ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ ॥
jug chaaray sabh bhav thakee kin keemat ho-ee.
The entire world has grown weary of wandering through all the four ages but no one has been able to know God’s worth. ਸਾਰੀ ਦੁਨੀਆਂ ਚੌਹਾਂ ਹੀ ਯੁੱਗਾਂ ਅੰਦਰ ਫਿਰਦੀ ਹਾਰ ਹੁਟ ਗਈ ਹੈ ਪ੍ਰੰਤੂ ਕੋਈ ਭੀ ਉਸ ਦੇ ਮੁੱਲ ਨੂੰ ਨਹੀਂ ਜਾਣਦਾ।
جُگ چارے سبھ بھۄِ تھکیِ کِنِ کیِمتِ ہوئیِ ॥
بھو۔ بھٹک کر ۔ پھرتے پھرتے ۔ کن ۔کس نے ۔ قیمت ہوئی۔ اس کی قدرومنزلت کو سمجھا۔
آغاز عالم سے تاحال دھیان لگا کر دیکھا ہے کسی کو اس کی عظمت کی قدرومنزلت کی قیمت طے نہیں ہو سکتی ۔
ਸਤਿਗੁਰਿ ਏਕੁ ਵਿਖਾਲਿਆ ਮਨਿ ਤਨਿ ਸੁਖੁ ਹੋਈ ॥
satgur ayk vikhaali-aa man tan sukh ho-ee.
One to whom the true Guru blessed to experience the One-God, celestial peace prevails in that person’s mind and body. ਜਿਸ ਮਨੁੱਖ ਨੂੰ ਗੁਰੂ ਨੇ ਉਹ ਇੱਕ ਪ੍ਰਭੂ ਵਿਖਾ ਦਿੱਤਾ ਹੈ ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸੁਖ ਹੁੰਦਾ ਹੈ।
ستِگُرِ ایکُ ۄِکھالِیا منِ تنِ سُکھُ ہوئیِ ॥
ایک ۔ واحد ۔ من تن ۔ دل وجان۔
جسے سچے مرشد نے واحد خدا کا دیار وصل کر ادیا ۔ اس کے دل وجان نے آرام و آسائش محسوس کیا ۔
ਗੁਰਮੁਖਿ ਸਦਾ ਸਲਾਹੀਐ ਕਰਤਾ ਕਰੇ ਸੁ ਹੋਈ ॥੭॥
gurmukh sadaa salaahee-ai kartaa karay so ho-ee. ||7||
That alone happens, which the Creator-God does; we should praise God through the Guru’s word. ||7|| ਕੇਵਲ ਉਹ ਹੀ ਹੁੰਦਾ ਹੈ, ਜੋ ਕਰਤਾਰ ਕਰਦਾ ਹੈ। ਗੁਰੂ ਦੀ ਰਾਹੀਂ ਹਮੇਸ਼ਾਂ ਉਸ ਦੀ ਸਿਫ਼ਤਿ-ਸਾਲਾਹ ਕਰਣੀ ਚਾਇਦੀ ਹੈ ॥੭॥
گُرمُکھِ سدا سلاہیِئےَ کرتا کرے سُ ہوئیِ
گورمکھ ۔مرشد کے وسیلے سے ۔
جو خدا کرتا ہے وہی ہوتا ہے اس کی مرشد کے وسیلے سے حمدوثناہ کیجیئے ہمیشہ ۔
ਸਲੋਕ ਮਹਲਾ ੨ ॥
Shalok, Second Guru:
سلوک مہلا ੨॥
ਜਿਨਾ ਭਉ ਤਿਨ੍ਹ੍ਹ ਨਾਹਿ ਭਉ ਮੁਚੁ ਭਉ ਨਿਭਵਿਆਹ ॥ jinaa bha-o tinH naahi bha-o much bha-o nibhvi-aah. Those who have the revered fear of God, have no worldly fears; those who are not afraid of God, are afflicted with extreme worldly fear. ਜਿਨ੍ਹਾਂ ਮਨੁੱਖਾਂ ਨੂੰ ਰੱਬ ਦਾਡਰ ਹੈ ਉਹਨਾਂ ਨੂੰ ਦੁਨੀਆ ਵਾਲਾ ਕੋਈ ਡਰ ਨਹੀਂ ਮਾਰਦਾ, ਰੱਬ ਵਲੋਂ ਨਿਡਰਾਂ ਨੂੰ ਦੁਨੀਆ ਦਾ ਬਹੁਤ ਡਰ ਵਿਆਪਦਾ ਹੈ।
جِنا بھءُ تِن٘ہ٘ہ ناہِ بھءُ مُچُ بھءُ نِبھۄِیاہ ॥
بھؤ۔ خوف۔ مراد الہٰی خوف۔ تن ناہی بھؤ۔ انہیں ڈر نہیں۔ مچ بھؤ۔ زیاخوف ۔ نہ بھوآہے ۔ وہ جونڈ رہیں۔ مطلب جو الہٰی خوف سے نہں ڈرتے ۔
جنہیں ہے خوف خدا کا نہیں دنیا کاخوف انہیں ،نہیں جو خدا سے ڈرنے والے انہیں دنیاوی خوف ستاتا ہے ۔
ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ ॥੧॥
naanak ayhu patantaraa tit deebaan ga-i-aah. ||1||
O’ Nanak, this mystery is only revealed when one attains God’s presence ||1|| ਹੇ ਨਾਨਕ! ਇਹ ਨਿਰਣਾ ਤਦੋਂ ਹੁੰਦਾ ਹੈ ਜਦੋਂ ਮਨੁੱਖ ਉਸ (ਰੱਬੀ) ਹਜ਼ੂਰੀ ਵਿਚ ਅੱਪੜੇ (ਭਾਵ, ਜਦੋਂ ਪ੍ਰਭੂ ਦੇ ਚਰਨਾਂ ਵਿਚ ਜੁੜੇ) ॥੧॥
نانک ایہُ پٹنّترا تِتُ دیِبانھِ گئِیاہ
پٹنتر۔ تحریر کا راز۔ تت دیبان۔ اس عدالت میں۔ گیا ہے ۔ جانے پر
اے نانک یہ راز تب افشاں ہوتا ہے جب عدالت عالیہ الہٰی پہنچتا ہے ۔
ਮਃ ੨ ॥
mehlaa 2.
Second Guru:
مਃ੨॥
ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥ turday ka-o turdaa milai udtay ka-o udtaa.
just as a walking animal associates with another walking animal, and a flying bird keeps company of another flying bird, ਜਿਂਵੇ ਤੁਰਨ ਵਾਲੇ ਨਾਲ ਤੁਰਨ ਵਾਲਾ ਸਾਥ ਕਰਦਾ ਹੈ ਤੇ ਉੱਡਣ ਵਾਲੇ (ਭਾਵ, ਪੰਛੀ) ਨਾਲ ਉੱਡਣ ਵਾਲਾ।
تُردے کءُ تُردا مِلےَ اُڈتے کءُ اُڈتا ॥
ثردے کوتردا ملے ۔ کند ہم جسن باہ م جسن پروار کبوتر یا کبوتر بازو ۔
چلنے والے کا ملاپ چلنے والے سے ۔ اور پرواز کرنے والے کا پرواز کرنے والے سے ہوتا ہے ۔ مراد اصلتی اصلتی میں جذب ہوتی ہے ۔ پانی پانی میں مل جاتا ہے ۔ ہوا ہوا میں مل جاتی ہے ۔ جسیی کسی کی خصلت و اصلیت ہوتی ہے ویسے ہی سے اسکا ملاپ ہوتا ہے
ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥ jeevtay ka-o jeevtaa milai moo-ay ka-o moo-aa. similarly a spiritually alive person associates with other spiritually alive persons, and one who is spiritually dead associates with other spiritually dead. ਉਸੇ ਤਰਾਂ ਜ਼ਿੰਦਾ-ਦਿਲ ਨੂੰ ਜ਼ਿੰਦਾ-ਦਿਲ ਮਨੁੱਖ ਆ ਮਿਲਦਾ ਹੈ ਤੇ ਮੁਰਦਾ-ਦਿਲ ਨੂੰ ਮੁਰਦਾ-ਦਿਲ ਆ ਮਿਲਦਾ ਹੈ l
جیِۄتے کءُ جیِۄتا مِلےَ موُۓ کءُ موُیا ॥
موا ۔ مادہ مراد
مٹی مٹی میں مدغم ہوجاتی ہے ۔ زندہ کا ملاپ زندہ سے ہوتا ہے ۔ زندہ دل کا زندہ دل سے مردہ دل کا مردہ دل سے
ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥੨॥
naanak so salaahee-ai jin kaaran kee-aa. ||2||
O’ Nanak, we should lovingly praise that God who has created this world. ||2|| ਹੇ ਨਾਨਕ! ਜਿਸ ਪ੍ਰਭੂ ਨੇ ਇਹ ਜਗਤ ਰਚਿਆ ਹੈ ਉਸ ਦੀ ਸਿਫ਼ਤਿ-ਸਾਲਾਹ ਕਰਣੀ ਚਾਇਦੀ ਹੈ ॥੨॥
نانک سو سالاہیِئےَ جِنِ کارنھُ کیِیا
کارن ۔ سبب۔ حلقت اور عالم پیدا کیا ہے ۔
اے نانک صفت صلاح اس کی کرنی چاہیے جس نے ایسابنائیا ہے ۔
ਪਉੜੀ ॥
pa-orhee.
