Urdu-Raw-Page-828

ਤੁਮ੍ਹ੍ਹ ਸਮਰਥਾ ਕਾਰਨ ਕਰਨ ॥
tumH samrathaa kaaran karan.
O’ God! You are the all powerful cause of all causes,
ਹੇ ਪ੍ਰਭ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਜਗਤ ਦਾ ਰਚਨਹਾਰ ਹੈਂ,
تُم٘ہ٘ہسمرتھاکارنکرن
سمرتھا۔ توفیقرکھتے ہو۔ کارن کرن۔ سبب بنانے کی
اے خداا تو ہر طرح کے سبب بنانے کی توفیق رکھتا ہے

ਢਾਕਨ ਢਾਕਿ ਗੋਬਿਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ॥੧॥ ਰਹਾਉ ॥
dhaakan dhaak gobid gur mayray mohi apraaDhee saran charan. ||1|| rahaa-o.
O’ my Divine-Guru! I, the sinner, have come to Your refuge, kindly cover my faults and sins. ||1||Pause||
ਹੇ ਮੇਰੇ ਗੋਬਿੰਦ! ਮੇਰਾ ਪਰਦਾ ਢੱਕ ਲੈ, ਮੈਂ ਪਾਪੀ ਤੇਰੇ ਚਰਨਾਂ ਦੀ ਸਰਨ ਆਇਆ ਹਾਂ ॥੧॥ ਰਹਾਉ ॥
ڈھاکنڈھاکِگوبِدگُرمیرےموہِاپرادھیِسرنچرن॥
۔ ڈھاکن ۔ پردہ ۔ راز۔ ڈھاک۔ پردہ ڈال۔ اپرادھی ۔ گناہگار ۔
میں گناہگار نے تیری پناہ لی ہے میرے عیبوں کو چھپا

ਜੋ ਜੋ ਕੀਨੋ ਸੋ ਤੁਮ੍ਹ੍ਹ ਜਾਨਿਓ ਪੇਖਿਓ ਠਉਰ ਨਾਹੀ ਕਛੁ ਢੀਠ ਮੁਕਰਨ ॥
jo jo keeno so tumH jaani-o paykhi-o tha-ur naahee kachh dheeth mukran.
O’ God, whatever I do, You know and see; there is no way I can stubbornly deny this.
ਹੇ ਪ੍ਰਭੂ! ਜੋ ਕੁਝ ਮੈਂ ਕਰਦਾ ਹਾਂ, ਉਹ ਤੂੰ ਸਭ ਜਾਣਦਾ ਹੈਂ ਅਤੇ ਵੇਖਦਾ ਹੈਂ, (ਇਹਨਾਂ ਕਰਤੂਤਾਂ ਤੋਂ) ਮੈਨੂੰ ਢੀਠ ਨੂੰ ਮੁੱਕਰਨ ਦੀ ਕੋਈ ਗੁੰਜੈਸ਼ ਨਹੀਂ।
جوجوکیِنوسوتُم٘ہ٘ہجانِئوپیکھِئوٹھئُرناہیِکچھُڈھیِٹھمُکرن॥
جانیو۔ جانتے ہو۔ پیکھ ۔ دیکھتے ہو ۔ ٹھور۔ ٹھکانہ ۔ ڈھیٹھ ۔ بے حیا۔ مرن۔ انکاری
۔ اے خدا جو کچھ میں کرتا ہوں تو جانتا بھی ہے اور دیکھتا بھی ہےمجھ ) میں بے جیا اس سے منکر بھی نہیں ہو سکتا

ਬਡ ਪਰਤਾਪੁ ਸੁਨਿਓ ਪ੍ਰਭ ਤੁਮ੍ਹ੍ਰੋ ਕੋਟਿ ਅਘਾ ਤੇਰੋ ਨਾਮ ਹਰਨ ॥੧॥
bad partaap suni-o parabh tumHro kot aghaa tayro naam haran. ||1||
O’ God! I have heard that You have great grandeur and millions of sins are destroyed by remembering Your Name. ||1||
ਹੇ ਪ੍ਰਭੂ! ਮੈਂ ਸੁਣਿਆ ਹੈ ਕਿ ਤੂੰ ਬੜੀ ਸਮਰੱਥਾ ਵਾਲਾ ਹੈਂ, ਤੇਰਾ ਨਾਮ ਕ੍ਰੋੜਾਂ ਪਾਪ ਨੂੰ ਨਸ਼ਟ ਕਰ ਦਿੰਦਾ ਹੈ ॥੧॥
بڈپرتاپُسُنِئوپ٘ربھتُم٘ہ٘ہروکوٹِاگھاتیرونامہرن॥
۔ وڈ پر تاپ ۔ بلند عظمت ۔ کوٹ اگھا ۔ کروڑو گناہ۔ تیرا نام۔ الہٰی نام سچ وحقیقت ۔ ہرن ۔ مٹانے والا۔
میں نے سنا ہے کہ اے خدا تو بھاری طاقتوں کا مالک ہے اور تیرا نام سچ وحقیقت کروڑوں گناہوں کو دور کرسکتا ہے ۔ مٹا سکتا ہے

