ਕਰਿ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸੁ ਨਾਨਕ ਦਾਸ ਕਹੇ ॥੨॥੧੭॥੧੦੩॥
kar kirpaa pooran parabh daatay nirmal jas naanak daas kahay. ||2||17||103||
O’ perfect God, the benefactor, bestow mercy so that Your devotee Nanak may keep chanting Your immaculate praises. ||2||17||103||.
ਹੇ ਸਰਬ-ਵਿਆਪਕ ਦਾਤਾਰ ਪ੍ਰਭੂ! ਮੇਹਰ ਕਰ, ਤਾ ਕਿ ਤੇਰਾ ਦਾਸ ਨਾਨਕ ਪਵਿੱਤਰ ਕਰਨ ਵਾਲੀ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹੇ ॥੨॥੧੭॥੧੦੩॥
کرِکِرپاپوُرنپ٘ربھداتےنِرملجسُنانکداسکہے
۔ اے خدا مکمل طور پر کرم و عنایت کر تاکہ خادم نانک پاک بنانے والی حمدوثناہ کرے۔
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਸੁਲਹੀ ਤੇ ਨਾਰਾਇਣ ਰਾਖੁ ॥
sulhee tay naaraa-in raakh.
God himself protected us from Sulhi khan (an invader).
ਸਾਨੂੰ ਸੁਲਹੀ ਖਾਂ ਤੋਂ ਬਚਾਉਣ ਲਈ ਪ੍ਰਭੂ ਆਪ ਹੀ ਰਖਵਾਲਾ ਬਣਿਆ l
سُلہیِتےنارائِنھراکھُ॥
نارائن۔ کدا۔ رکاھ ۔ بچائیا
اے خدا صلحی سے بچا
ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥
sulhee kaa haath kahee na pahuchai sulhee ho-ay moo-aa naapaak. ||1|| rahaa-o.
Sulhi khan could not reach us and was burnt alive, thus becoming defiled. (according to Muslim faith). ||1||Pause||.
ਸੁਲਹੀ ਖਾਂ ਆਪਣੇ ਮਨਸੂਬੇ ਵਿੱਚ ਕਾਮਯਾਬ ਨਾਂ ਹੋਇਆ ਅਤੇ ਮਲੀਨ ਮੌਤੇ ਮਰ ਗਿਆ ॥੧॥ ਰਹਾਉ ॥
سُلہیِکاہاتھُکہیِنپہُچےَسُلہیِہوءِموُیاناپاکُ॥
۔ ناپاک۔ ملعون ۔
۔ صلحی کوکہیں رسائی نہ ہو صلحی ناپاک ہوکر فوت ہوا
ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥
kaadh kuthaar khasam sir kaati-aa khin meh ho-ay ga-i-aa hai khaak.
He was burnt to ashes in an instant, as if the Master-God pulled out an axe and chopped off his head.
ਖਸਮ ਪ੍ਰਭੂ ਨੇ ਮੌਤ-ਰੂਪ ਕੁਹਾੜਾ ਕੱਢ ਕੇ ਸੁਲਹੀ ਦਾ ਸਿਰ ਵੱਢ ਦਿੱਤਾ ਹੈ, ਜਿਸ ਕਰ ਕੇ ਉਹ ਇਕ ਖਿਨ ਵਿਚ ਹੀ ਸੁਆਹ ਦੀ ਢੇਰੀ ਹੋ ਗਿਆ ਹੈ।
کاڈھِکُٹھارُکھسمِسِرُکاٹِیاکھِنمہِہوءِگئِیاہےَکھاکُ
۔ کٹھار۔ کلہاڑآ۔ خصم۔ خاوند۔ خدا ۔ خاک ۔ مٹی
۔ خدانے موت کے کلہاڑے سے اسکا سر کات دیا اورپل بھر میں راکھ کا ڈھیر ہوگیا
ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥
mandaa chitvat chitvat pachi-aa jin rachi-aa tin deenaa Dhaak. ||1||
He got consumed in the midst of his evil designs; He who had created him, shoved him into a burning kiln. ||1||
ਬੁਰਾ ਸੋਚਦਾ ਅਤੇ ਵਿਚਾਰਦਾ ਹੋਇਆ ਉਹ ਸੜ ਮਰਿਆ। ਜਿਸ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ ਹੀ ਉਸ ਨੂੰ ਧਿੱਕਾ ਦਿੱਤਾ ॥੧॥
منّداچِتۄتچِتۄتپچِیاجِنِرچِیاتِنِدیِنادھاکُ॥
۔ مندا چتوت ۔ برا سوچتے۔ سونے ۔ پچیا۔ جل گیا مرگیا۔ جن رچیا۔ جس نے پیدا کیا ۔ تن دینا دھاک ۔ دھکادرکاریا
۔ دوسروں کی برائی سوچتے سوچتے جل گیا ۔ جس خدا نے اسے پیدا کیا تھ اسی نے ہی اسے دھکارا
ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ ॥
putar meet Dhan kichhoo na rahi-o so chhod ga-i-aa sabh bhaa-ee saak.
