Urdu-Raw-Page-1169

ਜਾਮਿ ਨ ਭੀਜੈ ਸਾਚ ਨਾਇ ॥੧॥ ਰਹਾਉ ॥
jaam na bheejai saach naa-ay. ||1|| rahaa-o.
if you are not drenched with the True Name. ||1||Pause||
(such like ritualistic purities) are never taken into account (by God).”||1||pause||
ਜਦੋਂ ਤਕ ਮਨੁੱਖ ਪ੍ਰਭੂ ਦੇ ਸੱਚੇ ਨਾਮ ਵਿਚ ਨਹੀਂ ਭਿੱਜਦਾ (ਪ੍ਰੀਤ ਨਹੀਂ ਪਾਂਦਾ, ਉਸ ਦਾ ਕੋਈ ਭੀ ਉੱਦਮ ਪ੍ਰਭੂ ਨੂੰ ਪਸੰਦ ਨਹੀਂ) ॥੧॥ ਰਹਾਉ ॥
جامِنبھیِجےَساچناءِ॥੧॥رہاءُ॥
جام۔ جب تک ۔ نہ بھیجے۔ متاثر نہیں ہوتا۔ ساچ نائے ۔ سچے نام کے بغیر ۔ رہاؤ۔
اے دل کبھی منظور اور قبول نہیں ہوتا جب تک خدا کے دربار میں جب تک سچے نام سچ حق و حقیقت دل میں نہیں بستی ۔ رہاؤ۔

ਦਸ ਅਠ ਲੀਖੇ ਹੋਵਹਿ ਪਾਸਿ ॥
das ath leekhay hoveh paas.
One may have the eighteen Puraanas written in his own hand;
“(O‟ my friends, even if one) has written and kept with him or her the eighteen Puranas,
ਜੇ ਕਿਸੇ ਪੰਡਿਤ ਨੇ ਅਠਾਰਾਂ ਪੁਰਾਣ ਲਿਖ ਕੇ ਕੋਲ ਰੱਖੇ ਹੋਏ ਹੋਣ,
دساٹھلیِکھےہوۄہِپاسِ॥
دس اٹھ لیکے ۔ اٹھارہ پران ۔ تحریر ہوں۔
اگر اٹھارہ ہران پاس ہوں چاروں ویدز بانی یادہوں ۔

ਚਾਰੇ ਬੇਦ ਮੁਖਾਗਰ ਪਾਠਿ ॥
chaaray bayd mukhaagar paath.
he may recite the four Vedas by heart,
recites all the four Vedas from the tongue,
ਜੇ ਪਾਠ ਵਿਚ ਉਹ ਚਾਰੇ ਵੇਦ ਜ਼ਬਾਨੀ ਪੜ੍ਹੇ,
چارےبیدمُکھاگرپاٹھِ॥
مکھا گر۔ منہ زبان ۔
زبان سے چاروں وید کی تلاوت ،

ਪੁਰਬੀ ਨਾਵੈ ਵਰਨਾਂ ਕੀ ਦਾਤਿ ॥
purbee naavai varnaaN kee daat.
and take ritual baths at holy festivals and give charitable donations;
bathes at holy places on auspicious occasions,gives in charity according to different castes,
ਜੇ ਉਹ ਪਵਿਤ੍ਰ (ਮਿਥੇ) ਦਿਹਾੜਿਆਂ ਤੇ ਤੀਰਥੀਂ ਇਸ਼ਨਾਨ ਕਰੇ, ਸ਼ਾਸਤ੍ਰਾਂ ਦੀ ਦੱਸੀ ਮਰਯਾਦਾ ਅਨੁਸਾਰ ਵਖ ਵਖ ਵਰਨਾਂ ਦੇ ਬੰਦਿਆਂ ਨੂੰ ਦਾਨ-ਪੁੰਨ ਕਰੇ,
پُربیِناۄےَۄرناںکیِداتِ॥
پر بی ناوے ۔ متبرک دنوں یا موقعوں پر غسل ۔ ورنا کی دات۔ ذاتوں فرقوں کے لئے خیرات۔
متبرک موقہ پر اشنان کرکے علیحدہ علیحدہذاتوں اور فرقوں کے مطابق خیرات دے

ਵਰਤ ਨੇਮ ਕਰੇ ਦਿਨ ਰਾਤਿ ॥੨॥
varat naym karay din raat. ||2||
he may observe the ritual fasts, and perform religious ceremonies day and night. ||2||
observes fasts day and night, and performs all the daily rituals, (still nothing is taken in account in God‟s court if that person doesn‟t meditate on His Name).”||2||
ਜੇ ਉਹ ਦਿਨ ਰਾਤ ਵਰਤ ਰੱਖਦਾ ਰਹੇ ਤੇ ਹੋਰ ਨਿਯਮ ਨਿਬਾਹੁੰਦਾ ਰਹੇ (ਤਾਂ ਭੀ ਪ੍ਰਭੂ ਨੂੰ ਇਹ ਕੋਈ ਉੱਦਮ ਪਸੰਦ ਨਹੀਂ) ॥੨॥
ۄرتنیمکرےدِنراتِ॥੨॥
ورت۔ پرہیز ۔ نیم۔ روزمرہ۔(2)
اور روز و شب پرہیز گاری بھی کرے اور روز مرہ ایسے اُصولوں پر بر قرار رہے ۔ (2)

ਕਾਜੀ ਮੁਲਾਂ ਹੋਵਹਿ ਸੇਖ ॥
kaajee mulaaN hoveh saykh.
He may be a Qazi, a Mullah or a Shaykh,
“(O‟ my friends, no matter whether a person) is a Qazi (Muslim judge), Mullah (Muslim priest), beggar,
ਜੇ ਕੋਈ ਬੰਦੇ ਕਾਜ਼ੀ ਮੁੱਲਾਂ ਸ਼ੇਖ਼ ਬਣ ਜਾਣ,
کاجیِمُلاںہوۄہِسیکھ॥
سیخ۔ ولی۔
اگر کوئی قاضی ، ملاں اور شیخ ہو جائے ۔

ਜੋਗੀ ਜੰਗਮ ਭਗਵੇ ਭੇਖ ॥
jogee jangam bhagvay bhaykh.
a Yogi or a wandering hermit wearing saffron-colored robes;
yogi, wandering sage wearing orange colored garbs,
ਕੋਈ ਜੋਗੀ ਜੰਗਮ ਬਣ ਕੇ ਭਗਵੇ ਕੱਪੜੇ ਪਹਿਨ ਲੈਣ,
جوگیِجنّگمبھگۄےبھیکھ॥
جوگی جنگم ہوکر فقیرانہ لباس پہن لے خانہ دار ہوکر

