Urdu-Raw-Page-810

ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥
saram kartay dam aadh ka-o tay ganee Dhaneetaa. ||3||
Those who were working hard for every penny, are counted amongst very wealthy. ||3|| ਜੇਹੜੇ ਮਨੁੱਖ ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ, ਉਹ ਦੌਲਤ-ਮੰਦ ਧਨਾਢ ਬਣ ਜਾਂਦੇ ਹਨ ॥੩॥
س٘رمُ کرتے دم آڈھ کءُ تے گنیِ دھنیِتا ॥
۔ سرم۔ محبت و مشقت۔ دم آڈھ گو۔ آدھی و مڑی کے لئے ۔ غنی دھنیتا۔ وہ بلند حیثیت اور دولتمند
اور جو آدھی کوڈی کے لئے محنت و مشقت کرتے تھے وہ بلند حیثیت اور دولتمند ہوجاتے ہین (3)

ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥
kavan vadaa-ee kahi saka-o bay-ant guneetaa.
O’ God of infinite virtues, which of Your glories can I describe? ਹੇ ਬੇਅੰਤ ਗੁਣਾਂ ਵਾਲੇਪ੍ਰਭੂ! ਮੈਂ ਤੇਰੀ ਕੇਹੜੀ ਕੇਹੜੀ ਵਡਿਆਈ ਦੱਸਾਂ?
کۄن ۄڈائیِ کہِ سکءُ بیئنّت گُنیِتا ॥
اس کی کونسی عطمت بیان کروں اس میں بیشمار وصف ہیں
ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥੪॥੭॥੩੭॥
kar kirpaa mohi naam dayh naanak dar sareetaa. ||4||7||37||
O’ God! say, O’ God, I am Your devotee, bestow mercy and bless me with Naam. ||4||7||37|| ਹੇ ਨਾਨਕ! ਅਰਦਾਸ ਕਰ, ਤੇ, ਆਖ-ਹੇ ਪ੍ਰਭੂ!) ਮੈਂ ਤੇਰੇ ਦਰ ਦਾ ਗ਼ੁਲਾਮ ਹਾਂ, ਮੇਹਰ ਕਰ ਤੇ, ਮੈਨੂੰ ਨਾਮ ਬਖ਼ਸ਼ ॥੪॥੭॥੩੭॥
کرِ کِرپا مُہِ نامُ دیہُ نانک در سریِتا
موہ۔ مجھ ۔ نام ۔ الہٰی نام سچ ۔ درسریتا۔ محروم ۔
۔ اے خدا مہربانی کر کے نام دیجیئے نانک تیرے در کار غلام ہے ۔

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਅਹੰਬੁਧਿ ਪਰਬਾਦ ਨੀਤ ਲੋਭ ਰਸਨਾ ਸਾਦਿ ॥
ahaN-buDh parbaad neet lobh rasnaa saad.
One constantly remains engaged in conceited intellect, rude words of challenge, greed and enjoying the taste of the tongue. ਜੀਵ ਹੰਕਾਰ ਦੀ ਅਕਲ ਦੇ ਆਸਰੇ ਦੂਜਿਆਂ ਨੂੰ ਵੰਗਾਰਨ ਦੇ ਖਰ੍ਹਵੇ ਬੋਲ ਬੋਲਦਾ ਹੈ, ਸਦਾ ਲਾਲਚ ਅਤੇ ਜੀਭ ਦੇ ਸੁਆਦ ਵਿਚ ਫਸਿਆ ਰਹਿੰਦਾ ਹੈ;
اہنّبُدھِ پرباد نیِت لوبھ رسنا سادِ ॥
اہنبدھ ۔ ۔ غرور۔ تکبر۔ پریاد۔ جھگرے ۔ نیت ۔ ہر روز۔ لوبھ ۔ لالچ ۔ رسنا ساد۔ زبان کا لطف
۔ غرور اور تکبرمیں جھگڑے اور تلک کلامی لالچ زان کے رس اور لذتیں اس میں محسور رہتا ہے

ਲਪਟਿ ਕਪਟਿ ਗ੍ਰਿਹਿ ਬੇਧਿਆ ਮਿਥਿਆ ਬਿਖਿਆਦਿ ॥੧॥
lapat kapat garihi bayDhi-aa mithi-aa bikhi-aad. ||1||
He remains involved in deception, the household affairs and the illusions of Maya. ||1|| ਘਰ (ਦੇ ਮੋਹ) ਵਿਚ, ਠੱਗੀ-ਫ਼ਰੇਬ ਵਿਚ ਫਸ ਕੇ, ਨਾਸਵੰਤ ਮਾਇਆ (ਦੇ ਮੋਹ) ਵਿਚ ਵਿੱਝਾ ਰਹਿੰਦਾ ਹੈ ॥੧॥
لپٹِ کپٹِ گ٘رِہِ بیدھِیا مِتھِیا بِکھِیادِ ॥੧॥
۔ لپٹ۔ ملوث۔ کپٹ جھگڑے ۔ گریہہ بیدھیا ۔ گھریلو زندگی میں محو یا مدغم۔ متھیا۔ جھوٹے ۔ دکھاد۔ بدکاریوں میں
۔ گھریلو محبت فریب وہوکا دہی کی گرفت میں مٹ جانے والی دنیاوی دولت محو ومجذوب رہتا ہے

