ਕੋਟਿ ਮਧੇ ਕਿਨੈ ਪਛਾਣਿਆ ਹਰਿ ਨਾਮਾ ਸਚੁ ਸੋਈ ॥
kot maDhay kinai pachhaani-aa har naamaa sach so-ee.
Among millions, only a rare one has realized that only God’s Name is eternal. ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ ਕਿ ਪਰਮਾਤਮਾ ਦਾ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਹੈ।
کوٹِ مدھے کِنےَ پچھانھِیا ہرِ ناما سچُ سوئیِ ॥
کوٹ مدھے ۔ کروڑوں میں سے ہرناما۔ الہٰ نام۔ سچ وحقیقت ۔ سچ ۔ صدیوی
لاکھوں لوگوں میں ، شاید ہی کوئی ایسا شخص ہو جس کو سچے رب کے نام کا احساس ہو
ਨਾਨਕ ਨਾਮਿ ਮਿਲੈ ਵਡਿਆਈ ਦੂਜੈ ਭਾਇ ਪਤਿ ਖੋਈ ॥੩॥
naanak naam milai vadi-aa-ee doojai bhaa-ay pat kho-ee. ||3||
O’ Nanak, true glory is attained only by always remaining attuned to Naam; but in the love of worldly riches and power one loses his honor. ||3|| ਹੇ ਨਾਨਕ! ਨਾਮ ਵਿਚ ਜੁੜਿਆਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਅਤੇ, ਮਾਇਆ ਦੇ ਮੋਹ ਵਿਚ ਮਨੁੱਖ ਇੱਜ਼ਤ ਗਵਾ ਲੈਂਦਾ ਹੈ ॥੩॥
نانک نامِ مِلےَ ۄڈِیائیِ دوُجےَ بھاءِ پتِ کھوئیِ ॥੩॥
وڈیائی ۔ عظمت و حشمت۔ بزرگی و شہرت۔ دوجے بھائے ۔ دوسروں سے محبت۔ مراد ندیایو دولت سے محبت ۔ پت کھوی ۔ عزت گنواتاہے
نانک نام کے ذریعہ عظمت حاصل کی گئی ہے۔ عشقیہ کی محبت میں ، تمام غیرت کھو گئی ہے۔
ਭਗਤਾ ਕੈ ਘਰਿ ਕਾਰਜੁ ਸਾਚਾ ਹਰਿ ਗੁਣ ਸਦਾ ਵਖਾਣੇ ਰਾਮ ॥
bhagtaa kai ghar kaaraj saachaa har gun sadaa vakhaanay raam.
The true devotees always keep uttering the praises of God, because of which the righteous deed of remembering Him is always there in their hearts. ਪਰਮਾਤਮਾ ਦੇ ਗੁਣ ਸਦਾ ਗਾਂਦੇ ਰਹਿਣ ਕਰ ਕੇ ਭਗਤਾਂ ਦੇ ਹਿਰਦੇ-ਘਰ ਵਿਚ ਇਹ ਆਹਰ ਸਦਾ ਲਈ ਬਣਿਆ ਰਹਿੰਦਾ ਹੈ।
بھگتا کےَ گھرِ کارجُ ساچا ہرِ گُنھ سدا ۄکھانھے رام ॥
عقیدت مندوں کے گھر میں ، حقیقی شادی کی خوشی ہے۔ وہ ہمیشہ کے لئے خداوند کی تسبیح کرتے ہیں۔
ਭਗਤਿ ਖਜਾਨਾ ਆਪੇ ਦੀਆ ਕਾਲੁ ਕੰਟਕੁ ਮਾਰਿ ਸਮਾਣੇ ਰਾਮ ॥
bhagat khajaanaa aapay dee-aa kaal kantak maar samaanay raam.
God Himself has blessed them with the treasure of devotional worship, therefore, dispelling their fear of death they remain merged in Him. ਭਗਤੀ ਦਾ ਖ਼ਜ਼ਾਨਾ ਪ੍ਰਭੂ ਨੇ ਆਪ ਹੀ ਆਪਣੇ ਭਗਤਾਂ ਨੂੰ ਦਿੱਤਾ ਹੋਇਆ ਹੈ, (ਇਸ ਦੀ ਬਰਕਤਿ ਨਾਲ ਉਹ) ਦੁਖਦਾਈ ਮੌਤ ਦੇ ਡਰ ਨੂੰ ਮਾਰ-ਮੁਕਾ ਕੇ ਪਰਮਾਤਮਾ ਵਿਚ ਲੀਨ ਰਹਿੰਦੇ ਹਨ।
بھگتِ کھجانا آپے دیِیا کالُ کنّٹکُ مارِ سمانھے رام ॥
وہ خود انہیں عقیدت کے خزانہ سے نوازتا ہے۔ موت کے کانٹے دار درد کو فتح کرتے ہوئے ، وہ خداوند میں مل جاتے ہیں۔
ਕਾਲੁ ਕੰਟਕੁ ਮਾਰਿ ਸਮਾਣੇ ਹਰਿ ਮਨਿ ਭਾਣੇ ਨਾਮੁ ਨਿਧਾਨੁ ਸਚੁ ਪਾਇਆ ॥
kaal kantak maar samaanay har man bhaanay naam niDhaan sach paa-i-aa.
