ਕਹੁ ਨਾਨਕ ਦਰਸੁ ਪੇਖਿ ਸੁਖੁ ਪਾਇਆ ਸਭ ਪੂਰਨ ਹੋਈ ਆਸਾ ॥੨॥੧੫॥੩੮॥
kaho naanak daras paykh sukh paa-i-aa sabh pooran ho-ee aasaa. ||2||15||38||
Says Nanak, gazing upon the Blessed Vision of His Darshan, I have found peace, and all my hopes have been fulfilled. ||2||15||38||
Nanak says, that seeing the sight (of God, he has) obtained peace and all his desire has been fulfilled. ||2||15||38||
ਨਾਨਕ ਆਖਦਾ ਹੈ- (ਉਸ ਪਰਮਾਤਮਾ ਦਾ) ਦਰਸਨ ਕਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ॥੨॥੧੫॥੩੮॥
کہُنانکدرسُپیکھِسُکھُپائِیاسبھپوُرنہوئیِآسا॥੨॥੧੫॥੩੮॥
درس ۔ دیار ۔ پیکھ۔ دیکھر۔ آسا۔ امید ۔
اے نانک۔ بتادے کہ دیدار سے آرام و آسائش پائیا اور ساری مرادیںپوری ہوئیں۔
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥
ਚਰਨਹ ਗੋਬਿੰਦ ਮਾਰਗੁ ਸੁਹਾਵਾ ॥
charnah gobind maarag suhaavaa.
The most beautiful path for the feet is to follow the Lord of the Universe.
(O’ my friends), the feet look beauteous, only when they are treading on the path leading to God, (where His praises are being sung).
ਪੈਰਾਂ ਨਾਲ (ਨਿਰਾ) ਪਰਮਾਤਮਾ ਦਾ ਰਸਤਾ (ਹੀ ਤੁਰਨਾ) ਸੋਹਣਾ ਲੱਗਦਾ ਹੈ।
چرنہگوبِنّدمارگُسُہاۄا॥
چرنہ ۔ پاؤں کے لئے ۔ گوبند مارگ۔ خدا کی راہ۔
خدا کی راہوں پر بڑھتے قدم سے اچھے ہ وجاتے ہیں پاؤں۔
ਆਨ ਮਾਰਗ ਜੇਤਾ ਕਿਛੁ ਧਾਈਐ ਤੇਤੋ ਹੀ ਦੁਖੁ ਹਾਵਾ ॥੧॥ ਰਹਾਉ ॥
aan maarag jaytaa kichh Dhaa-ee-ai tayto hee dukh haavaa. ||1|| rahaa-o.
The more you walk on any other path, the more you suffer in pain. ||1||Pause||
The more we tread upon other paths, the more we suffer and repent. ||1||Pause||
ਹੋਰ ਅਨੇਕਾਂ ਰਸਤਿਆਂ ਉੱਤੇ ਜਿਤਨੀ ਭੀ ਦੌੜ-ਭੱਜ ਕਰੀਦੀ ਹੈ, ਉਤਨਾ ਹੀ ਦੁੱਖ ਲੱਗਦਾ ਹੈ, ਉਤਨਾ ਹੀ ਹਾਹੁਕਾ ਲੱਗਦਾ ਹੈ ॥੧॥ ਰਹਾਉ ॥
آنمارگجیتاکِچھُدھائیِئےَتیتوہیِدُکھُہاۄا॥੧॥رہاءُ॥
ان ۔ دوسرا۔ جیتا ۔ جتنا۔ دھائیئے ۔ ووڑ دہوپ ۔ کریں۔ تیتو۔ تناہی ۔ دکھ ۔ عذاب ۔ رہاو۔
دوسری راہوں پر چلنے سےد کھ پاتے ہیں آہیں بھرنے میں ۔ رہاؤ۔
ਨੇਤ੍ਰ ਪੁਨੀਤ ਭਏ ਦਰਸੁ ਪੇਖੇ ਹਸਤ ਪੁਨੀਤ ਟਹਲਾਵਾ ॥
naytar puneet bha-ay daras paykhay hasat puneet tehlaavaa.
The eyes are sanctified, gazing upon the Blessed Vision of the Lord’s Darshan. Serving Him, the hands are sanctified.
(O’ my friends), the eyes are sanctified on seeing (God’s) sight, and hands become sacred by serving (the saints).
