ਤਿਨ ਸਿਉ ਰਾਚਿ ਮਾਚਿ ਹਿਤੁ ਲਾਇਓ ਜੋ ਕਾਮਿ ਨਹੀ ਗਾਵਾਰੀ ॥੧॥
tin si-o raach maach hit laa-i-o jo kaam nahee gaavaaree. ||1||
He is hand and glove with those who are of no use to him; the poor wretch is affectionately involved with them. ||1||
But O’ foolish one, you have involved and imbued yourself with those who won’t be of any use to you (in the end). ||1||
ਹੇ ਗਵਾਰ! ਤੂੰ ਉਹਨਾਂ ਨਾਲ ਪਰਚ ਕੇ ਪਿਆਰ ਪਾਇਆ ਹੋਇਆ ਹੈ ਜੋ (ਆਖ਼ਿਰ) ਤੇਰੇ ਕੰਮ ਨਹੀਂ ਆ ਸਕਦੇ ॥੧॥
تِن سِءُ راچِ ماچِ ہِتُ لائِئو جو کامِ نہیِ گاۄاریِ॥੧॥
رچ سچ۔ آپسی ملاپ ۔ ہت ۔ پیار۔ کام نہیں۔ کام نہیں آتے ۔ کاواری ۔ اے گوار ۔
وہ ان لوگوں کے ساتھ ہاتھ اور دستانے والا ہے جو اس کے کوئی کام نہیں ہے۔ غریب خرابی ان کے ساتھ پیار سے شامل ہے
ਹਉ ਨਾਹੀ ਨਾਹੀ ਕਿਛੁ ਮੇਰਾ ਨਾ ਹਮਰੋ ਬਸੁ ਚਾਰੀ ॥
ha-o naahee naahee kichh mayraa naa hamro bas chaaree.
I am nothing; nothing belongs to me. I have no power or control.
(O’ God), I am nothing, nothing belongs to me, and nothing is under my control or power.
ਹੇ ਪ੍ਰਭੂ! ਮੇਰੀ ਕੋਈ ਪਾਂਇਆਂ ਨਹੀਂ, ਮੇਰੀ ਕੋਈ ਸਮਰਥਾ ਨਹੀਂ, (ਮਾਇਆ ਦੇ ਟਾਕਰੇ ਤੇ) ਮੇਰਾ ਕੋਈ ਵੱਸ ਨਹੀਂ ਚੱਲਦਾ ਮੇਰਾ ਕੋਈ ਜ਼ੋਰ ਨਹੀਂ ਪੈਂਦਾ।
ہءُ ناہیِ ناہیِ کِچھُ میرا نا ہمرو بسُ چاریِ ॥
ہو۔ میں۔ ہمددیس چاری ۔ چار۔ طاقت ۔
نہ میری کوئی طاقت ہے نہ مجھ میں توفیق ہے ۔ نہ میرا کوئی بس چلتا ہے ۔
ਕਰਨ ਕਰਾਵਨ ਨਾਨਕ ਕੇ ਪ੍ਰਭ ਸੰਤਨ ਸੰਗਿ ਉਧਾਰੀ ॥੨॥੩੬॥੫੯॥
karan karaavan naanak kay parabh santan sang uDhaaree. ||2||36||59||
O Creator, Cause of causes, Lord God of Nanak, I am saved and redeemed in the Society of the Saints. ||2||36||59||
Therefore O’ the God of Nanak and cause and doer (of everything), please save me by blessing me with the company of saints. ||2||36||59||
ਹੇ ਸਭ ਕੁਝ ਕਰਨ ਦੀ ਸਮਰਥਾ ਵਾਲੇ! ਹੇ ਸਭ ਕੁਝ ਕਰਾ ਸਕਣ ਵਾਲੇ! ਹੇ ਨਾਨਕ ਦੇ ਪ੍ਰਭੂ! ਮੈਨੂੰ ਆਪਣੇ ਸੰਤਾਂ ਦੀ ਸੰਗਤ ਵਿਚ ਰੱਖ ਕੇ (ਇਸ ਸੰਸਾਰ-ਸਮੁੰਦਰ ਤੋਂ) ਮੇਰਾ ਪਾਰ-ਉਤਾਰਾ ਕਰ ॥੨॥੩੬॥੫੯॥
کرن کراۄننانککےپ٘ربھسنّتنسنّگِاُدھاریِ॥੨॥੩੬॥੫੯॥
سن سنگ ۔ ادھاری ۔ محبوبان کان کے ساتھ سے بچاؤ۔
سب کچھ کرنے اور کرناے کی توفیق رکھنے والے نانک کے خدا پانے محبوبوں کی صھبت و قربت میں بچاؤ۔ ۔
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگ مہلا ੫॥
ਮੋਹਨੀ ਮੋਹਤ ਰਹੈ ਨ ਹੋਰੀ ॥
mohnee mohat rahai na horee.
The Great Enticer Maya keeps enticing, and cannot be stopped.
The enticer (Maya) is enticing everybody and it doesn’t stop even when one tries to stop it.