Yes, by overcoming the fear of death, they remain imbued in the love for God; they become pleasing to God and receive the everlasting treasure of Naam. ਮੌਤ ਦੇ ਡਰ ਨੂੰ ਮੁਕਾ ਕੇ ਭਗਤ ਪ੍ਰਭੂ ਵਿਚ ਲੀਨ ਰਹਿੰਦੇ ਹਨ, ਪ੍ਰਭੂ ਦੇ ਮਨ ਵਿਚ ਪਿਆਰੇ ਲੱਗਦੇ ਹਨ,ਅਤੇ ਸਦਾ ਕਾਇਮ ਰਹਿਣ ਵਾਲਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਲੈਂਦੇ ਹਨ।
کالُ کنّٹکُ مارِ سمانھے ہرِ منِ بھانھے نامُ نِدھانُ سچُ پائِیا ॥
موت کے کانٹے دار درد کو فتح کرتے ہوئے ، وہ خداوند میں مل جاتے ہیں۔ وہ رب کے دماغ کو راضی کر رہے ہیں ، اور وہ نام کا اصلی خزانہ حاصل کرتے ہیں۔
ਸਦਾ ਅਖੁਟੁ ਕਦੇ ਨ ਨਿਖੁਟੈ ਹਰਿ ਦੀਆ ਸਹਜਿ ਸੁਭਾਇਆ ॥
sadaa akhut kaday na nikhutai har dee-aa sahj subhaa-i-aa.
This treasure of Naam which God has blessed them intuitively, is inexhaustible and it never falls short. ਇਹ ਖ਼ਜ਼ਾਨਾ ਅਮੁੱਕ ਹੈ, ਕਦੇ ਨਹੀਂ ਮੁੱਕਦਾ। ਪ੍ਰਭੂ ਨੇ ਸੁਭਾਵਿਕ ਹੀ ਉਹਨਾਂ ਨੂੰ ਇਹ ਖ਼ਜ਼ਾਨਾ ਦੇ ਦਿੱਤਾ।
سدا اکھُٹُ کدے ن نِکھُٹےَ ہرِ دیِیا سہجِ سُبھائِیا ॥
یہ خزانہ ناقابل تلافی ہے۔ یہ کبھی ختم نہیں ہوگا۔ خداوند خود بخود انھیں اس سے نوازے۔
ਹਰਿ ਜਨ ਊਚੇ ਸਦ ਹੀ ਊਚੇ ਗੁਰ ਕੈ ਸਬਦਿ ਸੁਹਾਇਆ ॥ har jan oochay sad hee oochay gur kai sabad suhaa-i-aa.
God’s devotees are spiritually elevated and they always remain so; they look beauteous through the Guru’s word. ਪ੍ਰਭੂ ਦੇ ਭਗਤ ਸਦਾ ਹੀ ਉੱਚੇ ਆਤਮਕ ਮੰਡਲ ਵਿਚ ਟਿਕੇ ਰਹਿੰਦੇ ਹਨ, ਗੁਰੂ ਦੇ ਸ਼ਬਦ ਨਾਲ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ।
ہرِ جن اوُچے سد ہیِ اوُچے گُر کےَ سبدِ سُہائِیا ॥
رب کے شائستہ بندے بلند و بالا ، ہمیشہ کے لئے بلند و بالا ہیں۔ وہ گرو کے لفظ کے کلام سے آراستہ ہیں۔
ਨਾਨਕ ਆਪੇ ਬਖਸਿ ਮਿਲਾਏ ਜੁਗਿ ਜੁਗਿ ਸੋਭਾ ਪਾਇਆ ॥੪॥੧॥੨॥
naanak aapay bakhas milaa-ay jug jug sobhaa paa-i-aa. ||4||1||2||
O’ Nanak, bestowing grace, God unites them with Himself and they are glorified throughout the ages. ||4||1||2|| ਹੇ ਨਾਨਕ! ਪਰਮਾਤਮਾ ਆਪ ਹੀ ਮੇਹਰ ਕਰ ਕੇ ਉਹਨਾਂ ਨੂੰ ਚਰਨਾਂ ਵਿਚ ਜੋੜੀ ਰੱਖਦਾ ਹੈ, ਹਰੇਕ ਜੁਗ ਵਿਚ ਉਹ ਸੋਭਾ ਖੱਟਦੇ ਹਨ ॥੪॥੧॥੨॥
نانک آپے بکھسِ مِلاۓ جُگِ جُگِ سوبھا پائِیا ॥੪॥੧॥੨॥
نانک ، وہ خود ان کو معاف کرتا ہے ، اور ان کو اپنے ساتھ ملا دیتا ہے۔ عمر بھر ، ان کی تسبیح کی جاتی ہے۔
ਸੂਹੀ ਮਹਲਾ ੩ ॥
soohee mehlaa 3.