None of his sons, friends and wealth remained with him; he departed, leaving behind all his brothers and relatives.
ਸਾਰਾ ਸਾਕ (ਕੁਟੰਬ) ਛੱਡ ਕੇ (ਸੁਲਹੀ ਇਸ ਦੁਨੀਆ ਤੋਂ) ਤੁਰ ਗਿਆ ਹੈ। ਉਸ ਦੇ ਭਾ ਦੇ ਨਾਹ ਕੋਈ ਪੁੱਤਰ ਰਹਿ ਗਏ, ਨਾਹ ਕੋਈ ਮਿੱਤਰ ਰਹਿ ਗਏl
پُت٘رمیِتدھنُکِچھوُنرہِئوسُچھوڈِگئِیاسبھبھائیِساکُ॥
میٹ ۔ دوست۔ دھن۔ سرمیاہ۔ کچھو نہ رہیاوس۔ اسکا کچھ بھی نہ بچا۔ سکا ۔ رشتہ دار
فرزند دوس تسرمایہ (اسکا) سبکچھ چھوڈ کر بھائی اور رشتہ دار چھوڑ کر چلا گیا
ُਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥੨॥੧੮॥੧੦੪॥
kaho naanak tis parabh balihaaree jin jan kaa keeno pooran vaak. ||2||18||104||
Nanak says, he is dedicated to God who fulfilled the prayer of his devotee. ||2||18||104||
ਨਾਨਕ ਆਖਦਾ ਹੈ- ਮੈਂ ਉਸ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਆਪਣੇ ਸੇਵਕ ਦੀ ਅਰਦਾਸ ਸੁਣੀ ਹੈ ॥੨॥੧੮॥੧੦੪॥
کہُنانکتِسُپ٘ربھبلِہاریِجِنِجنکاکیِنوپوُرنۄاک
۔ داک ۔ ارداس۔ عرض ۔ گزارش
۔ اے نانک بتادے کہ اس خدا پر قربان ہوں جس نے اپنے خدمتگار کی فریاد سنی
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਪੂਰੇ ਗੁਰ ਕੀ ਪੂਰੀ ਸੇਵ ॥
pooray gur kee pooree sayv.
Perfect and completely fruitful are the teachings of the perfect Guru.
ਪੂਰੇ ਗੁਰੂ ਦੀ ਸੇਵਾ (ਜ਼ਿੰਦਗੀ ਨੂੰ) ਕਾਮਯਾਬ (ਬਣਾ ਦੇਂਦਾ ਹੈ)।
پوُرےگُرکیِپوُریِسیۄ॥
پورے گر ۔ کامل مرشد۔ پوری سیو۔ کامل خدمت
کامل مرشدکی خدمت سے کامیابی حاصل ہوتی ہے
ਆਪੇ ਆਪਿ ਵਰਤੈ ਸੁਆਮੀ ਕਾਰਜੁ ਰਾਸਿ ਕੀਆ ਗੁਰਦੇਵ ॥੧॥ ਰਹਾਉ ॥
aapay aap vartai su-aamee kaaraj raas kee-aa gurdayv. ||1|| rahaa-o.
The Master-God Himself pervades everywhere; the Divine Guru has accomplished the task of my life ||1||Pause||
ਮਾਲਕ-ਪ੍ਰਭੂ ਹਰ ਥਾਂ ਆਪ ਹੀ ਆਪ ਮੌਜੂਦ ਹੈ ਈਸ਼ਵਰ-ਸਰੂਪ ਗੁਰਾਂ ਨੇ ਮੇਰਾ ਕੰਮ ਸਫਲ ਕਰ ਦਿੱਤਾ ਹੈ ॥੧॥ ਰਹਾਉ ॥
آپےآپِۄرتےَسُیامیِکارجُراسِکیِیاگُردیۄ॥ُ
۔ کارج ۔ کام ۔ راس۔ درست۔ رہاؤ
ہر کام میں۔ اور خدا خود اس میں بستا ہے
ਆਦਿ ਮਧਿ ਪ੍ਰਭੁ ਅੰਤਿ ਸੁਆਮੀ ਅਪਨਾ ਥਾਟੁ ਬਨਾਇਓ ਆਪਿ ॥
aad maDh parabh ant su-aamee apnaa thaat banaa-i-o aap.
