Urdu-Raw-Page-1071

ਵਿਚਿ ਹਉਮੈ ਸੇਵਾ ਥਾਇ ਨ ਪਾਏ ॥
vich ha-umai sayvaa thaa-ay na paa-ay.
Any service performed with ego and pride is not approved by God
ਹਉਮੈ-ਅਹੰਕਾਰ ਵਿਚ ਕੀਤੀ ਹੋਈ ਸੇਵਾ-ਭਗਤੀ ਪਰਵਾਨ ਨਹੀਂ ਹੁੰਦੀ,
ۄِچِہئُمےَسیۄاتھاءِنپاۓ॥
ہونمے ۔ خودی۔ تھائے ۔ ٹھکانہ ۔
خودی میں کی ہوئی خدمت اہمیت نہیں رکتھی

ਜਨਮਿ ਮਰੈ ਫਿਰਿ ਆਵੈ ਜਾਏ ॥
janam marai fir aavai jaa-ay.
Such a person continues to go through the cycle of birth and death
ਉਹ ਮਨੁੱਖ (ਤਾਂ ਸਗੋਂ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
جنمِمرےَپھِرِآۄےَجاۓ॥
آوے جائے ۔ تناسخ میں پڑا رہے ۔
اور قبول نہیں ہوتی۔ انسان تناسخ وہی خدمت

ਸੋ ਤਪੁ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ ॥੧੧॥
so tap pooraa saa-ee sayvaa jo har mayray man bhaanee hay. ||11||
That penance or service alone is perfect which is pleasing to God.||11||
ਉਹੀ ਹੈ ਪੂਰਾ ਤਪ, ਉਹੀ ਹੈ ਸੇਵਾ-ਭਗਤੀ, ਜਿਹੜੀ ਮੇਰੇ ਪ੍ਰਭੂ ਦੇ ਮਨ ਵਿਚ ਪਿਆਰੀ ਲੱਗਦੀ ਹੈ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਹੀ ਸਹੀ ਰਸਤਾ ਹੈ) ॥੧੧॥
سوتپُپوُراسائیِسیۄاجوہرِمیرےمنِبھانھیِہے॥੧੧॥
تپ ۔تپسیا۔ سیوا۔ خدمت۔ بھانی۔ پسند (11)
اور عبادت و تپسیا منظور کدا ہوتی ہے ۔ جو اسے پسند ہوتی ہے (11)

ਹਉ ਕਿਆ ਗੁਣ ਤੇਰੇ ਆਖਾ ਸੁਆਮੀ ॥
ha-o ki-aa guntayray aakhaa su-aamee.
O my Master, which of your virtues should I describe?
ਹੇ ਮੇਰੇ ਮਾਲਕ! ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ?
ہءُکِیاگُنھتیرےآکھاسُیامیِ॥
سوآمی۔ملاک۔
اے میرے آقا میں تیری کونسی تعریف کرؤں

ਤੂ ਸਰਬ ਜੀਆ ਕਾ ਅੰਤਰਜਾਮੀ ॥
too sarab jee-aa kaa antarjaamee.
You know the inner thoughts of all living beings
ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ।
توُسربجیِیاکاانّترجامیِ॥
انتر جامی۔ اندرنوی راز جاننے والا۔
تو سب کے راز دل جاننے وال اہے

ਹਉ ਮਾਗਉ ਦਾਨੁ ਤੁਝੈ ਪਹਿ ਕਰਤੇ ਹਰਿ ਅਨਦਿਨੁ ਨਾਮੁ ਵਖਾਣੀ ਹੇ ॥੧੨॥
ha-o maaga-o daan tujhai peh kartay har an-din naam vakhaanee hay. ||12||
O my Creator, I ask for this gift from you, that I may recite your Name, night and day.||12||
ਹੇ ਕਰਤਾਰ! ਮੈਂ ਤੇਰੇ ਹੀ ਪਾਸੋਂ ਇਹ ਦਾਨ ਮੰਗਦਾ ਹਾਂ ਕਿ ਮੈਂ ਹਰ ਵੇਲੇ ਤੇਰਾ ਨਾਮ ਉਚਾਰਦਾ ਰਹਾਂ ॥੧੨॥
ہءُماگءُدانُتُجھےَپہِکرتےہرِاندِنُنامُۄکھانھیِہے॥੧੨॥
نام دکھانی۔ سچ وحقیقتالہٰی نام کہتا رہون (12)
اے کرتار تیرے سے میں بھیک مانگتا ہووں کہ میں ہر روز تیرےنام کی ریاض کرتا رہوں (12)