Raag Soohee, Third Guru:
سوُہیِ مہلا ੩॥
ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ॥
sabad sachai sach sohilaa jithai sachay kaa ho-ay veechaaro raam.
One who is always reflecting on God’s virtues in his heart through the divine word and is always singing His praises. ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਸੱਚੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਹੁੰਦਾ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ,
سبدِ سچےَ سچُ سوہِلا جِتھےَ سچے کا ہوءِ ۄیِچارو رام ॥
سبدسچے ۔ سچے سچ کا کلام مراد الہٰی کلام ۔ سوہلا۔ روحانی و زہنی سکون دینے والا۔سچے کاہوئے وچارو۔ جہاں الہٰی سمجھ سوچ کے خیالات کا تبادلہ ہوتا ہے
سچے کلام الوجود کے ذریعہ ، حقیقی خوشی حاوی ہوتی ہے ، جہاں حقیقی رب کا ذکر ہوتا ہے۔
ਹਉਮੈ ਸਭਿ ਕਿਲਵਿਖ ਕਾਟੇ ਸਾਚੁ ਰਖਿਆ ਉਰਿ ਧਾਰੇ ਰਾਮ ॥
ha-umai sabh kilvikh kaatay saach rakhi-aa ur Dhaaray raam.
His egotism and sins are eradicated, and he keeps God enshrined in his heart. ਉਸ ਦੇ ਹਉਮੈ ਆਦਿਕ ਸਾਰੇ ਪਾਪ ਕੱਟੇ ਜਾਂਦੇ ਹਨ, ਉਹ ਮਨੁੱਖ ਸਦਾ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
ہئُمےَ سبھِ کِلۄِکھ کاٹے ساچُ رکھِیا اُرِ دھارے رام ॥
۔ سچ رکھیا اروھارے ۔ اگر ۔ بھگتا کے گھر۔ الہٰی پریمیوں کے دلمیں۔ کارج ساچا۔ سچا کام
جب انسان سچے رب کو قلب میں رکھے ہوئے ہو تو سارے گناہ مٹ جاتے ہیں۔
ਸਚੁ ਰਖਿਆ ਉਰ ਧਾਰੇ ਦੁਤਰੁ ਤਾਰੇ ਫਿਰਿ ਭਵਜਲੁ ਤਰਣੁ ਨ ਹੋਈ ॥
sach rakhi-aa ur Dhaaray dutar taaray fir bhavjal taran na ho-ee.
Yes, he keeps God enshrined in his heart and swims across the dreadful world-ocean of vices; he never has to cross it over again (his cycle of birth and death ends). ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ, ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੀ ਮੁੜ ਮੁੜ ਉਸ ਨੂੰ ਲੋੜ ਨਹੀਂ ਰਹਿੰਦੀ।
سچُ رکھِیا اُر دھارے دُترُ تارے پھِرِ بھۄجلُ ترنھُ ن ہوئیِ ॥
جو شخص سچے پروردگار کو دِل میں بسائے رکھتا ہے ، وہ خوفناک دنیا کے سمندر سے تجاوز کرتا ہے۔ اسے دوبارہ پار نہیں کرنا پڑے گا۔
ਸਚਾ ਸਤਿਗੁਰੁ ਸਚੀ ਬਾਣੀ ਜਿਨਿ ਸਚੁ ਵਿਖਾਲਿਆ ਸੋਈ ॥
sachaa satgur sachee banee jin sach vikhaali-aa so-ee.
That true Guru, who has made him realize the eternal God, is the embodiment of the eternal God and his words are overflowing with His praises. ਜਿਸ ਗੁਰੂ ਨੇ ਉਸ ਨੂੰ ਸਦਾ-ਥਿਰ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ, ਉਹ ਆਪ ਭੀ ਸਦਾ-ਥਿਰ ਪ੍ਰਭੂ ਦਾ ਰੂਪ ਹੈ, ਉਸ ਦੀ ਬਾਣੀ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਹੈ।
سچا ستِگُرُ سچیِ بانھیِ جِنِ سچُ ۄِکھالِیا سوئیِ ॥
سچ ہے سچ گرو ہے ، اور سچ ہے اس کی بنی کا کلام۔ اس کے ذریعہ سے ، سچے رب کو دیکھا جاتا ہے۔
ਸਾਚੇ ਗੁਣ ਗਾਵੈ ਸਚਿ ਸਮਾਵੈ ਸਚੁ ਵੇਖੈ ਸਭੁ ਸੋਈ ॥
saachay gun gaavai sach samaavai sach vaykhai sabh so-ee.
