Urdu-Raw-Page-785

ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥
sabh kai maDh sabh hoo tay baahar raag dokh tay ni-aaro.
God pervades inside and outside of all; He is free of attachment and jealousy. ਪ੍ਰਭੂ ਸਭ ਜੀਵਾਂ ਦੇ ਅੰਦਰ ਹੈ, ਸਭ ਤੋਂ ਵੱਖਰਾ ਭੀ ਹੈ, ਸਭ ਦੇ ਅੰਦਰ ਹੁੰਦਾ ਹੋਇਆ ਭੀ ਉਹ ਮੋਹ ਅਤੇ ਈਰਖਾ ਆਦਿਕ ਤੋਂ ਨਿਰਲੇਪ ਰਹਿੰਦਾ ਹੈ।
سبھ کےَ مدھِ سبھ ہوُ تے باہرِ راگ دوکھ تے نِیارو ॥
سبھ کے مدھ ۔ سبھ کے درمیان۔ راگ دوکھ ۔ محبت و عذاب ۔ نیارے بیلاگ۔ آزاد۔ بے واسطہ یا تعلق ۔
خدا سب کے دلمیں بسنے کے باوجود سبھ باہر اورعلیحدہ بھی ہے اور حسد بغض کینہ اور دنیاوی محبت سے پاک اور بیلاگ بھی ہے

ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥
naanak daas gobind sarnaa-ee har pareetam maneh saDhaaro. ||3||
O’ Nanak, God’s devotees always remain in His refuge; the beloved God provides support to the minds of all beings. ||3|| ਹੇ ਨਾਨਕ! ਪ੍ਰਭੂ ਦੇ ਸੇਵਕ ਸਦਾ ਉਸ ਦੀ ਸਰਨ ਪਏ ਰਹਿੰਦੇ ਹਨ, ਉਹ ਪ੍ਰੀਤਮ ਹਰੀ ਸਭ ਜੀਵਾਂ ਦੇ ਮਨ ਦਾ ਆਸਰਾ ਬਣਿਆ ਰਹਿੰਦਾ ਹੈ ॥੩॥
نانک داس گوبِنّد سرنھائیِ ہرِ پ٘ریِتمُ منہِ سدھارو
منہ سدھار۔ دل یا زہن کو راہ راست یا صراط مسقیم پر لانے والا۔
اے نانک۔ اس کے خدمتگار خادم ہمیشہ اس کے زیر سیاہ اور زیر پناہ رہتے ہیں اور پیارا خدا ان کے دل وجان کا سہارا اور آسرا ہے ۔
ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥
mai khojat khojat jee har nihchal so ghar paa-i-aa.
After searching continuously, I have realized that aboard of God which is eternal. ਹੇ ਭਾਈ! ਭਾਲ ਕਰਦਿਆਂ ਕਰਦਿਆਂ ਮੈਂ ਹਰੀ ਪ੍ਰਭੂ ਦਾ ਉਹ ਟਿਕਾਣਾ ਲੱਭ ਲਿਆ ਹੈ, ਜੋ ਕਦੇ ਭੀ ਡੋਲਦਾ ਨਹੀਂ।
مےَ کھوجت کھوجت جیِ ہرِ نِہچلُ سُ گھرُ پائِیا ॥
کھوجت کھوجت۔ ڈہونڈتے ڈہونڈتے ۔ تلاش کرتے کرتے ۔ ہر نہچل ۔ صدیو ۔ مستقل ۔ خدا۔ سوگھر ۔ وہ ٹھکانہ ۔
تلاش کرتے کرتے خدا کا وہ گھر جو مستقل ٹھکانہ ہے پالیا

ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ ॥
sabh aDhruv dithay jee-o taa charan kamal chit laa-i-aa.
When I realized that everything in the world is perishable, then I attuned my mind to God’s immaculate Name. ਜਦੋਂ ਮੈਂ ਵੇਖਿਆ ਕਿ (ਜਗਤ ਦੇ) ਸਾਰੇ (ਪਦਾਰਥ) ਨਾਸਵੰਤ ਹਨ, ਤਦੋਂ ਮੈਂ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਆਪਣਾ) ਮਨ ਜੋੜ ਲਿਆ।
سبھِ ادھ٘رُۄ ڈِٹھے جیِءُ تا چرن کمل چِتُ لائِیا ॥
سب ادھر ۔ غیر مستقل ۔ ڈٹھے ۔ دیکھے ۔ چرن کمل۔ پاے پاک۔ چت لائیا۔ محبت کی ۔
سبھ کو ناپائیدار غیر مستقل معلوم ہوئے دیکھے تبھی پائے پاک الہٰی سے دل لگائیا۔

ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ॥
parabh abhinaasee ha-o tis kee daasee marai na aavai jaa-ay.
God is eternal and I am His devotee; He is beyond the cycle of birth and death. ਹੇ ਭਾਈ! ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਮੈਂ (ਤਾਂ) ਉਸ ਦੀ ਦਾਸੀ ਹਾਂ, ਉਹ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ।
پ٘ربھُ ابِناسیِ ہءُ تِس کیِ داسیِ مرےَ ن آۄےَ جاۓ ॥
پربھ ابناسی۔ لافناہ خدا۔ داسی ۔ خادم ۔
میں لافناہ خدا کا خادم و غلام ہوں جو نہ پیدا ہوا ہے ۔ اور نہ موت ہے جسے ۔

ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥
Dharam arath kaam sabh pooran man chindee ichh pujaa-ay.
God’s treasures are filled with faith, worldly wealth and success; He fulfills the desires of the mind. ਪ੍ਰਭੂ ਈਮਾਨ, ਦੌਲਤ ਅਤੇ ਕਾਮਯਾਬੀ ਨਾਲ ਪਰੀਪੂਰਨ ਹੈ, ਉਹ ਮਨ ਵਿਚ ਚਿਤਵੀ ਹੋਈ ਹਰੇਕ ਕਾਮਨਾ ਪੂਰੀ ਕਰ ਦੇਂਦਾ ਹੈ।
دھرم ارتھ کام سبھِ پوُرن منِ چِنّدیِ اِچھ پُجاۓ ॥
دھرم ۔ فرائض منحی انسانیت ۔ ارتھ ۔ دنایوی ضرورتوںکی پور کرنے کی ایشا۔ کام ۔ کامیابی ۔ سوکھ ۔ نجات۔ آزادی۔ من چندی ۔ دلچاہی ۔ اچھ ۔ پجائے ۔ خواہش پوری کرتا ہے ۔
وہ اور خدا جو تمام دنیاوی ضرروتوں ۔ جیسے انسانیت کے لئے فرض منصبی۔ دنیاوی ضرروتوں کو پوری کرنے والی اشیا کام محبت و شفقت اور زہنی غلامی سے ناجت سب میں کامل اور مالک ہے دل چاہی خواہشات پوری کرتا ہے ۔

ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ॥ sarut simrit gun gaavahi kartay siDh saaDhik mun jan Dhi-aa-i-aa. The Vedas and the Simritees (scriptures) sing the praises of the Creator-God, while the adepts, the seekers and the sages meditate on Him. ਸਿਮ੍ਰਿਤੀਆਂ ਵੇਦ ਆਦਿਕ ਉਸ ਕਰਤਾਰ ਦੇ ਗੁਣ ਗਾਂਦੇ ਆ ਰਹੇ ਹਨ। ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਸਾਰੇ ਰਿਸ਼ੀ ਮੁਨੀ (ਉਸੇ ਦਾ ਨਾਮ) ਸਿਮਰਦੇ ਆ ਰਹੇ ਹਨ।
س٘رُتِ سِم٘رِتِ گُن گاۄہِ کرتے سِدھ سادھِک مُنِ جن دھِیائِیا ॥
سرت۔ وید ۔ سمرت۔ سمرتیاں۔ گن ۔ وصف۔ کرتے ۔ کرنے والے ۔ کرتار ۔ سدھ ۔ جنہوں نے روحانیت کی مطابق زندگی آراستہ کر لی ۔ سادھک ۔ جو زندگی روحانیت مطابق اراستہ کر نے میں کوشش کر رہے ہیں۔ من جن۔ رشتی منی ۔ زاہد و پرہیز گار ۔
ویدوں سمرتیوں اورمذہبی کتابوں میں اسی ہی کی حمدسرائی ہے ۔ خدا رسیدگان جنہوں نے اپنی زندگی روحانیت اور خؤش اخلاق سے آراستہ کر لیا ہے اور جو اس کے حصول کے لئے کوشاں ہیں۔ رشتی منی زاہد پرہیز گار اسی کی یادوریاضت میں مصروف رہتے ہیں۔
ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥
naanak saran kirpaa niDh su-aamee vadbhaagee har har gaa-i-aa. ||4||1||11||
O’ Nanak, the Master-God is the treasure of mercy, with great good fortune one receives his refuge and sings His praises. ||4||1||11|| ਹੇ ਨਾਨਕ! ਮਾਲਕ-ਪ੍ਰਭੂ ਕਿਰਪਾ ਦਾ ਖ਼ਜ਼ਾਨਾ ਹੈ, ਮਨੁੱਖ ਵੱਡੇ ਭਾਗਾਂ ਨਾਲ ਉਸ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ॥੪॥੧॥੧੧॥
نانک سرنِ ک٘رِپا نِدھِ سُیامیِ ۄڈبھاگیِ ہرِ ہرِ گائِیا
کر پاندھ ۔ مہربانیوں کا خزانہ ۔ رحمان الرحیم۔
اے نانک خدا آقائے عالم رحمان الرحیم مہربانیوں کا خزانہ ہے ۔ بلند قسمت سے اسکا سایہ پناہ اور حمدوثناہ میسئر ہوتی ہے ۔