ਪਰਮਾਤਮਾ ਦਾ ਦਰਸਨ ਕੀਤਿਆਂ ਅੱਖਾਂ ਪਵਿੱਤਰ ਹੋ ਜਾਂਦੀਆਂ ਹਨ, (ਪਰਮਾਤਮਾ ਦੇ ਸੰਤ ਜਨਾਂ ਦੀ) ਟਹਲ ਕੀਤਿਆਂ ਹੱਥ ਪਵਿੱਤਰ ਹੋ ਜਾਂਦੇ ਹਨ।
نیت٘رپُنیِتبھۓدرسُپیکھےہستپُنیِتٹہلاۄا॥
نیستر پنیت ۔ آنکھں پاک ۔ درس۔ پیکھے ۔الہٰی دیدارکرکے ۔ ہستپنیت۔ ہاتھ پاک ۔ ٹہلاوا۔ خدمت سے ۔
دیدار خدا سے آنکھں پاک و متبک ہو جاتی ہے ۔ خدمت سے ہاتھ پاک ہوتے ہیں۔
ਰਿਦਾ ਪੁਨੀਤ ਰਿਦੈ ਹਰਿ ਬਸਿਓ ਮਸਤ ਪੁਨੀਤ ਸੰਤ ਧੂਰਾਵਾ ॥੧॥
ridaa puneet ridai har basi-o masat puneet sant Dhooraavaa. ||1||
The heart is sanctified, when the Lord abides within the heart; that forehead which touches the dust of the feet of the Saints is sanctified. ||1||
That heart is holy in which resides God, and the forehead is sanctified by the dust of saints’ feet. ||1||
ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ, ਉਹ ਮੱਥਾ ਪਵਿੱਤਰ ਹੋ ਜਾਂਦਾ ਹੈ ਜਿਸ ਉਤੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਹੈ ॥੧॥
رِداپُنیِترِدےَہرِبسِئومستپُنیِتسنّتدھوُراۄا॥੧॥
رداپنت ۔ دل پاک ۔ ہوتا ہے ۔ ردلے ہر بیو۔ دل میں خدا بسنے سے ۔ سست پنیت۔ پیشانی پاک۔ سنتدہوارادا۔ محبوب الہٰی کی دھول سے ۔
جس کے دل و ذہن میں خڈا بس جائے وہ دل پاک ہو جاتا ہے پیشانی سنتوں کے قدموں اور پاؤں کی دہول لگنے سے پاک ہوتی ہے ۔
ਸਰਬ ਨਿਧਾਨ ਨਾਮਿ ਹਰਿ ਹਰਿ ਕੈ ਜਿਸੁ ਕਰਮਿ ਲਿਖਿਆ ਤਿਨਿ ਪਾਵਾ ॥
sarab niDhaan naam har har kai jis karam likhi-aa tin paavaa.
All treasures are in the Name of the Lord, Har, Har; he alone obtains it, who has it written in his karma.
(O’ my friends), all (peace giving) treasures lie in meditation of God’s Name, but only those in whose destiny it is so pre-ordained, obtain (this treasure).
ਪਰਮਾਤਮਾ ਦੇ ਨਾਮ ਵਿਚ ਸਾਰੇ (ਹੀ) ਖ਼ਜ਼ਾਨੇ ਹਨ, ਜਿਸ ਮਨੁੱਖ ਦੇ ਮੱਥੇ ਉਤੇ (ਪਰਮਾਤਮਾ ਨੇ ਆਪਣੀ) ਮਿਹਰ ਨਾਲ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖ ਦਿੱਤਾ, ਉਸ ਮਨੁੱਖ ਨੇ (ਨਾਮ) ਪ੍ਰਾਪਤ ਕਰ ਲਿਆ।
سربنِدھاننامِہرِہرِکےَجِسُکرمِلِکھِیاتِنِپاۄا॥
سرب ندھان۔ ۔ مسارے خزانے ۔ نام ہر ہر کے ۔ الہٰی نام ست سچ حق و حقیقت ۔ کرم ۔ بخشش ۔ تقدیر یا ۔ مقدر۔ تن پاوا۔ وہ پاتا ہے
سارے خزانوں کا خزانہ نام خدا کا جس کے مقدر میں بخشش ہو خدا کی وہی پاتا ہے ۔ ۔
ਜਨ ਨਾਨਕ ਕਉ ਗੁਰੁ ਪੂਰਾ ਭੇਟਿਓ ਸੁਖਿ ਸਹਜੇ ਅਨਦ ਬਿਹਾਵਾ ॥੨॥੧੬॥੩੯॥
jan naanak ka-o gur pooraa bhayti-o sukh sehjay anad bihaavaa. ||2||16||39||
Servant Nanak has met with the Perfect Guru; he passes his life-night in peace, poise and pleasure. ||2||16||39||
As for devotee Nanak, he has met with the perfect Guru (by virtue of which), he is passing his life in peace, poise, and bliss. ||2||16||39||
ਹੇ ਨਾਨਕ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ (ਉਸ ਨੂੰ ਪ੍ਰਭੂ ਦਾ ਨਾਮ ਮਿਲ ਗਿਆ, ਤੇ ਉਸ ਦੀ ਜ਼ਿੰਦਗੀ) ਸੁਖ ਵਿਚ ਆਤਮਕ ਅਡੋਲਤਾ ਵਿਚ ਆਨੰਦ ਵਿਚ ਗੁਜ਼ਰਨ ਲੱਗ ਪਈ ॥੨॥੧੬॥੩੯॥
جننانککءُگُرُپوُرابھیٹِئوسُکھِسہجےاندبِہاۄا॥੨॥੧੬॥੩੯॥
گرپورا۔ کامل مرشد۔ بھیئیؤ۔ ملاپ ہوا۔ سکھ ۔ آرام و آسائش ۔ سہج ۔ روحانی و ذہنی سکون۔ انند۔ خوشی۔ بہاوا۔ گذرتی ہے
خادم نانک ۔ جسکا کا ملاپ کامل مرشد سے ہوااسکی عمر اور زندگی روحانی و ذہنی سکون اور خوشبوں میں گذرتی ہے ۔ ۔
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥
ਧਿਆਇਓ ਅੰਤਿ ਬਾਰ ਨਾਮੁ ਸਖਾ ॥
Dhi-aa-i-o ant baar naam sakhaa.
Meditate on the Naam, the Name of the Lord; at the very last instant, it shall be your Help and Support.
(O’ God), in the end (Your) Name has become the friend and companion (of the one who has) meditated (upon You).