He keeps singing praises of the eternal God, merges in Him and beholds Him pervading everywhere. ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਵਿਚ ਹੀ ਲੀਨ ਰਹਿੰਦਾ ਹੈ, ਅਤੇ ਉਸ ਨੂੰ ਹਰ ਥਾਂ ਵੱਸਿਆ ਵੇਖਦਾ ਹੈ।
ساچے گُنھ گاۄےَ سچِ سماۄےَ سچُ ۄیکھےَ سبھُ سوئیِ ॥
وہ جو سچے پروردگار کی تسبیح گاتا ہے وہ حق میں مل جاتا ہے۔ وہ ہر جگہ سچے رب کو دیکھتا ہے۔
ਨਾਨਕ ਸਾਚਾ ਸਾਹਿਬੁ ਸਾਚੀ ਨਾਈ ਸਚੁ ਨਿਸਤਾਰਾ ਹੋਈ ॥੧॥
naanak saachaa saahib saachee naa-ee sach nistaaraa ho-ee. ||1||
O’ Nanak, that God, who is eternal and eternal is whose glory, ferries him across the worldly ocean of vices for ever. ||1|| ਹੇ ਨਾਨਕ! ਜੇਹੜਾ ਪ੍ਰਭੂ ਆਪ ਸਦਾ-ਥਿਰ ਹੈ, ਜਿਸ ਦੀ ਵਡਿਆਈ ਸਦਾ-ਥਿਰ ਹੈ ਉਹ ਉਸ ਮਨੁੱਖ ਦਾ ਸਦਾ ਲਈ ਪਾਰ-ਉਤਾਰਾ ਕਰ ਦੇਂਦਾ ਹੈ ॥੧॥
نانک ساچا ساہِبُ ساچیِ نائیِ سچُ نِستارا ہوئیِ ॥੧॥
نانک ، سچا رب و مالک ہے ، اور اس کا نام سچ ہے۔ حق کے ذریعے نجات ملتی ہے
ਸਾਚੈ ਸਤਿਗੁਰਿ ਸਾਚੁ ਬੁਝਾਇਆ ਪਤਿ ਰਾਖੈ ਸਚੁ ਸੋਈ ਰਾਮ ॥
saachai satgur saach bujhaa-i-aa pat raakhai sach so-ee raam.
The eternal God preserves that person’s honor whom the true Guru, the embodiment of the eternal God, has revealed the divine wisdom. ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੇ ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਗਿਆਨ ਦੇ ਦਿੱਤਾ ਉਸ ਦੀ ਲਾਜ ਸਦਾ-ਥਿਰ ਪ੍ਰਭੂ ਆਪ ਰੱਖਦਾ ਹੈ।
ساچےَ ستِگُرِ ساچُ بُجھائِیا پتِ راکھےَ سچُ سوئیِ رام ॥
سچے گرو نے سچے رب کو ظاہر کیا۔ سچا رب ہماری عزت کو محفوظ رکھتا ہے۔
ਸਚਾ ਭੋਜਨੁ ਭਾਉ ਸਚਾ ਹੈ ਸਚੈ ਨਾਮਿ ਸੁਖੁ ਹੋਈ ਰਾਮ ॥
sachaa bhojan bhaa-o sachaa hai sachai naam sukh ho-ee raam.
The everlasting love for God becomes his spiritual sustenance and he receives celestial peace by lovingly remembering Him. ਪ੍ਰਭੂ ਨਾਲ ਅਟੱਲ ਪਿਆਰ ਉਸ ਦੀ ਆਤਮਕ ਖ਼ੁਰਾਕ ਬਣ ਜਾਂਦਾ ਹੈ, ਸਦਾ-ਥਿਰ ਹਰਿ-ਨਾਮ ਰਾਹੀਂ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
سچا بھوجنُ بھاءُ سچا ہےَ سچےَ نامِ سُکھُ ہوئیِ رام ॥
سچا کھانا سچے رب سے پیار ہے۔ سچے نام کے ذریعہ سے سکون ملتا ہے۔
ਸਾਚੈ ਨਾਮਿ ਸੁਖੁ ਹੋਈ ਮਰੈ ਨ ਕੋਈ ਗਰਭਿ ਨ ਜੂਨੀ ਵਾਸਾ ॥
saachai naam sukh ho-ee marai na ko-ee garabh na joonee vaasaa.
