Urdu-Raw-Page-1016

ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥
kalar khaytee tarvar kanthay baagaa pahirahi kajal jharai.
Just as no crop grows in a saline field, a plant on the river bank doesn’t survive for long, a person wearing white, doesn’t remain unstained where antimony is blowing,
(ਜਿਸ ਤਰ੍ਹਾਂ) ਕੱਲਰ ਵਿਚ ਖੇਤੀ ਬੀਜ ਕੇ ਫ਼ਸਲ ਦੀ ਆਸ ਵਿਅਰਥ ਹੈ, ਦਰਿਆ ਕੰਢੇ ਉੱਗੇ ਹੋਏ ਰੁੱਖਾਂ ਨੂੰ ਆਸਰਾ ਬਨਾਣਾ ਭੁੱਲ ਹੈ, ਜਿਥੇ ਕਾਲਖ ਉਡ ਉਡ ਕੇ ਪੈਂਦੀ ਹੋਵੇ ਉਥੇ ਜੇਹੜੇ ਬੰਦੇ ਚਿੱਟੇ ਕੱਪੜੇ ਪਹਿਨਦੇ ਹਨ (ਤੇ ਉਹਨਾਂ ਉਤੇ ਕਾਲਖ ਨਾਹ ਲੱਗਣ ਦੀ ਆਸ ਰੱਖਦੇ ਹਨ ਉਹ ਭੁੱਲੇ ਹੋਏ ਹਨ),
کلرکھیتیِترۄرکنّٹھےباگاپہِرہِکجلُجھرےَ॥
کللرکھیتی ۔ کللر اٹھی زمین۔ ترور کنٹھے ۔ دریا کے کنارےشجر یا درخت۔ باگاپہریہہ۔ سفید پہرواوا۔ کاجل۔ کالخ جھرے ۔ اُڑے
کلراٹھی زمین کی کاشتکاری اور دریا کنارے کا شجر اور جہاں کالخ اڑارہی ہو اور سفید پوشش پر بیداغی اور اناج کی امید اور سائے کا یقین اور سہارسمجھنا بھول اور گمراہی ہے ۔

ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥
ayhu sansaar tisai kee kothee jo paisai so garab jarai. ||6||
similarly this world is like a room filled with the fire of worldly desires, whosoever falls in it, gets burnt in ego. ||6||
(ਇਸ ਤਰ੍ਹਾਂ) ਇਹ ਜਗਤ ਤ੍ਰਿਸ਼ਨਾ ਦੀ ਕੋਠੀ ਹੈ ਇਸ ਵਿਚ ਜੇਹੜਾ ਫਸ ਜਾਂਦਾ ਹੈ ਉਹ ਅਹੰਕਾਰ ਵਿਚ (ਗ਼ਰਕ ਹੁੰਦਾ ਹੈ, ਉਸ ਦਾ ਆਤਮਕ ਜੀਵਨ ਤ੍ਰਿਸ਼ਨਾ-ਅੱਗ ਵਿਚ) ਸੜ ਜਾਂਦਾ ਹੈ ॥੬॥
ایہُسنّسارُتِسےَکیِکوٹھیِجوپیَسےَسوگربِجرےَ
۔ تسے ۔ پیاس۔ کوٹھی ۔ مکان ۔ خواہشات کا مقام ۔ جو پییے ۔ جو اس میں پڑتا ہے ۔ گربھ جرے ۔ غرور میں جلتا ہے
یہ دنیا خواہشات کا مقام ہے جو شخس اسکی گرفت میں آجاتا ہے وہ اپنی اخلاقی و روحانی زندگی تباہ وبرباد کر لیت اہے

ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥
ra-yat raajay kahaa sabaa-ay duhu antar so jaasee.
Where are all those kings and their subjects, (they are all gone, because) whosoever is (present in this world) , i.e. between the two (entities of earth and the sky), departs from here.
ਰਾਜੇ ਤੇ (ਰਾਜਿਆਂ ਦੀ) ਪਰਜਾ-ਇਹ ਸਭ ਕਿੱਥੇ ਹਨ? (ਸਭ ਆਪੋ ਆਪਣੀ ਵਾਰੀ ਕੂਚ ਕਰ ਜਾਂਦੇ ਹਨ)। ਇਸ ਦੁਨੀਆ ਵਿਚ ਜੋ ਜੰਮਦਾ ਹੈ ਉਹ ਅੰਤ ਇਥੋਂ ਚਲਾ ਜਾਂਦਾ ਹੈ।
رزتِراجےکہاسباۓدُہُانّترِسوجاسیِ॥
رعیت ۔ رعایا۔ راجے ۔ حکمران ۔ بادشاہ ۔ کہاسبائے ۔ سارے کہاں ہیں۔ دیہہ انتر۔ دونوں کے درمیانمراد زمین وآسمان میں۔ سوجاسی ۔ وہ چلا جائیگا۔
راجے اور رعایا کہاں ہے سب نے اس عالم سے چلے جانا ہے جو اس زمین پر چرخ کے نیچے پیدا ہوتا ہے اخریہانسے کوچ کر جاتا ہے ۔ جو خواہشات کی تکمیل میں پھنس جاتا ہے تناسخ اور پس و پیش میں پڑارہتا ہے

ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥
kahat naanak gur sachay kee pa-orhee rahsee alakh nivaasee. ||7||3||11||
But Nanak says that the one who leans upon the ladder of Almighty and meditates on Naam, would stay and reside forever with the incomprehensible God. ||7||3||11||
ਨਾਨਕ ਆਖਦਾ ਹੈ ਕਿ ਜੇਹੜਾ ਮਨੁੱਖ ਅਭੁੱਲ ਗੁਰੂ ਦੀ ਪਉੜੀ ਦਾ ਆਸਰਾ ਲੈਂਦਾ ਹੈ (ਭਾਵ, ਜੋ ਨਾਮ ਸਿਮਰਦਾ ਹੈ, ਤੇ ਸਿਮਰਨ ਦੀ ਪਉੜੀ ਦੀ ਰਾਹੀਂ) ਅਲੱਖ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ॥੭॥੩॥੧੧॥
کہتنانکُگُرسچےکیِپئُڑیِرہسیِالکھُنِۄاسیِ
گر سچ کی پوڑی۔ مرشد حقیقت شناسی کے لئے ایک زینہ یا سیڑھی ہے ۔ رہسی ۔ رہیگا ۔ الکھ ۔ سمجھ سے باہر مراد خدا۔ نواسی۔ باشندہ ۔ رہائش پذیر ۔
۔ نانک کا فرمان ہے پکارتا ہے ۔ جو سچے مرشد کا زینہ یا پوڑی کا سہارا لیت اہے مراد جو الہٰی نام سچ وحقیقت اپناتا ہے وہ روحانی وذہنی سکون سے زندگی گذارتا ہے ۔

ਮਾਰੂ ਮਹਲਾ ੩ ਘਰੁ ੫ ਅਸਟਪਦੀ
maaroo mehlaa 3 ghar 5 asatpadee
Raag Maaroo, Third Guru, Fifth Beat, Ashtapadees:
ਰਾਗ ਮਾਰੂ, ਘਰ ੫ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
مارۄُمحلا 3 گھرُ 5 اسٹپدی

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
There is one God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ ॥
ایک لازوال خدا ، سچے گرو کے فضل سے سمجھا گیا

ਜਿਸ ਨੋ ਪ੍ਰੇਮੁ ਮੰਨਿ ਵਸਾਏ ॥
jis no paraym man vasaa-ay.
The person, in whom God enshrines His love,
(ਪਰਮਾਤਮਾ) ਜਿਸ ਮਨੁੱਖ ਦੇ ਮਨ ਵਿਚ (ਆਪਣਾ) ਪਿਆਰ ਵਸਾਂਦਾ ਹੈ,
جِسنوپ٘ریمُمنّنِۄساۓ॥
وہ شخص ، جس میں خدا اپنی محبت کو سمیٹتا ہے ،

ਸਾਚੈ ਸਬਦਿ ਸਹਜਿ ਸੁਭਾਏ ॥
saachai sabad sahj subhaa-ay.
imperceptibly remains attuned to the eternal word of God.
ਉਹ ਮਨੁੱਖ ਪ੍ਰਭੂ ਦੀ ਸਦਾ-ਥਿਰ ਸਿਫ਼ਤ-ਸਾਲਾਹ ਦੀ ਬਾਣੀ ਵਿਚ (ਜੁੜਿਆ ਰਹਿੰਦਾ ਹੈ), ਆਤਮਕ ਅਡੋਲਤਾ ਵਿਚ (ਟਿਕਿਆ ਰਹਿੰਦਾ ਹੈ)
ساچےَسبدِسہجِسُبھاۓ॥
سہج سبھائے ۔ قدرتی طور پر ۔
خدا کے دائمی کلام سے بے عیب رہتا ہے