(ਪਰਮਾਤਮਾ ਦਾ) ਨਾਮ ਹੀ (ਅਸਲ) ਸਾਥੀ ਹੈ। (ਜਿਸ ਮਨੁੱਖ ਨੇ) ਅੰਤ ਵੇਲੇ (ਇਸ ਨਾਮ ਨੂੰ) ਸਿਮਰਿਆ, (ਉਸ ਦਾ ਸਾਥੀ ਬਣਿਆ)।
دھِیائِئوانّتِبارنامُسکھا॥
دھیائئو۔ دھیان لگائیا۔ توجہ دی ۔ انت بار۔ بوقت آخرت۔ نام سکھا۔ الہٰی نام ست سچ حق وحقیقت ۔ سکھا ۔ ساتھی ۔امدادی ۔
جسنے بوقت آخرت خدا میں دھیان لگائیا الہٰی نام کی یا دوریاض کی وہ ساتھی اور امدادی ہوا۔
ਜਹ ਮਾਤ ਪਿਤਾ ਸੁਤ ਭਾਈ ਨ ਪਹੁਚੈ ਤਹਾ ਤਹਾ ਤੂ ਰਖਾ ॥੧॥ ਰਹਾਉ ॥
jah maat pitaa sut bhaa-ee na pahuchai tahaa tahaa too rakhaa. ||1|| rahaa-o.
In that place where your mother, father, children and siblings shall be of no use to you at all, there, the Name alone shall save you. ||1||Pause||
Where neither mother, father, son, nor one’s brother can reach, there You become one’s Savior. ||1||Pause||
ਜਿੱਥੇ ਮਾਂ, ਪਿਉ, ਪੁੱਤਰ, ਭਰਾ, ਕੋਈ ਭੀ ਪਹੁੰਚ ਨਹੀਂ ਸਕਦਾ, ਉੱਥੇ ਉੱਥੇ (ਇਹ ਹਰਿ-ਨਾਮ ਹੀ) ਤੈਨੂੰ ਰੱਖ ਸਕਦਾ ਹੈ (ਤੇਰੀ ਰਾਖੀ ਕਰਦਾ ਹੈ) ॥੧॥ ਰਹਾਉ ॥
جہماتپِتاسُتبھائیِنپہُچےَتہاتہاتوُرکھا॥੧॥رہاءُ॥
رکھا۔ محافظ ۔ بطچانے والا۔ رہاؤ۔
جہاں ماں باپ بیٹے اور بھائی بھی نہیں پہنچ سکتا وہاں وہ بچاتا ہے ۔ رہاؤ۔
ਅੰਧ ਕੂਪ ਗ੍ਰਿਹ ਮਹਿ ਤਿਨਿ ਸਿਮਰਿਓ ਜਿਸੁ ਮਸਤਕਿ ਲੇਖੁ ਲਿਖਾ ॥
anDh koop garih meh tin simri-o jis mastak laykh likhaa.
He alone meditates on the Lord in the deep dark pit of his own household, upon whose forehead such destiny is written.
(O’ God), in the deep well (of ignorance of one’s heart, that person) alone has meditated (upon You) on whose forehead it has been so written.
(ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਹਿਰਦੇ-ਘਰ ਵਿਚ (ਸਿਰਫ਼) ਉਸ (ਮਨੁੱਖ) ਨੇ (ਹੀ ਹਰਿ-ਨਾਮ) ਸਿਮਰਿਆ ਹੈ ਜਿਸ ਦੇ ਮੱਥੇ ਉੱਤੇ (ਨਾਮ ਸਿਮਰਨ ਦਾ) ਲੇਖ (ਧੁਰੋਂ) ਲਿਖਿਆ ਗਿਆ।
انّدھکوُپگ٘رِہمہِتِنِسِمرِئوجِسُمستکِلیکھُلِکھا॥
اندھ کوپ۔ اندھیرے کویں میں۔ گریہہ میہہ ۔ گھر میں ۔ تن سمریؤ۔ انہوں نے یاد کیا۔ مستک لیکھ لکھا ۔ جسکے پیشانی پر مضمون تحریر ہے ۔
گھر کے اندھیرے کوییں میں اس نےیاد کیا جسکی پیشانی پر ہے تحریر کیا ہوا۔
ਖੂਲ੍ਹ੍ਹੇ ਬੰਧਨ ਮੁਕਤਿ ਗੁਰਿ ਕੀਨੀ ਸਭ ਤੂਹੈ ਤੁਹੀ ਦਿਖਾ ॥੧॥
khoolHay banDhan mukat gur keenee sabh toohai tuhee dikhaa. ||1||
His bonds are loosened, and the Guru liberates him. He sees You, O Lord, everywhere. ||1||
(The one who does that), all that person’s bonds are released, the Guru emancipates that person and then everywhere he or she sees You alone. ||1||
(ਉਸ ਮਨੁੱਖ ਦੀਆਂ) ਮਾਇਆ ਦੇ ਮੋਹ ਦੀਆਂ ਫਾਹੀਆਂ ਖੁਲ੍ਹ ਗਈਆਂ, ਗੁਰੂ ਨੇ ਉਸ ਨੂੰ (ਮੋਹ ਤੋਂ) ਖ਼ਲਾਸੀ ਦਿਵਾ ਦਿੱਤੀ, ਉਸ ਨੂੰ ਇਉਂ ਦਿੱਸ ਪਿਆ (ਕਿ ਹੇ ਪ੍ਰਭੂ!) ਸਭ ਥਾਈਂ ਤੂੰ ਹੀ ਹੈਂ ਤੂੰ ਹੀ ਹੈਂ ॥੧॥
کھوُل٘ہ٘ہےبنّدھنمُکتِگُرِکیِنیِسبھتوُہےَتُہیِدِکھا॥੧॥
کھوے ۔ بندھن ۔ غلامی دور ہوئی ۔ مکت ۔ نجات۔ آزادی ۔ دکھا ۔ نظر آئیا۔
غلامی اور بندش ختم ہوئی آزادی نصیب ہوئی مرشد نے لدائی تب تو اس طرح دکھائی دیا اے خدا کہ ہر جگہ تیرا دیدار نظر آئیا
ਅੰਮ੍ਰਿਤ ਨਾਮੁ ਪੀਆ ਮਨੁ ਤ੍ਰਿਪਤਿਆ ਆਘਾਏ ਰਸਨ ਚਖਾ ॥
amrit naam pee-aa man taripti-aa aaghaa-ay rasan chakhaa.