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ ॥
kis hee jor ahaNkaar bolan kaa.
Some are proud of being powerful orators,
ਕਿਸੇ ਦੇ ਅੰਦਰ ਚੰਗਾ ਬੋਲ ਸਕਣ ਦੇ ਅਹੰਕਾਰ ਦਾ ਤਾਣ ਹੈ।
کِسہیِجورُاہنّکاربولنھکا॥
زور۔ طاقت۔ اہنکار۔ غرور۔ تکبر۔
کسی کو بلارے یا مقرر ہونے کا غرور ہے

ਕਿਸ ਹੀ ਜੋਰੁ ਦੀਬਾਨ ਮਾਇਆ ਕਾ ॥
kis hee jor deebaan maa-i-aa kaa.
Some are proud of the power of their wealth,
ਕਿਸੇ ਨੂੰ ਮਾਇਆ ਦੇ ਆਸਰੇ ਦਾ ਤਾਣ ਹੈ।
کِسہیِجورُدیِبانمائِیاکا॥
دیبان۔ حاکم۔
کسی دنیاوی دولت کی مغروری

ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ ਤੂ ਕਰਤੇ ਰਾਖੁ ਮੈ ਨਿਮਾਣੀ ਹੇ ॥੧੩॥
mai har bin tayk Dhar avar na kaa-ee too kartay raakh mai nimaanee hay. ||13||
I have no support other than God; O my Creator, protect my weak and powerless soul.||13||
ਮੈਨੂੰ ਪਰਮਾਤਮਾ ਤੋਂ ਬਿਨਾ ਕੋਈ ਆਸਰਾ ਨਹੀਂ ਕੋਈ ਸਹਾਰਾ ਨਹੀਂ। ਹੇ ਕਰਤਾਰ! ਮੇਰੀ ਨਿਮਾਣੀ ਦੀ ਰੱਖਿਆ ਤੂੰ ਹੀ ਕਰ ॥੧੩॥
مےَہرِبِنُٹیکدھراۄرنکائیِتوُکرتےراکھُمےَنِمانھیِہے॥੧੩॥
ٹیک دھر۔ انحصار وآسرا ۔ نمانی ۔ غریب ۔ عاجز (13)
مگر میرا اے خدا کوئی آسرا اور سہارا نہیں اے کرتار تو مجھ عاجز و لاچار کی حفاظت کر (13)

ਨਿਮਾਣੇ ਮਾਣੁ ਕਰਹਿ ਤੁਧੁ ਭਾਵੈ ॥
nimaanay maan karahi tuDhbhaavai.
O my Master! It pleases you to restorethe honor of the weak and dishonored.
ਹੇ ਸੁਆਮੀ! ਤੂੰ ਨਿਮਾਣੇ ਦਾ ਮਾਣ ਹੈਂ। ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਤੂੰ ਕਰਦਾ ਹੈਂ।
نِمانھےمانھُکرہِتُدھُبھاۄےَ॥
نماتے مان۔ بے وقار کو وقار یا عزت۔ تدھ بھاوے ۔ تو چاہتا ے ۔
اے خدا بے وقاروں کا ہے تو وقار جو چاہتا ہے تو کرتا ہے ۔

ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥
hor kaytee jhakhjhakh aavai jaavai.
Many others argue with your commands and continue in the cycle of birth and death.
(ਤੇਰੀ ਰਜ਼ਾ ਤੋਂ ਲਾਂਭੇ ਜਾਣ ਦਾ ਜਤਨ ਕਰ ਕੇ) ਬੇਅੰਤ ਲੁਕਾਈ ਖ਼ੁਆਰ ਹੋ ਹੋ ਕੇ ਜਨਮ ਮਰਨ ਦੇ ਗੇੜ ਵਿਚ ਪੈਂਦੀ ਹੈ।
ہورکیتیِجھکھِجھکھِآۄےَجاۄےَ॥
جھکھ جھکھ ۔ ذلیل وخوآر ۔
دوسرے بیشمار ذلیل وخوار ہوتے ہیں

ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥੧੪॥
jin kaa pakh karahi too su-aamee tin kee oopar gal tuDh aanee hay. ||14||
O Master! people have faith in the advice of those who have your support.||14||
ਹੇ ਸੁਆਮੀ! ਤੂੰ ਜਿਨ੍ਹਾਂ ਦਾ ਪੱਖ ਕਰਦਾ ਹੈਂ, ਉਹਨਾਂ ਦੀ ਗੱਲ ਹਰ ਥਾਂ ਮੰਨੀ ਜਾਂਦੀ ਹੈ ॥੧੪॥
جِنکاپکھُکرہِتوُسُیامیِتِنکیِاوُپرِگلتُدھُآنھیِہے॥੧੪॥
پکھ مدد۔ اوپر گل۔ تدھ۔ تجھ پر بات (14)
جنکا امدادی تو خدا ان کی ہر بات تجھ پر آتی ہے (14)