Yes, those who attain spiritual peace by remembering God’s Name, none of them spiritually dies and does not go through the cycle of birth and death. ਜਿਨ੍ਹਾ ਮਨੁੱਖਾ ਨੂੰ ਪ੍ਰਭੂ ਦੇ ਨਾਮ ਦੁਆਰਾ ਆਤਮਕ ਸੁਖ ਪ੍ਰਾਪਤ ਹੁੰਦਾ ਹੈ, ਉਨ੍ਹਾਂ ਵਿਚੋਂ ਕੋਈ ਵੀ ਮਨੁੱਖ ਆਤਮਕ ਮੌਤ ਨਹੀਂ ਸਹੇੜਦਾ, ਉਹ ਜਨਮ ਮਰਨ ਦੇ ਗੇੜ ਵਿਚ ਜੂਨਾਂ ਵਿਚ ਨਹੀਂ ਪੈਂਦਾ।
ساچےَ نامِ سُکھُ ہوئیِ مرےَ ن کوئیِ گربھِ ن جوُنیِ ۄاسا ॥
سچے نام کے ذریعہ ، بشر کو سکون ملتا ہے۔ وہ کبھی نہیں مرے گا ، اور پھر کبھی پیدا نہیں ہوگا
ਜੋਤੀ ਜੋਤਿ ਮਿਲਾਈ ਸਚਿ ਸਮਾਈ ਸਚਿ ਨਾਇ ਪਰਗਾਸਾ ॥
jotee jot milaa-ee sach samaa-ee sach naa-ay pargaasaa.
One whose soul is united with the Prime soul by the Guru, he merges in God and through God’s Name his mind is illuminated with divine wisdom. ਗੁਰੂ ਨੇ ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੀ ਜੋਤਿ ਵਿਚ ਮਿਲਾ ਦਿੱਤੀ, ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਸਦਾ-ਥਿਰ ਹਰਿ-ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰ ਆਤਮਕ ਜੀਵਨ ਦਾ ਚਾਨਣ ਪੈਦਾ ਹੋ ਜਾਂਦਾ ਹੈ।
جوتیِ جوتِ مِلائیِ سچِ سمائیِ سچِ ناءِ پرگاسا ॥
اس کا نور نور سے مل جاتا ہے ، اور وہ سچے رب میں مل جاتا ہے۔ وہ سچا نام کے ساتھ روشن اور روشن ہے۔
ਜਿਨੀ ਸਚੁ ਜਾਤਾ ਸੇ ਸਚੇ ਹੋਏ ਅਨਦਿਨੁ ਸਚੁ ਧਿਆਇਨਿ ॥ jinee sach jaataa say sachay ho-ay an-din sach Dhi-aa-in.
Those who have realized God, have become one with Him and they always keep remembering Him with adoration. ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਉਹ ਉਸੇ ਦਾ ਰੂਪ ਬਣ ਗਏ, ਉਹ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦੇ ਰਹਿੰਦੇ ਹਨ।
جِنیِ سچُ جاتا سے سچے ہوۓ اندِنُ سچُ دھِیائِنِ ॥
جو سچ کو جانتے ہیں وہ سچے ہیں۔ رات اور دن ، وہ حق پر غور کرتے ہیں۔
ਨਾਨਕ ਸਚੁ ਨਾਮੁ ਜਿਨ ਹਿਰਦੈ ਵਸਿਆ ਨਾ ਵੀਛੁੜਿ ਦੁਖੁ ਪਾਇਨਿ ॥੨॥
naanak sach naam jin hirdai vasi-aa naa veechhurh dukh paa-in. ||2||
O’ Nanak, those in whose heart God’s Name is enshrined, do not endure any suffering by separating from Him again. ||2|| ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਉਹ ਫਿਰ ਪ੍ਰਭੂ ਦੇ ਚਰਨਾਂ ਤੋਂ ਵਿਛੁੜ ਕੇ ਦੁੱਖ ਨਹੀਂ ਪਾਂਦੇ ॥੨॥
نانک سچُ نامُ جِن ہِردےَ ۄسِیا ن ۄیِچھُڑِ دُکھُ پائِنِ ॥੨॥
نانک ، جن کے دل سچے نام سے معمور ہیں ، وہ کبھی بھی جدائی کا درد برداشت نہیں کرتے ہیں۔
ਸਚੀ ਬਾਣੀ ਸਚੇ ਗੁਣ ਗਾਵਹਿ ਤਿਤੁ ਘਰਿ ਸੋਹਿਲਾ ਹੋਈ ਰਾਮ ॥
sachee banee sachay gun gaavahi tit ghar sohilaa ho-ee raam.