Drinking in the Ambrosial Nectar of the Naam, his mind is satisfied. Tasting it, his tongue is satiated.
(O’ God), my mind has been satiated by drinking the nectar of Your Name.
ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਿਆ, ਉਸ ਦਾ ਮਨ ਸ਼ਾਂਤ ਹੋ ਗਿਆ, ਉਸ ਦੀ ਜੀਭ ਨਾਮ-ਜਲ ਚੱਖ ਕੇ ਰੱਜ ਗਈ।
انّم٘رِتنامُپیِیامنُت٘رِپتِیاآگھاۓرسنچکھا॥
انمرت نام پیا۔ آبحیات نام ست سچ و حقیقتزہن نشین کیا اپنائیا ۔ عمل کیا۔ من ترپتیا۔ دل کو تسکین ملتی تسلی ہوئی ۔ آگھائے ۔ سیر ہوئے ۔ رسن۔ زبان۔ چکھا۔لطف لیا۔
(1) آب حیات نام پیا جسنے تسکین ملی سیر ہہوا لطف لیا۔
ਕਹੁ ਨਾਨਕ ਸੁਖ ਸਹਜੁ ਮੈ ਪਾਇਆ ਗੁਰਿ ਲਾਹੀ ਸਗਲ ਤਿਖਾ ॥੨॥੧੭॥੪੦॥
kaho naanak sukh sahj mai paa-i-aa gur laahee sagal tikhaa. ||2||17||40||
Says Nanak, I have obtained celestial peace and poise; the Guru has quenched all my thirst. ||2||17||40||
Nanak says: “I have obtained peace and poise, (because) the Guru has removed all my thirst (for worldly things). ||2||17||40||
ਨਾਨਕ ਆਖਦਾ ਹੈ- (ਹਰਿ-ਨਾਮ ਦੀ ਦਾਤ ਦੇ ਕੇ) ਗੁਰੂ ਨੇ ਮੇਰੀ ਸਾਰੀ ਤ੍ਰਿਸ਼ਨਾ ਦੂਰ ਕਰ ਦਿੱਤੀ ਹੈ, ਮੈਂ ਸਾਰੇ ਸੁਖ ਦੇਣ ਵਾਲੀ ਆਤਮਕ ਅਡੋਲਤਾ ਹਾਸਲ ਕਰ ਲਈ ਹੈ ॥੨॥੧੭॥੪੦॥
کہُنانکسُکھسہجُمےَپائِیاگُرِلاہیِسگلتِکھا॥੨॥੧੭॥੪੦॥
سہج۔ سکون ۔ تکھا ۔ پیاس۔
اے نانک۔ بتادے آرام و سکون پائیا مرشد نے میری مرادین پوری کیں روحانی سکون پائیا ۔
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥
ਗੁਰ ਮਿਲਿ ਐਸੇ ਪ੍ਰਭੂ ਧਿਆਇਆ ॥
gur mil aisay parabhoo Dhi-aa-i-aa.
Meeting the Guru, I meditate on God in such a way,
(O’ my friends), meeting my Guru I so meditated upon God (with each and every breath)
(ਜਿਸ ਮਨੁੱਖ ਨੇ) ਗੁਰੂ ਨੂੰ ਮਿਲ ਕੇ ਇਉਂ (ਹਰੇਕ ਸਾਹ ਦੇ ਨਾਲ) ਪਰਮਾਤਮਾ ਦਾ ਸਿਮਰਨ ਕੀਤਾ,
گُرمِلِایَسےپ٘ربھوُدھِیائِیا॥
پربھو۔ خدا۔ دھیائیا۔ دھیان لگائیا۔
مرشد کے ملاپ سے اس طرھ سے خدا عبادت وریاضت کی دھیان دیا
ਭਇਓ ਕ੍ਰਿਪਾਲੁ ਦਇਆਲੁ ਦੁਖ ਭੰਜਨੁ ਲਗੈ ਨ ਤਾਤੀ ਬਾਇਆ ॥੧॥ ਰਹਾਉ ॥
bha-i-o kirpaal da-i-aal dukh bhanjan lagai na taatee baa-i-aa. ||1|| rahaa-o.
that He has become kind and compassionate to me. He is the Destroyer of pain; He does not allow the hot wind to even touch me. ||1||Pause||
that the merciful God, the destroyer of pains became so kind to me, that no hot wind (of pain or suffering) touched me. ||1||Pause||
ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਉਸ ਉੱਤੇ ਦਇਆਵਾਨ ਹੋਇਆ, ਉਸ ਮਨੁੱਖ ਨੂੰ (ਸਾਰੀ ਉਮਰ) ਤੱਤੀ ‘ਵਾ ਨਹੀਂ ਲੱਗਦੀ (ਕੋਈ ਦੁੱਖ-ਕਲੇਸ਼ ਨਹੀਂ ਪੋਂਹਦਾ) ॥੧॥ ਰਹਾਉ ॥
بھئِئوک٘رِپالُدئِیالُدُکھبھنّجنُلگےَنتاتیِبائِیا॥੧॥رہاءُ॥
کرپال ۔ مہربان۔ دکھ بھنجن ۔ عذاب مٹانیوالا۔ ۔ تانی بائیا۔ گرم ہوا۔ عذاب ۔ رہاؤ۔
کہ خدا مہربان ہوا عذاب اور دکھ درد مٹانے والا خدا کہ اب تکلیف نہیں آتی ۔
ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ॥
jaytay saas saas ham laytay taytay hee gun gaa-i-aa.
