ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨੁ ਮਾਨਾ ॥
mitay anDhaaray tajay bikaaray thaakur si-o man maanaa.
The soul-bride whose mind is appeased with the Master-God, renounces vices and the darkness of her spiritual ignorance goes away. ਜਿਸ ਜੀਵ-ਇਸਤ੍ਰੀ ਦਾ ਮਨ ਮਾਲਕ-ਪ੍ਰਭੂ ਨਾਲ ਗਿੱਝ ਜਾਂਦਾ ਹੈ, ਉਹ ਸਾਰੇ ਵਿਕਾਰ ਤਿਆਗ ਦੇਂਦੀ ਹੈ, ਅਗਿਆਨਤਾ ਦੇ ਹਨੇਰੇ ਦੂਰ ਹੋ ਜਾਂਦੇ ਹਨ।
مِٹے انّدھارے تجے بِکارے ٹھاکُر سِءُ منُ مانا ॥
اندھار۔ اندھریا ۔ راز۔ لا علمی ۔ تجھے ۔ چھوڑے ۔ بکارے ۔ برائیاں ۔ بد کرداریاں۔ ٹھاکر سیو۔ خدا کے ساتھ ۔ من مانیا۔ د کی تسلی ہوئی۔ یقین ملا۔
لا علمی کا اندھیرا مٹائیا برائیاں اور برے کام چھوڑے اور خدا کو دل نے تسلیم کیا ۔ ایمان لائیا۔
ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮੁ ਪਰਵਾਨਾ ॥
parabh jee bhaanee bha-ee nikaanee safal janam parvaanaa.
The soul-bride who becomes pleasing to God, becomes independent of worldly attachments; her human life becomes fruitful and approved in God’s presence. ਜੇਹੜੀ ਜੀਵ-ਇਸਤ੍ਰੀ ਪ੍ਰਭੂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ, ਉਹ ਦੁਨੀਆ ਵਲੋਂ ਬੇ-ਮੁਥਾਜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਉਹ ਪ੍ਰਭੂ-ਦਰ ਤੇ ਕਬੂਲ ਹੋ ਜਾਂਦੀ ਹੈ।
پ٘ربھ جیِ بھانھیِ بھئیِ نِکانھیِ سپھل جنمُ پرۄانا ॥
پربھ جی بھائی۔ الہٰی محبوبی ۔ محبت۔ نکالی ۔ بے محتاجی۔ سپھل جنم ۔ کامیابی زندگی ۔ پروانا ۔۔ قبول ۔ منظور
الہٰی محبوب ہوا محتاجی ختم ہوئی اور زندیگ کامیاب برآور اور الہٰی قبولیت حاصل ہوئی ۔
ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲ੍ਹ੍ਹਾ ॥
bha-ee amolee bhaaraa tolee mukat jugatdar kholHaa.
Her life becomes invaluable and full of virtues, the path to liberation from vices and righteous living becomes very clear to her. ਉਸ ਦੀ ਜ਼ਿੰਦਗੀ ਬਹੁਤ ਹੀ ਕੀਮਤੀ ਹੋ ਜਾਂਦੀ ਹੈ, ਭਾਰੇ ਤੋਲ ਵਾਲੀ ਹੋ ਜਾਂਦੀ ਹੈ, ਉਸ ਵਾਸਤੇ ਉਹ ਦਰਵਾਜ਼ਾ ਖੁਲ੍ਹ ਜਾਂਦਾ ਹੈ ਜਿੱਥੇ ਉਸ ਨੂੰ ਵਿਕਾਰਾਂ ਵਲੋਂ ਖ਼ਲਾਸੀ ਮਿਲ ਜਾਂਦੀ ਹੈ ਅਤੇ ਸਹੀ ਜੀਵਨ ਦੀ ਜਾਚ ਆ ਜਾਂਦੀ ਹੈ।
بھئیِ امولیِ بھارا تولیِ مُکتِ جُگتِ درُ کھول٘ہ٘ہا ॥
۔ امولی۔ اتنی بیش قیمت جسکا تعین نہ وہ سکے ۔ بھارانولی ۔ بھاری قدرقیمت والی ۔ مکت ۔ نجات ۔ چھٹکارہ ۔ آزادی۔ جگت۔ طریقہ ۔ در ۔ دروازہ۔ راستہ۔ کھولا۔ آغاز کیا۔
زندگی اتنی پیش قیمت ہوگئی جس کا تعین نہیں ہو سکتا ۔ بھاری مقبول اور رقدروقیمت والی ہوئی اور نجات مراد ذہنی و اخلاقی نجات کی راہیں کھلیں ۔ اور طرز زندگی کا پتہ چلا
ਕਹੁ ਨਾਨਕ ਹਉ ਨਿਰਭਉ ਹੋਈ ਸੋ ਪ੍ਰਭੁ ਮੇਰਾ ਓਲ੍ਹ੍ਹਾ ॥੪॥੧॥੪॥
kaho naanak ha-o nirbha-o ho-ee so parabh mayraa olHaa. ||4||1||4||
Nanak says, I have become fearless of the worldly evils since God has become my support. ||4||1||4|| ਹੇ ਨਾਨਕ! ਜਦੋਂ ਤੋਂ ਉਹ ਪ੍ਰਭੂ ਮੇਰਾ ਸਹਾਰਾ ਬਣ ਗਿਆ ਹੈ, ਮੈਂ (ਵਿਕਾਰਾਂ ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਗਈ ਹਾਂ ॥੪॥੧॥੪॥
کہُ نانک ہءُ نِربھءُ ہوئیِ سو پ٘ربھُ میرا اول٘ہ٘ہا ॥੪॥੧॥੪॥
نہ بھو۔ بیخوف۔ سوپرھ ۔ وہ خدا۔ میرا وہلا۔ پردہ۔
اے نانک۔ بتادے کہ میں بیخوف ہوگیا ہوں جب سے خدا میرا سہارا ہوگیا ہے ۔
ਸੂਹੀ ਮਹਲਾ ੫ ॥
soohee mehlaa 5.