ਕੋ ਗਿਰਹੀ ਕਰਮਾ ਕੀ ਸੰਧਿ ॥
ko girhee karmaa kee sanDh.
he may be a householder, working at his job;
or is a house holder performing all faith rituals,
ਕੋਈ ਗ੍ਰਿਹਸਤੀ ਬਣ ਕੇ ਪੂਰਾ ਕਰਮ-ਕਾਂਡੀ ਹੋ ਜਾਏ-
کوگِرہیِکرماکیِسنّدھِ॥
ذہبی فرائض سر انجام بھی دیدے

ਬਿਨੁ ਬੂਝੇ ਸਭ ਖੜੀਅਸਿ ਬੰਧਿ ॥੩॥
bin boojhay sabhkharhee-as banDh. ||3||
but without understanding the essence of devotional worship, all people are eventually bound and gagged, and driven along by the Messenger of Death. ||3||
still without realizing (God) all are bound, and driven away (by the demon of death).”||3||
ਇਹਨਾਂ ਵਿਚੋਂ ਹਰੇਕ ਦੋਸੀਆਂ ਵਾਂਗ ਬੰਨ੍ਹ ਕੇ ਅੱਗੇ ਲਾ ਲਿਆ ਜਾਇਗਾ, ਜਦ ਤਕ ਉਹ ਸਿਮਰਨ ਦੀ ਕਦਰ ਨਹੀਂ ਸਮਝਿਆ, (ਜਦ ਤਕ ਉਹ ਸੱਚੇ ਨਾਮ ਵਿਚ ਨਹੀਂ ਪਤੀਜਦਾ) ॥੩॥
بِنُبوُجھےسبھکھڑیِئسِبنّدھِ॥੩॥
گھڑ یس بندھ۔ گرفتا ر کرکے ۔ اگر ہی خانہ دار ۔ کرما کی سندھ ۔ اعمال والے ۔ مذہبی رسم ورواج ادا کرنے والے (3)
عقیدت مند عبادت کے جوہر کو سمجھے بغیر ، بالآخر تمام لوگ پابند اور عجیب و غریب ہوجاتے ہیں ، اور موت کے مسیح کے ساتھ چلتے ہیں۔

ਜੇਤੇ ਜੀਅ ਲਿਖੀ ਸਿਰਿ ਕਾਰ ॥
jaytay jee-a likhee sir kaar.
Each person’s karma is written on his forehead.
“(O‟ my friends), as many are the creatures, on the foreheads of all is written their individual duty (by God),
(ਅਸਲ ਗੱਲ ਇਹ ਹੈ ਕਿ) ਜਿਤਨੇ ਭੀ ਜੀਵ ਹਨ ਸਭਨਾਂ ਦੇ ਸਿਰ ਉਤੇ ਪ੍ਰਭੂ ਦਾ ਇਹੀ ਹੁਕਮ-ਰੂਪ ਲੇਖ ਲਿਖਿਆ ਹੋਇਆ ਹੈ,
جیتےجیِءلِکھیِسِرِکار॥
لکھیسرکار ۔ فرمان تحریر ہے ۔
جتنے جاندار ہیں سب کے ذمہ خدا نے خزانے کام کی ذمہ داری تحریر کی ہوئی ہے ۔

ਕਰਣੀ ਉਪਰਿ ਹੋਵਗਿ ਸਾਰ ॥
karnee upar hovag saar.
According to their deeds, they shall be judged.
and in essence they would be judged according to their (good or bad) deeds.
ਕਿ ਹਰੇਕ ਦੀ ਕਾਮਯਾਬੀ ਦਾ ਫ਼ੈਸਲਾ ਉਸ ਦੇ ਕੀਤੇ ਕਰਮਾਂ ਉਤੇ ਹੀ ਹੋਵੇਗਾ।
کرنھیِاُپرِہوۄگِسار॥
کرنی اپر ہووگ سار۔ اعمال پر فیصلہ ہوگا۔
ہر ایک کا فیصلہ اس کے کئے ہوئے کارناموں اور اعامل پر ہوگا۔

ਹੁਕਮੁ ਕਰਹਿ ਮੂਰਖ ਗਾਵਾਰ ॥
hukam karahi moorakh gaavaar.
Only the foolish and the ignorant issue commands.
Foolish and ignorant are those who (arrogantly) try to command others.
ਜੇਹੜੇ ਬੰਦੇ ਸੁੱਚੇ ਕਰਮ-ਕਾਂਡ ਭੇਖ ਆਦਿਕ ਉਤੇ ਹੀ ਮਾਣ ਕਰਦੇ ਹਨ ਉਹ ਵੱਡੇ ਮੂਰਖ ਹਨ।
ہُکمُکرہِموُرکھگاۄار॥
حکم کریہہ ۔ جو لوگوں پر حکم کرتے ہیں۔ گاوار۔ جاہل
جو انسان مذہبی فرائض کی ادائیگی اور بیرونی لباس اور بناوٹ کا فخر کرتے ہیں جاہل ہیں۔

ਨਾਨਕ ਸਾਚੇ ਕੇ ਸਿਫਤਿ ਭੰਡਾਰ ॥੪॥੩॥
naanak saachay kay sifatbhandaar. ||4||3||
O Nanak, the treasure of praise belongs to the True Lord alone. ||4||3||
O‟ Nanak filled with His praise are the storehouses of the eternal (God. Therefore, we should engage in singing praises of God, and doing good deeds, because that alone is approved in His court).”||4||3||
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀਆਂ ਸਿਫ਼ਤਾਂ ਦੇ ਖ਼ਜ਼ਾਨੇ ਭਰੇ ਪਏ ਹਨ (ਉਹਨਾਂ ਵਿਚ ਜੁੜੋ। ਇਹੀ ਹੈ ਪਰਵਾਨ ਹੋਣ ਵਾਲੀ ਕਰਣੀ) ॥੪॥੩॥
نانکساچےکےسِپھتِبھنّڈار॥੪॥੩॥
اے نانک ہمیشہ مستقل مزاج رہنے والے صدیوی خد اکے اوصاف کے خزانے بھرے پڑتے ہیں۔

