ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥
naanak say akh-rhee-aa bi-ann jinee disando maa piree. ||3||
O Nanak, these are not the eyes which can see my Beloved Husband Lord. ||3||
Nanak says: “Different are those spiritual eyes, through which God my beloved spouse can be seen”. ||3||
ਹੇ ਨਾਨਕ! (ਤ੍ਰਿਸਨਾ-ਮਾਰੀਆਂ ਅੱਖਾਂ ਨਾਲ ਪਿਆਰਾ ਪ੍ਰਭੂ ਦਿੱਸ ਨਹੀਂ ਸਕਦਾ) ਉਹ ਅੱਖਾਂ (ਇਹਨਾਂ ਤ੍ਰਿਸ਼ਨਾ-ਵੇੜ੍ਹੀਆਂ ਅੱਖਾਂ ਨਾਲੋਂ) ਹੋਰ ਕਿਸਮ ਦੀਆਂ ਹਨ, ਜਿਨ੍ਹਾਂ ਨਾਲ ਪਿਆਰਾ ਪਤੀ-ਪ੍ਰਭੂ ਦਿੱਸਦਾ ਹੈ ॥੩॥
نانکسےاکھڑیِیابِئنّنِجِنیِڈِسنّدوماپِریِ॥੩॥
سے اکھڑیاں ۔ وہ آنکھیں۔ پیئن۔ اور ہیں ۔ جنی ۔ جن سے ۔ ڈسندو ۔ دکھائی دیتا ہے ۔ ماپری ۔ میرا پیارا۔
اے نانک وہ انکھیں اور ہیں جن سے پیارے خدا کا دیدار ہوتا ہے ۔
ਪਉੜੀ ॥
pa-orhee.
Pauree:
پئُڑیِ॥
ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥
jin jan gurmukh sayvi-aa tin sabh sukh paa-ee.
That humble being, who, as Gurmukh, serves the Lord, obtains all peace and pleasure.
By Guru’s grace they, who have served and meditated on God, have obtained all kinds of comforts.
ਜਿਸ ਮਨੁੱਖ ਨੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਸ ਨੇ ਸਾਰੇ ਸੁਖ ਮਾਣ ਲਏ ਹਨ,
جِنِجنِگُرمُکھِسیۄِیاتِنِسبھِسُکھپائیِ॥
جن جن۔ جس جس نے ۔ گورمکھ ۔ مرشد کے ذریعے ۔ سیویا۔ خدمت۔ خدا کی۔ تن۔ اس نے ۔
جس نے مرید مرشد ہوکر خدا کی خدمت و عبادت و ریاضت کی سکون پائیا۔
ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤਰਾਈ ॥
oh aap tari-aa kutamb si-o sabh jagat taraa-ee.
He Himself is saved, along with his family, and all the world is saved as well.
Such a person is saved along with one’s family, and helps the entire world to swim across (this worldly ocean).
He himself is saved, along with the sin committing senses to swim across the worldly ocean.
ਉਹ ਆਪਣੇ ਪਰਵਾਰ ਸਮੇਤ ਆਪ ਭੀ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ, ਸਾਰੇ ਜਗਤ ਨੂੰ ਭੀ ਤਾਰ ਲੈਂਦਾ ਹੈ।
اوہُآپِترِیاکُٹنّبسِءُسبھِجگتُترائیِ॥
کٹنب۔ قبیلہ ۔ خاندان۔ سبھ جگت۔ سارا عالم۔
خود زندگی کامیاب بنائی بلکہ اپنے خاندان اور عالم تک کو کامیاب بنائیا۔
ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ ॥
on har naamaa Dhan sanchi-aa sabh tikhaa bujhaa-ee.
He collects the wealth of the Lord’s Name, and all his thirst is quenched.
That one has accumulated the riches of Naam, which has quenchedthirst for worldly things.
ਉਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਤਨਾ ਜੋੜਿਆ ਹੈ ਕਿ ਮਾਇਆ ਵਾਲੀ ਸਾਰੀ ਹੀ ਤ੍ਰਿਸ਼ਨਾ ਉਸ ਨੇ ਮਿਟਾ ਲਈ ਹੈ।
اونِہرِنامادھنُسنّچِیاسبھتِکھابُجھائیِ॥
ہر ناما۔ الہٰی نام کی دولت۔ سچیا ۔ اکھٹا کیا۔
اس نے خدا کے نام کی دولت اکھٹی کی دنیاوی دولت کی خواہشات ختم کردی۔
ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ ॥
on chhaday laalach dunee kay antar liv laa-ee.
He renounces worldly greed, and his inner being is lovingly attuned to the Lord.
Such a person has renounced all the worldly greed and has attuned the mind to God.
ਉਸ ਨੇ ਦੁਨੀਆ ਦੇ ਸਾਰੇ ਲਾਲਚ ਛੱਡ ਦਿੱਤੇ ਹਨ (ਲਾਲਚਾਂ ਵਿਚ ਨਹੀਂ ਫਸਦਾ) ਉਸ ਨੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਹੋਈ ਹੈ।
اونِچھڈےلالچدُنیِکےانّترِلِۄلائیِ॥
ایسے شخص نے ساری دنیاوی لالچ ترک کردی ہے اور ذہن کو خدا کی طرف موزوں کردیا ہے۔
ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ ॥
os sadaa sadaa ghar anand hai har sakhaa sahaa-ee.