ਐਸੀ ਪੇਖੀ ਨੇਤ੍ਰ ਮਹਿ ਪੂਰੇ ਗੁਰ ਪਰਸਾਦਿ ॥
aisee paykhee naytar meh pooray gur parsaad.
By the perfect Guru’s grace I have seen with my own eyes, ਗੁਰੂ ਦੀ ਕਿਰਪਾ ਨਾਲ ਮੈਂ ਆਪਣੀ ਅੱਖੀਂ ਹੀ ਇਹੋ ਜਿਹੀ ਹਾਲਤ ਵੇਖ ਲਈ ਹੈ,
ایَسیِ پیکھیِ نیت٘ر مہِ پوُرے گُر پرسادِ ॥
۔ گر پر ساد۔ رحمت مرشد۔ نیترمیہہ۔ ایسا آنکھوں دیکھا
کامل مرشد کی رحمت سے اپنی آنکھوں سے ایسے حالات دیکھے ہیں
ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਦਿ ॥੧॥ ਰਹਾਉ ॥
raaj milakh Dhan jobnaa naamai bin baad. ||1|| rahaa-o.
that without God’s Name, powers of the kingdoms, property, wealth and youth are all in vain. ||1||Pause|| ਕਿ ਪਾਤਸ਼ਾਹੀਆਂ, ਜ਼ਮੀਨਾਂ ਦੀ ਮਾਲਕੀ, ਧਨ ਅਤੇ ਜੁਆਨੀ ਆਦਿਕ ਸਾਰੇ ਹੀ ਪ੍ਰਭੂ ਦੇ ਨਾਮ ਤੋਂ ਬਿਨਾ ਵਿਅਰਥ ਹਨ ॥੧॥ ਰਹਾਉ ॥
راج مِلکھ دھن جوبنا نامےَ بِنُ بادِ ॥
۔ راج ۔ حکمرانی ۔ حکومت۔ ملکھ ۔ جائیداد ۔ دھن ۔ سرمایہ۔ جو بنا جونای ۔ نامے ۔ سچ وحقیقت ۔ الہٰی نام۔ باد۔ فضول۔ بیکار
کہ حکومت یا حکمرانی ۔ جائیدا د دولت جونای بغیر نام مراد سچ حق و حقیقت بیکار اور فضول ہے

ਰੂਪ ਧੂਪ ਸੋਗੰਧਤਾ ਕਾਪਰ ਭੋਗਾਦਿ ॥
roop Dhoop soganDh-taa kaapar bhogaad.
Beauty, incense, fragrances, beautiful clothes and dainty dishes, ਸੁੰਦਰਤਾ, ਧੂਪ ਆਦਿਕ ਸੁਗੰਧੀਆਂ, ਕੱਪੜੇ,ਅਤੇ ਚੰਗੇ ਚੰਗੇ ਖਾਣੇ-
روُپ دھوُپ سوگنّدھتا کاپر بھوگادِ ॥
۔ روپ ۔ شکل وصورت ۔ دہوپ ۔ خوشبدار ۔ دہواں۔ سو گندھتا ۔ خوشبوئیں۔ کا پر۔ کپڑے ۔ بھوگاد۔ کھانےو الی نعمیتں۔
خوبصورتی ، بخور ، خوشبو ، خوبصورت کپڑے اور گھنٹی پکوان ،

ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਦਿ ॥੨॥
milat sang paapisat tan ho-ay durgaad. ||2||
become useless for the great sinner without God’s Name as if they are foul smelling. ||2|| ਮਹਾ ਵਿਕਾਰੀ ਮਨੁੱਖ ਦੇ ਸਰੀਰ ਦੇ ਨਾਲ ਛੁਹ ਕੇ ਛੁਹ ਕੇ ਦੁਰਗੰਧੀ ਦੇਣ ਵਾਲੇ ਬਣ ਜਾਂਦੇ ਹਨ ॥੨॥
مِلت سنّگِ پاپِسٹ تن ہوۓ دُرگادِ ॥
مات سنگ پاپسپٹ ۔ گناہگاروں کے ملاپ سے ۔ تن ۔ جسم۔ درگاد۔ بدبو دار
خدا کے نام کے بغیر بڑے گنہگار کے لئے بیکار ہوجائیں گویا وہ بدبو دار ہیں

