Urdu-Raw-Page-896

ਰਾਮਕਲੀ ਮਹਲਾ ੫ ॥
raamkalee mehlaa 5.
Raag Raamkalee, Fifth Guru:
رامکلیِمہلا੫॥

ਜਿਸ ਕੀ ਤਿਸ ਕੀ ਕਰਿ ਮਾਨੁ ॥
jis kee tis kee kar maan.
Acknowledge God to whom everything (including this body) belongs,
ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ (ਇਹ ਸਰੀਰ ਆਦਿਕ) ਹੈ, ਉਸੇ ਦਾ ਹੀ ਮੰਨ।
جِسکیِتِسکیِکرِمانُ॥
جسکی ۔ جس کی کوئی ایشا ہے ۔ اس کی اسی کی ۔ مان سمجھ ۔ خیال کر ۔
جس کی کوئی شے ہے اسے اسی ہی کی تسلیم کر مان

ਆਪਨ ਲਾਹਿ ਗੁਮਾਨੁ ॥
aapan laahi gumaan.
and renounce your egotistical pride.
ਅਤੇ ਆਪਣਾ ਅਹੰਕਾਰ ਦੂਰ ਕਰ।
آپنلاہِگُمانُ॥
گمان۔ غرور۔
اور دل سے تمام شکوک رفع کر ۔

ਜਿਸ ਕਾ ਤੂ ਤਿਸ ਕਾ ਸਭੁ ਕੋਇ ॥
jis kaa too tis kaa sabh ko-ay.
Everyone is created by the same God who created you.
ਹਰੇਕ ਜੀਵ ਉਸੇ ਪ੍ਰਭੂ ਦਾ ਬਣਾਇਆ ਹੋਇਆ ਹੈ ਜਿਸ ਦਾ ਤੂੰ ਪੈਦਾ ਕੀਤਾ ਹੋਇਆ ਹੈਂ।
جِسکاتوُتِسکاسبھُکوءِ॥
جسکا تو ہے اسی کا ہی سارے ہیں۔

ਤਿਸਹਿ ਅਰਾਧਿ ਸਦਾ ਸੁਖੁ ਹੋਇ ॥੧॥
tiseh araaDh sadaa sukh ho-ay. ||1||
Celestial peace is attained forever by lovingly remembering that God. ||1||
ਉਸ ਪ੍ਰਭੂ ਦਾ ਸਿਮਰਨ ਕੀਤਿਆਂ ਸਦਾ ਆਤਮਕ ਸੁਖ ਮਿਲਦਾ ਹੈ ॥੧॥
تِسہِارادھِسداسُکھُہوءِ॥੧॥
ارادھ ۔ یاد کر (1)
اسے یاد کر نے سے ہمیشہ سکھ ملتے ہیں (1)

ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥
kaahay bharam bharmeh bigaanay.
O’ mortal, separated from God, why are you wandering in doubts?.
ਹੇ ਪ੍ਰਭੂ ਤੋਂ ਵਿਛੁੜੇ ਹੋਏ ਜੀਵ! ਕਿਉਂ (ਅਪਣੱਤ ਦੇ) ਭੁਲੇਖੇ ਵਿਚ ਪੈ ਕੇ ਭਟਕ ਰਿਹਾ ਹੈਂ?
کاہےبھ٘رمِبھ٘رمہِبِگانے॥
بھرم بھرمیہہ۔ وہم و گمان میں بھٹکتا ہے ۔ بیگانے ۔ بے گیانے ۔ بے علم۔ نادان۔
آپ شکوک و شبہات میں کیوں گھوم رہے ہیں

ਨਾਮ ਬਿਨਾ ਕਿਛੁ ਕਾਮਿ ਨ ਆਵੈ ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥੧॥ ਰਹਾਉ ॥
naam binaa kichh kaam na aavai mayraa mayraa kar bahut pachhutaanay. ||1|| rahaa-o.
Except for God’s Name, nothing serves any purpose; saying ‘mine mine’, a great many have departed, regretfully repenting. ||1||Pause||
ਪਰਮਾਤਮਾ ਦੇ ਨਾਮ ਤੋਂ ਬਿਨਾ (ਹੋਰ ਕੋਈ ਸ਼ੈ ਕਿਸੇ ਦੇ) ਕੰਮ ਨਹੀਂ ਆਉਂਦੀ। (ਇਹ) ਮੇਰਾ (ਸਰੀਰ ਹੈ, ਇਹ) ਮੇਰਾ (ਧਨ ਹੈ)-ਇਉਂ ਆਖ ਆਖ ਕੇ (ਅਨੇਕਾਂ ਹੀ ਜੀਵ) ਬਹੁਤ ਪਛੁਤਾਂਦੇ ਗਏ ॥੧॥ ਰਹਾਉ ॥
نامبِناکِچھُکامِنآۄےَمیرامیراکرِبہُتُپچھُتانے॥੧॥رہاءُ॥
نام بنا۔ الہٰی نام سچ و حقیقت کے بغیر (1) رہاؤ۔
رب کے نام کے بجائے ‘میرا ، میرا’ چیخ چیخ کر کچھ بھی کسی کام کا نہیں ہے۔ ، بہت سارے لوگوں نے افسوس کے ساتھ توبہ کرلی ہے