The Master-God who Himself fashioned His Creation, has been there since the beginning, He is present now and will be there after the end.
ਜਿਸ ਪ੍ਰਭੂ ਨੇ ਆਪਣੀ ਇਹ ਜਗਤ-ਰਚਨਾ ਰਚੀ ਹੈ ਉਹਇਸ ਦੇ ਸ਼ੁਰੂ ਵਿਚ, ਹੁਣ ਅਤੇ ਅਖ਼ੀਰ ਵਿਚ ਸਦਾ ਕਾਇਮ ਰਹਿਣ ਵਾਲਾ ਹੈ।
آدِمدھِپ٘ربھُانّتِسُیامیِاپناتھاٹُبنائِئوآپِ॥
۔ آد۔ آغاز ۔ مدھ ۔ درمیان ۔ انت ۔ آخیر۔ سوامی ۔مالک۔ تھاٹ۔ ٹھکٹھکا۔ پیدائش ۔
۔ درمیانی عرصے اور بوقت آخرت خدانے خود رچنا بنائی ہے ۔
ਅਪਨੇ ਸੇਵਕ ਕੀ ਆਪੇ ਰਾਖੈ ਪ੍ਰਭ ਮੇਰੇ ਕੋ ਵਡ ਪਰਤਾਪੁ ॥੧॥
apnay sayvak kee aapay raakhai parabh mayray ko vad partaap. ||1||
God Himself saves the honor of His devotee, great is the glory of my God. ||1||
ਪਰਮਾਤਮਾ ਦੀ ਬੜੀ ਤਾਕਤ ਹੈ, ਆਪਣੇ ਸੇਵਕ ਦੀ ਲਾਜ ਉਹ ਆਪ ਹੀਰੱਖਦਾ ਹੈ ॥੧॥
اپنےسیۄککیِآپےراکھےَپ٘ربھمیرےکوۄڈپرتاپُ॥
علام ۔ ودپررتاپ۔ بھاری قوت
اپنے خدمتگارکی خود حفاظت کرتا ہے بھاری قوت والا ہے
ਪਾਰਬ੍ਰਹਮ ਪਰਮੇਸੁਰ ਸਤਿਗੁਰ ਵਸਿ ਕੀਨ੍ਹ੍ਹੇ ਜਿਨਿ ਸਗਲੇ ਜੰਤ ॥
paarbarahm parmaysur satgur vas keenHay jin saglay jant.
The supreme God, who has kept all creatures and beings under His control, He Himself is the divine-Guru.
ਜਿਸ ਪਾਰਬ੍ਰਹਮ ਪਰਮੇਸਰ ਨੇ ਸਾਰੇ ਜੀਅ ਜੰਤ ਆਪਣੇ ਵੱਸ ਵਿਚ ਰੱਖੇ ਹੋਏ ਹਨ, ਖੁਦ ਹੀ ਸੱਚਾ ਗੁਰੂ ਹੈ l
پارب٘رہمپرمیسُرستِگُرۄسِکیِن٘ہ٘ہےجِنِسگلےجنّت॥
۔ پار بہرم۔ پارلگانے والا ۔ جنت۔ مخلوق
جسنے ساری مخلوقات کی ہے قابو کامیابیعنایت کرنے والے خدانے اسکے تابع رہنا چاہیئے
ਚਰਨ ਕਮਲ ਨਾਨਕ ਸਰਣਾਈ ਰਾਮ ਨਾਮ ਜਪਿ ਨਿਰਮਲ ਮੰਤ ॥੨॥੧੯॥੧੦੫॥
charan kamal naanak sarnaa-ee raam naam jap nirmal mant. ||2||19||105||
O’ Nanak,we should remain in the refuge of God’s immaculate Name and keep meditating on the immaculate mantra of God’s Name. ||2||19||105||
ਹੇ ਨਾਨਕ!ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਪਏ ਰਹਿਣਾ ਚਾਹੀਦਾ ਹੈ। ਉਸ ਦੇ ਨਾਮ ਦੇ ਪਵਿੱਤਰ ਮੰਤਰ ਦਾ ਉਚਾਰਨ ਕਰਨਾ ਚਾਹੀਦਾ ਹੈ ॥੨॥੧੯॥੧੦੫॥
چرنکملنانکسرنھائیِرامنامجپِنِرملمنّت
۔ نرمل منت ۔ پاک منتر۔
اے نانک ۔ الہٰی نام اور پاک کلام کی یاد وریاض سے زندگی پاک ہوجاتی ہے ۔
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਤਾਪ ਪਾਪ ਤੇ ਰਾਖੇ ਆਪ ॥
taap paap tay raakhay aap.