ਏਹਾ ਵੇਦਨ ਸੋਈ ਜਾਣੈ ਅਵਰੁ ਕਿ ਜਾਣੈ ਕਾਰੀ ਜੀਉ ॥੧॥
ayhaa vaydan so-ee jaanai avar ke jaanai kaaree jee-o. ||1||
He alone knows the pain of this love, and its cure, no one else can know its cure. ||1||
ਕੇਵਲ ਉਹ ਹੀ ਇਸ ਪਿਆਰ ਦੀ ਪੀੜ ਨੂੰ ਤੇ ਇਸ ਦੇ ਇਲਾਜ ਨੂੰ ਜਾਣਦਾ ਹੈ। ਇਸ ਦੇ ਇਲਾਜ ਬਾਰੇ ਹੋਰ ਕੋਈ ਕੀ ਜਾਣ ਸਕਦਾ ਹੈ?
ایہاۄیدنسوئیِجانھےَاۄرُکِجانھےَکاریِجیِءُ
دیدن ۔ ذہنی یا روحانی تکلف ۔ کاری ۔ علاج ۔
اس اکیلا کی تکلیف اور اس کا علاج وہ اکیلا ہی جانتا ہے ، اس کے علاج کا کوئی اور نہیں جان سکتا

ਆਪੇ ਮੇਲੇ ਆਪਿ ਮਿਲਾਏ ॥
aapay maylay aap milaa-ay.
On His own God unites a person with Himself,
ਪਰਮਾਤਮਾ ਆਪ (ਜੀਵ ਨੂੰ ਆਪਣੇ ਚਰਨਾਂ ਨਾਲ) ਜੋੜਦਾ ਹੈ, ਆਪ ਹੀ ਮਿਲਾਂਦਾ ਹੈ,
آپےمیلےآپِمِلاۓ॥
خود ہی خدا کسی شخص کو اپنے ساتھ جوڑ دیتا ہے

ਆਪਣਾ ਪਿਆਰੁ ਆਪੇ ਲਾਏ ॥
aapnaa pi-aar aapay laa-ay.
and He Himself imbues him with His love.
(ਜੀਵ ਦੇ ਹਿਰਦੇ ਵਿਚ) ਆਪਣਾ ਪਿਆਰ ਪਰਮਾਤਮਾ ਆਪ ਹੀ ਪੈਦਾ ਕਰਦਾ ਹੈ।
آپنھاپِیارُآپےلاۓ॥
اور وہ خود ہی اسے اپنی محبت سے رنگ دیتا ہے

ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥੧॥ ਰਹਾਉ ॥
paraym kee saar so-ee jaanai jis no nadar tumaaree jee-o. ||1|| rahaa-o.
O’ God, only he knows the value of Your love, on whom You shower Your grace. ||1||Pause|| ਹੇ ਪ੍ਰਭੂ! (ਤੇਰੇ) ਪਿਆਰ ਦੀ ਕਦਰ (ਭੀ) ਉਹੀ ਜੀਵ ਜਾਣ ਸਕਦਾ ਹੈ, ਜਿਸ ਉਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ ॥੧॥ ਰਹਾਉ ॥
پ٘ریمکیِسارسوئیِجانھےَجِسنوندرِتُماریِجیِءُ॥
ساری ۔ قدرقیمت ۔ ندر۔ نگاہ شفقت ۔
صرف وہی تمہارے پیار کی قدر جانتا ہے ، جس پر تم اپنے فضل کا مظاہرہ کرتے ہو

ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥
dib darisat jaagai bharam chukaa-ay.
The person (in whom God enshrines His love), the divine light of wisdom awakens in him, which removes all doubt,
(ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਆਪਣਾ ਪਿਆਰ ਵਸਾਂਦਾ ਹੈ ਉਸ ਦੇ ਅੰਦਰ) ਆਤਮਕ ਜੀਵਨ ਦਾ ਚਾਨਣ ਦੇਣ ਵਾਲੀ ਨਿਗਾਹ ਜਾਗ ਪੈਂਦੀ ਹੈ (ਅਤੇ ਉਹ ਨਿਗਾਹ ਉਸ ਦੀ) ਭਟਕਣਾ ਦੂਰ ਕਰ ਦੇਂਦੀ ਹੈ,
دِبد٘رِسٹِجاگےَبھرمُچُکاۓ॥
۔ دبھ درشٹ ۔ فرشتوں کا نظریہ ۔ جاگے ۔ بیدار ۔ سمجھ ۔ بھرم چکائے ۔ وہم وگمان مٹائے
وہ شخص (جس میں خدا اپنی محبت کو لگا دیتا ہے) ، حکمت کی الہی روشنی اس میں جاگتی ہے ، جو تمام شکوک و شبہات کو دور کرتی ہے ،

