ਪਾਵਉ ਧੂਰਿ ਤੇਰੇ ਦਾਸ ਕੀ ਨਾਨਕ ਕੁਰਬਾਣੀ ॥੪॥੩॥੩੩॥
paava-o Dhoor tayray daas kee naanak kurbaanee. ||4||3||33||
Nanak prays, O’ God! I may obtain the humble service of Your devotees and dedicate myself to them. ||4||3||33|| ਹੇ ਪ੍ਰਭੂ! ਮੇਹਰ ਕਰ ਮੈਂ ਤੇਰੇ ਸੇਵਕ ਦੇ ਪੈਰਾਂ ਦੀ ਖ਼ਾਕ ਹਾਸਲ ਕਰ ਸਕਾਂ, ਮੈਂ ਤੇਰੇ ਸੇਵਕ ਤੋਂ ਸਦਕੇ ਜਾਵਾਂ, ਆਖਦਾ ਹੈ ਨਾਨਕ ॥੪॥੩॥੩੩॥
پاۄءُ دھوُرِ تیرے داس کیِ نانک کُربانھیِ ॥
اے نانک بتادے تیرے خادموں غلامو ں کے پاوں کی دہول مسیر ہو اور صدقے جاؤں تیرے خادموں پر ۔
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਰਾਖਹੁ ਅਪਨੀ ਸਰਣਿ ਪ੍ਰਭ ਮੋਹਿ ਕਿਰਪਾ ਧਾਰੇ ॥
raakho apnee saran parabh mohi kirpaa Dhaaray.
O’ God, bestow mercy and keep me in Your refuge; ਹੇ ਪ੍ਰਭੂ! ਮੇਹਰ ਕਰ ਕੇ ਤੂੰ ਮੈਨੂੰ ਆਪਣੀ ਹੀ ਸਰਨ ਵਿਚ ਰੱਖ।
راکھہُ اپنیِ سرنھِ پ٘ربھ موہِ کِرپا دھارے ॥
کر پاردھارے ۔ مہربانی کرکے ۔
۔ اے خدا مجھے اپنی کرم و عنایت سے اپنی پناہ و سایہ میں رکھو
ਸੇਵਾ ਕਛੂ ਨ ਜਾਨਊ ਨੀਚੁ ਮੂਰਖਾਰੇ ॥੧॥
sayvaa kachhoo na jaan-oo neech moorkhaaray. ||1||
I am a wretched and foolish person who does not know how to perform devotional worship. ||1|| ਮੈਂ ਨੀਵੇਂ ਜੀਵਨ ਵਾਲਾ ਹਾਂ, ਮੈਂ ਮੂਰਖ ਹਾਂ। ਮੈਨੂੰ ਤੇਰੀ ਸੇਵਾ-ਭਗਤੀ ਕਰਨ ਦੀ ਜਾਚ-ਅਕਲ ਨਹੀਂ ਹੈ ॥੧॥
سیۄا کچھوُ ن جانئوُ نیِچُ موُرکھارے ॥
سیوا۔ کدمت ۔ گچھو ۔ کچھ بھی ۔ نہ جانئی ۔ نہیں سمجھتا۔ نیچ ۔ کمینہ ۔ مورکھارے ۔ بیوقوف
۔ میں بیوقوف خدمت کرنا نہیں جانتا کمینہ ہوں
ਮਾਨੁ ਕਰਉ ਤੁਧੁ ਊਪਰੇ ਮੇਰੇ ਪ੍ਰੀਤਮ ਪਿਆਰੇ ॥
maan kara-o tuDh oopray mayray pareetam pi-aaray.
O’ my beloved God! I have so much confidence in You, ਹੇ ਮੇਰੇ ਪ੍ਰੀਤਮ! ਹੇ ਮੇਰੇ ਪਿਆਰੇ! ਮੈਂ ਤੇਰੇ ਉਤੇ ਭਰੋਸਾ ਰੱਖਦਾ ਹਾਂ।
مانُ کرءُ تُدھُ اوُپرے میرے پ٘ریِتم پِیارے ॥
مان ۔ فخر
اے خدا مجھے تجھ پر فخر حاسل ہے میرے پیارے
ਹਮ ਅਪਰਾਧੀ ਸਦ ਭੂਲਤੇ ਤੁਮ੍ਹ੍ਹ ਬਖਸਨਹਾਰੇ ॥੧॥ ਰਹਾਉ ॥
ham apraaDhee sad bhooltay tumH bakhsanhaaray. ||1|| rahaa-o.
that we, the sinners, keep making mistakes and You are always the forgiver. ||1||Pause|| ਅਸੀਂ ਜੀਵ ਸਦਾ ਅਪਰਾਧੀ ਹਾਂ, ਭੁੱਲਾਂ ਕਰਦੇ ਰਹਿੰਦੇ ਹਾਂ, ਤੂੰ ਸਦਾ ਸਾਨੂੰ ਬਖ਼ਸ਼ਣ ਵਾਲਾ ਹੈਂ ॥੧॥ ਰਹਾਉ ॥
ہم اپرادھیِ سد بھوُلتے تُم٘ہ٘ہ بکھسنہارے ॥
۔ اپرادھی ۔ گناہگار
خدا ہم گناہگار ہیں ہمیشہ بھولتے ہیں اور آپ بخشنے کی توفیق رکھنے والے ہو
ਹਮ ਅਵਗਨ ਕਰਹ ਅਸੰਖ ਨੀਤਿ ਤੁਮ੍ਹ੍ਹ ਨਿਰਗੁਨ ਦਾਤਾਰੇ ॥
ham avgan karah asaNkh neet tumH nirgun daataaray.
