ਧਨਾਸਰੀ ਛੰਤ ਮਹਲਾ ੪ ਘਰੁ ੧
Dhanaasree chhant mehlaa 4 ghar 1
Raag Dhanaasaree, Chhant, Fourth Guru, First House:
دھان سری چھنت محلا 4 گھر 1
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا
ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥
har jee-o kirpaa karay taa naam Dhi-aa-ee-ai jee-o. If the reverend God shows mercy, only then one can meditate on Naam. ਜੇ ਪਰਮਾਤਮਾ ਆਪ ਕਿਰਪਾ ਕਰੇ, ਤਾਂ ਹੀ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ।
ہرِ جیِءُ ک٘رِپاکرےتانامُدھِیائیِئےَجیِءُ॥
دھیایئے ۔ دھیان دینا۔ توجو کرنا
اگرخدا رحمت کرے تو الہٰی نام سچ حق وحقیقت میں توجہ کریں۔
ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥
satgur milai subhaa-ay sahj gun gaa-ee-ai jee-o.
If one meets the true Guru, only then one can lovingly sing God’s praises in a state of poise. ਜੇ ਗੁਰੂ ਮਿਲ ਪਏ, ਤਾਂ (ਪ੍ਰਭੂ ਦੇ) ਪ੍ਰੇਮ ਵਿਚ (ਲੀਨ ਹੋ ਕੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪ੍ਰਭੂ ਦੇ ਗੁਣਾਂ ਨੂੰ ਗਾ ਸਕੀਦਾ ਹੈ।
ستِگُرُ مِلےَ سُبھاءِ سہجِ گُنھ گائیِئےَ جیِءُ ॥
۔ سہج ۔ سکنو سے ۔ سبھائے ۔ پریم سے ۔ گن گاییئے ۔ صفت صلاح॥
سچا مرشد پیار و پریم سےملے تو پر سکون حمدوثناہ کریں
ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ॥
gun gaa-ay vigsai sadaa an-din jaa aap saachay bhaav-ay.
When it so pleases the eternal God, only then one always remains delighted by singing His praises. ਜਦੋਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪ ਭਾਵੈ, ਤਾਂ ਪਰਮਾਤਮਾ ਦੇ ਗੁਣ ਗਾ ਕੇ ਮਨੁੱਖ ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ l
گُنھ گاءِ ۄِگسےَسدااندِنُجاآپِساچےبھاۄۓ॥
۔ وگسے ۔ خوشی محسوس ہو۔ بھاوئے ۔ چاہے ۔
۔ حمدوثناہ سے خوشی حاصل ہوتی ہے ۔ ہمیشہ اگر ہو رضائے خدا (
ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥ ahaNkaar ha-umai tajai maa-i-aa sahj naam samaav-ay. He forsakes arrogance, egotism and love for worldly riches, and intuitively merges in Naam. ਉਹ ਅਹੰਕਾਰ, ਹਉਮੈ, ਮਾਇਆ ਦਾ ਮੋਹ ਤਿਆਗ ਦੇਂਦਾ ਹੈ, ਅਤੇ,ਸੁਖੈਨ ਹੀ ਨਾਮ ਵਿਚ ਲੀਨ ਹੋ ਜਾਂਦਾ ਹੈ।
اہنّکارُ ہئُمےَ تجےَ مائِیا سہجِ نامِ سماۄۓ॥
اہنکا۔ غرور۔ تکبر ۔ ہونمے ۔ خودی (1)
۔ غرور تکبر خودی اور دنیاوی دولت کی محبت ترک کرکے روحانی وزہنی سکون حاصل ہوتا ہے ۔ اور سچ حق حقیقت میں محوئیت و مجذوبیت ہوجاتی ہے
ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥
aap kartaa karay so-ee aap day-ay ta paa-ee-ai.