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُر پ٘رسادِ ॥
ایک ابدی خدا جو کال گرو کے فضل سے معلوم ہوا
ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥
vaar soohee kee salokaa naal mehlaa 3.
Vaar of Soohee, with Shaloks, Third Guru:
ۄار سوُہیِ کیِ سلوکا نالِ مہلا ੩॥

ਸਲੋਕੁ ਮਃ ੩ ॥
salok mehlaa 3.
Shalok, Third Guru:
سلوکُ مਃ੩॥

ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥
soohai vays duhaaganee par pir raavan jaa-ay.
One engrossed in the worldly pleasure is like that unfortunate soul-bride who, dressed in red enticing clothes, goes out to see another’s husband ਜੋ ਜੀਵ-ਇਸਤ੍ਰੀ ਦੁਨੀਆ ਦੇ ਸੋਹਣੇ ਪਦਾਰਥ-ਰੂਪ ਕਸੁੰਭੇ ਦੇ ਚੁਹਚੁਹੇ ਰੰਗ ਵਾਲੇ ਵੇਸ ਵਿਚ (ਮਸਤ) ਹੈ, ਉਹ ਮੰਦੇ ਭਾਗਾਂ ਵਾਲੀ ਹੈ, ਉਹ (ਮਾਨੋ) ਪਰਾਏ ਖਸਮ ਨੂੰ ਭੋਗਣ ਤੁਰ ਪੈਂਦੀ ਹੈ।
سوُہےَ ۄیسِ دوہاگنھیِ پر پِرُ راۄنھ جاءِ ॥
سوہے ویس ۔ سر خپوش ۔ دوہاگنی ۔ دوخاوندوں والی ۔ پر پر ۔ دوسرے خاوند۔ راون ۔ ملاپ۔
اس کے سرخ لباس میں ، ضائع شدہ دلہن دوسرے شوہر کے ساتھ لطف اندوز ہونے کے لئے نکلتی ہے۔
ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥
pir chhodi-aa ghar aapnai mohee doojai bhaa-ay.
Enticed by the love for worldly riches and power, she has forgotten her husband-God who is dwelling in her heart. ਮਾਇਆ ਦੇ ਪਿਆਰ ਵਿਚ ਉਹ ਲੁੱਟੀ ਜਾ ਰਹੀ ਹੈ (ਕਿਉਂਕਿ) ਉਹ ਆਪਣੇ ਹਿਰਦੇ-ਘਰ ਵਿਚ ਵੱਸਦੇ ਖਸਮ-ਪ੍ਰਭੂ ਨੂੰ ਵਿਸਾਰ ਦੇਂਦੀ ਹੈ।
پِرُ چھوڈِیا گھرِ آپنھےَ موہیِ دوُجےَ بھاءِ ॥
موہی دوجے بھائے ۔ دوسرے کی محبت میںلٹ گئی ۔
اپنے آقا خدا کو دل سے بھلا کر دنیاوی محبت میں روحانی اور اخلاقی طور پر لٹ جاتا ہے ۔

ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥
mithaa kar kai khaa-i-aa baho saadahu vaDhi-aa rog.
The soul-bride who has enjoyed the worldly pleasures deeming them as sweet, does not realize that this disease multiplies by indulging too much in these worldly pleasures. ਜਿਸ ਜੀਵ-ਇਸਤ੍ਰੀ ਨੇ ਦੁਨੀਆ ਦੇ ਪਦਾਰਥਾਂ ਨੂੰ ਸੁਆਦਲੇ ਜਾਣ ਕੇ ਭੋਗਿਆ ਹੈ (ਉਸ ਦੇ ਮਨ ਵਿਚ) ਇਹਨਾਂ ਬਹੁਤੇ ਚਸਕਿਆਂ ਤੋਂ ਰੋਗ ਵਧਦਾ ਹੈ।
مِٹھا کرِ کےَ کھائِیا بہُ سادہُ ۄدھِیا روگُ ॥
مٹھا کرکے ۔ لذیذ سمجھ کر۔ بہو ۔ سادہو زیادہ لطفوں کی وجہ سے ۔ ودھایروگ۔ بیمار ی بڑھی ۔
لذیز اور پر لطف سمجھ کر صرف کرتا ہے ۔ جس سے روحانی واخلاقی طور پر بیمار پڑ جاتا ہے

ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ ॥ suDh bhataar har chhodi-aa fir lagaa jaa-ay vijog. She ends up forsaking her immaculate Husband-God and suffers the pain of separation from Him. ਉਹ ਨਿਰੋਲ ਆਪਣੇ ਖਸਮ-ਪ੍ਰਭੂ ਨੂੰ ਛੱਡ ਬਹਿੰਦੀ ਹੈ ਤੇ ਇਸ ਤਰ੍ਹਾਂ ਉਸ ਨਾਲੋਂ ਇਸ ਦਾ ਵਿਛੋੜਾ ਹੋ ਜਾਂਦਾ ਹੈ।
سُدھُ بھتارُ ہرِ چھوڈِیا پھِرِ لگا جاءِ ۄِجوگُ ॥
سدھ ۔ بھتار۔ صھیح خاوند۔ وجوگ۔ جدائی۔
حقیقی خدا کو چھوڑ دیتا ہے اورمرض بڑھتی رہتی ہے ۔
ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥
gurmukh hovai so palti-aa har raatee saaj seegaar.
The soul-bride who becomes the Guru’s follower, turns away from the worldly pleasures; she adorns herself with God’s love and remains imbued with it. ਜੋ ਜੀਵ-ਇਸਤ੍ਰੀ ਗੁਰੂ ਦੇ ਹੁਕਮ ਵਿਚ ਤੁਰਦੀ ਹੈ ਉਸ ਦਾ ਮਨ (ਦੁਨੀਆ ਦੇ ਭੋਗਾਂ ਵਲੋਂ) ਪਰਤਦਾ ਹੈ, ਉਹ (ਪ੍ਰਭੂ-ਪਿਆਰ ਰੂਪ ਗਹਣੇ ਨਾਲ ਆਪਣੇ ਆਪ ਨੂੰ) ਸਜਾ ਬਣਾ ਕੇ ਪਰਮਾਤਮਾ (ਦੇ ਪਿਆਰ) ਵਿਚ ਰੱਤੀ ਰਹਿੰਦੀ ਹੈ।
گُرمُکھِ ہوۄےَ سُ پلٹِیا ہرِ راتیِ ساجِ سیِگارِ ॥
گورمکھ ۔ مرید مرشد۔ پلٹا۔ بدلیا۔ ہر راتی ساج ۔ سیگار۔ اپنے آراستہ کرکے خد امیں محو ۔
لیکن وہ جو گورکھ بن جاتی ہے ، بدعنوانی سے منہ موڑ دیتی ہے اور خود کو زیب تن کرتی ہے ، رب کی محبت میں مل جاتی ہے
ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ ॥
sahj sach pir raavi-aa har naamaa ur Dhaar.
She intuitively enjoys her Husband-God by enshrining His Name within her heart. ਪ੍ਰਭੂ ਦਾ ਨਾਮ ਹਿਰਦੇ ਵਿਚ ਧਾਰ ਕੇ ਸਹਜ ਅਵਸਥਾ ਵਿਚ (ਟਿਕ ਕੇ) ਸਦਾ-ਥਿਰ ਰਹਿਣ ਵਾਲੇ ਖਸਮ ਨੂੰ ਮਾਣਦੀ ਹੈ।
سہجِ سچُ پِرُ راۄِیا ہرِ ناما اُر دھارِ ॥
سہج سچ پر ۔ صدیوی پر سکون خاوند۔ راویا۔ ملاپ پائیا۔ ہرناما اردھار۔ الہٰی نام دلمیں بسا کر۔
وہ اپنے آسمانی شوہر رب سے لطف اٹھاتی ہے ، اور اس کے دل میں خداوند کا نام سمیٹتی ہے۔
ਆਗਿਆਕਾਰੀ ਸਦਾ ਸੋੁਹਾਗਣਿ ਆਪਿ ਮੇਲੀ ਕਰਤਾਰਿ ॥
aagi-aakaaree sadaa sohagan aap maylee kartaar.
The Soul-bride who lives by God’s command is fortunate forever and the Creator-God Himself has united her with Him. ਪ੍ਰਭੂ ਦੇ ਹੁਕਮ ਵਿਚ ਤੁਰਨ ਵਾਲੀ ਜੀਵ-ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੈ, ਕਰਤਾਰ (ਖਸਮ) ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈ।
آگِیاکاریِ سدا سد਼ہاگنھِ آپِ میلیِ کرتارِ ॥
آگیا کاری ۔ فرمانبردار۔ سدا سہاگن ۔ ہمیشہ خاوند والی ۔
وہ عاجز اور فرمانبردار ہے۔ وہ ہمیشہ کے لئے اس کی نیک دلہن ہے۔ خالق اسے اپنے ساتھ جوڑ دیتا ہے
ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸੋੁਹਾਗਣਿ ਨਾਰਿ ॥੧॥
naanak pir paa-i-aa har saachaa sadaa sohagan naar. ||1||
O’ Nanak, one who has realized the eternal God as her Husband, is a fortunate soul-bride forever. ||1|| ਹੇ ਨਾਨਕ! ਜਿਸ ਨੇ ਸਦਾ-ਥਿਰ ਪ੍ਰਭੂ ਖਸਮ ਪ੍ਰਾਪਤ ਕਰ ਲਿਆ ਹੈ ਉਹ ਜੀਵ-ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੈ ॥੧॥
نانک پِرُ پائِیا ہرِ ساچا سدا سد਼ہاگنھِ نارِ
پراپائیا۔ خاوند سے ملاپ ہوا۔ ہر ساچا صدیوی سچا خدا۔
اے نانک۔ جسے الہٰی وصل وملاپ حاصل ہوگیا وہ خدا کا محبوب ہوگیا۔

