Urdu-Raw-Page-961

ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ ॥
amrit banee satgur pooray kee jis kirpaal hovai tis ridai vasayhaa.
Spiritually rejuvenating divine words of the perfect true Guru get enshrined in the heart of a person on whom the Guru becomes gracious.
ਪੂਰੇ ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਸ ਮਨੁੱਖ ਦੇ ਹਿਰਦੇ ਵਿਚ ਵੱਸਦੀ ਹੈ ਜਿਸ ਉਤੇ ਗੁਰੂ ਮੇਹਰ ਕਰੇ।
انّم٘رِتبانھیِستِگُرپوُرےکیِجِسُکِرپالُہوۄےَتِسُرِدےَۄسیہا॥
۔ کامل سچے مرشد کے آبحیات کلام و سبق دل میں بستا ہے جس پر اس کرم و عنایت ہوتی ہے ۔

ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ ॥੨॥
aavan jaanaa tis kaa katee-ai sadaa sadaa sukh hohaa. ||2||
He receives ever lasting inner peace and his cycle of birth and death ends. ||2||
ਉਸ ਮਨੁੱਖ ਦਾ ਜਨਮ ਮਰਨ ਦੇ ਗੇੜ ਮੁੱਕ ਜਾਂਦਾ ਹੈ, ਉਸ ਨੂੰ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ ॥੨॥
آۄنھجانھاتِسکاکٹیِئےَسداسداسُکھُہوہا
اُس کی پس و پیش وتناسخ مٹ جاتا ہے اور ہمیشہ آڑام و آسائش پاتا ہے ۔

ਪਉੜੀ ॥
pa-orhee.
Pauree:
پئُڑی ॥

ਜੋ ਤੁਧੁ ਭਾਣਾ ਜੰਤੁ ਸੋ ਤੁਧੁ ਬੁਝਈ ॥
jo tuDh bhaanaa jant so tuDh bujh-ee.
O’ God, only that human being realizes You who becomes pleasing to You.
ਹੇ ਪ੍ਰਭੂ! ਜੇਹੜਾ ਜੀਵ ਤੈਨੂੰ ਪਿਆਰਾ ਲੱਗਦਾ ਹੈ, ਉਹ ਤੇਰੇ ਨਾਲ ਸਾਂਝ ਪਾ ਲੈਂਦਾ ਹੈ।
جوتُدھُبھانھاجنّتُسوتُدھُبُجھئیِ॥
بھانا۔ پیارا۔ بجھئی ۔ سمجھتا ہے
جسے کرتاہے پیار تو اے خدا وہ تیرا پیارا ہوجاتا ہے ۔ تیری سمجھ آجاتی ہے اسے

ਜੋ ਤੁਧੁ ਭਾਣਾ ਜੰਤੁ ਸੁ ਦਰਗਹ ਸਿਝਈ ॥
jo tuDh bhaanaa jant so dargeh sijh-ee.
The person who is pleasing to You, becomes approved in Your presence.
ਹੇ ਪ੍ਰਭੂ! ਜੇਹੜਾ ਜੀਵ ਤੈਨੂੰ ਪਿਆਰਾ ਲੱਗਦਾ ਹੈ, ਉਹ ਤੇਰੀ ਦਰਗਾਹ ਵਿਚ ਸਫ਼ਲ ਹੋ ਜਾਂਦਾ ਹੈ।
جوتُدھُبھانھاجنّتُسُدرگہسِجھئیِ॥
۔ درگیہہ۔ عدالت ۔ بارگاہ ۔ سبھئی ۔ کامیابی پاتا ہے ۔
۔ جسے کرتا ہے پیار تو تیری عدالت میں کامیابی پاتا ہے ۔

