ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik-oNkaar sat naam kartaa purakh nirbha-o nirvair akaal moorat ajoonee saibhaN gur parsaad.
There is but one God whose Name is Truth (of eternal existence), creator of the universe, all-pervading, without fear, without enmity, independent of time, beyond the cycle of birth and death, self revealed, He can be realized by the Guru’s grace. ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِنامُ کرتا پُرکھُ نِربھءُ نِرۄیَرُ اکال موُرتِ اجوُنیِ سیَبھنّ گُرپ٘رسادِ ॥
ایک ہی خدا ہے جس کا نام حق (دائمی وجود) ہے ، خالق کائنات ، ہر طرف پھیلتا ، بغیر کسی خوف کے ، بغیر دشمنی کے ، وقت سے آزاد ، پیدائش اور موت کے چکر سے پرے ، خود ہی ظاہر ہوا ، وہ اس کا ادراک کرسکتا ہے گرو کے فضل سے۔
ਰਾਗੁ ਬਿਲਾਵਲੁ ਮਹਲਾ ੧ ਚਉਪਦੇ ਘਰੁ ੧ ॥
raag bilaaval mehlaa 1 cha-upday ghar 1.
Raag Bilaaval, first Guru, four stanzas, first beat:
راگُ بِلاۄلُ مہلا ੧ چئُپدے گھرُ ੧॥
ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥
too sultaan kahaa ha-o mee-aa tayree kavan vadaa-ee.
O’ God, You are a sovereign king, and if I call You a chief, how could that be Your glorification? ਹੇ ਹਰੀ! ਤੂੰ ਤਾਂ ਬਾਦਸ਼ਾਹ ਹੈ. ਮੈਂ ਤੈਨੂੰ ਮੀਆਂ ਯਾ ਚੌਧਰੀ ਕਰ ਕੇ ਬੁਲਾਵਾਂ ਤਾਂ ਇਸ ਵਿੱਚ ਤੇਰੀ ਕਿਹੜੀ ਵਡਿਆਈ ਹੈ?
توُ سُلتانُ کہا ہءُ میِیا تیریِ کۄن ۄڈائیِ ॥
سلطان ۔ بادشاہ ۔ وڈای ۔ عطمت (1)
اے خدا ، آپ ایک خودمختار بادشاہ ہیں ، اور اگر میں آپ کو ایک سردار کہتا ہوں تو یہ آپ کی تسبیح کیسے ہوسکتی ہے؟
ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ ॥੧॥
jo too deh so kahaa su-aamee mai moorakh kahan na jaa-ee. ||1||
O’ my Master-God, whatever wisdom You bless me I express accordingly; I am ignorant and do not know what to say in Your praise.||1|| ਹੇ ਮਾਲਕ-ਪ੍ਰਭੂ! ਜਿਤਨਾ ਕੁ ਬਲ ਤੂੰ ਦੇਂਦਾ ਹੈਂ ਮੈਂ ਉਤਨਾ ਕੁ ਤੇਰੇ ਗੁਣ ਆਖ ਲੈਂਦਾ ਹਾਂ। ਮੈਂ ਅੰਞਾਣ ਪਾਸੋਂ ਤੇਰੇ ਗੁਣ ਬਿਆਨ ਨਹੀਂ ਹੋ ਸਕਦੇ ॥੧॥
جو توُ دیہِ سُ کہا سُیامیِ مےَ موُرکھ کہنھُ ن جائیِ ॥੧॥
میرے خدا آپ نے جو بھی دانش مجھ پر احسان کیا میں اسی کے مطابق اظہار کرتا ہوں۔ میں جاہل ہوں اور نہیں جانتا کہ آپ کی تعریف میں کیا کہنا ہے
ਤੇਰੇ ਗੁਣ ਗਾਵਾ ਦੇਹਿ ਬੁਝਾਈ ॥
tayray gun gaavaa deh bujhaa-ee.
