ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥
ban foolay manjh baar mai pir ghar baahurhai.
Wild flowers are blossoming in the meadows and I wish that my Beloved would come home.
ਖੁਲ੍ਹੀ ਜੂਹ ਵਿਚ ਬਨਸਪਤੀ ਨੂੰ ਫੁੱਲ ਲੱਗੇ ਹੋਏ ਹਨ। (ਮੇਰੇ ਹਿਰਦੇ ਦਾ ਕੌਲ-ਫੁੱਲ ਭੀ ਖਿੜ ਪਏ, ਜੇ) ਮੇਰਾ ਪਤੀ-ਪ੍ਰਭੂ ਹਿਰਦੇ-ਘਰ ਵਿਚ ਆ ਵੱਸੇ।
بنپھوُلےمنّجھبارِمےَپِرُگھرِباہُڑےَ॥
بن۔ جنگل۔ پھولے ۔ پھولوں والے ۔ پر گھر ۔ خاوند پیارا۔ باہڑے ۔
ماہ چیت بسنت کا موسم پیارا ہے بار کے علاقے میں پھول کھلتے ہیں بھنورے اچھے لگتے ہیں ہو۔
ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥
pir ghar nahee aavai Dhan ki-o sukh paavai bireh biroDh tan chheejai.
If the Husband-God doesn’t come home, how can the bride enjoy peace? Instead due to the agony of separation, her body becomes frail.
ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਹਿਰਦੇ-ਘਰ ਵਿਚ ਨਾਹ ਆ ਵੱਸੇ, ਉਸ ਜੀਵ-ਇਸਤ੍ਰੀ ਨੂੰ ਆਤਮਕ ਆਨੰਦ ਨਹੀਂ ਆ ਸਕਦਾ, ਉਸ ਦਾ ਸਰੀਰ (ਪ੍ਰਭੂ ਤੋਂ) ਵਿਛੋੜੇ ਦੇ ਕਾਰਨ (ਕਾਮਾਦਿਕ ਵੈਰੀਆਂ ਦੇ) ਹੱਲਿਆਂ ਨਾਲ ਕਮਜ਼ੋਰ ਹੋ ਜਾਂਦਾ ਹੈ।
پِرُگھرِنہیِآۄےَدھنکِءُسُکھُپاۄےَبِرہِبِرودھتنُچھیِجےَ॥
ائے ۔ پرہے ۔ جدائی۔ برودھ ۔ حملوں ۔ تن چھیجے ۔ جسم کمزور ہو جاتا ہے ۔
میرا خدا میرے دل میں لمبے جب دل میں نہیں خدا تو روحای سکون کیسے ملے ۔ جدائی کے حملوںنے جسم کمزور کر دیا۔
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥
kokil amb suhaavee bolai ki-o dukh ank saheejai.
When a nightingale, sitting on a mango tree, sings sweet songs, the soul-bride, separated from her Husband, does not enjoy them and is having a hard time bearing the pain of separation.
ਕੋਇਲ ਅੰਬ ਦੇ ਰੁੱਖ ਉਤੇ ਮਿੱਠੇ ਬੋਲ ਬੋਲਦੀ ਹੈ (ਵਿਜੋਗਣ ਨੂੰ ਇਹ ਬੋਲ ਮਿੱਠੇ ਨਹੀਂ ਲੱਗਦੇ, ਚੋਭਵੇਂ ਦੁਖਦਾਈ ਲੱਗਦੇ ਹਨ, ਤੇ ਵਿਛੋੜੇ ਦਾ) ਦੁੱਖ ਉਸ ਪਾਸੋਂ ਹਿਰਦੇ ਵਿਚ ਸਹਾਰਿਆ ਨਹੀਂ ਜਾਂਦਾ।
کوکِلانّبِسُہاۄیِبولےَکِءُدُکھُانّکِسہیِجےَ॥
انبھ سہاوی بوئے ۔ انبھ کے درخت پر سوہنے بول بولتی ہے کیو دکھ انک سہجے ۔ جدائی کا درد کیسے براست ہو۔
کوئل آم کے درخت پر میٹھے بول بولتی ہے اسکا دکھ دل کو سہارتا محال ہے ۔
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥
bhavar bhavantaa foolee daalee ki-o jeevaa mar maa-ay.
As if crying out to her mother, she says: O’ my mother, I see that bumble-bee is flying from one flowered branch to the other, lovingly enjoying the fragrance of the flowers. Looking at these scenes of love, how can I live in peace?
ਹੇ ਮਾਂ! ਭੌਰਾ ਪ੍ਰਫੁਲਤ ਹੋਈ ਹੋਈ ਟਹਿਣੀ ਤੇ ਫੁਲਾਂ ਦੀ ਖੁਸ਼ਬੂ ਨੂੰ ਮਾਣਦਾ ਹੋਇਆ ਚੱਕਰ ਕੱਟ ਰਿਹਾ ਹੈ। ਇਹ ਦੇਖ ਕੇ ਮੈਂ ਕਿਸ ਤਰ੍ਹਾਂ ਸ਼ਾਂਤੀ ਨਾਲ ਜੀਉ ਸਕਦੀ ਹਾਂ?