ਹੇ ਭਾਈ ! ਮੋਹਨੀ ਮਾਇਆ (ਜੀਵਾਂ ਨੂੰ) ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ, ਕਿਸੇ ਪਾਸੋਂ ਰੋਕਿਆਂ ਰੁਕਦੀ ਨਹੀਂ।
موہنیِ موہت رہےَ ن ہوریِ ॥
موہنی ۔ اپنی محبت میں جکڑنے والی ۔ موہت۔ رہے ۔ اپنی محبت مین گرفتار کرتی ہے ۔ نہ ہوری ۔ رکتی نہیں
انسان کو اپنی محبت میں گرفتار کرنیوالی دنیاوی دولت کسی س روکنے سے رکتی نہیں۔
ਸਾਧਿਕ ਸਿਧ ਸਗਲ ਕੀ ਪਿਆਰੀ ਤੁਟੈ ਨ ਕਾਹੂ ਤੋਰੀ ॥੧॥ ਰਹਾਉ ॥
saaDhik siDh sagal kee pi-aaree tutai na kaahoo toree. ||1|| rahaa-o.
She is the Beloved of all the Siddhas and seekers; no one can fend her off. ||1||Pause||
(What to speak of others) it is even dear to all the adept yogis and ascetics. Even if someone tries, its bonds are not snapped. ||1||Pause||
ਜੋਗ-ਸਾਧਨਾ ਕਰਨ ਵਾਲੇ ਸਾਧੂ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ-(ਮਾਇਆ ਇਹਨਾਂ) ਸਭਨਾਂ ਦੀ ਹੀ ਪਿਆਰੀ ਹੈ। ਕਿਸੇ ਪਾਸੋਂ (ਉਸ ਦਾ ਪਿਆਰ) ਤੋੜਿਆਂ ਟੁੱਟਦਾ ਨਹੀਂ ॥੧॥ ਰਹਾਉ ॥
سادھِک سِدھ سگل کیِ پِیاریِ تُٹےَ ن کاہوُ توریِ ॥੧॥ رہاءُ ॥
سادھک ۔ جو الہٰی ملاپ کے لئے کوشش کر رہے ہیں۔ جہوں نے الہٰی ملاپ کی منزل پالی ہے ۔ سگل ۔ سب کی ۔
الہٰی ملاپ کی منزل کی رسائی کے لئے کوشش کرنیوالے اور جنہوں نے یہ منزل پالی ہے سب کو پیاری ہے کسی سے توڑیان ٹونٹی نہیں۔ رہاو۔
ਖਟੁ ਸਾਸਤ੍ਰ ਉਚਰਤ ਰਸਨਾਗਰ ਤੀਰਥ ਗਵਨ ਨ ਥੋਰੀ ॥
khat saastar uchrat rasnaagar tirath gavan na thoree.
Reciting the six Shaastras and visiting sacred shrines of pilgrimage do not decrease her power.
(O’ my friends, even) by reciting all the six Shastras (the Hindu holy books) from one’s tongue, or going around holy places, the effect of Maya does not lessen.
ਛੇ ਸ਼ਾਸਤ੍ਰ ਮੂੰਹ-ਜ਼ਬਾਨੀਂ ਉਚਾਰਿਆਂ, ਤੀਰਥਾਂ ਦਾ ਰਟਨ ਕੀਤਿਆਂ ਭੀ (ਮਾਇਆ ਵਾਲੀ ਪ੍ਰੀਤ) ਘਟਦੀ ਨਹੀਂ ਹੈ।
کھٹُ ساست٘راُچرترسناگرتیِرتھگۄننتھوریِ॥
۔ کھٹ ۔ ساستر۔ ساشتر۔ اچرت۔ بیان رسناگر۔ منہ زبانی ۔ تیرتھ گون۔ تیرتھ یا ترا کرنسے تھوری ۔ کم۔
چھ شاشتروں زبانی بیان کرنسے مراد مذہبی کتابوں کا حافظ ہونسے نہ زیارت گاہوں کی زیارت کرنسے کم ہوتی ہے ۔
ਪੂਜਾ ਚਕ੍ਰ ਬਰਤ ਨੇਮ ਤਪੀਆ ਊਹਾ ਗੈਲਿ ਨ ਛੋਰੀ ॥੧॥
poojaa chakar barat naym tapee-aa oohaa gail na chhoree. ||1||
Devotional worship, ceremonial religious marks, fasting, vows and penance – none of these will make her release her hold. ||1||
By doing ritual worship, making special holy marks (on the body), observing fasts, or doing penances, it doesn’t discard one’s company. ||1||
ਅਨੇਕਾਂ ਲੋਕ ਹਨ ਦੇਵ-ਪੂਜਾ ਕਰਨ ਵਾਲੇ, (ਆਪਣੇ ਸਰੀਰ ਉੱਤੇ ਗਣੇਸ਼ ਆਦਿਕ ਦੇ) ਨਿਸ਼ਾਨ ਲਾਣ ਵਾਲੇ, ਵਰਤ ਆਦਿਕਾਂ ਦੇ ਨੇਮ ਨਿਬਾਹੁਣ ਵਾਲੇ, ਤਪ ਕਰਨ ਵਾਲੇ। ਪਰ ਮਾਇਆ ਉਥੇ ਭੀ ਪਿੱਛਾ ਨਹੀਂ ਛੱਡਦੀ (ਖ਼ਲਾਸੀ ਨਹੀਂ ਕਰਦੀ) ॥੧॥
پوُجا چک٘ربرتنیمتپیِیااوُہاگیَلِنچھوریِ॥੧॥
پوجا۔ پرستش۔ چکر۔ جسم پر گنس ۔ وغیرہ کے شان بنانے ۔ برت۔ پرہیز گاری ۔ نیم۔ روز مرہ۔ تپیا ۔ تپش یا تپسیا کرنے سے ۔ گیل ۔ ساتھ (1)
پرستش کرنسے پرہیز گاری سے روز مرہ کی یاد وریاض تپسیا اس سے ساتھ نہیں چھوڑستی (1)
ਅੰਧ ਕੂਪ ਮਹਿ ਪਤਿਤ ਹੋਤ ਜਗੁ ਸੰਤਹੁ ਕਰਹੁ ਪਰਮ ਗਤਿ ਮੋਰੀ ॥
anDh koop meh patit hot jag santahu karahu param gat moree.