O’ God, we commit a myriad of sins every day, but still You are the benefactor to us, the unvirtuous ones. ਹੇ ਪ੍ਰਭੂ! ਅਸੀਂ ਸਦਾ ਹੀ ਅਣਗਿਣਤ ਔਗੁਣ ਕਰਦੇ ਹਾਂ, ਤੂੰ (ਫਿਰ ਭੀ) ਸਾਨੂੰ ਗੁਣ-ਹੀਨਾਂ ਨੂੰ ਅਨੇਕਾਂ ਦਾਤਾਂ ਦੇਣ ਵਾਲਾ ਹੈਂ।
ہم اۄگن کرہ اسنّکھ نیِتِ تُم٘ہ٘ہ نِرگُن داتارے ॥
۔ اوگن ۔ بد اوصاف ۔ اسنکھ ۔ بیشمار ۔ نرگن داتارے ۔ بے اوصاف کو اوصاف دینے والے
ہم روز و بیشامر برائیاں آ ور بدیاں کرتے ہیں ا ور تو ہم بے اوصاف بیشمار نعمتیں بخشش کرنے والے ہو
ਦਾਸੀ ਸੰਗਤਿ ਪ੍ਰਭੂ ਤਿਆਗਿ ਏ ਕਰਮ ਹਮਾਰੇ ॥੨॥ daasee sangat parabhoo ti-aag ay karam hamaaray. ||2|| O’ God! such are our foolish deeds that, forsaking You (the Master), we keep our company with Maya, Your servant. ||2|| ਹੇ ਪ੍ਰਭੂ! ਸਾਡੇ ਨਿੱਤ ਦੇ ਕਰਮ ਤਾਂ ਇਹ ਹਨ ਕਿ ਅਸੀਂ ਤੈਨੂੰ ਭੁਲਾ ਕੇ ਤੇਰੀ ਟਹਿਲਣ (ਮਾਇਆ) ਦੀ ਸੰਗਤਿ ਵਿਚ ਟਿਕੇ ਰਹਿੰਦੇ ਹਾਂ ॥੨॥
داسیِ سنّگتِ پ٘ربھوُ تِیاگِاے کرم ہمارے ॥
۔ داسی سنگت۔ دنیاوی دولت کی غلامی وساتھ ۔ پربھو تیاگ ۔ خدا کو چھوڑ کر
۔ اے خدا تجھے چھوڑ کر دنیاوی دولت کے غلام ہیں۔ ہر ہمارے اعملا
ਤੁਮ੍ਹ੍ਹ ਦੇਵਹੁ ਸਭੁ ਕਿਛੁ ਦਇਆ ਧਾਰਿ ਹਮ ਅਕਿਰਤਘਨਾਰੇ ॥
tumH dayvhu sabh kichh da-i-aa Dhaar ham akirat-ghanaaray.
O’ God! We living beings are ungrateful people; but still bestowing mercy, You bless us with everything. ਹੇ ਪ੍ਰਭੂ! ਅਸੀਂ (ਜੀਵ) ਨਾ-ਸ਼ੁਕਰੇ ਹਾਂ; ਤੂੰ (ਫਿਰ ਭੀ) ਮੇਹਰ ਕਰ ਕੇ ਸਾਨੂੰ ਹਰੇਕ ਚੀਜ਼ ਦੇਂਦਾ ਹੈਂ।
تُم٘ہ٘ہ دیۄہُ سبھُ کِچھُ دئِیا دھارِ ہم اکِرتگھنارے ॥
آکرت گھنارے ۔ ناشکرے
اے خدا تو اپنی کرم و عنایت سے ہمیں سب کچھ د یتا ہے مگر ہم ناشکرے ہیں
ਲਾਗਿ ਪਰੇ ਤੇਰੇ ਦਾਨ ਸਿਉ ਨਹ ਚਿਤਿ ਖਸਮਾਰੇ ॥੩॥
laag paray tayray daan si-o nah chit khasmaaray. ||3||
O’ the master God, we do not enshrine You in our minds, instead we remain attached to the gifts You have bestowed us. ||3|| ਹੇ ਖਸਮ-ਪ੍ਰਭੂ! ਅਸੀਂ ਤੈਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦੇ, ਸਦਾ ਤੇਰੀਆਂ ਦਿੱਤੀਆਂ ਦਾਤਾਂ ਨੂੰ ਹੀ ਚੰਬੜੇ ਰਹਿੰਦੇ ਹਾਂ ॥੩॥
لاگِ پرے تیرے دان سِءُ نہ چِتِ کھسمارے ॥
۔ دان ۔ خیرات۔ لاگ پرے ۔ محبت۔ نہ چت خصمارے ۔ اس نعمت کے مالک کی یاد نہیں خیال نہیں
ہمیں تیری دی ہوئی نعمتوں سے تو محبت ہو مگر دلمیں نمعتوں کے مالک کا دلمیں خیال نہیں
ਤੁਝ ਤੇ ਬਾਹਰਿ ਕਿਛੁ ਨਹੀ ਭਵ ਕਾਟਨਹਾਰੇ ॥
tujh tay baahar kichh nahee bhav kaatanhaaray.