Only that happens what the Creator does; when He Himself blesses us with this gift of Naam, only then we receive it. (ਨਾਮ ਸਿਮਰਨ ਦੀ ਦਾਤਿ) ਉਹ ਪਰਮਾਤਮਾ ਆਪ ਹੀ ਕਰਦਾ ਹੈ, ਜਦੋਂ ਉਹ (ਇਹ ਦਾਤਿ) ਦੇਂਦਾ ਹੈ ਤਦੋਂ ਮਿਲਦੀ ਹੈ।
آپِ کرتا کرے سوئیِ آپِ دےءِ ت پائیِئےَ ॥
۔ خدا خود کرتا ہے ۔ جو دیا ہے وہی ملتا ہے
ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥ har jee-o kirpaa karay taa naam Dhi-aa-ee-ai jee-o. ||1|| When the reverend God shows mercy, only then one can meditate on Naam. |1| ਜਦ ਮਾਣਨੀਯ ਵਾਹਿਗੁਰੂ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੧॥
ہرِ جیِءُ ک٘رِپاکرےتا نامُ دھِیائیِئےَ جیِءُ ॥੧॥
الہٰی رحمت سے ہی الہٰی نام میں توجہ اور دھیان لگائیا جا سکتا ہے
ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥
andar saachaa nayhu pooray satigurai jee-o.
The perfect true Guru has enshrined an eternal love for God within me. ਹੇ ਭਾਈ! ਪੂਰੇ ਗੁਰੂ ਦੀ ਰਾਹੀਂ (ਮੇਰੇ) ਮਨ ਵਿਚ (ਪਰਮਾਤਮਾ ਨਾਲ) ਸਦਾ-ਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ।
انّدرِ ساچا نیہُ پوُرے ستِگُرےَ جیِءُ ॥
نیہو ۔ پیار۔ ستگرے ۔سچے مرشد
اے سچے مرشد دل میں سچا پیار سچی محبت ہوگئی ہے
ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥
ha-o tis sayvee din raat mai kaday na veesrai jee-o.
I remember that God day and night and I never forget Him. ਮੈਂ ਉਸ ਪ੍ਰਭੂ ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਮੈਨੂੰ ਉਹ ਕਦੇ ਭੀ ਨਹੀਂ ਭੁੱਲਦਾ।
ہءُ تِسُ سیۄیِدِنُراتِمےَکدےنۄیِسرےَجیِءُ॥
۔ سیوی ۔ خدمت
۔ میں روز و شب خدمت کرتا ہوں ۔ مجھے وہ کبھی نہیں بھولتا
ਕਦੇ ਨ ਵਿਸਾਰੀ ਅਨਦਿਨੁ ਸਮ੍ਹ੍ਹਾਰੀ ਜਾ ਨਾਮੁ ਲਈ ਤਾ ਜੀਵਾ ॥
kaday na visaaree an-din samHaaree jaa naam la-ee taa jeevaa. Yes, I never forget Him, I always remember Him; I spiritually rejuvenate only when I meditate on Naam. ਮੈਂ ਉਸ ਨੂੰ ਕਦੇ ਭੁਲਾਂਦਾ ਨਹੀਂ, ਮੈਂ ਹਰ ਵੇਲੇ ਉਸ ਪ੍ਰਭੂ ਨੂੰ ਯਾਦ ਕਰਦਾ ਹਾਂ; ਜਦੋਂ ਮੈਂ ਨਾਮ ਜਪਦਾ ਹਾਂ, ਤਦੋਂ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।
کدے ن ۄِساریِ اندِنُ سم٘ہ٘ہاریِجانامُلئیِتاجیِۄا॥
۔ وساری ۔بھلانا۔ سماری ۔ سنبھال
۔ میں کبھی بھلاتا نہیں اور اسکے نام سے روحانی زندگی میسر ہوتی ہے
ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥
sarvanee sunee ta ih man tariptai gurmukh amrit peevaa.
When I listen God’s praises with my ears, this mind of mine becomes satiated; I partake the ambrosial nectar of Naam through the Guru’s teachings. ਜਦੋਂ ਮੈਂ ਆਪਣੇ ਕੰਨਾਂ ਨਾਲ (ਹਰਿ-ਨਾਮ) ਸੁਣਦਾ ਹਾਂ ਤਦੋਂ (ਮੇਰਾ) ਇਹ ਮਨ ਰੱਜ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹਾਂ l
س٘رۄنھیِسُنھیِتاِہُمنُ ت٘رِپتےَگُرمُکھِانّم٘رِتُپیِۄا
۔سروی ۔ کانوں ۔ ترپنے ۔ تسلی ۔ گورمکھ ۔ مرید مرشد ۔ انمرت ۔ آب حیات
۔ کانوں سے سنتا ہوں تو دل کو تسکین حاصل ہوتی ہے ۔ مرشد کی وساطت سے آبحیات جس سے روحانی واخالقی زندگی بنتی اور متی ہے نوش کرتاہوں
ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥
nadar karay taa satgur maylay an-din bibayk buDh bichrai.
