ਹਰਿ ਹਰਿ ਕ੍ਰਿਪਾ ਧਾਰਿ ਗੁਰ ਮੇਲਹੁ ਗੁਰਿ ਮਿਲਿਐ ਹਰਿ ਓੁਮਾਹਾ ਰਾਮ ॥੩॥
har har kirpaa Dhaar gur maylhu gur mili-ai har omaahaa raam. ||3||
O’ God, bestow mercy and lead us to meet the Guru, because on meeting the Guru, bliss wells up in the mind. ||3|| ਹੇ ਪ੍ਰਭੂ! ਮੇਹਰ ਕਰ, ਸਾਨੂੰ ਗੁਰੂ ਮਿਲਾ। ਗੁਰੂ ਨਾਲ ਮਿਲ ਕੇ ਹਿਰਦੇ ਵਿਚ ਆਨੰਦ ਪੈਦਾ ਹੋ ਜਾਂਦਾ ਹੈ ॥੩॥
ہرِ ہرِ ک٘رِپادھارِگُرمیلہُ گُرِمِلِئےَہرِاوُماہارام॥੩॥
اے خدا کرم وعنایت فرما مرشد سے ملا الہٰی ملاپ سے سچے ستاھیو خوش حاصل ہوتی ہے سکون ملتا ہ
ਕਰਿ ਕੀਰਤਿ ਜਸੁ ਅਗਮ ਅਥਾਹਾ ॥
kar keerat jas agam athaahaa.
Always admire and sing the praises of that unfathomable and infinite God. ਅਪਹੁੰਚ ਅਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ, ਜਸ ਕਰੋ l
کرِ کیِرتِ جسُ اگم اتھاہا ॥
کیرت۔ صفت ۔ صلاح۔
اے انسان عقل و ہوش اور رسائی سے بعدیس سنجیدہ خدا کی صفت صلاح کرؤ
ਖਿਨੁ ਖਿਨੁ ਰਾਮ ਨਾਮੁ ਗਾਵਾਹਾ ॥
khin khin raam naam gaavaahaa.
At each and every moment, remember God’s Name with loving devotion. ਹਰ ਵੇਲੇ ਉਸ ਦਾ ਨਾਮ ਜਪਿਆ ਕਰੋ।
کھِنُ کھِنُ رام نامُ گاۄاہا॥
کھن کھن۔ بار بار۔ ہر وقت۔ گواہا۔ گاؤ۔
کرؤاور ہر وقت یاد خدا کرؤ
ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ ਹਰਿ ਨਾਨਕ ਭਗਤਿ ਓੁਮਾਹਾ ਰਾਮ ॥੪॥੨॥੮॥
mo ka-o Dhaar kirpaa milee-ai gur daatay har naanak bhagat omaahaa raam. ||4||2||8||
Nanak says: O’ Guru, the giver of Naam, bestow mercy and meet me; so that a yearning for God’s devotional worship may arise in me. ||4||2||8|| ਹੇ ਨਾਨਕ! (ਆਖ-) ਹੇ ਨਾਮ ਦੀ ਦਾਤਿ ਦੇਣ ਵਾਲੇ ਗੁਰੂ! ਮੇਰੇ ਉਤੇ ਮੇਹਰ ਕਰ, ਮੈਨੂੰ ਮਿਲ, ਤੇਰੇ ਮਿਲਾਪ ਦੀ ਬਰਕਤਿ ਨਾਲ ਮੇਰੇ ਅੰਦਰ ਭਗਤੀ ਕਰਨ ਦਾ ਚਾਉ ਪੈਦਾ ਹੋਵੇ ॥੪॥੨॥੮॥
مو کءُ دھارِ ک٘رِپامِلیِئےَگُرداتےہرِنانکبھگتِاوُمماہارام
۔ مجھ پر کرم و عنایت کیجیئے تاکہ میرے دل میں الہٰی پریم کے لئے جوش و خروش بنا رہے نانک کے دلمیں (4)
ਜੈਤਸਰੀ ਮਃ ੪ ॥
jaitsaree mehlaa 4.
Raag Jaitsree, Fourth Guru:
جیَتسری م: 4 ॥
ਰਸਿ ਰਸਿ ਰਾਮੁ ਰਸਾਲੁ ਸਲਾਹਾ ॥
ras ras raam rasaal salaahaa.
We sing praises of God, the treasure of bliss with love and affection. ਹੇ ਭਾਈ! ਅਸੀਂ ਬੜੇ ਆਨੰਦ ਨਾਲ ਰਸੀਲੇ ਰਾਮ ਦੀ ਸਿਫ਼ਤ-ਸਾਲਾਹ ਕਰਦੇ ਹਾਂ।
رسِ رسِ رامُ رسالُ سلاہا
رس رس ۔ مزے سے ۔ رسال۔ لطف کا خزانہ ॥
ہم لطف کے خزانے خدا کی حمدو ثنا کرتے ہیں
lਮਨੁ ਰਾਮ ਨਾਮਿ ਭੀਨਾ ਲੈ ਲਾਹਾ ॥
man raam naam bheenaa lai laahaa.