ਬਸੰਤੁ ਮਹਲਾ ੩ ਤੀਜਾ ॥
basant mehlaa 3 teejaa.
Raag Basant, Third Guru:
بسنّتُمہلا੩تیِجا॥

ਬਸਤ੍ਰ ਉਤਾਰਿ ਦਿਗੰਬਰੁ ਹੋਗੁ ॥
bastar utaar digambar hog.
A person may take off his clothes and be naked.
“(O‟ my friends, neither) by taking off one‟s clothes and becoming Digambar (member of a naked roaming sect of Jain faith, one becomes a true saint),
ਜੇ ਕੋਈ ਮਨੁੱਖ ਕੱਪੜੇ ਉਤਾਰ ਕੇ ਨਾਂਗਾ ਸਾਧੂ ਬਣ ਜਾਏ (ਤਾਂ ਭੀ ਵਿਅਰਥ ਹੀ ਉੱਦਮ ਹੈ)।
بست٘راُتارِدِگنّبرُہوگُ॥
وگنبر ۔ وگ انبر۔ آسمان ہو جس کے کپڑے ۔ بستر۔ کپڑے ۔
کپڑے اتارے نانگا ساہیو ہو گیا ۔

ਜਟਾਧਾਰਿ ਕਿਆ ਕਮਾਵੈ ਜੋਗੁ ॥
jataaDhaar ki-aa kamaavai jog.
What Yoga does he practice by having matted and tangled hair?
nor by wearing long matted hair, one obtains union (with God).
ਜਟਾ ਧਾਰ ਕੇ ਭੀ ਕੋਈ ਜੋਗ ਨਹੀਂ ਕਮਾਇਆ ਜਾ ਸਕਦਾ। (ਪਰਮਾਤਮਾ ਨਾਲ ਜੋਗ (ਮੇਲ) ਨਹੀਂ ਹੋ ਸਕੇਗਾ)।
جٹادھارِکِیاکماۄےَجوگُ॥
جٹادھار ۔ بالوں کی جٹانیں بنا کر۔
جٹاں رکھکر بھی جوگ یا الہٰی ملاپ کیسےھاصل ہوگا ۔

ਮਨੁ ਨਿਰਮਲੁ ਨਹੀ ਦਸਵੈ ਦੁਆਰ ॥
man nirmal nahee dasvai du-aar.
If the mind is not pure, what use is it to hold the breath at the Tenth Gate?
Similarly by holding the breath in the tenth gate, one‟s mind does not become pure,
ਦਸਵੇਂ ਦੁਆਰ ਵਿਚ ਪ੍ਰਾਣ ਚੜ੍ਹਾਇਆਂ ਭੀ ਮਨ ਪਵਿਤ੍ਰ ਨਹੀਂ ਹੁੰਦਾ।
منُنِرملُنہیِدسۄےَدُیار॥
نرمل۔ پاک ۔
جب تک ذہن پاک نہیں

ਭ੍ਰਮਿ ਭ੍ਰਮਿ ਆਵੈ ਮੂੜ੍ਹ੍ਹਾ ਵਾਰੋ ਵਾਰ ॥੧॥
bharam bharam aavai moorhHaa vaaro vaar. ||1||
The fool wanders and wanders, entering the cycle of reincarnation again and again. ||1||
(and the) foolish person engaged in (such false practices) keeps wandering in illusions, and keeps coming again and again (into this world and going through rounds of birth and death).”||1||
(ਅਜੇਹੇ ਸਾਧਨਾਂ ਵਿਚ ਲੱਗਾ ਹੋਇਆ) ਮੂਰਖ ਭਟਕ ਭਟਕ ਕੇ ਮੁੜ ਮੁੜ ਜਨਮ ਲੈਂਦਾ ਹੈ ॥੧॥
بھ٘رمِبھ٘رمِآۄےَموُڑ٘ہ٘ہاۄاروۄار॥੧॥
بھر م بھرم۔ بھٹکن۔ (1)
اے جاہل بار بار بھتکتا رہیگا(1)

ਏਕੁ ਧਿਆਵਹੁ ਮੂੜ੍ਹ੍ਹ ਮਨਾ ॥
ayk Dhi-aavahu moorhH manaa.
Meditate on the One Lord, O my foolish mind,
“O’ my foolish mind, meditate on the one (God) alone;
ਹੇ ਮੂਰਖ ਮਨ! ਇਕ ਪਰਮਾਤਮਾ ਨੂੰ ਸਿਮਰ।
ایکُدھِیاۄہُموُڑ٘ہ٘ہمنا॥
موڑھ۔ مورکھ ۔
اے نادان واحد خدا مین دھیان لگا

ਪਾਰਿ ਉਤਰਿ ਜਾਹਿ ਇਕ ਖਿਨਾਂ ॥੧॥ ਰਹਾਉ ॥
paar utar jaahi ik khinaaN. ||1|| rahaa-o.
and you shall cross over to the other side in an instant. ||1||Pause||
(by doing so) you would be ferried across (this worldly ocean) in an instant.”||1||pause||
(ਸਿਮਰਨ ਦੀ ਬਰਕਤਿ ਨਾਲ) ਇਕ ਪਲ ਵਿਚ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੧॥ ਰਹਾਉ ॥
پارِاُترِجاہِاِککھِناں॥੧॥رہاءُ॥
کھنا۔ آنکھ ۔ چھپکنے کے عرصے میں ۔رہاؤ
جس سے آنکھ چھپکنے کے عرصے میں کامیابی حاصل ہوگی ۔ رہاؤ۔

ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ ॥
simrit saastar karahi vakhi-aan.
Some recite and expound on the Simritees and the Shaastras;
“They who deliver sermons on Simritis and Shastras,
(ਪੰਡਿਤ ਲੋਕ) ਸਿਮ੍ਰਿਤੀਆਂ ਤੇ ਸ਼ਾਸਤ੍ਰ (ਹੋਰਨਾਂ ਨੂੰ ਪੜ੍ਹ ਪੜ੍ਹ ਕੇ) ਸੁਣਾਂਦੇ ਹਨ,
سِم٘رِتِساست٘رکرہِۄکھِیانھ॥
وکھیان۔ تشریح۔ ناد۔ ستنکھ یا سنگی
شاشتروںسمریتوں کی تشریح بیان کرتا ہے ۔