When God shows His grace, He unites one with the true Guru and only then one’s discerning intellect always prevails. ਜਦੋਂ ਪ੍ਰਭੂ ਮਨੁੱਖ ਉਤੇ ਮੇਹਰ ਦੀ) ਨਿਗਾਹ ਕਰਦਾ ਹੈ, ਤਦੋਂ (ਉਸ ਨੂੰ) ਗੁਰੂ ਮਿਲਾਂਦਾ ਹੈ (ਤਦੋਂ ਹਰ ਵੇਲੇ ਉਸ ਮਨੁੱਖ ਦੇ ਅੰਦਰ) ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰਦੀ ਹੈ।
ندرِ کرے تا ستِگُرُ میلے اندِنُ بِبیک بُدھِ بِچرےَ ॥
۔ ندر ۔نگاہ۔ شفقت۔ مہربانی۔ ببیک بدھ۔ نتیجہ خیز عقل ۔ نیک و بد کی تمیز کرنے والی سمجھ ۔ بچرے ۔ کام آتی ہے (2)
۔ اگر الہٰی نظر عنایت و شفقت حاصل ہو تو ملاپ مرشد سے نتیجہ خیز نیک و بد میں اچھا ئی برائی مین تمیز کرنے والا سوچ سمجھ و عقل کام کرتی ہے
ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥
andar saachaa nayhu pooray satigurai. ||2||
The perfect true Guru has enshrined an eternal love for God within me. ||2|| ਹੇ ਭਾਈ! ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ (ਪ੍ਰਭੂ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ ॥੨॥
انّدرِ ساچا نیہُ پوُرے ستِگُرےَ ॥੨॥
۔ کامل مرشد کی رحمت سے خدا سے صدیوی عشق و صحبت ہوگئی ہے
ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥
satsangat milai vadbhaag taa har ras aav-ay jee-o.
O’ my friend, when by great good fortune one is blessed with holy congregation, only then he starts to savor the nectar of God’s Name. ਹੇ ਭਾਈ, ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ, ਤਾਂ ਉਸ ਨੂੰ ਪ੍ਰਭੂ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ,
ستسنّگتِ مِلےَ ۄڈبھاگِتاہرِرسُآۄۓجیِءُ॥
ست سنگت۔ راست پرست۔ اجتماع ۔ صحبت وقربت پاکدامناں۔ وڈبھاگ۔ بلند قسمت۔ ہر رس۔ الہٰی لطف
بلند قسمت سے صحبت و قربت (سے) راست بازوں و پاکدامنوں کی نصبی ہو جائے تو الہٰی لطف نصیب ہوتاہے
ਅਨਦਿਨੁ ਰਹੈ ਲਿਵ ਲਾਇ ਤ ਸਹਜਿ ਸਮਾਵਏ ਜੀਉ ॥
an-din rahai liv laa-ay ta sahj samaav-ay jee-o.
He always remains lovingly focused on God and merges in celestial poise. ਉਹ ਹਰ ਵੇਲੇ ਪ੍ਰਭੂ ਦੀ ਯਾਦ ਵਿਚ) ਸੁਰਤਿ ਜੋੜੀ ਰੱਖਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।
اندِنُ رہےَ لِۄلاءِتسہجِ سماۄۓجیِءُ॥
۔لو۔ محبت۔ سہج سماوئے ۔ ذہنی سکون۔ ملے
۔ ہر وز محبت بنی رہتی ہے ۔ اور روحانی وزہنی سکون رہتا ہے روحانی سکون سے انسان کو الہٰی محبت ملتی ہے
ਸਹਜਿ ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ ॥
sahj samaavai taa har man bhaavai sadaa ateet bairaagee.