The world has fallen into the deep dark pit. O Saints, please bless me with the supreme status of salvation.
O’ saint (Guru), this world is (getting so trapped in the false worldly pursuits, as if it is) falling in the blind well, please save me and bless me with sublime (spiritual) status.
ਹੇ ਸੰਤ ਜਨੋ! ਜਗਤ ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਵਿਚ ਡਿੱਗ ਰਿਹਾ ਹੈ (ਤੁਸੀਂ ਮਿਹਰ ਕਰੋ) ਮੇਰੀ ਉੱਚੀ ਆਤਮਕ ਅਵਸਥਾ ਬਣਾਓ (ਅਤੇ ਮੈਨੂੰ ਮਾਇਆ ਦੇ ਪੰਜੇ ਵਿਚੋਂ ਬਚਾਓ)।
انّدھ کوُپ مہِ پتِت ہوت جگُ سنّتہُ کرہُ پرم گتِ موریِ ॥
اندھ کوپ ۔ اندھے کوئیں میں۔ پتت ہوت۔ بد عمل بدکار ۔ پرم گت ۔ بلند روحانی واخلاقی حالت۔
اے خدا رسیدہ محبوبان کدا۔ سارا عالم دنیاوی دولت کی محبت کے اندھے کوئیں میں گرہا ہے ۔ مہربان کرکے میری روحانی واخلاقی حالت بلند کرؤ۔
ਸਾਧਸੰਗਤਿ ਨਾਨਕੁ ਭਇਓ ਮੁਕਤਾ ਦਰਸਨੁ ਪੇਖਤ ਭੋਰੀ ॥੨॥੩੭॥੬੦॥
saaDhsangat naanak bha-i-o muktaa darsan paykhat bhoree. ||2||37||60||
In the Saadh Sangat, the Company of the Holy, Nanak has been liberated, gazing upon the Blessed Vision of their Darshan, even for an instant. ||2||37||60||
Nanak says, (the person) who in the company of saints, sees (God’s) sight even for a moment, is liberated from worldly bonds. ||2||37||60||
ਹੇ ਨਾਨਕ! ਜਿਹੜਾ ਮਨੁੱਖ ਸਾਧ ਸੰਗਤ ਵਿਚ (ਪਰਮਾਤਮਾ ਦਾ) ਥੋੜਾ ਜਿਤਨਾ ਭੀ ਦਰਸਨ ਕਰਦਾ ਹੈ, (ਉਹ ਮਾਇਆ ਦੇ ਪੰਜੇ ਤੋਂ) ਆਜ਼ਾਦ ਹੋ ਜਾਂਦਾ ਹੈ ॥੨॥੩੭॥੬੦॥
سادھسنّگتِ نانکُ بھئِئو مُکتا درسنُ پیکھت بھوریِ ॥੨॥੩੭॥੬੦॥
سادتھ سنگت۔ پارساؤں کی صحبت و قربت ۔ مکتا ۔ آزاد ۔ نجات یافتہ۔ درسن ۔ دیدار ۔ پکھت بھوری ۔ ذرا سی دیدار۔
اے نانک پاکدامن خدا رسید گان کی صحبت و قربت سے اس دنیاوی دولت کی گرفت سے نجات پات اہے ۔ تھوڑا سا بھی الہٰی دیار پاکر برائیوں بدعلموں سے آزادی پاتا ہے ۔
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگ مہلا ੫॥
ਕਹਾ ਕਰਹਿ ਰੇ ਖਾਟਿ ਖਾਟੁਲੀ ॥
kahaa karahi ray khaat khaatulee.
Why are you working so hard to earn profits?
(O’ man, just think), what would you do by amassing worldly wealth.
ਹੇ (ਮੂਰਖ)! (ਮਾਇਆ ਵਾਲੀ) ਕੋਝੀ ਖੱਟੀ ਖੱਟ ਕੇ ਤੂੰ ਕੀਹ ਕਰਦਾ ਰਹਿੰਦਾ ਹੈ?
کہا کرہِ رے کھاٹِ کھاٹُلیِ ॥
کھاٹ ۔ منافع کمائی ۔ کھاٹلی ۔ گھٹی ۔ کمائی ۔
منافع کمانے کے لئے آپ کیوں اتنی محنت کر رہے ہیں؟ ۔
ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ ॥੧॥ ਰਹਾਉ ॥
pavan afaar tor chaamro at jajree tayree ray maatulee. ||1|| rahaa-o.
