Urdu-Raw-Page-1203

ਕਰਹਿ ਸੋਮ ਪਾਕੁ ਹਿਰਹਿ ਪਰ ਦਰਬਾ ਅੰਤਰਿ ਝੂਠ ਗੁਮਾਨ ॥
karahi som paak hireh par darbaa antar jhooth gumaan.
The mortal eats the food which he has carefully prepared, and then steals the wealth of others. His inner being is filled with falsehood and pride.
(O’ my friends, outwardly they exhibit so much purity), that they (insist on) cooking their own food. (But in actual life), they steal others’ wealth, and within (their mind) is falsehood and self-conceit.
(ਇਹੋ ਜਿਹੇ ਵੈਸ਼ਨੋ ਅਖਵਾਣ ਵਾਲੇ ਮਨੁੱਖ) ਆਪਣੀ ਹੱਥੀਂ ਆਪਣਾ ਭੋਜਨ ਤਿਆਰ ਕਰਦੇ ਹਨ ਪਰ ਪਰਾਇਆ ਧਨ ਚੁਰਾਂਦੇ ਹਨ, ਉਹਨਾਂ ਦੇ ਅੰਦਰ ਝੂਠ ਵੱਸਦਾ ਹੈ ਅਹੰਕਾਰ ਵੱਸਦਾ ਹੈ।
کرہِسومپاکُہِرہِپردرباانّترِجھوُٹھگُمان॥
سوم پاک۔ اپنے ہاتھوں سے پکا کر ۔ ہرپہہپر دیریا۔ دوسروں کا مال جراتے ہیں۔ جھوٹھ ۔ کفر۔ گمان۔ غرور ۔ گھمنڈ۔
یوں تو اپنے ہاتھوں سے کھانا پکا کر تیار کرتے ہیں دوسروں کا سرمایہ چراتے ہیں دل میں کفر فریب اور غرور ہے ۔

ਸਾਸਤ੍ਰ ਬੇਦ ਕੀ ਬਿਧਿ ਨਹੀ ਜਾਣਹਿ ਬਿਆਪੇ ਮਨ ਕੈ ਮਾਨ ॥੨॥
saastar bayd kee biDh nahee jaaneh bi-aapay man kai maan. ||2||
He knows nothing of the Vedas or the Shaastras; his mind is gripped by pride. ||2||
They don’t understand (the essence of) the tradition (established by) Shastras and Vedas, but remain caught in the conceit of their own mind (and think that whatever they do is perfectly all right and righteous). ||2||
ਉਹ ਮਨੁੱਖ (ਆਪਣੇ ਧਰਮ-ਪੁਸਤਕਾਂ) ਵੇਦ ਸ਼ਾਸਤ੍ਰਾਂ ਦੀ ਆਤਮਕ ਮਰਯਾਦਾ ਨਹੀਂ ਸਮਝਦੇ, ਉਹ ਤਾਂ ਆਪਣੇ ਮਨ ਦੇ ਅਹੰਕਾਰ ਵਿਚ ਹੀ ਫਸੇ ਰਹਿੰਦੇ ਹਨ ॥੨॥
ساست٘ربیدکیِبِدھِنہیِجانھہِبِیاپےمنکےَمان॥੨॥
بدھ۔ طریقہ ۔ پیاپے ۔ بستا ہے ۔ مان غرور (2)
مہبی کتابوں کی روحانی و اخلاقی تعلیم سے واقف نہیں دل میں غرور اور تکبر ہے ۔ (2)

ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ ॥
sanDhi-aa kaal karahi sabh vartaa ji-o safree damfaan.
He says his evening prayers, and observes all the fasts, but this is all just a show.
Such apparently holy people say the daily prayers and observe all the required fasts. (But all this effort of theirs is like) the false show of a wandering magician.
(ਇਹੋ ਜਿਹੇ ਵੈਸ਼ਨੋ ਅਖਵਾਣ ਵਾਲੇ ਉਂਞ ਤਾਂ) ਤਿੰਨੇ ਵੇਲੇ ਸੰਧਿਆ ਕਰਦੇ ਹਨ, ਸਾਰੇ ਵਰਤ ਭੀ ਰੱਖਦੇ ਹਨ, (ਪਰ ਉਹਨਾਂ ਦਾ ਇਹ ਸਾਰਾ ਉੱਦਮ ਇਉਂ ਹੀ ਹੈ) ਜਿਵੇਂ ਕਿਸੇ ਮਦਾਰੀ ਦਾ ਤਮਾਸ਼ਾ (ਰੋਟੀ ਕਮਾਣ ਲਈ ਹੀ)।
سنّدھِیاکالکرہِسبھِۄرتاجِءُسپھریِدنّپھان॥
سندھیا۔ پرارتھنا۔ ارداس ۔ عرض۔ کال۔ موقہ ۔ وقت۔ سنری ۔ مداری۔ ونفان۔ تماشہ۔ کھیل۔
پرہیز گاری کرتے تینوں ووت پراتھنایں یا نماز ادا کرتے ہیں۔ مگر یہ ایسے ہے جیسے مداری کا ھیل ۔ مراد غرض روزی روٹی ہے ۔