When one merges in celestial poise, he becomes pleasing to God’s mind, and forever becomes detached from Maya, the worldly riches and power. ਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦਾ ਹੈ, ਤਦੋਂ ਉਹ ਪ੍ਰਭੂ ਦੇ ਮਨ ਨੂੰ ਪਿਆਰਾ ਲੱਗਦਾ ਹੈ,ਅਤੇ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ।
سہجِ سماۄےَتاہرِمنِ بھاۄےَسدااتیِتُ بیَراگیِ॥
۔ تیت ۔ طارق۔ بیراگی ۔ طارق۔
انسان خدا کا دلی پیارا ہو جاتا ہے ۔ اس سے انسان تارک اور تیاگی ہوجاتا ہے
ਹਲਤਿ ਪਲਤਿ ਸੋਭਾ ਜਗ ਅੰਤਰਿ ਰਾਮ ਨਾਮਿ ਲਿਵ ਲਾਗੀ ॥
halat palat sobhaa jag antar raam naam liv laagee.
He remains focused on God’s Name and receives honor both here and hereafter. ਇਸ ਲੋਕ ਵਿਚ, ਪਰਲੋਕ ਵਿਚ, ਸਾਰੇ ਸੰਸਾਰ ਵਿਚ ਉਸ ਦੀ ਸੋਭਾ ਹੋਣ ਲੱਗ ਪੈਂਦੀ ਹੈ,ਪ੍ਰਭੂ ਦੇ ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ।
ہلتِ پلتِ سوبھا جگ انّترِ رام نامِ لِۄلاگیِ॥
ہلت پلت۔ ہر دو عالموں میں۔ سوبھا۔ نیک شہرت۔ رام نام لو ۔ الہٰی نام سچے محبت
۔ جس سے ہر دو عالموں میں عزت و حشمت حاصل ہوتی ہے ۔ پر ماتما کے نام حق سچ وحقیقت سے اشتیاق پیدا ہو جاتا ہے ۔
ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ ॥
harakh sog duhaa tay muktaa jo parabh karay so bhaav-ay.
He remains unaffected by both pleasure and sorrow; he is pleased by whatever God does. ਉਹ ਮਨੁੱਖ ਖ਼ੁਸ਼ੀ ਗ਼ਮੀ ਦੋਹਾਂ ਤੋਂ ਸੁਤੰਤਰ ਹੋ ਜਾਂਦਾ ਹੈ, ਜੋ ਕੁਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ।
ہرکھ سوگ دُہا تے مُکتا جو پ٘ربھُکرےسُبھاۄۓ॥
۔ہرکھ سوگ۔ غمی ۔ خوشی۔کتا ۔ ازاد۔ نجات یافتہ ۔ بھاوئے ۔ راضی چاہے
اور خوشی وغمی سے آزاد ہوجاتا ہے تعلق رشتہ منقطع ہوجاتا ہے ۔انسان الہٰی رضا میں راضی رہتا ہے (
ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥੩॥
satsangat milai vadbhaag taa har ras aav-ay jee-o. ||3||
O’ my friend, when by great good fortune, one is blessed with holy congregation, then he partakes the nectar of God’s Name. ||3|| ਹੇ ਭਾਈ! ਜਦੋਂ ਵੱਡੀ ਕਿਸਮਤ ਨਾਲ ਕਿਸੇ ਮਨੁੱਖ ਨੂੰ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ ਤਦੋਂ ਉਸ ਨੂੰ ਪ੍ਰਭੂ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ ॥੩॥
ستسنّگتِ مِلےَ ۄڈبھاگِتاہرِرسُ آۄۓجیِءُ॥੩॥
۔ اگر بلند قسم سے پاکدامنوں راست بازاروں کی صحبت و قربت حاصل ہو جائے تب الہٰی نام سچ حق وحقیقت کا لطف آنے لگتا ہے
ਦੂਜੈ ਭਾਇ ਦੁਖੁ ਹੋਇ ਮਨਮੁਖ ਜਮਿ ਜੋਹਿਆ ਜੀਉ ॥
doojai bhaa-ay dukh ho-ay manmukh jam johi-aa jee-o.