O’ God, the destroyer of the cycle of birth and death, nothing is beyond Your control. ਹੇ ਜਨਮ ਦੇ ਗੇੜ ਕੱਟਣ ਵਾਲੇ! (ਜਗਤ ਵਿਚ) ਕੋਈ ਭੀ ਚੀਜ਼ ਤੈਥੋਂ ਆਕੀ ਨਹੀਂ ।
تُجھ تے باہرِ کِچھُ نہیِ بھۄ کاٹنہارے ॥
بھو۔ آواگون ۔ تناسخ۔ کاٹنہارے ۔ مٹانے کی توفیق رکھنے والے ۔
اے آواگون اور تناسخ مٹانے والے کوئی بھی چیز توفیق اور قوت سے باہر نہیں
ਕਹੁ ਨਾਨਕ ਸਰਣਿ ਦਇਆਲ ਗੁਰ ਲੇਹੁ ਮੁਗਧ ਉਧਾਰੇ ॥੪॥੪॥੩੪॥
kaho naanak saran da-i-aal gur layho mugaDh uDhaaray. ||4||4||34||
Nanak says: O’ the merciful Guru, we have come to Your refuge; please save us, the fools from the vices. ||4||4||34|| ਨਾਨਕ ਆਖਦਾ ਹੈ- ਹੇ ਦਇਆ ਦੇ ਸੋਮੇ ਗੁਰੂ! ਅਸੀਂ ਤੇਰੀ ਸਰਨ ਆਏ ਹਾਂ, ਸਾਨੂੰ ਮੂਰਖਾਂ ਨੂੰ (ਔਗੁਣਾਂ ਭੁੱਲਾਂ ਤੋਂ) ਬਚਾਈ ਰੱਖ ॥੪॥੪॥੩੪॥
کہُ نانک سرنھِ دئِیال گُر لیہُ مُگدھ اُدھارے
لیہو مگدھ ادھارے ۔ بیوقوفوں کو بچا لو
۔ اے نانک بتادے ۔ کہ مرشد کی پناہ ۔ جاہلوں اور بیوقوفوں کی بچا دیتی ہے
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਦੋਸੁ ਨ ਕਾਹੂ ਦੀਜੀਐ ਪ੍ਰਭੁ ਅਪਨਾ ਧਿਆਈਐ ॥
dos na kaahoo deejee-ai parabh apnaa Dhi-aa-ee-ai.
We should not blame anybody for our troubles; instead we should meditate on our God with adoration. (ਆਪਣੀਆਂ ਭੁੱਲਾਂ ਦੇ ਕਾਰਨ) ਮਿਲ ਰਹੇ ਦੁੱਖਾਂ ਬਾਰੇ ਕਿਸੇ ਹੋਰ ਨੂੰ ਦੋਸ ਨਹੀਂ ਦੇਣਾ ਚਾਹੀਦਾ, ਆਪਣੇ ਪ੍ਰਭੂ ਨੂੰ ਹੀ ਯਾਦ ਕਰਨਾ ਚਾਹੀਦਾ ਹੈਂ l
دوسُ ن کاہوُ دیِجیِئےَ پ٘ربھُ اپنا دھِیائیِئےَ ॥
دوس ۔ الزام۔ کاہو ک۔ کسے ۔ دھیائے ۔ دھیان لگائیں
۔ کسی پر الزام نہ لگاؤ اپنے خدا میں دھیان لگاؤ۔
ਜਿਤੁ ਸੇਵਿਐ ਸੁਖੁ ਹੋਇ ਘਨਾ ਮਨ ਸੋਈ ਗਾਈਐ ॥੧॥ jit sayvi-ai sukh ho-ay ghanaa man so-ee gaa-ee-ai. ||1|| We should sing praises of that God alone, by meditating on whom we get immense celestial peace. ||1|| ਜਿਸ ਪਰਮਾਤਮਾ ਦੀ ਸੇਵਾ-ਭਗਤੀ ਕੀਤਿਆਂ ਬਹੁਤ ਸੁਖ ਮਿਲਦਾ ਹੈ, ਉਸੇ ਦੀ ਹੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ ॥੧॥
جِتُ سیۄِئےَ سُکھُ ہوءِ گھنا من سوئیِ گائیِئےَ
۔ جت ۔ جس کی ۔ سیویئے ۔ خدمت سے ۔ گھنا ۔ نہایت زیادہ
س کی خدمت سے بھاری آرام و آرام و آسائش حاصل ہو اے دل اس کی حمدوچناہ کر
ਕਹੀਐ ਕਾਇ ਪਿਆਰੇ ਤੁਝੁ ਬਿਨਾ ॥
kahee-ai kaa-ay pi-aaray tujh binaa.