God those Himself protects those from all the afflictions and sins,
ਪਰਮਾਤਮਾ ਆਪ ਉਹਨਾਂ ਮਨੁੱਖਾਂ ਨੂੰ ਸਾਰੇ ਦੁੱਖਾਂ-ਕਲੇਸ਼ਾਂ ਤੋਂ ਵਿਕਾਰਾਂ ਤੋਂ ਬਚਾ ਲੈਂਦਾ ਹੈ,
تاپپاپتےراکھےآپ॥
تاپ۔ کوفت۔ پاپ ۔گناہ
۔۔ خوو خدا انہیں کوفت اور گناہوں سے بچاتا ہے
ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ॥੧॥ ਰਹਾਉ ॥
seetal bha-ay gur charnee laagay raam naam hirday meh jaap. ||1|| rahaa-o.
who follow the Guru’s teachings and remember God’s Name in their heart; by doing that they become tranquil. ||1||Pause||
ਜੇਹੜੇ ਗੁਰੂ ਦੀ ਚਰਨੀਂ ਲੱਗਦੇ ਹਨ ਅਤੇ ਪ੍ਰਭੂਦਾ ਨਾਮ ਹਿਰਦੇ ਵਿਚ ਜਪਦੇ ਹਨ; ਉਹਨਾਂ ਦੇ ਹਿਰਦੇ ਠੰਢੇ-ਠਾਰ ਹੋ ਜਾਂਦੇ ਹਨ, ॥੧॥ ਰਹਾਉ ॥
سیِتلبھۓگُرچرنیِلاگےرامنامہِردےمہِجاپ॥
۔ سیتل۔ ٹھنڈے
ان کے دل و ذہن ٹھنڈے ہوجاتے ہیں جو زیر سایہ مرشدرہتے ہیں اور الہٰی نام اپنے دل میں بساتے اور جپتے ہیں
ਕਰਿ ਕਿਰਪਾ ਹਸਤ ਪ੍ਰਭਿ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ ॥
kar kirpaa hasat parabh deenay jagat uDhaar nav khand partaap.
God is the savior of the world and His glory resounds in the entire universe; bestowing mercy, thosewhom He protects by extending His support,
ਪ੍ਰਭੂ ਸਾਰੇ ਜਗਤ ਨੂੰ ਪਾਰ ਲੰਘਾਣ ਵਾਲਾ ਹੈ, ਉਸ ਦਾ ਤੇਜ ਸਾਰੇ ਸੰਸਾਰ ਵਿਚ ਚਮਕ ਰਿਹਾ ਹੈ। ਮੇਹਰ ਕਰ ਕੇ ਪ੍ਰਭੂ ਆਪਣੇ ਹੱਥਜਿਨ੍ਹਾ ਦੇਸਿਰ ਉਤੇ ਰਖਦਾ ਹੈ,
کرِکِرپاہستپ٘ربھِدیِنےجگتاُدھارنۄکھنّڈپ٘رتاپ॥
۔ ہست۔ ہاتھ ۔ جگت ادھار۔ علام کا سہارا۔ نو کھنڈ۔ نو براعطم پر تاپ۔ بلند عطمت
۔ خدا اپنی رحمت کا ہاتھ سر پر رکھتا ہے جس کی عطمت و حشمت دنیاکے نو براعظموں میں روشن ہے جو سارے عالم کو بچانے وال ہے
ਦੁਖ ਬਿਨਸੇ ਸੁਖ ਅਨਦ ਪ੍ਰਵੇਸਾ ਤ੍ਰਿਸਨ ਬੁਝੀ ਮਨ ਤਨ ਸਚੁ ਧ੍ਰਾਪ ॥੧॥
dukh binsay sukh anad parvaysaa tarisan bujhee man tan sach Dharaap. ||1||
their sorrows vanish, bliss prevails, the fire of worldly desires is quenched and their mind along with sensory organs are satiated by meditating on God. ||1||
ਉਹਨਾਂਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ, ਉਹਨਾਂ ਦੇ ਹਿਰਦੇ ਵਿਚ ਸੁਖ ਆਨੰਦ ਆ ਵੱਸਦੇ ਹਨ, ਸਦਾ-ਥਿਰ ਹਰਿ-ਨਾਮ ਜਪ ਕੇ ਉਹਨਾਂ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ, ਉਹਨਾਂ ਦਾ ਮਨ ਰੱਜ ਜਾਂਦਾ ਹੈ, ਉਹਨਾਂ ਦਾ ਸਰੀਰ (ਇੰਦ੍ਰੇ) ਰੱਜ ਜਾਂਦਾ ਹੈ ॥੧॥