ਫਿਰਤ ਫਿਰਤ ਮਾਨੁਖੁ ਭਇਆ ਖਿਨ ਭੰਗਨ ਦੇਹਾਦਿ ॥
firat firat maanukh bha-i-aa khin bhangan dayhaad.
After wandering through many incarnations, the soul is incarnated as a human; but this human body can be shattered in an instant. ਅਨੇਕਾਂ ਜੂਨਾਂ ਵਿਚ ਭਟਕਦਾ ਭਟਕਦਾ ਜੀਵ ਮਨੁੱਖ ਬਣਦਾ ਹੈ, ਇਹ ਸਰੀਰ ਭੀ ਇਕ ਖਿਨ ਵਿਚ ਨਾਸ ਹੋ ਜਾਣ ਵਾਲਾ ਹੈ l
پھِرت پھِرت مانُکھُ بھئِیا کھِن بھنّگن دیہادِ ॥
پھرت پھرت ۔ بھٹکتے بھٹکتے ۔ مالک ھ ۔ انسان۔ کھن بھنگن ۔ پل بھر میں مٹ جانے والا ۔ دیہاو۔ جسم۔ ۔
بھٹکتے بھٹکتے انسانی زندگی حاصل ہوئی جو بھی بہت جلد ختم ہونے والی ہے
ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭ੍ਰਮਾਦਿ ॥੩॥
ih a-osar tay chooki-aa baho jon bharmaad. ||3||
Losing this opportunity to unite with God, soul would have to again wander through myriads of incarnations. ||3|| ਇਸ ਮੌਕੇ ਤੋਂ ਖੁੰਝਿਆ ਹੋਇਆ ਜੀਵ (ਫਿਰ) ਅਨੇਕਾਂ ਜੂਨਾਂ ਵਿਚ ਜਾ ਭਟਕਦਾ ਹੈ ॥੩॥
اِہ ائُسر تے چوُکِیا بہُ جونِ بھ٘رمادِ ॥
اوسر۔ موقہ ۔ وقت ۔ وکیا۔ گنوا کر۔ بہو جون ۔ بھرماد۔ تناسخ یا آواگون میں پڑا رہتا ہے
اگر اب بھی اس موقعے کو گنوا لیا تو تناسخ اور آواگون میں رہوگے ۔

ਪ੍ਰਭ ਕਿਰਪਾ ਤੇ ਗੁਰ ਮਿਲੇ ਹਰਿ ਹਰਿ ਬਿਸਮਾਦ ॥
parabh kirpaa tay gur milay har har bismaad.
By God’s grace, those who met with the Guru, meditated on the wondrous God, ਪਰਮਾਤਮਾ ਦੀ ਕਿਰਪਾ ਨਾਲ ਜੇਹੜੇ ਮਨੁੱਖ ਗੁਰੂ ਨੂੰ ਮਿਲ ਪਏ, ਉਹਨਾਂ ਨੇ ਅਚਰਜ-ਰੂਪ ਹਰੀ ਦਾ ਨਾਮ ਜਪਿਆ,
پ٘ربھ کِرپا تے گُر مِلے ہرِ ہرِ بِسماد ॥
پتھ کرپائے ۔ الہٰی کرم وعنایت سے گر ملے ۔ مرشد کاملاپ ہوا۔ بسماد۔ پر سکون۔
ا لہٰی کرم وعنایت سے الہٰی ملاپ حاصل ہوا انہوں نے اس حیران کرنے والی ہستی کی یادوریاض کی

ਸੂਖ ਸਹਜ ਨਾਨਕ ਅਨੰਦ ਤਾ ਕੈ ਪੂਰਨ ਨਾਦ ॥੪॥੮॥੩੮॥
sookh sahj naanak anand taa kai pooran naad. ||4||8||38||
O’ Nanak, they feel the perfect divine tunes of spiritual poise, peace and bliss playing within them. ||4||8||38|| ਹੇ ਨਾਨਕ! ਉਹਨਾਂ ਦੇ ਹਿਰਦੇ ਵਿਚ ਆਤਮਕ ਅਡੋਲਤਾ ਦੇ ਸੁਖ ਆਨੰਦ ਦੇ ਵਾਜੇ ਸਦਾ ਵੱਜਣ ਲੱਗ ਪਏ ॥੪॥੮॥੩੮॥
سوُکھ سہج نانک اننّد تا کےَ پوُرن ناد
سوکھ سہج ۔ روحانی سکون کا آرام ۔ پورن ناد۔ کامل سکون حاسل ہوا۔ ذہنی مکمل سکون
اے نانک ۔ انکے دلمیں روحانی سکون اور خوشی کے شادیانے و روحانی سنگیت ہونے لگا۔

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5
ਚਰਨ ਭਏ ਸੰਤ ਬੋਹਿਥਾ ਤਰੇ ਸਾਗਰੁ ਜੇਤ ॥ charan bha-ay sant bohithaa taray saagar jayt. The Guru’s divine words became like a ship for that person, riding which he crossed over the world-ocean of vices, ਗੁਰੂ ਦੇ ਚਰਨ ਉਸ ਮਨੁੱਖ ਵਾਸਤੇ ਜਹਾਜ਼ ਬਣ ਗਏ ਜਿਸ ਜਹਾਜ਼ ਦੀ ਰਾਹੀਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।
چرن بھۓ سنّت بوہِتھا ترے ساگرُ جیت ॥
چرن۔ پاؤں۔ بوہتھا۔ جہاز۔ جیت ۔ جس سے
اسکے لئے پائے مرشد جہاز ہوگئے اور انسانی زندگی جو ایک سمندر کی مانند ہے عبور کر لیا مراد زندگی کامیاب بنا لی
ਮਾਰਗ ਪਾਏ ਉਦਿਆਨ ਮਹਿ ਗੁਰਿ ਦਸੇ ਭੇਤ ॥੧॥
maarag paa-ay udi-aan meh gur dasay bhayt. ||1||
whom the Guru revealed the mystery of remembering God, and put him on the righteous path amidst the wilderness of sinful ways. ||1|| ਜਿਸ ਨੂੰ ਹਰਿ-ਨਾਮ ਸਿਮਰਨ ਦਾ ਭੇਤ ਗੁਰੂ ਨੇ ਦੱਸ ਦਿੱਤਾ,ਅਤੇ ਵਿਕਾਰਾਂ ਵਲ ਲੈ ਜਾਣ ਵਾਲੇ ਔਝੜ ਵਿਚ ਸਹੀ ਰਸਤੇ ਪਾ ਦਿਤਾ ॥੧॥
مارگ پاۓ اُدِیان مہِ گُرِ دسے بھیت ॥
۔ مارگ۔ راستے ۔ ادھیان ۔ سنان ۔ مکمل گمرایہ ۔ بھیت ۔ راز
۔ جس پر مرشد نے راز الہٰی افشاں کر دیا ۔ ا س نے سنسان میں راستہ پالیا زندگی گذارنے کا