ਪ੍ਰਭੂ ਭੁਲਾਏ ਊਝੜਿ ਪਾਏ ਨਿਹਫਲ ਸਭਿ ਕਰਮਾਨ ॥੩॥
parabhoo bhulaa-ay oojharh paa-ay nihfal sabh karmaan. ||3||
God made him stray from the path, and sent him into the wilderness. All his actions are useless. ||3||
They have been strayed by God and put on bewildering paths and all their (ritualistic) deeds are fruitless. ||3||
(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਨੇ ਆਪ ਹੀ ਉਹਨਾਂ ਨੂੰ ਸਹੀ ਰਾਹ ਤੋਂ ਖੁੰਝਾਇਆ ਹੈ, ਗ਼ਲਤ ਰਸਤੇ ਪਾਇਆ ਹੋਇਆ ਹੈ, ਉਹਨਾਂ ਦੇ ਸਾਰੇ (ਕੀਤੇ ਹੋਏ ਧਾਰਮਿਕ) ਕਰਮ ਵਿਅਰਥ ਜਾਂਦੇ ਹਨ ॥੩॥
پ٘ربھوُبھُلاۓاوُجھڑِپاۓنِہپھلسبھِکرمان॥੩॥
بھلائے ۔ گمراہ۔ اوجھڑ۔ غلطراہ۔ کراہ۔ نہفل۔ بیفائدہ۔ کرمان ۔کام۔ اعمال(3)۔
خدا نے انہیں گمراہ کیا ہوا ہے لہزا یہ سارے اعمال و کام بےفائدہ اور بیکار ہیں۔ (3)

ਸੋ ਗਿਆਨੀ ਸੋ ਬੈਸਨੌ ਪੜ੍ਹ੍ਹਿਆ ਜਿਸੁ ਕਰੀ ਕ੍ਰਿਪਾ ਭਗਵਾਨ ॥
so gi-aanee so baisnou parhH-aa jis karee kirpaa bhagvaan.
He alone is a spiritual teacher, and he alone is a devotee of Vishnu and a scholar, whom the Lord God blesses with His Grace.
(O’ my friends, that person alone is truly) wise and (a true) Vaishnav, or a learned person, on whom God has shown His grace.
ਅਸਲ ਗਿਆਨਵਾਨ ਉਹ ਮਨੁੱਖ ਹੈ, ਅਸਲ ਵੈਸ਼ਨੋ ਉਹ ਹੈ, ਅਸਲ ਵਿਦਵਾਨ ਉਹ ਹੈ, ਜਿਸ ਉਤੇ ਪਰਮਾਤਮਾ ਨੇ ਮਿਹਰ ਕੀਤੀ ਹੈ,
سوگِیانیِسوبیَسنوَپڑ٘ہ٘ہِیاجِسُکریِک٘رِپابھگۄان॥
گیان ۔ عالم ۔ دانشمند۔ ویسنو۔ نیک چلن۔ پڑھیا۔ عالم فاض۔ بھگوان ۔ خدا۔
حقیقتاً دانشمند وہ ہے ویشنو وہ ہے عالم فاضل وہ ہے جس پر خداوند کریم کی کرم و عنائیت ہے

ਓੁਨਿ ਸਤਿਗੁਰੁ ਸੇਵਿ ਪਰਮ ਪਦੁ ਪਾਇਆ ਉਧਰਿਆ ਸਗਲ ਬਿਸ੍ਵਾਨ ॥੪॥
on satgur sayv param pad paa-i-aa uDhri-aa sagal bisvaan. ||4||
Serving the True Guru, he obtains the supreme status and saves the whole world. ||4||
By following the true Guru, they have obtained supreme (spiritual) status and the entire world is saved (in their company). ||4||
(ਜਿਸ ਦੀ ਬਰਕਤਿ ਨਾਲ) ਉਸ ਨੇ ਗੁਰੂ ਦੀ ਸਰਨ ਪੈ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ ਹੈ, (ਅਜਿਹੇ ਮਨੁੱਖ ਦੀ ਸੰਗਤ ਵਿਚ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥
اوُنِستِگُرُسیۄِپرمپدُپائِیااُدھرِیاسگلبِس٘ۄان॥੪॥
پرم پد۔۔ بلند رتبہ۔ بسوان دنیا۔ (4)
جسکی برکت و عنائیت سے انسان مرید مرشد ہوکر سب سے بلند روحانی و اخلاقی رتبہ حاصل کر لیتا ہے ۔ ایسے انسان کی صحبت و قربت سے سارا عالم مشتفید ہوتا ہے (4)

ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪ੍ਰਭ ਭਾਵੈ ਤਿਵੈ ਬੋੁਲਾਨ ॥
ki-aa ham kathah kichh kath nahee jaanah parabhbhaavai tivai bolaan.
What can I say? I don’t know what to say. As God wills, so do I speak.
(O’ my friends), what can we say? We don’t know what to say (about God). As it pleases God, so He makes us speak.
ਪਰ, ਅਸੀਂ ਜੀਵ (ਪਰਮਾਤਮਾ ਦੀ ਰਜ਼ਾ ਬਾਰੇ) ਕੀਹ ਆਖ ਸਕਦੇ ਹਾਂ? ਅਸੀਂ ਕੁਝ ਆਖਣਾ ਜਾਣਦੇ ਨਹੀਂ ਹਾਂ। ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਸਾਨੂੰ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ।
کِیاہمکتھہکِچھُکتھِنہیِجانھہپ٘ربھبھاۄےَتِۄےَبد਼لان॥
کتھیہہ ۔ کہے ۔ کتھ ۔ کہہ۔پربھ بھاوے ۔ خدا چاہے ۔
مگراے بھائی انسان کیا کہہ سکتا ہے ۔کی سمجھ سکتے ہیں کہ اسکی رضا کیا ہے ۔ جس طرح چاہتا ہے اس طرح بلواتا ہے ۔