Those who sing praises of God through the Guru’s divine word, always remain so delighted as if the songs of joy resound in their hearts. ਜੇਹੜੇ ਮਨੁੱਖ ਗੁਰੂ ਦੀ ਬਾਣੀ ਦੁਆਰਾ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ (ਉਹਨਾਂ ਦੀ) ਉਸ ਹਿਰਦੇ-ਘਰ ਵਿਚ ਆਨੰਦ ਦੀ ਰੌ ਬਣੀ ਰਹਿੰਦੀ ਹੈ।
سچیِ بانھیِ سچے گُنھ گاۄہِ تِتُ گھرِ سوہِلا ہوئیِ رام ॥
اسی گھر میں ، اور اسی دل میں ، جہاں خداوند کی سچی حمد کی بنی گائی جاتی ہے ، خوشی کے گیت گونجتے ہیں۔
ਨਿਰਮਲ ਗੁਣ ਸਾਚੇ ਤਨੁ ਮਨੁ ਸਾਚਾ ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ॥
nirmal gun saachay tan man saachaa vich saachaa purakh parabh so-ee raam.
By reflecting on the immaculate virtues of God, their body and mind become stable against vices and they realize His presence within them. ਸਦਾ-ਥਿਰ ਪ੍ਰਭੂ ਦੇ ਪਵਿਤ੍ਰ ਗੁਣਾਂ ਦੀ ਬਰਕਤਿ ਨਾਲ ਉਹਨਾਂ ਦਾ ਮਨ ਉਹਨਾਂ ਦਾ ਤਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ। ਉਹਨਾਂ ਦੇ ਅੰਦਰ ਸਦਾ-ਥਿਰ ਪ੍ਰਭੂ-ਪੁਰਖ ਪਰਤੱਖ ਪਰਗਟ ਹੋ ਜਾਂਦਾ ਹੈ।
نِرمل گُنھ ساچے تنُ منُ ساچا ۄِچِ ساچا پُرکھُ پ٘ربھُ سوئیِ رام ॥
سچے رب کی بے پایاں خوبیوں کے ذریعہ جسم و دماغ کو سچا ٹھہرایا جاتا ہے ، اور خدا جو حقیقی وجود ہے ، اسی کے اندر رہتا ہے۔
ਸਭੁ ਸਚੁ ਵਰਤੈ ਸਚੋ ਬੋਲੈ ਜੋ ਸਚੁ ਕਰੈ ਸੁ ਹੋਈ ॥
sabh sach vartai sacho bolai jo sach karai so ho-ee.
They start to believe that God is pervading everywhere, He Himself is speaking and whatever He does, that alone comes to pass. (ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਹਰ ਥਾਂ ਸਦਾ-ਥਿਰ ਪ੍ਰਭੂ ਕੰਮ ਕਰ ਰਿਹਾ ਹੈ, ਉਹ ਹੀ ਬੋਲ ਰਿਹਾ ਹੈ, ਜੋ ਕੁਝ ਉਹ ਕਰਦਾ ਹੈ ਉਹੀ ਹੁੰਦਾ ਹੈ।
سبھُ سچُ ۄرتےَ سچو بولےَ جو سچُ کرےَ سو ہوئیِ ॥
ایسا شخص صرف حق پر عمل کرتا ہے ، اور صرف سچ بولتا ہے۔ جو کچھ بھی سچے رب نے کیا ، وہی ہوتا ہے۔
ਜਹ ਦੇਖਾ ਤਹ ਸਚੁ ਪਸਰਿਆ ਅਵਰੁ ਨ ਦੂਜਾ ਕੋਈ ॥
jah daykhaa tah sach pasri-aa avar na doojaa ko-ee.
Wherever they looked, they experienced God pervading and none other at all. ਜਿਧਰ ਵੀ ਉਹਨਾਂ ਨਿਗਾਹ ਕੀਤੀ, ਉਧਰ ਹੀ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਪਸਾਰਾ ਦਿੱਸਿਆ। ਪ੍ਰਭੂ ਤੋਂ ਬਿਨਾ ਉਹਨਾਂ ਨੂੰ ਕੋਈ ਹੋਰ ਨਹੀਂ ਦਿੱਸਦਾ।
جہ دیکھا تہ سچُ پسرِیا اۄرُ ن دوُجا کوئیِ ॥
میں جہاں بھی نظر ڈالتا ہوں ، وہاں میں نے سچے رب کو پھرتے ہوئے دیکھا۔ کوئی دوسرا نہیں ہے۔
ਸਚੇ ਉਪਜੈ ਸਚਿ ਸਮਾਵੈ ਮਰਿ ਜਨਮੈ ਦੂਜਾ ਹੋਈ ॥
sachay upjai sach samaavai mar janmai doojaa ho-ee.