Pauree:
پئُڑیِ ॥
ਸਚੁ ਧਿਆਇਨਿ ਸੇ ਸਚੇ ਗੁਰ ਸਬਦਿ ਵੀਚਾਰੀ ॥
sach Dhi-aa-in say sachay gur sabad veechaaree.
Those who lovingly remember the eternal God by reflecting on the Guru’s word, become His embodiment. ਗੁਰੂ ਦੇ ਸਬਦ ਦੀ ਰਾਹੀਂ ਉੱਚੀ ਵਿਚਾਰ ਵਾਲੇ ਹੋ ਕੇ ਜੋ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ ਉਹ ਭੀ ਉਸ ਦਾ ਰੂਪ ਹੋ ਜਾਂਦੇ ਹਨ।
سچُ دھِیائِنِ سے سچے گُر سبدِ ۄیِچاریِ ॥
کلام مرشد کو سمجھ کر سوچ کر حقیقت سچ اور خدامیں جو دھیان لگاتے ہیں وہ سچے اور حقیقت پسند ماندن خدا ہوجاتے ہیں۔
ਹਉਮੈ ਮਾਰਿ ਮਨੁ ਨਿਰਮਲਾ ਹਰਿ ਨਾਮੁ ਉਰਿ ਧਾਰੀ ॥
ha-umai maar man nirmalaa har naam ur Dhaaree.
By enshrining God’s Name in their heart and by eradicating ego, their mind becomes immaculate. ਪ੍ਰਭੂ ਦਾ ਨਾਮ ਹਿਰਦੇ ਵਿਚ ਰੱਖ ਕੇ ਤੇ ਹਉਮੈ ਮਾਰ ਕੇ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ।
ہئُمےَ مارِ منُ نِرملا ہرِ نامُ اُرِ دھاریِ ॥
خودی مٹانے سے دل پاک ہوجاتا ہے دلمیں الہٰی نام سچ وحقیقت بس جاتی ہے ۔
ਕੋਠੇ ਮੰਡਪ ਮਾੜੀਆ ਲਗਿ ਪਏ ਗਾਵਾਰੀ ॥
kothay mandap maarhee-aa lag pa-ay gaavaaree.
The spiritually ignorant people become attached to their worldly possessions like homes and mansions. ਪਰ ਮੂਰਖ ਮਨੁੱਖ ਘਰਾਂ ਮਹਲ ਮਾੜੀਆਂ (ਦੇ ਮੋਹ) ਵਿਚ ਲੱਗ ਪੈਂਦੇ ਹਨ।
کوٹھے منّڈپ ماڑیِیا لگِ پۓ گاۄاریِ ॥
جبکہ جاہلوں کی محبت مکانوں محلات اور بنگلوں سے ہوتی ہے
ਜਿਨ੍ਹ੍ਹਿ ਕੀਏ ਤਿਸਹਿ ਨ ਜਾਣਨੀ ਮਨਮੁਖਿ ਗੁਬਾਰੀ ॥
jiniH kee-ay tiseh na jaannee manmukh gubaaree.
The self-willed people, caught in the darkness of ignorance, do not realize God who created them.
ਮਨਮੁਖ (ਮੋਹ ਦੇ) ਘੁੱਪ ਹਨੇਰੇ ਵਿਚ ਫਸ ਕੇ ਉਸ ਨੂੰ ਪਛਾਣਦੇ ਹੀ ਨਹੀਂ ਜਿਸ ਨੇ ਪੈਦਾ ਕੀਤਾ ਹੈ।
جِن٘ہ٘ہِ کیِۓ تِسہِ ن جانھنیِ منمُکھِ گُباریِ ॥
جبکہ خودی پسند جہالت اور لا علمی کے اندھیرے میں جس نے پیدا کیا ہے اسے پہچانتے نہیں۔
ਜਿਸੁ ਬੁਝਾਇਹਿ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ॥੮॥
jis bujhaa-ihi so bujhsee sachi-aa ki-aa jant vichaaree. ||8||He alone
O’ the eternal God, he alone understands, whom You make to understand; what can the helpless creatures do? ||8|| ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਜੀਵ ਵਿਚਾਰੇ ਕੀਹ ਹਨ? ਤੂੰ ਜਿਸ ਨੂੰ ਸਮਝ ਬਖ਼ਸ਼ਦਾ ਹੈਂ ਉਹੀ ਸਮਝਦਾ ਹੈ ॥੮॥
جِسُ بُجھائِہِ سو بُجھسیِ سچِیا کِیا جنّت ۄِچاریِ
اے خدا جسے توسمجھائے وہی سمجھتاہے ورنہ اس جاندار میں کونسی توفیق ہے۔
ਸਲੋਕ ਮਃ ੩ ॥
salok mehlaa 3.