ਹਰਿ ਹਰਿ ਹਰਿ ਹਰਿ ਹਰਿ ਹਰੇ ਹਰਿ ਹਰਿ ਹਰਿ ਹੇਤ ॥
har har har har har haray har har har hayt.
O’ brother, always cultivate the love for God, ਹੇ ਭਾਈ! ਸਦਾ ਹੀ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਪਿਆਰ ਪਾ।
ہرِ ہرِ ہرِ ہرِ ہرِ ہرے ہرِ ہرِ ہرِ ہیت ॥
ہیت ۔ پیار
اور ہمیشہ پیار الہٰی نام سے کیا کر

ਊਠਤ ਬੈਠਤ ਸੋਵਤੇ ਹਰਿ ਹਰਿ ਹਰਿ ਚੇਤ ॥੧॥ ਰਹਾਉ ॥
oothat baithat sovtay har har har chayt. ||1|| rahaa-o.
and always keep remembering God in each and every situation. ||1||Pause|| ਉਠਦਿਆਂ ਬੈਠਦਿਆਂ ਸੁੱਤਿਆਂ (ਹਰ ਵੇਲੇ) ਪਰਮਾਤਮਾ ਦਾ ਨਾਮ ਯਾਦ ਕਰਿਆ ਕਰ ॥੧॥ ਰਹਾਉ ॥
اوُٹھت بیَٹھت سوۄتے ہرِ ہرِ ہرِ چیت ॥
۔ ہر ہر چیت۔ خدا کو یاد کر
اٹھتے بیٹھے سوتے اے انسان یاد خدا کو کیا کر

ਪੰਚ ਚੋਰ ਆਗੈ ਭਗੇ ਜਬ ਸਾਧਸੰਗੇਤ ॥
panch chor aagai bhagay jab saaDhsangayt.
When one joins the holy congregation, all of the five thieves (vices) run away from him. ਜਦੋਂ (ਮਨੁੱਖ) ਸਾਧ ਸੰਗਤਿ ਵਿਚ (ਜਾ ਟਿਕਦਾ ਹੈ, ਤਦੋਂ ਕਾਮਾਦਿਕ) ਪੰਜੇ ਚੋਰ ਉਸ ਦੇ ਟਾਕਰੇ ਤੋਂ ਭੱਜ ਜਾਂਦੇ ਹਨ।
پنّچ چور آگےَ بھگے جب سادھسنّگیت
۔ پنچ چور۔ پانچوں اخلاقی و روحانی برائیاں جو انسانی اخلاق چرائی ہیں۔ سادھ سنگیت ۔ جب ساتھ ہو ۔ سادہو کا ۔ پنجی ۔ روحانی سرمایہ
جب صحبت قربت پارسایاں نیسب ہوئی پانچوں بد کاریاں اور گناہ مٹ جاتے جو اخلاق و روحانی زندگی ہمیشہ چراتے ہیں
ਪੂੰਜੀ ਸਾਬਤੁ ਘਣੋ ਲਾਭੁ ਗ੍ਰਿਹਿ ਸੋਭਾ ਸੇਤ ॥੨॥
poonjee saabat ghano laabh garihi sobhaa sayt. ||2||
His wealth of Naam remains intact, he earns huge profit of Naam and goes to his eternal home with honor. ||2|| ਉਸ ਦੀ ਨਾਮ-ਪੂੰਜੀ ਸਲਾਮਤ ਰਹਿੰਦੀ ਹੈ, ਉਹ ਨਾਮ-ਵਣਜ ਵਿਚ ਬਹੁਤਾ ਨਫ਼ਾ ਖੱਟਦਾ ਹੈ ਅਤੇ ਇੱਜ਼ਤ ਨਾਲ ਆਪਣੇ ਘਰ ਨੂੰ ਜਾਂਦਾ ਹੈ ॥੨॥
پوُنّجیِ سابتُ گھنھو لابھُ گ٘رِہِ سوبھا سیت ॥
۔ لابھ گھنو ۔ منافع زیادہ ۔ گریہہ سوبھا سیت۔ گھر شہرت کے ساتھ
۔ لہذا انسانی زندگی کا سرمایہ اور منافع محفوظ ہوجاتا ہے بچ جاتا ہے اور دو عالموں میں شہرت پاتا ہے

ਨਿਹਚਲ ਆਸਣੁ ਮਿਟੀ ਚਿੰਤ ਨਾਹੀ ਡੋਲੇਤ ॥
nihchal aasan mitee chint naahee dolayt.

