ਨਾਨਕ ਸਬਦਿ ਮਰੈ ਮਨੁ ਮਾਨੀਐ ਸਾਚੇ ਸਾਚੀ ਸੋਇ ॥੩੩॥
naanak sabad marai man maanee-ai saachay saachee so-ay. ||33||
O Nanak, when someone dies in the Word of the Shabad, the mind is pleased and appeased. True is the reputation of those who are true. ||33||
O’ Nanak, (through the Guru’s) word, one who dies (to evil), that one’s mind is pleased (attuned to God. By being absorbed in the) eternal God, one obtains eternal glory ||33||
ਹੇ ਨਾਨਕ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਿਹਾਂ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ॥੩੩॥
نانکسبدِمرےَمنُمانیِئےَساچےساچیِسوءِ
۔ من مانیئے ۔ ساچے ساچی سوئے ۔ سچے خدا میں ایمان و یقین لانیسے سچی شہرت نصیب ہوتی ہے ۔
۔ اے نانک۔ سبدیا کلام کے ذریعے برائیاں ختم کرکے دل سے ایمان و یقین لاکر سے پاک خدا پر حقیقی عطمت و حشمت حاصل ہوتی ہے
ਮਾਇਆ ਮੋਹੁ ਦੁਖੁ ਸਾਗਰੁ ਹੈ ਬਿਖੁ ਦੁਤਰੁ ਤਰਿਆ ਨ ਜਾਇ ॥
maa-i-aa moh dukh saagar hai bikh dutar tari-aa na jaa-ay.
Emotional attachment to Maya is a treacherous ocean of pain and poison, which cannot be crossed.
(O’ my friends), the attachment to Maya is (like) an ocean of pain, and this dreadful poisonous ocean cannot be crossed over.
ਮਾਇਆ ਦਾ ਮੋਹ (ਮਨੁੱਖ ਦੀ ਜਿੰਦ ਵਾਸਤੇ) ਦੁੱਖ (ਦਾ ਮੂਲ) ਹੈ (ਮਾਨੋ, ਦੁੱਖਾਂ ਦਾ) ਸਮੁੰਦਰ ਹੈ, ਆਤਮਕ ਮੌਤ ਲਿਆਉਣ ਵਾਲੀ ਜ਼ਹਰ (-ਭਰਿਆ ਸਮੁੰਦਰ) ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ, ਪਾਰ ਲੰਘਿਆ ਨਹੀਂ ਜਾ ਸਕਦਾ।
مائِیاموہُدُکھُساگرُہےَبِکھُدُترُترِیانجاءِ॥
مائیا موہ ۔ دنیاوی دؤلت کی محبت ۔ دکھ ساگر۔ عذآب کا سمندر۔ دتر۔ ناقابل عبور:
دنیاوی دؤلت کی محبت عذآب کا زہر یلا سمندر ہے جو عبور نہیں کیا جا سکتا
ਮੇਰਾ ਮੇਰਾ ਕਰਦੇ ਪਚਿ ਮੁਏ ਹਉਮੈ ਕਰਤ ਵਿਹਾਇ ॥
mayraa mayraa karday pach mu-ay ha-umai karat vihaa-ay.
Screaming, “Mine, mine!”, they rot and die; they pass their lives in egotism.
Many have been consumed, saying, “this is mine, this is mine,” and their (entire) life passes away indulging in ego.
‘ਮੇਰਾ (ਧਨ), ਮੇਰਾ (ਧਨ)’ ਆਖਦੇ (ਜੀਵ ਤ੍ਰਿਸ਼ਨਾ ਦੀ ਅੱਗ ਵਿਚ) ਸੜ ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ, ‘ਹਉਂ, ਹਉਂ’ ਕਰਦਿਆਂ (ਜੀਵਾਂ ਦੀ ਉਮਰ) ਗੁਜ਼ਰਦੀ ਹੈ।
میرامیراکردےپچِمُۓہئُمےَکرتۄِہاءِ॥
پچ موئے۔ذلیل وخوآر ۔ ہونمے کرت وہائے ۔ عمر خودی میں گذر گئی ۔
۔ ساری خلقت ۔ میرا گھر میری زمین مریی سلطت حکمرانی کرتے کرتے عمر ختم ہو جاتی ہے اور خؤدی اور تکبر میں گذرتی ہے ۔
ਮਨਮੁਖਾ ਉਰਵਾਰੁ ਨ ਪਾਰੁ ਹੈ ਅਧ ਵਿਚਿ ਰਹੇ ਲਪਟਾਇ ॥
manmukhaa urvaar na paar hai aDh vich rahay laptaa-ay.
The self-willed manmukhs are in limbo, neither on this side, nor the other; they are stuck in the middle.
The self-conceited persons can find neither this nor the yonder shore, and they remain caught in the middle.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ (ਮੋਹ ਦੇ ਸਮੁੰਦਰ ਦਾ) ਨਾਹ ਉਰਲਾ ਕੰਢਾ ਲੱਭਦਾ ਹੈ ਨਾਂਹ ਪਾਰਲਾ ਕੰਢਾ। (ਇਸ ਸਮੁੰਦਰ ਦੇ) ਅੱਧ ਵਿਚ ਹੀ (ਗੋਤੇ ਖਾਂਦੇ ਮੋਹ ਨਾਲ) ਚੰਬੜੇ ਰਹਿੰਦੇ ਹਨ।
منمُکھااُرۄارُنپارُہےَادھۄِچِرہےلپٹاءِ॥
اردانہ پار۔ نہ اس کنارے نہ اس کنارے ۔ ادھ ۔ وچ۔ درمیان ۔ پسٹائے۔ ملوث۔
مرید من کو اس دنیاوی زندگی کی محبت کا نہ اس طرف کا نہ اس طرف کا کنارہ حاصل ہوتا ہے بھنور میں پھنسے رہتے ہیں۔
ਜੋ ਧੁਰਿ ਲਿਖਿਆ ਸੁ ਕਮਾਵਣਾ ਕਰਣਾ ਕਛੂ ਨ ਜਾਇ ॥
jo Dhur likhi-aa so kamaavanaa karnaa kachhoo na jaa-ay.
