਚ ਹੀ ਲੇਟਣ ਨਾਲ ਸੁਖ ਸਮਝਦਾ ਹੈ, ਭਾਵੇਂ ਉਸ ਦੇ ਸਰੀਰ ਉਤੇ ਚੰਦਨ ਦਾ ਲੇਪ ਪਏ ਕਰੀਏ
چنّدن لیپ ہوت دیہ کءُ سُکھُ گردھبھ بھسم سنّگیِتِ
سکھ گردبھ بھسم۔ سنگیت ۔ مگر ۔ گدھا رکاھ سے آرام محسوس کرتا ہے ۔
جیسے گدھا راکھ بدن پر لا کر یا لیٹ کر سکھ محسوس کرتا ہے خواہ اسکے جسم پر لندن کا لیپ کیا جائے
ਅੰਮ੍ਰਿਤ ਸੰਗਿ ਨਾਹਿ ਰੁਚ ਆਵਤ ਬਿਖੈ ਠਗਉਰੀ ਪ੍ਰੀਤਿ ॥੨॥
amrit sang naahi ruch aavat bikhai thag-uree pareet. ||2||
Similarly, You are not fond of the ambrosial nectar of Naam; instead, you love the intoxicating potion of worldly riches. ||2|| ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਤੇਰਾ ਪਿਆਰ ਨਹੀਂ ਬਣਦਾ। ਤੂੰ ਵਿਸ਼ਿਆਂ ਦੀ ਠਗਬੂਟੀ ਨਾਲ ਪਿਆਰ ਕਰਦਾ ਹੈਂ ॥੨॥
انّم٘رِت سنّگِناہِرُ چ آۄتبِکھےَٹھگئُریِ پ٘ریِتِ
رچ۔ رچی ۔ دتی محبت۔ دکھے ٹھگوری پریت زہریلی بوٹی سے محبت
اب حیات سے محبت نہیں جس سے روحانی واخلاقی بنتی ہے ۔۔ برائیوں اور بد کاریوں سے محبت ہے ۔ جس سے زندگی زیر آلودہ ہوجاتی ہے
ਉਤਮ ਸੰਤ ਭਲੇ ਸੰਜੋਗੀ ਇਸੁ ਜੁਗ ਮਹਿ ਪਵਿਤ ਪੁਨੀਤ ॥
utam sant bhalay sanjogee is jug meh pavit puneet.
It is only by good fortune that one meets with the exalted saints (Guru) who remain pure and immaculate (from the vices) while living in this world. ਉੱਚੇ ਜੀਵਨ ਵਾਲੇ ਸੰਤ ਜੇਹੜੇ ਇਸ ਸੰਸਾਰ ਦੇ ਵਿਕਾਰਾਂ ਵਿਚ ਭੀ ਪਵਿਤ੍ਰ ਹੀ ਰਹਿੰਦੇ ਹਨ, ਭਲੇ ਸੰਜੋਗਾਂ ਨਾਲ ਹੀ ਮਿਲਦੇ ਹਨ।
اُتم سنّت بھلے سنّجوگیِ اِسُ جُگ مہِ پۄِت پُنیِت
اتم سنت۔ بلند عظمت خدا رسیدہ روحانی رہنما۔ بھلے سنجوگی ۔ خوش قسمتی سے ۔ پوت نیت ۔نہایت پاک۔
نیک سیرت خدا ریسدہ بلند اخلاق روحانی رہنما ہی اس عالم میں پاک و پائس رہتے ہیں جن کا ملاپ خوش قسمتی سے ہی ہو سکتا ہے ۔
ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ ॥੩॥
jaat akaarath janam padaarath kaach baadrai jeet. ||3||
The priceless human life is passing away uselessly; it is being lost in exchange for brittle glass (false worldly wealth). ||3|| ਕੀਮਤੀ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ, ਕੱਚ ਦੇ ਵੱਟੇ ਵਿਚ ਜਿੱਤਿਆ ਜਾ ਰਿਹਾ ਹੈ ॥੩॥
جات اکارتھ جنمُ پدارتھ کاچ بادرےَ جیِت
جات اکارتھ ۔ بے فائدہ جاتا ہے ۔ جنم پدارتھ ۔ زندگی کی نعمت۔ کاچ یادرے جیت۔ جھوٹ اور کفر کے بدلے جیتا جا راہ ہے (3)
اے انسان یہ زندگی کا قیمتی تحفے کی نعمت بیکار جا رہی ہے اور یہ کاج کے عوض جیتا جا رہا ہے
ਜਨਮ ਜਨਮ ਕੇ ਕਿਲਵਿਖ ਦੁਖ ਭਾਗੇ ਗੁਰਿ ਗਿਆਨ ਅੰਜਨੁ ਨੇਤ੍ਰ ਦੀਤ ॥
janam janam kay kilvikh dukh bhaagay gur gi-aan anjan naytar deet.
