Urdu-Raw-Page-957

ਰਾਮਕਲੀ ਕੀ ਵਾਰ ਮਹਲਾ ੫
raamkalee kee vaar mehlaa 5
Raamkalee Kee Vaar, Fifth Guru:
رامکلیکیوارمحلا 5

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru.
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ ॥
ایک لازوال خدا ، سچے گرو کے فضل سے سمجھا گیا

ਸਲੋਕ ਮਃ ੫ ॥
salok mehlaa 5.
Shalok, Fifth Guru:
سلۄکم:5 ॥

ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥
jaisaa satgur suneedaa taiso hee mai deeth.
Just as I had heard about the true Guru, I have seen him exactly the same.
ਸਤਿਗੁਰੂ ਜਿਹੋ ਜਿਹਾ ਸੁਣੀਦਾ ਸੀ, ਉਹੋ ਜਿਹਾ ਹੀ ਮੈਂ (ਅੱਖੀਂ) ਵੇਖ ਲਿਆ ਹੈ।
جیَساستِگُرُسُنھیِداتیَسوہیِمےَڈیِٹھُ॥
ڈیٹھ ۔ یکھا
جیسا سچے مرشد کی بابت سنتے تھے اب ویسا ہی آنکھوں سے دیدار کر لیا ۔

ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥
vichhurhi-aa maylay parabhoo har dargeh kaa baseeth.
The Guru is the intermediary to reach God’s presence, and he reunites the separated ones with God.
ਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਹੈ, ਪ੍ਰਭੂ ਤੋਂ ਵਿੱਛੁੜਿਆਂ ਨੂੰ (ਮੁੜ) ਪ੍ਰਭੂ ਨਾਲ ਮਿਲਾ ਦੇਂਦਾ ਹੈ।
ۄِچھُڑِیامیلےپ٘ربھوُہرِدرگہکابسیِٹھُ॥
۔ وچھڑیاں۔ جدا ہوئے ہوئے ۔ ہر درگیہہ۔ الہٰی دربار یا عدالت۔ بسیٹھ۔ رسول۔ وکیل۔ پیامبر
۔ خدا سے جدائی ہوگئی جن کی خدا سے انہیں ملاتا ہے کیونکہ وہ الہٰی دربار میں رسول وکیل اور وچولا ہے

ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥
har naamo mantar darirhaa-idaa katay ha-umai rog.
The Guru firmly instills the mantra of God’s Name in one’s heart, and rids one of the malady of egotism.
ਪ੍ਰਭੂ ਦੇ ਨਾਮ ਦਾ ਮੰਤ੍ਰੁਜੀਵ ਦੇ ਹਿਰਦੇ ਵਿਚ ਪੱਕਾ ਕਰ ਦੇਂਦਾ ਹੈ ਤੇ ਹਉਮੈ ਦਾ ਰੋਗ ਦੂਰ ਕਰ ਦੇਂਦਾ ਹੈ।
ہرِنامومنّت٘رُد٘رِڑائِداکٹےہئُمےَروگُ॥
۔ ہر نام منتر۔ الہٰی ناسچ حق و حقیقت کا سب و واعظ۔ درڑائندہ۔پکا یا پختہ طور پر دل میں بستا ہے ۔ کٹے ہونمے ۔ خودی مٹاتا ہے
۔ الہٰی نام سچ حق و حقیقت کا اپدیش نصیحت و واعظ کرتا ہے اور اسے د ل مین پختہ طور پر بساتا ہے ۔ اور مٹھاتا ہے ۔ خودی مٹاتاہے ۔

ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥
naanak satgur tinaa milaa-i-aa jinaa Dhuray pa-i-aa sanjog. ||1||
O’ Nanak, God unites with the true Guru only those who have been preordained for this union. ||1||
ਹੇ ਨਾਨਕ! ਪ੍ਰਭੂ ਉਹਨਾਂ ਨੂੰ ਹੀ ਗੁਰੂ ਮਿਲਾਉਂਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਮੇਲ ਲਿਖਿਆ ਹੁੰਦਾ ਹੈ ॥੧॥
نانکستِگُرُتِنامِلائِیاجِنادھُرےپئِیاسنّجوگُ
۔ دھر ہو ۔ پیا سنجوگ۔ خڈا کی طرف سے ملاپ تحریر ہے
۔ اے نانک ستگر انہیں ملاتا ہے خدا جن کے اعمالنامے میں پہلے سے تحریر ہوتا ہے