ਜੋ ਜੋ ਕਰੈ ਸੋਈ ਮਾਨਿ ਲੇਹੁ ॥
jo jo karai so-ee maan layho.
Whatever God does, accept that as good.
ਹੇ ਭਾਈ! ਪਰਮਾਤਮਾ ਜੋ ਕੁਝ ਕਰਦਾ ਹੈ ਉਸੇ ਨੂੰ ਠੀਕ ਮੰਨਿਆ ਕਰ।
جوجوکرےَسوئیِمانِلیہُ॥
مان لیہو ۔ تسلیم کر لو ۔
جو جو خدا کرتا ہے ۔ اسیمیں راضی رہ

ਬਿਨੁ ਮਾਨੇ ਰਲਿ ਹੋਵਹਿ ਖੇਹ ॥
bin maanay ral hoveh khayh.
Without accepting God’s will, you shall mingle with dust after wasting this human life.
(ਰਜ਼ਾ ਨੂੰ) ਮੰਨਣ ਤੋਂ ਬਿਨਾ (ਮਿੱਟੀ ਵਿਚ) ਮਿਲ ਕੇ ਮਿੱਟੀ ਹੋ ਜਾਏਂਗਾ।ਮਨੁਖ ਸਰੀਰ ਬਿਅਰਥ ਹੋ ਜਾਵੈਗਾ॥
بِنُمانےرلِہوۄہِکھیہ॥
کھیہہ ۔ مٹی ۔ ذلیل و خوار۔
اسے نہ مان کر مٹی ہو جائیگا مراد ذلیل و خوار ہوگا۔

ਤਿਸ ਕਾ ਭਾਣਾ ਲਾਗੈ ਮੀਠਾ ॥
tis kaa bhaanaa laagai meethaa.
One whom God’s will seems sweet,
ਜਿਸਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਦੀ ਹੈ,
تِسکابھانھالاگےَمیِٹھا॥
بھانا۔ رضا۔ گر پر ساد۔ رحمت مرشد سے ۔
الہٰی رضا کو اچھا سمجھ ۔

ਗੁਰ ਪ੍ਰਸਾਦਿ ਵਿਰਲੇ ਮਨਿ ਵੂਠਾ ॥੨॥
gur parsaad virlay man voothaa. ||2||
by the Guru’s grace, God manifests in that rare person’s mind. ||2||
ਗੁਰੂ ਦੀ ਕਿਰਪਾ ਨਾਲ ਉਸ ਵਿਰਲੇਪੁਰਸ਼ਦੇ ਮਨ ਵਿਚ ਪਰਮਾਤਮਾ ਆਪ ਆ ਵੱਸਦਾ ਹੈ ॥੨॥
گُرپ٘رسادِۄِرلےمنِۄوُٹھا॥੨॥
من ووٹھا۔ دلمیں بستا ہے (2)
مگر رحمت مرشد سے کسی کے ہم دلمیں بستا ہے (2)

ਵੇਪਰਵਾਹੁ ਅਗੋਚਰੁ ਆਪਿ ॥
vayparvaahu agochar aap.
God Himself is carefree and beyond the comprehension of our senses.
ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਜੀਵ ਦੇ ਗਿਆਨ-ਇੰਦ੍ਰਿਆਂ ਦੀ ਜਿਸ ਤਕ ਪਹੁੰਚ ਨਹੀਂ ਹੋ ਸਕਦੀ l
ۄیپرۄاہُاگوچرُآپِ॥
بے پرواہ ۔ بے محتاج ۔ اگوچر۔ انسانی سوچ اور ذہن سے بعید۔
خدا بے محتاج اور انسانی ذہنی قوت سے بالاتر ہے ۔

ਆਠ ਪਹਰ ਮਨ ਤਾ ਕਉ ਜਾਪਿ ॥
aath pahar man taa ka-o jaap.
O’ mind, always remember Him with loving devotion.
ਹੇ ਮਨ! ਅੱਠੇ ਪਹਿਰ ਉਸ ਨੂੰ ਜਪਿਆ ਕਰ।
آٹھپہرمنتاکءُجاپِ॥
جاپ ۔ یاد کر۔
اے دل اسے ہر وقت یاد کر۔

ਜਿਸੁ ਚਿਤਿ ਆਏ ਬਿਨਸਹਿ ਦੁਖਾ ॥
jis chit aa-ay binsahi dukhaa.
By remembering whom all the sorrows vanish,
ਜਿਸ ਦੇ ਚਤਿ ਆਉਣ ਨਾਲ ਸਾਰੇ ਦੁੱਖ ਨਾਸ ਹੋ ਜਾਂਦੇ ਹਨ
جِسُچِتِآۓبِنسہِدُکھا॥
جس کے دلمیں ہے اس کی یاد سےاس کے عذاب مٹ جاتے ہیں۔