ਜਿਸ ਨੋ ਤੇਰੀ ਨਦਰਿ ਹਉਮੈ ਤਿਸੁ ਗਈ ॥
jis no tayree nadar ha-umai tis ga-ee.
One on whom You bestow Grace, his ego goes away.
ਜਿਸ ਉਤੇ ਤੇਰੀ ਮੇਹਰ ਦੀ ਨਜ਼ਰ ਹੋਵੇ, ਉਸ ਦੀ ਹਉਮੈਦੂਰ ਹੋ ਜਾਂਦੀ ਹੈ।
جِسنوتیریِندرِہئُمےَتِسُگئیِ॥
ندر۔ نگاہ شفقت ۔ ہونمے ۔ خود پسندی
جس پر ہے نگاہ شفقت تیری خوش پسندی خود غرضی مٹ جاتی ہے ۔ ۔

ਜਿਸ ਨੋ ਤੂ ਸੰਤੁਸਟੁ ਕਲਮਲ ਤਿਸੁ ਖਈ ॥
jis no too santusat kalmal tis kha-ee.
One on whom You become pleased, all his sins vanish.
ਜਿਸ ਉਤੇ ਤੂੰ ਖ਼ੁਸ਼ ਹੋ ਜਾਏਂ ਉਸ ਦੇ ਸਾਰੇ ਪਾਪ ਮੁੱਕ ਜਾਂਦੇ ਹਨ।
جِسنوتوُسنّتُسٹُکلملتِسُکھئیِ॥
۔ سنشٹ ۔ خوش۔ کلمل ۔ گناہ۔ کھئی ۔ مٹ جاتے ہیں۔
جس پر ہو خوش خدا گناہ اس کے مٹ جاتے ہیں۔

ਜਿਸ ਕੈ ਸੁਆਮੀ ਵਲਿ ਨਿਰਭਉ ਸੋ ਭਈ ॥
jis kai su-aamee val nirbha-o so bha-ee.
One who has the Master-God on his side, becomes fearless.
ਮਾਲਕ-ਪ੍ਰਭੂ ਜਿਸ ਮਨੁੱਖ ਦੇ ਪੱਖ ਤੇ ਹੋਵੇ, ਉਹ (ਦੁਨੀਆ ਦੇ ਡਰ-ਸਹਿਮਾਂ ਵਲੋਂ) ਨਿਡਰ ਹੋ ਜਾਂਦਾ ਹੈ।
جِسکےَسُیامیِۄلِنِربھءُسوبھئیِ॥
نربھو۔ بیخوف۔ ۔
جس کے حق میں ہو خدا بیخوف وہ ہو جاتا ہے

ਜਿਸ ਨੋ ਤੂ ਕਿਰਪਾਲੁ ਸਚਾ ਸੋ ਥਿਅਈ ॥
jis no too kirpaal sachaa so thi-a-ee.
One on whom You bestow mercy, becomes serene.
ਜਿਸ ਉਤੇ ਤੂੰ ਦਿਆਲ ਹੋਵੇਂ, ਉਹ (ਮਾਇਆ ਦੇ ਹੱਲਿਆਂ ਅੱਗੇ) ਅਡੋਲ ਹੋ ਜਾਂਦਾ ਹੈ।
جِسنوتوُکِرپالُسچاسوتھِئئیِ॥
کر پال۔ مہربان۔ تھئی ۔ ہوا۔
۔ جس پر ہو مہربان خدا وہ حقیقت پسند وہ ہوجاتا ہے

ਜਿਸ ਨੋ ਤੇਰੀ ਮਇਆ ਨ ਪੋਹੈ ਅਗਨਈ ॥
jis no tayree ma-i-aa na pohai agna-ee.
One who is blessed with Your mercy, is not touched by the fire of love for the worldly riches and power.
ਜਿਸ ਉਤੇ ਮੇਹਰ ਹੋਵੇ ਉਸ ਨੂੰ (ਮਾਇਆ ਦੀ) ਅੱਗ ਪੋਹ ਹੀ ਨਹੀਂ ਸਕਦੀ।
جِسنوتیریِمئِیانپوہےَاگنئیِ॥
میئیا۔ مہربان۔ نہ پوہےاگنئی ۔ آگ متاثر نہیں کرتی
جس پر مہربانی ہو خدا کی ( دنیاوی بدیوں ) ( کی ) آگ متاثر کرتی نہیں