Our mind is earning the reward of being immersed in God’s Name. ਸਾਡਾ ਮਨ ਰਾਮ ਦੇ ਨਾਮ-ਰਸ ਵਿਚ ਭਿੱਜ ਰਿਹਾ ਹੈ, ਅਸੀਂ (ਹਰਿ-ਨਾਮ ਦੀ) ਖੱਟੀ ਖੱਟ ਰਹੇ ਹਾਂ।
منُ رام نامِ بھیِنا لےَ لاہا
۔ بھینا۔ تربتر۔
اور دل نام کے لطف سے ترہہ ہے اور اسکا منافع کما رہے ہیں
ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ ਗੁਰਮਤਿ ਭਗਤਿ ਓੁਮਾਹਾ ਰਾਮ ॥੧॥
khin khin bhagat karah din raatee gurmat bhagat omaahaa raam. ||1||
At each and every moment of day and night, we worship God; through the Guru’s teachings, the zeal for God’s worship wells up in us. ||1|| ਅਸੀਂ ਹਰ ਵੇਲੇ ਦਿਨ ਰਾਤ ਪ੍ਰਭੂ ਦੀ ਭਗਤੀ ਕਰਦੇ ਹਾਂ। ਗੁਰੂ ਦੀ ਮਤਿ ਦੁਆਰਾ ਸਾਡੇ ਅੰਦਰ ਪ੍ਰਭੂ ਦੀ ਭਗਤੀ ਦਾ ਚਾਉ ਬਣ ਰਿਹਾ ਹੈ ॥੧॥
کھِنُ کھِنُ بھگتِ کرہ دِنُ راتیِ گُرمتِ بھگتِ اوُگماہا رام ॥੧॥
کھن کھن۔ ہر وقت۔ گرمت۔ سبق وواعظ مرشد (1) ॥
۔ ہر وقت روز و شب خدا سے پیار کرؤ ۔ سبق مرشد الہٰی پریم پیار کا جوش اور ولولے پیدا ہوتے ہیں (1
ਹਰਿ ਹਰਿ ਗੁਣ ਗੋਵਿੰਦ ਜਪਾਹਾ ॥
har har gun govind japaahaa.
We are singing praises of God, the Master of the universe. ਹੇ ਭਾਈ! ਅਸੀਂ ਗੋਬਿੰਦ ਹਰੀ ਦੇ ਗੁਣ ਗਾ ਰਹੇ ਹਾਂ।
ہرِ ہرِ گُنھ گوۄِنّدجپاہا॥
گوبند ۔ مالک عالم
ہم الہٰی صفت صلاح کر رہے ہیں
ਮਨੁ ਤਨੁ ਜੀਤਿ ਸਬਦੁ ਲੈ ਲਾਹਾ ॥
man tan jeet sabad lai laahaa.
By controlling our mind and body, we earn the reward of following the Guru’s word. ਆਪਣੇ ਮਨ ਨੂੰ ਸਰੀਰ ਨੂੰ ਵੱਸ ਵਿਚ ਕਰ ਕੇ ਗੁਰੂ-ਸ਼ਬਦ (ਦਾ) ਲਾਭ ਪ੍ਰਾਪਤ ਕਰ ਰਹੇ ਹਾਂ।
منُ تنُ جیِتِ سبدُ لےَ لاہا ॥
۔ من تن جیت ۔ دل وجان پر فتح حاصل کرکے
۔ دل وجان کو زہر یا تابع کر کے کلام یا سبق مرشد کا مانفع کما رہے ہیں ۔
ਗੁਰਮਤਿ ਪੰਚ ਦੂਤ ਵਸਿ ਆਵਹਿ ਮਨਿ ਤਨਿ ਹਰਿ ਓਮਾਹਾ ਰਾਮ ॥੨॥
gurmat panch doot vas aavahi man tan har omaahaa raam. ||2||
Through the Guru’s teachings, the five demons (vices) are overpowered and zeal for remembering God arises in our mind and heart. ||2|| ਗੁਰੂ ਦੀ ਮਤਿ ਲਿਆਂ ਕਾਮਾਦਿਕ ਪੰਜੇ ਵੈਰੀ ਵੱਸ ਵਿਚ ਆ ਜਾਂਦੇ ਹਨ, ਮਨ ਵਿਚ ਹਿਰਦੇ ਵਿਚ ਹਰਿ-ਨਾਮ ਜਪਣ ਦਾ ਉਤਸ਼ਾਹ ਬਣ ਜਾਂਦਾ ਹੈ ॥੨॥
گُرمتِ پنّچ دوُت ۄسِآۄہِمنِتنِ ہرِ اوماہا رام ॥੨॥
۔ پنچ ودت ۔ پانچ روحانی یااخلاقی دشمن ۔ شہوت ۔ غسہ ۔ لالچ ۔ محبت یا عشق ۔ غرور یا تکبر
سبق مرشد پانچوں روحانی واخلاقی احساسات بد پر عبور حاصل ہوجاتا ہے اور دل و جان میں جوش و خرورش پیدا ہوتا ہے (3)
ਨਾਮੁ ਰਤਨੁ ਹਰਿ ਨਾਮੁ ਜਪਾਹਾ ॥
naam ratan har naam japaahaa.