Raag Soohee, Fifth Guru:
سوُہیِ مہلا ੫॥
ਸਾਜਨੁ ਪੁਰਖੁ ਸਤਿਗੁਰੁ ਮੇਰਾ ਪੂਰਾ ਤਿਸੁ ਬਿਨੁ ਅਵਰੁ ਨ ਜਾਣਾ ਰਾਮ ॥
saajan purakh satgur mayraa pooraa tis bin avar na jaanaa raam.
My perfect true Guru is my best friend, except for him I don’t know anyone else (who could bless me with divine understanding). ਗੁਰੂ ਮਹਾ ਪੁਰਖ ਹੀ ਮੇਰਾ ਅਸਲ ਸੱਜਣ ਹੈ, ਉਸ ਗੁਰੂ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ (ਜੋ ਮੈਨੂੰ ਪਰਮਾਤਮਾ ਦੀ ਸੂਝ ਦੇ ਸਕੇ)।
ساجنُ پُرکھُ ستِگُرُ میرا پوُرا تِسُ بِنُ اۄرُ ن جانھا رام ॥
سچا مرشد میرا پورا انسان دوست ہے اسکے بغیر میرا کسی سے واسطہ نہیں میں انتا ہیں ۔
ਮਾਤ ਪਿਤਾ ਭਾਈ ਸੁਤ ਬੰਧਪ ਜੀਅ ਪ੍ਰਾਣ ਮਨਿ ਭਾਣਾ ਰਾਮ ॥
maat pitaa bhaa-ee sut banDhap jee-a paraan man bhaanaa raam.
The Guru seems loving to my mind, like my mother, father, brother, son, kin, and my life breath. ਗੁਰੂ ਮੈਨੂੰ ਮਨ ਵਿਚ ਇਉਂ ਪਿਆਰਾ ਲੱਗ ਰਿਹਾ ਹੈ ਜਿਵੇਂ ਮਾਂ, ਪਿਉ, ਪੁੱਤਰ, ਸਨਬੰਧੀ, ਜਿੰਦ, ਪ੍ਰਾਣ ਪਿਆਰੇ ਲੱਗਦੇ ਹਨ।
مات پِتا بھائیِ سُت بنّدھپ جیِء پ٘رانھ منِ بھانھا رام ॥
ست ۔ بیٹا۔ فرزند۔ بندھپ۔ رشتہ دار۔ جیئہ پران من بھانا۔ دل وجان اور روحانی طور پر پیار ا عزیز۔
ماں باپ بھائی بیٹے اور رشتے دار کی مانند اور زندگی اور جان کی طرح پیارا ہے
ਜੀਉ ਪਿੰਡੁ ਸਭੁ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ॥
jee-o pind sabhtis kaa dee-aa sarab gunaa bharpooray.
The body and soul are God’s blessings; He is full of all kinds of virtues. ਗੁਰੂ ਨੇ ਹੀ ਇਹ ਸੂਝ ਬਖ਼ਸ਼ੀ ਹੈ ਕਿ ਜਿੰਦ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ, ਉਹ ਪਰਮਾਤਮਾ ਸਾਰੇ ਗੁਣਾਂ ਨਾਲ ਭਰਪੂਰ ਹੈ।
جیِءُ پِنّڈُ سبھُ تِس کا دیِیا سرب گُنھا بھرپوُرے ॥
جیؤ ۔ پنڈ ۔ زندگی اور جسم۔ سرب گنابھر پورے ۔ جو سارے اوصاف والا ہے ۔
۔ میں نے زندگی اور سانس اسے بھینٹ کر دیے ہیں جو تمام اوصاف والاہے
ਅੰਤਰਜਾਮੀ ਸੋ ਪ੍ਰਭੁ ਮੇਰਾ ਸਰਬ ਰਹਿਆ ਭਰਪੂਰੇ ॥
antarjaamee so parabh mayraa sarab rahi-aa bharpooray.
My God is omniscient and He is totally pervading everywhere. (ਗੁਰੂ ਨੇ ਹੀ ਮਤਿ ਦਿੱਤੀ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਮੇਰਾ ਉਹ ਪ੍ਰਭੂ ਸਭ ਥਾਈਂ ਵਿਆਪਕ ਹੈ।
انّترجامیِ سو پ٘ربھُ میرا سرب رہِیا بھرپوُرے ॥
راز دل جاننے والے میرے خدا کو جو سب میں بس رہا ہے
ਤਾ ਕੀ ਸਰਣਿ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ॥
taa kee saran sarab sukh paa-ay ho-ay sarab kali-aanaa.