They act as they are pre-destined; they cannot do anything else.
(But) they have to endure whatever is written in their destiny, and nothing can be done about it.
ਪਰ ਜੀਵ ਭੀ ਕੀਹ ਕਰਨ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ (ਜੀਵ ਦੇ ਮੱਥੇ ਉੱਤੇ) ਲਿਖਿਆ ਜਾਂਦਾ ਹੈ, ਉਹ ਲੇਖ ਕਮਾਣਾ ਹੀ ਪੈਂਦਾ ਹੈ (ਆਪਣੀ ਅਕਲ ਦੇ ਆਸਰੇ ਉਸ ਲੇਖ ਤੋਂ ਬਚਣ ਲਈ) ਕੋਈ ਉੱਦਮ ਨਹੀਂ ਕੀਤਾ ਜਾ ਸਕਦਾ।
جودھُرِلِکھِیاسُکماۄنھاکرنھاکچھوُنجاءِ॥
دھر۔ بارگاہ خدا سے اعمالنامے میں۔
مگر اس میں کسی کا کچھ چارہ نہیں چلتا خدا کی طرف سے اسکے اعمالنامے تحریر اعمالات کے حساب کے مطابق جز اور سزا بارگاہ خدا سے تحریر ہوتا ہے وہ ہوتا ہے انسان کا اسمیں کچھ دس کی بات نہیں
ਗੁਰਮਤੀ ਗਿਆਨੁ ਰਤਨੁ ਮਨਿ ਵਸੈ ਸਭੁ ਦੇਖਿਆ ਬ੍ਰਹਮੁ ਸੁਭਾਇ ॥
gurmatee gi-aan ratan man vasai sabh daykhi-aa barahm subhaa-ay.
Following the Guru’s Teachings, the jewel of spiritual wisdom abides in the mind, and then God is easily seen in all.
However, through the Guru’s instruction, they who enshrine the jewel of (divine) wisdom in their mind easily see the all-pervading God everywhere.
ਗੁਰੂ ਦੀ ਮੱਤ ਤੁਰ ਕੇ (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਨਾਲ ਬਣੀ ਡੂੰਘੀ ਸਾਂਝ (ਦਾ) ਰਤਨ ਆ ਵੱਸਦਾ ਹੈ, ਪ੍ਰਭੂ-ਪ੍ਰੇਮ ਦੀ ਰਾਹੀਂ ਉਹ ਮਨੁੱਖ ਸਾਰੀ ਲੁਕਾਈ ਵਿਚ ਪ੍ਰਭੂ ਨੂੰ ਹੀ ਵੇਖਦਾ ਹੈ।
گُرمتیِگِیانُرتنُمنِۄسےَسبھُدیکھِیاب٘رہمُسُبھاءِ॥
گیان ۔ روحانی علم و دانش۔ سبھ ویکھیا۔ برہم سبھائے ۔ سب میں بستے خدا کا دیدار کیا۔
سبق مرشد سے روحانی علم ودانش کا ہیرا دلمیں بستا ہے اور تمام مخلوقات میں دیدار خدا کرتا ہے ۔
ਨਾਨਕ ਸਤਿਗੁਰਿ ਬੋਹਿਥੈ ਵਡਭਾਗੀ ਚੜੈ ਤੇ ਭਉਜਲਿ ਪਾਰਿ ਲੰਘਾਇ ॥੩੪॥
naanak satgur bohithai vadbhaagee charhai tay bha-ojal paar langhaa-ay. ||34||
O Nanak, the very fortunate ones embark on the Boat of the True Guru; they are carried across the terrifying world-ocean. ||34||
O’ Nanak, it is only very fortunate persons who ride the true Guru’s ship (follow the path shown by the Guru, them the Guru) ferries across the dreadful worldly ocean. ||34||
ਹੇ ਨਾਨਕ! ਵੱਡੇ ਭਾਗਾਂ ਨਾਲ ਹੀ (ਕੋਈ ਮਨੁੱਖ) ਗੁਰੂ-ਜਹਾਜ਼ ਵਿਚ ਸਵਾਰ ਹੁੰਦਾ ਹੈ (ਤੇ, ਜਿਹੜੇ ਮਨੁੱਖ ਗੁਰੂ-ਜਹਾਜ਼ ਵਿਚ ਚੜ੍ਹਦੇ ਹਨ, ਗੁਰੂ ਦੇ ਦੱਸੇ ਰਾਹ ਉਤੇ ਤੁਰਦੇ ਹਨ) ਉਹਨਾਂ ਸੰਸਾਰ-ਸਮੁੰਦਰ ਵਿਚ (ਡੁੱਬਦਿਆਂ ਨੂੰ ਗੁਰੂ) ਪਾਰ ਲੰਘਾ ਲੈਂਦਾ ਹੈ ॥੩੪॥
نانکستِگُرِبوہِتھےَۄڈبھاگیِچڑےَتےبھئُجلِپارِلنّگھاءِ
بوہتھے ۔ جہاز۔ وڈبھاگی ۔ بلند قسمت سے ۔ بھؤجل۔ خوفنکا۔ زندگی کا سمندر ۔
اے نانک۔ سچا مرشد مانند ایک جہاز ہے بلند قسمت جو اسمیں سوار ہوتا ہے اس زندگی کے خوفناک سمندر کو جس میں بیشمار لہریں اُٹھتی ہیں مدوج ز جوار بھاٹا طوفان اور بھنور ہیں عبور کراتا ہے ۔
ਬਿਨੁ ਸਤਿਗੁਰ ਦਾਤਾ ਕੋ ਨਹੀ ਜੋ ਹਰਿ ਨਾਮੁ ਦੇਇ ਆਧਾਰੁ ॥
bin satgur daataa ko nahee jo har naam day-ay aaDhaar.