ਤਿਸ ਨੋ ਸਦਾ ਦਇਆਲੁ ਜਿਨਿ ਗੁਰ ਤੇ ਮਤਿ ਲਈ ॥੭॥
tis no sadaa da-i-aal jin gur tay mat la-ee. ||7||
O’ God! You are always gracious to the one, who has (learned the righteous living) by following the Guru’s teachings. ||7||
ਤੂੰ ਉਸੇ ਉਤੇ ਸਦਾ ਦਿਆਲ ਹੈਂ, ਜਿਸ ਨੇ ਗੁਰੂ ਪਾਸੋਂ (ਮਨੁੱਖਾ ਜੀਵਨ ਜੀਊਣ ਦੀ) ਅਕਲ ਸਿੱਖੀ ॥੭॥
تِسنوسدادئِیالُجِنِگُرتےمتِلئیِ
۔ گر کی مت۔ سبق مرشد
۔ اُس پر ہمیشہ رہتا ہے مہربانی جسنے ہے سبق مرشد سے حاصل کیا

ਸਲੋਕ ਮਃ ੫ ॥
salok mehlaa 5.
Shalok, Fifth Mehl:
سلۄکم:5 ॥

ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥
kar kirpaa kirpaal aapay bakhas lai.
O’ merciful God, please bestow mercy and pardon me,
ਹੇ ਕਿਰਪਾਲ (ਪ੍ਰਭੂ)! ਮੇਹਰ ਕਰ, ਤੇ ਤੂੰ ਆਪ ਹੀ ਮੈਨੂੰ ਬਖ਼ਸ਼ ਲੈ,
کرِکِرپاکِرپالآپےبکھسِلےَ॥
اے مہربان کرم و عنایت فرما

ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥
sadaa sadaa japee tayraa naam satgur paa-ay pai.
so that by humbly following the true Guru’s teachings, I may always lovingly remember Your Name.
ਸਤਿਗੁਰੂ ਦੇ ਚਰਨਾਂ ਉਤੇ ਢਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾਂ।
سداسداجپیِتیرانامُستِگُرپاءِپےَ॥
پائے پے ۔ قدموں پڑپڑ کر ۔
کہ سچے مرشد کے قدموں پڑ پڑ کر اس کے سائے تلے تیرے نام سچ۔ حق و حقیقت کی یادوریاضکرؤں

ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥
man tan antar vas dookhaa naas ho-ay.
O’ God! enshrine in my mind and body, so that all my sorrows may vanish
(ਹੇ ਕਿਰਪਾਲ!) ਮੇਰੇ ਮਨ ਵਿਚ ਤਨ ਵਿਚ ਆ ਵੱਸ (ਤਾਕਿ) ਮੇਰੇ ਦੁੱਖ ਮੁੱਕ ਜਾਣ।
منتنانّترِۄسُدوُکھاناسُہوءِ॥
۔ میرے دل و جان میں بس جاتا کہ مصیبت مٹے ۔

ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥
hath day-ay aap rakh vi-aapai bha-o na ko-ay.
Please protect me by extending Your support, so that no fear can afflict me.
ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ, ਕੋਈ ਡਰ ਮੇਰੇ ਉਤੇ ਜ਼ੋਰ ਨਾ ਪਾ ਸਕੇ।
ہتھدےءِآپِرکھُۄِیاپےَبھءُنکوءِ॥
دیا پے بھو۔ خوف نہیں بستا
اپنے ہاتھ یا مدد سے حفاظت کر تاکہ خوف نہ رہے

gun gaavaa din rain aytai kamm laa-ay.
O’ God, commit me to such a task that I may always sing Your praises,
(ਹੇ ਕਿਰਪਾਲ!) ਮੈਨੂੰ ਇਸੇ ਕੰਮ ਲਾਈ ਰੱਖ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾਂ,
گُنھگاۄادِنُریَنھِایتےَکنّمِلاءِ॥
۔ دن رین ۔ روز و شب ۔ دن رات۔ ایتے ۔ اس طرح
۔ میں روز و شب حمدوثناہ کروں اس کام میں لگاو ۔

ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥
sant janaa kai sang ha-umai rog jaa-ay.
and in the company of saintly people, my affliction of ego may vanish.
ਅਤੇ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਮੇਰਾ ਹਉਮੈ ਦਾ ਰੋਗ ਕੱਟਿਆ ਜਾਏ।
سنّتجناکےَسنّگِہئُمےَروگُجاءِ॥
اور خدا رسیدہ روحانی رہبروں کی صحبت میں رہ کر خود پسندی خود غرضی مٹ جائے ۔ ۔

ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥
sarab nirantar khasam ayko rav rahi-aa.
Even though the Master-God is dwelling in all human beings,
(ਭਾਵੇਂ) ਖਸਮ-ਪ੍ਰਭੂ ਹੀ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ,
سربنِرنّترِکھسمُایکورۄِرہِیا॥
۔ سرب نرنتر ( سبکے ) سبھ کے اندر۔ رو رہیا۔ بستا ہے ۔
سب میں بسے والا مال واحدخدا جو سب میں بستا ہے ۔

ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥
gur parsaadee sach sacho sach lahi-aa.
still whoever has realized the eternal God, has done so by the Guru’s grace.
ਪਰ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਿਆ ਹੈ ਗੁਰੂ ਦੀ ਮੇਹਰ ਨਾਲ ਲੱਭਿਆ ਹੈ।
گُرپرسادیِسچُسچوسچُلہِیا॥
گر پرسادی ۔ رحمت مرشد سے ۔ سچ سچو سچ لہیا ۔ صدیویحقیقت ۔ خدا حقیقی سچ سے حاص ہوتا ہے ۔
رحمت مرشد سے صدیوی حقیقت خدا حقیقی سچ حق و حقیقت سے پائیا جاتا ہے ۔

ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥
da-i-aa karahu da-i-aal apnee sifat dayh.
O’ merciful God, bestow mercy and bless me with the gift of Your praises.
ਹੇ ਦਿਆਲ ਪ੍ਰਭੂ! ਦਇਆ ਕਰ, ਮੈਨੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼।
دئِیاکرہُدئِیالاپنھیِسِپھتِدیہُ॥
دیا۔ مہربانی ۔ دیال۔ مہربانی ۔ اپنی صفت ۔ حمدوثناہ ۔ تعریف
اے خدا: اپنی کرم وعنایت سے اپنی حمدوثناہ عنایت کر

ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ ॥੧॥
darsan daykh nihaal naanak pareet ayh. ||1||
O’ Nanak, say, O God, this is my loving desire that I may remain delighted by always beholding Your blessed vision. ||1||
ਹੇ ਨਾਨਕ, ਆਖ, ਹੇ ਪ੍ਰਭੂ! ਮੈਨੂੰ ਇਹੀ ਤਾਂਘ ਹੈ ਕਿ ਤੇਰਾ ਦਰਸਨ ਕਰ ਕੇ ਖਿੜਿਆ ਰਹਾਂ ॥੧॥
درسنُدیکھِنِہالنانکپ٘ریِتِایہ
۔ پریت ۔ پریم ۔ پیار۔ درسن دیکھ نہال۔ تیرے دیدار سے خوشی محسوس کرتا ہوا
تا کہ نانک کو تیرے دیدار سے خوشی میسرہوئے یہ دل میں پیار ہے