Shalok, Third Guru:
سلوک مਃ੩॥
ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥
kaaman ta-o seegaar kar jaa pahilaaN kant manaa-ay.
O’ the soul-bride, first please your Husband-God and then alone embellish yourself, ਹੇ ਇਸਤ੍ਰੀ! ਤਦੋਂ ਸਿੰਗਾਰ ਬਣਾ ਜਦੋਂ ਪਹਿਲਾਂ ਖਸਮ ਨੂੰ ਪ੍ਰਸੰਨ ਕਰ ਲਏਂ,
کامنھِ تءُ سیِگارُ کرِ جا پہِلاں کنّتُ مناءِ ॥
سیگار۔ سجاوٹ ۔ آراستہ ۔ کنت منائے ۔ خاوند کو خوش کر ۔
اے انسان اس سے پیشتر کہ تو اپنے آپ کو آراستہ کرے خدا کی خوشنودی حاصل کر ۔
ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥
mat sayjai kant na aavee ayvai birthaa jaa-ay.
because your husband-God may not come to you and all the decorations may go waste. ਮਤਾਂ ਖਸਮ ਸੇਜ ਤੇ ਆਵੇ ਹੀ ਨਾਹ ਤੇ ਸਿੰਗਾਰ ਐਵੇਂ ਵਿਅਰਥ ਹੀ ਚਲਾ ਜਾਏ।
متُ سیجےَ کنّتُ ن آۄئیِ ایۄےَ بِرتھا جاءِ ॥
سہجے ۔ دلمیں۔ برتھا۔ سیکار ۔ بیفائدہ ۔
کیونکہ ایسا نہ ہو کہ خدا تیرے دل میں نہ بستے اور تیری آراستگی بیکار اور بیفائدہ چلتی جائے ۔
ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥
kaaman pir man maani-aa ta-o bani-aa seegaar.
O’ the soul-bride, consider yourself as truly adorned only when your husband-God’s mind is pleased. ਹੇ ਇਸਤ੍ਰੀ! ਜੇ ਖਸਮ ਦਾ ਮਨ ਮੰਨ ਜਾਏ ਤਾਂ ਹੀ ਸਿੰਗਾਰ ਬਣਿਆ ਸਮਝ।
کامنھِ پِر منُ مانِیا تءُ بنھِیا سیِگارُ ॥
پرمن ۔ مانیا۔ اگر خاوند کے دل کو پسند ہوا۔
اگر خدا خوش ہو تو اسے ہی سجاوٹ سمجھے تبھی یہ سجاوٹ اور آرستگی قبول ہوتی ہے
ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥
kee-aa ta-o parvaan hai jaa saho Dharay pi-aar.
The embellishments of a soul-bride are approved only if the Husband-God loves her. ਇਸਤ੍ਰੀ ਦਾ ਸਿੰਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਖਸਮ ਉਸ ਨੂੰ ਪਿਆਰ ਕਰੇ।
کیِیا تءُ پرۄانھُ ہےَ جا سہُ دھرے پِیارُ
پروان ۔ قبول۔ منظور ۔ سوہ ۔ خانود۔ دھریے پیار۔ اسے پسند کرے ۔
اگر محبوب خدا ہو۔ اے انسان الہٰی خوف و ادب کو پان کارس اور الہٰی پیار کو کھانا بنا اپنا
ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥ bha-o seegaar tabol ras bhojan bhaa-o karay-i. The soul-bride who deems the fear of God as her decoration, betel leaf as ambrosial nectar of Naam, His love as the sustenance for life, ਜੇ ਜੀਵ-ਇਸਤ੍ਰੀ ਪ੍ਰਭੂ ਦੇ ਡਰ ਵਿਚ ਰਹਿਣ ਨੂੰ ਸਿੰਗਾਰ ਤੇ ਪਾਨ ਦਾ ਰਸ ਬਣਾਂਦੀ ਹੈ, ਪ੍ਰਭੂ ਦੇ ਪਿਆਰ ਨੂੰ ਭੋਜਨ (ਜ਼ਿੰਦਗੀ ਦਾ ਆਧਾਰ) ਬਣਾਂਦੀ ਹੈ,
بھءُ سیِگارُ تبول رسُ بھوجنُ بھاءُ کرےءِ ॥
تینوں رس۔ پان کا ضائقہ ۔ بھوجن بھادرے ۔ پیار کو پانا کھانا بنائے ۔ ॥
وہ دلہن جو خدا کے خوف کو اپنی سجاوٹ کے طور پر مانتی ہے ، اس کا نام پت کے امرت کے طور پر پتی ہے ، اس کی محبت زندگی کی روزی ہے
ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥੧॥ tan man sa-upay kant ka-o ta-o naanak bhog karay-i. ||1|| and surrenders her body and mind to her Husband-God, O’ Nanak, only then God unites her with Him. ||1|| ਤੇ ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ ਤਾਂ ਹੇ ਨਾਨਕ! ਉਸ ਨੂੰ ਖਸਮ-ਪ੍ਰਭੂ ਮਿਲਦਾ ਹੈ ॥੧॥
تنُ منُ سئُپے کنّت کءُ تءُ نانک بھوگُ کرےءِ
سؤ پے ۔ بھینٹ کرے ۔ نانک بھوگ کرے ۔ اے نانک تبھی وصل وملاپ ہوتا ہے ۔
اور اس کے جسم اور دماغ کو اپنے شوہر خدا کے حوالے کردے ، اے ’نانک ، تب ہی خدا نے اسے اپنے ساتھ جوڑ دیا
ਮਃ ੩ ॥
mehlaa 3.