You are puffed up like a bag of air, and your skin is very brittle. Your body has grown old and dusty. ||1||Pause||
(You don’t realize that) your (body) skin is puffed with air, and your pitcher (like body) is extremely fragile. ||1||Pause||
ਹੇ ਮੂਰਖ! (ਤੂੰ ਧਿਆਨ ਹੀ ਨਹੀਂ ਦੇਂਦਾ ਕਿ) ਹਵਾ ਨਾਲ ਤੇਰੀ ਚਮੜੀ ਫੁੱਲੀ ਹੋਈ ਹੈ, ਤੇ, ਤੇਰਾ ਸਰੀਰ ਬਹੁਤ ਜਰਜਰਾ ਹੁੰਦਾ ਜਾ ਰਿਹਾ ਹੈ ॥੧॥ ਰਹਾਉ ॥
پۄنِاپھارتورچامرواتِججریِتیریِرےماٹُلیِ॥੧॥ رہاءُ ॥
پون ۔ ہوا۔ اقار۔ پھولی ہوئی ۔ چامرو۔ چمڑا۔ ات ججری ۔ نہایت بوسیدہ ۔ ماتلی ۔ جسم ۔ رہاؤ۔
آپ فضا میں ایک تھیلے کی طرح دب گئے ہیں ، اور آپ کی جلد بہت بری طرح خراب ہے۔ آپ کا جسم بوڑھا اور خاک ہوا ہے ۔ رہاؤ۔
ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ॥
oohee tay hari-o oohaa lay Dhari-o jaisay baasaa maas dayt jhaatulee.
You move things from here to there, like the hawk swooping down on the flesh of its prey.
(O’ man, just as a hawk like bird, called) Baasha snatches away meat with its swoop (and places it at a convenient place to eat, similarly), usurping (one’s wealth) you deposit it (in your bank).
ਹੇ ਮੂਰਖ! ਜਿਵੇਂ ਬਾਸ਼ਾ ਮਾਸ ਵਾਸਤੇ ਝਪਟ ਮਾਰਦਾ ਹੈ, ਤਿਵੇਂ ਤੂੰ ਭੀ ਧਰਤੀ ਤੋਂ ਹੀ (ਧਨ ਝਪਟ ਮਾਰ ਕੇ) ਖੋਂਹਦਾ ਹੈਂ, ਤੇ, ਧਰਤੀ ਵਿਚ ਹੀ ਸਾਂਭ ਰੱਖਦਾ ਹੈਂ।
اوُہیِ تے ہرِئو اوُہا لے دھرِئو جیَسے باسا ماس دیت جھاٹُلیِ ॥
اوہی ۔ اسی سے ۔ ہر یؤ۔ چرا کر۔ اوہا۔ دہیں۔ دھریؤ۔ ٹکائیا۔ باسا ۔ بسم ۔ حیرانگی ۔ بسماد۔ حیران ہوئے ۔
آپ چیزوں کو یہاں سے منتقل کرتے ہیں ، جیسے ہاک اپنے شکار کے گوشت پر ڈوب رہی ہے۔
ਦੇਵਨਹਾਰੁ ਬਿਸਾਰਿਓ ਅੰਧੁਲੇ ਜਿਉ ਸਫਰੀ ਉਦਰੁ ਭਰੈ ਬਹਿ ਹਾਟੁਲੀ ॥੧॥
dayvanhaar bisaari-o anDhulay ji-o safree udar bharai bahi haatulee. ||1||
You are blind – you have forgotten the Great Giver. You fill your belly like a traveller at an inn. ||1||
Or just as sitting at a restaurant a traveler starts eating his or her meal (and then forgets all about the remaining journey, similarly) O’ the blind one, you have forsaken your Giver, (who has given you all this food and other necessities of life). ||1||
ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ! ਤੂੰ ਸਾਰੇ ਪਦਾਰਥ ਦੇਣ ਵਾਲੇ ਪ੍ਰਭੂ ਨੂੰ ਭੁਲਾ ਦਿੱਤਾ ਹੈ, ਜਿਵੇਂ ਕੋਈ ਰਾਹੀ ਕਿਸੇ ਹੱਟੀ ਤੇ ਬੈਠ ਕੇ ਆਪਣਾ ਪੇਟ ਭਰੀ ਜਾਂਦਾ ਹੈ (ਤੇ, ਇਹ ਚੇਤਾ ਹੀ ਭੁਲਾ ਦੇਂਦਾ ਹੈ ਕਿ ਮੇਰਾ ਪੈਂਡਾ ਖੋਟਾ ਹੋ ਰਿਹਾ ਹੈ) ॥੧॥
دیۄنہارُبِسارِئوانّدھُلےجِءُسپھریِاُدرُبھرےَبہِہاٹُلیِ॥੧॥
آپ اندھے ہیں۔ آپ عظیم دینے والے کو بھول گئے ہیں۔ آپ کسی سرائے میں مسافر کی طرح اپنا پیٹ بھرتے ہیں۔
ਸਾਦ ਬਿਕਾਰ ਬਿਕਾਰ ਝੂਠ ਰਸ ਜਹ ਜਾਨੋ ਤਹ ਭੀਰ ਬਾਟੁਲੀ ॥
saad bikaar bikaar jhooth ras jah jaano tah bheer baatulee.
You are entangled in the taste of false pleasures and corrupt sins; the path which you have to take is very narrow.
(O’ my friend), you are involved in the relish of false pleasures of sinful deeds. (The path), which you have to tread is very narrow, (difficult, and treacherous).