ਹਮਰੋ ਸਹਾਉ ਸਦਾ ਸਦ ਭੂਲਨ ਤੁਮ੍ਹ੍ਰੋ ਬਿਰਦੁ ਪਤਿਤ ਉਧਰਨ ॥
hamro sahaa-o sadaa sad bhoolan tumHro birad patit uDhran.
O’ God! our nature is to always make mistakes, but Your natural tradition is to save sinners.
ਹੇ ਪ੍ਰਭੂ! ਅਸਾਂ ਜੀਵ ਦਾ ਸੁਭਾਉ ਹੀ ਹੈ ਨਿੱਤ ਭੁੱਲਾਂ ਕਰਦੇ ਰਹਿਣਾ। ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣਾ।
ہمروسہاءُسداسدبھوُلنتُم٘ہ٘ہروبِردُپتِتاُدھرن॥
سہاؤ۔ عادت ۔ بھولن ۔ گمراہی ۔ غرور ۔ بردھ ۔ تیری عادت۔ بتیت ۔ دھرن۔ بد اخلاقوں ناپاکوں بد چلنو کا بچانا راہ راست پر لانا
اے خدا انسان ہمیشہ بھول کرتا ہے گمراہ ہوتا ہے یہ اس کی عادت ہے جبکہ تیری قدیمی عادت ہے تو بدکاریوںکو بدیوں سے بچاتا ہے۔ ۔

ਕਰੁਣਾ ਮੈ ਕਿਰਪਾਲ ਕ੍ਰਿਪਾ ਨਿਧਿ ਜੀਵਨ ਪਦ ਨਾਨਕ ਹਰਿ ਦਰਸਨ ॥੨॥੨॥੧੧੮॥
karunaa mai kirpaal kirpaa niDh jeevan pad naanak har darsan. ||2||2||118||
O’ the treasure of mercy, compassionate God, grant Nanak with Your blessed vision which is capable of bestowing the supreme spiritual status. ||2||2||118||
ਹੇ ਤਰਸ ਦੇ ਸੋਮੇ! ਹੇ ਕਿਰਪਾਲ! ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਨੂੰ ਆਪਣਾ ਦਰਸਨ ਦੇਹ, ਤੇਰਾ ਦਰਸਨ ਉੱਚੇ ਆਤਮਕ ਜੀਵਨ ਦਾ ਦਰਜਾ ਬਖ਼ਸ਼ਣ ਵਾਲਾ ਹੈ ॥੨॥੨॥੧੧੮॥
کرُنھامےَکِرپالک٘رِپانِدھِجیِۄنپدنانکہرِدرسن
۔ گرنامے ۔ رحمدل ۔ کرپال۔ مہربان ۔ کرباندھ ۔ مہربانیوں کے خزانے ۔ رحمان الرحیم ۔ جیون پد۔ زندگی کا رتبہ۔ پردرسن ۔ دیدار الہٰی
تو رحمان الرحیم ہے رحمدل ہے اےمہربانیوں کے خزانے اننک کو اپنا ددیار عنایت کر جو زندگی کا روحانی واخلاقی بلند رتبہ بخشتا ہے

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਐਸੀ ਕਿਰਪਾ ਮੋਹਿ ਕਰਹੁ ॥
aisee kirpaa mohi karahu.
O’ God! bless me with such mercy,
ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ,
ایَسیِکِرپاموہِکرہُ॥
اے خدا مجھ پر ایسی کرم وعنایت کیجئے

ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ ॥੧॥ ਰਹਾਉ ॥
santeh charan hamaaro maathaa nain daras tan Dhoor parahu. ||1|| rahaa-o.
that by always beholding the Guru’s vision and by following his teachings, my ego may vanish and I may become so humble (as if my forehead is at the Guru’s feet feet and the dust of his feet remains on my body). ||1||Pause||
ਕਿ ਸੰਤਾਂ ਦੇ ਚਰਨਾਂ ਉਤੇ ਮੇਰਾ ਮੱਥਾਪਿਆ ਰਹੇ, ਮੇਰੀਆਂ ਅੱਖਾਂ ਵਿਚ ਸੰਤ ਜਨਾਂ ਦਾ ਦਰਸਨ ਟਿਕਿਆ ਰਹੇ, ਮੇਰੇ ਸਰੀਰ ਉਤੇ ਸੰਤਾਂ ਦੇ ਚਰਨਾਂ ਦੀ ਧੂੜ ਪਈ ਰਵੇ ॥੧॥ ਰਹਾਉ ॥
سنّتہچرنھہماروماتھانیَندرسُتنِدھوُرِپرہُ॥
سنتیہہ چرن۔ روحانی رہبرسنت کے پاوں ۔ ہمارا ماتھا ۔ ہماری پیشانی ۔ نینآنکھیں۔ درس ۔ دیدار۔ تن ۔جسم۔ دہور پر ہو۔ پاوں کی دہول لپڑے ۔
کہ میری پیشانی روحانی رہبر کے پاؤں پر ہو اور آنکھوں میں الہٰی دیدار کا نظارہ اور جسم پر پاؤں کی دہول ہو