ਮਃ ੫ ॥
mehlaa 5.
Fifth Guru:
م:5 ॥

ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ ॥
ik sajan sabh sajnaa ik vairee sabh vaad.
If we consider God as our friend, then everyone looks dear to us; but by forgetting God, we feel estranged from everybody.
ਜੇਇਕ ਪ੍ਰਭੂ ਨੂੰ ਮਿੱਤ੍ਰ ਬਣਾਇਆਂ ਸਾਰੇ ਜੀਵ ਪਿਆਰੇ ਲੱਗਦੇ ਹਨ, ਤੇ ਪ੍ਰਭੂ ਤੋਂ ਵਿੱਛੁੜਿਆਂ ਜਗਤ ਦੇ ਸਾਰੇ ਜੀਵਾਂ ਨਾਲੋਂ ਵਿੱਥ ਪੈ ਜਾਂਦੀ ਹੈ)।
اِکُسجنھُسبھِسجنھااِکُۄیَریِسبھِۄادِ॥
داد۔ جھگڑے ۔ دیری ۔ دسمن۔ سجن۔ دوست۔ ساکت ۔ مادہ پرست
جسکا ہو دوست خدا سب دوست ہوجاتے ہین۔ اگر دشمن ہو واحد خدا سبھ دشمن بن جاتے ہیں

ਗੁਰਿ ਪੂਰੈ ਦੇਖਾਲਿਆ ਵਿਣੁ ਨਾਵੈ ਸਭ ਬਾਦਿ ॥
gur poorai daykhaali-aa vin naavai sabh baad.
The perfect Guru has convinced me that without meditating on God’s Name, everything else is useless.
ਇਹ ਗੱਲ ਪੂਰੇ ਗੁਰੂ ਨੇ ਵਿਖਾ ਦਿੱਤੀ ਹੈ ਕਿ ਨਾਮ ਸਿਮਰਨ ਤੋਂ ਬਿਨਾ (ਪ੍ਰਭੂ ਨੂੰ ਸੱਜਣ ਬਣਾਉਣ ਤੋਂ ਬਿਨਾ) ਹੋਰ ਹਰੇਕ ਕਾਰ ਵਿਅਰਥ ਹੈ।
گُرِپوُرےَدیکھالِیاۄِنھُناۄےَسبھبادِ॥
۔ کامل مردشد ن دکھادیا ہے کہ بن ناوے سچ حق وحقیقت کے بغیر سارے کام فضول ہیں

ਸਾਕਤ ਦੁਰਜਨ ਭਰਮਿਆ ਜੋ ਲਗੇ ਦੂਜੈ ਸਾਦਿ ॥
saakat durjan bharmi-aa jo lagay doojai saad.
The faithless cynics and the evil people remain engrossed in worldly pleasures and lost in doubt.
ਰੱਬ ਤੋਂ ਟੁੱਟੇ ਹੋਏ ਵਿਕਾਰੀ ਬੰਦੇ ਜੋ ਮਾਇਆ ਦੇ ਸੁਆਦ ਵਿਚ ਮਸਤ ਰਹਿੰਦੇ ਹਨ ਉਹ ਭਟਕਦੇ ਫਿਰਦੇ ਹਨ।
ساکتدُرجنبھرمِیاجولگےدوُجےَسادِ॥
۔ بھرمیا۔ بھٹکیا۔ ساد۔ لطف ۔۔
۔ مادہ پرست خدا سے منکر بد کردار بھٹکتے پھرتے ہین۔ جو دوسری لزتوں اور لطف میں مصروف ہیں

ਜਨ ਨਾਨਕਿ ਹਰਿ ਪ੍ਰਭੁ ਬੁਝਿਆ ਗੁਰ ਸਤਿਗੁਰ ਕੈ ਪਰਸਾਦਿ ॥੨॥
jan naanak har parabh bujhi-aa gur satgur kai parsaad. ||2||
By true Guru’s grace, devotee Nanak has understood this fact about God. ||2||
ਦਾਸ ਨਾਨਕ ਨੇ ਸਤਿਗੁਰੂ ਦੀ ਮੇਹਰ ਦਾ ਸਦਕਾ ਪਰਮਾਤਮਾ ਬਾਰੇ ਇਹ ਸਮਝ ਲਿਆ ਹੈ ॥੨॥
جننانکِہرِپ٘ربھُبُجھِیاگُرستِگُرکےَپرسادِ
بجھیا ۔ سمجھیا۔ ستگر کے پرساد۔ رحمت مرشد سے
۔ خادم نانک نے رحمت مرشد سے خدا کو سمجھ لیا ہے ۔