O’ beloved God, other than You, who should we talk to about our woes? ਹੇ ਪਿਆਰੇ ਪ੍ਰਭੂ! ਇਹਨਾਂ ਦੁੱਖਾਂ ਕਲੇਸ਼ਾਂ ਬਾਰੇ ਤੈਥੋਂ ਬਿਨਾ ਹੋਰ ਕਿਸ ਦੇ ਪਾਸ ਬੇਨਤੀ ਕੀਤੀ ਜਾਵੇ?
کہیِئےَ کاءِ پِیارے تُجھُ بِنا ॥
کائے ۔ کسے ۔ تجھ بنا ۔ تیرے بغیر
اے خدا تیرے بغیر کس سے فریاد اور عرض گذار ہیں
ਤੁਮ੍ਹ੍ਹ ਦਇਆਲ ਸੁਆਮੀ ਸਭ ਅਵਗਨ ਹਮਾ ॥੧॥ ਰਹਾਉ ॥
tumH da-i-aal su-aamee sabh avgan hamaa. ||1|| rahaa-o. O’ the Master-God, You are always merciful; whereas we human beings are full of vices. ||1||Pause||
ਹੇ ਮਾਲਕ-ਪ੍ਰਭੂ! ਤੂੰ ਤਾਂ ਸਦਾ ਦਇਆ ਦਾ ਘਰ ਹੈਂ, ਸਾਰੇ ਔਗੁਣ ਅਸਾਂ ਜੀਵਾਂ ਦੇ ਹੀ ਹਨ ॥੧॥ ਰਹਾਉ ॥
تُم٘ہ٘ہ دئِیال سُیامیِ سبھ اۄگن ہما ॥
د یال۔ مہربان۔ سوآمی ۔ آقا۔ مالک۔ سبھ اوگن ہما۔ سارے گناہ ہمارے
اے آپ مہربان ہو سارے گناہ ہم میں ہیں
ਜਿਉ ਤੁਮ੍ਹ੍ਹ ਰਾਖਹੁ ਤਿਉ ਰਹਾ ਅਵਰੁ ਨਹੀ ਚਾਰਾ ॥
ji-o tumH raakho ti-o rahaa avar nahee chaaraa.
O’ God, I live as You keep me; there is no other way out. ਹੇ ਪ੍ਰਭੂ! ਤੂੰ ਜਿਵੇਂ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ, ਹੋਰ ਕੋਈ ਹੀਲਾ ਨਹੀਂ l
جِءُ تُم٘ہ٘ہ راکھہُ تِءُ رہا اۄرُ نہیِ چارا ॥
چار ۔ علاج ۔
اے خدا جیسی تیری رضا مجھے اسی طرح رہنا پڑیگا میرا اس میں کو بس نہیں چلتا۔
ਨੀਧਰਿਆ ਧਰ ਤੇਰੀਆ ਇਕ ਨਾਮ ਅਧਾਰਾ ॥੨॥
neeDhri-aa Dhar tayree-aa ik naam aDhaaraa. ||2||
O’ God, You are the support of the people who are without any support; Your Name is my only support. ||2|| ਹੇ ਪ੍ਰਭੂ! ਤੂੰ ਹੀ ਨਿਓਟਿਆਂ ਦੀ ਓਟ ਹੈਂ, ਮੈਨੂੰ ਸਿਰਫ਼ ਤੇਰੇ ਨਾਮ ਦਾ ਹੀ ਆਸਰਾ ਹੈ ॥੨॥
نیِدھرِیا دھر تیریِیا اِک نام ادھارا ॥
ندھریا۔ بے آصرا۔ بے سہارا۔ دھر ۔ آسرا۔ نام آدھار۔ الہٰی نام سچ وحقیقت کا آسرا
بے سہاروں بے آسروں کے لئے تو ہی آسرا تیرا ہی سہارا ہے اور ایک تیرے نام سچ وحقیقت کا آسرا
ਜੋ ਤੁਮ੍ਹ੍ਹ ਕਰਹੁ ਸੋਈ ਭਲਾ ਮਨਿ ਲੇਤਾ ਮੁਕਤਾ ॥
jo tumH karahu so-ee bhalaa man laytaa muktaa.
O’ God, whatever You do is good, and the one who accepts it, is liberated. ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਸ ਨੂੰ ਜੇਹੜਾ ਮਨੁੱਖ (ਆਪਣੇ) ਭਲੇ ਵਾਸਤੇ ਹੁੰਦਾ ਮੰਨ ਲੈਂਦਾ ਹੈ, ਉਹ ਮੁਕਤ ਹੋ ਜਾਂਦਾ ਹੈ।
جو تُم٘ہ٘ہ کرہُ سوئیِ بھلا منِ لیتا مُکتا ॥
بھلا ۔ اچھا۔ من ۔ تسلیم کرے ۔ مان لے ۔ مکتا ۔ آزاد
اے خڈا جو تیری رضا میں راضی رہتا ہے دنیاوی غمگینوں سے آزاد ہوجاتا ہے
ਸਗਲ ਸਮਗ੍ਰੀ ਤੇਰੀਆ ਸਭ ਤੇਰੀ ਜੁਗਤਾ ॥੩॥
sagal samagree tayree-aa sabh tayree jugtaa. ||3||
O’ God, the entire creation of the world is Yours; all are functioning subject to Your command. ||3|| ਹੇ ਪ੍ਰਭੂ! ਜਗਤ ਦੇ ਸਾਰੇ ਪਦਾਰਥ ਤੇਰੇ ਬਣਾਏ ਹੋਏ ਹਨ, ਸਾਰੀ ਸਮਗ੍ਰੀ ਤੇਰੀ ਹੀ ਮਰਯਾਦਾ ਵਿਚ ਚੱਲ ਰਹੀ ਹੈ ॥੩॥
سگل سمگ٘ریِ تیریِیا سبھ تیریِ جُگتا ॥
۔ سگل سمگری ۔ ساری قائنات قدرت۔ تیری جگتا ۔ تیری تدبیر میں ہے
۔ یہ عالم کی ساری کائنات قدرت اے خدا تیری زیر تدبیر ہے
ਚਰਨ ਪਖਾਰਉ ਕਰਿ ਸੇਵਾ ਜੇ ਠਾਕੁਰ ਭਾਵੈ ॥
charan pakhaara-o kar sayvaa jay thaakur bhaavai.