ਗੁਰ ਕੋ ਸਬਦੁ ਮੇਰੈ ਹੀਅਰੈ ਬਾਸੈ ਹਰਿ ਨਾਮਾ ਮਨ ਸੰਗਿ ਧਰਹੁ ॥
gur ko sabad mayrai hee-arai baasai har naamaa man sang Dharahu.
O’ God, bless me that the Guru’s word may always remain enshrined in my heart, and please attune my mind to Your Name.
ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰੋ-) ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ (ਸਦਾ) ਵੱਸਦਾ ਰਹੇ, ਹੇ ਹਰੀ! ਆਪਣਾ ਨਾਮ ਮੇਰੇ ਮਨ ਵਿਚ ਟਿਕਾਈ ਰੱਖ।
گُرکوسبدُمیرےَہیِئرےَباسےَہرِنامامنسنّگِدھرہُ॥
۔ گر کا سبد۔ کلام مرشد۔ ہیرے باسے۔ دلمیں بسے ۔ ہر ناما ۔ الہٰی نام سچ وحقیقت ۔ من سنگ دھرہو ۔ دلمیں بسآو
۔ کلام مرشد دل میں بسے اور الہٰی نام سچ و حقیقت دلمیں بس جائے ۔

ਤਸਕਰ ਪੰਚ ਨਿਵਾਰਹੁ ਠਾਕੁਰ ਸਗਲੋ ਭਰਮਾ ਹੋਮਿ ਜਰਹੁ ॥੧॥
taskar panch nivaarahu thaakur saglo bharmaa hom jarahu. ||1||
O’ Master-God! drive out five demons (lust, anger, greed, attachment, and ego) from within me, and burn all my doubts as offerings in the fire. ||1||
ਹੇ ਠਾਕੁਰ! (ਮੇਰੇ ਅੰਦਰੋਂ ਕਾਮਾਦਿਕ) ਪੰਜੇ ਚੋਰ ਕੱਢ ਦੇ, ਮੇਰੀ ਸਾਰੀ ਭਟਕਣਾਹਵਨ ਦੀ ਧੂਪ ਸਾਮੱਗਰੀ ਦੀ ਤਰ੍ਹਾ ਸਾੜ ਦੇ ॥੧॥
تسکرپنّچنِۄارہُٹھاکُرسگلوبھرماہومِجرہُ॥
۔ تسکر۔ چور۔ پنچ نوار ہو۔ دور کر ہو۔ سگلو بھرما۔ سارے بھرم۔ ہوم جر ہو۔ ہوم میں جلا دو
پانچوں خیالات بددور کرکے میری بھٹکن جلاؤ (1۔

ਜੋ ਤੁਮ੍ਹ੍ ਕਰਹੁ ਸੋਈ ਭਲ ਮਾਨੈ ਭਾਵਨੁ ਦੁਬਿਧਾ ਦੂਰਿ ਟਰਹੁ ॥
jo tumH karahu so-ee bhal maanai bhaavan dubiDhaa door tarahu.
O’ God, whatever You do, I may deem it as the best for me and drive out my love for the sense of duality from my mind.
ਹੇ ਪ੍ਰਭੂ! ਜੋ ਕੁਝ ਤੂੰ ਕਰੇ ਉਸੇ ਨੂੰ ਮੇਰਾ ਮਨ ਚੰਗਾ ਮੰਨੇ। ਮੇਰੇ ਅੰਦਰੋਂ ਵਿਤਕਰਿਆਂ ਦਾ ਚੰਗਾ ਲੱਗਣਾ ਕੱਢ ਦੇ।
جوتُم٘ہ٘ہکرہُسوئیِبھلمانےَبھاۄنُدُبِدھادوُرِٹرہُ॥
بھل ۔ اچھا۔ بھاوندبد دور ۔ نرہو۔ دوچتی ۔ دورہیر سوچ مٹاؤ۔ ۔
اے خدا جو بھی تو کرتا ہے اسے اچھا سمجھو اور آپس ملکیتی میر تر کی دلمیں چاہ دور کر دو۔

ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤਸੰਗਿ ਲੇ ਮੋਹਿ ਉਧਰਹੁ ॥੨॥੩॥੧੧੯॥
naanak kay parabh tum hee daatay satsang lay mohi uDhrahu. ||2||3||119||
O’ God, You alone are the benefactor of me, the Nanak, save me from the vices by keeping me in the company of the Guru. ||2||3||119||
ਹੇ ਪ੍ਰਭੂ! ਤੂੰ ਹੀ ਨਾਨਕ ਨੂੰ ਸਭ ਦਾਤਾਂ ਦੇਣ ਵਾਲਾ ਹੈਂ। ਮੈਨੂੰ ਸੰਤਾਂ ਦੀ ਸੰਗਤਿ ਵਿਚ ਰੱਖ ਕੇਕਾਮਾਦਿਕ ਤਸਕਰਾਂ ਤੋਂ ਬਚਾ ਲੈ ॥੨॥੩॥੧੧੯॥
نانککےپ٘ربھتُمہیِداتےسنّتسنّگِلےموہِاُدھرہُ
سنت سنگ۔ روحانی رہبر کی صحبت ۔ ادھرہو
۔ اے خدا تو ہی نانک کو سب نعمیتں بخشنے وال اہے ۔ لہذا مجھے صحبت روحانی پاکدامن رہبروں کی بخشش کر بچالو

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਐਸੀ ਦੀਖਿਆ ਜਨ ਸਿਉ ਮੰਗਾ ॥
aisee deekhi-aa jan si-o mangaa.
O’ God! I ask for such a teaching from Your devotees,
ਹੇ ਪ੍ਰਭੂ! ਤੇਰੇ ਸੇਵਕਾਂ ਪਾਸੋਂ ਮੈਂ ਇਹ ਸਿੱਖਿਆ ਮੰਗਦਾ ਹਾਂ,
ایَسیِدیِکھِیاجنسِءُمنّگا॥
دیکھیا۔ سبق ۔ واعط۔ نصٰحت۔ جن۔ خدمتگار۔ خادم۔ سنگا۔ مانگتا ہوں۔
اے خدا تیرے خدمتاروں سے ایسا سبق ایسا علم مانگتا ہوں

ਤੁਮ੍ਹ੍ਰੋ ਧਿਆਨੁ ਤੁਮ੍ਹ੍ਹਾਰੋ ਰੰਗਾ ॥
tumHro Dhi-aan tumHaaro rangaa.
that I may remain attuned to You and remain imbued with Your love,
ਕਿ ਤੇਰੇ ਹੀ ਚਰਨਾਂ ਦਾ ਧਿਆਨ, ਤੇਰਾ ਹੀ ਪ੍ਰੇਮ (ਮੇਰੇ ਅੰਦਰ ਬਣਿਆ ਰਹੇ)।
تُم٘ہ٘ہرودھِیانُتُم٘ہ٘ہارورنّگا॥
دھیان ۔ توجہ ۔ رنگا۔ پریم ۔ پیار۔
کہ تیرے پریم پیار میں میرا دھاین رہے

ਤੁਮ੍ਹ੍ਰੀ ਸੇਵਾ ਤੁਮ੍ਹ੍ਹਾਰੇ ਅੰਗਾ ॥੧॥ ਰਹਾਉ ॥
tumHree sayvaa tumHaaray angaa. ||1|| rahaa-o.
and I may remain engaged in Your devotional worship and be always in Your presence. ||1||Pause||
ਤੇਰੀ ਹੀ ਸੇਵਾ ਭਗਤੀ ਕਰਦਾ ਰਹਾਂ, ਤੇਰੇ ਹੀ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥
تُم٘ہ٘ہریِسیۄاتُم٘ہ٘ہارےانّگا॥
سیوا۔ خدمت۔ انگا۔ ساتھ
تیرا ساتھ ہو اور تیری خدمت

ਜਨ ਕੀ ਟਹਲ ਸੰਭਾਖਨੁ ਜਨ ਸਿਉ ਊਠਨੁ ਬੈਠਨੁ ਜਨ ਕੈ ਸੰਗਾ ॥
jan kee tahal sambhaakhan jan si-o oothan baithan jan kai sangaa.
I may perform humble service of Your devotees, have an intimate conversation with Your devotees, and I may always associate with Your devotees.
ਤੇਰੇ ਸੇਵਕਾਂ ਦੀ ਮੈਂ ਟਹਿਲ ਕਰਦਾ ਰਹਾਂ, ਤੇਰੇ ਸੇਵਕਾਂ ਨਾਲ ਹੀ ਮੇਰਾ ਬੋਲ-ਚਾਲ ਰਹੇ, ਮੇਰਾ ਮੇਲ-ਜੋਲ ਭੀ ਤੇਰੇ ਸੇਵਕਾਂ ਨਾਲ ਹੀ ਰਹੇ।
جنکیِٹہلسنّبھاکھنُجنسِءُاوُٹھنُبیَٹھنُجنکےَسنّگا॥
ر اہو۔ ٹہل۔ خدمت۔ سنبھاکھن۔ گھنبت وشنید ۔ آپسی بول چال ۔ صلاح مشورہ ۔ اوٹھن بیٹھن۔ ۔ میل چول ۔ سنگا ۔ ساتھ ۔
۔ تیرے خدمتگاروں کی خدمت گفت و شنید آپسی بول چال۔ میل جول اور ساتھ ہو