ਹਰਿ ਹਰਿ ਨਾਮੁ ਜਿਨੀ ਸਦਾ ਧਿਆਇਆ ॥
har har naam jinee sadaa Dhi-aa-i-aa.
Those who meditate forever on the Name of the Lord, Har, Har,
they who have always meditated on God’s Name,
Those who have always meditated on God’s Name,
ਜਿਨ੍ਹਾਂ ਮਨੁੱਖਾਂ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ,
ہرِہرِنامُجِنیِسدادھِیائِیا॥
دھیائیا۔ دھیان دیا۔
جنہوں نے نام خدا مین دھیان لگائیا ہے

ਤਿਨੀ ਗੁਰ ਪਰਸਾਦਿ ਪਰਮ ਪਦੁ ਪਾਇਆ ॥
tinee gur parsaad param pad paa-i-aa.
by Guru’s Grace, obtain the supreme status.
(O‟ my friends), they have obtained the supreme status (of salvation).
Have been blessed with the highest spiritual status, through the Guru’s Grace.
ਉਹਨਾਂ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ।
تِنیِگُرپرسادِپرمپدُپائِیا॥
پرم پد۔ بلند رتبہ
انہویں نے مرشد کی رحمت سے بلند رتبہ پائیا ہے ۔

ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ਬਿਨੁ ਸੇਵਾ ਪਛੋਤਾਣੀ ਹੇ ॥੧੫॥
jin har sayvi-aa tin sukh paa-i-aa bin sayvaa pachhotaanee hay. ||15||
Those who serve the Lord find peace; without serving Him, they regret and repent. ||15||
They who have served (and worshipped) God have obtained peace, (but) without the service (and devotion of God, the world) regrets. ||15||
One who has served God is blessed with peace; those who have not, regret and repent.
ਜਿਸ ਮਨੁੱਖ ਨੇ ਪਰਮਾਤਮਾ ਦੀ ਸੇਵਾ-ਭਗਤੀ ਕੀਤੀ, ਉਸ ਨੇ ਸੁਖ ਮਾਣਿਆ। ਪ੍ਰਭੂ ਦੀ ਸੇਵਾ-ਭਗਤੀ ਤੋਂ ਬਿਨਾ ਲੁਕਾਈ ਪਛੁਤਾਂਦੀ ਹੈ ॥੧੫॥
جِنِہرِسیۄِیاتِنِسُکھُپائِیابِنُسیۄاپچھوتانھیِہے॥੧੫॥
جنہوں نے کی ہے خدمت خدا کی انہوں نے آرام نصیب ہوا ہے بغیر عبادت وخدمت پچھتائیا ہے (15)

ਤੂ ਸਭ ਮਹਿ ਵਰਤਹਿ ਹਰਿ ਜਗੰਨਾਥੁ ॥
too sabh meh varteh har jagannaath.
You are pervading all, O Lord of the world.
O‟ God and Master of the world, You pervade in all.
O God, you are the Master of this world, you are omnipresent.
ਹੇ ਹਰੀ! ਤੂੰ ਜਗਤ ਦਾ ਨਾਥ ਹੈਂ। ਤੂੰ ਸਭ ਵਿਚ ਵਿਆਪਕ ਹੈਂ।
توُسبھمہِۄرتہِہرِجگنّناتھُ॥
ورتیہہ۔ بستا ہے ۔ جگناتھ ۔ مالک عالم۔
اے خدا تو عالم کا مالک ہے اور سبھ میں بستا ہے وہی ریاض خدا کی کرتا ہے

ਸੋ ਹਰਿ ਜਪੈ ਜਿਸੁ ਗੁਰ ਮਸਤਕਿ ਹਾਥੁ ॥
so har japai jis gur mastak haath.
He alone meditates on the Lord, upon whose forehead the Guru places His hand.
But only that person cherishes God, who is (so blessed with the guidance of the Guru, as if) on that person‟s forehead is the hand of the Guru.
He alone recites God’s Name, upon whose forehead the Guru places his hand.
ਉਹੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਜਿਸ ਦੇ ਮੱਥੇ ਉੱਤੇ ਗੁਰੂ ਦਾ ਹੱਥ ਹੁੰਦਾ ਹੈ।
سوہرِجپےَجِسُگُرمستکِہاتھُ॥
مستک ہاتھ۔ پیشانی پر ہاتھ۔
جس کی پیشنای پر وتو نے امدادی ہاتھ ٹکائیا ہے ۔