O’ Master-God, if it pleases You, bless me that I may remain engaged in Your devotional worship with utmost humility. ਹੇ ਮਾਲਕ-ਪ੍ਰਭੂ! ਜੇ ਤੈਨੂੰ ਚੰਗਾ ਲੱਗੇ, ਤਾਂ ਮੈਂ ਤੇਰੀ ਸੇਵਾ-ਭਗਤੀ ਕਰ ਕੇ ਤੇਰੇ ਚਰਨ ਧੋਂਦਾ ਰਹਾਂ ( ਹਉਮੈ ਤਿਆਗ ਕੇ ਤੇਰੇ ਦਰ ਤੇ ਡਿੱਗਾ ਰਹਾਂ)।
چرن پکھارءُ کرِ سیۄا جے ٹھاکُر بھاۄےَ ॥
چرن پکھارؤ۔ پاوں جھاڑوں ۔ بھاوے ۔ چاہے ۔
اے میرے آقا اگر تیرا پیار ہوجاوں تو تیری خدمت عبادت ور یاضت کروں اور تیرا اور تیرے پاؤں جھاڑوں ۔ مراد خودی اور غرور چھوڑ کر خدمتگار ہوجاوں
ਹੋਹੁ ਕ੍ਰਿਪਾਲ ਦਇਆਲ ਪ੍ਰਭ ਨਾਨਕੁ ਗੁਣ ਗਾਵੈ ॥੪॥੫॥੩੫॥
hohu kirpaal da-i-aal parabh naanak gun gaavai. ||4||5||35||
O’ merciful God, bless that Your devotee Nanak may keep singing Your praises. ||4||5||35|| ਹੇ ਪ੍ਰਭੂ! ਦਇਆਵਾਨ ਹੋ, ਕਿਰਪਾ ਕਰ ਤਾ ਕਿ ਤੇਰਾ ਦਾਸ ਨਾਨਕ ਤੇਰੇ ਗੁਣ ਗਾਂਦਾ ਰਹੇ ॥੪॥੫॥੩੫॥
ہوہُ ک٘رِپال دئِیال پ٘ربھ نانکُ گُنھ گاۄے
۔ اے خدا رحمت فرماتا کہ نانک تیری صفت صلاح کرے
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਬੂਝੈ ॥
mirat hasai sir oopray pasoo-aa nahee boojhai.
Death hovers over everyone’s head, laughing, but the animal natured person does not realize it. ਮੌਤ ਹਰੇਕ ਮਨੁੱਖ ਦੇ ਸਿਰ ਉਤੇ ਖਲੋਤੀ ਹੱਸ ਰਹੀ ਹੈ ਪਰ ਪਸ਼ੂ -ਸੁਭਾਉ ਵਾਲਾ ਮਨੁੱਖ ਇਹ ਗੱਲ ਸਮਝਦਾ ਹੀ ਨਹੀਂ।
مِرتُ ہسےَ سِر اوُپرے پسوُیا نہیِ بوُجھےَ ॥
مرت ہسے ۔ موت خوش ہوتی ہے ۔ پسوا۔ حیوان۔ مویشئ۔ بوجھے ۔ سمجھے
۔ موت سر پر گھڑی خوش ہو رہی ہے ۔ اے حیوان سیرت سمجھتا نہیں
ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀ ਸੂਝੈ ॥੧॥
baad saad ahaNkaar meh marnaa nahee soojhai. ||1||
Being involved in conflicts, pleasures, and pride, the thought of death does not even enter his mind. ||1|| ਝਗੜਿਆਂ ਵਿਚ (ਪਦਾਰਥਾਂ ਦੇ) ਸੁਆਦਾਂ ਵਿਚ, ਅਹੰਕਾਰ ਵਿਚ (ਫਸ ਕੇ) ਮਨੁੱਖ ਨੂੰ ਮੌਤ ਸੁੱਝਦੀ ਹੀ ਨਹੀਂ ॥੧॥
باد ساد اہنّکار مہِ مرنھا نہیِ سوُجھےَ ॥
۔ باد۔ جھگڑے ۔ ساد۔ لطف۔ مزے ۔ اہنکار۔ غرور تکبر۔ مرنا۔ موت۔ سوجھے ۔ یاد نہیں
۔ جگھڑے ۔ لطف و لذتوں اور غرور و تکبر میں موت کی سمجھ نہیں
ਸਤਿਗੁਰੁ ਸੇਵਹੁ ਆਪਨਾ ਕਾਹੇ ਫਿਰਹੁ ਅਭਾਗੇ ॥
satgur sayvhu aapnaa kaahay firahu abhaagay.