دُکھبِنسےسُکھاندپ٘رۄیسات٘رِسنبُجھیِمنتنسچُدھ٘راپ॥
۔ ونسے ۔ مٹے ۔ پروسا ۔ بسے ۔ ترسن۔ پیاس۔ من تن ۔ دل وجان۔ سچ دھراپ ۔ الہٰی نام سے سیر ہوا
اس سے عذاب مٹتا ہے دلمیں ارام و آسائش بستی ہے اور الہٰینام کی یادوریاض سے خواہشات مٹ جاتی ہیں ۔ دل سیر ہوجتا ہے
ਅਨਾਥ ਕੋ ਨਾਥੁ ਸਰਣਿ ਸਮਰਥਾ ਸਗਲ ਸ੍ਰਿਸਟਿ ਕੋ ਮਾਈ ਬਾਪੁ ॥
anaath ko naath saran samrathaa sagal sarisat ko maa-ee baap.
God is the support of the supportless and all-powerful to provide refuge; He is like mother and father of the entire universe.
ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਸਰਨ ਆਇਆਂ ਦੀ ਸਹਾਇਤਾ ਕਰਨ-ਜੋਗ ਹੈ, ਸਾਰੀ ਸ੍ਰਿਸ਼ਟੀ ਦਾ ਮਾਂ-ਪਿਉ ਹੈ।
اناتھکوناتھُسرنھِسمرتھاسگلس٘رِسٹِکومائیِباپُ॥
۔ اناتھ ۔ بے مالک۔ ناتھ ۔ مالک۔ سرنسمرتھا۔ پناہ کی توفیق رکنے والا۔ سگل سر سٹ ۔ سارے الم
خدا بے مالکوں کا مالکہے ۔ پناہ لینے والون کو پناہ دینے کی توفیق رکھتا ہے ۔ اور سارے عالم کا ماتا پتا ہے
ਭਗਤਿ ਵਛਲ ਭੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ॥੨॥੨੦॥੧੦੬॥
bhagat vachhal bhai bhanjan su-aamee gun gaavat naanak aalaap. ||2||20||106||
O’ Nanak, sing and chant the praises of the Master-God, He is the lover of His devotional worship and the destroyer of fears. ||2||20||106||
ਹੇ ਨਾਨਕ! ਮਾਲਕ-ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਉਸ ਦੇ ਗੁਣ ਗਾ ਗਾ ਕੇ ਉਸ ਦਾ ਨਾਮ ਜਪਿਆ ਕਰ ॥੨॥੨੦॥੧੦੬॥
بھگتِۄچھلبھےَبھنّجنسُیامیِگُنھگاۄتنانکآلاپ
۔ بھگت وچھل۔ عبادت سے پیار کرنے والا ۔ بھے بھنجن ۔ خوف دور کرنے والا۔ آلاپ ۔ گاو۔
اے نانک۔ الہٰی عبادت و عابد سے پیار کرنے والا۔ ہے ۔خوف مٹانے والا ( اسکے ) اس کی حمدوثناہ اور صفت صلاح کیا کرؤ
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਜਿਸ ਤੇ ਉਪਜਿਆ ਤਿਸਹਿ ਪਛਾਨੁ ॥
jis tay upji-aa tiseh pachhaan.
O’ my friend, recognize that God, who has created you.
ਹੇ ਭਾਈ! ਜਿਸ ਪਰਮਾਤਮਾ ਤੋਂ ਤੂੰ ਪੈਦਾ ਹੋਇਆ ਹੈਂ, ਉਸ ਨਾਲ ਹੀ (ਸਦਾ) ਸਾਂਝ ਪਾਈ ਰੱਖ।
جِستےاُپجِیاتِسہِپچھانُ॥
اپجیا ۔ پیدا ہوا۔
اے انسان جس سے توپیدا ہوا ہے اس کی پہچان کر اور شراکت بنا
ਪਾਰਬ੍ਰਹਮੁ ਪਰਮੇਸਰੁ ਧਿਆਇਆ ਕੁਸਲ ਖੇਮ ਹੋਏ ਕਲਿਆਨ ॥੧॥ ਰਹਾਉ ॥
paarbarahm parmaysar Dhi-aa-i-aa kusal khaym ho-ay kali-aan. ||1|| rahaa-o.