One to whose eyes the Guru applied the ointment of spiritual wisdom, all his sins committed in many births were washed off. ਜਿਸ ਮਨੁੱਖ ਦੀਆਂ ਅੱਖਾਂ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਵਾਲਾ ਸੁਰਮਾ ਪਾ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਏ।
جنم جنم کے کِل ۄِکھ دُکھ بھاگےگُرِگِیانانّجنُ نیت٘ردیِت
کل وکھ ۔ گناہگاریاں۔ گرگیان انجن۔ علم مرشد کا سرمیہ۔ نیتر۔ آنکھوں۔
پاکدامنوںکی صحبت و قربت میں ان عذابوں سے بچ گیا اور واحد خدا سے محبت بنالی
ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ ॥੪॥੯॥
saaDhsang in dukh tay niksi-o naanak ayk pareet. ||4||9||
O’ Nanak, joining the holy congregation, he fell in love with God and escaped from these sorrows. ||4||9|| ਹੇ ਨਾਨਕ! ਸਾਧ ਸੰਗਤਿ ਵਿਚ ਟਿਕ ਕੇ ਉਹ ਇਹਨਾਂ ਦੁੱਖਾਂ-ਪਾਪਾਂ ਤੋਂ ਬਚ ਨਿਕਲਿਆ, ਉਸ ਨੇ ਇਕ ਪ੍ਰਭੂ ਨਾਲ ਪਿਆਰ ਪਾ ਲਿਆ ॥੪॥੯॥
سادھسنّگِ اِن دُکھ تے نِکسِئو نانک ایک پریِت
سادھ سنگ۔ صحبت یا ساھت پاکدامن ۔ نکسو۔ نجات۔ چٹکارہ ۔ آزادی ایک پری ۔ وحدت سے محبت۔
اے نانک ، مقدس جماعت میں شامل ہوکر ، وہ خدا سے محبت کر گیا اور ان غموں سے بچ گیا
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥
paanee pakhaa peesa-o sant aagai gun govind jas gaa-ee.
O’ God, I wish to carry out the humble service of Your saints like fetching water, fanning and grinding grains; I may keep singing Your virtues and Your praises. ਹੇ ਪ੍ਰਭੂ! ਮੇਹਰ ਕਰ, ਮੈਂ ਤੇਰੇ ਸੰਤਾਂ ਵਾਸਤੇ ਪਾਣੀ ਢੋਂਦਾ ਰਹਾਂ, ਉਹਨਾਂ ਨੂੰ ਪੱਖਾ ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ ਪੀਂਹਦਾ ਰਹਾਂ, ਤੇ, ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ।
پانیِ پکھا پیِسءُ سنّت آگےَ گُنھ گوۄِنّدجسُگائیِ
پانی پکھا پیسو سنت اغے ۔ خد رسیدہ روحانی رہنما کی کدمت میں پانی لانے ۔پنکھا جھولنے اور اپینے کی خدمت کرؤں۔
پانی لاؤں پنکھا کھنچوں اور آٹا پیسوں پاکدامن خدا رسیدہ رہنما اخلاقی و روحانی کے آگے اور اے خدا تیری حمدوثناہ وصف و صلاح کرتا رہوں۔
ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥
saas saas man naam samHaarai ih bisraam niDh paa-ee. ||1||
I wish, that with every breath my mind may remember Naam and I may realize You, the treasure of celestial peace. ||1|| ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥
ساسِ ساسِ منُ نامُ سم٘ہ٘ہارےَاِہُبِس٘رامنِدھِپائیِ
نام سمارے ۔ الہٰی نام سچ وحقیقت یا د کر وں۔ بسرام۔ سکھ ۔ آرام (1)
اور سانس تیری یاد ہے کا رہے اور تیرا نام سچ وحقیقت حاصل کرلوں جو روحانی و زہنی سکون کا خزانہ ہے ۔
ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥
tumH karahu da-i-aa mayray saa-ee.