ਹੇ ਮੂਰਖ! ਤੂੰ ਵਿਕਾਰਾਂ ਦੇ ਸੁਆਦਾਂ ਵਿਚ ਨਾਸਵੰਤ ਪਦਾਰਥਾਂ ਦੇ ਰਸਾਂ ਵਿਚ (ਮਸਤ ਹੈਂ) ਜਿੱਥੇ ਤੂੰ ਜਾਣਾ ਹੈ, ਉਹ ਰਸਤਾ (ਇਹਨਾਂ ਰਸਾਂ ਤੇ ਸੁਆਦਾਂ ਦੇ ਕਾਰਨ) ਔਖਾ ਹੁੰਦਾ ਜਾ ਰਿਹਾ ਹੈ।
ساد بِکار بِکار جھوُٹھ رس جہ جانو تہ بھیِر باٹُلیِ ॥
آپ جھوٹی خوشیوں اور بدعنوان گناہوں کے ذائقہ میں الجھے ہوئے ہیں۔ جو راستہ آپ کو اختیار کرنا ہے وہ بہت ہی تنگ ہے۔
ਕਹੁ ਨਾਨਕ ਸਮਝੁ ਰੇ ਇਆਨੇ ਆਜੁ ਕਾਲਿ ਖੁਲ੍ਹ੍ਹੈ ਤੇਰੀ ਗਾਂਠੁਲੀ ॥੨॥੩੮॥੬੧॥
kaho naanak samajh ray i-aanay aaj kaal khulHai tayree gaaNthulee. ||2||38||61||
Says Nanak: figure it out, you ignorant fool! Today or tomorrow, the knot will be untied! ||2||38||61||
Nanak says, O’ the ignorant one, understand (this thing, that very soon) today or tomorrow the knot (of your life breaths) would get opened (and you would die). ||2||38||61||
ਨਾਨਕ ਆਖਦਾ ਹੈ- ਹੇ ਮੂਰਖ! ਝਬਦੇ ਹੀ ਤੇਰੇ ਪ੍ਰਾਣਾਂ ਦੀ ਗੰਢ ਖੁਲ੍ਹ ਜਾਣੀ ਹੈ ॥੨॥੩੮॥੬੧॥
کہُ نانک سمجھُ رے اِیانے آجُ کالِ کھُل٘ہ٘ہےَتیریِگاںٹھُلیِ॥੨॥੩੮॥੬੧॥
نانک کہتے ہیں: یہ جان لو ، بے وقوف! آج یا کل ، گرہ بند ہوگی
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگ مہلا ੫॥
ਗੁਰ ਜੀਉ ਸੰਗਿ ਤੁਹਾਰੈ ਜਾਨਿਓ ॥
gur jee-o sang tuhaarai jaani-o.
O Dear Guru, by associating with You, I have come to know the Lord.
O’ respected Guru, it is in your company that I have realized (God).
ਹੇ ਸਤਿਗੁਰੂ ਜੀ! ਤੇਰੀ ਸੰਗਤ ਵਿਚ (ਰਹਿ ਕੇ) ਇਹ ਸਮਝ ਆਈ ਹੈ,
گُر جیءُ سنّگِ تُہارےَ جانِئۄ ॥
اے پیارے گرو ، آپ کے ساتھ وابستہ ہوکر ، میں نے خداوند کو پہچان لیا ہے۔
ਕੋਟਿ ਜੋਧ ਉਆ ਕੀ ਬਾਤ ਨ ਪੁਛੀਐ ਤਾਂ ਦਰਗਹ ਭੀ ਮਾਨਿਓ ॥੧॥ ਰਹਾਉ ॥
kot joDh u-aa kee baat na puchhee-ai taaN dargeh bhee maani-o. ||1|| rahaa-o.
There are millions of heroes, and no one pays any attention to them, but in the Court of the Lord, I am honored and respected. ||1||Pause||
I have been recognized in that God’s court, where millions of warriors roam around and nobody cares about them. ||1||Pause||
ਕਿ (ਜਿਹੜੇ ਜਗਤ ਵਿਚ) ਕ੍ਰੋੜਾਂ ਸੂਰਮੇ (ਅਖਵਾਂਦੇ ਸਨ) ਉਹਨਾਂ ਦੀ ਜਿੱਥੇ ਵਾਤ ਭੀ ਨਹੀਂ ਪੁੱਛੀ ਜਾਂਦੀ (ਜੇ ਤੇਰੀ ਸੰਗਤ ਵਿਚ ਟਿਕੇ ਰਹੀਏ) ਤਾਂ ਉਸ ਦਰਗਾਹ ਵਿਚ ਭੀ ਆਦਰ ਮਿਲਦਾ ਹੈ ॥੧॥ ਰਹਾਉ ॥
کۄٹِ جۄدھ اُیا کی بات ن پُچھیِۓَ تاں درگہ بھی مانِئۄ ॥1॥ رہاءُ ॥
مجھے اس خدا کے دربار میں پہچانا گیا ہے ، جہاں لاکھوں سورما گھومتے ہیں اور کوئی ان کی پرواہ نہیں کرتا ہے
ਕਵਨ ਮੂਲੁ ਪ੍ਰਾਨੀ ਕਾ ਕਹੀਐ ਕਵਨ ਰੂਪੁ ਦ੍ਰਿਸਟਾਨਿਓ ॥
kavan mool paraanee kaa kahee-ai kavan roop daristaani-o.