ਸਾਧਸੰਗਤਿ ਕੀ ਧੂਰਿ ਇਕ ਮਾਂਗਉ ਜਨ ਨਾਨਕ ਪਇਓ ਸਰਾਨ ॥੫॥੨॥
saaDhsangat kee Dhoor ik maaNga-o jan naanak pa-i-o saraan. ||5||2||
I ask only for the dust of the feet of the Saadh Sangat, the Company of the Holy. Servant Nanak seeks their Sanctuary. ||5||2||
Devotee Nanak has sought (God’s) shelter, and he only begs for the dust of the feet of the congregation of saints. ||5||2||
ਮੈਂ ਦਾਸ ਨਾਨਕ ਤਾਂ ਪ੍ਰਭੂ ਦੀ ਸਰਨ ਪਿਆ ਹਾਂ (ਅਤੇ ਉਸ ਦੇ ਦਰ ਤੋਂ) ਸਿਰਫ਼ ਸਾਧ ਸੰਗਤ (ਦੇ ਚਰਨਾਂ) ਦੀ ਧੂੜ ਹੀ ਮੰਗਦਾ ਹਾਂ ॥੫॥੨॥
سادھسنّگتِکیِدھوُرِاِکماںگءُجننانکپئِئوسران॥੫॥੨॥
دہور۔ دہول۔ سران ۔ سرن۔ پناہ۔
نانک خدا کے زیر پناہ ہوکر نیک خدا رسیدہ پاکدامنوں کے پاوں کے دہول مانگتا ہے ۔

ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥

ਅਬ ਮੋਰੋ ਨਾਚਨੋ ਰਹੋ ॥
ab moro naachno raho.
Now, my dancing is over.
Now my dancing (wandering around for the sake of worldly wealth) has ceased.
ਹੁਣ ਮੇਰੀ ਭਟਕਣਾ ਮੁੱਕ ਗਈ ਹੈ,
ابموروناچنورہو॥
ناچنو رہو۔ بھٹکن ختم ہوئی۔
اب میری بھٹکن دور دہوپ ختمہ وگئ ہے

ਲਾਲੁ ਰਗੀਲਾ ਸਹਜੇ ਪਾਇਓ ਸਤਿਗੁਰ ਬਚਨਿ ਲਹੋ ॥੧॥ ਰਹਾਉ ॥
laal rageelaa sehjay paa-i-o satgur bachan laho. ||1|| rahaa-o.
I have intuitively obtained my Darling Beloved. Through the Word of the True Guru’s Teachings, I found Him. ||1||Pause||
(O’ my friends, by reflecting on Gurbani) the word of the true Guru, I have easily found my lively Beloved. ||1||Pause||
ਗੁਰੂ ਦੇ ਬਚਨ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਸੋਹਣਾ ਲਾਲ ਪ੍ਰਭੂ ਲੱਭ ਲਿਆ ਹੈ ਪ੍ਰਾਪਤ ਕਰ ਲਿਆ ਹੈ ॥੧॥ ਰਹਾਉ ॥
لالُرگیِلاسہجےپائِئوستِگُربچنِلہو॥੧॥رہاءُ॥
لال رنگیلا ۔ خداوند کریم ۔ سہجے ۔ آسانی سے ۔ ستگر بچن۔ کلام مرشد (1) ۔
خدا سے ملاپ حاصل ہو گیا ہے ۔ کلام مرشد سے روحانی وزہنی سکون مل گیا ہے ۔ رہاؤ۔

ਕੁਆਰ ਕੰਨਿਆ ਜੈਸੇ ਸੰਗਿ ਸਹੇਰੀ ਪ੍ਰਿਅ ਬਚਨ ਉਪਹਾਸ ਕਹੋ ॥
ku-aar kanniaa jaisay sang sahayree pari-a bachan uphaas kaho.
The virgin speaks with her friends about her husband and they laugh together;
(O’ my friends), just as an unmarried girl may talk and joke about her spouse before her (girl) friends,
ਜਿਵੇਂ ਕੋਈ ਕੁਆਰੀ ਕੁੜੀ ਸਹੇਲੀਆਂ ਨਾਲ ਆਪਣੇ (ਮੰਗੇਤਰ) ਪਿਆਰੇ ਦੀਆਂ ਗੱਲਾਂ ਹੱਸ ਹੱਸ ਕੇ ਕਰਦੀ ਹੈ,
کُیارکنّنِیاجیَسےسنّگِسہیریِپ٘رِءبچناُپہاسکہو॥
کوآر کنیا ۔ بغیر شادی لڑکی۔ سنگ سہیری ۔ ساتھنوں کے ساتھ ۔ پریہ بچن۔ پیارے بول۔ اُپہاس ۔ ہنس ہنس کر۔
جیسے کنواری دوشیزہ اپنی سہیلیوںسے اپنے پیارے ہونے والے خا وند کی باتیں کرتی ہے ہنس ہنس کر کھل کھلا کر

ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ ਤਬ ਮੁਖੁ ਕਾਜਿ ਲਜੋ ॥੧॥
ja-o surijan garih bheetar aa-i-o tab mukh kaaj lajo. ||1||
but when he comes home, she becomes shy, and modestly covers her face. ||1||
but as soon as the Beloved groom comes inside the house, she (immediately) covers her face in shyness. (Similarly, since God has manifested in me, my mind has become steady and quiet). ||1||
ਪਰ ਜਦੋਂ (ਉਸ ਦਾ) ਪਤੀ ਘਰ ਵਿਚ ਆਉਂਦਾ ਹੈ ਤਦੋਂ (ਉਹ ਕੁੜੀ) ਲੱਜਿਆ ਨਾਲ ਆਪਣਾ ਮੂੰਹ ਕੱਜ ਲੈਂਦੀ ਹੈ ॥੧॥
جءُسُرِجنُگ٘رِہبھیِترِآئِئوتبمُکھُکاجِلجو॥੧॥
سرجن۔ خاوند۔ گریہہ بھیتر۔ گھر میں ۔ مکھ کاج لجو۔ شرم وحیا سےمنہ چھپاتی ہے (1)
مگر جب گھر آتا ہے تو شرم و حیا سے منہ ڈھانپتی ہے (1)

ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ॥
ji-o kaniko kothaaree charhi-o kabro hot firo.
When gold is melted in the crucible, it flows freely everywhere.
(O’ my friends), just as when (unpurified) gold is put in the hot crucible (for melting), it keeps moving around madly,
ਜਿਵੇਂ ਕੁਠਾਲੀ ਵਿਚ ਪਿਆ ਹੋਇਆ ਸੋਨਾ (ਸੇਕ ਨਾਲ) ਕਮਲਾ ਹੋਇਆ ਫਿਰਦਾ ਹੈ,
جِءُکنِکوکوٹھاریِچڑِئوکبروہوتپھِرو॥
کنکو ۔ سونا۔ کوٹھاری۔ کٹھائی ۔ کبرو۔ کملا۔
جیسے سونا جب کٹھای میں ڈالا جاتا ہے تو کملا جاتا ہے

ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ ਥਿਰੋ ॥੨॥
jab tay suDhbha-ay hai baareh tab tay thaan thiro. ||2||
But when it is made into pure solid bars of gold, then it remains stationary. ||2||
but when it becomes hundred percent pure it stays steady in a place. (Similarly before meeting God, one keeps wandering in all directions in search of worldly riches, but when by reflecting on Guru’s word, one becomes immaculate, one becomes satiated and wanders no more in search of material things). ||2||
ਪਰ ਜਦੋਂ ਉਹ ਬਾਰਾਂ ਵੰਨੀਂ ਦਾ ਸੁੱਧ ਬਣ ਜਾਂਦਾ ਹੈ, ਤਦੋਂ ਉਹ (ਸੇਕ ਵਿਚ ਤੜਫਣੋਂ) ਅਡੋਲ ਹੋ ਜਾਂਦਾ ਹੈ ॥੨॥
جبتےسُدھبھۓہےَبارہِتبتےتھانتھِرو॥੨॥
سودھ۔ صاف۔ بھیے ہے بارہ ۔ باراں بنیا۔ یا قسماں ۔ تھان تھرو۔ مستقل (2)
مگر جب بالکل ٹھیک ہو جاتا ہے تو پھر مستقل ہو جاتا ہے (2)

ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ ਪਲੋ ॥
ja-o din rain ta-oo la-o baji-o mooratgharee palo.
As long as the days and the nights of one’s life last, the clock strikes the hours, minutes and seconds.
As long as there are days and nights, (the bell) keeps ringing with every hour and set interval.
ਜਦੋਂ ਤਕ (ਮਨੁੱਖ ਦੀ ਜ਼ਿੰਦਗੀ ਦੀ) ਰਾਤ ਕਾਇਮ ਰਹਿੰਦੀ ਹੈ ਤਦ ਤਕ (ਉਮਰ ਦੇ ਬੀਤਦੇ ਜਾਣ ਦੀ ਖ਼ਬਰ ਦੇਣ ਲਈ ਘੜਿਆਲ ਦੀ ਰਾਹੀਂ) ਮੁਹੂਰਤ ਘੜੀਆਂ ਪਲ ਵੱਜਦੇ ਰਹਿੰਦੇ ਹਨ।
جءُدِنُریَنِتئوُلءُبجِئوموُرتگھریِپلو॥
تولیؤ۔ تب تک ۔ مورت ۔ مہورت۔ دو گھڑی ۔ بجاونہارو۔ جس میں بجانے کی توفیق ہے ۔
جب تک انسان زندہہے تب تک دن رات گذرتے جاتے ہیں۔ گھنٹے پل منٹ سیکنڈ گذرتے رہتے ہیں۔

ਬਜਾਵਨਹਾਰੋ ਊਠਿ ਸਿਧਾਰਿਓ ਤਬ ਫਿਰਿ ਬਾਜੁ ਨ ਭਇਓ ॥੩॥
bajaavanhaaro ooth siDhaari-o tab fir baaj na bha-i-o. ||3||
But when the gong player gets up and leaves, the gong is not sounded again. ||3||
But when the bell-ringer (soul) rises up and departs, then there is no more ringing.||3||
ਪਰ ਜਦੋਂ ਇਹਨਾਂ ਨੂੰ ਵਜਾਣ ਵਾਲਾ (ਦੁਨੀਆ ਤੋਂ) ਉੱਠ ਤੁਰਦਾ ਹੈ, ਤਦੋਂ (ਉਹਨਾਂ ਘੜੀਆਂ ਪਲਾਂ ਦਾ) ਵੱਜਣਾ ਮੁੱਕ ਜਾਂਦਾ ਹੈ ॥੩॥
بجاۄنہارواوُٹھِسِدھارِئوتبپھِرِباجُنبھئِئو॥੩॥
باج و بھیؤ ۔ باج نہیں ہوتا (3)
مگر جب سانس ختم ہو جاتے ہیں تو گھڑی کی سونیاںجاتی ہے (3)

ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਓੁਹੁ ਭਿੰਨ ਦ੍ਰਿਸਟੋ ॥
jaisay kumbh udak poor aani-o tab ohu bhinn daristo.
When the pitcher is filled with water, the water contained within it seems distinct.
Just as, when a pitcher is filled with water and pulled out (from an open well), it appears different (than the rest of the water).
ਜਿਵੇਂ ਜਦੋਂ ਕੋਈ ਘੜਾ ਪਾਣੀ ਨਾਲ ਭਰ ਕੇ ਲਿਆਂਦਾ ਜਾਏ, ਤਦੋਂ (ਘੜੇ ਵਾਲਾ) ਉਹ (ਪਾਣੀ ਖੂਹ ਆਦਿਕ ਦੇ ਹੋਰ ਪਾਣੀ ਨਾਲੋਂ) ਵੱਖਰਾ ਦਿੱਸਦਾ ਹੈ।
جیَسےکُنّبھاُدکپوُرِآنِئوتباوُہُبھِنّند٘رِسٹو॥
کنھ گھڑا۔ ادک ۔ پانی ۔ پورآیؤ۔ بھر لائے ۔ بھن۔ علیحدہ۔ ورسو۔ دکھائی ۔
جیسے اگر گھڑا پانی سے بھر کر لایا جاتئے تو وہ دوسرے پانی سے علیحدہ دکھائی دیتا ہے ۔