ਨਾਦੀ ਬੇਦੀ ਪੜ੍ਹ੍ਹਹਿ ਪੁਰਾਣ ॥
naadee baydee parhHahi puraan.
some sing the Vedas and read the Puraanas;
blow (yogi) horns, read Vedas and Puranas,
ਜੋਗੀ ਨਾਦ ਵਜਾਂਦੇ ਹਨ, ਪੰਡਿਤ ਵੇਦ ਪੜ੍ਹਦੇ ਹਨ, ਕੋਈ ਪੁਰਾਣ ਪੜ੍ਹਦੇ ਹਨ,
نادیِبیدیِپڑ٘ہ٘ہہِپُرانھ॥
بیدی ۔ وید۔
بلند آواز سے ویدوں اور پرانوں کو پڑھتا ہے ۔

ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ ॥
pakhand darisat man kapat kamaahi.
but they practice hypocrisy and deception with their eyes and minds.
but with an evil intention practice hypocrisy,
ਪਰ ਉਹਨਾਂ ਦੀ ਨਿਗਾਹ ਪਖੰਡ ਵਾਲੀ ਹੈ, ਮਨ ਵਿਚ ਉਹ ਖੋਟ ਕਮਾਂਦੇ ਹਨ।
پاکھنّڈد٘رِسٹِمنِکپٹُکماہِ॥
پاکھنڈ درسٹ۔ دکھاوا ۔ نظریہ۔ کپٹ۔ دھوکا۔ ناپاکیزگی ۔
درشنی دکھاوا اور نظریہ یا نقطہ نگاہ جبکہ دل میں فریب ہے ۔

ਤਿਨ ਕੈ ਰਮਈਆ ਨੇੜਿ ਨਾਹਿ ॥੨॥
tin kai rama-ee-aa nayrh naahi. ||2||
The Lord does not even come near them. ||2||
God doesn‟t come near them.”||2||
ਪਰਮਾਤਮਾ ਅਜੇਹੇ ਬੰਦਿਆਂ ਦੇ ਨੇੜੇ ਨਹੀਂ (ਢੁਕਦਾ) ॥੨॥
تِنکےَرمئیِیانیڑِناہِ॥੨॥
رئییا ۔ رام۔ خدا۔ نیڑ۔ نزدیک۔(2)
خدا اسکے نزدیک بھی نہیں آتا ۔(2)

ਜੇ ਕੋ ਐਸਾ ਸੰਜਮੀ ਹੋਇ ॥
jay ko aisaa sanjmee ho-ay.
Even if someone practices such self-discipline,
“Even if one is so disciplined, that one can control one‟s sense organs,
ਜੇ ਕੋਈ ਅਜੇਹਾ ਬੰਦਾ ਭੀ ਹੋਵੇ ਜੋ ਆਪਣੇ ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਕਰਦਾ ਹੋਵੇ,
جےکوایَساسنّجمیِہوءِ॥
سنجی۔ پرہیر گار۔ کھنس پر ضبط رکھنے والا۔
اگر کوئیپرہیز گاری نفس پر ضبط کرے

ਕ੍ਰਿਆ ਵਿਸੇਖ ਪੂਜਾ ਕਰੇਇ ॥
kir-aa visaykh poojaa karay-i.
compassion and devotional worship
with special rituals performs worship (of one‟s idol),
ਕਿਸੇ ਉਚੇਚੀ ਕਿਸਮ ਦੀ ਕ੍ਰਿਆ ਕਰਦਾ ਹੋਵੇ, ਦੇਵ-ਪੂਜਾ ਭੀ ਕਰੇ,
ک٘رِیاۄِسیکھپوُجاکرےءِ॥
کریا و سیکھ ۔ خاص پر ستش کے کام۔
اور خاص قسم کی پرستش کرئے

ਅੰਤਰਿ ਲੋਭੁ ਮਨੁ ਬਿਖਿਆ ਮਾਹਿ ॥
antar lobh man bikhi-aa maahi.
– if he is filled with greed, and his mind is engrossed in corruption,
but within one is greed and one‟s mind is involved in the poison (of worldly riches),
ਪਰ ਜੇ ਉਸ ਦੇ ਅੰਦਰ ਲੋਭ ਹੈ, ਜੇ ਉਸ ਦਾ ਮਨ ਮਾਇਆ ਦੇ ਮੋਹ ਵਿਚ ਹੀ ਫਸਿਆ ਪਿਆ ਹੈ,
انّترِلوبھُمنُبِکھِیاماہِ॥
لوبھ ۔ لالچ۔ وکھیا۔ مادیاتی زہر۔
مگر دل دنیاوی دولت کی مھبت میں گرفتار ہے لالچ کرتا ہے ۔

ਓਇ ਨਿਰੰਜਨੁ ਕੈਸੇ ਪਾਹਿ ॥੩॥
o-ay niranjan kaisay paahi. ||3||
how can he find the Immaculate Lord? ||3||
that one cannot obtain the immaculate God”||3||
ਤਾਂ ਅਜੇਹੇ ਬੰਦੇ ਭੀ ਮਾਇਆ ਤੋਂ ਨਿਰਲੇਪ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ ॥੩॥
اوءِنِرنّجنُکیَسےپاہِ॥੩॥
یزنجن۔ بیداغ پاک ۔ خدا۔ پائے ۔ ملاپ حاصل ہو(3)
وہ پاک خدا کو کیسے پا سکتا ہے ۔ (3)

ਕੀਤਾ ਹੋਆ ਕਰੇ ਕਿਆ ਹੋਇ ॥
keetaa ho-aa karay ki-aa ho-ay.
What can the created being do?
“(O‟ my friends), what can be done by the one who has himself been created by (God),
(ਪਰ ਜੀਵਾਂ ਦੇ ਭੀ ਕੀਹ ਵੱਸ?) ਸਭ ਕੁਝ ਪਰਮਾਤਮਾ ਦਾ ਕੀਤਾ ਹੋ ਰਿਹਾ ਹੈ। ਜੀਵ ਦੇ ਕੀਤਿਆਂ ਕੁਝ ਨਹੀਂ ਹੋ ਸਕਦਾ।
کیِتاہویاکرےکِیاہوءِ॥
کیتا ہوا۔ کیا ہوا۔ کررے ۔ کرنے سے ۔ کیا ہوئے ۔ کیا ہو سکتا ہے ۔
انسان کے کرنے سے کچھ نہیں ہو سکتا