ਮਃ ੩ ॥
mehlaa 3.
Third Guru
مਃ੩॥
ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮ੍ਹ੍ਹਾਲਿ ॥
soohvee-ay nimaanee-ay so saho sadaa samHaal.
O the helpless soul-bride engrossed in worldly attractions, always remember your Husband-God with loving devotion. ਹੇ ਚੁਹਚੁਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ ਵਿਚਾਰੀਏ! ਖਸਮ-ਪ੍ਰਭੂ ਨੂੰ ਸਦਾ ਚੇਤੇ ਰੱਖ।
سوُہۄیِۓ نِمانھیِۓ سو سہُ سدا سم٘ہ٘ہالِ ॥
سو ہووئے ۔ اے سر خپوش ۔ نامنیئے ۔ بلا وقار عزت۔ سو سوہ۔ اس خاوند۔ سد سمال۔ ہمیشہ دلمیں بسا ۔
اے عاجز ، سرخ لباس والی دلہن ، اپنے شوہر رب کو ہمیشہ اپنے خیالات میں رکھیں
ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥੨॥
naanak janam savaareh aapnaa kul bhee chhutee naal. ||2||
O’ Nanak, (in this way),you would embellish your own life and your lineage would be emancipated along with you. ||2|| ਹੇ ਨਾਨਕ! ( ਇਸ ਤਰ੍ਹਾਂ) ਤੂੰ ਆਪਣਾ ਜੀਵਨ ਸਵਾਰ ਲਏਂਗੀ, ਤੇਰੀ ਕੁਲ ਭੀ ਤੇਰੇ ਨਾਲ ਮੁਕਤ ਹੋ ਜਾਇਗੀ ॥੨॥
نانک جنمُ سۄارہِ آپنھا کُلُ بھیِ چھُٹیِ نالِ
جسنم سواریہہ۔ زندگی میں بہتری اور درستی وہتی ہے ۔ کل خاندان۔ قبیلہ ۔ چھٹی ۔ نجات۔
اس سے جہاں زندگی بہتر ہوجائیگی آراستہ ہوگی وہاں خاندان کو نجات حاصل ہوگی ۔