ਕਹੁ ਨਾਨਕ ਕੁੰਭੁ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ ॥੪॥੩॥
kaho naanak kumbh jalai meh daari-o ambhai ambh milo. ||4||3||
Says Nanak, when the pitcher is emptied out, the water mingles again with water. ||4||3||
But O’ Nanak, when the pitcher is put back into (the main) water, the water (of the pitcher) merges in the water (of the river or the well, and you cannot distinguish between the two. Similarly I have become one with the Almighty. ||4||3||
ਨਾਨਕ ਆਖਦਾ ਹੈ- ਜਦੋਂ ਉਹ (ਭਰਿਆ) ਘੜਾ ਪਾਣੀ ਵਿਚ ਪਾ ਦੇਈਦਾ ਹੈ ਤਦੋਂ (ਘੜੇ ਦਾ) ਪਾਣੀ ਹੋਰ ਪਾਣੀ ਵਿਚ ਮਿਲ ਜਾਂਦਾ ਹੈ ॥੪॥੩॥
کہُنانککُنّبھُجلےَمہِڈارِئوانّبھےَانّبھمِلو॥੪॥੩॥
ڈاریو ۔ ڈلا۔ انبھے انبھ ملے ۔ پانی میں پانی ملجاتا ہے ۔
اے نانک بتادے ۔ جب وہی گھڑے کا پانی پانی میں ڈالا جائے تو پانی میں ملکر اسکی پہچان ختم ہو جاتی ہے ۔

ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥

ਅਬ ਪੂਛੇ ਕਿਆ ਕਹਾ ॥
ab poochhay ki-aa kahaa.
Now if he is asked, what can he say?
(O’ my mind), now what answer would you give, if someone were to ask you
ਹੇ ਬਾਵਰੇ! ਹੁਣ ਜੇ ਤੈਨੂੰ ਪੁੱਛਿਆ ਜਾਏ ਤਾਂ ਕੀਹ ਦੱਸੇਂਗਾ?
ابپوُچھےکِیاکہا॥
اب پوچھے ۔اگر تجھ سے پوچھا جائے ۔
اے انسان اگر تجھے تیرے اوصاف زندگی کے بارے میں پوچھا جائے تو کیا بتائیگا ۔

ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ਬਾਵਰ ਬਿਖੁ ਸਿਉ ਗਹਿ ਰਹਾ ॥੧॥ ਰਹਾਉ ॥
laino naam amrit ras neeko baavar bikh si-o geh rahaa. ||1|| rahaa-o.
He was supposed to have gathered the sublime essence of the Ambrosial Naam, the Name of the Lord, but instead, the mad-man was busy with poison. ||1||Pause||
and say, O’ fool, you had come (to this world) to obtain (the rejuvenating) elixir of the nectar (of God’s Name), but you have remained clinging to the poison (of worldly wealth, why)? ||1||Pause||
(ਤੂੰ ਇਥੇ ਜਗਤ ਵਿਚ ਆ ਕੇ) ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਸੋਹਣਾ ਨਾਮ-ਰਸ ਲੈਣਾ ਸੀ, ਪਰ ਹੇ ਕਮਲੇ! ਤੂੰ ਤਾਂ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੇ ਨਾਲ ਹੀ ਚੰਬੜ ਰਿਹਾ ਹੈਂ ॥੧॥ ਰਹਾਉ ॥
لیَنونامُانّم٘رِترسُنیِکوباۄربِکھُسِءُگہِرہا॥੧॥رہاءُ॥
لینو۔ لینا تھا۔ نام انمرت۔ آب حیات نام جو زندگی روحانی اخلاقی طور پر ۔ رسنیکو۔ پر لطف بناتا ہے ۔ وکھ ۔ زہر۔ گہہ۔ گرفتار ۔ رہاؤ۔
تونے آب حیات نام سچ ۔ حق و حقیقت جو سچ ہے صدیوی جس زندگی روحانی اور اخلاقی طور پر نیک اور اچھی اور بہتر ہو جاتی ہے کا لطف لینا تھا مگر تو دنیاوی دولت جو مضر زندگی ہ اور مانند زیر ہے اسکی گرفتیں ہے ۔ رہاؤ۔

ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ ਬਦਲਹਾ ॥
dulabh janam chirankaal paa-i-o jaata-o ka-udee badlahaa.
This human life, so difficult to obtain, was finally obtained after such a long time. He is losing it in exchange for a shell.
(O’ man), after a very long time you obtained this (invaluable human) birth, but it is (going waste, as if being) exchanged for a shell.
ਹੇ ਝੱਲੇ! ਬੜੇ ਚਿਰਾਂ ਪਿੱਛੋਂ (ਤੈਨੂੰ) ਦੁਰਲੱਭ (ਮਨੁੱਖਾ) ਜਨਮ ਮਿਲਿਆ ਸੀ, ਪਰ ਇਹ ਤਾਂ ਕੌਡੀ ਦੇ ਵੱਟੇ ਜਾ ਰਿਹਾ ਹੈ।
دُلبھجنمُچِرنّکالپائِئوجاتءُکئُڈیِبدلہا॥
دلبھ جنم۔ نایاب زندگی ۔ چرٹکال لمبے عرصے کے بعد۔ کوڈی بدلہا۔ بلا قدروقیمت گذر رہی ہے ۔
یہ نایاپ زندگی بھاری مت کے بعد حاصل ہوئی ہے ۔ بلا قدروقیمت گذر رہی ہے ۔