O’ my friend, the love of duality (worldly riches), brings misery; the demon of death eyes the self-willed person. ਹੇ ਭਾਈ!ਮਾਇਆ ਦੇ ਮੋਹ ਦੇ ਕਾਰਨ ਸਦਾ ਦੁੱਖ ਵਿਆਪਦਾ ਹੈ। ਮਨਮੁਖ ਨੂੰ ਮੌਤ ਦੇ ਜਮ ਨੇ ਸਦਾ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ,
دوُجےَ بھاءِ دُکھُ ہوءِ منمُکھ جمِ جوہِیا جیِءُ
دوجے بھائے ۔ دوسروں سے محبت۔ منمکہہ۔ مرید من۔ حم ۔ موت کا فرشتہ ۔ جوہیا۔ تاک۔ زہر نظر
خدا کے علاوہ دوسری محبت خودی پسند مرید من روحانی وذہنی موت ہمیشہ اسکی تاک میں رہتی ہے
ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ ॥ haa-ay haa-ay karay din raat maa-i-aa dukh mohi-aa jee-o. Caught in the pain of Maya, the worldly riches, he moans day and night. ਮਾਇਆ ਦੇ ਦੁੱਖ ਵਿਚ ਫਸਿਆ ਹੋਇਆ, ਉਹ ਦਿਨ ਰਾਤ ‘ਹਾਇ ਹਾਇ’ ਕਰਦਾ ਰਹਿੰਦਾ ਹੈ ।
ہاءِ ہاءِ کرے دِنُ راتِ مائِیا دُکھِ موہِیا جیِءُ ॥
۔ موہیا ۔محبت میں
۔ وہ دنیاوی دولت کی محبت کے عذاب میں دن رات خوار ہوتا ہے
ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵਏ ॥
maa-i-aa dukh mohi-aa ha-umai rohi-aa mayree mayree karat vihaava-ay.
He remains miserable in the love of Maya, ego provokes anger in him and his entire life passes crying: it is mine, that is mine. ਉਹ ਸਦਾ ਮਾਇਆ ਦੇ ਦੁੱਖ ਵਿਚ ਗ੍ਰਸਿਆ ਹੋਇਆ ਹਉਮੈ ਦੇ ਕਾਰਨ ਕ੍ਰੋਧਾਤੁਰ ਭੀ ਰਹਿੰਦਾ ਹੈ। ਉਸ ਦੀ ਸਾਰੀ ਉਮਰ ‘ਮੇਰੀ ਮਾਇਆ, ਮੇਰੀ ਮਾਇਆ’ ਕਰਦਿਆਂ ਲੰਘ ਜਾਂਦੀ ਹੈ।
مائِیا دُکھِ موہِیا ہئُمےَ روہِیا میریِ میریِ کرت ۄِہاۄۓ॥
۔ ہونمے روہیا۔ خودی کے جوش میں۔ رہاؤ
اور خودی میں گرفتار و مجذوب میری میری کرتے عمر گذر جاتی ہے
ਜੋ ਪ੍ਰਭੁ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ ॥
jo parabh day-ay tis chaytai naahee ant ga-i-aa pachhutaava-ay.