Forever and ever, the home of his heart is filled with bliss; God is his companion, help and support.
There is always peace in the heart (of such a person, because he or she firmly believes that) God is one’s friend and mate.
ਉਸ ਦੇ ਹਿਰਦੇ ਵਿਚ ਸਦਾ ਖ਼ੁਸ਼ੀ-ਅਨੰਦ ਹੈ, ਪ੍ਰਭੂ ਸਦਾ ਉਸ ਦਾ ਮਿਤ੍ਰ ਹੈ ਸਹਾਇਤਾ ਕਰਨ ਵਾਲਾ ਹੈ।
اوسُسداسداگھرِانّندُہےَہرِسکھاسہائیِ॥
اچھا پیاس۔ گھر ۔ دل ۔ ذہن۔ سکھا۔ ساتھی۔ سہائی۔ مددگار۔
اور ذہن نشین ہوگیا اس کے ذہن میں ہر وقت خوشیاں اور سکون رہتا ہے خدا اسکا ساتھی و امدادی ہوگیا ہے
ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥
on vairee mitar sam keeti-aa sabh naal subhaa-ee.
He looks alike upon the enemy and friend, and wishes well to all.
That person has deemed all enemies as friends, and is on good terms with everybody.
All the senses are enemies and friends, and wishes them well.
ਉਸ ਨੇ ਵੈਰੀ ਤੇ ਮਿਤ੍ਰ ਇਕੋ ਜੇਹੇ ਸਮਝ ਲਏ ਹਨ (ਹਰੇਕ ਨੂੰ ਮਿਤ੍ਰ ਸਮਝਦਾ ਹੈ), ਸਭਨਾਂ ਨਾਲ ਚੰਗਾ ਸੁਭਾਉ ਵਰਤਦਾ ਹੈ।
اونِۄیَریِمِت٘رسمکیِتِیاسبھنالِسُبھائیِ॥
دیری ۔ میتر۔ دوست۔ دشمن۔ سم۔ برابر۔ سبھائی۔ بھائی چارہ۔
اب دوست و دشمن اسکے لئے برابر ہیں اور سب کے ساتھ برادرانہ سلوک روا دکھتا ہے ۔
ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥
ho-aa ohee al jag meh gur gi-aan japaa-ee.
He alone is fulfilled in this world, who meditates on the spiritual wisdom of the Guru.
(Such a person) becomes known in the world and makes all to contemplate on the wisdom of the Guru.
ਉਹ ਮਨੁੱਖ ਗੁਰੂ ਤੋਂ ਮਿਲੇ ਉਪਦੇਸ਼ ਨੂੰ ਸਦਾ ਚੇਤੇ ਰੱਖਦਾ ਹੈ ਤੇ ਜਗਤ ਵਿਚ ਨਾਮਣੇ ਵਾਲਾ ਹੋ ਜਾਂਦਾ ਹੈ
ہویااوہیِالُجگمہِگُرگِیانُجپائیِ॥
اوہیئل۔ ظاہر۔ گر گیان۔ علم مرشد
وہ صرف اس دنیا میں ہی پورا ہوا ہے ، جو گرو کی روحانی حکمت پر غور کرتا ہے
ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥
poorab likhi-aa paa-i-aa har si-o ban aa-ee. ||16||
He obtains what is pre-ordained for him, according to the Lord. ||16||
preordained destiny is fulfilled, and develops love with God. ||16||
ਪਿਛਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦੇ ਹਨ ਤੇ (ਇਸ ਜਨਮ ਵਿਚ) ਪਰਮਾਤਮਾ ਨਾਲ ਉਸ ਦੀ ਪੱਕੀ ਪ੍ਰੀਤ ਬਣ ਜਾਂਦੀ ਹੈ ॥੧੬॥
پوُربِلِکھِیاپائِیاہرِسِءُبنھِآئیِ॥੧੬॥
پورب ۔پہلے سے ۔
اور پہلے کئے ہوئے اعمال جو اسکے اعمالنامے میں تحریر نہیں طاہر ہوتے ہیں خدا سے پختہ پیار ہو جاتا ہے ۔
ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru:
ڈکھنھےمਃ੫॥
ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥
sach suhaavaa kaadhee-ai koorhai koorhee so-ay.
The true person is said to be beautiful; false is the reputation of the false.
(O’ my friends, a person who always speaks) truth is considered beauteous (praise-worthy. On the other hand) a liar carries a bad reputation.
The soul of the True person is always in bliss and the ignorants always have inner pain.