O’ God, bless me with such intellect that I may be able to sing Your praises, ਹੇ ਪ੍ਰਭੂ! ਮੈਨੂੰ ਅਜੇਹੀ ਅਕਲ ਬਖ਼ਸ਼ ਕਿ ਮੈਂ ਤੇਰੀ ਸਿਫ਼ਤਿ-ਸਾਲਾਹ ਕਰ ਸਕਾਂ।
تیرے گُنھ گاۄا دیہِ بُجھائیِ ॥
دیہہ بجھائی۔ سمجھ بخش۔
اے خدا مجھے ایسی عقل سے نوازے کہ میں تیری حمد گاؤں کے قابل ہوں ،
ਜੈਸੇ ਸਚ ਮਹਿ ਰਹਉ ਰਜਾਈ ॥੧॥ ਰਹਾਉ ॥
jaisay sach meh raha-o rajaa-ee. ||1|| rahaa-o.
and may live truthfully in accordance with Your will. ||1||Pause|| ਅਤੇ ਤੇਰੀ ਰਜ਼ਾ ਅਨੁਸਾਰ ਮੈਂ ਸੱਚ ਅੰਦਰ ਰਹਿ ਸਕਾਂ ॥੧॥ ਰਹਾਉ ॥
جیَسے سچ مہِ رہءُ رجائیِ ॥੧॥ رہاءُ ॥
سچ میہہ رہیو رجائی۔ حقیقت پر ستی یا سچ اپنا کر تیری رضا میں رآضی رہون (1)
اور آپ کی مرضی کے مطابق سچائی سے زندگی گزار سکتا ہے
ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥ jo kichh ho-aa sabh kichh tujh tay tayree sabh asnaa-ee. O’ God, whatever expanse of the world has happened, all of that has come from You, and it is all reminiscent of Your greatness. ਇਹ ਜਿਤਨਾ ਕੁ ਜਗਤ ਬਣਿਆ ਹੋਇਆ ਹੈ ਇਹ ਸਾਰਾ ਤੈਥੋਂ ਹੀ ਬਣਿਆ ਹੈ, ਇਹ ਸਾਰੀ ਤੇਰੀ ਹੀ ਬਜ਼ੁਰਗੀ ਹੈ।
جو کِچھُ ہویا سبھُ کِچھُ تُجھ تے تیریِ سبھ اسنائیِ ॥
ریو ہوا۔ وجود میں آئیا ہے ۔ اسنائی ۔ آشنائی۔ تو اسے سمجھتا ہے ۔ واقفکار ہے ۔
اے خدا ، دنیا کا جو کچھ بھی ہوا ، وہ سب آپ ہی کی طرف سے آیا ہے ، اور یہ سب آپ کی عظمت کی یاد دلانے والا ہے۔
ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ ॥੨॥
tayraa ant na jaanaa mayray saahib mai anDhulay ki-aa chaturaa-ee. ||2||
O’ my Master-God, I do not know the limit of Your virtues; I am an ignorant person and do not possess any wisdom or skills. ||2|| ਹੇ ਮਾਲਕ-ਪ੍ਰਭੂ! ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ। ਮੈਂ ਤੁੱਛ-ਅਕਲ ਹਾਂ ਮੇਰੇ ਵਿਚ ਕੋਈ ਐਸੀ ਸਿਆਣਪ ਨਹੀਂ ਹੈ ॥੨॥
تیرا انّتُ ن جانھا میرے ساہِب مےَ انّدھُلے کِیا چتُرائیِ ॥੨॥
اندھلے ۔ بے سمجھ ۔چترائی ۔ چالاکی ۔ دانشمندی (2)
اے میرے آقا ، میں تمہارے خوبیوں کی حد نہیں جانتا۔ میں ایک جاہل شخص ہوں اور کوئی حکمت یا مہارت کا مالک نہیں ہوں۔
ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ ॥
ki-aa ha-o kathee kathay kath daykhaa mai akath na kathnaa jaa-ee.