We are meditating on the jewel like precious Name of God. ਅਸੀਂ ਰਤਨ ਵਰਗਾ ਕੀਮਤੀ ਹਰਿ-ਨਾਮ ਜਪ ਰਹੇ ਹਾਂ।
نامُ رتنُ ہرِ نامُ جپاہا ॥
2) جپاہا۔ ریاض (3)
اس خدا کو ہر وقت دل میں یاد کرتا ہوں۔
ਹਰਿ ਗੁਣ ਗਾਇ ਸਦਾ ਲੈ ਲਾਹਾ ॥
har gun gaa-ay sadaa lai laahaa.
We are earning the everlasting reward of singing God’s praises. ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਸਦਾ ਕਾਇਮ ਰਹਿਣ ਵਾਲੀ ਖੱਟੀ ਖੱਟ ਰਹੇ ਹਾਂ।
ہرِ گُنھ گاءِ سدا لےَ لاہا ॥
اس خدا کو ہر وقت دل میں یاد کرتا ہوں۔
ਦੀਨ ਦਇਆਲ ਕ੍ਰਿਪਾ ਕਰਿ ਮਾਧੋ ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥
deen da-i-aal kirpaa kar maaDho har har naam omaahaa raam. ||3||
O’ merciful God of the meek and the Master of Maya, bestow mercy so that our mind may always have a craving to meditate on Your Name. ||3|| ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਅਤੇ ਮਾਇਆ ਦੇ ਸੁਆਮੀ ਪ੍ਰਭੂ! ਮੇਹਰ ਕਰ, ਸਾਡੇ ਮਨ ਵਿਚ ਤੇਰਾ ਨਾਮ ਜਪਣ ਦਾ ਚਾਉ ਬਣਿਆ ਰਹੇ ॥੩॥
دیِن دئِیال ک٘رِپاکرِمادھوہرِہرِنامُاوُاماہارام॥੩॥
سب سے اعلے مالک ہے الہٰی یاد ہی اس عالم میں منافع بخش ہے
ਜਪਿ ਜਗਦੀਸੁ ਜਪਉ ਮਨ ਮਾਹਾ ॥
jap jagdees japa-o man maahaa.
O’ God, the Master of the universe, I always remember You in my mind. ਹੇ ਜਗਤ ਦੇ ਮਾਲਕ- ਮੈਂ ਤੈਨੂੰ ਆਪਣੇ ਮਨ ਵਿਚ ਸਦਾ ਜਪਦਾ ਹਾਂ,
جپِ جگدیِسُ جپءُ من ماہا ॥
جگدیش ۔ مالک ۔ عالم۔ من ماہا۔ دلمیں۔
۔ اس خدا کو ہر وقت دل میں یاد کرتا ہوں۔
ਹਰਿ ਹਰਿ ਜਗੰਨਾਥੁ ਜਗਿ ਲਾਹਾ ॥
har har jagannaath jag laahaa.
O’ God, the Master of the universe, meditating on You is real benefit of coming into this world. ਹੇ ਹਰੀ! ਤੈਨੂੰ ਜਗਤ ਦੇ ਨਾਥ ਨੂੰ ਸਦਾ ਜਪਣਾ ਹੀ ਜਗਤ ਵਿਚ (ਅਸਲ) ਲਾਭ ਹੈ,
ہرِ ہرِ جگنّناتھُ جگِ لاہا ॥
جگناتھ ۔ دنیا کا مالک
قابل ستائش و حمدوثناہ جو عالم میں یاد کرتا ہوں
ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ ਜਪਿ ਨਾਨਕ ਭਗਤਿ ਓਮਾਹਾ ਰਾਮ ॥੪॥੩॥੯॥
Dhan Dhan vaday thaakur parabh mayray jap naanak bhagat omaahaa raam. ||4||3||9||
Nanak says, O’ my blessed and supreme Master-God! bless me so that by meditating on You, a keen desire to worship You may keep arising. ||4||3||9|| ਹੇ ਨਾਨਕ! (ਆਖ-) ਹੇ ਸਲਾਹੁਣ ਦੇ ਯੋਗ ਮਾਲਕ! ਮੇਹਰ ਕਰ, ਤੇਰਾ ਨਾਮ ਜਪ ਕੇ ਤੇਰੀ ਭਗਤੀ ਦਾ ਉਤਸ਼ਾਹ ਬਣਿਆ ਰਹੇ ॥੪॥੩॥੯॥
دھنُ دھنُ ۄڈےٹھاکُر پ٘ربھمیرےجپِنانکبھگتِاوماہارام
اے نانک کرم وعنایت فرماییئے کہ میرے دل میں تیرے پریم پیار کا جوش و خروش بنا رہے
ਜੈਤਸਰੀ ਮਹਲਾ ੪ ॥
jaitsaree mehlaa 4.