ਗੁਰ ਪਰਸਾਦਿ ਪਰਮ ਪਦੁ ਪਾਏ ॥
gur parsaad param pad paa-ay.
and by Guru’s grace, one achieves the supreme status of salvation.
ਗੁਰੂ ਦੀ ਕਿਰਪਾ ਨਾਲ (ਉਹ ਮਨੁੱਖ) ਸਭ ਤੋਂ ਉੱਚਾ ਆਤਮਕ ਜੀਵਨ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ।
گُرپرسادِپرمپدُپاۓ॥
۔ پرم پد۔ بلند رتبہ
اور گرو کے فضل سے ، نجات کی اعلی حیثیت حاصل ہوتی ہے

ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ ॥੨॥
so jogee ih jugat pachhaanai gur kai sabad beechaaree jee-o. ||2||
The person who understands this technique of life, is a true ascetic, and by reflecting on the Guru’s word, he becomes a devine scholar. ||2||
(ਜਿਹੜਾ ਮਨੁੱਖ) ਇਸ ਜੁਗਤਿ ਨੂੰ ਸਮਝ ਲੈਂਦਾ ਹੈ ਉਹ (ਸਹੀ ਅਰਥਾਂ ਵਿਚ) ਜੋਗੀ ਹੈ; ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਉੱਚੇ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ॥੨॥
سوجوگیِاِہجُگتِپچھانھےَگُرکےَسبدِبیِچاریِجیِءُ
۔ جگت ۔ طریقہ ۔ڈھنگ ۔ راستہ۔ ویچاری ۔ بلند خیالات
جو شخص زندگی کی اس تکنیک کو سمجھتا ہے ، وہ ایک حقیقی سنیاسی ہے ، اور گرو کے کلام پر غور کرنے سے ، وہ ایک دیندار عالم بن جاتا ہے

ਸੰਜੋਗੀ ਧਨ ਪਿਰ ਮੇਲਾ ਹੋਵੈ ॥
sanjogee Dhan pir maylaa hovai.
If a bride-soul gets united with her Husband-Godby some good fortune,
ਚੰਗੇ ਭਾਗਾਂ ਨਾਲ ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ,
سنّجوگیِدھنپِرمیلاہوۄےَ॥
سنجوگی ۔ قدرتی ملاپ ۔ دھن پر۔ خاوند و زوجہ ۔ مراد خدا اور خدا کا محبوب
اگر کوئی دلہن روح کسی خوش قسمتی سے اپنے شوہر خدا کے ساتھ متحد ہوجاتی ہے

ਗੁਰਮਤਿ ਵਿਚਹੁ ਦੁਰਮਤਿ ਖੋਵੈ ॥
gurmat vichahu durmat khovai.
then by following Guru’s teachings, she sheds off her evil-mindedness from within,
ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਆਪਣੇ ਅੰਦਰੋਂ ਖੋਟੀ ਮੱਤ ਨਾਸ ਕਰ ਦੇਂਦੀ ਹੈ,
گُرمتِۄِچہُدُرمتِکھوۄےَ॥
۔ گرمت۔ سبق مرشد سے ۔ درمت ۔بدعقلی
پھر گرو کی تعلیمات پر عمل کرتے ہوئے ، وہ اپنے اندر سے بددیانتی دور کردیتا ہے

ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥੩॥
rang si-o nit ralee-aa maanai apnay kant pi-aaree jee-o. ||3||
and with loving adoration, each day she enjoys the pleasures of His company and becomes the beloved of her Husband-God. ||3||
ਤੇ ਉਹ ਪ੍ਰੇਮ ਦਾ ਸਦਕਾ ਪ੍ਰਭੂ ਪਤੀ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੀ ਹੈ, ਉਹ ਆਪਣੇ ਪ੍ਰਭੂ-ਪਤੀ ਦੀ ਲਾਡਲੀ ਬਣ ਜਾਂਦੀ ਹੈ ॥੩॥
رنّگسِءُنِترلیِیامانھےَاپنھےکنّتپِیاریِجیِءُ
۔ رنگ سیؤ۔ پریم پیار سے ۔ رلیا۔ سکون ۔ کنت پیاری ۔ خاوند کی محبوبہ ۔ مراد۔ خدا کا بھگت
اور محبت کے ساتھ ، ہر دن وہ اپنی صحبت سے لطف اندوز ہوتا ہے اور اپنے شوہر خدا کی محبوب بن جاتی ہے

ਸਤਿਗੁਰ ਬਾਝਹੁ ਵੈਦੁ ਨ ਕੋਈ ॥
satgur baajhahu vaid na ko-ee.
Other than the true Guru, there is no real physician (who can cure the pain of divine love),
(ਪ੍ਰੇਮ ਦੀ ਚੋਭ ਦਾ ਇਲਾਜ ਕਰਨ ਵਾਲਾ) ਹਕੀਮ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ।
ستِگُرباجھہُۄیَدُنکوئیِ॥
باجہو ۔ بغیر ۔ وید ۔ علاج کا ماہر۔
سچا گرو کے علاوہ ، کوئی حقیقی معالج نہیں ہے