ਪਉੜੀ ॥
pa-orhee.
Pauree:
پئُڑی ॥

ਥਟਣਹਾਰੈ ਥਾਟੁ ਆਪੇ ਹੀ ਥਟਿਆ ॥
thatanhaarai thaat aapay hee thati-aa.
The Creator-God has Himself created this expanse of the universe.
ਬਣਾਣ ਵਾਲੇ (ਪ੍ਰਭੂ) ਨੇ ਆਪ ਹੀ ਇਹ (ਜਗਤ-) ਬਣਤਰ ਬਣਾਈ ਹੈ।
تھٹنھہارےَتھاٹُآپےہیِتھٹِیا॥
تھٹنھہارے ۔ جس میں منصوبہ سازی کی توفیقہے ۔ تھاٹ۔ منصوبہ۔ ٹھٹیا۔ منصوبہ بنائیا ہے ۔
منصوبہ سازی کی توفیق رکھنے والے خدا نے خود ہی منصوبہ تیار کی

ਆਪੇ ਪੂਰਾ ਸਾਹੁ ਆਪੇ ਹੀ ਖਟਿਆ ॥
aapay pooraa saahu aapay hee khati-aa.
God himself is like a perfect banker and He Himself is earning the profit of His Name.
(ਇਹ ਜਗਤ-ਹੱਟ ਵਿਚ) ਉਹ ਆਪ ਹੀ ਪੂਰਾ ਸ਼ਾਹ ਹੈ, ਤੇ ਆਪ ਹੀ (ਆਪਣੇ ਨਾਮ ਦੀ) ਖੱਟੀ ਖੱਟ ਰਿਹਾ ਹੈ।
آپےپوُراساہُآپےہیِکھٹِیا॥
ساہو۔ شاہو کار۔ کھٹیا۔ منافع کمائیا
۔ خود ہی پورا شاہو کار ہے اور خود ہی منافع کما رہا ہے

ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ ॥
aapay kar paasaar aapay rang rati-aa.
God Himself has spread out this expanse of the universe, and He Himself is imbued with the love of this expanse.
ਪ੍ਰਭੂ ਆਪ ਹੀ (ਜਗਤ-) ਖਿਲਾਰਾ ਖਿਲਾਰ ਕੇ ਆਪ ਹੀ (ਇਸ ਖਿਲਾਰੇ ਦੇ) ਰੰਗਾਂ ਵਿਚ ਮਿਲਿਆ ਹੋਇਆ ਹੈ।
آپےکرِپاسارُآپےرنّگرٹِیا॥
۔ پاسار۔ پھیلاؤ۔ رنگ رٹیا۔ اس کے پریم پیار سے متاثر ہوا
خود ہی اس علام کا پھیلاؤ کرکے اس سے متاثر ہو رہا ہے ۔ اور اس کے پریم پیار مین محو ومجذوب ہے

ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ ॥
kudrat keem na paa-ay alakh barahmati-aa.
The worth of the creation created by the indescribable God cannot be estimated.
ਉਸ ਅਲੱਖ ਪਰਮਾਤਮਾ ਦੀ ਰਚੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ।
کُدرتِکیِمنپاءِالکھب٘رہمٹِیا॥
۔ قدرت۔ کیم نہ پائے ۔ الہٰی قدرت پا پسارے۔ قیمت بیان سے باہر ہے ۔ الکھ برہمٹیا۔ اس حساب کتاب سے بعید خدا۔
۔ کارساز کرتار کیقدرت قدر قیمت کا شمار و حساب نہین ہو سکتا ۔

ਅਗਮ ਅਥਾਹ ਬੇਅੰਤ ਪਰੈ ਪਰਟਿਆ ॥
agam athaah bay-ant parai parti-aa.
God is inaccessible, unfathomable, infinite and the farthest of the far.
ਪ੍ਰਭੂ ਅਪਹੁੰਚ ਹੈ, ਉਹ ਇਕ ਐਸਾ ਸਮੁੰਦਰ ਹੈ ਜਿਸ ਦੀਡੂੰਘਾਈ ਲੱਭ ਨਹੀਂ ਸਕਦੀ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਪਰੇ ਤੋਂ ਪਰੇ ਹੈ।
اگماتھاہبیئنّتپرےَپرٹِیا॥
پرے پرٹیا۔ زیادہ سے زیادہ ۔
خدا انسانی رسئای سے بعید اور عقل و ہوش سے بلند و بالا ہے

ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ ॥
aapay vad paatisaahu aap vajeerti-aa.
He Himself is the greatest emperor, and His own advisor.
ਪ੍ਰਭੂ ਆਪ ਹੀ ਵੱਡਾ ਪਾਤਿਸ਼ਾਹ ਹੈ, ਆਪ ਹੀ ਆਪਣਾ ਸਲਾਹਕਾਰ ਹੈ।
آپےۄڈپاتِساہُآپِۄجیِرٹِیا॥
وزیر ئیا۔ وزیر ۔ صلاحکار
خود ہی شہنشاہ عالم ہے اور خؤ دہی اپنا صلاحکار اور زیر ہے

ਕੋਇ ਨ ਜਾਣੈ ਕੀਮ ਕੇਵਡੁ ਮਟਿਆ ॥
ko-ay na jaanai keem kayvad mati-aa.
Nobody knows His worth and no one knows how vast is His power.
ਕੋਈ ਜੀਵ ਪ੍ਰਭੂ ਦਾ ਮੁੱਲ ਨਹੀਂ ਪਾ ਸਕਦਾ, ਕੋਈ ਨਹੀਂ ਜਾਣਦਾ ਕਿ ਉਸ ਦਾ ਕੇਡਾ ਵੱਡਾ (ਉੱਚਾ) ਟਿਕਾਣਾ ਹੈ।
کوءِنجانھےَکیِمکیۄڈُمٹِیا॥
۔ کیو ڈ مٹیا۔ کتنا بھاری ہے ٹھکانہ ۔
۔ کوئی اس کی بلند عظمت اور اونچے مقام کو جانتا اور سمجھتا ہے۔

ਸਚਾ ਸਾਹਿਬੁ ਆਪਿ ਗੁਰਮੁਖਿ ਪਰਗਟਿਆ ॥੧॥
sachaa saahib aap gurmukh pargati-aa. ||1||
God Himself is the eternal Master and He Himself manifests only through the Guru’s grace. ||1||
ਪ੍ਰਭੂ ਆਪ ਹੀ ਸਦਾ-ਥਿਰ ਰਹਿਣ ਵਾਲਾ ਮਾਲਕ ਹੈ, ਅਤੇਗੁਰੂ ਦੀ ਰਾਹੀਂਹੀ ਉਹ ਪ੍ਰਗਟ ਹੁੰਦਾ ਹੈ। ॥੧॥
سچاساہِبُآپِگُرمُکھِپرگٹِیا
سچا صاحب ۔ سچا مالک۔ گورمکھپرگٹیا۔ مرید مرشد نے ظاہر کیا
خدادائمی اور صدیوی ہے مرشد کا مرید ہوکر اس کو سمجھا اور پہچانا جاتا ہے

ਸਲੋਕੁ ਮਃ ੫ ॥
salok mehlaa 5.
Shalok, Fifth Guru:
سلۄکم:5 ॥

ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ ॥
sun sajan pareetam mayri-aa mai satgur dayh dikhaal.
O’ my beloved God, please listen to my prayer and unite me with the true Guru.
ਹੇ ਮੇਰੇ ਪਿਆਰੇ ਸੱਜਣ ਪ੍ਰਭੂ! (ਮੇਰੀ ਬੇਨਤੀ) ਸੁਣ, ਮੈਨੂੰ ਗੁਰੂ ਦਾ ਦੀਦਾਰ ਕਰਾ ਦੇਹ।
سُنھِسجنھپ٘ریِتممیرِیامےَستِگُرُدیہُدِکھالِ॥
سجن پریتم ۔ پیارے دوست۔ وکھال ۔ دیدار کراؤ
میرے پیارے دوست میری گذارش سن مجھے سچے مرشد کا دیدار کراؤ۔