Without the True Guru, there is no giver who can bestow the Support of the Lord’s Name.
(O’ my friends), except the true Guru there is no other giver who can provide the support of (God’s) Name.
ਗੁਰੂ ਤੋਂ ਬਿਨਾ (ਪਰਮਾਤਮਾ ਦੇ ਨਾਮ ਦੀ) ਦਾਤ ਦੇਣ ਵਾਲਾ ਹੋਰ ਕੋਈ ਨਹੀਂ ਹੈ, ਉਹ ਗੁਰੂ ਹੀ ਪਰਮਾਤਮਾ ਦਾ ਨਾਮ (ਜਿੰਦ ਲਈ) ਆਸਰਾ ਦੇਂਦਾ ਹੈ।
بِنُستِگُرداتاکونہیِجوہرِنامُدےءِآدھارُ॥
داتا۔ سخی ۔ آدھار ۔ آسرا
مرشد کے بغیر الہٰی نام ست سچ حق و حقیقت کی نعمت بخشنے والا کوئی سخی نہیں جو آسر دے ۔
ਗੁਰ ਕਿਰਪਾ ਤੇ ਨਾਉ ਮਨਿ ਵਸੈ ਸਦਾ ਰਹੈ ਉਰਿ ਧਾਰਿ ॥
gur kirpaa tay naa-o man vasai sadaa rahai ur Dhaar.
By Guru’s Grace, the Name comes to dwell in the mind; keep it enshrined in your heart.
(When) by the Guru’s grace, God’s Name comes to reside in one’s mind; one always keeps it enshrined in one’s heart.
ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ, (ਮਨੁੱਖ ਹਰਿ-ਨਾਮ ਨੂੰ ਆਪਣੇ) ਹਿਰਦੇ ਵਿਚ ਵਸਾਈ ਰੱਖਦਾ ਹੈ।
گُرکِرپاتےناءُمنِۄسےَسدارہےَاُرِدھارِ॥
گر کر پاتے ۔ مرشد کی مہربانی سے ۔ ناوں۔ الہیی نام ست سچ حق و حقیقت ۔ اردھار۔ دل میں بسا کر ۔
رحمت مرشد سے الہٰی نام دل میں بستا ہے اسمں ایمان لانے سے اسے ہمیشہ دل میں بسائے
ਤਿਸਨਾ ਬੁਝੈ ਤਿਪਤਿ ਹੋਇ ਹਰਿ ਕੈ ਨਾਇ ਪਿਆਰਿ॥
tisnaa bujhai tipat ho-ay har kai naa-ay pi-aar.
The fire of desire is extinguished, and one finds satisfaction, through the Love of the Name of the Lord.
Then through love for God’s Name, one’s (fire of) desire is quenched and the mind is satiated.
ਹਰੀ ਦੇ ਨਾਮ ਦੀ ਰਾਹੀਂ, ਹਰੀ ਦੇ ਪਿਆਰ ਦੀ ਰਾਹੀਂ (ਮਨੁੱਖ ਦੇ ਅੰਦਰੋਂ) ਤ੍ਰਿਸ਼ਨਾ (ਦੀ ਅੱਗ) ਬੁੱਝ ਜਾਂਦੀ ਹੈ, (ਮਨੁੱਖ ਦੇ ਅੰਦਰ ਮਾਇਆ ਵਲੋਂ) ਤ੍ਰਿਪਤੀ ਹੋ ਜਾਂਦੀ ਹੈ।
تِسنابُجھےَتِپتِہوءِہرِکےَناءِپِیارِ॥
ترسنا ۔ بجھے ۔ خواہشات مٹتے ۔ تپت ۔ تسلی ۔
۔ اس کی برکت سے خواہشات مٹتی ہیں۔ اور الہٰی نام سے پیار بنتا ہے ۔
ਨਾਨਕ ਗੁਰਮੁਖਿ ਪਾਈਐ ਹਰਿ ਅਪਨੀ ਕਿਰਪਾ ਧਾਰਿ ॥੩੫॥
naanak gurmukh paa-ee-ai har apnee kirpaa Dhaar. ||35||
O Nanak, the Gurmukh finds the Lord, when He showers His Mercy. ||35||
(In sort), O’ Nanak, when God shows His mercy, we obtain His Name through the Guru (and are ferried across the worldly ocean). ||35||
ਹੇ ਨਾਨਕ! ਗੁਰੂ ਦੀ ਸਰਨ ਪਿਆਂ (ਪਰਮਾਤਮਾ ਦਾ ਨਾਮ) ਪ੍ਰਾਪਤ ਹੋ ਜਾਂਦਾ ਹੈ। (ਗੁਰੂ ਦੀ ਸਰਨ ਪਿਆਂ) ਪਰਮਾਤਮਾ (ਸੇਵਕ ਉੱਤੇ) ਆਪਣੀ ਮਿਹਰ ਕਰਦਾ ਹੈ ॥੩੫॥
نانکگُرمُکھِپائیِئےَہرِاپنیِکِرپادھارِ
گورمکھ ۔ مرشد کے وسیلے سے ۔
جب خدا کی کرم و عنایت و شفقتہوتی ہے تب حاصل ہوتا ہے اے نانک۔
ਬਿਨੁ ਸਬਦੈ ਜਗਤੁ ਬਰਲਿਆ ਕਹਣਾ ਕਛੂ ਨ ਜਾਇ ॥
bin sabdai jagat barli-aa kahnaa kachhoo na jaa-ay.
Without the Shabad, the world is so insane, that it cannot even be described.
(O’ my friends), without following (Gurbani) the word of the true Guru, the world has gone so crazy that nothing can be said.