ਹਰਿ ਕੀ ਸਰਣਿ ਪਇਆ ਹਰਿ ਜਾਪੀ ਜਨੁ ਨਾਨਕੁ ਦਾਸੁ ਦਸਾਣੀ ਹੇ ॥੧੬॥੨॥
har kee saran pa-i-aa har jaapee jan naanak daas dasaanee hay. ||16||2||
Entering the Sanctuary of the Lord, I meditate on the Lord; servant Nanak is the slave of His slaves. ||16||2||
Seeking the shelter of God, (I too am) meditating on God, and (I) Nanak, am a slave of His slaves. ||16||2||
I have entered the protection of God; I recite His Name; I am the devotee of his devotees.||16||2||
(ਮੈਂ ਭੀ) ਹਰੀ ਦੀ ਸਰਨ ਪਿਆ ਹਾਂ, ਮੈਂ ਭੀ ਹਰੀ ਦਾ ਨਾਮ ਜਪਦਾ ਹਾਂ। ਦਾਸ ਨਾਨਕ ਹਰੀ ਦੇ ਦਾਸਾਂ ਦਾ ਦਾਸ ਹੈ ॥੧੬॥੨॥
ہرِکیِسرنھِپئِیاہرِجاپیِجنُنانکُداسُدسانھیِہے॥੧੬॥੨॥
داس دسانی۔ غلاموں کا غلام ۔
پناہ الہٰی میں ریاض خدا کرتا ہوں خادم نانک۔ تیرے غلاموں کا غلام ہے ۔

ਮਾਰੂ ਸੋਲਹੇ ਮਹਲਾ ੫
maaroo solhay mehlaa 5
Maaroo, Solahas, Fifth Mehl:
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਸੋਹਲੇ’ (੧੬ ਬੰਦਾਂ ਵਾਲੀ ਬਾਣੀ)।
ماروُسولہےمہلا੫

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک لازوال خالق خدا۔ سچے گرو کی فضل سے

ਕਲਾ ਉਪਾਇ ਧਰੀ ਜਿਨਿ ਧਰਣਾ ॥
kalaa upaa-ay Dharee jin Dharnaa.
He infused His power into the earth.
O‟ brother, that (God) who after creating His own power has created this earth,
God, who has created His power to establish this earth,
ਜਿਸ ਪਰਮਾਤਮਾ ਨੇ (ਆਪਣੇ ਹੀ ਅੰਦਰੋਂ) ਸ਼ਕਤੀ ਪੈਦਾ ਕਰ ਕੇ ਧਰਤੀ ਸਾਜੀ ਹੈ,
کلااُپاءِدھریِجِنِدھرنھا॥
کالا۔ طاقت۔ اُپائے ۔ پیدا کرکے ۔ دھری۔ ۔ ٹکائی۔ دھرنا۔ زمین۔
جس نے قوت پیدا کرکے زمین بنائی

ਗਗਨੁ ਰਹਾਇਆ ਹੁਕਮੇ ਚਰਣਾ ॥
gagan rahaa-i-aa hukmay charnaa.
He suspends the heavens upon the feet of His Command.
and who has held up the sky by giving it the support of His feet (His command),
Who has supported the sky with the force of His command;
ਜਿਸ ਨੇ ਆਪਣੇ ਹੁਕਮ ਦਾ ਹੀ ਆਸਰਾ ਦੇ ਕੇ ਆਕਾਸ਼ ਨੂੰ ਥੰਮ੍ਹ ਰੱਖਿਆ ਹੈ,
گگنُرہائِیاہُکمےچرنھا॥
گگن۔ آسمان۔ رہائیا۔ ٹکائیا۔ ھکمے ۔ قربان سے ۔ چرنا آسرا دیکر۔
جس نے اپنے فرمان سے آسمان ٹکائیا

ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ ॥੧॥
agan upaa-ay eeDhan meh baaDhee so parabh raakhai bhaa-ee hay. ||1||
He created fire and locked it into wood. That God protects all, O Siblings of Destiny. ||1||
and who after creating the fire has locked it in wood, that (God) protects all (creatures). ||1||
and who created fire and bound it in wood, that same God protects all living things. ||1||
ਜਿਸ ਨੇ ਅੱਗ ਪੈਦਾ ਕਰ ਕੇ ਇਸ ਨੂੰ ਲੱਕੜਾਂ ਵਿਚ ਬੰਨ੍ਹ ਰੱਖਿਆ ਹੈ, ਉਹੀ ਪਰਮਾਤਮਾ (ਸਭ ਜੀਵਾਂ ਦੀ) ਰੱਖਿਆ ਕਰਦਾ ਹੈ ॥੧॥
اگنِاُپاءِایِدھنمہِبادھیِسوپ٘ربھُراکھےَبھائیِہے॥੧॥
آگناپائے ۔ آگ پیدا کرکے ۔ ایندھن۔ لکڑیون ۔ باندھی ۔ بند کی ۔ راکھے ۔ حفاظت کرتا ہے (1)
جس نے آگ لکڑیون میں باندھی ۔ وہی خدا محافظ ہے ۔ (1)