O’ my Master-God, show mercy on me, ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ।
تُم٘ہ٘ہ کرہُدئِیامیرےسائیِ
اے میرے آقا کرم و عنایت فرما
ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥
aisee mat deejai mayray thaakur sadaa sadaa tuDh Dhi-aa-ee. ||1|| rahaa-o.
and bless me with such intellect that I may keep remembering You forever with loving devotion. ||1||Pause|| ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥
ایَسیِ متِ دیِجےَ میرے ٹھاکُر سدا سدا تُدھُ دھِیائیِ ॥੧॥ رہاءُ ॥
مہربانی کرمجھے ایسی عقل بدیہہ میرے مولا کہ میرا دھیان ہمیشہ تجھ میں رہے (1) رہاؤ۔
ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥
tumHree kirpaa tay moh maan chhootai binas jaa-ay bharmaa-ee.
O’ God, I wish that by Your grace I may be relieved of the love for worldly attachments and egotism and my doubt may be destroyed. ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ,
تُم٘ہ٘ہریِک٘رِپاتےموہُمانُچھوُٹےَ بِنسِ جاءِ بھرمائیِ
بھرمائی ۔ وہم وگمان ۔ جہات
اے خدا تیری کرم وعنایت سے دنیاوی دولت کی محبت غرور و تکبر اور وہم گمان مٹ جائے ۔
ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥
anad roop ravi-o sabh maDhay jat kat paykha-o jaa-ee. ||2||
Wherever I may go and see, I may behold You, the embodiment of bliss, pervading in all. ||2|| ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ॥੨॥
اند روُپُ رۄِئوسبھمدھےجت کتپ یکھءُجائیِ
میں جہاں کہیں نظر ڈوراوں سب میں تیرا ہی نور اور شکل و صورت دکھائی دے
ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥
tumH da-i-aal kirpaal kirpaa niDh patit paavan gosaa-ee.
O’ the Master of the universe, You are kind and compassionate, You are the treasure of mercy and the purifier of sinners. ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ।
تُم٘ہ٘ہدئِیالکِرپال ک٘رِپا نِدھِ پتِت پاۄنگوسائیِ
کرپاندھ ۔ رحمان الرحیم ۔ مہربانی کا خزانہ ۔ پتت۔ جھپکنے کے عرصے کے لئے
اے خدا تو رحمان الرحیم ہے مہربانیوں کا خزانہ ہے ۔ ناپاک کو پاک و پائس بنانے والا ہے
ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥
kot sookh aanand raaj paa-ay mukh tay nimakh bulaa-ee. ||3||
Even when I lovingly utter Your Name for a moment, I feel as if I have enjoyed millions of princely comforts and celestial peace. ||3|| ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ ॥੩॥
کوٹِ سوُکھ آننّد راج پاۓمُکھتےنِمکھبُلائیِ
جب بھی آنکھ جھپکنے کے وقفے کے لئے زبان سے تجھے یاد کرتا ہوں تو ایسا معلوم ہوتا ہے کہ میں نے حکمرانی و حکومت کے کروڑوں لذتیں حاسل کر لی ہیں
ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥
jaap taap bhagat saa pooree jo parabh kai man bhaa-ee.