He doesn’t remember that God who gives everything and in the end he departs from the world regretting. ਜੇਹੜਾ ਪਰਮਾਤਮਾ (ਉਸ ਨੂੰ ਸਭ ਕੁਝ) ਦੇ ਰਿਹਾ ਹੈ ਉਸ ਪਰਮਾਤਮਾ ਨੂੰ ਉਹ ਕਦੇ ਚੇਤੇ ਨਹੀਂ ਕਰਦਾ, ਆਖ਼ਰ ਜਦੋਂ ਇਥੋਂ ਤੁਰਦਾ ਹੈ ਤਾਂ ਪਛੁਤਾਂਦਾ ਹੈ।
جو پ٘ربھُدےءِتِسُچیتےَ ناہیِ انّتِ گئِیا پچھُتاۄۓ॥
۔ چیتے ۔ یاد نہیں۔ غور نہیں۔ انت۔ آکر
۔ خڈا جو نعتمیں بخشتا ہے یاد نہیں آخر پچھتاتا ہوا کوچ کر جاتا ہے
ਬਿਨੁ ਨਾਵੈ ਕੋ ਸਾਥਿ ਨ ਚਾਲੈ ਪੁਤ੍ਰ ਕਲਤ੍ਰ ਮਾਇਆ ਧੋਹਿਆ ॥
bin naavai ko saath na chaalai putar kaltar maa-i-aa Dhohi-aa. Except Naam, no one goes with the mortal and one is deceived by the love for the family the worldly riches and power. ਪੁੱਤਰ ਇਸਤ੍ਰੀ (ਆਦਿਕ) ਹਰਿ-ਨਾਮ ਤੋਂ ਬਿਨਾ ਕੋਈ ਭੀ (ਮਨੁੱਖ ਦੇ) ਨਾਲ ਨਹੀਂ ਜਾਂਦਾ, ਦੁਨੀਆ ਦੀ ਮਾਇਆ ਉਸ ਨੂੰ ਛਲ ਲੈਂਦੀ ਹੈ।
بِنُ ناۄےَکوساتھِنچالےَپُت٘رکلت٘رمائِیادھوہِیا॥
۔ بن ناوے ۔ خداکے نام۔ سچ حق وحقیقت کے بغیر ۔ کلتر ۔ بیوی ۔ زوجہ ۔ مائیا دہوئیا ۔ دنیاوی دولت کے دہوکے فریب کی وجہسے
۔ بغیر الہٰی نام سچ حق و حقیقت کی کوئی ساتھی نہیں نہ ساتھی دیتا ہ ۔ بیٹا ۔ بیوی ۔ دولت ۔ سرمایہ سراسر دہوکا ہے فریب ہے ۔
ਦੂਜੈ ਭਾਇ ਦੁਖੁ ਹੋਇ ਮਨਮੁਖਿ ਜਮਿ ਜੋਹਿਆ ਜੀਉ ॥੪॥
doojai bhaa-ay dukh ho-ay manmukh jam johi-aa jee-o. ||4||
The love of duality (worldly riches) brings misery; the demon of death eyes the self-willed person. ||4|| !ਮਾਇਆ ਦੇ ਮੋਹ ਦੇ ਕਾਰਨ ਸਦਾ ਦੁੱਖ ਵਿਆਪਦਾ ਹੈ। ਮਨਮੁਖ ਨੂੰ ਮੌਤ ਦੇ ਜਮ ਨੇ ਸਦਾ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ ॥੪॥
دوُجےَ بھاءِ دُکھُ ہوءِ منمُکھِ جمِ جوہِیا جیِءُ ॥੪॥
خودی پسند مرید من کی روحانی دولت سے محبت کی وجہ سے ہمیشہ عذاب پاتا ہے
ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ॥
kar kirpaa layho milaa-ay mahal har paa-i-aa jee-o. O’ God, showing mercy, whom You unite with Yourself, realizes Your presence. ਹੇ ਹਰੀ! ਜਿਸ ਮਨੁੱਖ ਨੂੰ ਤੂੰ (ਆਪਣੀ) ਕਿਰਪਾ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ।
کرِ کِرپا لیہُ مِلاءِ مہلُ ہرِ پائِیا جیِءُ ॥
۔ محل ۔ ٹھکانہ
اے خدا کرم وعنایت سے ملاپ بخشش تاکہ تیرا در تیرا ٹھکانہ نصیب ہو
ਸਦਾ ਰਹੈ ਕਰ ਜੋੜਿ ਪ੍ਰਭੁ ਮਨਿ ਭਾਇਆ ਜੀਉ ॥
sadaa rahai kar jorh parabh man bhaa-i-aa jee-o. Such a person always remains present before God with folded hands; God becomes pleasing to that person’s mind. (ਹੇ ਭਾਈ! ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ) ਸਦਾ ਹੱਥ ਜੋੜ ਕੇ ਟਿਕਿਆ ਰਹਿੰਦਾ ਹੈ, ਉਸ ਨੂੰ (ਆਪਣੇ) ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ।
سدا رہےَ کر جوڑِ پ٘ربھُمنِبھائِیاجیِءُ॥
۔ کر۔ ہاتھ ۔۔
۔ جو ہمیشہ ہاتھ باندھتا ہے عاجزی و انکساری ۔ حلیمی اکتیار کرتا ہے خدا کے دل کا پیارا ہوجاتا ہے
ਪ੍ਰਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਪਾਇਆ ॥ parabh man bhaavai taa hukam samaavai hukam man sukh paa-i-aa.