ਜੀਅ ਜੰਤ ਕਉ ਰਿਜਕੁ ਸੰਬਾਹੇ ॥
jee-a jant ka-o rijak sambaahay.
He gives nourishment to all beings and creatures.
(O‟ my friend, that God who) provides sustenance to all beings and creatures,
He provides sustenance to all living beings and creatures.
ਜਿਹੜਾ ਪਰਮਾਤਮਾ ਸਾਰੇ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ,
جیِءجنّتکءُرِجکُسنّباہے॥
رزق ۔ روزی ۔ سنبھا ہے ۔ پہنچاتا ہے ۔
وہ تمام جانداروں اور مخلوقات کو رزق دیتا ہے۔

ਕਰਣ ਕਾਰਣ ਸਮਰਥ ਆਪਾਹੇ ॥
karan kaaran samrath aapaahay.
He Himself is the all-powerful Creator, the Cause of causes.
who is powerful to do or cause anything to be done is immaculate
He, himself has the power to do everything and is the cause of all that happens.
ਜੋ ਸ੍ਰਿਸ਼ਟੀ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਤੇ ਨਿਰਲੇਪ ਹੈ,
کرنھکارنھسمرتھآپاہے॥
سمرتھ باتوفیق۔ اپا ہے ۔ غیر متاثر ۔ کارن۔ سبب۔
وہ ، خود ہی سب کچھ کرنے کی طاقت رکھتا ہے اور جو کچھ ہوتا ہے اس کا سبب ہوتا ہے

ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ ॥੨॥
khin meh thaap uthaapanhaaraa so-ee tayraa sahaa-ee hay. ||2||
In an instant, He establishes and disestablishes; He is your help and support. ||2||
and can establish and destroy anything in an instant, it is He who is your (true) helper. ||2||
He, who can in an instant, establish and destroy anything, He himself, is your help and support. ||2||
ਜੋ ਇਕ ਛਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ, ਉਹੀ ਪਰਮਾਤਮਾ (ਹਰ ਵੇਲੇ) ਤੇਰਾ ਭੀ ਮਦਦਗਾਰ ਹੈ ॥੨॥
کھِنمہِتھاپِاُتھاپنہاراسوئیِتیراسہائیِہے॥੨॥
تھاپ۔ پیدا کرکے ۔ اتھاینہارا۔ مٹانے کی توفیق رکھنے والا۔ سہائی۔ مددگار (2)
وہ ، جو فوری طور پر ، کسی بھی چیز کو قائم اور تباہ کرسکتا ہے ، وہ خود آپ کی مدد اور مددگار ہے۔

ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ ॥
maat garabh meh jin partipaali-aa.
He cherished you in your mother’s womb.
(O‟ my friends), by always being at your side, He who saved you in your mother‟s womb,
He, who nurtured you in your mother’s womb,
ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ (ਤੇਰੀ) ਪਾਲਣਾ ਕੀਤੀ,
ماتگربھمہِجِنِپ٘رتِپالِیا॥
ماگ گربھ ۔ماں کے پیٹ میں ۔ پرتپالیا۔ پرورش کی ۔
جس نے مان کے پیٹ میں (امداد کی) پرورش کی

ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ ॥
saas garaas ho-ay sang samaali-aa.
With every breath and morsel of food, He is with you, and takes care of you.
and has protected You with every morsel and breath of yours,
Protects you, with every morsel and breath, you take.
ਤੇਰੇ ਹਰੇਕ ਸਾਹ ਦੇ ਨਾਲ ਤੇਰੀ ਹਰੇਕ ਗਿਰਾਹੀ ਦੇ ਨਾਲ ਤੇਰਾ ਸੰਗੀ ਬਣ ਕੇ ਤੇਰੀ ਸੰਭਾਲ ਕੀਤੀ,
ساسِگ٘راسِہوءِسنّگِسمالِیا॥
ساس گراس۔ ہر ساسن ہر لقمہ ۔ ہوئے سنگ۔ ساتھ ہوکر۔ سمالیا۔ سنبھال کی ۔
جس نے ہر سانس ہر لقمہ تیرا ساتھی ہوکر تجھے سنبھالا۔