With each and every breath I take, I sing the Glorious Praises of the Lord.
As many breaths as I breathe, that many times I sing (God’s) praises.
ਜਿਤਨੇ ਭੀ ਸਾਹ ਅਸੀਂ (ਜੀਵ) ਲੈਂਦੇ ਹਾਂ, ਜਿਹੜਾ ਮਨੁੱਖ ਉਹ ਸਾਰੇ ਹੀ ਸਾਹ (ਲੈਂਦਿਆਂ) ਪਰਮਾਤਮਾ ਦੇ ਗੁਣ ਗਾਂਦਾ ਹੈ,
جیتےساسساسہملیتےتیتےہیِگُنھگائِیا॥
جتنے سانس ہم نے لئے اتنے ہی سانس حمدو ثناہ کی ۔
ਨਿਮਖ ਨ ਬਿਛੁਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ ॥੧॥
nimakh na bichhurai gharee na bisrai sad sangay jat jaa-i-aa. ||1||
He is not separated from me, even for an instant, and I never forget Him. He is always with me, wherever I go. ||1||
He doesn’t get separated and is not forsaken even for a moment and wherever I go, He always accompanies me. ||1||
(ਜਿਹੜਾ ਮਨੁੱਖ ਪਰਮਾਤਮਾ ਤੋਂ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿੱਛੁੜਦਾ, (ਜਿਸ ਨੂੰ ਉਸ ਦੀ ਯਾਦ) ਇਕ ਘੜੀ ਭੀ ਨਹੀਂ ਭੁੱਲਦੀ, ਉਹ ਜਿੱਥੇ ਭੀ ਜਾਂਦਾ ਹੈ, ਪਰਮਾਤਮਾ ਉਸ ਨੂੰ ਸਦਾ ਆਪਣੇ ਨਾਲ ਦਿੱਸਦਾ ਹੈ ॥੧॥
نِمکھنبِچھُرےَگھریِنبِسرےَسدسنّگےجتجائِیا॥੧॥
نمکھ نہ بچھرے ۔ انکھ چھپکنے لئے بھی نہ جدا ہوئے ۔ بسرے ۔ بھلائے ۔ سدتنگے ۔ ہمیشہ ساتھ ۔ جت جائیا۔ جہاں جاتا ہے (1)
جو آنکھ جھپکنے کے عرصے کے لئے جدا نہیں ہوتا ایک گھڑی بھی نہیں بھلائیا جاتا ہمیشہ ساتھ ہوتا ہے جہاں جاتا ہے (1)
ਹਉ ਬਲਿ ਬਲਿ ਬਲਿ ਬਲਿ ਚਰਨ ਕਮਲ ਕਉ ਬਲਿ ਬਲਿ ਗੁਰ ਦਰਸਾਇਆ ॥
ha-o bal bal bal bal charan kamal ka-o bal bal gur darsaa-i-aa.
I am a sacrifice, a sacrifice, a sacrifice, a sacrifice to His Lotus Feet. I am a sacrifice, a sacrifice to the Blessed Vision of the Guru’s Darshan.
I am again and again a sacrifice to the immaculate feet of God (His Name) and a sacrifice again and again to the sight of my Guru.
ਮੈਂ ਪਰਮਾਤਮਾ ਦੇ ਸੋਹਣੇ ਚਰਨਾਂ ਤੋਂ ਸਦਾ ਹੀ ਸਦਾ ਹੀ ਸਦਕੇ ਜਾਂਦਾ ਹਾਂ, ਗੁਰੂ ਦੇ ਦਰਸਨ ਤੋਂ ਕੁਰਬਾਨ ਜਾਂਦਾ ਹਾਂ।
ہءُبلِبلِبلِبلِچرنکملکءُبلِبلِگُردرسائِیا॥
چرن کمل۔ پائے پاک ۔ گرورسائیا۔ دیدار ۔ مرشد پر ۔
سنیں قربان ہوں پائے پاک کدا پر اور قربان ہوں دیدار مرشد پر ۔
ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖ ਸਾਗਰੁ ਮੈ ਪਾਇਆ ॥੨॥੧੮॥੪੧॥
kaho naanak kaahoo parvaahaa ja-o sukh saagar mai paa-i-aa. ||2||18||41||
Says Nanak, I do not care about anything else; I have found the Lord, the Ocean of peace. ||2||18||41||
Nanak says, why should I care about anyone else when I have obtained the ocean of comforts? ||2||18||41||
ਨਾਨਕ ਆਖਦਾ ਹੈ- ਜਦੋਂ ਤੋਂ ਮੈਂ (ਗੁਰੂ ਦੀ ਕਿਰਪਾ ਨਾਲ) ਸਾਰੇ ਸੁਖਾਂ ਦਾ ਸਮੁੰਦਰ ਪ੍ਰਭੂ ਲੱਭਾ ਹੈ, ਮੈਨੂੰ ਕਿਸੇ ਦੀ ਮੁਥਾਜੀ ਨਹੀਂ ਰਹੀ ॥੨॥੧੮॥੪੧॥
کہُنانککاہوُپرۄاہاجءُسُکھساگرُمےَپائِیا॥੨॥੧੮॥੪੧॥
کاہوں۔ کسی ۔ پرواہا۔ محتاجی ۔
اے نانک بتادے ۔ مجھے کسی کی محتاجی نہیں رہی ۔ جب سے آرام و آسائش کا سمندر پائیا ہے ۔
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥
ਮੇਰੈ ਮਨਿ ਸਬਦੁ ਲਗੋ ਗੁਰ ਮੀਠਾ ॥
mayrai man sabad lago gur meethaa.