ਗੁਰੂ ਦੇ ਸ਼ਬਦ ਤੋਂ ਵਾਂਜਿਆਂ ਰਹਿ ਕੇ ਜਗਤ (ਮਾਇਆ ਦੇ ਪਿੱਛੇ) ਝੱਲਾ ਹੋਇਆ ਫਿਰਦਾ ਹੈ, ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ।
بِنُسبدےَجگتُبرلِیاکہنھاکچھوُنجاءِ॥
برلیا۔ دیوانہ
اے لوگوں سبق و واعظ مرشد کے بغیر تمام عالم دیوانہ ہے اس کے بارے کوئی کچھ کہہنہیں سکتا۔
ਹਰਿ ਰਖੇ ਸੇ ਉਬਰੇ ਸਬਦਿ ਰਹੇ ਲਿਵ ਲਾਇ ॥
har rakhay say ubray sabad rahay liv laa-ay.
Those who are protected by the Lord are saved; they remain lovingly attuned to the Word of the Shabad.
Only those whom God has protected have been saved (from drowning in the worldly ocean), and they keep their minds attuned to the word (of the Guru).
ਜਿਨ੍ਹਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ, ਉਹ (ਮਾਇਆ ਦੇ ਅਸਰ ਤੋਂ) ਬਚ ਗਏ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜੀ ਰੱਖਦੇ ਹਨ।
ہرِرکھےسےاُبرےسبدِرہےلِۄلاءِ
۔ ہر رکھے ۔ جنکا محافظ خدا ۔ سے اُبھرے ۔ بچے ۔
جنکا محافظ ہے خود خدا وہ دنیاوی دؤلت کی محبت کی تاثرات سے بچتے ہیں۔ کلام سے انکی محبت ہوگئی ۔
ਨਾਨਕ ਕਰਤਾ ਸਭ ਕਿਛੁ ਜਾਣਦਾ ਜਿਨਿ ਰਖੀ ਬਣਤ ਬਣਾਇ ॥੩੬॥
naanak kartaa sabh kichh jaandaa jin rakhee banat banaa-ay. ||36||
O Nanak, the Creator who made this making knows everything. ||36||
O’ Nanak, the Creator who has established (this entire system), knows everything. ||36||
ਹੇ ਨਾਨਕ! ਜਿਸ (ਕਰਤਾਰ) ਨੇ ਇਹ ਸਾਰੀ ਮਰਯਾਦਾ ਕਾਇਮ ਕਰ ਰੱਖੀ ਹੈ, ਉਹ ਹੀ ਇਸ ਸਾਰੇ ਭੇਤ ਨੂੰ ਜਾਣਦਾ ਹੈ ॥੩੬॥
نانککرتاسبھکِچھُجانھداجِنِرکھیِبنھتبنھاءِ
جاندار ۔ واقف۔ رکھی بنت ۔ بنائے ۔جس نے منصوبہ تیار کیا۔
اے نانک۔ جس نے یہ دنیاوی منصوبہ تیار کیا ہے راز بھی وہی اسکا ہے جانتا۔
ਹੋਮ ਜਗ ਸਭਿ ਤੀਰਥਾ ਪੜ੍ਹ੍ਹਿ ਪੰਡਿਤ ਥਕੇ ਪੁਰਾਣ ॥
hom jag sabh teerthaa parhH pandit thakay puraan.
The Pandits, the religious scholars, have grown weary of making fire-offerings and sacrifices, making pilgrimages to all the sacred shrines, and reading the Puraanas.
(O’ my friends), the pundits have grown tired, performing sacrificial ceremonies, wandering through all pilgrimage places, and reading (Hindu holy books, like) Puranas,
ਪੰਡਿਤ ਲੋਕ ਹਵਨ ਕਰ ਕੇ, ਜੱਗ ਕਰ ਕੇ, ਸਾਰੇ ਤੀਰਥ-ਇਸ਼ਨਾਨ ਕਰ ਕੇ, ਪੁਰਾਣ (ਆਦਿਕ ਧਰਮ-ਪੁਸਤਕ) ਪੜ੍ਹ ਕੇ ਥੱਕ ਜਾਂਦੇ ਹਨ,
ہومجگسبھِتیِرتھاپڑ٘ہ٘ہِپنّڈِتتھکےپُرانھ॥
ہوم۔ ہون ۔ جگ ۔ نگد ۔ لشگر۔ مفت کھانے ۔تیرتھا ۔ زیارت گاہیں۔ پران ۔ہندوں کی مذہبی کتاب:
پندٹ مذہبی کتابیں پڑھ کر ہوون کرکے لوگوں کو مفت کھانے کھلا کے زیارت گاہون کی زیارت کرکے ماند پڑجاتے ہیں۔
ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ ॥
bikh maa-i-aa moh na mit-ee vich ha-umai aavan jaan.
But they cannot get rid of the poison of emotional attachment to Maya; they continue to come and go in egotism.
but the poison of the attachment for Maya is not removed. By remaining engrossed in ego, (their) cycle of coming and going (or birth and death) continues.
(ਪਰ, ਫਿਰ ਭੀ) ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੋਹ (ਉਹਨਾਂ ਦੇ ਅੰਦਰੋਂ) ਮਿਟਦਾ ਨਹੀਂ, ਹਉਮੈ ਵਿਚ (ਫਸੇ ਰਹਿਣ ਦੇ ਕਾਰਣ ਉਹਨਾਂ ਦਾ) ਜਨਮ ਮਰਨ (ਦਾ ਗੇੜ ਬਣਿਆ ਰਹਿੰਦਾ ਹੈ)।
بِکھُمائِیاموہُنمِٹئیِۄِچِہئُمےَآۄنھُجانھُ॥
وکھ مائیا موہ نہ مٹی ۔ زہریلی دنیاوی دؤلت کی محبت۔ ہونمے۔ خودی۔ آون جان ۔ تناسخ۔
مگر اس زہریلی دنیاوی دؤلت کی محبت ختم نہیں ہوتی خودی اور خود پسندی کی وجہ سے اس لئے تناسخ نہیں مٹتا
ਸਤਿਗੁਰ ਮਿਲਿਐ ਮਲੁ ਉਤਰੀ ਹਰਿ ਜਪਿਆ ਪੁਰਖੁ ਸੁਜਾਣੁ ॥
satgur mili-ai mal utree har japi-aa purakh sujaan.