ਹਰ ਕੋਈ ਆਖਦਾ ਹੈ ਕਿ (ਪਰਮਾਤਮਾ ਦਾ) ਨਾਮ-ਧਨ ਸੁਖ ਦੇਣ ਵਾਲਾ ਹੈ ਤੇ ਦੁਨੀਆਵੀ ਧਨ (ਦੇ ਇਕੱਠਾ ਕਰਨ) ਵਿਚ ਕੋਈ ਨ ਕੋਈ ਝਗੜੇ-ਉਪਾਧੀ ਵਾਲੀ ਖ਼ਬਰ ਹੀ ਸੁਣੀਦੀ ਹੈ।
سچُسُہاۄاکاڈھیِئےَکوُڑےَکوُڑیِسوءِ॥
سچ۔ حقیقت ۔ خدا۔ سہاوا۔ اچھا۔ کاڈھیئے ۔ کہلاتا ہے ۔ کوڑے کوڑی سوئے۔ جھوٹے کی جھوٹی شہرت۔
حقیقت و اصلیت کی ہر ایک تعریف و ستائش کرتا ہے جبکہ جھوٹے کی جھوٹی شہرتہوتی ہے
ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥
naanak virlay jaanee-ahi jin sach palai ho-ay. ||1||
O Nanak, rare are those who have Truth in their laps. ||1||
But O’ Nanak, rare are those who live a truthful life and are therefore) known to have truth in their heart. ||1||
O’ Nanak, rare are those who collect the wealth of Naam and have true love for God in their heart. ||1||
ਫਿਰ ਭੀ, ਹੇ ਨਾਨਕ! ਐਸੇ ਬੰਦੇ ਵਿਰਲੇ ਹੀ ਮਿਲਦੇ ਹਨ, ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੋਵੇ (ਹਰ ਕੋਈ ਉਪਾਧੀ-ਮੂਲ ਦੁਨੀਆਵੀ ਧਨ ਦੇ ਹੀ ਪਿੱਛੇ ਦੌੜ ਰਿਹਾ ਹੈ) ॥੧॥
نانکۄِرلےجانھیِئہِجِنسچُپلےَہوءِ॥੧॥
سچ پلے ہوئے ۔ جنکے دامن سچ ہے ۔
اے نانک تاہم بھی بہت کم انسان ایسے ہوتے جنکے دامن سچ ہوا۔
ਮਃ ੫ ॥
mehlaa 5.
Fifth Guru:
مਃ੫॥
ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥
sajan mukh anoop athay pahar nihaalsaa.
The face of my friend, the Lord, is incomparably beautiful; I would watch Him, twenty-four hours a day.
(I feel that) incomparable in beauty is the face of my Beloved, (and I wish that I may) keep beholding it at all times.
The face (Divine word) of my beloved is blissful, I can behold it at all times.
ਸੁੱਤੀ ਹੋਈ ਨੇ ਮੈਂ ਉਸ ਖਸਮ-ਪ੍ਰਭੂ ਨੂੰ (ਸੁਪਨੇ ਵਿਚ) ਵੇਖਿਆ, ਸੱਜਣ ਦਾ ਮੂੰਹ ਬਹੁਤ ਹੀ ਸੋਹਣਾ (ਲੱਗਾ)।
سجنھمُکھُانوُپُاٹھےپہرنِہالسا॥
سجن۔ دوست۔ مکھ ۔ نوپ۔ نرالے اور انوکھے چہرے اور شکل وصورت والا۔ اٹھے پہرنہالسا۔ دیکھوں۔
ایسا دوست جسکا چہرہ بہت نرالا تھا میں ہر وقت اسکا دیدار پاؤن ۔
ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥੨॥
sut-rhee so saho dith tai supnay ha-o khannee-ai. ||2||
In sleep, I saw my Husband Lord; I am a sacrifice to that dream. ||2||
Sacrifice am I to you, O’ dream, (in which) while asleep, I saw my Groom. ||2||
In sleep, I feel blissful, I am beholden to that dream.||2||
ਹੇ ਸੁਪਨੇ! ਮੈਂ ਤੈਥੋਂ ਸਦਕੇ ਜਾਂਦੀ ਹਾਂ। (ਹੁਣ ਮੇਰੀ ਤਾਂਘ ਹੈ ਕਿ) ਮੈਂ ਅੱਠੇ ਪਹਰ (ਸੱਜਣ ਦਾ ਮੂੰਹ) ਵੇਖਦੀ ਰਹਾਂ ॥੨॥
سُتڑیِسوسہُڈِٹھُتےَسُپنےہءُکھنّنیِئےَ॥੨॥
سنٹری۔ خواب میں۔ سوسوہ ۔ اس مالک۔ ڈٹھ۔ دیکھا ۔ تے سپنے ۔ اس خواب پر ۔ ہؤ گھنیئے ۔ میں قربان ہوں۔
خواب میں اس مالک کا دیدار کیاایسے خواب پر قربان ہوں۔
ਮਃ ੫ ॥
mehlaa 5.
Fifth Guru:
مਃ੫॥
ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥
sajan sach parakh mukh alaavan thothraa.
O my friend, realize the True Lord. Just to talk about Him is useless.
O’ my friend, carefully examine the truth (in your mind. You should understand that) simply uttering (God’s Name) from the mouth (and not from the core of your heart is merely) a shallow (and fruitless exercise.
Carefully examine the truth in your mind, by simply reciting Naam and not from the core of your heart is merely a shallow and fruitless exercise.