His mind becomes stable; all his anxieties end and he does not yield to the vices.
ਉਸ ਦਾ ਹਿਰਦਾ-ਆਸਣ ਅਟੱਲ ਹੋ ਜਾਂਦਾ ਹੈ, ਉਸ ਦੀ ਹਰੇਕ ਚਿੰਤਾ ਮਿਟ ਜਾਂਦੀ ਹੈ, ਕੁਰਾਹੇ ਉਹ ਮਨੁੱਖ ਵਿਕਾਰਾਂ ਦੇ ਸਾਹਮਣੇ ਡੋਲਦਾ ਨਹੀਂ।
نِہچل آسنھُ مِٹیِ چِنّت ناہیِ ڈولیت ॥
نہچل آسن۔ مستقل ٹھکانہ ۔ ڈولیت ۔ ڈگمگاہٹ ۔ چنت ۔ فکر۔
مستقل مزاج انسان ہوجاتا ہے سارے فکر مٹ جاتی ہے مستقل مزاج انسان ہوجاتا ہے سارے فکر مٹ جاتے ہیں بدیؤ ں کے حملوں سے ڈگمگاتا نہیں انسان

ਭਰਮੁ ਭੁਲਾਵਾ ਮਿਟਿ ਗਇਆ ਪ੍ਰਭ ਪੇਖਤ ਨੇਤ ॥੩॥ bharam bhulaavaa mit ga-i-aa parabh paykhat nayt. ||3|| His doubts end and he sees God with his spiritually enlightened eyes. ||3|| ਉਸ ਮਨੁੱਖ ਦੀ ਭਟਕਣਾ ਮੁੱਕ ਜਾਂਦੀ ਹੈ, ਉਹ ਅੱਖਾਂ ਨਾਲ ਪਰਮਾਤਮਾ ਦਾ ਦਰਸ਼ਨ ਕਰਦਾ ਹੈ ॥੩॥
بھرمُ بھُلاۄا مِٹِ گئِیا پ٘ربھ پیکھت نیت ॥
بھرم بھلاوا۔ وہم وگمان ۔ پربھ پیکھت ۔ نیت ۔ آنکھوں سے الہٰی دیدار کرکے
آنکھوں سے دیدار خدا سے وہم وگمان اور بھٹکن مٹ جاتی ہے ۔

ਗੁਣ ਗਭੀਰ ਗੁਨ ਨਾਇਕਾ ਗੁਣ ਕਹੀਅਹਿ ਕੇਤ ॥
gun gabheer gun naa-ikaa gun kahee-ahi kayt.
God is like a deep ocean and treasure of virtues; how many of His virtues can we describe? ਪਰਮਾਤਮਾ ਗੁਣਾਂ ਦਾ ਅਥਾਹ ਸਮੁੰਦਰ ਹੈ, ਗੁਣਾਂ ਦਾ ਖ਼ਜ਼ਾਨਾ ਹੈ ਉਸ ਦੇ ਕਿਤਨੇ ਕੁ ਗੁਣ ਕਹੇ ਜਾ ਸਕਣ?
گُنھ گبھیِر گُن نائِکا گُنھ کہیِئہِ کیت ॥
گن گھنبیر ۔ سنجیدہ اوصاف ۔ گن نائکا۔ اوصاف کا ملاک۔ کیت ۔ کتنے ۔
۔ خدا اوصاف لا انتہا سمندر ہے اوصاف کا مالک ہے اس کے اوصاف بیان نہیں ہو سکتے

ਨਾਨਕ ਪਾਇਆ ਸਾਧਸੰਗਿ ਹਰਿ ਹਰਿ ਅੰਮ੍ਰੇਤ ॥੪॥੯॥੩੯॥
naanak paa-i-aa saaDhsang har har amrayt. ||4||9||39||
O’ Nanak, the person who partakes ambrosial nectar of Naam in the holy congregation, realizes God. ||4||9||39|| ਹੇ ਨਾਨਕ! ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦਾ ਹੈ, ਉਸ ਨੂੰ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ॥੪॥੯॥੩੯॥
نانک پائِیا سادھسنّگِ ہرِ ہرِ انّم٘ریت
۔ ہر انمرت۔ آب حیات ۔ خدا
اے نانک۔ مگر جو صحبت قربت پار سایاں آب حیات جو انسانی روحانی زندگی کے لئے چشمہ حیات الہٰی نام سچ حقیقت نوش کرتا ہے دلمیں بساتا ہے اسے الہٰی وسل ملاپ حاصل ہوتا ہے ۔