In His shelter I have obtained all comforts, and am blessed in every way. ਉਸ ਦੀ ਸਰਨ ਪਿਆਂ ਸਾਰੇ ਸੁਖ ਆਨੰਦ ਮਿਲਦੇ ਹਨ।
تا کیِ سرنھ سرب سُکھ پاۓ ہوۓ سرب کلِیانھا ॥
تاکی سرن ۔۔ اس کی پناہ ۔ یا زیر سایہ۔ سرب۔ سکھ ۔ ہر طرح کا آرام و آسائش۔ سرب کلیانا۔ ہر طرح کی خوشحالی ۔
اسکے زیر سایہ زیر پناہ رہنے سے ہر قسم کی آرام و آسائشی اور خوشحالی حاصل ہوتی ہے
ਸਦਾ ਸਦਾ ਪ੍ਰਭ ਕਉ ਬਲਿਹਾਰੈ ਨਾਨਕ ਸਦ ਕੁਰਬਾਣਾ ॥੧॥
sadaa sadaa parabh ka-o balihaarai naanak sad kurbaanaa. ||1||
O’ Nanak, I am dedicated to God Forever and ever. ||1|| ਹੇ ਨਾਨਕ! (ਆਖ-ਗੁਰੂ ਦੀ ਕਿਰਪਾ ਨਾਲ ਹੀ) ਮੈਂ ਪਰਮਾਤਮਾ ਤੋਂ ਸਦਾ ਹੀ ਸਦਾ ਹੀ ਸਦਾ ਹੀ ਸਦਕੇ ਕੁਰਬਾਨ ਜਾਂਦਾ ਹਾਂ ॥੧॥
سدا سدا پ٘ربھ کءُ بلِہارےَ نانک سد کُربانھا ॥੧॥
اے نانک میں ہمیشہ اس پر قربان ہوں۔
ਐਸਾ ਗੁਰੁ ਵਡਭਾਗੀ ਪਾਈਐ ਜਿਤੁ ਮਿਲਿਐ ਪ੍ਰਭੁ ਜਾਪੈ ਰਾਮ ॥
aisaa gur vadbhaagee paa-ee-ai jit mili-ai parabh jaapai raam.
O’ brother, It is only by good fortune that we meet such a Guru, meeting whom we start to understand and remember God, ਹੇ ਭਾਈ! ਅਜਿਹਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ ਹੈ, ਜਿਸ ਦੇ ਮਿਲਿਆਂ (ਹਿਰਦੇ ਵਿਚ) ਪਰਮਾਤਮਾ ਦੀ ਸੂਝ ਪੈਣ ਲੱਗ ਪੈਂਦੀ ਹੈ,
ایَسا گُرُ ۄڈبھاگیِ پائیِئےَ جِتُ مِلِئےَ پ٘ربھُ جاپےَ رام ॥
جس میلئے پربھ جاپے ۔ جس کے ملاپ سے خدا کی پہچان اور احساس وہتا ہے
ایسامرشد بلند قسمت سے ملتا ہے جس کے ملاپ سے خدا کی سمجھ اور پہچان ہوتی ہے
ਜਨਮ ਜਨਮ ਕੇ ਕਿਲਵਿਖ ਉਤਰਹਿ ਹਰਿ ਸੰਤ ਧੂੜੀ ਨਿਤ ਨਾਪੈ ਰਾਮ ॥
janam janam kay kilvikh utreh har santDhoorhee nit naapai raam.
the sins of countless lifetimes are erased; by listening to God’s devotee, the mind becomes pure as if we are always bathing in the dust of their feet. ਅਨੇਕਾਂ ਜਨਮਾਂ ਦੇ (ਸਾਰੇ) ਪਾਪ ਦੂਰ ਹੋ ਜਾਂਦੇ ਹਨ, ਅਤੇ ਹਰੀ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਸਦਾ ਇਸ਼ਨਾਨ ਹੁੰਦਾ ਰਹਿੰਦਾ ਹੈ।
جنم جنم کے کِلۄِکھ اُترہِ ہرِ سنّت دھوُڑیِ نِت ناپےَ رام ॥
۔ کل وکھ اتریہہ۔ دوش ۔ گناہ۔ باپ دور ہوتے ہیں۔ پرسنت دہوڑی ناپے ۔
اور دیرینہ کئے ہوئے گناہ عافو ہوجاتے ہیں الہٰی روحانی رہنماوں و رہبروں کی دہول کا ہر روز غسل ہوتا ہے ۔
ਹਰਿ ਧੂੜੀ ਨਾਈਐ ਪ੍ਰਭੂ ਧਿਆਈਐ ਬਾਹੁੜਿ ਜੋਨਿ ਨ ਆਈਐ ॥
har Dhoorhee naa-ee-ai parabhoo Dhi-aa-ee-ai baahurh jon na aa-ee-ai.