ਹੇ ਮਿਤ੍ਰ! (ਨਿਰਾ) ਮੂੰਹੋਂ ਆਖਣਾ ਵਿਅਰਥ ਹੈ, ਨਾਮ-ਧਨ ਨੂੰ (ਆਪਣੇ ਹਿਰਦੇ ਵਿਚ) ਜਾਚ-ਤੋਲ
سجنھسچُپرکھِمُکھِالاۄنھُتھوتھرا॥
سجن۔ دوست۔ سچ ۔ حقیقت۔ پرکھ۔ پہچان۔ مکھ الاون تھوتھرا۔ سرف زبان سے کہنا بیکار ہے ۔
اے دوست حق وحقیقت کی پہچان زبان سے کہنا بیکار ہے ۔
ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥੩॥
man majhaahoo lakh tuDhhu door na so piree. ||3||
See Him within your mind; your Beloved is not far away. ||3||
If you carefully examine and) look into your mind (you would find that) the beloved Spouse is not far off (from you). ||3||
ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਉਹ ਪਤੀ-ਪ੍ਰਭੂ ਤੈਥੋਂ ਦੂਰ ਨਹੀਂ ਹੈ (ਤੇਰੇ ਅੰਦਰ ਹੀ ਵੱਸਦਾ ਹੈ) ॥੩॥
منّنمجھاہوُلکھِتُدھہُدوُرِنسُپِریِ॥੩॥
من مجھ ۔ ہولکھ۔ اپنے دل میں سوچ سمجھ ۔ تدہو۔ تیرے سے ۔ سوپری ۔ وہ پیارا۔
دل میں سوچ سمجھ پیار تیرے سے دور نہیں۔
ਪਉੜੀ ॥
pa-orhee.
Pauree:
پئُڑیِ॥
ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥
Dharat aakaas paataal hai chand soor binaasee.
The earth, the Akaashic ethers of the sky, the nether regions of the underworld, the moon and the sun shall pass away.
The earth, the sky, the nether world, including the sun and the moon are perishable.
ਧਰਤੀ ਆਕਾਸ਼ ਪਾਤਾਲ ਚੰਦ ਅਤੇ ਸੂਰਜ-ਇਹ ਸਭ ਨਾਸਵੰਤ ਹਨ।
دھرتِآکاسُپاتالُہےَچنّدُسوُرُبِناسیِ॥
زمین ،آسمان ،پاتال چاند اور سورج سب نے مٹ جانا ہے
ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥
baadisaah saah umraav khaan dhaahi dayray jaasee.
Emperors, bankers, rulers and leaders shall depart, and their homes shall be demolished.
All the kings, rulers, aristocrats, chiefs, and landlords would depart from here, leaving their abodes.
ਸ਼ਾਹ ਬਾਦਸ਼ਾਹ ਅਮੀਰ ਜਾਗੀਰਦਾਰ (ਸਭ ਆਪਣੇ) ਮਹਲ-ਮਾੜੀਆਂ ਛੱਡ ਕੇ (ਇਥੋਂ) ਤੁਰ ਜਾਣਗੇ।
بادِساہساہاُمراۄکھانڈھاہِڈیرےجاسیِ॥
ساہ ۔ شاہوکار۔ امراؤ۔ امر۔ ڈھاہ ڈیرے جاسی ۔ مٹا کر چلے جائیں گے ۔
بادشاہ شاہوکار امیر اور خان محلات و مکانات چھوڑ کر چلے جائیں گے ۔
ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥
rang tung gareeb masat sabh lok siDhaasee.
The poor and the rich, the humble and the intoxicated, all these people shall pass away.
The poor, the rich, the humble and the arrogant, all would pass away.
ਕੰਗਾਲ, ਅਮੀਰ, ਗ਼ਰੀਬ, ਮਾਇਆ-ਮੱਤੇ (ਕੋਈ ਭੀ ਹੋਵੇ) ਸਾਰਾ ਜਗਤ ਹੀ (ਇਥੋਂ) ਚਾਲੇ ਪਾ ਜਾਇਗਾ।
رنّگتُنّگگریِبمستسبھُلوکُسِدھاسی॥
رنگ ۔ کنگال۔ اتنگ ۔ امیر ۔ مست۔ مغرور۔ سدھاسی۔ چلے جائیں گے ۔
غرض یہ کہ امیر غریب اور دولت کے نشے میں مغرور سارا عالم رحصت ہو جائیگا ۔
ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥
kaajee saykh masaa-ikaa sabhay uth jaasee.
The Qazis, Shaykhs and preachers shall all arise and depart.
All the Qazis, Sheikhs, and Masayak (the judges, preachers and the mystics) would depart from here.
ਕਾਜ਼ੀ ਸ਼ੇਖ਼ ਆਦਿਕ ਭੀ ਸਾਰੇ ਹੀ ਕੂਚ ਕਰ ਜਾਣਗੇ।
کاجیِسیکھمسائِکاسبھےاُٹھِجاسیِ॥
قاضی اور شیخ نے بھی نہیں رہنا
ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ ॥
peer paikaabar a-ulee-ay ko thir na rahaasee.
The spiritual teachers, prophets and disciples – none of these shall remain permanently.
None of the spiritual leaders, prophets, and apostates would remain here forever.
ਪੀਰ ਪੈਗ਼ੰਬਰ ਵੱਡੇ ਵੱਡੇ ਧਾਰਮਿਕ ਆਗੂ-ਇਹਨਾਂ ਵਿਚੋਂ ਭੀ ਕੋਈ ਇਥੇ ਸਦਾ ਟਿਕਿਆ ਨਹੀਂ ਰਹੇਗਾ।
پیِرپیَکابرائُلیِۓکوتھِرُنرہاسیِ॥
پیر پیکار اولئے ۔ رہبر۔ پیغام رساں ۔ ولی اللہ ۔ تھرنہ ۔ مستقل ۔
دوحانی رہبر پیغمبر اور والی اللہ نے بھی نہیں رہنا
ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ ॥
rojaa baag nivaaj katayb vin bujhay sabh jaasee.