That alone is the perfect meditation, penance and devotional worship, which is pleasing to God. ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਨੂੰ ਪਸੰਦ ਆਉਂਦੀ ਹੈ।
جاپ تاپ بھگتِ سا پوُریِ جو پ٘ربھکےَمنِبھائیِ
جاپ تاپ۔ ریاضت وعبادت تپسیا۔ بھگت پیار۔ پریم۔ ساپوری ۔ وہ مکمل۔ بھائی۔ اچھی لگی ۔
الہٰی ریاضت و عبات و تپسیا وہی مکمل ہے اگر رضائے الہٰی اور چاہت میں ہے ۔
ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥
naam japat tarisnaa sabh bujhee hai naanak taripat aghaa-ee. ||4||10||
O’ Nanak, the yearning for the worldly desires is quenched by meditating on God’s Name, and one feels fully satisfied and satiated. ||4||10|| ਹੇ ਨਾਨਕ! ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥੧੦॥
نامُ جپت ت٘رِسناسبھ بُجھیِہ ےَنانک ت٘رِپتِاگھائیِ
ترشنا۔ خواہشات کی تکمیل کی بھوک یا پیاس ۔ ترپت اگھائی ۔ مکمل تسلی ہوئی ۔
الہٰی نام سچ وحقیقت کی ریاض و یاد سے تمام خواہشات مٹ جاتی ہیں اور انسان مکمل طور پر ہر طرح سے سیر ہوجاتا ہے مراد صابر ہوجاتا ہے ۔
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ ॥
jin keenay vas apunai tarai gun bhavan chatur sansaaraa.
That Maya, which controls the the people living in all the four corners of the world and abiding by the three impulses (vice, virtue, and power). ਜਿਸ (ਮਾਇਆ) ਨੇ ਸਾਰੇ ਤ੍ਰੈ-ਗੁਣੀ ਸੰਸਾਰ ਨੂੰ ਸਾਰੇ ਚਾਰ-ਕੂਟ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈI
جِنِ کیِنے ۄسِاپُنےَت٘رےَگُنھ بھۄنھ چتُرسنّسارا
جن۔ جسنے ۔ دس۔ زیر ۔ تابعہ۔ تریگن۔تین اوصاف۔ حکمرانی تاترقی ۔ ستو۔ طاقت۔ قوت۔ تمو ۔ لالچ۔ بھون چتر سنسار۔ چاوں طرفوں والا علام
۔ جس دنیاوی دولت نے چاروں طرفوں والا علام جو تینوں اوصاف پر انحصار رکھتا ہے اسے اپنے زیر اور تابع کر رکھا ہے ۔
ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੁ ਜੰਤੁ ਵਿਚਾਰਾ ॥੧॥
jag isnaan taap thaan khanday ki-aa ih jant vichaaraa. ||1||
And has even control over the places of worships, ablution and penance; what is this lowly human being before such a ruthless enemy, the Maya? ||1|| ਅਤੇ ਯੱਗ ਇਸ਼ਨਾਨ ਤਪ ਕਰਨ ਵਾਲੇ, ਸਾਰੇ ਥਾਂ ਜਿੱਤ ਲਏ ਹਨ, ਉਸ ਮਾਇਆ ਅੱਗੇ ਇਹ ਵਿਚਾਰਾ ਜੀਵ ਕੀ ਚੀਜ਼ ਹੈ? ॥੧॥
جگ اِسنان تاپ تھان کھنّڈے کِیا اِہُ جنّتُ ۄِچارا
جگ اسنان۔ تیرتھ ۔ زیارت گاہیں۔ تاپ تھان۔ پیسیا والی جگہیں۔ گھنڈے ۔ فتح کر لئے ۔ جنت۔ جاندار انسان ۔ وچار۔ نحیف ۔ کمزور (1)
جس نے زیارت گاہیں بگئہ کی شگلیں اور تپسیا گاہیں فتح کر رکھتی ہے ۔ اس غریب انسان کی اسکا مقابلہ کرنے کی کیا جرات اور طاقت کہاں ہے
ਪ੍ਰਭ ਕੀ ਓਟ ਗਹੀ ਤਉ ਛੂਟੋ ॥
parabh kee ot gahee ta-o chhooto.