ਹਲਤਿ ਪਲਤਿ ਤੇਰਾ ਊਜਲ ਮੁਖਾ ॥੩॥
halat palattayraa oojal mukhaa. ||3||
and you would be honored both here and hereafter. ||3||
ਉਸ ਪ੍ਰਭੂ ਦਾ ਸਿਮਰਨ ਕਰ ਇਸ ਲੋਕ ਵਿਚ ਅਤੇ ਪਰਲੋਕ ਵਿਚ ਤੇਰਾ ਮੂੰਹ ਉਜਲਾ ਹੋ ਜਾਵੇਗਾ ॥੩॥
ہلتِپلتِتیرااوُجلمُکھا॥੩॥
اجلمکھا۔ سر خرو (3)
اور ہر دو عالم سر خرو ہوتا ہے (3)

ਕਉਨ ਕਉਨ ਉਧਰੇ ਗੁਨ ਗਾਇ ॥
ka-un ka-un uDhray gun gaa-ay.
How many have crossed the worldly ocean of vices by singing praises of God,
ਪਰਮਾਤਮਾ ਦੇ ਗੁਣ ਗਾ ਗਾ ਕੇ ਕੌਣ ਕੌਣ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ,
کئُنکئُناُدھرےگُنگاءِ॥
ادھرے ۔ کامیاب ہوئے ۔
کتنے ہی خدا کی حمد گاتے ہوئے دنیاوی بحرانی پار پار کر چکے ہیں

ਗਨਣੁ ਨ ਜਾਈ ਕੀਮ ਨ ਪਾਇ ॥
ganan na jaa-ee keem na paa-ay.
their number cannot be counted; the worth of singing God’s praises cannot be estimated.
ਇਸ ਗੱਲ ਦਾ ਲੇਖਾ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਦੇ ਗੁਣ ਗਾਣ ਦਾ ਮੁੱਲ ਨਹੀਂ ਪੈ ਸਕਦਾ।
گننھُنجائیِکیِمنپاءِ॥
گن ۔ شمار ۔گنتی ۔ کیم۔ قیمت ۔ قدر۔
شمار نہیں ہو سکتا جنہوں نے الہٰی حمدوثناہ کرکے کامیابی حاصل کی ۔

ਬੂਡਤ ਲੋਹ ਸਾਧਸੰਗਿ ਤਰੈ ॥
boodat loh saaDhsang tarai.
Even a stone hearted person can swim across the worldly ocean of vices in the company of the Guru.
ਲੋਹੇ ਵਰਗਾ ਕਠੋਰ-ਚਿੱਤ ਬੰਦਾ ਭੀ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਾਰ ਲੰਘ ਜਾਂਦਾ ਹੈ।
بوُڈتلوہسادھسنّگِترےَ॥
بوڈھت لوہ ۔ ڈوبتا لوہا۔ مراد گناہوں کے بوجھ سے لدا ہوا۔ سادھ سنگ۔ پاکدامن کی صحبت و ساتھ سے ۔ ترے ۔ کامیاب ہوجاتا ہے ۔
ڈوبتے لوہے کی مانند صحبت و قربت پاکدامن سے قدرو منزلت نہیں پائی ۔

ਨਾਨਕ ਜਿਸਹਿ ਪਰਾਪਤਿ ਕਰੈ ॥੪॥੩੧॥੪੨॥
naanak jisahi paraapat karai. ||4||31||42||
O’ Nanak, only he receives the Guru’s company who is preordained. ||4||31||42||
ਹੇ ਨਾਨਕ! (ਗੁਰੂ ਦੀ ਸੰਗਤਿ ਵੀ ਉਸ ਨੂੰ ਮਿਲਦੀ ਹੈ)ਜਿਸ ਨੂੰ ਧੁਰੋਂ ਇਹ ਦਾਤ ਪ੍ਰਾਪਤ ਹੋਵੇ ॥੪॥੩੧॥੪੨॥
نانکجِسہِپراپتِکرےَ॥੪॥੩੧॥੪੨॥
پراپت کرئے ۔ حاصل کرتا ہے ۔
مگر اے نانک وہی کرتا ہےجسے خدا سے یہ نعمت حاصل ہو۔

ਰਾਮਕਲੀ ਮਹਲਾ ੫ ॥
raamkalee mehlaa 5.
Raag Raamkalee, Fifth Guru:
رامکلیِمہلا੫॥

ਮਨ ਮਾਹਿ ਜਾਪਿ ਭਗਵੰਤੁ ॥
man maahi jaap bhagvant.
O’ brother, always lovingly remember God in your mind.
ਹੇ ਭਾਈ! -ਆਪਣੇ ਮਨ ਵਿਚ ਭਗਵਾਨ ਦਾ ਨਾਮ ਜਪਿਆ ਕਰ-
منماہِجاپِبھگۄنّتُ॥
بھگونت ۔ بھگوان ۔ خدا۔
اپنے ذہن میں ، خداوند خدا کا ذکر کرو