Fasts, calls to prayer and sacred scriptures – without understanding, all these shall vanish.
All those who have observed fasts, called others to prayer, said prayers, read the holy books without realizing (God), would leave (from here).
ਜਿਨ੍ਹਾਂ ਰੋਜ਼ੇ ਰੱਖੇ, ਬਾਂਗਾਂ ਦਿੱਤੀਆਂ, ਨਿਮਾਜ਼ਾਂ ਪੜ੍ਹੀਆਂ, ਧਾਰਮਿਕ ਪੁਸਤਕ ਪੜ੍ਹੇ ਉਹ ਭੀ ਅਤੇ ਜਿਨ੍ਹਾਂ ਇਹਨਾਂ ਦੀ ਸਾਰ ਨ ਸਮਝੀ ਉਹ ਭੀ ਸਾਰੇ (ਜਗਤ ਤੋਂ ਆਖ਼ਰ) ਚਲੇ ਜਾਣਗੇ।
روجاباگنِۄاجکتیبۄِنھُبُجھےسبھجاسیِ॥
روضہ نماز اور قران بغیر مذہبی کابتیں اور جنہوں نے ان کی قدر و منزلت کو سمجھا سبھ چلے جائیں گے ۔
ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥
lakh cha-oraaseeh maydnee sabh aavai jaasee.
The 8.4 million species of beings of the earth shall all continue coming and going in reincarnation.
The creation, which (is believed to have) 8.4 million species would keep coming and going.
ਧਰਤੀ ਦੀਆਂ ਚੌਰਾਸੀ ਲੱਖ ਜੂਨਾਂ ਦੇ ਸਾਰੇ ਹੀ ਜੀਵ (ਜਗਤ ਵਿਚ) ਆਉਂਦੇ ਹਨ ਤੇ ਫਿਰ ਇਥੋਂ ਚਲੇ ਜਾਂਦੇ ਹਨ।
لکھچئُراسیِہمیدنیِسبھآۄےَجاسیِ
زمین پر رہنے والے کل جاندار سارے پیدا ہوتے ہیں فوت ہو جاتے ہیں
ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥੧੭॥
nihchal sach khudaa-ay ayk khudaa-ay bandaa abhinaasee. ||17||
The One True Lord God is eternal and unchanging. The Lord’s slave is also eternal. ||17||
It is only one God or God’s devotee, who is immortal. ||17||
The One True One is eternal and unchanging. The devotee is also eternal and does not go through existences. ||17||
ਸਿਰਫ਼ ਇਕ ਸੱਚਾ ਖ਼ੁਦਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਖ਼ੁਦਾ ਦਾ ਬੰਦਾ (ਭਗਤ) ਭੀ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ॥੧੭॥
نِہچلُسچُکھُداءِایکُکھُداءِبنّداابِناسیِ ॥੧੭॥
خدائےبندہ ۔ غلام۔ یا خدمتگار خدا۔ ابناسی۔ لافناہ۔
سرف واحد خدا ہی صدیوی اور دوآمی ہے اور غلام و خدمتگار خدا بھی لافناہ ہے ۔
ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru
ڈکھنھےمਃ੫॥
ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ ॥
dithee habh dhandhol hikas baajh na ko-ay.
I have seen and examined all; without the One Lord, there is none at all.
I have searched throughout the world and found that except for the one God, no one is eternal.
ਮੈਂ ਸਾਰੀ ਸ੍ਰਿਸ਼ਟੀ ਭਾਲ ਕੇ ਵੇਖ ਲਈ ਹੈ, (ਹੇ ਪ੍ਰਭੂ!) ਇਕ ਤੇਰੇ (ਦੀਦਾਰ ਤੋਂ) ਬਿਨਾ ਹੋਰ ਕੋਈ ਭੀ (ਪਦਾਰਥ ਮੈਨੂੰ ਆਤਮਕ ਸ਼ਾਂਤੀ) ਨਹੀਂ (ਦੇਂਦਾ)।
ڈِٹھیِہبھڈھنّڈھولِہِکسُباجھُنکوءِ
سارا عالم ڈہونڈ مارا واحدخدا کے بغیر نہیں دوسرا
ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥੧॥
aa-o sajan too mukh lag mayraa tan man thandhaa ho-ay. ||1||
Come, and show me Your face, O my friend, so that my body and mind may be cooled and soothed. ||1||
Please come O’ my dear Beloved and show me Your sight (liberate me), so that my body and mind may feel soothed and satiated. ||1||
ਹੇ ਮਿਤ੍ਰ-ਪ੍ਰਭੂ! ਆ, ਤੂੰ ਮੈਨੂੰ ਦਰਸਨ ਦੇਹ, (ਤੇਰਾ ਦਰਸਨ ਕੀਤਿਆਂ) ਮੇਰੇ ਤਨ ਮਨ ਵਿਚ ਠੰਢ ਪੈਂਦੀ ਹੈ ॥੧॥
॥੧॥ آءسجنھتوُمُکھِلگُمیراتنُمنُٹھنّڈھاہوءِ
آو دوست دیدار دیجئے تاکہ دل و جان کو سکون محسوس ہو۔
ਮਃ ੫ ॥
mehlaa 5.