O’ God, what can I say in Your glory? After singing Your praises when I look around, I realize that Your glories are vast and indescribable. ਮੈਂ ਤੇਰੇ ਗੁਣ ਬਿਲਕੁਲ ਨਹੀਂ ਕਹਿ ਸਕਦਾ। ਤੇਰੇ ਗੁਣ ਆਖ ਆਖ ਕੇ ਜਦੋਂ ਮੈਂ ਵੇਖਦਾ ਹਾਂ (ਤਾਂ ਮੈਨੂੰ ਸਮਝ ਪੈਂਦੀ ਹੈ ਕਿ) ਤੇਰਾ ਸਰੂਪ ਬਿਆਨ ਤੋਂ ਪਰੇ ਹੈ, ਮੈਂ ਬਿਆਨ ਕਰਨ ਜੋਗਾ ਨਹੀਂ ਹਾਂ।
کِیا ہءُ کتھیِ کتھے کتھِ دیکھا مےَ اکتھُ ن کتھنا جائیِ ॥
کھتی ۔ بیان کروں ۔ کتھے کتھ دیکھا ۔ بینا کرکے اس پر نظر ڈوڑاوں ۔ اکتھ ۔ جو بیان نہ ہو سکے ۔
اے اللہ ، میں آپ کی شان میں کیا کہہ سکتا ہوں؟ جب میں ادھر ادھر دیکھتا ہوں تو تیری حمد گانے کے بعد ، مجھے احساس ہوتا ہے کہ آپ کی شانیں وسیع اور ناقابل بیان ہیں۔
ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ ॥੩॥
jo tuDh bhaavai so-ee aakhaa til tayree vadi-aa-ee. ||3||
Therefore, whatever pleases You, I say only a little bit of that in Your glory. ||3|| ਤੇਰੀ ਰਤਾ ਮਾਤ੍ਰ ਵਡਿਆਈ ਭੀ ਜੇਹੜੀ ਮੈਂ ਆਖਦਾ ਹਾਂ ਉਹੀ ਆਖਦਾ ਹਾਂ ਜੋ ਤੈਨੂੰ ਭਾਉਂਦੀ ਹੈ ॥੩॥
جو تُدھُ بھاۄےَ سوئیِ آکھا تِلُ تیریِ ۄڈِیائیِ ॥੩॥
بھاوے ۔ چاہتا ہے ۔ تیری رضا ہے ۔ تل ۔ ٹھوری سی ۔ ذرا سی (3)
لہذا جو کچھ بھی آپ کو راضی ہے ، میں آپ کی شان میں اس کا تھوڑا سا ہی کہتا ہوں۔
ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥ aytay kookar ha-o baygaanaa bha-ukaa is tan taa-ee.
O’ God, there are many evils around me, which are like stray dogs and I am a stranger amongst them; I sing Your praises to shield myself from these evils. ਹੇ ਪ੍ਰਭੂ! ਇਥੇ ਅਨੇਕਾਂ ਕਾਮਾਦਿਕ ਕੁੱਤੇ ਹਨ, ਮੈਂ ਇਹਨਾਂ ਵਿਚ ਓਪਰਾ ਆ ਫਸਿਆ ਹਾਂ, ਜਿਤਨੀ ਕੁ ਤੇਰੀ ਸਿਫ਼ਤਿ-ਸਾਲਾਹ ਕਰਦਾ ਹਾਂ ਉਹ ਭੀ ਮੈਂ ਆਪਣੇ ਇਸ ਸਰੀਰ ਨੂੰ ਕਾਮਾਦਿਕ ਕੁੱਤਿਆਂ ਤੋਂ ਬਚਾਣ ਲਈ ਕਰਦਾ ਹਾਂ ।
ایتے کوُکر ہءُ بیگانا بھئُکا اِسُ تن تائیِ ॥
کوکر ۔ کتے ۔ بیگانہ ان سے علیحدہ ۔ بھوکا ۔ بھوکنے والا۔
اے خدا ، میرے ارد گرد بہت سی برائیاں ہیں ، جو آوارہ کتوں کی طرح ہیں اور میں ان میں ایک اجنبی ہوں۔ میں خود کو ان برائیوں سے بچانے کے لئے تیری حمد گاتا ہوں۔
ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥੪॥੧॥
bhagat heen naanak jay ho-igaa taa khasmai naa-o na jaa-ee. ||4||1||