By remaining in the holy congregation and remembering God through the Guru’s teachings, we do not fall in the cycle of birth and death. ਵਾਹਿਗੁਰੂ ਦੇ ਪੈਰਾਂ ਦੀ ਖਾਕ ਅੰਦਰ ਇਸ਼ਨਾਨ ਕਰਨ ਅਤੇ ਪ੍ਰਭੂ ਦਾ ਸਿਮਰਨ ਕਰਨ ਦੁਆਰਾਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ।
ہرِ دھوُڑیِ نائیِئےَ پ٘ربھوُ دھِیائیِئےَ باہُڑِ جونِ ن آئیِئےَ ॥
اہٰی روحای رہنما و رہبر کی دہول کا غصل ہوتا ہے ۔ دھیایئے ۔ دھیایئے دھیان دینا ا۔۔ توجہ کرلی ۔ بہوڑ جون نہ پایئے ۔ دوبارہ جنم نیں لینا پڑتا۔ مراد تناسخ یا آواگون نہیں ہوتا ۔
دہول کے غسل اور الہٰی ریاض و یاد اور توجہ دینے سے آواگون یا تناسخ مٹ جاتاہے ۔
ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਮਨਿ ਚਿੰਦਿਆ ਫਲੁ ਪਾਈਐ ॥
gur charnee laagay bharam bha-o bhaagay man chindi-aa fal paa-ee-ai.
By Focusing on the Guru’s divine word, our fear and doubts flee away and we receive the fruit of our mind’s desire. ਹੇ ਭਾਈ! ਗੁਰੂ ਦੇ ਚਰਨੀਂ ਲੱਗ ਕੇ ਭਰਮ ਡਰ ਨਾਸ ਹੋ ਜਾਂਦੇ ਹਨ, ਮਨ ਵਿਚ ਚਿਤਾਰਿਆ ਹੋਇਆ ਹਰੇਕ ਫਲ ਪ੍ਰਾਪਤ ਹੋ ਜਾਂਦਾ ਹੈ।
گُر چرنھیِ لاگے بھ٘رم بھءُ بھاگے منِ چِنّدِیا پھلُ پائیِئےَ ॥
گرچرنی لاگے ۔ پائے مرشد پڑنے پر۔ بھرم ۔ وہم گمان۔ بھٹکن ۔ بھؤ۔ خوف۔ بھاگے ۔مٹتا ہے ۔ من چندیا۔ دل کی خواہش کی مطابق۔ پھل۔ نتیجہ ۔
پائے مرشد لگنے یا خدمتگاری سے وہم وگمان اور خوف دور ہوتا ہے اور دلی مرادیں پوری ہوتی ہیں۔
ਹਰਿ ਗੁਣ ਨਿਤ ਗਾਏ ਨਾਮੁ ਧਿਆਏ ਫਿਰਿ ਸੋਗੁ ਨਾਹੀ ਸੰਤਾਪੈ ॥
har gun nit gaa-ay naam Dhi-aa-ay fir sog naahee santaapai.
One who always sings God’s praises and remembers Him with adoration is never afflicted with grief again. ਜਿਸ ਮਨੁੱਖ ਨੇ ਸਦਾਪ੍ਰਭੂ ਦੇ ਗੁਣ ਗਾਏ ਹਨ; ਪ੍ਰਭੂ ਦਾ ਨਾਮ ਸਿਮਰਿਆ ਹੈ, ਉਸ ਨੂੰ ਫਿਰ ਕੋਈ ਗ਼ਮ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।
ہرِ گُنھ نِت گاۓ نامُ دھِیاۓ پھِرِ سوگُ ناہیِ سنّتاپےَ ॥
سوگ۔ افسوس۔ غمگینی ۔ سنتاپے ۔ عذاب ۔ مراد۔ جیئہ کا داتا۔ زندگی بخشنے والا۔
ہر روز الہٰی حمدوثناہ کرنے سے اور الہٰی نام سچ وحقیقت میں دھیان دینے سے غمگینی اور عذاب دور ہوجاتاہے ۔
ਨਾਨਕ ਸੋ ਪ੍ਰਭੁ ਜੀਅ ਕਾ ਦਾਤਾ ਪੂਰਾ ਜਿਸੁ ਪਰਤਾਪੈ ॥੨॥
naanak so parabh jee-a kaa daataa pooraa jis partaapai. ||2||
O’ Nanak, that God whose glory is perfect, is the benefactor of life. ||2|| ਹੇ ਨਾਨਕ! ਜਿਸ ਪਰਮਾਤਮਾ ਦਾ ਪੂਰਾ ਪਰਤਾਪ ਹੈ, ਉਹੀ ਜਿੰਦ ਦੇਣ ਵਾਲਾ ਹੈ ॥੨॥
نانک سو پ٘ربھُ جیِء کا داتا پوُرا جِسُ پرتاپےَ ॥੨॥
پرتاپے ۔ کامل طاقت۔
اے نانک۔ جو خدا تمام قوتوں اور طاقتوں سے مرقع ہے وہی خدا زندگی عنایت کرنے والا ہے ۔
ਹਰਿ ਹਰੇ ਹਰਿ ਗੁਣ ਨਿਧੇ ਹਰਿ ਸੰਤਨ ਕੈ ਵਸਿ ਆਏ ਰਾਮ ॥
har haray har gun niDhay har santan kai vas aa-ay raam.