ਹਉ ਤਿਸੁ ਦੇਵਾ ਮਨੁ ਆਪਣਾ ਨਿਤ ਹਿਰਦੈ ਰਖਾ ਸਮਾਲਿ ॥
ha-o tis dayvaa man aapnaa nit hirdai rakhaa samaal.
I would surrender my mind to the Guru and would always keep him enshrined in my heart,
ਮੈਂ ਗੁਰੂ ਨੂੰ ਆਪਣਾ ਮਨ ਦੇ ਦੇਵਾਂਗਾ ਤੇ ਉਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਾਂਗਾ,
ہءُتِسُدیۄامنُآپنھانِتہِردےَرکھاسمالِ॥
۔ ہر دے ۔ دلمیں۔ سمال۔ بساؤں
تاکہمیں اپنا دل اسے دیدوں اور دل میں بساون۔

ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥
ikas satgur baahraa Dharig jeevan sansaar.
because accursed is one’s life in the world without the true Guru.
(ਕਿਉਂਕਿ) ਗੁਰੂ ਤੋਂ ਬਿਨਾ ਜਗਤ ਵਿਚ ਜਿਊਣਾ ਫਿਟਕਾਰ-ਜੋਗ ਹੈ l
اِکسُستِگُرباہرادھ٘رِگُجیِۄنھُسنّسارِ॥
۔ باہر۔ بغیر۔ دھرگ ۔ جیون ۔ زندگی
کوینکہ مرشد کے بگیر دنیا زندگی گذارنا ایک لعنت ہے ۔ ۔

ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ ॥੧॥
jan naanak satgur tinaa milaa-i-on jin sad hee vartai naal. ||1||
O’ devotee Nanak, God has united only those with the true Guru, with whom He always abides.||1||
ਹੇ ਦਾਸ ਨਾਨਕ! ਉਸ (ਪ੍ਰਭੂ) ਨੇ ਉਹਨਾਂ (ਭਾਗਾਂ ਵਾਲਿਆਂ) ਨੂੰ ਗੁਰੂ ਮਿਲਾਇਆ ਹੈ, ਜਿਨ੍ਹਾਂ ਦੇ ਨਾਲ ਪ੍ਰਭੂ ਆਪ ਸਦਾ ਵੱਸਦਾ ਹੈ ॥੧॥
جننانکستِگُرُتِنامِلائِئونُجِنسدہیِۄرتےَنالِ
اے خادم نانک سچا مرشد خدا نہیں لاتا ہے جن کے ساتھ خدا خود بستا ہے

ਮਃ ੫ ॥
mehlaa 5.
Fifth Guru:
م:5 ॥

ਮੇਰੈ ਅੰਤਰਿ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹਿ ॥
mayrai antar lochaa milan kee ki-o paavaa parabh tohi.
O’ God, within me is a craving to meet You, how can I realize You?
ਹੇ ਪ੍ਰਭੂ! ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ ਤਾਂਘ ਹੈ, ਕਿਵੇਂ ਤੈਨੂੰ ਮਿਲਾਂ?
میرےَانّترِلوچامِلنھکیِکِءُپاۄاپ٘ربھتوہِ॥
لوچا۔ خؤاہش۔ کیو۔ کسیے ۔ توہے ۔ تجھے
اے خدا مجھے تیرے ملاپ کی خواہش تجھ سے میرا ملاپکیسے ہو

ਕੋਈ ਐਸਾ ਸਜਣੁ ਲੋੜਿ ਲਹੁ ਜੋ ਮੇਲੇ ਪ੍ਰੀਤਮੁ ਮੋਹਿ ॥
ko-ee aisaa sajan lorh lahu jo maylay pareetam mohi.
O’ brother, find me such a friend who might unite me with my beloved God.
ਹੇ ਭਾਈ! ਮੈਨੂੰ ਕੋਈ ਅਜੇਹਾ ਮਿੱਤਰ ਲੱਭ ਦਿਉ ਜੋ ਮੈਨੂੰ ਪਿਆਰਾ ਪ੍ਰਭੂ ਮਿਲਾ ਦੇਵੇ।
کوئیِایَساسجنھُلوڑِلہُجومیلےپ٘ریِتمُموہِ॥
۔ لوڑلہو۔ تلاش کرؤ۔ پرتیم موہے ۔ پیارے کو میرے ساتھ
۔ کسی ایسی دوست کی تالش ہے جو مجھے میرے کامل مرشدنےمیرا ملاپ کرا دیا ہے