The Word of the Guru’s Shabad seems so sweet to my mind.
(O’ my friends), the Guru’s word sounds pleasing to my mind (and I feel happiness in following Guru’s advice and while meditating on God’s Name.
ਮੇਰੇ ਮਨ ਵਿਚ ਗੁਰੂ ਦਾ ਸ਼ਬਦ ਮਿੱਠਾ ਲੱਗ ਰਿਹਾ ਹੈ।
میرےَمنِسبدُلگوگُرمیِٹھا॥
میرے دل کو کلام مرشد پیار اور میٹھا معلوم ہونے لگا ہے ۔
ਖੁਲ੍ਹ੍ਹਿਓ ਕਰਮੁ ਭਇਓ ਪਰਗਾਸਾ ਘਟਿ ਘਟਿ ਹਰਿ ਹਰਿ ਡੀਠਾ ॥੧॥ ਰਹਾਉ ॥
khuliHa-o karam bha-i-o pargaasaa ghat ghat har har deethaa. ||1|| rahaa-o.
My karma has been activated, and the Divine Radiance of the Lord, Har, Har, is manifest in each and every heart. ||1||Pause||
I feel as if) my destiny has awakened and my mind has been so illuminated (with divine light) that I have seen God abiding in each and every heart. ||1||Pause||
(ਸ਼ਬਦ ਦੀ ਬਰਕਤਿ ਨਾਲ ਮੇਰੇ ਵਾਸਤੇ) ਪਰਮਾਤਮਾ ਦੀ ਮਿਹਰ (ਦਾ ਦਰਵਾਜ਼ਾ) ਖੁਲ੍ਹ ਗਿਆ ਹੈ, (ਮੇਰੇ ਹਿਰਦੇ ਵਿਚ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੈਂ ਹਰੇਕ ਸਰੀਰ ਵਿਚ ਪਰਮਾਤਮਾ ਨੂੰ (ਵੱਸਦਾ) ਵੇਖ ਲਿਆ ਹੈ ॥੧॥ ਰਹਾਉ ॥
کھُل٘ہ٘ہِئوکرمُبھئِئوپرگاساگھٹِگھٹِہرِہرِڈیِٹھا॥੧॥رہاءُ॥
کھلؤ کرم۔ تقدیر بیدار ہوئی ۔ بخشش کا دروازہ کھلا۔ بھیؤ پرگاسا۔ روشنی ہوئی ۔ مراد سمجھ آئی ۔ گھٹ گھٹ ۔ ہر دل میں۔ ہر ہر ڈیٹھا۔ خدا دیکھا ۔ رہاؤ۔
جس سے الہٰی بخشش کے دروازے کھل گئے ہیں اور ذہن روشن ہو گیا ہے اور ہر دل میں خدا کے بستنے کا دیدار ہوتا ہے ۔رہاؤ۔
ਪਾਰਬ੍ਰਹਮ ਆਜੋਨੀ ਸੰਭਉ ਸਰਬ ਥਾਨ ਘਟ ਬੀਠਾ ॥
paarbarahm aajonee sambha-o sarab thaan ghat beethaa.
The Supreme Lord God, beyond birth, Self-existent, is seated within every heart everywhere.
(O’ my friends, by Guru’s grace, I have realized that the) all-pervading God, who is never born and is self-created, is residing in all places and all hearts.
(ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਇਉਂ ਦਿੱਸ ਪਿਆ ਹੈ ਕਿ) ਅਜੂਨੀ ਸੁਤੇ-ਪਰਕਾਸ਼ ਪਾਰਬ੍ਰਹਮ ਹਰੇਕ ਥਾਂ ਵਿਚ ਹਰੇਕ ਸਰੀਰ ਵਿਚ ਬੈਠਾ ਹੋਇਆ ਹੈ।
پارب٘رہمآجونیِسنّبھءُسربتھانگھٹبیِٹھا॥
آجونی ۔ جو زندگیوں میں نہیں۔ سنبھؤ۔ از کود ۔ خود بخود سرب تھان۔ ہر جگہ۔ گھٹ بیٹھا۔ ہر دل میں بسات ۔
خدا کامیابی بخشنے والا ہے ۔ موت و پیدائش میں نہیں مراد زندگی میں نہیں ہر جگہ ہے ہر دل میں بستا ہے ۔
ਭਇਓ ਪਰਾਪਤਿ ਅੰਮ੍ਰਿਤ ਨਾਮਾ ਬਲਿ ਬਲਿ ਪ੍ਰਭ ਚਰਣੀਠਾ ॥੧॥
bha-i-o paraapat amrit naamaa bal bal parabh charneethaa. ||1||
I have come to obtain the Ambrosial Nectar of the Naam, the Name of the Lord. I am a sacrifice, a sacrifice to the Lotus Feet of God. ||1||
I have been blessed with the nectar (of God’s) Name, and again and again I am a sacrifice to God’s immaculate feet (His Name). ||1||
(ਗੁਰ-ਸ਼ਬਦ ਦੀ ਰਾਹੀਂ ਮੈਨੂੰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮਿਲ ਗਿਆ ਹੈ, ਮੈਂ ਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾ ਰਿਹਾ ਹਾਂ ॥੧॥
بھئِئوپراپتِانّم٘رِتنامابلِبلِپ٘ربھچرنھیِٹھا॥੧॥
بھیو پراپت۔ حاصل ہوا۔ انمرت ناما۔ آب حیات نام ایسا پانی جس سے زندگی روحانی واخلاقی طور پر پاک و متبرک و مقدم ہو جاتی ہے ۔ چرنیتھا۔ قدموں پر (1)
اب حیات جو زندگی صدیوی جاویداں بنانیوالا ہے اور الہٰی نام ۔ جو ست ہے سچ ہے حق اور حقیقت ہے حاصل ہوا۔ قربان ہوئے پائے مقدس خدا پر (1
ਸਤਸੰਗਤਿ ਕੀ ਰੇਣੁ ਮੁਖਿ ਲਾਗੀ ਕੀਏ ਸਗਲ ਤੀਰਥ ਮਜਨੀਠਾ ॥
satsangat kee rayn mukh laagee kee-ay sagal tirath majneethaa.