بھۄرُبھۄنّتاپھوُلیِڈالیِکِءُجیِۄامرُماۓ॥
بھونتا۔ بھتکا ہے ۔
بھنور۔ پھولوں دالی ڈالی کے اردگرد بھٹکتا پھرتا ہے ۔ یہ روحانی زندگی نہیں روحانی موت ہے ۔
ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥
naanak chayt sahj sukh paavai jay har var ghar Dhan paa-ay. ||5||
Nanak says that if the soul-bride gets to visualize her Husband-God in her inner self, only then she can enjoy peace and bliss in the month of Chait. (Similarly, no matter how pleasant the season, a human soul cannot feel happy unless it realizes God). ||5||
ਨਾਨਕ ਕਹਿੰਦੇ ਨੇ! ਚੇਤਰ ਦੇ ਮਹੀਨੇ ਵਿਚ (ਬਸੰਤ ਦੇ ਮੌਸਮ ਵਿਚ) ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਆਤਮਕ ਆਨੰਦ ਮਾਣਦੀ ਹੈ, ਜੇ ਜੀਵ-ਇਸਤ੍ਰੀ (ਆਪਣੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਨੂੰ ਲੱਭ ਲਏ ॥੫॥
نانکچیتِسہجِسُکھُپاۄےَجےہرِۄرُگھرِدھنپاۓ॥੫॥
چیت۔ یاوریاض سے ۔ سہج سکھ۔ روحانی سکون۔ ہر ور۔ خاوند خدا۔
اے نانک۔ چیت ماہ میں انسان روحانی سکون اور خوشیاں پاتا ہے اگر دل میں خدا بستا
ਵੈਸਾਖੁ ਭਲਾ ਸਾਖਾ ਵੇਸ ਕਰੇ ॥
vaisaakh bhalaa saakhaa vays karay.
Beauteous is the month of Vaisaakh, when the tree branches are blossoming with new leaves as if adorning themselves with new clothes.
ਵੈਸਾਖ (ਦਾ ਮਹੀਨਾ ਕੇਹਾ) ਚੰਗਾ ਲੱਗਦਾ ਹੈ! (ਰੁੱਖਾਂ ਦੀਆਂ) ਲਗਰਾਂ ( ਕੂਲੇ ਕੂਲੇ ਪੱਤਰਾਂ ਦਾ) ਹਾਰ-ਸਿੰਗਾਰ ਕਰਦੀਆਂ ਹਨ।
ۄیَساکھُبھلاساکھاۄیسکرے॥
ویساکھ بھلا۔ بیساکھ اچھا ہے ۔ ساکھا دیس کرے ۔ کونپلیں پھوٹ رہی ہیں۔
ماہ بیساکھ اچھا ہے اور ختوں کی کونپلیں پھوتٹی ہیں
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥
Dhan daykhai har du-aar aavhu da-i-aa karay.
The soul-bride looks longingly towards her door, waiting for God, as if saying: O’ my Beloved-God, please show mercy and come into the home of my heart.
ਜੀਵ-ਇਸਤ੍ਰੀ ਆਪਣੇ ਘਰ ਦੇ ਬੂਹੇ ਵਿਚ ਖਲੋਤੀ ਰਾਹ ਤੱਕਦੀ ਹੈ। ਤੇ ਪ੍ਰਭੂ-ਪਤੀ ਦੀ ਉਡੀਕ ਕਰਦੀ ਹੈ (ਤੇ ਆਖਦੀ ਹੈ-ਹੇ ਪ੍ਰਭੂ-ਪਤੀ!) ਮਿਹਰ ਕਰ ਕੇ (ਮੇਰੇ ਹਿਰਦੇ-ਘਰ ਵਿਚ) ਆਓ।
دھندیکھےَہرِدُیارِآۄہُدئِیاکرے॥
دھن۔ عورت ۔ ہر ۔ خدا ۔ دوار۔ دروازے پر ۔ آوہو دیا کرے ۔ مہربانی کرکے او۔ دتر۔
اسے دیکھ کر عورت کے دل میں خاوند سے جدا ہوئی عورت کے دل میں خاوند کے ملاپ کے خواہش پیدا ہوتی ہے
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥
ghar aa-o pi-aaray dutar taaray tuDh bin adh na molo.
O’ Beloved-God,please come into my heart and ferry me across this dreadful worldly ocean. Without You, nobody has any respect for me; as if I am not worth even half a penny.
ਹੇ ਪਿਆਰੇ! (ਮੇਰੇ) ਘਰ ਵਿਚ ਆਓ, ਮੈਨੂੰ ਇਸ ਬਿਖਮ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ, ਤੈਥੋਂ ਬਿਨਾ ਮੇਰੀ ਕਦਰ ਅੱਧੀ ਕੌਡੀ ਜਿਤਨੀ ਭੀ ਨਹੀਂ ਹੈ।
گھرِآءُپِیارےدُترتارےتُدھُبِنُاڈھُنمولو॥
ناقابل عبور۔ تارے عبور کراؤ۔ اودھ نہ مولو۔ تیرے بغیر آدھی ومڑی ۔
اور گھر کے دروازے پر گھڑے ہوکر راستہ دیکھتی ہے ۔ بالکل اس طرح سے محبوب الہٰی کہتا ہے کہ اے خدا کرم و عنایت فرما
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥
keemat ka-un karay tuDh bhaavaaN daykh dikhaavai dholo.
However, O’ my Beloved, if the Guru, after seeing You, helps me to visualize You, and if I become pleasing to You then (I would become so respectful that) no one would be able to assess my worth.
ਪਰ, ਹੇ ਮਿਤ੍ਰ-ਪ੍ਰਭੂ! ਜੇ ਗੁਰੂ ਤੇਰਾ ਦਰਸਨ ਕਰ ਕੇ ਮੈਨੂੰ ਭੀ ਦਰਸਨ ਕਰਾ ਦੇਵੇ, ਤੇ ਜੇ ਮੈਂ ਤੈਨੂੰ ਚੰਗੀ ਲੱਗ ਪਵਾਂ, ਤਾਂ ਕੌਣ ਮੇਰਾ ਮੁੱਲ ਪਾ ਸਕਦਾ ਹੈ?