Even if Nanak might be without Your devotional worship, still the glory of Nanak’s Master-God would not be diminished.||4||1|| ਭਾਵੇਂ ਨਾਨਕ ਭਗਤੀ ਤੋਂ ਸੱਖਣਾ ਭੀ ਹੋਵੇ, ਤਾਂ ਭੀ ਉਸ ਦੇ ਖਸਮ ਦੀ ਇਹ ਸੋਭਾ ਦੂਰ ਨਹੀਂ ਹੋ ਸਕਦੀ ॥੪॥੧॥
بھگتِ ہیِنھُ نانکُ جے ہوئِگا تا کھسمےَ ناءُ ن جائیِ ॥੪॥੧॥
بھگت ہیں۔ الہٰی پریم پیار سے کالی ۔ خصمے ناو نہ جائی ۔ مگر خدا کا نام بیکار بیفائدہ نہیں جاتا۔
یہاں تک کہ اگر نانک آپ کی عقیدت مند عبادت کے بغیر ہو ، پھر بھی نانک کے آقا – خدا کی شان کم نہیں ہوگی۔
ਬਿਲਾਵਲੁ ਮਹਲਾ ੧ ॥
bilaaval mehlaa 1.
Raag Bilaaval, first Guru:
بِلاۄلُ مہلا ੧॥
ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥
man mandar tan vays kalandar ghat hee tirath naavaa.
My mind is like a temple, the dwelling for God, my body is like a humble sage and my heart is like a place of pilgrimage where I bathe every day. ਮੇਰਾ ਮਨ ਪ੍ਰਭੂ ਦੇ ਰਹਿਣ ਲਈ ਮੰਦਰ ਹੈ, ਮੇਰਾ ਸਰੀਰ ਰਮਤਾ ਸਾਧੂ ਬਣ ਗਿਆ ਹੈ, ਹੁਣ ਮੈਂ ਹਿਰਦੇ-ਤੀਰਥ ਉਤੇ ਹੀ ਇਸ਼ਨਾਨ ਕਰਦਾ ਹਾਂ।
منُ منّدرُ تنُ ۄیس کلنّدرُ گھٹ ہیِ تیِرتھِ ناۄا ॥
من مندر ۔ انسانی دل ایک پرستش گاہ ہے ۔ تن ۔ جسم۔۔ دیس ۔ پہراوا۔ قلندر۔ فقیر۔ گھٹ۔ دل ۔ قلب۔ تیرتھ۔ زیارت گاہ ۔ نادا۔ زیارت۔
میرا دماغ بیت المُقد ،س کی طرح ہے ، خدا کے رہائش پذیر ، میرا جسم ایک عاجز بابا کی طرح ہے اور میرا دل ایک ایسے زیارت گاہ کی طرح ہے جہاں میں ہر روز غسل کرتا ہوں۔
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥
ayk sabad mayrai paraan basat hai baahurh janam na aavaa. ||1||
The divine word of God’s praises is now enshrined in my heart; therefore, I shall not be born again. ||1|| ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਮੇਰੀ ਜਿੰਦ ਵਿਚ ਟਿਕ ਗਿਆ ਹੈ ਇਸ ਲਈ ਮੈਂ ਮੁੜ ਜਨਮ ਵਿਚ ਨਹੀਂ ਆਵਾਂਗਾ ॥੧॥
ایکُ سبدُ میرےَ پ٘رانِ بستُ ہےَ باہُڑِ جنمِ ن آۄا ॥੧॥
ایک سبد ۔ ایک کلام ۔ پران دست ہے ۔ دلمیں بسا ہوا ہے ۔ باہڑ۔ دوبار (1)
خدا کی حمد کا الہی کلام اب میرے دل میں شامل ہے۔ لہذا ، میں دوبارہ پیدا نہیں ہوں گا
ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥
man bayDhi-aa da-i-aal saytee mayree maa-ee.