ਸਦਾ ਸਦਾ ਜਪੀਐ ਸੋ ਪ੍ਰੀਤਮੁ ਵਡੀ ਜਿਸੁ ਵਡਿਆਈ ਹੇ ॥੩॥
sadaa sadaa japee-ai so pareetam vadee jis vadi-aa-ee hay. ||3||
Forever and ever, meditate on that Beloved; Great is His glorious greatness! ||3||
we should forever worship that beloved (God), great is whose glory. ||3||
Worship that beloved God forever, great is His glory. ||3||
ਜਿਸ ਪਰਮਾਤਮਾ ਦੀ ਇਤਨੀ ਵੱਡੀ ਵਡਿਆਈ ਹੈ, ਉਸ ਪ੍ਰੀਤਮ ਪ੍ਰਭੂ ਨੂੰ ਸਦਾ ਹੀ ਸਦਾ ਹੀ ਜਪਣਾ Heਚਾਹੀਦਾ ਹੈ ॥੩॥
سداسداجپیِئےَسوپ٘ریِتمُۄڈیِجِسُۄڈِیائیِہے॥੩॥
پریتم۔ پیار۔ وڈیائی۔ بزرگی و شہرت (3 )
جس کی اتنی بلند عظمت ہو اسے ہمیشہ یاد رکھو (3)

ਸੁਲਤਾਨ ਖਾਨ ਕਰੇ ਖਿਨ ਕੀਰੇ ॥
sultaan khaan karay khin keeray.
The sultans and nobles are reduced to dust in an instant.
(O‟ my friends), within a moment He can reduce the emperors and governors to (paupers like) worms
God can reduce kings and noblemen to lowly worms, in an instant.
ਉਹ ਪਰਮਾਤਮਾ ਪਾਤਿਸ਼ਾਹਾਂ ਤੇ ਖ਼ਾਨਾਂ ਨੂੰ ਇਕ ਛਿਨ ਵਿਚ ਕੀੜੇ (ਕੰਗਾਲ) ਬਣਾ ਦੇਂਦਾ ਹੈ,
سُلتانکھانکرےکھِنکیِرے॥
سلطان۔ بادشاہ ۔ کان ۔امرا۔ روار۔ کھن۔ آنکھ جھپکنے کے عرصے میں ۔ کیرے ۔ نادار ۔ غریب ۔نادار۔ ‘
جو بادشاہوں سرداروں کو آنکھ جھپکنے کے عرصے میں نادار بنا دیتا ہے

ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ ॥
gareeb nivaaj karay parabh meeray.
God cherishes the poor, and makes them into rulers.
and by honoring the poor, elevate them to chiefs.
He honors the poor and elevates them to noblemen
ਗ਼ਰੀਬਾਂ ਨੂੰ ਉੱਚੇ ਕਰ ਕੇ ਅਮੀਰ ਬਣਾ ਦੇਂਦਾ ਹੈ।
گریِبنِۄاجِکرےپ٘ربھُمیِرے॥
نواز۔ کرم و عنایت سے ۔ میرے ۔ امیر۔
وہ غریبوں ناداروں امیری بخش دیتا ہے ۔

ਗਰਬ ਨਿਵਾਰਣ ਸਰਬ ਸਧਾਰਣ ਕਿਛੁ ਕੀਮਤਿ ਕਹੀ ਨ ਜਾਈ ਹੇ ॥੪॥
garab nivaaran sarab saDhaaran kichh keemat kahee na jaa-ee hay. ||4||
He is the Destroyer of egotistical pride, the Support of all. His value cannot be estimated. ||4||
He is the dispeller of ego and supporter of all, His worth cannot be assessed; (the extent of His power cannot be estimated) ||4||
He eradicates pride and is the support of all. His worth cannot be assessed.||4||
ਉਹ ਪਰਮਾਤਮਾ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈ, ਉਹ ਪਰਮਾਤਮਾ ਸਭ ਦਾ ਆਸਰਾ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੪॥
گربنِۄارنھسربسدھارنھکِچھُکیِمتِکہیِنجائیِہے॥੪॥
گربھ ۔ غرور۔ تکبر۔ نوارن۔ دور کرکے ۔ سرب سدھارن۔ سب کے لئے سہارا (4)
وہ غرور اور تکبر مٹانیوالا اور سب کا سہارا ہے ۔ اسکی قدرو قیمت بیان نہیں ہو سکتی (4)