What is the origin of the human beings? How beautiful they are!
(Just think), what is the reality of the beginning of life of a human being, (which starts from the dirty looking semen of father and egg of his mother)?
(ਰਕਤ ਬਿੰਦ ਦਾ) ਜੀਵ ਦਾ ਗੰਦਾ ਜਿਹਾ ਹੀ ਮੁੱਢ ਆਖਿਆ ਜਾਂਦਾ ਹੈ (ਪਰ ਇਸ ਗੰਦੇ ਮੂਲ ਤੋਂ ਭੀ) ਕੈਸੀ ਸੋਹਣੀ ਸ਼ਕਲ ਦਿੱਸ ਪੈਂਦੀ ਹੈ।
کون مۄُلُ پ٘رانی کا کہیِۓَ کون رۄُپُ د٘رِسٹانِئۄ ۔ ॥
انسانوں کی اصل کیا ہے؟ کتنے خوبصورت ہیں وہ!
ਜੋਤਿ ਪ੍ਰਗਾਸ ਭਈ ਮਾਟੀ ਸੰਗਿ ਦੁਲਭ ਦੇਹ ਬਖਾਨਿਓ ॥੧॥
jot pargaas bha-ee maatee sang dulabh dayh bakhaani-o. ||1||
When God infuses His Light into clay, the human body is judged to be precious. ||1||
But when the divine light shines in the earthen body, it is known as priceless human body. ||1||
ਜਦੋਂ ਮਿੱਟੀ ਦੇ ਅੰਦਰ (ਪ੍ਰਭੂ ਦੀ) ਜੋਤਿ ਦਾ ਪ੍ਰਕਾਸ਼ ਹੁੰਦਾ ਹੈ, ਤਾਂ ਇਸ ਨੂੰ ਦੁਰਲੱਭ (ਮਨੁੱਖਾ) ਸਰੀਰ ਆਖੀਦਾ ਹੈ ॥੧॥
جۄتِ پ٘رگاس بھئی ماٹی سنّگِ دُلبھ دیہ بکھانِئۄ ॥1॥
لیکن جب آسمانی روشنی مٹی کے جسم میں چمکتی ہے ، تو یہ انمول انسانی جسم کے طور پر جانا جاتا ہے
ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤੁ ਪਛਾਨਿਓ ॥
tum tay sayv tum tay jap taapaa tum tay tat pachhaani-o.
From You, I have learned to serve; from You, I have learned to chant and meditate; from You, I have realized the essence of reality.
“(O’ my true Guru), it is from you that I have learnt the (way) to serve (God), from you I have learnt the way of worship or penance, and it is through you that I have realized the essence (of the way of life).
ਹੇ ਗੁਰੂ! ਤੈਥੋਂ ਹੀ (ਮੈਂ) ਸੇਵਾ-ਭਗਤੀ ਦੀ ਜਾਚ ਸਿੱਖੀ, ਤੈਥੋਂ ਹੀ ਜਪ ਤਪ ਦੀ ਸਮਝ ਆਈ, ਤੈਥੋਂ ਹੀ ਸਹੀ ਜੀਵਨ-ਰਸਤਾ ਸਮਝਿਆ।
تُم تے سیو تُم تے جپ تاپا تُم تے تتُ پچھانِئۄ ॥
آپ سے ، میں نے خدمت کرنا سیکھا ہے۔ آپ سے ، میں نے منانا اور غور کرنا سیکھا ہے۔ آپ کی طرف سے ، میں نے حقیقت کے جوہر کو محسوس کیا ہے۔
ਕਰੁ ਮਸਤਕਿ ਧਰਿ ਕਟੀ ਜੇਵਰੀ ਨਾਨਕ ਦਾਸ ਦਸਾਨਿਓ ॥੨॥੩੯॥੬੨॥
kar mastak Dhar katee jayvree naanak daas dasaani-o. ||2||39||62||
Placing His Hand on my forehead, He has cut away the bonds which held me; O Nanak, I am the slave of His slaves. ||2||39||62||
In short, placing your hand on my forehead (and showing your grace, you have) cut off my noose (of death). Therefore, Nanak is (so much thankful to you that he feels himself to be) the slave of your slaves.”||2||39||62||
ਮੇਰੇ ਮੱਥੇ ਉੱਤੇ ਤੂੰ ਆਪਣਾ ਹੱਥ ਰੱਖ ਕੇ ਮੇਰੀ ਮਾਇਆ ਦੇ ਮੋਹ ਦੀ ਫਾਹੀ ਕੱਟ ਦਿੱਤੀ ਹੈ, ਮੈਂ ਨਾਨਕ ਤੇਰੇ ਦਾਸਾਂ ਦਾ ਦਾਸ ਹਾਂ ॥੨॥੩੯॥੬੨॥
کرُ مستکِ دھرِ کٹی جیوری نانک داس دسانِئۄ ॥2॥ 39 ॥ 62 ॥
میرے ماتھے پر ہاتھ رکھ کر ، اس نے مجھے بندھے ہوئے بندھن کاٹ ڈالے۔ نانک ، میں اس کے غلاموں کا غلام ہوں
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگ محلا 5॥
ਹਰਿ ਹਰਿ ਦੀਓ ਸੇਵਕ ਕਉ ਨਾਮ ॥
har har dee-o sayvak ka-o naam.