ਜਨ ਚਰ ਰਜ ਮੁਖਿ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ॥੧॥
jan char raj mukh maathai laagee aasaa pooran anant tarangaa. ||1||
I may become so humble as if the dust of the feet of Your devotee is always applied on my face and forehead; it fulfills innumerable hopes and desires. ||1||
ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮੇਰੇ ਮੂੰਹ-ਮੱਥੇ ਉਤੇ ਲੱਗਦੀ ਰਹੇ-ਇਹ ਅਨੇਕਾਂ ਉਮੀਦਾਂ ਅਤੇ ਖਾਹਿਸ਼ਾਂ ਪੂਰੀਆਂ ਕਰ ਦੇਂਦੀ ਹੈ ॥੧॥
جنچررجمُکھِماتھےَلاگیِآساپوُرناننّتُترنّگا॥
چرج ۔ پاوں کی دہول۔ مکھ ۔منہ ۔ ماتھے پیشانی ۔ آسا پورن ۔ امیدیں مکمل ۔ انت ترنگا۔ بیشمار لہریں۔
۔ تیرے خدمتگاروں کی پاؤں کی دہول یرے منہ اور پیشانی پر پڑے ۔ جو بیشماری خیالاتی لہروں اور امیدوں کو پوراکرتی ہے

ਜਨ ਪਾਰਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟਿ ਗੰਗਾ ॥
jan paarbarahm jaa kee nirmal mahimaa jan kay charan tirath kot gangaa.
Immaculate is the glory of the supreme God’s devotees; their humble service is equal to millions of pilgrimage and ablutions in the holy river Ganges.
ਪਰਮਾਤਮਾ ਦੇ ਸੇਵਕ ਐਸੇ ਹਨ ਕਿ ਉਹਨਾਂ ਦੀ ਸੋਭਾ ਦਾਗ਼-ਹੀਨ ਹੁੰਦੀ ਹੈ, ਸੇਵਕਾਂ ਦੇ ਚਰਨ ਗੰਗਾ ਆਦਿਕ ਕ੍ਰੋੜਾਂ ਤੀਰਥਾਂ ਦੇ ਤੁੱਲ ਹਨ।
جنپارب٘رہمجاکیِنِرملمہِماجنکےچرنتیِرتھکوٹِگنّگا॥
نرمل مہما۔ پاک شہرت و عظمتتیرتھ ۔ زیارت گاہ ۔ کوٹ ۔ کروڑوں
۔ خادمان خدا کی عظمت و حشمت پاک ہوتی ہے ۔ خدمتگاروں کے پاوں کروڑوں زیارت اور گنگا کے برابر ہیں

ਜਨ ਕੀ ਧੂਰਿ ਕੀਓ ਮਜਨੁ ਨਾਨਕ ਜਨਮ ਜਨਮ ਕੇ ਹਰੇ ਕਲੰਗਾ ॥੨॥੪॥੧੨੦॥
jan kee Dhoor kee-o majan naanak janam janam kay haray kalangaa. ||2||4||120||
O’ Nanak, the sins of many births of the one, who has humbly served and followed the teachings of God’s devotees, are washed off. ||2||4||120||
ਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰ ਲਿਆ, ਉਸ ਦੇ ਅਨੇਕਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਹੋ ਜਾਂਦੇ ਹਨ ॥੨॥੪॥੧੨੦॥
جنکیِدھوُرِکیِئومجنُنانکجنمجنمکےہرےکلنّگا
۔ مجن۔ اشنان۔ غسل۔ گنگا ۔ داغ (دھبے
اے نانک جس نے الہٰی خدمتگاروں کے پاؤں کےد ہول کا غسل کر لیا اس کے اعمالات دیرینہ داغ اور روحانی واخلاقی دھبے مٹ گئے