Third Gurul:
مਃ੩॥
ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥
kaajal fool tambol ras lay Dhan kee-aa seegaar.
The soul-bride decorated herself with mascara, flowers, and lip coloring ( love for worldly riches and power), ਇਸਤ੍ਰੀ ਨੇ ਸੁਰਮਾ, ਫੁੱਲ ਤੇ ਪਾਨਾਂ ਦਾ ਰਸ ਲੈ ਕੇ ਸਿੰਗਾਰ ਕੀਤਾ,
کاجل پھوُل تنّبول رسُ لے دھن کیِیا سیِگارُ ॥
کاجل۔ سرمہ ۔ دھن۔ عورت۔ سیگار۔ سجاوت۔ آراستہ۔
بان کے رس اور پھولوں سے اپنے آپ کو آراستہ کیا۔
ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥੨॥
sayjai kant na aa-i-o ayvai bha-i-aa vikaar. ||2||
but if the Husband-God did not come to her then these decorations went in vain. ||2|| (ਪਰ ਜੇ) ਖਸਮ ਸੇਜ ਤੇ ਨਾਹ ਆਇਆ ਤਾਂ ਇਹ ਇਹ ਸਭ ਵਿਅਰਥ ਜਾਂਦਾ ਹੈ ॥੨॥
سیجےَ کنّتُ ن آئِئو ایۄےَ بھئِیا ۄِکارُ
سیجے ۔ خوابگا۔ کنت۔ خاوند۔ دکار۔ بیفائدہ۔ ۔ فضول عورت نے سرمیہ ۔
خاوند ہم پسند یا خوابگاہ میں نہ آئیا ۔ تو یہ سیگار فضول ہوگیا۔ مراد انسان کی اوصاف سے آراستگی تبھی فائدہ مند ہے اگر خدا دلمیں بسے ۔
ਮਃ ੩ ॥
mehlaa 3.
Third Guru:
مਃ੩॥
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥
Dhan pir ayhi na aakhee-an bahan ikthay ho-ay.
They are not called the true husband and wife who just live together. ਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ;
دھن پِرُ ایہِ ن آکھیِئنِ بہنِ اِکٹھے ہوءِ ॥
دھن پر ۔ خاوند بیوی ۔
اگر بیوی اور خاوند اکھٹے جسمانی طور پر بیٹھ جائیں تو انہیں خاوند بیوی نہ کہنا چاہیے ۔
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥
ayk jot du-ay moortee Dhan pir kahee-ai so-ay. ||3||
When they become one soul in two bodies (complete compatibility), only then they are called true husband and wife. ||3|| ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ ॥੩॥
ایک جوتِ دُءِ موُرتیِ دھن پِرُ کہیِئےَ سوءِ
دوئے مورتی ۔ شکیلں یا جسانی طور پر دو۔ ایک جوت۔ مراد نظریہ متفقانہ اور اصول ایک ہوں آپس میں کسی طرح کا بھی اخلاف نہ ہو۔ یکسوی ہو۔ دھن پر کہئے سوئے ۔ خاوند بیوی وہی کہلانے کے حقدارہیں مراد روحانی طور پر ایک ہوں۔
حقیقی طور پر خواہ شکلیں صورتیں دوہوں مگر نظریاتی اصولی اور خیلات و روحانی طور پر یکسوئی ہو کسی طرح کا بھی آپسی اختلاف نہہو وہی بیوی و خانو دکہلانے کے حقدار مراد اتما و پرمتما میں جب یکسوئی ہو تبھی انسان رضا کارر اور الہٰی محبوب ہو سکتے ہیں۔
ਪਉੜੀ ॥
pa-orhee.