کیِمتِکئُنھکرےتُدھُبھاۄاںدیکھِدِکھاۄےَڈھولو॥
قیمت نہیں۔ تدھ بھاوا ں ۔ اگر تیرا محبوب ہو جاؤں۔ دیکھ دکھاوے ڈہولو۔ دیکھکر دیدار کرادے پیارے کا۔
میرے دل میں بس اور دشوار گذر راہیں عبور کر تیرے بغیر ے تو میری قیمت آدھی کوڈی یا دمڑی نہیں۔ اگر تیرا محبوب ہو جاؤں تو کون ہے جو قیمت بتائے جو خدا دیدار پاکر مجھے دیدار کرائے ۔ میرے پیارے کا۔
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥
door na jaanaa antar maanaa har kaa mahal pachhaanaa.
Then, I wouldn’t consider You far and I would believe that You reside in my inner self and recognize the abode of God.
ਫਿਰ ਤੂੰ ਮੈਨੂੰ ਕਿਤੇ ਦੂਰ ਨਹੀਂ ਜਾਪੇਂਗਾ, ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਅੰਦਰ ਵੱਸ ਰਿਹਾ ਹੈਂ, ਉਸ ਟਿਕਾਣੇ ਦੀ ਮੈਨੂੰ ਪਛਾਣ ਹੋ ਜਾਇਗੀ ਜਿਥੇ ਤੂੰ ਵੱਸਦਾ ਹੈਂ।
دوُرِنجاناانّترِماناہرِکامہلُپچھانا॥
ہر کامحل۔ الہٰی ٹھکانہ ۔
تجھے دور نہ سمجھو اندر سمجھاں اور الہٰی ٹھکانے کی پہچان ہو جائے ۔
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥
naanak vaisaakheeN parabh paavai surat sabad man maanaa. ||6||
Nanak says that in the month of Vaishakh, only that soul-bride realizes God whose consciousness is focused on the Guru’s word, and her mind truly comes to believe in it. ||6||
ਨਾਨਕ ਕਹਿੰਦੇ ਨੇ! ਵੈਸਾਖ ਵਿਚ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲੈਂਦੀ ਹੈ ਜਿਸ ਦੀ ਸੁਰਤ ਗੁਰੂ ਦੇ ਸ਼ਬਦ ਵਿਚ ਜੁੜੀ ਰਹਿੰਦੀ ਹੈ, ਜਿਸ ਦਾ ਮਨ (ਸਿਫ਼ਤ-ਸਾਲਾਹ ਵਿਚ ਹੀ) ਗਿੱਝ ਜਾਂਦਾ ਹੈ ॥੬॥
نانکۄیَساکھیِںپ٘ربھُپاۄےَسُرتِسبدِمنُمانا॥੬॥
بیساکھیں۔ بیساکھ کے مہینے میں۔ سرت سبد من مانا عقل وہوش نے سبتد کو دل سے تسلیم کیا۔
اے نانک بیساکھ میں اسے وصل الہٰی نصیب ہوجاتا ہے جو کلام مرشد میں دل لگاتا ہے ۔ دل میں گھر کر جاتا ہے ۔
ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥
maahu jayth bhalaa pareetam ki-o bisrai.
Even the month of Jaith is agreeable to those who don’t forsake their Beloved-God.
ਜੇਠ ਮਹੀਨਾ (ਉਹਨਾਂ ਨੂੰ ਹੀ) ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਪ੍ਰੀਤਮ-ਕਦੇ ਨਹੀਂ ਵਿੱਸਰਦਾ।
ماہُجیٹھُبھلاپ٘ریِتمُکِءُبِسرےَ॥
جو نہیں بھلاتے کبھی خدا ماہ چیٹھ اچھا ہے انکے لئے ۔۔
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥
thal taapeh sar bhaar saa Dhan bin-o karai.
Even though the earth burns like a furnace, the faithful soul-bride supplicates and says,
ਭਾਵੇਂ (ਜੇਠ ਵਿਚ ਲੋਆਂ ਪੈਣ ਨਾਲ) ਭੱਠ ਵਾਂਗ ਥਲ ਤਪਣ ਲੱਗ ਪੈਂਦੇ ਹਨ ਫਿਰ ਵੀ ਗੁਰਮੁਖਿ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ) ਅਰਦਾਸ ਕਰਦੀ ਹੈ,
تھلتاپہِسربھارسادھنبِنءُکرےَ॥
تھ۔ صحرا۔ تاپیہہ سر ۔ بھار۔ بھھٹی کی طرح تپتا ہے ۔
صحر ا میں آگ برستی ہے مرید مرشد عرض گذارتا ہے
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥
Dhan bin-o karaydee gun saaraydee gun saaree parabh bhaavaa.
The soul-bride prays and sings God’s praises and says, O’ God, I sing Your praises so that I may become pleasing to You.
ਉਸ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲਦੀ ਹੈ, ਉਸ ਅੱਗੇ ਜੀਵ-ਇਸਤ੍ਰੀ ਬੇਨਤੀ ਕਰਦੀ ਹੈ-ਹੇ ਪ੍ਰਭੂ! ਮੈਂ ਤੇਰੀ ਸਿਫ਼ਤ-ਸਾਲਾਹ ਕਰਦੀ ਹਾਂ, ਤਾ ਕਿ ਤੈਨੂੰ ਚੰਗੀ ਲੱਗ ਪਵਾਂ।
دھنبِنءُکریدیِگُنھساریدیِگُنھساریِپ٘ربھبھاۄا॥
گن ساریدی ۔ اوصاف سنبھال گن۔ ساری ۔ اوصاف یاد کرتی ہے ۔
اس خدا کے وصف دل میں بساؤ جو اس تپش سے بیباق ہوکر اپنے صدیوی ٹھکانے پر بسا رہتا ہے
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥
saachai mahal rahai bairaagee aavan deh ta aavaa.
She realizes that the detached God abides in His eternal abode and she can enter it only if He allows her to, (and she can save her soul from the heat of worldly problems).