God, the treasure of virtues, is under the loving control of His saints. ਹੇ ਭਾਈ! ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਸੰਤ ਜਨਾਂ ਦੇ (ਪਿਆਰ ਦੇ) ਵੱਸ ਵਿਚ ਟਿਕਿਆ ਰਹਿੰਦਾ ਹੈ।
ہرِ ہرے ہرِ گُنھ نِدھے ہرِ سنّتن کےَ ۄسِ آۓ رام ॥
گن ندھے ۔ اوصاف کا خزانہ ۔ ہر سنش۔ الہٰی روحانی رہبر۔ دس۔ زہر ۔ تابع۔
خدا جو اوصاف کا خزانہ ہے روحانی رہنماؤں اور ہیروں کے تابع ہے ۔
ਸੰਤ ਚਰਣ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ॥ sant charan gur sayvaa laagay tinee param pad paa-ay raam.Those who humbly serve the saintly people and follow the Guru’s teachings attain the supreme spiritual status. ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਪੈ ਕੇ ਗੁਰੂ ਦੀ ਸੇਵਾ ਵਿਚ ਲੱਗੇ, ਉਹਨਾਂ ਨੇ ਸਭ ਤੋਂ ਉੱਚੇ ਆਤਮਕ ਦਰਜੇ ਪ੍ਰਾਪਤ ਕਰ ਲਏ।
سنّت چرنھ گُر سیۄا لاگے تِنیِ پرم پد پاۓ رام ॥
سنت چرن گرسیو۔ روحانی رہبروں کےپاوں اور خدمت مرشد میں مصروف۔ سہی ۔ انہوں نے ہی ۔
جنہوں نے روحانی رہنماوں و رہبروں کی قیادت حاصل کی اور خدمت مرشد میں مصروف رہے بلند عظمت روحانی رتبے حاصل کئے
ਪਰਮ ਪਦੁ ਪਾਇਆ ਆਪੁ ਮਿਟਾਇਆ ਹਰਿ ਪੂਰਨ ਕਿਰਪਾ ਧਾਰੀ ॥
param pad paa-i-aa aap mitaa-i-aa har pooran kirpaa Dhaaree.
One on whom God bestowed mercy, abandoned his ego and attained supreme spiritual status. ਜਿਸ ਮਨੁੱਖ ਉੱਤੇ ਪੂਰਨ ਪ੍ਰਭੂ ਨੇ ਮਿਹਰ ਕੀਤੀ, (ਉਸ ਨੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ, ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ।
پرم پدُ پائِیا آپُ مِٹائِیا ہرِ پوُرن کِرپا دھاریِ ॥
پرم پداپائے ۔ بلند عظمت رتبے ۔ آپمٹائیا۔ خوئش پروری ۔ خودی ۔ پورن کرپا۔ مکمل مہرانی
جس پر خدا نے کرم فرمائی کی اس نے خوئشتا خوئش پروری دور کی اور بلند مرتبے حآصل کئے ۔
ਸਫਲ ਜਨਮੁ ਹੋਆ ਭਉ ਭਾਗਾ ਹਰਿ ਭੇਟਿਆ ਏਕੁ ਮੁਰਾਰੀ ॥
safal janam ho-aa bha-o bhaagaa har bhayti-aa ayk muraaree.
His life became fruitful, all fears vanished and he experienced the One God. ਉਸ ਦੀ ਜ਼ਿੰਦਗੀ ਕਾਮਯਾਬ ਹੋ ਗਈ, ਉਸ ਦਾ (ਹਰੇਕ) ਡਰ ਦੂਰ ਹੋ ਗਿਆ, ਉਸ ਨੂੰ ਪਰਮਾਤਮਾ ਮਿਲ ।
سپھل جنمُ ہویا بھءُ بھاگا ہرِ بھیٹِیا ایکُ مُراریِ ॥
۔ سپھل جنم ہوا۔ زندگی کامیاب ہوئی۔ بھؤ۔ خوف۔ بھاگا۔ مٹا۔ ہربھٹیا۔ الہٰی ملاپ ہوا۔ ایکمراری ۔ واحد خدا۔
زندگی کامیاب ہوئی خوف دورہوا اور واحد خدا کا وصل ملاپ حاصل ہوا۔
ਜਿਸ ਕਾ ਸਾ ਤਿਨ ਹੀ ਮੇਲਿ ਲੀਆ ਜੋਤੀ ਜੋਤਿ ਸਮਾਇਆ ॥ jis kaa saa tin hee mayl lee-aa jotee jot samaa-i-aa.God, to whom one belonged, united that one with Himself and his soul merged with the supreme soul (God). ਜਿਸ ਪ੍ਰਭੂ ਦਾ ਉਹ ਪੈਦਾ ਕੀਤਾ ਹੋਇਆ ਸੀ, ਉਸ ਨੇ ਹੀ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ, ਉਸ ਮਨੁੱਖ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਇਕ-ਮਿਕ ਹੋ ਗਈ।