O’ the unfortunate one, why are you wandering around aimlessly? You are better off following the teachings of your true Guru. ਹੇ ਬਦ-ਕਿਸਮਤ! ਕਿਉਂ ਭਟਕਦਾ ਫਿਰਦਾ ਹੈਂ? ਆਪਣੇ ਗੁਰੂ ਦੀ ਸਰਨ ਪਿਆ ਰਹੁ।
ستِگُرُ سیۄہُ آپنا کاہے پھِرہُ ابھاگے ॥
ابھاگے ۔ بد قسمت
اے انسان سچے مرشد کی خدمت کرؤ ۔ اے بد قسمت کیوں بھٹک رہے ہو
ਦੇਖਿ ਕਸੁੰਭਾ ਰੰਗੁਲਾ ਕਾਹੇ ਭੂਲਿ ਲਾਗੇ ॥੧॥ ਰਹਾਉ ॥
daykh kasumbhaa rangulaa kaahay bhool laagay. ||1|| rahaa-o.
Seeing the short lived worldly pleasures, like the beauty of a colorful safflower, why are you mistakenly attached to these? ||1||Pause|| ਸੋਹਣੇ ਰੰਗ ਵਾਲਾ ਕਸੁੰਭਾ (ਮਨ-ਮੋਹਨੀ ਮਾਇਆ) ਵੇਖ ਕੇ ਕਿਉਂ ਕੁਰਾਹੇ ਪੈ ਰਿਹਾ ਹੈਂ? ॥੧॥ ਰਹਾਉ ॥
دیکھِ کسُنّبھا رنّگُلا کاہے بھوُلِ لاگے ॥
۔ گنبھا ۔ گل لالا ۔ رنگلا۔ شوخ رنگ والا
۔ اس دنیاوی دولت کی شوخی اور دلربائی جو گل لالہ کی مانند شوخ ہے کیوں گمراہ ہو رہے ہو
ਕਰਿ ਕਰਿ ਪਾਪ ਦਰਬੁ ਕੀਆ ਵਰਤਣ ਕੈ ਤਾਈ ॥ kar kar paap darab kee-aa vartan kai taa-ee. By continuously committing sins, one kept amassing worldly wealth for his use,
ਪਾਪ ਕਰ ਕਰ ਕੇ ਮਨੁੱਖ ਆਪਣੇ ਵਰਤਣ ਲਈ ਧਨ ਇਕੱਠਾ ਕਰਦਾ ਰਿਹਾ,
کرِ کرِ پاپ دربُ کیِیا ۄرتنھ کےَ تائیِ ॥
۔ پاپ۔ گناہ۔ دربھ ۔ سرمایہ ۔ ۔
گذارے کے لئے ۔ گناہوں سے سرمایہ اکھٹا کیا ۔
ਮਾਟੀ ਸਿਉ ਮਾਟੀ ਰਲੀ ਨਾਗਾ ਉਠਿ ਜਾਈ ॥੨॥
maatee si-o maatee ralee naagaa uth jaa-ee. ||2||
but in the end, the person departs naked (without the worldly wealth) and the ashes of the dead body merged with dirt. ||2|| (ਪਰ ਮੌਤ ਆਉਣ ਤੇ ਇਸ ਦੇ ਸਰੀਰ ਦੀ) ਮਿੱਟੀ ਧਰਤੀ ਨਾਲ ਰਲ ਗਈ, ਤੇ, ਜੀਵ ਖ਼ਾਲੀ-ਹੱਥ ਹੀ ਉੱਠ ਕੇ ਤੁਰ ਪਿਆ ॥੨॥
ماٹیِ سِءُ ماٹیِ رلیِ ناگا اُٹھِ جائیِ ॥
ناگال ۔ ننگا۔ کالی ہاتھ
جبکہ انسانی جسم مٹی ہوکر مٹی میں مل گیا اور آخر اس دنیا سے خالی ہاتھ رخصت ہوا
ਜਾ ਕੈ ਕੀਐ ਸ੍ਰਮੁ ਕਰੈ ਤੇ ਬੈਰ ਬਿਰੋਧੀ ॥ jaa kai kee-ai saram karai tay bair biroDhee. Those for whom one works so hard to amass wealth, they become his spiteful enemies. ਜਿਨ੍ਹਾਂ ਸੰਬੰਧੀਆਂ ਦੀ ਖ਼ਾਤਰ ਮਨੁੱਖ ਧਨ ਇਕੱਠਾ ਕਰਨ ਦੀ ਮੇਹਨਤ ਕਰਦਾ ਹੈ ਉਹ ਇਸ ਨਾਲ ਵੈਰ ਕਰਨ ਵਾਲੇ ਦੁਸ਼ਮਣ ਬਣਦੇ ਹਨ।
جا کےَ کیِئےَ س٘رمُ کرےَ تے بیَر بِرودھیِ ॥
سرم۔ محبت و مشقت۔ بیر برودھی ۔ دشمن اور دشمنی کرنے والے ۔
جس کے لئے انسان محنت و مشقت کرتا ہے وہ دشمن بن جاتے ہیں ا ور دشمنی کرتے ہیں
ਅੰਤ ਕਾਲਿ ਭਜਿ ਜਾਹਿਗੇ ਕਾਹੇ ਜਲਹੁ ਕਰੋਧੀ ॥੩॥
ant kaal bhaj jaahigay kaahay jalahu karoDhee. ||3||
In the end, they all run away abandoning you; so why do you agonize yourself in anger for their sake? ||3|| ਤੂੰ ਕਿਉਂ ਕ੍ਰੋਧ ਵਿਚ ਸੜਦਾ ਹੈਂ? ਇਹ ਤਾਂ ਆਖ਼ਰ ਵੇਲੇ ਤੇਰਾ ਸਾਥ ਛੱਡ ਜਾਣਗੇ ॥੩॥
انّت کالِ بھجِ جاہِگے کاہے جلہُ کرودھیِ ॥
کاہے جلہو کرودھی ۔ غصے میں جلتے ہو ۔