ਗੁਰਿ ਪੂਰੈ ਇਹੁ ਦੀਨੋ ਮੰਤੁ ॥
gur poorai ih deeno mant.
To whom the perfect Guru blessed with this teaching,
ਪੂਰੇ ਗੁਰੂ ਨੇ (ਜਿਸ ਮਨੁੱਖ ਨੂੰ) ਇਹ ਉਪਦੇਸ਼ ਦਿੱਤਾ,
گُرِپوُرےَاِہُدیِنومنّتُ॥
منت۔ واعظ۔ نصیحت۔ سبق ۔
جن کو کامل گرو نے اس تعلیم سے نوازا ،

ਮਿਟੇ ਸਗਲ ਭੈ ਤ੍ਰਾਸ ॥
mitay sagal bhai taraas.
all fears and terrors of that person are wiped out,
ਉਸ ਮਨੁੱਖ ਦੇ ਸਾਰੇ ਡਰ ਸਹਿਮ ਮਿਟ ਜਾਂਦੇ ਹਨ,
مِٹےسگلبھےَت٘راس॥
بھے تراس۔ خوف۔
اس شخص کے تمام خوف و ہراس مٹ گئے ہیں ،

ਪੂਰਨ ਹੋਈ ਆਸ ॥੧॥
pooran ho-ee aas. ||1||
and all his hopes and desires are fulfilled. ||1||
ਅਤੇ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ॥੧॥
پوُرنہوئیِآس॥੧॥
پورن ۔ مکمل۔ آس ۔ آُمید ۔ سپھل ۔ برآور۔ پھل دینے والی (1)
اور اس کی ساری امیدیں اور خواہشات پوری ہو جاتی ہیں

ਸਫਲ ਸੇਵਾ ਗੁਰਦੇਵਾ ॥
safal sayvaa gurdayvaa.
Devotional worship of the Divine Guru is fruitful and rewarding.
ਹੇ ਭਾਈ! ਸਭ ਤੋਂ ਵੱਡੇ ਦੇਵਤੇ ਪ੍ਰਭੂ ਦੀ ਭਗਤੀ-ਸੇਵਾ (ਜ਼ਰੂਰ) ਫਲ ਦੇਣ ਵਾਲੀ ਹੈ।
سپھلسیۄاگُردیۄا॥
سیوا۔ خدمت۔ گر دیو ۔ دیوتاوں کا مرشد۔
خدائی گرو کی عقیدت مند عبادت عبادت اور نتیجہ خیز ہے

ਕੀਮਤਿ ਕਿਛੁ ਕਹਣੁ ਨ ਜਾਈ ਸਾਚੇ ਸਚੁ ਅਲਖ ਅਭੇਵਾ ॥੧॥ ਰਹਾਉ ॥
keemat kichh kahan na jaa-ee saachay sach alakh abhayvaa. ||1|| rahaa-o.
Even an iota of the worth of that eternal, incomprehensible and mysterious God cannot be described. ||1||Pause||
ਉਸ ਸਦਾ-ਥਿਰ ਅਲੱਖ ਤੇ ਅਭੇਵ ਪ੍ਰਭੂ ਦਾ ਰਤਾ ਭਰ ਭੀ ਮੁੱਲ ਦੱਸਿਆ ਨਹੀਂ ਜਾ ਸਕਦਾ ॥੧॥ ਰਹਾਉ ॥
کیِمتِکِچھُکہنھُنجائیِساچےسچُالکھابھیۄا॥੧॥رہاءُ॥
قیمت ۔ قدرومنزلت۔ ساچے ۔ صدیوی سچے ۔ الکھ ۔ جسے سمجھا نہ جا سکے ۔ ابھیو ۔ جسکا راز سمجھ نہ آئے (1) رہاؤ۔
اس کی قیمت بیان نہیں کی جاسکتی ہے۔ سچا رب غیب اور پراسرار ہے

ਕਰਨ ਕਰਾਵਨ ਆਪਿ ॥ ਤਿਸ ਕਉ ਸਦਾ ਮਨ ਜਾਪਿ ॥
karan karaavan aap. tis ka-o sadaa man jaap.
O’ my mind, always lovingly remember that God who Himself is the doer and the cause of causes.
ਹੇ (ਮੇਰੇ) ਮਨ!ਜਿਹੜਾ ਪ੍ਰਭੂ ਆਪ ਸਭ ਕੁਝ ਕਰਨ-ਜੋਗਾ ਤੇ ਹੋਰਨਾਂ ਪਾਸੋਂ ਕਰਾ ਸਕਦਾ ਹੈ ,ਉਸ ਨੂੰ ਸਦਾ ਸਿਮਰਿਆ ਕਰ।
کرنکراۄنآپِ॥ تِسکءُسدامنجاپِ॥
کرن کرادن ۔ کرنے اور کروانے والا۔ جاپ ۔ یاد کر۔ سچ سہج سکھ ۔ صدیوی روحانی یا ذہنی سکھ ۔ میت۔ دوست (2)
کرنے اور کروانے والا ہے خود خدا یا د رکھ دلمیں