O’ my mother, my mind is deeply imbued with the love of the merciful God. ਹੇ ਮੇਰੀ ਮਾਂ! (ਮੇਰਾ) ਮਨ ਦਇਆ-ਦੇ-ਘਰ ਪ੍ਰਭੂ (ਦੇ ਚਰਨਾਂ) ਵਿਚ ਵਿੱਝ ਗਿਆ ਹੈ।
منُ بیدھِیا دئِیال سیتیِ میریِ مائیِ ॥
من بیدھیا۔ بندھا ہوا ۔ دیال سیتی ۔ مہربان کے ساتھ ۔
اے میری ماں ، میرا دماغ مہربان خدا کی محبت سے گہری ہے۔
ਕਉਣੁ ਜਾਣੈ ਪੀਰ ਪਰਾਈ ॥ ka-un jaanai peer paraa-ee. Who can feel the pain of another person? ਕਿਸੇ ਹੋਰ ਦੀ ਪੀੜ ਨੂੰ ਕੌਣ ਜਾਣਦਾ ਹੈ?
کئُنھُ جانھےَ پیِر پرائیِ ॥
کون جانے پرائی ۔ دوسروں کے درد کی کسے سمجھ ہے ۔
دوسرے شخص کی تکلیف کون محسوس کرسکتا ہے؟
ਹਮ ਨਾਹੀ ਚਿੰਤ ਪਰਾਈ ॥੧॥ ਰਹਾਉ ॥
ham naahee chint paraa-ee. ||1|| rahaa-o.
I think of none other than God. ||1||Pause|| ਮੈਂ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦਾ ਖਿਆਲ ਨਹੀਂ ਕਰਦਾ ॥੧॥ ਰਹਾਉ ॥
ہم ناہیِ چِنّت پرائیِ ॥੧॥ رہاءُ ॥
چنت ۔ فکر۔ تشویش (1) رہاؤ۔
میں خدا کے سوا کسی اور کے بارے میں نہیں سوچتا ہوں۔
ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥
agam agochar alakh apaaraa chintaa karahu hamaaree.
O’ unperceivable, inaccessible, indescribable, and infinite God, You alone take care of us all. ਹੇ ਅਪਹੁੰਚ! ਹੇ ਅਗੋਚਰ! ਹੇ ਅਦ੍ਰਿਸ਼ਟ! ਹੇ ਬੇਅੰਤ ਪ੍ਰਭੂ! ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈਂ।
اگم اگوچر الکھ اپارا چِنّتا کرہُ ہماریِ ॥
اگم ۔ انسانی عقل و ہوش سے اوپر۔ اگوچر۔ بیان سے باہر۔ الکھ ۔ سمجھ سے باہر۔ اپار۔ اتنا وسیع کہ کنار نہ ہو۔
اے ناقابلِ فہم ، ناقابلِ رسائ ، ناقابل بیان اور لا محدود خدا ، آپ ہی ہم سب کا خیال رکھتے ہیں۔
ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮ੍ਹ੍ਹਾਰੀ ॥੨॥
jal thal mahee-al bharipur leenaa ghat ghat jot tumHaaree. ||2||
You pervade in all waters, lands, and skies, and Your divine light shines in every heart. ||2|| ਤੂੰ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਵਿਆਪਕ ਹੈਂ, ਹਰੇਕ (ਜੀਵ ਦੇ) ਹਿਰਦੇ ਵਿਚ ਤੇਰੀ ਜੋਤਿ ਮੌਜੂਦ ਹੈ ॥੨॥
جلِ تھلِ مہیِئلِ بھرِپُرِ لیِنھا گھٹِ گھٹِ جوتِ تُم٘ہ٘ہاریِ ॥੨॥
جل تھل مہیل۔ سمندر۔ زمین اور خلاص۔ بھر پر ۔ بھر پور ۔ مکمل۔ گھٹ گھٹ ۔ ہر دل میں۔ جوت۔ نور (2)
آپ نے تمام پانیوں ، زمینوں اور آسمانوں پر پھیر ڈالا ، اور آپ کے خدائی نور ہر دل میں چمک رہے ہیں
ਸਿਖ ਮਤਿ ਸਭ ਬੁਧਿ ਤੁਮ੍ਹ੍ਹਾਰੀ ਮੰਦਿਰ ਛਾਵਾ ਤੇਰੇ ॥ sikh mat sabh buDh tumHaaree mandir chhaavaa tayray.