ਫਿਰ ਸੋਚਦੀ ਹੈ ਕਿ ਨਿਰਲੇਪ ਸੁਆਮੀ ਸੱਚੇ ਮੰਦਰ ਅੰਦਰ ਵੱਸਦਾ ਹੈ। ਜੇਕਰ ਉਹ ਮੈਨੂੰ ਆਪਣੇ ਕੋਲ ਜਾਣ ਦੀ ਆਗਿਆ ਦੇਵੇ ਤਾਂ ਹੀ ਮੈਂ ਊਸ ਕੋਲ ਜਾ ਸਕਦੀ ਹਾਂ।(ਤੇ ਬਾਹਰਲੀ ਤਪਸ਼ ਤੋਂ ਬਚ ਸਕਦੀ ਹਾਂ)।
ساچےَمہلِرہےَبیَراگیِآۄنھدیہِتآۄا॥
ساچے محل ۔ صدیوی سچے ٹھکانے ۔ بیراگی ۔ طارق الدنیا۔
اسے کیسے آرام نصیب ہوگا اور محل کا سکون حاصل نہ ہوگا۔۔ اے خدا اگر تو اجازت دے تو آؤں تیرے محل۔
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ॥
nimaanee nitaanee har bin ki-o paavai sukh mahlee.
So long as she is separated from her Husband-God, she feels unworthy and powerless, and she cannot enjoy the comfort of His abode.
ਜਿਤਨਾ ਚਿਰ ਜੀਵ-ਇਸਤ੍ਰੀ ਪ੍ਰਭੂ ਤੋਂ ਵੱਖ ਰਹਿ ਕੇ (ਵਿਕਾਰਾਂ ਦੀ ਤਪਸ਼ ਨਾਲ) ਨਿਢਾਲ ਤੇ ਕਮਜ਼ੋਰ ਹੈ, ਉਤਨਾ ਚਿਰ (ਤਪਸ਼ੋਂ ਬਚੇ ਹੋਏ ਪ੍ਰਭੂ ਦੇ) ਮਹਲ ਦਾ ਆਨੰਦ ਨਹੀਂ ਮਾਣ ਸਕਦੀ।
نِمانھیِنِتانھیِہرِبِنُکِءُپاۄےَسُکھمہلیِ॥
نمانی۔ بے قدری ۔ نتانی ۔ ناتواں ۔ کمزور ۔
خدا کے بغیر انسان بے قدر واتواں ہے
ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ ॥੭॥
naanak jayth jaanai tis jaisee karam milai gun gahilee. ||7||
Nanak says that even in the month of Jaith, the soul-bride who by God’s grace knows Him and acquires His virtues, becomes like Him. ||7||
ਨਾਨਕ ਕਹਿੰਦੇ ਨੇ! ਜੇਠ ਵਿੱਚ ਜਿਹੜੀ ਜੀਵ-ਇਸਤ੍ਰੀ ਆਪਣੇ ਸੁਆਮੀ ਨੂੰ ਜਾਣਦੀ ਹੈ, ਉਸ ਦੀ ਮਿਹਰ ਰਾਹੀਂ ਉਸ ਦੇ ਗੁਣ ਗ੍ਰਹਿਣ ਕਰਕੇ ਉਹ ਉਸ ਵਰਗੀ ਬਣ ਜਾਂਦੀ ਹੈ।॥੭॥
نانکجیٹھِجانھےَتِسُجیَسیِکرمِمِلےَگُنھگہِلیِ॥੭॥
کرم۔ بخشش۔ گہلی ۔ اوصاف ۔ بسانے والی۔
اے نانک۔ جیٹھ کے مہینے میں الہٰی حمدوثناہ دلمیں بساتا ہے اور خدا کو پہچان لیتا ہے وہ اس جیسا ہو جاتا ہے اسکی کرم و عنایت سے ۔
ਆਸਾੜੁ ਭਲਾ ਸੂਰਜੁ ਗਗਨਿ ਤਪੈ ॥
aasaarh bhalaa sooraj gagan tapai.
The month of Aasaarh is good even though the sun blazes in the sky during this month.
(ਜਦੋਂ) ਹਾੜ ਮਹੀਨਾ ਚੰਗਾ ਜੋਬਨ ਵਿਚ ਹੁੰਦਾ ਹੈ, ਆਕਾਸ਼ ਵਿਚ ਸੂਰਜ ਤਪਦਾ ਹੈ।
آساڑُبھلاسوُرجُگگنِتپےَ॥
ہار کے مہنے میں آسمان میں سورت آگ برساتا ہے ۔
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥
Dhartee dookh sahai sokhai agan bhakhai.
The earth seems to be suffering in pain, because it is being parched and heated as if on fire.
ਧਰਤੀ ਦੁੱਖ ਸਹਾਰਦੀ ਹੈ ਅਤੇ ਅੱਗ (ਵਾਂਗ) ਭਖਦੀ ਤੇ ਭੁਜਦੀ ਹੈ।
دھرتیِدوُکھسہےَسوکھےَاگنِبھکھےَ॥
بھکھے ۔ حشک ہوتی ہے ۔ آگ کی مانند دیکھتی ہے ۔
زمین کی نمی سوخت کرتا ہے عذاب آتا ہے
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥
agan ras sokhai maree-ai Dhokhai bhee so kirat na haaray.
Even though with its fire like heat, the Sun dries up moisture and everybody feels like dying in anxiety, yet the Sun still doesn’t let up on its job (of sending more and more heat).
(ਸੂਰਜ) ਅੱਗ (ਵਾਂਗ) ਪਾਣੀ ਨੂੰ ਸੁਕਾਂਦਾ ਹੈ, (ਹਰੇਕ ਦੀ ਜਿੰਦ) ਕ੍ਰਾਹ ਕ੍ਰਾਹ ਕੇ ਦੁਖੀ ਹੁੰਦੀ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ (ਕਰੀ ਜਾਂਦਾ ਹੈ)।
اگنِرسُسوکھےَمریِئےَدھوکھےَبھیِسوکِرتُنہارے॥
آگ رس سوکھے ۔ رس سکھتا ہے ۔ ترل مادہ سکھاتا ہے ۔ سوکرت نہ ہارے ۔ تاہم کام جاری ہے ۔
اگرچہ گرمی کی طرح اس کی آگ کے ساتھ ، سورج کی نمی کو سوھ ہے اور سب کو تشویش میں مرنے کی طرح محسوس ہوتا ہے ، ابھی تک سورج اب بھی اس کی ملازمت (زیادہ گرمی بھیجنے کا) نہیں ہے.