Meeting with the True Guru, one’s filth is washed off, meditating on the Lord, the Primal Being, the All-knowing One.
By meeting the true Guru (and following his advice, those whose) dirt (of ego) has been removed, they have meditated on the all-wise supreme Being.
ਪਰ, ਜੇ ਗੁਰੂ ਮਿਲ ਪਏ (ਤਾਂ ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਅੰਤਰਜਾਮੀ ਅਕਾਲ ਪੁਰਖ ਦਾ ਨਾਮ ਜਪਿਆ (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਲਹਿ ਗਈ।
ستِگُرمِلِئےَملُاُتریِہرِجپِیاپُرکھُسُجانھُ॥
مل اتری۔ ناپاکیزگی دور ہوئی ۔ پرکھ سبحان۔ دانشمند ہستی ۔ ۔
۔ سچے مرشد کے ملاپ سے ناپاکیزگی دور ہوتی ہے ریاض و یاد خدا سے
ਜਿਨਾ ਹਰਿ ਹਰਿ ਪ੍ਰਭੁ ਸੇਵਿਆ ਜਨ ਨਾਨਕੁ ਸਦ ਕੁਰਬਾਣੁ ॥੩੭॥
jinaa har har parabh sayvi-aa jan naanak sad kurbaan. ||37||
Servant Nanak is forever a sacrifice to those who serve their Lord God. ||37||
Devotee Nanak is always a sacrifice to those who have served and meditated on God. ||37||
ਦਾਸ ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ, ਜਿਨ੍ਹਾਂ ਨੇ ਸਦਾ ਪਰਮਾਤਮਾ ਦੀ ਸੇਵਾ ਭਗਤੀ ਕੀਤੀ ॥੩੭॥
جِناہرِہرِپ٘ربھُسیۄِیاجننانکُسدکُربانھُ
سیوی ا۔ خدمت کی
خادم نانک قربان ہے ان پر جو خدمت خڈا کرتے ہیں۔
ਮਾਇਆ ਮੋਹੁ ਬਹੁ ਚਿਤਵਦੇ ਬਹੁ ਆਸਾ ਲੋਭੁ ਵਿਕਾਰ ॥
maa-i-aa moh baho chitvaday baho aasaa lobh vikaar.
Mortals give great thought to Maya and emotional attachment; they harbor great hopes, in greed and corruption.
(The self-conceited persons) always think of their attachment to worldly riches, and within them is always immense desire, greed, and evil.
(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ) ਸਦਾ ਮਾਇਆ ਦਾ ਮੋਹ ਹੀ ਚੇਤੇ ਕਰਦੇ ਰਹਿੰਦੇ ਹਨ, ਅਨੇਕਾਂ ਆਸਾਂ ਬਣਾਂਦੇ ਰਹਿੰਦੇ ਹਨ, ਲੋਭ ਚਿਤਵਦੇ ਹਨ, ਵਿਕਾਰ ਚਿਤਵਦੇ ਰਹਿੰਦੇ ਹਨ।
مائِیاموہُبہُچِتۄدےبہُآسالوبھُۄِکار॥
چتودے ۔ دلمیں بساتے ہیں۔ آسا۔ اُمید۔ وکار۔ بدیان۔ برائیاں۔ لوبھ ۔ لالچ۔
سارے دل میں دنیاوی دؤلت کی محبت کا دل می خیال کرتے ہیں۔ اُمید باندھتے ہیں۔ لالچ اور برائیاں دل میں بساتے ہیں۔
ਮਨਮੁਖਿ ਅਸਥਿਰੁ ਨਾ ਥੀਐ ਮਰਿ ਬਿਨਸਿ ਜਾਇ ਖਿਨ ਵਾਰ ॥
manmukh asthir naa thee-ai mar binas jaa-ay khin vaar.
The self-willed manmukhs do not become steady and stable; they die and are gone in an instant.
Therefore, a self-conceited person never becomes stable, and is wasted again and again in (rounds of birth and) death.
(ਤਾਹੀਏਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਕਦੇ) ਅਡੋਲ-ਚਿੱਤ ਨਹੀਂ ਹੁੰਦਾ, ਉਹ ਹਰ ਵੇਲੇ ਆਤਮਕ ਮੌਤੇ ਮਰਦਾ ਰਹਿੰਦਾ ਹੈ।
منمُکھِاستھِرُناتھیِئےَمرِبِنسِجاءِکھِنۄار॥
استھر۔ بلا لرزش۔ پر سکون ۔ نہ تھیئے ۔ ہوتے ۔ ونس ۔ جائے ۔ مٹ جاتے ہیں۔ کھن دار۔ تھوڑے سے عرصے میں۔
مرید من مستقل مزاج نہیں ہوتا بہت جدل روحانی موت مرتا ہے ۔
ਵਡ ਭਾਗੁ ਹੋਵੈ ਸਤਿਗੁਰੁ ਮਿਲੈ ਹਉਮੈ ਤਜੈ ਵਿਕਾਰ ॥
vad bhaag hovai satgur milai ha-umai tajai vikaar.
Only those who are blessed with great good fortune meet the True Guru, and leave behind their egotism and corruption.
One who has good fortune meets the true Guru, (and following his advice) renounces ego and evil pursuits.