O’ God, the body and mind of all people belong to You; all the knowledge, intellect and teachings are also Your blessings to them. ਹੇ ਪ੍ਰਭੂ! ਸਭ ਜੀਵਾਂ ਦੇ ਮਨ ਤੇ ਸਰੀਰ ਤੇਰੇ ਹੀ ਰਚੇ ਹੋਏ ਹਨ, ਸਿੱਖਿਆ ਅਕਲ ਸਮਝ ਸਭ ਜੀਵਾਂ ਨੂੰ ਤੈਥੋਂ ਹੀ ਮਿਲਦੀ ਹੈ।
سِکھ متِ سبھ بُدھِ تُم٘ہ٘ہاریِ منّدِر چھاۄا تیرے ॥
سکھ مت۔ تعلیم یافتہ عقل۔ مندر چھاوا۔ پرستش گاہں اور سرائیں ۔
اے خدا تمام لوگوں کا جسم و دماغ آپ کا ہے۔ سارے علم ، عقل اور تعلیمات بھی ان کے ل. آپ کا احسان ہیں۔
ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ॥੩॥
tujh bin avar na jaanaa mayray saahibaa gun gaavaa nit tayray. ||3||
Therefore, except You, I do not recognize any other power and every day I sing Your praises. ||3|| ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ। ਮੈਂ ਨਿਤ ਤੇਰੇ ਹੀ ਗੁਣ ਗਾਂਦਾ ਹਾਂ ॥੩॥
تُجھ بِنُ اۄرُ ن جانھا میرے ساہِبا گُنھ گاۄا نِت تیرے ॥੩॥
تجھ بن اے خدا تیرے بغیر۔ اور ۔ اور ۔دوسرے ۔ میرے صاحبا میرے آقا۔ مالک (3)
لہذا آپ کے سوا میں کسی اور طاقت کو نہیں پہچانتا اور ہر دن تیری حمد گاتا ہوں
ਜੀਅ ਜੰਤ ਸਭਿ ਸਰਣਿ ਤੁਮ੍ਹ੍ਹਾਰੀ ਸਰਬ ਚਿੰਤ ਤੁਧੁ ਪਾਸੇ ॥
jee-a jant sabh saran tumHaaree sarab chint tuDh paasay.
All creatures and living beings are dependent on Your support, and their well-being is under Your care. ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਦੀ ਸੰਭਾਲ ਦਾ ਫ਼ਿਕਰ ਹੈ।
جیِء جنّت سبھِ سرنھِ تُم٘ہ٘ہاریِ سرب چِنّت تُدھُ پاسے ॥
جیئہ جنت۔ مخلوقات ۔ سرن ۔پناہ ۔ سرب چنت۔ سب کا فکر۔ تدھ پاسے ۔ تجھے ۔
تمام مخلوقات اور جاندار آپ کے تعاون پر منحصر ہیں ، اور ان کی فلاح و بہبود آپ کی نگہداشت میں ہے۔
ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥੪॥੨॥
jo tuDh bhaavai so-ee changa ik naanak kee ardaasay. ||4||2||
O’ God, it is Nanak’s only prayer that whatever pleases You, may sound pleasing to me. ||4||2|| ਨਾਨਕ ਦੀ (ਤੇਰੇ ਦਰ ਤੇ) ਸਿਰਫ਼ ਇਹੀ ਬੇਨਤੀ ਹੈ ਕਿ ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲੱਗੇ ( ॥੪॥੨॥
جو تُدھُ بھاۄےَ سوئیِ چنّگا اِک نانک کیِ ارداسے ॥੪॥੨॥
تدھ بھاوے ۔ تو چاہتا ہے ۔ ارداسے ۔ عرض ۔ گذارش۔
اے خدا ، یہ نانک کی ہی دعا ہے کہ جو بھی آپ کو خوش کرے ، وہ مجھے خوش کر دے۔
ਬਿਲਾਵਲੁ ਮਹਲਾ ੧ ॥
bilaaval mehlaa 1.