From the eternal God we emanate, and into the internal God we shall merge; but one who loves the worldly riches and power, remains in the cycle of birth and death. ਇਨਸਾਨ ਸੱਚੇ ਸੁਆਮੀ ਤੋਂ ਉਤਪੰਨ ਹੁੰਦਾ ਹੈ ਅਤੇ ਅੰਤ ਨੂੰ ਉਸੇ ਵਿੱਚ ਲੀਨ ਹੋ ਜਾਂਦਾ ਹੈ। ਪਰ ਮਾਇਆ ਨਾਲ ਪਿਆਰ ਕਰਨ ਵਾਲਾ ਜਨਮ ਮਰਨ ਵਿਚ ਪਿਆ ਰਹਿੰਦਾ ਹੈ।
سچے اُپجےَ سچِ سماۄےَ مرِ جنمےَ دوُجا ہوئیِ ॥
سچے رب کی طرف سے ، ہم پیدا ہوتے ہیں ، اور سچے رب میں مل جاتے ہیں ، موت اور پیدائش دوائی سے آتی ہے۔
ਨਾਨਕ ਸਭੁ ਕਿਛੁ ਆਪੇ ਕਰਤਾ ਆਪਿ ਕਰਾਵੈ ਸੋਈ ॥੩॥ naanak sabh kichh aapay kartaa aap karaavai so-ee. ||3|| O’ Nanak, God Himself does everything and He Himself gets everything done from the beings. ||3|| ਹੇ ਨਾਨਕ! ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਜੀਵਾਂ ਪਾਸੋਂ ਕਰਾ ਰਿਹਾ ਹੈ ॥੩॥
نانک سبھُ کِچھُ آپے کرتا آپِ کراۄےَ سوئیِ ॥੩॥
نانک وہ خود ہر کام کرتا ہے۔ وہ خود وجہ ہے۔
ਸਚੇ ਭਗਤ ਸੋਹਹਿ ਦਰਵਾਰੇ ਸਚੋ ਸਚੁ ਵਖਾਣੇ ਰਾਮ ॥
sachay bhagat soheh darvaaray sacho sach vakhaanay raam.
Uttering God’s Name, the true devotees look graceful in God’s presence. ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦੇ ਸਚੇ ਭਗਤ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਅੰਦਰ ਸੁਹਣੇ ਲੱਗਦੇ ਹਨ l
سچے بھگت سوہہِ درۄارے سچو سچُ ۄکھانھے رام
دربار میں حقیقی عقیدت مند خوبصورت نظر آتے ہیں۔ وہ سچ ، اور صرف سچ بولتے ہیں۔
ਘਟ ਅੰਤਰੇ ਸਾਚੀ ਬਾਣੀ ਸਾਚੋ ਆਪਿ ਪਛਾਣੇ ਰਾਮ ॥
ghat antray saachee banee saacho aap pachhaanay raam.
The Guru’s divine word is enshrined within their hearts and through it they recognize their own self. ਉਨ੍ਹਾਂ ਦੇ ਹਿਰਦੇ ਅੰਦਰ ਸੱਚੀ ਗੁਰਬਾਣੀ ਹੈ ਅਤੇ ਸੱਚ ਦੇ ਰਾਹੀਂ ਉਹ ਆਪਣੇ ਆਪ ਨੂੰ ਸਮਝ ਲੈਂਦੇ ਹਨ।
گھٹ انّترے ساچیِ بانھیِ ساچو آپِ پچھانھے رام ॥
ان کے دل کے مرکز کے اندر گہری ، رب کی بنی کا سچا کلام ہے۔ حق کے ذریعہ ، وہ خود کو سمجھتے ہیں
ਆਪੁ ਪਛਾਣਹਿ ਤਾ ਸਚੁ ਜਾਣਹਿ ਸਾਚੇ ਸੋਝੀ ਹੋਈ ॥
aap pachhaaneh taa sach jaaneh saachay sojhee ho-ee.
Yes, when they understand their own self, divine wisdom wells up and through it they realize God. ਜਦ ਉਹ ਆਪਣੇ ਆਪ ਨੂੰ ਸਮਝ ਲੈਂਦੇ ਹਨ, ਸੱਚ ਦੀ ਸੋਝੀ ਉਨ੍ਹਾਂ ਦੇ ਅੰਦਰ ਉਤਪੰਨ ਹੋ ਜਾਂਦੀ ਹੈ ਤਦ ਉਹ ਪ੍ਰਭੂ ਨੂੰ ਜਾਣ ਲੈਂਦੇ ਹਨ।
آپُ پچھانھہِ تا سچُ جانھہِ ساچے سوجھیِ ہوئیِ ॥
وہ اپنے آپ کو سمجھتے ہیں ، اور اسی طرح اپنے حقیقی بصیرت کے ذریعہ سچے رب کو جانتے ہیں۔
ਸਚਾ ਸਬਦੁ ਸਚੀ ਹੈ ਸੋਭਾ ਸਾਚੇ ਹੀ ਸੁਖੁ ਹੋਈ ॥
sachaa sabad sachee hai sobhaa saachay hee sukh ho-ee.