ਗੁਰਿ ਪੂਰੈ ਮੇਲਾਇਆ ਜਤ ਦੇਖਾ ਤਤ ਸੋਇ ॥
gur poorai maylaa-i-aa jat daykhaa tat so-ay.
The perfect Guru has united me with God, now wherever I look, I behold Him there.
ਪੂਰੇ ਗੁਰੂ ਨੇ ਮੈਨੂੰ ਪ੍ਰਭੂ ਮਿਲਾ ਦਿੱਤਾ ਹੈ, (ਹੁਣ) ਮੈਂ ਜਿਧਰ ਤੱਕਦਾ ਹਾਂ ਓਧਰ ਉਹ ਪ੍ਰਭੂ ਹੀ ਦਿੱਸਦਾ ਹੈ।
گُرِپوُرےَمیلائِیاجتدیکھاتتسوءِ॥
۔ جت۔ جہاں۔ تت۔ وہیں۔ سوئے ۔ وہ ۔
اب جدھر نظر جاتی ہے دیدار خدا پاتا ہےوں۔

ਜਨ ਨਾਨਕ ਸੋ ਪ੍ਰਭੁ ਸੇਵਿਆ ਤਿਸੁ ਜੇਵਡੁ ਅਵਰੁ ਨ ਕੋਇ ॥੨॥
jan naanak so parabh sayvi-aa tis jayvad avar na ko-ay. ||2||
O’ devotee Nanak, say that now I lovingly remember God and there is none other as great as He is. ||2||
ਹੇ ਦਾਸ ਨਾਨਕ,ਆਖ ! ਮੈਂ ਹੁਣ ਉਸ ਪ੍ਰਭੂ ਨੂੰ ਸਿਮਰਦਾ ਹਾਂ, ਉਸ ਪ੍ਰਭੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੨॥
جننانکسوپ٘ربھُسیۄِیاتِسُجیۄڈُاۄرُنکوءِ
خادم نانک نے ایسے خدا کی خدمت کی ہے اس جتنا اس کے برابر اسکا ثانی کوئی نہیں۔

ਪਉੜੀ ॥
pa-orhee.
Pauree:
پئُڑی ॥

ਦੇਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ ॥
dayvanhaar daataar kit mukh salaahee-ai.
How could we praise the benefactor of all beings?
(ਸਭ ਜੀਵਾਂ ਨੂੰ ਰਿਜ਼ਕ) ਦੇਣ ਵਾਲੇ ਦਾਤੇ ਪ੍ਰਭੂ ਦੀ ਕਿਹੜੇ ਮੂੰਹ ਨਾਲ ਸਿਫ਼ਤ ਕਰੀਏ ?
دیۄنھہارُداتارُکِتُمُکھِسالاہیِئےَ॥
دیونہار۔ دینے کی توفیق رکھنے والا۔ کت مکھ ۔ کس منہ یا زبان سے ۔
ہم کیسے تمام مخلوقات کے مددگار کی تعریف کر سکتے ہیں

ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ ॥
jis rakhai kirpaa Dhaar rijak samaahee-ai.
Bestowing mercy, God provides sustenance to the one whom He protects.
ਪ੍ਰਭੂ ਮੇਹਰ ਕਰ ਕੇ ਜਿਸ ਜੀਵ ਦੀ ਰਾਖੀ ਕਰਦਾ ਹੈ ਉਸ ਨੂੰ ਰਿਜ਼ਕ ਅਪੜਾਂਦਾ ਹੈ।
جِسُرکھےَکِرپادھارِرِجکُسماہیِئےَ॥
۔ رزق سماہیے ۔ روز ی پہنچاتا ہے
رحمت عطا کرتے ہوئے ، خدا جس کی حفاظت کرتا ہے اسے رزق فراہم کرتا ہے

ਕੋਇ ਨ ਕਿਸ ਹੀ ਵਸਿ ਸਭਨਾ ਇਕ ਧਰ ॥
ko-ay na kis hee vas sabhnaa ik Dhar.
No one is dependent on another one, in fact everyone’s support is God Himself.
(ਅਸਲ ਵਿਚ) ਕੋਈ ਜੀਵ ਕਿਸੇ (ਹੋਰ ਜੀਵ) ਦੇ ਆਸਰੇ ਨਹੀਂ ਹੈ, ਸਭਨਾਂ ਜੀਵਾਂ ਦਾ ਆਸਰਾ ਇਕ ਪਰਮਾਤਮਾ ਹੀ ਹੈ।
کوءِنکِسہیِۄسِسبھنااِکدھر॥
۔ دھر ۔ آسرا
کوئی بھی دوسرے پر منحصر نہیں ہے ، در حقیقت ہر ایک کی مدد خود خدا ہے

ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ ॥
paalay baalak vaag day kai aap kar.
Extending His support, God takes care of all as His children.
ਉਹ ਆਪ ਹੀ (ਆਪਣੇ) ਹੱਥ ਦੇ ਕੇ ਸਭ ਨੂੰ ਬਾਲਕ ਵਾਂਗ ਪਾਲਦਾ ਹੈ।
پالےبالکۄاگِدےکےَآپِکر॥
۔بالک ۔ واگ۔ بچے کی طرح۔ گر ۔ ہاتھ
اپنی حمایت میں توسیع کرتے ہوئے ، خدا اپنے بچوں کی طرح سب کا خیال رکھتا ہے

ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ ॥
kardaa anad binod kichhoo na jaanee-ai.
God Himself is staging His wondrous and joyous plays, which no one can understand.
ਪ੍ਰਭੂ ਆਪ ਹੀ ਚੋਜ-ਤਮਾਸ਼ੇ ਕਰ ਰਿਹਾ ਹੈ, (ਉਸ ਦੇ ਇਹਨਾਂ ਚੋਜ-ਤਮਾਸ਼ਿਆਂ ਦੀ) ਕੋਈ ਸਮਝ ਨਹੀਂ ਪੈ ਸਕਦੀ।
کردااندبِنودکِچھوُنجانھیِئےَ॥
۔ انندویو د ۔ کھیل تماشے ۔
خدا خود اپنے حیرت انگیز اور مسرت بخش تماشے پیش کررہا ہے ، جسے کوئی سمجھ نہیں سکتا

ਸਰਬ ਧਾਰ ਸਮਰਥ ਹਉ ਤਿਸੁ ਕੁਰਬਾਣੀਐ ॥
sarab Dhaar samrath ha-o tis kurbaanee-ai.
I am dedicated to God who is the support of all and can do everything.
ਮੈਂ ਸਦਕੇ ਹਾਂ ਉਸ ਪ੍ਰਭੂ ਤੋਂ ਜੋ ਸਭ ਜੀਵਾਂ ਦਾ ਆਸਰਾ ਹੈ ਤੇ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ।
سربدھارسمرتھہءُتِسُکُربانھیِئےَ॥
سر یدھار۔ سبھ کو سہارا دینے والا۔ سمرتھ ۔ توفیق رکھنے والا
میں خدا کے لئے وقف ہوں جو سب کا سہارا ہے اور ہر کام کرسکتا ہے

ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ ॥
gaa-ee-ai raat dinant gaavan jogi-aa.
We should always sing the praises of God who alone is worthy of praise.
ਰਾਤ ਦਿਨੇ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ। ਪਰਮਾਤਮਾ ਹੀ ਇਕ ਐਸੀ ਹਸਤੀ ਹੈ ਜਿਸ ਦੇ ਗੁਣ ਗਾਣੇ ਚਾਹੀਦੇ ਹਨ।
گائیِئےَراتِدِننّتُگاۄنھجوگِیا॥
۔ رات دننت۔ روز و شب۔ دن اور رات۔ گاون جوگیا۔ قابل ستائش۔
ہمیں ہمیشہ خدا کی حمد گانا چاہئے جو اکیلے ہی لائق تحسین ہے۔

ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿ ਰਸੁ ਭੋਗਿਆ ॥੨॥
jo gur kee pairee paahi tinee har ras bhogi-aa. ||2||
They alone have enjoyed the pleasure of singing praises of God who have humbly follow the Guru’s teachings. ||2||
ਉਹਨਾਂ ਬੰਦਿਆਂ ਨੇ ਪ੍ਰਭੂ (ਦੇ ਗੁਣ ਗਾਵਣ) ਦਾ ਆਨੰਦ ਮਾਣਿਆ ਹੈ ਜੋ ਸਤਿਗੁਰੂ ਦੇ ਚਰਨਾਂ ਤੇ ਪੈਂਦੇ ਹਨ ॥੨॥
جوگُرکیِپیَریِپاہِتِنیِہرِرسُبھوگِیا
ہر رس بھوگیا۔ الہٰی لطف اٹھائیا
انھوں نے ہی خدا کی حمد گائیکی کا لطف اٹھایا ہے جو گرو کی تعلیمات کو عاجزی کے ساتھ پیروی کرتے ہیں