ਤਿਸ ਕੀ ਸੇਵਾ ਕਰਿ ਨੀਤ ॥ ਸਚੁ ਸਹਜੁ ਸੁਖੁ ਪਾਵਹਿ ਮੀਤ ॥੨॥
tis kee sayvaa kar neet. sach sahj sukh paavahi meet. ||2||
O’ my friend, always perform the devotional worship of God, and you would receive the eternal celestial peace and poise. ||2||
ਹੇ ਮਿੱਤਰ! ਉਸ ਪ੍ਰਭੂ ਦੀ ਸਦਾ ਸੇਵਾ-ਭਗਤੀ ਕਰਿਆ ਕਰ, ਤੂੰ ਅਟੱਲ ਸੁਖ ਮਾਣੇਂਗਾ, ਤੂੰ ਆਤਮਕ ਅਡੋਲਤਾ ਹਾਸਲ ਕਰ ਲਏਂਗਾ ॥੨॥
تِسکیِسیۄاکرِنیِت॥ سچُسہجُسُکھُپاۄہِمیِت॥੨॥
ہمیشہ ہر روز اس کی کرؤ خدمت اے میرے دوست ، آپ کو سچائی ، بدیہی اور امن سے نوازا جائے گا

ਸਾਹਿਬੁ ਮੇਰਾ ਅਤਿ ਭਾਰਾ ॥
saahib mayraa atbhaaraa.
O’ my friends, extremely great is my Master-God,
ਹੇ ਭਾਈ! ਮੇਰਾ ਮਾਲਕ-ਪ੍ਰਭੂ ਬਹੁਤ ਗੰਭੀਰ ਹੈ,
ساہِبُمیرااتِبھارا॥
تھا پ ۔ پیدا کرکے ۔
میرا آقا نہایت سنجیدہ اور مستقل مزاج ہے

ਖਿਨ ਮਹਿ ਥਾਪਿ ਉਥਾਪਨਹਾਰਾ ॥
khin meh thaap uthaapanhaaraa.
He can create or destroy anything in an instant.
ਇਕ ਖਿਨ ਵਿਚ ਪੈਦਾ ਕਰ ਕੇ ਨਾਸ ਭੀ ਕਰ ਸਕਦਾ ਹੈ।
کھِنمہِتھاپِاُتھاپنہارا॥
اتھا پنہارا۔ مٹانے کی توفیق رکھنے والا۔ اور۔
آنکھ جھپکنے کے وقفے میں پیدا کرکے مٹانے کی توفیق رکھتا ہے ۔

ਤਿਸੁ ਬਿਨੁ ਅਵਰੁ ਨ ਕੋਈ ॥ ਜਨ ਕਾ ਰਾਖਾ ਸੋਈ ॥੩॥
tis bin avar na ko-ee. jan kaa raakhaa so-ee. ||3||
God Himself is the savior of His devotees; except Him, there is none else. ||3||
ਪ੍ਰਭੂ ਆਪਣੇ ਸੇਵਕ ਦਾ ਆਪ ਹੀ ਰਾਖਾ ਹੈ, ਉਸ ਤੋਂ ਬਿਨਾ ਕੋਈ ਹੋਰ ਰੱਖਿਆ ਕਰ ਸਕਣ ਵਾਲਾ ਨਹੀਂ ਹੈ ॥੩॥
تِسُبِنُاۄرُنکوئیِ॥ جنکاراکھاسوئیِ॥੩॥
راکھا ۔ محافظ (3)
اس کے بغیر نہیں ایسی ہستی کوئی ۔ وہی ہے محافظ اپنی مخلوق کا (3)

ਕਰਿ ਕਿਰਪਾ ਅਰਦਾਸਿ ਸੁਣੀਜੈ ॥
kar kirpaa ardaas suneejai.
O’ God, bestow mercy and listen to my prayer,
ਹੇ ਪ੍ਰਭੂ! ਕਿਰਪਾ ਕਰ ਕੇ ਮੇਰੀ ਅਰਜ਼ੋਈ ਸੁਣ,
کرِکِرپاارداسِسُنھیِجےَ॥
ارداس۔ عرض۔
اپنی کرم و عنایت و شفقت سے میری گذارسنیئے

ਅਪਣੇ ਸੇਵਕ ਕਉ ਦਰਸਨੁ ਦੀਜੈ ॥
apnay sayvak ka-o darsan deejai.
and bless Your devotee with Your divine vision.
ਅਤੇ ਆਪਣੇ ਸੇਵਕ ਨੂੰ ਦਰਸ਼ਨ ਦੇਹ।
اپنھےسیۄککءُدرسنُدیِجےَ॥
درسن ۔ دیدار۔
اپنے خدمتگار کو دیدار دیجیئے

ਨਾਨਕ ਜਾਪੀ ਜਪੁ ਜਾਪੁ ॥
naanak jaapee jap jaap.
Nanak may always keep meditating on that God’s Name,
ਨਾਨਕ ਸਦਾ ਹੀ ਉਸ ਪ੍ਰਭੂ ਦਾ ਨਾਮ ਦਾ ਜਾਪ ਜਪਦਾ ਰਹੇ,
نانکجاپیِجپُجاپُ॥
جاپی ۔ یاد کرتا رہوں۔
نانک ہمیشہ تیرا نام سچ و حقیقت یاد رکھتا رہوں۔