When one sought God’s refuge, only then he was freed from the grip of Maya. ਜਦੋਂ ਮਨੁੱਖ ਨੇ ਪਰਮਾਤਮਾ ਦਾ ਪੱਲਾ ਫੜਿਆ, ਤਦੋਂ ਉਹ (ਮਾਇਆ ਦੇ ਪੰਜੇ ਵਿਚੋਂ) ਬਚ ਗਿਆ।
پ٘ربھکیِ اوٹ گہیِتءُچھوُٹو
اوٹ۔ آسرا۔ سادھ پر ساد۔ پداکمن کی رحمت س
انسان کو ذہنی نجات تب حاصل ہوتی ہے ۔ جب پانی تمام توقعات خدا کے سہارے چھوڑ دیتا ہے ۔ اسکا آسرا لیتا ہے
ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ ॥੧॥ ਰਹਾਉ ॥
saaDh parsaad har har har gaa-ay bikhai bi-aaDh tab hooto. ||1|| rahaa-o.
By the grace of the saint-Guru, when he sang God’s praises then his sins and afflictions came to an end. ||1||Pause|| ਗੁਰੂ ਦੀ ਕਿਰਪਾ ਨਾਲ ਜਦੋਂ ਮਨੁੱਖ ਨੇ ਪ੍ਰਭੂ ਦਾ ਜੱਸ ਗਾਇਨ ਕੀਤਾ ਤਦੋਂ ਉਸ ਦੇ ਪਾਪ ਤੇ ਰੋਗ ਦੂਰ ਹੋ ਗਏ ॥੧॥ ਰਹਾਉ ॥
سادھ پ٘رسادِہرِہرِہرِگاۓبِک ھےَبِیادھِ تب ہوُٹو ॥੧॥ رہاءُ ॥
وکھے بیادھ ۔ زہریلی بدکاریؤں کی بیماری تب ہوٹو۔ تب ختم ہوتے ہیں
۔پاکدامن خدا رسیدہ کی رحمت سے الہٰی حمدوثناہ صفت صلاح کرتا ہے تو بدکاریوں گناہگاریوں کی بیماری سے نجات پاتاہے ۔ رہاؤ
ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ ॥
nah sunee-ai nah mukh tay bakee-ai nah mohai uh deethee.
When Maya misguides our mind, we do not hear about it, nor does it say anything , nor is it seen when it is captivating us. ਉਹ ਮਾਇਆ ਜਦੋਂ ਮਨੁੱਖ ਨੂੰ ਆ ਕੇ ਭਰਮਾਂਦੀ ਹੈ, ਤਦੋਂ ਨਾਹ ਉਸ ਦੀ ਆਵਾਜ਼ ਸੁਣੀਦੀ ਹੈ, ਨਾਹ ਉਹ ਮੂੰਹੋਂ ਬੋਲਦੀ ਹੈ, ਨਾਹ ਉਹ ਅੱਖੀਂ ਦਿੱਸਦੀ ਹੈ।
نہ سُنھیِئےَ نہ مُکھ تے بکیِئےَ نہ موہےَ اُہ ڈیِٹھیِ
بلبے ۔ بولے ۔
اے انسان یہ دنیاوی دؤلت جب انسان کو گمراہ کرتی ہے تونہ زباں سے کچھ کہتی ہے نہ اسکی کوئی آواز سنائی دیتی ہے نہ انکھوں سے دکھائی دیتی ہے
ਐਸੀ ਠਗਉਰੀ ਪਾਇ ਭੁਲਾਵੈ ਮਨਿ ਸਭ ਕੈ ਲਾਗੈ ਮੀਠੀ ॥੨॥ aisee thag-uree paa-ay bhulaavai man sabh kai laagai meethee. ||2|
By its intoxicating potion it makes people go astray; and it appears pleasing to the minds of all. ||2|| ਕੋਈ ਅਜੇਹੀ ਨਸ਼ੀਲੀ ਚੀਜ਼ ਖਵਾ ਕੇ ਜੀਵਾਂ ਨੂੰ ਕੁਰਾਹੇ ਪਾ ਦੇਂਦੀ ਹੈ ਕਿ ਸਭਨਾਂ ਦੇ ਮਨ ਵਿਚ ਉਹ ਪਿਆਰੀ ਪਈ ਲੱਗਦੀ ਹੈ ॥੨॥
ایَسیِ ٹھگئُریِ پاءِ بھُلاۄےَمنِسبھکےَلاگےَمیِٹھی
ٹھگوری ۔ نشہ اور ٹھگنے یاد ہوکا دینے والی۔ بھلادے ۔ بھول ۔ گمراہی
مگر ایسی نشہ اور ہے کہ سب کے دل کو لبھاتی اور اچھی محسوس ہوتی ہے
ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂਆ ॥
maa-ay baap poot hit bharaataa un ghar ghar mayli-o doo-aa.