جِس کا سا تِن ہیِ میلِ لیِیا جوتیِ جوتِ سمائِیا ॥
جس کا سا۔ جو میرا مالک تھا۔ تن ہی اسی نے ۔ میل لیا۔ ملاپ کیا ۔ جوتی جوت سمائیا۔ الہٰی نور میں انسانی نور مدغم ہوامرا آتما اور آپس میں یکسو ہوئے ۔
جس کرتار کی ملکیت و پیدار کردہ تھا ۔ اسی نے ہی ملالیا اور روحانی نور اور الہٰی نور آپس میں س طرح مدغم ہوگئے کہ یکسو ہوگئے ۔
ਨਾਨਕ ਨਾਮੁ ਨਿਰੰਜਨ ਜਪੀਐ ਮਿਲਿ ਸਤਿਗੁਰ ਸੁਖੁ ਪਾਇਆ ॥੩॥
naanak naam niranjan japee-ai mil satgur sukh paa-i-aa. ||3||
O’ Nanak, we should lovingly remember the Name of immaculate God; celestial peace is attained by meeting and following the true Guru’s teachings. ||3|| ਹੇ ਨਾਨਕ! ਨਿਰਲੇਪ ਪ੍ਰਭੂ ਦਾ ਨਾਮ (ਸਦਾ) ਜਪਣਾ ਚਾਹੀਦਾ ਹੈ, (ਜਿਸ ਨੇ) ਗੁਰੂ ਨੂੰ ਮਿਲ ਕੇ (ਨਾਮ ਜਪਿਆ, ਉਸ ਨੇ) ਆਤਮਕ ਆਨੰਦ ਪ੍ਰਾਪਤ ਕਰ ਲਿਆ ॥੩॥
نانک نامُ نِرنّجن جپیِئےَ مِلِ ستِگُر سُکھُ پائِیا ॥੩॥
نام نرنجن۔ پاک و مقدس خدا کا نام سچ وحقیقت ۔ جپیے ۔ یادوریاض کیجیئے ۔ مل ستگر ۔ سچے مرشد کے ملاپ سے ۔
اے نانک اس پاک خداکے نام سچ وحقیقت یاد رکھیئے اور اس کی ریاض کیجیئے اور سچے مرشد کے ملاپ سے روحانی وذہنی سکون پاؤں۔
ਗਾਉ ਮੰਗਲੋ ਨਿਤ ਹਰਿ ਜਨਹੁ ਪੁੰਨੀ ਇਛ ਸਬਾਈ ਰਾਮ ॥
gaa-o manglo nit har janhu punnee ichh sabaa-ee raam.
O’ the devotees of God, daily sing songs of joy in God’s praises; because of it, all the wishes are fulfilled. ਹੇ ਰੱਬ ਦੇ ਬੰਦਿਓ! ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ, ਸਿਫ਼ਤਿ-ਸਾਲਾਹ ਦੇ ਪਰਤਾਪ ਨਾਲ ਹਰੇਕ ਮੁਰਾਦ ਪੂਰੀ ਹੋ ਜਾਂਦੀ ਹੈ।
گاءُ منّگلو نِت ہرِ جنہُ پُنّنیِ اِچھ سبائیِ رام ॥
شگلو۔ خوشی کے گیت۔ پنی ۔ پوری ہوئی۔ چھ سبائی ۔ ساری خواہش۔ جت ملئے ۔جس کے ملاپ سے ۔
اے خادمان خدا ہر روز الہٰی حمدوثناہ کیا کرؤ اس سے ساری خواہشات پوری ہوتی ہیں
ਰੰਗਿ ਰਤੇ ਅਪੁਨੇ ਸੁਆਮੀ ਸੇਤੀ ਮਰੈ ਨ ਆਵੈ ਜਾਈ ਰਾਮ ॥
rang ratay apunay su-aamee saytee marai na aavai jaa-ee raam.
They remain imbued with the love of their Master God who is beyond the cycle of birth and death. ਜਿਹੜਾ ਪ੍ਰਭੂ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਉਸ ਮਾਲਕ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
رنّگِ رتے آپُنے سُیامیِ سیتیِ مرےَ ن آۄےَ جائیِ رام ॥
رنگ رتے ۔ پریم میںمحو ۔
اور الہٰی پریم پیارمیں محو رہو جو تناسخ میں نہیں پڑتا
ਅਬਿਨਾਸੀ ਪਾਇਆ ਨਾਮੁ ਧਿਆਇਆ ਸਗਲ ਮਨੋਰਥ ਪਾਏ ॥
abhinaasee paa-i-aa naam Dhi-aa-i-aa sagal manorath paa-ay.
One who remembered the eternal God with loving devotion, realized Him and attained all his objectives.
ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਸਿਮਰਿਆ ਉਸ ਨੇ ਨਾਸ-ਰਹਿਤ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਸਾਰੀਆਂ ਮੁਰਾਦਾਂ ਹਾਸਲ ਕਰ ਲਈਆਂ।
ابِناسیِ پائِیا نامُ دھِیائِیا سگل منورتھ پاۓ ॥
ابناسی ۔ لافناہ ۔ نام دھائیا ۔ الہٰینام سچ وحقیقت مین توجہ کی ۔ سگل۔ سارے ۔منورتھ ۔مدے ۔ مقصد۔
اس نے الہٰی نام سچ وحقیقت میں توجہ لگائی اس کے سارے مقصد و مرادیں پورے ہوئے ۔
ਸਾਂਤਿ ਸਹਜ ਆਨੰਦ ਘਨੇਰੇ ਗੁਰ ਚਰਣੀ ਮਨੁ ਲਾਏ ॥
saaNt sahj aanandghanayray gur charnee man laa-ay.
One receives tranquility, poise and immense bliss by attuning his mind to the Guru’s divine word. ਗੁਰੂ ਦੇ ਚਰਨਾਂ ਵਿਚ ਮਨ ਜੋੜ ਕੇ ਮਨੁੱਖ ਸ਼ਾਂਤੀ ਪ੍ਰਾਪਤ ਕਰਦਾ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਮਾਣਦਾ ਹੈ।
ساںتِ سہج آننّد گھنیرے گُر چرنھیِ منُ لاۓ ॥
سانت سہج انند گھنہرے ۔ روحانی خوشیوں سے بھرا روحانی سکون ۔
پائے مرشد پڑنے سے اور دل لگانے سے ذہنی و روحانی خوشیاں اور سکون ملتاہے ۔
ਪੂਰਿ ਰਹਿਆ ਘਟਿ ਘਟਿ ਅਬਿਨਾਸੀ ਥਾਨ ਥਨੰਤਰਿ ਸਾਈ ॥
poor rahi-aa ghat ghat abhinaasee thaan thanantar saa-ee.
He realizes that the eternal God is pervading each and every heart; He is in all places and interspaces. (ਸਿਮਰਨ ਦੀ ਬਰਕਤਿ ਨਾਲ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਨਾਸ-ਰਹਿਤ ਪਰਮਾਤਮਾ ਹੀ ਹਰੇਕ ਥਾਂ ਵਿਚ ਹਰੇਕ ਸਰੀਰ ਵਿਚ ਵਿਆਪ ਰਿਹਾ ਹੈ।
پوُرِ رہِیا گھٹِ گھٹِ ابِناسیِ تھان تھننّترِ سائیِ ॥
پوررہیا۔ مکمل طور پر بستا ہے ۔ گھٹ گھٹ ۔ ہر دلمیں۔ تھان تھنتر۔ ہرجگہ ۔سائی ۔ دہی
لافنا خدا ہر دلمیں ہر جگہ بس رہا ہے ۔
ਕਹੁ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨੁ ਲਾਈ ॥੪॥੨॥੫॥
kaho naanak kaaraj saglay pooray gur charnee man laa-ee. ||4||2||5||
Nanak says, all one’s tasks get accomplished by attuning his mind to the Guru’s divine word. ||4||2||5|| ਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਦੇ ਚਰਨਾਂ ਵਿਚ ਮਨ ਲਾ ਕੇ ਸਾਰੇ ਕੰਮ ਸਫਲ ਜੋ ਜਾਂਦੇ ਹਨ ॥੪॥੨॥੫॥
کہُ نانک کارج سگلے پوُرے گُر چرنھیِ منُ لائیِ ॥੪॥੨॥੫॥
۔ کارج ۔ کام ۔ سگلے ۔ سارے ۔ گر چرنی من لائی۔ پائے مرشد میں دل لگانے سے ۔
اے نانک بتادے کہ پائے مرشد کی محبت سے سارے کام مکمل ہوجاتے ہیں۔
ਸੂਹੀ ਮਹਲਾ ੫ ॥
soohee mehlaa 5.
Raag Soohee, Fifth Guru:
سوُہیِ مہلا ੫॥
ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥
kar kirpaa mayray pareetam su-aamee naytar daykheh daras tayraa raam.
O’ my beloved Master, bestow mercy and bless me that my eyes keep experiencing Your blessed vision.
ਹੇ ਮੇਰੇ ਪ੍ਰੀਤਮ! ਹੇ ਮੇਰੇ ਸੁਆਮੀ! ਮਿਹਰ ਕਰ, ਮੇਰੀਆਂ ਅੱਖਾਂ ਤੇਰਾ ਦਰਸਨ ਕਰਦੀਆਂ ਰਹਿਣ।
کرِ کِرپا میرے پ٘ریِتم سُیامیِ نیت٘ر دیکھہِ درسُ تیرا رام ॥
نیتہ دیکھہہ درس تیرا۔ آنکھوں سے تیرا دیدار کرؤں۔
کرم وعنایت فرما میرے آقا میرے پیارے تاکہ میرے آنکھوں تیرا مقدس دیدار کرین۔
ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ ॥
laakh jihvaa dayh mayray pi-aaray mukh har aaraaDhay mayraa raam.
O’ my Beloved God, bless me with millions of tongues, so that my mouth may keep reciting Your Name.