ਸੋ ਪਤਿਵੰਤਾ ਸੋ ਧਨਵੰਤਾ ॥
so pativantaa so Dhanvantaa.
He alone is honorable, and he alone is wealthy,
(O‟ my friends), that one alone is (truly) honorable, and that one alone is (truly) wealthy
That person alone is worthy of honor, he alone is truly wealthy,
ਉਹੀ (ਅਸਲ) ਇੱਜ਼ਤ-ਦਾਰ ਹੈ ਉਹੀ (ਅਸਲ) ਧਨਾਢ ਹੈ।
سوپتِۄنّتاسودھنۄنّتا॥
سو۔ وہ ۔ پتونتا۔ با عزت۔ دھنونتا۔ مالدار۔
عزت دار اور دولتمند وہی ہے

ਜਿਸੁ ਮਨਿ ਵਸਿਆ ਹਰਿ ਭਗਵੰਤਾ ॥
jis man vasi-aa har bhagvantaa.
within whose mind the Lord God abides.
-in whose mind God has come to reside.
In whose mind, God resides.
ਜਿਸ ਮਨੁੱਖ ਦੇ ਮਨ ਵਿਚ ਹਰੀ ਭਗਵਾਨ ਆ ਵੱਸਦਾ ਹੈ।
جِسُمنِۄسِیاہرِبھگۄنّتا॥
بھگونتا ۔ با نصیب۔
جسکے دل میں بستا ہے خدا

ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥
maat pitaa sut banDhap bhaa-ee jin ih sarisat upaa-ee hay. ||5||
He alone is my mother, father, child, relative and sibling, who created this Universe. ||5||
(In fact, He is our real) mother, father, son, relative, brother (and true helper until the end), who has created this universe. ||5||
That God, who has created this universe, is my mother, father, child, relative, brother.
ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਹੈ ਮਾਂ ਪਿਉ, ਉਹੀ ਹੈ ਪੁੱਤਰ ਰਿਸ਼ਤੇਦਾਰ ਤੇ ਭਰਾ (ਉਹੀ ਹੈ ਸਦਾ ਨਾਲ ਨਿਭਣ ਵਾਲਾ ਸਨਬੰਧੀ) ॥੫॥
ماتپِتاسُتبنّدھپبھائیِجِنِاِہس٘رِسٹِاُپائیِہے॥੫॥
ست۔ بیٹا۔ بندھپ۔ رشتہ دار ۔ سر شٹ ۔ دنیا ۔ عالم۔ اپائی۔ پیدا کی (5)
وہی ماں باپ ۔بیٹا اور رشتہ دار ۔ وہی ہے جس نے یہ عالم پیدا کیا (5)

ਪ੍ਰਭ ਆਏ ਸਰਣਾ ਭਉ ਨਹੀ ਕਰਣਾ ॥
parabh aa-ay sarnaa bha-o nahee karnaa.
I have come to God’s Sanctuary, and so I fear nothing.
(O‟ my friends, when once you have entered God‟s sanctuary and have sought His support, then) don‟t entertain any kind of fear,
Having entered into God’s protection, there is no need to fear anything,
ਪ੍ਰਭੂ ਦੀ ਸਰਨ ਪਿਆਂ ਕਿਸੇ ਕਿਸਮ ਦਾ ਡਰ ਕਰਨ ਦੀ ਲੋੜ ਨਹੀਂ ਰਹਿੰਦੀ।
پ٘ربھآۓسرنھابھءُنہیِکرنھا॥
سرنا۔ پناہ ۔ بھؤ۔ خوف۔
الہٰی پناہ گیری میں کوی خوف نہیں

ਸਾਧਸੰਗਤਿ ਨਿਹਚਉ ਹੈ ਤਰਣਾ ॥
saaDhsangat nihcha-o hai tarnaa.
In the Saadh Sangat, the Company of the Holy, I am sure to be saved.
and remember that in the company of the saintly persons, you would be emancipated.
In the Guru’s congregation, you will definitely swim across this world ocean.
ਗੁਰੂ ਦੀ ਸੰਗਤ ਵਿਚ ਰਿਹਾਂ ਜ਼ਰੂਰ (ਸਾਰੇ ਡਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।
سادھسنّگتِنِہچءُہےَترنھا॥
سادھ ۔ سنگت ۔ محبت و قربت ۔ پاکدامناں ۔ نہچؤ۔ ضرور ہی ۔ اترنا۔ کامیابی ۔ گن ندھان۔ اوصاف کا خزانہ ۔
خدا رسیدہ پاکدامنوں کی صحبت و قربت سے یقیناً ضرور کامیابی حاصل ہوتی ہے ۔