ਜਿਸ ਨੋ ਆਪਿ ਚਲਾਏ ਸੋਇ ॥
jis no aap chalaa-ay so-ay.
The Lord Himself moves him.
and whom that (God) Himself drives (according to His will)?
ਜਿਸ ਜੀਵ ਨੂੰ ਜਿਵੇਂ ਪਰਮਾਤਮਾ ਜੀਵਨ ਪੰਧ ਉੱਤੇ ਤੋਰਿਆ ਚਾਹੁੰਦਾ ਹੈ, (ਉਹ ਜੀਵ ਉਹੀ ਰਸਤਾ ਅਖ਼ਤਿਆਰ ਕਰਦਾ ਹੈ)।
جِسنوآپِچلاۓسوءِ॥
خداوند خود اس کو چلاتا ہے

ਨਦਰਿ ਕਰੇ ਤਾਂ ਭਰਮੁ ਚੁਕਾਏ ॥
nadar karay taaNbharam chukaa-ay.
If the Lord casts His Glance of Grace, then his doubts are dispelled.
It is only when He casts His glance of grace that He dispels one‟s doubt,
ਜਦੋਂ ਪ੍ਰਭੂ ਆਪ (ਕਿਸੇ ਜੀਵ ਉਤੇ) ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਸ ਦੀ ਭਟਕਣਾ ਦੂਰ ਕਰਦਾ ਹੈ।
ندرِکرےتاںبھرمُچُکاۓ॥
ندر۔ نظر عنایت و شفقت ۔ بھرم۔ بھٹکن ۔
تو اسکی بھٹکن دور کرتا ہے ۔ جب خدا اپنی نظر عنایت و شفقت ڈالتا ہے

ਹੁਕਮੈ ਬੂਝੈ ਤਾਂ ਸਾਚਾ ਪਾਏ ॥੪॥
hukmai boojhai taaN saachaa paa-ay. ||4||
If the mortal realizes the Hukam of the Lord’s Command, he obtains the True Lord. ||4||
and when one realizes (God‟s) will, one obtains the eternal God.”||4||
(ਪ੍ਰਭੂ ਦੀ ਮੇਹਰ ਨਾਲ ਹੀ ਜਦੋਂ ਜੀਵ) ਪ੍ਰਭੂ ਦਾ ਹੁਕਮ ਸਮਝਦਾ ਹੈ ਤਾਂ ਉਸ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੪॥
ہُکمےَبوُجھےَتاںساچاپاۓ॥੪॥
حکمے ۔ رضا ۔ بوجھے ۔ سمجھے ۔ ساچا۔ صدیوی سچا خدا(4)
اسے الہٰی رضا و فرمان کی سمجھ آتی ہے تو وصل و ملاپ حاصل ہوتا ہے ۔

ਜਿਸੁ ਜੀਉ ਅੰਤਰੁ ਮੈਲਾ ਹੋਇ ॥
jis jee-o antar mailaa ho-ay.
If someone’s soul is polluted within,
“(O‟ my friends), whose mind is filthy (with evil intentions) from within,
ਜਿਸ ਮਨੁੱਖ ਦਾ ਅੰਦਰਲਾ ਆਤਮਾ (ਵਿਕਾਰਾਂ ਨਾਲ) ਮੈਲਾ ਹੋ ਜਾਂਦਾ ਹੈ,
جِسُجیِءُانّترُمیَلاہوءِ॥
میلا۔ ناپاک۔
جسکا آتما یا روح ناپاک ہے وہ خواہ زیارت بھی کرتا ہے

ਤੀਰਥ ਭਵੈ ਦਿਸੰਤਰ ਲੋਇ ॥
tirath bhavai disantar lo-ay.
what is the use of his traveling to sacred shrines of pilgrimage all over the world?
even if that person wanders around the holy places of the world, (still such a person is not liberated from worldly bonds)
ਉਹ ਜੇ ਤੀਰਥਾਂ ਉਤੇ ਭੀ ਜਾਂਦਾ ਹੈ ਜੇ ਉਹ ਜਗਤ ਵਿਚ ਹੋਰ ਹੋਰ ਦੇਸਾਂ ਵਿਚ ਭੀ (ਵਿਰਕਤ ਰਹਿਣ ਲਈ) ਤੁਰਿਆ ਫਿਰਦਾ ਹੈ (ਤਾਂ ਭੀ ਉਸ ਦੇ ਮਾਇਆ ਵਾਲੇ ਬੰਧਨ ਟੁੱਟਦੇ ਨਹੀਂ)।
تیِرتھبھۄےَدِسنّترلوءِ॥
تیرتھ بھولے ۔ زیارت کرتا ہے ۔ وسنتر لوئے ۔ ویشوں اور لوگوں میں۔
وہ طریقت حاصل کرنے اور طارق ہونے کے لئےدوسرے ملکوں میں جاتا ہے ۔

ਨਾਨਕ ਮਿਲੀਐ ਸਤਿਗੁਰ ਸੰਗ ॥
naanak milee-ai satgur sang.
O Nanak, when one joins the Society of the True Guru,
O‟ Nanak, it is only when we obtain the company of the true Guru,
ਹੇ ਨਾਨਕ! ਜੇ ਗੁਰੂ ਦਾ ਮੇਲ ਪ੍ਰਾਪਤ ਹੋਵੇ ਤਾਂ ਹੀ ਪਰਮਾਤਮਾ ਮਿਲਦਾ ਹੈ,
نانکمِلیِئےَستِگُرسنّگ॥
انتر میلا۔ اندرونی ناپاکیزگی ۔
اے نانک۔ اگر اسے سچے مرشد کا ساتھ اور صحبت حاصل ہو

ਤਉ ਭਵਜਲ ਕੇ ਤੂਟਸਿ ਬੰਧ ॥੫॥੪॥
ta-o bhavjal kay tootas banDh. ||5||4||
then the bonds of the terrifying world-ocean are broken. ||5||4||
that the bonds of this dreadful (worldly) ocean are broken.”||5||4||
ਤਦੋਂ ਹੀ ਸੰਸਾਰ-ਸਮੁੰਦਰ ਵਾਲੇ ਬੰਧਨ ਟੁੱਟਦੇ ਹਨ ॥੫॥੪॥
تءُبھۄجلکےتوُٹسِبنّدھ॥੫॥੪॥
بندھ ۔ غلامی ۔
تبھی دنیاوی اور مادیاتی غلامی سے نجات حاصل ہوگی ۔