Raag Jaitsree, Fourth Guru:
جیَتسری محلا 4॥
ਆਪੇ ਜੋਗੀ ਜੁਗਤਿ ਜੁਗਾਹਾ ॥
aapay jogee jugat jugaahaa.
Throughout the ages, God Himself is the Yogi and the way of Yoga. ਸਭ ਜੁਗਾਂ ਵਿਚ ਪਰਮਾਤਮਾ ਆਪ ਹੀ ਜੋਗੀ ਹੈ, ਆਪ ਹੀ ਜੋਗ ਦੀ ਜੁਗਤਿ ਹੈ,
آپے جوگیِ جُگتِ جُگاہا ॥
جوگی ۔ جوطریقہ الہٰی ملاپ جانتا ہے ۔ جگت ۔ طریقہ ۔ جگاہا۔ دیا کے ہر دور
خدا خود ہی جوگی اور خودہی طریقہ جوگ ہے
ਆਪੇ ਨਿਰਭਉ ਤਾੜੀ ਲਾਹਾ ॥
aapay nirbha-o taarhee laahaa.
He Himself fearlessly sits in a meditative trance ਆਪ ਹੀ ਨਿਡਰ ਹੋ ਕੇ ਸਮਾਧੀ ਲਾਂਦਾ ਹੈ।
آپے نِربھءُ تاڑیِ لاہا ॥
۔ نر بھؤ۔ بیخوف۔ تاڑی ۔ سمادھی ۔ اندرونی ۔ دھیان لگانا
ہر دور زماں میں خودہی بیخوفی سے اپنے ذہن میں ذہن نشین ہوتا ہے
ਆਪੇ ਹੀ ਆਪਿ ਆਪਿ ਵਰਤੈ ਆਪੇ ਨਾਮਿ ਓੁਮਾਹਾ ਰਾਮ ॥੧॥
aapay hee aap aap vartai aapay naam omaahaa raam. ||1||
God Himself pervades everywhere and Himself inspires us to remember Naam. ||1|| ਸਭ ਥਾਂ ਆਪ ਹੀ ਆਪ ਕੰਮ ਕਰ ਰਿਹਾ ਹੈ, ਆਪ ਹੀ ਨਾਮ ਸਿਮਰਨ ਦਾ ਉਤਸ਼ਾਹ ਦੇ ਰਿਹਾ ਹੈ ॥੧॥
آپے ہیِ آپِ آپِ ۄرتےَآپےنامِاوُنماہارام॥੧॥
۔ آپ درتے ۔ خود بستا ہے ۔ نام اماہا۔ نام کا جوش و خروش خوشی
خود ہی ہر جگہ بستا ہے خودہی انسان کو الہٰی نام اپنا کر یاد کے لئے جوش پیدا کرتا ہے
ਆਪੇ ਦੀਪ ਲੋਅ ਦੀਪਾਹਾ ॥
aapay deep lo-a deepaahaa.
God Himself pervades in all islands all worlds and He the spiritual illumination in these. ਹੇ ਭਾਈ! ਪ੍ਰਭੂ ਆਪ ਹੀ ਜਜ਼ੀਰੇ ਹੈ, ਆਪ ਹੀ ਸਾਰੇ ਭਵਨ ਹੈ, ਆਪ ਹੀ (ਸਾਰੇ ਭਵਨਾਂ ਵਿਚ) ਚਾਨਣ ਹੈ।
آپے دیِپ لوء دیِپاہا ॥
دیپ ۔ جزیرہ ۔ لوہ ۔ روشنی ۔ لؤ۔ لوگ۔ دیپاہا۔ روشنی کرنے والا
خدا خود ہی ایک جزیرہ اور خود ہی جزیروں کا مجموعہ اور خود ہی روشنی کا منارا
ਆਪੇ ਸਤਿਗੁਰੁ ਸਮੁੰਦੁ ਮਥਾਹਾ ॥
aapay satgur samund mathaahaa.