ਮਃ ੫ ॥
mehlaa 5.
Fifth Guru:
م:5 ॥

ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥
ayko japee-ai manai maahi ikas kee sarnaa-ay.
O’ brother, we should meditate only on God in our mind and seek the shelter of God alone as well.
ਹੇ ਭਾਈ, ਇਕ ਪ੍ਰਭੂ ਨੂੰ ਹੀ ਮਨ ਵਿਚ ਧਿਆਉਣਾ ਚਾਹੀਦਾ ਹੈ, ਇਕ ਪ੍ਰਭੂ ਦੀ ਹੀ ਸਰਨ ਲੈਣੀ ਚਾਹੀਦੀ ਹੈ।
ایکوجپیِئےَمنےَماہِاِکسکیِسرنھاءِ॥
خدا واحد کی کرؤ حمدوثناہواحد کے زیر سایہ رہو

ਇਕਸੁ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥
ikas si-o kar pirharhee doojee naahee jaa-ay.
We should imbue ourselves with the love of only God, because there is no other place of support beside Him.
ਇਕ ਪ੍ਰਭੂ ਨਾਲ ਹੀ ਪ੍ਰੀਤ ਪਾਨੀ ਚਾਹੀਦੀ ਹੈ, ਉਸ ਤੋਂ ਬਿਨਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ।
اِکسسِءُکرِپِرہڑیِدوُجیِناہیِجاءِ॥
پر ہڑی ۔ پریم پیار۔ جائے ۔ جگہ ۔ ٹھکانہ ۔
۔ اے دل واحد خدا سے پیار نہیں اس کے علاوہ کوئی دوسرا ٹھکانہ

ਇਕੋ ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ ॥
iko daataa mangee-ai sabh kichh palai paa-ay.
We should humbly ask from the Benefactor-God alone, who gives everything.
ਇਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ, ਹਰੇਕ ਚੀਜ਼ ਉਸੇ ਪਾਸੋਂ ਮਿਲਦੀ ਹੈ।
اِکوداتامنّگیِئےَسبھُکِچھُپلےَپاءِ॥
داتا۔ سخی ۔
۔ واحد خدا سے مانگو ہر شے اس سے ملتی ہے

ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥
man tan saas giraas parabh iko ik Dhi-aa-ay.
With the full concentration of our mind and body and with every breath and morsel, we should remember only one God.
ਮਨ ਦੀ ਰਾਹੀਂ ਸਰੀਰ ਦੀ ਰਾਹੀਂ ਸੁਆਸ ਸੁਆਸ ਖਾਂਦਿਆਂ ਪੀਂਦਿਆਂ ਇਕ ਪ੍ਰਭੂ ਨੂੰ ਹੀ ਸਿਮਰਨਾ ਚਾਹੀਦਾ ਹੈ।
منِتنِساسِگِراسِپ٘ربھُاِکواِکُدھِیاءِ॥
ساس گراس ۔ ہرلقمہہر سانس۔ دھیائے ۔ دھیان لگائے ۔
دل و جان سے ہر لقمہ ہر سانس و احد خدا میں دھیان لگاؤ ۔

ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ ॥
amrit naam niDhaan sach gurmukh paa-i-aa jaa-ay.
The wealth of the ambrosial Name of God is received only through the Guru.
ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਖ਼ਜ਼ਾਨਾ ਗੁਰੂ ਦੀ ਰਾਹੀਂ ਹੀ ਮਿਲਦਾ ਹੈ।
انّم٘رِتُنامُنِدھانُسچُگُرمُکھِپائِیاجاءِ॥
انمرت نام ندھان سچ۔ آبحیات سچ حق و حقیقت کا خزانہ ہے جس سے زندگی سچ و حقیقت پر منحصر ہوجاتی ہے ۔ گورمکھ ۔ مرید مرشد ہوکر۔ ۔
آب حیات نام خدا کا سچحق و حقیقت کا خزانہ ہے جو مرید مرشد ہوکر ملتا ہے

ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ ॥
vadbhaagee tay sant jan jin man vuthaa aa-ay.
Fortunate are those saintly people, within whose mind God manifests.
ਉਹ ਗੁਰਮੁਖਿ ਬੰਦੇ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ।
ۄڈبھاگیِتےسنّتجنجِنمنِۄُٹھاآءِ॥
سنت جن۔ خدا رسیدہ خادم خڈا روحانی رہبر۔ وٹھا۔ بستا ہے ۔
۔ بلند قسمت ہیں خڈا رسیدہ خادم خداسنت روحانی رہبر جن کے دل میں بستا ہے ۔

ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਈ ਨਾਹਿ ॥
jal thal mahee-al rav rahi-aa doojaa ko-ee naahi.
God is pervading in land, water, and sky, and there is no one else beside Him.
ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਮੌਜੂਦ ਹੈ, ਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਹੈ।
جلِتھلِمہیِئلِرۄِرہِیادوُجاکوءِناہِ॥
جل تھ ل مہیل ۔ سمندر زمین اور خلا و آسمان۔
وہ زمین آسمان وسمندر اور خلا میں ہر جا بستا ہے ۔

ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥੨॥
naam Dhi-aa-ee naam uchraa naanak khasam rajaa-ay. ||2||
O’ Nanak, pray that I may always lovingly remember and recite God’s Name and always live according to His will. ||2||
ਹੇ ਨਾਨਕ! (ਅਰਦਾਸ ਕਰ ਕਿ) ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ, ਨਾਮ (ਮੂੰਹ ਨਾਲ) ਉਚਾਰਾਂ ਤੇ ਉਸ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਾਂ ॥੨॥
نامُدھِیائیِنامُاُچرانانککھسمرجاءِ
خصم رجائے ۔ رضائے خدا
۔ اے نانکیہ ہے رضا خدا کی دھیان لگاؤں کہوں زباں سے سچ حق و حقیقت نام خدا میں

ਪਉੜੀ ॥
pa-orhee.
Pauree:
پئُڑی ॥

ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥
jis no too rakhvaalaa maaray tis ka-un.
O’ God, who can harm the person, who has You as his savior,
(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੂੰ ਕੋਈ (ਵਿਕਾਰ ਆਦਿਕ) ਮਾਰ ਨਹੀਂ ਸਕਦਾ,
جِسنوتوُرکھۄالامارےتِسُکئُنھُ॥
رکھوالا ۔ محافظ
جسکا محافظ خود خدا اسے کوئی ضرب لگا سکتا نہیں نہیں حیثیت کسی کی

ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥
jis no too rakhvaalaa jitaa tinai bhain.
because he who has You as the protector, he feels as if he has conquered the entire world. ਕਿਉਂਕਿ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੇ ਤਾਂ ਸਾਰਾ ਜਗਤ ਹੀ ਜਿੱਤ ਲਿਆ ਹੈ।
جِسنوتوُرکھۄالاجِتاتِنےَبھیَنھُ॥
۔ جتاتنے بھین ۔ تینوں عالم ۔
۔ جسکا محافظ ہو خا اس نے تینوںع الموں کو تس خیر کر لیا۔ فتح حاصل کر لی

ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ ॥
jis no tayraa ang tis mukh ujlaa.
The person who has You on his side, he is honored both here and hereafter.
ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਸ ਦਾ ਮੁਖ ਲੋਕ ਪਰਲੋਕ ਵਿਚ ਉਜਲਾ ਹੈ
جِسنوتیراانّگُتِسُمُکھُاُجلا॥
انگ ۔ ساتھ
۔ جسکا ساتھی خود خدا سر خرو ہے وہ

ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥
jis no tayraa ang so nirmalee hooN nirmalaa.
The person who has Your support, becomes purest of the pure.
ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ ਪਵਿੱਤਰਾਂ ਦਾ ਪਰਮ ਪਵਿੱਤਰ ਹੋ ਜਾਂਦਾ ਹੈ ।
جِسنوتیراانّگُسُنِرملیِہوُنّنِرملا॥
۔ سونر ملی ہوں نرملا۔ پاک سے بھی پاک
۔ جسکا ساتھی خود خدا نہایت ہی پاک ہے وہ

ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥
jis no tayree nadar na laykhaa puchhee-ai.
One who is blessed with Your grace, is not asked the account of his deeds.
ਜਿਸ ਨੂੰ ਤੇਰੀ (ਮੇਹਰ ਦੀ) ਨਜ਼ਰ ਨਸੀਬ ਹੋਈ ਹੈ ਉਸ ਨੂੰ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਨਹੀਂ ਪੁੱਛਿਆ ਜਾਂਦਾ,
جِسنوتیریِندرِنلیکھاپُچھیِئےَ॥
۔ ندر۔ نگاہ ِ شفقتوعنیات ۔ لیکھاپچھئے ۔ حساب اعمال کی تحقیق نہیں ہوتی ۔
جس پر ہو نظر عنایت خدا کی ہوتا نہیں حساب کئے

ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥
jis no tayree khusee tin na-o niDh bhunchee-ai.
One with whom You are pleased, enjoys Naam which is like having the world’s nine treasures.
ਜਿਸ ਨੂੰ ਤੇਰੀ ਖ਼ੁਸ਼ੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ-ਰੂਪ ਨੌ ਖਜ਼ਾਨਿਆਂ ਨੂੰ ਭੋਗਦਾ ਹੈ। ।
جِسنوتیریِکھُسیِتِنِنءُنِدھِبھُنّچیِئےَ॥
نوندھبھنچیئے ۔ نو خزانوں کا لطف اُٹھاتا ہے ۔ ۔
اعمالوں کا جس پر ہے خوش خدا وہ نو خزانوں کا لطف اُٹھاتا ہے ۔

ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥
jis no too parabh val tis ki-aa muhchhandgee.
One on whose side You are, is not dependent upon anybody.
ਜਿਸ ਬੰਦੇ ਦੇ ਨਾਲ ਤੂੰ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ,
جِسنوتوُپ٘ربھۄلِتِسُکِیامُہچھنّدگیِ॥
موہچھندگی ۔ محتاجی۔ دست نگر ۔
جس کے حق میں ہو خدا اُسے نہیں محتاجی کسی کی نہیں دست نگر ۔

ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥੮॥
jis no tayree mihar so tayree bandigee. ||8||
O’ God, one who is under Your grace, engages in Your devotional worship. ||8||
ਹੇ ਪ੍ਰਭੂ!ਜਿਸ ਉਤੇ ਤੇਰੀ ਮੇਹਰ ਹੈ ਉਹ ਤੇਰੀ ਭਗਤੀ ਕਰਦਾ ਹੈ ॥੮॥
جِسنوتیریِمِہرسُتیریِبنّدِگیِ
بندگی ۔ عبادت و آداب
جس پر ہے مہربان خدا وہ تیری ہی عبادت و آداب ہےخدا

ਸਲੋਕ ਮਹਲਾ ੫ ॥
salok mehlaa 5.
Shalok, Fifth Guru:
سلۄکمحلا 5॥

ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ ॥
hohu kirpaal su-aamee mayray santaaN sang vihaavay.
O’ my God, bestow mercy so that my life may pass in the company of saints.
ਹੇ ਮੇਰੇ ਸੁਆਮੀ! ਮੇਰੇ ਉਤੇ ਦਇਆ ਕਰ, ਤਾਕਿ ਮੇਰੀ ਉਮਰ ਸੰਤਾਂ ਦੀ ਸੰਗਤ ਵਿਚ ਰਹਿ ਕੇ ਬੀਤੇ,
ہوہُک٘رِپالسُیامیِمیرےسنّتاںسنّگِۄِہاۄے॥
سنگ ۔ ساتھ ۔ بہاوے ۔ گذرے ۔
اے میرے مالک رحمت فرما میری زندگی خدا رسدہ خادمان خدا روحانی رہبروں کی صحبت و قربت میں گذرے

ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥੧॥
tuDhhu bhulay se jam jam marday tin kaday na chukane haavay. ||1||
Those who get strayed from You, remain in the cycle of birth and death and their agonies never end. ||1||
ਜੋ ਮਨੁੱਖ ਤੈਥੋਂ ਵਿੱਛੜ ਜਾਂਦੇ ਹਨ ਉਹ ਸਦਾ ਜੰਮਦੇ ਮਰਦੇ ਰਹਿੰਦੇ ਹਨ, ਉਹਨਾਂ ਦੇ ਹਾਹੁਕੇ ਕਦੇ ਮੁੱਕਦੇ ਨਹੀਂ ॥੧॥
تُدھہُبھُلےسِجمِجمِمردےتِنکدےنچُکنِہاۄے
چکن ۔ ہاوے ۔ کبھی آہ و زاری ختم نہیں ہوتی
۔ جو اے خدا تجھے بھول جاتے ہیں وہ تناسخ اور پس و پیش میں پڑے رہتے ہیں۔ غرض یہ کہ ان کی آہیں ختم نہیں ہوتیں

ਮਃ ੫ ॥
mehlaa 5.
Fifth Guru:
م:5 ॥

ਸਤਿਗੁਰੁ ਸਿਮਰਹੁ ਆਪਣਾ ਘਟਿ ਅਵਘਟਿ ਘਟ ਘਾਟ ॥
satgur simrahu aapnaa ghat avghat ghat ghaat.
O’ my friends, always lovingly remember your true Guru within your heart, even when you are on the most difficult path in Your life.
ਚਾਹੇ ਔਖੇ ਰਸਤਿਆਂ ਜਾਂ ਘਾਟੀਆਂ ਵਿਚ ਹੋਵੋ, ਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਹਰ ਸਮੇ (ਹਰ ਥਾਂ) ਚੇਤੇ ਰੱਖੋ,
ستِگُرُسِمرہُآپنھاگھٹِاۄگھٹِگھٹگھاٹ॥
گھٹ ۔ ذہن۔ اوگھٹ۔ دشوار گذار راستہ ۔ گھٹ ۔گھاٹی ۔ گھاٹ۔ دربار کا کنارہ یا پتن
اپنے مرشد کو ہمیشہ ہر وقت یاد رکھو ( خواہ) دل میں بساؤ خواہ دشوار گذار راستہ ہو یا گھاٹی یا دریا کا کنارہ مراد ہر جگہ یاد کرؤ۔

ਹਰਿ ਹਰਿ ਨਾਮੁ ਜਪੰਤਿਆ ਕੋਇ ਨ ਬੰਧੈ ਵਾਟ ॥੨॥
har har naam japanti-aa ko-ay na banDhai vaat. ||2||
While remembering God’s Name with adoration, no body can obstruct your journey of life. ||2||
ਪਰਮਾਤਮਾ ਦਾ ਨਾਮ ਸਿਮਰਿਆਂ ਜ਼ਿੰਦਗੀ ਦੇ ਰਸਤੇ ਵਿਚ ਕੋਈ ਰੋਕ ਨਹੀਂ ਪਾ ਸਕਦਾ ॥੨॥
ہرِہرِنامُجپنّتِیاکوءِنبنّدھےَۄاٹ
بندھے واٹ۔ راستہ نہ روکے گا
۔ الہٰی نام سچ ۔ حق و حقیقت پر عمل کرنے پر تمہاری زندگی کی راہوں میں کوئی تمہاری راہیں روک نہیں سکتا

ਪਉੜੀ ॥
pa-orhee.
Pauree:
پئُڑی ॥

error: Content is protected !!