ਜਿਸ ਮਨੁੱਖ ਦੀ ਕਿਸਮਤ ਜਾਗ ਪਏ, ਉਸ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਹਉਮੈ ਤਿਆਗ ਦੇਂਦਾ ਹੈ, ਵਿਕਾਰ ਛੱਡ ਦੇਂਦਾ ਹੈ।
ۄڈبھاگُہوۄےَستِگُرُمِلےَہئُمےَتجےَۄِکار॥
وڈبھاگ ۔ بلند قسمت۔ ستگر ملے ۔ سچے مرشد سے ملاپ ہو۔ ہونمے ۔خودی ۔ تجے وکار۔ برائیاں چھوڑے
بلند قسمت ہو جاتا ہے ۔ سچے مرشد کے ملا پ سے خودی اور بدیاں چھوڑدیتا ہے
ਹਰਿ ਨਾਮਾ ਜਪਿ ਸੁਖੁ ਪਾਇਆ ਜਨ ਨਾਨਕ ਸਬਦੁ ਵੀਚਾਰ ॥੩੮॥
har naamaa jap sukh paa-i-aa jan naanak sabad veechaar. ||38||
Chanting the Name of the Lord, they find peace; servant Nanak contemplates the Word of the Shabad. ||38||
Devotee Nanak says that by reflecting on the Guru’s word and meditating on God’s Name, (such fortunate persons) have obtained peace. ||38||
ਹੇ ਨਾਨਕ! ਜਿਹੜੇ ਮਨੁੱਖਾਂ ਨੇ ਗੁਰੂ ਦੇ ਸ਼ਬਦ ਨੂੰ (ਆਪਣੀ) ਸੋਚ ਦਾ ਧੁਰਾ ਬਣਾ ਲਿਆ, ਉਹ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਆਨੰਦ ਮਾਣਨ ਲੱਗ ਪਏ ॥੩੮॥
ہرِناماجپِسُکھُپائِیاجننانکسبدُۄیِچار
۔ ہر ناما جپ ۔ الہٰی نام ست سچ حق و حقیقت کی یاد و ریاج سے ۔ سبد وچار ۔ سبق کلام کو سوچ سمجھ کر۔
۔ الہٰی نام ست سچ حق و حقیقت کی یادوریاضسے اے نانک۔ آرام و آسائش ملتا ہے خادم سبق وکلام کو سوچنے سمجھنے سے
ਬਿਨੁ ਸਤਿਗੁਰ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥
bin satgur bhagat na hova-ee naam na lagai pi-aar.
Without the True Guru, there is no devotional worship, and no love of the Naam, the Name of the Lord.
Without the (guidance of the) true Guru, one cannot be imbued with either devotion to God or with the love of God’s Name.
ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਪਰਮਾਤਮਾ ਦੀ) ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ) ਨਾਮ ਵਿਚ ਪਿਆਰ ਨਹੀਂ ਬਣ ਸਕਦਾ।
بِنُستِگُربھگتِنہوۄئیِنامِنلگےَپِیارُ॥
بھگت۔ عشق الہٰی۔ عبادت وریاضت
بغیر سچے مرشد کے خدا سے پیا رنہیں ہو سکتا نہ الہٰی نام ست سچ حق و حقیقت سے محبت ۔
ਜਨ ਨਾਨਕ ਨਾਮੁ ਅਰਾਧਿਆ ਗੁਰ ਕੈ ਹੇਤਿ ਪਿਆਰਿ ॥੩੯॥
jan naanak naam araaDhi-aa gur kai hayt pi-aar. ||39||
Servant Nanak worships and adores the Naam, with love and affection for the Guru. ||39||
Therefore, slave Nanak has meditated on God’s Name through the love and affection of the Guru. ||39||
ਹੇ ਦਾਸ ਨਾਨਕ! (ਆਖ-ਹੇ ਭਾਈ!) ਗੁਰੂ ਦੇ ਪ੍ਰੇਮ-ਪਿਆਰ ਵਿਚ (ਰਹਿ ਕੇ ਹੀ ਪਰਮਾਤਮਾ ਦਾ ਨਾਮ) ਸਿਮਰਿਆ ਜਾ ਸਕਦਾ ਹੈ ॥੩੯॥
جننانکنامُارادھِیاگُرکےَہیتِپِیارِ
۔ ارادھیا۔ یادوریاض کی ۔ گر کے ہیت پیار۔ مرشد کے پیار کے لئے پیار کیا۔
خادم نانک۔ نے الہٰینام کی یادوریاض کی مرشد کے پیار کے لئےپیار۔
ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥
lobhee kaa vaysaahu na keejai jay kaa paar vasaa-ay.
Do not trust greedy people, if you can avoid doing so.
(O’ my friends), do not trust a greedy person.
ਜਿੱਥੋਂ ਤਕ ਹੋ ਸਕੇ, ਕਿਸੇ ਲਾਲਚੀ ਮਨੁੱਖ ਦਾ ਇਤਬਾਰ ਨਹੀਂ ਕਰਨਾ ਚਾਹੀਦਾ,
لوبھیِکاۄیساہُنکیِجےَجےکاپارِۄساءِ॥
لوبھی ۔ لالچ۔ و بساہ اعتبار یقین ۔ کیجے ۔ گرؤ۔ جیکا اگر کوئی۔ پار دساے ۔ جہان تک طاقت ہو۔
لالچی لوگوں پر بھروسہ نہ کریں ، اگر آپ ایسا کرنے سے بچ سکتے ہیں
ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥
ant kaal tithai Dhuhai jithai hath na paa-ay.
At the very last moment, they will deceive you there, where no one will be able to lend a helping hand.
At the last moment, he drags one to such a state where no one can come to one’s help.
(ਲਾਲਚੀ ਮਨੁੱਖ) ਆਖ਼ਰ ਉਸ ਥਾਂ ਧੋਖਾ ਦੇ ਜਾਂਦਾ ਹੈ, ਜਿੱਥੇ ਕੋਈ ਮਦਦ ਨਾਹ ਕਰ ਸਕੇ।
انّتِکالِتِتھےَدھُہےَجِتھےَہتھُنپاءِ॥
اشکال ۔بوقت آخرت۔ بوقت موت۔ دھہے ۔ وہکا دیتا ہے ۔ ہتھ نہ پائے ۔ جہاں کوئی مدد نہ کر سکے ۔
آخری وقت پر ، وہ کسی کو ایسی حالت میں گھسیٹتا ہے جہاں کوئی بھی کسی کی مدد کو نہیں آسکتا ہے۔
ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥
manmukh saytee sang karay muhi kaalakh daag lagaa-ay.