ਬਸੰਤੁ ਮਹਲਾ ੧ ॥
basant mehlaa 1.
Raag Basant, First Guru:
بسنّتُمہلا੧॥

ਸਗਲ ਭਵਨ ਤੇਰੀ ਮਾਇਆ ਮੋਹ ॥
sagal bhavan tayree maa-i-aa moh.
All the worlds have been fascinated and enchanted by Your Maya, O Lord.
“(O’ my God), in all the worlds is pervading the attachment for Your Maya (the worldly riches and power).
ਹੇ ਪ੍ਰਭੂ! ਸਾਰੇ ਭਵਨਾਂ ਵਿਚ (ਸਾਰੇ ਜਗਤ ਵਿਚ) ਤੇਰੀ ਮਾਇਆ ਦੇ ਮੋਹ ਦਾ ਪਸਾਰਾ ਹੈ।
سگلبھۄنتیریِمائِیاموہ॥
سگل بھون ۔ سارے عالم میں ۔
اے خدا سارے عالموں میں تیریہی دولت کا پھیلاؤ ہے ۔

ਮੈ ਅਵਰੁ ਨ ਦੀਸੈ ਸਰਬ ਤੋਹ ॥
mai avar na deesai sarab toh.
I do not see any other at all – You are everywhere.
I cannot see anyone else, because You are (present) everywhere.
ਮੈਨੂੰ ਤੈਥੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ, ਸਭ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ।
مےَاۄرُندیِسےَسربتوہ॥
ویسے ۔ دکھائی دیتا۔ سرب توہ۔ سارے توہی اور ۔ اور ۔ دوسرا۔
مجھے تیرے بغیر ایسا کوئی دکھائی نہیں دیتا

ਤੂ ਸੁਰਿ ਨਾਥਾ ਦੇਵਾ ਦੇਵ ॥
too sur naathaa dayvaa dayv.
You are the Master of Yogis, the Divinity of the divine.
You are the God of all gods and Master of all the yogis.
ਤੂੰ ਦੇਵਤਿਆਂ ਦਾ ਨਾਥਾਂ ਦਾ ਭੀ ਦੇਵਤਾ ਹੈਂ।
توُسُرِناتھادیۄادیۄ॥
سر ۔ فرشتہ ۔ ناتھا۔ جوگہوں ۔ دیوا دیو ۔ دیوتاؤں کا دیوتا مراد بلند رتبہ دیوتا
سارے اجانداروں میں تیرا ہی نور ہے ۔

ਹਰਿ ਨਾਮੁ ਮਿਲੈ ਗੁਰ ਚਰਨ ਸੇਵ ॥੧॥
har naam milai gur charan sayv. ||1||
Serving at the Guru’s Feet, the Name of the Lord is received. ||1||
(It is only) by serving the feet (and faithfully following the guidance) of the Guru, that one obtains God‟s Name.”||1||
ਹੇ ਹਰੀ! ਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ ਹੀ ਤੇਰਾ ਨਾਮ ਮਿਲਦਾ ਹੈ ॥੧॥
ہرِنامُمِلےَگُرچرنسیۄ॥੧॥
۔ گرچرن سیو۔ پائے مرشد کی خدمت سے(1)
خدمت مرشد سے الہٰی نام حاصل ہوتا ہے (1)

ਮੇਰੇ ਸੁੰਦਰ ਗਹਿਰ ਗੰਭੀਰ ਲਾਲ ॥
mayray sundar gahir gambheer laal.
O my Beauteous, Deep and Profound Beloved Lord.
“O’ my beauteous, profound, and deep God,
ਹੇ ਮੇਰੇ ਸੋਹਣੇ ਲਾਲ! ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ!
میرےسُنّدرگہِرگنّبھیِرلال॥
سندر گہر گنبھیر ۔ سجیدہگہری سوچ سمجھ اور اور بلند خیال۔
اے سنجیدہ تحمل مزاج پیارے خدا پروردگار عالم وسیع قائنات کے آقا تو ( نہایت ) اعداد و شمار سے بعید ہے ۔

ਗੁਰਮੁਖਿ ਰਾਮ ਨਾਮ ਗੁਨ ਗਾਏ ਤੂ ਅਪਰੰਪਰੁ ਸਰਬ ਪਾਲ ॥੧॥ ਰਹਾਉ ॥
gurmukh raam naam gun gaa-ay too aprampar sarab paal. ||1|| rahaa-o.
As Gurmukh, I sing the Glorious Praises of the Lord’s Name. You are Infinite, the Cherisher of all. ||1||Pause||
a Guru‟s follower always sings praises of God‟s Name, (and believes that) You are limitless, and that You sustain all.”||1||pause||
ਹੇ ਸਭ ਜੀਵਾਂ ਨੂੰ ਪਾਲਣ ਵਾਲੇ ਪ੍ਰਭੂ! ਤੂੰ ਬੜਾ ਹੀ ਬੇਅੰਤ ਹੈਂ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ॥੧॥ ਰਹਾਉ ॥
گُرمُکھِرامنامگُنگاۓتوُاپرنّپرُسربپال॥੧॥رہاءُ॥
گورمکھ۔ مرید مرشد ہوکر رام نام الہٰی حمدو و ثناہ ۔ اپرنپر۔ نہایت وسیع ۔ سب پال ۔ پروردیگار(1)رہاؤ ۔
جو مرید مرشد ہو جاتا ہے تیری حمدو ثناہ کرتا ہے ۔ رہاؤ۔

ਬਿਨੁ ਸਾਧ ਨ ਪਾਈਐ ਹਰਿ ਕਾ ਸੰਗੁ ॥
bin saaDh na paa-ee-ai har kaa sang.
Without the Holy Saint, association with the Lord is not obtained.
“(O‟ my friends) without (the guidance of) the saint (Guru), we don‟t obtain the company of God.
ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਸਾਥ ਪ੍ਰਾਪਤ ਨਹੀਂ ਹੁੰਦਾ,
بِنُسادھنپائیِئےَہرِکاسنّگُ॥
سادھ ۔ ایسی ہستی جس نے منزل مقصود روحانی واخلاقی طرز زندگیحاصل کر لی ہو۔ہر کاسنگ ۔ الہٰی ساتھ ۔ صحبت و قربت۔
سادھو کے بغیر الہٰی ساتھ حاصل نہیں ہوتا ۔