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ ॥
ji-o bhaavai ti-o mohi partipaal.
O’ God! cherish me as You please.
ਹੇ ਪ੍ਰਭੂ! ਜਿਵੇਂ ਹੋ ਸਕੇ, ਤਿਵੇਂ (ਔਗੁਣਾਂ ਤੋਂ) ਮੇਰੀ ਰਾਖੀ ਕਰ।
جِءُبھاۄےَتِءُموہِپ٘رتِپال॥
چیؤ بھاوے ۔ یسے چاہتا ہے ۔ پرتپال۔ پرورش کر ۔
اے خدا جیسے تو چاہتا ہے اس طڑح پرورش کر ۔

ਪਾਰਬ੍ਰਹਮ ਪਰਮੇਸਰ ਸਤਿਗੁਰ ਹਮ ਬਾਰਿਕ ਤੁਮ੍ਹ੍ਹ ਪਿਤਾ ਕਿਰਪਾਲ ॥੧॥ ਰਹਾਉ ॥
paarbarahm parmaysar satgur ham baarik tumH pitaa kirpaal. ||1|| rahaa-o.
O Supreme, Transcendent and divine Guru, I am Your child, and You are my merciful father. ||1||Pause||
ਹੇ ਪਾਰਬ੍ਰਹਮ! ਹੇ ਪਰਮੇਸਰ! ਹੇ ਸਤਿਗੁਰੂ! ਅਸੀਂ (ਜੀਵ) ਤੁਹਾਡੇ ਹਾਂ, ਤੁਸੀ ਸਾਡੇ ਪਾਲਣਹਾਰ ਪਿਤਾ ਹੋ ॥੧॥ ਰਹਾਉ ॥
پارب٘رہمپرمیسرستِگُرہمبارِکتُم٘ہ٘ہپِتاکِرپال॥
پار بہرم۔ پار لگانے والا۔ کامیاب کرنےوالا۔ پرم یسور۔ بھاری مالک ۔ ستگر ۔ سچا مرشد۔ بارک ۔ بالک ۔ بچے ۔ پتا کر پال۔ رہبان۔ باپ
اے آقا۔ کامیاب بنانے والے سچےمرشد خدا ہم تمہارے بچے ہاں اور تو مہربان باپ ہے

ਮੋਹਿ ਨਿਰਗੁਣ ਗੁਣੁ ਨਾਹੀ ਕੋਈ ਪਹੁਚਿ ਨ ਸਾਕਉ ਤੁਮ੍ਹ੍ਰੀ ਘਾਲ ॥
mohi nirgun gun naahee ko-ee pahuch na saaka-o tumHree ghaal.
O’ God, I the unvirtuous, one have no virtue; I cannot estimate the worth of Your effort in sustaining us.
ਹੇ ਪ੍ਰਭੂ! ਮੈਂ ਗੁਣ-ਹੀਨ ਵਿਚ ਕੋਈ ਭੀ ਗੁਣ ਨਹੀਂ ਹੈ, ਮੈਂ ਉਸ ਮੇਹਨਤ ਦੀ ਕਦਰ ਨਹੀਂ ਜਾਣ ਸਕਦਾ (ਜੋ ਤੂੰ ਅਸਾਂ ਜੀਵਾਂ ਵਾਸਤੇ ਕਰ ਰਿਹਾ ਹੈਂ)।
موہِنِرگُنھگُنھُناہیِکوئیِپہُچِنساکءُتُم٘ہ٘ہریِگھال॥
۔ نرگن۔ بلا وصف ۔ گھال ۔ محنت و مشقت۔
۔ میں بے وصف ہوں کوئی وصف نہیں میری تیری محنت و مشقت تک رسائی نہیں

ਤੁਮਰੀ ਗਤਿ ਮਿਤਿ ਤੁਮ ਹੀ ਜਾਨਹੁ ਜੀਉ ਪਿੰਡੁ ਸਭੁ ਤੁਮਰੋ ਮਾਲ ॥੧॥
tumree gat mit tum hee jaanhu jee-o pind sabh tumro maal. ||1||
You alone know Your state and extent, this soul, body and everything of the mortals is Your property. ||1||
ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ। ਜੀਵਾਂ ਦਾਸਰੀਰ ਤੇ ਜਿੰਦ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ ॥੧॥
تُمریِگتِمِتِتُمہیِجانہُجیِءُپِنّڈُسبھُتُمرومال
گت مت۔ حالت و اندازہ۔ جانہو ۔ سمجھتے ہو۔ جیؤ۔ روح۔ پنڈ ۔ جسم۔ مال۔ مالکی
اےخدا اپنی عظمت و حشمت تو ہی سمجھتا ہے یہ روح اور جسم تیری ہی ملکیت و بخششہے

ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ ॥
antarjaamee purakh su-aamee anbolat hee jaanhu haal.
O’ the all pervading omniscient God! You know even what is unspoken.
ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਹੇ ਸਰਬ-ਵਿਆਪਕ ਮਾਲਕ! ਬਿਨਾ ਸਾਡੇ ਬੋਲਣ ਦੇ ਹੀ ਤੂੰ ਸਾਡਾ ਹਾਲ ਜਾਣਦਾ ਹੈਂ।
انّترجامیِپُرکھسُیامیِانبولتہیِجانہُہال॥
انتر جامی ۔ دل کے بھید جاننے والا۔ سوآمی۔ مالک ۔ آقا۔ انبولت ۔ بغیر بولے ۔ بغیر بتائے ۔
اے راز دل جاننے والے آقا بگیر کہےا و بولے ہی تو حالات سے واقف ہے اور جانتا ہے

ਤਨੁ ਮਨੁ ਸੀਤਲੁ ਹੋਇ ਹਮਾਰੋ ਨਾਨਕ ਪ੍ਰਭ ਜੀਉ ਨਦਰਿ ਨਿਹਾਲ ॥੨॥੫॥੧੨੧॥
tan man seetal ho-ay hamaaro naanak parabh jee-o nadar nihaal. ||2||5||121||
Nanak says: O’ reverend God, bless me with the glance of Your grace, so that my body and mind may become tranquil. ||2||5||121||
ਹੇ ਨਾਨਕ! (ਆਖ-) ਹੇ ਪ੍ਰਭੂ ਜੀ! ਮੇਹਰ ਦੀ ਨਿਗਾਹ ਨਾਲ ਮੇਰੇ ਵਲ ਤੱਕ, ਤਾ ਕਿ ਮੇਰਾ ਤਨ ਮੇਰਾ ਮਨ ਠੰਢਾ-ਠਾਰ ਹੋ ਜਾਏ ॥੨॥੫॥੧੨੧॥
تنُمنُسیِتلُہوءِہمارونانکپ٘ربھجیِءُندرِنِہال
سیتل ۔ ٹھنڈا ندر نہال۔ نگاہ شفقت ۔
اے نانک۔ اے خدا تیری نظر عنایت و شفقت سےد ل وجان سکون شانت اور ٹھنڈک محسوس کرتاہے ۔

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਰਾਖੁ ਸਦਾ ਪ੍ਰਭ ਅਪਨੈ ਸਾਥ ॥
raakh sadaa parabh apnai saath.
O’ God! always keep us attuned to Your Name.
ਹੇ ਪ੍ਰਭੂ! ਸਾਨੂੰ ਤੂੰ ਸਦਾ ਆਪਣੇ ਚਰਨਾਂ ਵਿਚ ਟਿਕਾਈ ਰੱਖ।
راکھُسداپ٘ربھاپنےَساتھ॥
راک ۔ بچاو۔
اے خدا ہمیشہ اپنا ساتھ عنایت کر

ਤੂ ਹਮਰੋ ਪ੍ਰੀਤਮੁ ਮਨਮੋਹਨੁ ਤੁਝ ਬਿਨੁ ਜੀਵਨੁ ਸਗਲ ਅਕਾਥ ॥੧॥ ਰਹਾਉ ॥
too hamro pareetam manmohan tujh bin jeevan sagal akaath. ||1|| rahaa-o.
O’ God, You are our enticing beloved God; without You our entire life is totally useless. ||1||Pause||
ਤੂੰ ਸਾਡਾ ਪਿਆਰਾ ਹੈਂ, ਤੂੰ ਸਾਡੇ ਮਨ ਨੂੰ ਖਿੱਚ ਪਾਣ ਵਾਲਾ ਹੈਂ। ਤੈਥੋਂ ਵਿਛੁੜ ਕੇ (ਅਸਾਂ ਜੀਵਾਂ ਦੀ) ਸਾਰੀ ਹੀ ਜ਼ਿੰਦਗੀ ਵਿਅਰਥ ਹੈ ॥੧॥ ਰਹਾਉ ॥
توُہمروپ٘ریِتمُمنموہنُتُجھبِنُجیِۄنُسگلاکاتھ॥
پریتم۔ پیار۔ منموہن۔ دل کو پانی محبت میں لگانے والا۔ حیونا ۔ زندگی ۔ اکاتھ ۔ بیکار
تو ہمارا پیارادلربا دل کو کشش کر نے والا تیرے بغیر زندگی ہی بیکار ہے

ਰੰਕ ਤੇ ਰਾਉ ਕਰਤ ਖਿਨ ਭੀਤਰਿ ਪ੍ਰਭੁ ਮੇਰੋ ਅਨਾਥ ਕੋ ਨਾਥ ॥
rank tay raa-o karat khin bheetar parabh mayro anaath ko naath.
My God is the support of the supportless; He turns a beggar into a king in an instant.
ਮੇਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਇਕ ਖਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ।
رنّکتےراءُکرتکھِنبھیِترِپ٘ربھُمیرواناتھکوناتھ॥
رنک ۔ نادار۔ غریب۔ کنگال ۔ راو۔ راجہ ۔ حکمران۔ کھن بھیتر۔ پل بھرمین۔ اناتھ ۔ بے مالک۔ ناتھ ۔ مالک ۔
تو ایک پل میں کنگال کو راجا یا بادشاہت بخشنے والاہے اور بے مالکوں کامالک ے