Whoever associates with the self-willed manmukhs, will have his face blackened and dirtied.
One who associates with a self-conceited person (brings dishonor and shame to oneself, as if) one’s face was stained with soot.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਾਲ (ਜਿਹੜਾ ਮਨੁੱਖ) ਸਾਥ ਬਣਾਈ ਰੱਖਦਾ ਹੈ, (ਉਹ ਭੀ (ਆਪਣੇ) ਮੂੰਹ ਉਤੇ (ਬਦਨਾਮੀ ਦੀ) ਕਾਲਖ ਲਾਂਦਾ ਹੈ (ਬਦਨਾਮੀ ਦਾ) ਦਾਗ਼ ਲਾਂਦਾ ਹੈ।
منمُکھسیتیِسنّگُکرےمُہِکالگداگُلگاءِ॥
منمکھ سیتی ۔ مرید من سے ۔ سنگ ۔ ساتھ ۔ داغ نگائے ۔ داغدار بناتا ہے
جو شخص خود غرض انسانوں کے ساتھ شراکت کرتا ہے ، اس کا چہرہ سیاہ اور گہرا ہوجائے گا
ਮੁਹ ਕਾਲੇ ਤਿਨ੍ਹ੍ਹ ਲੋਭੀਆਂ ਜਾਸਨਿ ਜਨਮੁ ਗਵਾਇ ॥
muh kaalay tinH lobhee-aaN jaasan janam gavaa-ay.
Black are the faces of those greedy people; they lose their lives, and leave in disgrace.
Those greedy persons will lose their honor, and depart from this world having lost (the purpose of) life.
ਉਹਨਾਂ ਲਾਲਚੀ ਮਨੁੱਖਾਂ ਦੇ ਮੂੰਹ (ਬਦਨਾਮੀ ਦੀ ਕਾਲਖ ਨਾਲ) ਕਾਲੇ ਹੋਏ ਰਹਿੰਦੇ ਹਨ, ਉਹ ਮਨੁੱਖਾ ਜਨਮ ਵਿਅਰਥ ਗਵਾ ਕੇ (ਜਗਤ ਤੋਂ) ਜਾਂਦੇ ਹਨ।
مُہکالےتِن٘ہ٘ہلوبھیِیاجاسنِجنمُگۄاءِ॥
۔ جاسن جنم گوائے ۔ زندگی بیکار ضائع کرکے اس دنیا سے جاتے ہیں۔
سیاہی ان لالچی لوگوں کے چہرے ہیں۔ وہ اپنی جان سے ہاتھ دھو بیٹھے ، اور رسوا ہو گئے۔
ਸਤਸੰਗਤਿ ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ ॥
satsangat har mayl parabh har naam vasai man aa-ay.
O Lord, let me join the Sat Sangat, the True Congregation; may the Name of the Lord God abide in my mind.
(Pray to God and say), O’ God, unite us with the society of the saints, so that Your Name may come to abide in our mind.
ਹੇ ਪ੍ਰਭੂ! (ਆਪਣੀ) ਸਾਧ ਸੰਗਤ ਵਿਚ ਮਿਲਾਈ ਰੱਖ (ਸਾਧ ਸੰਗਤ ਵਿਚ ਰਿਹਾਂ ਹੀ) ਹਰਿ-ਨਾਮ ਧਨ ਵਿਚ ਵੱਸ ਸਕਦਾ ਹੈ,
ستسنّگتِہرِمیلِپ٘ربھہرِنامُۄسےَمنِآءِ॥
ست سنگت ۔ پاک سچے ۔ ساتھیوں کا ساتھ ۔ ہرمیل پربھ۔ اے خڈا ملا۔ ہر نام و سے ۔من آئے ۔ الہٰی نام ست سچ حق و حقیقت دل میں بس
اے خداوند ، مجھے سچا سنگت ، سچی جماعت میں شامل ہونے دو۔ خداوند خدا کا نام میرے دماغ میں قائم رہے۔
ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ ॥੪੦॥
janam maran kee mal utrai jan naanak har gun gaa-ay. ||40||
The filth and pollution of birth and death is washed away, O servant Nanak, singing the Glorious Praises of the Lord. ||40||
Nanak sings praises of God so that the filth (of evils), which makes one go through the rounds of births and deaths may be washed off. ||40||
ਅਤੇ, ਹੇ ਨਾਨਕ! ਪਰਮਾਤਮਾ ਦੇ ਗੁਣ ਗਾ ਗਾ ਕੇ ਜਨਮ ਮਰਨ ਦੀ ਵਿਕਾਰਾਂ ਦੀ ਮੈਲ (ਮਨ ਤੋਂ) ਲਹਿ ਜਾਂਦੀ ਹੈ ॥੪੦॥
جنممرنکیِملُاُترےَجننانکہرِگُنگاءِ
۔ جنم مرن کی مل۔ پیدائش سےلیکر موت تک کی ناپاکیزگی دور ہوتی ہے ۔ ہرگن گائے۔ الہٰی حمدوثناہ سے ۔
اے خادم نانک ، رب کی تسبیح گیت گاتے ہوئے ، پیدائش اور موت کی گندگی اور آلودگی دھل جاتی ہے۔
ਧੁਰਿ ਹਰਿ ਪ੍ਰਭਿ ਕਰਤੈ ਲਿਖਿਆ ਸੁ ਮੇਟਣਾ ਨ ਜਾਇ ॥
Dhur har parabh kartai likhi-aa so maytnaa na jaa-ay.
Whatever is pre-destined by the Lord God Creator, cannot be erased.
(O’ my friends), whatever God has ordained in one’s destiny (based on one’s past deeds) cannot be erased.