ਬਿਨੁ ਗੁਰ ਮੈਲ ਮਲੀਨ ਅੰਗੁ ॥
bin gur mail maleen ang.
Without the Guru, one’s very fiber is stained with filth.
Because without (the guidance of) the Guru, one‟s body (conduct) remains filthy (with sinful thoughts.
(ਕਿਉਂਕਿ) ਗੁਰੂ ਤੋਂ ਬਿਨਾ ਮਨੁੱਖ ਦਾ ਸਰੀਰ (ਵਿਕਾਰਾਂ ਦੀ) ਮੈਲ ਨਾਲ ਗੰਦਾ ਰਹਿੰਦਾ ਹੈ।
بِنُگُرمیَلملیِنانّگُ॥
بن گر۔ مرشد کے بغیر ۔ میل ملین الگ ۔ جسم اور حصے ناپاک رہتے ہیں۔
بغیر مرشد یہ جسم برائیوں بدیوں سے ناپاک رہتا ہے

ਬਿਨੁ ਹਰਿ ਨਾਮ ਨ ਸੁਧੁ ਹੋਇ ॥
bin har naam na suDh ho-ay.
Without the Lord’s Name, one cannot become pure.
(Also) without (meditating on God‟s) Name, (this body) cannot be purified.
ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਰੀਰ) ਪਵਿਤ੍ਰ ਨਹੀਂ ਹੋ ਸਕਦਾ।
بِنُہرِنامنسُدھُہوءِ॥
سدھ ۔ پاک اور پوتر۔
الہٰی نام سچ حق و حقیقت کے ناپاک رہتا ہے ۔

ਗੁਰ ਸਬਦਿ ਸਲਾਹੇ ਸਾਚੁ ਸੋਇ ॥੨॥
gur sabad salaahay saach so-ay. ||2||
Through the Word of the Guru’s Shabad, sing the Praises of the True Lord. ||2||
Only the one who by attuning to the (Guru‟s) word praises God, becomes true (embodiment of God)”||2||
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੨॥
گُرسبدِسلاہےساچُسوءِ॥੨॥
گرسبد۔ کلام مرشد ۔ ساچ سوئے ۔ پاک وہی ہے ۔(2)
جو حمد کدا کی کرتا ہے خدا جیسا ہو جاتا ہے(2)

ਜਾ ਕਉ ਤੂ ਰਾਖਹਿ ਰਖਨਹਾਰ ॥
jaa ka-o too raakhahi rakhanhaar.
O Savior Lord, that person whom You have saved
“O’ Savior, the one whom You (want to) save,
ਹੇ ਰੱਖਣਹਾਰ ਪ੍ਰਭੂ! ਜਿਸ ਨੂੰ ਤੂੰ ਆਪ (ਵਿਕਾਰਾਂ ਤੋਂ) ਬਚਾਂਦਾ ਹੈਂ,
جاکءُتوُراکھہِرکھنہار॥
راکھیہ۔ حفاظتکرے ۔ راکھنہار ۔ حفاظت کی توفیق رکھنے والے ۔
اے حفاظت کی توفیق رکھنے والے جسے تو بدیوں سے بچاتا ہے جسے مرشد سے ملتا ہے

ਸਤਿਗੁਰੂ ਮਿਲਾਵਹਿ ਕਰਹਿ ਸਾਰ ॥
satguroo milaaveh karahi saar.
– You lead him to meet the True Guru, and so take care of him.
– You unite with the true Guru, and take care of that person.
ਜਿਸ ਨੂੰ ਤੂੰ ਗੁਰੂ ਮਿਲਾਂਦਾ ਹੈਂ ਤੇ ਜਿਸ ਦੀ ਤੂੰ ਸੰਭਾਲ ਕਰਦਾ ਹੈਂ,
ستِگُروُمِلاۄہِکرہِسار॥
سار ۔ خبر گیری ۔
جس کی تو خبر گیری کرتا ہے

ਬਿਖੁ ਹਉਮੈ ਮਮਤਾ ਪਰਹਰਾਇ ॥
bikh ha-umai mamtaa parahraa-ay.
You take away his poisonous egotism and attachment.
You get that person purged of the poison of ego and the sense of “mineness”.
ਉਹ ਮਨੁੱਖ ਆਪਣੇ ਅੰਦਰੋਂ ਹਉਮੈ ਤੇ ਮਲਕੀਅਤਾਂ ਬਣਾਣ ਦੇ ਜ਼ਹਰ ਨੂੰ ਦੂਰ ਕਰ ਲੈਂਦਾ ਹੈ।
بِکھُہئُمےَممتاپرہراءِ॥
وکھ۔ زہر۔ ہونمے ۔ خود پسندی ۔ ممتا۔ ملکیتی ہوس۔
وہ اپنے دل سے خودپسندی ملیکتیہوس مٹا دیتا ہے

ਸਭਿ ਦੂਖ ਬਿਨਾਸੇ ਰਾਮ ਰਾਇ ॥੩॥
sabhdookh binaasay raam raa-ay. ||3||
You dispel all his sufferings, O Sovereign Lord God. ||3||
Then O‟ God the King, by Your grace all that person‟s sorrows are destroyed.”||3||
ਹੇ ਰਾਮਰਾਇ! ਤੇਰੀ ਮੇਹਰ ਨਾਲ ਉਸ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੩॥
سبھِدوُکھبِناسےرامراءِ॥੩॥
بناسے ۔ مٹاتا ہے ۔ رام رائے ۔ خداوند کریم۔ 3)
اے خدا وند کریم تیری کرم و عنایت سے سارے عذاب مٹ جاتے ہیں۔(3)

ਊਤਮ ਗਤਿ ਮਿਤਿ ਹਰਿ ਗੁਨ ਸਰੀਰ ॥
ootam gat mit har gun sareer.
His state and condition are sublime; the Lord’s Glorious Virtues permeate his body.
“(O‟ my friends), within whose body are (enshrined) the divine merits, that person‟s state (of mind) becomes sublime.
ਜਿਸ ਮਨੁੱਖ ਦੇ ਅੰਦਰ ਪ੍ਰਭੂ ਦੇ ਗੁਣ ਵੱਸ ਪੈਂਦੇ ਹਨ ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ ਉਹ ਫ਼ਰਾਖ਼-ਦਿਲ ਹੋ ਜਾਂਦਾ ਹੈ,
اوُتمگتِمِتِہرِگُنسریِر॥
اُتم گت مت۔ بلندر روحانی واخلاقیحالت زندگی ۔ بلند ہو جاتی ہے ۔ ہگن سریر۔ جسم میں اوصاف بس جاتے ہیں۔
جس شخص کے دل و ذہن میں الہٰی اوصاف بس جاتے ہیں ۔