ਸਭ ਤੇ ਊਚ ਜਾ ਕਾ ਪਰਤਾਪੁ ॥੪॥੩੨॥੪੩॥
sabhtay ooch jaa kaa partaap. ||4||32||43||
whose glory and splendour is the highest of all. ||4||32||43||
ਜਿਸ ਦਾ ਤੇਜ-ਬਲ ਸਭਨਾਂ ਤੋਂ ਉੱਚਾ ਹੈ ॥੪॥੩੨॥੪੩॥
سبھتےاوُچجاکاپرتاپُ॥੪॥੩੨॥੪੩॥
پرتاپ۔ قوت۔
جو سبھ سے بلند قوتوں کا مالک ہے ۔

ਰਾਮਕਲੀ ਮਹਲਾ ੫ ॥
raamkalee mehlaa 5.
Raag Raamkalee, Fifth Guru:
رامکلیِمہلا੫॥

ਬਿਰਥਾ ਭਰਵਾਸਾ ਲੋਕ ॥ ਠਾਕੁਰ ਪ੍ਰਭ ਤੇਰੀ ਟੇਕ ॥
birthaa bharvaasaa lok. thaakur parabhtayree tayk.
O’ my Master-God! I depend only on Your support, it is useless to have any kind of hope in other people.
ਹੇ ਮੇਰੇ ਠਾਕੁਰ-ਪ੍ਰਭੂ! (ਮੈਨੂੰ ਤਾਂ) ਤੇਰਾ ਹੀ ਆਸਰਾ ਹੈ, ਦੁਨੀਆ ਦੀ ਮਦਦ ਦੀ ਆਸ ਰੱਖਣੀ ਵਿਅਰਥ ਹੈ।
بِرتھابھرۄاسالوک ٹھاکُرپ٘ربھتیریِٹیک॥
برتھا ۔ بھرواسا۔ بیکار بیفائہ ہے بھروسا۔ ٹیک۔ آسرا ۔ آس ۔ امید ۔
بشر پر بھروسہ بیکار ہے۔ اے خدا ، میرے رب و مالک ، تو ہی میرا واحد سہارا ہے

ਅਵਰ ਛੂਟੀ ਸਭ ਆਸ ॥ ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥
avar chhootee sabh aas. achintthaakur bhaytay guntaas. ||1||
One who realizes the carefree Master-God, the treasure of virtues, all his hopes in others end. ||1||
ਜਿਹੜਾ ਮਨੁੱਖ ਗੁਣਾਂ ਦੇ ਖ਼ਜ਼ਾਨੇ ਚਿੰਤਾ-ਰਹਿਤ ਮਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ ਉਸ ਦੀ ਦੁਨੀਆ ਤੋਂ ਕਿਸੇ ਮਦਦ ਦੀ ਹਰੇਕ ਆਸ ਮੁੱਕ ਜਾਂਦੀ ਹੈ ॥੧॥
اۄرچھوُٹیِسبھآس॥اچِنّتٹھاکُربھیٹےگُنھتاس॥੧॥
اچنت ۔ بیفکر۔ بھیٹے ۔ ملاپ کیا۔ گن تاس۔ اوصاف کا خزانہ (1)
میں نے دوسری تمام امیدیں ترک کردی ہیں۔ میں نے اپنے لاپرواہ رب اور مالک سے ملاقات کی ہے ، جو فضیلت کا خزانہ ہے

ਏਕੋ ਨਾਮੁ ਧਿਆਇ ਮਨ ਮੇਰੇ ॥
ayko naam Dhi-aa-ay man mayray.
O’ my mind, lovingly remember only the Name of one God alone,
ਹੇ ਮੇਰੇ ਮਨ! ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ,
ایکونامُدھِیاءِمنمیرے॥
دھیائے ۔ دھیان لگائے ۔
اے میرے ذہن ، تنہا رب کے نام پر غور کرو۔

ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥
kaaraj tayraa hovai pooraa har har har gun gaa-ay man mayray. ||1|| rahaa-o.
your task of human life (union with God) would be perfectly resolved; yes, O’ my mind! Keep singing the praises of God. ||1||Pause||
ਤੇਰਾ ਮਨੂੰਖਾ ਜੀਵਨ ਦਾ ਕਾਰਜ ਜ਼ਰੂਰ ਸਿਰੇ ਚੜ੍ਹੇਗਾ ਹੇ ਮੇਰੇ ਮਨ! ਸਦਾ ਪ੍ਰਭੂਦੇ ਗੁਣ ਗਾਇਆ ਕਰ। ॥੧॥ ਰਹਾਉ ॥
کارجُتیراہوۄےَپوُراہرِہرِہرِگُنھگاءِمنمیرے॥੧॥رہاءُ॥
کارج ۔ کام ۔ ہرگن گائے ۔ الہٰی حمدوثناہ سے (1)ر ہاؤ ۔
آپ کے معاملات بالکل حل ہوجائیں گے۔ اے میرے دماغ ، رب ، ہار ، حار ، حار کی حمد گاؤ