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਬਿਨੁ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ॥
bin saaDhoo jo jeevnaa tayto birthaaree.
Life lived without the Guru’s teachings goes to waste. ਗੁਰੂ (ਦੇ ਮਿਲਾਪ) ਤੋਂ ਬਿਨਾ ਜਿਤਨੀ ਭੀ ਉਮਰ ਗੁਜ਼ਾਰਨੀ ਹੈ, ਉਹ ਸਾਰੀ ਵਿਅਰਥ ਚਲੀ ਜਾਂਦੀ ਹੈ।
بِنُ سادھوُ جو جیِۄنا تیتو بِرتھاریِ ॥
بن سادہو ۔ اس انسان کےبغیر جس نے زندگی کا صراط مستقیم اختیار کر لیا ۔ پاکدامن مراد مرشد ۔ جیونا۔ زندگی گذارنا ۔ پرتھاری ۔ فضول ہے
گورو کی تعلیمات کے بغیر زندگی گزارنی ہے وہ بیکار ہے
ਮਿਲਤ ਸੰਗਿ ਸਭਿ ਭ੍ਰਮ ਮਿਟੇ ਗਤਿ ਭਈ ਹਮਾਰੀ ॥੧॥
milat sang sabh bharam mitay gat bha-ee hamaaree. ||1||
Joining the company of the Guru, all my doubts have been removed and I have obtained sublime spiritual state. ||1|| ਗੁਰੂ ਦੀ ਸੰਗਤਿ ਵਿਚ ਮਿਲਦਿਆਂ ਹੀ ਸਾਰੀਆਂ ਭਟਕਣਾ ਮਿਟਗਈਆਂ ਹਨ , ਤੇ ਮੈਂਨੂੰ ਉੱਚੀ ਆਤਮਕ ਅਵਸਥਾ ਮਿਲ ਗਈ ਹੈ ॥੧॥
مِلت سنّگِ سبھِ بھ٘رم مِٹے گتِ بھئیِ ہماریِ ॥
۔ ملت سنگ۔ ساتھ وملاپ سے ۔ بھرم۔شک و شبہات ۔ بھٹکن ۔ گت۔ حالت
اس کے ملاپ سے سارے وہم وگمان شک و شبہات مٹ جاتے ہیں۔ زندگی بلند اخلاق و روحانی بن جاتی ہے
ਜਾ ਦਿਨ ਭੇਟੇ ਸਾਧ ਮੋਹਿ ਉਆ ਦਿਨ ਬਲਿਹਾਰੀ ॥
jaa din bhaytay saaDh mohi u-aa din balihaaree.
I am a sacrifice to the day when I met the Guru. ਮੈਂ ਉਸ ਦਿਨ ਤੋਂ ਸਦਕੇ ਜਾਂਦਾ ਹਾਂ, ਜਿਸ ਦਿਨ ਮੈਨੂੰ ਮੇਰੇ ਗੁਰੂ (ਪਾਤਿਸ਼ਾਹ) ਮਿਲ ਪਏ।
جا دِنُ بھیٹے سادھ موہِ اُیا دِن بلِہاریِ ॥
جادن ۔ جس دن ۔ بھیٹے ۔ ملاپ ہوا ۔ ایا دن ۔ اس دن پر ۔ بلہاری ۔ قربان ۔ صدقے
اس دن پر قربان ہوں میں جب گرو سے ملاقات ہوئی

ਤਨੁ ਮਨੁ ਅਪਨੋ ਜੀਅਰਾ ਫਿਰਿ ਫਿਰਿ ਹਉ ਵਾਰੀ ॥੧॥ ਰਹਾਉ ॥
tan man apno jee-araa fir fir ha-o vaaree. ||1|| rahaa-o.
Again and again I dedicate my body, mind and soul to my Guru. ||1||Pause|| ਆਪਣੇ ਗੁਰੂ ਤੋਂ ਮੈਂ ਆਪਣਾ ਸਰੀਰ, ਆਪਣਾ ਮਨ, ਆਪਣੀ ਪਿਆਰੀ ਜਿੰਦ ਮੁੜ ਮੁੜ ਸਦਕੇ ਕਰਦਾ ਹਾਂ ॥੧॥ ਰਹਾਉ ॥
تنُ منُ اپنو جیِئرا پھِرِ پھِرِ ہءُ ۄاریِ ॥
۔ت ن من۔ دل وجان ۔ جیرا ۔ روح
میں اپناتن من اور زندگی بار بار قربان جاتا ہوں

ਏਤ ਛਡਾਈ ਮੋਹਿ ਤੇ ਇਤਨੀ ਦ੍ਰਿੜਤਾਰੀ ॥ ayt chhadaa-ee mohi tay itnee darirh-taaree. The Guru has liberated me from my strong sense of attachment to the worldly possessions and has implanted so much humility within me, ਗੁਰੂ ਨੇ ਮੈਥੋਂ ਅਪਣੱਤ ਇਤਨੀ ਛਡਾ ਦਿੱਤੀ ਹੈ, ਅਤੇ ਨਿੰਮ੍ਰਤਾ ਮੇਰੇ ਹਿਰਦੇ ਵਿਚ ਇਤਨੀ ਪੱਕੀ ਕਰ ਦਿੱਤੀ ਹੈ,
ایت چھڈائیِ موہِ تے اِتنیِ د٘رِڑتاریِ ॥
۔ ایت ۔ اس طڑح۔ درڑتاری ۔ پختہ طور پر (2
اور پختہ کروادی اور خود غرضی مٹ گئی مرشد نے مجھ سے خوئشتا یار اپنا پن چھڑوا دیا