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥
rath firai chhaa-i-aa Dhan taakai teed lavai manjh baaray.
While the chariot of Sun keeps making its rounds, the soul-bride looks for the shade and in the woods, and the cricket wails in pain.
(ਸੂਰਜ ਦਾ) ਰਥ ਚੱਕਰ ਲਾਂਦਾ ਹੈ, ਕਮਜ਼ੋਰ ਜਿੰਦ ਕਿਤੇ ਛਾਂ ਦਾ ਆਸਰਾ ਲੈਂਦੀ ਹੈ, ਬੀਂਡਾ ਭੀ ਬਾਹਰ ਜੂਹ ਵਿਚ (ਰੁੱਖ ਦੀ ਛਾਵੇਂ) ਟੀਂ ਟੀਂ ਪਿਆ ਕਰਦਾ ਹੈ (ਹਰੇਕ ਜੀਵ ਤਪਸ਼ ਤੋਂ ਜਾਨ ਲੁਕਾਂਦਾ ਦਿੱਸਦਾ ਹੈ)।
رتھُپھِرےَچھائِیادھنتاکےَٹیِڈُلۄےَمنّجھِبارے॥
رتھ پھر ے ۔ سورج گھومتا ہے ۔ چھائیا۔ سایہ۔ ٹیڈ ۔ بنڈا۔
مگر تاہم کام جاری ہے سورج گھومتا ہے لوگ سایہڈھونڈتے ہیں بنڈے بولتے ہیں۔
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥
avgan baaDh chalee dukh aagai sukh tis saach samaalay.
The soul-bride, who sets out on the journey of her life with a load of vices (on her head), suffers in the yond. The only one who can enjoy peace is, who remembers God.
(ਅਜੇਹੀ ਮਾਨਸਕ ਤਪਸ਼ ਦਾ) ਦੁੱਖ ਉਸ ਜੀਵ-ਇਸਤ੍ਰੀ ਦੇ ਸਾਹਮਣੇ (ਭਾਵ, ਜੀਵਨ-ਸਫ਼ਰ ਵਿਚ) ਮੌਜੂਦ ਰਹਿੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਸਿਰੇ ਉਤੇ) ਬੰਨ੍ਹ ਕੇ ਤੁਰਦੀ ਹੈ। ਆਤਮਕ ਆਨੰਦ ਸਿਰਫ਼ ਉਸ ਨੂੰ ਹੈ ਜੋ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੀ ਹੈ।
اۄگنھبادھِچلیِدُکھُآگےَسُکھُتِسُساچُسمالے॥
اوگن۔ برائیاں۔ ندیاں۔ سکھ تس۔ آرام و آسائش اسے ۔ ساچ سماے ۔ جو حقیقت بساتا ہے ۔
ایسا ہی ذہن تپش ہے اس انسان کو جسنے برائیوں بدیوں اور بداعمالیاں اکھتی کرلی ہیں زندگی کے سفر میں ہر ذہنی سکون انکو ملتا ہے جو خدا دل میں بساتے ہیں
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥
naanak jis no ih man dee-aa maran jeevan parabh naalay. ||8||
Nanak says that the soul-bride whom God has blessed with such a mind that remembers Him, He (God) remains with her both during life and death. ||8||
ਨਾਨਕ ਕਹਿੰਦੇ ਨੇ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਹਰੀ-ਨਾਮ ਸਿਮਰਨ ਵਾਲਾ ਮਨ ਦਿੱਤਾ ਹੈ, ਪ੍ਰਭੂ ਨਾਲ ਉਸ ਦਾ ਸਦੀਵੀ ਸਾਥ ਬਣ ਜਾਂਦਾ ਹੈ| ॥੮॥
نانکجِسنواِہُمنُدیِیامرنھُجیِۄنھُپ٘ربھنالے॥੮॥
اے نانک۔ جسے ایسا دل بخشش کیا ہے اسکی زندگی اور موت خدا اسے باواسطہ ہے ۔
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥
saavan saras manaa ghan varseh rut aa-ay.
In this month, generally every soul-bride says: O’ my mind, you should also feel delighted in this month of Saawan, because the low clouds are bringing showers.
ਸਾਵਣ ਮਹੀਨੇ ਵਿਚ ਹਰੇਕ ਜੀਵ-ਇਸਤ੍ਰੀ ਬੋਲ ਉਠਦੀ ਹੈ-) ਹੇ ਮੇਰੇ ਮਨ! (ਵਰਖਾ ਦੀ) ਰੁੱਤ ਆ ਗਈ ਹੈ, ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਭੀ ਹਰਾ ਹੋ (ਤੂੰ ਭੀ ਉਮਾਹ ਵਿਚ ਆ)।
ساۄنھِسرسمناگھنھۄرسہِرُتِآۓ॥
سرس۔ خوش۔ پر لطف ۔ گھن۔ بادل ۔ سوہ۔ خاوند۔ بھاوے ۔ چاہتا ہے ۔
اے دل ساون کا مینہ ہے خوشیاں منا ۔ بارش برسنے کا موسم آئیا ہے ۔
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ ॥
mai man tan saho bhaavai pir pardays siDhaa-ay.
But the bride who is separated from her Husband-God says: O’ my mother, looking at these pleasant conditions, my Husband-God seems even more loving in my mind and body, but He has gone to foreign lands.