God Himself is the true Guru; He Himself is the ocean of divine words which He Himself reflects on. ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ (ਬਾਣੀ ਦਾ) ਸਮੁੰਦਰ ਹੈ, ਆਪ ਹੀ (ਇਸ ਸਮੁੰਦਰ ਨੂੰ) ਰਿੜਕਣ ਵਾਲਾ (ਵਿਚਾਰਨ ਵਾਲਾ) ਹੈ।
آپے ستِگُرُ سمُنّدُ متھاہا ॥
۔ متھاہا۔ ستگر۔ سچا مرشد ۔ سمند۔ سمند را۔ متھاہا۔ بلونا
خود ہی سچا (سمند) مرشد خیالات کے سمندر سے نتیجہ اخذ کرنے والا
ਆਪੇ ਮਥਿ ਮਥਿ ਤਤੁ ਕਢਾਏ ਜਪਿ ਨਾਮੁ ਰਤਨੁ ਓੁਮਾਹਾ ਰਾਮ ॥੨॥
aapay math math tat kadhaa-ay jap naam ratan omaahaa raam. ||2||
By reflecting on the divine words, He Himself arranges to bring out the essence of the divine words; He inspires people for the devotional worship so they meditate on the jewel like precious Naam. ||2|| ਆਪ ਹੀ ਬਾਣੀ ਦੇ ਸਮੁੰਦਰ ਨੂੰ ਰਿੜਕ ਰਿੜਕ (ਵਿਚਾਰ-ਵਿਚਾਰ) ਕੇ ਇਸ ਵਿਚੋਂ ਅਸਲੀਅਤ ਲਭਾਂਦਾ ਹੈ, ਆਪ ਹੀ ਰਤਨ ਵਰਗਾ ਕੀਮਤੀ ਨਾਮ ਜਪ ਕੇ (ਜੀਵਾਂ ਦੇ ਅੰਦਰ ਜਪਣ ਦਾ) ਚਾਉ ਪੈਦਾ ਕਰਦਾ ਹੈ (ਕੇ ਅਨੰਦ ਮਿਲਦਾ ਹੈ)।॥੨॥
آپے متھِ متھِ تتُ کڈھاۓجپِنامُرتنُاوُبھماہارام॥੨॥
۔ تت۔ اصلیت۔ حقیقت ۔
اور خود ہی سوچ سمجھ کر حقیقت دریافت کرتا ہے ۔ اورخود ہی قیمتی ہیرے جیسا نام کا انسان کے دل میں یاد کا شوق پیدا کرتا ہے
ਸਖੀ ਮਿਲਹੁ ਮਿਲਿ ਗੁਣ ਗਾਵਾਹਾ ॥
sakhee milhu mil gun gaavaahaa.
O’ my companions, let us join together and sing God’s praises. ਹੇ ਸਤਸੰਗੀਓ! ਇਕੱਠੇ ਹੋਵੇ, ਆਓ, ਇਕੱਠੇ ਹੋ ਕੇ ਪ੍ਰਭੂ ਦੇ ਗੁਣ ਗਾਵੀਏ।
سکھیِ مِلہُ مِلِ گُنھ گاۄاہا॥
سکھی ۔ ساتھیؤ ۔ دوستوں۔ گاواہا۔ گائیں
آو ساتھیؤ ملکر الہٰی حمدوثناہ کریں
ਗੁਰਮੁਖਿ ਨਾਮੁ ਜਪਹੁ ਹਰਿ ਲਾਹਾ ॥
gurmukh naam japahu har laahaa.
Follow the Guru’s teachings and meditate on God’s Name; this alone is the reward of human life. ਹੇ ਸਤਸੰਗੀਓ! ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪੋ, (ਇਹੀ ਹੈ ਜੀਵਨ ਦਾ) ਲਾਭ।
گُرمُکھِ نامُ جپہُ ہرِ لاہا ॥
۔ مرشد کے وسیلے سےا لہٰی نام کی ریاض ہی منافع بخش ہے
ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥
har har bhagat darirh-ee man bhaa-ee har har naam omaahaa raam. ||3||
God’s Name brings out the quest for meditation in the one, whom the devotional worship of God is pleasing and who has firmly implanted it in his mind. ||3|| ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਬਿਠਾ ਲਈ, ਜਿਸ ਨੂੰ ਪ੍ਰਭੂ ਦੀ ਭਗਤੀ ਮਨ ਵਿਚ ਪਿਆਰੀ ਲੱਗੀ, ਪ੍ਰਭੂ ਦਾ ਨਾਮ ਉਸ ਦੇ ਅੰਦਰ (ਸਿਮਰਨ ਦਾ) ਉਤਸ਼ਾਹ ਪੈਦਾ ਕਰਦਾ ਹੈ ॥੩॥
ہرِ ہرِ بھگتِ د٘رِڑیِمنِبھائیِ ہرِ ہرِ نامُ اوُہماہا رام ॥
۔ بھگت ۔ پریم۔ درڑ ۔ مستقل یاد
اے انسان الہٰی پریم دل میں مستقل بنا اس سے الہٰی نام کا شوق پیدار ہوتا ہے
ਆਪੇ ਵਡ ਦਾਣਾ ਵਡ ਸਾਹਾ ॥
aapay vad daanaa vad saahaa.