۔ بوقت آخرت تیرا ساتھ چھوڑ دینگے ان کے لئے کیوں حسد اور غصے میں جل رہا ہے
ਦਾਸ ਰੇਣੁ ਸੋਈ ਹੋਆ ਜਿਸੁ ਮਸਤਕਿ ਕਰਮਾ ॥
daas rayn so-ee ho-aa jis mastak karmaa.
He alone, who is predestined, becomes the humble servant of God’s devotees. ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗਦੇ ਹਨ, ਉਹੀ ਮਨੁੱਖ ਪ੍ਰਭੂ ਦੇ ਭਗਤਾਂ ਦੀ ਚਰਨ-ਧੂੜ ਬਣਦਾ ਹੈ।
داس رینھُ سوئیِ ہویا جِسُ مستکِ کرما ॥
داس رین سوئی ہوا۔ دہول خادم خڈا کا وہی ہوتا ہے ۔ جس مستک کرما۔ جس کی پیشانی یہ اس کی قسمت میں ہے ۔ اعملا تحریر ہے
۔ وہی انسان عابدان والہٰی پریمیوں کے پاؤں کی دہول بنتا ہے مراد خادمان خدا کا خدمتگار ہوتا ہے جس کی پیشانی پر اس کے مقدر میں ہوتا ہے ۔
ਕਹੁ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਨਾ ॥੪॥੬॥੩੬॥
kaho naanak banDhan chhutay satgur kee sarnaa. ||4||6||36||
Nanak say, worldly bonds are released by following the teachings of the true Guru. ||4||6||36|| ਨਾਨਕ ਆਖਦਾ ਹੈ- ਗੁਰੂ ਦੀ ਸਰਨ ਪਿਆਂ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ ॥੪॥੬॥੩੬॥
کہُ نانک بنّدھن چھُٹے ستِگُر کیِ سرنا
۔ بندھن ۔ غلامی ۔ ستگر کی سرنا۔ الہٰی پناہ میں
اے نانک بتادے س ے مرشد کی پناہ سے دنیاوی غلامی سے آزادی ملتی ہے
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5
ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ pingul parbat paar paray khal chatur bakeetaa. The cripples cross over the mountains, the fools become wise and great orators, ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮਹਾ ਮੂਰਖ ਮਨੁੱਖ ਸਿਆਣੇ ਵਖਿਆਨ-ਕਰਤਾ ਬਣ ਜਾਂਦੇ ਹਨ,
پِنّگُل پربت پارِ پرے کھل چتُر بکیِتا ॥
پنگل ۔ لولا لنغرا۔ پریت ۔ پہاڑ۔ پرے ۔ عبور کرے ۔ کھل۔ بیوقوف۔ چتر ۔ چالاک۔ دانمشند۔ بکتا ۔ بکتا ۔ وکھاکار۔ مقرر۔
۔ اس کی عظمت و برکت سے لولا لنغرا پہاڑ عبور کر لیتا ہے بیوقوفف جاہل تشریح کار مقرر اور بکتا ہو جاتا ہے
ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥
anDhulay taribhavan soojhi-aa gur bhayt puneetaa. ||1||
the spiritually ignorants acquire knowledge of the three worlds, and the sinners become immaculate by following the teachings of the true Guru. ||1|| ਗੁਰੂ ਨੂੰ ਮਿਲ ਕੇ (ਮਨੁੱਖ) ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਅੰਨ੍ਹੇ ਨੂੰ ਤਿੰਨਾ ਭਵਨਾਂ ਦੀ ਸੋਝੀ ਪੈ ਜਾਂਦੀ ਹੈ ॥੧॥
انّدھُلے ت٘رِبھۄنھ سوُجھِیا گُر بھیٹِ پُنیِتا ॥
۔ اندھلے ۔ اندھے ۔ تربھون۔ تینوں عالموں۔ سوجھیا۔ سمجھ گر بھینٹ ۔ ملاپ مرشد ۔ پنتا۔ پاک
اندھا تینوں عالموں کی سمجھ آجاتی ہے اور ملاپ مرشد سے پاک ہوجاتا ہے
ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥
mahimaa saaDhoo sang kee sunhu mayray meetaa.