The Lord has blessed His servant with His Name.
“(O’ my friends, God) has blessed His servant with the (gift of His) Name.
ਹੇ ਭਾਈ! ਆਪਣੇ ਸੇਵਕ ਨੂੰ ਪਰਮਾਤਮਾ ਆਪਣਾ ਨਾਮ ਆਪ ਦੇਂਦਾ ਹੈ।
ہرِ ہرِ دیِئۄ سیوک کءُ نام ॥
خداوند نے اپنے بندے کو اپنے نام سے نوازا ہے۔
ਮਾਨਸੁ ਕਾ ਕੋ ਬਪੁਰੋ ਭਾਈ ਜਾ ਕੋ ਰਾਖਾ ਰਾਮ ॥੧॥ ਰਹਾਉ ॥
maanas kaa ko bapuro bhaa-ee jaa ko raakhaa raam. ||1|| rahaa-o.
What can any poor mortal do to someone who has the Lord as his Savior and Protector? ||1||Pause||
O’ brother, what (harm can) any poor human beings do to the one whose savior is God Himself?”||1||pause||
ਹੇ ਭਾਈ! ਜਿਸ ਮਨੁੱਖ ਦਾ ਰਖਵਾਲਾ ਪਰਮਾਤਮਾ ਆਪ ਬਣਦਾ ਹੈ, ਮਨੁੱਖ ਕਿਸ ਦਾ ਵਿਚਾਰਾ ਹੈ (ਕਿ ਉਸ ਦਾ ਕੁਝ ਵਿਗਾੜ ਸਕੇ?) ॥੧॥ ਰਹਾਉ ॥
مانسُ کا کۄ بپُرۄ بھائی جا کۄ راکھا رام ॥1॥ رہاءُ ॥
کوئی غریب انسان اس کے ساتھ کیا کرسکتا ہے جس کے پاس خداوند اپنا نجات دہندہ اور حفاظت کرنے والا ہے؟
ਆਪਿ ਮਹਾ ਜਨੁ ਆਪੇ ਪੰਚਾ ਆਪਿ ਸੇਵਕ ਕੈ ਕਾਮ ॥
aap mahaa jan aapay panchaa aap sayvak kai kaam.
He Himself is the Great Being; He Himself is the Leader. He Himself accomplishes the tasks of His servant.
“(O’ my friends, God) Himself is the banker, Himself the leader, and Himself does all the tasks of the devotee.
ਪਰਮਾਤਮਾ ਆਪ ਹੀ ਆਪਣੇ ਸੇਵਕ ਦੇ ਕੰਮ ਆਉਂਦਾ ਹੈ, ਆਪ ਹੀ (ਉਸ ਦੇ ਵਾਸਤੇ) ਮੁਖੀਆ ਹੈ।
آپِ مہا جنُ آپے پنّچا آپِ سیوک کےَ کام ॥
وہ خود ایک عظیم وجود ہے۔ وہ خود قائد ہے۔ وہ خود اپنے بندے کے کام انجام دیتا ہے۔
ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰਜਾਮ ॥੧॥
aapay saglay doot bidaaray thaakur antarjaam. ||1||
Our Lord and Master destroys all demons; He is the Inner-knower, the Searcher of hearts. ||1||
The Master and inner knower Himself slays all the demons.”||1||
ਅੰਤਰਜਾਮੀ ਮਾਲਕ-ਪ੍ਰਭੂ ਆਪ ਹੀ (ਆਪਣੇ ਸੇਵਕ ਦੇ) ਸਾਰੇ ਵੈਰੀ ਮੁਕਾ ਦੇਂਦਾ ਹੈ ॥੧॥
آپے سگلے دۄُت بِدارے ٹھاکُر انّترجام ॥1॥
ہمارا پروردگار تمام شیطانوں کو ختم کرتا ہے۔ وہ باطن کا جاننے والا ، دلوں کو تلاش کرنے والا ہے
ਆਪੇ ਪਤਿ ਰਾਖੀ ਸੇਵਕ ਕੀ ਆਪਿ ਕੀਓ ਬੰਧਾਨ ॥
aapay pat raakhee sayvak kee aap kee-o banDhaan.
He Himself saves the honor of His servants; He Himself blesses them with stability.
“(O’ my friends, God) has Himself saved the honor of His servant, and He Himself has made this permanent arrangement.