ਆਪੇ ਆਪਿ ਨਿਰੰਜਨੁ ਸੋਈ ॥
aapay aap niranjan so-ee.
(because it is only the Guru who makes one realize that everywhere), the immaculate God is pervading all by Himself.
(ਜਿਸ ਦਾ ਇਲਾਜ ਗੁਰੂ ਕਰ ਦੇਂਦਾ ਹੈ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਉਹ ਨਿਰਲੇਪ ਪਰਮਾਤਮਾ ਆਪ ਹੀ ਆਪ (ਹਰ ਥਾਂ ਮੌਜੂਦ ਹੈ)।
آپےآپِنِرنّجنُسوئیِ॥
نرنجن۔ بیداغ ۔ پاک سوئی۔ وہی
پاکیزہ خدا خود ہی پھیل رہا ہے۔

ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥੪॥
satgur mili-ai marai mandaa hovai gi-aan beechaaree jee-o. ||4||
Upon meeting the true Guru, the evil within a person dies and he becomes a spiritually thoughtful person. ||4||
ਜੇ ਗੁਰੂ ਮਿਲ ਪਏ ਤਾਂ (ਮਨੁੱਖ ਦੇ ਅੰਦਰੋਂ) ਭੈੜ ਮਿਟ ਜਾਂਦਾ ਹੈ, ਮਨੁੱਖ ਉੱਚੇ ਆਤਮਕ ਜੀਵਨ ਦੀ ਵਿਚਾਰ ਕਰਨ ਜੋਗਾ ਹੋ ਜਾਂਦਾ ਹੈ ॥੪॥
ستِگُرمِلِئےَمرےَمنّداہوۄےَگِیانبیِچاریِجیِءُ॥
۔ مندا۔ برائی۔ گیان ۔ سمجھ ۔ دانش۔ ویچاری ۔ خیال آرا
سچے گرو سے ملنے پر ، انسان کے اندر برائی ختم ہوجاتی ہے اور وہ روحانی طور پر سوچنے والا انسان بن جاتا ہے

ਏਹੁ ਸਬਦੁ ਸਾਰੁ ਜਿਸ ਨੋ ਲਾਏ ॥
ayhu sabad saar jis no laa-ay.
He, within whom God enshrines this sublime Guru’s word,
ਗੁਰੂ ਦਾ ਇਹ ਸ੍ਰੇਸ਼ਟ ਸ਼ਬਦ ਪਰਮਾਤਮਾ ਜਿਸ ਦੇ ਹਿਰਦੇ ਵਿਚ ਵਸਾ ਦੇਂਦਾ ਹੈ,
ایہُسبدُسارُجِسنولاۓ
سبد سار۔ کلام کی قدروقیمت ۔ ॥
وہ ، جس کے اندر خدا اس عظیم گرو کے کلام کو داخل کرتا ہے

ਗੁਰਮੁਖਿ ਤ੍ਰਿਸਨਾ ਭੁਖ ਗਵਾਏ ॥
gurmukh tarisnaa bhukh gavaa-ay.
He removes all his thirst and hunger for worldly pleasures.
(ਉਸ ਨੂੰ) ਗੁਰੂ ਦੀ ਸਰਨ ਪਾ ਕੇ (ਉਸ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਦੂਰ ਕਰ ਦੇਂਦਾ ਹੈ।
گُرمُکھِت٘رِسنابھُکھگۄاۓ॥
ترسنا بھکھ۔ خواہشات کی تکمیل کی بھوک خواشت کی پورتی
وہ دنیاوی لذتوں کے لئے. اپنی تمام پیاس اور بھوک کو دور کرتا ہے

ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥੫॥
aapan lee-aa kichhoo na paa-ee-ai kar kirpaa kal Dhaaree jee-o. ||5||
However, we don’t achieve anything by our own efforts. It is only when showing His mercy, God bestows His power that we achieve success. ||5||
ਆਪਣੀ ਅਕਲ ਦੇ ਜ਼ੋਰ (ਆਤਮਕ ਜੀਵਨ ਦਾ) ਕੁਝ ਭੀ ਹਾਸਲ ਨਹੀਂ ਕਰ ਸਕੀਦਾ। ਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਸੱਤਾ (ਮਨੁੱਖ ਦੇ ਅੰਦਰ) ਪਾਂਦਾ ਹੈ ॥੫॥
آپنھلیِیاکِچھوُنپائیِئےَکرِکِرپاکلدھاریِجیِءُ॥
۔ آپن لیا۔ از خود۔ کل دھاری ۔ طاقت در
تاہم ، ہم اپنی کوششوں سے کچھ حاصل نہیں کرسکتے ہیں۔ جب صرف اس کی رحمت کا اظہار ہوتا ہے ، خدا اپنی طاقت عطا کرتا ہے کہ ہم کامیابی حاصل کرتے ہیں