ਪਉੜੀ ॥
pa-orhee.
Pauree:
پئُڑیِ ॥

ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥
aapay takhat rachaa-i-on aakaas pataalaa.
God Himself has established this entire world in between the sky and the nether world as His throne. ਆਕਾਸ਼ ਤੇ ਪਾਤਾਲ ਦੇ ਵਿਚਲਾ ਸਾਰਾ ਜਗਤ-ਰੂਪ ਤਖ਼ਤ ਪ੍ਰਭੂ ਨੇ ਹੀ ਬਣਾਇਆ ਹੈ।
آپے تکھتُ رچائِئونُ آکاس پتالا ॥
تخت۔ بیٹھنے کے لئے جگہ ۔ مراد زمین ۔ آکاس۔ آسمان ۔ پاتال۔ زیر زمین۔
یہ زمین آسمان اور زیر زمین خود خدانے بتائیں ہیں۔

ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ ॥
hukmay Dhartee saajee-an sachee Dharam saalaa.
By His command God created the earth, a true place to practice righteousness. ਉਸ ਨੇ ਆਪਣੇ ਹੁਕਮ ਵਿਚ ਹੀ ਧਰਤੀ ਜੀਵਾਂ ਦੇ ਧਰਮ ਕਮਾਣ ਲਈ ਥਾਂ ਬਣਾਈ ਹੈ।
ہُکمے دھرتیِ ساجیِئنُ سچیِ دھرم سالا ॥
ساجنیں بنائی۔ سچی دھرم۔ سالا۔ نیک اعمال کے لئے ۔
اپنے فرمان سے یہ زمین بطور انسانی فرض واعمال انجام دہی کے لئے ایک مقام و ٹھکانہ بنائیا ہے ۔

ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ ॥
aap upaa-ay khapaa-idaa sachay deen da-i-aalaa.
O’ the eternal and merciful Master-God of the meek, You Yourself create and You Yourself destroy everything. ਹੇ ਦੀਨਾਂ ਤੇ ਦਇਆ ਕਰਨ ਵਾਲੇ ਸਦਾ ਕਾਇਮ ਰਹਿਣ ਵਾਲੇ! ਤੂੰ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈਂ।
آپِ اُپاءِ کھپائِدا سچے دیِن دئِیالا ॥
اپائے ۔ پیدا کرکے ۔ کھپائند۔ مٹاتا ہے ۔ دین دیالا۔ غریبوںپر مہربانی کرنے والا
اس نے خود پیدا کیا اور برباد کیا۔ وہ سچا رب ہےعاجز پر رحم کرنے والا

ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ ॥
sabhnaa rijak sambaahidaa tayraa hukam niraalaa.
O’ God! You provide sustenance to all; unique is Your command. (ਹੇ ਪ੍ਰਭੂ!) ਤੇਰਾ ਹੁਕਮ ਅਨੋਖਾ ਹੈ (ਭਾਵ, ਕੋਈ ਇਸ ਨੂੰ ਮੋੜ ਨਹੀਂ ਸਕਦਾ) ਤੂੰ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈਂ।
سبھنا رِجکُ سنّباہِدا تیرا ہُکمُ نِرالا ॥
رزق ۔ روزی ۔ سبھا ہند۔ پہنچاتا ہے نرالا۔ انوکھا۔
تم سب کو رزق دیتے ہو۔ آپ کے حکم کا حکم کتنا حیرت انگیز اور انوکھا ہے
ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥੧॥
aapay aap varatdaa aapay partipaalaa. ||1||
You Yourself pervade everywhere and provide sustenance to all creatures. ਹਰ ਥਾਂ ਤੂੰ ਖ਼ੁਦ ਆਪ ਮੌਜੂਦ ਹੈਂ ਤੇ ਤੂੰ ਆਪ ਹੀ ਜੀਵਾਂ ਦੀ ਪਾਲਣਾ ਕਰਦਾ ਹੈਂ ॥੧॥
آپے آپِ ۄرتدا آپے پ٘رتِپالا
پرتپالا۔ پرورش کرنے والا۔ پرودگار۔
آپ خود گھوم رہے ہیں اور پھیل رہے ہیں۔ آپ خود رزق دینے والے ہیں۔