(ਜੀਵ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਕਰਤਾਰ ਹਰੀ ਪ੍ਰਭੂ ਨੇ ਧੁਰ ਦਰਗਾਹ ਤੋਂ (ਜੀਵ ਦੇ ਮੱਥੇ ਉੱਤੇ ਜੋ ਲੇਖ) ਲਿਖ ਦਿੱਤਾ, ਉਹ ਲੇਖ (ਕਿਸੇ ਜੀਵ ਪਾਸੋਂ ਆਪਣੇ ਉੱਦਮ ਨਾਲ) ਮਿਟਾਇਆ ਨਹੀਂ ਜਾ ਸਕਦਾ,
دھُرِہرِپ٘ربھِکرتےَلِکھِیاسُمیٹنھانجاءِ॥
:جو خدا نے انسان کے اعمالنامے میں کار ساز کرتا ر نے تحریر کر دیا مٹائیا نہیں جا سکتا
ਜੀਉ ਪਿੰਡੁ ਸਭੁ ਤਿਸ ਦਾ ਪ੍ਰਤਿਪਾਲਿ ਕਰੇ ਹਰਿ ਰਾਇ ॥
jee-o pind sabh tis daa partipaal karay har raa-ay.
Body and soul are all His. The Sovereign Lord King cherishes all.
This body and soul belong to God, and it is God the king who sustains all.
(ਕਿਉਂਕਿ ਹਰੇਕ ਜੀਵ ਦੀ ਇਹ) ਜਿੰਦ ਇਹ ਸਰੀਰ ਉਸ (ਪਰਮਾਤਮਾ) ਦਾ ਦਿੱਤਾ ਹੋਇਆ ਹੈ ਜੋ ਪ੍ਰਭੂ-ਪਾਤਿਸ਼ਾਹ (ਸਭ ਦੀ) ਪਾਲਣਾ ਭੀ ਕਰਦਾ ਹੈ।
جیِءُپِنّڈُسبھُتِسداپ٘رتِپالِکرےہرِراءِ॥
جیؤ ۔ دوح۔ پنڈ۔ جسم۔ پرتپال۔ پرورش۔ ہررائے ۔ خداوند کریم
ہر روح اورجسم خدا کی بخشش و عنایت ہے اور پرروش کرتا ہے ۔
ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊ ਪਾਇ ॥
chugal nindak bhukhay rul mu-ay aynaa hath na kithaa-oo paa-ay.
The gossipers and slanderers shall remain hungry and die, rolling in the dust; their hands cannot reach anywhere.
The slanderers who (forsaking God) speak ill of others die rolling in dust, unable to find a helping hand anywhere.
(ਉਸ ਦਾਤਾਰ ਨੂੰ ਭੁਲਾ ਕੇ) ਚੁਗ਼ਲੀ ਨਿੰਦਾ ਕਰਨ ਵਾਲੇ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿਚ ਫਸੇ ਰਹਿ ਕੇ ਦੁਖੀ ਰਹਿ ਕੇ ਆਤਮਕ ਮੌਤ ਸਹੇੜ ਲੈਂਦੇ ਹਨ (ਇਸ ਭੈੜੀ ਦਸ਼ਾ ਵਿਚੋਂ ਨਿਕਲਣ ਲਈ) ਕਿਤੇ ਭੀ ਉਹਨਾਂ ਦਾ ਹੱਥ ਨਹੀਂ ਪੈ ਸਕਦਾ।
چُگلنِنّدکبھُکھےرُلِمُۓایناہتھُنکِتھائوُپاءِ॥
بغض کینہ و بدگوئی کرنے والے انسان دنیاوی دولت کی خواہشات میں ذلیل وخوآر ہوکر روحانی موت مرتے ہیں
ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ ॥
baahar pakhand sabh karam karahi man hirdai kapat kamaa-ay.
Outwardly, they do all the proper deeds, but they are hypocrites; in their minds and hearts, they practice deception and fraud.
Outwardly they perform pious deeds, but they practice deceit in their minds and heart.
(ਅਜਿਹੇ ਮਨੁੱਖ ਆਪਣੇ ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ ਬਾਹਰ (ਲੋਕਾਂ ਨੂੰ ਵਿਖਾਣ ਲਈ) ਵਿਖਾਵੇ ਦੇ ਧਾਰਮਿਕ ਕਰਮ ਕਰਦੇ ਰਹਿੰਦੇ ਹਨ।
باہرِپاکھنّڈسبھکرمکرہِمنِہِردےَکپٹُکماءِ॥
۔ پاکھنڈ دکھاوا۔ ہر وے کپٹ۔ فریب ۔ دہوکا ۔۔
۔ تب ان کا کوئی چارہ نہیں چلتا ۔ انکے دل میں فریب ہوتا ہے بیرونی ظاہر مذہبی فرائض و اعمال سر انجام دیتے ہیں۔
ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ ॥
khayt sareer jo beejee-ai so ant khalo-aa aa-ay.
Whatever is planted in the farm of the body, shall come and stand before them in the end.
This body (of ours is like a) farm in which whatever we sow ultimately comes to stand before us (and we must reap what we sow).
(ਇਹ ਕੁਦਰਤੀ ਨਿਯਮ ਹੈ ਕਿ) ਇਸ ਸਰੀਰ-ਖੇਤ ਵਿਚ ਜਿਹੜਾ ਭੀ (ਚੰਗਾ ਮੰਦਾ) ਕਰਮ ਬੀਜਿਆ ਜਾਂਦਾ ਹੈ, ਉਹ ਜ਼ਰੂਰ ਪਰਗਟ ਹੋ ਜਾਂਦਾ ਹੈ।
کھیتِسریِرِجوبیِجیِئےَسوانّتِکھلویاآءِ॥
انت ۔ بوقتآخرت ۔ کھلو آ آئے ۔ روشن ہو جاتا ہے ۔
انسانی جسم ایک کھیت کی مانند ہے ۔ جس میں جو اعامل یک و بد بوئے جاتے ہیں وہ بوقت اخرت ان کا انجام روشن ہو جاتا ہے