Fifth Guru:
مਃ੫॥
ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ ॥
aasak aasaa baahraa moo man vadee aas.
The lover is without hope, but within my mind, there is great hope and desire.
(O’ my God, I know that a true) lover is the one who is without any hopes or desires for anything (except the sight and company of his Beloved), but in my mind there are big desires (for worldly things.
(ਹੇ ਪ੍ਰਭੂ!) (ਤੇਰੇ ਚਰਨਾਂ ਦਾ ਸੱਚਾ) ਪ੍ਰੇਮੀ ਉਹੀ ਹੋ ਸਕਦਾ ਹੈ ਜਿਸ ਨੂੰ ਦੁਨੀਆਵੀ ਆਸਾਂ ਨਾਹ ਪੋਹ ਸਕਣ, ਪਰ ਮੇਰੇ ਮਨ ਵਿਚ ਤਾਂ ਵੱਡੀਆਂ ਵੱਡੀਆਂ ਆਸਾਂ ਹਨ।
آسکُآساباہراموُمنِۄڈیِآس॥
آسا۔ امید ۔ مو ۔ مجھے ۔آس۔ امید۔ آس نراسا۔ امید سے نا امید۔
مگر میرے دل میں تو بھاری امیدں نہیں
ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥੨॥
aas niraasaa hik too ha-o bal bal bal ga-ee-aas. ||2||
In the midst of hope, only You, O Lord, remain free of hope; I am a sacrifice, a sacrifice, a sacrifice to You. ||2||
The truth is) that You are the only one who is without any desire (or expectation from Your devotee). Therefore, I am a sacrifice to You again and again. ||2||
In the midst of desires, You can only free me from worldly bonds, I am beholden to you.
ਸਿਰਫ਼ ਤੂੰ ਹੀ ਹੈਂ ਜੋ ਮੈਨੂੰ (ਦੁਨੀਆਵੀ) ਆਸਾਂ ਤੋਂ ਉਪਰਾਮ ਕਰ ਸਕਦਾ ਹੈਂ। ਮੈਂ ਤੈਥੋਂ ਹੀ ਕੁਰਬਾਨ ਜਾਂਦਾ ਹਾਂ (ਤੂੰ ਆਪ ਹੀ ਮੇਹਰ ਕਰ) ॥੨॥
آسنِراساہِکُتوُہءُبلِبلِبلِگئیِیاس॥੨॥
حقیقی ۔ عاشق وہ ہے ۔ عاشق پیار کرنیوالا۔ محبتی۔ی
صرف اے خدا توہی واحدہستی ہے جو مجھے ان سے نجات دلا سکتا ہےمیں تجھ پر قربان حقیقی عاشق وہی ہے جس پر امیدیں اثر انداز نہ ہوں ہوں ۔
ਮਃ ੫ ॥
mehlaa 5.
Fifth Guru:
مਃ੫॥
ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥
vichhorhaa sunay dukh vin dithay mari-od.
Even if I just hear of separation from You, I am in pain; without seeing You, O Lord, I die.
Even the mention of separation from You gives pain, without seeing You I feel dead.
(ਪ੍ਰਭੂ-ਚਰਨਾਂ ਦਾ ਅਸਲ) ਪ੍ਰੇਮੀ ਉਹ ਹੈ ਜਿਸ ਨੂੰ ਇਹ ਸੁਣ ਕੇ ਹੀ ਦੁੱਖ ਪ੍ਰਤੀਤ ਹੋਵੇ ਕਿ ਪ੍ਰਭੂ ਤੋਂ ਵਿਛੋੜਾ ਹੋਣ ਲੱਗਾ ਹੈ। ਦੀਦਾਰ ਤੋਂ ਬਿਨਾ ਸੱਚਾ ਪ੍ਰੇਮੀ ਆਤਮਕ ਮੌਤ ਮਹਿਸੂਸ ਕਰਦਾ ਹੈ।
ۄِچھوڑاسُنھےڈُکھُۄِنھُڈِٹھےمرِئودِ॥
وچھوڑا ۔ جدائی۔ ڈکھ۔ عزاب۔ ون ڈٹھے ۔بغیر دیکھے ۔ میر یؤو۔ روھانی ۔ موت۔
جدائی کی بر سننے سے ہی عذاب معلوم ہوتا ہے بغیر دیدار اخلاقی موت ہے
ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥੩॥
baajh pi-aaray aapnay birhee naa Dheerod. ||3||
Without her Beloved, the separated lover takes no comfort. ||3||
Without meeting the Beloved a devotee isn’t consoled. ||3||
ਆਪਣੇ ਪਿਆਰੇ ਪ੍ਰਭੂ ਤੋਂ ਵਿਛੁੜ ਕੇ ਪ੍ਰੇਮੀ ਦਾ ਮਨ ਖਲੋਂਦਾ ਨਹੀਂ ਹੈ ॥੩॥
باجھُپِیارےآپنھےبِرہیِنادھیِرودِ॥੩॥
برہی نا دھریوو۔ عاشق کو صبر نہیں۔
اپنے پیارے کے بغیر جدائی پاکر عاشق کے دل کو تسکین نہیں ملتی ۔
ਪਉੜੀ ॥
pa-orhee.