ਤੁਮ ਹੀ ਕਾਰਨ ਕਰਨ ॥
tum hee kaaran karan.
O’ God, You are the cause and doer of everything, the creator of this universe.
ਹੇ ਪ੍ਰਭੂ! ਇਸ ਜਗਤ-ਰਚਨਾ ਦਾ ਬਣਾਣ ਵਾਲਾ ਤੂੰ ਹੀ ਹੈਂ।
تُمہیِکارنکرن॥
اے خدا تو ہی سب پیدا کرنے والا ہے

ਚਰਨ ਕਮਲ ਹਰਿ ਸਰਨ ॥
charan kamal har saran.
O’ God, Your immaculate Name is my only refuge.
(ਮੈਂ ਤਾਂ ਸਦਾ) ਤੇਰੇ ਸੋਹਣੇ ਚਰਨਾਂ (ਪਵਿਤ੍ਰ ਨਾਮ) ਦੀ ਸਰਨ ਵਿਚ ਰਹਿੰਦਾ ਹਾਂ।
چرنکملہرِسرن॥
ہر سرن ۔ا لہٰی پناہ۔
تیرے مبارک قدم انسان کے لئے پناہ گاہہیں۔

ਮਨਿ ਤਨਿ ਹਰਿ ਓਹੀ ਧਿਆਇਆ ॥
mantan har ohee Dhi-aa-i-aa.
Whosoever has remembered that God with full concentration of mind and heart,
ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਸਿਰਫ਼ ਉਸ ਪਰਮਾਤਮਾ ਨੂੰ ਹੀ ਸਿਮਰਿਆ ਹੈ,
منِتنِہرِاوہیِدھِیائِیا॥
وہی ۔ وہی ۔
اسے ہی دل وجان سے اس میں دھیان لگاو ۔

ਆਨੰਦ ਹਰਿ ਰੂਪ ਦਿਖਾਇਆ ॥੨॥
aanand har roop dikhaa-i-aa. ||2||
God, the embodiment of bliss, has revealed Himself to that person. ||2||
ਆਨੰਦ-ਰੂਪ ਪ੍ਰਭੂ ਨੇ ਉਸ ਨੂੰ ਆਪਣਾ ਦਰਸ਼ਨ ਵਿਖਾਲ ਦਿੱਤਾ ਹੈ।॥੨॥
آننّدہرِروُپدِکھائِیا॥੨॥
آنند ہر ۔ پر سکون خدا (2)
اس کے لئے یہی آرام و سکون کا راستہ دکھا دیا (2)

ਤਿਸ ਹੀ ਕੀ ਓਟ ਸਦੀਵ ॥
tis hee kee ot sadeev.
(O’ my mind), forever depend only on the support of that God,
ਹੇ ਮੇਰੇ ਮਨ! ਸਦਾ ਹੀ ਉਸੇ ਪ੍ਰਭੂ ਦਾ ਹੀ ਆਸਰਾ ਲਈ ਰੱਖ,
تِسہیِکیِاوٹسدیِۄ॥
اوٹ صدیو ۔ ہمیشہکے لئے ۔ حفاظت کی توفیق رکھنے والا۔
ہمیشہ صدیوی اسی کا آسرا ہے ۔

ਜਾ ਕੇ ਕੀਨੇ ਹੈ ਜੀਵ ॥
jaa kay keenay hai jeev.
who has created all the beings.
ਜਿਸ ਨੇ ਇਹ ਸਾਰੇ ਜੀਵ ਪੈਦਾ ਕੀਤੇ ਹਨ।
جاکےکیِنےہےَجیِۄ॥
جس نے ساری مخلوقات پیدا کی ہے۔

ਸਿਮਰਤ ਹਰਿ ਕਰਤ ਨਿਧਾਨ ॥
simrat har karat niDhaan.
All the treasures are received by lovingly remembering God,
ਪਰਮਾਤਮਾ ਦਾਸਿਮਰਨਕਰਦਿਆਂ (ਸਾਰੇ) ਖ਼ਜ਼ਾਨੇ (ਮਿਲ ਜਾਂਦੇ ਹਨ,
سِمرتہرِکرتنِدھان॥
الہٰی یادہی خزانہ بنانا ہے ۔

ਰਾਖਨਹਾਰ ਨਿਦਾਨ ॥੩॥
raakhanhaar nidaan. ||3||
and in the end it is God, who is our savior. ||3||
ਅਤੇ ਅੰਤ ਨੂੰ ਪਰਮਾਤਮਾ ਹੀ ਰੱਖਿਆ ਕਰ ਸਕਣ ਵਾਲਾ ਹੈ ॥੩॥
راکھنہارنِدان॥੩॥
ندان۔ آخر کار (3)
بوقت اخرت خدا ہی محافظ ہے (3)