When God becomes pleasing to one’s mind, then he accepts God’s will; by obeying God’s command he enjoys divine peace. ਜਦੋਂ ਮਨੁੱਖ ਨੂੰ ਆਪਣੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ, ਤਦੋਂ ਉਹ ਪ੍ਰਭੂ ਦੀ ਰਜ਼ਾ ਵਿਚ ਟਿਕ ਜਾਂਦਾ ਹੈ, ਤੇ, ਹੁਕਮ ਮੰਨ ਕੇ ਆਤਮਕ ਆਨੰਦ ਮਾਣਦਾ ਹੈ।
پ٘ربھُمنِبھاۄےَتاہُکمِسماۄےَہُکمُمنّنِسُکھُپائِیا॥
حکم سماوے ۔ فرمانبردار ۔ راضی و رضا
۔ جب خدا کا پیارا ہوجاتا ہے تو فرمانبرداری اور الہٰی رضا میں راضی رہتا ہے
ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ॥
an-din japat rahai din raatee sehjay naam Dhi-aa-i-aa.
He always keeps chanting God’s Name; day and night he intuitively remembers God. ਉਹ ਮਨੁੱਖ ਹਰ ਵੇਲੇ ਦਿਨ ਰਾਤ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਹਰਿ-ਨਾਮ ਸਿਮਰਦਾ ਰਹਿੰਦਾ ਹੈ।
اندِنُ جپت رہےَ دِنُ راتیِ سہجے نامُ دھِیائِیا ॥
۔ اندن۔ ہر روز۔ سہجے ۔ پر سکون
۔ فرمانبرداری اور رضا سے سکھ آرام و آسائش حاصل ہوتی ہے وہ ہر وقت الہٰی یادوریاض میں مشغول رہتا ہے اور پر سکون نام میں توجہ دیتے اور دھیان لگاتے ہیں۔
ਨਾਮੋ ਨਾਮੁ ਮਿਲੀ ਵਡਿਆਈ ਨਾਨਕ ਨਾਮੁ ਮਨਿ ਭਾਵਏ ॥ naamo naam milee vadi-aa-ee naanak naam man bhaav-ay.
O’ Nanak, Naam becomes pleasing to his mind and he attains glory by meditating on Naam. ਹੇ ਨਾਨਕ! ਪਰਮਾਤਮਾ ਦਾ (ਹਰ ਵੇਲੇ) ਨਾਮ-ਸਿਮਰਨ (ਹੀ) ਉਸ ਨੂੰ ਵਡਿਆਈ ਮਿਲੀ ਰਹਿੰਦੀ ਹੈ, ਪ੍ਰਭੂ ਦਾ ਨਾਮ (ਉਸ ਨੂੰ ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ।
نامو نامُ مِلیِ ۄڈِیائیِنانکنامُمنِبھاۄۓ॥
۔ نامو نام۔ صرف۔ الہٰی نام ۔ سچ حق وحقیقت سے ۔ وڈیائی ۔عظمت۔ بزرگی ۔ من بھاوے ۔دل چاہتا ہے
۔ اے نانک الہٰی نام سے ناموس اور عظمت حاصل ہوتی ہے نام دل کوپیارا لگتا ہے
ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਵਏ ਜੀਉ ॥੫॥੧॥
kar kirpaa layho milaa-ay mahal har paav-ay jee-o. ||5||1||
O’ God, bestowing mercy, whom You unite with Yourself, realizes Your presence. ||5||1|| ਹੇ ਹਰੀ! (ਆਪਣੀ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਤੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ ॥੫॥੧॥
کرِ کِرپا لیہُ مِلاءِ مہلُ ہرِ پاۄۓجیِءُ
۔ اے خدا اپنی کرم و عنایت سے اپنے ساتھ ملاے تاکہ تیرا در تیری حضور حاصل ہوجائے