ਅਗਮ ਨਿਗਮੁ ਸਤਿਗੁਰੂ ਦਿਖਾਇਆ ॥
agam nigam satguroo dikhaa-i-aa.
A person, whom the true Guru has revealed the essence of the Vedas and Shastras,
ਸੱਚੇ ਗੁਰਦੇਵ ਜੀ ਜਿਸ ਮਨੁੱਖ ਨੂੰ ਸ਼ਾਸਤਰਾਂ ਅਤੇ ਵੇਦਾਂ ਦੀ ਅਸਲੀਅਤ ਵਿਖਾਲ ਦਿੱਤੀ ਹੈ,
اگمنِگمُستِگُروُدِکھائِیا॥
اگم نگم ۔ وید ۔ شاشتروں ۔ مراد مذہبی کتابوں
ایک ایسا شخص ، جس کے سچے گرو نے ویدوں اور شاستوں کے جوہر کو ظاہر کیا ہے

ਕਰਿ ਕਿਰਪਾ ਅਪਨੈ ਘਰਿ ਆਇਆ ॥
kar kirpaa apnai ghar aa-i-aa.
by Guru’s grace, has come to his real home (his heart where God resides).
ਉਹ ਗੁਰੂ ਦੀ ਕਿਰਪਾ ਰਾਹੀਂ ਆਪਣੇ ਅਸਲ ਘਰ ਵਿਚ ਆ ਟਿਕਿਆ ਹੈ।
کرِکِرپااپنےَگھرِآئِیا॥
۔ گھر آئیا۔ دلمیں بسا۔
گرو کے فضل سے ، اپنے اصلی گھر آیا ہے

ਅੰਜਨ ਮਾਹਿ ਨਿਰੰਜਨੁ ਜਾਤਾ ਜਿਨ ਕਉ ਨਦਰਿ ਤੁਮਾਰੀ ਜੀਉ ॥੬॥
anjan maahi niranjan jaataa jin ka-o nadar tumaaree jee-o. ||6||
Thus O’ God, they on whom, You have mercy, have realized while living in the midst of this world full of evils that You, the immaculate one pervades everywhere, . ||6||
ਹੇ ਪ੍ਰਭੂ! ਜਿਨ੍ਹਾਂ ਉੱਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਮਨੁੱਖ ਇਸ ਮਾਇਆ ਦੇ ਪਸਾਰੇ ਵਿਚ ਤੈਨੂੰ ਨਿਰਲੇਪ ਨੂੰ ਵੱਸਦਾ ਪਛਾਣ ਲੈਂਦੇ ਹਨ ॥੬॥
انّجنماہِنِرنّجنُجاتاجِنکءُندرِتُماریِجیِءُ
انجن۔ سیاہی ۔ سرما۔ نرنجن۔ بیداگ۔ پاک ۔ ندر۔ نظرعنایت وشفقت
وہ جن پر ، آپکا رحم ہے ، اس دنیا کے درمیان رہتے ہوئے بدیوں سے بھری زندگی کا احساس ہوا ہے کہ آپ ہر جگہ بے نیازہو

ਗੁਰਮੁਖਿ ਹੋਵੈ ਸੋ ਤਤੁ ਪਾਏ ॥
gurmukh hovai so tat paa-ay.
A person who becomes a Guru’s follower, realizes this essence,
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਇਹ) ਅਸਲੀਅਤ ਲੱਭ ਲੈਂਦਾ ਹੈ,
گُرمُکھِہوۄےَسوتتُپاۓ॥
تت ۔ حقیقت ۔ اصلیت۔
جو شخص گرو کے پیروکار ہوجاتا ہے ، اسے اس جوہر کا احساس ہوتا ہے

ਆਪਣਾ ਆਪੁ ਵਿਚਹੁ ਗਵਾਏ ॥
aapnaa aap vichahu gavaa-ay.
and he sheds off self-conceit from within.
ਉਹ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦੇਂਦਾ ਹੈ।
آپنھاآپُۄِچہُگۄاۓ
آپنا آپ۔ خویشتا
اور اس نے اپنے اندر سے خود غرضی ختم کردی

ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ ॥੭॥
satgur baajhahu sabh DhanDh kamaavai vaykhhu man veechaaree jee-o. ||7||
O’ friend, you can reflect and see for yourself that without following the true Guru’s teachings, the entire world is running after worldly pursuits. ||7||
ਹੇ ਭਾਈ, ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲੈ ਕਿ ਗੁਰੂ ਦੀ ਸਰਨ ਪੈਣ ਤੋਂ ਬਿਨਾ ਹਰੇਕ ਜੀਵ ਮਾਇਆ ਦੇ ਮੋਹ ਵਿਚ ਫਸਾਣ ਵਾਲੀ ਦੌੜ-ਭੱਜ ਹੀ ਕਰ ਰਿਹਾ ਹੈ ॥੭॥
ستِگُرباجھہُسبھُدھنّدھُکماۄےَۄیکھہُمنِۄیِچاریِجیِءُ
۔ دھند ۔ مجبوراً کام ۔ من ویچاری ۔ ولی سمجھ سے
آپ خود ہی غور و خوض کرسکتے ہیں کہ سچے گرو کی تعلیمات پر عمل کیے بغیر ، پوری دنیا دُنیاوی تعاقب کے پیچھے چل رہی ہے

ਇਕਿ ਭ੍ਰਮਿ ਭੂਲੇ ਫਿਰਹਿ ਅਹੰਕਾਰੀ ॥
ik bharam bhoolay fireh ahaNkaaree.
Some are deluded by doubt and are running around egotistically,
ਸੰਦੇਹ ਦੇ ਭਟਕਾਏ ਹੋਏ ਕਈ ਹੰਕਾਰ ਵਿੰਚ ਆਕੜੇ ਫਿਰਦੇ ਹਨ,
اِکِبھ٘رمِبھوُلےپھِرہِاہنّکاریِ॥
بھرم بھولے ۔ وہم و گمان میں گمراہ ۔ اہنکاری ۔ مغرور
کچھ شک سے دوچار ہیں اور مغرورانہ طور پر بھاگ رہے ہیں ،

ਇਕਨਾ ਗੁਰਮੁਖਿ ਹਉਮੈ ਮਾਰੀ ॥
iknaa gurmukh ha-umai maaree.
while there are others, who by Guru’s grace, have stilled their ego.
ਕਈ ਐਸੇ ਹਨ ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ ਹੈ।
اِکناگُرمُکھِہئُمےَماریِ॥
جبکہ دوسرے لوگ بھی ہیں ، جنہوں نے گرو کے فضل سے ، اپنی انا کو ختم کردیا

ਸਚੈ ਸਬਦਿ ਰਤੇ ਬੈਰਾਗੀ ਹੋਰਿ ਭਰਮਿ ਭੁਲੇ ਗਾਵਾਰੀ ਜੀਉ ॥੮॥
sachai sabad ratay bairaagee hor bharam bhulay gaavaaree jee-o. ||8||
The ones who are imbued with the true word of the Guru, are the truly detached ones, all other ignorant ones are simply wandering, lost in doubt. ||8||
ਅਸਲ ਬੈਰਾਗੀ ਉਹ ਹਨ ਜਿਹੜੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗੇ ਹੋਏ ਹਨ, ਬਾਕੀ ਦੇ ਮੂਰਖ (ਆਪਣੇ ਤਿਆਗ ਦੇ) ਭੁਲੇਖੇ ਵਿਚ ਕੁਰਾਹੇ ਪਏ ਹੋਏ ਹਨ ॥੮॥
سچےَسبدِرتےبیَراگیِہورِبھرمِبھُلےگاۄاریِجیِءُ
۔ سچے سبد رتے ۔ صدیوی سچے کلام میں محو ومجذوب ۔ بیراگی۔ طارق۔ گاواری ۔ جاہل
وہ جو گرو کے سچے کلام سے رنگین ہیں ، وہ واقعی الگ تھلگ ہیں ، باقی سب جاہل محض گھوم رہے ہیں ، شک میں گم ہیں

ਗੁਰਮੁਖਿ ਜਿਨੀ ਨਾਮੁ ਨ ਪਾਇਆ ॥ ਮਨਮੁਖਿ ਬਿਰਥਾ ਜਨਮੁ ਗਵਾਇਆ ॥
gurmukh jinee naam na paa-i-aa. manmukh birthaa janam gavaa-i-aa.
Those self-willed persons, who by following Guru’s teachings have not attained the wealth of Naam, have simply wasted their valuable life.
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕੀਤਾ, ਉਹਨਾਂ ਮਨ ਦੇ ਮੁਰੀਦਾਂ ਨੇ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ ਹੈ।
گُرمُکھِجِنیِنامُنپائِیا॥منمُکھِبِرتھاجنمُگۄائِیا
گورمکھ ۔ مرید مرشد ۔ مرشد کے ذریعے ۔ نام۔ سچ وحقیقت ۔ برتھا ۔ بیکار۔ فضول
وہ خود غرض افراد ، جنہوں نے گرو کی تعلیمات پر عمل کرکے نام کی دولت حاصل نہیں کی ، صرف اپنی قیمتی زندگی ضائع کردی