ਸਲੋਕੁ ਮਃ ੩ ॥
salok mehlaa 3.
Shalok, Third Guru:
سلوکُ مਃ੩॥

ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥ soohab taa sohaaganee jaa man laihi sach naa-o. O’ you the red-robed bride (engrossed in worldly attractions), you can become very fortunate, if you develop faith in the eternal God’s Name. ਹੇ ਸੂਹੇ ਵੇਸ ਵਾਲੀਏ! ਜੇ ਤੂੰ ਸਦਾ-ਥਿਰ (ਪ੍ਰਭੂ ਦਾ) ਨਾਮ ਮੰਨ ਲਏਂ ਤਾਂ ਤੂੰ ਸੁਹਾਗ ਭਾਗ ਵਾਲੀ ਹੋ ਜਾਏਂ।
سوُہب تا سوہاگنھیِ جا منّنِ لیَہِ سچُ ناءُ ॥
سوہب۔ سرخپوش ۔ سوہانی ۔ خاوند پرست۔ من ۔ لیہہ سچ ناو۔ اگر سچ وحقیقت الہٰی نام تسلیم کرے ۔
اے سر خپوش اگر تو خدا پر ایمان لے آئے اور صدیوی سچ وحقیقت الہٰی نام تسلیم کرے تبھی تو ایمان والاخدا پرست ہوگا۔

ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ॥
satgur apnaa manaa-ay lai roop charhee taa aglaa doojaa naahee thaa-o.
If you please your true Guru, then imbued with Naam, you would glow; but except the true Guru, there is no other place where you can receive Naam. ਆਪਣੇ ਗੁਰੂ ਨੂੰ ਪ੍ਰਸੰਨ ਕਰ ਲੈ, ਬੜੀ (ਨਾਮ- ਰੰਗਣ ਚੜ੍ਹ ਆਵੇਗੀ (ਪਰ ਇਸ ਰੰਗਣ ਲਈ ਗੁਰੂ ਤੋਂ ਬਿਨਾ) ਕੋਈ ਹੋਰ ਥਾਂ ਨਹੀਂ ਹੈ।
ستِگُرُ اپنھا مناءِ لےَ روُپُ چڑیِ تا اگلا دوُجا ناہیِ تھاءُ ॥
اکلا ۔ نہایت زیادہ۔ دوجا نا ہی تھاؤ۔ دوسرا کوئی ٹھکانہ نہیں اس کے علاوہ ۔
اپنے مرشد کی خوشنودی حاسل کرے تو اس سے روحانی وبلند اخلاقی حاصل ہوگی مگر اس کے لئے دوسر ا کوئی وسیلا نہیں۔

ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥
aisaa seegaar banaa-ay too mailaa kaday na hova-ee ahinis laagai bhaa-o.
Embellish yourself with such ornaments of spiritual virtues, which may never get stained by any vices and you may always remain in love with God. ਤੂੰ ਅਜੇਹਾ (ਸੋਹਣਾ ਸਿੰਗਾਰ ਬਣਾ ਜੋ ਕਦੇ ਮੈਲਾ ਨਾਹ ਹੋਵੇ ਤੇ ਦਿਨ ਰਾਤ ਤੇਰਾ ਪਿਆਰ (ਪ੍ਰਭੂ ਨਾਲ) ਬਣਿਆ ਰਹੇ।
ایَسا سیِگارُ بنھاءِ توُ میَلا کدے ن ہوۄئیِ اہِنِسِ لاگےَ بھاءُ ॥
سیار۔ سجاوت۔ آراستہ ۔ میلا۔ ناپاک۔ اہنس ۔ روز و شب ۔ دان رات۔ بھاو۔ پریم پیار۔
اے انسان تو اپنے آپ کو اسطرح سے آراستہ کر کہ کبھی ناپاکیزگی نہ ہو اور تیرا روز و شب پیار بنا رہے

ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥੧॥
naanak sohagan kaa ki-aa chihan hai andar sach mukh ujlaa khasmai maahi samaa-ay. ||1||
O’ Nanak, what else could be the character of a fortunate soul-bride? within her is the truth, her face glows with the love for Naam and she remains absorbed in her Husband-God. ||1|| ਹੇ ਨਾਨਕ! (ਇਸ ਤੋਂ ਬਿਨਾ) ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਦਾ ਹੋਰ ਕੀਹ ਲੱਛਣ ਹੋ ਸਕਦਾ ਹੈ? ਉਸ ਦੇ ਅੰਦਰ ਸੱਚਾ ਨਾਮ ਹੋਵੇ, ਮੂੰਹ (ਉਤੇ ਨਾਮ ਦੀ) ਲਾਲੀ ਹੋਵੇ ਤੇ ਉਹ ਖਸਮ-ਪ੍ਰਭੂ ਵਿਚ ਜੁੜੀ ਰਹੇ ॥੧॥
نانک سوہاگنھِ کا کِیا چِہنُ ہےَ انّدرِ سچُ مُکھُ اُجلا کھسمےَ ماہِ سماءِ
چہن ۔ نشانی ۔ پہچان ۔ اندر سچ ۔ دل وزہن میں سچ ۔ مکھ ۔ منہہ ۔پیشنای ۔ اجلا۔پاک ۔
اے نانک۔ خدا پرستی کی پہچان اور نشانی کیا ہے ۔ دل و دماغ میں الہٰی نام سچ وحقیقت ہو سر خرونی ہو ۔ خدامیں محو ومجذوب ہو۔