Raag Bilaaval, first Guru:
بِلاۄلُ مہلا ੧॥
ਆਪੇ ਸਬਦੁ ਆਪੇ ਨੀਸਾਨੁ ॥
aapay sabad aapay neesaan.
God Himself is the divine word and He Himself is the Insignia. ਹਰੀ ਆਪ ਹੀ ਸ਼ਬਦ ਰੂਪ ਹੈ ਅਤੇ ਆਪ ਹੀ ਲਿਖਤ ਰੂਪ ਹੈ।
آپے سبدُ آپے نیِسانُ ॥
آپے سبد ۔ خود ہی کلام ۔ آپے نیسنا ۔ پروانہ ۔
خود خدا خدائی کلام ہے اور وہ خود ہی ایک انجنیا ہے۔
ਆਪੇ ਸੁਰਤਾ ਆਪੇ ਜਾਨੁ ॥
aapay surtaa aapay jaan.
God Himself is the listener of our prayers and He Himself is the knower of our sorrows and pains. ਪ੍ਰਭੂ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣਨ ਵਾਲਾ ਹੈ, ਆਪ ਹੀ (ਜੀਵਾਂ ਦੇ ਦੁੱਖ-ਦਰਦ) ਜਾਣਨ ਵਾਲਾ ਹੈ।
آپے سُرتا آپے جانُ ॥
آپے سرتا۔ سننے والا۔ آپے جان۔ با علم ۔
خدا خود ہماری دعاوں کو سننے والا ہے اور وہ خود ہمارے دکھوں اور تکلیفوں کا جاننے والا ہے۔
ਆਪੇ ਕਰਿ ਕਰਿ ਵੇਖੈ ਤਾਣੁ ॥ aapay kar kar vaykhai taan. God Himself creates the creation, and He Himself beholds His almighty power. ਪ੍ਰਭੂ ਆਪ ਹੀ ਜਗਤ-ਰਚਨਾ ਰਚ ਕੇ ਆਪ ਹੀ ਆਪਣਾ (ਇਹ) ਬਲ ਵੇਖ ਰਿਹਾ ਹੈ।
آپے کرِ کرِ ۄیکھےَ تانھُ ॥
تان ۔ طاقت۔ توفیق ۔
خدا خود مخلوق کو تخلیق کرتا ہے ، اور وہ خود اپنی قدرت کو دیکھتا ہے۔
ਤੂ ਦਾਤਾ ਨਾਮੁ ਪਰਵਾਣੁ ॥੧॥
too daataa naam parvaan. ||1||
O’ God, You are the benefactor to all, the one who is blessed with Your Name is approved in Your presence. ||1|| ਹੇ ਪ੍ਰਭੂ! ਤੂੰ (ਜੀਵਾਂ ਨੂੰ ਸਭ ਦਾਤਾਂ) ਦੇਣ ਵਾਲਾ ਹੈਂ, (ਜਿਸ ਨੂੰ ਤੂੰ ਆਪਣਾ ਨਾਮ ਬਖ਼ਸ਼ਦਾ ਹੈਂ, ਉਹ ਤੇਰੇ ਦਰ ਤੇ) ਕਬੂਲ ਹੋ ਜਾਂਦਾ ਹੈ ॥੧॥
توُ داتا نامُ پرۄانھُ ॥੧॥
توداتا۔ سخی ۔ دینے والا۔ پروان۔ منظور ۔ قبول۔ نام ۔ سچ وحقیقت (1)
اے خدا ، آپ سب کے مددگار ہیں ، وہ جو آپ کے نام سے بابرکت ہے وہ آپ کی موجودگی میں منظور ہے