One who remembers the supreme God, happiness and bliss prevails in him and he attains emansipation.||1||Pause||
ਜਿਸ ਮਨੁੱਖ ਨੇ ਉਸ ਪਾਰਬ੍ਰਹਮ ਪਰਮੇਸਰ ਦਾ ਨਾਮ ਸਿਮਰਿਆ ਹੈ ਉਸ ਦੇ ਅੰਦਰ ਸ਼ਾਂਤੀ ਸੁਖ ਆਨੰਦ ਬਣੇ ਰਹਿੰਦੇ ਹਨ ॥੧॥ ਰਹਾਉ ॥
پارب٘رہمُپرمیسرُدھِیائِیاکُسلکھیمہوۓکلِیان॥
۔ پار بہرم۔ پار لگانے والا۔ پرم ایسور۔ ھاری مالک۔ دھیائیا۔ دھیان دیا۔ توجہ کی ۔ کسل کھیم ۔ خیرو عافیت ۔ کلیان ۔ خوشحالی
۔ پار لگانےو الے ( بلند قسمت ) بھاری مالک میں دھیان دیا خیروعافتی اور خوشحالی ہوئی ۔
ਗੁਰੁ ਪੂਰਾ ਭੇਟਿਓ ਬਡ ਭਾਗੀ ਅੰਤਰਜਾਮੀ ਸੁਘੜੁ ਸੁਜਾਨੁ ॥
gur pooraa bhayti-o bad bhaagee antarjaamee sugharh sujaan.
Those fortunate people who meet the perfect Guru and follow his teachings, realize the sagacious and omniscient God.
ਜਿਨ੍ਹਾਂ ਵੱਡੇ ਭਾਗਾਂ ਵਾਲੇ ਬੰਦਿਆਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹਨਾਂ ਨੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਤੇ ਸਿਆਣਾ ਪ੍ਰਭੂ ਮਿਲ ਪੈਂਦਾ ਹੈ l
گُرُپوُرابھیٹِئوبڈبھاگیِانّترجامیِسُگھڑُسُجانُ॥
بھٹیؤ۔ ملاپ کیا۔ وڈبھاگی ۔ بلند قسمت سے ۔ انتر جامی ۔ راز دل جاننے والا۔ سگھر سجان ۔ خوب صورت دانشمندھُ
بلند قسمت سے کامل مرشد سے ملاپ ہوا ۔ جو دلی راز جاننے والا دانشمند ۔ اور سمجھدار ہے
ਹਾਥ ਦੇਇ ਰਾਖੇ ਕਰਿ ਅਪਨੇ ਬਡ ਸਮਰਥੁ ਨਿਮਾਣਿਆ ਕੋ ਮਾਨੁ ॥੧॥
haath day-ay raakhay kar apnay bad samrath nimaani-aa ko maan. ||1||
God is all-powerful and the honor of honorless; by extending His support and making them His own, He protects His devotees from all doubts. ||1||
ਜੋ ਵੱਡੀ ਤਾਕਤ ਦਾ ਮਾਲਕ ਹੈ ਅਤੇ ਜੋ ਨਿਮਾਣਿਆਂ ਨੂੰ ਆਦਰ-ਮਾਣ ਦੇਣ ਵਾਲਾ ਹੈ; ਉਹਨਾਂ ਨੂੰ ਹੱਥ ਦੇ ਕੇ ਆਪਣੇ ਬਣਾ ਕੇ ਉਹ ਪਰਮਾਤਮਾ (ਸਭ ਡਰਾਂ ਭਰਮਾਂ ਤੋਂ) ਬਚਾਈ ਰੱਖਦਾ ਹੈ ॥੧॥
ہاتھدےءِراکھےکرِاپنےبڈسمرتھُنِمانھِیاکومانُ॥
۔ ہاتھ دئے ۔ با امداد ۔ راکھے ۔ بچانا۔ وڈ سمرتھ ۔ بھاری توفیق رکھنے والا۔ نمانیا کو مان۔ بے وقاروں کا وقار۔
بھاری قوت کا مالک ہے اس میں بھاری توفیق ہے اور ناتوانوں بے وقاروں کو وقاراور عزت وحشمت دیتا ہے
ਭ੍ਰਮ ਭੈ ਬਿਨਸਿ ਗਏ ਖਿਨ ਭੀਤਰਿ ਅੰਧਕਾਰ ਪ੍ਰਗਟੇ ਚਾਨਾਣੁ ॥
bharam bhai binas ga-ay khin bheetar anDhkaar pargatay chaanaan.