ਪਰਮਾਤਮਾ ਆਪ ਹੀ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਹੈ, (ਉਸ ਦੀ ਇੱਜ਼ਤ ਬਚਾਣ ਲਈ) ਆਪ ਹੀ ਪੱਕੇ ਨਿਯਮ ਥਾਪ ਦੇਂਦਾ ਹੈ।
آپے پتِ راکھی سیوک کی آپِ کیِئۄ بنّدھان ॥
وہ خود اپنے بندوں کی عزت بچاتا ہے۔ وہ خود ان کو استحکام سے نوازتا ہے
ਆਦਿ ਜੁਗਾਦਿ ਸੇਵਕ ਕੀ ਰਾਖੈ ਨਾਨਕ ਕੋ ਪ੍ਰਭੁ ਜਾਨ ॥੨॥੪੦॥੬੩॥
aad jugaad sayvak kee raakhai naanak ko parabh jaan. ||2||40||63||
From the very beginning of time, and throughout the ages, He saves His servants. O Nanak, how rare is the person who knows God. ||2||40||63||
In short, the all-wise God of Nanak has been saving the honor of His servants since the beginning of ages and even before that.”||2||40||63||
ਨਾਨਕ ਦਾ ਜਾਣੀਜਾਣ ਪ੍ਰਭੂ ਆਦਿ ਤੋਂ ਜੁਗਾਂ ਦੇ ਆਦਿ ਤੋਂ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਆਇਆ ਹੈ ॥੨॥੪੦॥੬੩॥
آدِ جُگادِ سیوک کی راکھےَ نانک کۄ پ٘ربھُ جان ॥2॥ 40 ॥ 63 ॥
ابتداء ہی سے ، اور تمام عمر میں ، وہ اپنے بندوں کو بچاتا ہے۔ نانک ، کتنا کم ہی انسان ہے جو خدا کو جانتا ہے
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگ محلا 5॥
ਤੂ ਮੇਰੇ ਮੀਤ ਸਖਾ ਹਰਿ ਪ੍ਰਾਨ ॥
too mayray meet sakhaa har paraan.
O Lord, You are my Best Friend, my Companion, my Breath of Life.
“(O’ God), You are my friend, mate, and the breath of my life.
ਹੇ ਹਰੀ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰੇ ਪ੍ਰਾਣਾਂ ਦਾ ਸਹਾਈ ਹੈਂ।
تۄُ میرے میِت سکھا ہرِ پ٘ران ॥
اے رب ، تم میرے بہترین دوست ہو ، میرے ساتھی ہو ، میری زندگی کی سانس ہو۔
ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ ਇਹੁ ਤਨੁ ਸੀਤੋ ਤੁਮਰੈ ਧਾਨ ॥੧॥ ਰਹਾਉ ॥
man Dhan jee-o pind sabh tumraa ih tan seeto tumrai Dhaan. ||1|| rahaa-o.
My mind, wealth, body and soul are all Yours; this body is sewn together by Your Blessing. ||1||Pause||
O’ God, (my) mind, wealth, soul, and body are Yours, and this body of mine has been nourished by the provisions bestowed by You.”||1||pause||
ਮੇਰਾ ਇਹ ਮਨ ਧਨ ਇਹ ਜਿੰਦ ਇਹ ਸਰੀਰ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਮੇਰਾ ਇਹ ਸਰੀਰ ਤੇਰੀ ਹੀ ਬਖ਼ਸ਼ੀ ਖ਼ੁਰਾਕ ਨਾਲ ਪਲਿਆ ਹੈ ॥੧॥ ਰਹਾਉ ॥
منُ دھنُ جیءُ پِنّڈُ سبھُ تُمرا اِہُ تنُ سیِتۄ تُمرےَ دھان ॥1॥ رہاءُ ॥
میرا دماغ ، دولت ، جسم اور روح سب آپ کے ہیں۔ یہ جسم آپ کی برکت سے مل کر سل گیا ہے
ਤੁਮ ਹੀ ਦੀਏ ਅਨਿਕ ਪ੍ਰਕਾਰਾ ਤੁਮ ਹੀ ਦੀਏ ਮਾਨ ॥
tum hee dee-ay anik parkaaraa tum hee dee-ay maan.
You have blessed me with all sorts of gifts; you have blessed me with honor and respect.
(O’ God), it is You who has blessed me with innumerable kinds (of gifts), and it is You who has blessed me with honors.
ਹੇ ਪ੍ਰਭੂ! ਮੈਨੂੰ ਤੂੰ ਹੀ ਅਨੇਕਾਂ ਕਿਸਮਾਂ ਦੇ ਪਦਾਰਥ ਦੇਂਦਾ ਹੈਂ, ਤੂੰ ਹੀ ਮੈਨੂੰ ਆਦਰ ਦਿੰਦਾ ਹੈਂ।
تُم ہی دیِۓ انِک پ٘رکارا تُم ہی دیِۓ مان ॥
تُو نے مجھے ہر طرح کے تحائف سے نوازا ہے۔ تم نے مجھے عزت و احترام سے نوازا ہے
ਸਦਾ ਸਦਾ ਤੁਮ ਹੀ ਪਤਿ ਰਾਖਹੁ ਅੰਤਰਜਾਮੀ ਜਾਨ ॥੧॥
sadaa sadaa tum hee pat raakho antarjaamee jaan. ||1||
Forever and ever, You preserve my honor, O Inner-knower, O Searcher of hearts. ||1||
O’ the Inner Knower of all hearts, You always save my honor.”||1||
ਹੇ ਦਿਲ ਦੀ ਜਾਣਨ ਵਾਲੇ! ਹੇ ਜਾਣੀਜਾਣ! ਤੂੰ ਹੀ ਸਦਾ ਸਦਾ ਮੇਰੀ ਇੱਜ਼ਤ ਰੱਖਦਾ ਹੈਂ ॥੧॥
سدا سدا تُم ہی پتِ راکھہُ انّترجامی جان ॥1॥
اے اندرونی جانتا ہے ، اے دلوں کو تلاش کرنے والا ، ہمیشہ اور ہمیشہ کے لئے ، تم میری عزت کو محفوظ رکھو