ਕਾਥੂਰੀ ਕੋ ਗਾਹਕੁ ਆਇਓ ਲਾਦਿਓ ਕਾਲਰ ਬਿਰਖ ਜਿਵਹਾ ॥੧॥
kaathooree ko gaahak aa-i-o laadi-o kaalar birakh jivhaa. ||1||
He came to buy musk, but instead, he has loaded dust and thistle grass. ||1||
(Your situation is like that) customer, who comes (to a market to buy) musk, but departs after loading (useless things like) saline clay and barley weeds. ||1||
ਤੂੰ (ਇਥੇ) ਕਸਤੂਰੀ ਦਾ ਗਾਹਕ ਬਣਨ ਲਈ ਆਇਆ ਸੀ, ਪਰ ਤੂੰ ਇਥੋਂ ਕੱਲਰ ਲੱਦ ਲਿਆ ਹੈ, ਜਿਵਾਂਹਾਂ ਦੇ ਬੂਟੇ ਲੱਦ ਲਏ ਹਨ ॥੧॥
کاتھوُریِکوگاہکُآئِئولادِئوکالربِرکھجِۄہا॥੧॥
کا تھوری ۔ کستوری۔ کالر۔ کللر ۔ برکھ چوہا۔ جوانہہ وے ۔ بوٹے (1)
کستوری کا خریدا ہوکر یہ زندگی کا آغاز کیا تھا یا تیری منزل تھی مگر کلر جو جوہا کے پودے لا دیجئے ہین۔ (1)

ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥
aa-i-o laabh laabhan kai taa-ee mohan thaaga-uree si-o ulajh pahaa.
He comes in search of profits, but he is entangled in the enticing illusion of Maya.
(O’ man), you had come here (to earn) the profit (of God’s Name), but you have been entangled by the captivating poison (of worldly riches.
ਹੇ ਕਮਲੇ! (ਤੂੰ ਜਗਤ ਵਿਚ ਆਤਮਕ ਜੀਵਨ ਦਾ) ਲਾਭ ਖੱਟਣ ਲਈ ਆਇਆ ਸੀ, ਪਰ ਤੂੰ ਤਾਂ ਮਨ ਨੂੰ ਮੋਹਣ ਵਾਲੀ ਮਾਇਆ ਠਗ-ਬੂਟੀ ਨਾਲ ਹੀ ਆਪਣਾ ਮਨ ਜੋੜ ਬੈਠਾ ਹੈਂ।
آئِئولابھُلابھنکےَتائیِموہنِٹھاگئُریِسِءُاُلجھِپہا॥
لابھ۔ فائدہ۔ لابھن کے تائیں۔ فائدہ اُٹھانے کے لئے ۔ موہن ۔ دلربا۔ ٹھگوری۔ دلفریب ۔
آتا تو تھا فائدہ اور نفع کمانے کے لئے مگر درلبا دنیاوی دولت کے فریب اور دہوکھے میں گرفتار ہرکر رہ گیا ہے ۔

ਕਾਚ ਬਾਦਰੈ ਲਾਲੁ ਖੋਈ ਹੈ ਫਿਰਿ ਇਹੁ ਅਉਸਰੁ ਕਦਿ ਲਹਾ ॥੨॥
kaach baadrai laal kho-ee hai fir ih a-osar kad lahaa. ||2||
He loses the jewel, in exchange for mere glass. When will he have this blessed opportunity again? ||2||
As if) for the sake of glass, you have lost the ruby. (I wonder), when would you get such a valuable opportunity again? ||2||
ਤੂੰ ਕੱਚ ਦੇ ਵੱਟੇ ਲਾਲ ਗਵਾ ਰਿਹਾ ਹੈਂ। (ਹੇ ਕਮਲੇ!) ਇਹ ਮਨੁੱਖਾ ਜਨਮ ਵਾਲਾ ਸਮਾ ਫਿਰ ਕਦੋਂ ਲੱਭੇਂਗਾ? ॥੨॥
کاچبادرےَلالُکھوئیِہےَپھِرِاِہُائُسرُکدِلہا॥੨॥
کاچ باورے ۔ کانچ کے بدلے ۔ لعل۔ قیمتی اشیا۔ کھوتی ہے ۔ گنوا رہا ہے ۔ اوسر۔موقعہ ۔ کر ۔ کب ۔ لہا۔ ملیگا۔ (2)
کانچ کے بدلے اس نایاب لعل جیسی قیمتی زندگی گنواہ رہا ہے ۔ اب تجھے ایسا موقہ کب نصیب ہوگا۔ (2)

ਸਗਲ ਪਰਾਧ ਏਕੁ ਗੁਣੁ ਨਾਹੀ ਠਾਕੁਰੁ ਛੋਡਹ ਦਾਸਿ ਭਜਹਾ ॥
sagal paraaDh ayk gun naahee thaakur chhodah daas bhajhaa.
He is full of sins, and he has not even one redeeming virtue. Forsaking his Lord and Master, he is involved with Maya, God’s slave.
(O’ my friends, we) are full of all sins and don’t have even a single virtue in us. Forsaking (God) the Master, we run after His maid -servant (worldly wealth).
ਅਸਾਂ ਜੀਵਾਂ ਵਿਚ ਸਾਰੀਆਂ ਖ਼ੁਨਾਮੀਆਂ ਹੀ ਹਨ, ਗੁਣ ਇੱਕ ਭੀ ਨਹੀਂ। ਅਸੀਂ ਮਾਲਕ-ਪ੍ਰਭੂ ਨੂੰ ਛੱਡ ਦੇਂਦੇ ਹਾਂ ਅਤੇ ਉਸ ਦੀ ਦਾਸੀ ਦੀ ਹੀ ਸੇਵਾ ਕਰਦੇ ਰਹਿੰਦੇ ਹਾਂ।
سگلپرادھایکُگُنھُناہیِٹھاکُرُچھوڈہداسِبھجہا॥
سگل پرادھ۔ سارے گناہ۔ گن۔ وصف۔ٹھاکر۔ مالک۔ داس۔ غلام۔ بھیجا ۔ تعریف کرتا ہے ۔
انسانوں مین تمام بداوصاف ہیں وصف ایک بھی نہیں نہ کچھ سمجھ آتی ہے آقا کو چھوڑ کر اسکے غلام کی خدمت کرتے ہو ۔