ਸਰਬ ਕੀ ਰੇਣ ਹੋਵੀਜੈ ॥
sarab kee rayn hoveejai.
O’ my mind, we should make ourselves so humble as if we are the dust of all,
ਹੇ ਮੇਰੇ ਮਨ! ਸਭਨਾਂ ਦੇ ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ,
سربکیِرینھہوۄیِجےَ॥
رین ۔ دہول۔
سب کے قدموں کی خاک بن جا

ਆਪੁ ਮਿਟਾਇ ਮਿਲੀਜੈ ॥
aap mitaa-ay mileejai.
because, we can unite with God only by erasing our ego from within.
(ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ ਹੀ ਪਰਮਾਤਮਾ ਨੂੰ ਮਿਲ ਸਕੀਦਾ ਹੈ।
آپُمِٹاءِمِلیِجےَ॥
آپ مٹائیے ۔ خودی دور کر کے ۔
اپنے آپ کو مٹانے سے ہی ملاپ حاصل ہوتا ہے ۔

ਅਨਦਿਨੁ ਧਿਆਈਐ ਨਾਮੁ ॥
an-din Dhi-aa-ee-ai naam.
We should always lovingly meditate on God’s Name,
ਹੇ ਮਨ! ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਨਾ ਚਾਹੀਦਾ ਹੈ,
اندِنُدھِیائیِئےَنامُ॥
اندن ۔ ہر روز ۔ دھیایئے ۔ نام ۔ سچ و حقیقتمیں دھیان لگا کر ۔
ہر روز سچ و حقیقت میں دھیان لگاؤ

ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥
safal naanak ih kaam. ||4||33||44||
O’ Nanak, this is the only most rewarding deed. ||4||33||44||
ਹੇ ਨਾਨਕ!ਕੇਵਲ ਇਹ ਹੀਕੰਮ ਜ਼ਰੂਰ ਫਲ ਦੇਂਦਾ ਹੈ ॥੪॥੩੩॥੪੪॥
سپھلنانکاِہُکامُ॥੪॥੩੩॥੪੪॥
سپھل ۔ کامیاب
اسے کامیابی اور پھل نصیب ہوتا ہے اے نانک۔

ਰਾਮਕਲੀ ਮਹਲਾ ੫ ॥
raamkalee mehlaa 5.
Raag Raamkalee, Fifth Guru:
رامکلیِمہلا੫॥

ਕਾਰਨ ਕਰਨ ਕਰੀਮ ॥
kaaran karan kareem.
The beneficent God is cause and doer of everything.
ਦਾਤਾਰ ਸੁਆਮੀ ਸਬੱਬਾਂ ਦਾ ਸਬੱਬ ਹੈ।
کارنکرنکریِم॥
کارن ۔ سبب۔ بنیاد۔ کرن۔ کرنے والا۔ بنانے والا۔ کریم ۔ بخشش کرننے والا۔
وہی کرنے والا ہے ، وجوہات کا سبب ہے ، بڑا فضل والا ہے

ਸਰਬ ਪ੍ਰਤਿਪਾਲ ਰਹੀਮ ॥
sarab partipaal raheem.
The merciful Master cherishes all.
ਮਿਹਰਬਾਨ ਮਾਲਕ ਸਾਰਿਆਂ ਨੂੰ ਪਾਲਦਾ ਪੋਸਦਾ ਹੈ।
سربپ٘رتِپالرہیِم॥
سرب پرتپال ۔ سب کی پرورش کرنے والا۔ پروردگار ۔
رحیم رب سب کی پرورش کرتا ہے

ਅਲਹ ਅਲਖ ਅਪਾਰ ॥
alah alakh apaar.
God is incomprehensible and infinite.
ਪ੍ਰਭੂ ਅਦ੍ਰਿਸ਼ਟ ਹੈ ਅਤੇ ਅਨੰਤ ਹੈ।
الہالکھاپار॥
اللہ الکھ ۔ ایسا خدا جو انسانی سمجھ سے بعید ہے۔ اپار ۔ جو اتنا وسیع ہے کہ کنارہ نہیں۔
رب غیب اور لامحدود ہے۔

ਖੁਦਿ ਖੁਦਾਇ ਵਡ ਬੇਸੁਮਾਰ ॥੧॥
khudkhudaa-ay vad baysumaar. ||1||
God by Himself is the great and infinite Master of all.
ਵਾਹਿਗੁਰੂ ਆਪਣੇ ਆਪ ਹੀ ਸਭਨਾਂ ਦਾ ਖਸਮ ਹੈਂ, ਬੜਾ ਬੇਅੰਤ ਹੈਂ ॥੧॥
کھُدِکھُداءِۄڈبیسُمار॥੧॥
خود خدانے ۔ جو از خود مالک عالم ہے ۔ وڈبیمار۔ نہایت عظیم ہستی کہ شمارنہیں ہو سکتی ۔ کہ کتنی عطیم ہے (1)
خدا عظیم اور نہ ختم ہونے والا ہے

error: Content is protected !!