Pauree:
پئُڑیِ॥
ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ॥
tat tirath dayv dayvaali-aa kaydaar mathuraa kaasee.
River-banks, sacred shrines, idols, temples, and places of pilgrimage like Kaydarnaat’h, Mat’huraa and Benares,
(All the sacred river) banks, pilgrimage stations, gods, and their temples, such as Kedar Nath, Mathura, and Kaashi,
ਦੇਵਤਿਆਂ ਦੇ ਮੰਦਰ, ਕੇਦਾਰ ਮਥੁਰਾ ਕਾਂਸ਼ੀ ਆਦਿਕ ਤੀਰਥ,
تٹتیِرتھدیۄدیۄالِیاکیدارمتھُراکاسیِ॥
ٹٹ تیرتھ ۔ وریا کا کنارا۔ تیرتھ۔ زیارت گاہ۔ دیودیوالیا۔ دیوتوں کے مندر۔
دریاؤں کے کنارے زیارت گاہیں دیوتوں کے مندر کیدار ناتھ ۔ متھرا اور بنارس
ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥
kot tayteesaa dayvtay san indrai jaasee.
the three hundred thirty million gods, along with Indra, shall all pass away.
-three hundred thirty million gods along with (god) Indira would depart (from the world).
ਤੇਤੀ ਕਰੋੜ ਦੇਵਤੇ, ਇੰਦਰ ਦੇਵਤਾ ਭੀ-ਆਖ਼ਰ ਨਾਸਵੰਤ ਹਨ।
کوٹِتیتیِسادیۄتےسنھُاِنّد٘رےَجاسیِ॥
سن اندرے ۔ معہ اندر۔ جاسی ۔ مٹ جائیگا۔
تیتیس کروڑ دیوتے مو ڈند ر دیوتا چلے گئے ۔
ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥
simrit saastar bayd chaar khat daras samaasee.
The Simritees, Shaastras, the four Vedas and the six systems of philosophy shall vanish.
The Simritis, Shastras, the four Vedas and six systems (of yoga) would merge (back into God.
ਚਾਰ ਵੇਦ ਸਿਮ੍ਰਿਤੀਆਂ ਸਾਸਤ੍ਰ ਆਦਿਕ ਧਾਰਮਿਕ ਪੁਸਤਕਾਂ (ਦੇ ਪੜ੍ਹਨ ਵਾਲੇ) ਤੇ ਛਿਆਂ ਭੇਖਾਂ ਦੇ ਸਾਧੂ ਭੀ ਅੰਤ ਨੂੰ ਚੱਲ ਜਾਣਗੇ।
سِم٘رِتِساست٘ربیدچارِکھٹُدرسسماسیِ॥
سمرت شاشتر وید چار کھٹک درس۔ سمرتیاں ۔ شاشتر ۔ چاروں وید چھ فرقوں کے سادہو ۔ سماسی ۔ فوت ہو جائینگے
سمرتیاں ، شاشترں چاروں ویدد اور چھ فرقوں کے سادہو کتاب عالم فاضل شیر اور شاعر بھی چلے جائیں گے ۔
ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥
pothee pandit geet kavit kavtay bhee jaasee.
Prayer books, Pandits, religious scholars, songs, poems and poets shall also depart.
The readers of) holy books, pundits, songs, poems, and poets too would depart (from here).
ਪੁਸਤਕਾਂ ਦੇ ਵਿਦਵਾਨ, ਗੀਤਾਂ ਕਵਿਤਾਵਾਂ ਦੇ ਲਿਖਣ ਵਾਲੇ ਕਵੀ ਭੀ ਜਗਤ ਤੋਂ ਕੂਚ ਕਰ ਜਾਣਗੇ।
پوتھیِپنّڈِتگیِتکۄِتکۄتےبھیِجاسیِ॥
مذہبی کتاب ۔ پڑھنے والا عالم۔ شجر و شاعر سب اس عالم سے چلے جائیں گے ۔
ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥
jatee satee sanni-aasee-aa sabh kaalai vaasee.
Those who are celibate, truthful and charitiable, and the renouncers hermits are all subject to death.
The celibates, the men of charity, and the renouncers (of the world), all are subject to death.
ਜਤੀ ਸਤੀ ਸੰਨਿਆਸੀ-ਇਹ ਸਾਰੇ ਭੀ ਮੌਤ ਦੇ ਅਧੀਨ ਹਨ।
جتیِستیِسنّنِیاسیِیاسبھِکالےَۄاسیِ॥
جتی۔جنکی شہوت پر ضبط ے ۔ ستی ۔ سچائی پسند ۔ سچے ۔ سنیاسی ۔ طارق الدنیا ۔ کالے واسی ۔ موت کے زیر ہیں۔
شہوت پر ضبط رکھنے والے ۔ سچ و حق پرست اور طارق الدنیا سارے موت کے زیر سایہ ہیں
ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥
mun jogee digambraa jamai san jaasee.
The silent sages, the Yogis and the nudists, along with the Messengers of Death, shall pass away.
The silent sages, yogis, and the nude saints, along with the demon of death, all would vanish.