O’ my friend, God Himself is the most sagacious and the wisest merchant of Naam, ਹੇ ਭਾਈ! ਪ੍ਰਭੂ ਆਪ ਹੀ ਬੜਾ ਸਿਆਣਾ ਵੱਡਾ ਸ਼ਾਹ ਹੈ,
آپے ۄڈدانھاۄڈ ساہا ॥
وڈدانا۔ بھاری عقلمند
خود ہی بھاری دانشمند اور شاہوکار ہے
ਗੁਰਮੁਖਿ ਪੂੰਜੀ ਨਾਮੁ ਵਿਸਾਹਾ ॥
gurmukh poonjee naam visaahaa.
follow the Guru’s teachings and amass the wealth of Naam. ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ-ਸਰਮਾਇਆ ਇਕੱਠਾ ਕਰ।
گُرمُکھِ پوُنّجیِ نامُ ۄِساہا॥
۔ گورمکھ ۔ مرشد کے وسیلے سے ۔ نام وساہا۔ نام خریدا
۔ اے انسان مرشد کے ذریعے الہٰی نام کا سرمایہ جمع کر
ਹਰਿ ਹਰਿ ਦਾਤਿ ਕਰਹੁ ਪ੍ਰਭ ਭਾਵੈ ਗੁਣ ਨਾਨਕ ਨਾਮੁ ਓੁਮਾਹਾ ਰਾਮ ॥੪॥੪॥੧੦॥
har har daat karahu parabh bhaavai gun naanak naam omaahaa raam. ||4||4||10||
Nanak says, O’ God, if it pleases you, bless me with such a gift so that Your virtues become pleasing to me and the longing for remembering Naam wells up within me. ||4||4||10|| ਨਾਨਕ ਆਖਦਾ ਹੈ! ਹੇ ਵਾਹਿਗੁਰੂ ਜੇ ਤੈਨੂੰ ਚੰਗਾ ਲੱਗੇ ਤਾਂ ਮੈਨੂੰ ਐਸੀ ਦਾਤ ਦੀ ਬਖਸ਼ਿਸ਼ ਕਰੋ ਕਿ ਤੇਰੇ ਗੁਣ ਮੈਨੂੰ ਚੰਗੇ ਲੱਗਣ ਅਤੇ ਮੇਰੇ ਅੰਦਰ ਨਾਮ-ਸਿਮਰਨ ਦਾ ਚਾਉ ਪੈਦਾ ਹੋਵੇ॥੪॥੪॥੧੦॥
ہرِ ہرِ داتِ کرہُ پ٘ربھبھاۄےَگُنھنانکنامُاوُُماہارام
۔ اے خدا اپنے نام کی نعمت عنایت کر اگر تیری رضا ہو نانک کے دل میں تیرا نام بسے اور تیرے اوصاف شوق سے یاد کریوں
ਜੈਤਸਰੀ ਮਹਲਾ ੪ ॥
jaitsaree mehlaa 4.
Raag Jaitsree, Fourth Guru:
جیَتسری محلا 4॥
ਮਿਲਿ ਸਤਸੰਗਤਿ ਸੰਗਿ ਗੁਰਾਹਾ ॥
mil satsangat sang guraahaa.
By meeting the Guru’s followers in the holy congregation, ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੀ ਸੰਗਤਿ ਵਿਚ ਮਿਲ ਕੇ,
مِلِ ستسنّگتِ سنّگِ گُراہا ॥
سنگ گراہا۔ مرشد کے ساتھ ۔
۔ مرشداور پاکدامنوں کی صحبت وقربت سےا ور مرشد کے ساتھ سے
ਪੂੰਜੀ ਨਾਮੁ ਗੁਰਮੁਖਿ ਵੇਸਾਹਾ ॥
poonjee naam gurmukh vaysaahaa.