ਪਰਦੇਸ ਗਏ ਪਤੀ ਦੀ ਨਾਰ ਬਿਰਹੋਂ ਵਿਚ ਉਹ ਇਉਂ ਆਖਦੀ ਹੈ- ਹੇ ਮਾਂ! ਅਜਿਹੀ ਰੁਤ ਵਿੱਚ ਮੈਨੂੰ ਆਪਣਾ ਪਤੀ ਮਨ ਵਿਚ ਰੋਮ ਰੋਮ ਵਿਚ ਪਿਆਰਾ ਲੱਗ ਰਿਹਾ ਹੈ, ਪਰ ਮੇਰੇ ਪਤੀ ਜੀ ਤਾਂ ਪਰਦੇਸ ਗਏ ਹੋਏ ਹਨ।
مےَمنِتنِسہُبھاۄےَپِرپردیسِسِدھاۓ॥
پر ویس۔ بدیس۔ سدھائے ۔ چلے گئے ۔
خاوند بدیش چلا گیا میرے دل و جان میں اس سے محبت ہے
ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ ॥
pir ghar nahee aavai maree-ai haavai daaman chamak daraa-ay.
So long as my Husband-God doesn’t come back home, I keep sighing to death and the flashing of lightning terrifies me.
(ਜਿਤਨਾ ਚਿਰ) ਪਤੀ ਘਰ ਵਿਚ ਨਹੀਂ ਆਉਂਦਾ, ਮੈਂ ਹਾਹੁਕਿਆਂ ਨਾਲ ਮਰ ਰਹੀ ਹਾਂ, ਬਿਜਲੀ ਚਮਕ ਕੇ (ਸਗੋਂ) ਮੈਨੂੰ ਡਰਾ ਰਹੀਹੈ।
پِرُگھرِنہیِآۄےَمریِئےَہاۄےَدامنِچمکِڈراۓ॥
ہاوے ۔ اہیں۔ دامن۔
خاوند گھر نہیناہ وزاری میں مرتی ہوں بجلی چمکتی ہے خوف اتا ہے ۔
ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ ॥
sayj ikaylee kharee duhaylee maran bha-i-aa dukh maa-ay.
O’ my mother, I feel lonely in my bed and am in so much grief as if I am dying in pain.
ਹੇ ਮਾਂ! (ਪਤੀ ਦੇ ਵਿਛੋੜੇ ਵਿਚ) ਮੇਰੀ ਸੱਖਣੀ ਸੇਜ ਮੈਨੂੰ ਬਹੁਤ ਦੁਖਦਾਈ ਹੋ ਰਹੀ ਹੈ, (ਪਤੀ ਤੋਂ ਵਿਛੋੜੇ ਦਾ) ਦੁੱਖ ਮੈਨੂੰ ਮੌਤ (ਬਰਾਬਰ) ਹੋ ਗਿਆ ਹੈ।
سیجاِکیلیِکھریِدُہیلیِمرنھُبھئِیادُکھُماۓ॥
بجلی۔ دہیلی ۔ دکھدائی ۔
خالی خفتگاہ نہایت دکھدائی معلوم ہوتی ہے اور موت کا سا عذاب معلوم ہوتا ہے
ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ ॥
har bin need bhookh kaho kaisee kaaparh tan na sukhaava-ay.
Similarly how can the soul-bride who is in love with God, have any hunger or sleep without union with God. Not even a dress on her body seems pleasing to her.
(ਜਿਸ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ-ਪਤੀ ਦਾ ਪਿਆਰ ਹੈ, ਬਿਰਹਣੀ ਨਾਰ ਵਾਂਗ) ਉਸ ਨੂੰ ਪ੍ਰਭੂ ਦੇ ਮਿਲਾਪ ਤੋਂ ਬਿਨਾ ਨਾਹ ਨੀਂਦ, ਨਾਹ ਭੁੱਖ। ਉਸ ਨੂੰ ਤਾਂ ਕੱਪੜਾ ਭੀ ਸਰੀਰ ਉਤੇ ਨਹੀਂ ਸੁਖਾਂਦਾ ।
ہرِبِنُنیِدبھوُکھکہُکیَسیِکاپڑُتنِنسُکھاۄۓ॥
سکھاوئے ۔ اچھے لگتے ۔
میری ماں جیسے خاوند کے سے حالات اسکی بیوی کے ہیں ایسے ہی عاشق الہٰی کو الہٰیملاپ کے بگیر نہ نیند آتی ہے
نہ بھوک لگتی ہے نہ بدن پر کپڑے پہنے اچھے لگتے ہیں۔
ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ ॥੯॥
naanak saa sohagan kantee pir kai ank samaav-ay. ||9||
Nanak says that only she is a happily wedded soul-bride who remains absorbed in the remembrance of her Beloved God. ||9||
ਨਾਨਕ ਕਹਿੰਦੇ ਨੇ! ਉਹੀ ਭਾਗਾਂ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪਿਆਰ ਦੀ ਹੱਕਦਾਰ ਹੋ ਸਕਦੀ ਹੈ, ਜੋ ਸਦਾ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੀ ਹੈ ॥੯॥
نانکساسوہاگنھِکنّتیِپِرکےَانّکِسماۄۓ॥੯॥
سوہاگن۔ خاوند والی۔ انگ ۔ گود ۔
وہی بیوی خاوند والی ہے خاوند کے گللے کے ساتھ ہے ایسے ہی وہ انسان خوش قسمت ہےجو ہمیشہ یاد خدا میں محو ومجذوب ہے وہی الہٰی محبت کا حقدار۔
ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥
bhaada-o bharam bhulee bhar joban pachhutaanee.
In the month of Bhaadon, the soul-bride who has been strayed by doubt in the prime of youth (and slipped from the righteous path), later regrets (when she loses the company of her Husband-God).