ਹੇ ਮੇਰੇ ਪਿਆਰੇ! ਮੈਨੂੰ ਲੱਖ ਜੀਭਾਂ ਦੇਹ (ਮੇਰੀਆਂ ਜੀਭਾਂ ਤੇਰਾ ਨਾਮ ਜਪਦੀਆਂ ਰਹਿਣ। ਮਿਹਰ ਕਰ!) ਮੇਰਾ ਮੂੰਹ ਤੇਰਾ ਹਰਿ-ਨਾਮ ਜਪਦਾ ਰਹੇ।
لاکھ جِہۄا دیہُ میرے پِیارے مُکھُ ہرِ آرادھے میرا رام ॥
جہو ا۔ زبان۔مکھ ۔ منہہ۔ زبان۔
اے خدا اے میرے پیارے لاکھ زبانیں عطا فرماتا کہ زبان سے تیری حمدوثناہ کروں۔
ਹਰਿ ਆਰਾਧੇ ਜਮ ਪੰਥੁ ਸਾਧੇ ਦੂਖੁ ਨ ਵਿਆਪੈ ਕੋਈ ॥
har aaraaDhay jam panth saaDhay dookh na vi-aapai ko-ee.
Yes, my mouth may keep uttering Your Name, so that the path laid out by the demon of death is conquered and no sorrow ever afflicts me. ਮੇਰਾ ਮੂੰਹ ਤੇਰਾ ਨਾਮ ਜਪਦਾ ਰਹੇ, ਜਿਸ ਨਾਲ ਜਮਰਾਜ ਵਾਲਾ ਰਸਤਾ ਜਿੱਤਿਆ ਜਾ ਸਕੇ, ਅਤੇ ਕੋਈ ਭੀ ਦੁੱਖ ਮੇਰੇ ਉਤੇ ਜ਼ੋਰ ਨਾਹ ਪਾ ਸਕੇ।
ہرِ آرادھے جم پنّتھُ سادھے دوُکھُ ن ۄِیاپےَ کوئیِ ॥
ارادھے ۔ ریاض کرے ۔ جسم پنتھ ۔ براہوں کا راستہ ۔ سادھے ۔ درستی کرے ۔ دوکھ ۔ عذاب تکلیف۔ دیاپے ۔ آئے ۔
الہٰی حمدوثناہ سے برائیوں اور بدکاریوں کا راہ ابلیس درستی اورنیکی میں تبدیل ہوجاتاہے اور عذاب و مشکلات حاءل نہیں ہوتیں۔
ਜਲਿ ਥਲਿ ਮਹੀਅਲਿ ਪੂਰਨ ਸੁਆਮੀ ਜਤ ਦੇਖਾ ਤਤ ਸੋਈ ॥
jal thal mahee-al pooran su-aamee jatdaykhaa tat so-ee.
O’ my Master-God you are pervading the water, the land and the sky; bestow mercy so that wherever I look, I may experience You ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਵਿਆਪਕ ਹੇ ਸੁਆਮੀ! (ਮਿਹਰ ਕਰ) ਮੈਂ ਜਿੱਧਰ ਵੇਖਾਂ ਉਧਰ (ਮੈਨੂੰ) ਉਹ ਤੇਰਾ ਹੀ ਰੂਪ ਦਿੱਸੇ।
جلِ تھلِ مہیِئلِ پوُرن سُیامیِ جت دیکھا تت سوئیِ ॥
جل۔پانی مراد سمندر۔ تھل۔ زمین ۔ مہئل۔ خلاص۔ پورن سوآمی ۔ وہی ہے مکمل طور پر ۔ جت دیکھا ۔ جدھر نظر جاتی ہے ۔ تت سوئی۔ وہاں وہ ہے
سمندر مزین وخلاص ہر جگہ بستاہے خدا جدھر نظرجائے ہو دیدار
ਭਰਮ ਮੋਹ ਬਿਕਾਰ ਨਾਠੇ ਪ੍ਰਭੁਨੇਰ ਹੂ ਤੇ ਨੇਰਾ ॥
bharam moh bikaar naathay parabh nayr hoo tay nayraa.
My doubts, worldly attachments and vices have vanished, and I experience God near than the nearest. ਮੇਰਾ ਸੰਦੇਹ ਸੰਸਾਰੀ ਲਗਨ ਅਤੇ ਪਾਪ ਦੌੜ ਗਏ ਹਨ ਅਤੇ ਮੈਂ ਸੁਆਮੀ ਨੂੰ ਪਰਮ ਨੇੜੇ ਨਾਲੋਂ ਭੀ ਨੇੜੇ ਵੇਖਦਾ ਹਾਂ।
بھرم موہ بِکار ناٹھے پ٘ربھُ نیر ہوُ تے نیرا ॥
۔ بھرم ۔ وہم وگمان ۔ شک و شبہات ۔ وکار۔ برائیاں۔ برے کام ۔ ناٹھے ۔ دور ہوگئے ۔پربھ نیر ہوتے نیرا۔ خدا زدیک سے نزدیک تر ہے ۔
تیراشک و شہبات وہم وگمان اور برائیاں دور ہوں نزدیک سے نزدیک تر ہے تو۔ اے خدا نانک پر فرما کرم و عنایت آنکھوں سے کرے دیدار تیرا۔