ਮਃ ੩ ॥
mehlaa 3.
Third Guru:
مਃ੩॥

ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥
lokaa vay ha-o soohvee soohaa vays karee.
O people: I am just wearing the red cloths, Yes I only dress up nicely, ਹੇ ਲੋਕੋ! ਮੈਂ (ਨਿਰੀ) ਸੂਹੇ ਵੇਸੁ ਵਾਲੀ (ਹੀ) ਹਾਂ, ਮੈਂ (ਨਿਰੇ) ਸੂਹੇ ਕੱਪੜੇ (ਹੀ) ਪਾਂਦੀ ਹਾਂ;
لوکا ۄے ہءُ سوُہۄیِ سوُہا ۄیسُ کریِ ॥
لوکاوے ۔ اے دنیاوی لوگو۔ صوحبی ۔ سرخبوش ۔
اے دنیا کے لوگوں میں صرف سر خپوش کا بھیس یا پوشش سرخ ہے ۔
ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥
vaysee saho na paa-ee-ai kar kar vays rahee.
But Husband-God is not realized by outwardly appearances; I am tired of trying different appearances (rituals and hypocrisy). ਪਰ (ਨਿਰੇ) ਵੇਸਾਂ ਨਾਲ ਖਸਮ -ਪ੍ਰਭੂ ਨਹੀਂ ਮਿਲਦਾ, ਮੈਂ ਵੇਸ ਕਰ ਕਰ ਕੇ ਥੱਕ ਗਈ ਹਾਂ।
ۄیسیِ سہُ ن پائیِئےَ کرِ کرِ ۄیس رہیِ ॥
ویس ۔ بھیس ۔ سوہ۔ خاوند۔ خدا۔ تتی ۔ انہوں نے گر کی سیکھ ۔ واعظ مرشد نصیحت ۔ سبق ۔
صرف بھیس بنانے سے وصل خاوند و خدا کا وصل حاصل نہیں ہوتا میں بھیس بنا بنا کر ماند پڑ گئی ہوں۔

ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥ naanak tinee saho paa-i-aa jinee gur kee sikh sunee. O’ Nanak, they alone realize the Master-God, who listen and follow the Guru’s teachings. ਹੇ ਨਾਨਕ! ਖਸਮ ਉਹਨਾਂ ਨੂੰ (ਹੀ) ਮਿਲਦਾ ਹੈ ਜਿਨ੍ਹਾਂ ਨੇ ਸਤਿਗੁਰੂ ਦੀ ਸਿੱਖਿਆ ਸੁਣੀ ਹੈ।
نانک تِنیِ سہُ پائِیا جِنیِ گُر کیِ سِکھ سُنھیِ ॥
اے نانک انہیں الہٰی وصل وملاپ حاصل ہوتا ہے جنہوں نے مرشد سے سبق پندوواعظ سنا ہے ۔

ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥
jo tis bhaavai so thee-ai in biDh kant milee. ||2||
When the soul-bride accepts the fact that whatever pleases the Husband-God happens; in this way she unites with Him. ||2|| (ਜਦੋਂ ਜੀਵ-ਇਸਤ੍ਰੀ ਇਸ ਅਵਸਥਾ ਤੇ ਅੱਪੜ ਜਾਏ ਕਿ) ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ, ਤਾਂ ਇਸ ਤਰ੍ਹਾਂ ਉਹ ਖਸਮ-ਪ੍ਰਭੂ ਨੂੰ ਮਿਲ ਪੈਂਦੀ ਹੈ ॥੨॥
جو تِسُ بھاۄےَ سو تھیِئےَ اِن بِدھِ کنّت مِلیِ
جوتس بھاوے ۔ جو وہ چاہتا ہے ۔ ان بدھ اس طریقے سے ۔ کنت ۔ خاوند ۔ خدا۔
ہوتا ہے وہی جو ہے رضائے خدا اس طرح سے وصل و دیدار ہوتا ہے خدا کا ۔

error: Content is protected !!