Pauree:
پئُڑیِ ॥
ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥
bhai bin bhagat na hova-ee naam na lagai pi-aar.
There can be no devotional worship without abiding by the revered fear of God and without it the love for His Name does not well up. ਪ੍ਰਭੂ ਦੇ ਡਰ (ਵਿਚ ਰਹਿਣ) ਤੋਂ ਬਿਨਾ ਉਸ ਦੀ ਭਗਤੀ ਨਹੀਂ ਹੋ ਸਕਦੀ ਤੇ ਉਸ ਦੇ ਨਾਮ ਵਿਚ ਪਿਆਰ ਨਹੀਂ ਬਣ ਸਕਦਾ ।
بھےَ بِنُ بھگتِ ن ہوۄئیِ نامِ ن لگےَ پِیارُ ॥
بھے ۔ کوف۔ بن۔ بغیر۔ بھگت۔ پریم عبادت وریاضت ۔ نام ۔ سچ وحقیقت ۔
الہٰی خوف کے بغیربندگی عبادت وریاض نہیں ہوسکتی نہ ہی سچ وحقیقت الہٰی نام سچے محبت ۔
ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ ॥
satgur mili-ai bha-o oopjai bhai bhaa-ay rang savaar.
It is only upon meeting the true Guru that this loving fear of God wells up and then one is embellished with the revered fear and love of God. ਸੱਚੇ ਗੁਰਾਂ ਨਾਲ ਮਿਲ ਕੇ ਪ੍ਰਭੂ ਦਾ ਡਰ ਉਤਪੰਨ ਹੋ ਜਾਂਦਾ ਹੈ ਅਤੇ ਪ੍ਰਭੂ ਦੇ ਡਰ ਤੇ ਪ੍ਰੇਮ ਨਾਲ ਬੰਦੇ ਦਾ ਸਰੂਪ ਸ਼ਸ਼ੋਭਤ ਹੋ ਜਾਂਦਾ ਹੈ।
ستِگُرِ مِلِئےَ بھءُ اوُپجےَ بھےَ بھاءِ رنّگُ سۄارِ ॥
بھؤ اپجے ۔ پیار پیدا ہوتا ہے ۔ ابھے بھائے ۔ خوف اور پیار سے ۔ رنگ سوار۔ حصلت و شکل صورت میں نگھار مراد سرخرو ہوتا ہے ۔
سچے مرشد کے ملاپ سے الہٰی محبت پیدا ہوتی ہے خوف و محبت کے ذریعے سرخروئی روحانی واخلاقی آراستگی حاصل ہوتی ہے ۔
ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ ॥
tan man rataa rang si-o ha-umai tarisnaa maar.
By eradicating egotism and undue worldly desires, one’s body and mind become imbued with God’s Love. ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਮਨੁੱਖ ਦਾ ਮਨ ਤੇ ਸਰੀਰ (ਪ੍ਰਭੂ ਦੀ ਭਗਤੀ ਦੇ) ਰੰਗ ਨਾਲ ਰੰਗੇ ਜਾਂਦੇ ਹਨ।
تنُ منُ رتا رنّگ سِءُ ہئُمےَ ت٘رِسنا مارِ ॥
ہونمے ۔خودی ۔ ترسنا۔ خواہشات ۔
خودی اور خواہشات مٹا کر دل وجان پاک و پائس اور زندگی روحانی وخلاقی طور پر سنورتی ہے اور متاثر ہوتی ہے
ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ ॥
man tan nirmal at sohnaa bhayti-aa krisan muraar.
The mind and body become immaculately pure and beautiful when one realizes God. ਪ੍ਰਭੂ ਨੂੰ ਮਿਲਿਆਂ ਮਨ ਤੇ ਸਰੀਰ ਪਵਿਤ੍ਰ ਤੇ ਸੁੰਦਰ ਹੋ ਜਾਂਦੇ ਹਨ।
منُ تنُ نِرملُ اتِ سوہنھا بھیٹِیا ک٘رِسن مُرارِ ॥
نرمل۔ پاک۔ کرشن مرار۔ مراد خدا ۔
جب کسی کو خدا کا احساس ہوجائے تو دماغ اور جسم بے حد خالص اور خوبصورت ہوجاتے ہیں۔
ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ ॥੯॥
bha-o bhaa-o sabh tis daa so sach vartai sansaar. ||9||
This fear and love are the gifts from the eternal God who is pervading the entire world. ਇਹ ਡਰ ਤੇ ਪ੍ਰੇਮ ਸਭ ਕੁਝ ਜਿਸ ਪ੍ਰਭੂ ਦਾ (ਬਖ਼ਸ਼ਿਆ ਮਿਲਦਾ) ਹੈ ਉਹ ਆਪ ਜਗਤ ਵਿਚ (ਹਰ ਥਾਂ) ਮੌਜੂਦ ਹੈ ॥੯॥
بھءُ بھاءُ سبھُ تِس دا سو سچُ ۄرتےَ سنّسارِ
سوسچ ۔ وہ حقیقت صدیوی ۔ سنسار۔ عالم
خوف اور پیار سارا الہٰی بخشش سے نصیب ہوتا ہے جس سے دل وجان کو پاکیزگی نصیب ہوتی ہے ۔
ਸਲੋਕ ਮਃ ੧ ॥
salok mehlaa 1.