I anoint my forehead with the dust of the Society of the Saints; it is as if I have bathed at all the sacred shrines of pilgrimage.
(O’ my friends, by Guru’s grace, I have been so blessed with the humble service of the saints, as if) my face has been anointed with the dust of the feet of the congregation of saintly persons (and I feel, as if) I have bathed at all the holy places.
(ਗੁਰੂ ਦੀ ਕਿਰਪਾ ਨਾਲ) ਸਾਧ ਸੰਗਤ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਉੱਤੇ ਲੱਗੀ ਹੈ (ਇਸ ਚਰਨ-ਧੂੜ ਦੀ ਬਰਕਤਿ ਨਾਲ ਮੈਂ ਤਾਂ, ਮਾਨੋ) ਸਾਰੇ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ।
ستسنّگتِکیِرینھُمُکھِلاگیِکیِۓسگلتیِرتھمجنیِٹھا॥
ست سنگت ۔ پاکدامنوں کی جو صدیوی اور جاویداں ہیں کے ساتھیوں کی صحبت و قربت ۔ رین ۔ دہول قدموں کی سگل تیرتھ مجنیٹھا۔ سارےتیرتھوں کی زیارت جسکے تاثرات مجیٹھے رنگ کی مانند صدیوی ہوتے ہیں۔۔
سچے مصاحبوں کے قدموںکی دہول چہرےپر لگی جس سے سارے زیارت گاہوں کی زیارت کرلی۔
ਕਹੁ ਨਾਨਕ ਰੰਗਿ ਚਲੂਲ ਭਏ ਹੈ ਹਰਿ ਰੰਗੁ ਨ ਲਹੈ ਮਜੀਠਾ ॥੨॥੧੯॥੪੨॥
kaho naanak rang chalool bha-ay hai har rang na lahai majeethaa. ||2||19||42||
Says Nanak, I am dyed in the deep crimson color of His Love; the Love of my Lord shall never fade away. ||2||19||42||
In short, Nanak says that I have been so imbued with (intense love of God, as if I have been) dyed in His fast red color (of deep love), which never fades. ||2||19||42||
ਨਾਨਕ ਆਖਦਾ ਹੈ- ਮੈਂ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਗੂੜ੍ਹਾ ਰੰਗਿਆ ਗਿਆ ਹਾਂ। ਮਜੀਠ ਦੇ ਪੱਕੇ ਰੰਗ ਵਾਂਗ ਇਹ ਹਰਿ-ਪ੍ਰੇਮ ਦਾ ਰੰਗ (ਮੇਰੇ ਮਨ ਤੋਂ) ਉਤਰਦਾ ਨਹੀਂ ਹੈ ॥੨॥੧੯॥੪੨॥
کہُنانکرنّگِچلوُلبھۓہےَہرِرنّگُنلہےَمجیِٹھا॥੨॥੧੯॥੪੨॥
رنگ چلول ۔ چوں لالہ ۔ گہرا سرخ۔ رنگ ۔ پیار ۔ مجیٹھا۔ مجیٹھ کے رنگ ۔ جیسا۔
اے نانک بتادے ۔ کہ اب سرخرو ہو گیا ہوں اب الہٰی پیار کا مجیٹھ کے رنگ جیسا پیار نہیں مٹے گا۔
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
رگمہلا੫॥
ਹਰਿ ਹਰਿ ਨਾਮੁ ਦੀਓ ਗੁਰਿ ਸਾਥੇ ॥
har har naam dee-o gur saathay.
The Guru has given me the Name of the Lord, Har, Har, as my Companion.
(O’ my friends), the Guru has blessed me with God’s Name as my companion.
ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਨਾਲ ਸਾਥੀ ਦੇ ਦਿੱਤਾ ਹੈ।
ہرِہرِنامُدیِئوگُرِساتھے॥
مرشد نے الہٰی نام (ست) مراد جو صدیوی ہے سچ ہے ۔
ਨਿਮਖ ਬਚਨੁ ਪ੍ਰਭ ਹੀਅਰੈ ਬਸਿਓ ਸਗਲ ਭੂਖ ਮੇਰੀ ਲਾਥੇ ॥੧॥ ਰਹਾਉ ॥
nimakh bachan parabh hee-arai basi-o sagal bhookh mayree laathay. ||1|| rahaa-o.