It has implanted the sense of duality in the hearts of every mother, father, children, friends and siblings. ਮਾਂ, ਪਿਉ, ਪੁੱਤਰ, ਮਿੱਤਰ, ਭਰਾ-ਉਸ ਮਾਇਆ ਨੇ ਹਰੇਕ ਦੇ ਹਿਰਦੇ ਵਿਚ ਵਿਤਕਰਾ ਪਾ ਰੱਖਿਆ ਹੈ।
ماءِ باپ پوُت ہِت بھ٘راتااُنِگھرِگھرِمیلِئودوُیا
دوآ۔ دوئش ۔ دوسرا پن ۔ جدائی ۔ سگل ۔ سارے
ماں باپ بیٹے بھائی ان سب کے دل میں تفرقات اور دوئی دوئش پیدا کر دیتی ہے اور اپنت اور خویشتا نہیں رہنے دیتی ہے ۔
ਕਿਸ ਹੀ ਵਾਧਿ ਘਾਟਿ ਕਿਸ ਹੀ ਪਹਿ ਸਗਲੇ ਲਰਿ ਲਰਿ ਮੂਆ ॥੩॥
kis hee vaaDh ghaat kis hee peh saglay lar lar moo-aa. ||3||
Some have more, and some have less; they fight and fight, to the death. ||3|| ਕਿਸੇ ਪਾਸ (ਮਾਇਆ) ਬਹੁਤੀ ਹੈ, ਕਿਸੇ ਪਾਸ ਥੋੜੀ ਹੈ (ਬੱਸ, ਇਸੇ ਗੱਲੇ) ਸਾਰੇ (ਆਪੋ ਵਿਚ) ਲੜ ਲੜ ਕੇ ਪਏ ਖਪਦੇ ਹਨ ॥੩॥
کِس ہیِ ۄادھِ گھاٹِ کِس ہیِ پہِ سگلے لرِ لرِ موُیا
کسی کے پاس کم کسی کے بیش سارے آپس میں لڑتے جھگڑے اور برباد ہوتے ہیں (3)
ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਇਹੁ ਚਲਤੁ ਦਿਖਾਇਆ ॥
ha-o balihaaree satgur apunay jin ih chalat dikhaa-i-aa.