Shalok, First Guru:
سلوک مਃ੧॥
ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥
vaahu khasam too vaahu jin rach rachnaa ham kee-ay. Wonderful, yes truly wonderful are You O’ my Master-God; You created the creation and then fashioned us.
ਹੇ ਖਸਮ! ਤੂੰ ਧੰਨ ਹੈਂ! ਤੂੰ ਧੰਨ ਹੈਂ! ਜਿਸ ਜਗਤ-ਰਚਨਾ ਰਚ ਕੇ ਅਸਾਨੂੰ (ਜੀਵਾਂ ਨੂੰ) ਪੈਦਾ ਕੀਤਾ।
ۄاہُ کھسم توُ ۄاہُ جِنِ رچِ رچنا ہم کیِۓ ॥
واہو۔ شاباش۔ خصم۔ مالک ۔ آقا۔ خدا۔ جن ۔ جس نے ۔ رچ رچنا۔ جسنے عالم پیدا کرکے ہمیں بتائیا۔
اے خدا شاباش ہے تجھے شاباش جس نے عالم پیدا کرکے ہمیں پیدا کیا ہے
ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ ॥
saagar lahar samund sar vayl varas varaahu.
O’ God! it is You who created the oceans, the waves in the oceans, rivers, plants, and the rain producing clouds. ਸਮੁੰਦਰ, ਸਮੁੰਦਰ ਦੀਆਂ ਲਹਿਰਾਂ, ਤਲਾਬ, ਹਰੀਆਂ ਵੇਲਾਂ, ਵਰਖਾ ਕਰਨ ਵਾਲੇ ਬੱਦਲ- (ਇਹ ਸਾਰੀ ਰਚਨਾ ਕਰਨ ਵਾਲਾ ਤੂੰ ਹੀ ਹੈਂ)।
ساگر لہرِ سمُنّد سر ۄیلِ ۄرس ۄراہُ ॥
ساگر سمندر۔ لہر۔ لرہیں۔ ویل۔ بیل۔ درس۔ بارش۔ دراہو۔ بادل ۔
سمندر اور سمندر کی لہریں ۔ بیل اور برسنے والے بادل ۔
ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ ॥
aap kharhoveh aap kar aapeenai aapaahu.
After creating everything, You are pervading in the midst of Your creation. ਤੂੰ ਆਪ ਹੀ ਸਭ ਨੂੰ ਪੈਦਾ ਕਰਕੇ ਸਭ ਵਿਚ ਆਪ ਵਿਆਪਕ ਹੈਂ ਤੇ (ਨਿਰਲੇਪ ਭੀ ਹੈਂ)।
آپِ کھڑوۄہِ آپِ کرِ آپیِنھےَ آپاہُ ॥
آپ گھڑویہہ۔ آپ کر۔ خود ہی پیدا کرکے ۔ خود ہی محافظ پہردار ۔ آپ کو خود پیدا کرکے ۔ آپینے اپاہو۔ اپنے آپ کو خود از خود بخود ۔
خود ہی پیدا کرکے خود ہی محافظ اور ان میں بستاہے تاہم آپنے آپ میں ہے ۔
ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ ॥
gurmukh sayvaa thaa-ay pavai unman tat kamaahu.
The efforts of those Guru’s followers are approved in Your presence, who joyfully reflect on the essence of reality and meditate on Your Name ਉਤਸ਼ਾਹ ਨਾਲ ਤੇਰੇ ਨਾਮ ਦੀ ਕਮਾਈ ਕਰ ਕੇ ਗੁਰਮੁਖਾਂ ਦੀ ਮਿਹਨਤ (ਤੇਰੇ ਦਰ ਤੇ) ਕਬੂਲ ਪੈਂਦੀ ਹੈ।
گُرمُکھِ سیۄا تھاءِ پۄےَ اُنمنِ تتُ کماہُ ॥
گورمکھ سیوا تھائے پوے ۔ مرشد کے ذریعے خدمت منظور و قبول ہوتی ہے ۔ انمن تت کماہو۔ دل کی بلندی کے ساتھ حقیقی کام زیر کار لاؤ۔
مرید مرشد ہوکر کی ہوئی خدمت منظور وقبول ہوتی ہے ۔ لہذا جوش و خروش سے حقیقت زیر کار لاؤ۔
ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ ॥
maskat lahhu majooree-aa mang mang khasam daraahu.