If the Word of God dwells within my heart for even an instant, all my hunger is relieved. ||1||Pause||
With the enshrining of God’s Name just for a moment, all my hunger (for worldly things) has been removed. ||1||Pause||
ਹੁਣ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹਰ ਵੇਲੇ ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ (ਉਸ ਦੀ ਬਰਕਤਿ ਨਾਲ) ਮੇਰੀ ਮਾਇਆ ਦੀ ਸਾਰੀ ਭੁੱਖ ਲਹਿ ਗਈ ਹੈ ॥੧॥ ਰਹਾਉ ॥
نِمکھبچنُپ٘ربھہیِئرےَبسِئوسگلبھوُکھمیریِلاتھے॥੧॥رہاءُ॥
ہیرے ۔ دل میں ۔ سگل بھوکھ۔ ساری بھوک۔ رہاؤ۔
حقیقت ہے میرا مصاحب اور ساتھی بنا دیا ہے ۔ اب الہٰی کلام میرے دل میں بستا ہے جس سے میری ساری بھوک مٹ گئی ہے ۔ رہاؤ۔
ਕ੍ਰਿਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂਹ ਸਭ ਨਾਥੇ ॥
kirpaa niDhaan gun naa-ik thaakur sukh samooh sabh naathay.
O Treasure of Mercy, Master of Excellence, my Lord and Master, Ocean of peace, Lord of all.
O’ the Treasure of mercy, the Master of merits, and Provider of all comforts,
ਹੇ ਕਿਰਪਾ ਦੇ ਖ਼ਜ਼ਾਨੇ! ਹੇ ਸਾਰੇ ਗੁਣਾਂ ਦੇ ਮਾਲਕ ਠਾਕੁਰ! ਹੇ ਸਾਰੇ ਸੁਖਾਂ ਦੇ ਨਾਥ! ਹੇ ਸੁਆਮੀ!
ک٘رِپانِدھانگُنھنائِکٹھاکُرسُکھسموُہسبھناتھے॥
کر پاندھان ۔ مہربانیوں کا خزانہ ۔ گن نای۔ سارے اوصاف کا مالک۔ سکھ سموہ۔ سارے آرام و آسائش۔ ناتھے ۔ مالک۔
اے رحمان الرحیم مہربانیوں کے خزانے اوصاف کے مالک سارے آرام آسائش کے مالک اے میرے آقا مجھے تجھ سے ہی امید ہے ۔
ਏਕ ਆਸ ਮੋਹਿ ਤੇਰੀ ਸੁਆਮੀ ਅਉਰ ਦੁਤੀਆ ਆਸ ਬਿਰਾਥੇ ॥੧॥
ayk aas mohi tayree su-aamee a-or dutee-aa aas biraathay. ||1||
My hopes rest in You alone, O my Lord and Master; hope in anything else is useless. ||1||
I depend only on Your support’; any other support seems useless (to me). ||1||
(ਹੁਣ ਹਰੇਕ ਸੁਖ ਦੁਖ ਵਿਚ) ਮੈਨੂੰ ਸਿਰਫ਼ ਤੇਰੀ ਹੀ (ਸਹਾਇਤਾ ਦੀ) ਆਸ ਰਹਿੰਦੀ ਹੈ। ਕੋਈ ਹੋਰ ਦੂਜੀ ਆਸ ਮੈਨੂੰ ਵਿਅਰਥ ਜਾਪਦੀ ਹੈ ॥੧॥
ایکآسموہِتیریِسُیامیِائُردُتیِیاآسبِراتھے॥੧॥
آس۔ اُمید۔ دتیا۔ دوسری ۔ براتھے ۔ بیکار۔ بیفائدہ۔ (1)
اے میرے آقا مجھے تجھ سے ہی امید ہے ۔ دوسری امیدیں بیکار ہیں (1)
ਨੈਣ ਤ੍ਰਿਪਤਾਸੇ ਦੇਖਿ ਦਰਸਾਵਾ ਗੁਰਿ ਕਰ ਧਾਰੇ ਮੇਰੈ ਮਾਥੇ ॥
nain tariptaasay daykh darsaavaa gur kar Dhaaray mayrai maathay.
My eyes were satisfied and fulfilled, gazing upon the Blessed Vision of His Darshan, when the Guru placed His Hand on my forehead.
(O’ my friends, when) my Guru (blessed me by) placing his hand on my forehead, my eyes were satiated on seeing the sight (of God).
ਜਦੋਂ ਤੋਂ ਗੁਰੂ ਨੇ ਮੇਰੇ ਮੱਥੇ ਉੱਤੇ ਆਪਣੇ ਹੱਥ ਰੱਖੇ ਹਨ, ਮੇਰੀਆਂ ਅੱਖਾਂ (ਪ੍ਰਭੂ ਦਾ) ਦਰਸਨ ਕਰ ਕੇ ਰੱਜ ਗਈਆਂ ਹਨ।
نیَنھت٘رِپتاسےدیکھِدرساۄاگُرِکردھارےمیرےَماتھے॥
ترپتا سے ۔ تکسین پاتی ہیں۔ سیر ہوتی ہیں۔ درساوا۔ دیدار پاکر۔ کر دھارے ۔ ہاتھ رکھے ۔ ساتھے ۔ پیشانی پر ۔
میری آنکھیں دیدار سے مخمور ہو گئیں ہیں سیر ہوگئیں ہیں مرشد نے میری پیشانی پر ہاتھ رکھے ہیں میری دلجوئی اور محبت اور امدادی بھروسے کے طور پر