ਭਾਦਰੋਂ (ਦਾ ਮਹੀਨਾ) ਆ ਗਿਆ ਹੈ। (ਪਰ) ਜੇਹੜੀ ਇਸਤ੍ਰੀ ਭਰ-ਜੋਬਨ ਵਿਚ (ਜੋਬਨ ਦੇ ਮਾਣ ਦੇ) ਭੁਲੇਖੇ ਵਿਚ ਗ਼ਲਤੀ ਖਾ ਗਈ, ਉਸ ਨੂੰ (ਪਤੀ ਦੇ ਵਿਛੋੜੇ ਵਿਚ) ਪਛਤਾਣਾ ਹੀ ਪਿਆ ਹੈ|
بھادءُبھرمِبھُلیِبھرِجوبنِپچھُتانھیِ॥
بھرم۔ وہم وگمان ۔ شک وشہبات ۔ بھلی ۔ گمراہ۔ بھر جوبن پچھانی۔ اس مکمل جوانی کے دور میں۔ آخر پچھتائیگی ۔
بھاداون کے مہینے میں, جو نوجوانوں کے وزیر اعظم میں شک کی طرف سے بہک کیا گیا ہے جو روح دلہن (اور نیک راستے سے پھینک دیا), بعد میں افسوس (وہ اپنے شوہر خدا کی کمپنی کھو دیتے ہیں جب)
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥
jal thal neer bharay baras rutay rang maanee.
The lakes and fields are overflowing with water; the rainy season has come and it is time to celebrate.
ਵਰਖਾ ਰੁੱਤ ਵਿਚ ਛੱਪੜ ਅਤੇ ਚਰਾਗੇ ਪਾਣੀ ਨਾਲ ਭਰੇ ਹੋਏ ਹਨ, (ਇਸ ਨਜ਼ਾਰੇ ਦਾ) ਰੰਗ ਮਾਣਿਆ ਜਾ ਸਕਦਾ ਹੈ। (ਪਰ ਭਰਮ ਵਿੱਚ ਭੁੱਲੀ ਜੀਵ-ਇਸਤ੍ਰੀ ਨੂੰ ਨੀਰ-ਭਰੇ ਥਾਂ ਚੰਗੇ ਨਾਹ ਲੱਗੇ)।
جلتھلنیِرِبھرےبرسرُتےرنّگُمانھیِ
جھیلوں اور کھیتوں کو پانی سے بھرا ہوا ہے. برسات کا موسم آ گیا ہے اور یہ جشن منانے کا وقت ہے.
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥
barsai nis kaalee ki-o sukh baalee daadar mor lavantay.
How can the separated young soul-bride feel at peace when during the dark nights, rain falls and frogs and peacocks are shrieking?
ਕਾਲੀ ਰਾਤ ਨੂੰ ਮੀਂਹ ਵਰ੍ਹਦਾ ਹੈ, ਡੱਡੂ ਗੁੜੈਂ ਗੁੜੈਂ ਕਰਦੇ ਹਨ, ਮੋਰ ਕੁਹਕਦੇ ਹਨ, (ਪਰ ਪਤੀ ਤੋਂ ਵਿਛੁੜੀ) ਨਾਰ ਨੂੰ (ਇਸ ਸੁਹਾਵਣੇ ਰੰਗ ਤੋਂ) ਆਨੰਦ ਨਹੀਂ ਮਿਲਦਾ।
برسےَنِسِکالیِکِءُسُکھُبالیِدادرمورلۄنّتے॥
ڈارک راتوں ، بارش فالس اور مینڈک اور مور کے دوران کس طرح علیحدہ نوجوان روح دلہن امن میں محسوس کر سکتے ہیں
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥
pari-o pari-o chavai babeehaa bolay bhu-i-angam fireh dasantay.
On one side, the rain bird is chirping sweetly, as if calling for its beloved, yet on the other side, the snakes are seen moving around biting human beings and animals.
ਪਪੀਹਾ ਭੀ ‘ਪ੍ਰਿਉ ਪ੍ਰਿਉ’ ਕਰਦਾ ਹੈ, (ਪਰ) ਉਸ ਨੂੰ ਤਾਂ (ਭਾਦਰੋਂ ਵਿਚ ਇਹੀ ਦਿੱਸਦਾ ਹੈ ਕਿ) ਸੱਪ ਡੰਗਦੇ ਫਿਰਦੇ ਹਨ|
پ٘رِءُپ٘رِءُچۄےَببیِہابولےبھُئِئنّگمپھِرہِڈسنّتے॥
ایک طرف, بارش پرندوں چیرنگ پیار ہے, اس کے محبوب کے لئے بلا کے طور پر اگر, ابھی تک دوسری طرف, سانپ کاٹنے انسانوں اور جانوروں کے ارد گرد منتقل دیکھا جاتا ہے.
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥
machhar dang saa-ir bhar subhar bin har ki-o sukh paa-ee-ai.
Similarly on one side, the soul-bride sees ponds filled with water, but on the other side, she sees that mosquitoes are stinging people. All this does not interest her because she cannot enjoy peace without God.
ਮੱਛਰ ਡੰਗ ਮਾਰਦੇ ਹਨ। ਚੁਫੇਰੇ ਛੱਪੜ-ਤਲਾਬ (ਮੀਂਹ ਦੇ ਪਾਣੀ ਨਾਲ) ਨਕਾ-ਨਕ ਭਰੇ ਹੋਏ ਹਨ (ਬਿਰਹਣੀ ਨਾਰ ਨੂੰ ਇਸ ਵਿਚ ਕੋਈ ਸੁਹਜ-ਸੁਆਦ ਨਹੀਂ ਦਿੱਸਦਾ)। (ਇਸੇ ਤਰ੍ਹਾਂ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਤੋਂ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਹੈ, ਉਸ ਨੂੰ) ਪ੍ਰਭੂ ਦੀ ਯਾਦ ਤੋਂ ਬਿਨਾ (ਹੋਰ ਕਿਸੇ ਰੰਗ-ਤਮਾਸ਼ੇ ਵਿਚ) ਆਤਮਕ ਆਨੰਦ ਨਹੀਂ ਮਿਲਦਾ।
مچھرڈنّگسائِربھرسُبھربِنُہرِکِءُسُکھُپائیِئےَ॥
اسی طرح ایک طرف, روح دلہن پانی سے بھرا ہوا تالاب دیکھتا ہے, لیکن دوسری طرف, وہ مچھر چوبنے لوگ ہیں کہ دیکھتا ہے. یہ سب اس کی دلچسپی نہیں رکھتا کیونکہ وہ خدا کے بغیر امن سے لطف اندوز نہیں کر سکتا.
ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ ॥੧੦॥
naanak poochh chala-o gur apunay jah parabh tah hee jaa-ee-ai. ||10||
Therefore, Nanak says: I would ask my Guru and follow the path shown by him, so that I may go only where God is (and thus may get united with Him). ||10||
ਨਾਨਕ ਕਹਿੰਦੇ ਨੇ! ਮੈਂ ਤਾਂ ਆਪਣੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ (ਉਸ ਦੇ ਦੱਸੇ ਰਾਹ ਉਤੇ) ਤੁਰਾਂਗੀ, ਜਿਥੇ ਪ੍ਰਭੂ-ਪਤੀ ਮਿਲ ਸਕਦਾ ਹੋਵੇ, ਉਥੇ ਹੀ ਜਾਵਾਂਗੀ ॥੧੦॥
نانکپوُچھِچلءُگُراپُنےجہپ٘ربھُتہہیِجائیِئےَ॥੧੦॥
اے نانک۔ اے انسان عرض گذار خداسےماہ اسوج میں مل اب نے سچے مرشد کو اپناوکیل اور وچولا بنا ہے ۔
ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ ॥
asun aa-o piraa saa Dhan jhoor mu-ee.
In the month of Assu, she is anxious again and prays, O’ my beloved God, please come and abide in my heart, Your bride is grieving in Your separation.
ਅੱਸੂ (ਦੀ ਮਿੱਠੀ ਰੁੱਤ) ਵਿਚ (ਇਸਤ੍ਰੀ ਦੇ ਦਿਲ ਵਿਚ ਪਤੀ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਤਿਵੇਂ ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਵਿਛੋੜੇ ਵਿਚ ਕਾਮਾਦਿਕ ਵੈਰੀਆਂ ਦੇ ਹੱਲਿਆਂ ਦੇ ਦੁੱਖ ਵੇਖ ਲਏ ਹਨ, ਉਹ ਅਰਦਾਸ ਕਰਦੀ ਹੈ-) ਹੇ ਪ੍ਰਭੂ-ਪਤੀ! (ਮੇਰੇ ਹਿਰਦੇ ਵਿਚ) ਆ ਵੱਸ (ਤੈਥੋਂ ਵਿਛੁੜ ਕੇ) ਮੈਂ ਹਾਹੁਕੇ ਲੈ ਲੈ ਕੇ ਆਤਮਕ ਮੌਤੇ ਮਰ ਰਹੀ ਹਾਂ।
اسُنِآءُپِراسادھنجھوُرِمُئیِ॥
اسن۔ ماہ اسوج ۔ پرا۔ خاوند۔ جھوڑ۔ فکر مندری۔
اسوج کے مہینے میں زوجہ خدا سے عرض گذارتی ہے کہ میر خاوند ائے میں فکر مندہوں
ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ ॥
taa milee-ai parabh maylay doojai bhaa-ay khu-ee.
O’ God, I am bewildered by the love of other worldly things. I realize that I can get united with You only if You unite me to Yourself.
ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਕੇ ਮੈਂ ਔਝੜੇ ਪਈ ਹੋਈ ਹਾਂ। ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਤੂੰ ਆਪ ਮਿਲਾਏਂ।
تامِلیِئےَپ٘ربھمیلےدوُجےَبھاءِکھُئیِ॥
دوجے ۔ بھائے ۔ خدا کے علاوہ دوسروں سے محبت ۔ کھی ۔ گمراہ ۔
مگر یہ ملاپ تبھی ہو سکتا ہے اگر خدا ملائے خدا کے علاوہ یا خاوند کے علاوہ دوسروںکیمحبت مین ذلیل وخوار ہوں
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ ॥
jhooth vigutee taa pir mutee kukah kaah se fulay.
Since I have been beguiled by the false worldly attachment, I have been deserted by my Husband-God. Now like white flowers appearing on wild reeds, my hair is getting grey.
(ਜਦੋਂ ਤੋਂ) ਦੁਨੀਆ ਦੇ ਝੂਠੇ ਮੋਹ ਵਿਚ ਫਸ ਕੇ ਮੈਂ ਖ਼ੁਆਰ ਹੋ ਰਹੀ ਹਾਂ, ਤਦੋਂ ਤੋਂ, ਹੇ ਪਤੀ! ਤੈਥੋਂ ਵਿਛੁੜੀ ਹੋਈ ਹਾਂ। ਪਿਲਛੀ ਤੇ ਕਾਹੀ (ਦੇ ਸੁਫ਼ੈਦ ਬੂਰ ਵਾਂਗ ਮੇਰੇ ਕੇਸ) ਚਿੱਟੇ ਹੋ ਗਏ ਹਨ।
جھوُٹھِۄِگُتیِتاپِرمُتیِکُکہکاہسِپھُلے॥
جھوٹھ وگتی ۔ جھوٹ سے ذلیل وخوار ۔ تاپر منی۔ تبھی خاوند نے طلاقی ۔ ککہو ۔ کاہ ۔ پلچھیاور سر کنڈا۔
تبھی خاوند نے طلاق دے رکھا ہے ۔ اب پلھی اور سرکنڈے میں پھول آئے ہوئے ہیں۔