ਗੁਰਮਤਿ ਪ੍ਰਗਟੇ ਰਾਮ ਨਾਮ ਹੀਰ ॥
gurmat pargatay raam naam heer.
Through the Word of the Guru’s Teachings, the diamond of the Lord’s Name is revealed.
By following the instruction of the Guru, the jewel of God‟s Name becomes manifest in such a person.
ਗੁਰੂ ਦੀ ਮੱਤ ਤੇ ਤੁਰ ਕੇ ਉਸ ਦੇ ਅੰਦਰ ਪ੍ਰਭੂ-ਨਾਮ ਦਾ ਹੀਰਾ ਚਮਕ ਪੈਂਦਾ ਹੈ,
گُرمتِپ٘رگٹےرامنامہیِر॥
گرمت سبق مرشد سے ۔ پر گئے ۔ ظاہر ہوتے ہین۔ رام نام۔ ہیر ۔ الہٰی نام کا بیش قیمتہیرا۔
اسکی روحانی و اخلاقی حالت بلند ہو جاتی ہے ۔ وہ فراخ دلہو جاتا ہے سبق مرشد پر عمل کرکے اسکے دل میں

ਲਿਵ ਲਾਗੀ ਨਾਮਿ ਤਜਿ ਦੂਜਾ ਭਾਉ ॥
liv laagee naam taj doojaa bhaa-o.
He is lovingly attuned to the Naam; he is rid of the love of duality.
Renouncing love of the other (worldly riches and power, that person‟s) mind is attuned (to God).
ਮਾਇਆ ਦਾ ਪਿਆਰ ਤਿਆਗ ਕੇ ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ।
لِۄلاگیِنامِتجِدوُجابھاءُ॥
تج دوجا بھاؤ۔ دوئی دویت چھوڑ کر ۔
الہٰی نام سچ حق و حقیقت کا بیش قیمت ہیرا اپنی تاب و نور سے پر نور کر دیتا ہےدنیاوی دولت کی محبت ترک کرکے نام سے محبت ہو جاتی ہے ۔

ਜਨ ਨਾਨਕ ਹਰਿ ਗੁਰੁ ਗੁਰ ਮਿਲਾਉ ॥੪॥੫॥
jan naanak har gur gur milaa-o. ||4||5||
O Lord, let servant Nanak meet the Guru. ||4||5||
Therefore devotee Nanak also prays and says: “O‟ God, please do unite me with the Guru.”
ਹੇ ਪ੍ਰਭੂ! (ਮੇਰੀ ਤੇਰੇ ਦਰ ਤੇ ਅਰਦਾਸਿ ਹੈ ਕਿ) ਮੈਨੂੰ ਦਾਸ ਨਾਨਕ ਨੂੰ ਗੁਰੂ ਮਿਲਾ, ਗੁਰੂ ਦਾ ਮਿਲਾਪ ਕਰਾ ਦੇ ॥੪॥੫॥
جننانکہرِگُرُگُرمِلاءُ॥੪॥੫॥
خادم نانک کو اے خدا مرشد سے ملا دو

ਬਸੰਤੁ ਮਹਲਾ ੧ ॥
basant mehlaa 1.
Raag Basant, First Guru:
بسنّتُمہلا੧॥

ਮੇਰੀ ਸਖੀ ਸਹੇਲੀ ਸੁਨਹੁ ਭਾਇ ॥
mayree sakhee sahaylee sunhu bhaa-ay.
O my friends and companions, listen with love in your heart.
“O’ my dear friends and mates, listen to me with loving attention.
ਹੇ ਮੇਰੀ (ਸਤ ਸੰਗਣ) ਸਹੇਲੀਹੋ! ਪ੍ਰੇਮ ਨਾਲ (ਮੇਰੀ ਗੱਲ) ਸੁਣੋ,
میریِسکھیِسہیلیِسُنہُبھاءِ॥
سکھی۔ ساتھی ۔ سہیلی ۔ دوست ۔ بھائے ۔ پریم سے ۔
میرے ساتھیؤ دوستوں پیار سے سنو ۔ میرا خاوند مالک عالم لطفوںکا خزانہ ہے

ਮੇਰਾ ਪਿਰੁ ਰੀਸਾਲੂ ਸੰਗਿ ਸਾਇ ॥
mayraa pir reesaaloo sang saa-ay.
My Husband Lord is Incomparably Beautiful; He is always with me.
She with whom is my handsome Groom is an eternally wedded bride.
(ਕਿ) ਮੇਰਾ ਸੁੰਦਰ ਪਤੀ-ਪ੍ਰਭੂ ਜਿਸ ਸਹੇਲੀ ਦੇ ਅੰਗ-ਸੰਗ ਹੈ ਉਹੀ ਸਹੇਲੀ (ਸੁਹਾਗਣਿ) ਹੈ।
میراپِرُریِسالوُسنّگِساءِ॥
پر ریسالو۔ خاوند پر لطف۔ لطفوں کا گھر۔ سنگ سائے ۔ ساتھ ہی ہے ۔
اسکی صھبت و قربت کریں۔

ਓਹੁ ਅਲਖੁ ਨ ਲਖੀਐ ਕਹਹੁ ਕਾਇ ॥
oh alakh na lakhee-ai kahhu kaa-ay.
He is Unseen – He cannot be seen. How can I describe Him?
(That) indescribable (God) cannot be described,
ਉਹ (ਸੋਹਣਾ ਪ੍ਰਭੂ) ਬਿਆਨ ਤੋਂ ਪਰੇ ਹੈ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਦੱਸੋ (ਹੇ ਸਹੇਲੀਹੋ!) ਉਹ (ਫਿਰ) ਕਿਵੇਂ (ਮਿਲੇ)।
اوہُالکھُنلکھیِئےَکہہُکاءِ॥
الکھ ۔ بیان سے بعید نہ لکھیئے ۔ بیان نہیں ہو سکتا۔ کہو ۔ بتاؤ۔ کا ہے ۔ کیسے ۔
کدا بیان سے بعید ہے بیان نہیں کیا جاسکتا ۔

error: Content is protected !!