All their doubts and fears vanish in an instant and Divine Light enlightens the darkness of ignorance. ਉਹਨਾਂ ਦੇ ਮੋਹ ਵਾਲੇਸਾਰੇ ਡਰ ਭਰਮ ਖਿਨ ਵਿਚ ਨਾਸ ਹੋ ਜਾਂਦੇ ਹਨ,ਅਗਿਆਨ-ਹਨੇਰਾ ਦੂਰ ਹੋ ਕੇ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ।
بھ٘رمبھےَبِنسِگۓکھِنبھیِترِانّدھکارپ٘رگٹےچانانھُ॥
بھرم۔ بھٹکن ۔ دوڑ دہوپ۔ دنس گئے ۔ مٹ گئے ۔ کھن بھیتر ۔ تھوڑے سے وقفے میں۔ اندھکار ۔ اندھیرا غبار۔ پرگٹے چانان۔ روشنی ظہور پذیر ہوا
جو یاد خدا کو کرتا ہے اس کے پل بھر میں خوف و بھٹکن مٹ جاتی ہے
ਸਾਸਿ ਸਾਸਿ ਆਰਾਧੈ ਨਾਨਕੁ ਸਦਾ ਸਦਾ ਜਾਈਐ ਕੁਰਬਾਣੁ ॥੨॥੨੧॥੧੦੭॥
saas saas aaraaDhai naanak sadaa sadaa jaa-ee-ai kurbaan. ||2||21||107||
Nanak lovingly remembers God with each and every breath; O’ my friend, we should always dedicate to Him forever. ||2||21||107||
ਨਾਨਕਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਸਿਮਰਦਾ ਹੈ;ਹੇ ਭਾਈ! ਪਰਮਾਤਮਾ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥੨੧॥੧੦੭॥
ساسِساسِآرادھےَنانکُسداسداجائیِئےَکُربان
۔ آرادے ۔ یاد کرے
۔ اےنانک جو ہر لمحہ ہر سانس یاد خدا کو کرتا ہے اس پر ہمیشہ قربان ہوجانا چاہیے ۔
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਦੋਵੈ ਥਾਵ ਰਖੇ ਗੁਰ ਸੂਰੇ ॥
dovai thaav rakhay gur sooray.
One who remembers God, the brave Guru protects him, here and hereafter.
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇਪਰਮਾਤਮਾ ਦਾ ਨਾਮ ਜਪਦਾ ਹੈ) ਸੂਰਮਾ ਗੁਰੂ ਉਸ ਦਾ ਇਹ ਲੋਕ ਅਤੇ ਪਰਲੋਕ ਬਚਾ ਲੈਂਦਾ ਹੈ।
دوۄےَتھاۄرکھےگُرسوُرے॥
دووے تھاؤ۔ مراد ہر دو عالموں میں۔ رکھے ۔ بچاتا ہے ۔ گر سورے ۔ مرشد سورما۔ بہادر
سور مابہادر مرشددونوں جہانوں میں بچاتا ہے ( مراد زندگی کی غفلت اور برائیوں سے
ਹਲਤ ਪਲਤ ਪਾਰਬ੍ਰਹਮਿ ਸਵਾਰੇ ਕਾਰਜ ਹੋਏ ਸਗਲੇ ਪੂਰੇ ॥੧॥ ਰਹਾਉ ॥
halat palat paarbarahm savaaray kaaraj ho-ay saglay pooray. ||1|| rahaa-o.
The supreme God embellished his both the world (this and the next world) and all his tasks become accomplished. ||1||Pause||
ਪ੍ਰਭੂਨੇ ਸਦਾ ਹੀ ਅਜੇਹੇ ਮਨੁੱਖ ਦੇ) ਇਹ ਲੋਕ ਅਤੇ ਪਰਲੋਕ ਸੋਹਣੇ ਬਣਾ ਦਿੱਤੇ, ਉਸ ਮਨੁੱਖ ਦੇ ਸਾਰੇ ਹੀ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥
ہلتپلتپارب٘رہمِسۄارےکارجہوۓسگلےپوُرے॥
۔ حلت پلت۔ اس جہان میں۔ اکلے جہا ن میں۔ کارج ۔ کام ۔ سگلے ۔سارے ۔ پورے ۔ مکمل
` اس عالم اور عاقبت کو خدا سنوارتا درست کرتا ہے سارے کام پورے ہوتے ہیں ۔
ਹਰਿ ਹਰਿ ਨਾਮੁ ਜਪਤ ਸੁਖ ਸਹਜੇ ਮਜਨੁ ਹੋਵਤ ਸਾਧੂ ਧੂਰੇ ॥
har har naam japat sukh sehjay majan hovat saaDhoo Dhooray.