ਆਈ ਮਸਟਿ ਜੜਵਤ ਕੀ ਨਿਆਈ ਜਿਉ ਤਸਕਰੁ ਦਰਿ ਸਾਂਨ੍ਹ੍ਹਿਹਾ ॥੩॥
aa-ee masat jarhvat kee ni-aa-ee ji-o taskar dar saaNniHaa. ||3||
And when the final silence comes, like inanimate matter, he is caught like a thief at the door. ||3||
Just as a thief becomes unconscious on being beaten when caught red handed while breaking into a house, similarly we become unconscious and unaware like dead matter (when the question of meditation on God’s Name arises). ||3||
ਜਿਵੇਂ ਕੋਈ ਚੋਰ ਸੰਨ੍ਹ ਦੇ ਬੂਹੇ ਤੇ (ਫੜਿਆ ਜਾ ਕੇ ਮਾਰ ਖਾ ਖਾ ਕੇ ਬੇਹੋਸ਼ ਹੋ ਜਾਂਦਾ ਹੈ, ਤਿਵੇਂ ਨਾਮ ਜਪਣ ਵਲੋਂ ਸਾਨੂੰ) ਜੜ੍ਹ ਪਦਾਰਥਾਂ ਵਾਂਗ ਮੂਰਛਾ ਹੀ ਆਈ ਰਹਿੰਦੀ ਹੈ ॥੩॥
آئیِمسٹِجڑۄتکیِنِیائیِجِءُتسکرُدرِساںن٘ہ٘ہِہا॥੩॥
مسٹ ۔ پیہوشی۔ جڑوت کی نیائی ۔ جڑی بوٹیوں کی طرح ۔ تسکر۔ چور لٹرے ۔ اور ساننہا۔ چور پاڑ میں (3)
جیسے پاڑ میں پکڑا جائے تو اسے بیجان جڑی بوٹیوں کی طرف بیہوشی کا عالم رہتا ہے (3) م

ਆਨ ਉਪਾਉ ਨ ਕੋਊ ਸੂਝੈ ਹਰਿ ਦਾਸਾ ਸਰਣੀ ਪਰਿ ਰਹਾ ॥
aan upaa-o na ko-oo soojhai har daasaa sarnee par rahaa.
I cannot see any other way out. I seek the Sanctuary of the Lord’s slaves.
I cannot think of any other way (except that) I should humbly seek the shelter of (God’s) servants.
(ਇਸ ਮੋਹਨੀ ਮਾਇਆ ਦੇ ਪੰਜੇ ਵਿਚੋਂ ਨਿਕਲਣ ਵਾਸਤੇ ਮੈਨੂੰ ਤਾਂ) ਕੋਈ ਹੋਰ ਢੰਗ ਨਹੀਂ ਸੁੱਝਦਾ, ਮੈਂ ਤਾਂ ਪਰਮਾਤਮਾ ਦੇ ਦਾਸਾਂ ਦੀ ਸਰਨ ਪਿਆ ਰਹਿੰਦਾ ਹਾਂ।
آناُپاءُنکوئوُسوُجھےَہرِداساسرنھیِپرِرہا॥
اپاو۔ کوشش۔ سوجھے ۔ ہروسا۔ خادمان خدا۔ سرفی ۔ زیر پناہ۔
جھے کوئی دوسرا چاہ سمجھ نہیں آتا۔ الہٰی خدمتگاروں کے زیر سایہ رہو

ਕਹੁ ਨਾਨਕ ਤਬ ਹੀ ਮਨ ਛੁਟੀਐ ਜਉ ਸਗਲੇ ਅਉਗਨ ਮੇਟਿ ਧਰਹਾ ॥੪॥੪॥
kaho naanak tab hee man chhutee-ai ja-o saglay a-ugan mayt Dharhaa. ||4||4||
Says Nanak, the mortal is emancipated, only when all his demerits and faults are erased and eradicated. ||4||4||
Nanak says, O’ my mind, we are emancipated (from the worldly attachment), only when we drive out all our faults. ||4||4||
ਨਾਨਕ ਆਖਦਾ ਹੈ- ਹੇ ਮਨ! ਮਾਇਆ ਦੇ ਮੋਹ ਵਿਚੋਂ ਤਦੋਂ ਹੀ ਬਚੀਦਾ ਹੈ ਜਦੋਂ (ਪ੍ਰਭੂ ਦੇ ਸੇਵਕਾਂ ਦੀ ਸਰਨੀ ਪੈ ਕੇ ਆਪਣੇ ਅੰਦਰੋਂ) ਅਸੀਂ ਸਾਰੇ ਔਗੁਣ ਮਿਟਾ ਦੇਈਏ ॥੪॥੪॥
کہُنانکتبہیِمنچھُٹیِئےَجءُسگلےائُگنمیٹِدھرہا॥੪॥੪॥
جؤ سگگلے اوگن میٹ دھرہا۔ جو تمام بد اوصاف مٹا دیں۔
اے نانک۔ اس دلکو تب ہی نجات حاصل ہوگی جب اس سے تمام بد اوصاف (مٹا) مٹ جائیں گے ۔

ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥

ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ ॥
maa-ee Dheer rahee pari-a bahut biraagi-o.
O mother, my patience is gone. I am in love with my Husband Lord.
O’ my mother, I am feeling extreme pain of separation from my Beloved, so much so that my patience is exhausted.
ਹੇ (ਮੇਰੀ) ਮਾਂ! (ਮੇਰੇ ਅੰਦਰ) ਪਿਆਰੇ ਤੋਂ ਵਿਛੋੜੇ ਦਾ ਦਰਦ ਬਹੁਤ ਤੇਜ਼ ਹੋ ਗਿਆ ਹੈ ਇਸ ਨੂੰ ਸਹਾਰਨ ਦੀ ਤਾਕਤ ਨਹੀਂ ਰਹਿ ਗਈ।
مائیِدھیِرِرہیِپ٘رِءبہُتُبِراگِئو॥
دھیر ۔ تحمل ۔ رہی ۔ ختم ہوگئی ۔ بیرا گیؤ۔ درد جدائی ۔
اے ماں اب میری تحمل ماجی اور برداش کتم ہو گئی ہے ۔

ਅਨਿਕ ਭਾਂਤਿ ਆਨੂਪ ਰੰਗ ਰੇ ਤਿਨ੍ਹ੍ਹ ਸਿਉ ਰੁਚੈ ਨ ਲਾਗਿਓ ॥੧॥ ਰਹਾਉ ॥
anik bhaaNt aanoop rang ray tinH si-o ruchai na laagi-o. ||1|| rahaa-o.
There are so many kinds of incomparable pleasures, but I am not interested in any of them. ||1||Pause||
(Even though) all kinds of exceptionally entertaining events are going on, I don’t feel interested in these at all. ||1||Pause||
ਹੇ ਭਾਈ! (ਦੁਨੀਆ ਦੇ) ਅਨੇਕਾਂ ਕਿਸਮਾਂ ਦੇ ਸੋਹਣੇ ਸੋਹਣੇ ਰੰਗ-ਤਮਾਸ਼ੇ ਹਨ, ਪਰ ਮੇਰੇ ਅੰਦਰ ਇਹਨਾਂ ਵਾਸਤੇ ਕੋਈ ਖਿੱਚ ਹੀ ਨਹੀਂ ਪੈਂਦੀ ॥੧॥ ਰਹਾਉ ॥
انِکبھاںتِآنوُپرنّگرےتِن٘ہ٘ہسِءُرُچےَنلاگِئو॥੧॥رہاءُ॥
انک بھانت بیشمار قسموں کے ۔ آنوپ۔ انوکھے ۔ رچے ۔ رچی ۔کشش (1) رہاؤ۔
قسم قسم کے کھل تماشے کرشمے میرے دل میں انکے لئے کوی کشش باقی نہیں رہی ۔ رہاؤ۔

ਨਿਸਿ ਬਾਸੁਰ ਪ੍ਰਿਅ ਪ੍ਰਿਅ ਮੁਖਿ ਟੇਰਉ ਨੀਦ ਪਲਕ ਨਹੀ ਜਾਗਿਓ ॥
nis baasur pari-a pari-a mukh tayra-o neeNd palak nahee jaagi-o.
Night and day, I utter, “Pri-a, Pri-a – Beloved, Beloved” with my mouth. I cannot sleep, even for an instant; I remain awake and aware.
(O’ my mother), day and night I repeatedly utter the name of my Beloved. I cannot sleep even for a moment and remain awake (the entire night).
ਹੇ (ਵੀਰ)! ਰਾਤ ਦਿਨ ਮੈਂ (ਆਪਣੇ) ਮੂੰਹੋਂ ‘ਹੇ ਪਿਆਰੇ! ਹੇ ਪਿਆਰੇ’! ਬੋਲਦੀ ਰਹਿੰਦੀ ਹਾਂ, ਮੈਨੂੰ ਇਕ ਪਲ ਭਰ ਭੀ ਨੀਂਦ ਨਹੀਂ ਆਉਂਦੀ, ਸਦਾ ਜਾਗ ਕੇ (ਸਮਾ ਗੁਜ਼ਾਰ ਰਹੀ ਹਾਂ)।
نِسِباسُرپ٘رِءپ٘رِءمُکھِٹیرءُنیِدپلکنہیِجاگِئو॥
نس باسر۔ شب و روز۔ دن رات۔ پریہ پریہ ۔ پیارے پیارے ۔ مکھ ٹیریو ۔ زبان سے کہاتا ہوں۔
زبان سے روز و شب پیار پیارا کہتاہوں پل بھر بھی نیند نہیں آتی بیداری کی حالتی رات بسر اوقات ہوتی ہے ۔ ہ

ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ ਬਿਨੁ ਪਿਰ ਸਭੈ ਬਿਖੁ ਲਾਗਿਓ॥੧॥
haar kajar bastar anik seegaar ray bin pir sabhai bikh laagi-o. ||1||
Necklaces, eye make-up, fancy clothes and decorations – without my Husband Lord, these are all poison to me. ||1||
Without (the company of my) Beloved, all (such embellishments as) necklaces, eye powder, clothes, and innumerable decorations, seem like poison to me. ||1||
ਹੇ (ਵੀਰ)! ਹਾਰ, ਕੱਜਲ, ਕੱਪੜੇ, ਅਨੇਕਾਂ ਗਹਿਣੇ-ਇਹ ਸਾਰੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਆਤਮਕ ਮੌਤ ਲਿਆਉਣ ਵਾਲੀ ਜ਼ਹਰ ਦਿੱਸ ਰਹੇ ਹਨ ॥੧॥
ہارکجربست٘رانِکسیِگاررےبِنُپِرسبھےَبِکھُلاگِئو॥੧॥
کجر ۔ کاجل۔ سرمہ ۔ بستر۔ کپڑے ۔ پوشاک۔ سیگار۔ سجاوٹیں۔ پر پتی ۔ خاوند مراد خدا ۔ وکھ لاگیؤ۔ زہر معلوم ہوتے ہیں (1)
ارکاجل پوشاک اور طرح طرح کی سجاوٹی اشیا گیر پیارے زہر معلوم ہوتے ہیں (1)

error: Content is protected !!