I am dedicated to my true Guru who has shown me this play of Maya. ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ (ਮਾਇਆ ਦਾ) ਇਹ ਤਮਾਸ਼ਾ (ਅੱਖੀਂ) ਵਿਖਾ ਦਿੱਤਾ ਹੈ।
ہءُ بلِہاریِ ستِگُر اپُنے جِنِ اِہُ چلتُ دِکھائِیا
چلت ۔ کھیل۔ تماشا۔
قربان ہوں اس سچے مرشد پر جس نے یہ دنیاوی کھیل اور تماشا دکھا دیا۔
ਗੂਝੀ ਭਾਹਿ ਜਲੈ ਸੰਸਾਰਾ ਭਗਤ ਨ ਬਿਆਪੈ ਮਾਇਆ ॥੪॥
goojhee bhaahi jalai sansaaraa bhagat na bi-aapai maa-i-aa. ||4||
The entire world is being consumed by this invisible fire (Maya); but Maya can’t prevail on God’s devotees. || ਮਾਇਆ ਦੀ ਇਸ ਲੁਕੀ ਹੋਈ ਅੱਗ ਨਾਲ ਸਾਰਾ ਜਗਤ ਸੜ ਰਿਹਾ ਹੈ। ਪ੍ਰਭੂ ਦੇ ਭਗਤ ਉੱਤੇ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ ॥੪॥
گوُجھیِ بھاہِ جلےَ سنّسارا بھگت ن بِیاپےَ مائِیا
گوجہی بھائے ۔۔ پوشیدہ آگ۔ بھگت۔ الہٰی عاشق۔ رب پریمی۔ ویاپے ۔ اثر انداز (4)
کہ سارا عالم اس پوشیدہ آگ میں جل رہا ہے ۔ مگرا لہٰی عاشق ربی پریمی پر اسکا اثر نہیں ہوتا (4
ਸੰਤ ਪ੍ਰਸਾਦਿ ਮਹਾ ਸੁਖੁ ਪਾਇਆ ਸਗਲੇ ਬੰਧਨ ਕਾਟੇ ॥
sant parsaad mahaa sukh paa-i-aa saglay banDhan kaatay.
One whose bonds of Maya are snapped by the Guru’s grace, he enjoys the supreme bliss. ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਬੜਾ ਆਤਮਕ ਆਨੰਦ ਮਾਣਦਾ ਹੈ; ਉਸ ਦੇ (ਮਾਇਆ ਵਾਲੇ) ਸਾਰੇ ਬੰਧਨ ਕੱਟੇ ਜਾਂਦੇ ਹਨ,
سنّت پ٘رسادِمہاسُکھُپائِیاسگلےبنّدھنکاٹے
روحاننی رہنما پاکدامن خدا رسیدہ کی رحمت و عنایت مراد (سنت ) ساری ذہنی و روحانی غلامی ختم ہوئی ۔
ਹਰਿ ਹਰਿ ਨਾਮੁ ਨਾਨਕ ਧਨੁ ਪਾਇਆ ਅਪੁਨੈ ਘਰਿ ਲੈ ਆਇਆ ਖਾਟੇ ॥੫॥੧੧॥
har har naam naanak Dhan paa-i-aa apunai ghar lai aa-i-aa khaatay. ||5||11||
O’ Nanak, he has attained the wealth of God’s Name and has enshrined it in his heart. ||5||11|| ਹੇ ਨਾਨਕ! ਜਿਸ ਨੇ ਪ੍ਰਭੂ ਦਾ ਨਾਮ-ਧਨ ਲੱਭ ਲਿਆ ਹੈ, ਤੇ ਇਹ ਧਨ ਖੱਟ-ਕਮਾ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ, ॥੫॥੧੧॥
ہرِ ہرِ نامُ نانک دھنُ پائِیا اپُنےَ گھرِ لےَ آئِیا کھاٹے
کھاٹے ۔ کماکے ۔ بطور ۔ منافع۔
الہٰی نام سچ وحقیقت کی دولت کا سرامیہ بطور منافع دلمیں بسائیا ۔ اے نانک۔
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥
tum daatay thaakur partipaalak naa-ik khasam hamaaray.
O’ God, You are our benefactor, protector, guide and Master. ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ , ਤੂੰ ਸਾਡਾ ਮਾਲਕ ਹੈਂ।
تُم داتے ٹھاکُر پ٘رتِپالک نائِک کھس مہمارے
اے خدا تو سخاوت کرنے والا سخی ہے اور پروش کرنے والا رہنما ہے ۔