follow the Guru’s teachings and amass the wealth of Naam. ਗੁਰੂ ਦੀ ਸਰਨ ਪੈ ਕੇ, ਤੇਰੇ ਨਾਮ ਦਾ ਸਰਮਾਇਆ ਇਕੱਠਾ ਕਰ l
پوُنّجیِ نامُ گُرمُکھِ ۄیساہا॥
پونجی نام۔ الہٰی نام کا سرمایہ ۔ گورمکھ ۔ مرشد کے وسیلے سے ۔ ویساہا ۔ اکھٹا کرؤ۔
ا لہٰی نام سچ حق وحقیقت کا سرامیہ جمع کیجیئے
ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਓੁਮਾਹਾ ਰਾਮ ॥੧॥
har har kirpaa Dhaar maDhusoodan mil satsang omaahaa raam. ||1||
O’ God, the destroyer of demons, bestow mercy so that yearning for remembering You in the holy congregation may well up within us. ||1|| ਹੇ ਵੈਰੀਆਂ ਦੇ ਨਾਸ ਕਰਨ ਵਾਲੇ ਹਰੀ! ਕਿਰਪਾ ਕਰ ਕਿ ਸਾਧ ਸੰਗਤਿ ਵਿਚ ਮਿਲ ਕੇ ਸਾਡੇ ਅੰਦਰ ਤੇਰੇ ਨਾਮ ਦਾ ਚਾਉ ਪੈਦਾ ਹੋਵੇ ॥੧॥
ہرِ ہرِ ک٘رِپادھارِمدھُسوُدنمِلِ ستسنّگِ اوُئوماہارام
مدوھ سودن ۔ خدا
اے خدا کرم و عنایت فرما سچی صحبت و قربت سے خوشیاں اور جوش و خروش پیدا ہوتا ہے
ਹਰਿ ਗੁਣ ਬਾਣੀ ਸ੍ਰਵਣਿ ਸੁਣਾਹਾ ॥ ਕਰਿ ਕਿਰਪਾ ਸਤਿਗੁਰੂ ਮਿਲਾਹਾ ॥
har gun banee sarvan sunaahaa. kar kirpaa satguroo milaahaa. O’ God, unite us with the true Guru so that we may listen with our ears the divine words of praises of Your virtues. ਹੇ ਹਰੀ! ਕਿਰਪਾ ਕਰ ਕੇ ਗੁਰੂ ਮਿਲਾ ਤਾਂ ਕਿ ਤੇਰੇ ਗੁਣਾਂ ਵਾਲੀ ਬਾਣੀ ਅਸੀਂ ਕੰਨ ਨਾਲ ਸੁਣੀਏ,
ہرِ گُنھ بانھیِ س٘رۄنھِسُنھاہا॥ کرِ کِرپا ستِگُروُ مِلاہا
ہر گن۔ الہٰی اوصاف۔ بانی ۔ کلام ۔ سرونی ۔ کانوں ۔ سناہا ۔ سنیئے ۔
اے خدا رحمت فرما گرو سے ملاپ کراؤ تاکہ تیرے اوصاف کا کلام کانوں سے سنیں
ਗੁਣ ਗਾਵਹ ਗੁਣ ਬੋਲਹ ਬਾਣੀ ਹਰਿ ਗੁਣ ਜਪਿ ਓੁਮਾਹਾ ਰਾਮ ॥੨॥ gun gaavah gun bolah banee har gun jap omaahaa raam. ||2|| Through the divine words, we may sing your praises and talk about Your virtues; longing for Your worship may well up in us by remembering Your virtues. ||2|| ਗੁਰੂ ਦੀ ਬਾਣੀ ਦੀ ਰਾਹੀਂ ਅਸੀਂ ਤੇਰੇ ਗੁਣ ਗਾਵੀਏ, ਗੁਣ ਉਚਾਰੀਏ। ਤੇਰੇ ਗੁਣ ਯਾਦ ਕਰ ਕੇ ਸਾਡੇ ਅੰਦਰ ਤੇਰੀ ਭਗਤੀ ਦਾ ਚਾਉ ਪੈਦਾ ਹੋਵੇ ॥੨॥
گُنھ گاۄہ گُنھ بولہ بانھیِ ہرِ گُنھ جپِ اوُگماہا رام ॥
گن جپ۔ اوصا ف کی ریاض۔ اماہا۔ خوشی
اور تیری حمدوثناہ کریں کیونکہ تیری حمدوثناہ سے ذہن میں خوشی کی رو چلتی ہے
ਸਭਿ ਤੀਰਥ ਵਰਤ ਜਗ ਪੁੰਨ ਤੋੁਲਾਹਾ ॥
sabh tirath varat jag punn tolaahaa.
If total merits of bathing at all the holy places, observing fasts, performing special ritual prayers and giving charities are assessed, ਹੇ ਭਾਈ! ਜੇ ਸਾਰੇ ਤੀਰਥ (-ਇਸ਼ਨਾਨ), ਵਰਤ, ਜੱਗ ਅਤੇ ਪੁੰਨ (ਮਿਥੇ ਹੋਏ ਨੇਕ ਕੰਮ) (ਇਕੱਠੇ ਰਲਾ ਕੇ) ਤੋਲੀਏ,
سبھِ تیِرتھ ۄرت جگپ نّنتد਼لاہا ॥
تیرتھ۔ زیارت گاہ۔ درت۔ پرہیز گاری ۔ پن۔ ثواب۔ توالاہ۔ تولیں
ساری زیارت گاہوں کی زیارت پرہیز گاری یگ ثواب کا تول یا قدروقیمت
ਹਰਿ ਹਰਿ ਨਾਮ ਨ ਪੁਜਹਿ ਪੁਜਾਹਾ ॥
har har naam na pujeh pujaahaa.