ਸਲੋਕ ਮਃ ੫ ॥
salok mehlaa 5.
Shalok, Fifth Guru:
سلۄکم:5 ॥

ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ ॥
bheerhahu moklaa-ee keetee-an sabh rakhay kutambi naal.
One who liberated you from sorrows, protected you along with your family,
ਜਿਸ ਨੇਦੁੱਖਾਂ ਤੋਂ ਤੇਰੀ ਖ਼ਲਾਸੀ ਕੀਤੀ, ਤੇਰੇ ਸਾਰੇ ਪਰਵਾਰ ਸਮੇਤ ਤੇਰੀ ਰੱਖਿਆ ਕੀਤੀ,
بھیِڑہُموکلائیِکیِتیِئنُسبھرکھےکُٹنّبےَنالِ॥
بھیڑ ہو ۔ مصیبت ۔ موکا لائی ۔ نجات۔ کٹنب۔ قبیلہ ۔ پریوار
اے انسان جو مصیبت سے نجات دلاتا ہے ۔ اور معہ قبائل حفاظت کرتا ہے۔

۔ਕਾਰਜ ਆਪਿ ਸਵਾਰਿਅਨੁ ਸੋ ਪ੍ਰਭ ਸਦਾ ਸਭਾਲਿ ॥
kaaraj aap savaari-an so parabh sadaa sabhaal.
and he Himself accomplished your tasks; always lovingly remember that God.
ਤੇਰੇ ਸਾਰੇ ਕੰਮ ਆਪ ਸੰਵਾਰੇਉਸ ਪ੍ਰਭੂ ਨੂੰ ਸਦਾ ਯਾਦ ਕਰ ।
کارجآپِسۄارِئنُسوپ٘ربھسداسبھالِ॥
سارے کام درست کرتاہے ۔ سنوارتا ہے ۔ اس خدا کو دل میں بسا یاد رکھ

ਪ੍ਰਭੁ ਮਾਤ ਪਿਤਾ ਕੰਠਿ ਲਾਇਦਾ ਲਹੁੜੇ ਬਾਲਕ ਪਾਲਿ ॥
parabh maat pitaa kanth laa-idaa lahurhay baalak paal.
Like mother and father, God nourishes all beings like little children and keepsthem so close as if He is keeping them in His embrace.
ਮਾਪਿਆਂ ਵਾਂਗ ਅੰਞਾਣੇ ਬਾਲਾਂ ਨੂੰ ਪਾਲ ਕੇ ਪ੍ਰਭੂ (ਜੀਵਾਂ ਨੂੰ) ਗਲ ਲਾਉਂਦਾ ਹੈ।
پ٘ربھُماتپِتاکنّٹھِلائِدالہُڑےبالکپالِ॥
کنٹھ ۔ گلے ۔ لوہڑے ۔ لوڈھے ۔ چھوٹے ۔ بالک۔ بچے ۔ مہر دی ۔
۔ جو ماتا پتا کی طرح اور بچے کی ماند پرروشکرتاہے ۔ اور گلے لگاتا ہے ۔

ਦਇਆਲ ਹੋਏ ਸਭ ਜੀਅ ਜੰਤ੍ਰ ਹਰਿ ਨਾਨਕ ਨਦਰਿ ਨਿਹਾਲ ॥੧॥
da-i-aal ho-ay sabh jee-a jantar har naanak nadar nihaal. ||1||
O’ Nanak, one on whom God casts His glance of grace, all beings and creatures become kind to him. ||1||
ਹੇ ਨਾਨਕ! ਜਿਸ ਮਨੁੱਖ ਵਲ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਉਸ ਉਤੇ ਸਭ ਜੀਵ ਜੰਤ ਦਿਆਲ ਹੋ ਜਾਂਦੇ ਹਨ ॥੧॥
دئِیالہوۓسبھجیِءجنّت٘رہرِنانکندرِنِہال
نظر۔ نظر عنایت و شفقت ۔ نہال۔ خوشی بھری
اے نانک جس پر ہوتا ہے مہربان خدا اور نظر عنیات و شفقت و خوشی بھری نگاہ سارے اس پر مہربان ہوجاتے ہیں۔

error: Content is protected !!