ਸਮਾਧੀਆਂ ਲਾਵਣ ਵਾਲੇ, ਜੋਗੀ, ਨਾਂਗੇ, ਜਮਦੂਤ-ਇਹ ਭੀ ਨਾਸਵੰਤ ਹਨ।
مُنِجوگیِدِگنّبراجمےَسنھُجاسیِ॥
دگنبر ۔ نانگے سادہو۔۔ جمے سن۔ جاسی ۔ معہ فرشتہ موت۔ جاس ۔ رحلت کر جائیں گے ۔
رشی منی جوگی نانگے مو فرشتہ موت سارے اس عالم سے چلے جائینگے ۔
ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥
jo deesai so vinsanaa sabh binas binaasee.
Whatever is seen shall perish; all will dissolve and disappear.
Whatever is visible, all would perish (one day).
(ਮੁੱਕਦੀ ਗੱਲ) (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, ਹਰੇਕ ਨੇ ਜ਼ਰੂਰ ਨਾਸ ਹੋ ਜਾਣਾ ਹੈ।
جودیِسےَسوۄِنھسنھاسبھبِنسِبِناسیِ॥
جو ویسے خود کھائی دیتا ہے زیر نظر ہے ۔ ونس وناسی۔ مٹجائیگا۔ تھر۔ مستقل۔ صدیوی۔دوآمی۔
جو نظر آتا ہے اس نے آخر مٹ جانا ہے سارے مٹ جائیں گے ۔
ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥੧੮॥
thir paarbarahm parmaysaro sayvak thir hosee. ||18||
Only the Supreme Lord God, the Transcendent Lord, is permanent. His servant becomes permanent as well. ||18||
It is only the all-pervading God who is eternal, and also the servant (of God, would) become eternal (by meditating on His Name and merging in that eternal God). ||18||
It is only the all-pervading God who is eternal, and also the devotee would become blissful by meditating on eternal Naam. ||18||
ਸਦਾ ਕਾਇਮ ਰਹਿਣ ਵਾਲਾ ਕੇਵਲ ਪਾਰਬ੍ਰਹਮ ਪਰਮੇਸਰ ਹੀ ਹੈ। ਉਸ ਦਾ ਭਗਤ ਭੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ॥੧੮॥
تھِرُپارب٘رہمُپرمیسروسیۄکُتھِرہوسیِ॥੧੮॥
پرمیسورو۔ برا مالک۔ پار برہم۔ کامیاب بنانیوالا۔ سیوک تھر ہوسی۔ خدمتگار صدیوی ودآمی ہوگا۔
صر ف کامیاب بنانے والا عظیم آقا اور خادم خدا باقی رہیگا اور مستقل و دائمی ہوگا۔
ਸਲੋਕ ਡਖਣੇ ਮਃ ੫ ॥
salok dakh-nay mehlaa 5.
Shalok Dakhanay, Fifth Guru:
سلوکڈکھنھےمਃ੫॥
ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥
sai nangay nah nang bhukhay lakh na bhukhi-aa.
Hundreds of times naked does not make the person naked; tens of thousands of hungers do not make him hungry;
They don’t care even if they remain naked or hungry hundreds of millions of times,
With Naam they don’t care if they remain naked or hungry hundreds of millions of times,
ਉਸ ਮਨੁੱਖ ਨੂੰ ਨੰਗ ਦੀ ਪਰਵਾਹ ਨਹੀਂ ਹੁੰਦੀ ਚਾਹੇ ਸੈਂਕੜੇ ਵਾਰੀ ਨੰਗਾ ਰਹਿਣਾ ਪਏ, ਉਸ ਨੂੰ ਭੁੱਖ ਨਹੀਂ ਚੁੱਭਦੀ ਚਾਹੇ ਲੱਖਾਂ ਵਾਰੀ ਭੁੱਖਾ ਰਹਿਣਾ ਪਏ।
سےَننّگےنہننّگبھُکھےلکھنبھُکھِیا॥
خواہ سو بار سینکڑوں ننگا ہو تو ننگ پناہ محسوس نہیں ہوتا خواہ کروڑوں بھوکے ہوں بھوک محسوس نہین ہوتی
ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥੧॥
dukhay korh na dukh naanak piree pikhando subh disat. ||1||
millions of pains do not cause him pain. O Nanak, the Husband Lord blesses him with his Glance of Grace. ||1||
O’ Nanak, on whom the beloved (Spouse) looks with a glance of grace (and liberates), they don’t feel any pain even if they have to bear millions of pains. ||1||
ਹੇ ਨਾਨਕ! (ਜਿਸ ਮਨੁੱਖ ਵਲ) ਪ੍ਰਭੂ-ਪਤੀ ਸਵੱਲੀ ਨਜ਼ਰ ਨਾਲ ਤੱਕੇ, ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ ਚਾਹੇ ਕ੍ਰੋੜਾਂ ਦੁੱਖ ਵਾਪਰਨ ॥੧॥
ڈُکھےکوڑِنڈُکھنانکپِریِپِکھنّدوسُبھدِسٹِ॥੧॥
پری۔ پیار۔ پکھندو۔ دیکھے ۔ سب دسٹ۔ نظر عنایت و شفقت۔
خواہ کروروں عذاب ہوں عذاب نظر انداز ہو جاتا ہے اگر خدا کی نظر عنایت و شفقت ہو۔