O’ brother, eternal is the Guru’s divine word and eternal is its glory; celestial peace is attained by remaining attuned to the eternal God. ਹੇ ਭਾਈ! ਸੱਚਾ ਹੈ ਗੁਰ-ਸ਼ਬਦ ਸੱਚੀ ਹੈ ਇਸ ਦੀ ਸੋਭਾ ਕੇਵਲ ਨਾਮ ਦੇ ਰਾਹੀਂ ਹੀ ਆਤਮਕ ਸੁਖ ਉਤਪੰਨ ਹੁੰਦਾ ਹੈ।
سچا سبدُ سچیِ ہےَ سوبھا ساچے ہیِ سُکھُ ہوئیِ ॥
یہ سچ ہے کہ خدا ، اور سچ ہی اس کی شان ہے۔ صلح صرف حق سے ہوتی ہے
ਸਾਚਿ ਰਤੇ ਭਗਤ ਇਕ ਰੰਗੀ ਦੂਜਾ ਰੰਗੁ ਨ ਕੋਈ ॥
saach ratay bhagat ik rangee doojaa rang na ko-ee.
The devotees imbued with the love of God, only remain imbued with that; the love for worldly riches and power does not affect them. ਪ੍ਰਭੂ ਦੇ ਪ੍ਰੇਮ ਵਿਚ ਰੰਗੇ ਹੋਏ ਭਗਤ ਇਕੋ ਪ੍ਰਭੂ-ਪ੍ਰੇਮ ਦੇ ਰੰਗ ਵਿਚ ਹੀ ਰਹਿੰਦੇ ਹਨ। ਕੋਈ ਹੋਰ (ਮਾਇਆ ਦੇ ਮੋਹ ਦਾ) ਰੰਗ ਉਹਨਾਂ ਨੂੰ ਨਹੀਂ ਚੜ੍ਹਦਾ।
ساچِ رتے بھگت اِک رنّگیِ دوُجا رنّگُ ن کوئیِ ॥
حق کے ساتھ آراستہ ، عقیدت مند ایک ہی رب سے محبت کرتے ہیں۔ وہ کسی دوسرے سے محبت نہیں کرتے ہیں۔
ਨਾਨਕ ਜਿਸ ਕਉ ਮਸਤਕਿ ਲਿਖਿਆ ਤਿਸੁ ਸਚੁ ਪਰਾਪਤਿ ਹੋਈ ॥੪॥੨॥੩॥
naanak jis ka-o mastak likhi-aa tis sach paraapat ho-ee. ||4||2||3||
O’ Nanak, one who is preordained, he alone realizes God. ||4||2||3|| ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਲਿਖਿਆ ਹੁੰਦਾ ਹੈ, ਉਸ ਨੂੰ ਸਦਾ-ਥਿਰ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ॥੪॥੨॥੩॥
نانک جِس کءُ مستکِ لِکھِیا تِسُ سچُ پراپتِ ہوئیِ ॥੪॥੨॥੩॥
نانک ، وہ تنہا ہی سچے رب کو حاصل کرتا ہے ، جس کے ماتھے پر اس طرح کا مقدر لکھا ہوا ہے۔
ਸੂਹੀ ਮਹਲਾ ੩ ॥
soohee mehlaa 3.
Raag Soohee, Third Guru:
سوُہیِ مہلا ੩॥
ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥
jug chaaray Dhan jay bhavai bin satgur sohaag na ho-ee raam.
O’ brother, even if the soul-bride wanders through the ages, she cannot unite with Husband-God without following the true Guru’s teachings. ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੁੰਦਾ, ਜੀਵ-ਇਸਤ੍ਰੀ ਭਾਵੇਂ ਚੌਹਾਂ ਜੁਗਾਂ ਵਿਚ ਭਟਕਦੀ ਫਿਰੇ।
جُگ چارے دھن جے بھۄےَ بِنُ ستِگُر سوہاگُ ن ہوئیِ رام ॥
روح دلہن چاروں عمر بھٹک سکتی ہے ، لیکن پھر بھی ، سچے گرو کے بغیر ، وہ اپنا سچا شوہر رب نہیں پائے گی۔