By remembering God with adoration one receives spiritual peace as if one intuitively receives the merits of ablution in the dust of the Guru’s feet.
ਪ੍ਰਭੂ ਦਾ ਨਾਮ ਜਪਦਿਆਂ ਆਨੰਦ ਪ੍ਰਾਪਤ ਹੁੰਦਾ ਹੈ,ਅਤੇ ਸਹਜੇ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਪ੍ਰਾਪਤ ਹੁੰਦਾ ਹੈ,
ہرِہرِنامُجپتسُکھسہجےمجنُہوۄتسادھوُدھوُرے॥
۔ ہر ہر نام ۔ الہٰی نام ۔ سچ وحقیقت ۔ جپت۔ یادوریاض ۔ سکھ ۔ سہجے ۔ روحانی یا ذہنی سکون ۔ مجن۔ غسل۔ سادہو۔ جس نے طرز زندگی سنوارلی ۔ دہورے ۔ خاک پا
الہٰی نام سچ وحقیقت کی یاد وریاض سےد ل خوش ہوتا ہے روحانیس کون رہتا ہے اور پاکدامن سادہوں کے پاوں کی دہول کا غسل حاصلہوتا ہے
ਆਵਣ ਜਾਣ ਰਹੇ ਥਿਤਿ ਪਾਈ ਜਨਮ ਮਰਣ ਕੇ ਮਿਟੇ ਬਿਸੂਰੇ ॥੧॥
aavan jaan rahay thit paa-ee janam maran kay mitay bisooray. ||1||
One’s worries and anxiety from birth to death are eradicated, he achieves spiritual poise and his cycle of birth and death ends. ||1||
ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਪ੍ਰਭੂ-ਚਰਨਾਂ ਵਿਚ ਟਿਕਾਉ ਪ੍ਰਾਪਤ ਹੁੰਦਾ ਹੈ, ਜਨਮ ਤੋਂ ਮਰਨ ਤਕ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ ॥੧॥
آۄنھجانھرہےتھِتِپائیِجنممرنھکےمِٹےبِسوُرے॥
۔ آون جان ۔ تناسک۔ تھت ۔ ٹکاؤ۔ وسورے ۔ فکر مندی
۔ مراسد صحبت و قربت کا فیض حاصل ہوتا ہےتناسخ مٹ جاتا ہے موت و پیدائش کی فکر مندری ختم ہوجاتی ہے
ਭ੍ਰਮ ਭੈ ਤਰੇ ਛੁਟੇ ਭੈ ਜਮ ਕੇ ਘਟਿ ਘਟਿ ਏਕੁ ਰਹਿਆ ਭਰਪੂਰੇ ॥
bharam bhai taray chhutay bhai jam kay ghat ghat ayk rahi-aa bharpooray.
One who crosses over the world-ocean of fears and doubts and is freed from the fear of the demon of death, he beholds God pervading in each and every heart.
ਜੇਹੜਾ ਮਨੁੱਖ ਸੰਸਾਰ-ਸਮੁੰਦਰ ਦੇ ਸਾਰੇ ਡਰਾਂ ਭਰਮਾਂ ਤੋਂ ਪਾਰ ਲੰਘ ਜਾਂਦਾ ਹੈ, ਜਮਦੂਤਾਂ ਬਾਰੇ ਭੀ ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ, ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਦਿੱਸਦਾ ਹੈ,
بھ٘رمبھےَترےچھُٹےبھےَجمکےگھٹِگھٹِایکُرہِیابھرپوُرے॥
بھرم بھے ۔ وہموگمان و خوت۔ جم۔ موت۔ گھٹ گھٹ۔ ہر دلمیں۔ ایک ۔ واحد۔ رہیا بھر پورے ۔ مکمل ہے
۔ وہم وگمان اور خوف سے نجات ملتی ہے خدا اسے ہر دلمیں بستا دکھائی دینے لگتا ہے