ਜਲਤ ਅਗਨਿ ਮਹਿ ਜਨ ਆਪਿ ਉਧਾਰੇ ਕਰਿ ਅਪੁਨੇ ਦੇ ਰਾਖੇ ਹਾਥ ॥੧॥
jalat agan meh jan aap uDhaaray kar apunay day raakhay haath. ||1||
He saves His devotees from the fire of the intense worldly desires by extending His support. ||1||
(ਤ੍ਰਿਸ਼ਨਾ ਦੀ) ਅੱਗ ਵਿਚ ਸੜਦਿਆਂ ਨੂੰ ਸੇਵਕ ਬਣਾ ਕੇ ਆਪ ਬਚਾ ਲੈਂਦਾ ਹੈ, ਆਪਣੇ ਬਣਾ ਕੇ ਹੱਥ ਦੇ ਕੇ, ਉਹਨਾਂ ਦੀ ਰੱਖਿਆ ਕਰਦਾ ਹੈ ॥੧॥
جلتاگنِمہِجنآپِاُدھارےکرِاپُنےدےراکھےہاتھ॥
جلت۔ اگن میہہ۔ جلتی آگ میں۔ جن ۔ خادم۔ ادھارے ۔ بچاتا ہے ۔ دے رکھے ہاتھ۔ پانی امدااد سے بچاتا ہے
آگ میں جلتے ہوئے کو خادم بنا کے بچا لیتا ہےا ور اپنے ہاتھ کی امداد سے بچاتا ہے۔

ਸੀਤਲ ਸੁਖੁ ਪਾਇਓ ਮਨ ਤ੍ਰਿਪਤੇ ਹਰਿ ਸਿਮਰਤ ਸ੍ਰਮ ਸਗਲੇ ਲਾਥ ॥
seetal sukh paa-i-o man tariptai har simrat saram saglay laath.
All struggles end, the mind becomes satiated from the love for Maya and celestial peace is received by remembering God.
ਪਰਮਾਤਮਾ ਦਾ ਨਾਮ ਸਿਮਰਦਿਆਂ ਸ਼ਾਂਤੀ ਦੇਣ ਵਾਲਾ ਆਨੰਦ ਮਿਲ ਜਾਂਦਾ ਹੈ, ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ, (ਮਾਇਆ ਦੀ ਖ਼ਾਤਰ) ਸਾਰੀਆਂ ਭਟਕਣਾਂ ਮੁੱਕ ਜਾਂਦੀਆਂ ਹਨ।
سیِتلسُکھُپائِئومنت٘رِپتےہرِسِمرتس٘رمسگلےلاتھ॥
سیتل ۔ تھنڈک۔ من ترپتے سیر ہوتا ہے ۔ سرم۔ دوڑ دہوپ ۔ لاتھ ۔ مٹ جاتی ہے
الہٰی یاد سےس کون ملتا ہے دل کو ٹھنڈک محسوس ہوتی ہے دل کو تسکین حاصل ہوتی ہے اور الہٰی یاد سے دل کی بھٹکن اور دوڑ دہوپ ختم ہوجاتی ہے

ਨਿਧਿ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਅਕਾਥ ॥੨॥੬॥੧੨੨॥
niDh niDhaan naanak har sayvaa avar si-aanap sagal akaath. ||2||6||122||
O’ Nanak, God’s devotional worship is the treasure of all treasures; all other cleverness is useless. ||2||6||122||
ਹੇ ਨਾਨਕ! ਪਰਮਾਤਮਾ ਦੀ ਸੇਵਾ-ਭਗਤੀ ਹੀ ਸਾਰੇ ਖ਼ਜ਼ਾਨਿਆਂ ਦਾ ਖ਼ਜ਼ਾਨਾ ਹੈ। ਹੋਰ ਸਾਰੀ ਚਤੁਰਾਈ ਵਿਅਰਥ ਹੈ ॥੨॥੬॥੧੨੨॥
نِدھِنِدھاننانکہرِسیۄااۄرسِیانپسگلاکاتھ
۔ ندھ ندھان۔ آرام و اسائش کے سامان کے خزانے ۔ ہر سیوا۔ الہٰی خدمت ۔ سیانپ۔ دانشمندی ۔
۔ اے نانک۔ الہٰی عبادت و خدمت ہی تمام خزانوں کا خزانہ ہے ۔ اس کے علاوہ دوسری تمام دانشمندیاں بیکار ہیں

error: Content is protected !!