ਮਨ ਬਚ ਕਰਮ ਅਰਾਧੇ ਕਰਤਾ ਤਿਸੁ ਨਾਹੀ ਕਦੇ ਸਜਾਈ ਹੇ ॥੬॥
man bach karam araaDhay kartaa tis naahee kaday sajaa-ee hay. ||6||
One who adores the Creator in thought, word and deed, shall never be punished. ||6||
The person who meditates on the Creator, in thought, word, and deed never has to undergo any punishment (or pain). ||6||
He who remembers the Creator in thought, word, and action will never suffer punishment.||6||
ਜਿਹੜਾ ਮਨੁੱਖ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਕੰਮਾਂ ਦੀ ਰਾਹੀਂ ਕਰਤਾਰ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਕਦੇ ਕੋਈ ਕਸ਼ਟ ਨਹੀਂ ਪੋਹ ਸਕਦਾ ॥੬॥
منبچکرمارادھےکرتاتِسُناہیِکدےسجائیِہے॥੬॥
من بچ کرم۔ دل ۔ کلام ۔ بول ۔ اعمال ۔ سجائی ۔ سزا (6)
جو دل سے زبان سے اعمال سے جو یاد خدا کو کرتا ہے اسے کبھی سزا نہیں ملتی (6)

ਗੁਣ ਨਿਧਾਨ ਮਨ ਤਨ ਮਹਿ ਰਵਿਆ ॥
gun niDhaan man tan meh ravi-aa.
One whose mind and body are permeated with the Lord, the treasure of virtue,
(O‟ my friends, the one) in whose mind (God) the treasure of virtues is enshrined,
That person who enshrines God, the treasure houseof virtues, within his mind and body,
ਜਿਹੜਾ ਮਨੁੱਖ ਆਪਣੇ ਮਨ ਵਿਚ ਆਪਣੇ ਤਨ ਵਿਚ ਪਰਮਾਤਮਾ ਨੂੰ ਯਾਦ ਰੱਖਦਾ ਹੈ,
گُنھنِدھانمنتنمہِرۄِیا॥
من تن۔ دل وجان۔ رویا۔ بسیا ۔
جب دل میں بستا ہو اوصاف کا خزانہ

ਜਨਮ ਮਰਣ ਕੀ ਜੋਨਿ ਨ ਭਵਿਆ ॥
janam maran kee jon na bhavi-aa.
does not wander in birth, death and reincarnation.
doesn‟t wander in the rounds of birth and death.
Does not wander constantly in the cycle of birth and death.
ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਭਟਕਦਾ।
جنممرنھکیِجونِنبھۄِیا॥
بھیویا ۔ بھٹکیا ۔
خدا توتناسخ میں نہیں پڑنا پڑتا اسے ۔

ਦੂਖ ਬਿਨਾਸ ਕੀਆ ਸੁਖਿ ਡੇਰਾ ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥
dookh binaas kee-aa sukh dayraa jaa taripat rahay aaghaa-ee hay. ||7||
Pain vanishes and peace prevails, when one is satisfied and fulfilled. ||7||
All that one‟s sufferings are destroyed, and happiness comes to stay (in that one‟s mind), because such a person remains satiated (from worldly desires). ||7||
His troubles depart and peace resides within, since he is fully satisfied and content.||7||
ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਉਹ ਸਦਾ ਲਈ ਆਤਮਕ ਆਨੰਦ ਵਿਚ ਟਿਕਾਣਾ ਬਣਾ ਲੈਂਦਾ ਹੈ, ਕਿਉਂਕਿ ਉਹ (ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜਿਆ ਰਹਿੰਦਾ ਹੈ ॥੭॥
دوُکھبِناسکیِیاسُکھِڈیراجات٘رِپتِرہےآگھائیِہے॥੭॥
بناس۔مٹا کر۔ ڈیر۔ ٹھکانہ ۔ ترپت رہے ۔ اگھائی۔ خواہشات باقی نہیں رہی سیر ہوئے (7)
عذاب ختم ہو جاتے ہیں اور آرام و آسائش پاتا ے کیونکہ خواہشات باقی نہیں رہتیں (7)

ਮੀਤੁ ਹਮਾਰਾ ਸੋਈਸੁਆਮੀ ॥
meet hamaaraa so-ee su-aamee.
My Lord and Master is my best friend.
(O‟ my friends), that Master alone is our (true) friend.
That Master alone is our true friend.
ਉਹੀ ਮਾਲਕ-ਪ੍ਰਭੂ ਅਸਾਂ ਜੀਵਾਂ ਦਾ (ਅਸਲ) ਮਿੱਤਰ ਹੈ।
میِتُہماراسوئیِسُیامیِ॥
میت ۔ دوت۔
ہمارا دوست وہی مالک ہے

error: Content is protected !!