ਸਗਲ ਰੇਨ ਇਹੁ ਮਨੁ ਭਇਆ ਬਿਨਸੀ ਅਪਧਾਰੀ ॥੨॥
sagal rayn ih man bha-i-aa binsee apDhaaree. ||2||
as if this mind of mine has now become the dust of the feet of all, and all selfishness has vanished from within me. ||2|| ਹੁਣ ਮੇਰਾ ਇਹ ਮਨ ਸਭਨਾਂ ਦੀ ਚਰਨ-ਧੂੜ ਬਣ ਗਿਆ ਹੈ, ਹਰ ਵੇਲੇ ਆਪਣੇ ਹੀ ਸੁਆਰਥ ਦਾ ਖ਼ਿਆਲ ਮੇਰੇ ਅੰਦਰੋਂ ਮੁੱਕ ਗਿਆ ਹੈ ॥੨॥
سگل رین اِہُ منُ بھئِیا بِنسیِ اپدھاریِ ॥
۔ سگل رین ۔ سب کی دہول۔ من بھیا۔ دل ہوا۔ اپدھاری ۔ خوئشتا ۔ اپنا پن
اب میرا من سب کے پاؤں کی دھول ہوگیا عاجزی و انکساری اختیار کرلی

ਨਿੰਦ ਚਿੰਦ ਪਰ ਦੂਖਨਾ ਏ ਖਿਨ ਮਹਿ ਜਾਰੀ ॥
nind chind par dookhnaa ay khin meh jaaree.
In an instant, the Guru has burnt away my thoughts of slander and ill-will towards others. ਗੁਰੂ ਨੇ ਮੇਰੇ ਅੰਦਰੋਂ ਪਰਾਈ ਨਿੰਦਾ ਦਾ ਖ਼ਿਆਲ, ਦੂਜਿਆਂ ਦਾ ਬੁਰਾ ਤੱਕਣਾ-ਇਹ ਸਭ ਕੁਝ ਇਕ ਖਿਨ ਵਿਚ ਹੀ ਸਾੜ ਦਿੱਤੇ ਹਨ।
نِنّد چِنّد پر دوُکھنااے کھِن مہِ جاریِ ॥
نند چند۔ بدگوئی ۔ پردوکھنا ۔ دوسروں کا برا سوچنا ۔ کھن میہہ جاری ۔پل بھرمیں جلا ڈالا
بد گوئی اور برائی داور دوسروں کی برائی چاہنا جلا دیا

ਦਇਆ ਮਇਆ ਅਰੁ ਨਿਕਟਿ ਪੇਖੁ ਨਾਹੀ ਦੂਰਾਰੀ ॥੩॥
da-i-aa ma-i-aa ar nikat paykh naahee dooraaree. ||3||
Now I see God always close to me, not far away; and I treat others with compassion and mercy. ||3|| ਦੂਜਿਆਂ ਉਤੇ ਦਇਆ, ਲੋੜਵੰਦਿਆਂ ਉਤੇ ਤਰਸ, ਅਤੇ ਪ੍ਰਭੂ ਨੂੰ ਹਰ ਵੇਲੇ ਆਪਣੇ ਨੇੜੇ ਵੇਖਣਾ-ਇਹ ਹਰ ਵੇਲੇ ਮੇਰੇ ਅੰਦਰ ਵੱਸਦੇ ਹਨ ॥੩॥
دئِیا مئِیا ارُ نِکٹِ پیکھُ ناہیِ دوُراریِ ॥
۔ دیا ۔ مہربانی ۔ مئیا۔ خدا ترسی ۔ نکٹ پیکھ ۔ خدا کو نزدیک سمجھنا ۔ دوآری ۔ دور
مہربان ہونا خدا تر سی رحمدلی خدا کو ہر وقت ساتھ سمجھنا اور نزدیک اور دلمیں بستا خیال کرنا دور خیا نہ کرنا
ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ ॥ tan man seetal bha-ay ab muktay sansaaree. My body and mind have calmed down and I feel liberated from the worldly bonds. ਮੇਰਾ ਮਨ ਅਤੇ ਤਨ ਸ਼ਾਂਤ ਹੋ ਗਏ ਹਨ, ਦੁਨੀਆ ਦੇ ਮੋਹ ਤੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ।
تن من سیِتل بھۓ اب مُکتے سنّساریِ ॥
تن من سیتل بھیئے ۔ دل وجان ٹھنڈے ہوئے مکے ۔ آزادی ۔ سنساری ۔ دنیاوی غلامیوں سے
۔ اب دل وجان ٹھنڈک محسوس کرتے ہیں اور دنیاوی غلامی سے ازاد ہیں۔

ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ ॥੪॥੧੦॥੪੦॥
heet cheet sabh paraan Dhan naanak darsaaree. ||4||10||40||
O’ Nanak, my love, my consciousness, life breaths, wealth and everything else, all lie in the blessed vision of God. ||4||10||40|| ਹੇ ਨਾਨਕ! ਮੇਰੀ ਲਗਨ, ਮੇਰੀ ਸੁਰਤਿ, ਮੇਰੀ ਜਿੰਦ ਪ੍ਰਭੂ ਦੇ ਦਰਸਨ ਵਿਚ ਹੀ ਹੈ, ਪ੍ਰਭੂ ਦਾ ਦਰਸਨ ਹੀ ਮੇਰੇ ਵਾਸਤੇ ਧਨ ਹੈ ॥੪॥੧੦॥੪੦॥
ہیِت چیِت سبھ پ٘ران دھن نانک درساریِ
۔ ہیت۔ محبت۔ پیار ۔ چیت۔ دل یا من۔ پران۔ زندگی دھن۔ سرمایہ۔ درساری ۔ دیدار ۔ خدا۔
نانک اب میرے ہوش و ہواس و زندگی و سرمایہ سب کچھ دیدار خدا ہے ۔

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ ॥
tahal kara-o tayray daas kee pag jhaara-o baal.
O’ God, I wish to perform the service of Your devotee in such humility as dusting off his feet with my hair. (ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੇਵਕ ਦੀ ਸੇਵਾ ਕਰਦਾ ਰਹਾਂ। ਮੈਂ (ਤੇਰੇ ਸੇਵਕ ਦੇ) ਚਰਨ (ਆਪਣੇ) ਕੇਸਾਂ ਨਾਲ ਝਾੜਦਾ ਰਹਾਂ।
ٹہل کرءُ تیرے داس کیِ پگ جھارءُ بال ॥
ٹھل۔ خدمت۔ داس۔ غلام۔ خدمتگار۔ پگ ۔ پاؤ ۔ جھاروبال۔ بالوں سے جھاڑوں
میری دلی خواہش ہے اے خڈا کہ تیرے خدمتگار کی خدمت کر وں اور سر کے بالوں سے اس کے یاؤں جھاڑوں

ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ ॥੧॥
mastak apnaa bhayt day-o gun sun-o rasaal. ||1||
I may surrender my mind to him and listen to Your delightful virtues from him. ||1|| ਮੈਂ ਆਪਣਾ ਸਿਰ (ਤੇਰੇ ਸੇਵਕ ਅੱਗੇ) ਭੇਟਾ ਕਰ ਦਿਆਂ, (ਤੇ ਉਸ ਪਾਸੋਂ ਤੇਰੇ) ਰਸ-ਭਰੇ ਗੁਣ ਸੁਣਦਾ ਰਹਾਂ ॥੧॥
مستکُ اپنا بھیٹ دیءُ گُن سُنءُ رسال
۔ مستک ۔ پیشانی ۔ بھنٹ ۔ چڑھاو۔ قربان۔ گن سنہو ۔ رسائل۔ پر لطف اوصاف سنوں
اپنی پیشانی مراد سر اسے بھینٹ کردوں اور اس رس بھرے اوصاف سنوں

ਤੁਮ੍ਹ੍ਹ ਮਿਲਤੇ ਮੇਰਾ ਮਨੁ ਜੀਓ ਤੁਮ੍ਹ੍ਹ ਮਿਲਹੁ ਦਇਆਲ ॥ tumH miltay mayraa man jee-o tumH milhu da-i-aal. O’ merciful God, please unite me with You, because remembering You, my mind becomes spiritually alive. ਹੇ ਮਿਹਰਬਾਨ ਪ੍ਰਭੂ! ਮੈਨੂੰ ਮਿਲ। ਤੈਨੂੰ ਮਿਲਿਆਂ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ।
تُم٘ہ٘ہ مِلتے میرا منُ جیِئو تُم٘ہ٘ہ مِلہُ دئِیال ॥
من جیؤ۔ دل کو زندگی ملتی ہے ۔ دیال۔ مہربان
اے رحمان الرحیم چشمہ رحمت مجھے ملو تیرے ملاپ سے مجھے روحانی زندگی میسر ہوتی ہے ۔

ਨਿਸਿ ਬਾਸੁਰ ਮਨਿ ਅਨਦੁ ਹੋਤ ਚਿਤਵਤ ਕਿਰਪਾਲ ॥੧॥ ਰਹਾਉ ॥
nis baasur man anad hot chitvat kirpaal. ||1|| rahaa-o.
O’ the compassionate God, by remembering You, my mind always remains blissful. ||1||Pause|| ਹੇ ਕਿਰਪਾ ਦੇ ਘਰ ਪ੍ਰਭੂ! (ਤੇਰੇ ਗੁਣ) ਯਾਦ ਕਰਦਿਆਂ ਦਿਨ ਰਾਤ ਮੇਰੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
نِسِ باسُر منِ اندُ ہوت چِتۄت کِرپال ॥
۔ نس باسر۔ دن رات۔ روز و شب۔ جتوت کرپال۔ مہربان کی یاد سے
۔ اے مہربان تیری یادوریاض سے روحانی وزہنی سکون روز وشب میرے دل میں بنا رہتا ہے

error: Content is protected !!