ਅਗੈ ਵਿਣੁ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ॥੯॥
agai vin naavai ko baylee naahee boojhai gur beechaaree jee-o. ||9||
In the world hereafter, there is no helper, except for Naam.But it is only a rare person, who realizes this thing by reflecting on the Guru’s word. ||9||
ਪਰਲੋਕ ਵਿਚ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਹਾਈ ਨਹੀਂ ਹੈ। ਪਰ ਇਸ ਗੱਲ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਹੀ (ਕੋਈ ਵਿਰਲਾ ਮਨੁੱਖ) ਸਮਝਦਾ ਹੈ ॥੯॥
اگےَۄِنھُناۄےَکوبیلیِناہیِبوُجھےَگُربیِچاریِجیِءُ
۔ بیلی ۔ دوست۔ یا رو مددگار ۔ بوجھے ۔ سمجھے ۔ گرویچاری ۔ کلام مرشد کے وسیلے سے
دنیا میں اس کے بعد ، نام کے سوا کوئی مددگار نہیں ہے۔ لیکن یہ صرف ایک نایاب فرد ہے ، جسے گرو کے کلام پر غور کرتے ہوئے اس چیز کا ادراک ہوتا ہے

ਅੰਮ੍ਰਿਤ ਨਾਮੁ ਸਦਾ ਸੁਖਦਾਤਾ ॥
amrit naam sadaa sukh-daata.
The immortalizing nectar of Naam, is the giver of bliss forever.
ਹੇ ਨਾਨਕ! ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਅਨੰਦ ਦੇਣ ਵਾਲਾ ਹੈ।
انّم٘رِتنامُسداسُکھداتا॥
انمرت نام ۔ ایسی حقیقت جس سے زندگی اخلاقی طور پر اور روحانی طور پر راہ راست پر آجاتی ہے ۔ سکھداتا ۔ سکھ ۔ آرام و آسائش یدنے والا۔
نام کا لازوال امرت ، ہمیشہ کے لئے خوش کن عطا کرنے والا ہے

ਗੁਰਿ ਪੂਰੈ ਜੁਗ ਚਾਰੇ ਜਾਤਾ ॥
gur poorai jug chaaray jaataa.
Throughout the four ages, it has been realized through the perfect Guru.
ਚੌਹਾਂ ਯੁੱਗਾਂ ਅਦੰਰ, ਪੂਰਨ ਗੁਰਾਂ ਦੇ ਰਾਂਹੀਂ ਹੀ ਇਹ ਜਾਣਿਆ ਜਾਂਦਾ ਹੈ।
گُرِپوُرےَجُگچارےجاتا॥
گر پورے ۔ کامل مرشد۔ جگ چارے ۔ چاروں زمانے میں۔ مراد ہر دور زماں میں۔ جاتا ۔ سمجھ آتا ہے
چاروں دوروں میں ، اس کا ادراک کامل گرو کے ذریعہ ہوا ہے

ਜਿਸੁ ਤੂ ਦੇਵਹਿ ਸੋਈ ਪਾਏ ਨਾਨਕ ਤਤੁ ਬੀਚਾਰੀ ਜੀਉ ॥੧੦॥੧॥
jis too dayveh so-ee paa-ay naanak tat beechaaree jee-o. ||10||1||
O’ God, Nanak has realized this essence, that only that person receives it, whom You bless with it. ||10||1||
ਹੇ ਪ੍ਰਭੂ! ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਤੂੰ ਬਖ਼ਸ਼ਦਾ ਹੈ। ਇਹ ਹੀ ਅਸਲੀਅਤ ਹੈ ਜੋ ਨਾਨਕ ਨੇ ਅਨੁਭਵ ਕੀਤੀ ਹੈ। ॥੧੦॥੧॥
جِسُتوُدیۄہِسوئیِپاۓنانکتتُبیِچاریِجیِءُ
۔ تت وچاری ۔ نتیجہ خیز خیال
نانک نے اس جوہر کا ادراک کیا ہے ، صرف وہی شخص اسے قبول کرتا ہے ، جسے تم اس سے نوازتے ہو

error: Content is protected !!