they do not measure up to the merits of meditating on God’s Name. ਇਹ ਪਰਮਾਤਮਾ ਦੇ ਨਾਮ ਤਕ ਨਹੀਂ ਅੱਪੜ ਸਕਦੇ।
ہرِ ہرِ نام ن پُجہِ پُجاہا ॥
۔ پجیہہ۔ برابری۔
الہٰی نام سچ حق وحقیقت کے برابر نہیں
ਹਰਿ ਹਰਿ ਅਤੁਲੁ ਤੋਲੁ ਅਤਿ ਭਾਰੀ ਗੁਰਮਤਿ ਜਪਿ ਓੁਮਾਹਾ ਰਾਮ ॥੩॥
har har atul tol at bhaaree gurmat jap omaahaa raam. ||3||
The merit of remembering God is so valuable that it is inestimable; meditation through the Guru’s teachings causes more craving for meditation. ||3|| ਪਰਮਾਤਮਾ (ਦਾ ਨਾਮ) ਤੋਲਿਆ ਨਹੀਂ ਜਾ ਸਕਦਾ, ਉਸ ਦਾ ਬਹੁਤ ਭਾਰਾ ਤੋਲ ਹੈ। ਗੁਰੂ ਦੀ ਮਤਿ ਦੀ ਰਾਹੀਂ ਜਪ ਕੇ (ਮਨ ਵਿਚ ਹੋਰ ਜਪਣ ਦਾ) ਉਤਸ਼ਾਹ ਪੈਦਾ ਹੁੰਦਾ ਹੈ ॥੩॥
ہرِ ہرِ اتُلُ تولُ اتِ بھاریِ گُرمتِ جپِ اوُہماہا رام
اتل۔ چوتولیانہ جا سکے ۔ گرمت۔ سبق مرشد
خدا قدروقیمت والا ہے سبق مرشد سے ریاض و یاد سےد ل میں ولولے اور مزید ریاض کے لئے جوش و خروش پیدا ہوتا ہے
۔ ਸਭਿ ਕਰਮ ਧਰਮ ਹਰਿ ਨਾਮੁ ਜਪਾਹਾ ॥
sabh karam Dharam har naam japaahaa.
All the virtuous deeds and righteousness are in remembering God. ਸਾਰੇ ਨੇਕ ਅਮਲ ਤੇ ਸਚਾਈ ਵਾਹਿਗੁਰੂ ਦੇ ਨਾਮ ਦਾ ਸਿਮਰਨ ਵਿੱਚ ਆ ਜਾਂਦੇ ਹਨ।
سبھِ کرم دھرم ہرِ نامُ جپاہا ॥
کرم دھرم۔ اعمال و فرائض ۔
۔ سارے عامل و فرائض انسانی الہٰی نام کی ریاض ہی ہے
ਕਿਲਵਿਖ ਮੈਲੁ ਪਾਪ ਧੋਵਾਹਾ ॥
kilvikh mail paap Dhovaahaa.
It washes away the dirt of sins and misdeeds. ਇਹ ਸਿਮਰਨ ਗੁਨਾਹਾਂ ਅਤੇ ਕੁਕਰਮਾਂ ਦੀ ਗੰਦਗੀ ਨੂੰ ਧੋ ਸੁੱਟਦਾ ਹੈ।
کِلۄِکھ میَلُپاپدھوۄاہا॥
کل وکھ میل۔ گناہوں کی ناپاکیزگی
اس سے گناہوں کی ناپاکیزگی دور ہوجاتی ہے ۔
ਦੀਨ ਦਇਆਲ ਹੋਹੁ ਜਨ ਊਪਰਿ ਦੇਹੁ ਨਾਨਕ ਨਾਮੁ ਓਮਾਹਾ ਰਾਮ ॥੪॥੫॥੧੧॥ deen da-i-aal hohu jan oopar dayh naanak naam omaahaa raam. ||4||5||11|| O’ God, be merciful to Your humble devotees and bestow upon Nanak, the inspiration for meditation on Naam. ||4||5||11|| ਹੇ ਪ੍ਰਭੂ! ਆਪਣੇ ਨਿਮਾਣੇ ਦਾਸਾਂ ਉਤੇ ਦਇਆਵਾਨ ਹੋ, ਨਾਨਕ ਨੂੰ ਆਪਣਾ ਨਾਮ ਜਪਣ ਦਾ ਉਤਸ਼ਾਹ ਬਖ਼ਸ਼ ॥੪॥੫॥੧੧॥
دیِن دئِیال ہوہُ جن اوُپرِ دیہُ نانک نامُ اوماہا رام
۔ دین دیال۔ غریب پرور۔ جن ۔خادم۔ اوماہا۔ ہلارا۔
اے نانک کہہ۔ اےخدا اپنے خادموں و غلاموں کو الہٰی نام عنایت کر اور رضآ بخش تاکہ تیرے نام کی ریاض کریں