O’ my friends, listen carefully about the glory of the Guru’s company, ਹੇ ਮੇਰੇ ਮਿੱਤਰ! ਗੁਰੂ ਦੀ ਸੰਗਤਿ ਦੀ ਵਡਿਆਈ (ਧਿਆਨ ਨਾਲ) ਸੁਣ।
مہِما سادھوُ سنّگ کیِ سُنہُ میرے میِتا ॥
مہا۔ عظمت۔ سادہوسنگ۔ صحبت ۔ دا رسیدہ پاک دامن ۔ میتا۔ دوست۔
اے دوست جس نے اپنی زندگی اور دامن پاک بنا لیا ہے سادہو یا مرشد
ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥ mail kho-ee kot agh haray nirmal bha-ay cheetaa. ||1|| rahaa-o. where the dirt of vices is washed off, millions of sins are dispelled and mind becomes immaculate . ||1||Pause|| ਜਿਥੇ ਮਨ ਪਵਿੱਤਰ ਹੋ ਜਾਂਦਾ ਹੈ, ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ, ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ ॥੧॥ ਰਹਾਉ ॥
میَلُ کھوئیِ کوٹِ اگھ ہرے نِرمل بھۓ چیِتا ॥
میل کھوئی کوٹ اگھ۔ ناپاکزیگی دور کی کروڑوں گناہوں کی ۔ نرمل۔ بھیئے چیتا۔ دل پاک ہوئے
اس کی صحبت و قربت کی عظمت سنیئے اس کروڑوں گناہوں کی ناپاکزیگی ختم ہوجاتی اور من و ذہن پاک ہوجاتا ہے
ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥
aisee bhagat govind kee keet hastee jeetaa.
Such is the devotional worship of God, by virtue of which the ant-like humility wins over the elephant-like egotism. ਪਰਮਾਤਮਾ ਦੀ ਭਗਤੀ ਅਚਰਜ (ਤਾਕਤ ਰੱਖਦੀ ਹੈ, ਇਸ ਦੀ ਬਰਕਤਿ ਨਾਲ) ਕੀੜੀ (ਨਿਮ੍ਰਤਾ) ਨੇ ਹਾਥੀ (ਅਹੰਕਾਰ) ਨੂੰ ਜਿੱਤ ਲਿਆ ਹੈ।
ایَسیِ بھگتِ گوۄِنّد کیِ کیِٹِ ہستیِ جیِتا ॥
بھگت۔ پیار رپیم۔ کیٹ۔ چیونٹی ۔ کیڑی ۔ ہستی ۔ ہاتھی ۔ چیتا ۔ فتح کیا۔
الہٰی عشق و محبت ایسی برکت والا ہے کہ چیونٹی ہاتھی پر فتح پا لیتی ہے مراد عاجزی و حلیمی غرور اور تکبر کو جیت لیتی ہے ۔
ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥
jo jo keeno aapno tis abhai daan deetaa. ||2||
Whom God makes His own, he is blessed with the gift of fearlessness. ||2|| ਜਿਸ ਜਿਸ ਮਨੁੱਖ ਨੂੰ (ਪਰਮਾਤਮਾ ਨੇ) ਆਪਣਾ ਬਣਾ ਲਿਆ, ਉਸ ਨੂੰ ਪਰਮਾਤਮਾ ਨੇ ਨਿਰਭੈਤਾ ਦੀ ਦਾਤ ਦੇ ਦਿੱਤੀ ॥੨॥
جو جو کیِنو آپنو تِسُ ابھےَ دانُ دیِتا ॥
جو جو ۔ جنہیں جنہیں۔ ابھےد ان۔ بیخوفی۔ نڈرتا
جسے خدا پنا لیتا ہے اسے بیخوفی کی نعمت بخشتا ہے
ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥
singh bilaa-ee ho-ay ga-i-o tarin mayr dikheetaa.
The lion-like egotism changes into a cat-like humility, and the straw- like weakness of a person seems like the strength of a mountain. ਸ਼ੇਰ (ਅਹੰਕਾਰ) ਬਿੱਲੀ (ਨਿਮ੍ਰਤਾ) ਬਣ ਜਾਂਦਾ ਹੈ, ਤੀਲਾ (ਗ਼ਰੀਬੀ ਸੁਭਾਉ) ਸੁਮੇਰ ਪਰਬਤ (ਬੜੀ ਵੱਡੀ ਤਾਕਤ) ਦਿੱਸਣ ਲੱਗ ਪੈਂਦਾ ਹੈ।
سِنّگھُ بِلائیِ ہوءِ گئِئو ت٘رِنھُ میرُ دِکھیِتا ॥
۔ سنگھ ۔ شیر ۔ بلائی۔ بلی۔ ترن ۔ تنکار۔ میر۔ پہاڑ۔ دکھتا۔ دکھائی دینے لگا
شیر بلی ہوجاتا ہے مراد اس صحبت سے مغرور حلیمی اور عاجزی اختیار کر لیتا ہے ۔ عاجز اور حلیم ایک بلند ہستی ہوجاتا ہے