O’ the Master-God! doing the hard labor of meditation, they receive Naam as the wages by begging from You. ਉਹ ਬੰਦਗੀ ਦੀ ਘਾਲ ਘਾਲ ਕੇ, ਹੇ ਖਸਮ! ਤੇਰੇ ਦਰ ਤੋਂ ਮੰਗ ਮੰਗ ਕੇ ਮਜੂਰੀ ਲੈਂਦੇ ਹਨ।
مسکتِ لہہُ مجوُریِیا منّگِ منّگِ کھسم دراہُ ॥
مسکت لہو۔ محنت و مشقت سے ۔ مجوریا۔ مزدوری ۔ مختانہ ۔ خصم دراہو۔ خدا کے درس سے ۔
محنت و مشقت کرکے الہٰیدر سے محتانہ حاصل کرؤ۔
ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ ॥੧॥
naanak pur dar vayparvaah ta-o dar oonaa naahi ko sachaa vayparvaahu. ||1||
Nanak says, O’ carefree God, Your storehouses are brimful with blessings, no one goes empty handed from Your door; You are eternal and not dependent on anyone. ||1|| ਹੇ ਨਾਨਕ! (ਆਖ-) ਹੇ ਵੇਪਰਵਾਹ ਪ੍ਰਭੂ! ਤੇਰੇ ਦਰ (ਬਰਕਤਾਂ ਨਾਲ) ਭਰੇ ਹੋਏ ਹਨ, ਕੋਈ ਜੀਵ ਤੇਰੇ ਦਰ ਤੇ (ਆ ਕੇ) ਖ਼ਾਲੀ ਨਹੀਂ ਗਿਆ, ਤੂੰ ਸਦਾ ਕਾਇਮ ਰਹਿਣ ਵਾਲਾ ਤੇ ਬੇ-ਮੁਥਾਜ ਹੈਂ ॥੧॥
نانک پُر در ۄیپرۄاہ تءُ درِ اوُنھا ناہِ کو سچا ۄیپرۄاہُ
پر در۔ بھرے ہوئے در سے ۔ بے پرواہو۔ بیشمار ۔ لاپرواہ ۔ تو در اونا نا ہے ۔ اے خدا تیرے در پر کمی نہیں۔ سچا بے پراو ۔ صدیوی سچا بے محتاج۔
اے نانک۔ اے بے محتاج خدا تیرے در بھرے ہوئے ہیں ان میں سے کوئی خالی نہیں گیا تو صدیوی سچا اور بے محتاج ہے ۔
ਮਹਲਾ ੧ ॥
mehlaa 1.
First Guru:
مہلا ੧॥
ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ ॥
ujal motee sohnay ratnaa naal jurhann.
Those bodies which are looking beautiful with the pearls-like sparkling teeth and the jewels-like eyes, ਜੋ ਸਰੀਰ ਸੋਹਣੇ ਚਿੱਟੇ ਦੰਦਾਂ ਨਾਲ ਤੇ ਸੋਹਣੇ ਨੈਣਾਂ ਨਾਲ ਸੋਭ ਰਹੇ ਹਨ,
اُجل موتیِ سوہنھے رتنا نالِ جُڑنّنِ ॥
اجل موتی ۔ موتیوں کی ماندن چمکیلے ۔ رتن۔ قیمتی ہریے ۔
انسانی جسم جو سفید دانتوں اورخوبصورت آنکھوں سے خوبصور ت دکھائی دیا ہے ۔
ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ ॥੨॥
tin jar vairee naankaa je budhay thee-ay marann. ||2||
old age is their enemy; O’ Nanak, when the body grows old, these pearls and jewels-like body parts degenerate. ||2|| ਹੇ ਨਾਨਕ! ਬੁਢੇਪਾ ਇਹਨਾਂ ਦਾ ਵੈਰੀ ਹੈ, ਕਿਉਂਕਿ ਬੁੱਢੇ ਹੋ ਕੇ ਇਹ ਨਾਸ ਹੋ ਜਾਂਦੇ ਹਨ ॥੨॥
تِن جرُ ۄیَریِ نانکا جِ بُڈھے تھیِءِ مرنّنِ ॥੨॥
تن خبر ویری ۔ برھا پا ان ک دشمن ہے ۔ بڈھے تھیئے ۔ بوڑھا ہونے پر۔ مرن۔ ختم ہوجاتے ہیں۔
اے نانک۔ برھا پا ان کا دشمن ہے کیونکہ بڑھاپا آنے پر یہ ختم ہوجاتے ہیں۔